ਅੰਗ : 654

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥

ਰਸਤੇ ਵਿਚ ਡੇਰੇ ਪੜਾਅ ਕਰਦੇ ਤੇ ਜਗ੍ਹਾ ਜਗ੍ਹਾ ਗੁਰਮੱਤ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪੁਜ ਗਏ।
ਮਿਰਜ਼ਾ ਰਾਜਾ ਜੈ ਸਿੰਘ ਨੇ ਅਗਾਂਹ ਆ ਕੇ ਆਪ ਦਾ ਸੁਆਗਤ ਕੀਤਾ ਤੇ ਰਾਏ ਸੀਨਾ ਵਿਖੇ ਆਪਣੇ ਮਹਿਲ ਵਿਚ ਉਤਾਰਾ ਕਰਾਇਆ।
ਦਿੱਲੀ ਦੀਆਂ ਸੰਗਤਾਂ ਨੂੰ ਖ਼ਬਰ ਲੱਗੀ ਤਾਂ ਉਹ ਹੁਮ ਹੁਮਾ ਕੇ ਦਰਸ਼ਨਾਂ ਲਈ ਪਹੁੰਚਣ ਲਗੀਆਂ। ਦੀਵਾਨ ਸਜਣੱ ਲੱਗੇ। ਨਾਮ ਦਾ ਪ੍ਰਵਾਹ ਚਲ ਪਿਆ।
ਕੁਝ ਦਿਨ ਲੰਘੇ। ਤਦ ਬਾਦਸ਼ਾਹ ਔਰੰਗਜ਼ੇਬ ਨੇ ਦਰਸ਼ਨ ਦੇਣ ਲਈ ਬੇਨਤੀ ਕਰ ਭੇਜੀ।
ਗੁਰੂ ਜੀ ਨੇ ਉੱਤਰ ਵਿਚ ਕਹਿ ਭੇਜਿਆ, ‘ਸਾਡਾ ਵੱਡਾ ਭਾਈ ਤੁਹਾਡੇ ਦਰਬਾਰ ਵਿਚ ਮੌਜੂਦ ਹੈ ਅਤੇ ਤੁਹਾਡੇ ਕਹੇ ਵਿਚ ਹੈ। ਪਿਤਾ ਜੀ ਦੀ ਸਾਨੂੰ ਆਗਿਆ ਸੀ ਕਿ ਰਾਜਸੀ ਮਾਮਲਿਆਂ ਬਾਰੇ ਸਾਡਾ ਵੱਡਾ ਭਾਈ ਹੀ ਤੁਹਾਡੇ ਨਾਲ ਗੱਲ ਬਾਤ ਕਰੇ। ਸਾਨੂੰ ਉਹ ਇਸ ਵਿਚ ਦਖ਼ਲ ਦੇਣ ਤੋਂ ਮਨ੍ਹਾ ਕਰ ਗਏ ਸਨ।
ਸਾਡਾ ਕਾਰਜ ਖੇਤਰ ਤਾਂ ਸਤਿਨਾਮ ਦਾ ਉਪਦੇਸ਼ ਦੇਣਾ ਤੇ ਗੁਰਮਤ ਦਾ ਪ੍ਰਚਾਰ ਕਰਨਾ ਹੈ। ਬਾਦਸ਼ਾਹ ਨੇ ਸਾਡੇ ਪਾਸੋਂ ਕੀ ਲੈਣਾ ਹੈ ਤੇ ਅਸੀਂ ਉਸ ਤੋਂ ਕੀ ਲੈਣਾ ਹੈ?’
ਔਰੰਗਜ਼ੇਬ ਇਹ ਉੱਤਰ ਸੁਣ ਕੇ ਗੁਰੂ ਜੀ ਦੀ ਸਾਦਗੀ ਤੇ ਨਿਰਛਲਤਾ ਤੇ ਹੈਰਾਨ ਹੋਇਆ। ਅਗਲੇ ਦਿਨ ਉਸ ਨੇ ਆਪਣੇ ਸ਼ਹਿਜ਼ਾਦੇ ਨੂੰ ਗੁਰੂ ਪਾਸ ਭੇਜਿਆ ਕਿ ਉਹ ਰਾਮ ਰਾਇ ਦੇ ਗੁਰ-ਗੱਦੀ ਬਾਰੇ ਦਾਅਵੇ ਦੀ ਉਨ੍ਹਾਂ ਨਾਲ ਗੱਲ ਕਰੇ।
ਗੁਰੂ ਜੀ ਨੇ ਸ਼ਹਿਜ਼ਾਦੇ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ, ‘ਗੁਰ ਗੱਦੀ ਕੋਈ ਵਿਰਾਸਤ ਜਾਂ ਜੱਦੀ ਜਾਇਦਾਦ ਨਹੀਂ ਜਿਹੜੀ ਬਾਪ ਤੋਂ ਬਾਅਦ ਵੱਡੇ ਪੁੱਤਰ ਨੂੰ ਹੀ ਮਿਲੇ।
ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਸਿੱਖ ਨੂੰ ਗੱਦੀ ਬਖ਼ਸ਼ੀ ਸੀ।
ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਸੀ ਸਗੋਂ ਯੋਗ ਸਿੱਖਾਂ ਨੂੰ ਗੁਰਿਆਈ ਦਾ ਤਿਲਕ ਲਗਾਇਆ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਛਡ ਕੇ ਸਭ ਤੋਂ ਛੋਟੇ ਪੁੱਤਰ ਨੂੰ ਗੁਰਤਾ ਬਖ਼ਸ਼ੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਪੁੱਤਰਾਂ ਨੂੰ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ ਗੱਦੀ ਲਈ ਨਾਮਜ਼ਦ ਕੀਤਾ ਸੀ।
ਇਸ ਤੋਂ ਪ੍ਰਤੱਖ ਹੈ ਕਿ ਗੁਰੂ ਸਾਹਿਬਾਨ ਨੇ ਜਿਸ ਨੂੰ ਯੋਗ ਤੇ ਧੁਰੋਂ ਅੰਗਿਆ ਹੋਇਆ ਜਾਣਿਆ, ਉਸ ਨੂੰ ਹੀ ਗੁਰਿਆਈ ਸੌਂਪੀ। ਸੋ ਗੁਰੂ ਪਿਤਾ ਜੀ ਲਈ ਵੀ ਜ਼ਰੂਰੀ ਨਹੀਂ ਸੀ ਕਿ ਗੁਰ ਗੱਦੀ ਵੱਡੇ ਪੁੱਤਰ ਰਾਮਰਾਇ ਨੂੰ ਹੀ ਦੇ ਕੇ ਜਾਂਦੇ।
ਜੇ ਕਰ ਉਨ੍ਹਾਂ ਨੇ ਵੱਡੇ ਪੁੱਤਰ ਨੂੰ ਛਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ ਤਾਂ ਇਹ ਕੋਈ ਅਨੋਖੀ ਜਾਂ ਅਲੋਕਾਰ ਗੱਲ ਨਹੀਂ ਕੀਤੀ।
ਸਾਡੇ ਵੱਡੇ ਭਾਈ ਰਾਮ ਰਾਇ ਨੇ ਗੁਰ ਮਰਿਆਦਾ ਭੰਗ ਕੀਤੀ ਜਿਸ ਕਰਕੇ ਪਿਤਾ ਗੁਰੂ ਜੀ ਨੇ ਉਹਨਾਂ ਦਾ ਤਿਆਗ ਕਰ ਦਿੱਤਾ। ਇਸ ਵਿਚ ਕੋਈ ਵਧੀਕੀ ਜਾਂ ਬੇਇਨਸਾਫ਼ੀ ਨਹੀਂ। ਰਾਮਰਾਇ ਦਾ ਦਾਅਵਾ ਝੂਠਾ ਤੇ ਨਿਰਾਧਾਰ ਹੈ’।
ਗੁਰੂ ਜੀ ਦਾ ਤਰਕਸ਼ੀਲ ਉੱਤਰ ਸੁਣ ਕੇ ਔਰੰਗਜ਼ੇਬ ਦੀ ਤਸੱਲੀ ਹੋ ਗਈ। ਉਸ ਨੇ ਜਾਣ ਲਿਆ ਕਿ ਰਾਮ ਰਾਇ ਦਾ ਗੱਦੀ ਲਈ ਦਾਅਵਾ ਕੁਝ ਵਜ਼ਨ ਨਹੀਂ ਰਖਦਾ। ਉਸ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ। ਨਾ ਗੁਰੂ ਘਰ ਦੀ ਰਵਾਇਤ ਤੋੜੀ ਗਈ ਹੈ।

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥

ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

14 ਦਸੰਬਰ ਵਾਲੇ ਦਿਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।
ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ।
ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ 14 ਦਸੰਬਰ 29 ਮੰਘਿਰਿ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕਈ ਵਿਦਵਾਨ ਬਾਬਾ ਫਤਹਿ ਸਿੰਘ ਜੀ ਦਾ ਜਨਮ 1698 ਦਾ ਮੰਨਦੇ ਹਨ। ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋ ਛੋਟੇ ਸਾਹਿਬਜ਼ਾਦੇ ਸਨ ਉਹ ਦੂਸਰੇ ਸਾਹਿਬਜ਼ਾਦਿਆਂ ਦੀ ਤਰਾਂ ਹੀ ਬਹੁਤ ਆਗਿਆਕਾਰੀ ਸਨ ਸਾਰੇ ਹੀ ਬਾਬਾ ਫਤਹਿ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸਨ। ਨਿਹੰਗ ਸਿੰਘਾਂ ਦੇ ਮੋਢੀ ਵੀ ਬਾਬਾ ਫਤਹਿ ਸਿੰਘ ਜੀ ਸਨ ਹੋਇਆ ਇਉ ਕਿ ਵੱਡੇ ਸਾਹਿਬਜ਼ਾਦੇ ਸਿੰਘਾਂ ਨਾਲ ਟੋਲੀਆਂ ਬਣਾ ਕੇ ਜੰਗ ਕਰਨ ਦੀਆਂ ਖੇਡਾਂ ਖੇਡ ਰਹੇ ਸਨ । ਬਾਬਾ ਫਤਹਿ ਸਿੰਘ ਜੀ ਵੀ ਖੇਡਣ ਵਾਸਤੇ ਆਏ ਪਰ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਉਹਨਾਂ ਨੂੰ ਆਖਿਆ ਤੁਸੀਂ ਅਜੇ ਛੋਟੇ ਹੋ ਤੁਸੀਂ ਨਹੀਂ ਖੇਡ ਸਕਦੇ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਰਹੇ ਸਨ । ਬਾਬਾ ਫਤਹਿ ਸਿੰਘ ਜੀ ਨੇ ਅੰਦਰ ਜਾ ਕੇ ਵੱਡੀ ਸਾਰੀ ਦਸਤਾਰ ਸਜਾਈ ਤੇ ਆ ਕੇ ਆਖਿਆ ਦੇਖੋ ਹੁਣ ਮੈ ਵੱਡਾ ਹੋ ਗਿਆ ਹਾ ਹੁਣ ਮੈ ਵੀ ਇਸ ਖੇਡ ਵਿੱਚ ਹਿੱਸਾ ਲੈ ਸਕਦਾ ਹਾ । ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਖੁਸ਼ ਹੋਏ ਤੇ ਆਪ ਜੀ ਨੂੰ ਇਕ ਅਲੱਗ ਫੌਜ ਦਿੱਤੀ ਜਿਸ ਨੂੰ ਗੁਰੂ ਦੀ ਲਾਡਲੀ ਫੌਜ ਦਾ ਖਿਤਾਬ ਪ੍ਰਾਪਤ ਹੋਇਆ। ਬਾਬਾ ਫਤਹਿ ਸਿੰਘ ਜੀ ਦੇ ਹੋਰ ਵੀ ਬਹੁਤ ਪਿਆਰੇ ਕੌਤਕ ਆਮ ਹੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲ ਜਾਦੇ ਸਨ।
ਆਖਰ ਇਕ ਦਿਨ ਐਸਾ ਵੀ ਆਇਆ ਜਦੋ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਸੰਨ 1704 ਦੀ ਰਾਤ ਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਤੇ ਜੰਗ ਹੋਈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਊਦੈ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ “ਪਰਵਾਰ ਵਿਛੋੜਾ” ਕਾਇਮ ਹੈ।
ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੁਜਰ ਕੌਰ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆਂ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ਼ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ।
ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਮਲੇਰਕੋਟ ਵਾਲੇ ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੂੰ ਵੀ ਕਿਹਾ ਕਿ ਇਸਲਾਮ ਬੱਚਿਆਂ ’ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ “ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ” ਦਸਦਿਆਂ ਸਖ਼ਤ ਸਜ਼ਾ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ਼ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸਿਰ ਤਲਵਾਰ ਨਾਲ਼ ਧੱੜਾਂ ਤੋਂ ਜੁੱਦਾ ਕਰ ਦਿੱਤੇ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਨੇ ਉੱਠ ਕੇ ‘ਹਾ’ ਦਾ ਨਾਹਰਾ ਮਾਰਿਆ। ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਸੇਠ ਟੋਡਰਮਲ ਨੇ ਜ਼ਮੀਨ ਤੇ ਖੜੇ ਰੁਖ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ। ਉਪ੍ਰੰਤ ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰ ਕੌਰ ਜੀ ਨੂੰ ਵੀ ਠੰਡੇ ਬੁਰਜ ਤੋਂ ਧੱਕਾ ਦੇ ਕੇ, ਸ਼ਹੀਦ ਕਰ ਦਿੱਤਾ। ਦਸੰਬਰ ਦੇ ਮਹੀਨੇ ਨੂੰ ਗੁਰੂ ਜੀ ਦੇ ਸਿੰਘ ਬਾਣੀ ਪੜਦਿਆ ਤੇ ਗੁਰੂ ਜੀ ਦੇ ਪਰਿਵਾਰ ਨੂੰ ਯਾਦ ਕਰਦਿਆ ਮਨਾਉਦੇ ਹਨ ।

रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥

अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥

ਅੰਗ : 656

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥

12 ਦਸੰਬਰ ਨੂੰ ਸਿੱਖ ਰਾਜ ਦਾ ਮਹਾਨ ਯੋਧਾ ਸਰਦਾਰ ਜੋਰਾਵਰ ਸਿੰਘ ਸ਼ਹੀਦ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਸਰਦਾਰ ਸਾਹਿਬ ਦੇ ਜੀਵਨ ਕਾਲ ਤੇ ਜੀ ।
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜਾਗੀਰਦਾਰ-ਮੁਖੀਆ ਨਿਯੁਕਤ ਕਰ ਦਿਤਾ ਤਾਂ ਉਸ ਨੇ ਸ. ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਦਾ ਗਵਰਨਰ ਬਣਾ ਦਿਤਾ। ਇਸ ਅਹੁਦੇ ਉਤੇ ਬੈਠਦਿਆਂ ਹੀ ਉਸ ਨੇ ਬਹੁਤ ਸਾਰੇ ਸੁਧਾਰਵਾਦੀ ਕਾਰਜ ਕਰਵਾਏ। ਭਾਵੇਂ ਉਹ ਨਵੇਂ-ਨਵੇਂ ਜਿੱਤੇ ਇਲਾਕੇ ਵਿਚ ਕਾਰਜਸ਼ੀਲ ਸੀ ਪਰ ਅਮਨ-ਚੈਨ ਕਾਇਮ ਰੱਖਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ।
1835 ਵਿਚ ਉਸ ਨੇ ਚੰਬੇ ਦੇ ਰਾਜੇ ਤੋਂ ਪੱਦਰ ਜਿੱਤ ਲਿਆ, ਜਿਹੜਾ ਬਾਅਦ ਵਿਚ ਨੀਲਮ ਦੀਆਂ ਖਾਣਾਂ ਕਰ ਕੇ ਪ੍ਰਸਿੱਧ ਹੋਇਆ। ਹੁਣ ਉਸ ਦੀਆਂ ਅਗਲੀਆਂ ਪ੍ਰਸਿੱਧ ਮੁਹਿੰਮਾਂ ਦੀ ਸ਼ੁਰੂਆਤ ਹੋਣ ਵਾਲੀ ਸੀ ਜਿਸ ਲਈ ਉਹ ਚਿਰਾਂ ਤੋਂ ਚਿੰਤਨ ਤੇ ਮੰਥਨ ਕਰ ਰਿਹਾ ਸੀ। ਜੰਮੂ ਤੇ ਹਿਮਾਚਲ ਦੇ ਰਾਜਪੂਤ ਪਹਾੜੀ ਯੁੱਧ-ਸ਼ੈਲੀ ਵਿਚ ਅਤਿਅੰਤ ਮਾਹਰ ਮੰਨੇ ਜਾਂਦੇ ਹਨ (ਦਸ਼ਮੇਸ਼ ਪਿਤਾ ਨੂੰ ਵੀ ਇਨ੍ਹਾਂ ਨਾਲ ਟੱਕਰ ਲੈਣੀ ਪਈ ਸੀ)।
ਕਿਸ਼ਤਵਾੜ ਤੇ ਕਸ਼ਮੀਰ ਦੇ ਪੂਰਬ ਵਲ, ਹਿਮਾਲਿਆ ਦੇ ਸਿਖਰਾਂ ਵਾਲੇ ਬਰਫ਼ਾਂ-ਲੱਦੇ ਪਹਾੜ ਹਨ। ਜੰਕਸਾਰ, ਸਰੂ ਤੇ ਦਰਾਸ ਦਰਿਆ ਇਨ੍ਹਾਂ ਬਰਫ਼ਾਂ ਤੋਂ ਹੀ ਨਿਕਲਦੇ ਹਨ ਜਿਹੜੇ ਲੱਦਾਖ਼ ਪਠਾਰ ਪਾਰ ਕਰ ਕੇ ਇੰਡਸ ਦਰਿਆ ਵਿਚ ਜਾ ਮਿਲਦੇ ਹਨ। ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਰਿਆਸਤਾਂ, ਲੱਦਾਖ਼ ਦੇ ਰਾਜੇ ਦੀਆਂ ਸਹਾਇਕ ਸਨ। 1834 ਵਿਚ, ਇਨ੍ਹਾਂ ਵਿਚੋਂ ਇਕ ਤਿੰਬਸ ਦੇ ਰਾਜੇ ਨੇ ਜ਼ੋਰਾਵਰ ਸਿੰਘ ਤੋਂ ਲੱਦਾਖ਼ ਦੇ ਰਾਜੇ ਵਿਰੁਧ ਮਦਦ ਮੰਗੀ ਸੀ।
ਉਹ ਤਾਂ ਚਿਰਾਂ ਤੋਂ ਰਾਜਾ ਗੁਲਾਬ ਸਿੰਘ ਦੇ ਇਲਾਕੇ ਦੇ ਵਿਸਤਾਰ ਲਈ ਕਾਹਲਾ ਸੀ। ਉਂਜ ਵੀ ਕਿਸ਼ਤਵਾੜ ਵਿਚ ਔੜ ਲਗੀ ਹੋਈ ਸੀ ਤੇ ਖ਼ਜ਼ਾਨੇ ਖ਼ਾਲੀ ਹੋ ਰਹੇ ਸਨ। ਇਸ ਮੌਕੇ ਨੂੰ ਉਸ ਨੇ ਅੰਜਾਈਂ ਨਾ ਜਾਣ ਦਿਤਾ ਤੇ ਮਾਲੀਆ ਇਕੱਠਾ ਕਰਨ ਲਈ ਅੱਗੇ ਵਧਿਆ। ਸਰੂ ਦਰਿਆ ਵਲੋਂ ਲੱਦਾਖ਼ ਵਿਚ ਦਾਖ਼ਲ ਹੁੰਦਿਆਂ ਕੋਈ ਅੜਚਣ ਨਾ ਆਈ। ਉਸ ਦੇ ਪੰਜ ਹਜ਼ਾਰ ਲੜਾਕੂਆਂ ਨੇ ਸਥਾਨਕ ਫ਼ੌਜ ਨੂੰ ਹਰਾ ਦਿਤਾ।
ਕਾਰਗਿਲ ਵਲ ਵਧਦਿਆਂ, ਉਸ ਨੇ ਸਾਰੇ ਜ਼ਿਮੀਂਦਾਰ ਹਰਾ ਦਿਤੇ ਤੇ ਲੱਦਾਖ਼ੀਆਂ ਨੂੰ ਅਪਣੇ ਅਧੀਨ ਕਰ ਲਿਆ। ਛੇਤੀ ਹੀ ਸਥਾਨਕ ਹੁਕਮਰਾਨ ਨੇ ਅਪਣੇ ਜਰਨੈਲ ਰਾਹੀਂ ਸ. ਜ਼ੋਰਾਵਰ ਸਿੰਘ ਉਤੇ ਹਮਲਾ ਕਰ ਦਿਤਾ। ਪਰ 1835 ਵਿਚ ਬਹਾਰ ਰੁੱਤੇ, ਉਸ ਨੇ ਲੱਦਾਖ਼ੀ ਫ਼ੌਜ ਨੂੰ ਲੱਕ ਤੋੜਵੀਂ ਹਾਰ ਦਿਤੀ। ਜੇਤੂ ਫ਼ੌਜਾਂ ਲੇਹ ਵਲ ਕੂਚ ਕਰ ਗਈਆਂ ਜਦੋਂ ਕਿ ਲੱਦਾਖ਼ ਦੇ ਰਾਜੇ ਨੂੰ 50 ਹਜ਼ਾਰ ਯੁੱਧ ਦਾ ਹਰਜਾਨਾ ਤੇ 20 ਹਜ਼ਾਰ ਸਾਲਾਨਾ, ਰਾਜਾ ਗੁਲਾਬ ਸਿੰਘ ਨੂੰ ਅਦਾ ਕਰਦੇ ਰਹਿਣ ਦਾ ਹੁਕਮ ਸੁਣਾਇਆ ਗਿਆ।
ਜਰਨੈਲ ਜ਼ੋਰਾਵਰ ਸਿੰਘ ਦੀਆਂ ਜਿੱਤਾਂ ਤੋਂ ਬੁਖਲਾਏ ਕਸ਼ਮੀਰ ਦੇ ਗਵਰਨਰ ਮੀਹਾਂ ਸਿੰਘ ਨੇ ਮੁੜ ਲੱਦਾਖ਼ ਦੇ ਸਰਦਾਰਾਂ ਨੂੰ ਬਗਾਵਤ ਲਈ ਉਕਸਾ ਦਿਤਾ। ਦਸ ਦਿਨਾਂ ਵਿਚ 17300 ਫੁੱਟ ਦੀ ਉਚਾਈ ਉਤੇ, ਨਵੰਬਰ ਦੇ ਠੰਢੇ ਮੌਸਮ ਵਿਚ, ਮੁੜ ਲੱਦਾਖ਼ ਪਹੁੰਚ ਕੇ ਬਾਗੀਆਂ ਦੀ ਖੁੰਬ ਠੱਪੀ ਗਈ। ਦੁਨੀਆਂ ਦੇ ਫ਼ੌਜੀ ਇਤਿਹਾਸ ਵਿਚ ਇਹ ਇਕ ਬੇਹਦ ਅਨੂਠਾ ਯੁੱਧ ਸੀ। ਇਸ ਵਾਰ ਜੰਸਕਾਰ ਦੇ ਰਾਜੇ ਨੂੰ ਵੀ ਵਖਰਾ ਸਾਲਾਨਾ ਮਾਲੀਆ ਦੇਣ ਲਈ ਮਜਬੂਰ ਕਰ ਦਿਤਾ ਗਿਆ।
ਇਕ ਵਾਰ ਫਿਰ ਮੀਹਾਂ ਸਿੰਘ ਨੇ ਲੱਦਾਖ਼ ਦੇ ਰਾਜੇ ਨੂੰ ਚੁੱਕ ਦਿਤਾ ਪਰ ਸ. ਜ਼ੋਰਾਵਰ ਸਿੰਘ ਅੱਗੇ ਉਸ ਦੀ ਇਕ ਨਾ ਚੱਲੀ। ਲੱਦਾਖ਼ੀ ਜਰਨੈਲ ਸਟਾਜ਼ਿਨ ਨੂੰ ਰਾਜ ਭਾਗ ਸੰਭਾਲ ਕੇ ਉਹ ਲੇਹ ਤੁਰ ਗਿਆ ਪਰ ਇਹ ਜਰਨੈਲ ਵਫ਼ਾਦਾਰ ਨਾ ਸਾਬਤ ਹੋਇਆ। ਮਜਬੂਰੀ ਵੱਸ, ਮੁੜ ਕੇ ਪਹਿਲੇ ਰਾਜੇ (ਗਿਆਲਪੋ) ਨੂੰ ਹੀ 1838 ਵਿਚ ਉਸ ਦਾ ਰਾਜ-ਭਾਗ ਸੰਭਾਲਣਾ ਪਿਆ।
ਨਿਰਸੰਦੇਹ, ਸਿੱਖ ਰਾਜ ਵਿਚ ਲੱਦਾਖ਼ ਨੂੰ ਸ਼ਾਮਲ ਕਰ ਕੇ, ਭੁਗੋਲਿਕ, ਇਤਿਹਾਸਕ ਅਤੇ ਰਾਜਨੀਤਕ ਪੱਖੋਂ ਉਸ ਨੇ ਅਜੋਕੇ ਭਾਰਤ ਦੀ ਮਹਿਮਾ ਵਧਾਈ। ਨਿਸ਼ਚੇ ਹੀ ਇਹ ਪਹਿਲਾਂ ਹੀ ਚੀਨ ਦਾ ਅਨਿੱਖੜ ਅੰਗ ਹੁੰਦਾ ਜੇਕਰ ਸਾਡੇ ਇਸ ਜਰਨੈਲ ਨੇ ਜੀਵਨ ਦੇ ਐਨੇ ਮੁੱਲਵਾਨ ਵਰ੍ਹੇ ਲੱਦਾਖ਼ ਦੀਆਂ ਮੁਹਿੰਮਾਂ ਉਤੇ ਨਾ ਲਗਾਏ ਹੁੰਦੇ।
ਲੱਦਾਖ਼ ਤੋਂ ਬੇਫ਼ਿਕਰ ਹੋ ਕੇ ਉਹ 1840 ਵਿਚ ਬਾਲਟਿਸਤਾਨ (ਮੌਜੂਦਾ ਪਾਕਿਸਤਾਨ) ਦੀ ਮੁਹਿੰਮ ਉਤੇ ਚਲਾ ਗਿਆ ਜਿਹੜਾ ਦੁਨੀਆਂ ਦਾ ਦੂਜਾ ਸੱਭ ਤੋਂ ਉੱਚਾ ਪਰਬਤੀ ਇਲਾਕਾ ਹੈ। ਇਹ ਬੀਹੜੀ ਪਹਾੜ ਕਰਾਕੋਰਮ ਲੜੀ ਵਿਚ ਮੌਜੂਦ ਹੈ। 1757 ਤਕ ਇਹ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਹੇਠ ਸੀ ਤੇ ਜੇਕਰ ਸ. ਜ਼ੋਰਾਵਰ ਸਿੰਘ ਇਸ ਨੂੰ ਨਾ ਜਿੱਤਦੇ ਤਾਂ ਇਹ ਨਿਸ਼ਚੇ ਹੀ ਅਫ਼ਗਾਨਿਸਤਾਨ ਦਾ ਹਿੱਸਾ ਹੁੰਦਾ (ਆਜ਼ਾਦੀ ਤੋਂ ਪਹਿਲਾਂ ਇਹ ਸਾਡੇ ਦੇਸ਼ ਵਿਚ ਸੀ।
1947 ਤੋਂ ਪਿੱਛੋਂ ਇਹ ਭਾਰਤ ਤੇ ਪਾਕਿਸਤਾਨ, ਭਾਰਤ ਤੇ ਚੀਨ ਵਿਚਲੇ ਵਿਵਾਦ ਦਾ ਵੀ ਇਕ ਮੁੱਦਾ ਵੀ ਰਿਹਾ ਹੈ।) ਬਾਲਟਿਸਤਾਨ ਫ਼ਤਹਿ ਕਰ ਕੇ ਉਹ ਫਿਰ ਲੇਹ ਪਰਤ ਆਇਆ। ਪਰ ਹੋਰ ਇਲਾਕਾ ਜਿੱਤਣ ਦੀ ਲਲਕ 1841 ਵਿਚ ਸਾਡੇ ਜਰਨੈਲ ਨੂੰ ਸੰਸਾਰ ਦੀ ਸੱਭ ਤੋਂ ਉੱਚੀ ਥਾਂ ਵਲ ਲੈ ਤੁਰੀ। ਪੰਗੌਂਗ ਝੀਲ ਕੋਲੋਂ, 14300 ਫੁੱਟ ਉੱਚਾਈ ਉਤੇ, ਉਹ ਪਛਮੀ ਤਿੱਬਤ ਵੱਲ ਵਧਿਆ ਤੇ ਮਾਊਂਟ ਕੈਲਾਸ਼ ਤੇ ਮਾਨਸਰੋਵਰ ਝੀਲ ਪੁੱਜ ਗਿਆ। ਮਾਊਂਟ ਕੈਲਾਸ਼ ਚੀਨ ਦੀ ਇਕ ਪਹਾੜੀ ਸਿਖਰ ਹੈ ਤੇ ਮਾਨਸਰੋਵਰ ਝੀਲ ਤਕ ਪਹੁੰਚਣ ਲਈ ਹੁਣ ਵੀ ਭਾਰਤੀਆਂ ਨੂੰ ਚੀਨ ਦੇ ਕੁੱਝ ਹਿੱਸੇ ਵਿਚੋਂ ਲੰਘਣਾ ਪੈਂਦਾ ਹੈ।
ਪੁਰਾਂਗ ਵੈਲੀ ਰਾਹੀਂ ਸ. ਜ਼ੋਰਾਵਰ ਸਿੰਘ ਦੀ ਫ਼ੌਜ ਡੋਗਪਚਾ (ਤਿੱਬਤ) ਪੁੱਜੀ ਜਿਥੇ ਅਚਾਨਕ ਹੀ ਉਨ੍ਹਾਂ ਦਾ ਮੁਕਾਬਲਾ ਤਿੱਬਤੀ ਫ਼ੌਜ ਨਾਲ ਹੋ ਗਿਆ। ਮੁਕਾਬਲੇ ਵਿਚ ਦੋ-ਦੋ ਹੱਥ ਕਰਦਿਆਂ ਜਿੱਤ ਫਿਰ ਖ਼ਾਲਸੇ ਦੇ ਪੈਰ ਚੁੰਮਣ ਆ ਗਈ। ਇਥੇ ਹੀ ਉਸ ਨੇ ਤਿੱਬਤੀ ਫ਼ੌਜ ਤੋਂ ‘ਕਲਾਰ ਫ਼ਲੈਗ’ ਖੋਹ ਲਿਆ ਸੀ ਜਿਹੜਾ ਇਸ ਵਕਤ ਭਾਰਤੀ ਫ਼ੌਜ ਕੋਲ ਹੈ। ਕੀ ਇਹ ਸਾਡੀਆਂ ਫ਼ੌਜਾਂ ਲਈ ਮਾਣ ਤੇ ਸਨਮਾਨ ਦਾ ਸਬੱਬ ਨਹੀਂ?
ਕੈਲਾਸ਼ ਪਰਬਤ ਉਤੇ ਮਾਨਸਰੋਵਰ ਦੀ ਫੇਰੀ ਪਿੱਛੋਂ, ਜਰਨੈਲੀ ਫ਼ੌਜਾਂ ਤਕਲਾਕੋਟ ਦੇ ਦੱਖਣ ਵਲ ਮੁੜ ਗਈਆਂ ਜਿੱਥੇ 17 ਹਜ਼ਾਰ ਫੁੱਟ (ਸਮੁੰਦਰੀ ਤਲ ਤੋਂ ਉਚਾਈ) ਤੇ ਮੱਯਮ ਦੱਰੇ ਕੋਲ ਤਿੱਬਤੀ ਫ਼ੌਜ ਨਾਲ ਯੁੱਧ ਹੋਇਆ। ਸਾਢੇ ਤਿੰਨ ਮਹੀਨੇ ਚਲੇ ਯੁੱਧ ਦੌਰਾਨ 550 ਮੀਲ ਇਲਾਕਾ ਸ. ਜ਼ੋਰਾਵਰ ਸਿੰਘ ਦੀ ਫ਼ੌਜ ਨੇ ਜਿੱਤ ਲਿਆ। ਸਾਰੇ ਹਾਲਾਤ ਉਨ੍ਹਾਂ ਦੇ ਅਨੁਕੂਲ ਸਨ।
ਜੁਲਾਈ 1841 ਨੂੰ, ਜਦੋਂ ਕਮਾਊਂ ਦੇ ਅੰਗਰੇਜ਼ ਕਮਿਸ਼ਨਰ ਨੂੰ ਇਨ੍ਹਾਂ ਜੇਤੂ ਸਰਗਰਮੀਆਂ ਦੀ ਖ਼ਬਰ ਮਿਲੀ ਤਾਂ ਬੁਖਲਾਏ ਹੋਏ ਨੇ ਕੈਪਟਨ ਕਨਿੰਘਮ ਨੂੰ ਪੁੱਛਗਿੱਛ ਲਈ ਲਾਹੌਰ ਦਰਬਾਰ ਘੱਲਿਆ। ਮਹਾਰਾਜਾ ਸ਼ੇਰ ਸਿੰਘ ਖ਼ਾਮੋਸ਼ ਰਿਹਾ ਤਾਕਿ ਜ਼ੋਰਾਵਰ ਸਿੰਘ ਅਪਣੀ ਬਾਕੀ ਬਚਦੀ ਮੁਹਿੰਮ ਵੀ ਸਰ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਦੇਸ਼ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਕੇਵਲ ਸਤਲੁਜ ਪਾਰਲਾ ਵਿਸ਼ਾਲ ਪੰਜਾਬ (ਜਿਹੜਾ ਸਿੱਖ ਰਾਜ ਦੀ ਮਲਕੀਅਤ ਸੀ) ਹੀ ਉਨ੍ਹਾਂ ਤੋਂ ਦੂਰ ਸੀ।
ਕੁਦਰਤੀ ਸਿੱਖਾਂ ਦੀਆਂ ਅਗਲੇਰੀਆਂ ਜਿੱਤਾਂ ਉਨ੍ਹਾਂ ਨੂੰ ਠੰਢੀਆਂ ਤਰੇਲੀਆਂ ਲਿਆ ਰਹੀਆਂ ਸਨ। ਭਰ ਸਰਦੀ ਦੀ ਆਮਦ ਕਾਰਨ ਸ. ਜ਼ੋਰਾਵਰ ਸਿੰਘ ਨੇ ਤੀਰਥਾਪੁਰੀ ਵਲ ਨਿਕਲ ਜਾਣ ਦਾ ਮਨ ਬਣਾਇਆ ਤਾਕਿ ਗਰਮੀ ਆਉਂਦੇ ਹੀ ਉਹ ਅਪਣੇ ਅਗਲੇ ਮਨਸੂਬੇ ਪੂਰੇ ਕਰ ਸਕੇ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਦਰਅਸਲ, ਉਸ ਨੇ ਦੁਸ਼ਮਣ ਫ਼ੌਜਾਂ ਦੇ ਆਉਣ ਦੇ ਸੰਭਾਵੀ ਰਾਹ ਬੰਦ ਕੀਤੇ ਹੋਏ ਸਨ ਤੇ ਉਹ ਬੇਫ਼ਿਕਰੀ ਦੇ ਆਲਮ ਵਿਚ ਬੈਠਾ ਸੀ
ਪਰ ਤਿੱਬਤੀ ਫ਼ੌਜ ਨੇ ਮਤਸਗ ਦੱਰੇ ਵਲੋਂ ਅਚਾਨਕ ਹਮਲਾ ਕਰ ਦਿਤਾ। ਭਾਰੀ ਬਰਫ਼ਬਾਰੀ, ਮਾਈਨਸ 34 ਡਿਗਰੀ ਤਾਪਮਾਨ, ਕੜਾਕੇ ਦੀ ਠੰਢ, ਭਾਰੇ ਕਪੜਿਆਂ ਦੀ ਕਮੀ ਤੇ ਏਨੀ ਉੱਚਾਈ ਦਾ ਮੈਦਾਨੇ-ਜੰਗ!! ਸੱਭ ਮਨਸੂਬੇ ਧਰੇ ਧਰਾਏ ਰਹਿ ਗਏ। ਗਹਿ ਗੱਚ ਮੁਕਾਬਲੇ ਵਿਚ 12 ਦਸੰਬਰ ਨੂੰ ਸ਼ੇਰ-ਏ-ਲੱਦਾਖ਼ ਨੂੰ ਖੱਬੇ ਮੋਢੇ ਉਤੇ ਗੋਲੀ ਲੱਗੀ। ਫਿਰ ਇਕ ਵੈਰੀ ਨੇ ਖੰਜਰ ਆਰ ਪਾਰ ਕਰ ਦਿਤਾ। ਇਕ ਛੋਟੀ ਜਹੀ ਉਕਾਈ ਤੇ ਭਰਮ ਕਰ ਕੇ ਸਾਡਾ ਬੇਹਦ ਸ਼ਕਤੀਸਾਲੀ ਜਰਨੈਲ ਮਾਰਿਆ ਗਿਆ।
ਤਿੱਬਤੀ ਲੋਕਾਂ ਵਿਚ ਉਸ ਦੀ ਬਹਾਦਰੀ ਤੇ ਦਲੇਰੀ ਦੀਆਂ ਇਸ ਕਦਰ ਧੁੰਮਾਂ ਪਈਆਂ ਹੋਈਆਂ ਸਨ ਕਿ ਨਲੂਏ ਦੇ ਨਾਂ ਵਾਂਗ ਆਮ ਜਨਤਾ ਉਸ ਨੂੰ ਹਊਆ ਸਮਝਦੀ ਸੀ। ਤਿੱਬਤੀ ਫ਼ੌਜ ਨੇ ਉਸ ਦਾ ਸਿਰ ਵੱਢ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉਤੇ ਟੰਗ ਦਿਤਾ ਤਾਕਿ ਲੋਕਾਂ ਨੂੰ ਸੱਚ ਪਤਾ ਲੱਗ ਸਕੇ ਤੇ ਉਹ ਰਾਤਾਂ ਨੂੰ ਡਰ-ਡਰ ਕੇ ਨਾ ਉੱਠਣ। ਉਂਜ, ਉਸ ਦੀ ਵੀਰਤਾ ਦੇ ਕਾਇਲ ਹੁੰਦਿਆਂ, ਤਕਲਾਕੋਟ ਵਾਸੀਆਂ ਵਲੋਂ ਬਣਾਈ ਇਕ ਆਲੀਸ਼ਾਨ ਤੇ ਖ਼ੂਬਸੂਰਤ ਯਾਦਗਾਰ ਅੱਜ ਤਕ ਉਸ ਦੀਆਂ ਸਫ਼ਲਤਾਵਾਂ ਦੀ ਗਵਾਹੀ ਭਰਦੀ ਹੈ।
ਸਾਡੇ ਇਸ ਮਹਾਨ ਜਰਨੈਲ ਨੇ ਮਨਫ਼ੀ 34 ਡਿਗਰੀ ਤਾਪਮਾਨ ਵਿਚ, ਬਰਫ਼ਾਂ-ਲੱਦੇ ਬਿਖਮ ਪਹਾੜਾਂ ਨੂੰ ਚੀਰਦਿਆਂ, 550 ਮੀਲ ਤਕ ਤਿੱਬਤੀ ਇਲਾਕੇ ਜਿੱਤ ਕੇ ਮਾਨਸਰੋਵਰ ਤਕ ਜਿਵੇਂ ਰਸਾਈ ਹਾਸਲ ਕੀਤੀ, ਉਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ। ਉਸ ਦੀਆਂ ਮੁਹਿੰਮਾਂ ਵਿਚ 12 ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ। ਜਾਪਦੈ ਜਿਵੇਂ ਸਾਡਾ ਇਹ ਬੱਬਰ ਸ਼ੇਰ ਅੱਜ ਵੀ ਤਿੱਬਤ ਵਿਚ ਹੀ ਸੁੱਤਾ ਪਿਆ ਹੋਵੇ।
ਅਸੀ ਪ੍ਰੋ. ਹਰਬੰਸ ਸਿੰਘ ਦੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ”ਸਿੱਖ ਰਾਜ ਸਮੇਂ ਲੱਦਾਖ਼ ਤੇ ਬਾਲਟਿਸਤਾਨ ਉਤੇ ਜਿੱਤਾਂ ਦਰਜ ਕਰਨ ਵਾਲਾ ਮਿਲਟਰੀ ਜਰਨੈਲ ਇਸ ਕਦਰ ਮਹਾਨ ਸੀ ਜਿਸ ਨੇ ਤਿੱਬਤ ਦੇ ਧੁਰ ਅੰਦਰ ਤਕ ਖ਼ਾਲਸਾ ਪਰਚਮ ਜਾ ਲਹਿਰਾਇਆ।” ਉਸ ਦੇ ਸ਼ਹੀਦੀ-ਜਾਮ ਪੀ ਜਾਣ ਉਪਰੰਤ ਵੀ, ਉਸ ਦੀਆਂ ਫ਼ੌਜਾਂ, ਮਿਲਟਰੀ ਅਫ਼ਸਰ ਬਸਤੀ ਰਾਮ ਦੀ ਕਮਾਂਡ ਹੇਠ ਜਨਵਰੀ 1842 ਤਕ ਤਿੱਬਤ ਵਿਚ ਹੀ ਰਹੀਆਂ ਤੇ ਮੁੜ ਲੱਦਾਖ਼ ਪਠਾਰ ਰਸਤੇ ਕਮਾਉਂ ਹੁੰਦੀਆਂ ਹੋਈਆਂ ਸਤਲੁਜ ਪਾਰ ਵਾਪਸ ਆ ਗਈਆਂ।
ਬਹੁਤ ਥੋੜੇ ਸੈਨਿਕ ਸ਼ਾਇਦ 242 ਹੀ ਸਹੀ ਸਲਾਮਤ ਵਾਪਸ ਪੁੱਜੇ, ਵਧੇਰੇ ਰਾਹ ਦੀਆਂ ਕਠਿਨਾਈਆਂ ਦੇ ਸ਼ਿਕਾਰ ਹੋ ਗਏ। 1942 ਵਿਚ ਪਹਿਲੀ ਵਾਰ ਰੂਪ ਕੁੰਡ ਝੀਲ (16500 ਫੁੱਟ ਉਚਾਈ) ਲਾਗੇ ਜੰਮੇ ਹੋਏ ਮਾਸ ਵਾਲੇ ਬੇਅੰਤ ਮਨੁੱਖੀ ਪਿੰਜਰ ਵੇਖੇ ਗਏ ਜੋ ਨਿਸ਼ਚੇ ਹੀ ਰਸਤਾ ਭਟਕ ਜਾਣ ਵਾਲੇ ਉਨ੍ਹਾਂ ਸੈਨਿਕਾਂ ਦੇ ਸਨ, ਜੋ ਅਪਣੇ ਜਰਨੈਲ ਦੇ ਤੁਰ ਜਾਣ ਪਿੱਛੋਂ ਬੇਸਰੋਸਾਮਾਨੀ, ਨਿਰਾਸ਼ਾ ਤੇ ਡਿਗਦੇ ਮਨੋਬੱਲ ਨਾਲ ਵਾਪਸ ਸਿੱਖ ਰਾਜ ਵਲ ਪਰਤ ਰਹੇ ਹੋਣਗੇ। ਕੇਹੀਆਂ ਅਣਹੋਣੀਆਂ ਦੇ ਭਾਗੀ ਬਣਦੇ ਰਹੇ ਸਾਡੇ ਜਰਨੈਲ!!
ਜਰਨੈਲ ਜ਼ੋਰਾਵਰ ਸਿੰਘ ਦਾ ਭਾਗਾਂ ਭਰਿਆ ਪਿਸਤੌਲ ਜਿਸ ਨੇ ਵੈਰੀਆਂ ਦੇ ਚੁਣ-ਚੁਣ ਕੇ ਆਹੂ ਲਾਹੇ, ਹੁਣ ਬਰਤਾਨੀਆ ਵਿਚ ਕਿਸੇ ਦੇ ਨਿਜੀ ਸੰਗ੍ਰਹਿ ਵਿਚ ਪਿਆ ਹੈ। ਲੇਹ ਤੇ ਸ਼ੁਰੂ ਵਿਚ ਬਣਵਾਏ ਉਸ ਦੇ ਕਿਲ੍ਹਿਆਂ ਵਿਚ ਉਸ ਦੇ ਆਦਮ-ਕੱਦ ਬੁੱਤ ਲੱਗੇ ਹੋਏ ਹਨ, ਜਿਹੜੇ ਆਉਣ ਵਾਲੇ ਸੈਲਾਨੀਆਂ, ਫ਼ੌਜੀਆਂ ਤੇ ਆਮ ਜਨਤਾ ਨੂੰ ਉਸ ਦੀ ਬਹਾਦਰੀ ਦੀ ਗੌਰਵ ਗਾਥਾ ਸੁਣਾਉਂਦੇ ਹਨ ਪਰ ਕੀ ਕਦੇ ਸਾਡੀਆਂ ਕੇਂਦਰੀ ਸਰਕਾਰਾਂ (ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ) ਨੇ ਅਜਿਹੀਆਂ ਅਸਾਧਾਰਨ ਹਸਤੀਆਂ ਤੇ ਨਾਯਾਬ ਯੋਧਿਆਂ ਦੀਆਂ ਚਮਤਕਾਰੀ ਪ੍ਰਾਪਤੀਆਂ ਦਾ ਗੁਣ-ਗਾਨ ਕੀਤਾ ਹੈ?
ਲੱਦਾਖ਼ ਦੇ ਅਜੋਕੇ ਸੰਕਟ ਸਮੇਂ ਤਾਂ ਘੱਟੋ-ਘੱਟ ਜ਼ਰੂਰ ਉਹ ਇਤਿਹਾਸਕ ਜਿੱਤਾਂ ਆਮ ਲੋਕਾਂ ਤਕ ਪਹੁੰਚਾਉਣੀਆਂ ਚਾਹੀਦੀਆਂ ਸਨ ਜਿਹੜੀਆਂ ਸਾਡੇ ਲੋਕ ਨਾਇਕਾਂ ਨੇ ਅਪਣੇ ਸੁੱਖ, ਆਰਾਮ ਤਿਆਗ ਕੇ, ਪ੍ਰਵਾਰ ਤੇ ਸਮਾਜ ਤੋਂ ਦੂਰ ਜਾ ਕੇ ਪ੍ਰਾਪਤ ਕੀਤੀਆਂ ਸਨ। ਦੇਸ਼ ਦੇ ਭੁਗੋਲਿਕ, ਇਤਿਹਾਸਕ ਤੇ ਰਾਜਨੀਤਕ ਵਾਧੇ, ਵਿਕਾਸ ਅਤੇ ਵਿਸਤਾਰ ਵਿਚ ਯੋਗਦਾਨ ਪਾਉਣ ਵਾਲੇ ਅਜਿਹੇ ਬਾਂਕੇ ਨਾਇਕ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ। ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ।’ ਸਾਡੇ ਸ਼ਾਨਾਂਮੱਤੇ, ਗੌਰਵਸ਼ਾਲੀ, ਰਸ਼ਕਯੋਗ, ਸੁਨਹਿਰੇ ਤੇ ਲਾਸਾਨੀ ਅਤੀਤ ਦਾ ਇਕ ਚਮਕਦਾ ਨਗੀਨਾ ਸੀ ਭੁਲਾਇਆ-ਵਿਸਾਰਿਆ ਜਰਨੈਲ, ਜਰਨੈਲ ਜੋਰਾਵਰ ਸਿੰਘ ਜੀ।

रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥

अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।

ਅੰਗ : 657

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2

Begin typing your search term above and press enter to search. Press ESC to cancel.

Back To Top