ਨਾਂ ਮੈਂ ਕੀਤੇ ਦਿਲ ਦੇ ਚਾਅ ਪੂਰੇ ਤੇ
ਨਾਂ ਹੀ ਮੈਂ ਕੋਈ ਗੀਤ ਸਗਨਾਂ ਦਾ ਗਾਇਆ
ਨਾਂ ਮੈਂ ਮੱਲ-ਮੱਲ ਲਾਇਆ ਵੱਟਣਾ ਤੇ
ਨਾਂ ਹੀ ਕਿਸੇ ਨੇ ਸੁਰਮਾ ਪਾਇਆ
ਨਾਂ ਮੈਂ ਤੇਲ ਬਰੂਹੀ ਚੋਇਆ
ਨਾਂ ਕੋਈ ਸਾਹੇ ਚਿੱਠੀ ਲੈ ਕੇ ਆਇਆ
ਨਾਂ ਮੈਂ ਸੱਦਾ ਭੇਜਿਆ ਨਾਨਕਿਆਂ ਨੂੰ
ਨਾਂ ਮੈਂ ਕੁੜਮੀ ਕੋਈ ਸਗਨ ਭੇਜਵਿਆਂ
ਨਾਂ ਕਿਸੇ ਨੇ ਗੁੰਦੀਆਂ ਵਾਂਗਾਂ ਤੇ
ਨਾਂ ਕਿਸੇ ਲਾਲਾ ਨੂੰ ਘੋੜੀ ਚੜਾਇਆ
ਨਾਂ ਭੈਣਾਂ ਨੇ ਬੰਨੇ ਸਿਹਰੇ ਤੇ
ਨਾਂ ਦਾਦੀ ਨੇ ਕੋਈ ਸੁਹਾਗ ਗਾਇਆ
ਨਾਂ ਕੋਈ ਸੱਜਿਆਂ ਸੀ ਖ਼ੁਦ ਬਰਾਤੀ ਤੇ
ਨਾਂ ਹੀ ਕਿਸੇ ਲਾੜਿਆ ਨੂੰ ਸਜਾਇਆ
ਲਾੜੀ ਮੋਤ ਨੂੰ ਵਿਆਹਉਣ ਲਈ
ਤੋਰ ਦਿੱਤੇ ਪੁੱਤ ਚਾਰੇ ਮੇਰੇ
ਮੈਨੂੰ ਦੱਸੋ ਗੋਬਿੰਦ ਸਿੰਘ ਜੀ ਤੁਸਾ ਮੇਰੇ ਲਾਲਾ
ਦਾ ਇਹ ਕਿਹੋ ਜਿਹਾ ਕਾਜ ਰਚਾਇਆਂ(ਢਿੱਲੋ)
ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਚ,
ਥੋੜੀ ਜਿਹੀ ਸਰਹੰਦ ਦੀ ਯਾਦ ਰੱਖਿਓ,
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ,
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ,
ਰੰਗਾਂ ਵਿੱਚ ਬੇਸ਼ਕ ਦੀ ਰਹਿਓ ਰੰਗੇ,
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ,
ਹਰ ਧਰਮ ਦੀ ਕਦਰ ਖੂਬ ਕਰਿਓ,
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ,,
ਵੋ ! ਅੱਲਾ ਕੇ ਕਰੀਬੀ,
ਵੋ ! ਗੋਵਿੰਦ ਕੇ ਫ਼ਰਜ਼ੰਦ
ਆਜ ਉਣਹੀ ਕੀ ਵਜ੍ਹਾ ਸੇ,
ਚਮਕਤਾ ਹੈ ਸਰਹੰਦ🙏🏻🌹
ਸਲਤਨਤ ਨੂੰ ਹਿਲਾ ਕੇ ਰੱਖਤਾ ,
ਸਾਹਿਬਜ਼ਾਦਿਆਂ ਦੇ ਜੋੜੇ ਨੇ ।
ਬਾਬਾ ਜੀ ਕੀ ਸਿਫ਼ਤ ਕਰਾਂ ,
ਪੈਂਤੀ ਅੱਖਰ ਥੋੜੇ ਨੇ ।