ਅੰਗ : 588

ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ ਮਃ ੩ ॥ ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਪਉੜੀ ॥ ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

ਅਰਥ: ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ; ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ; (ਕਿਉਂਕਿ) ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ਤਦ ਤਕ (ਨਾਮ ਨਹੀਂ ਮਿਲਦਾ, ਤੇ) ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ (ਇਹ ਡਰ ਤੇ ਸਹਿਮ ਹੀ ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ)।1। ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ; ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ, ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ (ਗੁਰੂ ਦੀ ਸ਼ਰਨ ਪੈ ਕੇ ਆਪਾ-ਭਾਵ ਮਿਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ)। ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ; (ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ। ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ, ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, ‘ਨਾਮ’ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ। ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ; ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ)।6।

ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ ਹਰ 6 ਮਹੀਨੇ ਬਾਦ ਦਾ ਗੇੜਾ ਸੀ।
20 ਵਾਰ ਯਾਤਰਾ ਗਏ ਇੱਕ ਵਾਰ ਗੰਗਾ ਤੋ ਵਾਪਸ ਆਉਣ ਡਏ ਸੀ, ਰਾਹ ਚ ਇੱਕ ਸਾਧੂ ਮਿਲਿਆ,ਘਰ ਨਾਲ ਲੈ ਆਏ,
ਗੱਲਾਂ ਬਾਤਾਂ ਕਰਦਿਆਂ ਸਾਧੂ,ਨੇ ਪੁੱਛਿਆ
ਤੁਹਾਡਾ ਗੁਰੂ ਕੌਣ ਹੈ ??
ਬਾਬਾ ਜੀ ਨੇ ਕਿਹਾ, ਅਜੇ ਤੱਕ ਕੋਈ ਗੁਰੂ ਨਹੀਂ ਧਾਰਿਆ,
ਸਾਧੂ ਨੇ ਤਾਅਨਾ ਮਾਰਿਆ ਤੁਸੀਂ ਨਿਗੁਰੇ ਹੋ ….
ਸਾਧੂ ਨੇ ਕਿਹਾ ਮੇਰੇ ਸਾਰੇ ਕਰਮ ਧਰਮ ਨਸ਼ਟ ਹੋਗੇ,
ਮੈ ਨਿਗੁਰੇ ਦਾ ਸੰਗ ਕਰਲਿਆ,
ਸਾਧੂ ਦੇ ਬੋਲ ਸੁਣ ਮਨ ਨੂੰ ਬੜੀ ਸੱਟ ਵੱਜੀ,ਮੈ ਏਨਾ ਬੁਰਾ ਕੇ ਮੇਰੇ ਸੰਗ ਨਾਲ ਕਿਸੇ ਦਾ ਧਰਮ ਨਸ਼ਟ ਹੋ ਜਾਦਾ …
ਹੁਣ ਬਸ ਇਕ ਵਿਚਾਰ ਕੇ ਗੁਰੂ ਧਾਰਨਾ, ਗੁਰੂ ਵਾਲੇ ਬਨਣਾ,
ਹਰ ਪੱਲ ਗੁਰੂ ਮਿਲਾਪ ਲਈ ਅਰਦਾਸਾਂ ……
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਬਾਬਾ ਅਮਰਦਾਸ ਜੀ ਦੇ ਭਰਾ ਭਾਈ ਮਾਣਕ ਚੰਦ ਦੇ ਪੁੱਤ ਬਾਬਾ ਜੱਸੂ ਜੀ ਨਾਲ ਵਿਆਹੀ ਹੋਈ ਸੀ, ਉਸ ਤੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ
ਮਾਰੂ ਰਾਗ ਦਾ ਸਬਦ ਸੀ
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥…..
ਬਾਣੀ ਸੁਣ ਗੁਰੂ ਮਿਲਾਪ ਦੀ ਹੋਰ ਇੱਛਾ ਪੈਦਾ ਹੋਈ,ਬੀਬੀ ਅਮਰੋ ਜੀ ਹੁਣੀ ਬਾਬਾ ਅਮਰਦਾਸ ਜੀ,ਨੂੰ ਖਡੂਰ ਸਾਹਿਬ ਗੁਰੂ ਪਿਤਾ ਜੀ ਦੀ ਸ਼ਰਨ ਲੈ ਕੇ ਆਈ,ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨੀਂ ਲੱਗੇ ਤੇ ਸਦਾ ਲੀ ਗੁਰੂ ਦੇ ਹੋ ਕੇ ਰਹਿ ਗਏ।
12 ਸਾਲ ਦਿਨ ਰਾਤ ਸੇਵਾ ਕਰਦੇ ਰਹੇ,ਸੇਵਾ ਤੇ ਹੋਰ ਵੀ ਬੜੀ ਕਰਦੇ ਪਰ ਸਭ ਤੋਂ ਵੱਡੀ ਤੇ ਖਾਸ ਸੇਵਾ ਜੋ ਇਤਿਹਾਸ ਚ ਦਰਜ ਆ,
ਬਿਆਸ ਦਰਿਆ ਤੋਂ ਗਾਗਰ ਭਰ ਕੇ ਪਾਣੀ ਲਿਆ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਵਾਉਣਾ,ਭਾਵੇ ਮੀਹ ਹੋਵੇ ਜਾਂ ਹਨੇਰੀ ਗਰਮੀ ਹੋਵੇ ਜਾਂ ਠੰਡ ਜੇਠ ,ਪੋਹ ਹਰ ਹਾਲਤ ਚ ਏ ਸੇਵਾ ਜਾਰੀ ਰੱਖੀ, ਹਰ ਸਾਲ ਇਕ ਸਿਰਪਾਉ ਬਖਸ਼ਿਸ਼ ਮਿਲਦੀ।
ਅਖੀਰ ਸੇਵਾ ਤੋਂ ਪ੍ਰਸੰਨ ਹੋ ਕੇ ਚੇਤ ਸੁਦੀ ਏਕਮ ਬਿਕਰਮੀ ਸੰਮਤ 1609 ਈਸਵੀ ਸੰਨ 1552 ਨੂੰ ਅੱਜ ਦੇ ਦਿਨ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਭ ਸੰਗਤ ਦੇ ਸਾਮਣੇ ਭਰੇ ਦਰਬਾਰ ਚ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾਂ ਕਰਕੇ ਮੱਥਾ ਟੇਕ,ਗੁਰ ਤਖ਼ਤ ਗੁਰੂ ਅਮਰਦਾਸ ਮਹਾਰਾਜ ਨੂੰ ਬਖ਼ਸ਼ਿਸ਼ ਕੀਤਾ ਨਾਲ 12 ਵਰ ਦਿੱਤੇ।
ਨਿਮਾਣਿਆ ਦੇ ਮਾਣ ਗੁਰੂ ਅਮਰਦਾਸ
ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ
ਨਿਓਟਿਆਂ ਦੀ ਓਟ ਗੁਰੂ ਅਮਰਦਾਸ
ਨਿਧਰਿਆਂ ਦੀ ਧਰ ਗੁਰੂ ਅਮਰਦਾਸ
……
ਏਦਾ 12 ਬਖਸ਼ਿਸ਼ਾਂ ਕੀਤੀਆ
ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ 22 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।
ਤਖਤ ਤੇ ਬਿਰਾਜਮਾਨ ਹੋ ਗੋਇੰਦਵਾਲ ਚ 84 ਪੌੜੀਆਂ ਵਾਲੀ ਬਾਉਲੀ ਬਣਵਾਈ ਤੇ ਬਚਨ ਕਹੇ,
ਜੋ ਪਾਠ ਤੇ ਇਸ਼ਨਾਨ ਕਰੂੰ 84 ਕੱਟੀ ਜਾਊ।
ਆਪ ਨੇ ਪ੍ਰਚਾਰ ਦੇ ਵਾਸਤੇ 22 ਮੰਜੀਆਂ 52 ਪੀੜ੍ਹੇ ਸਥਾਪਤ ਕੀਤੇ ਸੰਗਤ ਦੇ ਨਾਲ ਨਾਲ ਪੰਗਤ ਨੂੰ ਇਨ੍ਹਾਂ ਲਾਜ਼ਮੀ ਕੀਤਾ।
ਜਦੋ ਬਾਦਸ਼ਾਹ ਅਕਬਰ ਦਰਸ਼ਨਾਂ ਕਰਨ ਆਇਆ ਤਾਂ ਪਹਿਲਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਦਾ ਹੁਕਮ ਹੋਇਆ ਆਪ ਨੇ ਸਤੀ ਪ੍ਰਥਾ ਬੰਦ ਕਰਵਾਈ। ਵਿਧਵਾ ਵਿਆਹ ਦੀ ਪ੍ਰਥਾ ਚਲਾਈ।
ਆਪ ਜੀ ਨੇ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਜਿਸ ਵਿਚੋਂ ਅਨੰਦ ਸਾਹਿਬ ਦੀ ਬਾਣੀ ਬੜੀ ਪ੍ਰਚੱਲਤ ਹੈ ਜੋ ਨਿਤਨੇਮ ਦਾ ਹਿੱਸਾ ਵੀ ਹੈ
ਭੱਟਾਂ ਨੇ ਆਪ ਦੀ ਮਹਿਮਾ ਚ 22 ਸਵੱਈਏ ਉਚਾਰਨ ਕੀਤੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਦਰਜ ਨੇ ।
ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰਤਾਗੱਦੀ ਦਿਹਾੜੇ ਦੀਆਂ ਲਖ ਲਖ ਵਧਾਈਆ ਜੀ

ਅੱਜ ਦੇ ਦਿਨ 9 ਅਪ੍ਰੈਲ 1691ਈ:
ਸਾਹਿਬਜਾਦਾ ਜੁਝਾਰ ਸਿੰਘ ਜੀ ਦੇ
ਜਨਮ ਦਿਹਾੜੇ ਤੇ ਆਪ ਜੀ ਨੂੰ
ਲੱਖ ਲੱਖ ਵਧਾਈਆਂ ਜੀ

ਆਖਰੀ ਰਿਪੋਰਟ ਭਾਗ-1.ਉਸ ਦਿਨ ਸਿੱਖਾਂ ਦੇ ਗੁਰੂ ਦੇ ਚਿਹਰੇ ਤੇ ਇੰਨਾ ਜਲਾਲ ਸੀ ਕਿ ਕੋਈ ਆਮ ਬੰਦਾ ਉਹਨਾਂ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਦਾ ਸੀ,ਗੁਰੂ ਜੀ ਦਰਬਾਰ ਵਿੱਚ ਆਏ,ਤਲਵਾਰ ਮਿਆਨ ਵਿੱਚੋਂ ਕੱਢੀ ਅਤੇ ਇੱਕ ਸੀਸ ਦੀ ਮੰਗ ਕੀਤੀ,ਬਿਨਾਂ ਕਿਸੇ ਸੋਚ ਵਿਚਾਰ ਅਤੇ ਹਿੱਲਜੁਲ ਦੇ ਭਾਈ ਦਇਆ ਰਾਮ ਜੀ ਉੱਠੇ,ਗੁਰੂ ਸਾਹਿਬ ਜੀ ਨੇ 35-40 ਹਜਾਰ ਸੰਗਤ ਦੇ ਸਾਹਮਣੇ ਹੀ ਇੱਕੋ ਵਾਰ ਚ ਭਾਈ ਦਇਆ ਸਿੰਘ ਜੀ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ,ਸੰਗਤ ਵਿੱਚ ਸਨਸਨੀ ਫੈਲ ਗਈ,ਹਰ ਪਾਸੇ ਡਰ ਦਾ ਮਾਹੌਲ ਬਣ ਗਿਆ,ਗੁਰੂ ਸਾਹਿਬ ਜੀ ਨੇ ਫਿਰ ਕੜਕਵੀਂ ਅਵਾਜ ਚ ਕਿਹਾ ਮੈਨੂੰ ਇੱਕ ਹੋਰ ਸੀਸ ਦੀ ਲੋੜ ਹੈ,ਧਰਮ ਚੰਦ ਝੱਟ ਉੱਠਿਆ ਅਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ,ਗੁਰੂ ਸਾਹਿਬ ਜੀ ਨੇ ਇੱਕੋ ਝਟਕੇ ਚ ਉਹਨਾਂ ਦਾ ਸੀਸ ਵੀ ਅਲੱਗ ਕਰ ਦਿੱਤਾ,ਇੱਕ ਇੱਕ ਕਰਕੇ ਗੁਰੂ ਸਾਹਿਬ ਨੇ ਪੰਜ ਸੀਸ ਕੱਟ ਦਿੱਤੇ,ਪੰਜਾਂ ਪਿਆਰਿਆਂ ਦੇ ਲਹੂ ਨਾਲ ਭਿੱਜੇ ਹੋਏ ਸਰੀਰ ਮੈਂ ਆਪਣੇ ਅੱਖੀਂ ਦੇਖੇ,ਚਾਰੇ ਪਾਸੇ ਭਗਦੜ ਮਚ ਗਈ,ਕੁੱਝ ਸਿੱਖ(ਮਸੰਦ)ਭੱਜੇ ਭੱਜੇ ਮਾਤਾ ਗੁਜਰ ਕੌਰ ਜੀ ਕੋਲ ਪਹੁੰਚ ਗਏ ਤੇ ਸਾਰੀ ਗੱਲ ਜਾ ਦੱਸੀ ਕਿ ਪੰਜਾਂ ਸਿੱਖਾਂ ਦੇ ਸੀਸ ਕੱਟ ਕੇ ਉਹਨਾਂ ਦੇ ਕੱਪੜੇ ਅਤੇ ਦਰਬਾਰ ਦਾ ਫਰਸ਼ ਵੀ ਧੋ ਦਿੱਤਾ ਹੈ ਤੇ ਖੂਨ ਦਾ ਇੱਕ ਦਾਗ ਤੱਕ ਨਹੀਂ ਛੱਡਿਆ,ਮਸੰਦਾਂ ਨੇ ਮਾਤਾ ਜੀ ਨੂੰ ਕਿਹਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ੍ਹ ਕੇ ਇੱਕ ਕਮਰੇ ਚ ਬੰਦ ਕਰ ਦਿਓ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਗੁਰਗੱਦੀ ਤੇ ਬਿਠਾ ਦਿਓ,ਉੱਧਰ ਗੁਰੂ ਜੀ ਨੇ ਪੰਜਾਂ ਦੇ ਸਿਰ ਅਤੇ ਧੜ ਆਪਸ ਚ ਰਲਾ ਮਿਲਾ ਕੇ ਉੱਪਰ ਚਿੱਟੀ ਚਾਦਰ ਪਾ ਦਿੱਤੀ,ਫੇਰ ਇੱਕ ਲੋਹੇ ਦਾ ਬਾਟਾ ਮੰਗਵਾਇਆ,ਉਸ ਵਿੱਚ ਸਤਲੁਜ ਦਾ ਜਲ ਪਾ ਕੇ ਅੰਮ੍ਰਿਤ ਤਿਆਰ ਕਰਨ ਲੱਗੇ,ਬਾਟੇ ਚ ਤਲਵਾਰ ਫੇਰਦੇ ਹੋਏ ਬਾਣੀ ਪੜ੍ਹੀ,ਕੋਈ ਅੱਧਾ ਪੌਣਾ ਪਹਿਰ ਅੰਮ੍ਰਿਤ ਤਿਆਰ ਹੁੰਦਾ ਰਿਹਾ,ਫੇਰ ਇੱਕ ਔਰਤ ਨੇ ਆ ਕੇ ਅੰਮ੍ਰਿਤ ਚ ਪਤਾਸੇ ਪਾ ਦਿੱਤੇ,ਹੁਣ ਅੰਮ੍ਰਿਤ ਤਿਆਰ ਹੋ ਚੁੱਕਾ ਸੀ,ਪਹਿਲਾਂ ਭਾਈ ਦਇਆ ਸਿੰਘ ਜੀ ਦੇ ਮੂੰਹ ਤੋਂ ਚਾਦਰ ਚੱਕੀ ਅਤੇ ਅੰਮ੍ਰਿਤ ਮੂੰਹ ਚ ਪਾਇਆ,ਉਹਨਾਂ ਦੇ ਵਾਲਾਂ,ਅੱਖਾਂ ਤੇ ਸਰੀਰ ਤੇ ਛਿੜਕਿਆ ਤੇ ਕਿਹਾ,”ਬੋਲ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ”ਇਹ ਸੁਣਦੇ ਸਾਰ ਹੀ ਭਾਈ ਦਇਆ ਸਿੰਘ ਜੀ ਉੱਠ ਕੇ ਖੜ੍ਹੇ ਹੋ ਗਏ ਅਤੇ ਉੱਚੀ ਅਵਾਜ ਚ ਬੋਲੇ,”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ”ਹਜਾਰਾਂ ਲੋਕਾਂ ਦੇ ਹੁੰਦਿਆਂ ਵੀ ਕਿਸੇ ਦੀ ਸਾਹ ਦੀ ਆਵਾਜ਼ ਤੱਕ ਵੀ ਸੁਣਾਈ ਨਹੀਂ ਦੇ ਰਹੀ ਸੀ,ਸਭ ਗੁਰੂ ਸਾਹਿਬ ਜੀ ਦੀ ਇਸ ਕਰਾਮਾਤ ਨੂੰ ਦੇਖ ਕੇ ਮੁਗਧ ਹੋਏ ਬੈਠੇ ਸਨ,ਇੱਕ ਇੱਕ ਕਰਕੇ ਸਾਰੇ ਮੁੜ ਜਿਉਂਦੇ ਕਰ ਦਿੱਤੇ ਤੇ ਗੁਰੂ ਸਾਹਿਬ ਉਹਨਾਂ ਨੂੰ ਤੰਬੂ ਚ ਲੈ ਗਏ,ਕੁੱਝ ਦੇਰ ਬਾਅਦ ਇਹ ਪੰਜੋ ਸਿੱਖ ਨਵੇਂ ਲਿਬਾਸ ਚ ਪੰਜ ਪਿਆਰਿਆਂ ਦੇ ਰੂਪ ਚ ਗੁਰੂ ਸਾਹਿਬ ਜੀ ਦੇ ਪਿੱਛੇ ਪਿੱਛੇ ਬਾਹਰ ਆਏ,ਫੇਰ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਅੰਮ੍ਰਿਤ ਮੰਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸੀਸ ਦੇ ਕੇ ਅੰਮ੍ਰਿਤ ਲਿਆ ਹੈ ਤੁਸੀਂ ਇਸ ਅੰਮ੍ਰਿਤ ਬਦਲੇ ਕੀ ਦਿਓਗੇ?ਗੁਰੂ ਪਾਤਸ਼ਾਹ ਨੇ ਕਿਹਾ,”ਮੈਂ ਸਮਾਂ ਆਉਣ ਤੇ ਆਪਣਾ ਸਰਬੰਸ ਵਾਰ ਦਿਆਂਗਾ” ਫੇਰ ਇੱਕ ਇੱਕ ਕਰਕੇ ਸਾਰੀ ਸੰਗਤ ਅੰਮ੍ਰਿਤ ਛਕਣ ਲੱਗੀ, ਮੈਂ ਇਹ ਸਭ ਦੇਖ ਕੇ ਆਪਣੇ ਆਪਨੂੰ ਧਿੱਕਾਰਿਆ,ਭੁੱਬਾਂ ਮਾਰ ਕੇ ਰੋਇਆ,ਮੈਂ ਜਿਸਨੂੰ ਆਪਣਾ ਦੁਸ਼ਮਣ ਮੰਨਦਾ ਸੀ ਤੇ ਕਾਫ਼ਿਰ ਕਹਿੰਦਾ ਸੀ ਉਹ ਤਾਂ ਹਾਜਰ ਹਜੂਰ ਪਰਮਾਤਮਾ ਹੈ,ਮੈਂ ਵੀ ਗੁਰੂ ਕੋਲੋਂ ਅੰਮ੍ਰਿਤ ਮੰਗਿਆ,ਗੁਰੂ ਜੋ ਪਹਿਲਾਂ ਤੋਂ ਹੀ ਮੇਰਾ ਪਾਖੰਡ ਅਤੇ ਫਰੇਬ ਜਾਣਦਾ ਸੀ ਮੈਨੂੰ ਰੋਂਦੇ ਕੁਰਲਾਉਂਦੇ ਨੂੰ ਉਸਨੇ ਗਲ ਨਾਲ ਲਾਇਆ ਤੇ ਥਾਪੜਾ ਦਿੱਤਾ,ਅੰਮ੍ਰਿਤ ਛਕਾ ਕੇ ਮੈਨੂੰ ਅਬੂ ਉਲ ਤੁਰਾਨੀ ਤੋਂ ਅਜਮੇਰ ਸਿੰਘ ਬਣਾ ਦਿੱਤਾ,ਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ,ਮੈਂ ਗੁਰੂ ਦੀ ਫੌਜ ਵਿੱਚ ਭਰਤੀ ਹੋ ਗਿਆ ਤੇ ਜ਼ੁਲਮ ਦੇ ਖਿਲਾਫ ਕਈ ਜੰਗਾਂ ਲੜੀਆਂ,ਉਸ ਦਿਨ ਮੈਂ ਔਰੰਗਜ਼ੇਬ ਨੂੰ ਇਹ ਆਪਣੀ ਜਿੰਦਗੀ ਦੀ ਆਖਰੀ ਰਿਪੋਰਟ ਭੇਜੀ ਅਤੇ ਨਾਲ ਤਾੜਨਾ ਕਰ ਕੇ ਲਿਖਿਆ,”ਖ਼ਬਰਦਾਰ,ਜੋ ਜਿਉਂਦੇ ਜਾਗਦੇ ਰੱਬ ਨਾਲ ਤੂੰ ਮੱਥਾ ਲਾਇਆ,ਜ਼ੁਲਮ ਨਾ ਕਮਾ,ਜੇ ਮੇਰੀ ਸਿਫਾਰਸ਼ ਤੇ ਅਮਲ ਨਾ ਕੀਤਾ ਤਾਂ ਖ਼ਾਨਦਾਨ,ਸਲਤਨਤ ਸਭ ਤਬਾਹ ਹੋ ਜਾਵੇਗੀ”ਇਹ ਮੁਸਲਮਾਨ ਜਸੂਸ ਦੋ ਸਾਲ ਤੋਂ ਇੱਕ ਬ੍ਰਾਹਮਣ ਦੇ ਭੇਖ ਚ ਗੁਲਾਬੇ ਮਾਲੀ ਦੇ ਘਰ ਚ ਰਹਿ ਰਿਹਾ ਸੀ-ਔਰੰਗਜ਼ੇਬ ਨੇ ਹੰਕਾਰ ਦੇ ਮਾਰੇ ਇਸ ਰਿਪੋਰਟ ਤੇ ਅਮਲ ਨਹੀਂ ਕੀਤਾ ਅਤੇ ਉਸਦਾ ਨਾਮੋ ਨਿਸ਼ਾਨ ਇਸ ਦੁਨੀਆਂ ਤੋਂ ਖਤਮ ਹੋ ਗਿਆ!
ਬਹੁਤ ਸਮਾਂ ਅਤੇ ਮਿਹਨਤ ਕਰਕੇ ਤੱਥਾਂ ਦੀ ਪੁਣ ਛਾਣ ਕਰਨ ਤੋਂ ਬਾਅਦ ਤੁਹਾਡੇ ਤੱਕ ਸਹੀ ਇਤਿਹਾਸ ਪਹੁੰਚਾਉਣ ਦੀਕੋਸ਼ਿਸ਼ krda ਹਾਂ ਜੀ YouTube Ekasjatha News ਨੂੰ follow ਜਰੂਰ ਕਰ ਲੈਣਾ ਜੀ ਜੇ ਪੋਸਟ ਪੜ੍ਹ ਕੇ ਹਿਰਦੇ ਚ ਆਨੰਦ ਉਤਪੰਨ ਹੋਇਆ ਹੋਵੇ ਤਾਂ share ਕਰ ਦੇਣਾ ਜੀ!ਬਾਕੀ ਭਾਗ 2 ਵਿੱਚ ਜਲਦੀ ਹੀ ਲਿਖਾਂਗਾ ਜੀ,ਦਾਸ- ਇਤਿਹਾਸ ਦਸਦੇ ਕੁਛ ਗਲਤ ਲਿਖਿਆ ਗਿਆ ਹੋਵੇ ਤਾਂ ਮਾਫੀ ਚਾਹੁੰਦਾ ਹਾਂ ਜੀ!
Note-ਜਸੂਸ ਦੀ ਬੋਲੀ ਵਿੱਚ ਬਹੁਤ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਲਿਖਿਆ ਇਹੋ ਕੁੱਝ ਸੀ ਜੋ ਦਾਸ ਨੇ ਸਰਲ ਭਾਸ਼ਾ ਚ ਲਿਖਿਆ ਹੈ kiunki ਮੈਂ ਗੁਰੂ ਸਾਹਿਬ ਲਈ ਉਸ ਭਾਸ਼ਾ ਦਾ ਇਸਤਮਾਲ ਨਹੀਂ ਕਰ ਸਕਦਾ ਜੀ!

Begin typing your search term above and press enter to search. Press ESC to cancel.

Back To Top