#ਧੰਨ_ਗੁਰੂ_ਰਾਮਦਾਸ_ਜੀ
ਹਰਿ ਭਾਇਆ ਸਤਿਗੁਰੁ ਬੋਲਿਆ
ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ
ਰਾਮਦਾਸੈ ਪੈਰੀ ਪਾਇ ਜੀਉ ॥
(#ਬਾਬਾ_ਸੁੰਦਰ_ਜੀ)
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ ॥
ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
(#ਭੱਟ_ਸਾਹਿਬ)
ਮੇਜਰ ਸਿੰਘ
ਸੰਤਾਂ ਨੇ ਸਕੂਲ ਦੀ ਪੜ੍ਹਾਈ ਤਾਂ ਚਾਹੇ ਪ੍ਰਾਇਮਰੀ ਤੱਕ ਹੀ ਕੀਤੀ (ਛੇ ਕਲਾਸਾਂ ਪੂਰੀਆਂ ਨਹੀਂ ਪੜ੍ਹੇ ) .
ਪਰ ਉਨ੍ਹਾਂ ਦੀ ਯਾਦ ਸ਼ਕਤੀ ਬੜੇ ਕਮਾਲ ਦੀ ਸੀ। ਉਨ੍ਹਾਂ ਦੱਖਣੀ ਓਅੰਕਾਰ ਬਾਣੀ ਇੱਕ ਦਿਨ ਵਿੱਚ ਕੰਠ (ਜੁਬਾਨੀ ਯਾਦ) ਕਰਲੀ।
ਸੁਖਮਨੀ ਸਾਹਿਬ 13 ਦਿਨਾਂ ਚ , ਸਿੱਧ ਗੋਸ਼ਟ ਵੀ ਇੱਕੋ ਦਿਨ ਚ ਤੇ ਸ੍ਰੀ ਆਸਾ ਦੀ ਵਾਰ ਤਾਂ ਅੱਠਾਂ ਘੰਟਿਆਂ ਵਿਚ ਜ਼ੁਬਾਨੀ ਯਾਦ ਕਰ ਲਈਆਂ ਸੀ।
ਇਹ ਸਾਰੀ ਬਾਣੀ ਜੋੜੀਏ ਤਾਂ ਗੁਰੂ ਸਰੂਪ ਦੇ 65 ਅੰਗਾਂ ਤੋਂ ਵੱਧ ਬਣਦੀ ਹੈ।
ਜੋ ਮਨੋਵਿਗਿਆਨ ਬਾਰੇ ਜਾਣਦੇ ਨੇ ਉਹਨਾਂ ਲਈ ਇਹ ਗੱਲ ਮੰਨਣੀ ਔਖੀ ਨਹੀਂ ਪਰ ਬਾਕੀਆਂ ਲਈ ਮੰਨਣਾ ਥੋੜ੍ਹਾ ਔਖਾ ਹੈ।
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ