ਅੰਗ : 753

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥

ਅਰਥ: ਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ)। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।

टोडी महला ५ ॥ हरि बिसरत सदा खुआरी ॥ ता कउ धोखा कहा बिआपै जा कउ ओट तुहारी ॥ रहाउ ॥ बिनु सिमरन जो जीवनु बलना सरप जैसे अरजारी ॥ नव खंडन को राजु कमावै अंति चलैगो हारी ॥१॥ गुण निधान गुण तिन ही गाए जा कउ किरपा धारी ॥ सो सुखीआ धंनु उसु जनमा नानक तिसु बलिहारी ॥२॥२॥

अर्थ: हे भाई! परमात्मा (के नाम) को भुलाने से सदा (माया के हाथों मनुष्य की) बे-पत्ती ही होती है। हे प्रभू! जिस मनुष्य​ को तेरा सहारा हो, उस को (माया के किसी भी विकार से) धोखा नहीं हो सकता ॥ रहाउ ॥ हे भाई! परमात्मा का नाम सिमरन करने के बिना जितनी भी जिन्दगी गुजारनी है (वह वैसे ही होती है) जैसे सर्प (अपनी) उम्र गुजा़रता है (उम्र चाहे लम्बी होती है, परन्तु वह सदा अपने अंदर ज्हर पैदा करता रहता है)। (सिमरन से वंचित हुआ मनुष्य अगर) सारी धरती का राज भी करता रहे, तो भी आखिर मनुष्य जीवन की बाजी हार कर ही जाता है ॥१॥ (हे भाई!) गुणों के खजानें हरी के गुण उस मनुष्य​ ने ही गाए हैं जिस पर हरी ने मेहर की है। वह मनुष्य​ सदा सुखी जीवन बतीत करता है, उस की जिन्दगी मुबारिक होती है। हे नानक जी! (कहो-) ऐसे मनुष्य​ से सदके होना चाहिए ॥२॥२॥

ਅੰਗ : 711

ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥

ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ॥੧॥ (ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਹੇ ਨਾਨਕ ਜੀ! (ਆਖੋ-) ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ॥੨॥੨॥

ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ,
ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।
ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ,
ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥
ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ,
ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਭਾਈ ਦਯਾ ਰਾਮ ਆ ਗਿਆ ਸੀਸ ਤਲੀ ਤੇ ਧਰ ਕੇ,
ਅਣਖੀਲਾ ਸ਼ੇਰ ਉਹ ਬਣ ਗਿਆ, ਅੰਮ੍ਰਿਤ ਬਾਟੇ ਦਾ ਛਕਕੇ
ਧਰਮ ਦਾਸ ਤੇ ਮੋਹਕਮ ਚੰਦ ਨੇ ਆਣ ਸੀਸ ਝੁਕਾਇਆ ,
ਪਾਤਸ਼ਾਹ ਅਸੀ ਤਾਂ ਆਪਣੇਆਪ ਨੂੰ ਤੇਰੇ ਲੜ ਲਾਇਆ।
ਅਨੰਦਪੁਰ ਸਾਹਿਬ “ਚ ਉਦਾਸੀ ਛਾ ਗਈ ਕੇਰਾਂ ਜੀ ,
ਬਾਜਾ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ॥
ਸਾਹਿਬ ਚੰਦ ਤੇ ਹਿੰਮਤ ਰਾਏਵੀ ਆ ਗਏ ਸਿਰ ਉੱਚੇ ਕਰਕੇ
ਆਪਣੇ ਆਪ ਨੂੰ ਉਹ ਸਮਝਦੇ ਬੱਚੇ ਕਲਗੀੰਧਰ ਦੇ ।
ਮੁਗਲਾਂ ਨੂੰ ਗਸ਼ ਪੈ ਗਈ ਦਿਨ-ਰਾਤ ਦੇ ਗੇੜਾਂ ਦੀ ,
ਕਲਗ਼ੀਆਂ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਤੇਰੀ ਸੋਭਾ ਕਰਨੀ ਔਖੀ ਏ , ਤੇਰੇ ਚੋਜ ਨਿਆਰੇ,
ਧਰਮ ਤੋਂ ਜਾਨਾਂ ਵਾਰਦੇ ਰਹਿਣਗੇ , ਤੇਰੇ ਪਿਆਰੇ।
ਪਿਤਾ ਪੁੱਤਰ ਵਾਰ ਕੇ ਵੀ ਕੀਤਾ ਵੱਡਾ ਜੇਰਾ ਜੀ,
ਬਾਜ਼ਾਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ।

1. ਔਰਤ ਤੇ ਵਾਰ ਨਹੀਂ ਕਰਨਾ
2. ਬੱਚੇ ਤੇ ਵਾਰ ਨਹੀਂ ਕਰਨਾ
3. ਬਜ਼ੁਰਗ ਤੇ ਵਾਰ ਨਹੀਂ ਕਰਨਾ
4. ਸੁੱਤੇ ਪਏ ਤੇ ਵਾਰ ਨਹੀਂ ਕਰਨਾ
5. ਨਿਹੱਥੇ ਤੇ ਵਾਰ ਨਹੀਂ ਕਰਨਾ
6. ਪਿੱਠ ਤੇ ਵਾਰ ਨਹੀਂ ਕਰਨਾ
7. ਸ਼ਰਨ ਚ ਆਇਆ ਤੇ ਵਾਰ ਨਹੀਂ ਕਰਨਾ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

सोरठि महला ५ ॥ गुण गावहु पूरन अबिनासी काम क्रोध बिखु जारे ॥ महा बिखमु अगनि को सागरु साधू संगि उधारे ॥१॥ पूरै गुरि मेटिओ भरमु अंधेरा ॥ भजु प्रेम भगति प्रभु नेरा ॥ रहाउ ॥ हरि हरि नामु निधान रसु पीआ मन तन रहे अघाई ॥ जत कत पूरि रहिओ परमेसरु कत आवै कत जाई ॥२॥ जप तप संजम गिआन तत बेता जिसु मनि वसै गोपाला ॥ नामु रतनु जिनि गुरमुखि पाइआ ता की पूरन घाला ॥३॥ कलि कलेस मिटे दुख सगले काटी जम की फासा ॥ कहु नानक प्रभि किरपा धारी मन तन भए बिगासा ॥४॥१२॥२३॥

अर्थ: (हे भाई! पूरे गुरु की सरन आ कर) सरब व्यापक नाश रहित प्रभू के गुण गाया कर। (जो मनुष्य यह उदम करता है गुरु उस* *के अंदर से आतमिक मौत लाने वाले) काम क्रोध (आदि का) जहर जला देता है। (यह जगत विकारों की) आग का समुंदर (है, इस में से पार निकलना) बहुत कठिन है (सिफत-सलाह के गीत गाने वाले मनुष्य को गुरु) साध संगत में (रख के, इस सागर से) पार निकल देता है ॥१॥ (हे भाई! पूरे गुरु की सरन पड़। जो मनुष्य पूरे गुरु की सरन पड़ा) पूरे गुरु ने (उस का) भ्रम मिटा दिया, (उस का माया के मोह का) अन्धकार दूर कर दिया। (हे भाई! तूँ भी गुरु की सरन आ के) प्रेम-भरी भक्ति से प्रभू का भजन कर, (तुझे) प्रभू अंग-संग (दिखाई पड़ेगा) ॥ रहाउ ॥ हे भाई! परमात्मा का नाम (सारे रसों का खज़ाना है, जो मनुष्य गुरु की सरन आ के इस) खजाने का रस पीता है, उस का मन उस का तन (माया के रसों से) भर जाता है। उस को हर जगह परमात्मा व्यापक दिख जाता है। वह मनुष्य फिर न पैदा होता है न ही मरता है ॥२॥ हे भाई! (गुरू के द्वारा) जिस मनुष्य के मन में सिृष्टी का पालन-हार आ वसता है, वह मनुष्य असली जप तप संजम का भेद समझने वाला हो जाता है वह मनुष्य आतमिक जीवन की सूझ का ज्ञानवान हो जाता है। जिस मनुष्य ने गुरू की सरन पड़ कर नाम रतन ढूंढ लिया, उस की (आतमिक जीवन वाली) मेहनत कामयाब हो गई ॥३॥ उस मनुष्य की जमों वाली फांसी कट गई (उस के गलों माया के मोह की फांसी कट गई जो आतमिक मौत लिया के जमों का वस पाती है, उस के सारे दुःख क्लेश कष्ट दूर हो गए, नानक जी कहते हैं – जिस मनुष्य पर प्रभू ने मेहर की (उस को प्रभू ने गुरू मिला दिया, और) उस का मन उस का तन आतमिक आनंद से प्रसन्न हो गया ॥४॥१२॥२३॥

ਅੰਗ : 615

ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥

ਅਰਥ: (ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ॥੧॥ (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥ ਹੇ ਭਾਈ! (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ ॥੩॥ ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ, ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ ॥੪॥੧੨॥੨੩॥

ਗਰੀਬ ਦਾ ਮੂੰਹ ਗੁਰੂ ਕੀ ਗੋਲਕ
‘ਦਸਵੰਧ’ ਸ਼ਬਦ, ਇੱਕ ਅਜਿਹੀ ਸੋਚ ਵਿੱਚੋਂ ਉਪਜਿਆ ਹੋਇਆ ਨਾਮ ਹੈ, ਜਿਸ ਨੂੰ ਵਿਸ਼ਵ ਭਰ ਦੀਆਂ ਤਮਾਮ ਸਰਕਾਰਾਂ ਨੇ ਸਮਾਜ ਸੇਵਾ (Charitable Trust) ਦੇ ਨਾਮ ਹੇਠ ਹਰ ਪ੍ਰਕਾਰ ਦੀਆਂ ਸੁਵਿਧਾਵਾਂ (ਟੈਕਸਾਂ ਵਿਚ ਰਿਆਇਤਾਂ) ਦਿੱਤੀਆਂ ਹੁੰਦੀਆਂ ਹਨ ਕਿਉਂਕਿ ਇਹ ਲੋਕ ਸਮਾਜਿਕ ਸੁਧਾਰਾਂ ਲਈ ਸਰਕਾਰਾਂ ਦੇ ਹੀ ਮਦਦਗਾਰ ਬਣਦੇ ਹਨ। ਮੁਸਲਿਮ ਧਾਰਮਿਕ ਗ੍ਰੰਥ ‘ਕੁਰਾਨ’ ਅਨੁਸਾਰ ਜ਼ਕਾਤ (40% ਦਾਨ ਜਾਂ ਟੈਕਸ) ਦੇਣਾ ਜ਼ਰੂਰੀ ਹੁੰਦਾ ਹੈ ਪਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਉਣ ਵਾਲੇ ਜਾਨਵਰ (ਘੋੜਿਆਂ, ਖੱਚਰਾਂ ਆਦਿ) ਤੋਂ ਜ਼ਕਾਤ ਨਹੀਂ ਲਿਆ ਜਾਂਦਾ ਕਿਉਂਕਿ ਇਹ ਲੜਾਈਆਂ (ਯੁੱਧਾਂ) ਦੌਰਾਨ ਕੰਮ ਆਉਂਦੇ ਹਨ ਅਤੇ ਗੱਡੀਆਂ ਵਿੱਚ ਜੋਤੇ ਭੀ ਜਾਂਦੇ ਹਨ, ਜੋ ਕਿ ਮਾਨਵਤਾ ਦੀ ਸ਼ਾਂਤੀ ਲਈ ਹੈ।
ਪਰ ਕੁਝ ਲੋਕ ਇਨ੍ਹਾਂ ਰਿਆਇਤਾਂ ਦਾ ਨਜਾਇਜ ਫਾਇਦਾ ਭੀ ਉਠਾਉਂਦੇ ਰਹਿੰਦੇ ਹਨ ਕਿਉਂਕਿ ਟੈਕਸਾਂ ’ਚ ਰਿਆਇਤਾਂ ਹੋਣ ਕਾਰਨ, ਚਲਤ (ਲੈਣ-ਦੇਣ) ਦਾ ਬਹੁਤਾ ਹਿਸਾਬ ਕਿਤਾਬ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਕਿ ਜਨਤਾ ਦੇ ਪੈਸੇ ਰਾਹੀਂ ਪੰਜਾਬ ਵਿੱਚ ਚੱਲ ਰਹੇ ਜ਼ਿਆਦਾਤਰ ਡੇਰੇ, ਗੁਰਦੁਆਰੇ, ਮੰਦਿਰ ਆਦਿ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਆਨੰਦ, ਸਰਕਾਰਾਂ ਨੂੰ ਹਿਸਾਬ ਕਿਤਾਬ ਦੇਣ ਤੋਂ ਬਿਨਾ ਹੀ ਭੋਗ ਰਹੇ ਹੁੰਦੇ ਹਨ। ਖ਼ੂਨ-ਪਸੀਨੇ ਦੀ ਕਮਾਈ ਤੋਂ ਬਿਨਾ ਹੀ ਮਿਲ ਰਹੀਆਂ ਇਨ੍ਹਾਂ ਤਮਾਮ ਸਮਾਜਿਕ ਸੁਵਿਧਾਵਾਂ ਨੂੰ ਵੇਖ ਕੇ ਹਰ ਇੱਕ ਵਿਹਲੜ (ਲਾਲਚ ਬਿ੍ਰਤੀ) ਮਨੁੱਖ ਦੇ ਮੂੰਹ ਵਿੱਚ ਪਾਣੀ ਆਉਣਾ ਸੁਭਾਵਕ ਹੈ। ਇਸ ਲਈ ਹੀ ਧਾਰਮਿਕ ਅਦਾਰਿਆਂ ’ਤੇ ਆਏ ਦਿਨ ਖ਼ੂਨ-ਖ਼ਰਾਬੇ ਹੁੰਦੇ, ਵੇਖਣ ਨੂੰ ਆਏ ਦਿਨ ਮਿਲਦੇ ਰਹਿੰਦੇ ਹਨ। ਇਨ੍ਹਾਂ ਧਾਰਮਿਕ ਸੰਸਥਾਂਵਾਂ ’ਤੇ ਨਿਰੰਤਰ ਕਾਬਜ਼ ਰਹਿਣ ਲਈ ਕੁਝ ਕੇਸ ਅਦਾਲਤਾਂ ਤੱਕ ਵੀ ਪੁੱਜ ਗਏ ਹਨ ਜਿਸ ਦੇ ਸਬੰਧ ’ਚ ਅਦਾਲਤੀ ਖ਼ਰਚਾ ਭੀ ‘ਦਸਵੰਧ’ ਵਿੱਚੋਂ ਹੀ ਕੀਤਾ ਜਾਂਦਾ ਹੈ।
ਧਾਰਮਿਕ ਅਤੇ ਰਾਜਨੀਤਿਕ ਅਖਵਾਉਣ ਵਾਲੇ ਜ਼ਿਆਦਾਤਰ ਲੋਕ, ਵਿਰੋਧੀ ਧਿਰ ਨੂੰ ਨੀਵਾਂ ਵਿਖਾ ਕੇ, ਕਮੇਟੀਆਂ ’ਤੇ ਸਦਾ ਕਾਬਜ਼ ਰਹਿਣ ਲਈ ਅਤੇ ਆਪਣੀ ਸੁਆਰਥੀ ਸੋਚ ਨੂੰ ਦੂਸਰਿਆਂ ’ਤੇ ਲਾਗੂ ਕਰਨ (ਥੋਪਣ) ਲਈ (ਸਾਮ, ਦਾਮ, ਦੰਡ, ਭੇਦ ਨੀਤੀ ਨੂੰ ਸਫਲ ਬਣਾਉਣ ਵਾਸਤੇ) ਭੀ ਇਸ ‘ਦਸਵੰਧ’ ਵਿੱਚੋਂ ਹੀ ਮਾਇਆ ਦਾ ਪ੍ਰਯੋਗ ਕਰਦੇ ਹਨ, ਪਰ ਫਿਰ ਭੀ ਭੋਲੀ-ਭਾਲੀ ਜਨਤਾ ਸਮਾਜਿਕ ਸੁਧਾਰਾਂ ਦੇ ਨਾਮ ’ਤੇ ਜਾਂ ਆਪਣੇ ਗੁਰੂ ਦੇ ਨਾਮ ’ਤੇ, ਆਪਣੀ ਹੱਕ-ਸੱਚ ਦੀ ਕਮਾਈ ਇਨ੍ਹਾਂ ਲੋਕਾਂ ਦੇ ਹਵਾਲੇ ਕਰਦੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਚ ਨੂੰ ਸਮਾਜ ਸੇਵਾ ਦੀ ਬਜਾਏ ਸ਼ੈਤਾਨੀ ਗੱਲਾਂ ਆਖਿਆ ਹੈ ਅਤੇ ਆਪਣਾ ਦਾਨ (ਦਸਵੰਧ) ਹਮੇਸ਼ਾ ਸੋਚ-ਵੀਚਾਰ ਕੇ ਦੇਣ ਲਈ ਬਚਨ ਕੀਤਾ ‘‘ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸੈਤਾਨੁ॥’’ (ਮ:੧/੧੨੪੫) ਭਾਵ ਅਕਲ ਇਹ ਹੈ (ਕਿ ਗੁਰਬਾਣੀ) ਪੜ੍ਹ ਕੇ (ਚੰਗੀ ਤਰ੍ਹਾਂ) ਵੀਚਾਰੀਏ ਅਤੇ ਹੋਰਾਂ ਨਾਲ (ਤਨ, ਮਨ, ਧਨ ਰਾਹੀਂ) ਸਾਂਝ ਕਰੀਏ। ਗੁਰੂ ਨਾਨਕ ਆਖਦਾ ਹੈ ਕਿ ਇਹੀ ਅਸਲ ਜ਼ਿੰਦਗੀ ਦਾ ਮਾਰਗ ਹੈ ਇਸ ਤੋਂ ਬਿਪ੍ਰੀਤ ਸਭ ਕੁਝ ਵਿਕਾਰੀ ਭਾਵਨਾ (ਬਦੀ) ਪੈਦਾ ਕਰਨ ਵਾਲਾ ਹੈ।
ਦਰਅਸਲ, ਧਰਮੀ (ਰੱਬੀ ਡਰ-ਅਦਬ ’ਚ ਰਹਿਣ ਵਾਲੇ ਅਤੇ ਖੁਲ੍ਹਦਿਲੀ) ਵਿਅਕਤੀ ਆਪਣੇ ਗੁਰੂ (ਪੀਰ ਆਦਿ) ਦੀ ਸੋਚ (ਫ਼ਿਲਾਸਫ਼ੀ, ਸਿਧਾਂਤ) ’ਤੇ ਪਹਿਰਾ ਦਿੰਦਿਆਂ ਅਤੇ ਆਪਣੇ ਹੱਥੀਂ ਕੀਤੀ ਗਈ ਹੱਕ-ਸੱਚ ਦੀ ਕਿਰਤ ਕਮਾਈ ਵਿੱਚੋਂ ਕੱਢੇ ਗਏ ਦਸਮੇ ਹਿੱਸੇ (10%, ਦਸਵੰਧ) ਦੀ ਮਾਇਆ ਰਾਹੀਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਲਈ ‘ਮਾਰਗ ਦਰਸ਼ਕ’ ਬਣਦੇ ਹਨ, ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇੱਕ ਆਮ ਵਿਅਕਤੀ ਉਨ੍ਹਾਂ ਆਦਰਸ਼ ਜੀਵਨਾਂ ਦੇ ਮੂਲ ਸਰੋਤ (ਗੁਰੂ, ਪੀਰ ਆਦਿ) ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ। ਜਿਤਨਾ ਜ਼ਿਆਦਾ ਕਿਸੇ ਵਿਅਕਤੀ ਦਾ ਜੀਵਨ ਆਦਰਸ਼ਵਾਦੀ ਹੋਵੇਗਾ ਉਤਨਾ ਹੀ ਜ਼ਿਆਦਾ ਲੋਕ ਉਸ ਸਿਧਾਂਤ ਨੂੰ ਅਪਣਾਉਂਗੇ, ਅਪਣਾਉਂਦੇ ਰਹਿੰਦੇ ਹਨ। ਇਸ ਲਈ ਦੀਰਘ ਸੋਚ ਵਾਲੇ ਗੁਰੂ (ਪੀਰ) ਆਪਣੇ ਅਨੁਆਈਆਂ ਨੂੰ ਇਸ ਨੇਕ ਕਾਰਜਾਂ ਬਾਰੇ ‘ਦਸਵੰਧ’ ਦੇਣ ਲਈ ਪ੍ਰੇਰਦੇ ਰਹਿੰਦੇ ਹਨ ਤਾਂ ਜੋ ਸਮਾਜਿਕ ਸਦਭਾਵਨਾ ਬਣੀ ਰਹੇ ਅਤੇ ਮਿਲ ਕੇ ਬੁਰਾਈਆਂ ਦਾ ਮੁਕਾਬਲਾ ਵੀ ਕੀਤਾ ਜਾ ਸਕੇ।
ਸੰਨ 1590 ਵਿੱਚ ਜਦ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਕੰਮ ਉਸਾਰੀ ’ਤੇ ਚੱਲ ਰਿਹਾ ਸੀ ਤਾਂ ਗੁਰੂ ਅਰਜੁਨ ਦੇਵ ਜੀ ਨੇ ਭਾਈ ਕਲਿਆਣਾ ਜੀ ਨੂੰ ਜਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਲਕੜੀ ਅਤੇ ਦਸਵੰਧ ਇਕੱਠਾ ਕਰਨ ਲਈ ਭੇਜਿਆ ਜਿੱਥੇ ਕ੍ਰਿਸ਼ਨ ਜਨਮਅਸਟਮੀ ਕਾਰਨ ਚੁੱਲ੍ਹੇ ’ਚ ਅੱਗ ਜਲਾਉਣਾ ਮਨ੍ਹਾ ਸੀ ਭਾਵ ਪੂਰਨ ਤੌਰ ’ਤੇ ਬ੍ਰਤ ਰੱਖਣ ਦੇ ਸਰਕਾਰੀ ਆਦੇਸ਼, ਰਾਜੇ (ਹਰੀਸੈਨ) ਵੱਲੋਂ ਜਾਰੀ ਹੋ ਚੁੱਕੇ ਸੀ ਪਰ ਭਾਈ ਕਲਿਆਣਾ ਜੀ ਨੇ ਅੱਗ ਜਲਾ ਕੇ ਲੰਗਰ ਤਿਆਰ ਕੀਤਾ ਅਤੇ ਜਨਤਾ ਨੂੰ ਬ੍ਰਤ ਨਾ ਰੱਖਣ ਲਈ ਪ੍ਰੇਰਿਤ ਕੀਤਾ, ਜੋ ਕਿ ਸਰਕਾਰੀ ਆਦੇਸ਼ਾਂ ਦਾ ਉਲੰਘਣ ਸੀ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਰਾਜੇ ਕੋਲ ਪੇਸ਼ ਕੀਤਾ ਗਿਆ। ਰਾਜਾ ਹਰੀਸੈਨ, ਭਾਈ ਸਾਹਿਬ ਜੀ ਦੇ ਆਤਮ ਗਿਆਨ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸ ਨੇ ਗੁਰੂ ਦੇ ਬਿਬੇਕੀ ਸਿੱਖ ਦੇ ਚਰਨਾਂ ’ਤੇ ਡਿੱਗ ਕੇ ਮਾਫ਼ੀ ਮੰਗੀ ਅਤੇ ਉਸ ਦੇ ਆਤਮ ਗਿਆਨ ਦੇ ਮੂਲ ਸਰੋਤ ਗੁਰੂ ਅਰਜੁਨ ਸਾਹਿਬ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਤੇ ਸਿੱਖ ਸਜਿਆ, ਇਹ ਸੀ ਆਦਰਸ਼ ਜੀਵਨ ਦੀ ਇੱਕ ਉਦਾਹਰਨ।
ਸਨਾਤਨੀ (ਹਿੰਦੂ) ਸੋਚ ਅਨੁਸਾਰ ਦਸਵੰਧ ਦੇਣ ਦੀ ਕੋਈ ਪ੍ਰਥਾ ਨਹੀਂ ਹੈ ਬਲਕਿ ਇੱਕ ਵਿਹਲੜ ਸ਼੍ਰੇਣੀ (ਵਰਗ ਭਾਵ ਪੰਡਿਤ, ਪੂਜਾਰੀ) ਹੀ ਆਪਣੇ ਜਜਮਾਨਾਂ ਪਾਸੋਂ ਦਾਨ-ਦਛਣਾ, ਆਪਣੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਉਮਰ ਦੇ ਅੰਤ ਤੱਕ ਮੰਗਦਾ/ਲੈਂਦਾ ਰਹਿੰਦਾ ਹੈ ਅਤੇ ਉਸ ਦੇ ਜਜਮਾਨਾਂ ਲਈ ਵੀ ਸਮਾਜ ਸੇਵਾ ਦੇ ਨਾਮ ’ਤੇ ਇਹੀ ਉੱਤਮ ਸੇਵਾ ਹੈ। ਲੋਕਤੰਤ੍ਰ ਪ੍ਰਣਾਲੀ (System) ਵਿੱਚ ਵੋਟ-ਸ਼ਕਤੀ ਲਈ ਸਰਕਾਰਾਂ ਵੀ ਇਨ੍ਹਾਂ ਵਿਹਲੜਾਂ (ਸਮਾਜ ’ਤੇ ਭਾਰਾਂ, ਬੋਝਲਾਂ) ਨੂੰ ਟੈਕਸਾਂ ’ਚ ਰਿਆਇਤਾਂ ਦਿੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਆਪਣੀ ਇਸ ਕੂਟਨੀਤੀ ਨੂੰ ਬਣਾਏ ਰੱਖਣ ਲਈ ਜਜਮਾਨਾਂ ਅੰਦਰ, ਦਿੱਤੇ ਹੋਏ ਦਾਨ ਬਦਲੇ ਹਜ਼ਾਰਾਂ ਗੁਣਾਂ ਵੱਧ ਮਾਇਆ ਮਿਲਣ ਦੀ ਲਾਲਸਾ ਵੀ ਭਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਨ੍ਹਾਂ ਪ੍ਰਥਾਏ ਪਾਵਨ ਵਾਕ ਹੈ ‘‘ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ॥’’ (ਮ:੧) ੪੬੬) ਭਾਵ ਦਾਨੀ ਮਨੁੱਖ ਅੰਦਰ ਪਰਉਪਕਾਰ ਕਰਨ ਦੀ ਮਨਸ਼ਾ ਕਾਰਨ ਸਬਰ (ਆਨੰਦ) ਪੈਦਾ ਹੁੰਦਾ ਹੈ ਪਰ (ਕੁਝ ਦਾਨੀ, ਦਾਨ) ਕਰ ਕਰ ਕੇ ਮਾਲਕ ਪਾਸੋਂ (ਇਸ ਬਦਲੇ ਹੋਰ) ਹਜ਼ਾਰਾਂ ਗੁਣਾਂ ਵਧੀਕ (ਮਾਇਆ) ਵੀ ਮੰਗਦੇ ਹਨ ਅਤੇ (ਆਪਣੇ ਵੱਲੋਂ ਕੀਤੇ ਗਏ ਦਾਨ ਬਦਲੇ) ਸਮਾਜਿਕ ਜੀਵਾਂ ਪਾਸੋਂ ਸਤਿਕਾਰ ਵੀ ਚਾਹੁੰਦੇ ਹਨ।
ਹਿੰਦੂ ਗ੍ਰੰਥਾਂ ਅਨੁਸਾਰ ਇੱਕ ਪਰਾਸ਼ਰ ਰਿਸ਼ੀ ਹੋਇਆ ਹੈ ਜਿਸ ਨੇ ਖੱਤ੍ਰੀ ਰਾਜਿਆਂ (ਜਜਮਾਨਾਂ) ਨੂੰ ਆਪਣੀ ਕੁਲ ਕਮਾਈ ਵਿੱਚੋਂ 21% ਦਾਨ ਬ੍ਰਾਹਮਣਾਂ ਵਾਸਤੇ ਅਤੇ 31% ਦਾਨ ਦੇਵਤਿਆਂ ਵਾਸਤੇ ਦੇਣ ਲਈ ਪ੍ਰੇਰਿਆ ਸੀ। ਸ਼ਾਇਦ ਇਸ ਲਈ ਬ੍ਰਾਹਮਣ (ਪੂਜਾਰੀ) 52% ਹਿੱਸਾ (ਅੱਧ ਤੋਂ ਵਧੀਕ) ਆਪ ਲੈਣ ਲਈ ਪ੍ਰੇਰਨਾ ਕਰਦਾ ਹੋਵੇ ਜਦਕਿ ਜੈਨ ਧਰਮ ਅਨੁਸਾਰ ਪੂਜਾਰੀਆਂ ਨੂੰ ਕੇਵਲ ਭੋਜਨ ਹੀ ਛਕਾਇਆ ਜਾ ਸਕਦਾ ਹੈ। ਨਕਦ ਮਾਇਆ ਲੈਣ ਵਾਲੇ ਪੂਜਾਰੀ ਨੂੰ ਜੈਨ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ।
(ਬ੍ਰਾਹਮਣ ਅਤੇ ‘‘ਦੇ ਦੇ ਮੰਗਹਿ ਸਹਸਾ ਗੂਣਾ..॥’’ ਵਾਲੇ ਜਜਮਾਨਾਂ ਵਾਂਙ ਲਾਲਚੀ ਸ਼੍ਰੇਣੀ ਨੂੰ) ਇਸ ਸੁਆਰਥੀ ਲਾਲਸਾ ਤੋਂ ਆਜ਼ਾਦ ਕਰਵਾਉਣ ਲਈ ਹੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਹਨ ਕਿ ਇਹ ਸੁਆਰਥੀ ਦਾਨੀ (ਜਜਮਾਨ) ਅਤੇ ਸੁਆਰਥੀ ਸੋਚ ਵਾਲੇ ਪੂਜਾਰੀ (ਪੰਡਿਤ) ਸਾਰੇ ਹੀ ਆਪਣੀ ਕੀਤੀ ਹੋਈ ਦਾ ਫਲ ਜ਼ਰੂਰ ਭੋਗਣਗੇ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪)
ਸਿੱਖਾਂ ਲਈ ਸਭ ਤੋਂ ਵਧੀਕ ‘ਦਸਵੰਧ’ ਦੇਣ ਦੀ ਜ਼ਰੂਰਤ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਮੇਂ ਤਦ ਪਈ, ਜਦ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਅਤੇ ਦੇਸ਼ ਵਿੱਚ ਕਾਲ ਤੇ ਮਹਾਂਮਾਰੀ ਫੈਲੀ ਹੋਈ ਸੀ, ਜਿਸ ਕਾਰਨ ਗੁਰੂ ਜੀ ਨੇ ਸਿੱਖਾਂ ਨੂੰ ਫ਼ੁਰਮਾਨ ਕੀਤਾ ਹੋਇਆ ਸੀ ਕਿ ‘‘ਸੇਵਾ ਕਰਤ, ਹੋਇ ਨਿਹਕਾਮੀ॥ (ਮ:੫/੨੮੭) ਭਾਵ ਦਿੱਤੇ ਹੋਏ ‘ਦਸਵੰਧ’ ਬਦਲੇ ਲਾਲਚ ਬਿ੍ਰਤੀ ਨਹੀਂ ਹੋਣੀ ਚਾਹੀਦੀ।
ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਆਪਣਾ ‘ਦਸਵੰਧ’ ਚੰਗੀ ਨਸਲ ਦੇ ਅਰਬੀ ਘੋੜਿਆਂ ’ਤੇ ਖਰਚ ਕਰਨ ਲਈ ਕਿਹਾ। ਜ਼ਮੀਨੀ ਹਾਲਾਤਾਂ ਕਾਰਨ ਇਹੀ ਸਿਲਸਿਲਾ (ਭਾਵ ‘ਦਸਵੰਧ’ ਨੂੰ ਜੰਗੀ ਸਾਜੋ-ਸਾਮਾਨ ਖਰੀਦਣ ਬਾਬਤ ਖਰਚ ਕਰਨ ਵਾਲਾ ਹੁਕਮ) ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ।
ਇਸ (ਗੁਰੂ ਕਾਲ) ਸਮੇਂ ਦੌਰਾਨ ‘ਮਸੰਦਾਂ’ ਨੂੰ ਭੀ ਇਸ ਆਰਾਮ ਦਾਇਕ ਕਮਾਈ ਨੇ ਅਜਿਹਾ ਭਿ੍ਰਸ਼ਟ ਬਣਾਇਆ ਕਿ ਉਹ ਦੂਸਰੇ (ਮਸੰਦ) ਭਰਾਵਾਂ ਨੂੰ ਵੀ ਨੀਵਾਂ ਵਿਖਾਉਣ ਤੱਕ ਚਲੇ ਜਾਂਦੇ ਤਾਂ ਜੋ ਇਹ ‘ਦਸਵੰਧ’ ਭੇਟਾ ਦੂਸਰੇ ਮਸੰਦ ਪਾਸ ਨਾ ਚਲੀ ਜਾਵੇ ‘‘ਜੋ ਕਰਿ ਸੇਵ ਮਸੰਦਨ ਕੀ ਕਹੈ, ਆਨਿ ਪ੍ਰਸਾਦਿ(ਘਰੋਂ ਲਿਆ ਕੇ) ਸਬੈ ਮੋਹਿ ਦੀਜੈ॥ ਜੋ ਕਛੁ ਮਾਲ ਤਵਾਲਯ ਸੋ (ਘਰ ਵਿੱਚ ਹੈ); ਅਬ ਹੀ ਉਠਿ, ਭੇਟ ਹਮਾਰੀ ਹੀ ਕੀਜੈ॥ ਮੇਰੋ ਈ ਧਯਾਨ ਧਰੋ ਨਿਸਿ ਬਾਸੁਰ (ਦਿਨ-ਰਾਤ), ਭੂਲ ਕੈ ਅਉਰ ਕੋ ਨਾਮੁ ਨ ਲੀਜੈ॥ ਦੀਨੇ (ਦਾਨ) ਕੋ ਨਾਮੁ ਸੁਨੈ ਭਜਿ ਰਾਤਹਿ (ਰਾਤ ਨੂੰ ਹੀ), ਲੀਨੇ (ਲਏ) ਬਿਨਾ, ਨਹਿ ਨੈਕੁ ਪ੍ਰਸੀਜੈ (ਨਾ ਰਤਾ ਭਰ ਖੁਸ਼ ਹੁੰਦੇ)॥੨੯॥’’ (੩੩ ਸਵੈਯੇ/ ਦਸਮ ਗ੍ਰੰਥ)
ਜਦ ‘ਮਸੰਦਾਂ’ ਦੀਆਂ ਇਹ ਹਰਕਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੀਆਂ ਕਿ ਗੁਰੂ ਘਰ ਦੇ ਪ੍ਰਚਾਰਕ ‘ਮਸੰਦ’, ਆਪਣੀਆਂ ਅੱਖਾਂ ’ਚ ਤੇਲ ਦੀਆਂ ਸਲਾਈਆਂ ਪਾ ਕੇ ਨਕਲੀ ਹੰਝੂ ਕੱਢ-ਕੱਢ ਕੇ ਲੋਕਾਂ ਨੂੰ ਲੁੱਟ ਰਹੇ ਹਨ: ‘‘ਆਖਨ (ਅੱਖਾਂ) ਭੀਤਰਿ ਤੇਲ ਕੌ ਡਾਰ, ਸੁ ਲੋਗਨ ਨੀਰੁ ਬਹਾਇ ਦਿਖਾਵੈ॥ ਜੋ ਧਨਵਾਨੁ ਲਖੈ (ਚੰਗਾ ਦਾਨੀ ਵਿਖਾਈ ਦਿੰਦਾ) ਨਿਜ ਸੇਵਕ, ਤਾਹੀ ਪਰੋਸਿ ਪ੍ਰਸਾਦਿ ਜਿਮਾਵੈ (ਛਕਾਉਂਦੇ)॥ (ਪਰ) ਜੋ ਧਨਹੀਨ ਲਖੈ(ਗ਼ਰੀਬ ਦਿਖਾਈ ਦੇਵੇ) ਤਿਹ ਦੇਤ ਨ, ਮਾਗਨ ਜਾਤ ਮੁਖੋ ਨ ਦਿਖਾਵੈ॥ ਲੂਟਤ ਹੈ ਪਸੁ ਲੋਗਨ ਕੋ, ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ॥੩੦॥ (੩੩ ਸਵੈਯੇ/ਦਸਮ ਗ੍ਰੰਥ) ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਜੋ ‘ਮਸੰਦ’, ਸੰਗਤਾਂ ਤੋਂ ਇਕੱਠਾ ਕੀਤਾ ਹੋਇਆ ‘ਦਸਵੰਧ’ ਗੁਰੂ ਘਰ ਵਿੱਚ ਜਮਾ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਦਾੜ੍ਹੀ ਤੋਂ ਫੜ੍ਹ ਕੇ ਲਿਆਂਦਾ ਜਾਵੇ। ਗੁਰੂ ਘਰ ਮਾਇਆ ਜਮਾ ਨਾ ਕਰਵਾਉਣ ਵਾਲੇ ਇਨ੍ਹਾਂ ‘ਮਸੰਦਾਂ’ ਵਿੱਚੋਂ ਇੱਕ (ਨੱਕੇ ਸ਼ਹਿਰ ਦਾ)‘ਮਸੰਦ’ ਭਾਈ ‘ਸੰਗਤ’ ਜੀ ਭੀ ਸੀ (ਜੋ ‘ਦਸਵੰਧ’ ਦੀ ਪੂਰੀ ਰਕਮ ਆਪਣੇ ਹੀ ਇਲਾਕੇ ਵਿੱਚ ‘ਸਮਾਜ ਸੇਵਾ’ ਦੇ ਕੰਮਾਂ ’ਤੇ ਖਰਚ ਕਰ ਦਿਆ ਕਰਦੇ ਸਨ, ਇਨ੍ਹਾਂ ਦਾ ਜਨਮ ਸੰਨ 1640 ਈ: ਵਿੱਚ ਹੋਇਆ ਅਤੇ ਵਪਾਰ ਲਈ ਫੇਰੀ ਪਾਉਂਦੇ ਹੋਏ, ਸੰਨ 1656 ਈ: (16 ਸਾਲ ਦੀ ਉਮਰ) ’ਚ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਸਿੱਖ ਬਣੇ। ਵਪਾਰ ਲਈ ਫੇਰੀ ਪਾਉਣਾ, ਕਿੱਤਾ ਹੋਣ ਕਾਰਨ, ਗੁਰੂ ਜੀ ਨੇ ਇਨ੍ਹਾਂ ਦਾ ਨਾਮ ਹੀ ‘ਫੇਰੂ’ ਰੱਖ ਦਿੱਤਾ ਸੀ।) ਸੰਗਤਾਂ ਇਸ ਦੇ ਆਦਰਸ਼ (ਇਮਾਨਦਾਰ) ਜੀਵਨ ਤੋਂ ਬਹੁਤ ਪ੍ਰਭਾਵਤ ਸਨ, ਜਿਸ ਕਾਰਨ ਇਸ ਦੀ ਦਾੜ੍ਹੀ ਕਿਸੇ ਨੇ ਨਾ ਫੜ੍ਹੀ ਪਰ ਇਹ ਆਪ ਹੀ ਆਪਣੀ ਦਾੜ੍ਹੀ ਫੜ੍ਹ ਕੇ (ਬੜੀ ਨਿਮਰਤਾ ਨਾਲ) ਦਸਮੇਸ਼ ਪਿਤਾ ਜੀ ਦੇ ਸਨਮੁਖ ਆਇਆ, ਗੁਰੂ ਜੀ ਇਸ ਦੇ ਅਜਿਹੇ ਵਿਵਹਾਰ ਤੋਂ ਇਤਨੇ ਪ੍ਰਭਾਵਤ ਹੋਏ ਕਿ ਇਨ੍ਹਾਂ ਨੂੰ ‘ਸੱਚੀ ਦਾੜ੍ਹੀ’ ਅਤੇ ‘ਸੰਗਤ ਸਾਹਿਬ’ ਦਾ ਖ਼ਿਤਾਬ ਬਖ਼ਸ਼ਿਆ। ਕਵੀ ਸੰਤੋਖ ਸਿੰਘ ਜੀ ਇਨ੍ਹਾਂ ਦੇ ਜੀਵਨ ਬਾਰੇ ‘ਇਕ ਨੱਕੇ ਮੇ ਹੁਤੋ ਮਸੰਦ।’ (ਗੁਰ ਪ੍ਰਤਾਪ ਸੂਰਜ) ਲਿਖ ਰਹੇ ਹਨ।
ਉਪਰੋਕਤ ਸਾਰੀ ਗਿਰਾਵਟ ‘ਦਸਵੰਧ’ ਨੂੰ ਵੇਖ ਕੇ ਜ਼ਿਆਦਾਤਰ ਵਿਹਲੜ ਪੂਜਾਰੀਆਂ (ਧਰਮ ਦੇ ਠੇਕੇਦਾਰਾਂ) ਦੇ ਮਨਾਂ ਵਿੱਚ ਆਈ ਅਤੇ ਦਸਮੇਸ਼ ਪਿਤਾ ਜੀ ਨੇ ਗੁਰੂ ਅਮਰਦਾਸ ਜੀ ਦੇ ਬਚਨ ਕਿ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪) ਨੂੰ ਸਿੱਧ ਕਰ ਵਿਖਾਇਆ ਭਾਵ ਸਭ ਨੂੰ ਭੱਠੀ ਵਿੱਚ ਭੁੰਨਿਆ।
ਭਾਈ ਨੰਦ ਲਾਲ ਸਿੰਘ ਜੀ ਨੇ ਸਿੱਖਾਂ ਪ੍ਰਥਾਏ, ਗੁਰੂ ਜੀ ਦਾ ਹੁਕਮ ਇਉਂ ਪੜ੍ਹ ਕੇ ਸੁਣਾਇਆ ‘ਦਸਵੰਧ ਗੁਰੂ ਨਹਿ ਦੇਵਈ, ਝੂਠ ਬੋਲ ਜੋ ਖਾਇ। ਕਹੈ ‘ਗੋਬਿੰਦ ਸਿੰਘ’ ਲਾਲ ਜੀ! ਤਿਸ ਕਾ ਕਛੁ ਨ ਬਿਸਾਹੁ।’ (ਤਨਖ਼ਾਹ ਨਾਮਾ), ਭਾਈ ਦੇਸਾ ਜੀ ਵੀ ਇਉਂ ਬਿਆਨ ਕਰ ਰਹੇ ਹਨ ‘ਦਸ ਨਖ ਕਰ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮੈਂ ਆਵੈ। ਤਿਹ ਤੇ ਗੁਰ ‘ਦਸਵੰਧ’ ਜੋ ਦੇਈ। ਸਿੰਘ ਸੁ ਜਸ, ਬਹੁ ਜਗ ਮਹਿ ਲੇਈ।’ (ਰਹਿਤਨਾਮਾ)
ਕਵੀ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ’ਚ ਇਉਂ ਦਰਜ ਕਰ ਰਹੇ ਹਨ ‘ਜੋ ਆਪਨੀ ਕਛੁ ਕਰਹੁ ਕਮਾਈ। ਗੁਰ ਹਿਤ ਦਿਹੁ ‘ਦਸਵੰਧ’ ਬਨਾਈ।’ (੨੫, ਰਾਸ਼ਿ ੧/ ਅੰਸੂ ੧੧)
ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਜਿੱਥੇ ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇ ਕੈ ਭਲਾ ਮਨਾਵੈ।’’ (ਵਾਰ ੬ ਪਉੜੀ ੧੨) ਵਾਲੀ ਭਾਵਨਾ ਵਿਅਕਤ ਕਰ ਰਹੇ ਹਨ ਉੱਥੇ ਹੀ ਪਰਉਪਕਾਰੀ ਭਾਵਨਾ ਵਾਲਿਆਂ ਤੋਂ ਕੁਰਬਾਨ ਹੁੰਦੇ ਹੋਏ ਇਉਂ ਬਿਆਨ ਕਰ ਰਹੇ ਹਨ: ‘‘ਹਉ ਤਿਸੁ ਘੋਲਿ ਘੁਮਾਇਆ, ਪਰ ਦਰਬੈ ਨੋ ਹਥੁ ਨ ਲਾਵੈ।’’ (ਵਾਰ ੧੨ / ਪਉੜੀ ੪)
ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਿੱਖ ਸਮਾਜ ਨੂੰ ਹੁਣ ਵੀ ਵਧੇਰੇ ‘ਦਸਵੰਧ’ ਕੱਢਣ ਦੀ ਜ਼ਰੂਰਤ ਹੈ ਤਾਂ ਜੋ ਸਮੂਹ ਮਾਨਵਤਾ ’ਚ ਪ੍ਰੇਮ ਪੈਦਾ ਕਰਨ ਵਾਲਾ ਕੌਮੀ ਸਿਧਾਂਤ, ਵਿਸ਼ਵ ਪੱਧਰ ਤੱਕ ਪਹੁੰਚਾਇਆ ਜਾ ਸਕੇ। ਗੁਰੂ ਕ੍ਰਿਪਾ ਨਾਲ ਸਿੱਖ ਕੌਮ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ ਅਤੇ ਸਾਡੀ ਮਦਦ ਵਾਸਤੇ ਕਈ ਨਿਵੇਕਲੀਆਂ ਵਿਗਿਆਨਕ ਤਕਨੀਕਾਂ ਭੀ ਸਾਡੇ ਸਾਹਮਣੇ ਹਨ ਜਾਂ ਆ ਰਹੀਆਂ ਹਨ ਇਸ ਲਈ ਇਹ ਕਾਰਜ ਅਸੰਭਵ ਨਹੀਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਹੋਰਾਂ ਕੌਮਾਂ ਦੇ ਮੁਕਾਬਲੇ ਸਿੱਖ, ਦਾਨ ਦੇਣ ’ਚ ਅੱਵਲ (ਮੋਹਰੀ) ਰਹੇ ਹਨ ਅਤੇ ਹੈ, ਇਸ ਦੀ ਇਕ ਉਦਾਹਰਨ ਗੁਰੂ ਘਰਾਂ ਦੀਆਂ ਸੁੰਦਰ ਇਮਾਰਤਾਂ ਹਨ। ਅੱਜ ਵੀ ਸਿੱਖਾਂ ਪ੍ਰਤੀ ਆਮ ਹੀ ਕਿਹਾ ਜਾਂਦਾ ਹੈ ਕਿ ਅਗਰ ਦੋ ਸਿੱਖ ਇਕੱਠੇ ਹੋ ਜਾਣ ਤਾਂ ਗੁਰਦੁਆਰਾ ਬਣਾ ਸਕਦੇ ਹਨ ਪਰ ਹਜ਼ਾਰਾਂ ਹਿੰਦੂ, ਬਿਨਾ ਸਰਕਾਰੀ ਮਦਦ ਦੇ ਮੰਦਰ ਨਹੀਂ ਬਣਾ ਸਕਦੇ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਭੀ ਸਿੱਖ ਰਸਾਤਲ ਵੱਲ ਕਿਉਂ ਵਧ ਰਹੇ ਹਨ? ਵੀਚਾਰਨ ਦਾ ਵਿਸ਼ਾ ਹੈ। ਇਸ ਬਾਬਤ ਮੈਂ ਕੁਝ ਕੁ ਸੁਝਾਵ ਪੰਥ ਦਰਦੀਆਂ ਦੇ ਸਨਮੁਖ ਇਉਂ ਰੱਖ ਰਿਹਾ ਹਾਂ:
(1). ਹਰ ਇੱਕ ਸਿੱਖ, ਆਪਣੇ ਆਦਰਸ਼ ਜੀਵਨ ਰਾਹੀਂ ਸਮਾਜਿਕ ਸੇਵਾ ਕਰਕੇ ਲੁਕਾਈ ਨੂੰ ਪ੍ਰਭਾਵਤ ਕਰੇ ਅਤੇ ਆਪਣਾ ਬਣਦਾ ‘ਦਸਵੰਧ’ ਆਪਣੇ ਹੱਥੀਂ ਆਪਣੇ ਹੀ ਆਸ-ਪਾਸ ਖ਼ਰਚ ਕਰਨ ਨੂੰ ਤਰਜੀਹ ਦੇਵੇ। ਜ਼ਿੰਦਗੀ ਦੇ ਸਫ਼ਰ (ਖੁਸ਼ੀਆਂ-ਗ਼ਮੀਆਂ) ’ਚ ਵਿਚਰਦਿਆਂ ਸਾਦਗੀ ਦਾ ਪ੍ਰਗਟਾਵਾ, ਸਮਾਜਿਕ ਜੀਵਾਂ ’ਤੇ ਵਧੇਰੇ ਪ੍ਰਭਾਵ ਪਾਉਂਦਾ ਹੈ।
(2). ਸੰਗਤਾਂ ਵੱਲੋਂ ਦਿੱਤੇ ਜਾ ਰਹੇ ਗੁਰੂ ਘਰਾਂ ’ਚ ‘ਦਾਨ’ ਵਿੱਚੋਂ ਵੱਧ ਤੋਂ ਵੱਧ ਹਿੱਸਾ, ਆਮ ਲੋਕਾਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਹੀ ਖ਼ਰਚ ਕੀਤਾ ਜਾਏ।
(3). ਲੰਗਰਾਂ, ਰੁਮਾਲਿਆਂ, ਚੰਦੋਇਆਂ, ਪਾਲਕੀਆਂ, ਕਰਵਾਏ ਜਾ ਰਹੇ ਪਾਠਾਂ ਆਦਿ ’ਤੇ ਜ਼ਰੂਰਤ ਤੋਂ ਵਧੀਕ ਖ਼ਰਚ ਨਾ ਕੀਤਾ ਜਾਵੇ।
(4). ਇੱਕ ਜਾਗਰੂਕ ਸਿੱਖ ਨੂੰ ਆਪਣਾ ‘ਦਸਵੰਧ’, ਗ਼ਰੀਬ ਵਰਗ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ ਅਤੇ ਇੱਕ ਆਮ ਸਿੱਖ ਨੂੰ ਆਪਣਾ ‘ਦਸਵੰਧ’ ਗਿਆਨ (ਵਿੱਦਿਆ) ਦੇਣ/ ਵੰਡਣ ਵਾਲੇ ਪਾਸੇ ਵੀ ਖ਼ਰਚ ਕਰਨਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਕੌਮ ਵਿੱਚ ਆਪਸੀ ਪ੍ਰੇਮ ਵਧੇਗਾ।
(5). ਮੁਸ਼ਕਲਾਂ ਵਿੱਚ ਜਕੜੇ ਇਨਸਾਨ ਨੂੰ ਹਰ ਪੱਖ ਤੋਂ ਵਧੇਰੇ ਮਦਦ ਦੀ ਜ਼ਰੂਰਤ ਹੁੰਦੀ ਹੈ ਅਤੇ ਸਦੀਵ ਕਾਲ ਉਸ ਦੇ ਜੀਵਨ ’ਤੇ ਪ੍ਰਭਾਵ ਵੀ ਪਾਉਂਦੀ ਹੈ ਇਸ ਲਈ ਸਿੱਖਾਂ ਨੂੰ ਗ਼ਰੀਬ ਕਲੌਨੀਆਂ ’ਚ ਵਧੇਰੇ ਮੈਡੀਕਲ ਕੈਂਪ ਅਤੇ ਲੰਗਰ ਲਗਾਉਣੇ ਚਾਹੀਦੇ ਹਨ ਅਤੇ ਗ਼ਰੀਬ ਬੱਚਿਆਂ ਦੀ ਮੁਫ਼ਤ ਪੜ੍ਹਾਈ ਬਾਰੇ ਸੰਵੇਦਨਸ਼ੀਲ (Sensitive) ਹੋਣਾ ਚਾਹੀਦਾ ਹੈ।
(6). ਗੁਰਬਾਣੀ ਦੇ ਸਹਿਜ ਪਾਠ ਨੂੰ (ਸ਼ਬਦ ਅਰਥਾਂ ਸਮੇਤ) ਨਿਰੰਤਰ ਜਾਰੀ ਰੱਖਣ ਲਈ ਅਤੇ ਯੋਗ (ਨਿਪੁੰਨ) ਪਾਠੀ ਸਿੰਘਾਂ ਦੀ ਮਦਦ ਵਿਸ਼ੇਸ਼ ਤੌਰ ’ਤੇ ਲੈਣ ਲਈ ‘ਦਸਵੰਧ’ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਭਾਈ ਗੁਰਦਾਸ ਜੀ ਸੋਨੇ ਦੇ 7 ਬਣਾਏ ਗਏ ਮੰਦਿਰਾਂ ਦੇ ਪੁੰਨ ਦੀ ਤੁਲਨਾ, ਗੁਰੂ ਜੀ ਦਾ ਕੇਵਲ ਇੱਕ ਸ਼ਬਦ, ਸਿੱਖ ਨੂੰ ਸਮਝਾਉਣ ਦੇ ਬਰਾਬਰ ਕਰਦੇ ਹਨ ‘‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ ਸਿਖ ਕਉ, ਇਕ ਸਬਦ ਸਿਖਾਏ ਕਾ।’’ (ਕਬਿੱਤ ੬੭੩)
(ਯਾਦ ਰਹੇ ਕਿ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਭੀ ਪੂਰਨ ਤੌਰ ’ਤੇ ਸੋਨੇ ਦਾ ਨਹੀਂ ਬਣਿਆ ਹੈ, ਕੇਵਲ ਬਾਹਰੀ ਪਰਤ ਹੀ ਸੋਨੇ ਦੀ ਚੜ੍ਹੀ ਹੋਈ ਹੈ ਪਰ ਭਾਈ ਸਾਹਿਬ ਜੀ ਤਾਂ ਉਨ੍ਹਾਂ 7 ਮੰਦਿਰਾਂ ਦੀ ਗੱਲ ਕਰ ਰਹੇ ਹਨ ਜੋ ਪੂਰਨ ਤੌਰ ’ਤੇ ਸੋਨੇ ਦੇ ਬਣੇ ਹੋਏ ਹੋਣ, ਭਾਵ 7 ਸੋਨੇ ਦੇ ਮੰਦਿਰ= 1 ਗੁਰੂ ਦਾ ਸ਼ਬਦ ਕਿਸੇ ਨੂੰ ਸਮਝਾਉਣਾ।) ਆਦਿ।
ਉਪਰੋਕਤ ਸੁਝਾਏ ਗਏ ਕੁਝ ਕੁ ਵਿਸ਼ਿਆਂ ਤੋਂ ਇਲਾਵਾ ਆਪਣੇ ਆਸ-ਪਾਸ ਦੇ ਜ਼ਮੀਨੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹਰ ਇੱਕ ਗੁਰਸਿੱਖ ਨੂੰ ਆਪਣੀ ਸੂਝ-ਬੂਝ ਅਨੁਸਾਰ ‘ਦਸਵੰਧ’ ਦੇ ਸਾਰਥਿਕ ਪ੍ਰਯੋਗ ’ਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਨਾ ਕਿ ਆਪਣੀ ਹੱਕ-ਸੱਚ ਦੀ ਕਮਾਈ ਕਿਸੇ ਡੇਰੇਦਾਰ, ਪ੍ਰਬੰਧਕ ਕਮੇਟੀ, ਪ੍ਰਚਾਰਕ ਆਦਿ ਦੇ ਸਪੁਰਦ ਕਰਕੇ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਦਾ ਹੈ ਕਿਉਂਕਿ ਇਉਂ ਕੀਤਿਆਂ ਜੋ ਕੌਮ ਦਾ ਨੁਕਸਾਨ ਹੋ ਰਿਹਾ ਹੈ ਉਸ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ:
(1). ਅਬਿਬੇਕੀ ਡੇਰੇਦਾਰਾਂ ਨੂੰ ‘ਦਸਵੰਧ’ ਭੇਟ ਕਰਕੇ ਸਿੱਖ ਕੌਮ ਨੇ ਆਪਣੀ ‘ਪੁਰਾਤਨ ਵਿਰਾਸਤ’ ਨਸ਼ਟ ਕਰਵਾ ਲਈ ਹੈ ਭਾਵ ਹਰ ਇੱਕ ਗੁਰਦੁਆਰਾ ਬਾਹਰੋਂ ਕੇਵਲ ਸਫ਼ੇਦ (ਪੱਥਰ) ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ, ਸਾਰੀਆਂ ਹੀ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ ਜਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ।
(2). ਗੁਰਦੁਆਰਾ ਪ੍ਰਬੰਧਕਾਂ ਨੂੰ ਦਿੱਤੇ ਗਏ ‘ਦਸਵੰਧ’ ਕਾਰਨ, ਪ੍ਰਬੰਧਕਾਂ ਨੇ ਗੁਰਦੁਆਰਿਆਂ ’ਤੇ ਸਦੀਵੀ ਕਾਬਜ਼ ਬਣੇ ਰਹਿਣ ਲਈ, ਇੱਕ-ਇੱਕ ਪਿੰਡ (ਨਗਰ ਜਾਂ ਮਹੱਲੇ) ਵਿੱਚ (ਜ਼ਰੂਰਤ ਤੋਂ ਵਧੀਕ) ਕਈ ਕਈ ਗੁਰੂ ਘਰ ਬਣਾ ਦਿੱਤੇ ਹਨ, ਜਿਸ ਕਾਰਨ ਭਗਤ ਰਵੀਦਾਸ ਜੀ ਦੇ ਪਾਵਨ ਵਾਕ ‘‘ਸਤਸੰਗਤਿ ਮਿਲਿ ਰਹੀਐ ਮਾਧਉ! ਜੈਸੇ ਮਧੁਪ ਮਖੀਰਾ॥’’ (੪੮੬) ਭਾਵ ਸ਼ਹਿਦ ਦੀਆਂ ਮੱਖੀਆਂ ਵਾਂਙ ਸੰਗਤਾਂ ’ਚ ਏਕਤਾ ਨੂੰ ਬਣਾਏ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਅਸਫਲ ਹੋ ਗਏ ਹਨ। ਕੌਮ ’ਚ ਕਈ ਧੜੇ ਬਣਨ ਕਾਰਨ, ਗੁਰੂ ਘਰ ਵੀ ਜ਼ਾਤਾਂ ਦੇ ਨਾਮ ’ਤੇ ਬਣਾ ਲਏ ਗਏ ਹਨ। ਅਸੀਂ ‘‘ਸਭੇ ਸਾਝੀਵਾਲ ਸਦਾਇਨਿ.. ॥’’ (ਮ:੫/੯੭) ਉਪਦੇਸ਼ ਨੂੰ ਭੁੱਲ ਗਏ, ਇਸ ਲਈ ਸਮੂਹ ਸਿੱਖ ਸੰਗਤ ਵੱਲੋਂ ਤਿਆਰ ਕੀਤੀ ਗਈ ‘ਸਿੱਖ ਰਹਿਤ ਮਰਿਆਦਾ’ ਵੀ ਗੁਰੂ ਘਰਾਂ ਵਿੱਚ ਪੂਰਨ ਤੌਰ ’ਤੇ (100%) ਲਾਗੂ ਨਹੀਂ ਕਰਵਾਈ ਜਾ ਸਕੀ।
ਉਪਰੋਕਤ ਭਾਵਨਾ ਅਧੀਨ ਬਣਾਏ ਗਏ ਇਨ੍ਹਾਂ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਨੂੰ ਗੁਰੂ ਦਾ ਵਜ਼ੀਰ ਵੀ (ਸਿਧਾਂਤਕ ਦੀ ਬਜਾਏ) ਉਹ ਚਾਹੀਦਾ ਹੈ ਜੋ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਪ੍ਰਬੰਧਕਾਂ ਨੂੰ ਸਹਿਯੋਗ ਦੇਵੇ। ਅਜਿਹੀ ਹੀ ਭਰਾ ਮਾਰੂ ਸੋਚ ਦੇ ਪ੍ਰਤੀ ਭਾਈ ਗੁਰਦਾਸ ਜੀ ਇੱਕ ਦਲੀਲ ਪੇਸ਼ ਕਰ ਰਹੇ ਹਨ ਕਿ ਅਗਰ ਕਿਸੇ ਸੁੱਕੇ ਥਾਂ ’ਤੇ ਖੜ੍ਹੀ ਬੇੜੀ (ਕਿਸਤੀ) ਨੂੰ ਅੱਗ ਲੱਗ ਜਾਵੇ ਤਾਂ ਨਜਦੀਕ ਵਹਿ (ਵਗ) ਰਹੇ ਸਮੁੰਦਰ ਦੇ ਪਾਣੀ ਨਾਲ ਅੱਗ ਬੁਝਾਈ ਜਾ ਸਕਦੀ ਹੈ ਪਰ ਜੇ ਕਿਸਤੀ ਪਾਣੀ ਵਿੱਚ ਹੋਵੇ ਅਤੇ ਅੱਗ ਲੱਗ ਜਾਵੇ ਤਾਂ ਸਮੁੰਦਰ ’ਚੋਂ ਪਾਣੀ, ਕਿਸਤੀ ’ਤੇ ਪਾਉਣ ਨਾਲ ਕਿਸਤੀ ਮੁਸਾਫ਼ਿਰਾਂ ਸਮੇਤ ਡੁੱਬਦੀ ਹੈ ਅਤੇ ਪਾਣੀ ਨਾ ਪਾਉਣ ਨਾਲ, ਕਿਸਤੀ ਅੱਗ ਨਾਲ ਸੜ ਕੇ ਡੁੱਬਦੀ ਹੈ, ਇਸ ਲਈ ਅੱਗ ਕਿਵੇਂ ਬੁਝੇ? ਦੂਸਰੀ ਉਦਾਹਰਨ ਦਿੰਦਿਆਂ ਕਿ ਪਿੱਛੇ ਆ ਰਹੇ ਚੋਰਾਂ ਤੋਂ ਲੁੱਟੇ ਜਾਣ ਦੇ ਡਰ ਕਾਰਨ ਕਿਸੇ ਘਰ ਜਾਂ ਰਾਜੇ ਦੇ ਮਹਿਲ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉਸ (ਘਰ ਜਾਂ ਮਹਿਲ) ਦੇ ਅੰਦਰੋਂ ਹੀ ਕੋਈ ਲੁੱਟ ਲਵੇ ਫਿਰ ਕੀ ਕਰੀਏ? ਇਸ ਤਰ੍ਹਾਂ ਹੀ ਮਾਇਆ ਦੇ ਡਰ ਤੋਂ ਬਚਣ ਲਈ ਗੁਰੂ ਘਰ ਦਾ ਸਹਾਰਾ ਲਿਆ ਜਾ ਸਕਦਾ ਹੈ ਪਰ ਜੇ ਉੱਥੇ ਵੀ ਮਾਇਆ ਕਾਰਨ ਲੜ ਰਹੇ ਹੋਣ ਤਾਂ ਸ਼ਾਂਤੀ ਕਿੱਥੇ? ‘‘ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ; ਨਾਉ ਮੈ ਜਉ ਅਗਨਿ ਲਾਗੈ, ਕੈਸੇ ਕੈ ਬੁਝਾਈਐ। ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ। ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ; ਮਾਰੈ ਮਹੀਪਤਿ, ਜੀਉ ਕੈਸੇ ਕੈ ਬਚਾਈਐ। ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ॥’’ (ਕਬਿੱਤ ੫੪੪)
(3). ਕਿਸੇ ਕੌਮ ਦੀ ਫ਼ਿਲਾਸਫ਼ੀ ਨੂੰ ਸਮਾਜ ਵਿੱਚ ਲਾਗੂ ਕਰਨ ਅਤੇ ਕਰਵਾਉਣ ਲਈ ਅਹਿਮ ਭੂਮਿਕਾ ਪ੍ਰਚਾਰਕ (ਵਿਦਵਾਨ) ਵਰਗ ਵੱਲੋਂ ਨਿਭਾਈ ਜਾਂਦੀ ਹੈ ਪਰ ਸੁਆਰਥੀ ਪ੍ਰਚਾਰਕਾਂ ਨੂੰ ‘ਦਸਵੰਧ’ ਭੇਟਾ ਕਰਨ ਨਾਲ, ਅਜਿਹੇ ਵਿਦਵਾਨਾਂ ਵਿੱਚ, ‘ਦਾਨੀ ਸੱਜਣਾਂ’ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਹੋੜ ਲੱਗੀ ਜਾਂਦੀ ਹੈ ਕੁਝ ਨਿਵੇਕਲਾ ਕਰ ਕੇ ਵਿਖਾਉਣ ਦੀ ਮਨਸ਼ਾ ਨਾਲ ਭੀ ਆਪਸੀ ਵਿਚਾਰਾਂ ਵਿੱਚ ਸੰਤੁਲਨ ਨੂੰ ਬਣਾਏ ਰੱਖਣਾ ਮੁਸਕਿਲ ਹੋ ਜਾਂਦਾ ਹੈ ਜਿਸ ਕਾਰਨ ਕੌਮ ’ਚ ਕਈ ਹੋਰ ਧੜੇ ਜਨਮ ਲੈ ਲੈਂਦੇ ਹਨ। ਸੁਆਰਥੀ ‘ਮਸੰਦ’ ਵੀ ਇੱਕ ਪ੍ਰਚਾਰਕ (ਵਿਦਵਾਨ) ਵਰਗ ਹੀ ਸੀ, ਜਿਸ ਨੇ ਸਿਧਾਂਤਕ ਪ੍ਰਚਾਰਕਾਂ ਦੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਨੂੰ ਵੀ ਨਸ਼ਟ ਕਰਨ ਦਾ ਯਤਨ ਕੀਤਾ ਸੀ। ਅੱਜ ਸਿੱਖ ਕੌਮ ਵਿੱਚ ਇਹ (ਮਸੰਦ) ਸੋਚ ਬਿਲਕੁਲ ਖ਼ਤਮ ਹੈ, ਕਹਿਣਾ; ਆਪਣੇ ਆਪ ਅਤੇ ਗੁਰੂ ਨਾਲ ਧੋਖਾ ਹੈ। ਉਹ ਕਿਹੜੇ ਕਾਰਨ ਸਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਜੀ ਨੇ ਮਸੰਦ (ਆਪਣਾ ਹੀ ਵਿਦਵਾਨ ਪ੍ਰਚਾਰਕ ਵਰਗ) ਸਾੜਿਆ ਸੀ, ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਕਾਰਨਾਂ ਤੋਂ ਸੁਚੇਤ ਰਹਿਣਾ ਪਵੇਗਾ।
ਸੋ, ਅੰਤ ਵਿੱਚ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ॥ ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥’’ (ਮ:੧/੧੨੪੫)’’ ਨੂੰ ਸਾਹਮਣੇ ਰੱਖ ਕੇ ਭਾਈ ਕਾਨ੍ਹ ਸਿੰਘ ਜੀ (ਨਾਭਾ) ਦੇ ਇਨ੍ਹਾਂ ਬਚਨਾਂ ਰਾਹੀਂ ਇਸ ਵਿਸ਼ੇ ਦੀ ਸਮਾਪਤੀ ਕਰਦਾ ਹਾਂ ਕਿ ‘ਧਰਮ ਦੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੌਮੀ ਕਾਰਜਾਂ ਲਈ ਅਰਪਨਾ ਪੰਥਿਕ ਰੀਤਿ ਹੈ, ਜੇ ਸਾਰੇ ਸਿੱਖ ਇਸ ਨਿਯਮ ਦੀ ਪਾਲਨਾ ਕਰਨ, ਤਦ ਸਾਰੇ ਸ਼ੁੱਭ ਕੰਮ ਆਸਾਨੀ ਨਾਲ ਪੂਰੇ ਹੋ ਸਕਦੇ ਹਨ।’
ਜੋਰਾਵਰ ਸਿੰਘ ਤਰਸਿੱਕਾ

(ਇਨਸਾਨ ਨੂੰ ਸੇਵਾ ਕਰਦੇ ਸਮਾਂ ਵੀ ਸ਼ਾਂਤ ਭਾਵ ਅਤੇ ਪ੍ਰੇਮ ਭਾਵ ਵਲੋਂ ਸੇਵਾ ਕਰਣੀ ਚਾਹੀਦੀ ਹੈ। ਸੇਵਾ ਕਰਦੇ ਸਮਾਂ ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਣੇ ਚਾਹੀਦਾ ਹਨ, ਵਰਨਾ ਸੇਵਾ ਫਲੀਭੂਤ ਨਹੀਂ ਹੁੰਦੀ।)””
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਦੈਵ ਚਹਿਲ–ਪਹਿਲ ਬਣੀ ਰਹਿੰਦੀ ਸੀ। ਇੱਕ ਦਿਨ ਸ਼੍ਰੀ ਆਨੰਦਪੁਰ ਸਾਹਿਬ ਨਗਰ ਵਿੱਚ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ। ਉਹ ਸਥਾਨ ਉੱਤੇ ਭਾਲੂ ਦੇ ਕਰਤਬ ਅਤੇ ਉਦਰਪੂਰਤੀ ਲਈ ਦਰਸ਼ਕਾਂ ਵਲੋਂ ਭਿਕਸ਼ਾ ਮੰਗ ਲੈਂਦਾ। ਉਸਨੂੰ ਗਿਆਤ ਹੋਇਆ ਕਿ ਇਸ ਨਗਰੀ ਦੇ ਸਵਾਮੀ ਬਹੁਤ ਉਦਾਰਚਿਤ ਹਨ, ਉਹ ਉਨ੍ਹਾਂ ਸਾਰਿਆਂ ਨੂੰ ਸਨਮਾਨਿਤ ਕਰਦੇ ਹਨ ਜੋ ਬਹਾਦਰੀ ਦੇ ਕਰਤਬ ਦਿਖਾਂਦਾ ਹੈ। ਅਤ: ਉਹ ਗੁਰੂ ਦਰਬਾਰ ਵਿੱਚ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਣ ਲਗਾ ਕਿ ਤੁਸੀ ਅਵਕਾਸ਼ ਦੇ ਸਮੇਂ ਮੇਰਾ ਕਰਤਬ ਵੇਖੋ। ਮੈਂ ਵਿਸ਼ਾਲਕਾਏ ਭਾਲੂ ਵਲੋਂ ਮਲ–ਲੜਾਈ ਕਰਦਾ ਹਾਂ। ਗੁਰੂ ਜੀ ਨੇ ਆਗਿਆ ਪ੍ਰਦਾਨ ਕੀਤੀ। ਇੱਕ ਵਿਸ਼ੇਸ਼ ਸਥਾਨ ਉੱਤੇ ਭਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਸੀ। ਭਾਲੂ ਨੇ ਭਾਂਤੀ ਭਾਂਤੀ ਦੇ ਨਾਚ ਵਿਖਾਏ ਅਤੇ ਅਖੀਰ ਵਿੱਚ ਕਲੰਦਰ ਦੇ ਨਾਲ ਹੋਇਆ ਮਲ–ਯੁਧ। ਮਲ–ਯੁਧ ਨੂੰ ਵੇਖਕੇ ਸਾਰੇ ਸਿੱਖ ਸੇਵਕ ਹੰਸਣ ਲੱਗੇ। ਗੁਰੂ ਜੀ ਨੂੰ ਚੰਵਰ ਕਰਣ ਵਾਲਾ ਭਾਈ ਕੀਰਤੀਆ ਬਹੁਤ ਜ਼ੋਰ ਵਲੋਂ ਖਿਲਖਿਲਾ ਕੇ ਹੰਸਿਆ। ਉਸਦੀ ਗ਼ੈਰ-ਮਾਮੂਲੀ ਹੰਸੀ ਵੇਖਕੇ ਗੁਰੂ ਜੀ ਨੇ ਉਸ ਉੱਤੇ ਪ੍ਰਸ਼ਨ ਕੀਤਾ: ਕੀਰਤੀਆ ਜੀ ! ਤੁਸੀਂ ਜਾਣਦੇ ਹੋ ਇਹ ਭਾਲੂ ਕੌਣ ਹੈ ? ਇਸ ਉੱਤੇ ਕੀਰਤੀਆ ਸ਼ਾਂਤ ਹੋਕੇ ਕਹਿਣ ਲਗਾ: ਨਹੀਂ ਗੁਰੂ ਜੀ ! ਮੈਂ ਇਸਨੂੰ ਕਿਸ ਤਰ੍ਹਾਂ ਪਹਿਚਾਣ ਸਕਦਾ ਹਾਂ, ਮੈਂ ਕੋਈ ਅਰੰਤਯਾਮੀ ਤਾਂ ਹਾਂ ਨਹੀ। ਗੁਰੂ ਜੀ ਨੇ ਉਸਨੂੰ ਦੱਸਿਆ: ਇਹ ਭਾਲੂ ਤੁਹਾਡਾ ਪਿਤਾ ਹੈ। ਇਹ ਜਵਾਬ ਸੁਣਕੇ ਭਾਈ ਕੀਰਤੀਆ ਬਹੁਤ ਵਿਆਕੁਲ ਹੋਇਆ ਅਤੇ ਗੁਰੂ ਜੀ ਵਲੋਂ ਕਹਿਣ ਲਗਾ: ਮੇਰੇ ਪਿਤਾ ਤਾਂ ਗੁਰੂ ਘਰ ਦੇ ਸੇਵਕ ਸਨ। ਉਹ ਤੁਹਾਡੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਵੀ ਸੇਵਾ ਵਿੱਚ ਸਮਰਪਤ ਰਹਿੰਦੇ ਸਨ, ਜਿਵੇਂ ਕਿ ਤੁਸੀ ਵੀ ਜਾਣਦੇ ਹੋ। ਸਾਡੇ ਪੂਰਵਜ ਕਈ ਪੀੜੀਆਂ ਵਲੋਂ ਸਿੱਖੀ ਜੀਵਨ ਜੀ ਰਹੇ ਹਨ। ਜੇਕਰ ਪੂਰਣ ਸਮਰਪਤ ਸੇਵਕਾਂ ਨੂੰ ਮਰਣੋਪਰਾਂਤ ਭਾਲੂ ਦਾ ਜਨਮ ਹੀ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਣ ਦਾ ਕੀ ਮੁਨਾਫ਼ਾ ? ਭਾਈ ਕੀਰਤੀਆ ਜੀ ਦੀ ਜਿਗਿਆਸਾ ਅਤੇ ਦੁਵਿਧਾ ਸ਼ਾਂਤ ਕਰਣ ਲਈ ਗੁਰੂ ਜੀ ਨੇ ਉਨ੍ਹਾਂਨੂੰ ਦੱਸਿਆ ਕਿ: ਤੁਹਾਡੇ ਪਿਤਾ ਜੀ ਸੇਵਾ ਵਿੱਚ ਨੱਥੀ ਰਹਿੰਦੇ ਸਨ ਪਰ ਉਨ੍ਹਾਂ ਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸ੍ਰੇਸ਼ਟ ਸਿੱਖ ਹਾਂ ਇਸਲਈ ਉਹ ਜਨਸਾਧਾਰਣ ਨੂੰ ਆਪਣੇ ਕੌੜੇ ਬਚਨਾਂ ਨਾਲ ਅਪਮਾਨਿਤ ਕਰ ਦਿੰਦੇ ਸਨ। ਇੱਕ ਦਿਨ ਕੁੱਝ ਬੈਲਗੱਡਿਆਂ ਜਿਸ ਵਿੱਚ ਗੁੜ ਲਦਿਆ ਹੋਇਆ ਸੀ, ਆਪਣੇ ਗੰਤਵਿਅ ਦੇ ਵੱਲ ਜਾ ਰਹੀਆਂ ਸਨ। ਇਨ੍ਹਾਂ ਦੇ ਚਾਲਕਾਂ ਨੂੰ ਜਦੋਂ ਪਤਾ ਹੋਇਆ ਕਿ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਦੌਰੇ ਉੱਤੇ ਆਏ ਹੋਏ ਹਨ ਤਾਂ ਉਹ ਤੁਰੰਤ ਆਪਣੀ ਬੈਲਗੱਡਿਆਂ ਚੱਲਦੀ ਹੋਈ ਛੱਡਕੇ ਦਰਸ਼ਨਾਂ ਲਈ ਆਏ। ਉਸ ਸਮੇਂ ਤੁਹਾਡੇ ਪਿਤਾ ਜੀ ਵਲੋਂ ਉਨ੍ਹਾਂਨੇ ਅਨੁਰੋਧ ਕੀਤਾ ਕਿ ਸਾਨੂੰ ਵੀ ਪ੍ਰਸਾਦ ਦੇਣ ਦੀ ਕ੍ਰਿਪਾ ਕਰੋ। ਉਹ ਉਸ ਸਮੇਂ ਸੰਗਤ ਵਿੱਚ ਪ੍ਰਸਾਦ ਦੀ ਵੰਡ ਕਰ ਰਹੇ ਸਨ। ਉਨ੍ਹਾਂਨੇ ਇਸ ਮੈਲੇ ਕੁਚੈਲੇ ਕੱਪੜੇ ਵਾਲੇ ਗੁਰੂ ਦੇ ਸਿੱਖਾਂ ਨੂੰ ਕਠੋਰ ਸ਼ਬਦਾਂ ਵਿੱਚ ਕਿਹਾ ਕਿ: ਪਿੱਛੇ ਹਟਕੇ ਖੜੇ ਰਹੋ ਵਾਰੀ ਆਉਣ ਉੱਤੇ ਪ੍ਰਸਾਦ ਮਿਲੇਗਾ। ਪਰ ਉਹ ਸਿੱਖ ਜਲਦੀ ਵਿੱਚ ਸਨ ਕਿਉਂਕਿ ਉਨ੍ਹਾਂ ਦੀ ਬੈਲਗੱਡਿਆਂ ਚਲਦੇ ਹੋਏ ਅੱਗੇ ਵੱਧਦੀ ਜਾ ਰਹੀਆਂ ਸਨ। ਅਤ: ਉਨ੍ਹਾਂਨੇ ਫਿਰ ਅੱਗੇ ਵਧਕੇ ਪ੍ਰਸਾਦ ਪ੍ਰਾਪਤ ਕਰਣ ਦਾ ਜਤਨ ਕੀਤਾ। ਇਸ ਵਾਰ ਤੁਹਾਡੇ ਪਿਤਾ ਗੁਰਦਾਸ ਜੀ ਨੇ ਉਨ੍ਹਾਂਨੂੰ ਬੁਰੀ ਤਰ੍ਹਾਂ ਫਟਕਾਰ ਲਗਾਈ ਅਤੇ ਕਿਹਾ: ਕਿਉਂ ਰਿੱਛ ਦੀ ਤਰ੍ਹਾਂ ਅੱਗੇ ਵੱਧਦੇ ਚਲੇ ਆ ਰਹੇ ਹੋ, ਧੀਰਜ ਕਰੋ, ਪ੍ਰਸਾਦ ਮਿਲ ਜਾਵੇਗਾ। ਇਸ ਉੱਤੇ ਉਨ੍ਹਾਂ ਸਿੱਖਾਂ ਨੇ ਉਥੇ ਹੀ ਗਿਰੇ ਹੋਏ ਪ੍ਰਸਾਦ ਦਾ ਇੱਕ ਕਣ ਚੁੱਕਕੇ ਬਹੁਤ ਸ਼ਰਧਾ ਵਲੋਂ ਸੇਵਨ ਕਰ ਲਿਆ। ਅਤੇ ਜਾਂਦੇ ਹੋਏ ਕਿਹਾ: ਅਸੀ ਰਿੱਛ ਨਹੀਂ, ਤੁਸੀ ਰਿੱਛ ਹੋ। ਜੋ ਭਕਤਜਨਾਂ ਵਲੋਂ ਅਭਦਰ ਸੁਭਾਅ ਕਰਦੇ ਹੋ। ਬਸ ਉਹੀ ਸਰਾਪ ਤੁਹਾਡੇ ਪਿਤਾ ਨੂੰ ਭਾਲੂ ਜਨਮ ਵਿੱਚ ਮਰਣੋਪਰਾਂਤ ਲੈ ਆਇਆ। ਪਰ ਉਹ ਗੁਰੂ ਦੇ ਸਿੱਖ ਸਨ, ਇਸਲਈ ਹੁਣ ਚੰਗੇ ਕਰਮਫਲ ਦੇ ਕਾਰਣ ਗੁਰੂ ਦਰਬਾਰ ਵਿੱਚ ਮੌਜੂਦ ਹੋਏ ਹਨ। ਇਹ ਵ੍ਰਤਾਂਤ ਸੁਣਕੇ ਭਾਈ ਕੀਰਤੀਯਾਂ ਜੀ ਗੁਰੂ ਜੀ ਦੇ ਚਰਣਾਂ ਵਿੱਚ ਲੇਟ ਗਏ ਅਤੇ ਪ੍ਰਾਰਥਨਾ ਕਰਣ ਲੱਗੇ: ਹੇ ਗੁਰੂ ਜੀ ! ਕਿਵੇਂ ਵੀ ਹੋਵੇ ਮੇਰੇ ਪਿਤਾ ਜੀ ਨੂੰ ਮਾਫ ਕਰਕੇ ਮੁਕਤੀ ਪ੍ਰਦਾਨ ਕਰੋ। ਗੁਰੂ ਜੀ ਨੇ ਭਗਤ ਦੇ ਅਨੁਰੋਧ ਦੇ ਕਾਰਣ ਉਸ ਕੰਲਦਰ ਵਲੋਂ ਉਹ ਭਾਲੂ ਖਰੀਦ ਲਿਆ ਅਤੇ ਕੜਾਹ ਪ੍ਰਸਾਦ ਤਿਆਰ ਕਰਵਾਕੇ ਸਾਰੀ ਸੰਗਤ ਨੂੰ ਉਸਦੇ ਕਲਿਆਣ ਲਈ ਅਰਦਾਸ ਕਰਣ ਨੂੰ ਕਿਹਾ, ਜਿਵੇਂ ਹੀ ਅਰਦਾਸ ਖ਼ਤਮ ਹੋਈ ਅਤੇ ਭਾਲੂ ਨੂੰ ਪ੍ਰਸਾਦ ਖਵਾਇਆ ਗਿਆ। ਜਿਵੇਂ ਹੀ ਭਾਲੂ ਨੇ ਪ੍ਰਸਾਦ ਦਾ ਸੇਵਨ ਕੀਤਾ ਉਹ ਕੁੱਝ ਦੇਰ ਵਿੱਚ ਹੀ ਸ਼ਰੀਰ ਤਿਆਗ ਗਿਆ ਅਤੇ ਬੈਕੁਂਠ ਧਾਮ ਨੂੰ ਚਲਾ ਗਿਆ। ਗੁਰੂ ਜੀ ਨੇ ਉਸ ਭਾਲੂ ਦਾ ਮਨੁੱਖਾਂ ਦੀ ਤਰ੍ਹਾਂ ਅੰਤਮ ਸੰਸਕਾਰ ਕਰ ਦਿੱਤਾ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਦੁਸ਼ਟ ਮੱਸੇ ਰੰਘੜ ਦਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ’ਤੇ ਸੋਧਾ ਲਗਾਇਆ ਸੀ।
ਜਦੋਂ ਸਿੱਖ ਪੰਥ ਦੇ ਮਹਾਨ ਸੂਰਮੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਤੋਂ ਰਵਾਨਾ ਹੋ ਰਹੇ ਸਨ ਤਾਂ ਇਸ ਥਾਂ ’ਤੇ ਆ ਕੇ ਯੋਧਿਆਂ ਨੇ ਆਪਣੇ ਘੋੜਿਆਂ ਨੂੰ ਘੁਮਾਉਂਦੇ ਹੋਏ ਦੁਸ਼ਟਾਂ ਨੂੰ ਲਲਕਾਰਾ ਮਾਰਿਆ ਤੇ ਗੁਰੂ ਦਾ ਜੈਕਾਰਾ ਗਜਾਇਆ ਸੀ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੰਨਣਾ ਸੀ ਕਿ ਕਿਤੇ ਦੁਸ਼ਮਣ ਇਹ ਨਾ ਸਮਝ ਲਵੇ ਕਿ ਸਿੰਘ ਮੱਸੇ ਨੂੰ ਉਸਦੀ ਕਰਣੀ ਦਾ ਫਲ ਦੇ ਕੇ ਡਰ ਦੇ ਮਾਰੇ ਚੋਰੀ ਭੱਜ ਗਏ ਹਨ, ਸੋ ਉਨ੍ਹਾਂ ਨੇ ਇਸ ਥਾਂ `ਤੇ ਘੋੜਿਆਂ ਨੂੰ ਘੁੰਮਾ ਕੇ ਵੈਰੀਆਂ ਨੂੰ ਲਲਕਾਰਿਆ ਸੀ। ਸਿੰਘਾਂ ਦੇ ਘੋੜਿਆਂ ਨੂੰ ਘੁਮਾਉਣ ਵਾਲੀ ਥਾਂ ’ਤੇ ਉਸ ਘਟਨਾ ਨੂੰ ਯਾਦ ਰੱਖਣ ਲਈ ਪਰਕਰਮਾ ਵਿੱਚ ਇਹ ਚੱਕਰ ਬਣਾਇਆ ਗਿਆ ਹੈ। ਪਰਕਰਮਾਂ ਦੀਆਂ ਬਾਕੀ ਦੀਆਂ ਤਿੰਨ ਨੁਕਰਾਂ `ਤੇ ਅਜਿਹਾ ਚੱਕਰ ਨਹੀਂ ਹੈ।
ਵੱਧ ਤੋਂ ਵੱਧ ਸ਼ੇਅਰ ਕਰੋ ਜੀ

Begin typing your search term above and press enter to search. Press ESC to cancel.

Back To Top