ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 3)- ਜਰੂਰ ਪੜ੍ਹੋ
ਮਿਸਲਾਂ ਨੇ ਆਪਣੇ ਆਪਣੇ ਇਲਾਕੇ ਸਾਂਭ ਲਏ ਜਦੋਂ ਕੌਮ ਤੇ ਕੋਈ ਭੀੜ ਪੈਂਦੀ ਤਾਂ ਇਹ 11 ਮਿਸਲਾਂ ਇੱਕ ਸਥਾਨ ਤੇ ਇਕੱਠੇ ਹੋ ਕੇ ਗੁਰਮੱਤਾ ਕਰਦੀਆਂ ਤੇ ਅਗਲੀ ਰਣਨੀਤੀ ਤਿਆਰ ਕਰਦੀਆਂ,ਇਸ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਣ ਲੱਗਾ ਤੇ ਉਦੋਂ ਇਹ ਸ਼ਬਦ ਸ਼ਾਮਿਲ ਕੀਤੇ ਗਏ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਤੋਂ ਲੈ ਕੇ ਖਾਲਸਾ ਜੀ ਕੇ ਬੋਲਬਾਲੇ,ਬੋਲੋ ਜੀ ਵਾਹਿਗੁਰੂ ਤੱਕ,ਇਸ ਮਿਸਲਾਂ ਦੇ ਰਾਜ ਤੱਕ ਪਹੁੰਚਦੇ ਪਹੁੰਚਦੇ ਅਨੇਕਾਂ ਸ਼ਹਾਦਤਾਂ ਹੋਈਆਂ ਤੇ ਉਹਨਾਂ ਸ਼ਹਾਦਤ ਨੂੰ ਇਸ ਤਰ੍ਹਾਂ ਦਰਜ ਕੀਤਾ ਗਿਆ,”ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੋਂ ਲੈ ਕੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ,ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਹੋਣ ਤੋਂ ਬਾਅਦ ਅੰਗਰੇਜਾਂ ਦਾ ਰਾਜ ਆਇਆ ਤੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜਾ ਹੋ ਗਿਆ ਤੇ ਇਹਨਾਂ ਤੋਂ ਗੁਰੂ ਘਰ ਛੁਡਵਾਉਣ ਲਈ ਅਨੇਕਾਂ ਕੁਰਬਾਨੀਆਂ ਹੋਈਆਂ ਤੇ ਇਹਨਾਂ ਨੂੰ ਸਿਜਦਾ ਕਰਨ ਲਈ ਇੱਥੇ ਫੇਰ ਦਰਜ ਕੀਤਾ ਗਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ,ਅੰਗਰੇਜ ਗਏ ਤੇ ਦੇਸ਼ ਦੀ ਵੰਡ ਹੋ ਗਈ,ਨਨਕਾਣਾ ਸਾਹਿਬ ਤੇ ਹੋਰ ਕਈ ਪਵਿੱਤਰ ਗੁਰਧਾਮ ਪਾਕਿਸਤਾਨ ਵਿੱਚ ਚਲੇ ਗਏ ਤੇ ਇੱਥੇ ਫੇਰ ਦਰਜ ਕੀਤਾ ਗਿਆ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ,ਮਿਸਲਾਂ ਦੇ ਰਾਜ ਵਿੱਚ ਕਈ ਇਤਿਹਾਸਕਾਰਾਂ ਅਤੇ ਸਾਹਿਤਕਾਰਾਂ ਵਲੋਂ ਸੰਯੁਕਤ ਰੂਪ ਵਿੱਚ ਰਾਜ ਕਰੇਗਾ ਖਾਲਸਾ ਵਾਲੇ ਦੋਹਰੇ ਤੋਂ ਪਹਿਲਾਂ ਕੁੱਝ ਸ਼ਬਦ ਜੋੜੇ ਗਏ”ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ,ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ,ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ,ਖ਼੍ਵਾਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ,ਖੰਡਾ ਜਾ ਕੇ ਹੱਥ ਮੈ ਕਲਗੀ ਸੋਹੈ ਸੀਸ ਸੋ ਹਮਰੀ ਰੱਛਾ ਕਰੈ ਕਲਗੀਧਰ ਜਗਦੀਸ਼,ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ,ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ,ਤੇ ਇਸ ਤਰ੍ਹਾਂ ਹਰ ਚੰਗੇ ਮਾੜੇ ਸਮਿਆਂ ਨੂੰ ਆਪਣੇ ਵਿੱਚ ਸਮੋ ਕੇ ਅਰਦਾਸ ਨੇ ਇੱਕ ਸੰਪੂਰਨ ਰੂਪ ਧਾਰਨ ਕੀਤਾ,ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਅਰਦਾਸ ਸ਼ੁਰੂ ਹੋਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ 52 ਹੁਕਮਾਂ ਵਿੱਚ ਸਿੱਖਾਂ ਵਲੋਂ ਕੀਤੇ ਜਾਣ ਵਾਲੇ ਹਰ ਨਵੇਂ ਕਾਰਜ ਤੋਂ ਪਹਿਲਾਂ ਅਰਦਾਸ ਕਰਨਾ ਜਰੂਰੀ ਹੁਕਮ ਦੇ ਰੂਪ ਵਿੱਚ ਦਰਜ ਕਰ ਦਿੱਤਾ,ਅੱਜ ਦੀ ਅਰਦਾਸ ਵਿੱਚ ਸਿੱਖ ਕੌਮ ਦਾ ਕਿੰਨਾ ਵੱਡਾ ਦਰਦ ਅਤੇ ਇਤਿਹਾਸ ਛੁਪਿਆ ਹੋਇਆ ਹੈ ਇਸਨੂੰ ਆਪਣੀ ਬੁੱਧੀ ਅਨੁਸਾਰ ਤਿੰਨ ਭਾਗਾਂ ਵਿੱਚ ਆਪਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬਹੁਤ ਮਿਹਨਤ ਕੀਤੀ ਹੈ ਤੇ ਭੈਣ ਭਰਾ ਸਾਰੇ ਭਾਗ ਜਰੂਰ ਪੜ੍ਹਨ ਅਤੇ SHARE ਕਰਨ ਜੀ ………ਦਾਸ ਪ੍ਰਿਤਪਾਲ ਸਿੰਘ ਖਾਲਸਾ—–ਸਿੱਖ ਧਰਮ ਦੀਆਂ ਹਰ ਉਹ ਜਾਣਕਾਰੀਆਂ ਜੋ ਸਾਨੂੰ ਲਾਜਮੀ ਪਤਾ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਹੁੰਦੇ ਰਹਾਂਗੇ ਜੀ ਪੇਜ ਨੂੰ ਫੌਲੋ ਜਰੂਰ ਕਰ ਲੈਣਾ ਜੀ ਤੇ ਹੌਂਸਲਾ ਵਧਾਉਣ ਲਈ ਇੱਕ ਕੰਮੈਂਟ ਜਰੂਰ ਕਰਨਾ ਜੀ