ਸਿੰਘਾਂ ਕਰਤਾ ਹੁਕਮ , ਬਾਬਾ ਛੱਡ ਗੜ੍ਹੀ ਨੂੰ
ਅਸੀਂ ਰੋਕ ਲਵਾਂਗੇਂ ਆਪੇ , ਆਈ ਫੌਜ ਚੜ੍ਹੀ ਨੂੰ
ਤੂੰ ਏ ਰੂਹ ਕੌਮ ਦੀ , ਸਾਡਾ ਕੀ ਸਰੀਰ ਦਾ
ਬਾਬਾ ਲੰਘ ਗਿਆ ਉਥੋਂ , ਘੇਰਿਆਂ ਨੂੰ ਚੀਰਦਾ!
ਉਹਨੇ ਛਾਤੀਆਂ ‘ਚ ਖੁੱਭੇ ਦੇਖੇ , ਤੀਰ ਲਾਲਾਂ ਦੇ
ਸੀਗੇ ਥਾਂ ਥਾਂ ਤਲਵਾਰਾਂ , ਪਾਏ ਚੀਰ ਲਾਲਾਂ ਦੇ
ਪਰ ਜਿਗਰਾ ਸੀ ਧੰਨ , ਦੁਨੀਆਂ ਦੇ ਪੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਪੁੱਤਰੋਂ ਪਿਆਰੇ , ਬੜੇ ਸਿੰਘ ਵੀ ਸ਼ਹੀਦ ਸੀ
ਭੁੱਖ ਸਾਰਿਆਂ ਨੂੰ ਬਾਬਾ , ਬਸ ਤੇਰੀ ਦੀਦ ਦੀ
ਚੁੰਮ ਲਿਆ ਮੁਖ ਹੱਸ , ਮੌਤ ਵਾਲੀ ਹੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਦੁੱਖ ਦੁਨੀਆਂ ਦਾ ਆਪਣਾ ਬਣਾਇਆ , ਦਸ਼ਮੇਸ਼ ਨੇ
ਤਾਹੀਂ ਰਾਜ ਭਾਗ ਸਭ ਛੱਡ ਦਿੱਤਾ , ਦਰਵੇਸ਼ ਨੇ
ਉਹਦੇ ਕੋਲ ਤਲਵਾਰ , ਇੱਕ ਭੱਥਾ ਤੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਰੱਖੇ ਪੱਥਰ ਸਿਰਹਾਣੇ , ਸੇਜ ਕੰਡਿਆਂ ਦੀ ਕੋਲ ਸੀ
ਵਾਰ ਦਿੱਤਾ ਸਭ ਕੁਝ , ਬਾਬਾ ਫੇਰ ਵੀ ਅਡੋਲ ਸੀ
ਬੜਾ ਫੱਕਰ ਸੁਭਾਅ ਸੀ , ਦਿਲ ਦੇ ਅਮੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰ ਦਾ!


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top