आसा ॥ आनीले कु्मभ भराईले ऊदक ठाकुर कउ इसनानु करउ ॥ बइआलीस लख जी जल महि होते बीठलु भैला काइ करउ ॥१॥जत्र जाउ तत बीठलु भैला ॥ महा अनंद करे सद केला ॥१॥ रहाउ॥आनीले फूल परोईले माला ठाकुर की हउ पूज करउ ॥ पहिले बासु लई है भवरह बीठल भैला काइ करउ ॥२॥आनीले दूधु रीधाईले खीरं ठाकुर कउ नैवेदु करउ ॥ पहिले दूधु बिटारिओ बछरै बीठलु भैला काइ करउ ॥३॥ईभै बीठलु ऊभै बीठलु बीठल बिनु संसारु नही ॥ थान थनंतरि नामा प्रणवै पूरि रहिओ तूं सरब मही ॥४॥२॥
अर्थ: घड़ा ला के (उस में) पानी भरा के (अगर) मैं मूर्ति को स्नान कराऊँ (तो वह स्नान स्वीकार नहीं, पानी झूठा है, क्योंकि) पानी में बयालिस लाख (जूनियों के) जीव रहते हैं। (पर मेरा) निर्लिप प्रभु तो पहले ही (उन जीवों में) बसता था (और स्नान कर रहा था, तो फिर मूर्ति को) मैं किस लिए स्नान करवाऊँ?।1।मैं जिधर जाता हूँ, उधर ही निर्लिप प्रभु मौजूद है (सब जीवों में व्यापक हो के) बड़े आनंद-चोज-तमाशे कर रहा है।1। रहाउ।फूल ला के और उसकी माला परो के अगर मैं मूर्ति की पूजा करूँ (तो वह फूल झूठे होने के कारण वह पूजा स्वीकार नहीं, क्योंकि उन फूलों की) सुगंधि तो पहले भौरे ने ले ली; (पर मेरा) बीठल तो पहले ही (उस भौरे में) बसता था (और सुगंधि ले रहा था, तो फिर इन फूलों से) मूर्ति की पूजा मैं किस लिए करूँ?।2।दूध ला के खीर पका के अगर मैं यह खाने वाला उत्तम पदार्थ मूर्ति के आगे भेटा रखूँ (तो दूध झूठा होने के कारण भोजन स्वीकार नहीं, क्योंकि दूध दूहने के समय) पहले बछड़े ने दूध झूठा कर दिया था; (पर मेरा) बीठल तो पहले ही (उस बछड़े में) बसता था (और दूध पी रहा था, तो इस मूर्ति के आगे) मैं क्यों नैवेद भेटा करूँ?।3।जगत में) नीचे ऊपर (हर जगह) बीठल ही बीठल है, बीठल से वंचित जगत रह ही नहीं सकता। नामदेव उस बीठल के आगे विनती करता है: (हे बीठल!) तू सारी सृष्टि में हर जगह पर भरपूर है।4।2।
ਅੰਗ : 485
ਆਸਾ ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥
ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ?।1।ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।1। ਰਹਾਉ।ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ (ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ?।2।ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ (ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ?।3।(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ। ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ– (ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ।4।2।
ਗੁਰੂ ਨਾਨਕ ਦੇਵ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਾਨਾਥ ਪੁਰੀ ਪਹੁੰਚੇ| ਇਥੇ ਇਕ ਕਲਿਯੁਗ ਨਾਮੀ ਪੰਡਤ ਰਹਿੰਦਾ ਸੀ| ਇਹ ਪੰਡਤ ਭੋਲੇ-ਭਾਲੇ ਲੋਕਾਂ ਨੂੰ ਠੱਗ ਰਿਹਾ ਸੀ|
ਇਕ ਦਿਨ ਸਤਿਗੁਰਾਂ ਨੇ ਵੇਖਿਆ ਕਿ ਉਹ ਸਾਧਾਂ ਵਾਂਗ ਸਮਾਧੀ ਲਾ ਕੇ ਬੈਠਾ ਹੋਇਆ ਸੀ ਤੇ ਬਹੁਤ ਸਾਰੇ ਸਰਧਾਲੂ ਆਲੇ ਦੁਆਲੇ ਜੁੜੇ ਹੋਈੇ ਸਨ।
| ਉਸਨੇ ਆਪਣੇ ਸਾਹਮਣੇ ਇਕ ਗੜਵਾ ਰੱਖਿਆ ਹੋਇਆ ਸੀ ਜਿਸ ਵਿਚ ਉਸ ਦੇ ਸਰਧਾਂਲੂ ਮਾਇਆ ਪਾ ਰਹੇ ਸਨ| ਇਹ ਪੰਡਾ ਕਦੇ ਅੱਖਾਂ ਬੰਦ ਕਰ ਲੈਦਾ ਸੀ ਅਤੇ ਕਦੇ ਖੋਹਲ ਲੈਦਾ ਸੀ| ਕਦੇ ਅੰਗੂਠੇ ਅਤੇ ਨਾਂਲ ਦੀਆਂ ਦੋ ਉਗਲਾਂ ਨਾਲ ਨੱਕ ਫੜ ਲੈਦਾ ਸੀ|
ਕਦੇ ਕਹਿੰਦਾ ਕਿ ਮੈਨੂੰ ਸਵਰਗ ਵਿਚ ਭਗਵਾਨ ਦੇ ਦਰਸਨ ਹੋ ਰਹੇ ਹਨ| ਕਦੀ ਉਹ ਬ੍ਰਹਮਪੁਰੀ ਦੀਆਂ ਗੱਲਾਂ ਕਰਦਾ, ਕਦੀ ਸਿਵ ਪੁਰੀ ਦੀਆਂ ਤੇ ਕਦੀ ਵਿਸਨੂੰ ਪੁਰੀ ਦੀਆਂ| ਪਰ ਇਹ ਸਭ ਧੋਖਾ ਸੀ| ਸਰਧਾਲੂ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣੀ ਜਾ ਰਹੇ ਸਨ, ਨਾਲੇ ਹੈਰਾਨ ਹੋ ਰਹੇ ਸਨ| ਫਿਰ ਪੰਡਾ ਕਹਿਣ ਲੱਗਾ, “ਤੁਸੀ ਵੀ ਅੱਖਾਂ ਬੰਦ ਕਰ ਦੇ ਸਵਰਗ ਦਾ ਧਿਆਨ ਕਰੋ | ਤੁਹਾਨੂੰ ਵੀ ਮੈ ਦਰਸਨ ਕਰਾਉਦਾ ਹਾਂ|”
ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪੰਡਤ ਦਾ ਸਾਰਾ ਪਖੰਡ ਵੇਖ ਰਹੇ ਸਨ| ਉਹ ਜਾਣਦੇ ਸਨ ਕਿ ਪੰਡਤ ਲੋਕਾਂ ਨੂੰ ਮੂਰਖ ਬਣਾ ਰਿਹਾ Jੈ ਜਦੋ ਪਾਂਡੇ ਦੇ ਕਹਿਣ ਤੇ ਸਭ ਨੇ ਅੱਖਾਂ ਬੰਦ ਕਰ ਲਈਆਂ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਇਸਾਰਾ ਕੀਤਾ ਕਿ ਉਸ ਦਾ ਗੜਵਾ ਚੁੱਕ ਦੇ ਊਸ ਦੇ ਪਿਛੇ ਰੱਖ ਦੇਵੇ ਭਾਂਈ ਮਰਦਾਨੇ ਨੇ ਇਸ ਤਰ੍ਹਾਂ ਕੀਤਾ|
ਕੁਝ ਦੇਰ ਬਾਅਦ ਜਦੋਂ ਪਾਂਡੇ ਨੇ ਅੱਖਾਂ ਖੋਹਲੀਆਂ ਤਾਂ ਕੀ ਵੇਖਿਆ ਕਿ ਗੜਵਾ ਗੁੰਮ ਹੈ| ਉਸ ਨੇ ਬੜਾ ਰੋਲਾ ਪਾਇਆ| ਬੜੇ ਕ੍ਰੋਧ ਵਿਚ ਆ ਕੇ ਪੁੱਛਣ ਲੱਗਾ,” ਮੇਰਾ ਗੜਵਾ ਕਿਸ ਨੇ ਚੁੱਕਿਆ ਹੈ ਸੰਤਾਂ ਨਾਲ ਮਸਕਰੀ ਕਰਨੀ ਠੀਕ ਨਈ| ਹਮ ਪੈਸੇ ਕਾ ਲਾਲਚ ਨਹੀ ਕਰਤੇ| ” ਪਰ ਅਸਲ ਗੱਲ ਤਾਂ ਸੀ ਹੀ ਪੈਸੇ ਦੀ|
ਵੇਖਣ ਵਾਲੇ ਹੈਰਾਨ ਹੋ ਗਏ | ਪਾਂਡੇ ਦਾ ਰੌਲਾ ਸੁਣ ਕੇ ਹੋਰ ਲੋਕ ਇਕੱਠੇ ਹੋ ਗਏ| ਹੁਣ ਗੁਰੂ ਸਾਹਿਬ ਨੇ ਵੇਖਿਆ ਕਿ ਮੌਕਾ ਠੀਕ ਬਣ ਗਿਆ ਹੈ| ਗੁਰੂ ਜੀ ਨੇ ਪਾਂਡੇ ਨੂੰ ਆਖਿਆ,”ਪੰਡਤ ਜੀ! ਤੁਹਾਨੂੰ ਤਾਂ ਤਿੰਨਾਂ ਲੋਕਾਂ ਦੇ ਦਰਸਨ ਹੋ ਰਹੇ ਸਨ| ਤੀ ਤਾਂ ਭਗਵਾਨ ਦੇ ਦਰਸਨ ਕਰ ਰਹੇ ਸੀ| ਤੁਸੀ ਆਪ ਹੀ ਨਜਰ ਮਾਰੋ, ਸਾਇਦ ਕਿਤੇ ਗੜਵਾ ਨਜਰ ਆ ਜਾਵੇ |”ਗੁਰੂ ਜੀ ਦੀ ਇਹ ਗੱਲ ਸੁਣ ਕੇ ਪਾਂਡਾ ਹੋਰ ਵੀ ਕਲਪਿਆ| ਇਕੱਠੇ ਹੋਏ ਲੋਕਾਂ ਵਿਚੋ ਵੀ ਕੁਝ ਨੇ ਕਿਹਾ,” ਪੰਡਤ ਜੀ! ਤੁਹਾਡੀ ਨਜਰ ਸਵਰਗ ਤਕ ਜਾ ਸਕਦੀ ਹੈ ਤਾਂ ਤੁਹਾਡੀ ਨਜਰ ਸਵਰਗ ਤੱਕ ਜਾ ਸਕਦੀ ਹੈ ਤਾਂ ਤੁਹਾਨੂੰ ਗੜਵਾ ਕਿਉ ਨਹੀ ਨਜਰ ਆਉਦਾ | ਪਾਂਡਾ ਸਰਮਸਾਰ ਹੌ ਰਿਹਾ ਸੀ| ਉਸਨੂੰ ਕੋਈ ਉੱਤਰ ਨਹੀਸੀ ਸੂਝ ਰਿਹਾ| ਲੋਕਾਂ ਨੂੰ ਪਾਂਡੇ ਦੇ ਸਾਰੇ ਪਖੰਡ ਦੀ ਸਮਝ ਆ ਚੁੱਕੀ ਸੀ| ਗੁਰੂ ਜੀ ਨੇ ਪੰਡਤ ਦੇ ਪਖੰਡ ਨੂੰ ਹੋਰ ਚੰਗੀ ਤਰ੍ਹਾਂ ਉਘੜਿਆ ਤੇ ਦੱਸਿਆ, ਗੜਵਾ ਤਾਂ ਉਸ ਦੇ ਪਿੱਛੇ ਪਿਆ ਹੈ|
ਗੁਰੂ ਜੀ ਨੇ ਲੋਕਾਂ ਨੂੰ ਉਪਦੇਸ ਦਿੱਤਾ ਜਿਹੜੇ ਪਾਖੰਡੀ, ਅੱਖ, ਨੱਕ ,ਕੰਨ ਆਦਿ ਬੰਦ ਕਰਕੇ ਲੋਕਾਂ ਨੂੰ ਠੱਗਣ ਲਈ ਸਮਾਧੀ ਲਾਉਣ ਦਾ ਬਹਾਨਾ ਕਰਦੇ ਹਨ, ਉਹਨਾਂ ਤੇ ਬਿਲਕੁਲ ਵਿਸਵਾਸ ਨਾ ਕਰੋ ! ਐਸ ੇ ਬੰਦੇ ਪ੍ਰਮਾਤਮਾ ਦੇ ਸੰਤ ਨਹੀ ਹਨ, ਸਗੋ ਠੱਗ ਹਨ|
ਗੁਰੂ ਜੀ ਦਾ ਪਵਿੱਤਰ ਉਪਦੇਸ ਸੁਣ ਕੇ ਕਲਿਯੁਗ ਪੰਡਾ ਗੁਰੂ ਜੀ ਦੇ ਚਰਨੀ ਡਿੱਗਾ ਅਤੇ ਗੁਰੂ ਜੀ ਦਾ ਸਿੱਖ ਬਣਿਆ| ਗੁਰੂ ਜੀ ਨੇ ਉਸਨੁੰ ਸਿੱਖ ਧਰਮ ਦਾ ਉਪਦੇਸ ਦੇ ਕੇ ਪ੍ਰਚਾਰਕ ਥਾਪਿਆ|
ਸਿਖਿਆ: ਸਾਨੂੰ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਹਨ| ਜੋ ਪਖੰਡੀ ਸਾਧ, ਕਲਿਯੁਗ ਪਾਂਡੇ ਵਾਂਗ ਸਮਾਧੀਆਂ ਲਾ ਕੇ ਪਾਖੰਡ ਕਰਦੇ ਹਨ, ਸਾਨੂੰ ਉਹਨਾਂ ਤੋ ਬਚ ਕੇ ਰਹਿਣਾ ਚਾਹੀਦਾ ਹੈ|
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏🙏
(ਪੇਜ ਫੌਲੌ ਕਰਲਿਉ ਤਾਂ ਜੌ ਹੌਰ ਗੁਰੂ ਸਾਖੀਆਂ ਪੜ ਸਕੌ ਪੌਸਟ ਸ਼ੇਅਰ ਨਹੀਂ ਹੁੰਦੀ )
HRਮਨ 🙏
ਬਾਲ ਗੁੰਦਾਈ ਨੂੰ ਨਿਹਾਲ ਕਰਕੇ ਗੁਰੂ ਜੀ ਅੱਗੇ ਚੱਲਣ ਲੱਗੇ ਤਾਂ ( ਬਾਲ ਗੁੰਦਾਈ ਇਹ ਟਿਕਾਣਾ ਜਿਹਲਮ ਤੋਂ 14 — 15 ਮੀਲ ਦੂਰ ਹੈ ਜੀ ( ਮੈਨੂੰ ਬਾਲੇ ਨੂੰ ) ਗੁਰੂ ਜੀ ਨੇ ਕਿਹਾ ਹੇ ਬਾਲਾ ! ਇਸ ਸ਼ਹਿਰ ਵਿਚ ਸਾਡਾ ਇਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ ਚੱਲ ਉਸਨੂੰ ਮਿਲ ਆਈਏ । ਗੁਰੂ ਜੀ ਮੈਨੂੰ ਨਾਲ ਲੈ ਕੇ ਮੂਲੇ ਦੇ ਘਰ ਦੇ ਬੂਹੇ ਅੱਗੇ ਆਣ ਖੜੇ ਹੋਏ । ਮੂਲੇ ਦੀ ਇਸਤਰੀ ਨੇ ਗੁਰੂ ਜੀ ਨੂੰ ਵੇਖਕੇ ਮੂਲੇ ਨੂੰ ਆਖਿਆ ਜਿਨ੍ਹਾਂ ਦੇ ਨਾਲ ਤੂੰ ਪਹਿਲਾਂ ਗਿਆ ਸੀ ਉਹ ਸਾਧੂ ਬਾਹਰ ਬੂਹੇ ਅੱਗੇ ਖੜੇ ਹਨ ।
ਤੂੰ ਘਰ ਅੰਦਰ ਛੁਪ ਕੇ ਬੈਠ ਜਾਹ ਨਹੀਂ ਤਾਂ ਤੈਨੂੰ ਫੇਰ ਲੈ ਜਾਣਗੇ । ਇਸਤਰੀ ਦੀ ਇਹ ਗੱਲ ਸੁਣਕੇ ਮੂਲਾ ਗੋਹਿਆਂ ਦੇ ਗਹੂਰੇ ਵਿਚ ਵੜਕੇ ਲੁੱਕ ਗਿਆ । ਗੁਰੂ ਜੀ ਨੇ ਮੂਲਾ ਮੂਲਾ ਕਰਕੇ ਦੋ ਤਿੰਨ ਵਾਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਪਰ ਉਸ ਦੀ ਇਸਤਰੀ ਨੇ ਕਿਹਾ ਸੰਤ ਜੀ ਉਹ ਬਾਹਰ ਕਿਸੇ ਕੰਮ ਪਿੰਡ ਗਿਆ ਹੋਇਆ ਹੈ ਘਰ ਨਹੀਂ ਹੈ ।
ਗੁਰੂ ਜੀ ਨੇ ਕਿਹਾ ਮੂਲਾ ਬੇਮੁਖ ਕਰਮਹੀਨ ਹੈ
ਅਸੀਂ ਉਸਨੂੰ ਮਿਲਣ ਆਏ ਹਾਂ ਤੇ ਇਸਤਰੀ ਦੇ ਆਖੇ ਘਰ ਵਿਚ ਲੁੱਕ ਗਿਆ ਹੈ ਫਿਰ ਆਪ ਜੀ ਨੇ ਇਹ ਬਚਨ ਕਿਹਾ —–
ਸਲੋਕ ।। ਵਾਰਾਂ ਤੇ ਵਧੀਕ ।।
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ।। ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ।।
ਇਹ ਬਚਨ ਕਰਕੇ ਗੁਰੂ ਜੀ ਮੁੜ ਕੇ ਆਪਣੇ ਅਸਥਾਨ ਤੇ ( ਹੁਣ ਜਿੱਥੇ ਗੁਰਦੁਆਰਾ ਬੇਰ ਬਾਬਾ ਹੈ ) ਆਣ ਬੈਠੇ । ਪਿਛੋਂ ਮੂਲੇ ਨੂੰ ਗਹੂਰੇ ਵਿਚੋਂ ਕਾਲਾ ਸੱਪ ਲੜ ਗਿਆ ਤੇ ਉਹ ਹਾਏ ਹਾਏ ਕਰਦਾ ਗਹੂਰੇ ਵਿਚੋਂ ਬਾਹਰ ਨਿਕਲ ਕੇ ਇਸਤਰੀ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਜੀਵਨ ਗਵਾਇਆ ਉਨ੍ਹਾਂ ਪਾਸ ਮੈਨੂੰ ਲੈ ਚੱਲ ਮੈ ਆਪਣੇ
ਗੁਨਾਹ ਬਖਸ਼ਵਾ ਲਵਾਂ । ਫਿਰ ਮੂਲਾ ਬੇਹੋਸ਼ ਹੋ ਗਿਆ ਤੇ ਉਸਨੂੰ ਕੋਈ ਸੁਧ ਨਾ ਰਹੀ ਇਹ ਗੱਲ ਸਾਰੇ ਸ਼ਹਿਰ ਵਿਚ ਪ੍ਰਗਟ ਹੋ ਗਈ ਕਿ ਮੂਲੇ ਦੇ ਘਰ ਸੰਤ ਗਏ ਸਨ ਤੇ ਮੂਲਾ ਲੁੱਕ ਗਿਆ ਉਨ੍ਹਾਂ ਦੀ ਅਵਗਿਆ ਕਰਨ ਕਰਕੇ ਮੂਲੇ ਨੂੰ ਸੱਪ ਨੇ ਡੰਗ ਲਿਆ
ਹੈ । ਬੇਅੰਤ ਲੋਕ ਉਸ ਨੂੰ ਵੇਖਣ ਆ ਗਏ ਅਤੇ ਫਿਰ ਮੂਲੇ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਗਏ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸਨੂੰ ਜ਼ਿੰਦਾ ਕਰ ਦਿਓ ਇਸ ਨੇ ਤੁਹਾਡੀ ਅਵਗਿਆ ਕਰ ਕੇ ਬੜੀ ਗਲਤੀ ਕੀਤੀ ਹੈ। ਇਸਨੂੰ ਬਖਸ਼ ਦਿਓ
ਗੁਰੂ ਜੀ ਕਿਹਾ ਇਸ ਦਾ ਕਾਲ ਆ ਗਿਆ ਹੈ ਹੁਣ ਇਹ ਜ਼ਿੰਦਾ ਨਹੀਂ ਹੋ ਸਕਦਾ । ਹਾਂ ਅੰਤ ਸਮੇਂ ਜੋ ਇਸ ਨੇ ਸਾਡੇ ਦਰਸ਼ਨ ਕੀਤੇ ਹਨ ਇਸ ਦਾ ਫਲ ਇਸ ਨੂੰ ਸਹਾਈ ਹੋਵੇਗਾ ਜਦ ਅਸੀਂ ਦਸਵਾਂ ਜਾਮਾ ਪਹਿਨਾਂਗੇ ਤਾਂ ਇਸਦੀ ਮੁਕਤੀ ਹੋ ਜਾਵੇਗੀ ਜਨਮ ਮਰਨ ਛੁੱਟ ਜਾਏਗਾ ਤਦ ਤੱਕ ਇਸ ਸੂਰ ਸਹਿਆ ਤੇ ਹਰਨ ਆਦਿਕ ਜੂਨਾਂ ਵਿਚ ਜਨਮ ਲਵੇਗਾ । ਇਹ ਗੱਲ ਸੁਣ ਕੇ ਮੂਲੇ ਦੇ ਸੰਬੰਧੀ ਉਸਨੂੰ ਘਰ ਲੈ ਗਏ ਤੇ ਉਹ ਘਰ ਪਹੁੰਚ ਕੇ ਮਰ ਗਿਆ ।
ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ ਮਹਾਰਾਜ ! ਕੁੱਝ ਸਮਾਂ ਹੋਰ ਠਹਿਰਕੇ ਸਾਡਾ ਉਧਾਰ ਕਰੋ
ਗੁਰੂ ਜੀ ਨੇ ਕਿਹਾ ਪਹਿਲਾਂ ਇੱਥੇ ਧਰਮਸਾਲਾ ਬਣਵਾਓ ਫਿਰ ਜਦ ਕੜਾਹ ਪ੍ਰਸ਼ਾਦਿ ਕਰਕੇ ਅਰਦਾਸਾਂ ਕਰੋਗੇ ਤਾਂ ਤੁਹਾਡੀ ਮੁਰਾਦ ਪੂਰੀ ਹੋਵੇਗੀ । ਉਪਰੰਤ ਗੁਰੂ ਜੀ ਚਰਨ ਪਾਹੁਲ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਇਸ ਜਗ੍ਹਾ ਤੇ ਗੁਰਦੁਆਰਾ ਬੇਰ ਬਾਬਾ ਨਾਨਕ ਕਰ ਕੇ ਪ੍ਰਸਿੱਧ ਹੈ ।।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏🙏 ਪੇਜ ਨੂੰ ਫੌਲੌ ਕਰਲਿਉ ਤਾਂ ਜੌ ਹੌਰ ਰੌਜ ਗੁਰੂ ਸਾਖੀਆਂ ਪੜ ਸਕੌ
HRਮਨ 🙏🙏
“”(ਗਿਆਨ ਦੇ ਸਾਹਮਣੇ ਉਮਰ ਕੋਈ ਮਾਅਨੇ ਨਹੀਂ ਰੱਖਦੀ। ਜੇਕਰ ਕੋਈ ਸੋਚੇ ਕਿ ਅਸੀ ਵੱਡੀ ਉਮਰ ਦੇ ਹੋਕੇ ਹੀ ਮਰਾਂਗੇ ਤਾਂ ਇਹ ਝੂਠੀ ਗੱਲ ਹੈ। ਮੌਤ ਤਾਂ ਕਦੇ ਵੀ ਆ ਸਕਦੀ ਹੈ, ਫਿਰ ਉਹ ਚਾਹੇ ਬੱਚਾ ਹੋਵੇ,ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ।)””
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਲਵੰਡੀ ਗਰਾਮ ਵਲੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪਰਵਾਰ ਨੂੰ ਮਿਲਣ ਪੱਖਾਂ ਦੇ ਰੰਧਵੇ ਲਈ ਚੱਲ ਪਏ। ਰਸਤੇ ਵਿੱਚ ਇੱਕ ਪੜਾਵ ਦੇ ਸਮੇਂ ਜਦੋਂ ਆਪ ਕੱਥੂ ਨੰਗਲ ਗਰਾਮ ਵਿੱਚ ਇੱਕ ਰੁੱਖ ਦੇ ਹੇਠਾਂ “ਕੀਰਤਨ” ਵਿੱਚ ਵਿਅਸਤ ਸਨ ਤਾਂ ਇੱਕ ਕਿਸ਼ੋਰ ਦਸ਼ਾ ਦਾ ਬਾਲਕ ਤੁਹਾਡੀ ਮਧੁਰ ਬਾਣੀ ਦੇ ਖਿੱਚ ਵਲੋਂ ਚਲਾ ਆਇਆ ਅਤੇ ਕਾਫ਼ੀ ਸਮਾਂ ਕੀਰਤਨ ਸੁਣਦਾ ਰਿਹਾ,ਫਿਰ ਜਲਦੀ ਵਲੋਂ ਘਰ ਪਰਤ ਗਿਆ। ਘਰ ਵਲੋਂ ਕੁੱਝ ਖਾਦਿਅ ਪਦਾਰਥ ਅਤੇ ਦੁੱਧ ਲਿਆਕੇ ਗੁਰੁਦੇਵ ਨੂੰ ਭੇਂਟ ਕਰਦੇ ਹੋਏ ਕਿਹਾ– ਤੁਸੀ, ਕ੍ਰਿਪਾ ਕਰਕੇ ਇਨ੍ਹਾਂ ਦਾ ਸੇਵਨ ਕਰੋ। ਉਸ ਕਿਸ਼ੋਰ ਦੀ ਸੇਵਾ–ਭਗਤੀ ਵੇਖਕੇ ਗੁਰੁਦੇਵ ਅਤਿ ਖੁਸ਼ ਹੋਏ ਅਤੇ ਅਸੀਸ ਦਿੰਦੇ ਹੋਏ ਕਿਹਾ– ਚਿਰੰਜੀਵ ਰਹੋ ! ਅਤੇ ਪੁੱਛਿਆ: ਪੁੱਤਰ ਤੁਸੀ ਕੀ ਚਾਹੁੰਦੇ ਹੋ ? ਕਿਸ਼ੋਰ ਨੇ ਜਵਾਬ ਦਿੱਤਾ: ਹੇ ਗੁਰੁਦੇਵ ! ਮੈਨੂੰ ਮੌਤ ਵਲੋਂ ਬਹੁਤ ਡਰ ਲੱਗਦਾ ਹੈ, ਮੈਂ ਇਸ ਡਰ ਵਲੋਂ ਅਜ਼ਾਦ ਹੋਣਾ ਚਾਹੁੰਦਾ ਹਾਂ। ਇਸ ਉੱਤੇ ਗੁਰੁਦੇਵ ਨੇ ਕਿਹਾ ਕਿ: ਪੁੱਤਰ ਤੁਹਾਡੀ ਉਮਰ ਤਾਂ ਖੇਡਣ–ਕੁੱਦਣ ਦੀ ਹੈ ਤੈਨੂੰ ਇਹ ਗੰਭੀਰ ਗੱਲਾਂ ਕਿੱਥੋ ਸੁੱਝੀਆਂ ਹਨ ? ਇਹ ਮੌਤ ਦਾ ਡਰ ਇਤਆਦਿ ਤਾਂ ਬੁਢੇਪੇ ਦੀ ਕਲਪਨਾ ਹੁੰਦੀ ਹੈ। ਉਂਜ ਮੌਤ ਨੇ ਆਉਣਾ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਹੀ ਹੈ। ਇਹ ਜਵਾਬ ਸੁਣ ਕੇ ਕਿਸ਼ੋਰ ਨੇ ਫਿਰ ਕਿਹਾ: ਇਹੀ ਤਾਂ ਮੈਂ ਕਹਿ ਰਿਹਾ ਹਾਂ, ਮੌਤ ਦਾ ਕੀ ਭਰੋਸਾ ਪੱਤਾ ਨਹੀਂ ਕਦੋਂ ਆ ਜਾਵੇ। ਇਸਲਈ ਮੈਂ ਉਸ ਵਲੋਂ ਭੈਭੀਤ ਰਹਿੰਦਾ ਹਾਂ। ਉਸਦੀ ਇਹ ਗੱਲ ਸੁਣਕੇ ਗੁਰੁਦੇਵ ਕਹਿਣ ਲੱਗੇ ਕਿ: ਪੁੱਤਰ ਤੂੰ ਤਾਂ ਬਹੁਤ ਤੀਖਣ ਬੁੱਧੀ ਪਾਈ ਹੈ। ਉਨ੍ਹਾਂ ਸੂਖਮ ਗੱਲਾਂ ਉੱਤੇ ਵੱਡੇ–ਵੱਡੇ ਲੋਕ ਵੀ ਆਪਣਾ ਧਿਆਨ ਕੇਂਦਰਤ ਨਹੀਂ ਕਰ ਪਾਂਦੇ, ਜੇਕਰ ਮੌਤ ਦਾ ਡਰ ਹੀ ਹਰ ਇੱਕ ਵਿਅਕਤੀ ਆਪਣੇ ਸਾਹਮਣੇ ਰੱਖੇ ਤਾਂ ਇਹ ਅਪਰਾਧ ਹੀ ਕਿਉਂ ਹੋਣ ? ਖੈਰ, ਤੁਹਾਡਾ ਨਾਮ ਕੀ ਹੈ ? ਕਿਸ਼ੋਰ ਨੇ ਜਵਾਬ ਵਿੱਚ ਦੱਸਿਆ: ਉਸਦਾ ਨਾਮ ਬੂੱਡਾ ਹੈ ਅਤੇ ਉਸਦਾ ਘਰ ਇਸ ਪਿੰਡ ਵਿੱਚ ਹੈ। ਗੁਰੁਦੇਵ ਨੇ ਤੱਦ ਕਿਹਾ: ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਉਚਿਤ ਹੀ ਰੱਖਿਆ ਹੈ ਕਿਉਂਕਿ ਤੂੰ ਤਾਂ ਘੱਟ ਉਮਰ ਵਿੱਚ ਹੀ ਬਹੁਤ ਸਮੱਝਦਾਰੀ ਦੀਆਂ ਬੁੱਢਿਆਂ ਵਰਗੀ ਗੱਲਾਂ ਕਰਦਾ ਹੈਂ ਉਂਜ ਇਹ ਮੌਤ ਦਾ ਡਰ ਤੈਨੂੰ ਕਦੋਂ ਵਲੋਂ ਸਤਾਣ ਲਗਾ ਹੈ ? ਕਿਸ਼ੋਰ, ਬੁੱਢਾ ਜੀ ਨੇ ਕਿਹਾ: ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਜਲਾਣ ਲਈ ਕਿਹਾ ਮੈਂ ਬਹੁਤ ਜਤਨ ਕੀਤਾ ਪਰ ਅੱਗ ਨਹੀਂ ਜਲੀ। ਇਸ ਉੱਤੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਅੱਗ ਜਲਾਣ ਲਈ ਪਹਿਲਾਂ ਛੋਟੀ ਲਕੜੀਆਂ ਅਤੇ ਤੀਨਕੇ ਘਾਹ ਇਤਆਦਿ ਜਲਾਏ ਜਾਂਦੇ ਹਨ। ਤੱਦ ਕਿਤੇ ਵੱਡੀ ਲਕੜੀਆਂ ਬੱਲਦੀਆਂ ਹਨ ਬਸ ਮੈਂ ਉਸੀ ਦਿਨ ਵਲੋਂ ਇਸ ਵਿਚਾਰ ਵਿੱਚ ਹਾਂ ਕਿ ਜਿਸ ਤਰ੍ਹਾਂ ਅੱਗ ਪਹਿਲਾਂ ਛੋਟੀ ਲਕੜੀਆਂ ਨੂੰ ਜਲਾਂਦੀ ਹੈ ਠੀਕ ਇਸ ਪ੍ਰਕਾਰ ਜੇਕਰ ਮੌਤ ਵੀ ਪਹਿਲਾਂ ਛੋਟੇ ਬੱਚਿਆਂ ਜਾਂ ਕਿਸ਼ੋਰਾਂ ਨੂੰ ਲੈ ਜਾਵੇ ਤਾਂ ਕੀ ਹੋਵੇਂਗਾ ? ਗੁਰੁਦੇਵ ਨੇ ਕਿਹਾ ਕਿ: ਪੁੱਤਰ ਤੂੰ ਵਡਭਾਗਾ ਹੈਂ ਜੋ ਤੈਨੂੰ ਮੌਤ ਨਜ਼ਦੀਕ ਵਿਖਾਈ ਦਿੰਦੀ ਹੈ। ਇਸ ਪੈਨੀ ਨਜ਼ਰ ਦੇ ਕਾਰਣ ਇੱਕ ਦਿਨ ਤੂੰ ਬਹੁਤ ਮਹਾਨ ਬਣੋਂਗਾ। ਜੇਕਰ ਤੂੰ ਚਾਹੋ ਤਾਂ ਸਾਡੇ ਆਸ਼ਰਮ ਵਿੱਚ ਆਕੇ ਰਹੋ। ਇਹ ਗੱਲ ਸੁਣਕੇ ਕਿਸ਼ੋਰ ਅਤਿ ਖੁਸ਼ ਹੋਇਆ ਅਤੇ ਪੁੱਛਣ ਲਗਾ: ਹੇ ਗੁਰੁਦੇਵ ! ਤੁਹਾਡਾ ਆਸ਼ਰਮ ਕਿੱਥੇ ਹੈ ਗੁਰੁਦੇਵ ਨੇ ਉਸਨੂੰ ਦੱਸਿਆ: ਕਿ ਉਨ੍ਹਾਂ ਦਾ ਆਸ਼ਰਮ ਉੱਥੇ ਵਲੋਂ ਲੱਗਭੱਗ 30 ਕੋਹ ਦੀ ਦੂਰੀ ਉੱਤੇ ਰਾਵੀ ਨਦੀ ਦੇ ਤਟ ਉੱਤੇ ਨਿਮਾਰਣਾਧੀਨ ਹੈ। ਉਨ੍ਹਾਂਨੇ ਉਸਦਾ ਨਾਮ ਕਰਤਾਰਪੁਰ ਰੱਖਣ ਦਾ ਨਿਸ਼ਚਾ ਕੀਤਾ ਹੈ। ਹੁਣ ਉਹ ਪਰਤ ਕੇ ਉਸ ਵਿੱਚ ਸਥਾਈ ਰੂਪ ਵਲੋਂ ਰਹਿਣ ਲਗਣਗੇ ਅਤੇ ਉਥੇ ਵਲੋਂ ਹੀ ਗੁਰੁਮਤ ਦਾ ਪ੍ਰਚਾਰ ਕਰਣਗੇ। ਇਸ ਸਭ ਜਾਣਕਾਰੀ ਨੂੰ ਪ੍ਰਾਪਤ ਕਰਕੇ ਕਿਸ਼ੋਰ, ਬੂੱਢਾ ਜੀ ਕਹਿਣ ਲਗਾ: ਗੁਰੁਦੇਵ ! ਮੈਂ ਆਪਣੇ ਮਾਤਾ–ਪਿਤਾ ਵਲੋਂ ਆਗਿਆ ਲੈ ਕੇ ਕੁੱਝ ਦਿਨ ਬਾਅਦ ਤੁਹਾਡੀ ਸੇਵਾ ਵਿੱਚ ਮੌਜੂਦ ਹੋ ਜਾਵਾਂਗਾ। ਗੁਰੁਦੇਵ ਨੇ ਤੱਦ ਕਿਸ਼ੋਰ ਵਲੋਂ ਕਿਹਾ: ਜੇਕਰ ਸਾਡੇ ਕੋਲ ਆਉਣਾ ਹੋ ਤਾਂ ਪਹਿਲਾਂ ਉਸਦੇ ਲਈ ਦ੍ਰੜ ਨਿਸ਼ਚਾ ਅਤੇ ਆਤਮ ਸਮਰਪਣ ਦੀ ਭਾਵਨਾ ਪੱਕੀ ਕਰ ਲੈਣਾ ਅਤੇ ਉਸ ਲਈ ਆਪਣੇ ਆਪ ਨੂੰ ਤਿਆਰ ਕਰੋ:
ਜਉ ਤਉ ਪ੍ਰੇਮ ਖੇਲਨ ਕਾ ਚਾਉ ॥ ਸਿਰੁ ਧਰ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਮ: 1, ਅੰਗ 1412
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ
ਪੇਜ ਫੌਲੌ ਕਰਲਿਉ ਜਿਹਨਾਂ ਨੇ ਨਹੀਂ ਕੀਤਾ ਤੌ ਜੌ ਹਰ ਰੌਜ ਗੁਰੂ ਸਾਖੀਆਂ ਪੜ ਸਕੌ
HRਮਨ 🙏