रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥
रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥
अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥
ਅੰਗ : 666
ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥
ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
ਜੈਕਾਰਾ ਕੋਈ ਰਸਮੀ ਬੋਲਾ ਨਹੀਂ ਜੋ ਆਮ ਸਮਝ ਲੈਂਦੇ ਨੇ
ਜੈਕਾਰਾ ਸੱਚ ਦੀ ਆਵਾਜ਼ ਹੈ ਏ ਸਦਾ ਸਤਿ ਤੇ ਅਕਾਲੀ ਬੋਲਾ ਹੈ ਜਿਸ ਉਪਰ ਕਾਲ ਦਾ ਪ੍ਰਭਾਵ ਨਹੀ ਹਾਂ ਜੈਕਾਰੇ ਦਾ ਅਸਰ ਕਾਲ ਤੇ ਹਲਾਤ ਉਪਰ ਜਰੂਰ ਹੈ ਇਕ ਥੱਕਿਆ ਹਾਰਿਆ ਸ਼ਕਤੀਹੀਣ ਹੋਇਆ ਸਿੱਖ ਜਦੋ ਉੱਚੀ ਆਵਾਜ਼ ਚ ਜੈਕਾਰਾ ਗਜਉਦਾ ਹੈ ਜਾਂ ਕੰਨੀ ਸੁਣਦਾ ਹੈ ਤਾਂ ਸਾਰੀ ਖਿੰਡੀ ਹੋਈ ਤਾਕਤ ਐ ਇਕੱਠੀ ਹੋ ਕੇ ਸਿੱਖ ਦੇ ਅੰਦਰ ਨੂੰ ਭਰ ਦਿੰਦੀ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਲੈਨਜ਼ ਤੇ ਕੇੰਦਰ ਹੋ ਅੱਗ ਲਾ ਦਿੰਦੀਆ ਨੇ
ਜੈਕਾਰਾ ਇਕ ਪ੍ਰਣ ਹੈ ਕੇ ਖ਼ਾਲਸਾ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਡਟ ਕੇ ਲੜੇਗਾ ਪੁਰਜਾ ਪੁਰਜਾ…
ਕੱਟ ਮਰੂ ਪਰ ਹਾਰੇਗਾ ਨਹੀਂ ਸਗੋਂ ਨਿਹਾਲ ਹੋਵੇਗਾ ਅਕਾਲ ਚ ਲੀਨ ਹੋਵੇਗਾ
ਜੈਕਾਰਾ ਸੱਚ ਤੇ ਧਰਮ ਦੀ ਬੁਲੰਦ ਆਵਾਜ਼ ਹੈ ਬੁਜ਼ਦਿਲ ਕਾਇਰ ਤੇ ਅਧਰਮੀ ਨੂੰ ਤਾਂ ਜੈਕਾਰੇ ਤੋ ਵੈਸੇ ਡਰ ਲਗਦਾ
ਜੈਕਾਰਾ ਜਿੱਤਦਾ ਦੂਜਾ ਨਾਮ ਹੈ
ਗੁਰੂ ਬੋਲ ਨੇ
ਜੈਕਾਰੁ ਕੀਓ ਧਰਮੀਆ ਕਾ
ਪਾਪੀ ਕਉ ਡੰਡੁ ਦੀਓਇ ॥੧੬॥
ਜੈ ਜੈ ਜਗ ਕਾਰਣ ਸ੍ਰਿਸਟ ੳਬਾਰਣ
ਮਮ ਪ੍ਰਤਿਪਾਰਣ ਜੈ ਤੇਗੰ ॥
ਜੈਕਾਰਾ ਗਜਾਵੈ
ਨਿਹਾਲ ਹੋ ਜਾਵੈ
ਬੋਲੇ…… ਸੋ…… ਨਿਹਾਲ ……..
ਸਤਿ…… ਸ੍ਰੀ……ਅਕਾਲ………
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਇਹ ਪਾਵਨ ਅਸਥਾਨ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ ਬੀਬੀ ਗੁਜਰੀ (ਮਾਤਾ ਗੁਜਰ ਕੌਰ ਜੀ) ਅਤੇ ਗੁਰੂ ਤੇਗ ਬਹਾਦਰ ਜੀ ਦੇ (ਵਿਆਹ) ਆਨੰਦ ਕਾਰਜ ਦੀ ਮਿੱਠੀ ਯਾਦ ਵਿੱਚ ਸ਼ੁਸ਼ੋਭਿਤ ਹੈ , ਇਸ ਅਸਥਾਨ ਤੇ ਸਤਿਗੁਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 1632 ਈ: ਨੂੰ ਗੁਰੂ ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ (ਮਾਤਾ ਗੁਜਰ ਕੌਰ) ਜੀ ਦਾ ਵਿਆਹ ਸ਼੍ਰੀ ਕਰਤਾਰਪੁਰ ਦੀ ਇਸ ਪਾਵਨ ਧਰਤੀ ਤੇ ਹੋਇਆ। ਕਰਤਾਰਪੁਰ ਵਿੱਚ ਵਿਆਹ ਦੀ ਅਪੂਰਵ ਰੌਣਕ ਸੀ। ਮਿਲਣੀ ਵੇਲੇ ਜਦੋਂ ਭਾਈ ਲਾਲ ਚੰਦ ਜੀ ਨੇ ਅੱਗੇ ਵੱਧ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ ਭਾਈ ਜੀ ਨੂੰ ਗਲ ਨਾਲ ਲਗਾਇਆ। ਆਨੰਦ ਕਾਰਜ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਗੁਜਰ ਕੌਰ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ।
ਆਨੰਦ ਕਾਰਜ ਉਪਰੰਤ ਜਦੋਂ ਬਰਾਤ ਵਾਪਿਸ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕੇ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸਕੀ ਅਤੇ ਨਾ ਕੁਝ ਭੇਂਟ ਕਰਨ ਲਈ ਹੈ ਤੇ ਭਾਈ ਲਾਲ ਚੰਦ ਜੀ ਨੇ ਵਚਨ ਕੀਤਾ. “ਨਹਿ ਸਰਯੋ ਕਛੂ ਢਿਗ ਮੋਰੋ” ਉਸ ਸਮੇਂ ਭਾਈ ਲਾਲ… ਚੰਦ ਜੀ ਦੇ ਨਿਮਰਤਾ ਭਰੇ ਵਚਨ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਫੁਰਮਾਇਆ
“ਲਾਲ ਚੰਦ ਤੁਮ ਦੀਨੋ ਸਕਲ ਬਿਸਾਲਾ ਜਿਨ ਤਨੁਜਾ (ਧੀ) ਅਰਪਨ ਕੀਨ ਕਯਾ ਪਾਛੈ ਤਿੰਨ ਰਖ ਲੀਨ” ਮਾਤਾ ਗੁਜਰ ਕੌਰ ਜੀ ਬਾਰੇ ਇਥੇ ਬਸ ਏਨਾ ਕਹਿਣਾ ਹੀ ਠੀਕ ਰਹੇਗਾ ਆਪ ਜੀ ਪਰਮ ਸੁਸ਼ੀਲ, ਮਿੱਠ ਬੋਲੜੇ, ਲੰਮੀ ਨਦਰਿ ਅਤੇ ਮਨ ਦੇ ਕੋਮਲ ਹਨ , ਮਾਤਾ ਜੀ ਦੁੱਖ ਵਿੱਚ ਸੁਖ ਮਨਾਉਣ ਵਾਲੀ ਇਸਤਰੀ ਹਨ , ਬਾਬਾ ਬਕਾਲਾ ਵਿਖੇ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਦੁਨਿਆਵੀ ਸੁਖਾਂ ਨੂੰ ਤਿਆਗ ਕੇ ਆਪਣੇ ਪਤੀ ਦੀ ਸੇਵਾ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ਼੍ਰੀ ਪਟਨਾ ਵਿਖੇ ਮਾਤਾ ਜੀ ਦੀ ਕੁੱਖੋਂ ਹੋਇਆ ਫਿਰ ਅਨੰਦਪੁਰ ਸਾਹਿਬ ਵਿਖੇ ਗੁਰਦੇਵ ਪਤੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਕੇ ਮੇਰੀ (ਸਿੱਖੀ) ਨਿਭ ਜਾਵੇ . ਸੱਚਮੁੱਚ ਹੀ ਮਾਤਾ ਗੁਜਰ ਕੌਰ ਜੀ ਜਿਹਨਾਂ ਦਾ ਪਤੀ ਸ਼ਹੀਦ , ਚਾਰ ਪੋਤਰੇ , ਨਨਾਣ ਬੀਬੀ ਵੀਰੋ ਜੀ ਦੇ ਪੰਜ ਪੁੱਤਰ (ਨਨੇਤੇ) ਸ਼ਹੀਦ ਤੇ ਫਿਰ ਆਪ 28 ਦਸੰਬਰ 1704 ਈ: ਛੋਟੇ ਸਾਹਿਬਜ਼ਾਦਿਆਂ ਨਾਲ ਸ਼ਹੀਦੀ ਪਾ ਗਏ
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 (1398 ਈਸਵੀ)ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਜਿਸਦੀ ਆਪਣੀ ਔਲਾਦ ਨਹੀਂ ਸੀ ਨੇ ਲਿਆ ਕੇ ਆਪਣੀ ਪਤਨੀ ਨੀਮਾ ਦੇ ਹਵਾਲੇ ਕਰ ਦਿਤਾ ,ਜਿਸ ਨੇ ਬਚੇ ਦੀ ਆਪਣਾ ਪੁੱਤਰ ਸਮਝ ਨੇ ਪਾਲਣਾ ਕੀਤੀ । ਮੋਲਵੀ ਨੂੰ ਘਰ ਬੁਲਾ ਕੇ ਇਨ੍ਹਾ ਦਾ ਨਾਂਮ ਕਬੀਰ ਰਖ ਦਿਤਾ । ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ।
ਵਡੇ ਹੋਣ ਤੇ ਉਨ੍ਹਾ ਦਾ ਵਿਆਹ ‘ਬੀਬੀ ਲੋਈ’ ਨਾਲ ਹੋ ਗਿਆ , ਜਿਸ ਤੋਂ ਇਕ ਪੁੱਤਰ ‘ਕਮਾਲ’ ਤੇ ਇਕ ਧੀ ‘ਕਮਾਲੀ’ ਪੈਦਾ ਹੋਈ । ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋ ਗਏ ।
ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ:
‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥
ਹਸਤਿ ਭਾਗਿ ਕੈ ਚੀਸਾ ਮਾਰੈ ॥
ਇਆ ਮੂਰਤਿ ਕੈ ਹਉ ਬਲਿਹਾਰੈ॥’’
ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ। ਪਰ ਅੰਤ ਨੂੰ ਉਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ।
ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ’ਤੇ ਹੈ) ਜਾ ਕੇ ਵੱਸ ਗਏ।
ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ ।
” ਮੇਰੇ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਜੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ”॥
ਉਂਨੀਵੀਂ ਸਦੀ ਤੋਂ ਪਹਿਲਾਂ ਹਰ ਕਿਸੇ ਲਈ ਗੁਰੂ ਬਣਾਉਣਾ ਜਰੂਰੀ ਸੱਮਝਿਆ ਜਾਂਦਾ ਸੀ। ਜੋ ਗੁਰੂ ਨਾ ਧਾਰਣ ਕਰੇ ਉਹ ਨਿਗੁਰਾ ਹੁੰਦਾ ਅਤੇ ਉਸਦੇ ਹੱਥ ਤੋਂ ਕੋਈ ਦਾਨ ਨਹੀਂ ਸੀ ਲੈਂਦਾ, ਇਥੋਂ ਤਕ ਕੀ ਨਿਗੁਰੇ ਦੇ ਹੱਥਾਂ ਦਾ ਕੋਈ ਪਾਣੀ ਪੀਣਾ ਵੀ ਪਸੰਦ ਨਹੀਂ ਸੀ ਕਰਦਾ । ਕਬੀਰ ਜੀ ਰਾਮ ਸਿਮਰਨ ਵਿੱਚ ਤਾਂ ਲੱਗ ਗਏ ਪਰ ਹੁਣੇ ਤੱਕ ਉਨ੍ਹਾਂ ਨੇ ਕੋਈ ਗੁਰੂ ਨਹੀਂ ਸੀ ਧਾਰਣ ਕੀਤਾ। ਜਨਮ ਜਾਤੀ ਨੀਵੀਂ ਹੋਣ ਦੇ ਕਾਰਣ, ਬ੍ਰਹਮਣ ਜਾਂ ਪੰਡਤ ਕੋਈ ਵੀ ਉਨ੍ਹਾਂ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾਂ ਦੇ ਰੂਪ ਸੜਕਾਂ ਤੇ ਬਜਾਰਾਂ ਵਿੱਚ ਗਾਉਂਦੇ ਰਹਿੰਦੇ ।
ਉਸ ਸਮੇਂ ਬਨਾਰਸ ਵਿੱਚ ਇਕ ਪ੍ਰਸਿੱਧ ਭਗਤ ਗੁਰੂ ਸਵਾਮੀ ਰਾਮਾਨੰਦ ਜੀ ਸਨ ਜਿਨ੍ਹਾ ਦੇ ਸੈਂਕੜੋ ਚੇਲੇ ਸਨ। । ਇਨ੍ਹਾਂ ਦੀ ਸ਼ੋਭਾ, ਭਗਤੀ ਅਤੇ ਵਿਦਿਅਵਤਾ ਬਨਾਰਸ ਦੇ ਬਾਹਰ ਵੀ ਸੁਗੰਧੀ ਦੀ ਤਰ੍ਹਾਂ ਬਿਖਰੀ ਹੋਈ ਸੀ। ਉਹ ਹਮੇਸ਼ਾ ਇੱਕ ਹੀ ਸ਼ਬਦ ਕਹਿੰਦੇ ਸਨ– “ਪੁੱਤਰ ਰਾਮ ਕਹੋ।” ਕਬੀਰ ਜੀ ਹੁਣ ਸਾਧੂ ਬਿਰਤੀ ਵਾਲੇ ਹੋ ਗਏ ਸਨ ਤੇ ਸਾਧੂਆਂ ਦੀ ਸੰਗਤ ਵਿਚ ਬੈਠਣ ਲਈ ਉਨ੍ਹਾ ਦਾ ਮਨ ਹਰ ਵਕਤ ਲੋਚਦਾ ਰਹਿੰਦਾ । ਉਨ੍ਹਾ ਲਈ ਗੁਰੂ ਧਾਰਣ ਕਰਨਾ ਜਰੂਰੀ ਹੋ ਗਿਆ । ਉਹ ਰਾਤ ਦਿਨ ਗੁਰੂ ਨੂੰ ਤਲਾਸ਼ ਕਰਣ ਲੱਗੇ। ਉਹ ਕਈ ਭਗਤਾਂ ਦੇ ਕੋਲ ਅਤੇ ਸਾਧੂ ਮੰਡਲੀਆਂ ਵਿੱਚ ਗਏ ਪਰ ਕਿਸੇ ਨੇ ਉਨ੍ਹਾ ਨੂੰ ਨੀਵੀਂ ਜਾਤ ਹੋਣ ਕਰਕੇ ਆਪਣਾ ਚੇਲਾ ਬਣਾਉਣ ਲਈ ਹਾਂ ਨਹੀਂ ਕੀਤੀ। ਹਰ ਜਗਹ ਉਨ੍ਹਾ ਨੂੰ ਤ੍ਰਿਸਕਾਰ ਮਿਲਦਾ ਸੀ, ਗੁਰੂ ਦੀ ਚਰਨ ਛੋਹ ਲਈ ਤਰਸ ਗਏ ।
ਸਵਾਮੀ ਰਾਮਾਨੰਦ ਜੀ ਅਮ੍ਰਿਤ ਵੇਲੇ ,ਹਨੇਰੇ ਵਿਚ ਹੀ ਗੰਗਾ ਇਸ਼ਨਾਨ ਨੂੰ ਜਾਇਆ ਕਰਦੇ ਸਨ। ਕਬੀਰ ਜੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਉਹ ਉਸ ਰਸਤੇ ਉੱਤੇ ਲੇਟ ਜਾਇਆ ਕਰਣ ਜਿਸ ਰਸਤੇ ਉੱਤੇ ਸਵਾਮੀ ਰਾਮਾਨੰਦ ਜੀ ਜਾਂਦੇ ਹਨ ? ਕਦੇ ਨਾ ਕਦੇ ਹਨੇਰੇ ਵਿਚ ਜਰੂਰ ਉਨ੍ਹਾਂ ਦੇ ਚਰਣਾਂ ਦੀ ਛੋਹ ਪ੍ਰਾਪਤ ਹੋ ਜਾਵੇਗੀ। ਆਤਮਕ ਖੁਰਾਕ ਦੀ ਭਾਲ ਵਿਚ ਉਹ ਤੜਕੇ ਹੀ ਗੰਗਾ ਕੰਡੇ ਜਾਣ ਲੱਗੇ। ਉਹ ਜਾਕੇ ਗੰਗਾ ਦੀਆਂ ਪਉੜਿਆਂ ਉੱਤੇ ਲੇਟ ਜਾਂਦੇ । ਕਈ ਦਿਨ ਤੱਕ ਲੇਟਦੇ ਰਹੇ ਪਰ ਮੇਲ ਨਹੀਂ ਹੋਇਆ। ਧੀਰਜ, ਸੰਤੋਖ ਦੀ ਮਹਾਨ ਸ਼ਕਤੀ ਉਨ੍ਹਾ ਵਿਚ ਸੀ ਜਿਸ ਅਗੇ ਇਕ ਦਿਨ ਰੱਬ ਵੀ ਹਾਰ ਗਿਆ । ਇਕ ਦਿਨ ਰੱਬ ਨੇ ਸਵਾਮੀ ਰਾਮਾਨੰਦ ਜੀ ਦੇ ਚਰਣਾਂ ਨੂੰ ਉਸ ਵੱਲ ਮੋੜ ਦਿੱਤਾ ਜਿਸ ਵੱਲ ਕਬੀਰ ਜੀ ਲੇਟੇ ਹੋਏ ਸਨ। ਸਵਾਮੀ ਰਾਮਾਨੰਦ ਜੀ ਸਿਮਰਨ ਕਰਦੇ ਅਨਜਾਣੇ ਸੁਤੇ ਹੋਏ ਕਬੀਰ ਜੀ ਦੇ ਸ਼ਰੀਰ ਨਾਲ ਟਕਰਾਏ। ਸਵਾਮੀ ਜੀ ਨੇ ਬਚਨ ਕੀਤਾ: ਉੱਠੋ ਰਾਮ ਕਹੋ ! ਇਹ ਸੁਣਕੇ ਕਬੀਰ ਜੀ ਨੇ ਉਨ੍ਹਾਂ ਦੇ ਚਰਣਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਅਤੇ ਕੰਬਦੇ ਹੱਥਾਂ ਵਲੋਂ ਉਨ੍ਹਾਂ ਦੇ ਚਰਨ ਫੜ ਲਏ। ਸਵਾਮੀ ਜੀ ਨੇ ਝੁਕਕੇ ਉਨ੍ਹਾਂ ਨੂੰ ਕਿਹਾ: ਉੱਠੋ ਪੁੱਤਰ ਰਾਮ ਕਹੋ। ਸਵਾਮੀ ਜੀ ਅੱਗੇ ਚੱਲ ਪਏ ਅਤੇ ਉਨ੍ਹਾਂ ਦੇ ਪਿੱਛੇ–ਪਿੱਛੇ ਰਾਮ ਨਾਮ ਦਾ ਸਿਮਰਨ ਕਰਦੇ ਹੋਏ ਕਬੀਰ ਜੀ ਵੀ ਆਪਣੇ ਘਰ ਆ ਗਏ। ਉਸ ਦਿਨ ਤੋਂ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਕੰਚਨ ਬਣ ਜਾਂਦਾ ਹੈ ,ਕਬੀਰ ਜੀ ਦੇ ਚਿਹਰੇ ਉੱਤੇ ਇਕ ਅਲੋਲਿਕ ਨੂਰ ਛਾ ਗਿਆ ਅਜਿਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਣ ਵਾਲਾ, “ਮੂਰਦਿਆਂ” ਨੂੰ “ਜੀਵਨ ਦਾਨ” ਦੇਣ ਵਾਲਾ ਅਤੇ ਭਟਕੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿਚ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ
” ਕਬੀਰ ਪਕਰੀ ਟੇਕ ਰਾਮ ਦੀ ਤੁਰਕ ਰਹੇ ਪਚਿਹਾਰੀ ” ॥
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ॥
ਅਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨਾਹਵਣ ਤਾਈਂ ॥
ਅਗੇ ਹੈ ਏ ਜਾਇ ਕੈ ਲਂਮਾ ਪਿਆ ਕਬੀਰ ਤਿਥਾਈ ॥
ਪੈਰੀ ਟੁਂਬ ਉਠਾਲਿਆ ਬੋਲਹਨ ਰਾਮ ਸਿਖ ਸਮਝਾਈ ॥(ਵਾਰ 10)
ਸਾਧੂ, ਬ੍ਰਹਮਣਾ, ਜੋਗੀਆਂ, ਜਾਗੀਰਦਾਰਾਂ ਅਤੇ ਕਾਜੀਆਂ ਨੇ ਵੇਖਿਆ ਕਿ ਇੱਕ ਨੀਵੀਂ ਜਾਤਿ ਦਾ ਜੁਲਾਹੇ ਨੀਰਾਂ ਦਾ ਪੁੱਤਰ ਕਬੀਰ ਸਚਮੁੱਚ ਹੀ ਇਕ ਉਚੀ ਅਵਸਥਾ ਵਿਚ ਪਹੁੰਚ ਗਿਆ ਹੈ । ਕਾਸ਼ੀ ਦੀਆਂ ਗਲੀਆਂ, ਮੰਦਿਰ, ਆਸ਼ਰਮਾ ਦੇ ਅਗੇ , ਗੰਗਾ ਕੰਢੇ ,ਸਾਰਾ ਦਿਨ ਰਾਮ ਧੁਨ ਗਾਉਂਦਾ ਫਿਰਦਾ ਹੈ।ਕਬੀਰ ਦੀ ਚਰਚਾ ਘਰ ਘਰ ਵਿਚ ਹੋਣ ਲਗੀ, ਕਿਸੇ ਨੇ ਅੱਛਾ ਕਿਹਾ, ਕਿਸੇ ਨੇ ਬੁਰਾ, ਪਰ ਸਾਰਿਆਂ ਨੂੰ ਤੋਖਲਾ ਸੀ ਜਾਣਨ ਦਾ ਕਿ ਕਬੀਰ ਦਾ ਗੁਰੂ ਕੌਣ ਹੈ ? ਕਿਸ ਨੇ ਇਸ ਮਲੇਛ ਨੂੰ ਸਿੱਖਿਆ ਦਿੱਤੀ ਜਾਂ ਫਿਰ ਇਹ ਨਿਗੁਰਾ ਹੀ ਫਿਰ ਰਿਹਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜਦ ਕਿਸੇ ਨੂੰ ਵੀ ਨਹੀਂ ਮਿਲਿਆ ਤਾਂ ਰਸਤੇ ਵਿੱਚ ਜਾਂਦੇ ਸਾਧੂਆਂ ਨੇ ਕਬੀਰ ਕੋਲੋਂ ਹੀ ਪੁਛ ਲਿਆ ਤਾਂ ਕਬੀਰ ਨੇ ਕਿਹਾ ਕਿ ਮੇਰਾ ਗੁਰੂ, ਸਵਾਮੀ ਰਾਮਾਨੰਦ ਗੋਸਾਂਈ। ਜਵਾਬ ਸੁਣਕੇ ਸਾਰੇ ਚੌਂਕ ਗਏ।
ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹਨ, ਇਹ ਗੱਲ ਪੂਰੀ ਕਾਸ਼ੀ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਬਸ ਫਿਰ ਕੀ ਸੀ, ਕਈ ਜਾਤੀ ਦੇ ਹੰਕਾਰੀ ਸਵਾਮੀ ਜੀ ਦੇ ਕੋਲ ਗਏ ਅਤੇ ਬੋਲੇ: “ਮਹਾਰਾਜ ! ਇਹ ਤੁਸੀਂ ਕੀ ਕੀਤਾ ਇੱਕ ਨੀਵੀਂ ਜਾਤੀ ਵਾਲੇ ਜੁਲਾਹੇ ਕਬੀਰ ਨੂੰ ਧਰਮ- ਉਪਦੇਸ਼ ਦੇ ਦਿੱਤਾ ਹੈ”। ਸਵਾਮੀ ਜੀ ਇਹ ਸੁਣਕੇ ਸੋਚ ਵਿੱਚ ਪੈ ਗਏ ਕਿ ਉਨ੍ਹਾਂ ਨੇ ਕਦੋਂ ਕਬੀਰ ਜੀ ਨੂੰ ਉਪਦੇਸ਼ ਦਿੱਤਾ ਹੈ ,ਕੁੱਝ ਵੀ ਯਾਦ ਨਹੀਂ ਆਇਆ। ਉਹ ਬਹੁਤ ਦੀ ਪ੍ਰੇਮਮਈ ਬਾਣੀ ਵਿੱਚ ਬੋਲੇ: ਹੇ ਭਗਤੋ ! ਮੈਂ ਕਿਸੇ ਕਬੀਰ ਨੂੰ ਧਰਮ–ਉਪਦੇਸ਼ ਨਹੀਂ ਦਿੱਤਾ। ਪਤਾ ਨਹੀਂ ਭਗਵਾਨ ਦੀ ਮਾਇਆ ਕੀ ਹੈ ? ਮੇਰਾ ਰਾਮ ਹੀ ਜਾਣੇ ? ਸਾਧੂ ਕਰੋਧਵਾਨ ਹੋਕੇ ਬੋਲੇ: “ਮਹਾਰਾਜ” ! ਤਾਂ ਕੀ “ਕਬੀਰ” ਲੋਕਾਂ ਨੂੰ ਝੂਠ ਕਹਿ ਰਿਹਾ ਹੈ। ਸਵਾਮੀ ਰਾਮਾਨੰਦ ਜੀ ਨੇ ਕਿਆ ਕਿ ਤੁਸੀਂ ਕਬੀਰ ਨੂੰ ਇੱਥੇ ਲੈ ਆਓ, ਉਹ ਹੀ ਦੱਸੇਗਾ ਕੀ ਮਾਜਰਾ ਹੈ । ਕਬੀਰ ਜੀ ਨੂੰਜਦ ਪਤਾ ਲਗਾ ਕਿ ਗੁਰੂ ਜੀ ਮੈਨੂੰ ਸੱਦ ਰਹੇ ਹਨ ਤਾਂ ਬਹੁਤ ਹੀ ਖੁਸ਼ ਹੋਇਆ । ਲੋਕ ਇਕੱਠੇ ਹੋ ਗਏ ਕਈ ਸਚ ਜਾਣਨ ਲਈ ਤੇ ਕਈ ਤਮਾਸ਼ਾ ਦੇਖਣ ਲਈ ।
ਸਾਧੂਆਂ ਨਾਲ ਸਵਾਮੀ ਜੀ ਦੇ ਆਸ਼ਰਮ ਵਿੱਚ ਕਬੀਰ ਜੀ ਵੀ ਪਹੁੰਚ ਗਏ। ਆਸ਼ਰਮ ਵਿੱਚ ਬਹੁਤ ਰੌਣਕ ਸੀ ਸਾਰੇ ਚੇਲੇ ਅਤੇ ਸ਼ਹਿਰਵਾਸੀ ਇੱਕਠੇ ਹੋਏ ਸਨ। ਕਬੀਰ ਜੀ ਨੇ ਸਵਾਮੀ ਜੀ ਨੂੰ ਜਾਂਦੇ ਹੀ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਸਾਹਮਣੇ ਜਾਕੇ ਖੜੇ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਤੋਂ ਪਹਿਲਾ ਸਵਾਲ ਕੀਤਾ “ਹੇ ਰਾਮ ਭਗਤ ! ਤੁਹਾਡਾ ਗੁਰੂ ਕੌਣ ਹੈ ? ਕਬੀਰ ਜੀ ਨੇ ਆਨੰਦ ਵਿਚ ਆਕੇ ਜਵਾਬ ਦਿੱਤਾ ਕਿ ਮੇਰੇ ਗੁਰੂ ! ਸਵਾਮੀ ਰਾਮਾਨੰਦ ਜੀ ਹਨ । ਇਹ ਸੁਣਕੇ ਸਾਰੇ ਹੈਰਾਨ ਹੋ ਗਏ। ਸਵਾਮੀ ਰਾਮਾਨੰਦ ਜੀ ਨੇ ਕਿਹਾ,” ਮੈਂ ਤਾਂ ਤੈਨੂੰ ਕਦੇ ਉਪਦੇਸ਼ ਨਹੀਂ ਦਿੱਤਾ। ਕਬੀਰ ਜੀ ਨੇ ਹੱਥ ਜੋੜਕੇ ਨਿਮਰਤਾ ਵਲੋਂ ਕਿਹਾ: ਗੁਰੂਦੇਵ ! ਇਹ ਠੀਕ ਹੈ ਕਿ ਤੁਸੀਂ ਮੈਨੂੰ ਚੇਲਿਆਂ ਵਿੱਚ ਬਿਠਾਕੇ ਭਾਵੇਂ ਉਪਦੇਸ਼ ਨਹੀਂ ਦਿੱਤਾ ਪਰ ਫਿਰ ਵੀ ਮੈਂ ਤੁਹਾਡਾ ਚੇਲਾ ਬਣ ਗਿਆ। ਰਾਮ ਜੀ ਨੇ ਸੰਜੋਗ ਲਿਖਿਆ ਸੀ।ਇਸਤੋਂ ਬਾਅਦ ਕਬੀਰ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾ ਦਿਤੀ ।
ਕਬੀਰ ਜੀ ਦੀ ਹਡ-ਬੀਤੀ ਸੁਣ ਕੇ ਰਾਮਾ-ਨੰਦ ਜੀ ਵਿਸਮਾਦ ਵਿੱਚ ਗੁੰਮ ਹੋ ਗਏ। ਆਤਮਕ ਜੀਵਨ ਦੇ ਜਿਸ ਪੜਾਉ ਉੱਤੇ ਕਬੀਰ ਜੀ ਪਹੁੰਚੇ ਸਨ, ਰਾਮਾ ਨੰਦ ਜੀ ਨੂੰ ਸਮਝ ਆ ਗਈ। ਸਵਾਮੀ ਰਾਮਾਨੰਦ ਜੀ ਮਸਤ ਹੋਕੇ ਕਹਿਣ ਲੱਗੇ: ਕਬੀਰ ਮੇਰਾ ਪੁੱਤਰ ਹੈ ! “ਮੇਰਾ ਚੇਲਾ” ਹੈ ! ਇਸ ਵਿੱਚ ਅਤੇ ਰਾਮ ਵਿੱਚ ਕੋਈ ਭੇਦ ਨਹੀਂ, ਮੈਂ ਬਹੁਤ ਖੁਸ਼ ਹਾਂ ਕਬੀਰ ਵਰਗੇ ਚੇਲਿਆਂ ਨੂੰ ਪਾਕੇ। ਰਾਮਾ ਨੰਦ ਨੇ ਸਭ ਦੇ ਸਾਮਣੇ ਕਬੂਲ ਕੀਤਾ, । ਸਵਾਮੀ ਰਾਮਾਨੰਦ ਜੀ ਦੀ ਗੱਲ ਸੁਣਕੇ ਸਾਰੇ ਪੰਡਤ, ਸਾਧੂ ਅਤੇ ਪਿੰਡ ਦੇ ਚੌਧਰੀ ਛਟਪਟਾਏ ਤਾਂ ਸਹੀ ਪਰ ਕੁੱਝ ਕਰ ਨਹੀਂ ਸਕੇ, ਕਿਉਂਕਿ ਉਹ ਸਾਰੇ ਸਵਾਮੀ ਰਾਮਾਨੰਦ ਜੀ ਦੀ ਆਤਮਕ ਸ਼ਕਤੀ ਨੂੰ ਜਾਣਦੇ ਸਨ। ਸਵਾਮੀ ਰਾਮਾਨੰਦ ਜੀ ਨੇ ਕਬੀਰ ਜੀ ਨੂੰ ਕਿਹਾ: ਓ ਰਾਮ ਦੇ ਕਬੀਰੇ ! ਜਾਓ ਰਾਮ ਕਹੋ ! ਤੁਹਾਡਾ ਰਾਮ ਰਾਖਾ। ਕਬੀਰ ਜੀ ਇਤਨੇ ਖੁਸ਼ ਕਿ ਆਲੋਕਿਕ ਆਨੰਦ ਵਿਚ ਕੁਦਣ ਲੱਗ ਪਏ । ਉਨ੍ਹਾਂ ਨੇ ਸਵਾਮੀ ਜੀ ਦੇ ਚਰਣਾਂ ਵਿੱਚ ਮੱਥਾ ਟੇਕਿਆ।
ਪੁਜਾਰੀ ਵਰਗ ਦਾ ਮਾਨਨਾ ਸੀ ਕੀ ਮਗਹਰ ਵਿਚ ਰਹਿਣ ਵਾਲਿਆਂ ਦੀ ਮੁਕਤੀ ਨਹੀਂ ਹੁੰਦੀ ਜਿਸਦਾ ਖੰਡਣ ਕਰਨ ਲਈ ਤੇ ਲੋਕਾਂ ਨੂੰ ਇਨ੍ਹਾ ਵਹਿਮਾ ਭਰਮਾ ਵਿਚੋਂ ਕੱਢਣ ਲਈ ਉਨ੍ਹਾ ਨੇ ਆਪਣੇ ਆਖਰੀ ਸਮਾਂ ਕਾਸ਼ੀ ਛਡ ਕੇ ਮਗਹਰ ਗੁਜਾਰਿਆ । ਜੈਸਾ ਮਗਹਰੁ, ਤੈਸੀ ਕਾਸੀ; ਹਮ ਏਕੈ ਕਰਿ ਜਾਨੀ ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ; ਮਰਤੇ ਫੂਟਿ ਗੁਮਾਨੀ ॥3॥’’ (ਭਗਤ ਕਬੀਰ ਜੀ /ਪੰਨਾ 969) ਆਖਿਰ ਸੰਨ 1518 , ਮਘਹਰ ਵਿਚ ਹੀ ਉਹ ਪ੍ਰਲੋਕ ਸਿਧਾਰ ਗਏ । ਕਈ ਇਤਿਹਾਸ ਕਰ ਇਨ੍ਹਾ ਦਾ ਅੰਤਕਾਲ 1448 ਈਸਵੀ ਦਸਦੇ ਹਨ ।
ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਉਂ ਤੋਂ ਪ੍ਰਸਿੱਧ ਹੈ। ਲਹਿਰ ਤਲਾਉ ’ਤੇ ਭੀ ਆਪ ਜੀ ਦਾ ਮੰਦਿਰ ਹੈ। ਰਿਆਸਤ ਰੀਵਾ ਵਿੱਚ ‘ਕਬੀਰ ਬੀਜਕ’ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ 1521 ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਬਾਣੀ
ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਅਤੇ ਪ੍ਰਮਾਣਿਕ ਸਰੋਤ ‘ਗੁਰੂ ਗ੍ਰੰਥ ਸਾਹਿਬ ਜੀ’ ਹਨ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਦਾ ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ਵਿਚ ਕੁੱਲ 225 ਸ਼ਬਦ, 3 ਅਸਟਪਦੀਆਂ, 1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ । ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ‘‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥’’ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥’’ (ਮ: 1/1412)ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।
ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਕਬੀਰ ਜੀ ਦੀਆਂ ਰਮੈਣੀਆ ਦੇ ਇੱਕ ਸੰਗ੍ਰਹਿ ਨੂੰ ‘ਬਾਵਨ ਅੱਖਰੀ` ਕਿਹਾ ਜਾਂਦਾ ਹੈ ਜਿਸ ਵਿਚ 52 ਅੱਖਰਾਂ ਦੀ “ਵਿਆਖਿਆ” ਅਤੇ ਇਨ੍ਹਾਂ ਅੱਖਰਾਂ ਨੂੰ ਆਧਾਰ ਬਣਾ ਕੇ ਦਿੱਤੇ ਗਏ ਉਪਦੇਸ਼ਾਂ ਵਾਲੀ ਰਚਨਾ ਨੂੰ ‘ਬਾਵਨ ਅਖਰੀ’ ਦਾ ਨਾਮ ਦਿੱਤਾ ਗਿਆ ਹੈ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਇਸ ਸਿਰਲੇਖ ਹੇਠ ਦੋ ਰਚਨਾਵਾਂ ਮਿਲਦੀਆਂ ਹਨ –ਗੁਰੂ ਅਰਜਨ ਪਾਤਸ਼ਾਹ ਜੀ ਅਤੇ ਭਗਤ ਕਬੀਰ ਜੀ ਦੀਆਂ ਜੋ ਕਿ ਗਉੜੀ ਰਾਗ ਵਿੱਚ ਦਰਜ ਹਨ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਸ ਰਚਨਾ ਦੀ 55 ਪਉੜੀਆਂ ਹਨ ਤੇ ਭਗਤ ਕਬੀਰ ਜੀ ਦੀ ਰਚਨਾ ਦੇ 45 ਛੰਤ ਹਨ।ਇਸੇ ਪ੍ਰਕਾਰ ਦੀ ਇੱਕ ਰਚਨਾ ਨੂੰ ‘ਬੀਜਕ` ਦਾ ਨਾ ਦਿੱਤਾ ਹੈ।
ਕਬੀਰ ਨੇ ਪਖੰਡੀ ਪੁਜਾਰੀ ਵਰਗ ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਚਿਨ੍ਹ ਲਗਾਕੇ ਆਪਣੇ ਲੋਭ -ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ਵਿਚ ਪਾਕੇ ਗੁਮਰਾਹ ਕਰਦੇ ਹਨ, ਦਾ ਜਮ ਕੇ ਵਿਰੋਧ ਕੀਤਾ 1 ਉਹ ਫੁਰਮਾਂਦੇ ਹਨ ਕਿ ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ ਸਮਝ ਲਿਆ ਹੈ ਕਿ? (- ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥’’ (ਕਬੀਰ ਜੀ/ 1158)
ਉਹ ਕਹਿੰਦੇ ਹਨ ਕਿ ਸਾਰੀਆਂ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿੰਜ ਹੋ ਸਕਦਾ ਹੈ । ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕੀ ਜਦ ਅਸੀਂ ਦੋਨੋ ਹੀ ਮਾਂ ਦੇ ਪੇਟ ਵਿਚੋਂ ਪੈਦਾ ਹੋਏ ਹਾਂ, ਜੇ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ । ਉਹ ਫੁਰਮਾਂਦੇ ਹਨ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਵਿਚਾਰਦਾ ਹੈ ਤੇ ਉਸਦੇ ਦਸੇ ਰਾਹ ਤੇ ਚਲਦਾ ਹੈ ।
‘‘ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥
’’ ‘‘ਕਹੁ ਕਬੀਰ ! ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥’’ (ਭਗਤ ਕਬੀਰ/੩੨੪)
ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ, ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾਂ ਵਿੱਚ ਫਸ ਕੇ ਜੀਵ-ਆਤਮਾਵਾਂ ਦੁੱਖ ਭੋਗਦੀਆਂ ਹਨ। ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।‘‘ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥’’ (ਕਬੀਰ ਜੀ/1365) ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ।
ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ1 ਨਾਮ ਤੋਂ ਬਿਨਾਂ ਕੇਵਲ ਤੀਰਥ ਇਸ਼ਨਾਨਾ ਵਿਚ ਸਮਾ ਬਰਬਾਦ ਕਰਦੇ ਹਨ, ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਕਬੀਰ ਜੀ/484)
ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ: ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥’’ (ਕਬੀਰ ਜੀ/ 329)
ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਹੇ ਜਗਤ ਦੇ ਲੋਕੋ ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜਾਦ ਨਹੀਂ ਹੋਏ । ‘‘ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥’’ (ਕਬੀਰ ਜੀ/ 972)
ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’’ (ਭੈਰਉ/ ਪੰਨਾ 1159)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
धनासरी महला ४ ॥ कलिजुग का धरमु कहहु तुम भाई किव छूटह हम छुटकाकी ॥ हरि हरि जपु बेड़ी हरि तुलहा हरि जपिओ तरै तराकी ॥१॥ हरि जी लाज रखहु हरि जन की ॥ हरि हरि जपनु जपावहु अपना हम मागी भगति इकाकी ॥ रहाउ ॥ हरि के सेवक से हरि पिआरे जिन जपिओ हरि बचनाकी ॥ लेखा चित्र गुपति जो लिखिआ सभ छूटी जम की बाकी ॥२॥ हरि के संत जपिओ मनि हरि हरि लगि संगति साध जना की ॥ दिनीअरु सूरु त्रिसना अगनि बुझानी सिव चरिओ चंदु चंदाकी ॥३॥ तुम वड पुरख वड अगम अगोचर तुम आपे आपि अपाकी ॥ जन नानक कउ प्रभ किरपा कीजै करि दासनि दास दसाकी ॥४॥६॥
अर्थ :-हे भगवान जी ! (दुनिया के विकारों के झंझटों में से) अपने सेवक की इज्ज़त बचा ले। हे हरि ! मुझे अपना नाम जपने की समरथा दे। मैं (तेरे से) सिर्फ तेरी भक्ति का दान मांग रहा हूँ।रहाउ। हे भाई ! मुझे वह धर्म बता जिस के साथ जगत के विकारों के झंझटों से बचा जा सके। मैं इन झंझटों से बचना चाहता हूँ। बता; मैं कैसे बचूँ? (उत्तर-) परमात्मा के नाम का जाप कश्ती है,नाम ही तुलहा है। जिस मनुख ने हरि-नाम जपा वह तैराक बन के (संसार-सागर से) पार निकल जाता है।1। हे भाई ! जिन मनुष्यों ने गुरु के वचनों के द्वारा परमात्मा का नाम जपा, वह सेवक परमात्मा को प्यारे लगते हैं। चित्र गुप्त ने जो भी उन (के कर्मो) का लेख लिख रखा था, धर्मराज का वह सारा हिसाब ही खत्म हो जाता है।2। हे भाई ! जिन संत जनों ने साध जनों की संगत में बैठ के अपने मन में परमात्मा के नाम का जाप किया, उन के अंदर कलिआण रूप (परमात्मा प्रकट हो गया, मानो) ठंडक पहुचाने वाला चाँद चड़ गया, जिस ने (उन के मन में से) तृष्णा की अग्नि बुझा दी; (जिस ने विकारों का) तपता सूरज (शांत कर दिया)।3। हे भगवान ! तूं सब से बड़ा हैं, तूं सर्व-व्यापक हैं; तूं अपहुंच हैं; ज्ञान-इन्द्रियों के द्वारा तेरे तक पहुंच नहीं हो सकती। तूं (हर जगह) आप ही आप हैं। हे भगवान ! अपने दास नानक ऊपर कृपा कर, और, अपने दासो के दासो का दास बना ले।4।6।