ਸਾਖੀ ਕਲਯੁਗ ਦੇ ਬਾਰੇ
ਇਕ ਦਫ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਹਾਵਾਨਗਰ (ਸੁਹਾਵਾ ਸਾਹਿਬ, ਰਾਜਸਥਾਨ) ਵਿਚ ਗਏ, ਸੁਹਾਵਾ ਨਗਰ ਵਿਚ ਇਕ ਖਾਸ ਕਿਸਮ ਦਾ ਪਿੱਪਲ ਦਾ ਦਰਖੱਤ (ਪੇੜ) ਸੀ. ਉਸ ਪਿੱਪਲ ਦੇ ਦਰਖੱਤ ਦੇ ਵਿਚ ਯਾ ਉਤੇ ਇਕ ਹੋਰ ਦਰਖੱਤ ਸੀ ਜੰਡ (name of tree) ਦਾ. ਜਦੋਂ ਗੁਰੂ ਨਾਨਕ ਸਾਹਿਬ ਓਥੇ ਗਏ ਤਾਂ ਇਕ ਜ਼ਹਰੀਲਾ ਸੱਪ ਓਥੇ ਆ ਗਿਆ. ਆਇਆ ਤਾਂ ਸੀ ਗੁਰੂ ਨਾਨਕ ਸਾਹਿਬ ਨੂੰ ਡੱਸਣ ਵਾਸਤੇ ਪਰ ਗੁਰੂ ਨਾਨਕ ਸਾਹਿਬ ਤਾਂ ਪਹਿਲਾਂ ਹੀ ਜਾਣੀ-ਜਾਣ ਸਨ. ਜਦੋਂ ਓਹ ਸੱਪ ਗੁਰੂ ਜੀ ਦੇ ਕੋਲ ਪਹੁੰਚ ਗਿਆ ਤਾਂ ਗੁਰੂ ਸਾਹਿਬ ਨੇ ਸੱਪ ਨੂੰ ਫੜ ਕੇ ਇਕ ਲਾਲ ਕੱਪੜੇ ਵਿਚ ਬੰਨ ਕੇ ਪੋਟਲੀ ਬਣਾ ਕੇ ਜੰਡ ਦੇ ਦਰਖੱਤ ਉੱਤੇ ਟੰਗ ਦਿੱਤਾ. ਭਾਈ ਮਰਦਾਨੇ ਨੇ ਪੁਛਿਆ “ਹਜ਼ੂਰ ਇਹਆਪ ਜੀ ਨੇ ਕੀ ਕੀਤਾ ਅੱਜ, ਪਹਿਲਾਂ ਤਾਂ ਆਪ ਜੀ ਨੇ ਅਜਿਹਾ ਕਦੇ ਨਹੀਂ ਕੀਤਾ” ਤਾਂ ਗੁਰੂ ਸਾਹਿਬ ਕਹਿਣ ਲੱਗੇ ” ਮਰਦਾਨਿਆ ਇਹ ਕੋਈ ਆਮ ਸੱਪ ਨਹੀਂ ਹੈ, ਇਹ ਕਲਯੁਗਹੈ ਜੋ ਸੱਪ ਦਾ ਰੂਪ ਧਾਰ ਕੇ ਆਇਆ ਹੈ, ਅਸੀਂ ਏਹਨੂੰ ਐਥੇਜੰਡ ਦੇ ਨਾਲ ਬੰਨ ਦਿੱਤਾ ਹੈ ਤੇ ਹੁਣ ਕਦੇ ਕਲਯੁਗ ਨਹੀਂਵਰਤੇਗਾ (ਆਏਗਾ)” ਤੇ ਇਸ ਤਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਨੂੰ ਜੰਡ ਦੇ ਦਰਖੱਤ ਨਾਲ ਬੰਨ ਦਿੱਤਾ ਸੀ.ਜਦੋਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਹਾਵਾ ਸਾਹਿਬ ਗਏ ਤਾਂ ਓਹਨਾ ਨੇ ਜਾ ਕੇ ਓਹਪੋਟਲੀ ਖੋਲ ਦਿੱਤੀ, ਜਿਸ ਵਿਚ ਗੁਰੂ ਨਾਨਕ ਸਾਹਿਬ ਨੇ ਕਲਯੁਗ ਨੂੰ ਬੰਨ ਕੇ ਰਖਿਆ ਸੀ ਤੇ ਬਚਨ ਕੀਤੇ “ਕਲਯੁਗ ਤਾਂ ਆਏਗਾ ਹੀ ਆਏਗਾ, ਪਰ ਜੇਹੜੇ ਨਾਮ ਜਪਦੇ ਹੈ ਓਹਨਾ ਤੇ ਕਲਯੁਗ ਕਦੇ ਮਾਰ ਨਹੀਂ ਕਰ ਸਕੇਗਾ”. ਇੱਕ ਸਿੰਘ ਨੇ ਗੁਰੂ ਜੀ ਨੂੰ ਪੁਛਿਆ “ਹਜ਼ੂਰ ਕਲਯੁਗ ਦੀ ਉਮਰ ਹਾਲੇ ਕਿੰਨੀ ਕ ਹੋਰ ਹੈ” ਤਾਂ ਗੁਰੂ ਜੀ ਨੇ ਜਵਾਬ ਦਿੱਤਾ ” ਭਾਈ ਕਲਯੁਗ ਦੀ ਉਮਰ ਤਾਂ ਬਹੁਤ ਹੈ ਪਰ ਜਦੋਂ ਇਹ ਪਿੱਪਲਦਾ ਦਰਖੱਤ, ਜੰਡ ਦੇ ਦਰਖੱਤ ਨੂੰ ਖਾ ਜਾਵੇਗਾ ਤੇ ਜੰਡ ਪੂਰੀ ਤਰਾਂ ਪਿੱਪਲ ਦੇ ਦਰਖੱਤ ਵਿਚ ਸਮਾ ਜਾਏਗਾ ਤਾਂ ਉਸ ਸਮੇਂ ਕਲਯੁਗ ਪੂਰੇ ਜੋਬਨ ਤੇ ਹੋਵੇਗਾ, ਤੇ ਉਸ ਤੋਂ ਬਾਅਦ ਕਲਯੁਗ ਨੂੰ ਮੋੜਾ ਪੈਣਾ ਸ਼ੁਰੂ ਹੋ ਜਾਵੇਗਾ ਤੇ ਕਲਯੁਗ ਦਾ ਅਸਰ ਘਟਨਾ ਸ਼ੁਰੂ ਹੋ ਜਾਵੇਗਾ”. ਗੁਰੂ ਸਾਹਿਬ ਦੇ ਬਚਨ ਵੀ ਅੱਟਲ ਹੈ, ਜੇ ਅੱਜ ਅਸੀਂ ਸੁਹਾਵਾ ਸਾਹਿਬ ਜਾ ਕੇ ਦੇਖੀਏ ਤਾਂ ਜੰਡ ਦਾ ਦਰਖੱਤ ਬਿਲਕੁਲ ਮਾਮੂਲੀ ਜਿਹਾ ਹੀ ਦਿਖਦਾ ਹੈ, ਸਾਰੇ ਦਾ ਸਾਰਾ ਹੀ ਪਿੱਪਲ ਦੇ ਵਿਚ ਸਮਾ ਗਿਆ ਹੈ ਸਿਰਫ 1-2 ਇੰਚ ਹੀ ਦਿਖਾਈ ਦਿੰਦਾ ਹੈ ਤੇ ਕਲਯੁਗ ਵੀ ਅੱਜ ਪੂਰੇ ਜੋਬਨ ਤੇ ਹੀ ਹੈ ਤੇ ਹਰ ਪਾਸੇ ਕਲਯੁਗ ਹੀ ਕਲਯੁਗ ਵਰਤ ਰਿਹਾ ਹੈ. ਪਰ ਜਹਿੜੇ ਸੱਚੇ ਮਨ ਨਾਲ ਨਾਮ ਜੱਪਦੇ ਹਨ ਓਹਨਾ ਤੇ ਕਲਯੁਗ ਦਾ ਕੋਈ ਅਸਰ ਨਹੀ ਹੈ.
ਭੁੱਲ ਚੁੱਕ ਮੁਆਫ ਕਰਨਾ ਜੀ
HRਮਨ 🙏