ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ ਖਾਲਸਾ ਰਾਜ ਅਮੀਰ , ਇਮਾਨਦਾਰ, ਰਹਿਮਦਿਲ , ਤੇ ਬਹਾਦੁਰ ਹੋਵੇਗਾ ਜੇ ਨਹੀ ਇਤਿਹਾਸ ਪੜਿਆ ਤੇ ਪੜ੍ਹ ਸਰਕਾਰੇ

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, “ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।”

ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ ‘ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼’ ਵਿੱਚ ਮਿਲਦਾ ਹੈ।

ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ ‘ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ ‘ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ।

ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਕਰਤਾਰ ਸਿੰਘ ਦੁੱਗਲ ਅਨੁਸਾਰ ਜੰਗ ਦੇ ਮੈਦਾਨ ਵਿੱਚ ਵੀ ਹਾਥੀ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਜਾਂਦਾ ਸੀ।

ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਝੁਕਾਅ ਇੱਕ ਧਰਮ ਵਾਸਤੇ ਨਹੀਂ ਦੇਖਿਆ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਵੱਲੋਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਸੀ,

ਗੁਰੂ ਨਾਨਕ ਦੇ ਸਿਧਾਂਤ ‘ਤੇ ਆਧਾਰਿਤ ਸੀ ਰਾਜ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨਾਲ ਬੀਬੀਸੀ ਨੇ ਧਾਰਮਿਕ ਬਰਾਬਰੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕੀਤੀ।

ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, “ਭਾਰਤ ਵਿੱਚ ਧਰਮ ਨਿਰਪੱਖਤਾ ਦੀ ਵਰਤੋਂ ਸਭ ਧਰਮਾਂ ਦੇ ਆਦਰ ਵਜੋਂ ਕੀਤੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਸਦਾ ਸਭ ਤੋਂ ਬਿਹਤਰ ਉਦਾਰਹਨ ਮਹਾਰਾਜਾ ਰਣਜੀਤ ਸਿੰਘ ਹਨ।”

ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।”

“ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ ‘ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।”

ਹਿੰਦੂ-ਮੁਸਲਮਾਨ ਅਫ਼ਸਰ

ਗੱਲਬਾਤ ਵਿੱਚ ਇੰਦੂ ਬਾਂਗਾ ਨੇ ਕਈ ਹਿੰਦੂ ਤੇ ਮੁਸਲਮਾਨ ਅਫਸਰਾਂ ਦੇ ਨਾਂ ਦੱਸੇ।

ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਨ ਅਫਸਰ ਵੀ ਸਨ। ਇੱਕ ਖ਼ਾਸ ਗੱਲ ਹੋਰ ਕਿ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਵੱਖ-ਵੱਖ ਸਮੇਂ ‘ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।

ਇੰਦੂ ਬਾਂਗਾ ਨੇ ਦੱਸਿਆ ਕਿ ਹਿੰਦੂਆਂ ਵਿੱਚ ਦੀਵਾਨ ਮੋਹਕਮ ਚੰਦ ਅਤੇ ਮਿਸਲ ਦੀਵਾਨ ਚੰਦ ਫੌਜ ਵਿੱਚ ਜਰਨੈਲ ਸਨ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ-ਕਿਤਾਬ ਦੇਖਦੇ ਸਨ, ਮਿਸਰ ਬੇਲੀ ਰਾਮ ਖਜ਼ਾਨੇ ਨਾਲ ਜੁੜੇ ਕੰਮ ਦੇਖਦੇ ਸਨ।

“ਮੁਸਲਮਾਨਾਂ ਵਿੱਚ ਵੀ ਮੁੱਖ ਨਾਂ ਹਨ ਜਿਵੇਂ ਅਜ਼ੀਜ਼ੁੱਦੀਨ, ਨੂਰ-ਉਦ-ਦੀਨ, ਇਮਾਮ-ਉਦ-ਦੀਨ ਅਤੇ ਅੱਗੇ ਉਨ੍ਹਾਂ ਦੇ ਬੱਚੇ, ਜਲੰਧਰ ਤੇ ਦੋਆਬਾ ਦੇ ਗਵਰਨਰ ਮੋਹੋਯੂੱਦੀਨ, ਜਨਰਲ ਸੁਲਤਾਨ ਮਹਿਮੂਦ ਅਤੇ ਕਈ ਹੋਰ ਸਾਰੇ ਮੁਸਲਮਾਨ ਰਣਜੀਤ ਸਿੰਘ ਦੇ ਰਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ‘ਰਣਜੀਤ ਸਿੰਘ: ਦ ਲਾਸਟ ਲੇਅ ਟੂ ਆਰਮਜ਼’ ਵਿੱਚ ਲਿਖਦੇ ਹਨ ਕਿ ਫਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ।

ਇਸਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿੱਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ ‘ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ।

ਅੰਮ੍ਰਿਤਸਰ ਵਰਗੇ ਸਿੱਖ ਧਰਮ ਨਾਲ ਜੁੜੇ ਸ਼ਹਿਰ ਦੇ ਅਹਿਮ ਕਿਲੇ ਦੀ ਜ਼ਿੰਮੇਵਾਰੀ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਧਰਮ ਜਾਂ ਅਕੀਦੇ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕਰਦੇ ਹਨ।

ਸ਼ਰੀਅਤ ਤੇ ਸ਼ਾਸਤਰ ਬਰਾਬਰ

ਨਿਆਂ ਪ੍ਰਣਾਲੀ ਬਾਰੇ ਦੱਸਦੇ ਹੋਏ ਇੰਦੂ ਬਾਂਗਾ ਨੇ ਕਿਹਾ, “ਰਣਜੀਤ ਸਿੰਘ ਨੇ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਨੂੰ ਇੱਕ ਬਰਾਬਰ ਦਰਜਾ ਦਿੱਤਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।

ਹਿੰਦੂ-ਮੁਸਲਮਾਨਾਂ ਨਾਲ ਜੁੜੇ ਜਾਇਦਾਦ ਦੇ ਸਾਰੇ ਮਸਲਿਆਂ ਨੂੰ ਸ਼ਰੀਅਤ ਨਾਲ ਸੁਲਝਾਇਆ ਜਾਂਦਾ ਸੀ।”

ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮਹਾਰਾਜਾ ਰਣਜੀਤ ਸਿੰਘ ਜਦੋਂ ਸੱਤਾ ਵਿੱਚ…

ਆਏ ਤਾਂ ਉਸ ਵੇਲੇ ਸਿੱਖਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਠੇ ਹੋ ਕੇ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ ਅਤੇ ਉਸੇ ਵਿੱਚ ਗੁਰਮਤਾ ਕੀਤਾ ਜਾਂਦਾ ਸੀ।”

“ਮਹਾਰਾਜਾ ਰਣਜੀਤ ਸਿੰਘ ਨੇ ਸਰਬਤ ਖਾਲਸਾ ਦੀ ਥਾਂ ਮੰਤਰੀਆਂ ਦੀ ਕੌਂਸਲ ਨੂੰ ਦਿੱਤੀ ਅਤੇ ਸਾਰੇ ਫੈਸਲੇ ਉਨ੍ਹਾਂ ਵੱਲੋਂ ਲਏ ਜਾਣ ਲੱਗੇ। ਰਣਜੀਤ ਸਿੰਘ ਵੇਲੇ ਆਖਰੀ ਗੁਰਮਤਾ ਸਾਲ 1805 ਵਿੱਚ ਪਾਸ ਕੀਤਾ ਗਿਆ ਸੀ ਜਦੋਂ ਹੋਲਕਰ ਨੇ ਈਸਟ ਇੰਡੀਆ ਕੰਪਨੀ ਤੋਂ ਬਚਣ ਦੇ ਲਈ ਪੰਜਾਬ ਤੋਂ ਪਨਾਹ ਮੰਗੀ ਸੀ।”

ਧਾਰਮਿਕ ਗਰਾਂਟਾਂ ਵਿੱਚ ਨਵਾਂ ਮਿਆਰ

ਇੰਦੂ ਬਾਂਗਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਬਰਾਬਰਤਾ ਦਾ ਸਭ ਤੋਂ ਉੱਚਾ ਮਿਆਰ ਧਾਰਮਿਕ ਗਰਾਂਟਾਂ ਦੀ ਨੀਤੀ ਤੋਂ ਪਤਾ ਲੱਗਦਾ ਹੈ ਜਿਹੜਾ ਕੀ ਭਾਰਤੀ ਪਰੰਪਰਾ ਦਾ ਅਹਿਮ ਹਿੱਸਾ ਰਿਹਾ ਹੈ।

ਉਨ੍ਹਾਂ ਦੱਸਿਆ, “ਮੁਗਲਾਂ ਵੇਲੇ ਵੀ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਸਨ। ਉਸ ਤੋਂ ਪਹਿਲਾਂ ਹਰਸ਼ਵਰਧਨ ਦੇ ਵੇਲੇ ਤੋਂ ਹੀ ਰਾਜਿਆਂ ਵੱਲੋਂ ਅਜਿਹੀਆਂ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਪਰ ਜੋ ਰਣਜੀਤ ਸਿੰਘ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ।

ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਜਿੰਨੀਆਂ ਪੁਰਾਣੀਆਂ ਗਰਾਂਟਾਂ ਹਨ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਅਤੇ ਉਸ ਤੋਂ ਇਲਾਵਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਨਵੀਆਂ ਗਰਾਂਟਾਂ ਵੀ ਦਿੱਤੀਆਂ ਸਨ।”

ਇੰਦੂ ਬਾਂਗਾ ਮੰਨਦੇ ਹਨ ਕਿ ਰਣਜੀਤ ਸਿੰਘ ਦੇ ਰਾਜ ਵੇਲੇ ਮਾਲੀਏ ਦਾ ਜੋ ਹਿੱਸਾ ਧਾਰਮਿਕ ਗਰਾਂਟਾਂ ਲਈ ਦਿੱਤਾ ਗਿਆ ਉਹ ਮੁਗਲ ਬਾਦਸ਼ਾਹ ਅਕਬਰ ਵੱਲੋਂ ਦਿੱਤੀਆਂ ਗਰਾਂਟਾਂ ਤੋਂ ਵੀ ਜ਼ਿਆਦਾ ਸੀ।

ਰਣਜੀਤ ਸਿੰਘ ਨੇ ਮੰਦਰਾਂ ਨੂੰ ਜਾਗੀਰਾਂ ਦਿੱਤੀਆਂ ਜਿਵੇਂ ਜਵਾਲਾਦੇਵੀ ਮੰਦਰ ਦਾ ਛੱਤਰ ਹੈ ਉਹ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਵੱਲੋਂ ਲਗਾਇਆ ਗਿਆ ਅਤੇ ਬਾਅਦ ਵਿੱਚ ਰਣਜੀਤ ਵੱਲੋਂ ਮੰਦਰ ਨੂੰ ਹੋਰ ਗਰਾਂਟਾਂ ਦਿੱਤੀਆਂ ਗਈਆਂ ਸਨ।

ਇਸ ਤੋਂ ਇਲਾਵਾ ਮੁਸਲਮਾਨਾਂ ਦੀਆਂ ਖ਼ਾਨਗਾਹਾਂ, ਅਤੇ ਸੂਫੀ ਸ਼ੇਖਾਂ ਨੂੰ ਗਰਾਂਟਾਂ ਵੀ ਦਿੱਤੀਆਂ ਅਤੇ ਜੇ ਉਹ ਸਫ਼ਰ ‘ਤੇ ਜਾਂਦਾ ਸੀ ਤਾਂ ਉਸ ਇਲਾਕੇ ਦੀ ਕੋਈ ਧਾਰਮਿਕ ਅਸਥਾਨ ਹੁੰਦਾ ਸੀ ਤਾਂ ਉਸਦੇ ਦਰਸ਼ਨ ਵੀ ਕਰਦਾ ਸੀ।

ਵੈਰੀਆਂ ਨੂੰ ਸਤਿਕਾਰ

ਇੰਦੂ ਬਾਂਗਾ ਅਨੁਸਾਰ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣੀਆਂ ਜੰਗ ਮੁਹਿੰਮਾਂ ਚਲਾਈਆਂ ਜਿਸ ਨੂੰ ਵੀ ਹਰਾਇਆ ਉਸ ਨੂੰ ਸੜ੍ਹਕ ‘ਤੇ ਨਹੀਂ ਛੱਡ ਦਿੱਤਾ। ਰਣਜੀਤ ਸਿੰਘ ਵੱਲੋਂ ਹਾਰੇ ਹੋਏ ਰਾਜੇ ਨੂੰ ਰਾਜ ਦਾ ਹਿੱਸਾ ਬਣਨ ਜਾਂ ਜਾਗੀਰ ਲੈਣ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।

ਜਿਵੇਂ ਮੁਲਤਾਨ ਦੇ ਸੂਬੇਦਾਰ ਮੁਜੱਫ਼ਰ ਖਾਨ ਨੂੰ ਰਣਜੀਤ ਸਿੰਘ ਨੇ ਇਹੀ ਪੇਸ਼ਕਸ਼ ਕੀਤੀ ਸੀ। ਅਜਿਹੀ ਪੇਸ਼ਕਸ਼ ਕਰਨ ਵੇਲੇ ਧਰਮ ਦੀ ਗੱਲ ਨਹੀਂ ਸੋਚੀ ਗਈ।
ਮਹਾਰਾਜਾ ਰਣਜੀਤ ਸਿੰਘ ਨੇ ਕਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਚੰਗੇ ਅਹੁਦੇ ਦਿੱਤੇ ਸਨ

ਕਿਤਾਬ ‘ਸਿਵਿਲ ਮਿਲਟਰੀ ਅਫੇਅਰਜ਼ ਆਫ ਮਹਾਰਾਜਾ ਰਣਜੀਤ ਸਿੰਘ’ ਵਿੱਚ ਮਹਾਰਾਜਾ ਰਣਜੀਤ ਵੱਲੋਂ ਆਪਣੇ ਇੱਕ ਹੀ ਅਫਸਰ ਨੂੰ ਦਿੱਤੇ 400 ਤੋਂ ਵੱਧ ਹੁਕਮ ਹਨ।

ਇਸ ਕਿਤਾਬ ਨੂੰ ਇੰਦੂ ਬਾਂਗਾ ਅਤੇ ਜੇ ਐੱਸ ਗਰੇਵਾਲ ਨੇ ਐਡਿਟ ਕੀਤੀ ਸੀ।

ਉਸ ਕਿਤਾਬ ਵਿੱਚ ਦਿੱਤੇ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਇੰਦੂ ਬਾਂਗਾ ਕਹਿੰਦੇ ਹਨ, “ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਅਫਸਰਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਮੁਹਿੰਮ ‘ਤੇ ਜਾਣ ਵੇਲੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ। ਕਿਸਾਨਾਂ ਤੋਂ ਜ਼ਬਰਦਸਤੀ ਕੁਝ ਨਾ ਲਿਆ ਜਾਵੇ ਜੇ ਲਿਆ ਜਾਵੇ ਤਾਂ ਉਸ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ।”

“ਉਨ੍ਹਾਂ ਹੁਕਮਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਮਾਰਚਿੰਗ ਫੌਜ ਵਾਸਤੇ ਸਾਰੀ ਜਨਤਾ ਬਰਾਬਰ ਸੀ।”

ਲਾਹੌਰ ਵਿੱਚ ਵਿਦੇਸ਼ੀ ਅਫ਼ਸਰਾਂ ਨਾਲ ਦਰਬਾਰ ਵਿੱਚ ਬੈਠੇ ਮਹਾਰਾਜਾ ਰਣਜੀਤ ਸਿੰਘ

ਇੰਦੂ ਬਾਂਗਾ ਅਨੁਸਾਰ ਆਬਾਦੀ ਵਿੱਚ ਸਿਰਫ਼ 10 ਫੀਸਦ ਸਿੱਖ ਬਹੁਗਿਣਤੀ ਮੁਸਲਮਾਨਾਂ ਤੇ ਹਿੰਦੂਆਂ ‘ਤੇ ਰਾਜ ਨਹੀਂ ਕੀਤਾ ਜਾ ਸਕਦਾ ਸੀ ਜੇ ਉਨ੍ਹਾਂ ਨੂੰ ਸਿੱਖ ਰਾਜ ਪ੍ਰਵਾਨ ਨਾ ਹੁੰਦਾ ਅਤੇ ਜੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਬਗਾਵਤ ਦੇ ਵੀ ਆਸਾਰ ਬਣ ਸਕਦੇ ਸਨ।

ਉਨ੍ਹਾਂ ਅਨੁਸਾਰ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਉਨ੍ਹਾਂ ਦੇ ਵੇਲੇ ਕੋਈ ਗੰਭੀਰ ਬਗਾਵਤ ਨਹੀਂ ਹੋਈ ਸੀ। ਇਸਦੇ ਨਾਲ ਹੀ ਪੰਜਾਬ ਤੋਂ ਲੋਕਾਂ ਦੀ ਹਿਜ਼ਰਤ ਨਹੀਂ ਹੋਈ ਸੀ ਬਲਕਿ ਲੋਕ ਬਾਹਰੋਂ ਪੰਜਾਬ ਵਿੱਚ ਆ ਰਹੇ ਸਨ।
ਪਰ ਮੋਦੀ ਸਰਕਾਰੇ ਤੂੰ ਤੇ ਸਤਿਕਾਰ ਕੀ ਕਰਨਾ ਜਾ ਬਰਾਬਰ ਕੀ ਕਰਨਾ ਤੂ ਤੇ ਆਪਣੇ ਦੇਸ ਦੇ ਲੋਕਾ ਨੂੰ ਮਾਰਨ ਤੇ ਤੁਰੀ ਹੋਈ ।
ਭਾਵੇ ਉਹ ਦਿਲੀ ਬੈਠੇ ਕਿਸਾਨ ਹੋਣ ਭਾਵੈ ਮੁਸਲਮਾਨ ਜਾ ਛੋਟੀਆਂ ਜਾਤਾਂ ਦੇ ਹੋਣ ਹਰ ਵਰਗ ਨੂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਸ ਰੱਬ ਨੇ ਸਭ ਨੂੰ ਅਜਾਦ ਜਿੰਦਗੀ ਬਖਸੀ ਉਸ ਨੂੰ ਗੁਲਾਮ ਨਾ ਕਰ ਇਤਿਹਾਸ ਹਮੇਸਾ ਲਾਹਣਤਾ ਪਾਉਦਾ ਰਹੂ ਤੇਰੇ ਤੇ ।

ਧੰਨ ਧੰਨ ਬਾਬਾ ਦੀਪ ਸਿੰਘ ਜੀ
ਸੱਚੇ ਮਾਲਕਾਂ ਸਭ ਤੇ ਮਿਹਰ ਕਰੋ ਜੀ

ਦੁਨੀਆਂ ਨੂੰ ਕੋਈ ਉਲਾਂਭਾ ਨੀ ਰਹਿਣ ਦਿੱਤਾ ਸਿੱਖ ਬੀਬੀਆਂ ਨੇ ਆਪਣੇ ਹਿੱਸੇ ਦੇ ਜ਼ੁਲਮ ਤੇ ਕੁਰਬਾਨੀਆਂ ਇਤਿਹਾਸ ਵਿਚ ਬਰਾਬਰ ਦਰਜ਼ ਕਰਵਾਇਆ 🙏
90ਦੇ ਦੋਹਕੇ ਦੌਰਾਨ ਪੰਜਾਬ ਅੰਦਰ 15ਸਾਲ ਤੋਂ 35ਸਾਲ ਤਕ ਦੇ ਮੁੰਡੇ ਖ਼ਤਮ ਕੀਤੇ ਜਾ ਰਹੇ ਸਨ ਨਾਲ ਦੀ ਨਾਲ ਕੋਈ ਧੀ – ਭੈਣ ਵੀ ਜੇ ਇਹਨਾਂ ਸਰਕਾਰੀ ਅੱਤਵਾਦੀਆਂ ਨੂੰ ਗਾਤਰਾ ਕਿਰਪਾਨ ਪਾਈ ਦਿਸਦੀ ਤਾਂ ਉਸ ਨਾਲ ਕੀ ਕੀਤਾ ਜਾਂਦਾ ਇਹ ਕਲਮ ਨਾਲ ਬਿਆਨ ਵੀ ਨਹੀਂ ਕੀਤਾ ਜਾ ਸਕਦਾ ।
ਭਾਰਤੀ ਸੁਰੱਖਿਆ ਫੌਜਾਂ ਅਤੇ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰ ਇਕ ਖਿਡੌਣਾ ਬਣਾ ਕੇ ਰੱਖ ਦਿੱਤਾ ਸੀ ।
1992ਦੇ ਦੌਰ ਵਿਚ ਬੀਬੀ ਹਰਪ੍ਰੀਤ ਕੌਰ ਰਾਣੋ ਵੀ ਇਹਨਾਂ ਭਾਰਤੀ ਸੁਰੱਖਿਆ ਬਲਾਂ ਦੇ ਵਹਿਸ਼ੀਅਤ ਦਾ ਸ਼ਿਕਾਰ ਹੋਈ । ਬੀਬੀ ਹਰਪ੍ਰੀਤ ਕੌਰ ਦੀ ਉਮਰ ਉਸ ਵੇਲੇ ਸਿਰਫ਼ 15ਸਾਲ ਦੀ ਸੀ ਹਰਪ੍ਰੀਤ ਕੌਰ ਦਾ ਕਸੂਰ ਇਹ ਸੀ ਕਿ ਉਹ ਅਪਣੀ ਕੌਮ ਦੇ ਸੂਰਬੀਰਾਂ ਨਾਲ ਸਨੇਹ ਰੱਖਦੀ ਸੀ । ਹਾਲਾਂਕਿ ਹਰਪ੍ਰੀਤ ਕੌਰ ਕੋਈ ਸਰਗਰਮ ਮੈਂਬਰ ਨਹੀਂ ਸੀ ਅੰਮ੍ਰਿਤਸਰ ਦੇ ਘਿਓ ਮੰਡੀ ਤੋ ਸਾਈਕਲ ਤੇ ਜਾ ਰਹੀ ਹਰਪ੍ਰੀਤ ਕੌਰ ਨੂੰ 25ਜੂਨ 1992ਨੂੰ ਰੋਕ ਲਿਆ ਤੇ ਤਲਾਸ਼ੀ ਲਈ ਗਈ । ਤਲਾਸ਼ੀ ਦੌਰਾਨ ਬੈਗ ਵਿਚੋਂ ਇਕ ਸਿੰਘ ਸੂਰਮੇ ਦੇ ਭੋਗ ਦੇ ਇਸ਼ਤਿਹਾਰ ਦੀ ਅਖ਼ਬਾਰ ਦੀ ਕਟਿੰਗ ਨਿੱਕਲੀ ਜੋ ਕਿਸੇ ਸ਼ਹੀਦ ਵੀਰ ਦੇ ਭੋਗ ਲਈ ਇਸ਼ਤਿਹਾਰ ਦਿਤਾ ਹੋਇਆ ਸੀ ।
ਪੁਲਿਸ ਨੂੰ ਬਹਾਨਾ ਮਿਲ ਗਿਆ ਤੇ ਬੀਬੀ ਹਰਪ੍ਰੀਤ ਕੌਰ ਰਾਣੋ ਨੂੰ ਗਿਰਫ਼ਤਾਰ ਕਰਕੇ ਅੰਮ੍ਰਿਤਸਰ ਦੇ BR ਮਾਡਰਨ ਸਕੂਲ ਜੋ ਪੁਲਿਸ ਦਸਤਦ ਦਾ ਅੱਡਾ ਬਣਾਇਆ ਹੋਇਆ ਸੀ ਉੱਥੇ ਲੈ ਗਏ ।
ਹਰਪ੍ਰੀਤ ਕੌਰ ਨੂੰ ਥਾਣੇਦਾਰ ਦਰਸ਼ਨ ਲਾਲ ਦੀ ਹਿਰਾਸਤ ਵਿਚ ਰੱਖਿਆ ਗਿਆ , ਉਸ ਹਨ੍ਹੇਰੀ ਕਾਲ ਕੋਠੜੀ ਵਿਚ ਦਰਸ਼ਨ ਲਾਲ ਦਾ ਅਤਿਆਚਾਰ ਸੁਰੂ ਹੋ ਗਿਆ । ਓਸਦੀ ਕਰਤੂਤ ਤਾਂ ਵਾਹਿਗੁਰੂ ਹੀ ਜਾਣਦਾ ਹੈ ਕਿਵੇਂ ਸਹਾਰਦੀ ਸੀ ਬੀਬੀ ਹਰਪ੍ਰੀਤ ਕੌਰ।
ਬੀਬੀ ਹਰਪ੍ਰੀਤ ਕੌਰ ਰਾਣੋ ਨੂੰ ਛੁਡਾਉਣ ਲਈ ਸਾਰੇ ਹੀਲੇ ਵਸੀਲੇ ਕੀਤੇ ਪਰ ਕਿੱਸੇ ਨੇ ਕੋਈ ਨਾ ਸੁਣੀ। ਸੁਣਦਾ ਕੌਣ ਜੱਦ ਰਖਸ਼ਕ ਹੀ ਰਖਸ਼ਾਸ ਬਣ ਜਾਣ ਤਾਂ ਫਰਿਆਦੀ ਦੀ ਕੋਈ ਨੀ ਸੁਣਦਾ ।
ਅਖੀਰ ਅਖ਼ਬਾਰਾਂ ਰਾਹੀਂ ਖ਼ਬਰ ਮਿਲੀ ਕਿ 3ਹੋਰ ਖਾੜਕੂ ਸਿੰਘਾਂ ਦੇ ਨਾਲ ਹੀ ਬੀਬੀ ਹਰਪ੍ਰੀਤ ਕੌਰ ਰਾਣੋ ਜੀ ਦੀ 27ਜੂਨ 1992ਨੂੰ ਸੁਲਤਾਵਿੰਡ ਦੇ ਲਾਗੇ ਸ਼ਹੀਦ ਕਰ ਦਿੱਤਾ ਗਿਆ।
ਪਰਿਵਾਰ ਨੂੰ ਹਰਪ੍ਰੀਤ ਕੌਰ ਰਾਣੋ ਦਾ ਸਰੀਰ ਤੱਕ ਨੀ ਦਿੱਤਾ ਗਿਆ ਕਿੱਸੇ ਭਲੇ ਮਾਨਸ ਤੋਂ ਪਤਾ ਲੱਗਿਆ ਕਿ ਬੀਬੀ ਹਰਪ੍ਰੀਤ ਕੌਰ ਰਾਣੋ ਦਾ ਪੁਲਿਸ ਨੇ ਅੰਤਿਮ ਸਸਕਾਰ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਚ ਕਰ ਦਿੱਤਾ ਸੀ, ਪਰਿਵਾਰ ਦੁਰਗਿਆਣਾ ਮੰਦਿਰ ਦੇ ਸ਼ਮਸ਼ਾਨ ਘਾਟ ਵਿਖੇ ਬੀਬੀ ਹਰਪ੍ਰੀਤ ਕੌਰ ਰਾਣੋ ਦਾ ਰਾਖ ਹੋਏ ਸਰੀਰ ਦੇ ਢੇਰ ਵਿਚੋਂ ਇਕ ਕੜਾ ਇਕ ਬਰੇਸਲੇਟ ਮਿਲਿਆ ਜਿਥੋਂ ਪਰਿਵਾਰ ਨੂੰ ਬੀਬੀ ਹਰਪ੍ਰੀਤ ਕੌਰ ਰਾਣੋ ਦੀ ਪਹਿਚਾਣ ਹੋਈ ।

28 ਜੂਨ , 2024
ਮਹਾਰਾਜਾ ਰਣਜੀਤ ਸਿੰਘ ਜੀ ਦੇ
ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਣਾਮ ਜੀ

धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥ {पन्ना 682}

अर्थ: हे प्रभू! तेरा सेवक तेरे नाम रंग में टिक के (माया के मोह से सदा) सचेत रहता है। उसके शरीर में से सारा आलस समाप्त हो जाता है, उसका मन, (हे भाई!) प्रीतम प्रभू से जुड़ा रहता है। रहाउ।
हे भाई! उस मनुष्य को बद्-किस्मत समझो, जिसको जिंद का मालिक प्रभू बिसर जाता है। जिस मनुष्य का मन परमात्मा के कोमल चरनों का प्रेमी हो जाता है, वह मनुष्य आत्मिक जीवन देने वाले नाम-जल का सरोवर ढूँढ लेता है।1।
हे भाई! (उसके सिमरन की बरकति से) मैं (भी) जिधर-जिधर देखता हूँ, वहाँ वहाँ परमात्मा ही सारे शरीरों में मौजूद दिखता है जैसे धागा (सारे मणकों में परोया होता है)। हे नानक! प्रभू के दास उस का नाम-जल पीते ही और सारे मोह-प्यार छोड़ देते हैं।2।19।47।

ਅੰਗ : 682

ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।ਰਹਾਉ। ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।੧। ਹੇ ਭਾਈ! ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ) । ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।੨।੧੯।੪੭।

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ

ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥
ਮਧੁਸੂਦਨ ਦਾਮੋਦਰ ਸੁਆਮੀ ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

Begin typing your search term above and press enter to search. Press ESC to cancel.

Back To Top