10 ਅਗਸਤ 1986 ਦਾ ਇਤਿਹਾਸ – ਵੈਦਿਆ ਦਾ ਸੋਧਾ
ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ।
ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ…..
ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ ਅਸੀਂ 3 ਅਗਸਤ (1986) ਨੂੰ ਦੁਰਗ (MP) ਆ ਗਏ। ਫਿਰ ਮੈਂ ਤੇ ਜਿੰਦਾ ਪੂੰਨੇ ਨੂੰ ਚੱਲ ਪਏ। 7 ਨੂੰ ਪੂਨੇ ਪਹੁੰਚੇ ਵੈਦਿਆ ਦਾ ਘਰ ਲੱਭਿਆ (ਭਾਈ ਸੁੱਖਾ ਜੀ ਪਹਿਲਾਂ ਵੀ ਮਾਰਨ ਗਏ ਸੀ ਹਥਿਆਰਾਂ ਨ ਹੋਣ ਕਰਕੇ ਬਚ ਗਿਆ। ਪਰ ਘਰ ਆਦਿਕ ਦਾ ਪਤਾ ਲੱਗ ਗਿਆ) ਪਰ ਉਹਨੇ ਘਰ ਬਦਲ ਲਿਆ ਸੀ। ਅਸੀਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਉਹਨੇ ਦੂਸਰੀ ਕਲੋਨੀ ਚ ਮਕਾਨ ਲਿਆ, ਉੱਥੇ ਗਏ ਕਲੋਨੀ ਕਾਫ਼ੀ ਵੱਡੀ ਸੀ। ਕਈ ਚੱਕਰ ਲਾਏ ਮਸਾਂ ਘਰ ਲੱਭਿਆ ਸਵੇਰੇ 9:30 ਵਜੇ ਅਸੀਂ ਉਹਦੇ ਘਰ ਪਹੁੰਚ ਗਏ। ਮੈਂ ਦੇਖਕੇ ਕਿਹਾ ਜਿੰਦੇ ਗੱਡੀ ਤੇ ਗਾਰਡ ਤੇ ਉਹੀ ਹੈ। ਪਰ ਉਹ ਨਹੀਂ ਦਿਖਿਆ। ਥੋੜ੍ਹੇ ਸਮੇਂ ਬਾਅਦ ਵੈਦਿਆ ਦੀ ਘਰ ਵਾਲੀ ਦਿਸੀ। ਉਹਨੇ ਛਤਰੀ ਫੜੀ ਸੀ ਮੈਂ ਕਿਹਾ ਜ਼ਰੂਰ ਕਿਤੇ ਜਾਣਾ ਆਉਣਾ। ਉਡੀਕ ਕਰਨ ਲੱਗੇ। 11 ਵਜ ਗਏ ਫਿਰ ਸਾਨੂੰ ਵੈਦਿਆ ਦਿਸਿਆ, ਉਹ ਕਾਰ ਚ ਬਹਿ ਕੇ ਕਿਤੇ ਚੱਲਿਆ ਸੀ , ਅਸੀਂ ਮੋਟਰਸਾਇਕਲ ਮਗਰ ਲਾ ਲਿਆ। ਬਾਜ਼ਾਰ ਜਾ ਕੇ ਉਨ੍ਹਾਂ ਨੇ ਕੁਝ ਸਾਮਾਨ ਖਰੀਦਿਆ। ਫਿਰ ਕਾਰ ਚ ਬੈਠ ਕੇ ਚੱਲਿਆ। ਅੱਗੇ ਜਾ ਕੇ ਕੁਝ ਸਬਜ਼ੀ ਖਰੀਦੀ। ਜਿੰਦਾ ਕਹਿੰਦਾ ਆਪਾਂ ਏਨੂ ਵਾਪਸ ਨਹੀਂ ਜਾਣ ਦੇਣਾ। ਅਜ ਸਬਜ਼ੀ ਖਰੀਦ ਕੇ ਕਾਰ ਚ ਬੈਠ ਚੱਲ ਪਿਆ। ਕਾਰ ਉਹ ਆਪ ਚਲਾਉਂਦਾ ਅਸੀਂ ਵੀ ਮਗਰ ਤੁਰ ਪਏ।
ਜ਼ਿੰਦਾ ਕਹਿੰਦਾ ਕਰਦਿਆਂ ਬਰਾਬਰ ??? ਮੈਂ ਕਿਹਾ ਕਰਦੇ ਮੋਟਰਸਾਈਕਲ ਬਰਾਬਰ ਕੀਤਾ। ਉਹਦੇ ਗੋਲੀਆਂ ਮਾਰੀਆਂ। ਮੁੰਹ ਸਟੇਰਿੰਗ ਤੇ ਵਜ੍ਹਾ ਮੂੰਹ ਤੇ ਨੱਕ ਚੋਂ ਖੂਨ ਵਗ ਪਿਆ। ਜਦੋਂ ਸਾਨੂੰ ਪੂਰੀ ਤਸੱਲੀ ਹੋ ਗਈ ਕਿ ਕੰਮ ਹੋ ਗਿਆ ਅਸੀ ਜੈਕਾਰਾ ਛੱਡਿਆ। ਵੈਦਿਆ ਦੀ ਕਾਰ ਇੱਕ ਪਾਸੇ ਜਾ ਵੱਜੀ।
ਅਸੀ ਵਾਪਸ ਕਮਰੇ ਚ ਆਏ ਕੱਪੜੇ ਬਦਲੇ ਤੇ ਵੱਖ ਵੱਖ ਹੋ ਕੇ ਬਸ ਤੇ ਬਹਿ ਕੇ ਬੰਬੇ ਚਲੇ ਗਏ। ਬੰਬੇ ਤੋਂ ਟਰੇਨ ਤੇ ਦੁਰਗ ਤੇ ਉਥੋ ਕਲਕੱਤੇ ਚਲੇ ਗਏ।
“ਦੋ ਸਿੰਘ ਸੂਰਮੇ ਜੀ ਕੱਢਕੇ ਜਾਨ ਪਾਪੀ ਦੀ ਲੈ ਗਏ”
ਨੋਟ ਇੰਦਰਾ ਦੀ ਮੌਤ ਤੋਂ ਬਾਅਦ ਸਿੰਘਾਂ ਦਾ ਇਹ ਵੱਡਾ ਐਕਸ਼ਨ ਸੀ। ਇਸ ਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਵੈਦਿਆ ਏਡਾ ਵੱਡਾ ਅਫ਼ਸਰ ਤੇ ਉਹਨੂੰ ਕੋਈ ਘਰ ਆ ਕੇ ਚਿਟੇ ਦਿਨ ਮਾਰਜੂ ਸਾਰੇ ਪਾਸੇ ਹਾਹਾਕਾਰ ਮੱਚ ਗਈ
ਮੇਜਰ ਸਿੰਘ
ਗੁਰੂ ਕਿਰਪਾ ਕਰੇ