11 ਮਾਰਚ ਦਾ ਇਤਿਹਾਸ
ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ।
1- 9 ਜਨਵਰੀ 1765 ਈ.
2- ਅਪ੍ਰੈਲ 1766 ਈ.
3- ਜਨਵਰੀ 1770 ਈ.
4- 18 ਜਨਵਰੀ 1774 ਈ.
5- ਅਕਤੂਬਰ 1774 ਈ.
6- ਜੁਲਾਈ 1775 ਈ.
7- ਅਕਤੂਬਰ 1776 ਈ.
8- ਮਾਰਚ 1778 ਈ.
9- ਸਤੰਬਰ 1778 ਈ.
10- 23 ਸਤੰਬਰ 1778 ਈ.
11- 26 ਸਤੰਬਰ 1778 ਈ.
12- 1 ਅਕਤੂਬਰ 1778 ਈ.
13- ਜਨਵਰੀ 1779 ਈ.
14- 16 ਅਪ੍ਰੈਲ 1781 ਈ.
15- 11 ਮਾਰਚ 1783 ਈ.
16 – 23 ਜੁਲਾਈ 1787 ਈ.
17- 23 ਅਗਸਤ 1787 ਈ.
ਸ਼ਾਹ ਆਲਮ ਸਾਨੀ ਨੇ ਰਾਇਸੀਨਾ ਤੇ ਰਕਾਬ ਗੰਜ ਖੇਤਰ ਦੀ 1200 ਏਕੜ ਜ਼ਮੀਨ ਸ.ਬਘੇਲ ਸਿੰਘ ਜੀ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ। ਸ਼ਾਹ ਆਲਮ ਸਾਨੀ ਦੇ ਦਸਤਖ਼ਤਾਂ ਵਾਲਾ ਫ਼ਾਰਸੀ ਵਿੱਚ ਲਿਖਿਆ ਹੁਕਮਨਾਮਾ, ਅੱਜ ਵੀ ਦਿੱਲੀ ਦੇ ਨੈਸ਼ਨਲ ਆਰਕਾਈ ਵਿੱਚ ਸੁਰੱਖਿਅਤ ਪਿਆ ਹੈ।
ਦਿੱਲੀ ਦੇ ਹਾਕਮਾਂ ਨੇ 7 ਸੋਨੇ ਦੇ ਪੱਤਰਿਆਂ ਉੱਤੇ ਸਿੱਖਾਂ ਦੇ ਬਾਰੇ ਜੋ ਲਿਖ ਕੇ ਦਿਤਾ ਸੀ ਉਹ ਇੱਕ ਵੱਖਰੀ ਗਾਥਾ ਹੈ। ਬਾਬਾ ਬਘੇਲ ਸਿੰਘ ਨੇ ਸਿੱਖ ਫੌਜਾਂ ਸਮੇਤ 6 ਮਹੀਨੇ ਦਿੱਲੀ ਰਹਿ ਕੇ 8 ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਕਰਵਾਈ। ਜੇ ਉਸ ਸਮੇਂ ਗੱਲਾਂ ਬਾਤਾਂ ਕਰਕੇ ਖਾਲੀ ਹੱਥ ਮੁੜ ਆਉਂਦੇ ਨਾ ਗੁਰਦੁਆਰੇ ਬਣਨੇ ਸੀ, ਨਾ ਨਜ਼ਰਾਨੇ ਮਿਲਦੇ ਸਗੋਂ ਮੁਫ਼ਤ ਦੀਆਂ ਗੱਲਾਂ ਹੋਇਆ ਕਰਨੀਆਂ ਸਨ।
ਬਘੇਲ ਸਿੰਘ (1730–1802) ਇਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲਾ ਤਰਨ ਤਾਰਨ ਦੇ ਪਿੰਡ ਝਬਾਲ ਵਿਚ ਇਕ ਸਿੱਖ ਪਰਵਾਰ ਵਿਚ ਹੋਇਆ। 1765 ਵਿਚ ਓਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ’ਤੇ ਕਬਜ਼ਾ ਕੀਤਾ। ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਟੈਕਸ ਵਿਚ ਰੱਪੇ ਚੋਂ ਛੇ ਆਨੇ ਬਘੇਲ ਸਿੰਘ ਨੂੰ ਦੇਣਾ ਮੰਨਿਆ। ਸਿੰਘ ਨੇ ਦਿੱਲੀ ਦੇ ਸਿੱਖਾਂ ਲਈ ਪਵਿੱਤਰ ਥਾਵਾਂ ਅਤੇ 5 ਗੁਰਦਵਾਰੇ ਵੀ ਬਣਵਾਏ।
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ
ਇਤਿਹਾਸਿਕ ਝਰੋਖੇ ਵਿੱਚੋ11 ਮਾਰਚ 1783 ਨੂੰ ਸ੍ਰ ਬਘੇਲ ਸਿੰਘ ਲਾਲ ਕਿਲੇ ਅੰਦਰ ਦਾਖਲ ਹੋਇਆ
ਜਦੋਂ ਸ: ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸ: ਬਘੇਲ ਸਿੰਘ ਦੀ ਗਿਣਤੀ 18ਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਨਾਇਕਾਂ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਖੂਨੀ ਹਮਲਿਆਂ ਦਾ ਮੁਕਾਬਲਾ ਕਰਦੇ ਹੋਏ 19ਵੀਂ ਸਦੀ ਦੇ ਮੱਧ ਤੱਕ ਕਾਇਮ ਰਹੇ ;ਸਿੱਖ ਰਾਜ ਦੀ ਬੁਨਿਆਦ ਉਸਾਰਨ ਵਿਚ ਅਹਿਮ ਯੋਗਦਾਨ ਪਾਇਆ। ਸ: ਬਘੇਲ ਸਿੰਘ ਇਕ ਦਲੇਰ ਅਤੇ ਮਹਾਨ ਯੋਧਾ, ਨੀਤੀਵਾਨ ਅਤੇ ਦੂਰਦਰਸ਼ੀ ਪੰਥਕ ਨੇਤਾ ਸਨ। ਉਨ੍ਹਾਂ ਦੀ ਅਗਵਾਈ ਹੇਠ ਕਰੋੜ ਸਿੰਘੀਆ ਮਿਸਲ ਨੇ ਬਹੁਤ ਉਨਤੀ ਕੀਤੀ। ਉਨ੍ਹਾਂ ਦਾ ਜਿਕਰ ਕੀਤੇ ਬਗੈਰ 18ਵੀਂ ਸਦੀ ਦਾ ਗੰਗਾ ਯਮੁਨਾ ਦੁਆਬ ਵਿਚ ਕਾਇਮ ਰਹੇ ਸਿੱਖ ਦਬਦਬੇ ਦਾ ਇਤਿਹਾਸ ਅਧੂਰਾ ਹੀ ਰਹੇਗਾ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਗੰਗਾ ਜਮਨਾ ਦੁਆਬ ਦਾ ਕੋਈ ਵੀ ਅਜਿਹਾ ਇਲਾਕਾ ਨਹੀਂ ਸੀ, ਜਿਸਨੂੰ ਸ: ਬਘੇਲ ਸਿੰਘ ਨੇ ਨਾ ਲਤਾੜਿਆ ਹੋਵੇ। ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤਕ ਇਨ੍ਹਾਂ ਦਾ ਸਿੱਕਾ ਚੱਲਦਾ ਸੀ, ਪਰ ਉਨ੍ਹਾਂ ਦੀ ਸਭ ਤੋਂ ਵੱਡੀ ਇਤਿਹਾਸਕ ਪ੍ਰਾਪਤੀ ਦਿੱਲੀ ਦੀ ਫਤਹਿ ਅਤੇ ਉਥੇ ਗੁਰਦੁਆਰਿਆਂ ਦੀ ਉਸਾਰੀ ਗਿਣੀ ਜਾਂਦੀ ਹੈ। ਸ: ਬਘੇਲ ਸਿੰਘ 40 ਹਜ਼ਾਰ ਸਿੱਖ ਫੌਜਾਂ ਨੂੰ ਲੈ ਕੇ 8 ਮਾਰਚ 1783 ਨੂੰ ਦਰਿਆ ਯਮੁਨਾ ਬਰਾੜੀ ਘਾਟ ਨੂੰ ਪਾਰ ਕਰ ਕੇ ਦਿੱਲੀ ਵਿੱਚ ਦਾਖਲ ਹੋਏ। ਉਸ ਸਮੇਂ ਦਿੱਲੀ ਤਖਤ ਉੱਤੇ ਸ਼ਾਹ ਆਲਮ-2 ਬਿਰਾਜਮਾਨ ਸੀ। ਭਾਈ ਬਘੇਲ ਸਿੰਘ ਨਾਲ ਸ: ਜੱਸਾ ਸਿੰਘ ਆਹਲੂਵਾਲੀਆ ਵੀ ਸਨ। ਸਿੱਖ ਹਮਲੇ ਦੀ ਖਬਰ ਸੁਣ ਕੇ ਦਰਬਾਰੀ ਅਤੇ ਸ਼ਾਹ ਆਲਮ ਟਾਕਰਾ ਕਰਨ ਦੀ ਥਾਂ ਕਿਲ੍ਹੇ ਦੇ ਅੰਦਰਲੇ ਭਾਗਾਂ ਵਿਚ ਲੁਕ ਗਏ। ਸ਼ਾਹ ਆਲਮ ਨੇ ਸ: ਬਘੇਲ ਸਿੰਘ ਨਾਲ ਗੱਲਬਾਤ ਕਰਨ ਲਈ ਇਕ ਤੇਜ ਸੰਦੇਸ਼ਵਾਹਕ ਨੂੰ ਭੇਜ ਕੇ ਸਰਧਨਾ ਦੀ ਸ਼ਾਸਕ ਬੇਗਮ ਸਮਰੂ ਨੂੰ ਸੱਦ ਲਿਆ। ਬੇਗਮ ਸਮਰੂ ਦਾ ਜਿੱਥੇ ਮੁਗਲ ਦਰਬਾਰ ਵਿਚ ਚੰਗਾ ਰਸੂਖ ਸੀ ਉਥੇ ਉਸਨੇ ਸ: ਬਘੇਲ ਸਿੰਘ ਨੂੰ ਭਰਾ ਬਣਾਇਆ ਹੋਇਆ ਸੀ। ਇਸੇ ਦੌਰਾਨ ਸਿੱਖ ਫੌਜਾਂ ਨੇ ਦਿੱਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਆਪਣੇ ਕਬਜੇ ਵਿਚ ਕਰਨਾ ਜਾਰੀ ਰੱਖਿਆ ਅਤੇ ਲੁੱਟਿਆ ਹੋਇਆ ਮਾਲ ਮਜਨੂੰ ਕਾ ਟੀਲਾ ਵਿਖੇ ਸਖਤ ਹਿਫਾਜਤ ਵਿਚ ਜਮਾਂ ਕਰਵਾ ਦਿੱਤਾ। ਉਸੇ ਮੌਕੇ ਸ: ਜੱਸਾ ਸਿੰਘ ਰਾਮਗੜ੍ਹੀਆ ਵਿਚ ਹਿਸਾਰ ਤੋਂ ਦਿੱਲੀ ਪੁੱਜ ਗਏ। ਸ: ਬਘੇਲ ਸਿੰਘ ਆਪਣੀ ਜੇਤੂ ਫੌਜ ਨਾਲ 11 ਮਾਰਚ 1783 ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ। ਲਾਹੌਰ ਦਰਵਾਜਾ, ਮੀਨਾ ਬਾਜ਼ਾਰ ਅਤੇ ਨਕਾਰ ਖਾਨਾ ਲੰਘ ਕੇ ਉਹ ਦੀਵਾਨ-ਏ-ਆਮ ਵਿਚ ਪਹੁੰਚੇ ਜਿਥੇ ਕਦੇ ਸ਼ਾਹਜਹਾਨ, ਔਰੰਗਜੇਬ ਅਤੇ ਬਹਾਦਰ ਸ਼ਾਹ ਵਰਗੇ ਮੁਗਲ ਦਰਬਾਰ ਲਗਾਇਆ ਕਰਦੇ ਸਨ। ਦੀਵਾਨ-ਏ-ਆਮ ‘ਤੇ ਕਬਜਾ ਕਰ ਲੈਣ ਮਗਰੋਂ ਕਿਲ੍ਹੇ ਦੇ ਮੁਖ ਦਵਾਰ ਉੱਤੇ ਕੇਸਰੀ ਝੰਡਾ ਝੁਲਾਇਆ ਗਿਆ। ਜਿਸ ਕਿਲ੍ਹੇ ਵਿਚੋਂ ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਾਥੀ ਸਿੰਘਾਂ ਨੂੰ ਭਾਰੀ ਅੱਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਸੀ । ਅੱਜ ਉਹੀ ਲਾਲ ਕਿਲਾ ਖਾਲਸੇ ਦੇ ਕਦਮਾਂ ਵਿਚ ਸੀ ਅਤੇ ਇਥੋਂ ਦਾ ਮੁਗਲ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਸਿੱਖਾਂ ਕੋਲੋਂ ਆਪਣੀ ਜਾਨ ਅਤੇ ਰਾਜ ਦੀ ਸਲਾਮਤੀ ਦੀ ਭੀਖ ਮੰਗ ਰਿਹਾ ਸੀ। ਉਧਰ ਦੀਵਾਨ-ਏ-ਆਮ ਵਿਚ ਦਰਬਾਰ ਲਗਾ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਐਲਾਨ ਕੇ ਦਿੱਲੀ ਤਖਤ ‘ਤੇ ਬਿਠਾਇਆ ਗਿਆ। ਦੂਜੇ ਪਾਸੇ ਬੇਗਮ ਸਮਰੂ 12 ਮਾਰਚ 1783 ਨੂੰ ਦਿੱਲੀ ਪਹੁੰਚ ਗਈ। ਉਸਨੇ ਸ: ਬਘੇਲ ਸਿੰਘ ਦੇ ਤੀਸ ਹਜ਼ਾਰੀ ਸਥਿਤ ਡੇਰੇ ਉੱਤੇ ਗੱਲਬਾਤ ਤੋਰੀ। ਬੇਗਮ ਸਮਰੂ ਨੇ ਸ: ਬਘੇਲ ਸਿੰਘ ਤੋਂ ਦੋ ਗੱਲਾਂ ਦੀ ਮੰਗ ਕੀਤੀ। ਇਕ, ਸ਼ਾਹ ਆਲਮ-2 ਦੀ ਜ਼ਿੰਦਗੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਦੂਜਾ ਲਾਲ ਕਿਲ੍ਹੇ ‘ਤੇ ਸ਼ਾਹ ਆਲਮ-2 ਦਾ ਅਧਿਕਾਰ ਬਣਿਆ ਰਹਿਣ ਦਿੱਤਾ ਜਾਵੇ। ਸ: ਬਘੇਲ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਤੋਂ ਸਿੱਖਾਂ ਵਲੋਂ ਗੱਲਬਾਤ ਕਰਨ ਲਈ ਸਰਬ ਪ੍ਰਵਾਨਿਤ ਪ੍ਰਤੀਨਿਧ ਵਜੋਂ ਸਹਿਮਤੀ ਬਣਦੀ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਵਲੋਂ ਗੱਲਬਾਤ ਕਰਨ ਦਾ ਜਿੰਮਾ ਸੌਂਪਿਆ ਗਿਆ। ਸ: ਬਘੇਲ ਸਿੰਘ ਨੇ ਆਪਣੀ ਤੀਖਣ ਬੁੱਧੀ ਸਦਕਾ ਇਸ ਜਿੱਤ ਦਾ ਵੱਧ ਤੋਂ ਵੱਧ ਫਾਇਦਾ ਪਾੱਪਤ ਕਰਨ ਲਈ ਦ੍ਰਿਸ਼ਟੀ ਨਾਲ ਸੰਧੀ ਵਿਚ ਅਜਿਹੀਆਂ ਸ਼ਰਤਾਂ ਮਨਵਾਉਣ ਵਿਚ ਸਫਲਤਾ ਹਾਂਸਲ ਕੀਤੀ, ਜਿਹੜੀ ਸੰਧੀ ਸਮੂਹ ਸਿੱਖ ਸਰਦਾਰਾਂ ਵਲੋਂ ਸਰਬ ਪ੍ਰਵਾਨਿਤ ਹੋ ਸਕੇ। ਸੋ ਬੇਗਮ ਸਮਰੂ ਵਲੋਂ ਰੱਖੀਆਂ ਦੋ ਸ਼ਰਤਾਂ ਦੇ ਮੁਕਾਬਲੇ ਸ: ਬਘੇਲ ਸਿੰਘ ਨੇ ਜੋ ਸ਼ਰਤਾਂ ਸ਼ਾਹ ਆਲਮ ਅੱਗੇ ਰੱਖੀਆਂ ਉਨ੍ਹਾਂ ਵਿਚ ਪਹਿਲੀ ਦਿੱਲੀ ਦੀਆਂ ਉਹ ਸਾਰੀਆਂ ਥਾਵਾਂ ਸਿੱਖਾਂ ਨੂੰ ਸੌਂਪ ਦਿੱਤੀਆਂ ਜਾਣ , ਜਿਨ੍ਹਾਂ ਦਾ ਸਬੰਧ ਸਿੱਖ ਗੁਰੂ ਸਾਹਿਬਾਨ ਦੀ ਦਿੱਲੀ ਫੇਰੀ ਜਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੁੜਿਆ ਹੋਵੇ। ਦੂਜੀ, ਉਪਰੋਕਤ ਸਥਾਨਾਂ ਨਿਸ਼ਾਨਦੇਹੀ ਹੋ ਜਾਣ ਉਪਰੰਤ ਸ਼ਾਹੀ ਫਰਮਾਨ ਜਾਰੀਕੀਤਾ ਜਾਵੇ ਕਿ ਪੰਥ ਨੂੰ ਆਪਣੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਉਸਾਰਨ ਦੀ ਆਗਿਆ ਦਿੱਤੀ ਜਾਵੇ। ਤੀਜੀ, ਸ਼ਹਿਰ ਦੀ ਕੋਤਵਾਲੀ ਖਾਲਸੇ ਦੇ ਸਪੁਰਦ ਕੀਤੀ ਜਾਵੇ ਅਤੇ ਦਿੱਲੀ ਵਿਚ ਮਾਲ ਦੀ ਵਿਕਰੀ ਤੋਂ ਇਕੱਠੀ ਹੋਣ ਵਾਲੀ ਚੁੰਗੀ ਵਿਚੋਂ 37 5% ਦੇ ਹਿਸਾਬ ਨਾਲ ਸਿੱਖਾਂ ਨੂੰ ਪੈਸਾ ਦਿੱਤਾ ਜਾਵੇ। ਇਹੀ ਪੈਸਾ ਗੁਰਦੁਆਰਿਆਂ ਦੀ ਉਸਾਰੀ ਅਤੇ ਫੌਜ ਦੀਆਂ ਤਨਖਾਹਾਂ ਆਦਿ ‘ਤੇ ਖਰਚ ਕੀਤਾ ਜਾਣਾ ਸੀ। ਸ: ਬਘੇਲ ਸਿੰਘ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੀ ਉਸਾਰੀ ਕਰਵਾਈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਮਦ ਸਮੇਂ ਆਪਣਾ ਨਿਵਾਸ ਰੱਖਿਆ ਸੀ। ਇਸ ਤੋਂ ਬਾਅਦ ਮਜਨੂੰ ਕਾ ਟਿੱਲਾ ਵਿਖੇ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਨਿਵਾਸ ਰੱਖਿਆ ਸੀ। ਉਥੇ ਜਿੰਨੇ ਵੀ ਗੁਰਦੁਆਰੇ ਬਣੇ ਉਹ ਬਘੇਲ ਸਿੰਘ ਨੇ ਅੱਠ ਮਹੀਨਿਆਂ ਦੌਰਾਨ ਉਥੇ ਰਹਿ ਕੇ ਉਸਾਰੇ ਸ਼ਾਹ ਆਲਮ ਨੇ ਉਮਰ ਭਰ ਲਈ ਦਿੱਲੀ ਦੀ ਚੁੰਗੀ ਦਾ ਅੱਠਵਾਂ ਹਿੱਸਾ ਸ: ਬਘੇਲ ਸਿੰਘ ਦੇ ਨਾ ਕਰ ਦਿੱਤਾ। ਸ: ਬਘੇਲ ਸਿੰਘ ਨੇ ਨਵੰਬਰ 1783 ਦੇ ਅਖੀਰ ਤਕ ਸਾਰੇ ਗੁਰਦੁਆਰਿਆਂ ਦੀ ਉਸਾਰੀ ਮੁਕੰਮਲ ਕਰ ਦਿੱਤੀ। ਜਦੋਂ ਸ: ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਕਰਕੇ ਦਸੰਬਰ ਦੇ ਅਰੰਭ ਵਿਚ ਪੰਜਾਬ ਨੂੰ ਮੁੜਨ ਲੱਗੇ ਤਾਂ ਸ਼ਹਿਨਸ਼ਾਹ ਆਲਮ-2 ਨੇ ਸ: ਬਘੇਲ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਅਤੇ ਆਪਣੇ ਵਜ਼ੀਰ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਸ: ਬਘੇਲ ਸਿੰਘ ਕੋਲ ਭੇਜਿਆ। ਇਸ ਤੋਂ ਪਹਿਲਾਂ ਸ: ਬਘੇਲ ਸਿੰਘ ਦੀ ਸ਼ਹਿਨਸ਼ਾਹ ਆਲਮ-2 ਦੀ ਆਪਸੀ ਗੱਲਬਾਤ ਨਹੀਂ ਸੀ ਹੋਈ। ਜਦ ਸ: ਬਘੇਲ ਸਿੰਘ ਲਾਲ ਕਿਲ੍ਹੇ ਸ਼ਹਿਨਸ਼ਾਹ ਨੂੰ ਮਿਲਣ ਲਈ ਚੱਲੇ ਤਾਂ ਬਹੁਤ ਹੀ ਬਚਿੱਤਰ ਦ੍ਰਿਸ਼ ਸੀ ਅੱਗੇ ਅੱਗੇ ਨਕੀਬ ਬੋਲਦਾ ਜਾਂਦਾ ਸੀ, ਖਾਲਸਾ ਜੀਓ ਆ ਰਹੇ ਹਨ” ਇੰਝ ਲਗਦਾ ਸੀ ਕਿ ਸਿੰਘਾਂ ਦੀ ਸ਼ਾਨ ਨਾਲ ਸੂਰਜ ਵੀ ਮੂੰਹ ਛਿਪਾ ਬੈਠਾ ਹੈ। ਸ: ਬਘੇਲ ਸਿੰਘ ਪੂਰੀ ਤਰ੍ਹਾਂ ਸ਼ਸਤਰਬੱਧ ਹੋ ਕੇ ਹਾਥੀ ਦੇ ਹੌਦੇ ਉੱਪਰ ਬੈਠੇ ਸਨ। ਕਿਲ੍ਹੇ ਕੋਲ ਪੁੱਜਦੇ ਹੀ ਵੱਡੇ ਵਜ਼ੀਰ ਨੇ ਇਸਤਕਬਾਲ ਕੀਤਾ। ਹਾਥੀ ਛੱਡ ਸ: ਬਘੇਲ ਸਿੰਘ ਘੋੜੇ ‘ਤੇ ਸਵਾਰ ਹੋਏ ਅਤੇ ਇਸ ਤਰ੍ਹਾਂ ਚੜ੍ਹੇ ਚੜਾੱਏ ਹੀ ਕਿਲ੍ਹੇ ਅੰਦਰ ਦਾਖਲ ਹੋਏ। ਜਦੋਂ ਉੱਤਰੇ ਤਾਂ ਹੋਰ ਵਜ਼ੀਰ ਕਤਾਰ ਵਿਚ ਖੜ੍ਹੇ ਸਨ। ਉਨ੍ਹਾਂ ਨਾਲ ਸ: ਦੁਲਚਾ ਸਿੰਘ ਅਤੇ ਸ: ਸਦਾ ਸਿੰਘ ਵੀ ਸਨ। ਸ: ਬਘੇਲ ਸਿੰਘ ਨੇ ਦਰਬਾਰ ਪਹੁੰਚ ਕੇ ਗੱਜ ਕੇ ਫਤਹਿ ਬੁਲਾਈ। ਸ: ਬਘੇਲ ਸਿੰਘ ਨੇ ਸ਼ਾਹੀ ਦਰਬਾਰ ਵਿਚ ਵੀ ਆਪਣੀ ਸ਼ਾਹੀ ਸਿੱਖ ਮਰਿਆਦਾ ਵੀ ਕਾਇਮ ਰੱਖੀ ਅਤੇ ਸ਼ਾਹੀ ਅਦਬ ਲਿਹਾਜ਼ ਦਾ ਪਾਲਣ ਨਹੀਂ ਕੀਤਾ। ਸ: ਬਘੇਲ ਸਿੰਘ ਨੂੰ ਸਲਾਮੀ (ਗਾਰਡ ਆਫ ਆਨਰ) ਦਿੱਤੀ ਗਈ ਤਾਂ ਸ਼ਹਿਨਸ਼ਾਹ ਨੇ ਦੋਵੇਂ ਹੱਥ ਉਤਾਂਹ ਚੁੱਕ ਲਏ। ਕੁਰਸੀ ਸ਼ਹਿਨਸ਼ਾਹ ਨੇ ਨਾਮ ਲਗਵਾਈ ਸੀ , ਪਰ ਸ: ਬਘੇਲ ਸਿੰਘ ਨੇ ਸਾਹਮਣੇ ਲਗਵਾਈ। ਬਾਕੀ ਸਰਦਾਰਾਂ ਨੂੰ ਵੀ ਮਾਣ ਸਤਿਕਾਰ ਦੀਆਂ ਕੁਰਸੀਆਂ ਦਿੱਤੀਆਂ ਗਈਆਂ। ਸ਼ਾਹ ਤੇ ਬਘੇਲ ਸਿੰਘ ਪੁਰਾਣੇ ਮਿੱਤਰਾਂ ਵਾਂਗ ਵਿਚਾਰਾਂ ਕਰਦੇ ਰਹੇ ਅਤੇ ਸ਼ਹਿਨਸ਼ਾਹ ਨੇ ਕਿਹਾ ਕਿ ਇਹ ਗੱਲ ਕਿਸੇ ਨੇ ਉੱਡਾਈ ਲਗਦੀ ਹੈ ਕਿ ਸਿੰਘ ਲੁਟੇਰੇ ਹਨ । ਉਹ ਬਘੇਲ ਸਿੰਘ ਤੋਂ ਅਤੇ ਹੋਰ ਸਰਦਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਸ਼ਹਿਨਸ਼ਾਹ ਨੇ ਪੰਜ ਹਜ਼ਾਰ ਰੁਪਏ ਕੜਾਹ ਪ੍ਰਸ਼ਾਦਿ ਲਈ ਦੇ ਕੇ ਸ: ਬਘੇਲ ਸਿੰਘ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਰੁਖਸਤ ਕੀਤਾ।
ਕਿਸਾਨ ਵੀਰੋ, ਲੱਛਣ ਦੇਖਿਓ ਕਿਤੇ ਦਿੱਲੀ ਵਾਲਿਆਂ ਦੀਆਂ ਮਿੱਠੀਆਂ ਗੱਲਾਂ ਵਿੱਚ ਨਾ ਆ ਜਾਇਓ, ਹੁਣ ਲੋਹਾ ਗਰਮ ਹੈ ਅਤੇ ਦੁਨੀਆਂ ਭਰ ਦੇ ਦੇਸ਼ ਤੁਹਾਡੇ ਮਗਰ ਆਵਾਜ਼ ਬੁਲੰਦ ਕਰ ਰਹੇ ਹਨ। ਜੇ ਹੁਣ ਥਿੜਕ ਗਏ ਤਾਂ ਫਿਰ ਮੁੜ ਕਦੇ ਵੀ ਇਹੋ ਜਿਹੀ ਲਹਿਰ ਪੈਦਾ ਨਹੀਂ ਕੀਤੀ ਜਾ ਸਕਦੀ।
ਦਿੱਲੀ ਦੇ ਤਾਜ਼ਦਾਰ ਘਬਰਾਏ ਹੋਏ ਹਨ ਪਰ ਉਪਰੋਂ ਉਪਰੋਂ ਬਨਾਉਟੀ ਹਾਸਾ ਹਸਦੇ ਦਿਖਾਈ ਦੇ ਰਹੇ ਹਨ।ਇਸ ਸਮੇਂ ਦੇਸ਼ ਦੇ ਹਰ ਵਰਗ ਦੀ ਪੂਰੀ ਹਮਦਰਦੀ ਤੁਹਾਡੇ ਨਾਲ ਹੈ।
ਪਰ ਗੁਰੂ ਤੇ ਭਰੋਸਾ ਰੱਖ ਕੇ ਡੱਟੇ ਰਹੋ ,ਗੁਰੂ ਫਤਹਿ ਬਖਸ਼ੇਗਾ। ਏਕਤਾ ਬਣਾਈ ਰੱਖੋ ਵਾਰੀ ਵਾਰੀ ਮੀਟਿੰਗਾਂ ਕਰਨ ਦੀ ਨੀਤੀ ਖਤਰਨਾਕ ਹੈ, ਇਸ ਲਈ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਵਾਰ ਵਾਰ ਇੱਕੋ ਗੱਲ ਉਪਰ ਮੀਟਿੰਗਾਂ ਕਰਨ ਦਾ ਮਤਲਬ ਕੋਈ ਚੱਕਰਵਿਊ ਤਿਆਰ ਕੀਤਾ ਜਾ ਰਿਹਾ ਹੈ ।
ਜੋਰਾਵਰ ਸਿੰਘ ਤਰਸਿੱਕਾ ।
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
10 ਮਾਰਚ 1644 ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਧੁਰੀ ਬਾਈ ਦੇ ਘਰ ਹੋਇਆ ਸੀ ।
ਆਪ ਦੀ ਧਰਮ ਪਤਨੀ ਦਾ ਨਾਮ ਸੀਤੋ ਸੀ ਆਪ ਜੀ ਦੇ ਪੁੱਤਰਾ ਦਾ ਨਾਮ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ , ਬਲਰਾਮ ਸਿੰਘ, ਦੇਸਾ ਸਿੰਘ ਸਨ ।
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾਮੁਮਕਿਨ ਹੈ। ਸਿੱਖੀ ਨੂੰ ਨਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ ਤਸੀਹੇ ਦਿਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਰ ਧੰਨ ਸੀ, ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ, ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨਾਂ ਨੇ ਹਕ ਤੇ ਸਚ ਦੀ ਖਾਤਰ, ਸਿਖੀ ਦੀ ਖਾਤਰ, ਝੂਠ ਦੇ ਅਗੇ ਘੁਟਨੇ ਨਹੀਂ ਟੇਕੇ।
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ਤੇ ਕੁਝ ਇਤਿਹਾਸਕਾਰ ਅਲੀਪੁਰ, ਮੁਲਤਾਨ, ਪੰਜਾਬ (ਹੁਣ ਪਾਕਿਸਤਾਨ) ਮੰਨਦੇ ਹਨ।
ਪਿਤਾ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ, ਜੋ ਇਕ ਸਪੰਨ ਤੇ ਧਾਰਮਿਕ ਪਰਿਵਾਰ ਸੀ, ਵਿਚ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11 ਭਰਾ ਸ਼ਹੀਦ, 10 ਪੁਤਰਾਂ ਵਿਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ ਕੁਲ ਮਿਲਾ 29 ਸ਼ਹੀਦ ਹੋਏ ਹਨ। ਉਸਤੋਂ ਬਾਅਦ ਇਸ ਪਰਿਵਾਰ ਦੀ ਕੁਲ ਵਿਚੋਂ ਹੋਰ ਕਿਤਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿਚ ਇਸਦਾ ਕੋਈ ਵੇਰਵਾ ਨਹੀਂ ਹੈ ਜੋ ਖੋਜਣ ਦੀ ਲੋੜ ਹੈ।
ਉਹ ਮਸਾ 13 ਕੁ ਵਰਿਆਂ ਦੇ ਸਨ ਜਦ ਇਹ ਪਰਿਵਾਰ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤ ਪੁਰ ਆਏ ਤੇ ਮਨੀ ਸਿੰਘ ਨੂੰ ਇਥੇ ਹੀ ਗੁਰੂ ਸਾਹਿਬ ਕੋਲ ਛਡ ਕੇ ਚਲੇ ਗਏ। ਉਦੋਂ ਰਿਵਾਜ਼ ਸੀ ਕੀ ਹਰ ਪਰਿਵਾਰ ਘਟ ਤੋਂ ਘਟ ਇਕ ਬਚਾ ਗੁਰੂ ਸਾਹਿਬ ਦੇ ਚਰਨਾ ਵਿਚ ਭੇਟ ਕਰਦਾ ਸੀ। ਦੋ ਸਾਲ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਰਹਿ ਕੇ ਲੰਗਰ ਘਰ ਦੀ ਦਿਲੋ-ਜਾਨ ਨਾਲ ਸੇਵਾ ਕੀਤੀ। ਗੁਰੂ ਹਰ ਰਾਇ ਸਾਹਿਬ ਦੀ ਦੇਖ ਰੇਖ ਵਿਚ ਉਨ੍ਹਾ ਨੇ ਗੁਰਬਾਣੀ ਵੀ ਸਿਖੀ। ਪੰਦਰਾ ਸਾਲ ਦੀ ਉਮਰ ਵਿਚ ਇਨ੍ਹਾ ਦੀ ਸ਼ਾਦੀ ਲਖੀ ਰਾਇ ਦੀ ਪੁਤਰੀ ਬੀਬੀ ਸੀਤੋ ਨਾਲ ਹੋਈ। ਕੁਝ ਦੇਰ ਵਿਆਹੁਤਾ ਜੀਵਨ ਗੁਜਾਰਨ ਤੋਂ ਬਾਅਦ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਦਿਲੀ ਆ ਗਏ। ਜਦੋਂ ਗੁਰੂ ਹਰ ਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਤਾਂ ਇਹ ਮਾਤਾ ਸੁਲਖਣੀ ਜੀ ਨੂੰ ਨਾਲ ਲੈਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਬਕਾਲੇ ਪਹੁੰਚ ਗਏ।
ਇਨ੍ਹਾ ਨੇ ਛੋਟੀ ਉਮਰ ਤੋ ਹੀ ਬਾਲ ਗੁਰੂ ਗੋਬਿੰਦ ਰਾਇ ਦੀ ਸੰਗ-ਸੰਗਤ ਮਾਣੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਿਖਦੇ ਰਹੇ। ਗੁਰੂ ਸਹਿਬ ਦੀ ਆਗਿਆ ਲੈਕੇ ਕੁਝ ਸਮੇ ਲਈ ਘਰ ਗਏ ਪਰ 1672 ਵਿਚ ਮੁੜ ਆਪਣੇ ਦੋ ਭਰਾਵਾਂ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ।ਇਹ ਇਕ ਮਹਾਨ ਸਹਿਤਕਾਰ, ਫਿਲੋਸ੍ਫੇਰ ਅਤੇ ਦਮਦਮੀ ਬੀੜ, ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ, ਜਿਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਤ ਨਾਲ ਇਨ੍ਹਾ ਦੀਆਂ ਕਈ ਕਾਪੀਆਂ ਹਥ ਨਾਲ ਲਿਖ ਲਿਖ ਕੇ ਸਿਖੀ ਪ੍ਰਚਾਰ ਅਤੇ ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿਖਾਂ ਵਿਚ ਵੰਡੀਆਂ।
ਆਪ ਗੁਰੂ ਸਾਹਿਬ ਦੇ 52 ਕਵੀਆਂ ਵਿਚੋਂ ਅਹਿਮ ਸਥਾਨ ਰਖਦੇ ਸੀ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਾਕਾਰ ਦੇ ਕਰਤਾ ਰਹੇ।
ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਨਹੀਂ ਸੀ ਬਲਿਕ ਤਲਵਾਰ ਦੇ ਵੀ ਧਨੀ ਸੀ। ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਅਸਥਾਨ ਤੇ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਵਿਖਾਏ ਕਿ ਦੇਖਣ ਤੇ ਪੇਖਣ ਵਾਲੇ ਦੰਗ ਰਹਿ ਗਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਇਸੇ ਤਰ੍ਹਾਂ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ।
ਦੀਵਾਨ ਹੋਣ ਦੇ ਨਾਤੇ ਉਨ੍ਹਾ ਨੂੰ ਮਾਲੀ, ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵਲ ਵੀ ਧਿਆਨ ਦੇਣਾ ਪੈਂਦਾ। ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾ ਕਢ ਲੈਂਦੇ ਤੇ ਹਰ ਰੋਜ਼ ਸਿਖ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚੋਂ ਕਥਾ ਸੁਣਾਦੇ। ਹਰਿਮੰਦਰ ਸਾਹਿਬ ਵਿਖੇ ਸੌਢੀ ਹਰਿ ਰਾਇ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਦੇਖ ਭਾਲ ਤੇ ਸੇਵਾ ਦਾ ਕੰਮ ਉਸਦੇ ਪੁਤਰ ਨਿਰੰਜਨ ਰਾਇ ਦੇ ਹਥ ਆ ਗਿਆ। ਇਹ ਇਕ ਕਮਜ਼ੋਰ ਪ੍ਰਬੰਧਕ ਹੋਣ ਕਰਕੇ, ਹਰਿਮੰਦਰ ਸਾਹਿਬ ਦੀ ਦੇਖ ਭਾਲ ਤੇ ਪ੍ਰਬੰਧ ਵਿਚ ਕਈ ਊਣਤਾਈਆਂ ਆ ਗਈਆਂ।
ਸਾਧ-ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਿਰ ਸਹਿਬ ਤੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮ੍ਰਿਤਸਰ ਭੇਜ ਦਿਤਾ। ਇਸ ਤਰਹ ਆਪਜੀ ਦਰਬਾਰ ਸਾਹਿਬ ਦੇ ਤੀਜੇ ਹੈਂਡ ਗ੍ਰੰਥੀ ਬਣੇ। ਪਹਿਲੇ ਬਾਬਾ ਬੁਢਾ ਜੀ ਤੇ ਦੂਸਰੇ ਭਾਈ ਗੁਰਦਾਸ ਜੀ ਸਨ। ਉਥੇ ਜਾਕੇ ਸੋਢੀਆਂ ਦੇ ਅਡੰਬਰ ਬੰਦ ਕਰਵਾਕੇ, ਗੁਰ ਮਰਯਾਦਾ ਦਾ ਪ੍ਰਵਾਹ ਚਲਾਇਆ। ਬੇਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਸਿੰਘ ਜੀ ਵਲੋਂ ਅਕਾਲ ਤਖਤ ਦੀ ਸਥਾਪਤ ਤੇ ਪ੍ਰਮਾਣਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿਚ ਪੁਰਾਣੀਆਂ ਰੌਣਕਾਂ ਮੁੜ ਪਰਤ ਆਈਆਂ।
1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਹਿਤ ਅਮ੍ਰਿਤ ਪਾਨ ਕੀਤਾ। ਹੁਣ ਆਪਜੀ ਦਾ ਨਾਮ ਭਾਈ ਮਨੀ ਸਿੰਘ ਹੋ ਗਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਹਿਸਾ ਲੈਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਕਈ ਵਰ੍ਹੇ ਬੀਤ ਗਏ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਏ। 1703 ਵਿਚ ਭਾਈ ਮਨੀ ਸਿੰਘ ਜੀ ਦੀ ਉਤਮ ਸੇਵਾ, ਨਿਮਰਤਾ ਤੇ ਸਰਬ-ਪਖੀ ਗੁਣਾਂ ਤੋ ਪ੍ਰਸੰਨ ਹੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾ ਨੂੰ ਇਕ ਮਹਤਵ ਪੂਰਨ ਹੁਕਮਨਾਮਾ ਬਖਸ਼ਿਆ ਜਿਸਤੋਂ ਧੰਨ ਹੋਕੇ ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿਚ ਆਕੇ ਜੁਟ ਗਏ।
“ੴ ਸਤਿਗੁਰ ਪ੍ਰਸਾਦਿ॥”
ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਿਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਇਕ ਮਾਈ ਦਾਨੁ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨੇਜਾਦੇ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਦੇ ਤੁਸੀਂ ਮਹਿਰਮ ਹੋ। ਹੋਰ ਕੌਡੀ, ਦਮੜੀ, ਪੈਸਾ, ਧੇਲਾ, ਰੁਪਿਆ ਰੱਛਿਆ ਦਾ ਅਸਾ ਨੂੰ ਦੇਵੇਗਾ। ਇਹ ਮੇਰੇ ਫਰਜੰਦ ਹੈਨ। ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਥਾਇੰ ਪਵੇਗੀ। ਤੁਸਾਂ ਉਪਰ ਵਾਹਿਗੁਰੂ ਰੱਛਿਆ ਕਰੇਗਾ। ਸੰਮਤ 1760 ਮਿਤੀ ਕੱਤਕ”।
ਆਪ ਅਮ੍ਰਿਤਸਰ ਦੀ ਸੇਵਾ ਨਿਭਾਂਦਿਆਂ ਗੁਰੂ ਸਾਹਿਬ ਨਾਲ ਆਪਣਾ ਤਾਲ ਮੇਲ ਹਮੇਸ਼ਾ ਬਣਾਈ ਰਖਦੇ। ਆਪ ਗੁਰੂ ਸਾਹਿਬ ਦਾ ਆਨੰਦਪੁਰ ਛਡਣ ਤੋਂ ਲੈਕੇ ਚਮਕੌਰ ਦੀ ਗੜੀ ਤਕ ਵੈਰੀਆਂ ਨਾਲ ਲੜੇ। ਜੰਗਾਂ ਸਮੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਸਹੀਦ ਹੋਈਆਂ ਉਥੇ ਭਾਈ ਮਨੀ ਸਿੰਘ ਜੀ ਦੇ ਪੰਜ ਪੁਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ ਕੀ ਤਲਵੰਡੀ ਪਹੁੰਚੇ ਤਾਂ ਇਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪਜੀ ਦੇ ਦਰਸ਼ਨ ਕਰਨ ਆਏ।
ਜਦ 1704 ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਅਗਵਾਈ ਤੇ ਜਿਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਸੌਪੀ ਗਈ। ਬਿਖੜੇ ਪੈਂਡਾ ਤਹਿ ਕਰਕੇ ਜਦ ਉਹ ਦਿਲੀ ਵਲ ਨੂੰ ਨਿਕਲ ਗਏ ਤਾਂ ਉਥੇ ਰਹਿ ਕੇ ਉਹ ਦੋਨੋ ਮਾਤਾਵਾਂ ਦੀ ਸੇਵਾ ਵਿਚ ਰਹੇ। 1705-06 ਉਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜੂਰੀ ਵਿਚ ਦਮਦਮਾ ਸਾਹਿਬ ਪਹੁੰਚੇ। ਆਪਜੀ ਗੁਰੂ ਸਾਹਿਬ ਕੋਲ ਸਾਬੋਂ ਕੀ ਤਲਵੰਡੀ ਵੀ ਪਹੁੰਚੇ, ਜਿਥੇ ਸਤਿਗੁਰੂ ਦੇ ਹੁਕਮ ਤੇ ਸਰਵਪ੍ਰਸਤੀ ਹੇਠ ਗੁਰੂ ਗਰੰਥ ਸਾਹਿਬ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਕਰਕੇ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਇਸ ਸੰਪੂਰਨ ਪਵਿਤਰ ਗ੍ਰੰਥ ਨੂੰ ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਕੀਤੇ। ਜਦ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਨੂੰ ਮਿਲਣ ਦੱਖਣ ਵਲ ਰਵਾਨਾ ਹੋਏ ਤਾ ਬ੍ਘੋਰ ਤਕ ਇਹ ਗੁਰੂ ਸਾਹਿਬ ਦੇ ਨਾਲ ਸਨ। ਇਥੋਂ ਗੁਰੂ ਸਾਹਿਬ ਆਪ ਤਾਂ ਦਖਣ ਵਲ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਵਾਪਸ ਅਮ੍ਰਿਤਸਰ ਭੇਜ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਉਪਰੰਤ ਸਿਖ ਸੰਗਠਨ ਨੂੰ ਕਾਇਮ ਤੇ ਮਜਬੂਤ ਰਖਣਾ ਇਕ ਮਹਤਵ ਪੂਰਨ ਮੁਦਾ ਸੀ ਜਿਸਨੂੰ ਭਾਈ ਮਨੀ ਸਿੰਘ ਜੀ ਨੇ ਚਣੋਤੀ ਸਮਝਕੇ ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਚੜਦੀਆਂ ਕਲਾਂ ਵਿਚ ਰਖਣ ਲਈ ਪੂਰਾ ਪੂਰਾ ਸਾਥ ਦਿਤਾ। ਉਹਨਾ ਨੇ ਅਮ੍ਰਿਤਸਰ ਪੁਜ ਕੇ ਗੁਰੂ ਘਰ ਬਾਰੇ ਸਾਖੀਆਂ ਅਤੇ ਗੁਰੂ-ਸ਼ਬਦ ਦੀ ਕਥਾ ਸੁਣਾ ਸੁਣਾ ਕੇ ਸੰਗਤਾਂ ਦਾ ਮਨੋਬਲ ਕਾਇਮ ਰਖਿਆ । ਉਹਨਾ ਨੂੰ ਹਰ ਕਿਸਮ ਦੇ ਹਾਲਾਤਾਂ ਦਾ ਸਾਮਣਾ ਕਰਨ ਲਈ ਤਿਆਰ -ਬਰ -ਤਿਆਰ ਕੀਤਾ ਤੇ ਗੁਰੂ ਘਰ ਦੀ ਮਹਿਮਾ ਅਤੇ ਸਤਕਾਰ ਨੂੰ ਆਂਚ ਨਹੀਂ ਆਣ ਦਿਤੀ । ਖਾਲਸਾ ਪੰਥ ਵਿਚ ਪੰਥਕ ਜਜ੍ਬਾ ਸੰਚਾਰ ਕਰਨ ਖਾਤਿਰ ਦੁਸਹਿਰੇ ਤੇ ਦਿਵਾਲੀ ਦੇ ਮੌਕਿਆਂ ਤੇ ਸੰਗਤਾਂ ਨੂੰ ਅਮ੍ਰਿਤਸਰ ਇੱਕਠੇ ਹੋਣ ਲਈ ਪ੍ਰੇਰਿਆ ਜਿਸ ਨਾਲ ਸੰਗਤਾ ਇੱਕਤਰ ਹੋਕੇ ਸਤਿਗੁਰਾਂ ਦੇ ਦਰਬਾਰ ਵਿਚ ਨਤਮਸਤਕ ਹੁੰਦੀਆਂ, ਉਥੇ ਭਰਪੂਰ ਵਿਚਾਰਾਂ ਵੀ ਹੁੰਦੀਆਂ।
ਸੌਢੀ ਨਿਰੰਜਨ ਰਾਇ ਤਾਂ ਅਮ੍ਰਿਤਸਰ ਛਡ ਗਿਆ ਪਰੰਤੂ ਉਸਦਾ ਮੁਖਤਿਆਰ ਚੂਹੜ ਮਲ ਉਹਰੀ ਤੇ ਉਸਦੇ ਦੋ ਪੁਤਰ ਮੁਹਕਮ ਸਿੰਘ ਅਤੇ ਰਾਮੂ ਮਲ ਅਮ੍ਰਿਤਸਰ ਵਿਚ ਰਹਿੰਦੇ ਸੀ। ਮੁਹਕਮ ਸਿੰਘ ਤਾਂ ਗੁਰੂ ਘਰ ਦਾ ਪਕਾ ਸ਼ਰਧਾਲੂ ਸੀ , ਪਰੰਤੂ ਚੂਹੜ ਮਲ ਉਹਰੀ ਅਤੇ ਉਸਦਾ ਦੂਸਰਾ ਪੁਤਰ ਰਾਮੂ ਮੱਲ ਗੁਰੂ ਘਰ ਦੀਆਂ ਰੋਣਕਾਂ ਦੇਖ ਕੇ ਬੜੀ ਖਾਰ ਖਾਂਦੇ ਸੀ। ਇਨ੍ਹਾ ਨੇ ਭਾਈ ਮਨੀ ਸਿੰਘ ਦੇ ਖਿਲਾਫ਼ ਸੂਬਾ ਲਾਹੌਰ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ। ਲਾਹੌਰ ਦੇ ਸੂਬੇ ਤੇ ਤਾਂ ਕੋਈ ਅਸਰ ਨਹੀਂ ਹੋਇਆ ਪਰ ਪੱਟੀ ਦੇ ਹਾਕਮ ਨੇ ਦੇਵਾ ਜੱਟ ਦੀ ਅਗਵਾਈ ਹੇਠ ਅਮ੍ਰਿਤਸਰ ਤੇ ਹਮਲਾ ਕਰਵਾ ਦਿਤਾ। ਯੁਧ ਹੋਇਆ , ਦੇਵਾ ਜਟ ਜਾਨ ਬਚਾ ਕੇ ਦੋੜਨ ਵਿਚ ਸਫਲ ਹੋ ਗਏ। ਖਾਲਸੇ ਦੀ ਇਸ ਜਿਤ ਨਾਲ ਭਾਈ ਮਨੀ ਸਿੰਘ ਦਾ ਮਾਨ-ਸਤਕਾਰ ਹੋਰ ਵਧ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦਸਮ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਜਦ ਦੁਸਮਨਾਂ ਨੂੰ ਸੋਧਨਾ ਸ਼ੁਰੂ ਕੀਤਾ ਤਾਂ ਸਿਖਾਂ ਦੇ ਹੋਸਲੇ ਹੋਰ ਵੀ ਬੁਲੰਦ ਹੋ ਗਏ। ਉਹਨਾ ਨੇ ਦਰਿਆ ਜਮਨਾ ਦੇ ਕੰਢੇ ਤੋਂ ਲੈਕੇ ਦਰਿਆ ਰਾਵੀ ਦੇ ਕੰਢੇ ਤਕ ਦੇ ਇਲਾਕੇ ਵਿਚੋਂ ਮੁਗਲ ਫੌਜਾਂ ਨੂੰ ਹਰਾਇਆ , ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਕਾਤਲ ਸੂਬਾ ਸਰਹੰਦ ਤੋ ਬਦਲਾ ਲੈਕੇ 1710 ਵਿਚ ਸਰਹੰਦ ਦੇ ਕਿਲੇ ਤੇ ਖਾਲਸਾਈ ਪੰਚਮ ਲਹਿਰਾ ਕੇ ਖਾਲਸਾ ਰਾਜ ਦੀ ਨੀਂਹ ਰਖੀ ਤੇ ਇਕ ਨਵਾਂ ਇਤਿਹਾਸ ਸਿਰਜ਼ ਦਿਤਾ।
ਬਦਕਿਸ੍ਮਤੀ ਨਾਲ ਕੁਝ ਕਾਰਣਾ ਕਰਕੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਖਾਲਸਾ ਜਥੇਬੰਦੀ ਟੁਟ ਗਈ। ਖਾਲਸਾ ਦਲ ਦੋ ਹਿਸਿਆਂ ਵਿਚ ਵੰਡਿਆ ਗਿਆ, ਆਪਸੀ ਮਤ ਭੇਦ ਹੋ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਇਨ੍ਹਾ ਦਾ ਝਗੜਾ ਨਿਬੇੜਨ ਲਈ ਭਾਈ ਮਨੀ ਸਿੰਘ ਜੀ ਨੂੰ ਫਿਰ ਅਮ੍ਰਿਤਸਰ ਭੇਜ ਦਿਤਾ । ਬੰਦਈ ਖਾਲਸਾ ਚਾਹੰਦਾ ਸੀ ਕੀ ਗਿਆਰਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ ਜਦ ਕੀ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ। ਦੋਨੋ ਧਿਰਾਂ ਆਪਣੀ ਆਪਣੀ ਜਗਹ ਡਟੀਆਂ ਰਹੀਆਂ ਤੇ ਆਪਸੀ ਖਿਚੋਤਾਣ ਵਧ ਗਈ। ਉਸੇ ਸਾਲ ਵੈਸਾਖੀ ਦੇ ਮੋਕੇ ਤੇ ਬੰਦਈ ਤੇ ਤਤ ਖਾਲਸੇ ਵਿਚ ਖੁਲਮ-ਖੁਲਾ ਲੜਾਈ ਹੋਣ ਦੀ ਤਿਆਰੀ ਹੋਣ ਲਗੀ। ਇਸ ਮਸਲੇ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਅਮਨ-ਅਮਾਨ ਨਾਲ ਸੁਲਝਾਇਆ। ਦੋ ਪਰਚੀਆਂ ਇਕ “ਫਤਹਿ ਦਰਸ਼ਨ” ਤੇ ਦੂਜੀ ,” ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ” ਲਿਖ ਕੇ ਹਰ ਕੀ ਪੋੜੀ ਅਮ੍ਰਿਤ ਸਰੋਵਰ ਵਿਚ ਪਾਈਆਂ ਤੇ ਫੈਸਲਾ ਕੀਤਾ ਕੀ ਜੋ ਪਰਚੀ ਪਹਿਲੇ ਉਪਰ ਆਏਗੀ , ਉਹੀ ਅਕਾਲ ਪੁਰਖ ਦਾ ਹੁਕਮ ਹੋਵੇਗਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਲੀ ਪਰਚੀ ਉਪਰ ਆ ਗਈ। ਸਭ ਨੇ ਜੈਕਾਰੇ ਛਡੇ। ਅਮਨ ਤੇ ਸੁਖ ਸ਼ਾਂਤੀ ਨਾਲ ਫੈਸਲਾ ਹੋ ਗਿਆ। ਉਨ੍ਹਾ ਦੀ ਸੁਚਜੀ ਅਗਵਾਈ ਨਾਲ ਮਾਮਲਾ ਨਜਿਠਿਆ ਗਿਆ ਤੇ ਸਿਖਾਂ ਵਿਚ ਮੁੜ ਏਕਤਾ ਹੋ ਗਈ।
ਭਾਈ ਸਾਹਿਬ ਨੇ ਆਪਣੇ ਗ੍ਰੰਥੀ ਹੋਣ ਦੇ ਦੌਰਾਨ ਕਈ ਪੁਸਤਕਾ ਰਚੀਆਂ। ਗਿਆਂਨ ਰਤਨਾਵਲੀ ਇਹਨਾ ਦੀ ਸਭ ਤੋਂ ਪ੍ਰਸਿਧ ਪੁਸਤਕ ਹੈ। ਸੰਨ 1734 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਇਕਠੀਆਂ ਕਰਕੇ ਦਸਮ ਗਰੰਥ ਦੀ ਬੀੜ ਤਿਆਰ ਕੀਤੀ। ਭਾਈ ਮਨੀ ਸਿੰਘ ਨੇ ਗੁਰੂ ਗਰੰਥ ਸਾਹਿਬ ਦੀ ਇਕ ਨਵੀਂ ਬੀੜ ਤਿਆਰ ਕੀਤੀ ਜਿਸ ਵਿਚ ਹਰੇਕ ਗੁਰੂ ਸਹਿਬਾਨਾਂ ਦੀ ਬਾਣੀ ਰਾਗਾਂ ਵਿਚੋਂ ਚੁਣ ਕੇ ਇਕ ਥਾਂ ਕੀਤੀ। ਅਤੇ ਭਗਤਾਂ ਦੀ ਬਾਣੀ ਵੀ ਹਰ ਇਕ ਭਗਤ ਦੀ ਇਕ ਥਾਂ ਲਿਖੀ ਪਰ ਪੰਥ ਨੇ ਇਹ ਬੀੜ ਪ੍ਰਵਾਨ ਨਹੀਂ ਕੀਤੀ।
ਸ੍ਰੀ ਅਮ੍ਰਿਤਸਰ ਵਿਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿਚ ਇਸ਼ਨਾਨ ਕਰਨਾ , ਮੁਗਲ ਸਰਕਾਰ ਨੇ ਕਈ ਵਰਿਆਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਮਨੀ ਸਿੰਘ ਜੋ ਇਸ ਵਕਤ ਤਕ 90 ਸਾਲਾਂ ਦੇ ਹੋ ਚੁਕੇ ਸੀ, ਨੇ ਆਪਣੇ ਹੋਰ ਮੁਖੀ ਸਿੰਘਾ ਨਾਲ ਸਲਾਹ ਕੀਤੀ ਕਿ ਆਉਂਦੀ ਦਿਵਾਲੀ ਸਮੇ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ-ਛੋੜ ਦਿਵਸ ਦੀ ਦੀਪਮਾਲਾ ਦਾ ਮੇਲਾ ਅਮ੍ਰਿਤਸਰ ਕੀਤਾ ਜਾਵੇ। ਆਪਸੀ ਮੇਲ-ਜੋਲ ਨਾਲ ਪੰਥਕ ਹਿਤਾਂ ਤੇ ਚੜਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ ਤੇ ਸੰਗਤ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਵੀ ਕਰ ਲਵੇਗੀ। ਸਿੰਘਾਂ ਨੇ ਮਿਲ ਕੇ ਲਾਹੌਰ ਦੇ ਸੂਬੇ ਜਕਰੀਆਂ ਖਾਨ ਨਾਲ ਗਲ ਬਾਤ ਕੀਤੀ ਤੋ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਤੇ ਕਿ ਸਿਖ ਕੋਈ ਗੜਬੜ ਨਹੀਂ ਕਰਨਗੇ। ਜ਼ਕਰਿਆਂ ਖਾਨ ਨੇ ਹਾਂ ਤਾਂ ਕਰ ਦਿਤੀ ਪਰ ਇਸਦੇ ਇਵਜ਼ ਵਲੋਂ 5,000 ਰੁਪੇ ਟੈਕ੍ਸ ਲਾ ਦਿਤਾ ਗਿਆ । ਭਾਈ ਮਨੀ ਸਿੰਘ ਨੇ ਦੂਰ ਦੂਰ ਤਕ ਸੰਗਤਾਂ ਨੂੰ ਲਿਖਤੀ ਸਨੇਹੇ ਭੇਜ ਦਿਤੇ। ਬਾਅਦ ਵਿਚ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆਂ ਕੀ ਇਸਤੋਂ ਵਧੀਆ ਕਿਹੜਾ ਮੌਕਾ ਹੋਵੇਗਾ ਸਿਖਾਂ ਦਾ ਖੁਰਾ ਖੋਜ ਮਿਟਾਣ ਦਾ, ਇਸ ਇੱਕਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ । ਅੰਦਰੋਂ ਅੰਦਰੋਂ ਉਸਨੇ ਪੂਰੀ ਤਿਆਰੀ ਕਰ ਲਈ। ਪਰ ਕਿਸੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੂੰ ਇਸਦੀ ਸੂਚਨਾ ਮਿਲ ਗਈ। ਉਹਨਾ ਨੇ ਦੁਬਾਰਾ ਚਿਠੀਆਂ ਲਿਖਕੇ ਇਹ ਪ੍ਰੋਗਰਾਮ ਰਦ ਕਰਣ ਦਾ ਸਨੇਹਾ ਸੰਗਤਾਂ ਨੂੰ ਦੇ ਦਿਤਾ ਤੇ ਸਭ ਨੂੰ ਆਣ ਲਈ ਮਨਾ ਕਰ ਦਿਤਾ ਪਰ ਕਈ ਜਿਨ੍ਹਾ ਨੂੰ ਵਕਤ ਤੇ ਚਿਠੀ ਨਹੀਂ ਮਿਲੀ ਉਹ ਆ ਗਏ। ਜਕਰੀਆ ਖਾਨ ਨੇ ਲਖਪਤ ਰਾਇ ਨੂੰ ਫੌਜ਼ ਦੇਕੇ ਅਮ੍ਰਿਤਸਰ ਭੇਜ ਦਿਤਾ। ਕਈ ਸਿਖ ਇਸ਼ਨਾਨ ਕਰਦੇ ਪ੍ਰਕਰਮਾਂ ਵਿਚ ਹੀ ਸ਼ਹੀਦ ਕਰ ਦਿਤੇ ਗਏ। ਪਰ ਫਿਰ ਵੀ ਸਿਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਭਾਈ ਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਦੀ ਨਿਖੇਦੀ ਕੀਤੀ ਪਰ ਜਕਰੀਆਂ ਖਾਨ ਨੇ ਉਹਨਾ ਦੀ ਇਹ ਗਲ ਨਜਰ-ਅੰਦਾਜ਼ ਕਰਕੇ 5,000 ਰੁਪੇ ਦੀ ਮੰਗ ਕੀਤੀ ਜਿਸ ਨੂੰ ਭਾਈ ਸਾਹਿਬ ਨੇ ਦੇਣ ਤੋਂ ਇਨਕਾਰ ਕਰ ਦਿਤਾ।
ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਨਖਾਸ ਚੋਕ ਲਿਆਂਦਾ ਗਿਆ। ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਹ ਕਰਨ ਤੇ ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਗਿਆ । ਜਲਾਦ ਭਾਵੇ ਜਲਾਦ ਹੀ ਸੀ ਉਸ ਵਿਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ। ਉਸਨੇ ਉਨ੍ਹਾ ਦੇ ਬੰਦ ਬੰਦ ਕਟਣ ਦੀ ਬਜਾਏ ਜਦ ਸਿਧਾ ਬਾਂਹ ਕਟਣ ਲਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ , ” ਮਿਤਰਾ ਬੰਦ ਬੰਦ ਕਟ , ਤੈਨੂੰ ਹੁਕਮ ਮੰਨਣਾ ਚਾਹੀਦਾ ਹੈ ” ਧੰਨ ਹੈ ਸਿਖੀ ,ਭਾਈ ਮਨੀ ਸਿੰਘ ਤੇ ਬਾਕੀ ਦੇ ਸਿਖ ਉਸ ਵਾਹਿਗੁਰੂ ਦਾ ਜਾਪੁ ਕਰਦੇ ਕਰਦੇ ਅਕਾਲ ਪੁਰਖ ਦੀ ਗੋਦ ਵਿਚ ਜਾ ਸਮਾਏ। ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿਚ ਵੀ ਜਬਾਨ ਤੇ ਇਹ ਲਫਜ਼ ਸਨ ,”ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ “। ਭਾਈ ਸੁਬੇਗ ਤੇ ਕੁਝ ਹੋਰ ਸਿਖਾਂ ਨੇ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਉਨ੍ਹਾ ਦਾ ਸਸਕਾਰ ਕੀਤਾ ਜਿਥੇ ਗੁਰੂਦਵਾਰਾ ਸ਼ਹੀਦ ਗੰਜ ਬਣਿਆ ਹੈ। ਇਸ ਸਹੀਦੀ ਨਾਲ ਸਿਖ ਕੌਮ ਵਿਚ ਅਜਿਹਾ ਜੋਸ਼ ਪੈਦਾ ਹੋਇਆ ਕੀ ਸਿਖਾਂ ਨੇ ਇਸ ਜ਼ੁਲਮੀ ਰਾਜ ਦਾ ਅੰਤ ਕਰਨ ਲਈ ਮਿਸਲਾਂ ਬਣਾ ਲਈਆਂ ਜਿਨ੍ਹਾ ਨੇ ਮਿਲਕੇ ਹਕੂਮਤ ਨੂੰ ਮੁੜਕੇ ਚੈਨ ਨਾਲ ਬੈਠਣ ਨਹੀਂ ਦਿਤਾ। ਚਾਹੇ ਸਿਖਾਂ ਨੂੰ ਇਕ ਤੋ ਬਾਅਦ ਇਕ ਨਹੀਂ ਬਲਿਕ ਲਖਾਂ ਸਹੀਦੀਆਂ ਦੇਣੀਆ ਪਈਆਂ।
ਅਜ ਵੀ ਜਦ ਅਸੀਂ ਅਰਦਾਸ ਕਰਦੇ ਹਾਂ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ…ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ! ਵਾਹਿਗੁਰੂ” ਜਦੋਂ ਹਰ ਸਿੱਖ ਅਰਦਾਸ ਵਿਚ ਇਹ ਅੱਖਰ ਸੁਣਦਾ ਹੈ ਤਾਂ ਆਪ ਮੁਹਾਰੇ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਤਸਵੀਰ ਉਸਦੇ ਸਾਮਣੇ ਆ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ।
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਗੁਰੂ ਜੀ ਕੀ ਫਤਹਿ ।
ਮਾਲਵੇ ਦਾ ਪਿੰਡ ਹੈ “ਗੰਡੂ” ਜਾਂ “ਗੰਡੂਆ”। ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਿਖੇ ਪਹਿਲੀ ਜੰਗ ਵਿੱਚ ਇਹ ਸਿੱਖ ਜਖਮੀ ਹੋ ਗਿਆ। ਗੁਰੂ ਸਾਹਿਬ ਜੀ ਨੇ ਬੇਹੋਸ਼ ਡਿੱਗੇ ਹੋਏ ਇਸ ਸਿੱਖ ਦਾ ਚਿਹਰਾ ਸਾਫ ਕੀਤਾ ਅਤੇ ਮੂੰਹ ਵਿੱਚ ਜਲ ਪਾਇਆ ਤਾਂ ਭਾਈ ਮੁਗਲੂ ਨੂੰ ਹੋਸ਼ ਆ ਗਈ। ਗੁਰੂ ਜੀ ਨੇ ਕਿਹਾ ਭਾਈ ਮੁਗਲੂ ਜੀ ਕੁਝ ਮੰਗ ਲਵੋ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਜੇ ਤਾਂ ਇਹ ਮੇਰਾ ਆਖਰੀ ਵਖਤ ਹੈ ਤਾਂ ਤੁਹਾਡਾ ਕੋਟ ਕੋਟ ਸ਼ੁਕਰ ਹੈ ਪਰ ਜੇ ਮੈਂ ਅਜੇ ਹੋਰ ਜੀਣਾ ਹੈ ਤਾਂ ਮੇਰੀ ਇਹੀ ਮੰਗ ਹੈ ਕਿ ਮੇਰੇ ਸੁਆਸ ਇਸ ਤਰਾਂ ਤੁਹਾਡੀ ਗੋਦ ਵਿੱਚ ਹੀ ਨਿਕਲਣ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਭਾਈ ਮੁਗਲੂ ਜੀ ਤੁਸੀਂ ਅਜੇ ਜੀਣਾ ਹੈ, ਅਜੇ ਸੁਆਸ ਨਹੀਂ ਛੱਡਣੇ। ਭਾਈ ਮੁਗਲੂ ਜੀ ਕਹਿਣ ਲੱਗੇ ਫਿਰ ਗੁਰੂ ਜੀ ਮੈਂ ਸਰੀਰ ਤੁਹਾਡੀ ਗੋਦ ਵਿੱਚ ਹੀ ਛੱਡਾਂ। ਗੁਰੂ ਜੀ ਕਹਿਣ ਲੱਗੇ ਭਾਈ ਮੁਗਲੂ ਜੀ ਜਦੋਂ ਨੂੰ ਤੁਸੀਂ ਸਰੀਰ ਛੱਡਣਾ ਹੈ ਉਸ ਤੋਂ ਪਹਿਲਾਂ ਅਸੀਂ ਆਪਣਾ ਚੋਲਾ ਤਿਆਗ ਦੇਣਾ ਹੈ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਚੋਲਾ ਤਿਆਗ ਦੇਣਾ ਹੈ ਪਰ ਜੋਤ ਤਾਂ ਤੁਹਾਡੀ ਏਥੇ ਹੀ ਹੋਵੇਗੀ, ਕਿਰਪਾ ਰੱਖਿਓ ਕਿ ਆਖਰੀ ਸਾਹ ਤੁਹਾਡੀ ਗੋਦ ਵਿੱਚ ਹੀ ਲਵਾਂ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਭਾਈ ਮੁਗਲੂ ਜੀ ਸਾਡਾ ਬਚਨ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ ਤੁਹਾਡੇ ਆਖਰੀ ਸਾਹ ਗੁਰੂ ਨਾਨਕ ਦੀ ਗੋਦ ਵਿੱਚ ਹੀ ਨਿਕਲਣਗੇ।
ਸਮਾਂ ਆਇਆ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਭਾਈ ਮੁਗਲੂ ਨੂੰ ਜਦ ਆਪਣੇ ਆਖਰੀ ਸਾਹ ਪ੍ਰਤੀਤ ਹੋਏ ਤਾਂ ਭਾਈ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤਾ ਕਿ ਸਵੇਰ ਅੰਮ੍ਰਿਤ ਵੇਲੇ ਤੱਕ ਅਸੀਂ ਆਪਣੇ ਸੁਆਸ ਤਿਆਗ ਜਾਣੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਵੇਰੇ ਆਪਣੇ ਪਿੰਡ ਆ ਰਹੇ ਹਨ। ਪਿੰਡ ਵਾਲਿਆਂ ਨੇ ਯਕੀਨ ਨਾ ਕੀਤਾ। ਭਾਈ ਸਾਹਿਬ ਨੇ ਆਪਣੇ ਪਰਿਵਾਰ ਨੂੰ ਵੀ ਕਹਿ ਦਿੱਤਾ ਕਿ ਅੱਜ ਘਰ ਦੇ ਦਰਵਾਜੇ ਬੰਦ ਨਾ ਕੀਤੇ ਜਾਣ ਸਵੇਰੇ ਗੁਰੂ ਸਾਹਿਬ ਜੀ ਆ ਰਹੇ ਹਨ।
ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਸਿੱਖ ਦੇ ਘਰ ਆਣ ਪਹੁੰਚੇ ਅਤੇ ਕਿਹਾ ਕਿ ਭਾਈ ਮੁਗਲੂ ਜੀ ਅਸੀਂ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ਆਏ ਹਾਂ। ਗੁਰੂ ਸਾਹਿਬ ਘੋੜੇ ਤੋਂ ਉੱਤਰੇ ਅਤੇ ਭਾਈ ਮੁਗਲੂ ਨੂੰ ਆਪਣੀ ਗੋਦ ਵਿੱਚ ਲਿਆ। ਗੁਰੂ ਜੀ ਨੇ ਭਾਈ ਮੁਗਲੂ ਦੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ ਬੋਲੋ ਵਾਹਿਗੁਰੂ। ਭਾਈ ਮੁਗਲੂ ਜੀ ਨੇ ਵਾਹਿਗੁਰੂ ਕਿਹਾ ਅਤੇ ਆਪਣੇ ਸੁਆਸ ਤਿਆਗ ਗਏ।
(ਰਣਜੀਤ ਸਿੰਘ ਮੋਹਲੇਕੇ)
( ਪੁਰਾਤਨ ਬੋਲੇ ) ਇਕ ਵਾਰ ਜਰੂਰ ਪੂਰਾ ਪੜਿਆ ਕਰੋ ਜੀ ਬਹੁਤ ਮਿਹਨਤ ਨਾਲ ਲੱਭ ਕੇ ਸੰਗਤ ਵਾਸਤੇ ਲੈ ਕੇ ਆਉਦੇ ਆ ਜੀ ।
ਇਕ ਵਾਰੀ ਡੇਰੇ ਦੇ ਜੱਥੇਦਾਰ ਨੇ ਇਕ ਨਿਹੰਗ ਸਿੰਘ ਨੂੰ ਕਿਤੇ ਘੱਲਿਆ ਸਮਾਨ ਲਿਓਣ ਲਈ ਤੇ ਉਹ ਦੇਰ ਰਾਤ ਨੂੰ ਪਹੁੰਚਿਆ , ਤੇ ਜੱਥੇਦਾਰ ਦੇ ਪੁੱਛਣ ਤੇ ਨਿਹੰਗ ਸਿੰਘ ਦੱਸਣ ਲੱਗਾ ਕਿ ਕਿਉਂ ਆਇਆ ਲੇਟ..।
ਨਿਹੰਗ ਸਿੰਘ ਕਹਿਣ ਲੱਗਾ “ਫੌਜਾਂ ਸੰਧਿਆ ਦਾ ਪਾਠ ਸੋਧ ਕੇ ਸ਼ੈਤਾਨੀ ਚਰਖੇ ਸਵਾਰ ਹੋ ਕੇ ਗੋਬਿੰਦੀਆ, ਬਟੇਰਾ,ਸਿਰ ਖਿੰਡੀ, ਕਰਾੜੀ ,ਰੂਪੇ ਤੇ ਹੋਰ ਰਸਤਾ ਬਸਤਾ ਲੈ ਕਰਕੇ ਪ੍ਰਸਥਾਨ ਕਰਦੀਆਂ ਸੀ ,ਇੰਦ੍ਰਾਣੀ ਜੋਰਾ ਤੇ ਸਵਾ ਲੱਖ ਕੋਲ ਅਕਲਦਾਨ , ਫੌਜਾ ਦੇਖਿਆ ਕੁਝ ਸਿਰਘਸੇ ਲੈ ਅਕਾਸ਼ਪੁਰੀ, ਖੋਤੀ ਚੁੰਘਦੇ ਤੇ ਸ਼ਾਹ-ਜਹਾਨ ਖਾਂਦੇ ਆਣ ਦੱਸ ਨੰਬਰੀਏ ਕੋਲ ਮਸਤਾਨੇ ਨੂੰ ਮਸ਼ਕਰੀ ਕੀਤੀ. ਫੌਜਾ ਹਟਾਇਆ ਤੇ ਅਣਥੱਕੀ ਸਵਾਰੀ ਦੇ ਦਰਸ਼ਨ ਵੀ ਕਰਾਏ, ਚੁਬਾਰੇ ਚੜੇ , ਗੁਪਤੇ ਮੁਗਲ ਮਾਰਨੋ ਨਾ ਟੱਲੇ. ਫੌਜਾ ਫਿਰ ਸਰਬਰਸ ਦੇਣ ਦਾ ਹੁਕਮ ਮਿਥਿਆ ,ਫ਼ਤਿਹ ਗਜਾਈ ਸਲੋਤਰ ਨਾਲ ਚਾਟਾ ਛਾਕਾ ਦਿੱਤਾ .ਇਕ ਕਲਗੇ ਦਾ ਘੁਲਾੜੀ ਖੋਲ ਤਾਂ ਤੇ ਇਕ ਬਟੇਰੇ ਆਗੂ ਖਿਲਾਰ ਤਾਂ ਬਾਕੀ ਗਿੱਦੜ ਹਿਰਨ ਹੋਗੇ, ਮਗਰੋਂ ਚੀਤਾ ਭਜਾਇਆ, ਕਾਲੀ ਦੇਵੀ ਕਾਰਨ ਕੜਾਕਾ ਵਜਿਆ ਤੇ ਫੌਜਾ ਬੋਹੜ ਆਈਆ “
ਜੱਥੇਦਾਰ ਦੀ ਸਾਬਾਸ਼ ਮਗਰੋਂ “ ਫੌਜਾ ਸਮੁੰਦਰ ਤੇ ਸਬਜ ਪਲਾਉ ਛੱਕ, ਧਰਮਰਾਜ ਦੀ ਧੀ ਕਾਰਨ ਅਫਲਤੂਨੀ ਲੈ ਅੜਿੰਗ ਬੜਿੰਗ ਹੋ ਗਈਆ”
ਪੁਰਾਤਨ ਸਿੱਖ ਬੋਲੇ
***************
ਡੰਡਾ- ਅਕਲਦਾਨ
ਜੁੱਤੀ- ਅਣਥੱਕ ਸਵਾਰੀ, ਚਰਨਦਾਸੀ
ਛੱਜ – ਅਦਾਲਤੀਆ
ਰਜਾਈ- ਅਫਲਾਤੂਨੀ
ਸੌਣਾ – ਅੜਿੰਗ ਬੜਿੰਗ
ਬੁਖਾਰ- ਆਕੜਭੰਨ
ਦੁੱਧ – ਸਮੁੰਦਰ
ਲੂਣ – ਸਰਬਰਸ
ਸੋਟਾ – ਸਲੋਤਰ
ਥੋੜਾ – ਸਵਾਇਆ
ਇੱਕ- ਸਵਾ ਲੱਖ
ਸਿਰ ਮੁਨਿਆ -ਸਿਰਘਸਾ
ਮੂਲੀ- ਕਰਾੜੀ
ਭੁੱਖ – ਕੜਾਕਾ
ਚਾਕੂ- ਕੋਤਵਾਲ
ਲੱਸੀ – ਖਾਰਾ ਸਮੁੰਦਰ
ਬੀੜੀ ਪੀਣਾ – ਗਧੀ ਚੁੰਘਣਾ
ਡਰਾਕਲ – ਗਿੱਦੜ
ਗੂੰਗਾ – ਗੁਪਤਾ
ਸੂਈ – ਚਲਾਕਣ
ਪਿਸ਼ਾਬ ਕਰਨਾ – ਚੀਤਾ ਭਜਾਉਣਾ
ਸ਼ੀਸ਼ਾ – ਚੁਗਲ
ਗਧਾ – ਥਾਣੇਦਾਰ
ਕੜਛੀ -ਦਿਆਲ ਕੌਰ
ਨੀਂਦ – ਧਰਮਰਾਜ ਦੀ ਧੀ
ਅੱਧੀ ਰੋਟੀ- ਫੱਟੜ ਪ੍ਰਸ਼ਾਦਾ
ਮੱਕੀ -ਬਸੰਤ ਕੌਰ
ਬੈਂਗਣ-ਬਟੇਰਾ
ਗੰਜਾ – ਕਲਗਾ ਸਿੰਘ
ਅੰਨ੍ਹਾ -ਸੂਰਮਾ ਸਿੰਘ
ਇੰਜਣ -ਤੇਜਾ ਸਿੰਘ
ਰੇਲ ਗੱਡੀ – ਭੂਤਨੀ
ਬੱਸ – ਨੱਕ ਵੱਢੀ
ਮੱਛੀ – ਜਲ ਤੋਰੀ
ਮੁਰਗਾ – ਕਾਜ਼ੀ
ਕੁੱਤਾ -ਕੁਤਬਦੀਨ
ਸਾਈਕਲ – ਸ਼ੈਤਾਨੀ ਚਰਖਾ
ਨਲਕਾ – ਦਸ ਨੰਬਰੀਆ
ਧੌਲੇ – ਹੀਰੇ
ਮਿਰਚ – ਲੜਾਕੀ
ਗੰਢਾ = ਰੂਪਾ
ਖੰਡ =ਸਿਰ ਖਿੰਡੀ
ਗੁੜ = ਸਿਰ ਜੋੜ
ਗਾਜਰਾਂ = ਗੋਬਿੰਦੀਆ
ਫਾਹੁੜਾ = ਕਦਰਦਾਨ
ਦੰਦਾ ਦਾ ਬੀੜ = ਘੁਲਾੜੀ
ਮੈਲਾ ਕਛਹਿਰਾ = ਮਸਤਾਨਾ
ਗੰਦ ਪਿਆ ਹੋਵੇ = ਮੁਗਲ ਮਰਿਆ ਪਿਆ
ਨਾਲਾ ਬਦਲਣਾ = ਛਾਉਣੀ ਬਦਲਣੀ
ਜੰਗਲ ਪਾਣੀ ਜਾਣਾ = ਗੱਡਾ ਲਾਹ ਕੇ ਆਉਣਾ
ਬੇਹੀ ਰੋਟੀ = ਮਿੱਠਾ ਪ੍ਰਸ਼ਾਦਾ
ਆਉਲਾ = ਰੋੜੂ ਪ੍ਰਸ਼ਾਦ ,,,,,,,,,,,
ਜਦੋਂ ਫੌਜ ਜੰਗ ‘ਚ ਟੱਕਰ ਲੈਂਦੀ ਆ,
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ,,
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ,
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ,,
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ,
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ,,
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ,
ਸਵਾ ਲੱਖ ਆਖਦੇ ਸਿਰਫ ਇੱਕ ਨੂੰ,,
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ,
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ,,
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ,
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ,,
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ,
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ,,
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ,
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ,,
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ,
ਉਹਨੂੰ ਕਹਿੰਦੇ ਕੀਤੀ ਤਬਦੀਲ ਛਾਉਣੀ ਆ,,
ਦਾਤਣ…
ਨੂੰ ਮੁੱਖ ਮੰਜਣ ਅਲਾਪਦੇ,
ਵਿਗੜੇ ਵਏ ਯਾਰ ਨਾ ਏਹ ਸਕੇ ਬਾਪ ਦੇ,,
ਸਾਉਣ ਤਾਂਈ ਕਹਿੰਦੇ ਇੰਗ ਤੇ ਵੜਿੰਗ ਹੈ,
ਆਉਂਦੇ ਨਾਂਹੀ ਸੂਤ ਹੁੰਦੇ ਜੇ ਤੜਿੰਗ ਹੈ,,
ਗੱਡੇ ਨੂੰ ਜ਼ਹਾਜ਼ ਰੇਲ ਤਾਂਈ ਭੂਤਨੀ,
ਚਾਦਰੇ ਨੂੰ ਤੰਬਾ ਜਾਂਘੀਏ ਨੂੰ ਸੂਤਣੀ,,
ਕਾਰ ਤਾਂਈ ਰੰਡੀ ਸਾਇਕਲ ਨੂੰ ਚਰਖਾ,
ਮੁੜ੍ਹਕੇ ਆਏ ਨੂੰ ਕਹਿੰਦੇ ਆਗੀ ਵਰਖਾ,,
ਭੋਇੰ ਸੂਰ ਗੋਗਲੂ ਤੇ ਮੂਲੀ ਸੂਰੀ ਆ,
ਆਲੂਆਂ ਨੂੰ ਆਂਡੇ ਗੱਲਬਾਤ ਪੂਰੀ ਆ,,
ਦਾਤੀ ਬਘਿਆੜੀ ਤੇ ਖੁਰਪੇ ਨੂੰ ਸ਼ੇਤਰਾ,
ਕਾਣੇ ਨੂੰ ਕਹਿਣ ਸਵਾ ਲੱਖ ਨੇਤਰਾ,,
ਗੂੰਗੇ ਨੂੰ ਕਵੀਸ਼ਰ ਸੁਚੱਲ ਡੁੱਡੇ ਨੂੰ,
ਗਧਾ ਠਾਣੇਦਾਰ ਜਵਾਨ ਬੁੱਢੇ ਨੂੰ,,
ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ,
ਕਹਿਣ ਦੇਣ ਚੱਲੇ ਆ ਰਸਦ ਕਾਜ਼ੀ ਨੂੰ,,
ਮਾਰਕੇ ਭੰਨਣ ਜੇ ਕਿਸੇ ਦਾ ਗਾਟਾ ਜੀ,
ਉਹਨੂੰ ਕਹਿੰਦੇ ਗਰਮ ਛਕਾਤਾ ਚਾਹਟਾ ਜੀ,,
ਪਤਾਲਪੁਰੀ ਕਹਿੰਦੇ ਆ ਨਰੋਈ ਕਹੀ ਨੂੰ,
ਸ਼ੀਸ਼ ਮਹਿਲ ਕਹਿਣ ਸਾਰੀ ਛੱਤ ਢਹੀ ਨੂੰ,,
ਬਾਹਲੀ ਫੌਜ ਵੇਖ ਆਪ ਜੇ ਡਰਨ ਤਾਂ,
ਉਹਨੂੰ ਕਹਿੰਦੇ ਖਾਲਸਾ ਹੋ ਗਿਆ ਹਰਨ ਤਾਂ,,
ਗੂੜ੍ਹੀ ਨੀਂਦ ਸੌਣਾ ਜੱਗ ਨੂੰ ਵਿਸਾਰਨਾ,
ਅਨਹਦ ਸ਼ਬਦ ਘਰਾੜੇ ਮਾਰਨਾ,,
ਹੰਕਾਰਿਆ ਹੋਇਆ ਆਖਣ ਕਛਿਹਰੇ ਪਾਟੇ ਨੂੰ,
ਕਹਿੰਦੇ ਕੁੰਭਕਰਨ ਨਰੋਏ ਬਾਟੇ ਨੂੰ,,
ਅਕਾਸ਼ਪਰੀ ਬੱਕਰੀ ‘ਚਟੰਗਾ ਬੱਕਰਾ,
ਭੇਡ ਤਾਂਈ ਪਰੀ ਤੇ ਦਿਓਤ ਛੱਤਰਾ,,
ਅਕਾਸ਼ ਦੀਵੇ ਕਹਿੰਦੇ ਸੂਰਜ ਤੇ ਚੰਦ ਨੂੰ,
ਸਿਆਣਾ ਸੋਥਾ ਕਹਿੰਦੇ ਆ ਅਕਲਮੰਦ ਨੂੰ,,
ਆਕੀ ਹੋਇਆ ਕਹਿੰਦੇ ਜੇਹੜਾ ਜੇਲ੍ਹ ਜਾ ਵੜਿਆ,
ਆਕੜਭੰਨ ਆਗਿਆ ਬੁਖਾਰ ਜੇ ਚੜ੍ਹਿਆ,,
ਐਰਾਪਾਤਾ ਝੋਟਾ ਮਹਿਖਾਸੁਰ ਸਾਨ੍ਹ ਨੂੰ,
ਮੁਸਲਾ ਤੁਰਕ ਕਹਿੰਦੇ ਆ ਪਠਾਣ ਨੂੰ,,
ਮਿਰਚਾਂ ਲੜਾਕੀਆਂ ਨਿਸ਼ਾਨ ਝੰਡੇ ਨੂੰ,
ਲੂਣ ਨੂੰ ਸਰਬਰਸ ਰੂਪਾ ਗੰਢੇ ਨੂੰ,,
ਚਾਲੇ ਪਾ ਗਿਆ ਕਹਿੰਦੇ ਮਰ ਮੁੱਕ ਪੈਣ ਨੂੰ,
ਆਹਦੇ ਆ ਚੰਨਣ ਕੁਰ ਲਾਲਟੈਣ ਨੂੰ,,
ਮੁੱਠੀ ਚਾਪੀ ਕਹਿਣ ਕੁੱਟਕੇ ਪਿੰਜਣ ਨੂੰ,
ਤੇਜਾ ਸਿੰਘ ਕਹਿੰਦੇ ਰੇਲ ਦੇ ਇੰਜਣ ਨੂੰ,,
ਜਦੋਂ ਮੁੱਕ ਜਾਂਦੀ ਖਾਣ ਦੀ ਰਸਦ ਜੀ,
ਓਦੋਂ ਕਹਿੰਦੇ ਹੋਗਿਆ ਲੰਗਰ ਮਸਤ ਜੀ,,
ਘਰ ਘਰ ਮੰਗ ਗਲੀ ਗਲੀ ਗਾਹੀ ਆ,
ਅੱਜ ਕਹਿਣ ਕੀਤੀ ਖੂਬ ਉਗਰਾਹੀ ਆ,,
ਸੱਜਣ ਕਹਿਣ ਚੋਰ ਡਾਕੂ ਠੱਗ ਨੂੰ,
ਹਜ਼ੂਰੀਆ ਰੁਮਾਲਾ ਦਸਤਾਰ ਪੱਗ ਨੂੰ,,
ਇੰਦਰ ਰਾਣੀ ਕਹਿੰਦੇ ਆ ਸ਼ਰਦ ਪਾਉਣ ਨੂੰ,
ਮੁਹੰਮਦੀ ਗੁਸਲ ਕਹਿਣ ਨੰਗਾ ਨਹਾਉਣ ਨੂੰ,,
ਰੂਪ ਕੌਰ ਕਣਕ ਬਦਾਮ ਛੋਲੇਆਂ ਨੂੰ,
ਲਾਚੀਦਾਣਾ ਬਾਜਰਾ ਪਛਾਣੋਂ ਬੋਲੇਆਂ ਨੂੰ,,
ਸਣ ਦੀ ਸੂਬੀ ਨੂੰ ਨਾਲਾ ਕਹਿਣ ਰੇਸ਼ਮੀ,
ਸਾਧਣੀ ਨੂੰ ਆਖਣ ਗਿੱਦੜ ਭੇਸਮੀਂ,,
ਗਿੱਦੜਰੰਗਾ ਆਖਣ ਉਦਾਸੀ ਸਾਧ ਨੂੰ,
ਬਰਮਰਸ ਕਹਿਕੇ ਚੂਪਣ ਕਮਾਦ ਨੂੰ,,
ਮਾਰੂ ਗੌਣ ਕਹਿਣ ਰੋਣ ਤੇ ਪਿੱਟਣ ਨੂੰ,
ਟੀਟ ਬਹੁਟੀ ਕਹਿੰਦੇ ਟਿੱਬੇ ਦੀ ਟਿੱਟਣ ਨੂੰ,,
ਖਧੀ ਨੀਲ ਬਰਫੀ ਬਿੱਲੀ ਨੂੰ ਮਲਕਾ,
ਲੂੰਬੜ ਨੂੰ ਕਹਿੰਦੇ ਆ ਵਕੀਲ ਝੱਲ ਕਾ,,
ਘੱਗਰੇ ਦਾ ਨਾਮ ਧੂੜਕੋਟ ਲੈਂਦੇ ਆ,
ਸੁੱਥਣ ਨੂੰ ਰਫਲ ਦੁਨਾਲੀ ਕਹਿੰਦੇ ਆ,,
ਜਦੋਂ ਆਉਂਦੀ ਆਟਾ ਪੀਸਣੇ ਦੀ ਵਾਰੀ ਆ,
ਅੱਜ ਕਹਿਣ ਕੀਤੀ ਫਿਰਨੀ ਦੀ ਸਵਾਰੀ ਆ,,
ਮੱਛੀ ਜਲ ਤੋਰੀ ਭੇਜੀ ਆਗੀ ਹਰ ਦੀ,
ਪਸ ਤੋਂ ਬਣਾਲੀ ਆ ਸਿੰਘਾਂ ਨੇ ਕਰਦੀ,,
ਰਹਿੰਦੀ ਜੀਹਨੂੰ ਪੀਕੇ ਤੇ ਟਿਕਾਣੇ ਮੱਤ ਨੀਂ,
ਆਖਦੇ ਸ਼ਰਾਬ ਤਾਂਈ ਪੰਜ ਰਤਨੀਂ,,
ਹੋਲਾਂ ਨੂੰ ਅਲੈਚੀਆਂ ਸਮੁੰਦ ਸ਼ੀਰ ਨੂੰ,
ਕੁਣਕਾ ਕੜਾਹ ਨੂੰ ਤਸ਼ਮਾਹੀ ਖੀਰ ਨੂੰ,,
ਹਜ਼ਾਰ ਮੇਖੀ ਆਖਣ ਫਟੀ ਵਈ ਜੁੱਲੀ ਨੂੰ,
ਟੱਪ ਨੂੰ ਮਹੱਲ ਦਰਵਾਜ਼ਾ ਕੁੱਲੀ ਨੂੰ,,
ਬਸ ਸਿੰਘਾਂ ਮੁਕਾਦੇ ਛੇੜੇ ਨੂੰ,
ਨਹੀਂ ਮੁੱਕਣ ਵਾਲਾ ਛੇੜ ਲਿਆ ਤੂੰ ਜੇਹੜੇ ਨੂੰ,,
ਬਾਬੂ, ਮਾਘੀ ਚੰਦ ਲਿਖ ਲਿਖ ਥੱਕਗੇ,
ਬੋਲੇ ਨਾ ਮੁੱਕਣ ਸੂਬੇਦਾਰ ਥੱਕਗੇ,,,
ਜੋਰਾਵਰ ਸਿੰਘ ਤਰਸਿੱਕਾ ।
ਇਸ ਪਵਿੱਤਰ ਅਸਥਾਨ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੁਭਾਏਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਵੇਖਦੇ ਅਤੇ ਸੀਸ ਤੇ ਦਸਤਾਰ ਸਜਾਇਆ ਕਰਦੇ ਸਨ। ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ। ਭੰਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਸਢੌਰੇ ਵਾਲੇ (ਜਿਨ੍ਹਾਂ ਦੇ ਆਪਣੇ 2 ਪੁੱਤਰ, ਭਰਾ ਅਤੇ ਮੁਰੀਦ ਭੰਗਾਣੀ ਸਾਹਿਬ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸਨ ) . ਗੁਰੂ ਜੀ ਤੋਂ ਵਾਪਿਸ ਜਾਣ ਦੀ ਆਗਿਆ ਲੈਣ ਆਏ ਤਾਂ ਗੁਰੂ ਜੀ ਨੇ ਕਿਹਾ ਪੀਰ ਜੀ ਅਸੀਂ ਆਪ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ ਜੋ ਮੰਗਣਾ ਹੈ ਮੰਗੋ ਤਾਂ ਪੀਰ ਜੀ ਨੇ ਕਿਹਾ ਕਿ ਜੇ ਤੁੱਠੇ (ਪ੍ਰਸੰਨ) ਹੋ ਤਾਂ ਕੇਸਾਂ ਵਿੱਚ ਕੰਘਾ ਜੋ ਆਪ ਜੀ ਕਰ ਰਹੇ ਹੋ ਕੇਸਾਂ ਸਮੇਤ ਮੈਨੂੰ ਬਖਸ਼ੋ ਜੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੀ ਅੱਧੀ ਦਸਤਾਰ ਅਤੇ ਕੇਸਾਂ ਸਮੇਤ ਕੰਘਾ ਪੀਰ ਜੀ ਨੂੰ ਸਿਰੋਪਾਉ ਦੇ ਤੌਰ ਤੇ ਬਖਸ਼ਿਸ਼ ਕੀਤਾ।
धनासरी महला ५ ॥ वडे वडे राजन अरु भूमन ता की त्रिसन न बूझी ॥ लपटि रहे माइआ रंग माते लोचन कछू न सूझी ॥१॥ बिखिआ महि किन ही त्रिपति न पाई ॥ जिउ पावकु ईधनि नही ध्रापै बिनु हरि कहा अघाई ॥ रहाउ ॥ दिनु दिनु करत भोजन बहु बिंजन ता की मिटै न भूखा ॥ उदमु करै सुआन की निआई चारे कुंटा घोखा ॥२॥ कामवंत कामी बहु नारी पर ग्रिह जोह न चूकै ॥ दिन प्रति करै करै पछुतापै सोग लोभ महि सूकै ॥३॥ हरि हरि नामु अपार अमोला अम्रितु एकु निधाना ॥ सूखु सहजु आनंदु संतन कै नानक गुर ते जाना ॥४॥६॥
अर्थ: (हे भाई! दुनिया में) बड़े बड़े राजे हैं, बड़े बड़े जिमींदार हैं, (माया के लिए) उनकी तृष्णा कभी भी खत्म नहीं होती, वह माया के अचंभों में मस्त रहते हैं, माया से चिपके रहते हैं। (माया के बिना) ओर कुछ उनको आँखों से दिखता ही नहीं ॥१॥ हे भाई! माया (के मोह) में (फंसे रह के) किसी मनुष्य ने माया की तृप्ति को प्राप्त नहीं किया है, जैसे आग को बालण देते जाओ वह तृप्त नहीं होती। परमात्मा के नाम के बिना मनुष्य कभी तृप्त नहीं हो सकता ॥ रहाउ ॥ हे भाई! जो मनुष्य हर रोज़ स्वादले भोजन खाता रहता है, उस की (स्वादले भोजनों की) भूख कभी नहीं खत्म होती। (स्वादले भोजनों की खातिर) वह मनुष्य कुत्ते की तरह दौड़-भज करता है, चारों ओर ढूंढ़ता फिरता है ॥२॥ हे भाई! काम-वश हुए विशई मनुष्य की चाहे कितनी ही स्त्री हों, पराए घर की तरफ उस की मंदी निगाह फिर भी नहीं हटती। वह हर रोज़ (विशे-पाप करता है, और, पछतावा (भी) है। सो, इस काम-वाशना में और पछतावे में उस का आतमिक जीवन सुखता जाता है ॥३॥ हे भाई! परमात्मा का नाम ही एक ऐसा बेअंत और कीमती ख़ज़ाना है जो आतमिक जीवन देता है। (इस नाम-ख़ज़ाने की बरकत से) संत जनों के हृदय-घर में आतमिक अडोलता बनी रहती है, सुख आनंद बना रहता है। पर, हे नानक जी! गुरू पासों ही इस ख़ज़ाने की जान-पहचान प्राप्त होती है ॥४॥६॥
ਅੰਗ : 672
ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥
ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥