1 ਅਪ੍ਰੈਲ 2025
ਸੇਵਾ ਦੇ ਪੁੰਜ, ਗੁਰਮੁਖੀ ਦੇ ਦਾਨੀ
ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ
ਦੇ ਜੋਤੀ ਜੋਤਿ ਦਿਵਸ ਤੇ
ਕੋਟਿ ਕੋਟਿ ਪ੍ਰਣਾਮ

ਅੰਗ : 629
ਸੋਰਠਿ ਮਹਲਾ ੫ ॥*
*ਆਗੈ ਸੁਖੁ ਮੇਰੇ ਮੀਤਾ ॥ ਪਾਛੇ ਆਨਦੁ ਪ੍ਰਭਿ ਕੀਤਾ ॥ ਪਰਮੇਸੁਰਿ ਬਣਤ ਬਣਾਈ ॥ ਫਿਰਿ ਡੋਲਤ ਕਤਹੂ ਨਾਹੀ ॥੧॥ ਸਾਚੇ ਸਾਹਿਬ ਸਿਉ ਮਨੁ ਮਾਨਿਆ ॥ ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ ਸਭ ਜੀਅ ਤੇਰੇ ਦਇਆਲਾ ॥ ਅਪਨੇ ਭਗਤ ਕਰਹਿ ਪ੍ਰਤਿਪਾਲਾ ॥ ਅਚਰਜੁ ਤੇਰੀ ਵਡਿਆਈ ॥ ਨਿਤ ਨਾਨਕ ਨਾਮੁ ਧਿਆਈ ॥੨॥੨੩॥੮੭॥

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ, ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ।੧।ਰਹਾਉ। ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ, ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ, ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ।੧। ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ।੨।੨੩।੮੭।

ਸਜੈ ਜੋ ਦੁਮਾਲਾ ਛਟੈ ਖੂਬ ਫਰਰਾ ॥*
*ਅਜਬ ਸੋਹੇ ਚੱਕਰ ਖੰਡੇ ਤੋੜੇ ਵਾਲਾ ॥*
*ਗੁਰੂ ਜੀ ਨੇ ਫਤਹਿ ਸਿੰਘ ਜੀ ਕੋ ਬੁਲਾਇਆ ॥*
*ਚਲੈ ਗੋ ਤੋਰ ਜੈਸਾ ਪੰਥ ਐਸਾ ਮੁਖ ਸੇ ਅਲਾਇਆ ॥*
*ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ॥*
*ਦੀਨ ਮਜ਼ਬ ਕਾ ਜੁਧ ਕੀਨਾ ਖੰਡਾ ਫੜਿਆ ਦੁਧਾਰਾ ਹੈ॥*
*ਛਈ ਮਈ ਮਾਰ ਸਭ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ ॥*
*ਗਗਨ ਮੰਡਲ ਮੈ ਬੁੰਗਾ ਹਮਾਰਾ ਮਹਾਂਕਾਲ ਰਖਵਾਰਾ ਹੈ॥*
*ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ॥*
*ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਧ ਆਗੇ ਸੀਸ ਹਮਾਰਾ ਹੈ ॥*

ਅੰਗ : 628
ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਅਰਥ: ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ।ਰਹਾਉ।
ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ। (ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ (ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ।੧।
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ।
ਹੇ ਨਾਨਕ! ਆਖ-) ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ।੨।੧੪।੭੮।

ਅੰਗ : 628
सोरठि महला ५ ॥ ऐथै ओथै रखवाला ॥ प्रभ सतिगुर दीन दइआला ॥ दास अपने आपि राखे ॥ घटि घटि सबदु सुभाखे ॥१॥ गुर के चरण ऊपरि बलि जाई ॥ दिनसु रैनि सासि सासि समाली पूरनु सभनी थाई ॥ रहाउ ॥ आपि सहाई होआ ॥ सचे दा सचा ढोआ ॥ तेरी भगति वडिआई ॥ पाई नानक प्रभ सरणाई ॥२॥१४॥७८॥
ਅਰਥ: हे भाई! मैं (अपने) गुरू के चरणों से सदके जाता हूँ, (गुरू की कृपा से ही) मैं (अपने) हरेक सांस के साथ दिन रात (उस परमात्मा को) याद करता रहता हूँ जो सब जगहों में भरपूर है। रहाउ।
हे भाई! गुरू प्रभू गरीबों पर दया करने वाला है, (शरण आए की) इस लोक और परलोक में रक्षा करने वाला है। (हे भाई! प्रभू) अपने सेवकों की स्वयं रक्षा करता है (सेवकों को ये भरोसा रहता है कि) प्रभू हरेक शरीर में (स्वयं ही) बचन बिलास कर रहा है।1।
(हे भाई! गुरू की कृपा से) परमात्मा स्वयं मददगार बनता है (गुरू की मेहर से) सदा स्थिर रहने वाले प्रभू की सदा स्थिर रहने वाली सिफत सालाह की दाति मिलती है।
हे नानक! (कह–) हे प्रभू! (गुरू की कृपा से) तेरी शरण में आने से, तेरी भक्ति, तेरी सिफत सालाह प्राप्त होती है।2।14।78।

ਬਾਬਾ ਬਕਾਲਾ” ਜਿਸਦੇ ਕਿਸੇ ਸਮੇਂ ਬਿਆਸ ਦਰਿਆ ਬਿਲਕੁਲ ਨਾਲ ਖਹਿਕੇ ਵਗਦਾ ਸੀ ਇਕ ਛੋਟਾ ਜਿਹਾ ਨਗਰ ਸੀ , ਮਾਝੇ ਦੇਸ਼ ਦਾ ।
ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ , ਚਿੜੀ ਚੜੂੰਗਾ , ਮਨੁੱਖ, ਪਸ਼ੂ- ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ‘ ਬਕ ‘ ਡਾਰਾਂ ਦੀਆਂ ਡਾਰਾਂ ਤੇ ਇਸ ਦਾ ਨਾਮ ਉਨਾਂ ਤੋਂ ਈ ਪੈ ਗਿਆ ” ਬਕ-ਵਾਲਾ” ।
ਫਿਰ ਇਹ ਬਕ-ਵਾਲਾ ਲੋਕਾਂ ਦੀ ਜੁਬਾਨ ਤੇ ਬਕਾਲਾ ਵਜੋਂ ਸਥਾਪਿਤ ਕਦ ਹੋਇਆ ਕਿਸੇ ਨੂੰ ਪਤਾ ਨਹੀਂ ਹੈ।
ਮਾਤਾ ਨਾਨਕੀ ਜੀ ਦਾ ਪੈਤਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦਈ ਜੀ ।
ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਤੋਂ ਬਾਅਦ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਤੇ ਆਪਣੀ ਪਤਨੀ ਮਾਤਾ ਗੁਜਰੀ ਨਾਲ ਇਸ ਜਗਹ ਆ ਰੈਣ ਬਸੇਰਾ ਬਣਾ ਲਿਆ ।
ਫਿਰ ਸਾਲ ਦਰ ਸਾਲ ਗੁਜਰ ਗਏ ਰੱਬੀ ਰੂਹ ਰੱਬੀ ਸਿਮਰਨ ਤੇ ਉਸ ਵਾਸਤੇ ਇਕ ਭੋਰਾ ।
ਅਠਵੇਂ ਪਾਤਸ਼ਾਹ ਦਾ ਫੁਰਮਾਨ ‘ ਬਾਬਾ’ ਵਸੇ ‘ ਬਕਾਲੇ’ ਬਸ ਫਿਰ ਕੀ ਸੀ ਆ ਬੈਠੇ ਬੇਅੰਤ ਝੂਠ ਦੀਆਂ ਗੱਦੀਆਂ ਲਾਣ।
ਬਖਸ਼ਿਸ਼ ਹੋਈ ਮਖਣ ਸ਼ਾਹ ਲਬਾਣੇ ਹੋਰਾਂ ਤੇ । ਸੁੱਖੀ ਸੁੱਖ ਕਬੂਲ ਹੋਈ ਤੇ ਭੇਟਾ ਦੇਣ ਪਹੁੰਚ ਗਿਆ ਬਕਾਲੇ।
ਇਥੇ ਤੇ ਮੰਜਰ ਈ ਹੋਰ ਸੀ , ਬਾਈ ਗੁਰੂ ਇਕ ਦੂਜੇ ਚ ਵਜਦੇ ਫਿਰਨ , ਸੋਚਾਂ ਚ ਪੈ ਗਿਆ ਕੀ ਕਰੇ ਤੇ ਕੀ ਨ ।
ਫਿਰ ਮੁਸਕਰਾਹਟ ਫਿਰੀ ਬੁਲੀਆਂ ਤੇ । ਲੱਗਾ ਹਰੇਕ ਦੇ ਅਗੇ ਪੰਜ ਪੰਜ ਮੋਹਰਾਂ ਧਰਨ। ਅਖੌਤੀ ਗੁਰੂ ਬਗਲਿਆਂ ਵਾਂਗ ਪੰਜ ਮੋਹਰਾਂ ਚੋਰ ਅੱਖਾਂ ਨਾਲ ਵੇਖ ਖੁਸ਼ੀ ਚ ਅੱਖਾਂ ਬੰਦ ਕਰ ਲੈਣ ਇਹ ਸੋਚ ਅਜ ਦਿਹਾੜੀ ਚੰਗੀ ਬਣੀ।
ਅਖੀਰ ਜਾ ਪਹੁੰਚਿਆਂ ਭੋਰੇ ਚ ,ਪੰਜ ਮੋਹਰਾਂ ਧਰੀਆਂ ਮੱਥਾ ਟੇਕਿਆ । ਉਧਰ ਜਦ ਅੱਖਾਂ ਨਹੀਂ ਖੁਲੀਆਂ ਤਾਂ ਨਿਰਾਸ਼ ਹੋ ਲਗਾ ਵਾਪਸ ਮੁੜਨ । ਅਵਾਜ ਆਈ ” ਪੰਜ ਸੌ ਦੀ ਥਾਂ ਪੰਜ ਝੜਾਵੇ ਕਰਕੇ ਬਚਨ ਮੁਕਰਦਾ ਜਾਵੇ”
ਬਸ ਛਾਲ ਈ ਮਾਰੀ ਪਲ ਵੀ ਨ ਲੱਗਾ ਤੇ ਭੋਰੇ ਦੀ ਛੱਤ ਤੇ ਸੀ ਮੱਖਣ ਸ਼ਾਹ
ਚਾਰ ਚੁਫੇਰੇ ਇਕ ਅਵਾਜ ਦੀ ਗੂੰਜ ਈ ਸੁਣੀ ਲੋਕਾਂ ” ਗੁਰ ਲਾਧੋ ਰੇ ਗੁਰ ਲਾਧੋ ਰੇ” ਵਹੀਰਾਂ ਘੱਤ ਲੋਕ ਭਜ ਤੁਰੇ ਭੋਰੇ ਵਲ ਤੇ ਪਤਾ ਈ ਨ ਲਗਾ ਭੋਰਾ ਕਦ ਭੋਰਾ ਸਾਹਿਬ ਹੋ ਗਿਆ ” ਤੇ ਤਿਆਗ ਮੱਲ” ਪਾਤਸ਼ਾਹ ਹਜੂਰ ਨੌਵੀਂ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ।
ਪਿਆਰਿਓ ਇਹੀ ਉਹ ਪਾਕ ਪਵਿੱਤਰ ਅਸਥਾਨ ਹੈ ਜਿਥੇ ਇਹ ਕਰਤਾਰੀ ਕੌਤਕ ਵਾਪਰਿਆ।
ਆਓ ਨਤਮਸਤਕ ਹੋਈਏ ਤੇ ਆਪਣੇ ਮਸਤਕ ਦਾ ਭਾਗ ਬਣਾ ਪਾਤਸ਼ਾਹ ਹਜ਼ੂਰ ਨੂੰ ਹਥ ਜੋੜ ਬੇਨਤੀ ਕਰੀਏ ਦੰਭ ਪਖੰਡ ਤੇ ਦੰਭੀ ਪਖੰਡੀਆਂ ਤੋਂ ਮੁਕਤ ਹੋਏ ਇਹ ਪਾਕ ਭੂ-ਖੰਡ!!

3️⃣0️⃣ਮਾਰਚ,2025 ਅਨੁਸਾਰ
17 ਚੇਤ,557 ਅਨੁਸਾਰ
30 ਮਾਰਚ,2025 ਅਨੁਸਾਰ
ਚੇਤ ਸੁਦੀ 1
*ਗੁਰਿਆਈ ਦਿਵਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ*
ਪ੍ਰਕਾਸ਼:-11 ਮਈ,1479/2025 29 ਵੈਸਾਖ, 557 ਅਨੁਸਾਰ ਵੈਸਾਖ ਸੁਦੀ 14)
*ਗੁਰਗੱਦੀ:- 17 ਚੇਤ,557 30 ਮਾਰਚ,2025 ਅਨੁਸਾਰ ਚੇਤ ਸੁਦੀ 1 73 ਸਾਲ ਦੀ ਉਮਰ ਚ*
ਜੋਤੀ ਜੋਤ:-7 ਸਤੰਬਰ,1574 (23 ਭਾਦੋਂ ,557 ਵੈਸਾਖ ਸੁਦੀ 15 ਅਨੁਸਾਰ)ਉਮਰ 94 ਸਾਲ,ਸ੍ਰੀ ਗੋਇੰਦਵਾਲ ਸਾਹਿਬ
ਸਰਗਰਮੀ ਦੇ ਸਾਲ 1552–1574
*ਪ੍ਰਮੁੱਖ ਕਾਰਜ:-ਆਨੰਦ ਕਾਰਜ ਦੀ ਪ੍ਰਥਾ ਸ਼ੁਰੂ ਕੀਤੀ,ਆਨੰਦ ਸਾਹਿਬ ਦੀ ਰਚਨਾ, ਜਾਤੀ ਭੇਦਭਾਵ ਤੇ ਛੂਤਛਾਤ ਦਾ ਖੰਡਨ ਕੀਤਾ,ਸਤੀ ਪ੍ਰਥਾ ਦੀ ਨਿਖੇਧੀ,ਪਰਦੇ ਦੀ ਪ੍ਰਥਾ ਦੀ ਮਨਾਹੀ,ਨਸ਼ਿਆਂ ਦੀ ਨਿਖੇਧੀ, ਮੌਤ ਅਤੇ ਜਨਮ,ਵਿਆਹ ਸਬੰਧੀ ਰੀਤਾਂ ਵਿੱਚ ਸੁਧਾਰ,ਲੰਗਰ ਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ*।
ਜੀਵਨ ਸਾਥੀ:-ਮਾਤਾ ਮਨਸਾ ਦੇਵੀ
*ਬੱਚੇ:-ਭਾਈ ਮੋਹਨ,ਭਾਈ ਮੋਹਰੀ,ਬੀਬੀ ਦਾਨੀ ਤੇ ਬੀਬੀ ਭਾਨੀ ਜੀ*।
ਮਾਪੇ:-ਤੇਜ ਭਾਨ ਜੀ ਤੇ ਮਾਤਾ ਸੁਲੱਖਣੀ ਜੀ
*ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਸਮਰਾਟ ਅਕਬਰ ਦੇ ਸਮਕਾਲੀ ਸਨ ਤੇ ਸਭ ਗੁਰੂ ਸਾਹਿਬਾਨ ਚੋ ਲੰਮੀ ਉਮਰ ਬਤੀਤ ਕਰਨ ਵਾਲੇ ਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ 10 ਸਾਲ ਛੋਟੇ ਸਨ*।
ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਗੁਰੂ ਅਮਰ ਦਾਸ ਜੀ ਅਤਿ ਸੀਤਲ ਸੁਭਾ, ਨਿਮਰਤਾ ,ਇਕ ਰਸ ਭਗਤੀ ਦੇ ਧਾਰਨੀ , ਮਨੁਖਤਾ ਦਾ ਭਲਾ ਸੋਚਣ ਵਾਲੇ ਤੇ ਗਰੀਬਾਂ ਤੇ ਦੁਖੀਆਂ ਲਈ ਅਥਾਹ ਹਮਦਰਦੀ ਰਖਣ ਵਾਲੇ ਦਰਿਆ ਦਿਲ,ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਤਾਗਦੀ ਸੰਭਾਲੀ।
ਓਨ੍ਹਾ ਦਾ ਸਿਮਰਨ ,ਸੇਵਾ ਤੇ ਗੁਰਮਤਿ ਦਾ ਗਿਆਨ ਦੇਖਕੇ ਗੁਰੂ ਅੰਗਦ ਦੇਵ ਜੀ ਨੇ ਇਕ ਮੋਕੇ ਤੇ ਗੁਰਗਦੀ ਤੋ ਪਹਿਲਾਂ ਹੀ ,ਨਿਮਾਣਿਆ ਦੇ ਮਾਣ, ਨਿਤਾਣਿਆਂ ਦੇ ਤਾਣ,ਨਿਥਾਵਿਆਂ ਦੀ ਥਾਂ , ਨਿਓਟਿਆਂ ਦੀ ਓਟ , ਨਿਆਸਰਿਆਂ ਦੇ ਆਸਰੇ , ਨਿਪਤਿਆਂ ਦੀ ਪਤ ,ਨਿਗਤਿਆਂ ਦੀ ਗਤ ਆਦਿ ਕਈ ਬਖਸ਼ਿਸ਼ਾ ਨਾਲ ਨਿਵਾਜਿਆ ।
ਸਫਲ ਪਰਿਵਾਰਿਕ ਜੀਵਨ ਪਿਛੋਂ ਆਪ ਜੀ ਧਾਰਮਿਕ ਰਾਹਾਂ ਤੇ ਚਲ ਪਏ। ਜਦੋਂ ਇਹ ਗੁਰੂ ਅੰਗਦ ਦੇਵ ਜੀ ਦੇ ਘਰ ਆਏ ਤਾਂ ਆਪ ਜੀ ਦੀ ਉਮਰ 61 ਸਾਲ ਦੀ ਸੀ। ਇਸਤੋਂ ਪਹਿਲਾਂ ਆਪ ਜੀ ਨੇ ਵੀ ਭਾਈ ਲਹਿਣਾ ਦੀ ਤਰਾਂ 20 ਸਾਲ ਗੰਗਾ ਮਾਈ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ। ਸਾਲ ਵਿਚ ਸਿਰਫ 6 ਮਹੀਨੇ ਘਰ ਰਹਿੰਦੇ ਤੇ ਬਾਕੀ ਸਮਾ ਤੀਰਥ ਯਾਤਰਾਂ ਤੇ !
ਜਦੋਂ ਓਹ 20ਵੀਂ ਵਾਰੀ ਗੰਗਾ ਇਸ਼ਨਾਨ ਤੇ ਗਏ ਤੇ ਉਨ੍ਹਾ ਨਾਲ ਇਕ ਐਸੀ ਘਟਨਾ ਵਾਪਰੀ ਕੀ ਉਨਾ ਦੀ ਪੂਰੀ ਜਿੰਦਗੀ ਹੀ ਬਦਲ ਗਈ।
ਮੁਲਾਣੇ ਪਰਗਨੇ ਦੇ ਪਿੰਡ ਮੋਹੜੇ ਵਿਚ ਇਕ ਬ੍ਰਹਮਣ ਰਹਿੰਦਾ ਸੀ ਜਿਸ ਕੋਲ ਯਾਤਰੀ ਅਕਸਰ ਠਹਿਰਦੇ ਸੀ।ਉਥੇ ਓਨ੍ਹਾ ਦਾ ਮੇਲ ਇਕ ਵੈਸਨਵ ਬ੍ਰਹਮਚਾਰੀ ਨਾਲ ਹੋਇਆ, ਜਿਸ ਨਾਲ ਗੁਰੂ ਸਾਹਿਬ ਦਾ ਮੇਲ ਜੋਲ ਬਹੁਤ ਵਧ ਗਿਆ , ਇਥੋ ਤਕ ਕੀ ਖਾਣਾ ਪੀਣਾ ਵੀ ਇਕਠਾ ਹੋ ਗਿਆ। ਅਚਾਨਕ ਉਸਨੇ ਪੁਛ ਲਿਆ ਕੀ ਤੁਹਾਡਾ ਗੁਰੂ ਕੋਣ ਹੈ ?
”ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ “।
ਇਹ ਜਵਾਬ ਸੁਣਕੇ ਉਸ ਨੂੰ ਬਹੁਤ ਬੁਰਾ ਲਗਾ ਤੇ ਇਹ ਕਹਿਕੇ ਉਨ੍ਹਾ ਦੀ ਸੰਗਤ ਛਡ ਗਿਆ ” ਹੈ ਰਾਮ! ਨਿਗੁਰੇ ਕਾ ਸੰਗ , ਨਿਗੁਰੇ ਕਾ ਧਨ, ਨਿਗੁਰੇ ਕਾ ਹਥ ਕਾ ਪਕਾ ਅੰਨ ? ਜਨਮ ਗਿਆ ਤੇਰਾ ‘।
ਬਹੁਤ ਡੂੰਘੀ ਚੋਟ ਲਗੀ ਗੁਰੂ ਅਮਰਦਾਸ ਜੀ ਦੇ ਮਨ ਤੇ , ਇਕ ਡੂੰਘੀ ਖੋਹ, ਤਾਂਘ , ਬੇਚੈਨੀ ਤੇ ਉਦਾਸੀ ਦਿਲ ਵਿਚ ਘਰ ਕਰ ਗਈ। ਉਸਤੋਂ ਬਾਦ ਕਈ ਸਾਧੂਆਂ ਨੂੰ ਮਿਲੇ ਪਰ ਮਨ ਨਾ ਪਤੀਜਿਆ।
ਅਚਾਨਕ ਇਕ ਦਿਨ ਬੀਬੀ ਅਮਰੋ ਜੋ ਉਨ੍ਹਾ ਦੇ ਭਰਾ ਦੀ ਨੂੰਹ ਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਸੀ ਦੇ ਮੂੰਹੋਂ ,ਸਵੇਰੇ ਸਵੇਰੇ ,ਦੁਧ ਰਿੜਕਦੇ ਵਕਤ ਬਾਣੀ ਸੁਣੀ।
ਜਦ ਬੀਬੀ ਅਮਰੋ ਤੋਂ ਪੁਛਿਆ ਕੀ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ,ਤਾਂ ਉਨ੍ਹਾ ਨੇ ਕਿਹਾ ਕੀ ਮੇਰਾ ਪਿਤਾ ਜੀ ਦੀ ਬਾਣੀ ਉਚਾਰੀ ਹੋਈ ਹੈ
ਬਾਣੀ ਦੇ ਬੋਲ ਇਤਨੇ ਪਿਆਰੇ, ਉਤੋਂ ਬੀਬੀ ਅਮਰੋ ਦੀ ਅਵਾਜ਼ ਇਤਨੀ ਮਿਠੀ ਸੀ ਕੀ ਗੁਰੂ ਅਮਰ ਦਾਸ ਦੇ ਦਿਲ ਵਿਚ ਮਿਲਣ ਦੀ ਤਾਂਘ ਪੈਦਾ ਹੋ ਗਈ।
ਬਸ ਫਿਰ ਕੀ ਸੀ ਓਹ ਬੀਬੀ ਅਮਰੋ ਨਾਲ ਮਿਲਣ ਵਾਸਤੇ ਗਏ ਤਾਂ ਉਨਾ ਜੋਗੇ ਹੀ ਰਹਿ ਗਏ ,ਮੁੜ ਵਾਪਿਸ ਨਹੀਂ ਆਏ।
12 ਸਾਲ ਗੁਰੂ ਘਰ ਵਿਚ ਰਹਿਕੇ ਅਣਥਕ ਸੇਵਾ ਕੀਤੀ ,ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋ ਉਚੇ ਉਠਕੇ , ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਅਮ੍ਰਿਤ ਵੇਲੇ ਉਠਕੇ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਂਓਦੇ , ਗੁਰੂ ਸਾਹਿਬ ਨੂੰ ਇਸ਼ਨਾਨ ਕਰਾਂਓਦੇ, ਉਨ੍ਹਾ ਦੇ ਕਪੜੇ ਧੋਂਦੇ ਤੇ ਲੰਗਰ ਦੀ ਸੇਵਾ ਵਿਚ ਲਗ ਜਾਂਦੇ।ਲੰਗਰ ਦੇ ਭਾਂਡੇ ਮਾਜਣੇ ,ਪਾਣੀ ਢੋਣਾ, ਪਖਾ ਝਲਣਾ , ਮੂੰਹ ਚੋ ਬਾਣੀ, ਹਥ ਸੇਵਾ ਵਲ ਤੇ ਚਿਤ ਕਰਤਾਰ ਵਲ ਰਹਿੰਦਾ।ਘਟ ਬੋਲਦੇ ਘਟ ਖਾਂਦੇ ਤੇ ਘਟ ਸੋਂਦੇ। ਹਾੜ, ਸਿਆਲ, ਹਨੇਰੀ ਮੀਹ ,ਝਖੜ , ਕਦੀ ਵੀ ਉਨਾ ਦੇ ਨੇਮ ਤੇ ਪ੍ਰੇਮ ਵਿਚ ਫਰਕ ਨਹੀਂ ਆਇਆ। ਕਈ ਵਾਰ ਹਨੇਰੇ ਵਿਚ ਠੁਡੇ ਠੇਲੇ ਵੀ ਖਾਂਦੇ। ਇਸ ਕਰੜੀ ਤੇ ਅਤ- ਗਾਖੜੀ ਸੇਵਾ ਦੇ ਅੰਤਲੇ ਦਿਨਾ ਵਿਚ ਵਾਪਰੀ ਇਹ ਘਟਨਾ ਸੇਵਾ ਅਤੇ ਗੁਰਸਿਖ ਦੇ ਪਰਸਪਰ ਸਬੰਧਾ ਦੀ ਇਕ ਅਦੁਤੀ ਮਿਸਾਲ ਹੈ।
ਇਕ ਦਿਨ ਸਦਾ ਵਾਂਗ ਅਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ ,ਅਤ ਦਾ ਮੀਹ ਵਸ ਰਿਹਾ ਸੀ , ਝਖੜ ਝੁਲ ਰਿਹਾ ਸੀ , ਜਦੋਂ ਪਿੰਡ ਪਹੁੰਚੇ ਠੋਕਰ ਲਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ ਤੋ ਡਿਗਣ ਨਹੀਂ ਦਿਤੀ ,ਖੜਾਕ ਹੋਇਆ ,ਨਾਲ ਹੀ ਇਕ ਘਰ ਵਿਚੋਂ ਜੁਲਾਹੇ ਨੇ ਜੁਲਾਹੀ ਤੋ ਪੁਛਿਆ ,” ਇਹ ਖੜਾਕ ਤਾਂ ਡਿਗਣ ਦਾ ਹੈ ਇਸ ਵੇਲੇ ਕੋਣ ਹੋਵੇਗਾ ?
ਜੁਲਾਹੀ ਨੇ ਕਿਹਾ ,” ਹੋਰ ਕੋਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ ,ਜੋ ਪੇਟ ਦੀ ਖਾਤਿਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ।
ਗੁਰੂ ਸਾਹਿਬ ਨੇ ਵੀ ਉਨ੍ਹਾ ਦਾ ਵਾਰਤਾਲਾਪ ਸੁਣਿਆ ਤੇ ਕਿਹਾ ,” ਕਮਲੀਏ ਮੈ ਨਿਥਾਵਾਂ ਕਿਉਂ ਹਾਂ ,ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੇਂ ਹੋ ਸਕਦਾ ਹੈ।
ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚਲਿਆ ਤਾਂ ਉਨ੍ਹਾ ਨੇ ਗੁਰੂ ਅਮਰ ਦਾਸ ਤੋ ਪੁਛਿਆ।
ਗੁਰੂ ਅਮਰ ਦਾਸ ਨੇ ਇਨਾ ਹੀ ਕਿਹਾ ਕੀ ਤੁਸੀਂ ਆਪ ਜਾਣੀ-ਜਾਣ ਹੋ ਮੈ ਕਿ ਦਸ ਸਕਦਾ ਹਾਂ। ਇਤਨੇ ਨੂੰ ਜੁਲਹਾ ਆਪਣੀ ਬੀਵੀ ਨੂੰ ਜੋ ਕਮਲੀ ਹੋ ਚੁਕੀ ਸੀ , ਮਾਫ਼ੀ ਮੰਗਣ ਲਈ ਆਇਆ।ਭਰੇ ਦਰਬਾਰ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ,” ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਓਹ ਨਿਥਾਵੇਂ ਕਿਵੇਂ ਹਨ, ਓਹ ਤਾ ਨਿਥਾਵਿਆਂ ਦੀ ਥਾਂ ,ਨਿਓਟਿਆਂ ਦੀ ਓਟ ,ਨਿਪਤਿਆਂ ਦੀ ਪਤ,ਨਿਗਤਿਆਂ ਦੀ ਗਤ , ਨਿਧਿਰੀਆਂ ਦੀ ਧਿਰ, ਗਏ ਬੇਹੋੜ ਬੰਦੀ ਛੋੜ – ਪੁਰਖਾ ਤੁਸੀਂ ਥੰਨ ਹੋ “
ਕੁਝ ਦਿਨ ਮਗਰੋਂ ਗੁਰੂ ਅੰਗਦ ਦੇਵ ਜੀ ਨੇ ਉਨ੍ਹਾ ਨੂੰ ਗੋਇੰਦਵਾਲ ਵਸਾਓਣ ਦੀ ਆਗਿਆ ਦਿਤੀ। ਗੋਇੰਦਵਾਲ ਗੋੰਦੇ ਦੀ ਬਹੁਤ ਸਾਰੀ ਜਮੀਨ ਸੀ, ਜਿਥੇ ਓਹ ਬਸਤੀ ਵਸਾਓਣਾ ਚਾਹੁੰਦਾ ਸੀ,ਬਸਤੀ ਬਹੁਤ ਸੋਹਣੀ ਸੀ ,ਪੱਤਣ ਤੇ ਸੀ ਵਸਦੀ ਤਾਂ ਸੀ ਪਰ ਭੂਤ ਪ੍ਰੇਤਾਂ ਦੇ ਡਰ ਤੋਂ ਫਿਰ ਉਜੜ ਜਾਂਦੀ।
ਗੋੰਦੇ ਦੀ ਬੇਨਤੀ ਮਨ ਕੇ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਨਾਲ ਭੇਜਿਆ,ਆਗਿਆ ਨੂੰ ਸਿਰ ਮਥੇ ਮੰਨਿਆ , ਪਰ ਫਿਰ ਵੀ ਇਸ਼ਨਾਨ ਕਰਾਓਣ, ਕਪੜੇ ਧੋਣ ਤੇ ਲੰਗਰ ਦੀ ਸੇਵਾ ਜਾਰੀ ਰਖੀ।ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾ ਨੂੰ ਗੋਇੰਦਵਾਲ ਟਿਕਣ ਦੀ ਆਗਿਆ ਦੇ ਦਿਤੀ।ਰੁਝੇਵੇਂ ਵਧਦੇ ਗਏ ਪਰ ਸੇਵਾ ਵਿਚ ਕੋਈ ਤੋਟ ਨਾ ਪੈਣ ਦਿਤੀ।
ਗੁਰਗਦੀ
ਇਕ ਦਿਨ ਜਨਵਰੀ 1552 ਵਿਚ ਜਦ ਗੁਰੂ ਅੰਗਦ ਦੇਵ ਜੀ ਨੂੰ ਲੱਗਾ ਕੀ ਉਨ੍ਹਾ ਦਾ ਸਮਾ ਨੇੜੇ ਆ ਗਿਆ ਹੈ ਤਾਂ ਪ੍ਰੇਮ, ਸਿਦਕ ,ਘਾਲ- ਕਮਾਈ ਤੇ ਯੋਗਤਾ ਦੇ ਪਖੋਂ ਹਕਦਾਰ ਸਮਝ ਕੇ ਸੰਗਤ ਦੇ ਸਾਮਣੇ ਅਰਦਾਸ ਕਰ ਮਥਾ ਟੇਕਿਆ।
ਗੁਰਆਈ ਸੋਪਣ ਦਾ ਮਾਣ ਬਾਬਾ ਬੁਢਾ ਜੀ ਨੂੰ ਬਖਸ਼ਿਆ।ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਗੁਰਗਦੀ ਦੇ ਵਾਰਿਸ ਗੁਰੂ ਅਮਰਦਾਸ ਜੀ ਹੋ ਸਕਦੇ ਹਨ , ਇਤਨੇ ਨਿਮਾਣੇ ਤੇ ਇਤਨੀ ਬਿਰਧ ਅਵਸਥਾ ਵਿਚ।
ਗੁਰੂ ਸਾਹਿਬ ਦੇ ਦੋਨੋ ਪੁਤਰ ਦਾਤੂ ਤੇ ਦਾਸੁ ਜੀ ਵੀ ਪੂਰੀ ਆਸ ਲਗਾਏ ਬੈਠੇ ਸੀ।ਸੰਗਤ ਨੇ ਹੁਕਮ ਮਨ ਕੇ ਗੁਰੂ ਅਮਰ ਦਾਸ ਅਗੇ ਸੀਸ ਨਿਵਾਇਆ,ਪਰ ਪੁਤਰਾਂ ਨੇ ਅਜਿਹਾ ਕਰਨੋ ਨਾਂਹ ਕਰ ਦਿਤੀ।
ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋ ਬਾਅਦ ਗੁਰਗਦੀ ਦੀ ਪਗ ਦਾਸੂ ਨੂੰ ਬੰਨ ਦਿਤੀ।
ਥੋੜੇ ਸਮੇ ਬਾਅਦ ਦਾਸੂ ਦਾ ਸਿਰ ਫਿਰ ਗਿਆ।ਮਾਤਾ ਖੀਵੀ,ਦਾਸੂ ਨੂੰ ਗੁਰੂ ਸਾਹਿਬ ਕੋਲ ਲੈ ਗਈ, ਮਾਫ਼ੀ ਮੰਗੀ , ਗੁਰੂ ਸਾਹਿਬ ਨੇ ਮਾਫ਼ ਕਰ ਦਿਤਾ ਤੇ ਅਸੀਸ ਦਿਤੀ।ਦਾਸੂ ਠੀਕ ਹੋ ਗਿਆ , ਫਿਰ ਉਸਨੇ ਕਦੀ ਕੋਈ ਬਖੇੜਾ ਖੜਾ ਕਰਨ ਦੀ ਕੋਸਿਸ਼ ਨਹੀ ਕੀਤੀ।
ਦਾਤੂ ਆਪਣੀ ਜਿਦ ਤੇ ਅੜਿਆ ਰਿਹਾ।ਗੁਰੂ ਅਮਰ ਦਾਸ ਜੀ ਦਾ ਵਧਦਾ ਪ੍ਰਤਾਪ ਦੇਖ ਕੇ ਕੁੜਦਾ ਰਹਿੰਦਾ।
ਇਕ ਦਿਨ ਗੋਇੰਦਵਾਲ ਸਾਹਿਬ ਗਿਆ, ਗੁਰੂ ਸਾਹਿਬ ਸਿੰਘਾਸਨ ਤੇ ਬੇਠੇ ਸੀ,ਸਮਾਧੀ ਵਿਚ ਲੀਨ ,ਦਾਤੂ ਇਹ ਬਰਦਾਸ਼ਤ ਨਹੀ ਕਰ ਸਕਿਆ ,ਜਾ ਲਤ ਮਾਰੀ,ਗੁਰੂ ਸਾਹਿਬ ਨੇ ਨੇਤਰ ਖੋਲੇ,ਸੰਭਲੇ ਤੇ ਦਾਤੁ ਦੇ ਚਰਨ ਪਕੜਕੇ ਕਿਹਾ,ਸਾਡੀਆਂ ਬੁਡੀਆਂ ਹਡੀਆਂ ਸਖਤ ਹਨ, ਤੁਹਾਡੇ ਪੈਰ ਕੂਲੇ ਤੇ ਨਰਮ ਹਨ,ਕਿਤੇ ਚੋਟ ਤੇ ਨਹੀ ਆਈ ?
ਗੁਰੂ ਸਾਹਿਬ ਦੀ ਨਿਮਰਤਾ ਨੂੰ ਦਾਤੂ ਕਮਜੋਰੀ ਸਮਝ ਬੈਠਾ ਤੇ ਕਹਿਣ ਲਗਾ ,” ਗਦੀ ਦਾ ਹਕਦਾਰ ਮੈਂ ਹਾਂ ਤੂੰ ਨਹੀ,ਤੂੰ ਸਾਡਾ ਚਾਕਰ ਹੈਂ , ਤੇਰੀ ਸੇਵਾ ਦੀ ਹੁਣ ਸਾਨੂੰ ਲੋੜ ਨਹੀ,ਤੂੰ ਜਾਹ ਇਥੋ ਚਲਾ ਜਾਹ “।
ਸ਼ਾਂਤੀ,ਤਿਆਗ ਦੇ ਨਿਮਰਤਾ ਦੇ ਪੁੰਜ,ਸਤਿਗੁਰੁ ਉਥੋਂ ਚਲੇ ਗਏ।ਚੁਪ ਚਪੀਤੇ ਬਿਨਾ ਕਿਸੇ ਨੂੰ ਦਸੇ ਆਪਣੇ ਪਿੰਡ ਬ੍ਸਾਰਕੇ ਪਹੁੰਚ ਗਏ। ਪਿੰਡੋ ਬਾਹਰ ਇਕ ਕੋਠੇ ਵਿਚ ਬੈਠ ਗਏ।ਅੰਦਰੋ ਕੁੰਡਾ ਲਗਾ ਲਿਆ।ਬਾਹਰ ਲਿਖ ਦਿਤਾ ਜੇਹੜਾ ਕੋਈ ਦਰਵਾਜ਼ਾ ਖੋਲਕੇ ਅੰਦਰ ਆਣ ਦੀ ਕੋਸ਼ਿਸ਼ ਕਰੇਗਾ ਸਾਡਾ ਸਿਖ ਨਹੀ ਹੋਵੇਗਾ।
ਅਖੀਰ ਸੰਗਤਾ ਵਡੀ ਭਾਲ ਪਿਛੋਂ ਬਾਬਾ ਬੁਢਾ ਜੀ ਦੀ ਅਗਵਾਈ ਹੇਠ ਬਸਾਰਕੇ ਪਹੁੰਚੀਆਂ, ਬਾਬਾ ਬੁਢਾ ਜੀ ਨੇ ਲਿਖਿਆ ਦੇਖਿਆ,ਐਸੀ ਵਿਓਂਤ ਬਣਾਈ ਕੀ ਅਵਿਗਿਆ ਵੀ ਨਾ ਹੋਵੇ ਤੇ ਬੇਨਤੀ ਵੀ ਕੀਤੀ ਜਾ ਸਕੇ,ਕੋਠੇ ਦੇ ਚੜਦੇ ਪਾਸੇ ਕੰਧ ਵਿਚ ਸੰਨ ਲਗਾਈ ਤੇ ਜਾ ਅੰਦਰ ਮਥਾ ਟੇਕਿਆ, ਗੁਰੂ ਸਾਹਿਬ ਬਾਬਾ ਬੁਢਾ ਜੀ ਤੇ ਸੰਗਤਾ ਦਾ ਪ੍ਰੇਮ ਸਤਕਾਰ ਤੇ ਹਲੀਮੀ ਦੇਖਕੇ ਬੜੇ ਖੁਸ਼ ਹੋਏ ਤੇ ਸੰਗਤਾ ਦਾ ਹੁਕਮ ਮੰਨ ਮੁੜ ਗੋਇੰਦਵਾਲ ਆ ਕੇ ਪਹਿਲੇ ਵਰਗਾ ਦਰਬਾਰ ਲਗਾਓਣ ਲਗ ਪਏ।
ਆਪ ਜੀ 22 ਸਾਲ ਗੁਰਗਦੀ ਤੇ ਰਹੇ,ਜਿਸ ਵਿਚ ਉਨ੍ਹਾ ਨੇ ਸਿਖੀ ਮਹੱਲ ਨੂੰ ਉਸਾਰਨ ਵਲ ਵਿਸ਼ੇਸ਼ ਧਿਆਨ ਦਿਤਾ।
ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਸਿਖੀ ਦੇ ਰਾਹਾਂ ਨੂੰ ਮਜਬੂਤ ਕਰਨ ਲਈ ਕਈ ਢੰਗ ਅਪਨਾਏ।
ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪਧਰਾ , ਸਾਫ਼, ਸੋਖਾ ਤੇ ਚੋੜਾ ਕਰਨ ਦਾ ਯਤਨ ਕੀਤਾ।ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ। ਸਿਖ ਸੰਗਤ ਤੇ ਸਮਾਜ ਵਿਚ ਭਾਈਚਾਰੇ ਦੇ ਓਹ ਪੂਰਨੇ ਪਾਏ,ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਬਣ ਕੇ ਸਾਬਤ ਹੋਏ।
ਉਨ੍ਹਾ ਦਾ ਆਪਣਾ ਜੀਵਨ ਬੜਾ ਪਵਿਤਰ , ਸਿਧਾ ਸਾਦਾ, ਸਿਧਾਂਤਿਕ, ਧਾਰਮਿਕ , ਸੇਵਾ ਸਿਮਰਨ ,ਸਹਿਨਸ਼ੀਲਤਾ ਦਇਆ ਤੇ ਪਿਆਰ ਦਾ ਨਮੂਨਾ ਸੀ।ਆਪ ਇਕ ਚੰਗੇ ਗ੍ਰਹਿਸਤੀ , ਸੁਚੀ ਤੇ ਸਚੀ ਕਿਰਤ ਤੇ ਗਰੀਬਾਂ, ਲੋੜਵੰਦਾ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਸੀ
ਕਾਫੀ ਪ੍ਰਚਾਰ ਕਰਨ ਮਗਰੋਂ ਆਪ ਜੀ ਨੇ ਸਾਲ ਵਿਚ ਤਿੰਨ ਜੋੜ -ਮੇਲੇ ਨਿਯਤ ਕਰਕੇ ਗੁਰੂ ਨਾਨਕ ਦੀਆਂ ਸਿਖ ਸੰਗਤਾ ਨੂੰ ਇਕਠਾ ਕਰਨ ਦਾ ਉਪਰਾਲਾ ਕੀਤਾ।
ਦੀਵਾਲੀ,ਵੈਸਾਖੀ ਤੇ ਮਾਘੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਡੀ ਗਿਣਤੀ ਵਿਚ ਸੰਗਤਾ ਜੁੜਦੀਆਂ ,ਜਿਸ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਈਆਂ ਸਮਸਿਆਵਾਂ ਦਾ ਪਾਰ ਉਤਾਰਾ ਕਰਨ ਦਾ ਯਤਨ ਕੀਤਾ ਜਾਂਦਾ ਸੀ। ਕੁਝ ਸਮਸਿਆਵਾਂ ਹਕੂਮਤ ਨਾਲ ਵੀ ਸੰਬਧਿਤ ਹੋਣਗੀਆਂ,ਜਿਸਦਾ ਬੈਖੋਫ਼ ਹੋ ਕੇ ਕਹਿਣ, ਸੁਣਨ ਤੇ ਉਸਦਾ ਹਲ ਕਢਣ ਦਾ ਉਪਰਾਲਾ ਕੀਤਾ ਜਾਂਦਾ।ਇਉ ਸਿਖ ਸੰਗਤ ਦੀ ਜਥੇਬੰਦੀ ਤੇ ਭਾਈਚਾਰਕ ਸਾਂਝ ਮਜਬੂਤ ਹੋਣ ਲਗੀ।
ਗੋਇੰਦਵਾਲ ਸਾਹਿਬ ਵਿਚ ਖਡੂਰ ਸਾਹਿਬ ਵਾਂਗ ਰੋਣਕਾਂ ਲਗ ਗਈਆਂ ਅਤੇ ਗੁਰੂ ਅਮਰਦਾਸ ਜੀ ਦਾ ਇਥੇ ਨਿਵਾਸ ਹੋਣ ਕਰਕੇ ਇਹ ਸਿਖੀ ਦਾ ਉਸ ਵੇਲੇ ਦਾ ਪ੍ਰਮੁਖ ਕੇਂਦਰ ਬਣ ਗਿਆ।
ਸਵੇਰ ਤੋ ਸ਼ਾਮ ਤਕ ਕੀਰਤਨ ਲੰਗਰ,ਵਿਚਾਰ , ਪਾਠ ਹੋਣ ਲਗੇ।ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ।
ਗੁਰੂ ਸਾਹਿਬ ਨੇ ਇਥੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਹੁਕਮ ਕੀਤਾ ” ਪਹਿਲੇ ਪੰਗਤ ਪਾਛੇ ਸੰਗਤ”।
ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਜਰੂਰੀ ਕਰ ਦਿਤਾ ਗਿਆ ,ਜਿਸਦਾ ਮੁਖ ਉਦੇਸ਼ ਸੀ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ ,ਮਨੁਖੀ ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ।
ਇਸ ਨਾਲ ਸੰਗਤ ਦੇ ਪੰਗਤ ਵਿਚ ਇਕ ਡੂੰਘੀ ਸਾਂਝ ਪੈ ਗਈ,ਉਸ ਵਕਤ ਇਹ ਖਾਸ ਜੁਰਅਤ ਵਾਲਾ ਕੰਮ ਸੀ ਜਿਸ ਵਕਤ ਮਨੁਖ ਮਨੁਖ ਦੇ ਪਰਛਾਵਾਂ ਪੈਣ ਤੇ ਭਿੱਟ ਜਾਂਦਾ ਸੀ।ਲੰਗਰ ਲੋਕਾਂ ਦੀ ਸਿਹਤ ਤੇ ਸਵਾਦ ਨੂੰ ਮੁਖ ਰਖ ਕੇ ਬਣਦਾ ਸੀ l
ਗੁਰੂ ਸਾਹਿਬ ਆਪ ਚਾਹੇ ਅਲੂਣਾ ਓਗਰਾ ਹੀ ਖਾਂਦੇ ਸੀ,ਪਰ ਸੰਗਤ ਵਾਸਤੇ ਹਰ ਤਰਹ ਦੇ ਪਕਵਾਨ ਤੇ ਰਸ ਅਮ੍ਰਿਤ ਘੀਰ ਖਿਆਲੀ ਬਣਦੀ ਸੀ।
ਵਧਦੀ ਫੁਲਦੀ ਸਿਖੀ,ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰਮਪਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਚੁੱਭ ਰਹੀਆਂ ਸੀ ,ਉਹ ਬਹੁਤ ਔਖੇ ਹੋਏ ,ਅਕਬਰ ਨੂੰ ਸ਼ਕਾਇਤ ਵੀ ਕੀਤੀ ,ਜਿਸਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੋਰ ਭੇਜਿਆ ਗਿਆ। ਉਹਨਾ ਨੇ ਇਸ ਕਦਰ ਅਕਬਰ ਦੀ ਤਸਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਓਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ।
ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਸਾਡਾ ਨਹੀ ਸੰਗਤ ਦਾ ਉਪਰਾਲਾ ਹੈ।
ਅਕਬਰ ਨੇ ਬਹੁਤ ਮਜਬੂਰ ਕੀਤਾ,ਪਰ ਜਦ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ ,ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਏਗੀ।
ਅਖੀਰ ਉਸਨੇ ਮਾਤਾ ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਨਾਂ ਦੇ ਨਾ ਲਗਾ ਦਿਤਾ।
ਅਕਾਲ ਤੋਂ ਪੀੜਤ ਕਿਸਾਨਾ ਨੂੰ ਟੈਕਸ ਤੋਂ ਛੂਟ ਦੇ ਦਿਤੀ।
1563 ਵਿਚ ਅਕਬਰ ਨੇ ਯਾਤਰਾ ਟੈਕਸ ਨੂੰ ਜੋ ਫਿਰੋਜ਼ਸ਼ਾਹ ਤੁਗਲਕ ਵੇਲੇ ਦਾ ਲਗਾ ਹੋਇਆ ਸੀਮਾਫ਼ ਕਰ ਦਿਤਾ।
ਲੰਗਰ ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ,ਜਿਸ ਨੂੰ ਮੰਨਣ ਵਾਲਿਆ ਦੀ ਇਕ ਤਕੜੀ ਸੰਗਤ ਬਣ ਗਈਪਰ ਵਿਰੋਧੀ ਵੀ ਉਥੇ ਸਨ।
ਉਨਾ ਨੇ ਸਿਖਾਂ ਨੂੰ ਖੂਹ ਤੋ ਪਾਣੀ ਭਰਨ ਦੀ ਮਨਾਹੀ ਕਰ ਦਿਤੀ,ਬਹੁਤ ਰੁਕਾਵਟਾ ਪਾਈਆਂ ਕਈ ਵਾਰ ਘੜੇ ਵੀ ਭੰਨ ਦਿਤੇ।
ਗੁਰੂ ਸਾਹਿਬ ਨੇ ਜਾਤ -ਪਾਤ ਦੇ ਵੰਡ-ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਇਕ ਵਡੇ ਪੈਮਾਨੇ ਤੇ 84 ਪੋੜੀਆਂ ਵਾਲੀ ਬਾਓਲੀ ਬਣਵਾਈ।
ਇਸ ਬਾਉਲੀ ਦਾ ਟੱਕ ਬਾਬਾ ਬੁਢਾ ਜੀ ਨੇ ਲਗਾਇਆ।ਜਿਸਦਾ ਜਲ ਅਟੁਟ ਸੀ ,ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਦੀ , ਇਸ਼ਨਾਨ ਕਰਨ ਦੀ ਖੁਲ ਸੀਮਾਲ, ਡੰਗਰਾ ਤੇ ਖੇਤੀ ਵਾਸਤੇ ਇਕ ਵਡਾ ਖੂਹ ਵੀ ਬਣਵਾਇਆ ਜਿਥੇ ਹਰਟ ਚਲਵਾਏ,ਗੋਇੰਦਵਾਲ ਸਾਹਿਬ ਸਿਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ।
ਦੂਜੀ ਮਹਤਵਪੂਰਨ ਉਸਾਰੀ ਸ੍ਰੀ ਅਮ੍ਰਿਤਸਰ ਸਾਹਿਬ ਦੀ ਹੈ,ਜੋ ਉਨ੍ਹਾ ਦੀ ਸਿਖੀ ਨੂੰ ਮਹਾਨ ਦੇਣ ਹੈ।
ਰਾਮਦਾਸ ਜੀ ਨੂੰ ਅਮ੍ਰਿਤਸਰ ਸ਼ਹਿਰ ਵਸਾਓਣ ਦਾ ਹੁਕਮ ਦਿਤਾ ਜੋ ਸਿਖਾ ਦਾ ਬਾਅਦ ਵਿਚ ਸਿਖੀ ਦਾ ਮੁਖ ਕੇਂਦਰ ਬਣਿਆ ਤੇ ਇਸ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿਤਰ ਤੇ ਅਮਰ ਹੋ ਗਿਆ। ਗੁਮਟਾਲਾ ,ਤੁੰਗ , ਸੁਲਤਾਨ ਵਿੰਡ ਤੇ ਗਿਲਵਾਲੀ ਪਿੰਡਾਂ ਦੇ ਮੁਖੀਆਂ ਨੂੰ ਇਕਠਾ ਕਰਕੇ ,ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚਕ ਰਖ ਦਿਤਾ,ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।
ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ,ਆਪਣੇ ਬੜੇ ਸੁਚਜੇ ਢੰਗ ਨਾਲ ਸਮਾਜਿਕ ਕੁਰੀਤੀਆਂ ਦੇ ਵਿਰੁਧ ਆਵਾਜ਼ ਉਠਾਈ ਤੇ ਲੋਕਾਂ ਨੂੰ ਜਥੇਬੰਦ ਕੀਤਾ,
ਪੁਰਾਤਨ ਕਾਲ ਵਿਚ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮ੍ਝਿਆ ਜਾਂਦਾ ਸੀ,ਜੈਨੀ ਖੁਲੇ ਤੋਰ ਤੇ ਪ੍ਰਚਾਰ ਕਰਦੇ ਸਨ ਕਿ ਇਸਤਰੀ ਕਦੀ ਰਬ ਨਾਲ ਇਕਮਿਕ ਨਹੀ ਹੋ ਸਕਦੀ। ਯੂਨਾਨੀ ਇਸਤਰੀ ਨੂੰ ਨਾ-ਮੁਕੰਮਲ ਸ਼ੈ ਆਖਦੇ ਹਨ , ਇੰਗ੍ਲੈੰਡ ਵਿਚ ਔਰਤ ਨੂੰ ਪ੍ਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ।
ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ ,ਭਾਵੇਂ ਉਸਦੀ ਮੋਤ ਹੀ ਕਿਉਂ ਨਾ ਹੋ ਜਾਵੇ,ਕੋਈ ਵੀ ਨਰ ਭਿਕਸ਼ੂ ਉਸ ਨੂੰ ਬਚਾਓਣ ਦਾ ਹੀਲਾ ਤਕ ਨਾ ਕਰੇ।
ਰਾਮ ਨੁਜ ਉਸ ਨੂੰ ਧਰਮ ਵਿਚ ਦਾਖਲ ਹੀ ਨਹੀਂ ਕਰਦੇ,ਕਿਓਕੀ ਓਹ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈ।
*ਸਿਰਫ ਸਿਖ ਧਰਮ ਹੀ ਐਸਾ ਧਰਮ ਹੈ,ਜਿਸ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿਤੀ ਗਈ ਹੈ।*
ਗੁਰੂ ਨਾਨਕ ਸਾਹਿਬ ਨੇ ਇਸਤਰੀ ਬਾਰੇ ਲਿਖਿਆ ਹੈ:-
ਸੋ ਕਿਓਂ ਮੰਦਾ ਆਖੀਏ ਜਿਤ ਜਮੇ ਰਾਜਾਨੁ
ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਦੇ ਹਕ਼ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਤੇ ਉਸ ਨੂੰ ਬੁਰਾ,ਨੀਵਾਂ ਜਾਂ ਕਮਤਰ ਸਮਝਣ ਦਾ ਖੰਡਨ ਕੀਤਾ।ਗੁਰੂ ਨਾਨਕ ਦੇਵ ਜੀ ਨੇ ਇਸ ਲਹਿਰ ਨੂੰ ਸ਼ੁਰੂ ਕੀਤਾਉਸਤੋਂ ਪਿਛੋਂ ਗੁਰੂ ਅੰਗਦ ਦੇਵ ਜੀ ,ਗੁਰੂ ਅਮਰ ਦਾਸ ਜੀ ਤੇ ਬਾਕੀ ਸਭ ਗੁਰੂਆਂ ਜੀ ਨੇ ਇਸ ਨੂੰ ਮਜਬੂਤ ਕੀਤਾ।
ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਨ ਵਧਾਇਆ।ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ 55 ਪੀੜੀਆਂ ਦਾ ਮੁਖੀ ਬੀਬੀਆਂ ਨੂੰ ਬਣਾਇਆ ।
*ਗੁਰੂ ਸਾਹਿਬ ਨੇ ਇਸਤਰੀ ਤੇ ਪੁਰਸ਼ ਦਾ ਵਿਵਾਹ ਖਾਲੀ ਸ਼ਰੀਰਕ ਨਹੀ,ਬਲਕਿ ਆਤਮਿਕ ਤੇ ਬਰਾਬਰ ਦੀ ਸਾਂਝ ਕਰਾਰ ਦੇਕੇ ਉਚਾ ਤੇ ਸੁਚਾ ਬਣਾਇਆ। ਦੂਸਰੇ ਦੀਆ ਧੀਆਂ ਭੈਣਾ ਨੂੰ ਇਜ਼ਤ ਨਾਲ ਦੇਖਣਾ ਸਿਖੀ ਦਾ ਮੁਢਲਾ ਅਸੂਲ ਰਿਹਾ ਲ,ਜਿਸਨੇ ਸਿਖੀ ਆਚਰਨ ਨੂੰ ਜ਼ਿਲਤ ਵਿਚੋਂ ਕਢਕੇ ਇਕ ਨਵੇਂ ਤੇ ਵਖਰੇ ਮੁਕਾਮ ਤੇ ਖੜਾ ਕਰ ਦਿਤਾ।*
ਗੁਰੂ ਅਮਰ ਦਾਸ ਜੀ ਨੇ ਇਸਤਰੀ ਜਾਤੀ ਵਾਸਤੇ ਕਈ ਠੋਸ ਕਦਮ ਚੁਕੇ।
ਪਰਦੇ ਦੀ ਰਸਮ ਨੂੰ ਖਤਮ ਕੀਤਾ ਉਨ੍ਹਾ ਨੇ ਫੁਰਮਾਇਆ ਪਰਦਾ ਗੁਲਾਮੀ ਦੀ ਨਿਸ਼ਾਨੀ ਹੈ,ਇਜ਼ਤ ਲੈਣ ਦੇਣ ਦਾ ਇਸ ਨਾਲ ਕੋਈ ਸਬੰਧ ਨਹੀ।
ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਕੇ ਆਓਣ ਦਾ ਹੁਕਮ ਨਹੀਂ ਸੀ ,ਉਨ੍ਹਾ ਨੂੰ ਸੰਗਤ ਵਿਚ ਅਜਾਦੀ ਨਾਲ ਸੇਵਾ ਕਰਨ ਦੀ ਖੁਲ ਸੀ ,ਵਿਧਵਾ ਨੂੰ ਵਿਆਹ ਕਰਨ ਦੀ ਖੁਲ ਦਿਤੀ ,ਕਈਆਂ ਜਵਾਨ ਇਸਤਰੀਆਂ ਦੇ ਵਿਵਾਹ ਕਰਵਾਏ ਤੇ ਉਨ੍ਹਾ ਦੇ ਜੀਵਨ ਦੀਆਂ ਖੁਸ਼ੀਆਂ ਬਹਾਲ ਕਰਵਾਈਆਂ।
ਉਸ ਵਕਤ ਲੜਕੀਆਂ ਨੂੰ ਲੋਕ ਜੰਮਦਿਆਂ ਹੀ ਮਾਰ ਦਿੰਦੇ ਜਾਂ ਟੋਆ ਪਟ ਕੇ,ਉਸ ਵਿਚ ਦਬ ਦਿੰਦੇ।
ਗੁਰੂ ਸਾਹਿਬ ਨੇ ਇਸ ਕੁਰੀਤੀ ਜੋ ਕੀ ਕਾਦਰ ਤੇ ਕੁਦਰਤ ਦੀ ਨਿਰਾਦਰੀ ਸੀ ,ਬੜੀ ਸਖਤੀ ਨਾਲ ਵਿਰੋਧ ਕੀਤਾ ਤੇ ਸਿਖਾਂ ਵਿਚ ਬੰਦ ਕਰਨ ਦਾ ਹੁਕਮ ਦਿਤਾ।
ਸਤੀ ਪ੍ਰਥਾ ਇਸਤਰੀ ਲਈ ਵਡੀ ਲਾਹਨਤ ਸੀ।
ਇਸਤਰੀ ਦੀ ਮਰਜੀ ਦੇ ਖਿਲਾਫ਼ ਉਸ ਨੂੰ ਮਲੋ -ਮਲੀ ਪਤੀ ਨਾਲ ਸੜਨ ਲਈ ਜਲਦੀ ਚਿਖਾ ਵਿਚ ਸੁਟ ਦਿਤਾ ਜਾਂਦਾ l,ਇਸ ਤੋਂ ਵਡਾ ਜੁਲਮ ਕੀ ਹੋ ਸਕਦਾ ਹੈ।
ਸਤੀ ਰਸਮ ਦੇ ਵਿਰੁਧ ਜੋਰਦਾਰ ਅਵਾਜ ਉਠਾਈ ਤੇ ਇਸ ਨੂੰ ਖਾਸ ਕਰਕੇ ਪੰਜਾਬ ਤੇ ਪੰਜਾਬ ਦੇ ਸਿਖਾਂ ਨੂੰ ਇਸ ਰਸਮ ਨੂੰ ਬੰਦ ਕਰਨ ਦਾ ਹੁਕਮ ਦਿਤਾ,
ਸਤੀਆਂ ਇਹਿ ਨਾ ਅਖੀਆਨਿ ਜੋ ਮੜੀਆਂ ਲਗਿ ਜ੍ਲੰਨਿ
ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ 11
ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖ ਰਂਹਨਿ
ਸੇਵਨਿ ਸਾਈ ਆਪਣਾ ਨਿਤਿ ਉਠਿ ਸਮਾਲੰਨਿ 11
ਨਸ਼ਿਆਂ ਵਿਰੁਧ ਪ੍ਰਚਾਰ ਕੀਤਾ,ਲੋਕਾਂ ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ,ਗ੍ਰਹਿ, ਮਹੂਰਤਾਂ ਤੇ ਗੁੰਝਲਦਾਰ ਰਸਮਾ ਤੋਂ ਕਢਕੇ ਸੰਖੇਪ ਤੇ ਅਜਾਦ ਕੀਤਾ ,ਜਿਸ ਨਾਲ ਸਿਖੀ ਨੂੰ ਆਤਮਿਕ ਤੋਰ ਤੇ ਇਕ ਅਲਗ ਪਹਿਚਾਨ ਮਿਲੀ,ਜਿਸਦਾ ਸਰੀਰਕ ਰੂਪ ਗੁਰੂ ਗੋਬਿੰਦ ਸਿੰਘ ਨੇ 1699 ਵਿਚ ਖਾਲਸੇ ਦੀ ਸਾਜਨਾ ਕਰ ਕੇ ਦਿਤਾ।
ਸੰਨ 1553 ਵਿਚ ਗੁਰੂ ਸਾਹਿਬ ਫਿਰ ਤੀਰਥ ਯਾਤਰਾ ਲਈ ਗੰਗਾ , ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥਾਂ ਤੇ ਗਏ,ਪਰ ਇਸ ਵਾਰੀ ਕੋਈ ਅਧਿਆਤਮਿਕ ਮਕਸਦ ਨਹੀ ਸੀ ਬਲਕਿ ਲੋਕਾਂ ਦੇ ਵਹਿਮ ਭਰਮ ਤੇ ਕਰਮ ਕਾਂਡ ਦੇ ਜਾਲ ਨੂੰ ਤੋੜਨ ਵਾਸਤੇ।
ਸੰਗਤਾ ਸਮੇਤ ਗੋਇੰਦਵਾਲ ਤੋ ਬਿਆਸਾ ਪਾਰ ਕਰਕੇ ਦੁਆਬੇ ਵਿਚ ਨੂਰਮਹਲ ਆ ਟਿਕੇ ਇਥੇ ਅਨੇਕ ਸਿਖ ਗੁਰੂ ਸਾਹਿਬ ਦੀ ਸੰਗਤ ਵਿਚ ਇਸ ਮੁਹਿਮ ਦੇ ਜਾਣ ਲਈ ਇਕਠੇ ਹੋਏ।
ਜਦ ਸਿਖ-ਸੰਗਤਾ ਤੋ ਯਾਤਰਾ ਟੈਕਸ ਮੰਗਿਆ ਤਾਂ ਗੁਰੂ ਸਾਹਿੱਬ ਨੇ ਸਾਫ਼ ਇਨਕਾਰ ਕਰ ਦਿਤਾ, ਇਹ ਕਹਿਕੇ ਕਿ ਇਹ ਟੈਕਸ ਧਰਮ ਕਰਮ ਵਿਚ ਵਿਘਨ ਤੇ ਹਿੰਦੂ -ਮੁਸਲਮਾਨਾ ਵਿਚ ਦੀਵਾਰ ਖੜੀ ਕਰਦਾ ਹੈ।
ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਹਣ ਨਾਲ ਸਦੀਆਂ ਤੋਂ ਜੁੜੇ ਕਰਮ -ਕਾਂਡਾਂ ਦਾ ਖੰਡਨ ਕੀਤਾ।
ਸਮਾਜਿਕ ਕੁਰੀਤੀਆਂ ਤੇ ਟਿਪਣੀ ਕੀਤੀ ਖਾਸ ਕਰਕੇ ਦੀਵਾ ਜਗਾਣਾ,ਪਿੰਡ ਪਤਲ,ਬਬਾਣ ਕਢਣਾ ,ਘੜਾ ਭੰਨਣਾ ,ਅਸਥਿਆਂ ਗੰਗਾ ਪ੍ਰਵਾਹ ਕਰਨੀਆਂ ਆਦਿ ਨੂੰ ਕਰਮਕਾਂਡ ਦਸਿਆ।
ਕਰਮਾ ਦੇ ਅਧਾਰ ਤੇ ਮਨੁਖ ਦੀ ਗਤੀ ਹੁੰਦੀ ਹੈ ਇਸ ਕਰਕੇ ਸਹੀ ਕਰਮ ਕਰਨ ਦਾ ਉਪਦੇਸ਼ ਦਿਤਾ।
ਫਿਰ ਥਨੇਸਰ, ਕਰਨਾਲ ਤੋ ਹੁੰਦੇ ਪਾਨੀਪਤ ਆਏ ।
ਗ੍ਰਹਿਸਤੀ ਜੀਵਨ ਵਿਚ ਰਹਿ ਕੇ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੋ , ਕਿਰਤ ਕਰਨਾ ਵੰਡ ਕੇ ਛਕਣ ਤੇ ਸਿਮਰਨ ਕਰਨ ਦੇ ਉਪਦੇਸ਼ ਦਿਤੇ।
ਉਨ੍ਹਾ ਨੇ ਸਮਝਾਇਆ ਕੀ ਨਾਮ ਪਾ ਕੇ ਰੋਜ਼ੀ ਲਈ ਗ੍ਰਿਹਸਤੀਆਂ ਦੇ ਦਰ ਤੇ ਭਟਕਣਾ ਪਵੇ, ਉਨ੍ਹਾ ਦੀ ਕਮਾਈ ਤੇ ਆਪਣਾ ਪੇਟ ਪਾਲਣਾ ਪਵੇ ਤਾ ਓਹ ਨਾਮ ਅਧੂਰਾ ਹੈ ਤੇ ਮਾਇਆ, ਦੁਨਿਆ ਦੇ ਸੁਖ ਆਰਾਮ ਹਾਸਲ ਕਰਕੇ ਪ੍ਰਭੁ ਨੂੰ ਵਿਸਰ ਜਾਣਾ ਵੀ ਵਿਅਰਥ ਹੈ।
ਦੋਨੋ ਦਾ ਸੁਮੇਲ ਹੀ ਅਸਲੀ ਜੀਵਨ ਹੈ:-
“ਮਨ ਰੇ ਗ੍ਰਿਹ ਹੀ ਮਹਿ ਉਦਾਸਾ ”।
ਉਨ੍ਹਾ ਨੇ ਗੁਰੂ ਨਾਨਕ ਦਾ ਰਾਹ ਸਮਝਾਇਆ।
ਸਿਖ ਜਥੇਬੰਦੀ ਨੂੰ ਪਕੇ ਪੈਰਾਂ ਤੇ ਖੜੇ ਕਰਨ ਦਾ ਮਾਣ ਗੁਰੂ ਅਮਰਦਾਸ ਜੀ ਨੂੰ ਮਿਲਿਆ, ਸਿਖਾਂ ਦੀ ਗਿਣਤੀ ਪ੍ਰਚਾਰ ਸਦਕਾ ਦਿਨੋ -ਦਿਨ ਵਧ ਰਹੀ ਸੀ ਤੇ ਪੂਰੇ ਹਿੰਦੁਸਤਾਨ ਵਿਚ ਫੈਲ ਰਹੀ ਸੀ।
ਗੁਰੂ ਅਮਰਦਾਸ ਨੇ ਸਾਰੇ ਸਿਖ ਜਗਤ ਨੂੰ 22 ਹਿਸਿਆਂ ਵਿਚ ਵੰਡਿਆ ਜਿਨਾਂ ਨੂੰ ਮੰਜੀਆਂ ਕਿਹਾ ਜਾਂਦਾ ਸੀ।
ਹੋਲੀ ਹੋਲੀ ਇਹਨਾ ਮੰਜੀਆਂ ਦੀ ਜਿਮੇਵਾਰੀ ਸਿਖੀ ਪ੍ਰਚਾਰ ਦੀ ਚੋਣਵੈ ਸਿਖਾਂ ਨੂੰ ਦਿਤੀ, ਜਿਨਾਂ ਨੇ ਦੂਰ ਦੁਰਾਡੇ ਇਲਾਕਿਆਂ ਵਿਚ ਸਿਖੀ ਪ੍ਰਚਾਰ ਤੇ ਪ੍ਰਸਾਰ ਕੀਤਾ।
2 ਮੰਜੀਆਂ ਜਿਨਾ ਵਿਚੋਂ 2 ਮੰਜੀਆਂ ਯੋਗ ਬੀਬੀਆਂ ਨੂੰ ਦੇ ਕੇ ਇਸਤਰੀ ਜਾਤੀ ਦਾ ਮਾਣ ਵਧਾਇਆ।
ਕਪੂਰਥਲਾ ਵਿਚ ਇਕ ਮੰਜੀ ਇਕ ਮੁਸਲਮਾਨ ਅਲਾਯਾਰ ਖਾਨ ਪਠਾਨ ਨੂੰ ਦੇਕੇ ਧਰਮਾਂ ਵਿਚ ਵਿਥ ਮਿਟਾਓਣ ਦਾ ਉਪਰਾਲਾ ਕੀਤਾ। ਧਰਮਸਾਲ ਵਿਚ ਆਮ ਸੰਗਤ ਜ਼ਮੀਨ ਤੇ ਸਫ ਵਿਛਾਕੇ ਬੈਠਦੀ ਤੇ ਪ੍ਰਚਾਰਕ ਮੰਜੀ ਤੇ ਬੈਠਕੇ ਪ੍ਰਚਾਰ ਕਰਦੇ ਸਨ,ਜਿਨਾਂ ਨੂੰ ਮੰਜੀਦਾਰ, ਮਨਸਦ, ਤੇ ਹੋli- ਹੋਲੀ ਮਸੰਦ ਕਹਿਣ ਲਗੇ। ਇਹ ਮਸੰਦ ਵਧੇਰੇ ਪੰਜਾਬ ਵਿਚ ਹੀ ਸਨ, ਪਰ ਹੋਲੀ ਹੋਲੀ ਇਹ ਪੂਰੇ ਹਿੰਦੁਸਤਾਨ ਤੇ ਹਿੰਦੁਸਤਾਨ ਦੀਆਂ ਹਦਾਂ ਸਰਹਦਾਂ ਪਾਰ ਕਰਕੇ ਦੂਰ ਦੂਰ ਤਕ ਫੈਲ ਗਏ।
*ਕਹਿੰਦੇ ਹਨ ਕੀ ਗੁਰੂ ਅਰਜਨ ਸਾਹਿਬ ਵੇਲੇ ਤਕ ਹਿੰਦੁਸਤਾਨ ਵਿਚ ਕੋਈ ਇਲਾਕਾ ਅਜਿਹਾ ਨਹੀ ਸੀ ਜਿਥੇ ਕੋਈ ਸਿਖ ਨਾ ਰਹਿੰਦਾ ਹੋਵੇ। ਗੁਰੂ ਸਾਹਿਬ ਦੀ ਮਿਹਨਤ ਨਾਲ ਨਵੇਂ ਵਿਚਾਰਾਂ ਤੇ ਸੁਧਾਰਾਂ ਦਾ ਪਰਸਾਰ ਬੜੀ ਤੇਜੀ ਨਾਲ ਵਿਕਸਿਤ ਹੋ ਰਿਹਾ ਸੀ।ਗੁਰੂ ਸਾਹਿਬ ਖੁਦ ਵੀ ਪ੍ਰਚਾਰਕ ਦੋਰਿਆਂ ਤੇ ਜਾਇਆ ਕਰਦੇ ਸੀ
ਗੁਰੂ ਸਾਹਿਬ ਕਿਹਾ ਕਰਦੇ ਸੀ ਕੀ ਜਦ ਖਾਣਾ ਤਿਆਰ ਕਰੋ ਪਹਿਲੇ ਲੋੜਵੰਦ , ਭੁਖੇ ਸਿਖ ਦੇ ਮੂੰਹ ਵਿਚ ਪਾਉ,ਸਿਖ ਦਾ ਮੂੰਹ ਗੁਰੂ ਦੀ ਗੋਲਕ ਹੈ।
ਬੀਬੀ ਭਾਨੀ ਦਾ ਵਿਆਹ
ਬੀਬੀ ਭਾਨੀ ਹੁਣ ਜਵਾਨ ਹੋ ਗਈ ਸੀ,ਇਕ ਦਿਨ ਗੁਰੂ ਅਮਰਦਾਸ ਦੀ ਪਤਨੀ ਮਨਸਾ ਦੇਵੀ ਕਹਿਣ ਲਗੀ ਕੀ ਭਾਨੀ ਦਾ ਵਿਵਾਹ ਕਰਨ ਲਈ ਕੋਈ ਵਰ ਲਭਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਪੁਛਣ ਲਗੇ ਕਿ ਤੈਨੂੰ ਭਾਨੀ ਵਾਸਤੇ ਕਿਹਾ ਜਿਹਾ ਵਰ ਚਾਹੀਦਾ ਹੈ ?
ਤਾ ਮਾਨਸਾ ਦੇਵੀ ਜੀ ਨੇ ਸਾਹਮਣੇ ਸੰਕੇਤ ਕਰਕੇ ਕਿਹਾ” ਇਹੋ ਜਿਹਾ,ਸ਼ਰੀਫ਼ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਨ ਵਾਲਾ ”
ਉਸ ਵਕਤ ਭਾਈ ਜੇਠਾ ਜੀ ਸਾਹਮਣੇ ਘੁੰਗਣੀਆਂ ਵੇਚ ਰਹੇ ਸੀ।
ਗੁਰੂ ਸਾਹਿਬ ਨੇ ਕਿਹਾ ” ਇਹੋ ਜਿਹਾ ਤਾਂ ਇਹੀ ਹੋ ਸਕਦਾ ਹੈ “,ਉਸੇ ਵੇਲੇ ਭਾਈ ਜੇਠਾ ਜੀ ਦੀ ਨਾਨੀ ਨੂੰ ਬੁਲਾ ਕੇ ਦੋਨੋ ਦਾ ਰਿਸ਼ਤਾ ਪੱਕਾ ਕਰ ਦਿਤਾ।
ਗੁਰੂ ਅਮਰ ਦਾਸ ਦੇ ਦੋ ਪੁਤਰ ਸਨ ,ਬਾਬਾ ਮੋਹਨ ਤੇ ਬਾਬ ਮੋਹਰੀ।
ਇਨ੍ਹਾ ਵਿਚੋਂ ਕੋਈ ਵੀ ਗੁਰਗਦੀ ਦੀਆਂ ਜਿਮੇਵਾਰੀਆਂ ਸੰਭਾਲਣ ਦੇ ਯੋਗ ਨਹੀ ਸੀ। ਰਾਮਦਾਸ ਜੀ ਹਰ ਪ੍ਰੀਖਿਆ ਵਿਚੋਂ ਪੂਰੇ ਉਤਰੇ ਅਤੇ ਹਰ ਤਰਾਂ ਨਾਲ ਯੋਗ ਸਾਬਤ ਹੋਏ।
ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੇ ਮਰਯਾਦਾ ” ਜੋ ਘਾਲਿਹ ਸੋ ਪਾਏ” ਗੁਰੂ ਰਾਮ ਦਾਸ ਨੂੰ ਗੁਰਗਦੀ ਦੇਕੇ ਮਜਬੂਤ ਕੀਤਾ।
ਜਦ ਗੁਰੂ ਸਾਹਿਬ ਨੂੰ ਲਗਾ ਕੀ ਉਨ੍ਹਾ ਦੀ ਸਚਖੰਡ ਦੀ ਵਾਪਸੀ ਦਾ ਸਮਾ ਆ ਗਿਆ ਹੈ ਤਾਂ 21 ਭਾਦੋਂ,557 ਭਾਦੋਂ ਸੁਦੀ 13
5 ਸਤੰਬਰ,1574/ (2025 ਅਨੁਸਾਰ) ਦੇ ਦਿਨ ਗੁਰੂ ਰਾਮਦਾਸ ਅਗੇ ਮਥਾ ਟੇਕਿਆ ਤੇ ਆਪਣੇ ਸਿਘਾਸਨ ਤੇ ਬਿਠਾਇਆ,ਬਾਬਾ ਬੁਢਾ ਜੀ ਨੇ ਰਸਮ ਪੂਰੀ ਕੀਤੀ ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
ਬਿਆਸ ਦਰਿਆ ਦੇ ਕੰਢੇ ਤੇ ਓਨ੍ਹਾ ਦਾ ਅੰਤਿਮ ਸੰਸਕਾਰ ਕੀਤਾ ਗਿਆ।ਇਸ ਅਸਥਾਨ ਤੇ ਉਨ੍ਹਾ ਦੀ ਯਾਦਗਾਰ ਵੀ ਕਾਇਮ ਕੀਤੀ ਗਈ ,ਜੋ ਬਾਦ ਵਿਚ ਦਰਿਆ ਦੀ ਭੇਂਟ ਚੜ ਗਈ।
ਬਾਣੀ :-
ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਲਿਖੀ ਹੇ ਜੋ ਰੋਜ਼ਾਨਾ ਜੀਵਨ ਦੇ ਬਹੁਤ ਨੇੜੇ ਹੈ ਤੇ ਕਈ ਸ਼ੰਕਿਆ ਦਾ ਹੱਲ ਕਰਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਜਾਚ ਦਸਦੀ ਹੈ।
869 ਸ਼ਬਦ ਲਿਖੇ ਹਨ,ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾ ਵਿਚ ਸੀ ,ਗੁਰੂ ਨਾਨਕ ਸਾਹਿਬ ਦੇ 19 ਰਾਗਾਂ ਵਿਚੋ ਦੋ ਰਾਗ ਤਿਲੰਗ ਤੇ ਰਾਗ ਤੁਖਾਰੀ ਛਡ ਕੇ ਉਨਾ ਦੀਆਂ ਪ੍ਰਸਿਧ ਰਚਨਾਵਾ ਵਿਚੋਂ ਅਨੰਦੁ ਸਾਹਿਬ , ਚਾਰ ਵਾਰਾਂ ,ਪਟੀ ਆਸਾ, ਅਲਿਹਨੀਆਂ ਆਦਿ। ਓਹਨਾ ਦੀ ਬਾਣੀ ਦੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਵਿਚ ਆਏ ਹਨ,ਅਨੰਦੁ ਸਾਹਿਬ ਨਿਤਨੇਮ ਤੇ ਹਰ ਖੁਸ਼ੀ ਗਮੀ ਵਿਚ ਇਸਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ ਜਿਸਦਾ ਮਤਲਬ ਮਰਨੇ ਪਿਛੋਂ ਰੋਣ ਧੋਣ ਨਾਲੋਂ ਪਾਠ -ਕੀਰਤਨ ਕਰਕੇ ਮ੍ਰਿਤਕ ਲਈ ਸਚਖੰਡ ਦਾ ਰਸਤਾ ਤਿਆਰ ਕਰਨਾ ਚਾਹਿਦਾ ਹੈ।
ਹਰ ਖੁਸ਼ੀ ਗਮੀ ਵਿਚ ਖੁਸ਼ ਰਹੋ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ।ਉਨਾ ਨੇ ਵਿਆਹ ,ਜਨਮ, ਮਰਨ ਤੇ ਗੁਰਬਾਣੀ ਨੂੰ ਉਚਾਰ ਕੇ ਸਿਖੀ ਨੂੰ ਅੱਲਗ ਪਹਿਚਾਨ ਦਿਤੀ।
ਗੁਰਬਾਣੀ ਸਿਰਫ ਪ੍ਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ,ਇਹ ਪ੍ਰਤਖ ਤੋਰ ਤੇ ਧਰਤੀ ਉਤੇ ਪ੍ਰਮਾਤਮਾ ਦਾ ਰੂਪ ਹੈ।
ਇਸ ਨੂੰ ਮਨ ਵਿਚ ਵਸਾ ਲੈਣਾ ਹੀ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜ ਲੈਣਾ ਹੈ।
ਕੋਈ ਵੀ ਮਨੁਖੀ ਗੁਰੂ ਬ੍ਰਾਹਮਣ,ਜੋਗੀ, ਮੁਰਸ਼ਦ ,ਪੀਰ ,ਦੇਵੀ ,ਦੇਵਤਾ ,ਅਵਤਾਰ ਇਸ ਤੁਲ ਨਹੀਂ ਹਨ।
ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਦੀ ਮਹਤਤਾ ਨੂੰ ਸਮਝਾਇਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮਨਿਆ:-
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨਾ ਕੋਈ।
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ।।
ਉਨਾ ਨੇ ਆਪਣੇ ਜੀਵਨ ਕਰਤਵ ਤੇ ਬਾਣੀ ਦੁਆਰਾ ਗੁਰਮਤ ਦੇ ਸਿਧਾਂਤਾਂ ਨੂੰ ਵਧੇਰੇ ਸਪਸ਼ਟ ਤੇ ਸਰਲ ਬਣਾਇਆ
“ਆਵਹਿ ਸਿਖ ਸਤਗੁਰੁ ਕੇ ਪਿਆਰਿਓ ਗਾਵਹਿ ਸਚੀ ਬਾਣੀ।
ਗੁਰੂ ਸਾਹਿਬ ਆਪਣੀ ਬਾਣੀ ਵਿਚ ਬਾਰ ਬਾਰ ਇਹੋ ਦਸਦੇ ਹਨ ਕੀ ਗੁਰੂ ਦੀ ਸ਼ਰਨ ਤੋ ਬਿਨਾ ਪ੍ਰਭੁ ਦਾ ਦਰ ਨਹੀਂ ਲਭਦਾ ਬਿਨਾ ਗੁਰਮਤ ਤੋ ਤੁਰਿਆਂ ਮਨ ਪਵਿਤਰ ਨਹੀ ਹੁੰਦਾ ,ਨਾ ਹੀ ਸਹਿਜ ਅਵਸਥਾ ਬਣਦੀ ਹੈ।
ਆਪ ਸਿਖ ਨੂੰ ਸੁਚੇਤ ਕਰਦੇ ਹਨ,ਜਿਨ੍ਹਾ ਨੇ ਗੁਰੂ ਨਾਲ ਚਿਤ ਨਹੀਂ ਲਾਇਆ ,ਸਤਿਗੁਰੁ ਦੀ ਸ਼ਰਨ ਨਹੀਂ ਲਈ , ਅਕਾਲ ਪੁਰਖ ਨਾਲ ਪ੍ਰੇਮ ਨਹੀ ਬਣਿਆ ਉਨ੍ਹਾ ਦਾ ਦੁਨੀਆਂ ਵਿਚ ਆਓਣਾ ਧਿਕਾਰ ਹੈ।
ਜਿਹੜਾ ਗੁਰੂ-ਬਚਨ ਮਨ ਵਿਚ ਵਸਾਂਓਦਾ ਨਹੀ,ਓਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਨਹੀਂ ਬਣ ਸਕਦਾ।
ਸਤਿਗੁਰ ਤੇ ਜੋ ਮੁੰਹ ਫੇਰਹਿ ਮਥੇ ਤਿਨ ਕਾਲੇ।
ਅਨਦਿਨ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ।।
ਸੁਪਨੈ ਸੁਖੁ ਣ ਦੇਖਣੀ ਬਹੁ ਚਿੰਤਾ ਪਰਜਲੇ1
ਗੁਰੂ ਸਾਹਿਬ ਨੇ ਆਪ ਇਕ ਲੰਬੇ ਅਰਸੇ ਗੁਰੂ ਅੰਗਦ ਦੇਵ ਜੀ ਸੇਵਾ ਕੀਤੀ,ਉਨ੍ਹਾ ਨੇ ਆਪਣੀ ਬਾਣੀ ਵਿਚ ਸੇਵਾ ਕਰਨ ਤੇ ਬਹੁਤ ਜੋਰ ਦਿਤਾ।ਉਨ੍ਹਾ ਦਾ ਕਥਨ ਸੀ ਕਿ ਸੇਵਾ ਨਾਲ ਹਿਰਦਾ ਸ਼ੁਧ ਹੁੰਦਾ ਹੈ , ਹਓਮੇ ਦੂਰ ਹੁੰਦੀ ਹੈ ਤੇ ਪ੍ਰਮਾਤਮਾ ਦਾ ਨਾਮ ਅੰਦਰ ਵਸਦਾ ਹੈ।
ਜੋ ਕੋਈ ਵੀ ਤਨ- ਮਨ ਨਾਲ ,ਚਿਤ ਲਾਕੇ ਸੇਵਾ ਕਰੇਗਾ, ਉਸ ਨੂੰ ਅਧਿਆਤਮਿਕ ਸਫਲਤਾ ਅਵਸ਼ ਮਿਲੇਗੀ।
ਸਤਗੁਰਿ ਕੀ ਸੇਵਾ ਸਫਲ ਹੈ ਜੋ ਕੋ ਕਰੇ ਚਿਤੁ ਲਾਇ।
ਬਿਨਾ ਸ਼ਰਨ ਤੇ ਸੇਵਾ ਤੋਂ ਵਾਹਿਗੁਰੂ ਨਾਲ ਪਿਆਰ ਨਹੀਂ ਹੋ ਸਕਦਾ , ਮਾਇਆ, ਮੋਹ, ਹਓਮੇ ਨੂੰ ਨਹੀ ਛਡਿਆ ਜਾ ਸਕਦਾ।
ਸਤਿਗੁਰੁ ਕੀ ਸੇਵ ਨਾ ਕੀਨੀਏ ………..
ਗੁਰਮਤ ਤੇ ਤੁਰਨ ਤੋ ਬਿਨਾ ਸਰੀਰਕ ਕਰਮ ਜਿਵੇਂ ਪਾਠ ਕਰਨਾ, ਜਾਪ ਕਰਨਾ ਆਦਿ ਮਨ ਜੁੜਦਾ ਨਹੀ ਭਟਕਦਾ ਹੀ ਰਹਿੰਦਾ ਹੈ,ਗੁਰੂ ਦੀ ਸ਼ਰਨ ਵਿਚ ਪੈਕੇ ਜਿਸ ਮਨੁਖ ਨੇ ਪ੍ਰਭੁ ਦੀ ਸਿਫਤ ਸਲਾਹ ਕੀਤੀ ਹੈ ਉਸਦੇ ਪਿਛਲੇ ਪਾਪ ਬਖਸ਼ ਕੇ ,ਪ੍ਰਭੁ ਆਪਣੇ ਚਰਨਾ ਨਾਲ ਲਗਾ ਲੈਂਦਾ ਹੈ।
ਸੋ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਨੀ ਦੇਰ ਮੇਰੇ ਸਰੀਰ ਵਿਚ ਜਾਨ ਹੈ ਮੈਂ ਤੇਰੀ ਸਿਫਤ ਸਲਾਹ ਕਰਦਾ ਰਹਾਂ।
ਮਨਮੁਖ ਤੇ ਗੁਰਮੁਖ ਦੀ ਤੁਲਣਾ ਕਰਦਿਆਂ ਕਿਹਾ ਹੈ:-
ਮਨਮੁਖ ਹੰਕਾਰੀ ਹੁੰਦਾ ਹੈ ਤੇ ਚਿਤ ਕਠੋਰ,ਕੂੜ-ਕੁਸਤ ਨੂੰ ਮੁਖ ਰਖਕੇ ਜੀਵਨ ਦਾ ਉਦੇਸ਼ ਭੁਲ ਜਾਂਦਾ ਹੈ।
ਗੁਰਮੁਖ ਸਦਾ ਅਮ੍ਰਿਤ ਬਾਣੀ ਬੋਲਦਾ ਹੈ ਤੇ ਉਸਦੀ ਹੋਂਦ ਨੂੰ ਸਮਝਦਾ ਹੈ ਲ,ਸਮਝਦਾ ਹੈ ਕੀ ਸਾਰੇ ਦੁਖਾਂ ਦਾ ਦਾਰੂ ਗੁਰੂ ਹੀ ਹੈ ਜਿਸਤੋਂ ਬੇਮੁਖ ਹੋਣਾ ਧਰਮ ਨਹੀਂ ਹੈ,ਗੁਰੂ ਤੇ ਬਿਨਾ ਉਸਦੀ ਗਤ ਨਹੀਂ ਹੈ।
ਗੁਰਮੁਖ ਤੇ ਮਨਮੁਖ ਬਾਰੇ ਤੁਲਨਾਤਮਿਕ ਬਿਆਨ ਕਰਦੇ ਹਨ
ਗੁਰਮੁਖ਼ਿ ਸੁਖੀਆ ਮਨਮੁਖ਼ਿ ਦੁਖਿਆ।
ਗੁਰਮਖਿ ਸਨਮੁਖਿ ਮਨਮੁਖਿ ਵੇਮੁਖਿਆ।।
ਸਤਿਗੁਰੁ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਲੇ 11
ਉਨ੍ਹਾ ਨੇ ਸਮਝਾਇਆ ਕੀ ਗੁਰ- ਪ੍ਰਮੇਸ਼ਵਰ ਇਨਸਾਨ ਦੇ ਮਨ ਵਿਚ ਵਸਦਾ ਹੈ ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ ,ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ।
ਮਨਿ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣ।
ਮਨ ਹਰਿ ਤੇਰੈ ਨਾਲਿ ਹੈ ਗੁਮਟੀ ਰੰਗੁ ਮਾਣ ।।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਪ ਨਾਰਾਇਣ ਦਾ ਰੂਪ ਧਾਰ ਕੇ ਗੁਰੂ ਅਮਰ ਦਾਸ ਦੇ ਜਾਮੇ ਵਿਚ ਜਗਤ ਵਿਚ ਆਏ।
*ਗੁਰੂ ਅਮਰਦਾਸ ਜੀ ਨੇ 21 ਭਾਦੋਂ,557
ਭਾਦੋਂ ਸੁਦੀ 13
5 ਸਤੰਬਰ,1574/ (2025 ਅਨੁਸਾਰ) ਦੇ ਦਿਨ
ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂਗੱਦੀ ਸੌਂਪੀ,ਤੇ ਇਸ ਤੋਂ ਬਾਅਦ*
7 ਸਤੰਬਰ,1574 (23 ਭਾਦੋਂ ,557 ਵੈਸਾਖ ਸੁਦੀ 15 ਅਨੁਸਾਰ)ਉਮਰ 94 ਸਾਲ,ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
ਗੁਰਗੱਦੀ ਦਿਵਸ ਤੇ ਸਮੂਹ ਸੰਗਤਾਂ ਨੂੰ ਵਧਾਈਆਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
_ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀ।_

ਅੰਗ : 619-620
ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥

ਅੰਗ : 619-620
सोरठि महला ५ ॥ हमरी गणत न गणीआ काई अपणा बिरदु पछाणि ॥ हाथ देइ राखे करि अपुने सदा सदा रंगु माणि ॥१॥ साचा साहिबु सद मिहरवाण ॥ बंधु पाइआ मेरै सतिगुरि पूरै होई सरब कलिआण ॥ रहाउ ॥ जीउ पाइ पिंडु जिनि साजिआ दिता पैनणु खाणु ॥ अपणे दास की आपि पैज राखी नानक सद कुरबाणु ॥२॥१६॥४४॥
ਅਰਥ: हे भाई! परमात्मा हम जीवों के किये बुरे-कर्मो का कोई ध्यान नहीं करता। वह अपने मूढ़-कदीमा के (प्यार वाले) सवभाव को याद रखता है, (वह, बल्कि, हमें गुरु मिला कर, हमें) अपना बना कर (अपने) हाथ दे के (हमे विकारों से) बचाता है। (जिस बड़े-भाग्य वाले को गुरु मिल जाता है , वह) सदा ही आत्मिक आनंद मानता रहता है॥१॥ हे भाई! सदा कायम रहने वाला मालिक-प्रभु सदा दयावान रहता है, (कुकर्मो की तरफ बड़ रहे मनुख को गुरु मिलाता है। जिस को पूरा गुरु मिल गया, उस के विकारों के रास्ते में) मेरे पूरे गुरु ने बंद लगा दिया ( और, इस प्रकार उस के अंदर) सारे आत्मिक आनंद पैदा हो गए॥रहाउ॥ हे भाई! जिस परमात्मा ने जान डालकर (हमारा) सरीर पैदा किया है, जो (हर समय) हमे खुराक और पोशाक दे रहा है, वह परमात्मा (संसार-समुन्द्र की विकार लहरों से) अपने सेवक की इज्ज़त (गुरु मिला कर) आप बचाता है। हे नानक! (कह की मैं उस परमात्मा से) सदा सदके जाता हूँ॥२॥१६॥४४॥

ਸੇਵਾ ਅਤੇ ਸਿਮਰਨ ਦੀ ਮੂਰਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਭਾਈ ਫੇਰੂ ਮੱਲ ਜੀ ਤੇ ਮਾਤਾ ਰਾਮੋਂ ਜੀ (ਮਾਤਾ ਦਇਆ ਕੌਰ) ਦੇ ਗ੍ਰਹਿ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੁਕਤਸਰ) ਵਿਖੇ ਹੋਇਆ। ਆਪ ਦਾ ਨਾਂ ਲਹਿਣਾ ਰੱਖਿਆ ਗਿਆ। ਇਹ ਮੁਗ਼ਲ ਰਾਜ ਦਾ ਸਮਾਂ ਸੀ। ਆਪ ਦੇ ਪਿਤਾ ਬਹੁਤ ਨੇਕ ਦਿਲ, ਸਾਊ ਤੇ ਸ਼ਾਂਤ ਸੁਭਾਅ ਦੇ ਮਾਲਕ ਸਨ।
ਆਪ ਦੇ ਪਿਤਾ ਦੇਵੀ ਭਗਤ ਸਨ।ਤੇ ਹਰ ਸਾਲ ਸੰਗਤਾਂ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ। ਆਪ ਦੇ ਪਿਤਾ ਇਕ ਚੰਗੇ ਵਿਦਵਾਨ ਤੇ ਹਿਸਾਬੀ-ਕਿਤਾਬੀ ਪੁਰਸ਼ ਸਨ। ਆਪ ਨੇ ਵੀ ਆਪਣੇ ਪਿਤਾ ਪਾਸੋਂ ਵਿੱਦਿਆ ਪ੍ਰਾਪਤ ਕਰ ਕੇ ਹਿਸਾਬ, ਸੰਸਕ੍ਰਿਤ ਤੇ ਗੁਰਮੁੱਖੀ ਵਿਚ ਨਿਪੁੰਨਤਾ ਹਾਸਲ ਕਰ ਲਈ ਤੇ ਪਿਤਾ ਨਾਲ ਦੁਕਾਨਦਾਰੀ ਦੇ ਕੰਮ ‘ਚ ਹੱਥ ਵਟਾਉਂਦੇ ਸਨ। ਆਪ ਦਾ ਵਿਆਹ ਮਾਤਾ ਖੀਵੀ ਜੀ ਨਾਲ ਹੋਇਆ। ਮਾਤਾ ਖੀਵੀ ਜੀ ਵੀ ਬਹੁਤ ਨੇਕ ਦਿਲ, ਸ਼ਾਂਤ ਸੁਭਾਅ ਤੇ ਮਿੱਠ ਬੋਲੜੇ ਸਨ। ਭਾਈ ਲਹਿਣਾ ਜੀ ਦੇ ਘਰ ਮਾਤਾ ਖੀਵੀ ਜੀ ਦੀ ਕੁੱਖੋਂ ਦੋ ਪੁੱਤਰ ਦਾਤੂ ਜੀ, ਦਾਸੂ ਜੀ ਤੇ ਦੋ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਨੇ ਜਨਮ ਲਿਆ।
ਸੰਨ 1526 ਵਿਚ ਬਾਬਰ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਆਪ ਦੇ ਪਿੰਡ ਮੱਤੇ ਦੀ ਸਰ੍ਹਾਂ ‘ਤੇ ਵੀ ਬਾਬਰ ਨੇ ਹਮਲਾ ਕਰ ਕੇ ਪਿੰਡ ਤਹਿਸ ਨਹਿਸ ਕਰ ਦਿੱਤਾ। ਤਬਾਹੀ ਤੋਂ ਬਾਅਦ ਜਦ ਫਿਰ ਪਿੰਡ ਵੱਸਿਆ ਤਾਂ ਇਸ ਪਿੰਡ ਦਾ ਨਾਂ ਬਦਲ ਕੇ ਨਾਗੇ ਦੀ ਸਰਾਇ ਹੋ ਗਿਆ। ਆਪ ਆਪਣੇ ਪਿਤਾ ਵਾਂਗ ਹਰ ਸਾਲ ਸੰਗਤਾਂ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਇਕ ਦਿਨ ਆਪ ਦੀ ਦੁਕਾਨ ਅੱਗਿਓਂ ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਜੋਧਾ ਜੀ ਤੇ ਭਾਈ ਫਿਰਨਾ ਜੀ ਆਸਾ ਦੀ ਵਾਰ ਦਾ ਪਾਠ ਕਰਦੇ ਹੋਏ ਲੰਘੇ ਤਾਂ ਆਪ ਦੇ ਪੁੱਛਣ ‘ਤੇ ਭਾਈ ਜੋਧਾ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜੋ ਇਸ ਸਮੇਂ ਕਰਤਾਰਪੁਰ ਵਿਖੇ ਜੀਵਾਂ ਦਾ ਉਦਾਰ ਕਰ ਰਹੇ ਹਨ। ਆਪ ਜੀ ਨੂੰ ਗੁਰੂ ਚਰਨਾਂ ਦੀ ਖਿੱਚ ਹੋਈ ਤੇ ਰਾਤ ਦਿਨ ਆਪ ਦਾ ਮਨ ਗੁਰੂ ਚਰਨਾਂ ਲਈ ਬਿਹਬਲ ਹੋ ਉ ੱਠਿਆ ਤੇ ਸੋਚਿਆ ਕਿ ਜਦ ਜਵਾਲਾ ਜੀ ਦੇ ਦਰਸ਼ਨਾਂ ਲਈ ਜਾਵਾਂਗਾ ਤਾਂ ਰਸਤੇ ‘ਚ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਜ਼ਰੂਰ ਕਰਾਂਗਾ।

ਜਦ ਆਪ ਦੇਵੀ ਦਰਸ਼ਨਾਂ ਲਈ ਸੰਗਤ ਦੇ ਨਾਲ ਤੁਰੇ ਤਾਂ ਕਰਤਾਰਪੁਰ ਪਹੁੰਚ ਕੇ ਆਪ ਨੇ ਸਾਥੀਆਂ ਨੂੰ ਅਰਾਮ ਕਰਨ ਲਈ ਕਿਹਾ ਤੇ ਆਪ ਗੁਰੂ ਦਰਸ਼ਨਾਂ ਲਈ ਤੁਰ ਪਏ। ਉੱਧਰ ਜਾਣੀ-ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪ ਨੂੰ ਅਗਲਵਾਂਡੀ ਲੈਣ ਲਈ ਘਰੋਂ ਤੁਰ ਪਏ। ਰਸਤੇ ਵਿਚ ਟਾਕਰਾ ਹੋ ਗਿਆ ਤਾਂ ਆਪ ਨੇ ਗੁਰੂ ਨਾਨਕ ਦੇਵ ਜੀ ਪਾਸੋਂ ਹੀ ਉਨ੍ਹਾਂ ਦੇ ਘਰ ਦਾ ਰਸਤਾ ਪੁੱਛਿਆ ਤਾਂ ਉਸ ਸਮੇਂ ਆਪ ਘੋੜੀ ‘ਤੇ ਬੈਠੇ ਹੋਏ ਸਨ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ‘ਮੇਰੇ ਮਗਰ ਮਗਰ ਆਉ।’ ਜਦ ਆਪ ਨੇ ਘਰ ਪਹੁੰਚ ਕੇ ਘੋੜੀ ਕਿੱਲੇ ਨਾਲ ਬੰਨ੍ਹੀ ਤੇ ਅੰਦਰ ਪਹੁੰਚ ਕੇ ਗੁਰੂ ਸਹਿਬ ਦੇ ਦਰਸ਼ਨ ਕੀਤੇ ਤਾਂ ਬੜੇ ਸ਼ਰਮਸਾਰ ਹੋਏ, ਮਾਫ਼ੀ ਮੰਗੀ ਕਿ ਮੇਰੇ ਕੋਲੋਂ ਭੁੱਲ ਹੋ ਗਈ, ਆਪ ਜੀ ਖਿਮਾ ਕਰੋ, ਮੈਂ ਘੋੜੀ ‘ਤੇ ਤੇ ਆਪ ਜੀ ਪੈਦਲ, ਮੈਂ ਅਣਜਾਣ ਸਾਂ।’ ਤਾਂ ਗੁਰੂ ਸਾਹਿਬ ਬੋਲੇ, ‘ਭਾਈ! ਤੇਰਾ ਨਾਉਂ ਕੀ ਹੈ?’ ਆਪ ਨੇ ਨਿਮਰਤਾ ਸਹਿਤ ਉੱਤਰ ਦਿੱਤਾ, ‘ਮੇਰਾ ਨਾਂ ਲਹਿਣਾ ਹੈ’ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ‘ਭਾਈ, ਲਹਿਣੇਦਾਰ ਘੋੜੀਆਂ ‘ਤੇ ਹੀ ਆਉਂਦੇ ਹਨ।’

ਆਪ ਨੇ ਉਸ ਰਾਤ ਉੱਥੇ ਹੀ ਵਿਸ਼ਰਾਮ ਕੀਤਾ। ਰਾਤ ਸਮੇਂ ਆਪ ਨੂੰ ਸੁਪਨਾ ਆਇਆ ਕਿ ਜਿਸ ਦੇਵੀ ਦੇ ਦਰਸ਼ਨਾਂ ਨੂੰ ਆਪ ਜਾਂਦੇ ਸਨ, ਉਹ ਦੇਵੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਝਾੜੂ ਲਗਾ ਰਹੀ ਹੈ। ਭਾਈ ਲਹਿਣਾ ਜੀ ਦੇ ਪੁੱਛਣ ਤੇ ਉਸ ਦੇਵੀ ਨੇ ਦੱਸਿਆ ਕਿ ‘ਮੈਂ ਗੁਰੂ ਨਾਨਕ ਦੇ ਦਰਬਾਰ ਦੀ ਝਾੜੂ ਬਰਦਾਰ ਹਾਂ।’

ਤਬ ਦੇਵੀ ਮੁਖ ਬਚਨ ਪ੍ਰਗਾਸ।।

ਗੁਰੂ ਨਾਨਕ ਕੀ ਮੈਂ ਹੋਂ ਦਾਸੀ।।

ਇਸ ਤੋਂ ਬਾਅਦ ਆਪ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਉੱਥੇ ਆਪ ਨੇ ਕਾਫ਼ੀ ਸਮਾਂ ਗੁਰੂ ਚਰਨਾਂ ਵਿਚ ਰਹਿ ਕੇ ਸੇਵਾ ਸਿਮਰਨ ਕੀਤਾ ਤੇ ਗੁਰੂ ਘਰ ਦੀ ਮਹਿਮਾ ਨੂੰ ਨੇੜਿਉਂ ਜਾਣਨ ਦਾ ਸੁਭਾਗ ਪ੍ਰਾਪਤ ਕੀਤਾ। ਜਾਣੀ-ਜਾਣ ਸਤਿਗੁਰੂ ਜੀ ਨੇ ਆਪ ਨੂੰ ਆਪਣੇ ਘਰ ਫੇਰਾ ਮਾਰ ਕੇ ਆਉਣ ਲਈ ਕਿਹਾ। ਆਪ ਨੇ ਘਰ ਵਾਪਸ ਪਹੁੰਚ ਕੇ ਦੁਕਾਨਦਾਰੀ ਦੀ ਜ਼ਿੰਮੇਵਾਰੀ ਵੱਡੇ ਪੁੱਤਰ ਨੂੰ ਸੌਂਪੀ ਤੇ ਬੀਬੀ ਅਮਰੋ ਜੀ ਦਾ ਵਿਆਹ ਪਿੰਡ ਬਾਸਰਕੇ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਮਾਣਕ ਚੰਦ ਜੀ ਦੇ ਸਪੁੱਤਰ ਬਾਬਾ ਜਸੂ ਜੀ ਨਾਲ ਕੀਤਾ ਤੇ ਵਾਪਸ ਗੁਰੂ ਚਰਨਾਂ ਵਿਚ ਆ ਗਏ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਹਰ ਬਚਨ ਨੂੰ ਸਤਿ ਕਹਿ ਕੇ ਮੰਨਿਆ। ਭਾਈ ਲਹਿਣਾ ਜੀ ਹਰ ਪਰਖ ਵਿਚ ਖਰੇ ਉਤਰਦੇ ਰਹੇ।

ਭਾਈ ਲਹਿਣਾ ਜੀ ਨੇ ਗੁਰੂ ਘਰ ਦੀ ਸੱਤ ਸਾਲ ਸੇਵਾ ਕੀਤੀ। ਅੰਤ ਭਾਈ ਲਹਿਣਾ ਜੀ ਦੀ ਸੇਵਾ ਸਫਲ ਹੋਈ ਤੇ ਗੁਰੂ ਨਾਨਕ ਦੇਵ ਜੀ ਨੇ ਖ਼ੁਸ਼ ਹੋ ਕੇ 1539 ਨੂੰ ਇਕ ਨਾਰੀਅਲ ਤੇ ਪੰਜ ਪੈਸੇ ਮੱਥਾ ਟੇਕ ਕੇ ਗੁਰਿਆਈ ਦਾ ਤਿਲਕ ਤੇ ਆਪਣੇ ਅੰਗ ਲਗਾ ਕੇ ਉਨ੍ਹਾਂ ਨੂੰ ‘ਗੁਰੂ ਅੰਗਦ ਦੇਵ’ ਬਣਾ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਕਹਿਣ ਅਨੁਸਾਰ ਆਪ ਵਾਪਸ ਖਡੂਰ ਸਾਹਬ ਜਾ ਕੇ ਰਹਿਣ ਲੱਗ ਪਏ। ਇਥੇ ਆਪ ਮਾਈ ਭਰਾਈ ਦੇ ਗ੍ਰਹਿ ਵਿਖੇ ਗੁਪਤਵਾਸ ਹੋ ਕੇ ਤਪ ਕਰਨ ਲੱਗੇ। ਸੰਗਤਾਂ ਆਪ ਦੇ ਦਰਸ਼ਨਾਂ ਨੂੰ ਬਿਹਬਲ ਹੋ ਉੱਠੀਆਂ। ਇਕ ਦਿਨ ਭਾਈ ਭਗੀਰਥ ਜੀ, ਭਾਈ ਬੂੜਾ ਜੀ, ਭਾਈ ਧੀਰੋ ਜੀ, ਭਾਈ ਅਜਿੱਤਾ ਰੰਧਾਵਾ ਜੀ ਤੇ ਭਾਈ ਸਾਧਾਰਨ ਜੀ, ਪੰਜ ਸਿੱਖਾਂ ਦੇ ਬੇਨਤੀ ਕਰਨ ਤੇ ਬਾਬਾ ਬੁੱਢਾ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਦੱਸਿਆ ਕਿ ਗੁਰੂ ਜੀ ਖਡੂਰ ਸਾਹਬ ਵਿਖੇ ਮਾਈ ਭਰਾਈ ਜੀ ਦੇ ਗ੍ਰਹਿ ਵਿਖੇ ਬਿਰਾਜਮਾਨ ਹਨ। ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਉਮੜ ਪਈਆਂ ਤੇ ਸੰਗਤ ਦੀ ਬੇਨਤੀ ‘ਤੇ ਆਪ ਸੰਗਤ ਦੇ ਸਨਮੁੱਖ ਹੋਏ। ਸੰਗਤ ਬਾਬਾ ਬੁੱਢਾ ਜੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਾਪ ਕਰ ਰਹੀਆਂ ਸਨ। ਸੁਣ ਕੇ ਆਪ ਅਤਿ ਪ੍ਰਸੰਨ ਹੋਏ ਤੇ ਮਾਤਾ ਖੀਵੀ ਜੀ ਨੂੰ ਕਿਹਾ ਕਿ ਗੁਰੂ ਜੀ ਨੇ ਜੋ ਕੜਛਾ ਤੁਹਾਨੂੰ ਬਖ਼ਸ਼ਿਆ ਹੈ, ਉਸ ਨਾਲ ਲੰਗਰ ਬਣਾਉ, ਸੰਗਤਾਂ ਨੂੰ ਲੰਗਰ ਪਾਣੀ ਛਕਾਉ, ਕੋਈ ਭੁੱਖਾ ਨਾ ਜਾਵੇ।

ਗੁਰੂ ਅੰਗਦ ਦੇਵ ਜੀ ਨੇ ‘ਮਹਾਜਨੀ ਲਿਪੀ’ ‘ਚ ਸੁਧਾਰ ਕਰ ਕੇ ‘ਗੁਰਮੁੱਖੀ ਲਿਪੀ’ ਦੀ ਰਚਨਾ ਕੀਤੀ। ਗੁਰਮੁੱਖੀ ਲਿਪੀ ਦੇ ਪਾਸਾਰ ਤੇ ਪ੍ਰਚਾਰ ਲਈ ਗੁਰਮੁੱਖੀ ਵਰਣਮਾਲਾ ਵਿਚ ਬੱਚਿਆ ਲਈ ‘ਬਾਲ-ਬੋਧ’ ਦੀ ਰਚਨਾ ਕੀਤੀ। ਆਪ ਬਾਲਕਾਂ ਨੂੰ ਗੁਰਮੁੱਖੀ ਪੜ੍ਹਾਉਂਦੇ ਤੇ ਲਿਖਾਉਂਦੇ ਸਨ। ਇਥੇ ਹੀ ਆਪ ਨੇ ਸਰੀਰਕ ਕਸਰਤ ਨੂੰ ਉਤਸ਼ਾਹਿਤ ਕਰਨ ਲਈ ਇਕ ਅਖਾੜਾ ਬਣਵਾਇਆ। ਇਥੇ ਗੁਰਦੁਆਰਾ ਅਖਾੜਾ ਸਾਹਿਬ ਸੁਸ਼ੋਭਿਤ ਹੈ।

ਜਦ 1540 ਨੂੰ ਆਪ ਖਡੂਰ ਸਾਹਿਬ ਵਿਚ ਹੀ ਸਨ ਤਾਂ ਸ਼ੇਰ ਸ਼ਾਹ ਸੂਰੀ ਹੱਥੋਂ ਹਾਰ ਖਾ ਕੇ ਭੱਜੇ ਆਉਂਦੇ ਹਮਾਯੂੰ ਨੂੰ ਨਿਮਰਤਾ ਦਾ ਪਾਠ ਪੜ੍ਹਾ ਕੇ ਉਸ ਦਾ ਹੰਕਾਰ ਤੋੜਿਆ। ਗੁਰੂ ਅੰਗਦ ਦੇਵ ਜੀ ਨੇ ਆਪ 9 ਵਾਰਾਂ ਵਿਚ ਅੰਕਿਤ 63 ਸਲੋਕਾਂ ਦੀ ਰਚਨਾ ਕੀਤੀ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।

Begin typing your search term above and press enter to search. Press ESC to cancel.

Back To Top