ਹਕੀਮ ਅਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕਡਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ।
#”ਸ਼ਹੀਦਾਨ-ਏ-ਵਫ਼ਾ” ਵਿਚ ਛੋਟੇ ਸਾਹਿਬਜ਼ਾਦਿਆਂ ਅਤੇ “ਗੰਜੇ-ਏ-ਸ਼ਹੀਦਾਂ” ਵਿੱਚ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁਂਬਵਾ ਵਰਨਣ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇਕ ਮੋਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗਲਤੀ ਮਨ ਕੇ ਭੁੱਲ ਬਖਸ਼ਵਾ ਲੇ ਤਾਕਿ ਬਹਿਸ਼ਤ ਵਿੱਚ ਜਗ੍ਹਾ ਪਾ ਸਕੇਂ ਤਧ ਜੋਗੀ ਜੀ ਬੇਬਾਕ ਬੋਲੇ “ਮੈਂ ਕਾਫ਼ਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ ‘ਗੁਰੂ ਗੋਬਿੰਦ ਸਿੰਘ ਜੀ’ ਦੀ ਛਾਤੀ ਲਗਕੇ ਬਹਿਸ਼ਤ ਵਿੱਚ ਵਸਾਂਗਾ” ।
ਜੋਗੀ ਜੀ ਨੇ” ਗੁਰੂ ਗੋਬਿੰਦ ਸਿੰਘ ਜੀ” ਲਈ ਸ਼ਰਦਾ ਦੀ ਭਾਵਨਾ ਵਿੱਚ ਇਥੇ ਤਕ ਕਹਿ ਦਿੱਤਾ ਕਿ
” ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।।
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ”।
ਯਾਕੂਬ ਕੋ ਯੂਸਫ ਕੇ ਬਿਛੜਨੇਂ ਨੇ ਰੁਲਾਇਆ
ਰੁਤਬਾ ਗੁਰੂ ਗੋਬਿੰਦ ਨੇ ਨਬੀਉਂ ਕਾ ਬੜਾਇਆ
ਕਟਾਕਰ ਚਾਰ ਪਿਸਰ ਏਕ ਆਸੂੰ ਨਾ ਗਿਰਾਇਆ
ਡਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ
ਉਸ ਫਖਰੇ ਜਹਾਂ ਇੰਦ ਕੀ ਮਾਤਾ ਥੀ ਬਗਲ ਮੇ
ਲਸ਼ਮਣ ਸਾ ਬਿਰਾਦਰ ਤਕਸਈਮ-ਏ-ਜੀਗਰ ਥਾ
ਬਾਕੀ ਹੈ ਕਨ੍ਹੀਆ ਤੋ ਨਹੀ ਉਸਕਾ ਪਿਸਰ ਥਾ
ਸਚ ਹੈ ਗੁਰੂ ਗੋਬਿੰਦ ਕਾ ਜਿਗਰਾ ਹੀ ਦਿਗਰ ਥਾ
ਕਟਵਾ ਦੀਏ ਸੀਸ ਸ਼ਾਮ ਨੇਂ ਗੀਤਾ ਸੁਨਾਕਰ
ਰੂਹ ਫੂਕ ਦੀ ਗੋਬਿੰਦ ਨੇਂ ਔਲਾਦ ਕਟਾਕਰ
ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ
ਉਲਫਤ ਕੇ ਜਲਵੇ ਕਭੀ ਦੇਖੇ ਨਹੀ ਹਮਨੇ
ਦੇਖਨੇ ਤੋ ਦੂਰ ਕਭੀ ਸੁਨੇ ਨਹੀ ਹਮਨੇ
ਨਾ ਕਹੂੰ ਅਬ ਕੀ ਨਾ ਕਹੂੰ ਤਬਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁੰਨਤ ਹੋਤੀ ਸਭਕੀ
़़़़़़़
ਅੱਲਾਹ ਯਾਰ ਖਾਂ ਯੋਗੀ।

“ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸੰਬੋਧਨ ਕਰ ਕੇ ਆਉਣ ਵਾਲੀ ਔਰਤ ਨੂੰ ਆਖਿਆ ਬੇਬੇ ਦੀ ਉਮਰ ਭਾਵੇਂ ਅੱਸੀ ਸਾਲ ਹੋਏਗੀ , ਸਿਰ ਦੇ ਵਾਲ ਦੁੱਧ ਚਿੱਟੇ ਤੇ ਅੱਖਾਂ ਦੇ ਭਰਵੱਟਿਆਂ ਦੇ ਵਾਲ ਵੀ ਚਿੱਟੇ ਹੋ ਗਏ ਸਨ । ਪਰ ਉਸ ਦੀ ਨਿਗਾਹ ਤੇਜ਼ ਤੇ ਅਜੇ ਬਿਨਾਂ ਸੋਟੇ ਦੇ ਆਸਰੇ ਤੋਂ ਤੁਰੀ ਫਿਰਦੀ ਤੇ ਤੁਰਦੀ ਵੀ ਸਿੱਧੀ ਹੋ ਕੇ ਸੀ । ਉਹ ਅੰਦਰ ਲੰਘੀ । ਗੁਲਾਬੇ ਦੀ ਵਹੁਟੀ ਨੇ ਮੁੜ ਬੂਹਾ ਬੰਦ ਕਰ ਦਿੱਤਾ | “ ਧੀਏ ! ਕੀ ਇਹ ਸੱਚ ਹੈ , ਅਨੰਦਪੁਰ ਵਾਲੇ ਗੁਰੂ ਜੀ ਆਏ ਹਨ ? ” “ ਬੇਬੇ ਜੀ ! ਤੁਸਾਂ ਨੂੰ ਕਿਸ ਨੇ ਆਖਿਆ ? ” ਗੁਲਾਬੇ ਦੀ ਪਤਨੀ ਇਕ ਦਮ ਘਾਬਰ ਗਈ । ਬੇਬੇ ਦੀ ਕੱਛੇ ਖੱਦਰ ਦੇ ਲੀੜੇ ਦੇਖ ਕੇ ਉਸ ਨੇ ਖ਼ਿਆਲ ਕੀਤਾ ਸੀ । ਬੇਬੇ ਉਹਨਾਂ ਨੂੰ ਰੇਜਾ ਦੇਣ ਆਈ ਸੀ । ਕਿਉਂਕਿ ਮਸੰਦ ਗੁਰੂ ਘਰ ਵਾਸਤੇ ਕਾਰ ਭੇਟ ਸੇਵਕਾਂ ਕੋਲੋਂ ਲੈ ਲੈਂਦੇ ਸਨ । ਛੇ ਮਹੀਨੇ ਪਿੱਛੋਂ ਅਨੰਦਪੁਰ ਜਾ ਕੇ ਗੁਰੂ ਘਰ ਖ਼ਜ਼ਾਨੇ ਪਾ ਆਉਂਦੇ ਸਨ । “ ਦੇਖੋ ! ਐਵੇਂ ਝੂਠ ਬੋਲਣ ਦਾ ਜਤਨ ਨਾ ਕਰਨਾ , ਮੈਂ ਆਪ ਮਹਾਰਾਜ ਨੂੰ ਤੁਸਾਂ ਦੇ ਘਰ ਆਉਂਦਿਆਂ ਦੇਖਿਆ ਹੈ । ਤੁਸਾਂ ਦੇ ਭਾਗ ਜਾਗ ਪਏ । ” ਬੇਬੇ ਨੇ ਗੁਲਾਬੇ ਦੀ ਪਤਨੀ ਦੀ ਇਕ ਤਰ੍ਹਾਂ ਨਾਲ ਜ਼ਬਾਨ ਫੜ ਲਈ । ਉਹ ਕੁਝ ਨਾ ਬੋਲ ਸਕੀ । ਉਹ ਚੁੱਪ ਦੀ ਚੁੱਪ ਕੀਤੀ ਰਹਿ ਗਈ । ਉਸ ਨੇ ਬੇਬੇ ਵੱਲ ਤੱਕਿਆ । ” ਦੱਸ ਕਿਥੇ ਹਨ ? ” ਬੇਬੇ ਨੇ ਕਿਹਾ । “ ਅੰਦਰ …। ” ਗੁਲਾਬੇ ਦੀ ਪਤਨੀ ਨੇ ਜ਼ਬਾਨੋਂ ਆਖ ਦਿੱਤਾ । ਉਹ ਇਸ ਵਾਸਤੇ ਘਾਬਰਦੀ ਤੇ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਗੁਲਾਬੇ ਨੇ ਉਸ ਨੂੰ ਡਰਾ ਦਿੱਤਾ ਸੀ । ਉਸ ਨੂੰ ਕਿਹਾ ਸੀ , “ ਕੋਈ ਆਏ , ਦੱਸੀਂ ਨਾ । ਮੁਗ਼ਲ ਗੁਰੂ ਜੀ ਨੂੰ ਲੱਭਦੇ ਫਿਰਦੇ ਹਨ । ” ਪਰ ਗੁਰੂ ਜੀ ਨੇ ਆਪ ਹੀ ਖੇਲ ਰਚਾ ਦਿੱਤਾ । ਉਹਨਾਂ ਨੇ ਬੇਬੇ ਨੂੰ ਆਪ ਸ਼ਾਇਦ ਪ੍ਰੇਰ ਕੇ ਲਿਆਂਦਾ । ਉਹ ਚੋਲਾ ਪਜਾਮਾ ਖੱਦਰ ਦਾ ਸਿਉਂ ਕੇ ਲੈ ਆਈ । ਉਸ ਨੇ ਮਾਈ ਸਭਰਾਈ ਵਾਂਗ ਸ਼ਰਧਾ ਤੇ ਪ੍ਰੇਮ ਦੇ ਤੰਦ ਖਿੱਚੇ ਸਨ । ਰੀਝ ਨਾਲ ਆਪ ਹੱਥੀਂ ਸਵਾਈ ਕੀਤੀ ਸੀ । “ ਅੰਦਰ । ” ਸ਼ਬਦ ਸੁਣ ਕੇ ਬੇਬੇ ਨੇ ਅਗਲੇ ਅੰਦਰ ਵੱਲ ਕਦਮ ਪੁੱਟਿਆ । ਸੱਚ ਹੀ ਅੰਦਰ ਪਲੰਘ ਉੱਤੇ ਸਤਿਗੁਰੂ ਜੀ ਬਿਰਾਜਮਾਨ ਸਨ । ਸੁਨਹਿਰੀ ਚੱਕਰ ਸੀਸ ਉੱਤੇ ਚੰਦ ਦੇ ਪਰਵਾਰ ਵਾਂਗ ਸੀ । ਦਾਤੇ ਦੇ ਨੇਤਰਾਂ ਵਿਚ ਦਇਆ ਤੇ ਪਿਆਰ ਸੀ । ਦਾਤਾ ਜੀਅ ਦਾਨ ਬਖ਼ਸ਼ ਰਿਹਾ ਸੀ । ਭਾਵੇਂ ਆਪਣਾ ਪਰਿਵਾਰ , ਸੇਵਕ , ਬਿਰਧ ਮਾਤਾ ਗੁਜਰੀ ਜੀ ਕੋਲ ਨਹੀਂ ਸਨ । ਕਿਧਰ ਗਏ ? ਕੀ ਹੋਇਆ ? ਇਹ ਵੀ ਕਿਸੇ ਨੇ ਸੂਚਨਾ ਨਹੀਂ ਸੀ ਦਿੱਤੀ ? ਬੇਬੇ ਨੇ ਜਾ ਚਰਨਾਂ ਉੱਤੇ ਨਮਸ਼ਕਾਰ ਕੀਤੀ । ਸਤਿਗੁਰੂ ਜੀ ਮਹਾਰਾਜ ਪਲੰਘ ਉੱਤੇ ਬਿਰਾਜੇ ਸਨ । ਭਾਈ ਦਇਆ ਸਿੰਘ , ਧਰਮ ਸਿੰਘ ਤੇ ਮਾਨ ਸਿੰਘ ਕੋਲ ਫ਼ਰਸ਼ ਉੱਤੇ ਬੈਠੇ ਸਨ । “ ਮਹਾਰਾਜ । ਬੇਨਤੀ ਹੈ । ” ਬੇਬੇ ਹੱਥ ਜੋੜ ਕੇ ਬੋਲੀ । ਦੱਸੋ ਮਾਤਾ ਜੀ । ” ਸਤਿਗੁਰੂ ਜੀ ਸਹਿਜ ਸੁਭਾਅ ਬੋਲੇ । “ ਮੈਂ ਬਸਤਰ ਲਿਆਈ ਹਾਂ । ਦਰਸ਼ਨ ਕਰਨ ਦੀ ਰੀਝ ਸੀ । ਆਪ ਵੀ ਦਿਲ ਦੀ ਬੁੱਝ ਲਈ ਜੇ । ਮੈਥੋਂ ਤਾਂ ਹੁਣ ਅਨੰਦਪੁਰ ਜਾਣਾ ਵੀ ਔਖਾ ਹੈ । ਪੈਂਡਾ ਨਹੀਂ ਹੁੰਦਾ । ” “ ਮਾਤਾ ਜੀ ! ਬਸਤਰ ਲਿਆਏ ਜੇ , ਬਹੁਤ ਖ਼ੁਸ਼ੀ ਦੀ ਗੱਲ ਹੈ । ਆਖ਼ਰ ਪੁੱਤਰਾਂ ਦਾ ਖ਼ਿਆਲ ਮਾਤਾਵਾਂ ਹੀ ਕਰਦੀਆਂ ਹਨ । ” ਸਤਿਗੁਰੂ ਜੀ ਮਹਾਰਾਜ ਨੇ ਬਸਤਰਾਂ ਨੂੰ ਫੜਦਿਆਂ ਹੋਇਆਂ ਬਚਨ ਕੀਤਾ । “ ਆਹ ਕਿੰਨੇ ਚੰਗੇ ਹਨ । ਮਾਤਾ ਜੀ , ਤੁਸੀਂ ਨਿਹਾਲ ! ” “ ਸੱਚੇ ਪਾਤਿਸ਼ਾਹ ! ਸੱਚ ਮੈਂ ਨਿਹਾਲ ? ” “ ਹਾਂ ਮਾਤਾ ਜੀ…
ਤੁਸੀਂ ਨਿਹਾਲ ! ਤੁਸਾਂ ਦੀ ਕਿਰਤ ਨਿਹਾਲ ! ਸੇਵਾ ਨਿਹਾਲ । ‘ ‘ “ ਮੈਂ ਬਲਿਹਾਰੀ ਜਾਵਾਂ । ” “ ਮਾਤਾ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ । ਉਹ ਸੰਨ ਹੋ ਗਈ । ਉਸ ਨੂੰ ਸੱਚ ਹੀ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਨਿਹਾਲ ਹੀ ਨਹੀਂ ਸੀ ਹੋਈ , ਉਸ ਦਾ ਜੀਵਨ ਹੀ ਪਲਟ ਗਿਆ ਸੀ । “ ਮਹਾਰਾਜ ! ਇਕ ਹੋਰ ਰੀਝ ! ” ਉਹ ਮੁੜ ਬੋਲੀ । “ ਥਾਲੀ ਪਰੋਸ ਕੇ ਰੋਟੀ ਖੁਵਾਵਾਂ । ” “ ਮਾਤਾ ਜੀ ! ਏਨੇ ਵਿਚ ਅਸੀਂ ਪ੍ਰਸੰਨ — ਜੇ ਇੱਛਾ ਤੀਬਰ ਹੈ ਤਾਂ ਏਥੇ ਹੀ ਰੋਟੀ ਭੇਜ ਦਿਉ । ” “ ਏਥੇ ….. ਅੱਛਾ ਫਿਰ ਰਾਤ ਦੀ ਰੋਟੀ ਭੇਜਾਂਗੀ , ਆਪ ਪਕਾ ਕੇ ਗਰਮ ਗਰਮ …. ਮੇਰਾ ਜੀਵਨ ਸਫਲ ਹੋਇਆ ਮੇਰੇ ਧੰਨ ਭਾਗ ….. ਦੀਨ – ਦੁਨੀ ਦੇ ਵਾਲੀ ਮਿਹਰਾਂ ਦੇ ਘਰ ਆਏ । ” ਇਸ ਤਰ੍ਹਾਂ ਖ਼ੁਸ਼ੀ ਦੇ ਵਿਚ ਨਿਹਾਲ ਹੋਈ ਮਾਈ ਗੁਲਾਬੇ ਦੇ ਘਰੋਂ ਚਲੀ ਗਈ । ਉਸ ਮਾਈ ਦੇ ਜਾਣ ਪਿੱਛੋਂ ਗੁਲਾਬਾ ਮਸੰਦ ਆ ਗਿਆ । ਉਸ ਦਾ ਰੰਗ ਉਡਿਆ ਹੋਇਆ ਸੀ , ਸਿਰ ਤੋਂ ਪੈਰਾਂ ਤਕ ਸਰੀਰ ਕੰਬਦਾ , ਸਾਹ ਨਾਲ ਸਾਹ ਨਹੀਂ ਸੀ ਮਿਲਦਾ । “ ਮਹਾਰਾਜ ! ” ਉਹ ਆਉਂਦਾ ਹੀ ਬੋਲਿਆ , “ ਮੈਨੂੰ ! “ ਤੈਨੂੰ ਕੀ ! ਗੁਲਾਬੇ ! ਭਾਈ ਐਨਾ ਕਿਉਂ ਘਬਰਾਇਆ ਹੈਂ ? ” ਮਹਾਰਾਜ ! “ ਧੀਰਜ ਨਾਲ ਬਚਨ ਕਰ । ਕੀ ਨਬੀ ਖ਼ਾਂ ਨਹੀਂ ਮਿਲਿਆ ? ” “ ਮਿਲਿਆ ਹੈ । ” “ ਫ਼ਿਰ ਆਇਆ ਨਹੀਂ ! ” “ ਆਉਂਦਾ ਹੈ , ਮਹਾਰਾਜ ਆਉਂਦਾ ਹੈ । ਉਸ ਦੇ ਘਰ ਮੁਗ਼ਲ ਬੈਠੇ ਹਨ । ” “ ਕਿਉਂ ? ” “ ਮਹਾਰਾਜ ! ਇਹ ਤਾਂ ਪਤਾ ਨਹੀਂ , ਬੈਠੇ ਹਨ , ਮੈਂ ਤਾਂ ਸਿਰਫ਼ ਇਹ ਸੁਣਿਆ ਹੈ । ” “ ਕੀ ? ” “ ਆਖਦੇ ਸੀ , ਹਿੰਦੂ ਪੀਰ , ਮਾਛੀਵਾੜੇ ਵਿਚ ਹੈ ….. ਮਹਾਰਾਜ ਪੂਰਨ ਮਸੰਦ ਦਾ ਬੇੜਾ ਗਰਕ ਹੋਇਆ । ” “ ਨਾ , ਮਾੜਾ ਬਚਨ ਕਿਸੇ ਨੂੰ ਨਾ ਬੋਲ , ਜੋ ਕਰ ਰਿਹਾ , ਜੋ ਅਖਵਾ ਰਿਹਾ , ਉਹ ਅਕਾਲ ਪੁਰਖ ਅਖਵਾ ਰਿਹਾ ਹੈ ।
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ , ਰਾਮ ॥ ਸਮਰਥ ਸਰਣਾ ਜੋਗੁ ਸੁਆਮੀ , ਕ੍ਰਿਪਾ ਨਿਧਿ ਸੁਖ ਦਾਤਾ ॥
“ ਮਹਾਰਾਜ ਜੀ ! ਉਸ ਦੀ ਜ਼ਬਾਨੋਂ ਨਿਕਲ ਗਿਆ , ਗੁਰੂ ਜੀ ਮਾਛੀਵਾੜੇ ਵਿਚ ਹਨ । ” “ ਕਿਥੇ ਹੈ ? ” ‘ ‘ ਉਸ ਨੂੰ ਫੜ ਕੇ ਲੈ ਗਏ , ਚੌਧਰੀ ਦੇ ਘਰ …। ਚੌਧਰੀ ਬੜਾ ਡਾਢਾ ਹੈ । ਪੂਰਨ ਨੇ …। ” “ ਭਾਈ ਪੂਰਨ ਨਹੀਂ ਕੁਝ ਦੱਸੇਗਾ , ਉਸ ਨੇ ਇਕ ਭੁੱਲ ਕੀਤੀ , ਹੁਣ ਨਹੀਂ ਕਰੇਗਾ । ” “ ਮਹਾਰਾਜ ! ਉਸ ਨੂੰ ਜਦੋਂ ਪੁੱਠਾ ਟੰਗਿਆ …..। ” “ ਪਰ ਤੇਰੇ ਉੱਤੇ ਕੀ ਅਸਰ ….. ? ” “ ਮੇਰੇ ਉੱਤੇ । ” ‘ ਹਾਂ ! ” ‘ ਬਹੁਤ । ” “ ਕੀ ? ” “ ਮਹਾਰਾਜ ! ਆਪ ਮੇਰੇ ਘਰੋਂ ਮੁਗ਼ਲਾਂ ਦੇ ਹੱਥ ਆ ਗਏ ਤਾਂ ….। ” “ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ । ਫ਼ਿਕਰ ਨਾ ਕਰ ਅਸੀਂ ਤੇਰੇ ਮਨ ਦੀ ਅਵਸਥਾ ਨੂੰ ਜਾਣ ਗਏ ਹਾਂ । ਫ਼ਿਕਰ ਨਾ ਕਰ , ਤੇਰਾ ਵਾਲ ਵਿੰਗਾ ਨਹੀਂ ਹੋਏਗਾ ।….. ਪੂਰਨ ….. ਉਹ ਤੇਰਾ ਨਾਂ ਨਹੀਂ ਲਏਗਾ । ਨਹੀਂ ਨਾਂ ਲਵੇਗਾ । ” ਪਿਛਲੇ ਵਾਕ ਸਤਿਗੁਰੂ ਜੀ ਮਹਾਰਾਜ ਨੇ ਰਤਾ ਉੱਚੀ ਤੇ ਜ਼ੋਰ ਨਾਲ ਬੋਲੇ ਗੁਲਾਬੇ ਦੇ ਘਰ ਦੀ ਛੱਤ ਗੂੰਜ ਉੱਠੀ । ਗੁਲਾਬਾ ਸਤਿਗੁਰੂ ਜੀ ਦੇ ਚਰਨਾਂ ਵਿਚ ਹੀ ਬਿਰਾਜ ਗਿਆ । ਉਹ ਕੰਬੀ ਜਾਣ ਲੱਗਾ । ਮੁਗ਼ਲਾਂ ਦਾ ਗ਼ੁੱਸਾ , ਲੋਕਾਂ ਦੀਆਂ ਗੱਲਾਂ , ਮੁਗ਼ਲ ਲਸ਼ਕਰ ਦਾ ਘੇਰਾ ਉਸ ਦੀ ਘਬਰਾਹਟ ਦੇ ਤਿੰਨ ਕਾਰਨ ਸਨ । ਪਰ ਸਭ ਕੁਝ ਸੁਣ ਕੇ ਸਤਿਗੁਰੂ ਜੀ ਮਹਾਰਾਜ ਅਡੋਲ ਬਿਰਾਜੇ ਸਨ । ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਨੂੰ ਸੰਬੋਧਨ ਕਰ ਕੇ ਆਖੀ ਜਾਂਦੇ ਸਨ ।
ਅੰਤਰ ਕੀ ਗਤਿ ਤੁਮ ਹੀ ਜਾਨੀ , ਤੁਝ ਹੀ ਪਾਹਿ ਨਿਬੇਰੋ ।।
ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ।।
( ਚਲਦਾ )

ਕਿਆ ਖੂਬ ਥੇ ਵੋਹ ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ ਵੋਹ ’ ਅਪਣੀ ਜਾਨ ਦੇ ਗਏ ।

ਅੰਗ : 842

ਬਿਲਾਵਲੁ ਮਹਲਾ ੩ ॥ ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ ਜੀਅ ਜੰਤ ਮਾਇਆ ਮੋਹਿ ਪਾਜੇ ॥ ਦੂਜੈ ਭਾਇ ਪਰਪੰਚਿ ਲਾਗੇ ॥ ਆਵਹਿ ਜਾਵਹਿ ਮਰਹਿ ਅਭਾਗੇ ॥ ਸਤਿਗੁਰਿ ਭੇਟਿਐ ਸੋਝੀ ਪਾਇ ॥ ਪਰਪੰਚੁ ਚੂਕੈ ਸਚਿ ਸਮਾਇ ॥੧॥ ਜਾ ਕੈ ਮਸਤਕਿ ਲਿਖਿਆ ਲੇਖੁ ॥ ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ ਕੋਇ ਨ ਮੇਟੈ ਤੇਰੈ ਲੇਖੈ ॥ ਸਿਧ ਸਾਧਿਕ ਜੇ ਕੋ ਕਹੈ ਕਹਾਏ ॥ ਭਰਮੇ ਭੂਲਾ ਆਵੈ ਜਾਏ ॥ ਸਤਿਗੁਰੁ ਸੇਵੈ ਸੋ ਜਨੁ ਬੂਝੈ ॥ ਹਉਮੈ ਮਾਰੇ ਤਾ ਦਰੁ ਸੂਝੈ ॥੨॥

ਅਰਥ: ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ, ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ।੧।ਰਹਾਉ। ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ, (ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ। (ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ। ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ, (ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।੧। ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ। (ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ। ਹੇ ਭਾਈ! ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ, ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ। ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ।੨।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੭ ਅਤੇ ੯ ਸਾਲ ) ਬਾਰੇ ਸਾਨੂੰ ਬੱਸ ਏਨਾ ਕੁ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ (ਪਰ) ਕੀ ਸਾਨੂੰ ਪਤਾ ਹੈ ਕੇ ਓਸ ਤੋਂ ਪਹਿਲਾਂ ਓਹਨਾਂ ਨਾਲ ਕੀ ਬੀਤੀ?
ਓਹਨਾਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ?
ਓਹਨਾਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ-ਕੀ ਵਾਪਰਿਆ ? ਆਉ ਸਾਰੇ ਪੜੀਏ ਫੇਰ ।
੧) ਮਾਤਾ ਗੁਜਰੀ ਜੀ ਦੇ ਨਾਲ ਵਿੱਛੜੇ ਸਿੱਖ ਭਾਈ ਦੁੱਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ “ਕਥਾ ਗੂਰੂ ਸੁਤਨ ਜੀ ਕੀ” ਅਨੁਸਾਰ ਛੋਟੇ ਸਾਹਿਬਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ “ਤੋਰ ਕੇ” ਮੋਰਿੰਡੇ ਲਿਆਂਦਾ ਗਿਆ।
੨) ੯ ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ,ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਅਤੇ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਠੰਡੀ ਜ਼ਮੀਨ ਉੱਪਰ ਹੀ ਕੱਟੀ।
੩) ੧੦ ਪੋਹ ਨੂੰ ਸਰਹਿੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨਾ ਲੰਬਾ ਸਮਾਂ ਘੇਰਾ ਪਾ ਕੇ ਵੀ ਨਾਂ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਗਿ੍ਰਫਤਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਮਾਂ ਅਤੇ ਪੁੱਤਰਾਂ ਦਾ ਮੋਹ ਓਸ (ਗੁਰੂ ਸਾਹਿਬ) ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਉਹ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ।
੪) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓੰ ਦੀ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ? ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ ਪਤਾ ਨਹੀਂ ਕਿਉੰ?)
੫) ਮਾਤਾ ਜੀ ਅਤੇ ਸਾਹਿਬਜ਼ਾਦੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋੜ੍ਹੇ ਜਿਹੇ ਕੱਪੜੇ ਸਨ, ਉਸ ਰਾਤ ਓਹਨਾਂ ਨੂੰ ਖਾਣ ਲਈ ਵੀ ਕੁਝ ਨਾਂ ਦਿੱਤਾ ਗਿਆ।
੬) ੨ ਦਿਨਾਂ ਬਾਅਦ ਓਹਨਾ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਕਰੂੰਬਲੀਆਂ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ।
੭) ਜਦੋਂ ਸਾਹਿਬਜ਼ਾਦੇ ਨਾਂ ਮੰਨੇ ਤਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ।
੮) ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਓਹਨਾਂ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ। ਇਸ ਸਜਾ ਤੋਂ ਬਾਅਦ ਓਹਨਾਂ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
੯) ਅਗਲੇ ਦਿਨ ਦੋਨਾਂ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ:-ਕਥਾ ਗੁਰੂ ਸੁਤਨ ਜੀ ਕੀ )
੧੦) ਸਾਹਿਬਜਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਕੇ ਚਮੜੀ ਸੜਣ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
੧੧) ਅਖੀਰ ੧੨ ਪੋਹ ਨੂੰ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾਂ ਮਿਲਿਆ ਤਾਂ ਇਸ ਵਕਤ ਇੱਕ ਵਾਰ ਫੇਰ ਝੂਠਾ ਨੰਦ ਨੇ ਘਟੀਆ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਪਿਤਾ “ਗੁਰੂ ਗੋਬਿੰਦ ਸਿੰਘ” ਜੀ ਕੋਲ ਜਾਵਾਂਗੇ,ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਾਹਵਾਂਗੇ,ਝੂਠਾ ਨੰਦ ਨੇ ਕਿਹਾ ਜੇ ਫੇਰ ਫੜ੍ਹੇ ਗਏ ਫਿਰ ਕੀ ਕਰੋਗੇ? ਸਾਹਿਬਜਾਦਿਆਂ ਨੇ ਫੇਰ ਆਪਣਾ ਓਹੀ ਜਵਾਬ ਦੁਹਰਾਇਆ ਤਾਂ ਉਸ ਨੇ ਕਿਹਾ ਜੇ ਫੇਰ ਫੜੇ ਗਏ ??
ਤਾਂ ਅਖੀਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਨੇ ਕਿਹਾ ਕਿ ਐ ਸੁੱਚਾ ਨੰਦ ਜਿੰਨਾਂ ਚਿਰ ਇਸ ਜ਼ੁਲਮ ਰਾਜ ਦੀ ਜੜ੍ਹ ਨਹੀਂ ਪੁੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ (ਯਕਦਮ) ਚਾਰੇ ਪਾਸਿਓਂਂ ਆਵਾਜ਼ ਆਈ “ਬਾਗੀ ….ਬਾਗੀ…. ਹਕੂਮਤ ਦੇ ਬਾਗੀ “…. ਕਾਜ਼ੀ ਨੇ ਕਿਹਾ ਕਿ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ…….…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇਗਾ, ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ….
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਸਾਹਿਬਜਾਦਿਆਂ ਨੂੰ ਪਹਿਨਾਏ,ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ।
ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਥੋੜ੍ਹਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ (ਮਾਤਾ ਜੀੋਤੋ ਜੀ) ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ-ਪਿੱਛੇ ਆ ਜਾਣਾ।
ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ,
ਕੰਧ ਡਿੱਗ ਗਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਗਏ, ਹੋਸ਼ ਵਿੱਚ ਆਉਣ ਉਪਰੰਤ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਫੇਰ ਕਿਹਾ ਕੇ ਇਸਲਾਮ ਕਬੂਲ ਕਰ ਲਵੋ ਅਜੇ ਵੀ ਮੌਕਾ ਹੈ, ਓਸ ਵਕਤ ਆਵਾਜ਼ ਆਈ ਕਿ
“ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ,
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ,
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ,
ਕਹਿ ਰਹੇ ਹੈਂ ਹਮ ਤੁਮ੍ਹੇ ਯਹ ਖੁਦਾ ਕੀ ਜ਼ੁਬਾਨ ਸੇ,
ਏਨਾ ਸੁਣਦਿਆਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਦੇ ਥੱਲੇ ਲੈ ਲਿਆ।
ਪੌਣੇ ਗਿਆਰਾਂ ਤੋਂ ਸਾਢੇ ਗਿਆਰਾਂ (੧੦.੪੫-੧੧.੧੫) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ।
ਇਤਿਹਾਸਕ ਗ੍ਰੰਥ ਬੰਸਾਵਲੀ-ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਜੀ (ਦੋ ਤੋਂ ਢਾਈ ਮਿੰਟ ਵਿੱਚ) ਸ਼ਹੀਦ ਹੋ ਗਏ ਪਰ ਬਾਬਾ ਫਤਹਿ ਸਿੰਘ ਜੀ ਲੱਗਭੱਗ ਅੱਧੀ ਘੜੀ ( ੧੨ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਉਪਰੰਤ ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ……..

ਚਮਕੌਰ ਸਾਹਿਬ ਦੀ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦੇ ਜਜਬੇ ਨੂੰ ਸਲਾਮ!!!!!
ਸਿੱਖ ਇਤਿਹਾਸ ਅਨੁਸਾਰ ਚਮਕੌਰ ਸਾਹਿਬ ਦੇ ਜੰਗ ਦੇ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਗੁਰੂ ਜੀ ਦੇ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ, ਸ਼੍ਰੋਮਣੀ ਜਰਨੈਲ ਬਾਬਾ ਸੰਗਤ ਸਿੰਘ ਜੀ ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਰਾਤ ਦੇ ਹਨੇਰੇ ਜੰਗ ਦੇ ਮੈਦਾਨ ਵਿੱਚੋਂ ਲੱਖਾਂ ਲਾਸ਼ਾਂ ਵਿੱਚੋਂ ਪਛਾਣ ਕਰਕੇ ਚਿਖਾ ਚਿਣ ਕੇ ਬੀਬੀ ਹਰਸ਼ਰਨ ਕੌਰ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਜਦੋਂ ਅੱਗ ਦਾ ਲਾਂਬੂ ਲਾਇਆ ,ਰਾਤ ਦੇ ਸਮੇਂ ਅੱਗ ਦੇ ਬੱਲਦੇ ਭਾਂਬੜ ਦੀਆਂ ਲਾਟਾਂ ਵੇਖ ਕੇ ਦੁਸਮਣ ਅੱਭੜਬਾਹੇ ਭੱਜਕੇ ਉਠਿਆ, ਅਗੇ ਬੀਬੀ ਜੀ ਨੰਗੀ ਤੇਗ਼ ਲੈ ਕੇ ਚਿੱਖਾ ਦੀ ਸੁਰਖਿਆ ਲਈ ਖੜੀ ਸੀ। ਪੰਜ ਸੱਤ ਦੁਸ਼ਮਣ ਬੀਬੀ ਜੀ ਨੇ ਝਟਕਾ ਦਿੱਤੇ। ਦੁਸ਼ਮਣਾਂ ਦੀ ਗਿਣਤੀ ਜਿਆਦਾ ਹੋਣ ਕਰਕੇ , ਦੁਸ਼ਮਣਾਂ ਨੇ ਬੀਬੀ ਜੀ ਨੂੰ ਜਖਮੀ ਕਰਕੇ ਜਿਉਂਦਿਆਂ ਹੀ ਬਲਦੀ ਚਿੱਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਅਨੇਕਾਂ ਵਾਰ ਸਿੱਖ ਬੀਬੀਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਮਰਦਾਂ ਦੀ ਅਗਵਾਈ ਕੀਤੀ।
ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦੇ ਜਜਬੇ ਨੂੰ ਕੋਟਿਨ ਕੋਟਿ ਸਲਾਮ।
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆ ਗਏ । ਦੋਹਾਂ ਨੇ ਮੱਥਾ ਟੇਕਿਆ । ਪੂਰਨ ਦੀ ਬਾਂਹ ਗਲ ਪਈ ਤੇ ਮੱਥੇ ਉੱਤੇ ਪੱਟੀ ਬੰਨ੍ਹੀ ਸੀ । ਉਸ ਦੀ ਪੱਟੀ ਤੇ ਬਾਂਹ ਗ਼ਲ ਪਈ ਦੇਖ ਕੇ ਸਤਿਗੁਰੂ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ , “ ਪੂਰਨ ! ਇਹ ਕੀ ਹੋਇਆ ? ਪੱਟੀ ਬੰਨ੍ਹੀ ਹੈ ? ” ਪੂਰਨ ਬੋਲ ਨਾ ਸਕਿਆ । ਉਹ ਸ਼ਰਮਿੰਦਾ ਸੀ । ਉਸ ਨੇ ਸਤਿਗੁਰੂ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ । “ ਮਹਾਰਾਜ ! ਆਪ ਜਾਣੀ ਜਾਣ ਹੋ ! ਅਸਾਂ ਭੁੱਲੜਾਂ ਪਾਪੀਆਂ ਨੂੰ ਖ਼ਿਮਾਂ ਬਖ਼ਸ਼ੋ । ” ਦੁਰਗੀ ਹੱਥ ਜੋੜ ਕੇ ਬੋਲੀ , “ ਅਸਾਂ ਦਾ ਕੱਖ ਨਹੀਂ ਰਿਹਾ , ਘਰ ਘਾਟ ਨਹੀਂ ਰਿਹਾ । ” “ ਕੀ ਹੋਇਆ ? ” ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ । ਅਸਲ ਵਿਚ ਉਸ ਨਾਲ ਹੱਡ – ਬੀਤੀ ਨੂੰ ਅੰਤਰਯਾਮੀ ਸਤਿਗੁਰੂ ਜੀ ਜਾਣ ਗਏ ਸਨ । ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ । “ ਮੁਗ਼ਲਾਂ ਨੂੰ ਪਤਾ ਲੱਗ ਗਿਆ — ਆਪ ਆਏ ਸੀ । ” “ ਪਤਾ ਲੱਗਣਾ ਹੀ ਸੀ । ” “ ਹਾਂ , ਮਹਾਰਾਜ ! ਪਤਾ ਲੱਗ ਗਿਆ , ਬਸ ਇਸ ਬਹਾਨੇ …..। ” ਦੁਰਗੀ ਦੇ ਅੱਥਰੂ ਵਗ ਤੁਰੇ । ਉਸ ਨੇ ਝੁਕ ਕੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ । ਦੁਰਗੀ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿਚ ਆਖਿਆ , “ ਮਹਾਰਾਜ ! ਨਦੀ ਲੰਘਣ ਲੱਗੇ ਸੀ ਤਾਂ ਘੋੜਾ ਡਿੱਗ ਪਿਆ , ਸੱਟਾਂ ਲੱਗੀਆਂ , ਇਹ ਸਭ ਅਵੱਗਿਆ ਕਰਨ ਦਾ ਫਲ ਹੈ । ਦਾਤਾ ! ਭੁੱਲ ਗਏ ਹਾਂ ! ਬੱਚੇ ਹਾਂ , ਦਇਆ ਕਰੋ । ” ‘ ਬੇਟੀ ! ਕਰਮਾਂ ਦਾ ਫਲ …..। ” ਗੁਰੂ ਜੀ ਸਹਿਜ ਸੁਭਾ ਬੋਲੇ । ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ , ਉਸ ਦਾ ਲਾਲਚ ਮਰ ਗਿਆ । ਉਸ ਨੇ ਦੇਖ ਲਿਆ , ‘ ਮੂਸਾ ਨੱਠਾ ਮੌਤ ਤੋਂ , ਅੱਗੇ ਮੌਤ ਖੜੀ ‘ ਸੀ । ਉਹ ਵੀ ਗਿੜਗਿੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ । ਉਹ ਰੋਣ ਲੱਗਾ । “ ਮਹਾਰਾਜ ! ਮਿਹਰ ਕਰੋ । ਆਪ ਕ੍ਰਿਪਾਲੂ ਹੋ ! ” ਉਸ ਦੇ ਕੰਬਦੇ ਬੁੱਲ੍ਹਾਂ ਦੀ ਆਵਾਜ਼ ਸੀ । ਉਸ ਦੀਆਂ ਅੱਖਾਂ ਵਿਚੋਂ ਨਿਕਲੇ ਪਛਤਾਵੇ ਦੇ ਅੱਥਰੂ ਗੁਰੂ ਮਹਾਰਾਜ ਦੇ ਚਰਨਾਂ ਉਪਰ ਡਿੱਗੇ । “ ਮੈਂ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ । ਸੇਵਕ ਰਹਾਂਗਾ । ਮੇਰੇ ਕੋਲ ਮੋਹਰਾਂ ਹਨ , ਆਪ ਲੈ ਲਉ । ” “ ਇਹ ਮੋਹਰਾਂ ਕਿਥੋਂ ਲਈਆਂ ? ” ‘ ਆਪ ਦੇ ਖ਼ਜ਼ਾਨੇ ਵਿਚੋਂ । “ ਫਿਰ ਰੱਖ ! ਤੁਸਾਂ ਆਖ਼ਰ ਲੋੜ ਵਾਸਤੇ ਹੀ ਤਾਂ ਚੁੱਕੀਆਂ ਹੋਣਗੀਆਂ । ਭਜਨ ਕਰੋ , ਮਾਇਆ ਵਿਚ ਅੰਨ੍ਹੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ , ਗੁਰੂ ਘਰ ਦੀ ਵਸਤੂ ਅਜਰ ਹੈ । ਉਸ ਨੂੰ ਪਚਦੀ ਹੈ , ਜਿਹੜਾ ਗੁਰੂ ਘਰ ਦੀ ਸੇਵਾ ਕਰੇ , ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ । ਗੁਰੂ ਮਹਾਰਾਜ ਤੋਂ ਬੇਮੁਖ ਹੋਣ ਵਾਲਾ ਸਦਾ ਪਛਤਾਉਂਦਾ ਹੈ । ਸਤਿਗੁਰੂ ਮਹਾਰਾਜ ਦਾ ਹੁਕਮ ਹੈ । ”…
ਸਤਿਗੁਰੂ ਜੀ ਧੀਰਜਵਾਨ ਸਮਝਾਈ ਗਏ । ਪੂਰਨ ਨੂੰ ਖ਼ਿਮਾਂ ਦੇ ਦਿੱਤੀ । ਜਿਉਂ ਹੀ ਸਤਿਗੁਰੂ ਜੀ ਨੇ ਖ਼ਿਮਾਂ ਬਖ਼ਸ਼ੀ , ਤਿਉਂ ਹੀ ਪੂਰਨ ਦੀ ਬਾਂਹ ਨੂੰ ਫ਼ਰਕ ਪੈ ਗਿਆ , ਪੀੜ ਘਟ ਗਈ । “ ਜਾਉ ! ਆਪਣੇ ਨਗਰ ਨੂੰ , ਵੀਹ ਦਿਨਾਂ ਨੂੰ ਜਾਣਾ , ਘਰ ਵਾਪਸ ਮਿਲ ਜਾਏਗਾ । ” ਗੁਰੂ ਜੀ ਨੇ ਬਚਨ ਕਰ ਦਿੱਤਾ । ਉਹ ਅਜੇ ਬਾਹਰ ਗਏ ਹੀ ਸਨ ਕਿ ਗੁਲਾਬਾ ਘਾਬਰਿਆ ਹੋਇਆ ਆਇਆ । ਉਸ ਨੇ ਬੜੀ ਕਾਹਲੀ ਨਾਲ ਨਮਸਕਾਰ ਕੀਤੀ ਅਤੇ ਬੋਲਿਆ , “ ਮਹਾਰਾਜ , ਹਨੇਰ ਹੋ ਗਿਆ । “ ਕੀ ਹੋਇਆ ? ” ਸਤਿਗੁਰੂ ਜੀ ਨੇ ਪੁੱਛਿਆ । “ ਨਵਾਬ ਸਰਹਿੰਦ ਦਾ ਲਸ਼ਕਰ ਆ ਗਿਆ । ਮਾਛੀਵਾੜੇ ਨੂੰ ਘੇਰ ਲਿਆ ” ਗੱਲ ਕੀ “ ਪਤਾ ਲੱਗ ਗਿਆ ਕਿ ਆਪ ਏਥੇ ਹੋ । ‘ ‘ ਉਹ ਕਿਵੇਂ “ ਮਹਾਰਾਜ ਬੰਦਾ ਆਇਆ । ਉਸ ਨੇ ਦੱਸਿਆ ਹੈ ਕਿ ਚਮਕੌਰ ਵਿਚੋਂ ਜਦ ਭਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਗੁਰੂ ਨਹੀਂ ਹੈ । ਉਸ ਨੇ ਆਪ ਦੀ ਭਾਲ ਕਰਨ ਲਈ ਫ਼ੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਬਾਹਰ ਦੇ ਸਾਰੇ ਕਸਬੇ ਘੇਰ ਲਏ ਹਨ । ਮੈਂ ਖੱਤਰੀ ਹਾਂ , ਮਾਰਿਆ ਜਾਵਾਂਗਾ । ਮੇਰਾ ਘਰ – ਘਾਟ ਨਹੀਂ ਰਹੇਗਾ । ” “ ਕੀ ਚਾਹੁੰਦਾ ਹੈ ? ” ਗੁਰੂ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣ ਗਏ । ਮੈਂ ਚਾਹੁੰਦਾ ਹਾਂ , ਆਪ …..। ” ਉਹ ਪੂਰੀ ਗੱਲ ਕਰਨੋਂ ਝਿਜਕਿਆ । ਉਸ ਨੂੰ ਇਹ ਵੀ ਡਰ ਲੱਗਾ ਕਿ ਜੇ ਜ਼ਬਾਨੋਂ ਕਿਹਾ ਚਲੇ ਜਾਓ ਤਾਂ ….. ਕੀ ਪਤਾ ਮਹਾਰਾਜ ਕੀ ਬਚਨ ਕਰ ਦੇਣ । ਉਸ ਦੀ ਜ਼ਬਾਨ ਨਾ ਖੁੱਲ੍ਹੀ । ਉਹਦਾ ਦਿਲ ਉਸ ਨੂੰ ਲਾਹਨਤ ਪਾ ਰਿਹਾ ਸੀ , ਗੁਲਾਬੇ ! ਘਰ ਆਏ ਭਗਵਾਨ ਨੂੰ ਘਰੋਂ ਚਲੇ ਜਾਣ ਲਈ ਨਾ ਕਹੋ । “ ਠੀਕ ਹੈ , ਤੂੰ ਚਾਹੁੰਦਾ ਹੈ , ਅਸੀਂ ਚਲੇ ਜਾਈਏ । ” ਗੁਰੂ ਜੀ ਸਹਿਜ – ਸੁਭਾ ਬੋਲੇ “ ਖ਼ਿਆਲ ਤਾਂ ਇਹ ਨਹੀਂ , ਆਪ ਦੇ ਚਰਨਾਂ ਤੋਂ ਸਿਰ ਚੁੱਕਣ ਨੂੰ ਚਿੱਤ ਤਾਂ ਨਹੀਂ ਕਰਦਾ , ਪਰ …..। ” ਪਰ ਡਰ ਹੈ । ” “ ਕੈਸਾ ਡਰ ਹੈ ? ਮੁਸਲਮਾਨ ਹਾਕਮਾਂ ਦਾ ਪਿੰਡ , ਮੈਂ ਖੱਤਰੀ ਹਾਂ । ਚਾਰ ਪੈਸੇ ਵੀ ਆਪ ਦੀ ਕ੍ਰਿਪਾ ਨਾਲ ਜਮ੍ਹਾਂ ਕੀਤੇ , ਇਹ ਲੋਕ ਉਜਾੜ ਦੇਣਗੇ । ਮਹਾਰਾਜ ਆਪ ਤਾਂ ਕਿਸੇ ਹੋਰ ਥਾਂ ਵੀ ….। ‘ ‘ “ ਹਾਂ , ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ , ਰਹਿ ਸਕਦੇ ਹਾਂ , ਏਹੋ ਨਾ ? ‘ ‘ “ ਤੁਸੀਂ ਨਹੀਂ । ” ਮਸੰਦ ਸਤਿਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਿਆ । ਉਹ ਬਚਨਾਂ ਤੋਂ ਵੀ ਡਰਦਾ ਸੀ ਤੇ ਹਾਕਮਾਂ ਕੋਲੋਂ ਵੀ । ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਮੁਸਕਰਾਏ ਤੇ ਦਇਆ ਦੇ ਘਰ ਆਏ । “ ਜਾਹ ਨਬੀ ਖ਼ਾਂ ਨੂੰ ਸੱਦ ਕੇ ਲੈ ਆ । ਡਰ ਨਾ , ਕੋਈ ਐਸਾ ਬਚਨ ਨਹੀਂ ਆਖਾਂਗੇ । ਅਸਾਂ ਨੂੰ ਆਸਰਾ ਦਿੱਤਾ , ਜਾਹ ਤੇਰਾ ਨਾਮ ਅਮਰ ਹੋ ਜਾਏਗਾ । ਅਸਥਾਨ ਦਾ ਸਤਿਕਾਰ ਹੋਏਗਾ । ਨਬੀ ਖ਼ਾਂ ਨੂੰ ਲਿਆ ਸੱਦ ਕੇ । ” ਗੁਲਾਬੇ ਨੇ ਗੁਰੂ ਮਹਾਰਾਜ ਦੇ ਚਰਨਾਂ ਉਪਰ ਮੱਥਾ ਟੇਕਿਆ । ਹੌਂਸਲਾ ਹੋਇਆ ਤੇ ਉਹ ਦਬਾ – ਦਬ ਘਰੋਂ ਬਾਹਰ ਹੋ ਗਿਆ ।
( ਚਲਦਾ )

9 ਪੋਹ
ਪੰਜ ਪਿਆਰਿਆਂ ਦੇ ਹੁਕਮਾਂ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਛੱਡਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਥੀ ।
ਭਾਈ ਸੰਗਤ ਸਿੰਘ ਦੇ ਕਲਗੀ ਸਜਾਈ ਭਾਈ ਸੰਗਤ ਸਿੰਘ ਜੀ ਨੇ ਖਾਲਸੇ ਦਾ ਹੁਕਮ ਮੰਨ ਆਖ਼ਰੀ ਸਾਹ ਤੱਕ ਚਮਕੌਰ ਦੀ ਗੜ੍ਹੀ ਦੀ ਰਾਖੀ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ – ਕੋਟਿ ਪ੍ਰਣਾਮ ।

सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥

अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥

Begin typing your search term above and press enter to search. Press ESC to cancel.

Back To Top