ਸੱਚਾ ਸੌਦਾ
ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ
ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ
ਮਲਕ ਭਾਗੋ ਦੇ ਵੰਨ ਸੁਵੰਨੇ ਖਾਣਿਆਂ ਨੂੰ ਮਾਰੀ ਸੀ ਠੋਕਰ
ਭਾਈ ਲਾਲੋ ਦੀ ਸੁੱਕੀ ਮਿੱਸੀ ਰੋਟੀ ਦਾ ਅਨੰਦ ਮਾਣਿਆ ਸੀ
ਪਰ
ਸੱਚੇ ਸੌਦੇ ਦੇ ਅਰਥ ਹੀ ਬਦਲ ਦਿੱਤੇ
ਘਰ ਘਰ ਵਿੱਚ ਚੁੱਲ੍ਹਾ ਬੱਲੇ
ਸਿਰ ਤੇ ਹਰ ਇਕ ਤੇ ਦੇ ਛੱਤ ਹੋਵੇ
ਪਿੰਡਾ ਢੱਕਣ ਲਈ ਹਰ ਇੱਕ ਕੋਲ ਵਸਤਰ ਹੋਵੇ
ਪਰ
ਅਸੀਂ ਬੁੱਧ ਹੀਣ ਬੰਦੇ
ਗੁਰਦੁਆਰੇ ਜਾ ਕੇ ਕੁਝ ਸਿੱਖਦੇ ਹੀ ਨਹੀਂ
ਅਸੀਂ ਵੱਡੇ ਵੱਡੇ ਲੰਗਰ ਹਾਲਾਂ ਦੀ ਵਿਵਸਥਾ ਕਰਦੇ ਹਾਂ
ਹਰ ਇੱਕ ਨੂੰ ਰੋਟੀ ਮਿਲੇ ਸੋਚਦੇ ਹੀ ਨਹੀਂ
ਚੜ੍ਹਾਉਂਦੇ ਹਾਂ ਮਹਿੰਗੇ ਮਹਿੰਗੇ ਪੁਸ਼ਾਕਾਂ ਵਸਤਰ
ਪਰ ਕਿਸੇ ਗ਼ਰੀਬ ਦੇ ਗਲ ਕੱਪੜਾ ਪਾਉਣ ਦੀ ਕੋਸ਼ਿਸ਼ ਕਰਦੇ ਹੀ ਨਹੀਂ
ਇਮਾਰਤਾਂ ਹੀ ਇਮਾਰਤਾਂ ਬਣਾਉਣ ਤੇ ਜ਼ੋਰ ਹੈ
ਸੜਕਾਂ ਫੁੱਟਪਾਥਾਂ ਤੇ ਸੌਣ ਵਾਲੇ ਬੰਦਿਆਂ ਲਈ
ਸੋਚਣ ਦੀ ਲੋੜ ਹੈ
ਅਸੀਂ ਗੁਰਦੁਆਰੇ( ਸਕੂਲ) ਜਾਂਦੇ ਤਾਂ ਹਾਂ
ਬਿਸਰ ਗਈ ਸਭ ਤਾਤ ਪਰਾਈ
ਸਿਰਫ ਸੁਣ ਲੈਂਦੇ ਹਾਂ
ਅਮਲ ਨਹੀਂ ਕਰ ਪਾਉਂਦੇ ਹਾਂ
ਗੁਰੂਆਂ ਨੇ ਉਪਦੇਸ਼ ਦਿੱਤਾ ਸੀ
ਸਿੱਧਾ ਸਰਲ ਜੀਵਨ ਜਿਊਣ ਦੇ ਲਈ
ਪਰ
ਤੇਰੀ ਮੇਰੀ ਮੇਰੀ ਤੇਰੀ ਦੇ ਵਿਚੋਂ
ਅਸੀਂ ਆਪਣੇ ਆਪ ਨਹੀਂ ਕੱਢ ਪਾਏ ਹਾਂ
ਇਹ ਸੋਨਾ ਗਹਿਣੇ ਚਾਂਦੀ ਦੇ ਬਰਤਨ
ਚੰਦ ਲੋਕ ਹੀ ਭੇਟ ਕਰ ਸਕਦੇ ਨੇ
ਇਹਦੇ ਤੋਂ ਵੱਡਾ ਗ਼ਰੀਬੀ ਦਾ ਮਜ਼ਾਕ ਕੀ ਏ
ਕਰਨ ਤੇ ਉਨ੍ਹਾਂ ਦਾ ਵੀ ਦਿਲ ਤਾਂ ਕਰਦਾ ਹੋਣੈ
ਪਹਿਲਾਂ ਰੋਟੀ ਦਾ ਜੁਗਾੜ ਸੋਚਣਗੇ
ਸਾਡੇ ਦਿਖਾਵੇ ਵਿਚ ਫੰਕਸ਼ਨਾਂ ਵੇਲੇ ਦੇ ਜੂਠੇ ਖਾਣੇ ਡਸਟਬਿਨਾਂ ਵਿੱਚ
ਇਨ੍ਹਾਂ ਭੁੱਖ ਨਾਲ ਮਰਦੇ ਬੰਦਿਆਂ ਤੇ ਹੱਸਦੇ ਨੇ
ਧਰਮ ਨੇ ਤਾਂ ਧਾਰਮਿਕਤਾ ਸਿਖਾਈ
ਪਰ
ਜਿੱਥੇ ਸਾਡੀ ਭੇਟਾਂ ਨੂੰ ਨਿਵਾਜਿਆ ਨਹੀਂ ਜਾਂਦਾ
ਸਤਿਕਾਰਿਆ ਨਹੀਂ ਜਾਂਦਾ
ਸਾਡੀ ਸੇਵਾ ਦਾ ਬੋਲ ਬਾਲਾ ਨਹੀਂ ਹੁੰਦਾ
ਅਸੀਂ ਬਾਬੇ ਦੇ ਦਰ ਤੇ ਮੱਥਾ ਟੇਕਦੇ ਵੀ ਰਹਾਂਗੇ
ਸਕੂਲ ਵਿੱਚ ਜਾਵਾਂਗੇ ਤਾਂ ਸਹੀ
ਪਰ ਉਸ ਸਿੱਖਿਆ ਨੂੰ ਕਦੇ ਅਪਣਾਵਾਂਗੇ ਨਹੀਂ ।