धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ: ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
ਰੂਮ ਦੇ ਬਾਦਸ਼ਾਹ ਨੇ ਕਿਸੇ ਖਾਸ ਕੰਮ ਲਈ ਇਕ ਵਕੀਲ ਦਿੱਲੀ ਭੇਜਿਆ ਵਕੀਲ ਕੁਝ ਸਮਾਂ ਦਿੱਲੀ ਰਹਿਣ ਤੋਂ ਬਾਅਦ ਵਾਪਸ ਮੁੜਦਿਆਂ ਹੋਇਆ ਗੁਰੂ ਘਰ ਦੀ ਮਹਿਮਾ ਸੁਣ ਕੀਰਤਪੁਰ ਸਾਹਿਬ ਆਇਆ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ ਬੜਾ ਪ੍ਰਭਾਵਿਤ ਹੋਇਆ ਮਨ ਦੀਆਂ ਗੁੰਝਲਾਂ ਖੋਲ੍ਹਦਿਆਂ ਹੋਇਆਂ ਪੁੱਛਿਆ ਜੀ ਕੁਝ ਲੋਕ ਆਪਣੇ ਪੈਗੰਬਰ ਈਸਾ, ਮੂਸਾ, ਮੁਹੰਮਦ ਸਾਹਿਬ ਤੇ ਯਕੀਨ ਕਰਦੇ ਨੇ ਹਿੰਦੂ ਆਪਣੇ ਅਵਤਾਰ ਰਾਮ, ਕ੍ਰਿਸ਼ਨ, ਸ਼ਿਵ ਤੇ ਭਰੋਸਾ ਕਰਦੇ ਨੇ
ਤੁਸੀਂ ਦੋਨਾਂ ਤੋਂ ਅਲੱਗ ਹੋ ਇਸ ਕਰਕੇ ਆਪ ਜੀ ਦੱਸੋ ਇਨ੍ਹਾਂ ਚੋ ਕਿਹੜਾ ਅਵਤਾਰ ਜਾਂ ਪੈਗੰਬਰ ਦੋਜ਼ਖ਼ ਦੀ ਅੱਗ ਤੋਂ ਬਚਾ ਸਕਦਾ ਹੈ ?? ਮੌਤ ਤੋ ਬਾਦ ਅਗਲੀ ਦੁਨੀਆਂ ਚ ਕੌਣ ਸਹਾਈ ਹੋਵੇਗਾ
ਧੰਨ ਗੁਰੂ ਹਰਿਰਾਏ ਸਾਹਿਬ ਨੇ ਬਚਨ ਕਹੇ
ਅਗਲੀ ਦੁਨੀਆਂ ਚ ਸਿਫਾਰਸ਼ਾਂ ਨਹੀ ਚਲਦੀਆਂ
ਉਥੇ ਸੱਚ ਦਾ ਨਿਆਉ ਹੈ
( ਕਚ ਪਕਾਈ ਓਥੈ ਪਾਇ ॥)
ਇਸ ਲਈ ਉਥੇ ਨਾ ਤੇ ਕੋਈ ਅਵਤਾਰ ਸਹਾਇਕ ਹੋਊ
ਨਾ ਹੀ ਪੈਗੰਬਰ ਮੱਦਦਗਾਰ ਹੈ
ਉਥੇ ਸਿਰਫ ਕਰਮਾਂ ਦੀ ਵੀਚਾਰ ਹੋਵੇਗੀ
ਕਰਮੀ ਕਰਮੀ ਹੋਇ ਵੀਚਾਰੁ ॥
ਦੇਖਿਆ ਏ ਜਾਉ ਤੁਹਾਡੇ ਕਰਮ ਕੇਹੋ ਜਹੇ ਆ ਆਪਣੇ ਕੀਤੇ ਸ਼ੁਭ ਕਰਮ ਹੀ ਸਹਾਇਕ ਹੋਣਗੇ ਹੋਰ ਕੋਈ ਨਹੀ
ਜੇ ਕਰਮ ਮਾੜੇ ਨੇ ਤਾਂ ਕੋਈ ਪੈਗੰਬਰ ਤੇ ਅਵਤਾਰ ਉਥੇ ਛੁਡਾ ਨਹੀ ਸਕੇਗਾ
ਜੋ ਲੋਕ ਪੈਗੰਬਰਾਂ ਅਵਤਾਰਾਂ ਦੇ ਭਰੋਸੇ ਸ਼ੁੱਭ ਕੰਮਾਂ ਨੂੰ ਖ਼ੁਦਾ ਦੀ ਬੰਦਗੀ ਨੂੰ ਛੱਡ ਕੇ ਵਿਸ਼ੇ ਵਿਕਾਰ ਭੋਗਦੇ ਆ ਦੂਸਰਿਆਂ ਨੂੰ ਦੁੱਖ ਦਿੰਦੇ ਆ ਉ ਕਿਸੇ ਵੀ ਹਾਲਤ ਚ ਦੋਜ਼ਖ਼ ਦੀ ਅੱਗ ਤੋਂ ਬਚ ਨਹੀਂ ਸਕਦੇ
ਰੂਮ ਦਾ ਵਕੀਲ ਸਤਿਗੁਰੂ ਜੀ ਤੋ ਇਹ ਨਿਰਪੱਖ ਤੇ ਉੱਤਮ ਵਿਚਾਰ ਸੁਣ ਬੜਾ ਖੁਸ਼ ਹੋਇਆ ਗੁਰੂ ਚਰਨਾਂ ਤੇ ਸਿਰ ਝੁਕਾਇਆ ਅਸੀਸਾਂ ਲੈਂਦਾ ਹੋਇਆ ਵਾਪਸ ਚਲੇ ਗਏ
ਸਰੋਤ ਤਵਾਰੀਖ ਗੁਰੂ ਖ਼ਾਲਸਾ
ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਪਹਿਲੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆਂ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਨੇ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਕੌੜੇ ਦਿਆ ਤੇ ਮਹਿਰਾਜ ਦਿਆਂ ਵਿੱਚ ਨਫ਼ਰਤ ਕਾਇਮ ਰਹੀ ਏਧਰ ਗੁਰਤਾਗੱਦੀ ਤੇ ਸੱਤਵੇ ਗੁਰੂ ਹਰਿਰਾਇ ਸਾਹਿਬ ਜੀ ਬਿਰਾਜਮਾਨ ਹੋ ਗਏ ਸਨ । ਕੌੜੇ ਕਿਆ ਦੀ ਵੰਸ਼ ਵਿੱਚ ਇਕ ਮਹਾਬਲੀ ਯੋਧਾ ਪੈਦਾਂ ਹੋਇਆ ਜਿਸ ਦਾ ਨਾਮ ਜੈਦਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਾ ਨਹੀ ਕਰ ਸਕਦਾ ਸੀ ਸਾਰੇ ਯੋਧੇ ਉਸ ਤੋ ਭੈ ਖਾਦੇ ਸਨ । ਉਧਰ ਮਹਿਰਾਜ ਦਾ ਚੌਧਰੀ ਦਿਆਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸਹੂਰ ਹੋਇਆ, ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਇਆ । ਗੁਰੂ ਜੀ ਉਸ ਸਮੇ ਮਹਿਰਾਜ ਵਿਖੇ ਆਏ ਹੋਏ ਸਨ , ਕਾਲੇ ਨੇ ਜਦੋ ਜੈਦਪੁਰਾਣੇ ਦੀ ਬਹਾਦਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਸੀ । ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਏਨਾ ਬਲੀ ਹੋਣ ਦਾ ਕਾਰਨ ਪੁੱਛਿਆ, ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ । ਇਕ ਦਿਨ ਜੈਦਪਾਰਾਣੇ ਦੀ ਮਾਤਾ ਸਵੇਰ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋ ਦੀ ਇਕ ਨਦੀ ਵਗਦੀ ਸੀ । ਉਸ ਨਦੀ ਵਿੱਚ ਬੱਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋ ਜੈਦਪੁਰਾਣੇ ਦੀ ਮਾਂ ਨੇ ਨਦੀ ਵੱਲ ਵੇਖਿਆ ਤਾ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕ ਵੇਖੀ ਉਸੇ ਹੀ ਵੇਲੇ ਬੱਬਰ ਸ਼ੇਰ ਨੂ ਭਬਕ ਮਾਰੀ ਰੱਬ ਦੀ ਮਰਜੀ ਉਸੇ ਸਮੇ ਜੈਦਪੁਰਾਣੇ ਨੇ ਆਪਣੀ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਚੜਦੇ ਸੂਰਜ ਦੀ ਚਮਕ ਤੇ ਸ਼ੇਰ ਦੀ ਭਬਕ ਸੁਣਨ ਨਾਲ ਮਾਂ ਦੇ ਗਰਭ ਵਿੱਚ ਆਉਣ ਨਾਲ ਇਹ ਜੈਦਪੁਰਾਣਾ ਏਨਾ ਜਿਆਦਾ ਸ਼ਕਤੀਸ਼ਾਲੀ ਬਣਿਆ ਹੈ । ਚੌਧਰੀ ਕਾਲਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ , ਤੇ ਗੁਰੂ ਹਰਿਰਾਇ ਸਾਹਿਬ ਜੀ ਜੈਦਪੁਰਾਣੇ ਨੂੰ ਮਾਰਨ ਦੀ ਬੇਨਤੀ ਕਰਨ ਲੱਗਾ । ਇਹ ਵੇਖ ਕੇ ਗੁਰੂ ਹਰਿਰਾਇ ਸਾਹਿਬ ਜੀ ਨੇ ਕਾਲੇ ਨੂੰ ਧੀਰਜ ਦੇਂਦਿਆਂ ਆਖਿਆ ਚੌਧਰੀ ਜੀ ਤੁਸੀ ਉਸ ਤੇ ਚੜਾਈ ਕਰੋ ਗੁਰੂ ਨਾਨਕ ਸਾਹਿਬ ਜੀ ਤਹਾਨੂੰ ਜਰੂਰ ਜਿੱਤ ਬਖਸ਼ਣਗੇ । ਜਦੋ ਚੌਧਰੀ ਕਾਲੇ ਨੇ ਜੈਦਪੁਰਾਣੇ ਤੇ ਚੜਾਈ ਕੀਤੀ ਉਸ ਸਮੇਂ ਘਮਾਸਾਨ ਦੀ ਜੰਗ ਹੋਈ ਜੈਦਪੁਰਾਣੇ ਨੇ ਬਰਸ਼ੀ ਨਾਲ ਕਾਲੇ ਤੇ ਵਾਰ ਕੀਤਾ ਜਿਸ ਨਾਲ ਕਾਲੇ ਦੇ ਦੋ ਦੰਦ ਟੁੱਟ ਗਏ । ਪਰ ਚੌਧਰੀ ਕਾਲੇ ਦੇ ਅਗਲੇ ਹੀ ਵਾਰ ਨਾਲ ਜੈਦਪੁਰਾਣਾ ਮਾਰਿਆ ਗਿਆ, ਜੰਗ ਜਿੱਤ ਕੇ ਜਦੋ ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਪਾਸ ਆਇਆ ਤੇ ਬਹੁਤ ਖੁਸ਼ ਹੋਇਆ । ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਖਣ ਲੱਗਾ ਗੁਰੂ ਮਹਾਰਾਜ ਜੀ ਜਿਸ ਜੈਦਪੁਰਾਣੇ ਨੂੰ ਜਿੱਤਣਾ ਸਾਰਿਆ ਲਈ ਨਾਂ ਬਰਾਬਰ ਸੀ ਪਰ ਮੈ ਉਸ ਨੂੰ ਬਹੁਤ ਛੇਤੀ ਮਾਰ ਦਿੱਤਾ । ਜੈਦਪੁਰਾਣਾ ਤੇ ਮੇਰੇ ਸਿਰਫ ਦੋ ਦੰਦ ਹੀ ਤੋੜ ਸਕਿਆ , ਇਹ ਸੁਣ ਕੇ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲਗੇ ਚੌਧਰੀ ਜੀ ਤੁਸੀ ਨਹੀ ਜਾਣਦੇ ਹੋ ਕਿ ਜੈਦਪੁਰਾਣਾ ਕਿਨਾ ਬਲੀ ਸੀ । ਜਦੋ ਜੈਦਪੁਰਾਣਾ ਤੇਰੇ ਨਾਲ ਲੜ ਰਿਹਾ ਸੀ ਅਸਾ ਨੇ ਚਾਰ ਬੀਰ ਉਸ ਵੱਲ ਭੇਜੇ ਸਨ ਦੋ ਬੀਰ ਉਸ ਦੀ ਬਾਹਵਾਂ ਤੇ ਦੋ ਬੀਰ ਉਸ ਦੀਆਂ ਲੱਤਾ ਫੜ ਕੇ ਖੜੇ ਸਨ । ਅਸੀ ਚੌਧਰੀ ਜੀ ਖ਼ੁਦ ਗੁਪਤ ਰੂਪ ਵਿੱਚ ਤੁਹਾਡੇ ਅੱਗੇ ਲੋਹੇ ਦੀ ਅਹਿਰਨ ਫੜ ਕੇ ਖੜੇ ਸੀ , ਚਾਰ ਬੀਰਾ ਦੇ ਫੜਿਆ ਤੋ ਹੀ ਜੈਦਪੁਰਾਣੇ ਨੇ ਏਨਾ ਭਾਰੀ ਵਾਰ ਕੀਤਾ ਕਿ ਲੋਹੇ ਦੀ ਅਹਿਰਨ ਪਾੜ ਕੇ ਉਸ ਦੀ ਬਰਸ਼ੀ ਸਾਡੇ ਹੱਥ ਵਿੱਚ ਜਾ ਲੱਗੀ । ਤੇ ਸਾਡਾ ਹੱਥ ਤੇਰੇ ਮੂੰਹ ਤੇ ਵੱਜਾ ਜਿਸ ਨਾਲ ਤੇਰੇ ਇਹ ਦੋ ਦੰਦ ਟੁੱਟ ਗਏ , ਉਸ ਬਰਸ਼ੀ ਦੇ ਵਾਰ ਨਾਲ ਸਾਡਾ ਵੀ ਹੱਥ ਜ਼ਖਮੀ ਹੋ ਗਿਆ ਗੁਰੂ ਜੀ ਨੇ ਕਾਲੇ ਨੂੰ ਦਿਖਾਇਆ । ਚੌਧਰੀ ਕਾਲਾ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ । ਗੁਰੂ ਜੀ ਮੈਨੂੰ ਮੁਆਫ ਕਰ ਦਿਉ ਮੈ ਸਮਝ ਨਹੀ ਸਕਿਆ, ਜੇ ਤੁਸੀ ਮੇਰੀ ਮੱਦਤ ਨਾਂ ਕਰਦੇ ਅੱਜ ਮੈ ਆਪ ਜੀ ਦੇ ਚਰਨਾਂ ਨਾ ਹੁੰਦਾ । ਸੰਗਤ ਜੀ ਇਸ ਤੋ ਸਿਖਿਆ ਮਿਲਦੀ ਹੈ ਇਹ ਨਾ ਸਮਝੋ ਕਿ ਗੁਰੂ ਜੀ ਸਾਨੂੰ ਸਰੀਰ ਕਰਕੇ ਨਹੀ ਦਿਖਾਈ ਦੇਂਦੇ , ਤੁਸੀ ਗੁਰੂ ਜੀ ਅੱਗੇ ਅਰਦਾਸ ਕਰ ਕੇ ਦੇਖਿਉ ਗੁਰੂ ਜੀ ਗੁਪਤ ਰੂਪ ਵਿੱਚ ਹਮੇਸ਼ਾ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੋਣਗੇ ।
ਜੋਰਾਵਰ ਸਿੰਘ ਤਰਸਿੱਕਾ
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥
अर्थ :-हे भाई ! उस मनुख को बद-किस्मत समझो, जिस को जीवन का स्वामी-भगवान विसर जाता है। जिस मनुख का मन परमात्मा के कोमल चरणों का प्रेमी हो जाता है, वह मनुख आत्मिक जीवन देने वाले नाम-जल का सरोवर खोज लेता है।1।हे भगवान ! तेरा सेवक तेरे नाम-रंग में टिक के (माया के मोह की तरफ से सदा) सुचेत रहता है। उस के शरीर में से सारा आलस खत्म हो जाता है, उस का मन, (हे भाई !) प्रीतम-भगवान के साथ जुड़ा रहता है।रहाउ। हे भाई ! (उस के सुमिरन की बरकत के साथ) मैं (भी) जिधर जिधर देखता हूँ, ऊपर ऊपर परमात्मा ही सारे शरीरो में मौजूद दिखता है जैसे धागा (सारे मोतियों में पिरोया होता है)। हे नानक ! भगवान के दास उस का नाम-जल पीते हुए ही ओर सारे मोह-प्यार छोड़ देते हैं।2।19।47।
ਅੰਗ : 682
ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਅਰਥ: ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ। ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।2। 19। 47।