ਪਿਆਰੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਇਹਨਾਂ ਨਾਇਕਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ ਹੈ
ਭਾਈ ਕੁੰਮਾ ਮਾਸ਼ਕੀ ਜੀ – ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਭਾਈ ਕੁੰਮਾ ਮਾਸ਼ਕੀ ਜੀ ਦੇ ਘਰ ਰਾਤ ਕੱਟੀ ਸੀ।
ਉਸਤੋਂ ਬਾਅਦ ਗੰਗੂ ਆਪਣੇ ਘਰ ਲੈ ਗਿਆ।
ਭਾਈ ਮੋਤੀ ਰਾਮ ਮਹਿਰਾ ਜੀ – ਜਦੋਂ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਰੋਟੀ, ਪਾਣੀ, ਕੱਪੜਾ ਆਦਿ ਹਰ ਤਰ੍ਹਾਂ ਦੀ ਚੀਜ਼ ਤੋਂ ਸੂਬੇ ਨੇ ਮਨਾਹੀ ਕਰ ਦਿੱਤੀ ਤਾਂ ਭਾਈ ਮੋਤੀ ਰਾਮ ਜੀ ਨੇ ਆਪਣਾ ਸਭ ਕੁਝ ਵੇਚ ਕੇ, ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੁੱਧ ਛਕਾਉਣ ਦੀ ਸੇਵਾ ਕੀਤੀ।
ਭਾਈ ਦੀਵਾਨ ਟੋਡਰ ਮੱਲ ਜੀ – ਜ੍ਹਿਨਾਂ ਨੇ ਸਾਹਿਬਜ਼ਾਦਿਆਂ ਨੂੰ ਛੁਡਵਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਪਰ ਅੰਤ ਸ਼ਹੀਦੀ ਤੋਂ ਬਾਅਦ ਸੰਸਕਾਰ ਵਾਸਤੇ ਮੁਗਲੀਆ ਹਕੂਮਤ ਦੀ ਸ਼ਰਤ ਮੁਤਾਬਿਕ ਧਰਤੀ ਤੇ ਖੜੀਆਂ ਮੋਹਰਾਂ ਵਿਛਾ ਕੇ ਇਸ ਧਰਤੀ ਨੂੰ ਖਰੀਦਿਆ ਅਤੇ ਅੰਤਿਮ ਸੰਸਕਾਰ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਅਪਣੇ ਜਿਗਰ ਦੇ ਟੋਟਿਆਂ ਅਤੇ ਪਿਆਰੇ ਸਿੰਘਾਂ ਨੂੰ ਪੰਥ ਤੋਂ ਵਾਰ ਕੇ ਪੰਥ ਖਾਲਸੇ ਦਾ ਹੁਕਮ ਮੰਨ ਕੇ ਗੜੀ ਵਿੱਚੋਂ ਬਾਹਰ ਨਿਕਲਣ ਵੇਲੇ ਗੁਰੂ ਜੀ ਨਾਲੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਰਾਤ ਦੇ ਹਨੇਰੇ ਵਿੱਚ ਨਿਖੜ ਜਾਂਦੇ ਹਨ। ਗੁਰੂ ਸਾਹਿਬ ਜੀ ਰਾਤੋ ਰਾਤ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿੱਚ ਸਫ਼ਰ ਕਰਕੇ ਗੁਲਾਬੇ ਮਸੰਦ ਦੇ ਬਾਗ ਵਿੱਚ ਪਹੁੰਚ ਕੇ ਆਰਾਮ ਕਰਨ ਲਈ ਢੀਮ ਦਾ ਸਰੵਾਣਾ ਲੇ ਕੇ ਲੇਟ ਜਾਂਦੇ ਹਨ। ਇਥੇ ਤਿੰਨੇ ਸਿੰਘ ਗੁਰੂ ਜੀ ਨੂੰ ਆਣ ਮਿਲਦੇ ਹਨ। ਗੁਰੂ ਸਾਹਿਬ ਜੀ ਦੀ ਹਾਲਾਤ ਪੈਰਾਂ ਵਿੱਚੋਂ ਲਹੂ ਸਿੰਮਦਾ, ਜਾਮਾ ਲੀਰੋ ਲੀਰ ਵੇਖ ਤਿੰਨਾਂ ਦੀਆਂ ਭੁੱਬਾਂ ਨਿੱਕਲ ਗਈਆਂ।ਗੁਰੂ ਜੀ ਨੇ ਉਨ੍ਹਾਂ ਨੂੰ ਸ਼ਾਂਤ ਕਰਦੇ ਹੋਏ ਭਾਣੇ ਵਿੱਚ ਰਹਿਣ ਦੀ ਤਾਕੀਦ ਕੀਤੀ। ਗੁਲਾਬੇ ਨੇ ਗੁਰੂ ਸਾਹਿਬ ਜੀ ਦੀ ਸੇਵਾ ਤਾਂ ਬਹੁਤ ਕੀਤੀ, ਪਰ ਮੁਗਲ ਫੌਜਾਂ ਤੋਂ ਡਰਦੇ ਮਾਰੇ ਨੇ ਸਵੇਰੇ ਹੀ ਪੰਜ ਮੋਹਰਾਂ ਰੱਖ ਗੁਰੂ ਜੀ ਨੂੰ ਮੱਥਾ ਟੇਕ ਦਿੱਤਾ।
ਇਸੇ ਪਿੰਡ ਦੇ ਵਸਨੀਕ ਘੋੜਿਆਂ ਦੇ ਸੁਦਾਗਰ ਪਠਾਣ ਨਬੀ ਖਾਂ ਤੇ ਗਨੀ ਖਾਂ ਗੁਰੂ ਜੀ ਦੇ ਮੁਰੀਦ ਸਨ, ਜਦੋਂ ਗੁਰੂ ਜੀ ਦੀ ਖਬਰ ਉਨ੍ਹਾਂ ਨੂੰ ਹੋਈ, ਗੁਰੂ ਜੀ ਨੂੰ ਲੈਣ ਲਈ ਗੁਲਾਬੇ ਦੇ ਘਰ ਆ ਗਏ। ਨਾ ਤਖਤ,ਨਾ ਤਾਜ਼,ਨਾ ਸੈਨਾ,ਨਾ ਪਰਿਵਾਰ ਦੇਖ ਉਦਾਸ ਹੋ ਗਏ। ਬੜੇ ਪਰੇਮ ਭਾਵ ਨਾਲ ਗੁਰੂ ਜੀ ਨੂੰ ਅਪਣੇ ਘਰ ਲਿਜਾ ਕੇ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਦੋ ਦਿਨ ਦੋ ਰਾਤਾਂ ਗਨੀ ਖਾਂ ਤੇ ਨਬੀ ਖਾਂ ਦੇ ਘਰ ਅਰਾਮ ਕੀਤਾ। ਦੁਸ਼ਮਣ ਫ਼ੌਜਾਂ ਦੀਆਂ ਤਲਾਸ਼ੀਆਂ ਦੇ ਖਤਰੇ ਕਰਕੇ ਉਨ੍ਹਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਖਤਰੇ ਦੇ ਘੇਰੇ ਵਿੱਚੋਂ ਬਾਹਰ ਲੈ ਕੇ ਜਾਣ ਦੀ ਸਲਾਹ ਦਿੱਤੀ। ਗੁਰੂ ਸਾਹਿਬ ਜੀ ਨੂੰ ਨੀਲੇ ਵਸਤਰ ਪਹਿਨਾ ਕੇ ਨੁਆਰੀ ਪਲੰਘ ਤੇ ਕੀਮਤੀ ਦੁਸ਼ਾਲੇ ਵਿਛਾਅ ਕੇ ਉਚ ਦੇ ਪੀਰ ਦੇ ਭੇਸ ਵਿੱਚ ਬਿਠਾ ਲਿਆ। ਪਲੰਘ ਨੂੰ ਅਗਲੇ ਪਾਸਿਓਂ ਗਨੀ ਖਾਂ ਤੇ ਨਬੀ ਖਾਂ ਨੇ ਅਤੇ ਪਿਛੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਭਾਈ ਦਇਆ ਸਿੰਘ ਜੀ ਪਾਲਕੀ ਦੇ ਪਿੱਛੇ ਚਵਰ ਕਰਦੇ ਹੋਏ, ਮਾਛੀਵਾੜੇ ਦੇ ਘੇਰੇ ਵਿੱਚੋਂ ਨਿਕਲ ਕੇ ਪਿੰਡ ਹੇਹਰ ਵੱਲ ਰਵਾਨਾ ਹੋ ਗਏ। ਇਤਿਹਾਸ ਅਨੁਸਾਰ ਰਾਹ ਵਿੱਚ ਗਸ਼ਤੀ ਫੌਜ ਨਾਲ ਟੱਕਰ ਹੋ ਗਈ। ਤਸੱਲੀ ਲਈ ਨੇੜਲੇ ਪਿੰਡ ਦੇ ਕਾਜੀ ਪੀਰ ਮੁਹੰਮਦ ਨੂੰ ਬੁਲਾ ਲਿਆ। ਭਾਵੇਂ ਕਾਜੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ, ਪਰ ਉਸਨੇ ਕਿਹਾ ਇਹ ਉਚ ਦੇ ਪੀਰ ਹਨ ਇਨ੍ਹਾਂ ਨੂੰ ਨਾ ਰੋਕਿਆ ਜਾਵੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਹੇਹਰ ਪਿੰਡ ਮਹੰਤ ਕਿਰਪਾਲ ਦੇ ਘਰ ਪਹੁੰਚ ਗਏ। ਇਥੋਂ ਗੁਰੂ ਸਾਹਿਬ ਜੀ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ ਅਤੇ ਇਕ ਹੁਕਮ ਨਾਮਾ ਬਖਸ਼ਿਆ ਜਿਸ ਵਿੱਚ ਲਿਖਿਆ ਕੇ ਗਨੀ ਖਾਂ ਤੇ ਨਬੀ ਖਾਂ ਸਾਨੂੰ ਪੁੱਤਰਾਂ ਤੋਂ ਵੀ ਵਧੇਰੇ ਪਿਆਰੇ ਹਨ।
ਦਸ਼ਮੇਸ਼ ਪਿਤਾ ਜੀ ਵਲੋਂ ਬਖਸ਼ਿਆ ਹੁਕਮ ਨਾਮਾ ਅੱਜ ਵੀ ਗਨੀ ਖਾਂ ਤੇ ਨਬੀ ਖਾਂ ਜੀ ਦੀ ਨੌਵੀਂ ਪੀੜੀ ਨੇ ਅਦਬ ਸਤਿਕਾਰ ਨਾਲ ਲਾਹੌਰ ਪਾਕਿਸਤਾਨ ਵਿੱਚ ਸੰਭਾਲਿਆ ਹੋਇਆ ਹੈ।
ਸਿੰਘਾਂ ਕਰਤਾ ਹੁਕਮ , ਬਾਬਾ ਛੱਡ ਗੜ੍ਹੀ ਨੂੰ
ਅਸੀਂ ਰੋਕ ਲਵਾਂਗੇਂ ਆਪੇ , ਆਈ ਫੌਜ ਚੜ੍ਹੀ ਨੂੰ
ਤੂੰ ਏ ਰੂਹ ਕੌਮ ਦੀ , ਸਾਡਾ ਕੀ ਸਰੀਰ ਦਾ
ਬਾਬਾ ਲੰਘ ਗਿਆ ਉਥੋਂ , ਘੇਰਿਆਂ ਨੂੰ ਚੀਰਦਾ!
ਉਹਨੇ ਛਾਤੀਆਂ ‘ਚ ਖੁੱਭੇ ਦੇਖੇ , ਤੀਰ ਲਾਲਾਂ ਦੇ
ਸੀਗੇ ਥਾਂ ਥਾਂ ਤਲਵਾਰਾਂ , ਪਾਏ ਚੀਰ ਲਾਲਾਂ ਦੇ
ਪਰ ਜਿਗਰਾ ਸੀ ਧੰਨ , ਦੁਨੀਆਂ ਦੇ ਪੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਪੁੱਤਰੋਂ ਪਿਆਰੇ , ਬੜੇ ਸਿੰਘ ਵੀ ਸ਼ਹੀਦ ਸੀ
ਭੁੱਖ ਸਾਰਿਆਂ ਨੂੰ ਬਾਬਾ , ਬਸ ਤੇਰੀ ਦੀਦ ਦੀ
ਚੁੰਮ ਲਿਆ ਮੁਖ ਹੱਸ , ਮੌਤ ਵਾਲੀ ਹੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਦੁੱਖ ਦੁਨੀਆਂ ਦਾ ਆਪਣਾ ਬਣਾਇਆ , ਦਸ਼ਮੇਸ਼ ਨੇ
ਤਾਹੀਂ ਰਾਜ ਭਾਗ ਸਭ ਛੱਡ ਦਿੱਤਾ , ਦਰਵੇਸ਼ ਨੇ
ਉਹਦੇ ਕੋਲ ਤਲਵਾਰ , ਇੱਕ ਭੱਥਾ ਤੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰਦਾ!
ਰੱਖੇ ਪੱਥਰ ਸਿਰਹਾਣੇ , ਸੇਜ ਕੰਡਿਆਂ ਦੀ ਕੋਲ ਸੀ
ਵਾਰ ਦਿੱਤਾ ਸਭ ਕੁਝ , ਬਾਬਾ ਫੇਰ ਵੀ ਅਡੋਲ ਸੀ
ਬੜਾ ਫੱਕਰ ਸੁਭਾਅ ਸੀ , ਦਿਲ ਦੇ ਅਮੀਰ ਦਾ
ਬਾਬਾ ਲੰਘ ਗਿਆਂ ਉਥੋਂ , ਘੇਰਿਆਂ ਨੂੰ ਚੀਰ ਦਾ!
7 ਦਿਨਾਂ ਵਿੱਚ ਆਪਣਾ ਘਰ-ਪਰਿਵਾਰ ਵਾਰਨ ਵਾਲੇ
ਸਰਬੰਸਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ
ਇੱਕ ਵਾਰ ਵਾਹਿਗੁਰੂ ਲਿਖੋ ਜੀ🌹🙏
धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥
हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।
ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ: ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।
रागु बिलावलु महला ५ घरु २ यानड़ीए कै घरि गावणा ੴ सतिगुर प्रसादि ॥ मै मनि तेरी टेक मेरे पिआरे मै मनि तेरी टेक ॥ अवर सिआणपा बिरथीआ पिआरे राखन कउ तुम एक ॥१॥ रहाउ ॥ सतिगुरु पूरा जे मिलै पिआरे सो जनु होत निहाला ॥ गुर की सेवा सो करे पिआरे जिस नो होइ दइआला ॥ सफल मूरति गुरदेउ सुआमी सरब कला भरपूरे ॥ नानक गुरु पारब्रहमु परमेसरु सदा सदा हजूरे ॥१॥
राग बिलावालु, घर २ में गुरु अर्जनदेव जी की बाणी; इस शब्द को यानड़ीए की सुर में गाया जाए (जिस की पहली तुक है’इयानड़ीए मानड़ा काइ करेहि’)। अकाल पुरख एक है और सतगुरु की कृपा द्वारा मिलता है। हे प्यारे प्रभु! मेरे मान में (एक) तेरा ही सहारा है, तेरा ही सहारा है। हे प्यारे प्रभु! सिर्फ तुं ही (हम जीवों की) रक्षा करने में समर्थ है। इसके एल्व और और चतुराइयां (सोचना) किसी भी काम नहीं॥१॥रहाउ॥ हे भाई! जिस मनुख को पूरा गुरु मिल जाए, वह सदा खिड़ा रहता है। पर, हे भाई! वो ही मनुख गुरु की सरन पड़ता है, जिस ऊपर (प्रभु आप दयावान होता है। हे भाई! गुरु स्वामी मनुख जन्म का महोरथ पूरा करने में समर्थ है (क्योंकि) वह सारी ताकतों का मालिक है। हे नानक! गुरु परमात्मा का रूप है। (अपने सेवकों के) सदा ही अंग संग रहता है॥१॥
ਅੰਗ : 802
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥
ਅਰਥ: ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ’ਯਾਨੜੀਏ’ ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ ‘ਇਆਨੜੀਏ ਮਾਨੜਾ ਕਾਇ ਕਰੇਹਿ’)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ,ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ॥ ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥
ਹਕੀਮ ਅਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕਡਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ।
#”ਸ਼ਹੀਦਾਨ-ਏ-ਵਫ਼ਾ” ਵਿਚ ਛੋਟੇ ਸਾਹਿਬਜ਼ਾਦਿਆਂ ਅਤੇ “ਗੰਜੇ-ਏ-ਸ਼ਹੀਦਾਂ” ਵਿੱਚ ਵਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਲ ਟੁਂਬਵਾ ਵਰਨਣ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇਕ ਮੋਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗਲਤੀ ਮਨ ਕੇ ਭੁੱਲ ਬਖਸ਼ਵਾ ਲੇ ਤਾਕਿ ਬਹਿਸ਼ਤ ਵਿੱਚ ਜਗ੍ਹਾ ਪਾ ਸਕੇਂ ਤਧ ਜੋਗੀ ਜੀ ਬੇਬਾਕ ਬੋਲੇ “ਮੈਂ ਕਾਫ਼ਰ ਸੋੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ ਪਰ ਇਸ ਲਿਖਤ ਸਦਕਾ ਹੀ ਮੈਂ ‘ਗੁਰੂ ਗੋਬਿੰਦ ਸਿੰਘ ਜੀ’ ਦੀ ਛਾਤੀ ਲਗਕੇ ਬਹਿਸ਼ਤ ਵਿੱਚ ਵਸਾਂਗਾ” ।
ਜੋਗੀ ਜੀ ਨੇ” ਗੁਰੂ ਗੋਬਿੰਦ ਸਿੰਘ ਜੀ” ਲਈ ਸ਼ਰਦਾ ਦੀ ਭਾਵਨਾ ਵਿੱਚ ਇਥੇ ਤਕ ਕਹਿ ਦਿੱਤਾ ਕਿ
” ਇੱਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ,
ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।।
ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ,
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ”।
ਯਾਕੂਬ ਕੋ ਯੂਸਫ ਕੇ ਬਿਛੜਨੇਂ ਨੇ ਰੁਲਾਇਆ
ਰੁਤਬਾ ਗੁਰੂ ਗੋਬਿੰਦ ਨੇ ਨਬੀਉਂ ਕਾ ਬੜਾਇਆ
ਕਟਾਕਰ ਚਾਰ ਪਿਸਰ ਏਕ ਆਸੂੰ ਨਾ ਗਿਰਾਇਆ
ਡਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ
ਉਸ ਫਖਰੇ ਜਹਾਂ ਇੰਦ ਕੀ ਮਾਤਾ ਥੀ ਬਗਲ ਮੇ
ਲਸ਼ਮਣ ਸਾ ਬਿਰਾਦਰ ਤਕਸਈਮ-ਏ-ਜੀਗਰ ਥਾ
ਬਾਕੀ ਹੈ ਕਨ੍ਹੀਆ ਤੋ ਨਹੀ ਉਸਕਾ ਪਿਸਰ ਥਾ
ਸਚ ਹੈ ਗੁਰੂ ਗੋਬਿੰਦ ਕਾ ਜਿਗਰਾ ਹੀ ਦਿਗਰ ਥਾ
ਕਟਵਾ ਦੀਏ ਸੀਸ ਸ਼ਾਮ ਨੇਂ ਗੀਤਾ ਸੁਨਾਕਰ
ਰੂਹ ਫੂਕ ਦੀ ਗੋਬਿੰਦ ਨੇਂ ਔਲਾਦ ਕਟਾਕਰ
ਬਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ
ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ
ਉਲਫਤ ਕੇ ਜਲਵੇ ਕਭੀ ਦੇਖੇ ਨਹੀ ਹਮਨੇ
ਦੇਖਨੇ ਤੋ ਦੂਰ ਕਭੀ ਸੁਨੇ ਨਹੀ ਹਮਨੇ
ਨਾ ਕਹੂੰ ਅਬ ਕੀ ਨਾ ਕਹੂੰ ਤਬਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁੰਨਤ ਹੋਤੀ ਸਭਕੀ
़़़़़़़
ਅੱਲਾਹ ਯਾਰ ਖਾਂ ਯੋਗੀ।