12 ਦਸੰਬਰ ਨੂੰ ਸਿੱਖ ਰਾਜ ਦਾ ਮਹਾਨ ਯੋਧਾ ਸਰਦਾਰ ਜੋਰਾਵਰ ਸਿੰਘ ਸ਼ਹੀਦ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਸਰਦਾਰ ਸਾਹਿਬ ਦੇ ਜੀਵਨ ਕਾਲ ਤੇ ਜੀ ।
ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜਾਗੀਰਦਾਰ-ਮੁਖੀਆ ਨਿਯੁਕਤ ਕਰ ਦਿਤਾ ਤਾਂ ਉਸ ਨੇ ਸ. ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਦਾ ਗਵਰਨਰ ਬਣਾ ਦਿਤਾ। ਇਸ ਅਹੁਦੇ ਉਤੇ ਬੈਠਦਿਆਂ ਹੀ ਉਸ ਨੇ ਬਹੁਤ ਸਾਰੇ ਸੁਧਾਰਵਾਦੀ ਕਾਰਜ ਕਰਵਾਏ। ਭਾਵੇਂ ਉਹ ਨਵੇਂ-ਨਵੇਂ ਜਿੱਤੇ ਇਲਾਕੇ ਵਿਚ ਕਾਰਜਸ਼ੀਲ ਸੀ ਪਰ ਅਮਨ-ਚੈਨ ਕਾਇਮ ਰੱਖਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ।
1835 ਵਿਚ ਉਸ ਨੇ ਚੰਬੇ ਦੇ ਰਾਜੇ ਤੋਂ ਪੱਦਰ ਜਿੱਤ ਲਿਆ, ਜਿਹੜਾ ਬਾਅਦ ਵਿਚ ਨੀਲਮ ਦੀਆਂ ਖਾਣਾਂ ਕਰ ਕੇ ਪ੍ਰਸਿੱਧ ਹੋਇਆ। ਹੁਣ ਉਸ ਦੀਆਂ ਅਗਲੀਆਂ ਪ੍ਰਸਿੱਧ ਮੁਹਿੰਮਾਂ ਦੀ ਸ਼ੁਰੂਆਤ ਹੋਣ ਵਾਲੀ ਸੀ ਜਿਸ ਲਈ ਉਹ ਚਿਰਾਂ ਤੋਂ ਚਿੰਤਨ ਤੇ ਮੰਥਨ ਕਰ ਰਿਹਾ ਸੀ। ਜੰਮੂ ਤੇ ਹਿਮਾਚਲ ਦੇ ਰਾਜਪੂਤ ਪਹਾੜੀ ਯੁੱਧ-ਸ਼ੈਲੀ ਵਿਚ ਅਤਿਅੰਤ ਮਾਹਰ ਮੰਨੇ ਜਾਂਦੇ ਹਨ (ਦਸ਼ਮੇਸ਼ ਪਿਤਾ ਨੂੰ ਵੀ ਇਨ੍ਹਾਂ ਨਾਲ ਟੱਕਰ ਲੈਣੀ ਪਈ ਸੀ)।
ਕਿਸ਼ਤਵਾੜ ਤੇ ਕਸ਼ਮੀਰ ਦੇ ਪੂਰਬ ਵਲ, ਹਿਮਾਲਿਆ ਦੇ ਸਿਖਰਾਂ ਵਾਲੇ ਬਰਫ਼ਾਂ-ਲੱਦੇ ਪਹਾੜ ਹਨ। ਜੰਕਸਾਰ, ਸਰੂ ਤੇ ਦਰਾਸ ਦਰਿਆ ਇਨ੍ਹਾਂ ਬਰਫ਼ਾਂ ਤੋਂ ਹੀ ਨਿਕਲਦੇ ਹਨ ਜਿਹੜੇ ਲੱਦਾਖ਼ ਪਠਾਰ ਪਾਰ ਕਰ ਕੇ ਇੰਡਸ ਦਰਿਆ ਵਿਚ ਜਾ ਮਿਲਦੇ ਹਨ। ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਰਿਆਸਤਾਂ, ਲੱਦਾਖ਼ ਦੇ ਰਾਜੇ ਦੀਆਂ ਸਹਾਇਕ ਸਨ। 1834 ਵਿਚ, ਇਨ੍ਹਾਂ ਵਿਚੋਂ ਇਕ ਤਿੰਬਸ ਦੇ ਰਾਜੇ ਨੇ ਜ਼ੋਰਾਵਰ ਸਿੰਘ ਤੋਂ ਲੱਦਾਖ਼ ਦੇ ਰਾਜੇ ਵਿਰੁਧ ਮਦਦ ਮੰਗੀ ਸੀ।
ਉਹ ਤਾਂ ਚਿਰਾਂ ਤੋਂ ਰਾਜਾ ਗੁਲਾਬ ਸਿੰਘ ਦੇ ਇਲਾਕੇ ਦੇ ਵਿਸਤਾਰ ਲਈ ਕਾਹਲਾ ਸੀ। ਉਂਜ ਵੀ ਕਿਸ਼ਤਵਾੜ ਵਿਚ ਔੜ ਲਗੀ ਹੋਈ ਸੀ ਤੇ ਖ਼ਜ਼ਾਨੇ ਖ਼ਾਲੀ ਹੋ ਰਹੇ ਸਨ। ਇਸ ਮੌਕੇ ਨੂੰ ਉਸ ਨੇ ਅੰਜਾਈਂ ਨਾ ਜਾਣ ਦਿਤਾ ਤੇ ਮਾਲੀਆ ਇਕੱਠਾ ਕਰਨ ਲਈ ਅੱਗੇ ਵਧਿਆ। ਸਰੂ ਦਰਿਆ ਵਲੋਂ ਲੱਦਾਖ਼ ਵਿਚ ਦਾਖ਼ਲ ਹੁੰਦਿਆਂ ਕੋਈ ਅੜਚਣ ਨਾ ਆਈ। ਉਸ ਦੇ ਪੰਜ ਹਜ਼ਾਰ ਲੜਾਕੂਆਂ ਨੇ ਸਥਾਨਕ ਫ਼ੌਜ ਨੂੰ ਹਰਾ ਦਿਤਾ।
ਕਾਰਗਿਲ ਵਲ ਵਧਦਿਆਂ, ਉਸ ਨੇ ਸਾਰੇ ਜ਼ਿਮੀਂਦਾਰ ਹਰਾ ਦਿਤੇ ਤੇ ਲੱਦਾਖ਼ੀਆਂ ਨੂੰ ਅਪਣੇ ਅਧੀਨ ਕਰ ਲਿਆ। ਛੇਤੀ ਹੀ ਸਥਾਨਕ ਹੁਕਮਰਾਨ ਨੇ ਅਪਣੇ ਜਰਨੈਲ ਰਾਹੀਂ ਸ. ਜ਼ੋਰਾਵਰ ਸਿੰਘ ਉਤੇ ਹਮਲਾ ਕਰ ਦਿਤਾ। ਪਰ 1835 ਵਿਚ ਬਹਾਰ ਰੁੱਤੇ, ਉਸ ਨੇ ਲੱਦਾਖ਼ੀ ਫ਼ੌਜ ਨੂੰ ਲੱਕ ਤੋੜਵੀਂ ਹਾਰ ਦਿਤੀ। ਜੇਤੂ ਫ਼ੌਜਾਂ ਲੇਹ ਵਲ ਕੂਚ ਕਰ ਗਈਆਂ ਜਦੋਂ ਕਿ ਲੱਦਾਖ਼ ਦੇ ਰਾਜੇ ਨੂੰ 50 ਹਜ਼ਾਰ ਯੁੱਧ ਦਾ ਹਰਜਾਨਾ ਤੇ 20 ਹਜ਼ਾਰ ਸਾਲਾਨਾ, ਰਾਜਾ ਗੁਲਾਬ ਸਿੰਘ ਨੂੰ ਅਦਾ ਕਰਦੇ ਰਹਿਣ ਦਾ ਹੁਕਮ ਸੁਣਾਇਆ ਗਿਆ।
ਜਰਨੈਲ ਜ਼ੋਰਾਵਰ ਸਿੰਘ ਦੀਆਂ ਜਿੱਤਾਂ ਤੋਂ ਬੁਖਲਾਏ ਕਸ਼ਮੀਰ ਦੇ ਗਵਰਨਰ ਮੀਹਾਂ ਸਿੰਘ ਨੇ ਮੁੜ ਲੱਦਾਖ਼ ਦੇ ਸਰਦਾਰਾਂ ਨੂੰ ਬਗਾਵਤ ਲਈ ਉਕਸਾ ਦਿਤਾ। ਦਸ ਦਿਨਾਂ ਵਿਚ 17300 ਫੁੱਟ ਦੀ ਉਚਾਈ ਉਤੇ, ਨਵੰਬਰ ਦੇ ਠੰਢੇ ਮੌਸਮ ਵਿਚ, ਮੁੜ ਲੱਦਾਖ਼ ਪਹੁੰਚ ਕੇ ਬਾਗੀਆਂ ਦੀ ਖੁੰਬ ਠੱਪੀ ਗਈ। ਦੁਨੀਆਂ ਦੇ ਫ਼ੌਜੀ ਇਤਿਹਾਸ ਵਿਚ ਇਹ ਇਕ ਬੇਹਦ ਅਨੂਠਾ ਯੁੱਧ ਸੀ। ਇਸ ਵਾਰ ਜੰਸਕਾਰ ਦੇ ਰਾਜੇ ਨੂੰ ਵੀ ਵਖਰਾ ਸਾਲਾਨਾ ਮਾਲੀਆ ਦੇਣ ਲਈ ਮਜਬੂਰ ਕਰ ਦਿਤਾ ਗਿਆ।
ਇਕ ਵਾਰ ਫਿਰ ਮੀਹਾਂ ਸਿੰਘ ਨੇ ਲੱਦਾਖ਼ ਦੇ ਰਾਜੇ ਨੂੰ ਚੁੱਕ ਦਿਤਾ ਪਰ ਸ. ਜ਼ੋਰਾਵਰ ਸਿੰਘ ਅੱਗੇ ਉਸ ਦੀ ਇਕ ਨਾ ਚੱਲੀ। ਲੱਦਾਖ਼ੀ ਜਰਨੈਲ ਸਟਾਜ਼ਿਨ ਨੂੰ ਰਾਜ ਭਾਗ ਸੰਭਾਲ ਕੇ ਉਹ ਲੇਹ ਤੁਰ ਗਿਆ ਪਰ ਇਹ ਜਰਨੈਲ ਵਫ਼ਾਦਾਰ ਨਾ ਸਾਬਤ ਹੋਇਆ। ਮਜਬੂਰੀ ਵੱਸ, ਮੁੜ ਕੇ ਪਹਿਲੇ ਰਾਜੇ (ਗਿਆਲਪੋ) ਨੂੰ ਹੀ 1838 ਵਿਚ ਉਸ ਦਾ ਰਾਜ-ਭਾਗ ਸੰਭਾਲਣਾ ਪਿਆ।
ਨਿਰਸੰਦੇਹ, ਸਿੱਖ ਰਾਜ ਵਿਚ ਲੱਦਾਖ਼ ਨੂੰ ਸ਼ਾਮਲ ਕਰ ਕੇ, ਭੁਗੋਲਿਕ, ਇਤਿਹਾਸਕ ਅਤੇ ਰਾਜਨੀਤਕ ਪੱਖੋਂ ਉਸ ਨੇ ਅਜੋਕੇ ਭਾਰਤ ਦੀ ਮਹਿਮਾ ਵਧਾਈ। ਨਿਸ਼ਚੇ ਹੀ ਇਹ ਪਹਿਲਾਂ ਹੀ ਚੀਨ ਦਾ ਅਨਿੱਖੜ ਅੰਗ ਹੁੰਦਾ ਜੇਕਰ ਸਾਡੇ ਇਸ ਜਰਨੈਲ ਨੇ ਜੀਵਨ ਦੇ ਐਨੇ ਮੁੱਲਵਾਨ ਵਰ੍ਹੇ ਲੱਦਾਖ਼ ਦੀਆਂ ਮੁਹਿੰਮਾਂ ਉਤੇ ਨਾ ਲਗਾਏ ਹੁੰਦੇ।
ਲੱਦਾਖ਼ ਤੋਂ ਬੇਫ਼ਿਕਰ ਹੋ ਕੇ ਉਹ 1840 ਵਿਚ ਬਾਲਟਿਸਤਾਨ (ਮੌਜੂਦਾ ਪਾਕਿਸਤਾਨ) ਦੀ ਮੁਹਿੰਮ ਉਤੇ ਚਲਾ ਗਿਆ ਜਿਹੜਾ ਦੁਨੀਆਂ ਦਾ ਦੂਜਾ ਸੱਭ ਤੋਂ ਉੱਚਾ ਪਰਬਤੀ ਇਲਾਕਾ ਹੈ। ਇਹ ਬੀਹੜੀ ਪਹਾੜ ਕਰਾਕੋਰਮ ਲੜੀ ਵਿਚ ਮੌਜੂਦ ਹੈ। 1757 ਤਕ ਇਹ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਹੇਠ ਸੀ ਤੇ ਜੇਕਰ ਸ. ਜ਼ੋਰਾਵਰ ਸਿੰਘ ਇਸ ਨੂੰ ਨਾ ਜਿੱਤਦੇ ਤਾਂ ਇਹ ਨਿਸ਼ਚੇ ਹੀ ਅਫ਼ਗਾਨਿਸਤਾਨ ਦਾ ਹਿੱਸਾ ਹੁੰਦਾ (ਆਜ਼ਾਦੀ ਤੋਂ ਪਹਿਲਾਂ ਇਹ ਸਾਡੇ ਦੇਸ਼ ਵਿਚ ਸੀ।
1947 ਤੋਂ ਪਿੱਛੋਂ ਇਹ ਭਾਰਤ ਤੇ ਪਾਕਿਸਤਾਨ, ਭਾਰਤ ਤੇ ਚੀਨ ਵਿਚਲੇ ਵਿਵਾਦ ਦਾ ਵੀ ਇਕ ਮੁੱਦਾ ਵੀ ਰਿਹਾ ਹੈ।) ਬਾਲਟਿਸਤਾਨ ਫ਼ਤਹਿ ਕਰ ਕੇ ਉਹ ਫਿਰ ਲੇਹ ਪਰਤ ਆਇਆ। ਪਰ ਹੋਰ ਇਲਾਕਾ ਜਿੱਤਣ ਦੀ ਲਲਕ 1841 ਵਿਚ ਸਾਡੇ ਜਰਨੈਲ ਨੂੰ ਸੰਸਾਰ ਦੀ ਸੱਭ ਤੋਂ ਉੱਚੀ ਥਾਂ ਵਲ ਲੈ ਤੁਰੀ। ਪੰਗੌਂਗ ਝੀਲ ਕੋਲੋਂ, 14300 ਫੁੱਟ ਉੱਚਾਈ ਉਤੇ, ਉਹ ਪਛਮੀ ਤਿੱਬਤ ਵੱਲ ਵਧਿਆ ਤੇ ਮਾਊਂਟ ਕੈਲਾਸ਼ ਤੇ ਮਾਨਸਰੋਵਰ ਝੀਲ ਪੁੱਜ ਗਿਆ। ਮਾਊਂਟ ਕੈਲਾਸ਼ ਚੀਨ ਦੀ ਇਕ ਪਹਾੜੀ ਸਿਖਰ ਹੈ ਤੇ ਮਾਨਸਰੋਵਰ ਝੀਲ ਤਕ ਪਹੁੰਚਣ ਲਈ ਹੁਣ ਵੀ ਭਾਰਤੀਆਂ ਨੂੰ ਚੀਨ ਦੇ ਕੁੱਝ ਹਿੱਸੇ ਵਿਚੋਂ ਲੰਘਣਾ ਪੈਂਦਾ ਹੈ।
ਪੁਰਾਂਗ ਵੈਲੀ ਰਾਹੀਂ ਸ. ਜ਼ੋਰਾਵਰ ਸਿੰਘ ਦੀ ਫ਼ੌਜ ਡੋਗਪਚਾ (ਤਿੱਬਤ) ਪੁੱਜੀ ਜਿਥੇ ਅਚਾਨਕ ਹੀ ਉਨ੍ਹਾਂ ਦਾ ਮੁਕਾਬਲਾ ਤਿੱਬਤੀ ਫ਼ੌਜ ਨਾਲ ਹੋ ਗਿਆ। ਮੁਕਾਬਲੇ ਵਿਚ ਦੋ-ਦੋ ਹੱਥ ਕਰਦਿਆਂ ਜਿੱਤ ਫਿਰ ਖ਼ਾਲਸੇ ਦੇ ਪੈਰ ਚੁੰਮਣ ਆ ਗਈ। ਇਥੇ ਹੀ ਉਸ ਨੇ ਤਿੱਬਤੀ ਫ਼ੌਜ ਤੋਂ ‘ਕਲਾਰ ਫ਼ਲੈਗ’ ਖੋਹ ਲਿਆ ਸੀ ਜਿਹੜਾ ਇਸ ਵਕਤ ਭਾਰਤੀ ਫ਼ੌਜ ਕੋਲ ਹੈ। ਕੀ ਇਹ ਸਾਡੀਆਂ ਫ਼ੌਜਾਂ ਲਈ ਮਾਣ ਤੇ ਸਨਮਾਨ ਦਾ ਸਬੱਬ ਨਹੀਂ?
ਕੈਲਾਸ਼ ਪਰਬਤ ਉਤੇ ਮਾਨਸਰੋਵਰ ਦੀ ਫੇਰੀ ਪਿੱਛੋਂ, ਜਰਨੈਲੀ ਫ਼ੌਜਾਂ ਤਕਲਾਕੋਟ ਦੇ ਦੱਖਣ ਵਲ ਮੁੜ ਗਈਆਂ ਜਿੱਥੇ 17 ਹਜ਼ਾਰ ਫੁੱਟ (ਸਮੁੰਦਰੀ ਤਲ ਤੋਂ ਉਚਾਈ) ਤੇ ਮੱਯਮ ਦੱਰੇ ਕੋਲ ਤਿੱਬਤੀ ਫ਼ੌਜ ਨਾਲ ਯੁੱਧ ਹੋਇਆ। ਸਾਢੇ ਤਿੰਨ ਮਹੀਨੇ ਚਲੇ ਯੁੱਧ ਦੌਰਾਨ 550 ਮੀਲ ਇਲਾਕਾ ਸ. ਜ਼ੋਰਾਵਰ ਸਿੰਘ ਦੀ ਫ਼ੌਜ ਨੇ ਜਿੱਤ ਲਿਆ। ਸਾਰੇ ਹਾਲਾਤ ਉਨ੍ਹਾਂ ਦੇ ਅਨੁਕੂਲ ਸਨ।
ਜੁਲਾਈ 1841 ਨੂੰ, ਜਦੋਂ ਕਮਾਊਂ ਦੇ ਅੰਗਰੇਜ਼ ਕਮਿਸ਼ਨਰ ਨੂੰ ਇਨ੍ਹਾਂ ਜੇਤੂ ਸਰਗਰਮੀਆਂ ਦੀ ਖ਼ਬਰ ਮਿਲੀ ਤਾਂ ਬੁਖਲਾਏ ਹੋਏ ਨੇ ਕੈਪਟਨ ਕਨਿੰਘਮ ਨੂੰ ਪੁੱਛਗਿੱਛ ਲਈ ਲਾਹੌਰ ਦਰਬਾਰ ਘੱਲਿਆ। ਮਹਾਰਾਜਾ ਸ਼ੇਰ ਸਿੰਘ ਖ਼ਾਮੋਸ਼ ਰਿਹਾ ਤਾਕਿ ਜ਼ੋਰਾਵਰ ਸਿੰਘ ਅਪਣੀ ਬਾਕੀ ਬਚਦੀ ਮੁਹਿੰਮ ਵੀ ਸਰ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਦੇਸ਼ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਕੇਵਲ ਸਤਲੁਜ ਪਾਰਲਾ ਵਿਸ਼ਾਲ ਪੰਜਾਬ (ਜਿਹੜਾ ਸਿੱਖ ਰਾਜ ਦੀ ਮਲਕੀਅਤ ਸੀ) ਹੀ ਉਨ੍ਹਾਂ ਤੋਂ ਦੂਰ ਸੀ।
ਕੁਦਰਤੀ ਸਿੱਖਾਂ ਦੀਆਂ ਅਗਲੇਰੀਆਂ ਜਿੱਤਾਂ ਉਨ੍ਹਾਂ ਨੂੰ ਠੰਢੀਆਂ ਤਰੇਲੀਆਂ ਲਿਆ ਰਹੀਆਂ ਸਨ। ਭਰ ਸਰਦੀ ਦੀ ਆਮਦ ਕਾਰਨ ਸ. ਜ਼ੋਰਾਵਰ ਸਿੰਘ ਨੇ ਤੀਰਥਾਪੁਰੀ ਵਲ ਨਿਕਲ ਜਾਣ ਦਾ ਮਨ ਬਣਾਇਆ ਤਾਕਿ ਗਰਮੀ ਆਉਂਦੇ ਹੀ ਉਹ ਅਪਣੇ ਅਗਲੇ ਮਨਸੂਬੇ ਪੂਰੇ ਕਰ ਸਕੇ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਦਰਅਸਲ, ਉਸ ਨੇ ਦੁਸ਼ਮਣ ਫ਼ੌਜਾਂ ਦੇ ਆਉਣ ਦੇ ਸੰਭਾਵੀ ਰਾਹ ਬੰਦ ਕੀਤੇ ਹੋਏ ਸਨ ਤੇ ਉਹ ਬੇਫ਼ਿਕਰੀ ਦੇ ਆਲਮ ਵਿਚ ਬੈਠਾ ਸੀ
ਪਰ ਤਿੱਬਤੀ ਫ਼ੌਜ ਨੇ ਮਤਸਗ ਦੱਰੇ ਵਲੋਂ ਅਚਾਨਕ ਹਮਲਾ ਕਰ ਦਿਤਾ। ਭਾਰੀ ਬਰਫ਼ਬਾਰੀ, ਮਾਈਨਸ 34 ਡਿਗਰੀ ਤਾਪਮਾਨ, ਕੜਾਕੇ ਦੀ ਠੰਢ, ਭਾਰੇ ਕਪੜਿਆਂ ਦੀ ਕਮੀ ਤੇ ਏਨੀ ਉੱਚਾਈ ਦਾ ਮੈਦਾਨੇ-ਜੰਗ!! ਸੱਭ ਮਨਸੂਬੇ ਧਰੇ ਧਰਾਏ ਰਹਿ ਗਏ। ਗਹਿ ਗੱਚ ਮੁਕਾਬਲੇ ਵਿਚ 12 ਦਸੰਬਰ ਨੂੰ ਸ਼ੇਰ-ਏ-ਲੱਦਾਖ਼ ਨੂੰ ਖੱਬੇ ਮੋਢੇ ਉਤੇ ਗੋਲੀ ਲੱਗੀ। ਫਿਰ ਇਕ ਵੈਰੀ ਨੇ ਖੰਜਰ ਆਰ ਪਾਰ ਕਰ ਦਿਤਾ। ਇਕ ਛੋਟੀ ਜਹੀ ਉਕਾਈ ਤੇ ਭਰਮ ਕਰ ਕੇ ਸਾਡਾ ਬੇਹਦ ਸ਼ਕਤੀਸਾਲੀ ਜਰਨੈਲ ਮਾਰਿਆ ਗਿਆ।
ਤਿੱਬਤੀ ਲੋਕਾਂ ਵਿਚ ਉਸ ਦੀ ਬਹਾਦਰੀ ਤੇ ਦਲੇਰੀ ਦੀਆਂ ਇਸ ਕਦਰ ਧੁੰਮਾਂ ਪਈਆਂ ਹੋਈਆਂ ਸਨ ਕਿ ਨਲੂਏ ਦੇ ਨਾਂ ਵਾਂਗ ਆਮ ਜਨਤਾ ਉਸ ਨੂੰ ਹਊਆ ਸਮਝਦੀ ਸੀ। ਤਿੱਬਤੀ ਫ਼ੌਜ ਨੇ ਉਸ ਦਾ ਸਿਰ ਵੱਢ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉਤੇ ਟੰਗ ਦਿਤਾ ਤਾਕਿ ਲੋਕਾਂ ਨੂੰ ਸੱਚ ਪਤਾ ਲੱਗ ਸਕੇ ਤੇ ਉਹ ਰਾਤਾਂ ਨੂੰ ਡਰ-ਡਰ ਕੇ ਨਾ ਉੱਠਣ। ਉਂਜ, ਉਸ ਦੀ ਵੀਰਤਾ ਦੇ ਕਾਇਲ ਹੁੰਦਿਆਂ, ਤਕਲਾਕੋਟ ਵਾਸੀਆਂ ਵਲੋਂ ਬਣਾਈ ਇਕ ਆਲੀਸ਼ਾਨ ਤੇ ਖ਼ੂਬਸੂਰਤ ਯਾਦਗਾਰ ਅੱਜ ਤਕ ਉਸ ਦੀਆਂ ਸਫ਼ਲਤਾਵਾਂ ਦੀ ਗਵਾਹੀ ਭਰਦੀ ਹੈ।
ਸਾਡੇ ਇਸ ਮਹਾਨ ਜਰਨੈਲ ਨੇ ਮਨਫ਼ੀ 34 ਡਿਗਰੀ ਤਾਪਮਾਨ ਵਿਚ, ਬਰਫ਼ਾਂ-ਲੱਦੇ ਬਿਖਮ ਪਹਾੜਾਂ ਨੂੰ ਚੀਰਦਿਆਂ, 550 ਮੀਲ ਤਕ ਤਿੱਬਤੀ ਇਲਾਕੇ ਜਿੱਤ ਕੇ ਮਾਨਸਰੋਵਰ ਤਕ ਜਿਵੇਂ ਰਸਾਈ ਹਾਸਲ ਕੀਤੀ, ਉਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ। ਉਸ ਦੀਆਂ ਮੁਹਿੰਮਾਂ ਵਿਚ 12 ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ। ਜਾਪਦੈ ਜਿਵੇਂ ਸਾਡਾ ਇਹ ਬੱਬਰ ਸ਼ੇਰ ਅੱਜ ਵੀ ਤਿੱਬਤ ਵਿਚ ਹੀ ਸੁੱਤਾ ਪਿਆ ਹੋਵੇ।
ਅਸੀ ਪ੍ਰੋ. ਹਰਬੰਸ ਸਿੰਘ ਦੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ”ਸਿੱਖ ਰਾਜ ਸਮੇਂ ਲੱਦਾਖ਼ ਤੇ ਬਾਲਟਿਸਤਾਨ ਉਤੇ ਜਿੱਤਾਂ ਦਰਜ ਕਰਨ ਵਾਲਾ ਮਿਲਟਰੀ ਜਰਨੈਲ ਇਸ ਕਦਰ ਮਹਾਨ ਸੀ ਜਿਸ ਨੇ ਤਿੱਬਤ ਦੇ ਧੁਰ ਅੰਦਰ ਤਕ ਖ਼ਾਲਸਾ ਪਰਚਮ ਜਾ ਲਹਿਰਾਇਆ।” ਉਸ ਦੇ ਸ਼ਹੀਦੀ-ਜਾਮ ਪੀ ਜਾਣ ਉਪਰੰਤ ਵੀ, ਉਸ ਦੀਆਂ ਫ਼ੌਜਾਂ, ਮਿਲਟਰੀ ਅਫ਼ਸਰ ਬਸਤੀ ਰਾਮ ਦੀ ਕਮਾਂਡ ਹੇਠ ਜਨਵਰੀ 1842 ਤਕ ਤਿੱਬਤ ਵਿਚ ਹੀ ਰਹੀਆਂ ਤੇ ਮੁੜ ਲੱਦਾਖ਼ ਪਠਾਰ ਰਸਤੇ ਕਮਾਉਂ ਹੁੰਦੀਆਂ ਹੋਈਆਂ ਸਤਲੁਜ ਪਾਰ ਵਾਪਸ ਆ ਗਈਆਂ।
ਬਹੁਤ ਥੋੜੇ ਸੈਨਿਕ ਸ਼ਾਇਦ 242 ਹੀ ਸਹੀ ਸਲਾਮਤ ਵਾਪਸ ਪੁੱਜੇ, ਵਧੇਰੇ ਰਾਹ ਦੀਆਂ ਕਠਿਨਾਈਆਂ ਦੇ ਸ਼ਿਕਾਰ ਹੋ ਗਏ। 1942 ਵਿਚ ਪਹਿਲੀ ਵਾਰ ਰੂਪ ਕੁੰਡ ਝੀਲ (16500 ਫੁੱਟ ਉਚਾਈ) ਲਾਗੇ ਜੰਮੇ ਹੋਏ ਮਾਸ ਵਾਲੇ ਬੇਅੰਤ ਮਨੁੱਖੀ ਪਿੰਜਰ ਵੇਖੇ ਗਏ ਜੋ ਨਿਸ਼ਚੇ ਹੀ ਰਸਤਾ ਭਟਕ ਜਾਣ ਵਾਲੇ ਉਨ੍ਹਾਂ ਸੈਨਿਕਾਂ ਦੇ ਸਨ, ਜੋ ਅਪਣੇ ਜਰਨੈਲ ਦੇ ਤੁਰ ਜਾਣ ਪਿੱਛੋਂ ਬੇਸਰੋਸਾਮਾਨੀ, ਨਿਰਾਸ਼ਾ ਤੇ ਡਿਗਦੇ ਮਨੋਬੱਲ ਨਾਲ ਵਾਪਸ ਸਿੱਖ ਰਾਜ ਵਲ ਪਰਤ ਰਹੇ ਹੋਣਗੇ। ਕੇਹੀਆਂ ਅਣਹੋਣੀਆਂ ਦੇ ਭਾਗੀ ਬਣਦੇ ਰਹੇ ਸਾਡੇ ਜਰਨੈਲ!!
ਜਰਨੈਲ ਜ਼ੋਰਾਵਰ ਸਿੰਘ ਦਾ ਭਾਗਾਂ ਭਰਿਆ ਪਿਸਤੌਲ ਜਿਸ ਨੇ ਵੈਰੀਆਂ ਦੇ ਚੁਣ-ਚੁਣ ਕੇ ਆਹੂ ਲਾਹੇ, ਹੁਣ ਬਰਤਾਨੀਆ ਵਿਚ ਕਿਸੇ ਦੇ ਨਿਜੀ ਸੰਗ੍ਰਹਿ ਵਿਚ ਪਿਆ ਹੈ। ਲੇਹ ਤੇ ਸ਼ੁਰੂ ਵਿਚ ਬਣਵਾਏ ਉਸ ਦੇ ਕਿਲ੍ਹਿਆਂ ਵਿਚ ਉਸ ਦੇ ਆਦਮ-ਕੱਦ ਬੁੱਤ ਲੱਗੇ ਹੋਏ ਹਨ, ਜਿਹੜੇ ਆਉਣ ਵਾਲੇ ਸੈਲਾਨੀਆਂ, ਫ਼ੌਜੀਆਂ ਤੇ ਆਮ ਜਨਤਾ ਨੂੰ ਉਸ ਦੀ ਬਹਾਦਰੀ ਦੀ ਗੌਰਵ ਗਾਥਾ ਸੁਣਾਉਂਦੇ ਹਨ ਪਰ ਕੀ ਕਦੇ ਸਾਡੀਆਂ ਕੇਂਦਰੀ ਸਰਕਾਰਾਂ (ਭਾਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ) ਨੇ ਅਜਿਹੀਆਂ ਅਸਾਧਾਰਨ ਹਸਤੀਆਂ ਤੇ ਨਾਯਾਬ ਯੋਧਿਆਂ ਦੀਆਂ ਚਮਤਕਾਰੀ ਪ੍ਰਾਪਤੀਆਂ ਦਾ ਗੁਣ-ਗਾਨ ਕੀਤਾ ਹੈ?
ਲੱਦਾਖ਼ ਦੇ ਅਜੋਕੇ ਸੰਕਟ ਸਮੇਂ ਤਾਂ ਘੱਟੋ-ਘੱਟ ਜ਼ਰੂਰ ਉਹ ਇਤਿਹਾਸਕ ਜਿੱਤਾਂ ਆਮ ਲੋਕਾਂ ਤਕ ਪਹੁੰਚਾਉਣੀਆਂ ਚਾਹੀਦੀਆਂ ਸਨ ਜਿਹੜੀਆਂ ਸਾਡੇ ਲੋਕ ਨਾਇਕਾਂ ਨੇ ਅਪਣੇ ਸੁੱਖ, ਆਰਾਮ ਤਿਆਗ ਕੇ, ਪ੍ਰਵਾਰ ਤੇ ਸਮਾਜ ਤੋਂ ਦੂਰ ਜਾ ਕੇ ਪ੍ਰਾਪਤ ਕੀਤੀਆਂ ਸਨ। ਦੇਸ਼ ਦੇ ਭੁਗੋਲਿਕ, ਇਤਿਹਾਸਕ ਤੇ ਰਾਜਨੀਤਕ ਵਾਧੇ, ਵਿਕਾਸ ਅਤੇ ਵਿਸਤਾਰ ਵਿਚ ਯੋਗਦਾਨ ਪਾਉਣ ਵਾਲੇ ਅਜਿਹੇ ਬਾਂਕੇ ਨਾਇਕ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ। ‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ।’ ਸਾਡੇ ਸ਼ਾਨਾਂਮੱਤੇ, ਗੌਰਵਸ਼ਾਲੀ, ਰਸ਼ਕਯੋਗ, ਸੁਨਹਿਰੇ ਤੇ ਲਾਸਾਨੀ ਅਤੀਤ ਦਾ ਇਕ ਚਮਕਦਾ ਨਗੀਨਾ ਸੀ ਭੁਲਾਇਆ-ਵਿਸਾਰਿਆ ਜਰਨੈਲ, ਜਰਨੈਲ ਜੋਰਾਵਰ ਸਿੰਘ ਜੀ।
रागु सोरठि बाणी भगत कबीर जी की घरु १ ੴ सतिगुर प्रसादि ॥ संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥
अर्थ: राग सोरठि, घर १ में भगत कबीर जी की बाणी। अकाल पुरख एक है और सतिगुरू की कृपा द्वारा मिलता है। हे संत जनों। (मेरे) पवन (जैसे चंचल) मन को (अब) सुख मिल गया है, (अब यह मन प्रभू का मिलाप) हासिल करने योग्य थोडा बहुत समझा जा सकता है ॥ रहाउ ॥ (क्योंकि) सतिगुरू ने (मुझे मेरी वह) कमज़ोरी दिखा दी है, जिस कारण (कामादिक) पशु अडोल ही (मुझे) आ दबाते थे। (सो, मैं गुरू की मेहर से शरीर के) दरवाज़े (ज्ञान-इन्द्रियाँ: पर निंदा, पर तन, पर धन आदिक की तरफ़ से) बंद कर लिए हैं, और (मेरे अंदर प्रभू की सिफ़त-सलाह के) बाजे एक-रस बजने लग गए हैं ॥१॥ (मेरा) हृदय-कमल रूप घड़ा (पहले विकारों के) पानी से भरा हुआ था, (अब गुरू की बरकत से मैंने वह) पानी गिरा दिया है, और (हृदय को) ऊँचा कर दिया है। कबीर जी कहते हैं – (अब) मैंने दास ने (प्रभू के साथ) जान-पहचान कर ली है, और जब से यह साँझ पड़ी है, मेरा मन (उस प्रभू में ही) लीन हो गया है ॥२॥१०॥
ਅੰਗ : 656
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥ (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ। (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ, ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥ (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਕਬੀਰ ਜੀ ਆਖਦੇ ਹਨ – (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥
गूजरी महला ५ ॥ कबहू हरि सिउ चीतु न लाइओ ॥ धंधा करत बिहानी अउधहि गुण निधि नामु न गाइओ ॥१॥ रहाउ ॥ कउडी कउडी जोरत कपटे अनिक जुगति करि धाइओ ॥ बिसरत प्रभ केते दुख गनीअहि महा मोहनी खाइओ ॥१॥
(माया – मोहिया जीव ) कभी भी अपना मन परमात्मा (के चरणों) के साथ नहीं जोड़ता । (माया की खातिर) भाग-धोड़ करते हुवे (उसकी ) उम्र गुजर जाती है सभी गुणों के खजाने परमात्मा का नाम नहीं जपता ॥੧॥ रहाऊ॥ लूट कर एक एक पैसा कर के माया जोड़ता है अनेक तरीके इस्तमाल करके माया की खातिर धोड़ता फीरता है । परमात्मा का नाम भुलाने के कारण इसको अनेक दुःख लग जाते है। मन को मोहने वाली प्रभल माया इस के आत्मक जीवन को खा जाती है ॥੧॥
ਅੰਗ : 500
ਗੁਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥
ਅਰਥ: (ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ। (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ॥ ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ। ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥
रागु धनासरी बाणी भगत कबीर जी की ੴ सतिगुर प्रसादि ॥ राम सिमरि राम सिमरि राम सिमरि भाई ॥ राम नाम सिमरन बिनु बूडते अधिकाई ॥१॥ रहाउ ॥ बनिता सुत देह ग्रेह संपति सुखदाई ॥ इन्ह मै कछु नाहि तेरो काल अवध आई ॥१॥ अजामल गज गनिका पतित करम कीने ॥ तेऊ उतरि पारि परे राम नाम लीने ॥२॥ सूकर कूकर जोनि भ्रमे तऊ लाज न आई ॥ राम नाम छाडि अंम्रित काहे बिखु खाई ॥३॥ तजि भरम करम बिधि निखेध राम नामु लेही ॥ गुर प्रसादि जन कबीर रामु करि सनेही ॥४॥५॥
अर्थ: रागु धनासरी में भगत कबीर जी की बाणी। अकाल पुरख एक है और सतिगुरू की कृपा द्वारा मिलता है। हे भाई! प्रभू का सिमरन कर, प्रभू का सिमरन कर। सदा राम का सिमरन कर। प्रभू का सिमरन किए बिना बहुत जीव (विकारों में) डूबते हैं ॥१॥ रहाउ ॥ पत्नी, पुत्र, शरीर, घर, दौलत – यह सारे सुख देने वाले लगते हैं, परन्तु जब मौत-रूप तेरा अंत समय आया, तो इन में से कोई भी तेरा अपना नहीं रह जाएगा ॥१॥ अजामल, गज, गणिका – यह विकार करते रहे, परन्तु जब परमात्मा का नाम इन्होने जपा, तो यह भी (इन विकारों से) पार निकल गए ॥२॥ (हे सजन!) तूँ सूर, कुत्ते आदि के जन्मों में भटकता रहा, फिर भी तुझे (अब) शर्म नहीं आई (तूँ अभी भी नाम नहीं सिमरता)। परमात्मा का अमृत-नाम भुला कर क्यों (विकारों का) ज़हर खा रहा हैं ? ॥३॥ (हे भाई!) श़ास्त्रों के अनुसार किए जाने वाले कौन से कार्य हैं, और श़ास्त्रों में किन कार्यों की मनाही है – यह भ्रम छोड़ दे, और परमात्मा का नाम सिमर। हे दास कबीर जी! तूँ अपने गुरु की कृपा से अपने परमात्मा को ही अपना प्यारा (मित्र) बना ॥४॥५॥
ਅੰਗ : 692
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥
ਅਰਥ: ਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ। ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥ ਵਹੁਟੀ, ਪੁੱਤਰ, ਸਰੀਰ, ਘਰ, ਦੌਲਤ – ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ, ਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥ ਅਜਾਮਲ, ਗਜ, ਗਨਿਕਾ – ਇਹ ਵਿਕਾਰ ਕਰਦੇ ਰਹੇ, ਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥ (ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)। ਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ ? ॥੩॥ (ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ – ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ। ਹੇ ਦਾਸ ਕਬੀਰ ਜੀ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥