ਮਾਂ ਨੂੰ ਕਰੇ ਸਵਾਲ ਪੁੱਤਰ ਇਕ,
ਟਿਂਡ ਤੇ ਰੱਖ ਕੇ ਧੌਣ ਸੁੱਤਾ ਏ ?
ਹੱਥ ਵਿੱਚ ਤੇਗ ਲਹੂ ਨਾਲ ਲਿੱਬੜੀ,
ਕੰਡਿਆਂ ਉੱਤੇ ਕੌਣ ਸੁੱਤਾ ਏ ।
ਜਵਾਬ:-
ਨਾਨਕ ਪੁਰੀ ਅਨੰਦਾਂ ਵਾਲੇ
ਇਹ ਜੰਗਲ ਦੇ ਵਿਚਕਾਰ ਸੁੱਤੇ ਨੇ,
ਚਮਕੌਰ ਗੜੀ ਦੀ ਜੰਗ ਚੋਂ ਨਿਕਲੀ
ਲੈ ਲਹੂ ਭਿੱਜੀ ਤਲਵਾਰ ਸੁੱਤੇ ਨੇ।
ਸਵਾਲ:-
ਬੇਫਿਕਰੀ ਕਿਉਂ ਐਨੀ ਮੁੱਖ ਤੇ,
ਕਿਉਂ ਏਨਾਂ ਪ੍ਰਤਾਪ ਦਿਸੇ ?
ਝੱਲਿਆ ਜੋ ਹੈ ਵਿੱਚ ਮੈਦਾਨ ਦੇ ,
ਕਿਉਂ ਨਾ ਉਹ ਸੰਤਾਪ ਦਿਸੇ ?
ਜਵਾਬ:-
ਜੰਗ ਵਿੱਚ ਆਪਣੇ ਲਾਲ ਤੋਰ ਕੇ ,
ਖੁਦਾ ਦੇ ਉੱਤੋਂ ਵਾਰ ਸੁੱਤੇ ਨੇ ।
ਕਲਗੀਆਂ ਵਾਲੇ ਚੋਜੀ ਪ੍ਰੀਤਮ,
ਲਾਹ ਕੇ ਸਿਰ ਤੋਂ ਭਾਰ ਸੁੱਤੇ ਨੇ ।
ਪੁੱਤ :-
ਸਮਝ ਗਿਆ ਹਾਂ ਮਾਤਾ ਜੀ ਮੈਂ ,
ਗੁਰੂ ਗੋਬਿੰਦ ਸਿੰਘ ਪਿਆਰੇ ਨੇ ।
ਸਾਡੇ ਸਿਰ ਤੋਂ ਸਾਡੇ ਲਈ ਹੀ
ਇਹਨਾਂ ਪੁੱਤਰ ਵਾਰੇ ਨੇ ।
ਮਾਂ:-
ਹਾਂ ਪੁੱਤਰ ਜੀ ਓਹੀ ਮਾਲਕ ,
ਧਾਰ ਫਕੀਰ ਦਾ ਵੇਸ ਸੁੱਤੇ ਨੇ
ਮਜ਼ਲੂਮਾਂ ਦਾ ਰਾਖਾ ਸਤਿਗੁਰ ,
ਬਾਦਸ਼ਾਹ ਜੋ ਦਰਵੇਸ਼ ਸੁੱਤੇ ਨੇ ।


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top