सोरठि महला ५ ॥ हमरी गणत न गणीआ काई अपणा बिरदु पछाणि ॥ हाथ देइ राखे करि अपुने सदा सदा रंगु माणि ॥१॥ साचा साहिबु सद मिहरवाण ॥ बंधु पाइआ मेरै सतिगुरि पूरै होई सरब कलिआण ॥ रहाउ ॥ जीउ पाइ पिंडु जिनि साजिआ दिता पैनणु खाणु ॥ अपणे दास की आपि पैज राखी नानक सद कुरबाणु ॥२॥१६॥४४॥
हे भाई! परमात्मा हम जीवों के किये बुरे-कर्मो का कोई ध्यान नहीं करता। वह अपने मूढ़-कदीमा के (प्यार वाले) सवभाव को याद रखता है, (वह, बल्कि, हमें गुरु मिला कर, हमें) अपना बना कर (अपने) हाथ दे के (हमे विकारों से) बचाता है। (जिस बड़े-भाग्य वाले को गुरु मिल जाता है , वह) सदा ही आत्मिक आनंद मानता रहता है॥१॥ हे भाई! सदा कायम रहने वाला मालिक-प्रभु सदा दयावान रहता है, (कुकर्मो की तरफ बड़ रहे मनुख को गुरु मिलाता है। जिस को पूरा गुरु मिल गया, उस के विकारों के रास्ते में) मेरे पूरे गुरु ने बंद लगा दिया ( और, इस प्रकार उस के अंदर) सारे आत्मिक आनंद पैदा हो गए॥रहाउ॥ हे भाई! जिस परमात्मा ने जान डालकर (हमारा) सरीर पैदा किया है, जो (हर समय) हमे खुराक और पोशाक दे रहा है, वह परमात्मा (संसार-समुन्द्र की विकार लहरों से) अपने सेवक की इज्ज़त (गुरु मिला कर) आप बचाता है। हे नानक! (कह की मैं उस परमात्मा से) सदा सदके जाता हूँ॥२॥१६॥४४॥
ਅੰਗ : 619
ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥
ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਾ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏🙏🙏🙏🙏🙏🙏🙏🙏🙏🙏🙏🙏
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਓੁ ਕੇਹਾ ਕਾੜਾ ਜੀਓੁ ||੧||
ਵਾਹੇਗੁਰੂ ਜੀ 🙏🙏
ਅੱਜ 9 ਮਈ ਨੂੰ ਦੂਸਰੇ ਪਾਤਸ਼ਾਹ
ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ
ਪ੍ਰਕਾਸ਼ ਪੁਰਬ ਹੈ ਜੀ
ਵਾਹਿਗੁਰੂ ਜੀ ਬੋਲਕੇ ਸ਼ੇਅਰ ਕਰੋ ਜੀ।
धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु त्रिसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥
अर्थ :-हे भगवान जी ! (दुनिया के विकारों के झंझटों में से) अपने सेवक की इज्ज़त बचा ले। हे हरि ! मुझे अपना नाम जपने की समरथा दे। मैं (तेरे से) सिर्फ तेरी भक्ति का दान मांग रहा हूँ।रहाउ। हे भाई ! मुझे वह धर्म बता जिस के साथ जगत के विकारों के झंझटों से बचा जा सके। मैं इन झंझटों से बचना चाहता हूँ। बता; मैं कैसे बचूँ? (उत्तर-) परमात्मा के नाम का जाप कश्ती है,नाम ही तुलहा है। जिस मनुख ने हरि-नाम जपा वह तैराक बन के (संसार-सागर से) पार निकल जाता है।1। हे भाई ! जिन मनुष्यों ने गुरु के वचनों के द्वारा परमात्मा का नाम जपा, वह सेवक परमात्मा को प्यारे लगते हैं। चित्र गुप्त ने जो भी उन (के कर्मो) का लेख लिख रखा था, धर्मराज का वह सारा हिसाब ही खत्म हो जाता है।2। हे भाई ! जिन संत जनों ने साध जनों की संगत में बैठ के अपने मन में परमात्मा के नाम का जाप किया, उन के अंदर कलिआण रूप (परमात्मा प्रकट हो गया, मानो) ठंडक पहुचाने वाला चाँद चड़ गया, जिस ने (उन के मन में से) तृष्णा की अग्नि बुझा दी; (जिस ने विकारों का) तपता सूरज (शांत कर दिया)।3। हे भगवान ! तूं सब से बड़ा हैं, तूं सर्व-व्यापक हैं; तूं अपहुंच हैं; ज्ञान-इन्द्रियों के द्वारा तेरे तक पहुंच नहीं हो सकती। तूं (हर जगह) आप ही आप हैं। हे भगवान ! अपने दास नानक ऊपर कृपा कर, और, अपने दासो के दासो का दास बना ले।4।6।
ਅੰਗ : 668
ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥
ਅਰਥ: ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ। ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ।2। ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ,ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ)।3। ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।4।6।
ਅੰਗਦ ਦੇਵ ਜੀ ਨੂੰ ਗੁਰੂ ਬਣਾਉਣ ਵਲੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ?
ਉਨ੍ਹਾਂ ਦੀ ਕਾਫ਼ੀ ਔਖੀ ਪਰੀਕਸ਼ਾਵਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਪਰੀਖਿਆ
ਰਾਵੀ ਨਦੀ ਉੱਤੇ ਸਰਦੀ ਵਿੱਚ ਰੂਕਣਾ, ਸਭ ਪਰਤ ਗਏ, ਪਰ ਅੰਗਦ ਦੇਵ ਰੂਕੇ ਰਹੇ।
. ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਦੂਜੀ ਪਰੀਖਿਆ
ਮੀਂਹ ਵਿੱਚ ਦਿਵਾਰ ਡਿੱਗਣ ਉੱਤੇ ਆਪ ਦੀਵਾਰ ਦੀ ਜਗ੍ਹਾ ਆ ਗਏ ਸਨ, ਲੇਕਿਨ ਗੁਰੂ ਨਾਨਕ ਦੇਵ ਜੀ ਨੂੰ ਜਗਾਇਆ ਨਹੀਂ ।
. ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਤੀਜੀ ਪਰੀਖਿਆ ਕੀ
ਰਾਤ ਨੂੰ ਦੀਵਾਰ ਬਣਾਉਣ ਉੱਤੇ ਸਾਰਿਆਂ ਨੇ ਮਨਾ ਕਰ ਦਿੱਤਾ, ਪਰ ਅੰਗਦ ਦੇਵ ਜੀ ਨੇ ਬਣਾਈ। ਗੁਰੂ ਨਾਨਕ ਦੇਵ ਜੀ ਨੇ 4 ਵਾਰ ਢਹਾ ਕੇ ਬਣਵਾਈ। ਫਿਰ ਵੀ ਤੁਸੀਂ ਬਣਾਈ।
. ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਚੌਥੀ ਪਰੀਖਿਆ
ਅੱਧੀ ਰਾਤ ਨੂੰ ਕੱਪੜੇ ਧੋਣ ਲਈ ਬੋਲਿਆ, ਸਾਰਿਆਂ ਨੇ ਮਨਾ ਕਰ ਦਿੱਤਾ ਕਿ ਸਵੇਰੇ ਹੋਣ ਉੱਤੇ ਹੀ ਧੋਣਗੇ, ਪਰ ਅੰਗਦ ਦੇਵ ਜੀ ਨੇ ਕੱਪੜੇ ਧੋਤੇ, ਸੁਖਾਣ ਲਈ ਬਾਹਰ ਆਏ, ਤਾਂ ਅੱਧੀ ਰਾਤ ਨੂੰ ਸੂਰਜ ਨਿਕਲਿਆ ਹੋਇਆ ਸੀ। ਉਨ੍ਹਾਂਨੇ ਕੱਪੜੇ ਸੁਖਾ ਲਏ।
. ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀ ਪਰੀਖਿਆ
ਇੱਕ ਵਾਰ ਬਿੱਲੀ ਨੇ ਫਰਸ਼ ਗੰਦਾ ਕਰ ਦਿੱਤਾ, ਸਾਰਿਆਂ ਨੇ ਸਾਫ਼ ਕਰਣ ਵਲੋਂ ਮਨਾ ਕਰ ਦਿਆ ਕਿ ਮੇਹਤਰ ਨੂੰ ਬੁਲਵਾ ਲਓ, ਤੱਦ ਗੁਰੂ ਨਾਨਕ ਦੇਵ ਜੀ ਨੇ ਅੰਗਦ…
ਜੀ ਵਲੋਂ ਕਿਹਾ, ਉਨ੍ਹਾਂਨੇ ਤੁਰੰਤ ਸਾਫ਼ ਕਰ ਦਿੱਤਾ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਛੇਵੀਂ ਪਰੀਖਿਆ
ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਜਾਨਬੁਝ ਕੇ ਇੱਕ ਕਟੋਰਾ ਗੰਦੇ ਨਾਲੇ ਵਿੱਚ ਸੁੱਟਿਆ ਅਤੇ ਕੱਢਣ ਨੂੰ ਕਿਹਾ, ਸਾਰਿਆਂ ਨੇ ਮਨਾ ਕਰ ਦਿੱਤਾ, ਪਰ ਅੰਗਦ ਦੇਵ ਜੀ ਗੰਦੇ ਨਾਲੇ ਵਲੋਂ ਕਟੋਰਾ ਕੱਢ ਕੇ ਲਿਆਏ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੱਤਵੀਂ ਪਰੀਖਿਆ
ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਬੱਲਦੀ ਹੋਈ ਚਿਤਾ ਵਿੱਚ ਬੈਠਣ ਨੂੰ ਕਿਹਾ, ਸਾਰੇ ਭਾੱਜ ਗਏ, ਪਰ ਅੰਗਦ ਦੇਵ ਜੀ ਨਹੀਂ ਭੱਜੇ।ਗੁਰੂ ਅੰਗਦ ਦੇਵ ਜੀ ਜਦੋਂ ਬੱਲਦੀ ਚਿਤਾ ਉੱਤੇ ਬੈਠੇ, ਤਾਂ ਬੱਲਦੀ ਚਿਤਾ, ਬਰਫ ਵਰਗੀ ਠੰਡੀ ਹੋ ਗਈ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਅਠਵੀਂ ਪਰੀਖਿਆ
ਇੱਕ ਵਾਰ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਮੁਰਦਾ ਖਾਣ ਨੂੰ ਕਿਹਾ, ਸਾਰੇ ਭਾੱਜ ਗਏ, ਪਰ ਅੰਗਦ ਦੇਵ ਜੀ ਨੇ ਕਿਹਾ– “ਹੇ ਗੁਰੂ ਜੀ ਕਿੱਥੋ ਖਾਨਾ ਸ਼ੁਰੂ ਕਰਾਂ, ਸਿਰ ਵਲੋਂ ਜਾਂ ਪੈਰਾਂ ਵਲੋਂ”।
ਗੁਰੂ ਅੰਗਦ ਦੇਵ ਜੀ ਜਦੋਂ ਮੁਰਦਾ ਖਾਣ ਲੱਗੇ, ਤਾਂ ਕੀ ਚਮਤਕਾਰ ਹੋਇਆ ?
ਮੁਰਦੇ ਦੀ ਜਗ੍ਹਾ ਉੱਤੇ ਕੜਾਹ ਪ੍ਰਸ਼ਾਦ ਬੰਣ ਗਿਆ ਸੀ।
ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਜੀ ਵਿਚ ਮਲੂਕਾ ਨਾਮ ਦਾ ਵਿਅਕਤੀ ਜੋ ਪਿੰਡ ਦਾ ਚੌਧਰੀ ਰਹਿੰਦਾ ਸੀ । ਕਈ ਵਿਦਵਾਨਾਂ ਨੇ ਇਸਦਾ ਨਾਮ ਚੌਧਰੀ ਜਵਾਹਰ ਮੱਲ ਲਿਖਿਆ ਹੈ । ਇਸ ਦੀ ਹਵੇਲੀ ਸਤਿਗੁਰਾਂ ਦੇ ਮੱਲ ਅਖਾੜਾ ਸਾਹਿਬ ਦੇ ਪਾਸ ਹੀ ਸੀ । ਇਸ ਨੂੰ ਸ਼ਰਾਬ ਪੀਣ ਦੀ ਬੜੀ ਭੈੜੀ ਆਦਤ ਸੀ । ਇਸ ਕਰਕੇ ਇਸ ਨੂੰ ਮਿਰਗੀ ਦੀ ਦੁਖਦਾਇਕ ਬਿਮਾਰੀ ਸੀ , ਜੋ ਬੜੇ – ਬੜੇ ਇਲਾਜ ਕਰਕੇ ਵੀ ਨਾ ਹਟੀ । ਇਹ ਬਿਮਾਰੀ ‘ ਤੋਂ ਤੰਗ ਆ ਗਿਆ ਕਿਸੇ ਨੇ ਦੱਸਿਆ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਜਾ ਉਹ ਤੇਰੀ ਬਿਮਾਰੀ ਠੀਕ ਕਰ ਸਕਦੇ ਹਨ ।ਮਲੂਕੇ ਚੌਧਰੀ ਨੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ ।
ਆਪ ਤਪਾ ਜੀ ਪਰਮ ਕਿਰਪਾਲੁ ॥ ਸਭ ਭਾਖਹਿ ਤੁਮ ਸੁਜਸੁ ਬਿਸਾਲ ॥
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ , ਹੇ ਗ਼ਰੀਬ ਨਿਵਾਜ ਜੀ ! ਮੇਰੀ ਮਿਰਗੀ ਦੀ ਬਿਮਾਰੀ ਹਟਾਓ ।
ਰੋਗ ਅਧਿਕ ਮੇਰੇ ਤਨ ਮਾਂਹੀ ॥ ਕਰਹੁ ਕ੍ਰਿਪਾ ਜਿਮ ਇਹੁ ਮਿਟ ਜਾਹੀ ॥੨੩ ॥
ਸਤਿਗੁਰੂ ਸਾਹਿਬ ਜੀ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਏਗੀ , ਪਰ ਇਹ ਗੱਲ ਚੇਤੇ ਰੱਖੀਂ , ਜਿਸ ਦਿਨ ਸ਼ਰਾਬ ਪੀਵੇਂਗਾ , ਐਸੀ ਮਿਰਗੀ ਆਵੇਗੀ ਕਿ ਉੱਠ ਨਹੀਂ ਸਕੇਂਗਾ , ਉਥੇ ਹੀ ਮਰ ਜਾਵੇਗਾ । ਇਹ ਸਤਿਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ । ਮਲੂਕੇ ਨੇ ਇਹ ਬਚਨ ਸੁਣ ਕੇ ਸ਼ਰਾਬ ਛੱਡ ਦਿੱਤੀ । ਅੱਠ ਸਾਲ ਜਿਉਂਦਾ ਰਿਹਾ ਤੇ ਮਿਰਗੀ ਦੀ ਬਿਮਾਰੀ ਨਾ ਆਈ । ਇਕ ਦਿਨ ਉਸ ਨੂੰ ਗ਼ਲਤ ਸਾਥੀਆਂ ਦਾ ਸੰਗ ਹੋ ਗਿਆ ਤਾਂ ਉਨ੍ਹਾਂ ਨੇ ਕਿਹਾ ਹੁਣ ਤਾਂ ਬਿਮਾਰੀ ਹਟ ਗਈ ਹੈ , ਮੌਜ ਲੈ , ਸਾਉਣ ਦੀਆਂ ਘਟਾਂ ਝੂਮ- ਝੂਮ ਕੇ ਆਈਆਂ । ਠੰਢੀ – ਠੰਢੀ ਪਉਣ ਚੱਲੀ , ਨਿੱਕੀ – ਨਿੱਕੀ ਬੂੰਦਾ ਬਾਂਦੀ ਹੋ ਰਹੀ ਸੀ । ਇਹ ਰਹਿ ਨਾ ਸਕਿਆ । ਨੌਕਰ ਨੂੰ ਕਿਹਾ , “ ਲਿਆ ਓਇ ਸ਼ਰਾਬ ! ‘ ‘ ਜਦੋਂ ਸ਼ਰਾਬ ਪੀ ਕੇ ਨੇਤਰਾਂ ਨੂੰ ਤਰਾਰ ਜਿਹਾ ਆਇਆ ਤਾਂ ਚੁਬਾਰੇ ‘ ਤੇ ਚੜ੍ਹ ਕੇ ਆਖਿਆ , “ ਹੇ ਗੁਰੂ ਜੀ ! ਅੱਜ ਨਹੀਂ ਰਹਿ ਸਕਿਆ । ਅੱਜ ਮੈਂ ਪੀ ਲਈ ਹੈ , ਵੇਖੋ ਅੱਜ ਸ਼ਰਾਬ ਨੇ ਮੇਰਾ ਕੁਝ ਨਹੀਂ ਵਿਗਾੜਿਆ , ਤੁਹਾਡਾ ਬਚਨ ਵੀ ਝੂਠ ਪੈ ਗਿਆ ਹੈ । ” ਉਸ ਵਕਤ ਸਤਿਗੁਰੂ ਸਾਹਿਬ ਜੀ ਦਾ ਦੀਵਾਨ ਗੁਰਦੁਆਰਾ ਮੱਲ ਅਖਾੜਾ ਸਾਹਿਬ ਜੀ ਵਿਖੇ ਲੱਗਾ ਹੋਇਆ ਸੀ । ਸਤਿਗੁਰਾਂ ਨੇ ਇਸ ਦੀ ਇਹ ਗੱਲ ਸੁਣ ਕੇ ਕਿਹਾ , “ ਮਿਰਗੀ ਵੀ ਹੁਕਮ ਦੀ ਬੱਧੀ ਹੋਈ ਸੀ । ਜੇ ਤੂ ਸਾਡਾ ਬਚਨ ਤੋੜ ਕੇ ਸ਼ਰਾਬ ਪੀ ਲਈ ਹੈ ਤੇ ਲੈ ਫੇਰ ਮਿਰਗੀ ਵੀ ਆਈ ” ਇਹ ਬਚਨ ਕਹਿਣ ਦੀ ਦੇਰ ਸੀ ਮਿਰਗੀ ਦਾ ਦੌਰਾ ਮਲੂਕੇ ਚੌਧਰੀ ਨੂੰ ਆਣ ਪਇਆ ਚੁਬਾਰੇ ਤੋਂ ਡਿੱਗ ਕੇ ਮੌਤ ਹੋ ਗਈ । ਇਸ ਲਈ ਜੇ ਗੁਰੂ ਦੀ ਮਿਹਰ ਨਾਲ ਤੁਹਾਡੇ ਦੁੱਖ ਦੂਰ ਹੋ ਗਏ ਹੋਣ ਤਾ ਗੁਰੂ ਦੇ ਬਚਨਾਂ ਤੇ ਤੁਰਨ ਦਾ ਵੀ ਯਤਨ ਕਰਿਆ ਕਰੋ ਗੁਰੂ ਜੀ ਦੇ ਬਚਨ ਜਨਮ ਮਰਨ ਦਾ ਗੇੜ ਖ਼ਤਮ ਕਰ ਦੇਂਦੇ ਹਨ।
ਜੋਰਾਵਰ ਸਿੰਘ ਤਰਸਿੱਕਾ ।