टोडी महला ५ घरु २ दुपदे
ੴ सतिगुर प्रसादि ॥
मागउ दानु ठाकुर नाम ॥
अवरु कछू मेरै संगि न चालै
मिलै क्रिपा गुण गाम ॥१॥ रहाउ ॥
राजु मालु अनेक भोग रस
सगल तरवर की छाम ॥
धाइ धाइ बहु बिधि कउ धावै
सगल निरारथ काम ॥१॥
बिनु गोविंद अवरु जे चाहउ
दीसै सगल बात है खाम ॥
कहु नानक संत रेन मागउ
मेरो मनु पावै बिस्राम ॥२॥१॥६॥
{अंग-७१३}

टोडी पातशाही पांचवी दुपदे घरु २दुपदे
वाहेगुरु केवल एक है और वह सच्चे गुरु द्वारा प्राप्त होता है।
हे मालिक प्रभू! मैं (तेरे पास से तेरे) नाम का दान माँगता हूँ। कोई भी और चीज तेरे साथ नहीं जा सकती। अगर तेरी कृपा हो, तो मुझे तेरी सिफत सालाह मिल जाए।1। रहाउ।
हे भाई! हकूमत, धन और अनेकों पदार्थों के स्वाद – ये सारे वृक्ष की छाया समान हैं (सदा एक जगह टिके नहीं रह सकते)। मनुष्य (इनकी खातिर) सदा ही कई तरीकों से दौड़-भाग करता रहता है, पर उसके सारे काम व्यर्थ चले जाते हैं।1।
हे नानक! कह– (हे भाई!) अगर मैं परमात्मा के नाम के बिना कुछ और ही माँगता रहूँ, तो यही सारी बात कच्ची है। मैं तो संतजनों के चरणों की धूल माँगता हूँ, (ता कि) मेरा मन (दुनियावी दौड़-भाग से) ठिकाना हासिल कर सके।2।1।9।

ਅੰਗ : 713

ਟੋਡੀ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ॥
ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥

ਅਰਥ: ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ । ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ । ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ।੧।ਰਹਾਉ। ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ—ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ) । ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ।੧। ਹੇ ਨਾਨਕ! ਆਖ—(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ । ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ।੨।੧।੬।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਦਿਨ ਭਾਈ ਸਾਹਿਬ ਭਾਈ ਨੰਦ ਲਾਲ ਤੇ ਪ੍ਰਸ਼ਨ ਕੀਤੈ,🌹🌹*
*💥”ਪੁਰਖਾ ! ਤੂੰ ਜ਼ਿੰਦਗੀ ‘ਚ ਕਦੀ ਕੋਈ ਐਸਾ ਕਰਮ ਕੀਤੈ, ਕੋਈ ਐਸੀ ਕ੍ਰਿਤ ਹੋਈ ਏ ਤੇਰੇ ਕੋਲੋਂ, ਤੂੰ ਕਰਕੇ ਬਹੁਤ ਪਛਤਾਇਆ ਹੋਵੇਂ,ਬਹੁਤ ਦੁਖੀ ਹੋਇਆ ਹੋਵੇਂ, ਉਸਦਾ ਤੇਨੂੰ ਬਹੁਤ ਅਫ਼ਸੋਸ ਹੋਇਆ ਹੋਵੇ?”💥*
*🌹ਆਪ ਸੁਣਕੇ ਹੈਰਾਨ ਹੋਵੋਗੇ, ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, “ਪਾਤਿਸ਼ਾਹ ! ਐਸੀ ਕ੍ਰਿਤ ਮੈਥੋਂ ਰੋਜ਼ ਹੋ ਜਾਂਦੀ ਏ, ਬਹੁਤਾਤ ਦੇ ਵਿਚ ਹੋ ਜਾਂਦੀ ਏ। ਅੱਧੇ ਤੋਂ ਜਿਆਦਾ ਦਿਨ ਫਿਰ ਮੇਰਾ ਪਸ਼ਚਾਤਾਪ,ਅਫ਼ਸੋਸ ਦੇ ਵਿਚ ਲੰਘਦੈ।”*
*ਇਕ ਦਫ਼ਾ ਤੇ ਸਤਿਗੁਰੂ ਵੀ ਹੈਰਾਨ ਹੋ ਗਏ,🌹*
*💥”ਹੈਂ ! ਤੈਥੋਂ ਐਸੀ ਕੋਈ ਕ੍ਰਿਤ ਹੁੰਦੀ ਏ ਔਰ ਬਹੁਤਾਤ ਦੇ ਵਿਚ ਹੁੰਦੀ ਏ ਔਰ ਤੂੰ ਅਫਸੋਸ ਵੀ ਕਰਦੈਂ, ਕੀ ਏ,ਐਸਾ ਕੀ ਏ?”💥*
*🌹ਭਾਈ ਸਾਹਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ 😘
*”ਵਾਏ , ਬਰ ਨਫ਼ਸੇ ਕਿ: ਬੇਹੁੂਦਾ ਗੁਜ਼ੱਸਤ।*
*ਅਲ-ਗਿਆਸ,ਅਜ਼ ਗ਼ਫ਼ਲਤਿ ਮਾ,ਅਲ-ਗਿਆਸ।”*
*{ਗ਼ਜਲ ੧੫,੨}🌹*
*🌹”ਐਹ ਮੇਰੇ ਪਾਤਿਸ਼ਾਹ ! ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਘ ਜਾਂਦੈ, ਉਸ ਗੁਜਰੇ ਹੋਏ ਦਮ ਦਾ ਮੈਨੂੰ ਅਫ਼ਸੋਸ ਬੜਾ ਹੁੰਦੈ, ਪਸਚਾਤਾਪ ਬੜਾ ਹੁੰਦੈ ਤੇ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਈਂ ਸਕਦਾ। ਉਹ ਵਿਅਰਥ ਚਲਾ ਜਾਂਦੈ, ਅਜਾਈਂ ਚਲਾ ਜਾਂਦੈ।”*
*ਦਮ ਤੇ ਮੁਫ਼ਤ ਦੇ ‘ਚ ਮਿਲੇ ਨੇ, ਜੀਵਨ ਤੇ ਮੁਫ਼ਤ ਦੇ ‘ਚ ਮਿਲਿਐ, ਹੱਥ ਪੈਰ ਤੇ ਮੁਫ਼ਤ ਦੇ ਵਿਚ ਮਿਲੇ ਨੇ, ਪਰ ਇਹਨਾ ਹੱਥਾਂ ਪੈਰਾਂ ਨੇ, ਇਹਨਾਂ ਦਮਾਂ ਨੇ, ਇਸ ਜੀਵਨ ਨੇ ਜੋ ਮਿਹਨਤ ਕਰਕੇ ਜੋ ਸੰਗ੍ਰਹਿ ਕੀਤੈ, ਮਨੁੱਖ ਉਸ ਦੀ ਕਦਰ ਕਰਦੈ। ਉਹਦੇ ‘ਚ ਘਾਟਾ ਪੈ ਜਾਏ, ਅਫ਼ਸੋਸ ਹੋ ਜਾਂਦੈ, ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫ਼ਸੋਸ ਨਹੀ, ਕੋਈ ਅਫ਼ਸੋਸ ਨਹੀ।🌹*
*🚩”ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ॥🚩* *ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉਪਾਨੀ॥”🚩*
*{ਤਿਲੰਗ ਮ: ੯ , ਕਾਫੀ,ਅੰਗ ੭੨੬}*
* —ਗਿਆਨੀ ਸੰਤ ਸਿੰਘ ਜੀ ਮਸਕੀਨ*

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥

ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

सोरठि महला ५ घरु २ असटपदीआ ੴ सतिगुर प्रसादि ॥ पाठु पड़िओ अरु बेदु बीचारिओ निवलि भुअंगम साधे ॥ पंच जना सिउ संगु न छुटकिओ अधिक अह्मबुधि बाधे ॥१॥ पिआरे इन बिधि मिलणु न जाई मै कीए करम अनेका ॥ हारि परिओ सुआमी कै दुआरै दीजै बुधि बिबेका ॥ रहाउ ॥ मोनि भइओ करपाती रहिओ नगन फिरिओ बन माही ॥ तट तीरथ सभ धरती भ्रमिओ दुबिधा छुटकै नाही ॥२॥ मन कामना तीरथ जाइ बसिओ सिरि करवत धराए ॥ मन की मैलु न उतरै इह बिधि जे लख जतन कराए ॥३॥ कनिक कामिनी हैवर गैवर बहु बिधि दानु दातारा ॥ अंन बसत्र भूमि बहु अरपे नह मिलीऐ हरि दुआरा ॥४॥ पूजा अरचा बंदन डंडउत खटु करमा रतु रहता ॥ हउ हउ करत बंधन महि परिआ नह मिलीऐ इह जुगता ॥५॥ जोग सिध आसण चउरासीह ए भी करि करि रहिआ ॥ वडी आरजा फिरि फिरि जनमै हरि सिउ संगु न गहिआ ॥६॥ राज लीला राजन की रचना करिआ हुकमु अफारा ॥ सेज सोहनी चंदनु चोआ नरक घोर का दुआरा ॥७॥ हरि कीरति साधसंगति है सिरि करमन कै करमा ॥ कहु नानक तिसु भइओ परापति जिसु पुरब लिखे का लहना ॥८॥ तेरो सेवकु इह रंगि माता ॥ भइओ क्रिपालु दीन दुख भंजनु हरि हरि कीरतनि इहु मनु राता ॥ रहाउ दूजा ॥१॥३॥

अर्थ : राग सोरठि, घर २ में गुरू अर्जन देव जी की आठ-बंदों वाली बाणी। अकाल पुरख एक है और सतिगुरू की कृपा द्वारा मिलता है। हे भाई! कोई मनुष्य वेद (आदि धर्म-पुस्तक को) पढ़ता है और विचारता है। कोई मनुष्य निवली कर्म करता है, कोई कुंडलनी नाडी रस्ते प्राण चाड़ता है। (परन्तु इन साधनों से कामादिक) पांचों से साथ ख़त्म नहीं हो सकता। (बल्कि) ओर अहंकार में (मनुष्य) बंध जाता है ॥१॥ हे भाई! मेरे देखते हुए लोग अनेकों ही (निश्चित धार्मिक) कर्म करते हैं, परन्तु इन तरीकों से परमात्मा के चरणों में जुड़ा नहीं जा सकता। हे भाई! मैं तो इन कर्मो का सहारा छोड़ कर मालक-प्रभू के दर पर आ गिरा हूँ (और बेनती करता रहता हूँ-हे प्रभू! मुझे भलाई और बुराई की) परख करने वाली अकल दो ॥ रहाउ ॥ हे भाई! कोई मनुष्य चुपी साधे बैठा है, कोई कर-पाती बन गया है (बर्तनों के स्थान पर अपने हाथ ही वरतता है), कोई जंगल में नंगा घूमता है। कोई मनुष्य सभी तीर्थों का चक्र लगा रहा है, कोई सारी धरती का भ्रमण कर रहा है, (परन्तु इस तरह भी) मन की अस्थिर हालत ख़त्म नहीं होती ॥२॥ हे भाई! कोई मनुष्य अपनी मनो-कामना* *अनुसार तीर्थों पर जा वसा है, (मुक्ति के चाहवान अपने) सिर पर (श़िव जी वाला) आरा रखाता है (और, अपने आप को चिरा लेता है)। परन्तु अगर कोई मनुष्य (इस तरह के) लाखों प्रयास करे, इस तरह भी मन की (विकारों की) मैल नहीं लहती ॥३॥ हे भाई! कोई मनुष्य सोना, स्त्री, अच्छे घोड़े, अच्छे हाथी (और इस तरह के) कई प्रकारों के दान करने वाला है। कोई मनुष्य अन्न दान करता है, कपड़ा दान करता है, जमीन दान करता है। (इस तरह भी) परमात्मा के द्वार पर पहुंच नहीं सकता ॥४॥ हे भाई! कोई मनुष्य देव-पूजा में, देवतों को नमस्कार डंडउत करने में, छ: कर्मों को करने में मस्त रहता है। परन्तु वह भी (इन बनाए हुए धार्मिक कर्मों को करने कर के अपने आप को धर्मी जान कर) अहंकार से करते करते (माया के मोह के) बंधनों में फंसा रहता है। इस प्रकार भी परमात्मा को नहीं मिल सकता ॥५॥ जोग-मत में सिद्धों के प्रसिद्ध चौरासी आसण हैं। यह आसण कर कर के भी मनुष्य थक जाता है। उम्र तो लंबी कर लेता है, पर इस तरह परमात्मा से मिलाप नहीं बनता, बार बार जन्मों के चक्र में पड़ा रहता है ॥६॥ हे भाई! कई ऐसे हैं जो राज-हकूमत के रंग-तमाशे मानते हैं, राजों वाले ठाठ-बाठ बनाते हैं, लोगों पर हुक्म चलाते हैं, कोई उनका हुक्म मोड़ नहीं सकता। सुंदर स्त्री की सेज मानते हैं, (अपने शरीर पर) चंदन और अतर वरतते हैं। पर यह सब कुछ तो भयानक नर्क की तरफ ले जान वाला है ॥७॥ हे भाई! साध संगत में बैठ कर परमात्मा की सिफ़त-सलाह करनी-यह काम ओर सभी कामों से उत्तम है। परन्तु नानक जी कहते हैं – यह अवसर उस मनुष्य को ही मिलता है जिस के माथे पर पूर्वले किए कार्यों के संस्कारों अनुसार लेख लिखा होता है ॥८॥ हे भाई! तेरा सेवक तेरी सिफ़त-सालाह के रंग में मस्त रहता है। दीनों के दुख दूर करने वाला परमात्मा जिस मनुष्य पर दयावान होता है, उस का यह मन परमात्मा की सिफ़त-सलाह के रंग में रंगा रहता है। रहाउ दूसरा ॥१॥३॥

ਅੰਗ : 641-642

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥੫॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥੬॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ ॥੭॥ ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥੮॥ ਤੇਰੋ ਸੇਵਕੁ ਇਹ ਰੰਗਿ ਮਾਤਾ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥

ਅਰਥ: ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ ॥੧॥ ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ॥ ਰਹਾਉ ॥ ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥ ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ)। ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ ॥੩॥ ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ॥੪॥ ਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ। ਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ॥੫॥ ਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੬॥ ਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ ॥੭॥ ਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ। ਪਰ, ਨਾਨਕ ਜੀ ਆਖਦੇ ਹਨ – ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ॥੮॥ ਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ। ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਰਹਾਉ ਦੂਜਾ ॥੧॥੩॥

ਇਹ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਦੇ ਨੇੜੇ ਤੇੜੇ ਦਾ ਸਮਾਂ ਸੀ,,, ਇੱਕ ਬਾਲ ਬਾਬੇ ਨਾਲ ਅੰਮ੍ਰਿਤਸਰ ਸਾਹਿਬ ਆਇਆਂ,,,ਪਹਿਰੇ ਹਰ ਪਾਸੇ ਸਖ਼ਤ ਹੋਣ ਕਾਰਨ ਬਾਬਾ ਤੇ ਬਾਲ ਬਚਦੇ ਬਚਾਉਂਦੇ ਹਰਮਿੰਦਰ ਸਾਹਿਬ ਪਹੁੰਚੇ,, ਪਰਕਰਮਾ ਵਿੱਚ ਦਾਖਲ ਹੁੰਦਿਆਂ ਬਾਲ ਨੇ ਪੁੱਛਿਆ ਮੁਗਲਾਂ ਦੇ ਪਹਿਰੇ ਰਾਹ ਵਿੱਚ ਇਹਨੇ ਸਖ਼ਤ ਹਨ ਬਾਬਾ ਜੀ ਕੀ ਉਹ ਦਰਬਾਰ ਸਾਹਿਬ ਤੇ ਨਜ਼ਰ ਨਹੀਂ ਰਖਦੇ,,,,
ਰੱਖਦੇ ਸਨ ਭਾਈ,,,ਪੂਰੀਆ ਚੌਕੀਆਂ ਬਿਠਾ ਦਿਤੀਆਂ ਸਨ ਉਹਨਾਂ ਨੇ ਏਥੇ ਪਰਕਰਮਾ ਵਿੱਚ,,,ਸਭ ਪਾਸੇ,, ਕਿਸੇ ਪਰਿੰਦੇ ਨੂੰ ਪਰ ਨਹੀਂ ਮਾਰਨ ਦਿੱਤਾ ਜਾਦਾ ਸੀ,,,
“”ਫੇਰ,,,ਉਹ ਪਹਿਰੇ ਚੱਕੇ ਕਿਵੇਂ ਗਏ,,,,
“””ਆਪ ਕਿਥੇ ਚੱਕੇ ਆ,,ਚੱਕਵਾਏ ਆ ਗੁਰੂ ਕੇ ਲਾਲਾ ਨੇ”””
,,,,,ਕਿਹਨਾ ਨੇ,,,,,,
ਕੌਣ ਸਿੰਘ ਨੇ ਜਿਹਨਾਂ ਮੁਗਲ ਏਥੋਂ ਭਜਾਏ???
“””ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ,,, ਗੁਰੂ ਕੇ ਦੋ ਲਾਲ,,,ਬੁਢੇ ਜੌਹੜ ਤੋਂ ਆਏ,,, ਤੇ ਮੱਸੇ ਦਾ ਸਿਰ ਵੱਢ ਕੇ ਦਲ ਖਾਲਸੇ ਕੋਲ ਲੈ ਗਏ,,,,
ਵਾਹ,,, ਧੰਨ ਨੇ ਉਹ ਸਿੰਘ,,,
ਬਾਲ ਮੁਸਕਰਾਉਂਦਾ ਹੋਇਆ ਬੋਲਿਆ,,,,
ਸੰਧਿਆ ਦਾ ਦੀਵਾਨ ਸ਼ੁਰੂ ਹੋ ਗਿਆ ਸੀ,, ਦਰਬਾਰ ਸਾਹਿਬ ਚੋ ਆਵਾਜ ਆਈ
“””ਸੋ ਦਰੁ ਤੇਰਾ ਕੇਹਾ”””ਬਾਬੇ ਦੀ ਓਗਲ ਖਿਚਦਾ ਹੋਇਆ ਬੋਲਿਆ,,,ਸੋ ਦਰੁ ਤੇਰਾ ਕੇਹਾ,,,ਬਾਬਾ ਜੀ??
ਦਰਬਾਰ ਸਾਹਿਬ ਹਰਿਮੰਦਰ ਜਿਹਾ,, ਜਵਾਬ ਦਿੰਦਿਆਂ ਬਾਂਬੇ ਨੇਂ ਹੱਥ ਹਰਮਿੰਦਰ ਸਾਹਿਬ ਵੱਲ ਕੀਤਾ,,,
ਬਾਲ ਨੇਂ ਐਤਕੀ ਗਹੁ ਨਾਲ ਹਰਮਿੰਦਰ ਸਾਹਿਬ ਵੱਲ ਦੇਖਿਆ,, ਤਾਂ ਉਸ ਨੂੰ ਇਹ ਅਕਾਲ ਜੀ ਦਾ ਰੂਹਾਨੀ ਦਰਬਾਰ ਹੀ ਜਾਪਿਆ,,,
ਸੱਚਮੁੱਚ,,,, ਹਰਮਿੰਦਰ ਸਾਹਿਬ ਦੇ ਦਰ ਮੱਥਾ ਛੁਹਾਉਦਿਆ ਬਾਲ ਬੋਲਿਆ,,,
ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਲ ਬਾਹਰ ਆ ਗਿਆ ਤੇ ਹਰਮਿੰਦਰ ਸਾਹਿਬ ਦੀ ਪਰਕਰਮਾ ਕਰਨ ਲੱਗਾ,,
“””””ਸੱਚਮੁੱਚ ਕਿਆ ਕਮਾਲ ਦਰਬਾਰ ਹੈ,,,ਹਰਿ ਮੰਦਰ ਤਾ ਫਿਰ ਐਸਾ ਹੀ ਹੋਣਾ ਚਾਹੀਦਾ ਹੈ,,ਐਸਾ ਦਰਬਾਰ ਜਿਹਨਾਂ ਦੇ ਭਾਗਾਂ ਦੇ ਵਿੱਚ ਹੈ,, ਉਹ ਹੋਰ ਕਿਸੇ ਨੂੰ””ਆਂਖ ਤਰੇ”””ਲਿਆ ਹੀ ਨਹੀ ਸਕਦਾ,,,ਬਾਲ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ,,,,
ਇਹ ਗੱਲਾਂ ਉਸਦੀ ਉਮਰ ਤੋਂ ਵੱਧ ਸਿਆਣੀਆਂ ਸਨ,,,
,,ਆਨ ਨਾ ਮਾਨੈ ਆਨ ਕੀ,,,
,,ਇਕ ਸੱਚੇ ਬਿਨ ਪਾਤਸਾਹਿ,,।
ਕੋਲ ਦੀ ਲੱਗਦਾ ਇਕ ਬਜ਼ੁਰਗ ਬਾਬਾ ਬੋਲਿਆ,,,
ਬਾਲ ਨੇਂ ਬਾਬੇ ਦੀ ਓਗਲ ਫਿਰ ਫ਼ੜ ਲਈ ਤੇ ਦਰਬਾਰ ਸਾਹਿਬ ਦੀ ਪਰਕਰਮਾ ਕਰਨ ਲੱਗੇ,,,
,,,, ਖਾਲਸਾ ਜੀ ਇਹ ਤਾਂ ਆਪਣੇ ਉਪਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਜਿਸ ਨਾਲ ਸਾਨੂੰ ਹਰਿਮੰਦਰ ਸਾਹਿਬ, ਆਨੰਦਪੁਰ ਸਾਹਿਬ,ਜਹੇ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ,,,
,,,,, ਬੇਸ਼ੱਕ ਖਾਲਸਾ ਜੀ,,ਪਰ ਖ਼ਾਲਸੇ ਸਿਰ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕੀ ਉਹ ਗੁਰੂ ਸਾਹਿਬ ਦੇ ਉਹਨਾਂ ਅਸਥਾਨਾਂ ਨੂੰ ਪ੍ਰਗਟ ਕਰਨ ਜੋ ਮੁਗਲਾਂ ਦੇ ਕਬਜ਼ੇ ਵਿਚ ਹਨ,,,
ਇੱਕ ਹੋਰ ਸਿੰਘ ਬੋਲੇ,,
ਕੀ ਆਪ ਦਾ ਇਸ਼ਾਰਾ ਦਿੱਲੀ ਦੇ ਅਸਥਾਨਾਂ ਵੱਲ ਹੈ,,?
ਮਹਾਰਾਜ ਪੰਥ ਨੂੰ ਤਾਕਤ ਬਖਸਣ ਤੇ ਕਿਸੇ ਸਿੰਘ ਦੇ ਸਿਰ ਮਿਹਰ ਭਰਿਆ ਹੱਥ ਰੱਖ ਇਹ ਸੇਵਾ ਕਰਵਾ ਲੈਣ,,,
ਹਜੇ ਇੱਕ ਸਿੰਘ ਇਹ ਬੋਲ ਹੀ ਰਿਹਾ ਸੀ ਕੀ ਬਾਲ ਬਾਬੇ ਦੀ ਉਗਲ ਛੱਡ ਅਕਾਲ ਬੁੰਗੇ ਵੱਲ ਭੱਜਿਆ,,,,
ਅਗਲੇ ਹੀ ਪਲ ਅਕਾਲ ਬੁੰਗੇ ਦੇ ਵਿਹੜੇ ਵਿਚ ਖਲੋਤਾ ਅਰਦਾਸ ਕਰ ਰਿਹਾ ਸੀ,,,
ਹੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪ ਜੀ ਦਾ ਨਿਮਾਣਾ ਬਾਲ ਆਪ ਜੀ ਦੇ ਅੱਗੇ ਅਰਦਾਸ ਕਰਦਾ ਹੈ ਕਿ ਆਪ ਜੀ ਸਮਰੱਥਾ ਬਖਸ਼ੋ ਤਾ ਕਿ ਮੈਂ ਦਿੱਲੀ ਵਿਚ ਆਪ ਜੀਆ ਦੇ ਪਾਵਨ ਅਸਥਾਨਾਂ ਨੂੰ ਦੁਸ਼ਟਾ ਕੋਲੋਂ ਮੁਕਤ ਕਰਵਾਵਾ ਤੇ ਮੁੜ ਉਸਾਰ ਕੇ ਪੰਥ ਖਾਲਸੇ ਦੀਆ ਖੁਸ਼ੀਆ ਹਾਸਿਲ ਕਰ ਸਕਾਂ,,, ਤਾਕਤ ਬਖਸ਼ੋ ਸਤਿਗੁਰੂ ਜੀਓ,,,
ਹੇ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਓ ਆਪ ਜੀ ਇਹ ਸੇਵਾ ਮੇਰੀ ਝੋਲੀ ਪਾਓ,,,
,,ਏਨੇ ਨੂੰ ਨਵਾਬ ਕਪੂਰ ਸਿੰਘ ਅਕਾਲ ਬੁੰਗੇ ਤੋਂ ਬਾਹਰ ਆਏ,,,,
,,, ਹੋਰ ਭਾਈ ਝਬਾਲੀਓ,,ਕੀ ਹਾਲ ਆ ਤੁਹਾਡੇ,,,
ਚੜ੍ਹਦੀ ਕਲਾ ਜੀ,,,,
ਬਾਬਾ ਬੋਲਿਆ ਤੇ ਬਾਲ ਨੇ,,, ਨਵਾਬ ਸਾਹਬ ਦੇ ਚਰਨ ਛੂਹੇ,,,,,,,
,,,,ਇਹ ਬਾਲ ਤਾਂ ਪੂਰਾ ਜੰਗੀ ਹੈ ਭਾਈ,,,
ਕੀ ਨਾਓ ਹੈ ਯੋਧੇ ਦਾ,,, ਨਵਾਬ ਕਪੂਰ ਸਿੰਘ ਜੀ ਨੇ ਬਾਲ ਨੂੰ ਪੁਛਿਆ,,,,
,,,ਜੀ ਬਘੇਲ ਸਿੰਘ,,,,,ਬਾਲ ਨੇ ਨਾਂ ਦੱਸਿਆ,,
ਨਵਾਬ ਕਪੂਰ ਸਿੰਘ ਨੇ ਬਾਲ ਦੀਆਂ ਅੱਖਾਂ ਵਿਚ ਦੇਖਕੇ ਕਿਹਾ,,,
,,,,, ਸਰਦਾਰ ਬਘੇਲ ਸਿੰਘ ਰਣਾ ਦਾ ਜੇਤੂ ਬਣੇਗਾ।ਪੰਥ ਖਾਲਸੇ ਦੀ ਵੱਡੀ ਸੇਵਾ ਕਰੇਗਾ,,,ਇਹ ਨਾਮ,, ਸਰਦਾਰ ਬਘੇਲ ਸਿੰਘ,, ਆਉਣ ਵਾਲੀਆਂ ਨਸਲਾਂ ਮਾਂਣ ਨਾਲ ਲਿਆ ਕਰਨਗੀਆਂ,,
(ਸਰੋਤ,,,, ਬੇਲਿਓ ਨਿਕਲਦੇ ਸ਼ੇਰ,,,,)
#ਮਾਲਵਿੰਦਰ ਸਿੰਘ ਬਮਾਲ

ਸੰਗਰਾਂਦ ਦਾ ਸਿੱਖੀ ਵਿੱਚ ਮਹੱਤਵ
ਸੰਗਰਾਂਦ (ਸੰਕ੍ਰਾਂਤੀ) ਹਰ ਮਹੀਨੇ ਦੀ ਪਹਿਲੀ ਤਾਰੀਖ ਹੁੰਦੀ ਹੈ, ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖਲ ਹੁੰਦਾ ਹੈ। ਇਹ ਦਿਨ ਨਵੇਂ ਮਹੀਨੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜਿਸਨੂੰ ਪੁਰਾਣੇ ਸਮਿਆਂ ਤੋਂ ਧਾਰਮਿਕ ਅਤੇ ਆਧਿਆਤਮਿਕ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਸੰਗਰਾਂਦ ਅਤੇ ਗੁਰਮਤਿ
ਸਿੱਖ ਧਰਮ ਵਿੱਚ ਸੰਗਰਾਂਦ ਦੀ ਕੋਈ ਵਿਸ਼ੇਸ਼ ਧਾਰਮਿਕ ਪ੍ਰਥਾ ਨਹੀਂ ਹੈ, ਪਰ ਇਹ ਦਿਨ ਸੰਸਾਰਕ ਤੇ ਆਧਿਆਤਮਿਕ ਵਿਚਾਰਧਾਰਾ ਨੂੰ ਸਮਝਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।

1. ਗੁਰਬਾਣੀ ਪਾਠ ਅਤੇ ਕੀਰਤਨ
ਸੰਗਰਾਂਦ ਦੇ ਦਿਨ ਗੁਰਦੁਆਰਿਆਂ ਵਿੱਚ ਗੁਰਬਾਣੀ ਦਾ ਅਖੰਡ ਪਾਠ, ਕੀਰਤਨ ਅਤੇ ਕਥਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਸਿੱਖ ਸੰਗਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ, ਅਰਦਾਸ ਤੇ ਲੰਗਰ ਦਾ ਪ੍ਰਬੰਧ ਕਰਦੀ ਹੈ।

2. ਨਵੇਂ ਮਹੀਨੇ ਦੀ ਸ਼ੁਰੂਆਤ ਤੇ ਆਤਮਿਕ ਜੀਵਨ
ਸੰਗਰਾਂਦ ਨਵੇਂ ਮਹੀਨੇ ਦੀ ਸ਼ੁਰੂਆਤ ਹੈ, ਜਿਸ ਵਿੱਚ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਚਲਾਉਣ ਅਤੇ ਆਤਮਿਕ ਤਰੱਕੀ ਵੱਲ ਧਿਆਨ ਦੇਣ ਦੀ ਪ੍ਰੇਰਣਾ ਮਿਲਦੀ ਹੈ। ਸਿੱਖੀ ਵਿੱਚ ਹਰ ਦਿਨ ਨਵਾਂ ਦਿਨ ਹੈ, ਪਰ ਸੰਗਰਾਂਦ ਨੂੰ ਆਤਮਿਕ ਅਵਲੋਕਨ (Self Reflection) ਲਈ ਇੱਕ ਖਾਸ ਮੌਕਾ ਮੰਨਿਆ ਜਾਂਦਾ ਹੈ।

3. ਗੁਰਬਾਣੀ ਵਿੱਚ ਸੰਗਰਾਂਦ
ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਨੇ ਸਮੇਂ ਦੀ ਮਹੱਤਤਾ ਉੱਤੇ ਬਹੁਤ ਜ਼ੋਰ ਦਿੱਤਾ ਹੈ। ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਹਰ ਸਮੇਂ ਵਾਹਿਗੁਰੂ ਦੀ ਭਗਤੀ ਤੇ ਚਿੰਤਨ ਕਰੀਏ ਅਤੇ ਸਮੇਂ ਨੂੰ ਬੇਕਾਰ ਨਾ ਗਵਾਈਏ।

ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ:
“ਕਾਲੁ ਨ ਆਵੈ ਵੈਲੜੀ ਮਰਣੁ ਨ ਮੂਲਿ ਟਲਾਇ।” (ਅੰਗ 1244)
(ਸਮਾਂ ਮੁੜ ਨਹੀਂ ਆਉਂਦਾ, ਮੌਤ ਨੂੰ ਕਿਸੇ ਵੀ ਤਰੀਕੇ ਨਾਲ ਟਾਲਿਆ ਨਹੀਂ ਜਾ ਸਕਦਾ।)

ਇਸ ਕਰਕੇ, ਸੰਗਰਾਂਦ ਦੇ ਦਿਨ ਸਿੱਖ ਆਪਣੀ ਜ਼ਿੰਦਗੀ ਨੂੰ ਆਤਮਿਕ ਤਰੀਕੇ ਨਾਲ ਪਰਖਣ ਅਤੇ ਨਵੇਂ ਅਧਿਕਾਰਾਂ ਤੇ ਸੋਚ ਬਣਾਉਣ ਲਈ ਸਮਾਂ ਲੈਂਦੇ ਹਨ।

ਸਿੱਖ ਸਮਾਜ ਵਿੱਚ ਸੰਗਰਾਂਦ ਦੀ ਪ੍ਰਥਾ
ਗੁਰਦੁਆਰਾ ਸਾਹਿਬਾਂ ਵਿੱਚ ਸਮਾਗਮ – ਸੰਗਰਾਂਦ ਦਿਨ ਵਿਸ਼ੇਸ਼ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ, ਕੀਰਤਨ, ਭਾਸ਼ਣ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਧਰਮਕਥਾ ਤੇ ਆਤਮਿਕ ਚਿੰਤਨ – ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਅਖਿਆ ਸੁਣਦੀ ਹੈ ਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹੈ।
ਦਾਨ-ਪੁੰਨ ਤੇ ਲੰਗਰ ਸੇਵਾ – ਕੁਝ ਸਿੱਖ ਪਰਿਵਾਰ ਗਰੀਬਾਂ ਦੀ ਮਦਦ, ਸੇਵਾ-ਸਿਮਰਨ ਅਤੇ ਗੁਰੂ ਘਰ ਵਿੱਚ ਭੇਟਾ ਪਾਉਂਦੇ ਹਨ।
ਸਿੱਖੀ ਵਿੱਚ ਸੰਗਰਾਂਦ ਦਾ ਅਸਲ ਅਰਥ
ਸਿੱਖ ਧਰਮ ਵਿੱਚ ਸੰਗਰਾਂਦ ਨੂੰ ਕਿਸੇ ਵਿਸ਼ੇਸ਼ ਤਿਉਹਾਰ ਵਜੋਂ ਨਹੀਂ ਮੰਨਿਆ ਜਾਂਦਾ, ਪਰ ਇਹ ਆਤਮਿਕ ਉਤਸ਼ਾਹ, ਨਵੇਂ ਸ਼ੁਰੂਆਤ ਅਤੇ ਗੁਰਮਤਿ ਵਿਚਾਰਧਾਰਾ ਲਈ ਇੱਕ ਯਾਦਗਾਰ ਦਿਨ ਹੈ।

ਸਿੱਖੀ ਅਸੀਂ ਕਿਸੇ ਵੀ ਵਿਸ਼ੇਸ਼ ਦਿਨ ਦੀ ਉਪਾਸਨਾ ਕਰਨ ਦੀ ਬਜਾਏ ਹਰ ਦਿਨ ਨਵੇਂ ਜਨਮ ਵਾਂਗ ਜੀਵਨ ਜੀਊਣ ਤੇ ਧਿਆਨ ਦਿੰਦੀ ਹੈ।
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।” (ਅੰਗ 1102)
(ਪਹਿਲਾਂ ਆਪਣੀ ਅਹੰਕਾਰ ਅਤੇ ਮਾਇਆਕਾਰੀ ਇੱਛਾਵਾਂ ਨੂੰ ਮਾਰੋ, ਤਾਂ ਕਿ ਅਸਲ ਜੀਵਨ ਦੀ ਸਮਝ ਆ ਸਕੇ।)

ਨਿਸ਼ਕਰਸ਼
ਸੰਗਰਾਂਦ ਸਿੱਖੀ ਵਿੱਚ ਕੋਈ ਧਾਰਮਿਕ ਤਿਉਹਾਰ ਨਹੀਂ, ਪਰ ਇਸ ਦਿਨ ਗੁਰਬਾਣੀ ਪਾਠ, ਆਤਮਿਕ ਚਿੰਤਨ ਅਤੇ ਸੰਗਤ ਨਾਲ ਮਿਲ ਕੇ ਲੰਗਰ ਦੀ ਸੇਵਾ ਕਰਨ ਦੀ ਪ੍ਰਥਾ ਬਣ ਚੁੱਕੀ ਹੈ। ਇਹ ਦਿਨ ਆਪਣੇ ਆਤਮਿਕ ਜੀਵਨ ਦੀ ਆਗਿਆ ਪਾਉਣ, ਨਵੇਂ ਸੰਕਲਪ ਬਣਾਉਣ ਅਤੇ ਗੁਰਮਤਿ ਰਾਹ ਤੇ ਤੁਰਨ ਲਈ ਉਤਸ਼ਾਹ ਦਿੰਦਾ ਹੈ।

ਉਸਦੇ ਹੀ ਇੱਕ ਸੱਚੇ ਦਰ ਤੋਂ, ਰੱਖਦੇ ਹਾਂ ਆਸ,
ਦੁੱਖ ਮਿਟਾਵੇ, ਸੁੱਖ ਲਿਆਵੇ ਕਿਸਮਤ ਨੂੰ ਉਹ ਭਾਗ ਲਗਾਵੇ,
ਮੇਰੇ ਧੰਨ ਸ੍ਰੀ ਗੁਰੂ ਰਾਮਦਾਸ 🙏

Begin typing your search term above and press enter to search. Press ESC to cancel.

Back To Top