ਕਤਾਰ ਟੁੱਟੇ ਨਾ ਮੁੱਛ ਫੁੱਟ ਚੋਭਰਾਂ ਦੀ
ਚੜਾਵੇ ਸਿਰਾਂ ਦੇ ਤਖ਼ਤ ਤੇ ਚੜੀ ਜਾਂਦੇ
ਆਪਾਂ ਵਾਰਨ ਦਾ ਹੁੰਦਾ ਹੈ ਚਾਅ ਕਿੰਨਾਂ
ਇੱਕ ਦੂਜੇ ਤੋਂ ਮੂਹਰੇ ਹੋ ਹੋ ਖੜੀ ਜਾਂਦੇ
ਜਪੁ ਜੀ , ਜਾਪੁ ਤੇ ਕੋਈ ਵਾਰ ਚੰਡੀ
ਅੱਖਾਂ ਮੀਚ ਕੇ ਕੰਠ ਹੀ ਪੜੀ ਜਾਂਦੇ
ਭਰੇ ਸੰਤਾਂ ਦੇ ਹੱਥੋਂ ਮੈਗਜੀਨ ਜਿਹੜੇ
ਮੱਥਾ ਟੇਕ ਕੇ ਸੂਰਮੇ ਨੇ ਫੜੀ ਜਾਂਦੇ
ਬਾਜਾਂ ਵਾਲਿਆਂ ਕੈਸੀ ਤੂੰ ਕੌਮ ਸਾਜੀ
ਲੱਖਾਂ ਨਾਲ ਨੇ ਮੂਠੀ ਭਰ ਲੜੀ ਜਾਂਦੇ
ਫੌਜੀ ਅੱਗੇ ਨੂੰ ਜਾਣ ਤੋੰ ਪੈਰ ਖਿੱਚਣ
ਸਿੰਘ ਟੈਕਾਂ ਦੇ ਮੂਹਰੇ ਵੀ ਖੜੀ ਜਾਂਦੇ।
– ਸਤਵੰਤ ਸਿੰਘ