ਮਹਾਰਾਣੀ ਜਿੰਦ ਕੌਰ ਦਾ ਜਨਮ ਪਿੰਡ ਚਾੜ੍ਹ ਤਹਿਸੀਲ ਜ਼ਫ਼ਰਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਸ੍ਰ. ਮੰਨਾ ਸਿੰਘ ਔਲਖ਼ ਜ਼ਿੰਮੀਦਾਰ ਪ੍ਰਵਾਰ ਵਿਚ 1817 ਨੂੰ ਹੋਇਆ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆ ਹੋਰ ਵੀ ਰਾਣੀਆਂ ਸਨ ਪਰ ਮਹਾਰਾਣੀ ਦਾ ਖ਼ਿਤਾਬ ਸਿਰਫ਼ ਜਿੰਦ ਕੌਰ ਨੂੰ ਹੀ ਮਿਲਿਆ ਕਿਉਂਕਿ ਜਿੰਦ ਕੌਰ ਸਿਆਣੀ, ਤੀਖਣ ਬੁਧੀ ਦੀ ਮਾਲਕ, ਦਲੇਰ ਤੇ ਸਿੱਖ ਰਾਜ ਦੀ ਅਖ਼ੀਰ ਤਕ ਲੜਾਈ ਲੜਨ ਵਾਲੀ ਔਰਤ ਸੀ। ਇਹ ਮਹਾਰਾਜੇ ਦੀ ਸੱਭ ਤੋਂ ਛੋਟੀ ਰਾਣੀ ਸੀ।
ਮਹਾਰਾਣੀ ਜਿੰਦ ਕੌਰ ਨੇ 4 ਸਤੰਬਰ 1838 ਵਿਚ ਪੁੱਤਰ ਦਲੀਪ ਸਿੰਘ ਨੂੰ ਜਨਮ ਦਿਤਾ। ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ। ਮਹਾਰਾਣੀ ਜਿੰਦਾਂ ਵਿਆਹ ਤੋਂ ਢਾਈ ਸਾਲ ਬਾਅਦ ਹੀ ਵਿਧਵਾ ਹੋ ਗਈ ਸੀ।
ਦਲੀਪ ਸਿੰਘ ਨੂੰ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿੱਤਾ ਉਸ ਟਾਈਮ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾ ਦਿੱਤੀ। ਮਾਹਾਰਾਣੀ ਜਿੰਦਾ ਨੂੰ ਸਰਪ੍ਰਸਤ ਲਾ ਦਿੱਤਾ ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ । ਨਬਾਲਗ ਬੱਚੇ ਦੇ ਮੱਥੇ ਤੇ ਖੂਨ ਦਾ ਲਗਦਾ ਟਿੱਕਾ ਵੇਖ ਕੇ ਮਹਾਰਾਣੀ ਜਿੰਦ ਕੌਰ ਚਿੰਤਤ ਹੋ ਗਈ।
ਇਹ ਸਭ ਕੁਝ ਹੋਣ ਤੋਂ ਬਾਅਦ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਗੁੱਸੇ ਵਿਚ ਆ ਕੇ ਲਾਹੌਰ ਦਰਬਾਰ ਉਪਰ ਫੌਜ਼ ਚਾੜ੍ਹ ਲਿਆਇਆ । ਫੌਜ਼ ਨੇ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਮਾਰ ਦਿੱਤਾ। ਹੀਰਾ ਸਿੰਘ ਨੇ ਫਿਰ ਦਲੀਪ ਸਿੰਘ ਨੂੰ ਤਖ਼ਤ ਤੇ ਬਿਠਾ ਕੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਖੂਨ ਦਾ ਟਿੱਕਾ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ। ਆਪ ਵਜ਼ੀਰ ਬਣ ਗਿਆ ਅਤੇ ਮਹਾਰਾਣੀ ਜਿੰਦ ਕੌਰ ਨੂੰ ਸਰਪ੍ਰਸਤ ਲਾਇਆ ਗਿਆ ।
ਹੀਰਾ ਸਿੰਘ ਡੋਗਰਾ ਮਹਾਰਾਣੀ ਨਾਲ ਖਾਰ ਖਾਂਦਾ ਸੀ। ਉਹ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਲੱਗਾ ਸੀ ਜਦ ਸਾਜਿਸ਼ ਦਾ ਪਤਾ ਲੱਗਾ ਤਾਂ ਆ ਪਣੇ ਸਾਥੀਆ ਸਮੇਤ ਜੰਮੂ ਨੂੰ ਭੱਜ ਗਿਆ ਰਸਤੇ ਵਿਚ ਘੇਰ ਕੇ 21 ਦਸੰਬਰ 1844 ਨੂੰ ਮਾਰ ਦਿੱਤਾ। ਫਿਰ ਮਹਾਰਾਣੀ ਜਿੰਦ ਕੌਰ ਨੇ ਆਪਣੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਦਿੱਤਾ।
30 ਅਗਸਤ1845 ਨੂੰ ਇਕ ਸਾਜਿਸ਼ ਤਹਿਤ ਕੰਵਲ ਪਿਸ਼ੌਰਾ ਸਿੰਘ ਦਾ ਕਤਲ ਹੋ ਗਿਆ । ਇਸ ਕਤਲ ਦਾ ਇਲਜ਼ਾਮ ਜਵਾਹਰ ਸਿੰਘ ਦੇ ਸਿਰ ਲਗ ਗਿਆ । ਭੜਕੇ ਹੋਏ ਲੋਕਾਂ ਦੇ ਇ ਕੱਠ ਨੇ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਨਾਲ ਮਹਾਰਾਣੀ ਜਿੰਦ ਕੌਰ ਦਾ ਸਹਾਰਾ ਟੁੱਟ ਗਿਆ ।
10 ਫ਼ਰਵਰੀ1846 ਨੂੰ ਸਭਰਾਵਾਂ ਵਿਚ ਹੋਈ ਸਿੱਖਾਂ ਅਤੇ ਅੰਗਰੇਜ਼ਾ ਦੀ ਆਖਰੀ ਜੰਗ ਸੀ। ਇਸ ਜੰਗ ਵਿਚ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਰਕੇ ਸਿੱਖ ਹਾਰ ਗਏ। ਇਸ ਲੜਾਈ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਸਦਾ ਲਈ ਡੁੱਬ ਗਿਆ । ਅੰਗਰੇਜ਼ਾ ਨੇ 12 ਦਸੰਬਰ 1846 ਨੂੰ ਮਹਾਰਾਣੀ ਜਿੰਦਾ ਦੀ ਸਰਕਾਰੀ ਕੰਮਾਂ ਕਾਰਾਂ ਵਿਚ ਦਖ਼ਲ ਅੰਦਾਜ਼ੀ ਬੰਦ ਕਰ ਦਿੱਤੀ।
ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜਰਬੰਦ ਕਰ ਦਿੱਤਾ। 19 ਅਗਸਤ 1847 ਨੂੰ ਸੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿੱਤਾ। 29 ਮਾਰਚ1849 ਨੂੰ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।
16 ਮਈ 1848 ਨੂੰ ਇ ਕ ਕੈਦੀ ਦੇ ਤੌਰ ਤੇ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਨਾਰਸ ਭੇਜ ਦਿੱਤਾ। ਉਥੇ ਉਸ ਦਾ ਸੰਪਰਕ ਮਹਾਰਾਜਾ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣ ਗਿਆ ਜਦ ਅੰਗਰੇਜ਼ਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਮਾਰਚ 1849 ਵਿਚ ਮਹਾਰਾਣੀ ਜਿੰਦਾ ਨੂੰ ਚਿਨਾਰ ਕਿਲ੍ਹੇ ਵਿਚ ਭੇਜਣ ਦਾ ਫ਼ੈਸਲਾ ਲੈ ਲਿਆ ।
4 ਅਪ੍ਰੈਲ 1849 ਨੂੰ ਭਾਰੀ ਫੋਰਸ ਦੀ ਸੁਰੱਖਿਆ ਹੇਠ ਮੇਜਰ ਮੈਕਗਰੈਗਰ ਦੀ ਅਗਵਾਈ ਵਿੱਚ ਯੂ.ਪੀ ਦੇ ਚਿਨਾਰ ਕਿਲ੍ਹੇ ਜਿਲ੍ਹਾ ਮਿਰਜ਼ਾਪੁਰ ਵਿਚ ਭੇਜ ਦਿੱਤਾ। ਉਥੋਂ ਨੌਕਰਾਣੀ ਦੇ ਸਹਿਯੋਗ ਨਾਲ ਨੌਕਰਾਣੀ ਵਾਲੇ ਕਪੜੇ ਪਾ ਕੇ ਅਤੇ ਨੌਕਰਾਣੀ ਵਾਲਾ ਭੇਸ ਬਣਾ ਕੇ ਮਹਾਰਾਣੀ ਕਿਲ੍ਹੇ ਵਿਚੋਂ ਬਾਹਰ ਨਿਕਲ ਗਈ।
ਜਿੰਦਗੀ ਨਾਲ ਸੰਘਰਸ਼ ਕਰਦੀ 29 ਅਪ੍ਰੈਲ 1849 ਨੂੰ ਨਿਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚ ਗਈ। ਉਸ ਨੇ ਰਾਜੇ ਕੋਲ ਜਾ ਕੇ ਫ਼ਰਿਆਦ ਕੀਤੀ ਕੇ ਮੇਰੇ ਕਪੜੇ ਵੇਖ ਕੇ ਮੇਰਾ ਅੰਦਾਜਾ ਨਾ ਲਾਵੀ ਤੂੰ ਕਦੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦਾ ਨਾਮ ਸੁਣਿਆ ਹੈ ਤਾਂ ਜੰਗ ਬਹਾਦਰ ਨੇ ਹਾਂ ਵਿਚ ਸਿਰ ਹਿਲਾ ਦਿੱਤਾ ਫਿਰ ਜਿੰਦ ਕੌਰ ਨੇ ਕਿਹਾ, “ਮੈਂ ਉਸ ਮਹਾਰਾਜੇ ਦੀ ਰਾਣੀ ਹਾਂ ਮੇਰਾ ਅੰਗਰੇਜ਼ਾ ਨੇ ਰਾਜ ਭਾਗ ਖੋਹ ਲਿਆ ਹੈ ਮੇਰੇ ਨੌਂ ਸਾਲ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਮੇਰੇ ਕੋਲੋ ਵੱਖ ਕਰ ਦਿੱਤਾ ਹੈ।” ਮਹਾਰਾਣੀ ਦੇ ਦਖ ਸੁਣ ਕੇ ਨਿਪਾਲ ਦੇ ਰਾਜੇ ਨੇ ਜਿੰਦ ਕੌਰ ਨੂੰ ਕਿਹਾ,” ਮੈਂ ਤੇਰਾ ਦੁੱਖ ਤਾਂ ਨਹੀ ਵੰਡਾ ਸਕਦਾ ਨਾਂ ਹੀ ਮੈਂ ਫੌਜ਼ ਭੇਜ ਕੇ ਤੇਰੀ ਮਦਦ ਕਰ ਸਕਦਾ ਹਾਂ। ਪਰ ਤੈਨੂੰ ਸ਼ਰਨ ਦੇ ਸਕਦਾ ਹਾਂ।” ਰਾਜੇ ਜੰਗ ਬਹਾਦਰ ਨੇ ਮਹਾਰਾਣੀ ਨੂੰ ਨਿਪਾਲ ਵਿਚ ਸ਼ਰਨ ਦੇ ਕੇ ਕਠਮੰਡੂ ਵਿਚ ਰਹਿਣ ਦੀ ਆਗਿਆ ਦੇ ਦਿੱਤੀ।
ਪਰ ਅੰਗਰੇਜ਼ਾ ਨੂੰ ਮਹਾਰਾਣੀ ਦਾ ਪਤਾ ਲੱਗਾ ਅਤੇ ਮਹਾਰਾਣੀ ਜਿੰਦ ਕੌਰ ਨੂੰ ਬੰਦੀ ਬਣਾਉਣ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਡ ਭੇਜ ਦਿੱਤਾ। ਉਥੇ ਮਹਾਰਾਜ਼ਾ ਦਲੀਪ ਸਿੰਘ ਨੂੰ ਇਸਾਈ ਬਣਾ ਦਿੱਤਾ।
ਨਿਪਾਲ ਦੇ ਰਾਜੇ ਜੰਗ ਬਹਾਦਰ ਨੇ ਮਾਂ ਪੁੱਤ ਦੇ ਮਿਲਾਪ ਵਾਸਤੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿੱਤੀ। ਅੰਗਰੇਜ਼ਾ ਨੇ ਮਿਲਣ ਦੀ ਆਗਿਆ ਦੇ ਦਿੱਤੀ ਪਰ ਸ਼ਰਤ ਰੱਖ ਦਿੱਤੀ ਇਹ ਕਲਕੱਤੇ ਵਿਚ ਮਿਲ ਸਕਦੇ ਹਨ। ਜਨਵਰੀ 1861ਵਿਚ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆ ਗਿਆ ਉਸ ਦੀ ਮਾਂ ਤੇਰਾਂ ਸਾਲ ਬਾਅਦ ਪੁੱਤ ਨੂੰ ਮਿਲਣ ਵਾਸਤੇ ਕਲਕੱਤੇ ਆ ਗਈ। ਕੱਲਕੱਤੇ ਸਪੈਨਿਸ਼ ਹੋਟਲ ਵਿਚ ਮਾਂ ਪੁੱਤ ਦਾ ਮਿਲਾਪ ਹੋਇਆ । ਮਹਾਰਾਣੀ ਜਿੰਦਾ ਦੀ ਪੁੱਤਰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਸ ਨੇ ਪੁੱਤਰ ਨੂੰ ਗਲਵਕੜੀ ਵਿਚ ਲੈ ਕੇ ਪਿਆਰ ਕੀਤਾ। ਹੌਲੀ ਹੌਲੀ ਆਪਣੇ ਪੁੱਤਰ ਦੀ ਪਛਾਣ ਕਰਦੀ ਕਰਦੀ ਆਪਣਾ ਹੱਥ ਉਸ ਦੇ ਸਿਰ ਤੇ ਲੈ ਗਈ। ਮਹਾਰਾਣੀ ਉਸ ਦੇ ਸਿਰ ਤੇ ਜੂੜਾ ਆਪਣੇ ਹੱਥੀ ਕਰਿਆ ਕਰਦੀ ਸੀ ਅੱਜ
ਉਸ ਦੇ ਸਿਰ ਤੇ ਕੀਤੇ ਜੂੜੇ ਨੂੰ ਅਤੇ ਪੱਗ ਬੰਨੀ ਨੂੰ ਦੇਖਣਾ ਚਾਹੁੰਦੀ ਸੀ ਵਾਲ ਕੱਟੇ ਹੋਏ ਹੋਣ ਕਰਕੇ ਨਾ ਪੱਗ ਨਾ ਜੂੜਾ ਹੱਥ ਵਿਚ ਆਇਆ ਜਦ ਮੂੰਹ ਤੇ ਹੱਥ ਫੇਰਿਆ ਉਹ ਵੀ ਸਾਫ਼ ਸੀ। ਫਿਰ ਧਾਹਾਂ ਮਾਰ ਮਾਰ ਰੋਂਦੀ ਹੋਈ ਕਹਿਣ ਲੱਗੀ,
“ਮੇਰੀਏ ਕਿਸਮਤੇ ਤੂੰ ਇਹ ਕੀ ਕੀਤਾ ! ਮੇਰੇ ਸਿਰ ਦਾ ਤਾਜ ਵੀ ਖੋਹ ਲਿਆ ਰਾਜ ਭਾਗ ਵੀ ਖੋਹ ਲਿਆ ਮੇਰਾ ਪੰਜਾਬ ਵੀ ਖੋਹ ਲਿਆ ਮੇਰਾ ਪੁੱਤ ਵੀ ਵਿਛੋੜ ਦਿੱਤਾ ਮੇਰੀ ਜਾਨ ਤੋਂ ਪਿਆਰੀ ਸਿੱਖੀ ਵੀ ਖੋਹ ਲਈ ! ਮੈਂ ਲਾਹੌਰ ਕਿੱਲ੍ਹੇ ਦੇ ਬਾਹਰ ਖੜ੍ਹ ਕੇ ਸਵੇਰ ਵੇਲੇ ਹੀਰੇ ਜਵਾਹਰਤ ਦੇ ਭਰੇ ਥਾਲ ਵੰਡਣ ਵਾਲੀ ਅੱਜ ਨਰਕ ਭਰੀ ਜਿੰਦਗੀ ਭੋਗ ਰਹੀ ਹਾਂ।”
#ਸਿੱਖ_ਸਾਮਰਾਜ ਗਦਾਰ ਡੋਗਰਿਆਂ ਕਰਕੇ ਅੰਗਰੇਜੀ ਹਕੂਮਤ ਦੇ ਅਧੀਨ ਹੋ ਗਿਆ।ਇਸ ਤੋਂ ਬਾਅਦ ਮਹਾਰਾਣੀ ਜਿੰਦਾਂ ਨੇ ਬਹੁਤ ਦੁੱਖ ਝੱਲੇ।ਅਖੀਰ ਮੌਤ ਨੂੰ ਵੀ ਮਹਾਰਾਣੀ ਤੇ ਤਰਸ ਆ ਗਿਆ।
ਕਹਿੰਦੇ ਹਨ ਬੁਝਣ ਲੱਗੇ ਦੀਵੇ ਦੀ ਜੋਤ ਜਰਾ ਵਧੇਰੇ ਰੋਸ਼ਨ ਹੋ ਜਾਇਆ ਕਰਦੀ ਹੈ।ਮਰਨ ਕਿਨਾਰੇ ਪਈ #ਮਹਾਰਾਣੀ_ਜਿੰਦਾਂ ਦੀ ਸੁਰਤ ਵੀ ਕੁਝ ਚਿਰ ਵਾਸਤੇ ਸੰਭਲ ਗਈ।ਦਲੀਪ ਸਿੰਘ ਉਸਦੀ ਛਾਤੀ ਤੇ ਸਿਰ ਰੱਖ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਜਿੰਦਾਂ ਨਿ- ਸਤੇ ਹੋ ਰਹੇ ਹੱਥ ਨਾਲ ਪੁੱਤਰ ਦਾ ਸਿਰ ਪਲੋਸਦੀ ਹੋਈ ਬੋਲੀ- ” ਬੇਟੇ ਦਲੀਪ! ਤੂੰ ਨਹੀਂ ਜਾਣਦਾ ਤੇਰੇ ਵਾਸਤੇ ਮੇਰੇ ਦਿਲ ਵਿੱਚ ਕਿੰਨੀਆਂ ਰੀਝਾਂ ਸਨ।ਰੱਬ ਸਾਖੀ ਏ ਜੋ ਮੈਂ ਤੇਰੇ ਵਾਸਤੇ ਜਫਰ ਜਾਲੇ ਨੇ,ਤੂੰ ਅਜੇ ਨੌਂ ਮਹੀਨੇ ਚੋਵੀ ਦਿਨ ਦਾ ਸੀ ਜਦ ਤੇਰੇ ਪਿਤਾ ਜੀ ਮੈਨੂੰ ਸਦਾ ਦਾ ਸਲ ਦੇ ਗਏ।ਤੇਰੇ ਲਈ ਮੈਂ ਰੰਡੇਪਾ ਕੱਟਣਾ ਪਰਵਾਨ ਕਰ ਲਿਆ,ਨਹੀਂ ਤਾਂ ਬਾਕੀ ਰਾਣੀਆਂ ਵਾਂਗ ਮੈਂ ਵੀ ਮਹਾਰਾਜ ਨਾਲ ਸਤੀ ਹੋ ਜਾਂਦੀ।…ਲਾਲ! ਪੰਜ ਸਾਲ ਤੇ ਯਾਰਾਂ ਦਿਨ ਦਾ ਸੈਂ ਤੂੰ ਜਦ ਕਿਸਮਤ ਨੇ ਤੈਨੂੰ #ਪੰਜਾਬ_ਦਾ_ਬਾਦਸ਼ਾਹ ਬਣਾ ਦਿੱਤਾ।ਮੈਂ ਆਪਣੇ ਹੱਥੀਂ ਤੇਰੇ ਸਿਰ ਤੇ ਤਾਜ ਸਜਾਅ ਕੇ ਤੈਨੂੰ ਲਾਹੌਰ ਦੇ ਤਖਤ ਉਤੇ ਬੈਠਣ ਵਾਸਤੇ ਭੇਜਿਆ ਕਰਦੀ ਸਾਂ।ਤੇਰੇ ਨਿਕੇ ਨਿਕੇ ਕਦਮਾਂ ਨਾਲ ਮੇਰੀਆਂ ਵੱਡੀਆਂ ਵੱਡੀਆਂ ਰੀਝਾਂ ਨਚਿਆ ਕਰਦੀਆਂ ਸਨ।”
ਮੈਂ ਸੋਚਿਆ ਕਰਦੀ ਸਾਂ ,” ਜਦ ਮੇਰਾ ਦਲੀਪ ਜਵਾਨ ਹੋ ਕੇ ਸਹੀ ਅਰਥਾਂ ਵਿਚ ਰਾਜ ਭਾਗ ਸੰਭਾਲੇਗਾ ਤਾਂ ਮੈਂ ਜਿੰਦਗੀ ਦਾ ਸਫਰ ਮੁਕਾ ਕੇ ਅੰਤ ਦੀ ਵਾਰ ਪੁੱਤਰ ਦੇ ਮੋਢਿਆਂ ਤੇ ਆਪਣੇ ਸਿਰਤਾਜ ਦੇ ਚਰਨਾਂ ਵਿੱਚ ਪਹੁੰਚਾਂਗੀ।ਸ਼ੇਰੇ ਪੰਜਾਬ ਦੇ ਖੱਬੇ ਹੱਥ ਜਿੰਦਾ ਦੀ ਮਡ਼ੀ ਹੋਵੇਗੀ ਜਿਸ ਨੂੰ ਮੇਰਾ ਲਾਲ ਹੀਰਿਆਂ ਮੋਤੀਆਂ ਨਾਲ ਮਡ਼ ਦੇਵੇਗਾ।ਪੰਜਾਬ ਦੀ ਉਸ ਸ਼ਾਨ ਨੂੰ ਦੇਖ ਕੇ ਲੋਕ ਆਗਰੇ ਦਾ ਤਾਜ ਵੀ ਭੁਲ ਜਾਣਗੇ।ਪਰ ਚੰਨ ਜਿਸ ਰੀਝ ਦੇ ਪੂਰੇ ਹੋਣ ਦਾ ਸਮਾਨ ਹੀ ਨੀ ਰਿਹਾ ਉਸ ਦਾ ਜੁਬਾਨ ਤੇ ਲਿਾਉਣ ਦਾ ਕੀ ਲਾਭ? ਪਰ ਇਕ ਸਧਰ ਹੈ ਜੋ ਮੈਂ ਅੰਦਰ ਲੈ ਕੇ ਨਹੀਂ ਮਰਨਾਂ ਚਾਹੁੰਦੀ ।ਇਹ ਪੰਜ ਸੇਰ ਮਿਟੀ ਪੰਜਾਬ ਦੀ ਅਮਾਨਤ ਹੈ।ਵੇਖੀਂ ਕਿਤੇ ਗੈਰਾਂ ਦੇ ਦੇਸ਼ ਵਿੱਚ ਰੁਲਦੀ ਨਾ ਰਹਿ ਜਾਏ।ਮੇਰੇ ਸਵਾਸ ਪੂਰੇ ਹੋਣ ਤਕ ਮੇਰੀ ਅਰਥੀ ਨੂੰ ਏਥੋਂ ਚੁੱਕ ਲਈ।ਪੰਜਾਬ ਅੱਪਡ਼ੀਂ ਲਾਹੌਰ ਵਿੱਚ ਗੁਰਦਵਾਰਾ ਡੇਹਰਾ ਸਾਹਿਬ ਸਾਹਮਣੇ ਜਾ ਧਰੀਂ।”
…..”ਕੋਈ ਸਿੱਖ #ਸ਼ਹੀਦ_ਗੁਰੂ_ਅਰਜਨ_ਦੇਵ_ਜੀ ਨੂੰ ਮੱਥਾ ਟੇਕ ਕੇ ਮੁੜਦਾ ਵੇਖੇਂਗਾ ਤਾਂ ਉਸਦੀ ਚਰਨ ਧੂੜ ਮੱਥੇ ਤੇ ਲਾ ਦੇਈਂ।ਭਲਾ ਜੇ ਤੱਤੀ ਜਿੰਦਾਂ ਦੀ ਪੁੱਠੀ ਤਕਦੀਰ ਸਿੱਧੀ ਹੋ ਜਾਏ ਤਾਂ।…..ਜਿਸ ਵੇਲੇ ਤੂੰ ਮੇਰਾ ਸਿਰ #ਸ਼ੇਰੇ_ਏ_ਪੰਜਾਬ ਦੇ ਚਰਨਾਂ ‘ਚ ਧਰ ਕੇ ਅਰਦਾਸ ਕਰ ਰਿਹਾ ਹੋਵੇਂਗਾ,ਮੇਰੀਆਂ ਸੱਧਰਾਂ ਅਸਮਾਨ ਤੋਂ ਬੂੰਦਾਂ ਬਣ ਕੇ ਮਹਾਰਾਜ ਦੀ ਸਮਾਧ ਤੇ ਬਰਸ ਰਹੀਆਂ ਹੋਣਗੀਆਂ।”…..ਚੰਨ!ਇਕ ਹੋਰ ਵੀ ਪੱਕੀ ਕਰਨਾ ਚਾਹੁੰਦੀ ਹਾਂ।ਮਰਨ ਵਾਲੇ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਦੋ ਬੂੰਦਾਂ ਆ ਜਾਇਆ ਕਰਦੀਆਂ ਨੇ ,ਲੋਕ ਉਸ ਦੀਆਂ ਪਲਕਾਂ ਬੰਦ ਕਰ ਦੇਂਦੇ ਨੇ।ਉਹ ਆਖਰੀ ਹੰਝੂ ਧਰਤੀ ਤੇ ਢਹਿ ਕੇ ਫਨਾਹ ਹੋ ਜਾਇਆ ਕਰਦੇ ਨੇ।ਪਰ ਮੇਰੇ ਲਾਲ!ਮੇਰੇ ਨਾਲ ਇਹ ਅਨਰਥ ਨਾ ਕਰੀਂ।ਮਤਾ ਮੋਈ ਜਿੰਦਾਂ ਦੇ ਹੰਝੂ ਇਸ ਬੇਗਾਨਿਆਂ ਦੀ ਧਰਤੀ ਤੇ ਢਹਿ ਕੇ ਉਸ ਨਿਰਦਈ ਅੰਗਰੇਜ ਅੱਗੇ ਫਰਿਆਦ ਕਰਨ,ਜਿਸ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ।ਇਹ ਮੇਰੀ ਅੰਤਿਮ ਭੇਟਾ ਹੈ,ਮੇਰੇ ਸਿਰਤਾਜ ਵਾਸਤੇ ਲੈ ਜਾਈਂ।”
ਦੋ-ਚਾਰ ਹਟਕੋਰੇ ਆਏ ਤੇ ਜਿੰਦਾਂ ਪੂਰੀ ਹੋ ਗਈ।ਅੰਗਰੇਜ ਹਕੂਮਤ ਨੇ ਮਹਾਰਾਣੀ ਦੀ ਦੇਹ ਨੂੰ ਪੰਜਾਬ ਲੈ ਜਾਣ ਦੀ ਆਗਿਆ ਨਾ ਦਿੱਤੀ।ਬੰਬਈ ਦੇ ਨੇੜੇ, ਨਰਬਦਾ ਨਦੀ ਦੇ ਕੰਢੇ ਮਹਾਰਾਣੀ ਦਾ ਸਿਵਾ ਬਲ ਰਿਹਾ ਸੀ।#ਮਹਾਰਾਜਾ_ਦਲੀਪ_ਸਿੰਘ ਮਾਂ ਦੇ ਚਰਨਾਂ ਵਲ ਖੜਾ ਹੰਝੂ ਵਹਾ ਰਿਹਾ ਸੀ।ਉਹਦੇ ਅੰਗਰੇਜ ਰਖਵਾਲੇ ਵਾਪਸ ਜਾਣ ਨੂੰ ਕਾਹਲੇ ਪੈ ਰਹੇ ਸਨ।ਮਹਾਰਾਣੀ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਸੀ,ਜਾਂ ਦਲੀਪ ਸਿੰਘ ਨੂੰ ਮਜਬੂਰਨ ਮਘਦੇ ਅੰਗਿਆਰ ਨਦੀ ਵਿੱਚ ਪ੍ਰਵਾਹ ਕੇ ਵਾਪਸ ਮੁੜਨ ਲੱਗਾ ਕੀ ਦੇਖਦਾ ।
ਮਹਾਰਾਣੀ ਦੀ ਵਿਭੂਤੀ ਨਰਮਦਾ ਨਦੀ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੀ ਸਮੁੰਦਰ ਵਲ ਜਾ ਰਹੀ ਸੀ ਤੇ ਉਸਦੀ ਆਤਮਾ ਆਪਣੇ ਉਜੜੇ ਪੰਜਾਬ ਉੱਤੇ ਝਾਤੀ ਮਾਰਨ ਵਾਸਤੇ ਉਡੀ ਜਾਂਦੀ ਸੀ।
ਜੋਰਾਵਰ ਸਿੰਘ ਤਰਸਿੱਕਾ।

ਗੁਰਿਆਈ ਦਿਵਸ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਮਾਤਾ ਜੀ: ਮਾਤਾ ਕ੍ਰਿਸ਼ਨ ਕੌਰ ਜੀ
ਪਿਤਾ ਜੀ: ਸ੍ਰੀ ਗੁਰੂ ਹਰਿਰਾਇ ਜੀ
ਪ੍ਰਕਾਸ਼ ਮਿਤੀ: 8 ਸਾਵਣ, ਸੰਮਤ 1713 ਬਿ. (7 ਜੁਲਾਈ, ਸੰਨ 1656 ਈ.)
ਪ੍ਰਕਾਸ਼ ਸਥਾਨ: ਕੀਰਤਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਪੰਜਾਬ
ਗੁਰਿਆਈ: 6 ਕੱਤਕ, ਸੰਮਤ 1718 ਬਿ. (7 ਅਕਤੂਬਰ, ਸੰਨ 1661 ਈ.)
ਜੋਤੀ-ਜੋਤ: 3 ਵੈਸਾਖ, ਸੰਮਤ 1721 ਬਿ. (30 ਮਾਰਚ, ਸੰਨ 1664 ਈ.)
ਜੋਤੀ-ਜੋਤ ਸਥਾਨ: ਦਿੱਲੀ
ਗੁਰੂ ਸਾਹਿਬ ਜੀ ਦਾ ਬਚਪਨ: ਆਪ ਜੀ ਦਾ ਚਿਹਰਾ ਮਨਮੋਹਣਾ ਅਤੇ ਹਿਰਦਾ ਕੋਮਲ ਸੀ।ਆਪ ਜੀ ਦਾ ਬਚਪਨ ਗੁਰੂ-ਪਿਤਾ ਸ੍ਰੀ ਗੁਰੂ ਹਰਿਰਾਇ ਜੀ ਦੀ ਨਿਗਰਾਨੀ ਹੇਠ ਬੀਤਿਆ ਜਿਸ ਕਾਰਨ ਗੁਰੂ ਸਾਹਿਬ ਜੀ ਦੀ ਰੱਬੀ ਸ਼ਖ਼ਸੀਅਤ ਵਾਲੇ ਗੁਣ ਆਪ ਜੀ ਦੇ ਜੀਵਨ ਦਾ ਹਿੱਸਾ ਬਣ ਗਏ।
ਸ੍ਰੀ ਗੁਰੂ ਹਰਿਰਾਇ ਜੀ ਦਾ ਵੱਡੇ ਪੁੱਤਰ ਵੱਲੋਂ ਮੁੱਖ ਮੋੜਨਾ: ਬਾਲ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਰਾਮ ਰਾਇ ਜੀ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ।ਜਦ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਜੀ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਆਪਣੀ ਥਾਂ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਦਿੱਲੀ ਭੇਜ ਦਿੱਤਾ।ਰਾਮ ਰਾਇ ਨੇ ਪਹਿਲਾਂ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਕਰਾਮਾਤਾਂ ਵੀ ਦਿਖਾਈਆਂ।ਅੰਤ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜ਼ੇਬ ਨੇ ਰਾਮ ਰਾਇ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ।ਬਾਦਸ਼ਾਹ ਉੱਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ੀ ਪ੍ਰਾਪਤ ਕਰਨ ਲਈ ਰਾਮ ਰਾਇ ਨੇ ਕਿਹਾ ਕਿ ਅਸਲ ਸ਼ਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ।ਇਸ ਘੋਰ ਅਵੱਗਿਆ ਕਾਰਨ ਸ੍ਰੀ ਗੁਰੂ ਹਰਿਰਾਇ ਜੀ ਨੇ ਉਸ ਨੂੰ ਗੁਰਿਆਈ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ।
ਗੁਰਿਆਈ ਦੀ ਬਖ਼ਸ਼ਸ਼: ਸ੍ਰੀ ਗੁਰੂ ਹਰਿਰਾਇ ਜੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅਕਤੂਬਰ 1661 ਈਸਵੀ ਵਿੱਚ ਯੋਗਤਾ ਦੇ ਅਧਾਰ ‘ਤੇ ਗੁਰਿਆਈ ਬਖਸ਼ ਦਿੱਤੀ।ਇਸ ਕਰਕੇ ਰਾਮ ਰਾਇ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।ਗੁਰਿਆਈ ਦੀ ਬਖ਼ਸ਼ਸ਼ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ।ਦੂਰ-ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੀਆਂ।ਗੁਰੂ ਜੀ ਨੇ ਉਨ੍ਹਾਂ ਨੂੰ ਨਾਮ ਸਿਮਰਨ ਦੀ ਦਾਤ ਦੇ ਕੇ ਸਿੱਧੇ ਰਸਤੇ ਪਾਇਆ।
ਰਾਮ ਰਾਇ ਵੱਲੋਂ ਔਰੰਗਜ਼ੇਬ ਪਾਸ ਸ਼ਿਕਾਇਤ: ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਇ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਿਆਈ ਅਤੇ ਜਾਇਦਾਦ ਦੇ ਦਿੱਤੀ ਹੈ।ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ।ਇਹ ਸੁਣਕੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ।ਦੀਵਾਨ ਨੇ ਕੀਰਤਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ।ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜ਼ੇਬ ਵਰਗੇ ਬਾਦਸ਼ਾਹ ਦਾ ਮੂੰਹ ਨਹੀਂ ਵੇਖਣਗੇ।ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਜੀ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਈਆਂ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਅਤੇ ਦਿਲਾਸਾ ਦਿੱਤਾ। ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ।ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉੱਘੇ ਸਿੱਖਾਂ ਤੋਂ ਬਿਨਾਂ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ।
ਲਾਲ ਚੰਦ ਬ੍ਰਾਹਮਣ ਦਾ ਹੰਕਾਰ ਤੋੜਨਾ: ਦਿੱਲੀ ਜਾਂਦੇ ਹੋਏ ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ।ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਕਹਿੰਦੇ ਹਨ।ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ।ਤੁਸੀਂ ਉਸ ਦੇ ਅਰਥ ਕਰਕੇ ਵਿਖਾਓ।ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ।ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ।ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ, ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰਾ ਹੰਕਾਰ ਤੋੜ ਦੇਣਗੇ।ਉਹ ਪੰਡਿਤ, ਇੱਕ ਛੱਜੂ ਨਾਮੀ ਅਨਪੜ੍ਹ ਆਦਮੀ ਨੂੰ ਲੈ ਆਇਆ।ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰਿ ਨਿਹਾਲ ਕੀਤਾ ਅਤੇ ਕਿਹਾ ਕਿ ਉਹ ਪੰਡਿਤ ਜੀ ਦੀ ਤਸੱਲੀ ਕਰਵਾਏ।ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ।ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਉਸ ਕੋਲੋਂ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ।ਪੰਡਿਤ ਨੇ ਇਹ ਕੌਤਕ ਵੇਖ ਕੇ ਗੁਰੂ ਜੀ ਦੇ ਚਰਨੀਂ ਪੈ ਕੇ ਮਾਫ਼ੀ ਮੰਗੀ।ਉਹ ਗੁਰੂ ਜੀ ਦਾ ਸਿੱਖ ਬਣ ਗਿਆ ਅਤੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ।
ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਨਾ: ਦਿੱਲੀ ਪਹੁੰਚ ਕੇ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ।ਔਰੰਗਜ਼ੇਬ ਨੇ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ।ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਲੋਕ ਲਿਖ ਕੇ ਭੇਜ ਦਿੱਤਾ:
ਕਿਆ ਖਾਧੈ ਕਿਆ ਪੈਧੈ ਹੋਇ॥ਜਾ ਮਨਿ ਨਾਹੀ ਸਚਾ ਸੋਇ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ॥
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ॥
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ॥
ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ।ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ।ਜਦ ਰਾਮ ਰਾਇ ਨੂੰ ਗੁਰਿਆਈ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਿਆਈ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ।ਰਾਮ ਰਾਇ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਗੁਰੂ ਪਿਤਾ ਜੀ ਨੇ ਉਸ ਨੁੂੰ ਤਿਆਗ ਦਿੱਤਾ।ਇਸ ਲਈ ਉਸ ਦਾ ਗੁਰਿਆਈ ਬਾਰੇ ਦਾਅਵਾ ਝੂਠਾ ਹੈ।ਸ਼ਹਿਜ਼ਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜ਼ੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ।ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸ਼ਕਤੀ ਪਰਖਣ ਲਈ ਕਿਹਾ।ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀ ਰਾਣੀ ਦੇ ਮਹਿਲ ਵਿੱਚ ਲੈ ਗਿਆ।ਰਾਣੀ ਨੇ ਆਪਣੀਆਂ ਗੋਲੀਆਂ ਨੂੰ ਵੀ ਆਪਣੇ ਵਰਗੀਆਂ ਵਧੀਆ ਪੁਸ਼ਾਕਾਂ ਪਹਿਨਾ ਦਿੱਤੀਆਂ ਅਤੇ ਆਪ ਉਨ੍ਹਾਂ ਦੇ ਵਿੱਚ ਬੈਠ ਗਈ।ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਭ ਗੋਲੀਆਂ ਨੂੰ ਛੱਡ ਕੇ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਗਏ।ਇਸ ਘਟਨਾ ਨਾਲ ਗੁਰੂ ਘਰ ਦੀ ਸ਼ੋਭਾ ਹੋਰ ਵੱਧ ਗਈ।
ਗੁਰੂ ਜੀ ਵੱਲੋਂ ਚੇਚਕ ਪੀੜਤ ਰੋਗੀਆਂ ਦੀ ਸਹਾਇਤਾ ਕਰਨਾ: ਜਦੋਂ ਗੁਰੂ ਜੀ ਦਿੱਲੀ ਪਹੁੰਚੇ ਸਨ ਤਾਂ ਉੱਥੇ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ।ਗੁਰੂ ਜੀ ਨੇ ਦੁਖੀਆਂ ਅਤੇ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ।ਸੰਗਤਾਂ ਦੇ ਦਸਵੰਧ ਅਤੇ ਭੇਟਾ ਨੂੰ ਇਸ ਸੇਵਾ ਲਈ ਵਰਤਿਆ।ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ।ਉਨ੍ਹਾਂ ਦੇ ਸਰੀਰ ਉੱਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ।ਆਪਣਾ ਅੰਤ ਸਮਾਂ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ, ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ।
ਜੋਤੀ-ਜੋਤ: ਆਪ ਜੀ 3 ਵੈਸਾਖ, ਸੰਮਤ 1721 ਬਿ. (30 ਮਾਰਚ, 1664 ਈ.) ਨੂੰ ਜੋਤੀ-ਜੋਤ ਸਮਾ ਗਏ।ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ਉੱਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।
ਸਿੱਖਿਆ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ।ਉਨ੍ਹਾਂ ਨੇ ਦਰਸਾਅ ਦਿੱਤਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਤਮਿਕ ਗਿਆਨ ਕਿਸੇ ਵੀ ਉਮਰ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੇ ਜੀਵਨ ਤੋਂ ਸਾਨੂੰ ਨਿਰਭਉ ਅਤੇ ਨਿਰਵੈਰ ਰਹਿੰਦੇ ਹੋਏ ਲੋੜਵੰਦਾਂ ਦੀ ਮਦਦ ਕਰਨ ਅਤੇ ਪਰਮਾਤਮਾ ਦੀ ਯਾਦ ਨੂੰ ਹਰ ਸਮੇਂ ਮਨ ਵਿੱਚ ਵਸਾ ਕੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਪ੍ਰੇਰਨਾ ਮਿਲਦੀ ਹੈ।

3 ਨਵੰਬਰ ਨੂੰ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜਦੋਂ ਮੈ ਆਪਣੀ ਮਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਸਰੀਰ ਵਿੱਚ ਖੁਸ਼ੀ ਦੀ ਇਕ ਝਰਨਾਹਟ ਜਹੀ ਪੈਦਾ ਹੋਈ। ਇਉਂ ਲਗਿਆ ਜਿਵੇਂ ਮਾਂ ਨੇ ਦੋਵੇਂ ਹੱਥ ਸਿਰ ਉੱਤੇ ਰੱਖ ਕੇ ਏਨਾ ਪਿਆਰ ਦਿੱਤਾ ਜੋ ਬਿਆਨ ਤੋ ਬਾਹਰ ਹੈ।
ਆਉ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਇਤਿਹਾਸ ਦੀ ਸਾਂਝ ਪਾਈਐ।
ਭਾਈ ਰਾਮਾ ਜੀ ਰੁਹਤਾਸ ਨਗਰ ਜਿਲਾ ਜਿਹਲਮ ਬੱਸੀ.ਖਤਰੀ ਦੇ ਘਰ ਮਾਤਾ ਜੱਸ ਦੇਵੀ ਜੀ ਦੀ ਕੁੱਖੋਂ ਇਕ ਬੱਚੀ ੧੮ ਕੱਤਕ ੧੭੩੮ ਬਿਕ : ਨੂੰ ਜਨਮੀ ਜਿਸ ਦਾ ਨਾਂ ਸਾਹਿਬ ਦੇਵੀ ਰੱਖਿਆ । ਬੀਬੀ ਸਾਹਿਬ ਦੇਵੀ ਇਕ ਚੰਗੇ ਧਾਰਮਿਕ ਵਾਤਾਵਰਣ ਵਾਲੇ ਘਰ ਵਿੱਚ ਪੈਦਾ ਹੋਣ ਕਰਕੇ ਪੂਰਨ ਧਾਰਮਿਕ ਵਿਚਾਰਾਂ ਨੂੰ ਗ੍ਰਹਿਣ ਕਰ ਪੂਰਨ ਗੁਰਮਤਿ ਵਿਚ ਪਰਪੱਕ ਹੋ ਗਈ । ਚੰਗੀ ਸੁੰਦਰ ਸ਼ਕਲ , ਖੁੱਲੇ ਹੱਡ ਪੈਰ , ਖੁੱਲਾ ਮਿਲਾਪੜਾ ਸੁਭਾਅ , ਨੂਰਾਨੀ ਮੁੱਖੜਾ । ਸਾਰੇ ਨਗਰ ਦੀ ਹਰਮਨ ਪਿਆਰੀ , ਮਿਠਬੋਲੜੀ , ਹਸਮੁੱਖ , ਸਹਿਣਸ਼ੀਲ , ਸਿਦਕ ਸਬੂਰੀ ਤੇ ਨਿਮਰਤਾ ਦੀ ਮੂਰਤ , ਘਰ ਵਿਚੋਂ ਗੁਰਮੁੱਖੀ ਪੜ ਜਪੁ ਜੀ , ਰਹਿਰਾਸ ਤੇ ਕੀਰਤਨ ਸੋਹਿਲਾ ਤੇ ਹੋਰ ਸ਼ਬਦ ਜਬਾਨੀ ਯਾਦ ਕਰ ਲਏ ।
ਬਚਪਨ ਤੋਂ ਹੀ ਸਾਹਿਬ ਦੇਵੀ ਪ੍ਰਮਾਤਮਾ ਦੀ ਭਗਤੀ ਵਿਚ ਮਗਨ ਰਹਿੰਦੀ ਹਰ ਵਕਤ ਸਿਮਰਨ ਕਰਦੀ ਰਹਿੰਦੀ ਬੋਲਦੀ ਘੱਟ । ਪਿੰਡ ਦੀ ਧਰਮਸ਼ਾਲਾ ਵਿੱਚ ਜਦੋਂ ਸਿੱਖ ਸੰਗਤ ਇਕੱਤਰ ਹੁੰਦੀ ਸ਼ਬਦ ਕੀਰਤਨ ਕਰਦੀ ਨਾਮ ਸਿਮਰਨ ਕਰਦੀ । ਇਲਾਕੇ ਦਾ ਮਸੰਦ ਧਰਮ ਪ੍ਰਚਾਰ ਕਰਦਾ ਬੀਬੀ ਸਾਹਿਬ ਦੇਵੀ ਸੰਗਤ ਲਈ ਲੰਗਰ ਤਿਆਰ ਕਰਦੀ।ਲੰਗਰ ਛੱਕਾ ਬਰਤਨ ਮਾਂਜਦੀ ਝਾੜੂ ਫੇਰਦੀ । ਸਾਰੀ ਸੰਗਤ ਦੁੱਖ ਸੁੱਖ ਵੇਲੇ ਇਕ ਦੂਜੇ ਦੇ ਭਾਈਵਾਲ ਹੁੰਦੀ ਇਸ ਨਗਰ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਦਸਮੇਸ਼ ਪਿਤਾ ਜੀ ਤੱਕ ਦੇ ਸ਼ਰਧਾਲੂ ਤੁਰੇ ਆਉਂਦੇ ਸਨ । ਇਥੋਂ ਪਹਿਲਾਂ ਵੀ ਸੰਗਤ ਅਨੰਦਪੁਰ ਦਸਮੇਸ਼ ਪਿਤਾ ਦੇ ਦਰਸ਼ਨਾਂ ਨੂੰ ਜਾਂਦੀ ਰਹੀ ਸੀ । ਹੋ ਸਕਦਾ ਹੈ ਸਾਹਿਬ ਦੇਵਾਂ ਇਸ ਤਰਾਂ ਗੁਰੂ ਜੀ ਦੇ ਦਰਸ਼ਨ ਕੀਤੇ ਹੋਣ ।
ਬੀਬੀ ਸਾਹਿਬ ਦੇਵੀ ਜਦੋਂ ਜੁਆਨ ਹੋਈ ਤਾਂ ਭਾਈ ਰਾਮਾ ਜੀ ਨੂੰ ਇਸ ਧਾਰਮਿਕ ਅਵਸਥਾ ਵਾਲੀ ਬਾਲੜੀ ਲਈ ਇਹੋ ਜਿਹਾ ਵਰ ਲੱਭਣ ਵਿੱਚ ਕਠਿਨਾਈ ਆਈ । ਸੋ ਉਨ੍ਹਾਂ ਦਿਨਾਂ ਵਿੱਚ ਸਿੱਖਾਂ ਵਿਚ ਗੁਰੂ ਘਰ ਨਾਲ ਸਬੰਧ ਬਣਾਉਣਾ ਆਪਣੇ ਚੰਗੇ ਭਾਗ ਸਮਝਦੇ ਸਨ । ਇਹੋ ਵਿਚਾਰ ਦਿਲ ਵਿੱਚ ਧਾਰਕੇ ਭਾਈ ਰਾਮਾ ਜੀ ਨੇ ਆਪਣੀ ਪਤਨੀ ਤੇ ਸੰਬਧੀਆਂ ਨਾਲ ਸਲਾਹ ਕਰਕੇ ਬੀਬੀ ਸਾਹਿਬ ਦੇਵੀ ਦਾ ਰਿਸ਼ਤਾ , ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਪੱਕੀ ਧਾਰ ਲਈ । ਇਹ ਵਿਚਾਰ ਜਦੋ ਮਾਪਿਆਂ ਨੇ ਸਾਹਿਬ ਦੇਵੀ ਨੂੰ ਦੱਸੇ ਤਾਂ ਬੀਬੀ ਜੀ ਨੇ ਹਾ ਕਰ ਦਿੱਤੀ ।
ਜਦੋਂ ਪਿੰਡ ਦੀ ਧਰਮਸ਼ਾਲਾ ਵਿੱਚ ਸੰਗਤ ਸ਼ਬਦ ਕੀਰਤਨ ਲਈ ਇੱਕਠੀ ਹੋਈ ਤਾਂ ਰਾਮਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਰੀ ਸੰਗਤ ਗੁਰੂ ਨਿਆਈ ਹੈ।ਦਾਸ ਆਪ ਅੱਗੇ ਬੇਨਤੀ ਕਰਦਾ ਹੈ ਕਿ ਸਾਰੀ ਸੰਗਤ ਬਾਲੜੀ ਸਾਹਿਬ ਦੇਵੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਇਕ ਮਨ ਹੋ ਕੇ ਅਰਦਾਸ ਕਰੋ । ‘ ਸਾਰੀ ਸੰਗਤ ਅਚੰਬਤ ਵੀ ਤੇ ਖੁਸ਼ ਵੀ ਹੋਈ ਕਿ ਗੁਰੂ ਜੀ ਦਾ ਸੰਬੰਧ ਇਸ ਤਰ੍ਹਾਂ ਪੋਠੋਹਾਰ ਦੀ ਸੰਗਤ ਨਾਲ ਸਿੱਧਾ ਹੀ ਹੋ ਜਾਵੇਗਾ । ਸਾਰਿਆ ਹੱਸ ਹੱਸ ਇਹ ਅਰਦਾਸ ਕੀਤੀ ਤੇ ਨਾਲ ਹੀ ਭਾਈ ਰਾਮਾ ਜੀ ਦੀ ਸਿਫ਼ਾਰਸ਼ ਲਈ ਸੰਗਤਾਂ ਨੇ ਅਨੰਦਪੁਰ ਜਾਣ ਲਈ ਤਿਆਰੀਆਂ ਕਰ ਲਈਆਂ । ਹਰ ਸਿੱਖ ਨੇ ਆਪਣੇ ਆਪਣੇ ਦਸਵੰਧ ਦੀ ਰਕਮ ਇਕੱਠੀ ਕਰ ਚਾਲੇ ਪਾ ਲਏ । ਭਾਈ ਰਾਮਾ ਜੀ ਆਪਣੇ ਸਾਕਾਂ ਸਬੰਧੀਆ ਸਮੇਤ ਵਿਆਹ ਦਾ ਸਾਮਾਨ ਕਪੱੜੇ , ਗਹਿਣਾ ਗੱਟਾ ਆਦਿ ਲੈ ਮੰਜ਼ਲਾਂ ਮਾਰਦੇ ਸੰਗਤ ਦੇ ਰੂਪ ਵਿੱਚ ਸ਼ਬਦ ਚੋਂਕੀ ਕਰਦੇ ਅਨੰਦਪੁਰ ਸਾਹਿਬ ਜਾ ਪੁੱਜੇ ।
ਅਨੰਦਪੁਰ ਸਾਹਿਬ ਪੁਜਦਿਆਂ ਭਾਈ ਰਾਮਾ ਜੀ ਤੇ ਸੰਗਤ ਨੇ ਆਪਣੇ ਦਸਵੰਧ ਭਾਈ ਭਗਵਾਨ ਸਿੰਘ ਦੀਵਾਨ ਪਾਸ ਜਮਾ ਕਰਾਇਆ | ਲਾਗੇ ਬੈਠੇ ਭਾਈ ਮਨੀ ਸਿੰਘ ਜੀ ਨੂੰ ਆਪਣੀ ਸਾਰੀ ਵਿਚਾਰ ਦੱਸੀ । ਇਨ੍ਹਾਂ ਦੋਵਾਂ ਭਾਈ ਰਾਮਾ ਜੀ ਨੂੰ ਯਕੀਨ ਦੁਆਇਆ ਕਿ ਉਹ ਉਸ ਦੀ ਲੜਕੀ ਦੇ ਗੁਰੂ ਜੀ ਨਾਲ ਰਿਸ਼ਤਾ ਕਰਨ ਦੀ ਗੁਰੂ ਜੀ ਨਾਲ ਗੱਲ ਤੋਰਨਗੇ । ਜਦੋਂ ਸਵੇਰੇ ਗੁਰੂ ਜੀ ਬਿਸਰਾਮ ਕਰ ਰਹੇ ਸਨ ਤਾਂ ਭਾਈ ਰਾਮਾ ਜੀ ਖੜੇ ਹੋ ਕੇ ਗਲ ਵਿਚ ਪਲਾ ਪਾ ਹੱਥ ਜੋੜ ਤੇ ਸੰਗਤ ਵੀ ਨਾਲ ਖੜ੍ਹੀ ਹੋ ਇਸੇ ਤਰ੍ਹਾਂ ਚੁੱਪ ਹੱਥ ਜੋੜ ਚੁਪ ਖੜੀ ਹੋ ਗਈ । ਬੋਲਣ ਕੁਝ ਨਾ | ਅੰਤਰਯਾਮੀ ਨੇ ਇਸ ਤਰ੍ਹਾਂ ਖੜ੍ਹਨ ਦਾ ਕਾਰਨ ਪੁਛਿਆ ਤਾਂ ਭਾਈ ਮਨੀ ਸਿੰਘ ਜੀ ਨੇ ਵਿਚੋਲਗੀ ਕਰਦਿਆਂ ਹੱਥ ਜੋੜਦੇ ਖੜੇ ਹੋ ਕਿਹਾ ਕਿ ਦੀਨ ਦੁਨੀ ਦੇ ਮਾਲਕ ਇਹ ਸੰਗਤ ਭਾਈ ਰਾਮਾ ਜੀ ਦੀ ਸਪੁੱਤਰੀ ਸਾਹਿਬ ਦੇਵੀ ਦਾ ਰਿਸ਼ਤਾ ਆਪ ਜੀ ਨਾਲ ਕਰਨ ਆਈ ਹੈ । ਕੁਝ ਚਿਰ ਚੁਪ ਰਹਿ ਗੁਰੂ ਜੀ ਬਚਨ ਕੀਤਾ ਕਿ ‘ ਮੈਂ ਅੰਮ੍ਰਿਤ ਤਿਆਰ ਕਰਨ ਵੇਲੇ ਬ੍ਰਹਮਚਾਰਜ ਧਾਰਨ ਕਰ ਲਿਆ ਸੀ । ਸੋ ਮੈਂ ਇਸ ਦੇ ਨਾਲ ਵਿਆਹ ਕਰਵਾਉਣ ਤੋਂ ਅਸਮਰਥ ਹਾਂ । ‘ ਭਾਈ ਸੰਤੋਖ ਸਿੰਘ ਲਿਖਦੇ ਹਨ : ਤਬ ਤੋਂ ਹਿਸਤ ਕਰਨ ਹਮ ਛੋਰਾ । ਬ੍ਰਹਮ ਚਰਜ ਮਹਿ ਨਿੱਤ ਮਨ ਜੋਰਾ ||
ਯਾਤੇ ਬਨੈ ਨਹੀਂ ਇਹ ਬਾਤੇ | ਛਪਯੋ ਬ੍ਰਿਤਾਂਤ ਨਾ ਸਭ ਬਖਿਆਤ ॥ ਗੁਰੂ ਜੀ ਦੇ ਇਹ ਬਚਨ ਸੁਣ ਭਾਈ ਰਾਮਾ ਜੀ ਤੇ ਪੋਠੋਹਾਰੀ ਸੰਗਤ ਇਹ ਬੜੀ ਨਿਰਾਸ਼ ਤੇ ਮਾਯੂਸ ਹੋਈ । ਇਨ੍ਹਾਂ ਨੂੰ ਦੁਖੀ ਹੋਏ ਵੇਖ ਭਾਈ ਭਗਵਾਨ ਸਿੰਘ ਜੀ ਭਾਈ ਮਨੀ ਸਿੰਘ ਜੀ ਹੋਰਾਂ ਗੁਰੂ ਜੀ ਅਗੇ ਫਿਰ ਬੇਨਤੀ ਕੀਤੀ ਕਿ ‘ ਗਰੀਬ ਨਿਵਾਜ਼ । ਆਪ ਦਾ ਬ੍ਰਹਮ ਚਰਜ ਦਾ ਧਾਰਨ ਵੀ ਠੀਕ ਹੈ ਪਰ ਇਸ ਸੰਗਤ ਦੀ ਪਿੰਡੋਂ ਤੁਰਨ ਲਗਿਆਂ ਦੀ ਕੀਤੀ ਅਰਦਾਸ ਬਾਰੇ ਫਿਰ ਵਿਚਾਰ ਕਰਨ ਦੀ ਖੇਚਲ ਕਰੋ ਕਿ ਇਹ ਕਿੱਡੀ ਦੂਰੋਂ ਵਾਟਾਂ ਮਾਰਦੇ ਆਪ ਤੇ ਸ਼ਰਧਾ ਧਾਰ ਆਏ ਹਨ । ਇਨ੍ਹਾਂ ਦੀ ਬੱਚੀ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਕੇ ਧੀਰਜ ਦਿਓ । ਭਾਈ ਰਾਮਾਂ ਜੀ ਫਿਰ ਬੜੀ ਤਰਸਯੋਗ ਹਾਲਤ ਵਿੱਚ ਤਰਲਾ ਮਾਰਦਿਆਂ ਕਿਹਾ ‘ ਮਹਾਰਾਜ ! ਕੋਈ ਬਿਧ ਬਣਾ ਦਿਉ । ‘ ਗੁਰੂ ਜੀ ਨੇ ਭਾਈ ਰਾਮਾ ਜੀ ਤੇ ਸੰਗਤ ਦੀ ਬੇਨਤੀ ਤਾਂ ਸਵੀਕਾਰ ਕਰ ਲਈ ਪਰ ਸ਼ਰਤ ਇਹ ਰੱਖ ਦਿੱਤੀ ਕਿ ਇਹ ਕਵਾਰਾ ਡੋਲਾ ਬਣਕੇ ਮਹਿਲਾਂ ਵਿਚ ਵਿਚਰ ਸਕਦੀ ਹੈ ਪਰ ਇਸ ਨਾਲ ਕੋਈ ਸੰਸਾਰਕ ਸੰਬਧ ਨਹੀਂ ਹੋਣਗੇ । ਕੇਸਰ ਸਿੰਘ ਛਿੱਬਰ ਲਿਖਦਾ ਹੈ : – ਰਹੈ ਕੁਆਰਾ ਡੋਰਾ ਰਾਮੂ ( ਰਾਮਾ ਜੀ ) , ਕਰਹਿ ਸੇਵ ਬਾਸਹੂ ਹਮ ਧਾਮੂ !
ਗੁਰੂ ਜੀ ਦੇ ਮੁਖਾਰਬਿੰਦ ਤੋਂ ਉਪ੍ਰੋਕਤ ਬਚਨ ਸੁਣ ਸਾਰੀ ਸੰਗਤ ਤੇ ਭਾਈ ਰਾਮਾ ਜੀ ਖੁਸ਼ ਹੋ ਗਏ । ਭਾਈ ਰਾਮਾ ਜੀ ਤੇ ਮਾਤਾ ਜੱਸ ਦੇਵੀ ਨੂੰ ਇਸ ਖੁਸ਼ੀ ਤੇ ਵਧਾਈਆਂ ਮਿਲਣ ਲੱਗੀਆਂ ਹੁਣ ਗੁਰੂ ਜੀ ਹੋਰਾਂ ਪਹਿਲਾਂ ਸਾਹਿਬ ਦੇਵੀ ਤੇ ਇਸ ਦੇ ਮਾਪਿਆਂ ਤੇ ਸੰਗਤ ਨੂੰ ਅੰਮ੍ਰਿਤ ਛਕਣ ਲਈ ਸ਼ਰਤ ਲਾਈ । ਇਨਾਂ ਸਾਰਿਆਂ ਨੇ ਅੰਮ੍ਰਿਤ ਪਾਨ ਕਰ ਲਿਆ । ਸਾਹਿਬ ਦੇਵੀ ਤੋਂ ਸਾਹਿਬ ਕੌਰ ਬਣਾ ਮਹਿਲਾ ਵਿਚ ਪ੍ਰਵੇਸ਼ ਕਰ ਦਿੱਤਾ । ਸਾਹਿਬ ਕੌਰ ਦੀ ਆਯੂ ਉਸ ਸਮੇਂ ਉਨ੍ਹੀ ਸਾਲ ਦੀ ਤੇ ਗੁਰੂ ਜੀ ਦੀ ੩੪ ਸਾਲ ਸੀ । ਵਿਆਹ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਨੂੰ ਦੁਲਹਣ ਬਣਾਇਆ ਗਿਆ । ਸਾਰੇ ਸਾਕ ਸੰਬੰਧੀ ਤੇ ਸੰਗਤ ਬੜੀ ਖੁਸ਼ ਸਨ ।੧੮ ਵਿਸਾਖ ਸੰਮਤ ੧੭੫੭ ਬਿ : ਨੂੰ ਭਾਈ ਰਾਮ ਕੋਇਰ [ ਗੁਰਬਖਸ਼ ਸਿੰਘ ] ਜੀ ਜਿਹੜੇ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ ਨੇ ਪੂਰਨ ਗੁਰ ਮਰਿਯਾਦਾ ਅਨੁਸਾਰ ਗੁਰੂ ਜੀ ਦਾ ਮਾਤਾ ਸਾਹਿਬ ਕੌਰ ਜੀ ਨਾਲ ਅਨੰਦ ਕਾਰਜ ਦੀ ਰੀਤੀ ਨਿਭਾਈ । ਤੇ ਪਿਛੋਂ ਮਾਤਾ ਗੁਜਰੀ ਕੌਰ ਜੀ ਆਪਣੀ ਨੂੰਹ ਮਾਤਾ ਸਾਹਿਬ ਕੌਰ ਨੂੰ ਆਪਣੇ ਨਾਲ ਮਹਿਲਾਂ ਵਿਚ ਪੱਕੇ ਤੌਰ ਤੇ ਲੈ ਗਏ । ਸੰਗਤ ਮਹੀਨੇ ਉਪਰੰਤ ਅਨੰਦਪੁਰ ਰਹਿ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਛੁੱਟੀਆਂ ਲੈ ਚਲ ਪਈ।ਪਰ ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਏਥੋਂ ਗੁਰੂ ਜੀ ਪਾਸ ਰਹਿ ਸੇਵਾ ਵਿਚ ਜੁੱਟ ਪਿਆ । ਮਹਿਲਾਂ ਵਿਚ ਆਉਂਦਿਆਂ ਮਾਤਾ ਸਾਹਿਬ ਕੌਰ ਦੇ ਆਪਣੇ ਮਿੱਠਬੋਲੜੇ , ਮਿਲਾਪੜੇ ਨਿਰਮਤਾ ਭਰਪੂਰ ਸੁਭਾਅ ਨੇ ਮਾਤਾ ਗੁਜਰ ਕੌਰ ਤੇ ਮਾਤਾ ਸੁੰਦਰ ਕੌਰ ਦਾ ਦਿਲ ਜਿੱਤ ਲਿਆ | ਘਰ ਦਾ ਕੰਮ ਕਰਨ ਤੋਂ ਉਪਰੰਤ ਸਾਹਿਬਜ਼ਾਦਿਆਂ ਦੀ ਸੇਵਾ ਸੰਭਾਲ ਦਾ ਕੰਮ ਆਪਣੇ ਜ਼ਿਮੇ ਲੈ ਲਿਆ । ਬੜੇ ਪਿਆਰ ਤੇ ਸਧਰਾਂ ਨਾਲ ਪਾਲਦੇ ਲਾਡ ਲੁਡਾਂਦੇ । ਆਪਣੇ ਮੁਢਲੇ ਸੁਭਾਅ ਅਨੁਸਾਰ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਜ਼ਬਾਨੀ ਨਿੱਤਨੇਮ ਕਰਦੇ ਪਾਣੀ ਲਿਆ ਮਾਤਾ ਗੁਜਰ ਕੌਰ ਜੀ ਦਾ ਇਸ਼ਨਾਨ ਕਰਾਉਂਦੇ।ਫਿਰ ਘਰ ਦੇ ਕੰਮ ਕਾਜ ਵਿਚ ਜੁੱਟ ਜਾਂਦੇ । ਆਪਣੇ ਮਨ ਵਿਚ ਮਾਤਾ ਸਾਹਿਬ ਕੌਰ ਨੇ ਇਹ ਪ੍ਰਤਿਗਿਆ ਕਰ ਲਈ ਕਿ ਜਿਨਾਂ ਚਿਰ ਗੁਰੂ ਜੀ ਦੇ ਦਰਸ਼ਨ ਨਾ ਕਰ ਲੈਣ ਉਨਾਂ ਚਿਰ ਮੂੰਹ ਨਹੀਂ ਜੂਠਾਲਣਾ । ਇਨ੍ਹਾਂ ਦੇ ਪ੍ਰੇਮ ਦੇ ਬਧੇ ਗੁਰੂ ਜੀ ਇਕ ਵਾਰੀ ਮਹਿਲਾਂ ਵਿਚ ਜ਼ਰੂਰ ਸਵੇਰੇ ਚਰਨ ਪਾਉਂਦੇ।ਜਿਸ ਦੀ ਗਵਾਹੀ ਇਤਿਹਾਸ ਭਰਦਾ ਹੈ : ਜੇ ਕਿਸੇ ਕਾਰਨ ਦਰਸ਼ਨ ਨਾ ਹੋਇ ਉਸ ਦਿਨ ਖਾਇ ਆਹਾਰ ਨਾ ਹੋਇ ॥ ਮਾਤਾ ਸਾਹਿਬ ਕੌਰ ਤੇ ਗੁਰੂ ਜੀ ਦਾ ਪ੍ਰਵਾਰਿਕ ਜੀਵਨ ਰੂਹਾਨੀ ਤੇ ਆਦਰਸ਼ਕ ਪ੍ਰੇਮ ਰੂਪੀ ਜੀਵਨ ਦੀ ਉਧਾਰਨ ਸੀ । ਜਿਸ ਵਿਚ ਮਾਤਾ ਜੀ ਨੇ ਗੁਰੂ ਜੀ ਨੂੰ ਨਿੱਤ ਪਹਿਲ ਦਿੱਤੀ ਤੇ ਨਿਤ ਗੁਰੂ ਜੀ ਦੀਆਂ ਖੁਸ਼ੀਆਂ ਤੇ ਚੜ੍ਹਦੀਆਂ ਕਲਾਂ ਲੋਚਦੇ ਰਹੇ । ਮਾਤਾ ਜੀ ਨੇ ਗੁਰੂ ਜੀ ਦੇ ਅਰਾਮ ਲਈ ਮਹਿਲਾਂ ਵਿਚ ਇਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ । ਜਿੱਥੇ ਆ ਕੇ ਗੁਰੂ ਜੀ ( ਮਾਤਾ ਗੁਜਰੀ ਕੌਰ ਜੀ ਦੇ ਚਰਨ ਬੰਦਨਾ ਕਰ ) ਬਿਰਾਜ ਜਾਂਦੇ ਸਨ । ਤੇ ਮਾਤਾ ਸਾਹਿਬ ਕੌਰ ਗੁਰੂ ਜੀ ਦੇ ਚਰਨ ਤੇ ਲੱਤਾਂ ਘੱਟਣ ਦੀ ਸੇਵਾ ਕਰਨ ਲੱਗ ਜਾਂਦੇ।ਇਕ ਦਿਨ ਨਿਤ ਪ੍ਰਤੀ ਸੇਵਾ ਕਰਦੇ ਕੁਝ ਅਸ਼ਾਂਤ ਜਿਹੇ ਸਨ , ਮਨ ਵਿਚ ਕੁਝ ਬੇਚੈਨੀ ਜਿਹੀ ਅਨੁਭਵ ਕਰ ਰਹੇ ਸਨ । ਅੰਤਰਜਾਮੀ ਨੇ ਪੁਛ ਹੀ ਲਿਆ ਕਿ “ ਭਲੀਏ ਲੋਕੇ ! ਜਿਹੜੀ ਤੇਰੇ ਦਿਲ ਵਿਚ ਗੱਲ ਹੈ । ਖੁਲ੍ਹ ਕੇ ਦੱਸ , ਬੁਲਾਂ ਤੇ ਲਿਆ , ਝਿਜਕ ਨਾ । ‘ ‘
ਮਾਤਾ ਜੀ ਨੈਣਾਂ ਵਿਚ ਹੰਝੂ ਭਰ ਕਿਹਾ ਕਿ ” ਦਾਸੀ ਦੇ ਵੀ ਕੋਈ ਪੁੱਤਰ ਝੋਲੀ ਪਾਓ ਜੀ ਬਚਨ ਕੀਤਾ ਜਾ ! ਅੱਜ ਤੋਂ ਖਾਲਸਾ ਤੇਰੀ ਝੋਲੀ ਪਾਉਂਦੇ ਹਾਂ । ਤੇਰਾ ਇਹ ਪੁੱਤਰ ਜੁਗਾਂ ਜੁਗਾਂਤਰਾਂ ਤੱਕ ਰਹਿਣ ਵਾਲਾ ਹੈ । ਸੋ ਗੁਰੂ ਜੀ ਨੇ “ ਖਾਲਸਾ ” ਮਾਤਾ ਜੀ ਦੀ ਝੋਲੀ ਪਾ ਸਦਾ ਲਈ ਪੁੱਤਰਾਂ ਵਾਲੀ ਬਣਾ ਦਿੱਤਾ । ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੂੰ ਕਿਹਾ ਜਾਂਦਾ ਹੈ ਕਿ “ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਤੇ ਪਿੰਡ ਅਨੰਦਪੁਰ ਹੋਇਆ । ‘ ‘ ਮਾਤਾ ਜੀ ਖਾਲਸਾ ਦੀ ਮਾਤਾ ਬਨਣ ਕਰਕੇ ਸਿੱਖ ਜਗਤ ਵਿਚ ਬੜੇ ਸਤਿਕਾਰੇ ਗਏ ॥ ਮਾਤਾ ਜੀ ਨੇ ਖਾਲਸਾ ਦੀ ਮਾਤਾ ਬਣ ਕੇ ਆਪਣੇ ਬਚਪਨ ਤੋਂ ਗ੍ਰਹਿਣ ਕੀਤੇ ਸਾਰੇ ਗੁਣ ਜਿਵੇਂ ਸੰਜਮ , ਸਿਦਕ , ਸੰਤੋਖ , ਸਬਰ ਸਹਿਣਸ਼ੀਲਤਾ , ਸੇਵਾ ਸਿਮਰਨ , ਨਿਰਭੈਅਤਾ , ਨਿਰਮਤਾ , ਸਦਾਚਾਰੀ , ਪਰਉਪਕਾਰੀ , ਨਿਆਕਾਰੀ , ਆਗਿਆਕਾਰੀ ਜਿਹੇ ਗੁਣ ਆਪਣੇ ਪੁੱਤਰ ਖਾਲਸੇ ਵਿਚ ਭਰਨੇ ਸ਼ੁਰੂ ਕਰ ਦਿੱਤੇ । ਮਾਤਾ ਦਾ ਪੁੱਤਰ ਖਾਲਸਾ ਵੀ ਆਪਣੇ ਮਾਂ ਵਾਂਗ ਜਤੀ ਸਤੀ ਰਿਹਾ । ਤਾਂ ਹੀ ਤਾਂ ” ਨੂਰ ਦੀਨ ਵਰਗਾ ਕਟੱੜ ਲਿਖਾਰੀ ਸਿੱਖਾਂ ਬਾਰੇ ਇਉਂ ਲਿਖਦਾ ਹੈ ਕਿ “ ਇਹ ਸਗ ( ਅਰਥ ( ਕੁੱਤਾ ) ਘਿਰਣਾ ਦਾ ਸ਼ਬਦ ) ਵੈਰੀ ਦੀ ਮਾਂ ਧੀ ਨੂੰ ਆਪਣੀ ਮਾਂ ਧੀ ਸਮਝਦੇ ਹਨ । ਇਨ੍ਹਾਂ ਵਿਚ ਦੁਰਾਚਾਰੀ ਤੇ ਵਿਭਚਾਰੀ ਜਿਹੀ ਕੋਈ ਚੀਜ਼ ਨਹੀਂ ਹੈ । ਇਹ ਭੱਜੇ ਜਾਂਦੇ , ਜ਼ਖ਼ਮੀ ਤੇ ਸੁੱਤੇ ਹੋਏ ਵੈਰੀ ਤੇ ਕਦੀ ਹਮਲਾ ਨਹੀਂ ਕਰਦੇ । ਅਨੰਦਪੁਰ ਤਿਆਗਣ ਵੇਲੇ ਸਰਸਾ ਨਦੀ ਕੰਢੇ ਗੁਰੂ ਜੀ ਦਾ ਪ੍ਰਵਾਰ ਤਿੰਨਾਂ ਭਾਗਾਂ ਵਿਚ ਵੰਡਿਆ ਗਿਆ । ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਵੱਲ ਚਲੇ ਗਏ । ਮਾਤਾ ਗੁਜਰੀ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਚਲੇ ਗਏ । ਮਾਤਾਵਾਂ ਸਾਹਿਬ ਕੌਰ , ਸੁੰਦਰ ਕੌਰ ਜੀ ਸਰਸਾ ਪਾਰ ਕਰ ਭਾਈ ਮਨੀ ਸਿੰਘ ਜੀ , ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਦਿੱਲੀ ਨਿਵਾਸੀਆਂ ਨਾਲ ਦਿੱਲੀ ਚਲੇ ਗਏ । ਏਥੇ ਦਿੱਲੀ ਵਾਲਿਆਂ ਸਿੱਖਾਂ ਨੇ ਇਨਾਂ ਦਾ ਉਤਾਰਾ ਕੂਚਾ ਦਿਲ ਵਾਲੀ ਅਜਮੇਰੀ ਗੇਟ ਕਰਵਾਇਆ । ਪਿਛੋਂ ਫਿਰ ਇਕ ਲਾਲ ਪੱਥਰ ਦੀ ਬਣੀ ਹਵੇਲੀ ਵਿਚ ਰਹਿਣ ਲੱਗ ਪਏ । ਮਾਤਾਵਾਂ ਦਿੱਲੀ ਆ ਪ੍ਰਵਾਰ ਦਾ ਬੜਾ ਫਿਕਰ ਕਰਨ ਲੱਗੀਆਂ । ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਭਾਣੇ ਨੂੰ ਸਿਰ ਮੱਥੇ ਮੰਨ ਕੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਇਨ੍ਹਾਂ ਸ਼ਹੀਦਾਂ ਦੇ ਨਮਿਤ ਪਾਠ ਦਾ ਭੋਗ ਪਵਾਇਆ । ਜਦੋਂ ਮਾਤਾਵਾਂ ਨੂੰ ਗੁਰੂ ਜੀ ਦੇ ਤਲਵੰਡੀ ਸਾਬੋ ਪੁੱਜਣ ਦੀ ਖਬਰ ਮਿਲੀ ਤਾਂ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ “ ਮਾਤਾ ਸੁੰਦਰ ਕੌਰ , ਮਾਤਾ ਸਾਹਿਬ ਕੌਰ ਤੇ ਕ੍ਰਿਪਾਲ ਸਿੰਘ ਰਥਾਂ ਕਰਾਏ ਤੇ ਕਰ ਭਾਈ ਮਨੀ ਸਿੰਘ ਜੀ ਨਾਲ ਤਲਵੰਡੀ ਚੱਲ ਪਏ । ਜਦੋਂ ਉਥੇ ਪੁੱਜੇ ਤਾਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਬਾਰੇ ਖਿਆਲ ਆਇਆ ਤਾਂ ਅੱਖਾਂ ਵਿਚ ਹੰਝੂ ਭਰ ਆਇਆ ਪੁੱਤਰਾਂ ਬਾਰੇ ਪੁੱਛਿਆ । ਗੁਰੂ ਜੀ ਧੀਰਜ ਦੇਂਦਿਆਂ ਸਿੱਖਾਂ ਵੱਲ ਇਸ਼ਾਰਾ ਕਰਦਿਆਂ ਫੁਰਮਾਇਆ : “ ਇਨ ਪੁਤਰਨ ਕੇ ਸੀਸ ਪੁਰ ਵਾਰ ਦੀਏ ਸੁਤ ਚਾਰ । ਚਾਰ ਮੂਏ ਤੋ ਕਿਆ ਭਇਆ , ਜੀਵਤ ਕਈ ਹਜਾਰ ।
ਜਦੋਂ ਮਾਤਾਵਾਂ ਏਥੇ ਪੁੱਜੀਆਂ ਤਾਂ ਭਾਈ ਡੱਲੇ ਨੂੰ ਗੁਰੂ ਜੀ ਨੇ ਇਨ੍ਹਾਂ ਦੇ ਰਹਿਣ ਲਈ ਤੰਬੂ ਦਾ ਪ੍ਰਬੰਧ ਕਰਨ ਲਈ ਕਿਹਾ । ਪਰ ਡੱਲੇ ਨੇ ਇਨ੍ਹਾਂ ਨੂੰ ਆਪਣੀ ਵੱਡੀ ਹਵੇਲੀ ਵਿਚ ਆਰਾਮ ਨਾਲ ਰਹਿਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ । ਪਰ ਮਾਤਾਵਾਂ ਨੇ ਹਵੇਲੀ ਦਾ ਆਰਾਮ ਤਿਆਗ ਬਾਹਰ ਭੁੰਜੇ ਜ਼ਮੀਨ ਤੇ ਵਿਛਾਉਣਾ ਕਰ ਗੁਰੂ ਜੀ ਦੇ ਚਰਨਾਂ ਵਿਚ ਰਹਿਣਾ ਸਵੀਕਾਰ ਕੀਤਾ । ਭਾਈ ਸੰਤੋਖ ਸਿੰਘ ਲਿਖਦੇ ਹਨ : ਦੋਹੋ ਸੁਨ ਭਾਖਯੋ ਇਹ ਬਲੋ । ਪ੍ਰਭ ਕੇ ਪ੍ਰਾਨ ਬਿਖੇ ਹੈ ਭਲੋ । ‘ ‘ ਜਿਥੇ ਮਾਤਾਵਾਂ ਦਾ ਤੰਬੂ ਲੱਗਾ ਸੀ ਉਥੇ ਇਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ । ਸਾਬੋ ਦੀ ਤਲਵੰਡੀ ਨੂੰ ਅੱਜ ਕਲ੍ਹ ਦਮਦਮਾ ਸਾਹਿਬ ਕਹਿੰਦੇ ਹਨ । ਏਥੇ ਹੀ ਗੁਰੂ ਜੀ ਹੋਰਾਂ ਅੰਤਰ ਧਿਆਨ ਹੋ ਕੇ ਭਾਈ ਮਨੀ ਸਿੰਘ ਜੀ ਪਾਸੋਂ ( ਤੰਬੂ ਲਵਾ ਕੇ ) ਵਿਚ ਆਸਣ ਲਾ ਆਦਿ ਗ੍ਰੰਥ ਦਾ ਉਤਾਰਾ ਕਰਾਇਆ ਤੇ ਵਿਚ ਨਾਵੇਂ ਗੁਰੂ ਜੀ ਦੀ ਬਾਣੀ ਵੀ ਰਾਗਾਂ ਅਨੁਸਾਰ ਦਰਜ ਕੀਤੀ । ਭਾਈ ਦੀਪ ਸਿੰਘ ਜੀ ਨੇ ਕਲਮਾਂ ਘੜਣ , ਸਿਆਈ ਤਿਆਰ ਤੇ ਕਾਗਜ ਤਿਆਰ ਕਰਨ ਦੀ ਸੇਵਾ ਨਿਭਾਈ । ਏਥੇ ਹੀ ਗੁਰੂ ਜੀ ਹੋਰਾਂ ਭਾਈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰਾਂ ਨੂੰ ਆਦਿ ਗ੍ਰੰਥ ਦੇ ਵਿਆਖਿਆ ਸਹਿਤ ਅਰਥ ਸਮਝਾਏ । ਇਸ ਕਾਰਜ ਲਈ ਇਕ ਵਿਦਿਆਲਾ ਖੋਹਲਿਆ ਗਿਆ ਜਿਸ ਨੂੰ ‘ ਟਕਸਾਲ ” ਦਾ ਨਾਮ ਦਿੱਤਾ ਗਿਆ । ਏਥੇ ਗੁਰੂ ਜੀ ਦਸ ਮਹੀਨੇ ਟਿਕੇ । ਮਾਲਵੇ ਵਿਚ ਨਸ਼ਿਆਂ , ਤੰਮਾਕੂ , ਅਫੀਮ ਦਾ ਬਹੁਤ ਰਿਵਾਜ ਸੀ । ਗੁਰੂ ਜੀ ਨੇ ਪ੍ਰਚਾਰ ਦੀਆਂ ਵਹੀਰਾਂ ਚਲਾਈਆਂ ਪਿੰਡ ਪੱਧਰ ਤੇ ਪ੍ਰਚਾਰ ਕੀਤਾ ਗਿਆ । ਸਿੱਖ ਧਰਮ ਬਲਵਾਨ ਹੋਇਆ । ਮਾਤਾਵਾਂ ਏਥੇ ਗੁਰੂ ਜੀ ਪਾਸ ਰਹਿ ਕੇ ਹਰ ਪ੍ਰਕਾਰ ਦੀ ਸੇਵਾ ਤੇ ਸਹੂਲਤ ਪ੍ਰਦਾਨ ਕੀਤੀ । ਦਮਦਮਾ ਸਾਹਿਬ ਤੋਂ ਗੁਰੂ ਜੀ ਨੇ ‘ ਜ਼ਫਰਨਾਮਾ ਫਤਹਿ ਦੀ ਚਿੱਠੀ ਲਿਖ ਕੇ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਦੱਖਣ ਵਿਚ ਔਰੰਗਜ਼ੇਬ ਨੂੰ ਭੇਜਿਆ ਜਿਸ ਵਿਚ ਉਸ ਦੇ ਕਰਿੰਦਿਆਂ ਦੀਆਂ ਕਰਤੂਤਾਂ ਤੇ ਸਿੱਖਾਂ ਤੇ ਢਾਹੇ ਗਏ ਜ਼ੁਲਮਾਂ ਦਾ ਵਰਨਣ ਸੀ । ਇਹ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਉਸ ਨੂੰ ਮਿਲਣ ਲਈ ਸੱਦ ਭੇਜਿਆ।ਹੁਣ ਗੁਰੂ ਜੀ ਨੇ ਭਾਈ ਦੀਪ ਸਿੰਘ ਜੀ ਨੂੰ ਟਕਸਾਲ ਦੀ ਸੌਂਪਣਾ ਕਰਕੇ ਮਾਤਾਵਾਂ ਨੂੰ ਭਾਈ ਮਨੀ ਸਿੰਘ ਤੇ ਨਾਲ ਭਾਈ ਸਾਹਿਬ ਸਿੰਘ ਸਮੇਤ ਦਿੱਲੀ ਵੱਲ ਤੋਰ ਦਿੱਤਾ । ਆਪ ਅਜੇ ਰਾਜਸਥਾਨ ਹੀ ਪੁੱਜੇ ਸਨ ਕਿ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲ ਗਈ।ਦੱਖਣ ਵੱਲ ਜਾਣ ਦੀ ਬਜਾਏ ਗੁਰੂ ਜੀ ਸਿੱਧੇ ਦਿੱਲੀ ਵੱਲ ਚਲ ਪਏ । ਔਰੰਗਜ਼ੇਬ ਦੇ ਪੁੱਤਰਾਂ ਵਿਚ ਤਖ਼ਤ ਪ੍ਰਾਪਤ ਕਰਨ ਦੀ ਲੜਾਈ ਚਲ ਪਈ । ਬਹਾਦਰ ਸ਼ਾਹ ਨੇ ਸਿੱਖਾਂ ਦੀ ਬਹਾਦਰੀ ਦੀਆਂ ਸਾਖੀਆਂ ਸੁਣੀਆਂ ਹੋਈਆਂ ਸਨ । ਇਸ ਨੇ ਗੁਰੂ ਜੀ ਅੱਗੇ ਆਪਣੀ ਸਹਾਇਤਾ ਲਈ ਬੇਨਤੀ ਕੀਤੀ । ਗੁਰੂ ਜੀ ਹੇਠ ਲਿਖੀਆਂ ਸ਼ਰਤਾਂ ਤੇ ਬਹਾਦਰ ਸ਼ਾਹ ਦੀ ਸਹਾਇਤਾ ਲਈ ਤਿਆਰ ਹੋ ਗਏ ।
ਪਹਿਲਾਂ ਬਾਦਸ਼ਾਹ ਸਿੱਖਾਂ ਹਿੰਦੂਆਂ ਨੂੰ ਮੁਸਲਮਾਨਾਂ ਸਮਾਨ ਹੱਕ ਪ੍ਰਦਾਨ ਕਰੇ ਦੂਜੇ ਹਰ ਇਕ ਨੂੰ ਨਿਆਂ ਮਿਲੇ , ਤੀਜੇ ਕਿਸੇ ਧਰਮ ਦੀ ਆਜ਼ਾਦੀ ਵਿਚ ਦਖ਼ਲ ਨਾ ਦਿੱਤਾ ਜਾਵੇ । ਚੌਥੇ ਬੇਦੋਸ਼ੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ । ਇਹ ਸ਼ਰਤਾਂ ਮੰਨੇ ਜਾਣ ਤੇ ਗੁਰੂ ਜੀ ਜੇਜੋਂ ਦੁਆਬੇ ਦੀ ਲੜਾਈ ਵਿਚ ਗੁਰੂ ਜੀ ਦੇ ਤੀਰ ਨਾਲ ਇਸ ਦਾ ਭਰਾ ਆਜਿਮ ਮਾਰਿਆ ਗਿਆ ਇਸ ਜਿੱਤ ਨੇ ਬਹਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿੱਤਾ । ਇਸ ਜਿੱਤ ਉਪਰੰਤ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਨਾਲ ਦਿੱਲੀ ਲੈ ਆਂਦਾ । ਸ਼ਾਹੀ ਮਹਿਮਾਨ ਦੇ ਤੌਰ ‘ ਤੇ ਗੁਰੂ ਜੀ ਦਾ ਸੁਵਾਗਤ ਕੀਤਾ ਗਿਆ । ਦਿੱਲੀ ਦੇ ਸਿੱਖ ਇਸ ਤਰ੍ਹਾਂ ਗੁਰੂ ਜੀ ਦਾ ਸ਼ਾਹੀ ਮਹਿਮਾਨ ਬਣ ਆਏ ਸੁਣ ਬੜੇ ਖੁਸ਼ ਹੋਏ । ਮਾਤਾਵਾਂ ਵੀ ਫੂਲੇ ਨਾ ਸਮਾਉਂਦੀਆਂ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਨੂੰ ਨਾਲ ਲੈ ਆਣ ਗੁਰੂ ਜੀ ਦੇ ਚਰਨ ਪਰਸੇ । ਦਿੱਲੀ ਦੇ ਸਿੱਖਾਂ ਗੁਰੂ ਜੀ ਵੱਲ ਵਹੀਰਾਂ ਘੱਤ ਦਿੱਤੀਆਂ ਰੌਣਕਾਂ ਬੱਝ ਗਈਆਂ । ਹੁਣ ਬਾਦਸ਼ਾਹ ਨੂੰ ਸੂਚਨਾ ਮਿਲੀ ਕਿ ਇਸ ਦੇ ਭਰਾ ਨੇ ਦੱਖਣ ਵਿਚ ਵਿਦਰੋਹ ਖੜ੍ਹਾ ਕਰ ਦਿੱਤਾ ਹੈ । ਇਸ ਨੇ ਗੁਰੂ ਜੀ ਨੂੰ ਆਪਣੀ ਸਹਾਇਤਾ ਲਈ ਨਾਲ ਦੱਖਣ ਵਿੱਚ ਜਾਣ ਲਈ ਤਿਆਰ ਕਰ ਲਿਆ । ਸੰਗਤ ਤੇ ਮਾਤਾਵਾਂ ਮਾਯੂਸ ਹੋ ਗਈਆਂ ਮਾਤਾਵਾਂ ਗੁਰੂ ਜੀ ਨਾਲੋਂ ਵਿਛੜਨਾ ਨਹੀਂ ਚਾਹੁੰਦੀਆਂ ਸਨ ।
ਮਾਤਾ ਸਾਹਿਬ ਕੌਰ ਦੇ ਜਿੱਦ ਕਰਨ ਤੇ ਗੁਰੂ ਜੀ ਹੋਰਾਂ ਮਾਤਾ ਭਾਗ ਕੌਰ ( ਭਾਗੋ ) ਝਬਾਲ ਜ਼ਿੰਦਾ ਸ਼ਹੀਦ ਮਾਤਾ ਸਾਹਿਬ ਕੌਰ ਇਨ੍ਹਾਂ ਦਾ ਭਰਾ ਸਾਹਿਬ ਸਿੰਘ ਤੇ ਭਾਈ ਮਨੀ ਸਿੰਘ ਜੀ ਹੋਰੀ ਨਾਲ ਲੈ ਲਏ । ਦਿੱਲੀ ਤੋਂ ਚਲ ਰਾਹ ਵਿਚ ਪ੍ਰਚਾਰ ਕਰਦੇ ਗੁਰੂ ਜੀ ਭਰਤਗੜ੍ਹ , ਬਿੰਦਰਾ ਬੰਨ੍ਹ , ਮੱਥਰਾ , ਆਗਰਾ , ਇੰਦੌਰ , ਨਾਗਪੁਰ , ਅਮਰਾਵਤੀ ਅਤੇ ਹਿੰਗੋਲ ਹੁੰਦੇ ਹੋਏ ਨੰਦੇੜ ਪੁੱਜੇ । ਰਾਹ ਵਿਚ ਇਕੱਠੀਆਂ ਹੋਈਆਂ ਬੀਬੀਆਂ ਨੂੰ ਮਾਤਾ ਜੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਗਏ ਤੇ ਗੁਰਮਤਿ ਦੇ ਲੜ ਲਾਉਂਦੇ ਗਏ । ਏਥੇ ਗੋਦਾਵਰੀ ਕੰਢੇ ਮਾਤਾ ਸਾਹਿਬ ਕੌਰ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ । ਇਥੇ ਮਾਤਾ ਜੀ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਨਿਤਨੇਮ ਕਰਦਿਆਂ ਸਾਰੀ ਸੰਗਤ ਦਾ ਲੰਗਰ ਤਿਆਰ ਕਰਦੇ।ਕੀਰਤਨ ਦਾ ਬੜਾ ਪ੍ਰਵਾਹ ਚਲਦਾ । ਬਾਲਕ ਜੱਸਾ ਸਿੰਘ ਆਹਲੂਵਾਲੀਆ ਵੀ ਸੰਗਤ ਨਾਲ ਆਇਆ ਹੋਇਆ ਸੀ । ਆਪਣੇ ਮਨੋਹਰ ਤੇ ਸੁਰੀਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਾ । ਏਥੇ ਹੀ ਗੁਰੂ ਜੀ ਨੇ ਆਪ ਨੂੰ ਪੰਥ ਦੀ ਸੇਵਾ ਕਰਨ ਦੀ ਅਸ਼ੀਰਵਾਦ ਦਿੱਤੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਸਮਾਂ ਨੇੜੇ ਆਇਆ ਵੇਖ ਮਾਤਾ ਸਾਹਿਬ ਕੌਰ ਪਾਸੋਂ ਲੰਗਰ ਛਕਦੇ ਬਚਨ ਕੀਤਾ ਕਿ ” ਅਕਾਲ ਪੁਰਖ ਤੇ ਪੂਰੀ ਸ਼ਰਧਾ ਰੱਖਣੀ । ਨਿਤ ਸਿਮਰਨ ਕਰਨਾ ਤੇ ਆਪਣੇ ਪੁੱਤਰ ਖਾਲਸੇ ਦੀ ਚੜ੍ਹਦੀ ਕਲਾ ਲਈ ਬਾਕੀ ਦਾ ਜੀਵਨ ਅਰਪਨ ਕਰਨਾ । ਮਾਤਾ ਜੀ ਆਖਰੀ ਸਮੇਂ ਤੱਕ ਗੁਰੂ ਜੀ ਪਾਸ ਵਿਚਰਨਾ ਚਾਹੁੰਦੇ ਸਨ ਵਿਛੜਨਾ ਨਹੀਂ ਸਨ ਚਾਹੁੰਦੇ । ਮਾਤਾ ਜੀ ਗੁਰੂ ਜੀ ਪਾਸੋਂ ਪੁਛਿਆ ਕਿ ਆਪ ਦੀ ਦਾਸੀ ਨੂੰ ਆਪ ਦੇ ਦਰਸ਼ਨ ਕਿਵੇਂ ਹੋਇਆ ਕਰਨਗੇ । ‘ ‘ ਮਾਤਾ ਜੀ ਵਲੋਂ ਵਾਰ ਵਾਰ ਇਹ ਬੇਨਤੀ ਸੁਣ । ਗੁਰੂ ਜੀ ਹੋਰਾਂ ਪੰਜ ਸ਼ਸਤਰ ਮਾਤਾ ਜੀ ਦੇ ਹਵਾਲੇ ਕਰਦਿਆਂ ਬਚਨ ਕੀਤਾ ਕਿ “ ਇਹ ਬੜੇ ਸਤਿਕਾਰ ਤੇ ਅਦਬ ਨਾਲ ਰੱਖਣੇ ਹਨ । ਇਸ਼ਨਾਨ ਪੂਜਾ ਪਾਠ ਕਰ ਇਨ੍ਹਾਂ ਸ਼ਸਤਰਾਂ ਦਾ ਧਿਆਨ ਕਰ ਸਾਨੂੰ ਯਾਦ ਕਰਨਾ ਹੈ । ਅਵੱਸ਼ ਸਾਡੇ ਦਰਸ਼ਨ ਹੋਣਗੇ । ਨਾਲ ਹੀ ਆਪਣੇ ਨਾਂ ਦੀ ਬਣੀ ਹੋਈ ਮੋਹਰ ਗੁਰੂ ਜੀ ਨੇ ਮਾਤਾ ਜੀ ਹਵਾਲੇ ਕਰ ਦਿੱਤੀ । ਇਸ ਦੇ ਵਰਤਨ ਦੀ ਆਗਿਆ ਕੇਵਲ ਮਾਤਾ ਜੀ ਨੂੰ ਹੀ ਦਿੱਤੀ । ਇਹ ਸ਼ਸਤਰ ( ਕ੍ਰਿਪਾਨ ) ਖੰਜਰ , ਜਮਧਰ ਅਤੇ ਦੋ ਖੰਡੇ ) ਜਿਹੜੇ ਅੱਜ ਕਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸੁਭਾਇਮਾਨ ਹਨ ।
ਗੁਰੂ ਜੀ ਹੋਰਾਂ ਇਕ ਪਾਲਕੀ ਵਿਚ ਮਾਤਾ ਸਾਹਿਬ ਕੌਰ ਦੂਸਰੀ ਪਾਲਕੀ ਵਿਚ ਇਹ ਪੰਜ ਸ਼ਸਤਰ ਰੱਖੇ ਤੇ ਪੰਜ ਤੀਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸਨ ਇਸ ਵਿਚ ਰੱਖ ਦਿੱਤੇ । ਮਾਮਾ ਕਿਰਪਾਲ ਸਿੰਘ ਭਾਈ ਸਾਹਿਬ ਸਿੰਘ ਜੀ ਬਾਲਕ ਜੱਸਾ ਸਿੰਘ ਆਹਲੂਵਾਲੀਆ ਭਾਈ ਮਨੀ ਸਿੰਘ ਨੂੰ ਸੰਗਤ ਦੀ ਸ਼ਕਲ ਵਿਚ ਦਿੱਲੀ ਤੋਰ ਦਿੱਤਾ ਗਿਆ । ਜਦੋਂ ਮਾਤਾ ਜੀ ਵਾਪਸ ਦਿੱਲੀ ਪੁੱਜੇ ਤਾਂ ਮਾਤਾ ਸੁੰਦਰ ਕੌਰ ਜੀ ਦਿੱਲੀ ਦੀ ਸੰਗਤ ਮੋਹਰੇ ਜਾ ਕੇ ਨਿੱਘਾ ਸਵਾਗਤ ਕੀਤਾ । ਮਾਤਾ ਸਾਹਿਬ ਕੌਰ ਨੇ ਗੁਰੂ ਜੀ ਦੇ ਸਾਰੇ ਕੌਤਕ ਦੱਸੇ । ਸੰਗਤਾਂ ਸੁਣ ਸੁਣ ਨਿਹਾਲ ਹੁੰਦੀਆਂ । ਦਿੱਲੀ ਦੀ ਸਾਰੀ ਸਿੱਖ ਸੰਗਤ ਮਾਤਾ ਜੀ ਪਾਸੋਂ ਗੁਰੂ ਜੀ ਬਾਰੇ ਜਾਨਣ ਆਉਂਦੀ । ਰੌਣਕਾਂ ਲੱਗ ਗਈਆਂ ਹਰ ਵਕਤ ਸਤਿਸੰਗ ਲੱਗਾ ਰਹਿੰਦਾ । ਬਾਲਕ ਜੱਸਾ ਸਿੰਘ ਆਹਲੂਵਾਲੀਆ ਦਾ ਮਨੋਹਰ ਰਸ ਭਿੰਨਾ ਕੀਰਤਨ ਸੁਣ ਸੰਗਤ ਨਿਹਾਲ ਹੁੰਦੀ । ਹੁਣ ਉਹ ਦਿਹਾੜਾ ਵੀ ਆ ਗਿਆ , ਜਿਸ ਦਿਨ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਦੀ ਹਿਰਦੇ ਵੇਦਿਕ ਖਬਰ ਵੀ ਮਾਤਾਵਾਂ ਤੇ ਸੰਗਤਾਂ ਨੂੰ ਪੁਜ ਗਈ । ਇਹ ਵੀ ਪਤਾ ਲੱਗਾ ਕਿ ਅੱਗੇ ਤੋਂ ਗੁਰਗੱਦੀ ਗਰੰਥ ਸਾਹਿਬ ਨੂੰ ਸੌਂਪ ਗਏ ਹਨ । ਇਹ ਹਿਰਦੇਵੇਦਿਕ ਖ਼ਬਰ ਸੁਣ ਮਾਤਾ ਸਾਹਿਬ ਕੋਰ ਦੇ ਨੈਣਾਂ ‘ ਚੋਂ ਬਰਸਾਤ ਦੀ ਝੜੀ ਲੱਗ ਗਈ । ਸਮਾਧੀ ਗਤਿ ਹੋ ਬੈਠ ਗਏ । ਕਈ ਦਿਨ ਕੁਝ ਆਹਾਰ ਨਾ ਕੀਤਾ | ਬੜੇ ਦੁਰਬਲ ਤੇ ਕਮਜ਼ੋਰ ਹੋ ਗਏ । ਭਾਈ ਸੰਤੋਖ ਸਿੰਘ ਜੀ ਲਿਖਦੇ ਹਨ : ਦੁਰਬਲ ਦੇਹ ਦਸਾ ਬਹੁ ਕੀਨੀ ਕਹੇ ਸੁੰਦਰੀ ਬਹੁਤ ਸਮਝਾਇ ॥ ਤਦਪ ਅਲਪ ਹੀ ਭੋਜਨ ਖਾਇ ॥ ਸਾਹਿਬ ਕੌਰ ਸਦਾ ਸਚੰਤ ॥ ਮਾਤਾ ਸਾਹਿਬ ਕੌਰ ਆਪ ਭਾਵੇਂ ਬਹੁਤ ਘੱਟ ਖਾਂਦੇ ਪਰ ਸੰਗਤ ਦਾ ਬਹੁਤ ਖਿਆਲ ਰੱਖਦੇ । ਹਰ ਵਕਤ ਸੇਵਾ ਸਿਮਰਨ ਵਿਚ ਗਲਤਾਨ ਰਹਿੰਦੇ । ਗੁਰੂ ਕਾ ਅਤੁੱਟ ਲੰਗਰ
ਚਲਾਉਂਦੇ । ਦੋਵਾਂ ਮਾਤਾਵਾਂ ਦਾ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਜੀ ਦੀ ਬਾਣੀ ਇਕੱਤਰ ਕਰਾ ਦਸਮ ਗ੍ਰੰਥ ਤਿਆਰ ਕਰਾਨਾ ਖਾਲਸਾ ਪੰਥ ਤੇ ਇਕ ਮਹਾਨ ਪਰਉਪਕਾਰੀ ਗੱਲ ਹੈ । ਜਿਹੜਾ ਕਿ ਪੰਥ ਕਦੇ ਨਹੀਂ ਭੁਲਾ ਸਕਦਾ । ਹੁਣ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਥਾਪ ਕੇ ਭੇਜਿਆ । ਜਿਹੜੀ ਸੇਵਾ ਉਨ੍ਹਾਂ ਅੰਤਮ ਸਮੇਂ ਤਕ ਨਿਭਾਈ । ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸ਼ਾਹ ਉਪਰ ਕੀਤੇ ਪਰਉਪਕਾਰਾਂ ਬਦਲੇ ਇਸ ਨੇ ਮਾਤਾਵਾਂ ਨੂੰ ਜਾਗੀਰ ਲਾ ਦਿੱਤੀ । ਜਦੋਂ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਦੋਸ਼ੀਆਂ ਨੂੰ ਸੋਧਨਾ ਸ਼ੁਰੂ ਕਰ ਦਿੱਤਾ । ਜਿਹੜੀ ਇਕ ਸ਼ਰਤ ਸੀ ਬਹਾਦਰ ਸ਼ਾਹ ਪਾਸੋਂ ਗੁਰੂ ਜੀ ਉਸ ਦੀ ਸਹਾਇਤਾ ਲਈ ਮਨਾਈ ਸੀ । ਬਾਦਸ਼ਾਹ ਨੇ ਮਾਤਾਵਾਂ ਤੇ ਦਬਾ ਪਾ ਕੇ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਰੋਕਣਾ ਚਾਹਿਆ । ‘ ‘ ਮਾਤਾ ਸਾਹਿਬ ਕੌਰ ਨੇ ਬਾਦਸ਼ਾਹ ਨੂੰ ਉੱਤਰ ਭੇਜਿਆ ਕਿ “ ਸਭ ਕੁਝ ਖੁਦਾ ਦੀ ਰਜ਼ਾ ਵਿਚ ਹੋ ਰਿਹਾ ਹੈ । ਅਸੀਂ ਅੱਲਾ ਤਾਲਾ ਦੀ ਮਨਸਾ ਵਿਚ ਦਖਲ ਨਹੀਂ ਦੇ ਸਕਦੇ । ਮਾਤਾ ਜੀ ਦਾ ਇਹ , ਨਿਰਭੈ ਤੇ ਨਿਧੜਕ ਉਤਰ ਸੁਣ ਉਹ ਅਬਗੋਲਾ ਹੋ ਗਿਆ । ਮਾਤਾਵਾਂ ਦੀ ਜਾਗੀਰ ਬੰਦ ਕਰ ਲੰਗਰ ਬੰਦ ਕਰਾਉਣ ਦੀ ਕੋਝੀ ਹਰਕਤ ਕੀਤੀ ਤੇ ਨਾਲ ਹੀ ਸਿੱਖਾਂ ਦੀ ਦਿਲੀ ਵਿਚ ਕਤਲੇਆਮ ਸ਼ੁਰੂ ਕਰ ਦਿੱਤਾ । ਸਿੱਖਾਂ ਦਾ ਕਤਲੇਆਮ ਦੀਆਂ ਖਬਰਾਂ ਸੁਣ ਮਾਤਾਵਾਂ ਬੜਾ ਦੁਖੀ ਤੇ ਚਿੰਤਾਤਰ ਹੋਈਆਂ ।
ਦਿੱਲੀ ਸਿੱਖਾਂ ਤੇ ਢਾਏ ਜਾ ਰਹੇਂ ਅੱਤਿਆਚਾਰ ਦੇ ਭਿਆਨਕ ਤੇ ਨਾਜ਼ੁਕ ਹਾਲਾਤ ਵੇਖ ਕੇ ਦਿੱਲੀ ਛੱਡ ਆਪਣੇ ਸਿੱਖਾਂ ਸਮੇਤ ਮੱਥਰਾ ਚਲੇ ਗਏ । ਪਰ ਗੁਰੂ ਜੀ ਦੇ ਪੰਜੇ ਸ਼ਸਤਰ ਭਾਈ ਜਵਾਹਰ ਸਿੰਘ ਦੇ ਹਵਾਲੇ ਕਰ ਗਏ । ਇਥੋਂ ਦੋਵੇਂ ਮਾਤਾਵਾਂ ਜੈ ਪੁਰ ਦੇ ਰਾਜੇ ਪਾਸ ਚਲੀਆਂ ਗਈਆਂ । ਜਿਥੇ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਜਾਂਦਿਆਂ ਠਹਿਰੇ ਸਨ ਤੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ । ਰਾਜੇ ਨੇ ਮਾਤਾਵਾਂ ਦੀ ਬਹੁਤ ਸੇਵਾ ਤੇ ਆਦਰ ਮਾਨ ਕੀਤਾ । ਇਨਾਂ ਦੇ ਰਹਿਣ ਲਈ ਜਮਨਾ ਦਰਿਆ ਕੰਢੇ ਇਕ ਸੁੰਦਰ ਮਹਲ ਬਣਵਾ ਦਿੱਤਾ | ਖਰਚੇ ਲਈ ਦੋ ਪਿੰਡਾਂ ਦੀ ਜਾਗੀਰ ਲਾ ਦਿੱਤੀ । ਰਾਜੇ ਜੈ ਸਿੰਘ ਨੇ ਇਨਾਂ ਲਈ ਗੋਲੀਆਂ ਕਾਂਮੀਆਂ ਰੱਖ ਦਿੱਤੀਆਂ ਤਾਂ ਕਿ ਇਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ । ਮਾਤਾਵਾਂ ਕਈ ਸਾਲ ਇਥੇ ਟਿਕੀਆਂ ਰਹੀਆਂ । ਏਥੇ ਅੱਜ ਤੱਕ “ ਮਾਤਾਵਾਂ ਦੀ ਹਵੇਲੀ ” ਕਰਕੇ ਇਹ ਥਾਂ ਪ੍ਰਸਿੱਧ ਹੈ । ਮੁਹੰਮਦ ਸ਼ਾਹ ਰੰਗੀਲੇ ਦੇ ਤਖ਼ਤ ਤੇ ਬੈਠਣ ਨਾਲ ਕੁਝ ਹਾਲਾਤ ਸੁਧਾਰੇ ਤਾਂ ਮਾਤਾਵਾਂ ਫਿਰ ਭਾਈ ਜਵਾਹਰ ਸਿੰਘ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਦਿੱਲੀ ਆ ਗਈਆਂ ਦੋਵੇਂ ਬੜੇ ਪਿਆਰ ਨਾਲ ਜੀਵਨ ਬਤੀਤ ਕਰਨ ਲੱਗੀਆਂ । ਏਥੇ ਖਾਲਸਾ ਪੰਥ ਦੇ ਮਸਲਿਆਂ ਬਾਰੇ ਬੜੇ ਠੱਰਮੇ ਤੇ ਸਿਆਣਪ ਨਾਲ ਵਿਚਾਰ ਕਰਕੇ ਫੈਸਲਾ ਦੇਂਦੇ । ਗੁਰੂ ਜੀ ਦਾ ਅੰਤਮ ਵੇਲੇ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਨੇ ਆਪਣੀ ਮੋਹਰ ਦੇਣ ਦਾ ਕੋਈ ਖਾਸ ਮਕਸਦ ਸੀ । ਜਿਹੜਾ ਮਾਤਾ ਜੀ ਨੇ ਬੜੇ ਸੁਚੱਜੇ ਢੰਗ , ਚਤੁਰਾਈ ਤੇ ਸਿਆਣਪ ਨਾਲ ਨਿਭਾਇਆ ਤੇ ਖਾਲਸਾ ਪੰਥ ਦੀ ਯੋਗ ਅਗਵਾਈ ਕਰ ਚੜਦੀਆਂ ਕਲਾਂ ਵੱਲ ਲਿਆਂਦਾ । ਡਾ . ਗੰਡਾ ਸਿੰਘ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਨੌ ਹੁਕਮਨਾਮੇ ਜਾਰੀ ਕੀਤੇ । ਜਿਨ੍ਹਾਂ ਤੋਂ ਆਪ ਵਿਚ ਖਾਲਸੇ ਦੀ ਮਾਂ ਦੀ ਹੋਂਦ ਤੇ ਰੂਪ ਦਰਸਾਉਂਦੇ ਹਨ । ਇਹ ਹੁਕਮਨਾਮਾ ਰਕਮ ਦੀ ਉਗਰਾਹੀ ਬਾਰੇ ਲਿਖਿਆ ਗਿਆ ਹੈ । ਜਾਂ ਲੰਗਰ ਜਾਂ ਲੋਕਭਲਾਈ ਖੂਹ ਆਦਿ ਲਵਾ ਕੇ ਲੋਕਾਂ ਨੂੰ ਦੇਣ , ਗਰੀਬਾਂ ਦੀਆਂ ਕੰਨਿਆਵਾਂ ਦੀ ਸਹਾਇਤਾ ਲਈ ਹਨ । ਇਨਾਂ ਵਿਚ ਪੁੱਤਰੋ ! ਤੁਸੀਂ ਮੇਰੇ ਪੁੱਤਰੋ , ਜਾਂ ਫਰਜ਼ੰਦ ( ਫਾਰਸੀ ) ਅਰਥ ਪੁੱਤਰ ) ਸ਼ਬਦ ਵਰਤੇ ਹਨ । ਹੁਕਮਨਾਮਿਆਂ ਵਿਚੋਂ “ ਗੁਰੂ ਗੁਰੂ ਜਪਣਾ । ਦਸਾਂ ਨੌਹਾਂ ਕਿ ਕਿਰਤ ਕਮਾਈ ਵਿਚ ਬਰਕਤ ਪਾਉਣ ਲਈ ਅਸੀਸਾਂ ਭਰੀਆਂ ਪਈਆਂ ਹਨ । ਇਕ ਹੁਕਮਨਾਮੇ ‘ ਚੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਿਸੇ ਮਨਚਲੇ ਮਸੰਦ ਨੇ ਦੋਵਾਂ ਮਾਤਾਵਾਂ ਵਿਚ ਪਾਟਿਕ ਪਾਉਣ ਦੀ ਕੋਸ਼ਿਸ਼ ਕੀਤੀ । ਇਸ ਹੁਕਮਨਾਮੇ ਵਿਚ ਉਸ ਨੂੰ ਦਬਕਿਆ ਗਿਆ ਹੈ ਕਿ ਗੁਰੂ ਘਰ ਇਕ ਹੀ ਸਮਝਣਾ ਹੈ । ਉਨਾਂ ਨੂੰ ਇਵੇਂ ਲਿਖਿਆ ਗਿਆ ਹੈ ਪਹਿਲਾਂ ਹੁਕਮਨਾਮਾ ਭਾਈ ਦੌਨਾ , ਭਾਈ ਸਭਾ , ਭਾਈ ਆਲਾ ਦੇ ਕਬੀਲੇ ਨਾਲ ਸੰਬੰਧਤ ਹੈ । ਸ੍ਰੀ ਮਾਤਾ ਸਾਹਿਬ ਦੇਵਾਂ ਜੀ ਵਲੋਂ ਭਾਈ ਦੁੱਨਾ ਸਭ ਤੁਸੀਂ ਅਸਾਡੀ ਵਲੋਂ ਫਿਰ ਰਹੇ ਹੋ ਅਰ ਕਾਰ ਭੇਟ ਲੰਗਰ ਤੇ ਕਦੀ ਕਿਛੁ ਨਹੀਂ ਭੇਜਦੇ ਕਿਆ ਤੁਸੀਂ ਮਾਤਾ ਸੁੰਦਰੀ ਦੇ ਬਖਰੇ ਆਏ ਹੋ । ਅਸਾਂ ਤੁਸਾਡੇ ਘਰ ਤੋਂ ਨਿਰਾਸਿ ਨਾਹ ਕਿਆ ਗੁਰੂ ਕਾ ਘਰ ਇਕ ਜਾਨਣਾ …. ( ਹੁਕਮਨਾਮਾ ਪੰਨਾ ੨੦੯ ਹੁਕਮਨਾਮਾ ੭੪ ) ਇਕ ਹੁਕਮਨਾਮੇ ਵਿਚ ਗਿਆਰਾਂ ਰੁਪੈ ਦੀ ਹੁੰਡੀ ਕਰਾ ਲੰਗਰ ਦੀ ਸੇਵਾ ਲਈ ਘਲਣ ਵਾਸਤੇ ਕਿਹਾ । ਨੌਸ਼ਹਿਰਾ ਪਨੂੰ ( ਤਰਨ ਤਾਰਨ ਤੋਂ ਬਾਰਾਂ ਮੀਲ ਦੀ ਵਿੱਥ ਤੇ ਹੈ । ਸ੍ਰੀ ਮਾਤਾ ਸਾਹਿਬ ਕੌਰ ਜੀ ਵਲੋਂ ਖਾਲਸਾ ਵਾਸੀ ਨਓ ਸ਼ਹਰਾ ਪਨੂਆ ਜੋਗ । ੧੧ “ ਯਾਰਾਂ ਰੁਪਏ ਲੰਗਰ ਦੇ ਖਰਚ ਨੂੰ ਤੁਸਾਡੇ ਉਪਰ ਫਰਮਾਇਸ਼ ਹੋਈ ਹੈ । ਅੱਗੇ ਕਾਰ ਭੇਟ ਸੁਖ ਮਨੰਤ ਦਸਵੰਧ ਸਭ ਤੋਂ ਅੰਤਲਾ ਹੁਕਮਨਾਮਾ ਜਿਸ ਵਿਚ ਲੰਗਰ ਲਈ ਪੈਸੇ ਹੁੰਝੀ ਕਰਾ ਕੇ ਘਲਣ ਲਈ ਕਿਹਾ ਹੈ । ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਭਾਈ ਆਲਮ ਸਿੰਘ ਜੰਮਾਇਤ ਦਾਰ , ਜੋਗੁ । “ ਗੁਰੂ ਪੂਰਾ ਤੁਸਾਡੀ ਦੇਗ ਤੇਗ ਫਤਹ ਕਰੇਲੰਗਰ ਵਾਸਤੇ ਫਰਮਾਇਸ਼ ਦੇਖਦੇ ਹੀ ਸਿੰਘਾਂ ਪਾਸੋਂ ਕਾਰ ਕਰ ਕੇ ਹੁੰਡੀ ਕਰਵਾਏ ਮੇਵੜੇ ਕੋ । ‘ ‘ ਇਨ੍ਹਾਂ ਹੁਕਮਨਾਮਿਆਂ ਰਾਹੀਂ ਮਾਤਾ ਜੀ ਨੇ ਖਾਲਸਾ ਪੰਥ ਦੀ ਮਾਤਾ ਬਣ ਕੇ ਮਾਤਾ ਖੀਵੀ ਜੀ ਦੇ ਲੰਗਰ ਪ੍ਰਥਾ ਨੂੰ ਕਾਇਮ ਰੱਖਦਿਆਂ ਸਿੱਖ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ ਤੇ ਖਾਲਸਾ ਪੰਥ ਨੂੰ ਵੇਲੇ ਕੁਵੇਲੇ ਸੇਧ ਦੇਂਦੇ ਰਹੇ । ਹੁਣ ਮਾਤਾ ਸਾਹਿਬ ਕੌਰ ਨੇ ਅੰਤਮ ਸਮਾਂ ਨੇੜੇ ਆਇਆ ਵੇਖ ਪਹਿਲਾਂ ਗੁਰੂ ਜੀ ਦੇ ਪੂਜਨੀਕ ਪੰਜ ਸ਼ਸਤਰ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਅਰਪਨ ਕੀਤੇ।ਫਿਰ ਆਪ ਨੇ ਇਸ਼ਨਾਨ ਕਰ ਸਫੈਦ ਪੁਸ਼ਾਕ ਪਹਿਣ ਸੁਰਤ ਗੁਰੂ ਜੀ ਦੇ ਚਰਨਾਂ ਨਾਲ ਜੋੜ ਸਮਾਧੀ ਲਾ ਲਈ । ਕੁਝ ਸਮੇਂ ਬਾਦ ਮਾਤਾ ਸੁੰਦਰ ਕੌਰ ਜੀ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਰੂਹ ਉਡਾਰੀ ਲਾ ਚੁੱਕੀ ਹੈ । ਇਸ ਦਿਨ ਮਾਘ ਦੀ ਇਕਾਦਸ਼ੀ ਸੰਮਤ ੧੮੦੪ ਸੀ । ਮਾਤਾ ਜੀ ੬੬ ਸਾਲ ਦੇ ਸਨ ੩੯ ਸਾਲ ਗੁਰੂ ਜੀ ਦਾ ਵਿਛੋੜਾ ਬਰਦਾਸ਼ਤ ਕੀਤਾ । ਮਾਤਾ ਸੁੰਦਰ ਕੌਰ ਜੀ ਦੇ ਹੁਕਮ ਅਨੁਸਾਰ ਇਨ੍ਹਾਂ ਦੇ ਸਸਕਾਰ ਲਈ ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹਰੇ ਲਾਗੇ ਚਿਖਾ ਚਿਣ ਦਿੱਤੀ । ਮਾਤਾ ਜੀ ਦੇ ਸਰੀਰ ਨੂੰ ਬੜੇ ਸੁੰਦਰ ਬਿਬਾਨ ਵਿਚ ਸਜਾ ਢੋਲਕੀ ਛੈਣਿਆਂ ਨਾਲ ਸ਼ਬਦ ਕੀਰਤਨ ਕਰਦੀ ਸੰਗਤ ਉਥੇ ਲੈ ਗਈ । ਮਾਤਾ ਸੁੰਦਰੀ ਜੀ ਨੇ ਭਿੱਜੇ ਨੈਣਾਂ ਨਾਲ ਆਪਣੇ ਪ੍ਰਵਾਰ ਦੇ ਆਖਰੀ ਜੀ ਨੂੰ ਆਪਣੇ ਹੱਥਾਂ ਨਾਲ ਦਾਗ ਦਿੱਤਾ । ਇਸ ਤੋਂ ਪਹਿਲਾਂ ਆਪਦੇ ਪ੍ਰਵਾਰ ਦੇ ਕਿਸੇ ਜੀ ਨੂੰ ਅੰਤਮ ਸਮੇਂ ਆਪ ਦਾ ਹੱਥ ਤੱਕ ਨਹੀਂ ਸੀ ਲੱਗਾ । ਫਿਰ ਮਾਤਾ ਸੁੰਦਰ ਕੌਰ ਇਨਾਂ ਦੇ ਨਮਿਤ ਪਾਠ ਦਾ ਭੋਗ ਪਵਾਇਆ ॥ ਮਾਤਾ ਸਾਹਿਬ ਕੌਰ ਜੀ ਦਾ ਜੀਵਨ ਸੇਵਾ , ਸਿਮਰਨ , ਸਿਦਕ ਤੇ ਸਬਰ ਸਹਿਣਸ਼ੀਲਤਾ ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਤੇ ਜਤ ਸਤ ਦਾ ਪ੍ਰਤੀਕ ਹੈ । ਆਪ ਨੇ ਇਹ ਸਾਰੇ ਗੁਣ ਆਪਣੇ ਪੁੱਤਰ ਖਾਲਸੇ ਵਿਚ ਪ੍ਰਵੇਸ਼ ਕੀਤੇ । ਸਾਰੇ ਸੰਸਾਰ ਵਿਚ ਇਨਾਂ ਦਾ ਜੀਵਨ ਅਦੁੱਤੀ ਤੇ ਲਾਸਾਨੀ ਹੈ ਇਨ੍ਹਾਂ ਦੀ ਉਦਾਹਰਣ ਮਿਲਣੀ ਅਸੰਭਵ ਹੈ ਕਿ ਆਪਣੇ ਪਤੀ ਦੇ ਹੁੰਦਿਆਂ ਆਪ ਨੇ ਪੂਰਨ ਜਤ ਸਤ ਤੇ ਬ੍ਰਹਮਚਾਰਜ ਜੀਵਨ ਬਤੀਤ ਕਰ ।ਉਨ੍ਹਾਂ ਦੀ ਏਨੀ ਸੇਵਾ ਕੀਤੀ ਹੋਵੇ ਕਿ ਪਿਛੋਂ ਉਨਾਂ ਦੇ ਦੱਸੇ ਮਾਰਗ ਤੇ ਚਲ ਕੇ ਏਡੀ ਮਹਾਨ ਜ਼ਿੰਮੇਵਾਰੀ ਨਿਭਾਈ ਹੋਵੇ । ਇਹ ਮਾਨ ਕੇਵਲ ਖਾਲਸਾ ਦੀ ਮਾਤਾ ਨੂੰ ਹੀ ਪ੍ਰਾਪਤ ਹੈ । ਆਪ ਨੂੰ ਗੁਰਪਤੀ ਦੀ ਸੇਵਾ ਕਰਨ ਲਈ ਕੇਵਲ ਸੱਤ ਸਾਲ ਪ੍ਰਾਪਤ ਹੋਏ । ਪਰ ਉਨ੍ਹਾਂ ਦੇ ਦਿੱਤੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਨ ਤੇ ਵਿਛੋੜਾ ਝੱਲਣ ਲਈ ੩੯ ਸਾਲ ਦਾ ਲੰਮਾ ਸਮਾਂ ਮਿਲਿਆ । ਆਪ ਦੇ ਜਤ ਸਤ , ਸਿਦਕ ਸੰਤੋਖ ਸੰਜਮ ਆਦਿ ਗੁਣਾਂ ਦਾ ਖਾਲਸਾ ਧਾਰਨੀ ਹੋ ਗਿਆ । ਹੇ ਖਾਲਸਾ ਦੇ ਮਾਤਾ ਜੀ ਆਪ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
ਦਾਸ ਜੋਰਾਵਰ ਸਿੰਘ ਤਰਸਿੱਕਾ।

धनासरी महला ४ ॥ हरि हरि बूंद भए हरि सुआमी हम चात्रिक बिलल बिललाती ॥ हरि हरि क्रिपा करहु प्रभ अपनी मुखि देवहु हरि निमखाती ॥१॥ हरि बिनु रहि न सकउ इक राती ॥ जिउ बिनु अमलै अमली मरि जाई है तिउ हरि बिनु हम मरि जाती ॥ रहाउ ॥ तुम हरि सरवर अति अगाह हम लहि न सकहि अंतु माती ॥ तू परै परै अपर्मपरु सुआमी मिति जानहु आपन गाती ॥२॥ हरि के संत जना हरि जपिओ गुर रंगि चलूलै राती ॥ हरि हरि भगति बनी अति सोभा हरि जपिओ ऊतम पाती ॥३॥ आपे ठाकुरु आपे सेवकु आपि बनावै भाती ॥ नानकु जनु तुमरी सरणाई हरि राखहु लाज भगाती ॥४॥५॥

अर्थ: हे हरी! हे स्वामी! मैं पपीहा तेरे नाम-बूँद के लिए तड़प रहा हूँ। (मेहर कर), तेरा नाम मेरे लिए जीवन बूँद बन जाए। हे हरी! हे प्रभू! अपनी मेहर कर, आँख के झपकने जितने समय के लिए ही मेरे मुख में (अपने नाम की शांति) की बूँद पा दे ॥१॥ हे भाई! परमात्मा के नाम के बिना मैं पल भर के लिए भी नहीं रह सकता। जैसे (अफीम आदि) के नशे के बिना अमली (नशे का आदी) मनुष्य नहीं रह सकता, तड़प उठता है, उसी प्रकार परमात्मा के नाम के बिना मैं घबरा जाता हूँ ॥ रहाउ ॥ हे प्रभू! तूँ (गुणों का) बड़ा ही गहरा समुँद्र हैं, हम तेरी गहराई का अंत थोड़ा भर भी नहीं ढूंढ सकते। तूँ परे से परे हैं, तूँ बेअंत हैं। हे स्वामी! तूँ किस तरह का हैं कितना बड़ा हैं-यह भेद तूँ आप ही जानता हैं ॥२॥ हे भाई! परमात्मा के जिन संत जनों ने परमात्मा का नाम सिमरिया, वह गुरू के (बख़्से हुए) गहरे प्रेम-रंग में रंगे गए, उनके अंदर परमात्मा की भगती का रंग बन गया, उन को (लोक परलोक में) बड़ी शोभा मिली। जिन्होंने प्रभू का नाम सिमरिया, उन को उत्तम इज़्जत प्राप्त हुई ॥३॥ पर, हे भाई! भगती करने की योजना प्रभू आप ही बनाता है, वह आप ही मालिक है आप ही सेवक है। हे प्रभू! तेरा दास नानक तेरी शरण आया है। तूँ आप ही अपने भगतों की इज्ज़त रखता हैं ॥४॥५॥

ਅੰਗ : 668

ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਅਰਥ: ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ॥ ਰਹਾਉ ॥ ਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥

वडहंसु महला १ छंत ੴ सतिगुर प्रसादि ॥ काइआ कूड़ि विगाड़ि काहे नाईऐ ॥ नाता सो परवाणु सचु कमाईऐ ॥ जब साच अंदरि होइ साचा तामि साचा पाईऐ ॥ लिखे बाझहु सुरति नाही बोलि बोलि गवाईऐ ॥ जिथै जाइ बहीऐ भला कहीऐ सुरति सबदु लिखाईऐ ॥ काइआ कूड़ि विगाड़ि काहे नाईऐ ॥१॥ ता मै कहिआ कहणु जा तुझै कहाइआ ॥ अम्रितु हरि का नामु मेरै मनि भाइआ ॥ नामु मीठा मनहि लागा दूखि डेरा ढाहिआ ॥ सूखु मन महि आइ वसिआ जामि तै फुरमाइआ ॥ नदरि तुधु अरदासि मेरी जिंनि आपु उपाइआ ॥ ता मै कहिआ कहणु जा तुझै कहाइआ ॥२॥ वारी खसमु कढाए किरतु कमावणा ॥ मंदा किसै न आखि झगड़ा पावणा ॥ नह पाइ झगड़ा सुआमि सेती आपि आपु वञावणा ॥ जिसु नालि संगति करि सरीकी जाइ किआ रूआवणा ॥ जो देइ सहणा मनहि कहणा आखि नाही वावणा ॥ वारी खसमु कढाए किरतु कमावणा ॥३॥ सभ उपाईअनु आपि आपे नदरि करे ॥ कउड़ा कोइ न मागै मीठा सभ मागै ॥ सभु कोइ मीठा मंगि देखै खसम भावै सो करे ॥ किछु पुंन दान अनेक करणी नाम तुलि न समसरे ॥ नानका जिन नामु मिलिआ करमु होआ धुरि कदे ॥ सभ उपाईअनु आपि आपे नदरि करे ॥४॥१॥

राग वडहंस में गुरु नानक देव जी की बाणी ‘छंत’। अकाल पुरख एक है और सतगुरु की कृपा द्वारा मिलता है। शरीर (हृदय) को माया के मोह में गंदा करके (तीर्थ) स्नान करने का कोई लाभ नहीं है। केवल उस मनुख का स्नान कबूल है जो सदा-थिर प्रभु-नाम सिमरन की कमाई करता है। जब सदा-थिर प्रभु हृदय में आ बसता है तब सदा-थिर रहने वाला परमात्मा मिलता है। पर प्रभु के हुकम के बिना सोच ऊँची नहीं हो सकती, सिर्फ जुबान से (ज्ञान की) बाते करना व्यर्थ है। जहाँ भी जा कर बैठे, प्रभु की सिफत-सलाह करें तो अपनी सुरत में प्रभु की सिफत-सलाह की बाणी पिरोंयें। (नहीं तो) हृदय को माया के मोह में गंदा कर के (तीरथ) स्नान क्या लाभ? ॥੧॥ (प्रभु) मैं तब ही सिफत-सलाह कर सकता हूँ जब तूँ खुद प्रेरणा करता है। प्रभु का आत्मक जीवन देने वाला नाम मेरा मन में प्यारा लग सकता है। जब प्रभु का नाम मन में मीठा लगने लग गया तो समझो की दुखों ने अपना डेरा उठा लिया। (हे प्रभु) जब तुने हुकम किया तब मेरे मन में आत्मिक आनंद आ बसता है। हे प्रभु, जिस ने अपने आप ही जगत पैदा किया है, जब तूँ मुझे प्रेरणा करता है, तब ही में तेरी सिफत-सलाह कर सकता हू। मेरी तो तेरे दर पर अरजोई ही होती है,कृपा की नजर तो तूँ आप ही करता है॥२॥ जीवों के किए कर्मों के अनुसार पति-प्रभू हरेक जीव को मानस जन्म की बारी देता है (पिछले कर्मों के संस्कारों के अनुसार ही किसी को अच्छा और किसी को बुरा बनाता है, इस वास्ते) किसी मनुष्य को बुरा कह कह के कोई झगड़ा नहीं खड़ा करना चाहिए (बुरा मनुष्य प्रभू की रजा में ही बुरा बना हुआ है) बुरे की निंदा करना प्रभू से झगड़ा करना है। (सो, हे भाई!) मालिक प्रभू से झगड़ा नहीं डालना चाहिए, इस तरह तो (हम) अपने आप को खुद ही तबाह कर लेते हैं। जिस मालिक के आसरे सदा जीना है, उसके साथ ही बराबरी करके (अगर दुख प्राप्त हुआ तो फिर उसके पास) जा के पुकार करने का कोई लाभ नहीं हो सकता। परमात्मा जो (सुख-दुख) देता है वह (खिले माथे) सहना चाहिए, गिला-श्किवा नहीं करना चाहिए, गिला-गुजारी करके व्यर्थ बोल-कुबोल नहीं बोलने चाहिए। (दरअसल बात ये है कि) हमारे किए कर्मों के अनुसार पति-प्रभू हमें मानस जनम की बारी देता है।3। सारी सृष्टि परमात्मा ने स्वयं पैदा की है, खुद ही हरेक जीव पर मेहर की निगाह करता है। (उसके दर से सब जीव दातें मांगते हैं) कड़वी चीज (कोई भी) नहीं मांगता, हरेक जीव मीठी सुखदाई वस्तुएं ही मांगता है। हरेक जीव मीठे पदार्थों की मांग ही करता है, पर पति-प्रभू वही कुछ करता है (देता है) जो उसे अच्छा लगता है। जीव (दुनिया के मीठे पदार्थों की खातिर) दान-पुंन करते हैं, ऐसे और भी धार्मिक कर्म करते हैं, पर परमात्मा के नाम के बराबर और कोई उद्यम नहीं है। हे नानक! जिन लोगों पर धुर से परमात्मा की ओर से बख्शिश होती है उन्हें नाम की दाति मिलती है। ये सारा जगत प्रभू ने खुद पैदा किया है और खुद ही सब पर मेहर की नजर करता है।4।1।

ਅੰਗ : 565

ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਕਾਇਆਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾਪਾਈਐ ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿਗਵਾਈਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿਸਬਦੁ ਲਿਖਾਈਐ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ॥੧॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿਲਾਗਾ ਦੂਖਿ ਡੇਰਾ ਢਾਹਿਆ ॥ ਸੂਖੁ ਮਨ ਮਹਿ ਆਇ ਵਸਿਆਜਾਮਿ ਤੈ ਫੁਰਮਾਇਆ ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿਆਪੁ ਉਪਾਇਆ ॥ ਤਾ ਮੈ ਕਹਿਆ ਕਹਣੁ ਜਾ ਤੁਝੈਕਹਾਇਆ ॥੨॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥ ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥ ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥ ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥ ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥

ਅਰਥ: ਰਾਗ ਵਡਹੰਸ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਛੰਤ’।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲਮਿਲਦਾ ਹੈ। ਸਰੀਰ (ਹਿਰਦੇ) ਨੂੰ ਮਾਇਆ ਦੇ ਮੋਹ ਵਿਚ ਗੰਦਾਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ।ਕੇਵਲ ਉਸ ਮਨੁੱਖ ਦਾ ਨਹਾਉਣਾ ਕਬੂਲ ਹੈ ਜੋ ਸਦਾ-ਥਿਰਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸਦਾ-ਥਿਰਪ੍ਰਭੂ ਹਿਰਦੇ ਵਿੱਚ ਆ ਵਸਦਾ ਹੈ ਤਦੋਂ ਸਦਾ-ਥਿਰ ਰਹਿਣਵਾਲਾ ਪਰਮਾਤਮਾ ਮਿਲਦਾ ਹੈ। ਪਰ ਪ੍ਰਭੂ ਦੇ ਹੁਕਮ ਤੋਂ ਬਿਨਾਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ(ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ। ਜਿਥੇ ਭੀ ਜਾ ਕੇਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ। (ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ(ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥ (ਪ੍ਰਭੂ!) ਮੈਂ ਤਦੋਂਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾਕਰਦਾ ਹੈਂ। ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇਮਨ ਵਿਚ ਪਿਆਰਾ ਲੱਗ ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਮਨਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾਚੁੱਕ ਲਿਆ (ਸਮਝੋ)। (ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ। ਹੇ ਪ੍ਰਭੂ,ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰਸਕਦਾ ਹਾਂ।ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ,ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ (ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਂਦਾ ਹੈ, ਇਸ ਵਾਸਤੇ) ਕਿਸੇ ਮਨੁੱਖ ਨੂੰ ਭੈੜਾ ਆਖ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭੈੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਹੀ ਭੈੜਾ ਬਣਿਆ ਹੈ। ਭੈੜੇ ਨੂੰ ਨਿੰਦਿਆਂ ਪ੍ਰਭੂ ਨਾਲ ਝਗੜਾ ਹੈ। (ਸੋ, ਹੇ ਭਾਈ!) ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰ ਲਈਦਾ ਹੈ। ਜਿਸ ਮਾਲਕ ਦੇ ਆਸਰੇ ਸਦਾ ਜੀਊਣਾ ਹੈ, ਉਸੇ ਨਾਲ ਹੀ ਬਰਾਬਰੀ ਕਰ ਕੇ (ਜੇ ਦੁੱਖ ਪ੍ਰਾਪਤ ਹੋਇਆ ਤਾਂ ਫਿਰ ਉਸੇ ਪਾਸ) ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਨਹੀਂ ਕਰਨੀ ਚਾਹੀਦੀ, ਗਿਲਾ ਗੁਜ਼ਾਰੀ ਕਰ ਕੇ ਵਿਅਰਥ ਬੋਲ-ਬੁਲਾਰਾ ਨਹੀਂ ਕਰਨਾ ਚਾਹੀਦਾ। (ਅਸਲ ਗੱਲ ਇਹ ਹੈ ਕਿ) ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।੩। ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ। (ਉਸ ਦੇ ਦਰ ਤੋਂ ਸਭ ਜੀਵ ਦਾਤਾਂ ਮੰਗਦੇ ਹਨ) ਕੌੜੀ ਚੀਜ਼ ਭੀ ਨਹੀਂ ਮੰਗਦਾ, ਹਰੇਕ ਜੀਵ ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ। ਜੀਵ (ਦੁਨੀਆ ਦੇ ਮਿੱਠੇ ਪਦਾਰਥਾਂ ਦੀ ਖ਼ਾਤਰ) ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ। ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ।੪।੧।

सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गोपाला ॥४॥१०॥

अर्थ: हे भाई! बड़ी लंबी खोज करके हम इस नतीजे पर पहुँचे हैं कि परमात्मा का नाम (-सिमरन करना ही मनुष्य के जीवन की) सब से बड़ी असलियत है। गुरू की श़रण पड़ कर ही हरी-नाम सिमरन से (यह नाम) पलक झपकते ही (सारे) पाप कट देता है, और, (संसार-समुँद्र से) पार कर देता है॥१॥ आत्मिक जीवन की समझ वाले हे मनुष्य! (सदा) परमात्मा का नाम रस पिया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार बार सुन कर (मनुष्य का) मन सब से ऊँचा संतोष हासिल कर लेता है ॥ रहाउ ॥ हे भाई! सारे सुखों का देने वाला, सदा कायम रहने वाला परमात्मा अगर मिल जाए, तो यही है विकारों से मुक्ति (का मूल), यही है (आत्मा की) ख़ुराक, यही है जीने का सही ढंग। वह सर्व-व्यापक सिरजनहार प्रभू भक्ति का (यह) दान अपने सेवक को (ही) बख्श़श़ करता है ॥२॥ हे भाई! उस (प्रभू के) ही (नाम) को काँनों से सुनना चाहिए, जीभ से गाना चाहिए, हृदय में अराधना चाहिए, जिस जगत के मूल सब ताकतों के मालिक के दर से कोई जीव ख़ाली-हाथ नहीं जाता ॥३॥ हे कृपाल! बड़ी किस्मत से यह श्रेष्ठ मनुष्या जन्म मिला है (अब) मेहर कर, गोपाल जी! (तेरा सेवक) नानक साध संगत में रह कर तेरे गुण गाता रहे, तेरा नाम सदा सिमरता रहे ॥४॥१०॥

Begin typing your search term above and press enter to search. Press ESC to cancel.

Back To Top