ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਚੱਬੇ ਵੱਲ ਜਾ ਰਹੇ ਸਨ ਕਿ ਇੱਕ ਮਾਈ ਜਿਸ ਦਾ ਨਾਂ ਸੁਲੱਖਣੀ ਸੀ ਗੁਰੂ ਜੀ ਦੇ ਘੋੜੇ ਨੂੰ ਘੇਰ ਖਲੋਤੀ । ਮਾਤਾ ਸੁਲੱਖਣੀ ਚੱਬੇ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਘਰ ਕੋਈ ਔਲਾਦ ਨਹੀਂ ਸੀ । ਉਹ ਕਈ ਸਾਧਾਂ ਫਕੀਰਾਂ ਪਾਸ ਜਾ ਚੁੱਕੀ ਸੀ ਪਰ ਉਹਦੇ ਮਨ ਦੀ ਮੁਰਾਦ ਪੂਰੀ ਨਾ ਹੋਈ ।
ਜਦ ਉਸ ਨੂੰ ਲੋਕਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਿਗੋਬਿੰਦ ਸਾਹਿਬ ਆਪ ਚੱਬੇ ਪਿੰਡ ਆ ਰਹੇ ਹਨ ਤਾਂ ਉਹ ਕਲਮ ਦਵਾਤ ਲੈ ਕੇ ਰਾਹ ਵਿਚ ਆ ਖਲੋਤੀ । ਗੁਰੂ ਜੀ ਦਾ ਘੋੜਾ ਡੱਕ ਕੇ ਕਹਿਣ ਲੱਗੀ ਇਸ ਦੀਨ ਦੁਨੀਆਂ ਦੇ ਵਾਲੀ ਮੈ ਸੰਸਾਰ ਵਿੱਚ ਬੇ – ਔਲਾਦ ਤੁਰੀ ਫਿਰਦੀ ਹਾਂ । ਤੁਹਾਡੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਮੈਨੂੰ ਗਰੀਬਣੀ ਨੂੰ ਇਕ ਪੁੱਤਰ ਦੀ ਦਾਤ ਬਖਸ਼ੋ ।
ਗੁਰੂ ਜੀ ਨੇ ਕਿਹਾ ਤੇਰੇ ਲੇਖਾਂ ਵਿਚ ਪੁੱਤਰ ਦੀ ਦਾਤ ਨਹੀ ਲਿਖੀ ਹੈ ।
ਮਾਈ ਸੁਲੱਖਣੀ ਬੜੇ ਵਿਸ਼ਵਾਸ ਨਾਲ ਕਹਿਣ ਲੱਗੀ ਉਥੇ ਵੀ ਲੇਖ ਤੁਸੀਂ ਲਿਖਣੇ ਸੀ ਇਥੇ ਵੀ ਤੁਸੀਂ ਲਿਖਣੇ ਹਨ । ਉਸ ਨੇ ਕਲਮ ਦਵਾਤ ਗੁਰੂ ਜੀ ਨੂੰ ਫੜਾਈ ਅਤੇ ਆਪਣਾ ਹੱਥ ਲੇਖ ਲਿਖਣ ਵਾਸਤੇ ਗੁਰੂ ਜੀ ਅੱਗੇ ਕੀਤਾ । ਜਦ ਗੁਰੂ ਜੀ ਉਸ ਦੇ ਹੱਥ ਉੱਤੇ 1 ਲਿਖਣ ਲੱਗੇ ਤਾਂ ਘੋੜੇ ਨੇ ਪੈਰ ਹਿਲਾ ਦਿੱਤਾ ਤਾਂ 1 ਦੇ ਥਾਂ 7 ਲਿਖਿਆ ਗਿਆ । ਇਤਿਹਾਸ ਗਵਾਹ ਹੈ ਕਿ ਉਸ ਮਾਈ ਦੇ ਘਰ ਸੱਤ ਪੁੱਤਰ ਪੈਦਾ ਹੋਏ ਅਤੇ ਉਹ ਗੁਰੂ ਘਰ ਦੀ ਬਹੁਤ ਸੇਵਾ ਕਰਦੇ ਰਹੇ ।
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ ‌,🙏
HRਮਨ 🙏

ਹਮੇਸ਼ਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਜਰਨੈਲ ਸਿੰਘ ( ਸੰਤ ਜੀ ) ਨੂੰ ,ਮਜਾਕੀਆ ਸੁਭ੍ਹਾ , ਦੋ ਥਾਂ ਵੱਡੇ ਭਰਾ ਮਾਸਟਰ ਜੁਗਰਾਜ ਸਿੰਘ ਨੇ ਆਦਤਣ ਟਿੱਚਰ ਕਰਦਿਆਂ ਕਿਹਾ ।
ਰੱਬ ਨੂੰ ਮੈਂ ਨਹੀਂ ਟਿਕਣ ਦਿੰਦਾ , “ ਤੇਰਾ ਢਿੱਡ ਦੁਖਦੈ !”
ਇਹ ਕਹਿਕੇ ਜਰਨੈਲ ਸਿਹੁੰ ( ਸੰਤ ਜੀ ) ਤਾਂ ਵੱਡੇ ਪਿੰਡ ( ਰੋਡਿਆਂ ) ਦੇ ਰਾਹ ਪੈ ਗਿਆ , ਤੇ ਮਾਸਟਰ ਜੀ ਦੀਆਂ ਲੱਗ ਗਈਆਂ ਚੀਕਾਂ ਪੈਣ ।
ਘਰਦੇ ਜੀਅ ਦਵਾਈ ਦੱਪੇ ਦਾ ਓਹੜ ਪੋਹੜ ਕਰਨ , ਤੇ ਮਾਸਟਰ ਜੀ ਚਾਕੂ ਬਣਿਆ ਕਰਾਹੁੰਦਾ ਹੋਇਆ ਰੌਲਾ ਪਾਵੇ ।
ਉਏ ਉਹਨੂੰ ‘ ਪਤੰਦਰ ‘ ਨੂੰ ਰੋਕੋ !
ਉਹੀ ਠੀਕ ਕਰੂ ।ਇਹ ਕਿਸੇ ਹੋਰ ਦਵਾਈ ਦਾਰੂ ਨਾਲ ਨੀ ਹਟਣਾ !
ਇੱਕ ਜਣੇ ਨੂੰ ਸਾਈਕਲ ਤੇ ਵੱਡੇ ਪਿੰਡ ਨੂੰ ਜਰਨੈਲ ਸਿੰਘ ( ਸੰਤ ਜੀ ) ਦੇ ਮਗਰ ਭਜਾਇਆ ਗਿਆ ।ਇਤਫਾਕਵੱਸ ਜਰਨੈਲ ਸਿੰਘ ( ਸੰਤ ਜੀ ) ਨੇ ਵੱਡੇ ਪਿੰਡ ਸੰਤ ਕ੍ਰਿਪਾਲ ਸਿੰਘ ( ਸੰਤ ਜੀ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਜੁਗਿੰਦਰ ਸਿੰਘ ਜੀ ਦੇ ਗੁਰਮਤਿ ਵਿੱਦਿਆ ਦੇ ਉਸਤਾਦ ) ਜੀ ਦੇ ਨਾਮ ਤੇ ਮਸ਼ਹੂਰ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਆਵਦੇ ਪਿਤਾ ਜੀ ਕੋਲ ਕਿਸੇ ਕੰਮ ਰੁਕ ਕੇ ਹੀ ਅਗਲੇ ਸਫ਼ਰ ਤੇ ਜਾਣਾ ਸੀ ।
ਜਦ ਨੂੰ ਸਾਈਕਲ ਸਵਾਰ ਗੁਰਦੁਆਰਾ ਸਾਹਿਬ ਪਹੁੰਚ ਗਿਆ ਅਤੇ ਬਾਬਾ ਜੀ ਨੂੰ ‘ ਸਾਰੀ ਗੱਲ ‘ ਦੱਸੀ ।
ਬਹੁਤ ਹੀ ਨਰਮ ਅਤੇ ਨਿਮਰ ਸੁਭ੍ਹਾ ਦੇ ਮਾਲਕ ਬਾਬਾ ਜੁਗਿੰਦਰ ਸਿੰਘ ਜੀ ਨੇ ਜਰਨੈਲ ਸਿੰਘ ( ਸੰਤ ਜੀ ) ਨੂੰ ਮਿੱਠੀ ਜਿਹੀ ਨਸੀਹਤ ਕਰਦਿਆਂ ਕਿਹਾ ।
ਜਰਨੈਲ ਸਿੰਘਾ, ਇੰਝ ਬੀਰਰਸ ‘ਚ ਆ ਕੇ ਕਠੋਰ ਬਚਨ ਨਾ ਕਰਿਆ ਕਰ ।
ਬਾਪੂ ਜੀ ਮੇਰੇ ਇੰਝ ਕਹਿਣ ਨਾਲ ਭਲਾ ਕਿਸੇ ਨੂੰ ਕੁਛ ਕਿਵੇਂ ਹੋ ਸਕਦੈ ?
ਖਾਧੇ ਪੀਤੇ ਦੀ ਵਜ੍ਹਾ ਕਰਕੇ ਹੁੰਦਾ ਹੋਊ ਦਰਦ , ਡਾਕਟਰ ਤੋ ਦਵਾਈ ਲੈਣੀ ਚਾਹੀਦੀ ਐ ।
ਨਹੀਂ ਚੱਲ ਜੇ ਮਾਸਟਰ ਜੀ ਦੀ ਇੱਛਾ ਹੈ ਤਾਂ ,
ਤੂੰ ਹੀ ਕੋਈ ਹੱਲ ਦੱਸ ਦੇ ।
ਗੁਰਮਤਿ ਗੁਰਬਾਣੀ ਦੇ ਅਨਿੰਨ ਸ਼ਰਧਾਲੂ ਅਤੇ ਗਿਆਤਾ ਬਾਬਾ ਜੀ ਨੇ ਜਰਨੈਲ ਸਿੰਘ ਨੂੰ ਪ੍ਰੇਰਣਾ ਕੀਤੀ ।
ਬਾਪੂ ਜੀ ਤੁਸੀਂ ‘ ਹੁਕਮ ‘ ਕਰਦੇ ਹੋ ਤਾਂ ,
“ ਚੰਗਾ ਪਾਣੀ ‘ਚ ਲੌਂਗ ਉਬਾਲ ਕੇ ਦੇ ਦਿਉ “।
ਸਾਈਕਲ ਤੇ ਜਾਣ ਵਾਲਾ ਮੁੜਦਾ ਹੋਇਆ ਡਾਕਟਰ ਤੋਂ ਦਵਾਈ ਵੀ ਲੈਂਦਾ ਆਇਆ ।
ਜਦ ਸਾਈਕਲ ਵਾਲਾ ਭਾਈ ਆ ਡਾਕਟਰ ਤੋਂ ਲਿਆਂਦੀ ਦਵਾਈ ਦੇਣ ਲੱਗਾ ਤਾਂ ,
ਮਾਸਟਰ ਜੀ ਖਿਝਕੇ ਬੋਲੇ ।
ਦਵਾਈ ਨੂੰ ਪਰ੍ਹਾਂ ਸੁੱਟ , ‘ਉਹਨੇ’ ਕੀ ਕਿਹੈ ?
ਅਖੇ ਉਹਨੇ ( ਸੰਤ ਜੀ ) ਨੇ ਤਾਂ ਕਿਹੈ, “ਲੌਂਗ ਪਾਣੀ ‘ਚ ਉਬਾਲ ਕੇ ਦੇ ਦਿਉ।”
ਬੱਸ ਉਵੇਂ ਕਰੋ । ਮਾਸਟਰ ਜੀ ਨੇ ਤਰਲਾ ਕੀਤਾ ।
ਤੇ ਸੱਚੀਂ ਜਰਨੈਲ ਸਿੰਘ ( ਸੰਤ ਜੀ) ਦੇ ਬਚਨਾਂ ਤੇ ਅਮਲ ਕਰਨ ਨਾਲ ਮਾਸਟਰ ਜੀ ਦਾ ਦਰਦ ਪਲਾਂ ਵਿੱਚ ਹੀ ਹਟ ਗਿਆ ।
* ਤੇ ਜਰਨੈਲ ਸਿੰਘ ( ਸੰਤ ਜੀ ) ਦੇ ਜਥਾ ਟਕਸਾਲ ਦਾ ਮੁਖੀ ਸੇਵਾਦਾਰ ਬਣਨ ਤੱਕ ,
‘ ਪੰਗੇ ਲੈਣੋਂ ‘ ਮਾਸਟਰ ਜੀ ਵੀ ਨ੍ਹੀਂ ਹਟਦੇ ਸੀ 😊😁!!!
ਜਸਵੰਤ ਸਿੰਘ ‘ਭਾਈ ਜਾਨ’

ਚੰਡੀਗੜ੍ਹ ਦੇ ਰਹਿਣ ਵਾਲਾ ਇਕ ਸੀਨੀਅਰ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਇਕ ਘਟਨਾ ਦਾ ਜ਼ਿਕਰ ਅਕਸਰ ਕਰਦਾ ਹੈ ਕਿ “ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਪੱਤਰਕਾਰ ਪੰਜਾਬ ਆ ਰਹੇ ਸਨ ਤੇ ਉਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਸਨ। ਇਸੇ ਦੌਰਾਨ ਵਾਸ਼ਿੰਗਟਨ ਪੋਸਟ ਅਖਬਾਰ ਦਾ ਇਕ ਪੱਤਰਕਾਰ ਪੰਜਾਬ ਆਇਆ ਤੇ ਮੈਂ ਉਸ ਦੀ ਮੁਲਾਕਾਤ ਸ਼੍ਰੀ ਅੰਮ੍ਰਿਤਸਰ ਵਿਖੇ ਸੰਤ ਜਰਨੈਲ ਸਿੰਘ ਭਿਡੰਰਾਂਵਾਲ਼ਿਆਂ ਤੇ ਅਕਾਲੀ ਦਲ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕਰਵਾਈ। ਸੰਤ ਜਰਨੈਲ ਸਿੰਘ ਹੋਰਾਂ ਨਾਲ ਉਸ ਪੱਤਰਕਾਰ ਦੀ ਗੱਲਬਾਤ ਦੌਰਾਨ ਕੁਝ ਗੱਲਾਂ ਉੱਤੇ ਆਪਸੀ ਮਤਭੇਦ ਕਾਰਨ ਗੱਲਬਾਤ ਦਾ ਮਾਹੌਲ ਕੁਝ ਗਰਮੀ ਵਾਲਾ ਹੋ ਗਿਆ ਤੇ ਸੰਤਾਂ ਨੇ ਕੁਝ ਕਰੜੀਆਂ ਗੱਲਾਂ ਕਹਿ ਦਿੱਤੀਆਂ। ਉਸ ਸਮੇਂ ਮੈਂ ਸੋਚਿਆ ਕਿ ਸੰਤਾਂ ਨੇ ਇਹ ਠੀਕ ਨਹੀਂ ਕੀਤਾ। ਇਹ ਇੰਨੀ ਵੱਡੀ ਅਖਬਾਰ ਦਾ ਪੱਤਰਕਾਰ ਹੈ ਤੇ ਇਸ ਨਾਲ ਜਿਵੇਂ ਗੱਲਬਾਤ ਹੋਈ ਹੈ ਉਸ ਤੋਂ ਸੰਤਾਂ ਬਾਰੇ ਇਸ ਦੇ ਮਨ ਵਿਚ ਗਲਤ ਛਵੀ ਬਣ ਸਕਦੀ ਹੈ।
ਖੈਰ ਅਸੀਂ ਗੱਲਬਾਤ ਕਰਕੇ ਆ ਗਏ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਕਿਸੇ ਥਾਂ ਖੜ੍ਹੇ ਸੀ ਤਾਂ ਮੈਂ ਉਸ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਕਿ -’ਹੁਣ ਤੁਸੀਂ ਦੋਵਾਂ ਸੰਤਾਂ ਨੂੰ ਮਿਲ ਲਿਆ ਹੈ, ਤੁਹਾਨੂੰ ਦੋਹਾਂ ਵਿਚ ਕੀ ਫਰਕ ਨਜ਼ਰ ਆਇਆ ਹੈ?’- ਤਾਂ ਉਸ ਨੇ ਜਿਸ ਪਾਸੇ ਸੰਤ ਲੌਂਗੋਵਾਲ ਨੂੰ ਮਿਲੇ ਸਾਂ, ਉਸ ਪਾਸੇ ਹੱਥ ਕਰਕੇ ਕਿਹਾ ਕਿ -’ਉਸ ਸੰਤ ਨੂੰ ਸਮੱਸਿਆ ਦੀ ਜਾਣਕਾਰੀ ਹੈ’ (ਤੇ ਫਿਰ ਸੰਤ ਭਿੰਡਰਾਂਵਲਿਆਂ ਵੱਲ ਹੱਥ ਕਰਕੇ ਕਿਹਾ ਕਿ-) ‘ਪਰ ਉਹ ਸੰਤ ਸਮੱਸਿਆ ਨੂੰ ਮਹਿਸੂਸ ਕਰ ਰਿਹਾ ਹੈ।’ ਫਿਰ ਉਹ ਕਹਿਣ ਲੱਗਾ ਕਿ- ‘ਜੋ ਸਮੱਸਿਆ ਦੀ ਸਿਰਫ ਜਾਣਕਾਰੀ ਰੱਖਦਾ ਹੈ ਉਹ ਚੰਗਾ ਨੀਤੀਵਾਨ ਹੋ ਸਕਦਾ ਹੈ; ਪਰ ਜੋ ਸਮੱਸਿਆ ਨੂੰ ਮਹਿਸੂਸ ਕਰਦਾ ਹੈ ਉਹ ਸੱਚ-ਮੁੱਚ ਬਹੁਤ “ਖਤਰਨਾਕ” ਹੁੰਦਾ ਹੈ।’
ਫਿਰ ਉਸ ਵਿਦੇਸ਼ੀ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ- ‘ਕੀ ਤੂੰ ਸਿੱਖਾਂ ਦਾ ਅਠਾਹਰਵੀਂ ਸਦੀ ਦਾ ਇਤਿਹਾਸ ਪੜ੍ਹਿਆ ਹੈ?’ ਤੇ ਜਵਾਬ ਨਾਂਹ ਵਿਚ ਮਿਲਣ ਤੇ ਉਹ ਵਿਦੇਸ਼ੀ ਪੱਤਰਕਾਰ, ਜਿਸ ਨੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਸੀ, ਸੰਤ ਭਿੰਡਰਾਂਵਾਲਿਆਂ ਬਾਰੇ ਕਹਿਣ ਲੱਗਾ ਕਿ- ‘ਇਹ ਕੋਈ ਅਠਾਹਰਵੀਂ ਸਦੀ ਦੀ ਸਿੱਖ ਰੂਹ ਹੈ ਜੋ ਵੀਹਵੀਂ ਸਦੀ ਵਿਚ ਵਿਚਰ ਰਹੀ ਹੈ’ – ‘ਇਹ ਸੰਤ ਸ਼ਹੀਦ ਹੋਵੇਗਾ’ ।
ਸੰਤਾਂ ਬਾਰੇ ਉਸ ਵਿਦੇਸ਼ੀ ਪੱਤਰਕਾਰ ਦੇ ਅਜਿਹੇ ਵਿਚਾਰ ਸੁਣ ਮੈਂ ਹੈਰਾਨ ਰਹਿ ਗਿਆ, ਕਿ ਇਸ ਦੇ ਇਕ ਮੁਲਾਕਾਤ ਵਿਚ ਸੰਤਾਂ ਨੂੰ ਕਿੰਨਾ ਜਾਣ ਲਿਆ ਹੈ ਤੇ ਇੰਝ ਲੱਗਿਆ ਕਿ ਅਸੀਂ ਕਈ ਵਾਰ ਮਿਲਣ ਵਾਲੇ ਸੰਤਾਂ ਬਾਰੇ ਕੁਝ ਵੀ ਨਹੀਂ ਸਾਂ ਜਾਣ ਸਕੇ।’ ਚੰਡੀਗੜ੍ਹ ਦੇ ਇਸ ਪੱਤਰਕਾਰ ਨੇ ਸਿੱਖ ਇਤਿਹਾਸ ਦੇ ਅਠਾਹਰਵੀਂ ਸਦੀ ਦਾ ਸਿੱਖ ਇਤਿਹਾਸ ਇਸ ਤੋਂ ਬਾਅਦ ਪੜ੍ਹੇ, ਤੇ ਉਸ ਦਾ ਨਾਂ ਕਰਮਜੀਤ ਸਿੰਘ (ਸਾਬਕਾ, ਵਧੀਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਹੈ।
ਵਿਦੇਸੀ ਪੱਤਰਕਾਰ ਦੀ ਇਹ ਗੱਲ ਸੱਚ ਸਾਬਿਤ ਹੋੲੀ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗੲੇ ਅਤੇ ਲੌਂਗੋਵਾਲ ਮਰ ਗਿਆ

ਜੂਨ 1984 ਘਲੂਘਾਰੇ ਦੇ ਪਹਿਲੇ ਸ਼ਹੀਦ ਭਾਈ
ਮਹਿੰਗਾ ਸਿੰਘ ਬੱਬਰ (ਅਸਲ ਨਾਮ ਭਾਈ ਕੁਲਵੰਤ ਸਿੰਘ)
ਵੱਲੋਂ ਆਪਣੇ ਪਰਿਵਾਰ ਨੂੰ ਲਿਖੀ ਆਖਰੀ ਚਿੱਠੀ ਕਿ
ਅਰਦਾਸ ਕਰੋ ਇਹ ਸਰੀਰ ਪੰਥ ਖਾਤਰ ਲੱਗ ਜਾਵੇ

ਸਤਿਕਾਰਯੋਗ ਭਾਪਾ ਜੀ ਤੇ ਭਾਬੀ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਮੈਂ ਇਥੇ ਵਾਹਿਗੁਰੂ ਦੀ ਕਿਰਪਾ ਸਦਕਾ
ਰਾਜੀ ਖੁਸ਼ੀ ਹਾਂ | ਆਪ ਜੀ ਦੀ ਰਾਜੀ ਖੁਸ਼ੀ
ਦਸਮ ਪਿਤਾ ਤੋਂ ਮੰਗਦਾ ਹਾਂ |
ਭੈਣ ਜੀ ਤੇ ਭਾਅ ਜੀ ਆਏ ਹਨ
ਉਨਾਂ ਪਾਸੋਂ ਸਬ ਘਰ ਬਾਰੇ ਪਤਾ ਲਗਾ
ਹੈ | ਸੋ ਪਤਾ ਲਗਾ ਹੈ ਕਿ ਦੋਨੋਂ ਭਰਜਾਈਆਂ
ਦੇ ਘਰ ਲੜਕੀਆਂ ਹੋਈਆਂ ਹਨ ਮੇਰੇ ਵਲੋ
ਆਪ ਨੂੰ ਵਧਾਈ ਹੋਵੇ |
ਆਪ ਜੀ ਸਚੇ ਵਾਹਿਗੁਰੂ
ਵਲ ਧਿਆਨ ਰਖਿਆ ਕਰੋ ਮਨ
ਚੜ੍ਹਦੀ ਕਲਾ ਵਿਚ ਜਾਵੇ ਗਏ |
ਆਪ ਜੀ ਅਰਦਾਸ ਕਰੋ ਕਿ ਗੁਰੂ ਸਾਹਿਬ
ਆਪ ਦੇ ਪੰਥ ਦੀ ਵਧ ਤੋਂ ਵਧ ਸੇਵਾ
ਬਖਸ਼ਨ ਤੇ ਇਹ ਸਰੀਰ ਪੰਥ ਖਾਤਰ
ਲਗ ਜਾਵੇ |

ਭਾਪਾ ਜੀ ਦਾ ਕੀ ਹਾਲ ਹੈ ?
ਮੇਰੇ ਵਲੋ ਸਬ ਪਰਿਵਾਰ
ਨੂੰ ਦੋਏ ਹਥ ਜੋੜ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗਲਤੀ ਮਾਫ ਕਰਨੀ |

ਦਾਸ
ਕੁਲਵੰਤ ਸਿੰਘ

बेद पुरान सभै मत सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे सरिओ न एकै काजा ॥ भजिओ न रघुपति राजा ॥१॥ रहाउ ॥ बन खंड जाइ जोगु तपु कीनो कंद मूलु चुनि खाइआ ॥ नादी बेदी सबदी मोनी जम के पटै लिखाइआ ॥२॥ भगति नारदी रिदै न आई काछि कूछि तनु दीना ॥ राग रागनी डि्मभ होइ बैठा उनि हरि पहि किआ लीना ॥३॥ परिओ कालु सभै जग ऊपर माहि लिखे भ्रम गिआनी ॥ कहु कबीर जन भए खालसे प्रेम भगति जिह जानी ॥४॥३॥*

*☬ हिंदी में अर्थ :- ☬*
*जिन समझदार मनुष्यों ने वेद पुरान आदि के सारे मत सुन के कर्म-काँड की आशा रखी, (यह आशा रखी कि कर्म-काँड के साथ जीवन सुधरेगा), वह सारे (आतमिक) मौत में ही ग्रसे रहे। पंडित लोग भी आशा पूरी होने के बिना ही उठ के चले गए (जगत* *त्याग गए) ॥१॥ हे मन! तुझ से यह एक काम भी (जो करने-योग्य था) नहीं हो सका, तुम ने प्रकाश-रूप परमात्मा का भजन नहीं किया ॥१॥ रहाउ ॥ कई लोगों ने जंगलों में जा के योग साधे, तप किए, गाजर-मूली आदि खा कर गुजारा किया; योगी, कर्म-काँडी, ‘अलख’ कहने वाले योगी, मोनधारी-यह सारे जम के लेखे में ही लिखे गए (भावार्थ, इन के साधन मौत के डर से बचा नहीं सकते) ॥२॥ जिस मनुष्य ने शरीर पर तो (धार्मिक चिन्ह) चक्र आदि लगा लिए हैं, पर प्रेम-भगती उस के हृदय में पैदा नहीं हुई, जो राग रागनियाँ तो गाता है पर निरा पाखंड-मूर्ती ही बन बैठा है, ऐसे मनुष्य को परमात्मा से कुछ नहीं मिलता ॥३॥ सारे जगत पर काल का सहम पड़ा हुआ है, भ्रमी ज्ञानी भी उसी ही लेखे में लिखे गए हैं (वह भी मौत के सहम में ही हैं)। कबीर जी कहते हैं – जिन मनुष्यों ने प्रेम-भगती करनी समझ लई है वह (मौत के सहम से) आज़ाद हो गए हैं ॥४॥३॥*

ਅੰਗ : 654

ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥*

ਅਰਥ: ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥ ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ, ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ ॥ ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ॥੩॥ ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)। ਕਬੀਰ ਜੀ ਆਖਦੇ ਹਨ – ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥

84 ਵਿੱਚ ਗੋਰੇ ਅੰਗਰੇਜ਼ ਵੀ ਨਹੀਂ ਸੀ
ਜ਼ਹਿਰ ਸਾਨੂੰ ਫਿਰ ਵੀ ਨਫ਼ਰਤ ਦਾ ਪੈ ਗਿਆ
ਕਾਲੇ ਅੰਗਰੇਜਾਂ ਹੱਥੋਂ ਇਕ ਵਾਰ ਫਿਰ
ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ
ਪਰ ਮਿਟ ਗਏ ਮਿਟਾਉਣ ਵਾਲੇ
ਸਾਡੇ ਅਮਰ ਲਫਜ਼ਾਂ ਵਿੱਚ ਲਿਖੇ ਨਸੀਬਾਂ ਨੂੰ
ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵਲੋਂ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਧੰਨਵਾਦ ਸਹਿਤ
🙏ਗੁਰਲਾਲ ਸਿੰਘ ਕੰਗ ਰਾਊ ਵਾਲੀਆ 🙏

ਭਾਈ ਲਾਲੋ ਸੱਚੀ-ਸੁੱਚੀ ਕਿਰਤ ਕਰਨ ਵਾਲਾ ਗੁਰੂ ਦਾ ਸਿੱਖ ਸੀ, ਜਿਨ੍ਹਾਂ ਨੇ ਦਸਾਂ ਨਹੁੰਆਂ ਦੀ ਕਿਰਤ ਕੀਤੀ ਅਤੇ ਉਸ ਕਮਾਈ ਚੋਂ ਲੋੜਵੰਦਾਂ ਦੀ ਮਦਦ ਅਤੇ ਲੰਗਰ ਪਾਣੀ ਵੀ ਛਕਾਉਂਦੇ ਸਨ। ਉਨ੍ਹਾਂ ਦਾ ਜਨਮ ਸਾਲ 1452 ਈਸਵੀ ਚ ਸੈਦਪੁਰ, ਪਾਕਿਸਤਾਨ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਾਈ ਜਗਤ ਰਾਮ ਸਨ, ਜੋ ਕਿ ਤਰਖਾਣ ਕਬੀਲੇ ਨਾਲ ਸੰਬੰਧਤ ਸਨ। ਭਾਈ ਲਾਲੋ ਨੂੰ ਸਿੱਖ ਇਤਿਹਾਸ ’ਚ ਬਹੁਤ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਜਗਤ ਦਾ ਉਧਾਰ ਕਰਨ ਲਈ ਭਾਈ ਮਰਦਾਨਾ ਨੂੰ ਲੈ ਕੇ ਨਿਕਲੇ ਤਾਂ ਪਹਿਲੀ ਉਦਾਸੀ ਦੌਰਾਨ ਉਹ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ। ਭਾਈ ਲਾਲੋ ਨੇ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਗੱਲਬਾਤਾਂ ਕਰਦਿਆਂ ਭੋਜਨ ਤਿਆਰ ਹੋ ਗਿਆ। ਭੋਜਨ ਪਰੋਸਿਆ ਗਿਆ ਤਾਂ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੇਖ ਕੇ ਬਾਬੇ ਨਾਨਕ ਨੇ ਕਿਹਾ, ‘ਮਰਦਾਨਾ ਖਾਵੇਗਾ।’ ਜਦੋਂ ਮਰਦਾਨੇ ਨੇ ਰੋਟੀ ਦਾ ਇਕ ਟੁੱਕੜਾ ਮੂੰਹ ’ਚ ਪਾਇਆ ਤਾਂ ਅੰਮ੍ਰਿਤ ਦਾ ਸਵਾਦ ਆਇਆ। ਮਰਦਾਨੇ ਨੇ ਕਿਹਾ ਕੋਧਰੇ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਚ ਅੰਮਿ੍ਤ ਹੈ।

ਸੈਦਪੁਰ ਵਿਚ ਮਲਿਕ ਭਾਗੋ ਨਾਮ ਦਾ ਇਕ ਅਮੀਰ ਸਰਕਾਰੀ ਅਧਿਕਾਰੀ ਸੀ। ਉਹ ਇਕ ਵੱਡੀ ਦਾਵਤ ਦਾ ਆਯੋਜਨ ਕਰ ਰਿਹਾ ਸੀ। ਪੂਰੇ ਪਿੰਡ ਨੂੰ ਇਸ ਦਾਵਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦਾ ਭੇਜਿਆ ਪਰ ਗੁਰੂ ਜੀ ਨਹੀਂ ਗਏ। ਜਦੋਂ ਮਲਿਕ ਭਾਗੋ ਨੇ ਆਪਣੇ ਆਦਮੀ ਨੂੰ ਸੰਦੇਸ਼ ਨਾਲ ਵਾਰ-ਵਾਰ ਭੇਜਿਆ, ਗੁਰੂ ਜੀ ਆਖਰਕਾਰ ਉਸ ਦੇ ਘਰ ਗਏ। ਗੁਰੂ ਨਾਨਕ ਪਾਤਸ਼ਾਹ ਚਲੇ ਤਾਂ ਲਾਲੋ ਤੋਂ ਰਿਹਾ ਨਾ ਗਿਆ ਤੇ ਬਾਬੇ ਨਾਨਕ ਦੇ ਨਾਲ ਹੀ ਚੱਲ ਪਏ। ਮਲਿਕ ਭਾਗੋ ਗੁਰੂ ਨਾਨਕ ਪਾਤਸ਼ਾਹ ਨਾਲ ਨਾਰਾਜ਼ ਸਨ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸ਼ਾਹੀ ਖਾਣੇ ਦਾ ਆਨੰਦ ਲੈਣ ਲਈ ਕਿਉਂ ਨਹੀ ਆਏ। ਗੁਰੂ ਜੀ ਨੇ ਪੁੱਛਿਆ ਕਿ ਕੀ ਤੁਸੀਂ ਸੱਚਮੁੱਚ ਇਹ ਜਾਣਨਾ ਚਾਹੁੰਦੇ ਹੋ ਕਿ ਮੈਂ ਕਿਉਂ ਆਉਣ ਤੋਂ ਇਨਕਾਰ ਕਰ ਦਿੱਤਾ। ਮਲਿਕਾ ਭਾਗੋ ਨੇ ਜਵਾਬ ਦਿੱਤਾ, ਹਾਂ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਦਾਵਤ ਨਾਲੋਂ ਭਾਈ ਲਾਲੋ ਦੀ ਰੋਟੀ ਨੂੰ ਕਿਉਂ ਤਰਜੀਹ ਦਿੱਤੀ।

ਗੁਰੂ ਜੀ ਨੇ ਮਲਿਕ ਭਾਗੋ ਨੂੰ ਆਪਣਾ ਭੋਜਨ ਲਿਆਉਣ ਲਈ ਕਿਹਾ ਅਤੇ ਭਾਈ ਲਾਲੋ ਨੂੰ ਵੀ ਅਜਿਹਾ ਕਰਨ ਲਈ ਕਿਹਾ। ਗੁਰੂ ਜੀ ਨੇ ਇਕ ਹੱਥ ’ਚ ਭਾਈ ਲਾਲੋ ਦੀ ਕੋਧਰੋ ਦੀ ਰੋਟੀ ਅਤੇ ਦੂਜੇ ਹੱਥ ਵਿਚ ਮਲਿਕ ਭਾਗੋ ਦਾ ਬ੍ਰਹਮ ਭੋਜ ਫੜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਘੁੱਟ ਕੇ ਨਿਚੋੜਿਆ ਤਾਂ ਭਾਈ ਲਾਲੋ ਦੀ ਰੋਟੀ ’ਚੋਂ ਦੁੱਧ, ਜਦ ਕਿ ਭਾਗੋ ਦੇ ਭੋਜਨ ’ਚ ਖੂਨ ਨਿਕਲਿਆ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਬਾਬਾ ਨਾਨਕ ਨੇ ਮਲਿਕ ਭਾਗੋ ਨੂੰ ਸਮਝਾਇਆ ਕਿ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਭਾਵ ਤੰਗ ਪਰੇਸ਼ਾਨ ਕਰ ਕੇ, ਗਰੀਬਾਂ ਦਾ ਹੱਕ ਮਾਰੇ ਇਕੱਠੇ ਕੀਤੇ ਪੈਸੇ ਤੋਂ ਕੀਤਾ ਬ੍ਰਹਮ ਭੋਜ ਕਿਤੇ ਵੀ ਪ੍ਰਵਾਨ ਨਹੀਂ ਹੁੰਦਾ।

ਇਹ ਭੋਜਨ ਲਹੂ ਪੀਣ ਦੇ ਬਰਾਬਰ ਹੈ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਈਮਾਨਦਾਰੀ ਨਾਲ ਵੰਡ ਛਕਣ ਵਾਲਾ ਰੁੱਖਾ ਸਿੱਸਾ ਭੋਜਨ ਵੀ ਦੁੱਧ ਅੰਮ੍ਰਿਤ ਦੇ ਬਰਾਬਰ ਹੈ। ਇਸ ਤਰ੍ਹਾਂ ਬਾਬੇ ਨਾਨਕ ਨੇ ਮਲਿਕ ਭਾਗੋ ਨੂੰ ਸਿੱਖਿਆ ਦਿੰਦੇ ਹੋਏ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਮਲਿਕ ਭਾਗੋ ਸ਼ਰਮਿੰਦਾ ਹੋ ਗਿਆ ਅਤੇ ਗੁਰੂ ਜੀ ਦੇ ਪੈਰੀ ਪੈ ਗਿਆ🙏

#—ਸੁੱਖਵੀਰ ਸਿੰਘ ਖੈਹਿਰਾ ✍🏻✍🏻✍🏻

रागु सोरठि बाणी भगत नामदे जी की घरु २ ੴ सतिगुर प्रसादि ॥ सुख सागरु सुरतर चिंतामनि कामधेनु बसि जा के ॥ चारि पदारथ असट दसा सिधि नव निधि कर तल ता के ॥१॥ हरि हरि हरि न जपहि रसना ॥ अवर सभ तिआगि बचन रचना ॥१॥ रहाउ ॥ नाना खिआन पुरान बेद बिधि चउतीस अखर मांही ॥ बिआस बिचारि कहिओ परमारथु राम नाम सरि नाही ॥२॥ सहज समाधि उपाधि रहत फुनि बडै भागि लिव लागी ॥ कहि रविदास प्रगासु रिदै धरि जनम मरन भै भागी ॥३॥४॥

अर्थ : (हे पण्डित!) जो प्रभू सुखों का समुंद्र है, जिस प्रभू के वश में स्वर्ग के पाँचों वृक्ष, चिंतामणि और कामधेनु हैं, धर्म-अर्थ-काम-मोक्ष चारों पदार्थ, अठारहों सिद्धियां और नौ निधियां ये सब उसी के हाथों की तलियों पर हैं।1। (हे पण्डित!) तू और सारी फोकियां बातें छोड़ के (अपनी) जीभ से सदा एक परमात्मा का नाम क्यों नहीं सिमरता?।1। रहाउ। (हे पण्डित!) पुराणों के अनेक किस्म के प्रसंग, वेदों की बताई हुई विधियां, ये सब वाक्य-रचना ही हैं (अनुभवी ज्ञान नहीं जो प्रभू की रचना में जुड़ने से हृदय में पैदा होता है)। (हे पण्डित! वेदों के खोजी) व्यास ऋषि ने सोच-विचार के यही धर्म-तत्व बताया है कि (इन पुस्तकों के पाठ आदि) परमात्मा के नाम का सिमरन करने के की बराबरी नहीं कर सकते। (फिर तू क्यों नाम नहीं सिमरता?)।2। रविदास कहता है– बड़ी किस्मत से जिस मनुष्य की सुरति प्रभू-चरणों में जुड़ती है उसका मन आत्मिक अडोलता में टिका रहता है। कोई विकार उसमें नहीं उठता, वह मनुष्य अपने हृदय में रोशनी प्राप्त करता है, और, जनम-मरण (भाव, सारी उम्र) के उसके डर नाश हो जाते हैं।3।4।

ਅੰਗ : 658

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ ਹਰਿ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥ ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥ ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

ਅਰਥ: (ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ।੧। (ਹੇ ਪੰਡਿਤ!) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?।੧।ਰਹਾਉ। (ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ।੨। ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ।੩।੪।

Begin typing your search term above and press enter to search. Press ESC to cancel.

Back To Top