ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਮਹਾਰਾਜਾ ਜੀ
ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਮਹਾਰਾਜਾ ਜੀ
ਧੰਨ ਧੰਨ ਮਾਤਾ ਗੁਜਰੀ ਕੌਰ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏🙏🙏🙏🙏🙏🙏🙏🙏🙏🙏🙏🙏
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਹੇ ਪਰਮ ਪਿਤਾ ਪ੍ਰਮਾਤਮਾ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਵਾਲੀਏ
ਕੁਲ ਕਾਇਨਾਤ ਸਰਬ ਕਲਾ ਸਮਰੱਥ ਗੁਰੂ ਰਹਿਮ ਕਰੋ ਇਹਨਾਂ ਮਸੂਮਾਂ ਤੇ..
ਠੰਡ ਵਰਤਾਓ ਮੇਰੇ ਦੀਨ ਦਿਆਲ ਸਤਿਗੁਰੂ ਜੀਓ..
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ ।
ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਤਸਵੀਰਾਂ ਜਾ ਇਤਿਹਾਸ ਵਿੱਚ ਗੰਡੇ ਭੰਨਦੇ ਜਾ ਪੁੱਤਰਾ ਦੇ ਵਰ ਦੇਦੇ ਹੀ ਦਿਖਾਇਆ ਗਿਆ ਹੈ । ਠੀਕ ਹੈ ਗੁਰੂ ਘਰ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇਕ ਹੀ ਪੱਖ ਸਾਹਮਣੇ ਰੱਖਣਾ ਵੀ ਠੀਕ ਨਹੀ ਹੈ । ਬਾਬਾ ਬੁੱਢਾ ਸਾਹਿਬ ਜੀ ਜਿਥੇ ਸੇਵਾ ਸਿਮਰਨ ਦੀ ਮੂਰਤ ਸਨ ਉਥੇ ਉਹ ਮਹਾਨ ਯੋਧੇ ਤਲਵਾਰ ਦੇ ਧਨੀ , ਤੇ ਘੋੜ ਸਵਾਰ ਏਹੋ ਜਹੇ ਕਿ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਉਹਨਾ ਦਾ । ਤੀਰ ਅੰਦਾਜ ਏਹੋ ਜਹੇ ਸਨ ਕਿ ਪਾਂਡਵ ਅਰਜਨ ਵਰਗੇ ਵੀ ਉਹਨਾ ਦਾ ਸਾਹਮਣੇ ਨਾ ਟਿਕ ਸਕਦੇ । ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿੰਨ ਗੁਰੂ ਸਾਹਿਬਾਨ ਤੇ ਹੋਰ ਕਈ ਸਿੱਖਾ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਸਿਖਾਈ । ਬਾਬਾ ਬੁੱਢਾ ਸਾਹਿਬ ਜੀ ਏਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰ ਹੀਨ ਕਰ ਦੇਦੇ ਸਨ । ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਉਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਦੇ ਲੋਕਾ ਦੇ ਕਹਿਣ ਤੇ ਜਦ ਕਿਲਾ ਪੁੱਟਣ ਆਏ ਤਾ ਕੁਝ ਸਰਾਰਤੀ ਮੁੰਡਿਆ ਨੇ ਕਿਲੇ ਦੀ ਥਾ ਤੇ ਇਕ ਰੁੱਖ ਉਤੋ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਅਕਾਰ ਦੇ ਕੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋ ਅੰਤਰਯਾਮੀ ਸਤਿਗੁਰੂ ਅਰਜਨ ਸਾਹਿਬ ਜੀ ਘੋੜੇ ਤੇ ਚੜ ਕੇ ਹੱਥ ਵਿਚ ਨੇਜਾ ਫੜਕੇ ਕਿੱਲਾ ਪੁਟਣ ਲਈ ਆਏ ਤਾ ਉਸ ਰੁੱਖ ਨੂੰ ਜੜੋ ਪੁਟ ਸੁਟਿਆ ਇਹ ਕੰਮ ਏਨਾ ਔਖਾ ਸੀ ਕਿ ਬਹੁਤਾ ਜੋਰ ਲੱਗਣ ਕਾਰਨ ਗੁਰੂ ਸਾਹਿਬ ਜੀ ਦਾ ਘੋੜਾ ਆਪਣਾ ਸਰੀਰ ਛੱਡ ਗਿਆ। ਪਰ ਗੁਰੂ ਸਾਹਿਬ ਦੀ ਸ਼ਸਤਰ ਵਿਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਕੋਲੋ ਸਾਰਿਆ ਨੇ ਭੁੱਲ ਬਖਸ਼ਾਈ । ਫੇਰ ਜਦੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਕੁਝ ਜਵਾਨ ਹੋਏ ਤਾ ਗੁਰੂ ਅਰਜਨ ਸਾਹਿਬ ਜੀ ਨੇ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਕੋਲ ਸ਼ਸਤਰ ਵਿਦਿਆ ਘੋੜ ਸਵਾਰੀ ਤੇ ਸੰਸਾਰੀ ਵਿਦਿਆ ਲੈਣ ਲਈ ਭੇਜਿਆ ਸੀ। ਜਦੋ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਸਤਰ ਵਿਦਿਆ ਬਾਬਾ ਜੀ ਪਾਸੋ ਲੈ ਕੇ ਆਏ ਤਾ ਕੋਈ ਵੀ ਦੁਸ਼ਮਨ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਾ ਕਰ ਸਕਿਆ । ਜਦੋ ਮੀਰੀ ਪੀਰੀ ਦੀਆ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਉਣ ਦਾ ਸਮਾ ਆਇਆ ਤਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਹੀ ਦੋਵੇ ਤਲਵਾਰਾਂ ਗੁਰੂ ਸਾਹਿਬ ਜੀ ਨੂੰ ਪਵਾਈਆਂ ਸਨ । ਫੇਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਬਾਬਾ ਬੁੱਢਾ ਜੀ ਕੋਲੋ ਛੇ ਸਾਲ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿਖਿਆ ਕਰਵਾਈ ਸੀ । ਤੇ ਫੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿਚ ਐਸੇ ਜੌਹਰ ਦਿਖਾਏ ਕਿ ਗੁਰੂ ਹਰਿਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਬਹਾਦਰ ਦਾ ਖਿਤਾਬ ਦਿੱਤਾ ਸੀ । ਹੋਰ ਵੀ ਗੁਰੂ ਪੁੱਤਰਾ ਤੇ ਸਿੱਖਾ ਨੂੰ ਬਹਾਦਰ ਬਾਬਾ ਬੁੱਢਾ ਸਾਹਿਬ ਜੀ ਨੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦਿੱਤੀ ਐਸੇ ਸਨ ਬਾਬਾ ਬੁੱਢਾ ਸਾਹਿਬ ਜੀ ।
ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ । ਬਾਬਾ ਜੀ ਦਾ ਵਿਆਹ ਅੱਚਲ ਪਿੰਡ ਦੇ ਜਿੰਮੀਦਾਰ ਦੀ ਧੀ ਬੀਬੀ ਮਿਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ । ਵੱਡੇ ਤਿੰਨ ਪੁੱਤਰ ਕੰਮਾਂ ਕਾਰਾ ਵਿੱਚ ਵਿਅਸਤ ਹੋ ਗਏ ਪਰ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋ ਬਾਅਦ ਵੀ ਗੁਰਤਾਗੱਦੀ ਦੀ ਸੇਵਾ ਨਿਭਾਉਦੇ ਰਹੇ । ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ। ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ। ਬਾਅਦ ਵਿੱਚ ਬਾਬਾ ਬੱਢਾ ਜੀ ਦੇ ਖਾਨਦਾਨ ਵਿੱਚੋ ਪੰਜਵੇ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲਗ ਗਏ । ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਖਿਆ ਵਾਲਾ ਸੀ ਉਸ ਸਮੇ 22 ਮੰਜੀਆਂ ਹੋ ਗਈਆ ਸਨ ਬਕਾਲੇ ਨਗਰ ਵਿੱਚ ਬਾਈ ਦੇ ਬਾਈ ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋ ਕਰਵਾਉਣਾ ਚਹੁੰਦੇ ਸਨ । ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਤੇ ਕਿਸੇ ਵੱਲ ਨਹੀ ਗਏ ਫੇਰ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾ ਭਾਈ ਗੁਰਦਿੱਤਾ ਜੀ ਵਲੋ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ । ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋ ਅਗਾਹ ਚਲੇ ਗਏ ਤਾ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ। ਪਰ ਫੇਰ ਮਨ ਨੇ ੳਛਾਲਾ ਖਾਦਾ ਤਾ ਆਪ ਅਨੰਦਪੁਰ ਸਾਹਿਬ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾ ਭਾਈ ਗੁਰਦਿੱਤਾ ਜੀ ਵੀ ਨਾਲ ਸਨ । ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਜਦੋ ਸ਼ਹੀਦ ਕੀਤਾ ਗਿਆ ਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਮੰਨ ਕੇ ਆਪ ਅਨੰਦਪੁਰ ਸਾਹਿਬ ਵਾਪਸ ਆ ਗਏ। ਆਪ ਦਰਿਆ ਜਮਨਾਂ ਦੇ ਕੰਢੇ ਪੁਜੇ ਅਤੇ ਉਥੇ ਸਮਾਧੀ ਲੀਨ ਹੋ ਕੇ ਬਿਕ੍ਰਮੀ 1732 ਵਿੱਚ ਸਰੀਰ ਤਿਆਗ ਗਏ।
ਬਾਬਾ ਬੁੱਢਾ ਸਾਹਿਬ ਤੋ ਬਾਅਦ ਛੇਵੀ ਥਾਂ ਐਸੇ ਮਹਾਂਪੁਰਸ ਪੈਦਾ ਹੋਏ ਜਿਨਾ ਦਾ ਜਸ ਸਭ ਪਾਸੇ ਦੂਰ ਦੂਰ ਤਕ ਫੈਲ ਗਿਆ ਜਿਨਾ ਦਾ ਹਿੰਦੂ ਮੁਸਲਮਾਨ ਸਭ ਆਦਰ ਸਤਿਕਾਰ ਕਰਦੇ ਸਨ। ਇਹਨਾ ਦਾ ਨਾਮ ਭਾਈ ਰਾਮ ਕੋਇਰ ਜੀ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸੋ ਅੰਮ੍ਰਿਤ ਛਕ ਕੇ ਨਾਮ ਭਾਈ ਗੁਰਬਖਸ਼ ਸਿੰਘ ਜੀ ਰਖਿਆ ਗਿਆ। ਇਹ ਗੁਰੂ ਗੋਬਿੰਦ ਸਿੰਘ ਜੀ ਤੋ ਲਗਭਗ 6 ਸਾਲ ਛੋਟੇ ਸਨ । ਬਾਬਾ ਬੱਢਾ ਸਾਹਿਬ ਦੇ ਵੰਸ ਵਿੱਚੋ ਹੋਣ ਕਰਕੇ ਪੌਣੇ ਤਿੰਨ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਤਾਗੱਦੀ ਦਾ ਤਿਲਕ ਆਪ ਜੀ ਦੇ ਹੀ ਹੱਥੋ ਕਰਵਾਇਆ ਗਿਆ ਸੀ ।ਇਕ ਵਾਰ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਨ ਬ੍ਰਹਮ-ਗਿਆਨੀ ਦੇ ਦਰਸ਼ਨ ਕਰਵਾਉਣ ਵਾਸਤੇ ਬੇਨਤੀ ਕੀਤੀ ਤਾ ਗੁਰੂ ਗੋਬਿੰਦ ਸਿੰਘ ਜੀ ਰਾਮ ਕੋਇਰ ਜੀ ਨੂੰ ਮਾਤਾ ਜੀ ਕੋਲ ਲੈ ਕੇ ਆ ਗਏ। ਤੇ ਆਖਿਆ ਇਸ ਸਮੇ ਇਹਨਾ ਤੋ ਵੱਡਾ ਹੋਰ ਕੋਈ ਬ੍ਰਹਮ-ਗਿਆਨੀ ਨਹੀ ਹੈ ।
ਭਾਈ ਰਾਮ ਕੋਇਰ ਜੀ ਨਾਲ ਹੋਰ ਵੀ ਬਹੁਤ ਸਾਖੀਆ ਜੁੜੀਆ ਹਨ 300 ਸਾਖੀ ਵੀ ਭਾਈ ਰਾਮ ਕੋਇਰ ਜੀ ਨੇ ਹੀ ਲਿਖੀ ਸੀ ਜੋ ਭਵਿਖਤ ਬਚਨ ਸਨ । ਕਹਿਦੇ ਹਨ ਜਦੋ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਨੂੰ ਚਾਲੇ ਪਾਉਣ ਲਗੇ ਤਾ ਭਾਈ ਰਾਮ ਕੋਇਰ ਜੀ ਨੂੰ ਵਾਪਸ ਰਮਦਾਸ ਭੇਜ ਦਿਤਾ । ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਰ ਦਿਤੇ ਕਿ ਜਦੋ ਤੁਸੀ ਕਥਾ ਕਰਿਆ ਕਰੋਗੇ ਤੁਹਾਡੀ ਜਬਾਨ ਤੇ ਅਸੀ ਬਿਰਾਜਮਾਨ ਹੋ ਕੇ ਕਥਾ ਕਰਵਾਇਆ ਕਰਾਗੇ । ਦੂਸਰਾ ਜਦੋ ਸਾਡੇ ਦਰਸ਼ਨ ਕਰਨ ਨੂੰ ਦਿਲ ਕਰੇ ਸ਼ਸਤਰ ਧਾਰਨ ਕਰਕੇ ਸਿਕਾਰ ਨੂੰ ਨਿਕਲਿਆ ਕਰਿਉ ਸਾਡੇ ਦਰਸ਼ਨ ਹੋਇਆ ਕਰਨਗੇ । ਭਾਈ ਸੰਤੋਖ ਸਿੰਘ ਜੀ ਭਾਈ ਰਾਮ ਕੋਇਰ ਜੀ ਦੇ ਸੇਵਕ ਸਨ ਆਪ ਜੀ ਪਾਸੋ ਹੀ ਗੁਰੂ ਘਰ ਦਾ ਇਤਿਹਾਸ ਸੁਣ ਕੇ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਇਤਿਹਾਸ ਕਲਮਬੰਦ ਕੀਤਾ ਸੀ । ਭਾਈ ਰਾਮ ਕੋਇਰ ਦੇ ਚਲਾਣੇ ਤੋ ਬਾਅਦ ਰਮਦਾਸ ਡੇਰੇ ਦੀ ਜਇਆਦਾਦ ਦਾ ਵਾਰਸ ਉਹਨਾ ਦਾ ਪੁੱਤਰ ਭਾਈ ਮੇਹਰ ਸਿੰਘ ਜੀ ਬਣੇ ਜਿਨਾ ਡੇਰੇ ਦੀ ਸੰਭਾਲ ਬਿਕ੍ਰਮੀ 1820 ਤਕ ਕੀਤੀ । ਉਪਰੰਤ ਉਹਨਾ ਦਾ ਸਪੁੱਤਰ ਭਾਈ ਸ਼ਾਮ ਸਿੰਘ ਜੀ ਵਾਰਿਸ ਬਣ ਗਏ ਭਾਈ ਸ਼ਾਮ ਸਿੰਘ ਜੀ ਚਲਾਣਾ ਕਰ ਜਾਣ ਬਾਅਦ ਉਹਨਾ ਦੇ ਜਵਾਨ ਪੁੱਤਰ ਭਾਈ ਕਾਹਨ ਸਿੰਘ ਜਵਾਨ ਉਮਰੇ ਉਸੇ ਸਾਲ ਹੀ ਚਲਾਣਾ ਕਰ ਗਏ। ਅਗੋ ਉਹਨਾ ਦੇ ਪੁੱਤਰ ਭਾਈ ਸੁਜਾਨ ਸਿੰਘ ਅਜੇ ਬਾਲ ਹੀ ਸਨ ਜਇਆਦਾਦ ਤੇ ਪ੍ਬੰਧ ਸੰਭਾਲਣ ਜੋਗੇ ਨਹੀ ਸਨ ਹੋਏ । ਜਦ ਤਕ ਬਣ ਚੁਕੀਆਂ ਸਿੱਖ ਮਿਸਲਾਂ ਦੀ ਆਪਸੀ ਲੜਾਈ ਸੁਰੂ ਹੋ ਗਈ ਉਹਨਾ ਨੇ ਡੇਰੇ ਤੇ ਕਬਜਾ ਕਰ ਲਿਆ ਪਰ ਛੇਤੀ ਹੀ ਗਲਤੀ ਦਾ ਅਹਿਸਾਸ ਹੋ ਗਿਆ । ਬਾਬਾ ਬੁੱਢਾ ਸਾਹਿਬ ਦੀ ਨਿਸ਼ਨੀ ਨੂੰ ਕਾਇਮ ਰੱਖਣ ਲਈ ਡੇਰੇ ਦਾ ਪ੍ਰਬੰਧ ਚਰਨ ਦਾਸ ਨਾਮ ਦੇ ਮਹੰਤ ਦੇ ਸਪੁਰਦ ਕਰ ਦਿਤਾ ।ਮਹੰਤ ਚਰਨ ਦਾਸ ਤੋ ਬਾਅਦ ਤਰਤੀਬਵਾਰ ਮਹੰਤ ਬ੍ਰਹਮ ਪ੍ਕਾਸ, ਮਹੰਤ ਰਾਮ ਪ੍ਸਾਦ , ਮਹੰਤ ਠਾਕੁਰ ਦਾਸ , ਅਤੇ ਅਖੀਰ ਵਿੱਚ ਰਘਬੀਰ ਦਾਸ ਉਸ ਸਮੇ ਤਕ ਬਾਬਾ ਬੁੱਢਾ ਸਾਹਿਬ ਜੀ ਦੀ ਲੱਖਾ ਰੁਪਇਆ ਦੀ ਜਇਆਦਾਦ ਦੀ ਸੰਭਾਲ ਕਰਦੇ ਰਹੇ ਅਤੇ ਡੇਰੇ ਦੀ ਸੰਭਾਲ ਬੜੇ ਸੁਚੱਜੇ ਢੰਗ ਨਾਲ ਨਿਭਾਉਦੇ ਰਹੇ । ਜਦੋ ਅਕਾਲੀ ਲਹਿਰ ਚਲੀ ਤਾ ਮਹੰਤ ਰਘੁਬੀਰ ਦਾਸ ਨੇ ਗੁਰਦੁਵਾਰੇ ਦਾ ਸਾਰਾ ਪ੍ਰਬੰਧ ਅਕਾਲੀਆ ਅਥਵਾ ਸਰੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਨੂੰ ਸੌਂਪ ਦਿੱਤਾ । ਬਾਅਦ ਵਿੱਚ ਬਾਬਾ ਖੜਕ ਸਿੰਘ ਜੀ ਨੇ ਰਾਤ ਦਿਨ ਇਕ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਰਮਦਾਸ ਵਾਲਾ ਅਸਥਾਨ , ਸਰੋਵਰ ਤੇ ਲੰਗਰ ਹਾਲ ਸੰਗਤਾ ਲਈ ਬਣਾ ਕੇ ਤਿਆਰ ਕਰ ਦਿੱਤਾ ਸੀ ।
ਭੁੱਲ ਚੁੱਕ ਦੀ ਮੁਆਫੀ ਦਾਸ ਜੋਰਾਵਰ ਸਿੰਘ ਤਰਸਿੱਕਾ ।
ਮੋਬਾਇਲ ਨੰਬਰ 7743031064
ਇਨ੍ਹਾਂ ਦੀਆਂ ਰਚਨਾਵਾਂ ਨੂੰ ਮੁੱਖ ਰੱਖਦੇ ਹੋਏ ਕਈ ਵਿਦਵਾਨਾਂ ਨੇ ਆਪ ਨੂੰ ਹਿੰਦੂ ਸੰਤ ਵੀ ਕਿਹਾ ਹੈ ਹਾਲਾਂਕਿ ਇਨ੍ਹਾਂ ਦੇ ਮੁਸਲਮਾਨ ਹੋਣ ਦਾ ਕੋਈ ਚਿੰਨ੍ਹ ਨਹੀਂ ਮਿਲਦਾ, ਆਪਜੀ ਨੂੰ ਇਸਲਾਮ ਧਰਮ ਦੇ ਸੂਫੀ ਪ੍ਰਚਾਰਕ ਮੰਨਿਆ ਜਾਂਦਾ ਹੈ। ਆਪ ਜੀ ਦਾ ਜਨਮ ਪਿੰਡ ਕਾਕੋਰੀ, ਲਖਨਉ ਵਿੱਚ 1470 ਈ. ਨੂੰ ਹੋਇਆ “ਡਾ. ਤਾਰਨ ਸਿੰਘ” ਇਨ੍ਹਾਂ ਨੂੰ ਅਕਬਰ ਦੇ ਰਾਜ ਦੇ ਸਮੇਂ ਪੈਦਾ ਹੋਏ ਅਤੇ ਇਸਲਾਮ ਧਰਮ ਦੇ ਸੂਫੀ ਉਪਦੇਸ਼ਕਾ ਮੰਨਦੇ ਹਨ । “ਭਾਈ ਕਾਹਨ ਸਿੰਘ ਨਾਭਾ” ਇਨ੍ਹਾਂ ਨੂੰ ਕਾਕੋਰੀ ਦਾ ਵਸਨੀਕ ਅਤੇ ਸੂਫੀ ਫਕੀਰ ਦੇ ਰੂਪ ਵਿੱਚ ਮਾਨਤਾ ਦਿੰਦੇ ਹਨ। “ਮੈਕਾਲਿਫ” ਵੀ ਇਸ ਧਾਰਣਾ ਨੂੰ ਸਵੀਕਾਰ ਕਰਦਾ ਹੈ।
ਉਹਨਾਂ ਨੂੰ ਮੁਸਲਿਮ ਸੂਫੀ ਸੰਤ ਖਿਆਲ ਕੀਤਾ ਹੈ।ਇਸ ਕਰਕੇ ਚਿਤਰਕਾਰਾਂ ਨੇ ਉਹਨਾਂ ਦੀਆਂ ਤਸਵੀਰਾਂ ਅਤੇ ਸਕੈਂਚ ਵੀ ਇਸਲਾਮੀ ਦਿੱਖ ਵਾਲੇ ਬਣਾਏ ਹਨ।ਪਰ ਗੁਰੂ ਗਰੰਥ ਸਾਹਿਬ ਵਿਚਲੇ ਉਹਨਾਂ ਦੇ ਦੋਵਾਂ ਸ਼ਬਦਾਂ ਦੀ ਪੜ੍ਹਤ ਨਾਲ ਉਹਨਾਂ ਨੂੰ ਮੁਸਲਿਮ ਪਰਿਵਾਰ ਜਾਂ ਪਿਛੋਕੜ ਨਾਲ ਸਬੰਧਤ ਸਮਝਣਾ ਠੀਕ ਨਹੀਂ ਬੈਠਦਾ । ਹੋ ਸਕਦਾ ਹੈ ਕਿ ਭੀਖਨ ਨਾਮ ਦੇ ਕੋਈ ਮੁਸਲਿਮ ਸੂਫ਼ੀ ਸੰਤ ਉਤਰ ਪ੍ਰਦੇਸ਼ ਦੇ ਉਸੇ ਇਲਾਕੇ ਵਿਚ ਹੋਏ ਹੋਣ ਅਤੇ 1470 ਈ . ਦਾ ਜਨਮ ਵਰ੍ਹਾ ਵੀ ਉਸੇ ਮੁਸਲਿਮ ਸੂਫੀ ਭੀਖਨ ਦਾ ਹੋਵੇ । ਪਰ ਜਿਸ ਭਗਤ ਭੀਖਨ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਉਹਨਾਂ ਨੂੰ ਮੁਸਲਿਮ ਸੂਫੀ ਨਹੀਂ ਮੰਨਿਆਂ ਜਾ ਸਕਦਾ । ਉਹਨਾਂ ਦੇ ਦੋਵਾਂ ਸ਼ਬਦਾਂ ਵਿਚ ਇਸਲਾਮੀ ਰੰਗਤ ਵਾਲਾ ਕੋਈ ਲਫ਼ਜ਼ ਨਹੀਂ , ਕਿਸੇ ਇਸਲਾਮੀ ਮਰਿਯਾਦਾ ਦਾ ਜਿਕਰ ਨਹੀਂ । ਸਗੋਂ ਇਹਨਾਂ ਦੀ ਸ਼ਬਦਾਵਲੀ ਕੇਵਲ ਗੁਰਮਤਿ ਦੇ ਗੂੜੇ ਰੰਗ ਵਾਲੀ ਹੈ । ਉਦਾਹਰਨ ਦੇ ਤੌਰ ਤੇ ਉਹਨਾਂ ਦੀ ਬਾਣੀ ਵਿਚ ਸੰਤ , ਰਾਮ ਰਾਇ , ਹਰਿ , ਨਾਮੁ , ਅੰਮ੍ਰਿਤ , ਗੁਰ ਪਰਸਾਦਿ ਆਦਿ ਸ਼ਬਦ ਆਉਂਦੇ ਹਨ । ਦੂਸਰਾ , ਗੁਰੂ ਗਰੰਥ ਸਾਹਿਬ ਵਿਚ ਉਹਨਾਂ ਦੀ ਬਾਣੀ ਨੂੰ ਦਰਜ ਕੀਤੇ ਜਾਣ ਦੇ ਅੰਦਾਜ਼ ਤੋਂ ਵੀ ਉਹ ਇਸਲਾਮੀ ਸੰਤ ਨਹੀਂ ਜਾਪਦੇ । ਇਸਲਾਮੀ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੀ ਬਾਣੀ ਦਰਜ ਕਰਨ ਸਮੇਂ ਇਸ ਬਾਣੀ ਦੇ ਸਿਰਲੇਖ ਵਿਚ ਗੁਰੂ ਸਾਹਿਬ ਨੇ ਉਹਨਾਂ ਨੂੰ ‘ ਸੇਖ ਫਰੀਦ ‘ ਲਿਖਿਆ ਹੈ ਪਰ ਭੀਖਨ ਜੀ ਦਾ ਬਾਣੀ ਦਾ ਸਿਰਲੇਖ ਹੈ- ‘ ਬਾਣੀ ਭਗਤ ਭੀਖਨ ਕੀ । ਭਗਤ ਭੀਖਨ ਜੀ ਦਾ ਜਨਮ ਜਿਥੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 10-11 ਸਾਲ ਮਗਰੋਂ ( 1470 ਈ . ) ਮੰਨਿਆਂ ਜਾਂਦਾ ਹੈ ਉਥੇ ਉਹਨਾਂ ਦਾ ਚਲਾਣਾ ਗੁਰੂ ਅਰਜਨ ਦੇਵ ਜੀ ਦੇ ਜਨਮ ਤੋਂ 10-11 ਸਾਲ ਮਗਰੋਂ ( 1573 ਈ . ) ਹੋਇਆ ਮੰਨਿਆਂ ਜਾਂਦਾ ਹੈ।ਇਸ ਤਰ੍ਹਾਂ ਉਹਨਾਂ ਦੇ ਜੀਵਨ ਕਾਲ ਦਾ ਸਬੰਧ ਗੁਰੂ ਨਾਨਕ , ਗੁਰੂ ਅੰਗਦ , ਗੁਰੂ ਅਮਰਦਾਸ , ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਾਲ ਹੈ।ਪਰ ਉਹਨਾਂ ਦਾ ਸਬੰਧ ਕਦੀ ਕਰਤਾਰਪੁਰ , ਖਡੂਰ ਸਾਹਿਬ , ਗੋਇੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਨਾਲ ਰਿਹਾ ਹੋਵੇ ਇਸ ਦਾ ਕੋਈ ਆਲੇਖ ਪ੍ਰਾਪਤ ਨਹੀਂ ਹੈ । ਉਸ ਵੇਲੇ ਦੀਆਂ ਸਿੱਖ ਸੰਸਥਾਵਾਂ ਨਾਲ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਾਂਝ ਦਾ ਵੀ ਕੋਈ ਇਤਿਹਾਸਕ ਵੇਰਵਾ ਪ੍ਰਾਪਤ ਨਹੀਂ ਹੈ।ਉਹਨਾਂ ਦੀ ਕਿਸੇ ਗੁਰੂ ਸਾਹਿਬ ਨਾਲ ਹੋਈ ਮੁਲਾਕਾਤ ਜਾਂ ਵਾਰਤਾ ਸਬੰਧੀ ਕੋਈ ਕਥਾ ਜਾਂ ਸਾਖੀ ਵੀ ਪ੍ਰਚਲਤ ਨਹੀਂ ਹੈ । ਕਹਿਣ ਤੋਂ ਭਾਵ ਭਗਤ ਭੀਖਨ ਜੀ ਸਿੱਖ ਅਸਥਾਨਾਂ , ਸੰਸਥਾਵਾਂ , ਸਿੱਖ ਸਰਗਰਮੀਆਂ ਤੋਂ ਬਾਹਰ ਵਿਚਰਨ ਵਾਲੀ ਸਖ਼ਸ਼ੀਅਤ ਸਨ । ਭੱਟਾਂ ਦੇ ਸਵੱਈਆਂ ਵਿਚ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ । ਭਗਤ ਭੀਖਨ ਜੀ ਦੀ ਬਾਣੀ ਨਾਲ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਭਾਸ਼ਾਈ ਅਤੇ ਵਿਚਾਰਧਾਰਕ ਸਾਂਝ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਉਹਨਾਂ ਦੀ ਬਾਣੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਦੇ ਹੱਥਾਂ ਅਤੇ ਨਜ਼ਰਾਂ ‘ ਚੋਂ ਗੁਜ਼ਰੀ ਸੀ , ਉਹਨਾਂ ਦੇ ਹਿਰਦਿਆਂ ਵਿਚ ਵਸੀ ਹੋਈ ਸੀ । ਇਹ ਵੀ ਸੰਭਵ ਹੈ ਕਿ ਉਹਨਾਂ ਦਾ ਜਨਮ ਗੁਰੂ ਨਾਨਕ ਸਾਹਿਬ ਤੋਂ ਕੁਝ ਸਮਾਂ ਪਹਿਲਾਂ ਦਾ ਹੋਵੇ । ਪੂਰੇ ਵਿਸਥਾਰ ਤੋਂ ਪਹਿਲਾਂ ਇਸ ਸਾਂਝ ਦੇ ਕੁਝ ਝਲਕਾਰੇ ਉਦਾਹਰਨ ਮਾਤਰ ਪੇਸ਼ ਹਨ : ਭੀਖਨ ਜੀ : ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥ ( ੬੫੯ ) ਗੁਰੂ ਨਾਨਕ : ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ( ੬੩੫ ) ਗੁਰੂ ਰਾਮਦਾਸ : ਇਹੁ ਹਰਿ ਰਸੁ ਸੋਈ ਜਾਣਦੇ ਜਿਉ ਗੁੰਗੈ ਮਿਠਿਆਈ ਖਾਈ ॥ ( ੧੧ ) ਭੀਖਨ ਜੀ : ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੋਜੇ ਮਾਹੀ ॥ ( ੬੫੯ ) ਗੁਰੂ ਨਾਨਕ : ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ ( ੧੨੭੯ ) ਭੀਖਨ ਜੀ ; ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ( ੬੫੯ )
ਗੁਰੂ ਨਾਨਕ : ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ( ੫੬੬ ) ਗੁਰੂ ਅਮਰਦਾਸ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ( ੫੫੪ ) ਗੁਰੂ ਅਰਜਨ : ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ( ੮੧੪ ) ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥ ( ੮੯੩ ) ਗੁਰੂ ਗਰੰਥ ਸਾਹਿਬ ਵਿਚ ਦਰਜ ਆਪਣੇ ਪਹਿਲੇ ਸ਼ਬਦ ਵਿਚ ਭਗਤ ਭੀਖਨ ਜੀ ਨੇ ਬੁਢਾਪੇ ਦੀ ਤਕਲੀਫ , ਬੇਵਸੀ ਅਤੇ ਉਦਾਸੀ ਦਾ ਵਰਨਣ ਕਰਦਿਆਂ ਇਸ ਨਾਲ ਪੈਦਾ ਹੁੰਦੀ ਮਨੋਦਸ਼ਾ ਦਾ ਵੈਰਾਗਮਈ ਵਰਨਣ ਕੀਤਾ ਹੈ ਅਤੇ ਅਜਿਹੀ ਸਥਿਤੀ ਦਾ ਇਲਾਜ ਪ੍ਰਮਾਤਮਾ ਦੇ ਨਾਮ ਦੇ ਅੰਮ੍ਰਿਤ ਜਲ ਨੂੰ ਦੱਸਿਆ ਹੈ :
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥ ( ੬੫੯ , ਭੀਖਨ ਜੀ )
ਇਸ ਸ਼ਬਦ ਨੂੰ ਭਗਤ ਬੇਣੀ ਜੀ ਦੇ ਪਹਿਰਿਆ ਦੇ ਘਰ ਗਾਏ ਜਾਣ ਵਾਲੇ ਸ਼ਬਦ ਦੇ ਮਗਰਲੇ ਭਾਗ ਨਾਲ ਮਿਲਾ ਕੇ ਪੜ੍ਹਨ ਤੇ ਦੋਹਾਂ ਸ਼ਬਦਾਂ ਵਿਚ ਕਾਫੀ ਸਾਂਝ ਦਿਖਾਈ ਦਿੰਦੀ ਹੈ । ਬੇਣੀ ਜੀ ਨੇ ਬੁਢਾਪੇ ਵਿਚ ਅਜਿਹੀ ਦਸ਼ਾ ਹੋਣ ਬਾਰੇ ਖਬਰਦਾਰ ਕੀਤਾ ਸੀ । ਪਹਿਲੀਆਂ ਦੋ ਸਤਰਾਂ ਤਾਂ ਬਿਲਕੁਲ ਸਮਾਨ ਅਰਥੀ ਹਨ :
ਪੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥ ਲੋਚਨ ਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥ ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੁ ਨ ਸੂਝੈ ॥ ਥਾਕਾ ਤੇਜੂ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥ ( ੯੩ , ਬੇਣੀ ਜੀ )
ਇਹਨਾਂ ਸ਼ਬਦਾਂ ਅੰਦਰਲੀ ਵਿਚਾਰ ਅਤੇ ਮੁਹਾਵਰੇ ਦੀ ਸਾਂਝ ਦੇ ਨਾਲ ਨਾਲ ਇਲਾਕੇ ਦੇ ਪੱਖ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਭਗਤ ਭੀਖਨ ਜੀ ਮੁਸਲਿਮ ਸੂਫੀ ਹੋਣ ਦੀ ਬਜਾਏ ਭਗਤ ਬੇਣੀ ਜੀ ਵਾਂਗ ਭਗਤ ਕਬੀਰ ਜੀ ਅਤੇ ਰਵਿਦਾਸ ਜੀ ਵਾਲੀ ਕਾਵਿ ਪ੍ਰੰਪਰਾ ਨਾਲ ਸਬੰਧਤ ਸਨ । ਗੁਰੂ ਨਾਨਕ ਨੇ ਗੁਰਮਤਿ ਚਿੰਤਨ ਦੇ ਜਿਹਨਾਂ ਪੁਰਾਤਨ ਅਸਥਾਨਾਂ ਦੀ ਯਾਤਰਾ ਕੀਤੀ ਅਤੇ ਉਥੋਂ ਕਾਫੀ ਸਮਾਂ ਪਹਿਲਾਂ ਹੋ ਚੁੱਕੇ ਬਾਣੀਕਾਰਾਂ ਦੀ ਰਚਨਾ ਹਾਸਿਲ ਕੀਤੀ ਉਹਨਾਂ ਵਿਚੋਂ ਕਈ ਅਸਥਾਨ ਉਸ ਸਮੇਂ ਵੀ ਗੁਰਮਤਿ ਸ਼ਬਦ ਵਿਚਾਰ ਦੀ ਸਰਗਰਮੀ ਨਾਲ ਊਰਜਤ ਸਨ । ਗੁਰੂ ਨਾਨਕ ਦੇ ਸਮਕਾਲ ਵਿਚ ਅਤੇ ਮਗਰੋਂ ਵੀ ਇਹਨਾਂ ਅਸਥਾਨਾਂ ਤੇ
ਅਜਿਹੇ ਸੁਖ਼ਨ ਦੀ ਰਚਨਾ ਹੁੰਦੀ ਰਹੀ।ਇਸ ਸਬੰਧੀ ਭਗਤ ਪਰਮਾਨੰਦ ਜੀ ਅਤੇ ਭਗਤ ਭੀਖਨ ਜੀ ਦੀ ਮਿਸਾਲ ਦੇਖੀ ਜਾ ਸਕਦੀ ਹੈ।ਜਿਸ ਮਹਾਰਾਸ਼ਟਰ ਵਿਚ ਜਨਮੇ ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਨੇ ਗੁਰਮਤਿ ਵਿਚਾਰਧਾਰਾ ਦਾ ਬਾਨਣੂ ਬੰਨਿਆਂ ਉਸੇ ਮਹਾਰਾਸ਼ਟਰ ਵਿਚ ਵਿਚ ਜਨਮੇ ( ਮੰਨੇ ਜਾਂਦੇ ) ਭਗਤ ਪਰਮਾਨੰਦ ਜੀ ਗੁਰਮਤਿ ਬਾਣੀ ਦੀ ਰਚਨਾ ਕਰ ਰਹੇ ਸਨ । ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿਚ ਜਨਮੇ ਕਬੀਰ ਜੀ ਦੇ ਕਦਮ ਚਿੰਨਾਂ ਤੇ ਚਲਦੇ ਹੋਏ ਇਸ ਉੱਤਰ ਪ੍ਰਦੇਸ਼ ਵਿਚ ਉਹਨਾਂ ਤੋਂ ਪੌਣੀ ਕੁ ਸਦੀ ਬਾਅਦ ਜਨਮੇ ਭਗਤ ਭੀਖਨ ਜੀ ਗੁਰਮਤਿ ਕਾਵਿ ਦੇ ਉੱਘੇ ਹਸਤਾਖਰ ਬਣੇ । ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੀਆਂ ਉਦਾਸੀਆਂ ਤੋਂ ਬਾਅਦ ਗੁਰਿਆਈ ਦੀ ਰੀਤ ਨਾਲ ਗੁਰਮਤਿ ਚਿੰਤਨ ਦਾ ਕੇਂਦਰੀਕਰਨ ਨਹੀਂ ਹੋਇਆ ਜਾਂ ਗੁਰਮਤਿ ਦੀ ਵਿਚਾਰਧਾਰਕ ਸਰਗਰਮੀ ਕੇਵਲ ਇਕ ਝੰਡੇ ਹੇਠ ਇਕੋ ਜਗਾ ਸੰਗਠਤ ਨਹੀਂ ਹੋਈ ਸਗੋਂ ਦੂਰ – ਦਰਾਜ਼ ਵਿਚਰਦੇ ਅਤੇ ਗੁਰਮਤਿ ਦੇ ਪੁਰਤਨ ਕੇਂਦਰਾਂ ਅਤੇ ਅਸਥਾਨਾਂ ਨਾਲ ਜੁੜੇ ਸੁਖ਼ਨਵਰ ਵੀ ਸੁਤੰਤਰ ਰੂਪ ਵਿਚ ਆਪੋ ਆਪਣੀ ਥਾਈਂ ਯੋਗਦਾਨ ਪਾਉਂਦੇ ਰਹੇ।ਪਰ ਇਹਨਾਂ ਵਿਚ ਵਿਚਾਰਧਾਰਾ ਦੀ ਸਾਂਝ ਦੇ ਨਾਲ ਨਾਲ ਕਾਵਿ ਮੁਹਾਵਰੇ , ਕਾਵਿ ਭਾਸ਼ਾ , ਕਾਵਿ ਜੁਗਤਾਂ ਅਤੇ ਬਿਆਨ ਦੀਆਂ ਸਮਾਨਤਾਵਾਂ ਹੈਰਾਨ ਕਰਨ ਵਾਲੀਆਂ ਹਨ । ਮਿਸਾਲ ਦੇ ਤੌਰ ਤੇ ਕਬੀਰ ਜੀ ਅਤੇ ਰਵਿਦਾਸ ਜੀ ਦੀ ਬਾਣੀ ਨੂੰ ਪ੍ਰਾਪਤ ਕਰਕੇ ਸੰਭਾਲਣ ਵਾਲੇ ਗੁਰੂ ਨਾਨਕ ਦੀ ਗੁਰਿਆਈ ਧਾਰਨ ਕਰਨ ਵਾਲੇ ਤੀਜੀ ਪੀੜ੍ਹੀ ਦੇ ਗੋਇੰਦਵਾਲ ਵਿਚ ਬੈਠੇ ਗੁਰੂ ਅਮਰਦਾਸ ਜੀ ਅਤੇ ਦੂਜੇ ਪਾਸੇ ਕਬੀਰ ਜੀ ਦੀ ਸਥਾਨਕ ਪ੍ਰੰਪਰਾ ਨਾਲ ਸਬੰਧਤ ਉੱਤਰ ਪ੍ਰਦੇਸ਼ ਵਿਚ ਬੈਠੇ ਭਗਤ ਭੀਖਨ ਜੀ ਦੇ ਇਕ ਇਕ ਸ਼ਬਦ ਦੀ ਆਖਰੀ ਸਤਰ ਕੋਲ ਕੋਲ ਰੱਖ ਕੇ ਦੇਖਦੇ ਹਾਂ : ਭੀਖਨ ਜੀ :
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥ ( ੬੫੯ ) ਗੁਰੂ ਅਮਰਦਾਸ ਜੀ
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥ ( ੫੫੦ ) ਇਹਨਾਂ ਦੋਵਾਂ ਸਤਰਾਂ ਦਾ ਪਹਿਲਾ ਅੱਧ ਬਿਲਕੁਲ ਸਮਾਨ ਹੈ।ਭਗਤ ਭੀਖਨ ਜੀ ਦੀ ਉਪਰੋਕਤ ਸਤਰ ਦੇ ਦੂਸਰੇ ਅੱਧ ਨਾਲ ਨਾਲ ਗੁਰੂ ਸਾਹਿਬਾਨ ਦੀਆ ਦੋ ਹੋਰ ਤੁਕਾਂ ਮਿਲਾ ਕੇ ਦੇਖ ਸਕਦੇ ਹਾਂ : ਗੁਰੂ ਅਮਰਦਾਸ ਜੀ
ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥ ( ੧੨੩੪ )
ਗੁਰੂ ਰਾਮਦਾਸ ਜੀ
ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥ ( ੪੪੩ ) ਗੁਰੂ ਗਰੰਥ ਸਾਹਿਬ ਵਿਚ ਦਰਜ ਭਗਤ ਭੀਖਨ ਜੀ ਦੀ ਬਾਣੀ ਗੁਰੂ ਸਾਹਿਬਾਨ ਪਾਸ ਕਦੋਂ ਅਤੇ ਕਿਵੇਂ ਪਹੁੰਚੀ , ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ । ਪਰ ਇਹ ਨਿਸਚਤ ਹੈ ਕਿ ਇਹ ਬਾਣੀ ਆਦਿ ਸ੍ਰੀ ਗਰੰਥ ਸਾਹਿਬ ਦੀ ਸੰਪਦਨਾ ਤੋਂ ਕਾਫੀ ਸਮਾਂ ਪਹਿਲਾਂ ਗੁਰੂ ਸਾਹਿਬਾਨ ਪਾਸ ਮੌਜੂਦ ਸੀ । ਗੁਰੂ ਰਾਮ ਦਾਸ ਜੀ ਦੇ ਸੋਰਠਿ ਰਾਗ ਦੇ ਇਕ ਸ਼ਬਦ ਵਿਚ ਹੇਠ ਲਿਖੀਆਂ ਪੰਕਤੀਆਂ ਆਉਂਦੀਆਂ ਹਨ :
ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥ ( ੬੦੮ , ੪.੪ ) ਇਹ ਪੰਗਤੀਆਂ ਉਚਾਰਨ ਸਮੇਂ ਗੁਰੂ ਰਾਮ ਦਾਸ ਜੀ ਦੇ ਸਨਮੁਖ ਭਗਤ ਭੀਖਨ ਜੀ ਦਾ ਸੋਰਠਿ ਰਾਗ ਵਿਚ ਹੀ ਦਰਜ ਦੂਸਰਾ ਸ਼ਬਦ ਮੌਜੂਦ ਹੋਵੇਗਾ ਜਿਸ ਵਿਚ ਉਹਨਾਂ ਨੇ ਨਾਮ ਨੂੰ ਨਾ – ਲੁਕਣ ਵਾਲਾ ਰਤਨ ਕਿਹਾ ਹੈ ਅਤੇ ਪ੍ਰਮਾਤਮਾ ਦੇ ਗੁਣਾਂ ਦੇ ਅਨੁਭਵ ਨੂੰ ਗੁੰਗੇ ਦੀ ਮਿਠਿਆਈ ਦੇ ਅਨੁਭਵ ਵਰਗਾ ਨਾ – ਵਰਨਣਯੋਗ ਮੰਨਿਆਂ ਹੈ।ਭੀਖਨ ਜੀ ਦੇ ਦੂਸਰੇ ਸ਼ਬਦ ਦੀਆਂ ਪਹਿਲੀਆਂ ਚਾਰ ਸਤਰਾਂ ਹਨ : ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥ ਹਰਿ ਗੁਨ ਕਹਤੇ ਕਹਨੁ ਨ ਜਾਈ॥ਜੈਸੇ ਗੂੰਗੇ ਕੀ ਮਿਠਿਆਈ ॥ ( ੬੫੯ , ਭੀਖਨ ਜੀ )
ਨਾਮ ਰਸ ਇਸ ਸ਼ਬਦ ਦੀਆਂ ਅਗਲੀਆਂ ਅਤੇ ਆਖਰੀ ਪੰਕਤੀਆਂ ਵਿਚ ਭਗਤ ਭੀਖਨ ਜੀ ਨੇ ਜ਼ੁਬਾਨ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਪਣ ਅਤੇ ਕੰਨਾਂ ਨਾਲ ਸੁਣ ਕੇ ਮਾਣਨ ਦਾ ਮਹਾਤਮ ਦਰਜ ਕੀਤਾ ਹੈ । ਅੱਖਾਂ ਬੰਦ ਕਰਕੇ ਈਸ਼ਵਰ ਦੀ ਸਰਬ ਵਿਆਪਕਤਾ ਨੂੰ ਮਹਿਸੂਸ ਕਰਨ ਅਤੇ ਅਜਿਹਾ ਕਰਨ ਨਾਲ ਆਪਣੇ ਮਨ ਅੰਦਰ ਸੁੱਖ , ਸੰਤੋਖ ਅਤੇ ਆਨੰਦ ਪ੍ਰਾਪਤ ਹੋਣ ਦੀ ਗੱਲ ਕੀਤੀ ਹੈ :
ਰਸਨਾ ਰਮਤ ਸੁਨਤ ਸੁਖੁ ਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੋ ਜਹ ਦੇਖਾਂ ਤਹ ਸੋਈ ॥ ( ੬੫੯ , ਭੀਖਨ ਜੀ )
ਹੂ – ਬ – ਹੂ ਇਹੀ ਵਿਚਾਰ ਗੁਰੂ ਨਾਨਕ ਅਤੇ ਗੁਰੂ ਅਰਜਨ ਸਾਹਿਬ ਦੇ ਦੋ ਸ਼ਬਦਾਂ ਵਿਚ ਪ੍ਰਗਟ ਹੋਏ ਹਨ : ਨੈਨ ਸੰਤੋਖੇ ਏਕ ਲਿਵ ਤਾਰਾ ॥ ਜਿਹਵਾ ਸੂਚੀ ਹਰਿ ਰਸ ਸਾਰਾ ॥ ਸਚੁ ਕਰਣੀ ਅਭ ਅੰਤਰਿ ਸੇਵਾ ॥ ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥ ( ੨੨੪ , ਮ .੧ ) ਨੈਨ ਸੰਤੋਖੇ ਦਰਸੁ ਪੇਖਿ ॥ ਰਸਨਾ ਗਾਏ ਗੁਣ ਅਨੇਕ ॥ ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦਿ ॥ ਮਨੁ ਆਘਾਨਾ ਹਰਿ ਰਸਹਿ ਸੁਆਦਿ ॥ ( ੧੧੮੧ , ਮ .੫ )
ਇਹਨਾਂ ਪੰਕਤੀਆਂ ਵਿਚ ਅੱਖਾਂ ਬੰਦ ਕਰਨ ਦੀ ਕਿਰਿਆ ਨੂੰ ਸੰਤੋਖਣਾ ਕਿਹਾ ਗਿਆ ਹੈ । ਇਥੋਂ ਹੀ ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਬੰਦ ਕਰਨ ਵਾਸਤੇ ਸ਼ਬਦ ਸੰਤੋਖਣਾ ਵਰਤਿਆ ਜਾਣ ਲੱਗਾ ਹੈ।ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਅੱਖ ਵਾਂਗ ਤਸਲੀਮ ਕੀਤਾ ਜਾਣ ਲੱਗਾ।ਜਿਸ ਤਰ੍ਹਾਂ ਅੱਖ ਨੂੰ ਬੰਦ ਕਰਨ ਸਮੇਂ ਦੋਨੋਂ ਪਾਸਿਆਂ ਦੀਆਂ ਪਲਕਾਂ ਇਕ ਦੂਸਰੀ ਨਾਲ ਮਿਲ ਜਾਂਦੀਆਂ ਹਨ , ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਬੰਦ ਕਰਨ ਸਮੇਂ ਦੋਨਾਂ ਪਾਸਿਆਂ ਦੀ ਜਿਲਦ ਨਾਲ ਲਗਾਏ ਛੋਟੇ ਰੁਮਾਲੇ ਇਕ ਦੂਸਰੇ ਦੇ ਕੋਲ ਆ ਜਾਂਦੇ ਹਨ।ਇਸ ਕਰਕੇ ਬੀੜ ਦੇ ਪਾਸਿਆਂ ਤੇ ਲਟਕਾਏ ਜਾਂਦੇ ਇਹਨਾਂ ਨਿੱਕੇ ਰੁਮਾਲਿਆਂ ਨੂੰ ਪਲਕਾਂ ਕਿਹਾ ਜਾਣ ਲੱਗਾ ਹੈ ।
ਭਗਤ ਭੀਖਨ ਜੀ ਦੀ ਬਾਣੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ 659, 660 ਵਿੱਚ ਉਨ੍ਹਾ ਦੇ ਦੋ ਸ਼ਬਦ ਰਾਗ ਸੋਰਠ ਵਿੱਚ ਹਨ। ਬਾਣੀ ਦੇ ਪਹਿਲੇ ਸ਼ਬਦ ਦੀ ਮੁੱਖ ਭਾਵਨਾ ਬੈਰਾਗ ਹੈ । ਇਸ ਵਿਚ ਨਾਮ ਦੇ ਮਹੱਤਵ ਨੂੰ ਦਰਸਾਇਆ ਹੈ ਤੇ ਅਤੇ ਦੂੱਜੇ ਸ਼ਬਦ ਵਿੱਚ ਬੈਰਾਗ, ਅੰਜਨ ਮਾਹਿ ਨਿਰੰਜਨ ਦੇ ਬਾਅਦ ਅਕਾਲਪੁਰਖ ਦੀ ਪ੍ਰਾਪਤੀ ਦਾ ਜਿਕਰ ਹੈ ਤੇ ਸਤਿਗੁਰ ਦੀ ਸ਼ਰਨ ਵਿਚ ਮੁਕਤੀ ਪ੍ਰਾਪਤ ਦਾ ਰਾਹ ਦੱਸਿਆ ਹੈ।
ਹਰਿ ਕਾ ਨਾਮ ਅਮ੍ਰਿਤ ਜਲ ਨਿਰਮਲੁ ਇਹੁ ਅਖਾਉਧੁ ਸਾਰਾ
ਗੁਰ ਪਰਸਾਦਿ ਕਹੇ ਜਨ ਜਨੁ ਭੀਖਨੁ ਪਾਵਉ ਮੋਖ ਦੁਆਰਾ।।3।।
ਐਸਾ ਨਾਮ ਰਤਨ ਨਿਰਮੋਲਕ ਪੁੰਨਿ ਪਦਾਰਥ ਪਾਇਆ
ਅਨਿਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੈ ਛਪਾਇਆ
ਹਰਿ ਗੁਨ ਕਹਤੇ ਕਹਨੁ ਜਾਈ ਜੈਸੇ ਗੁੰਗੇ ਕੀ ਮਠਿਆਈ ।।ਰਹਾਉ।।
ਰਸਨਾ ਰਮਤ ਸੁਨਤ ਸੁਖ ਸੁਣਨਾ ਚਿਤ ਚੇਤੇ ਸੁਖੁ ਹੋਈ
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾ ਤਹ ਸੋਈ।।4।।]
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ੴ ਸਤਿਗੁਰ ਪ੍ਰਸਾਦਿ ॥
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥
ਰਾਮ ਰਾਇ ਹੋਹਿ ਬੈਦ ਬਨਵਾਰੀ ॥
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ਅੰਗ 659
ਇਨਸਾਨ ਬੁਢੇਪੇ ਵਿਚ ਜਦ ਮਨੁਖ ਦੇ ਹਰ ਅੰਗ ਜਵਾਬ ਦੇ ਦਿੰਦੇ ਹਨ ,ਸ਼ਰੀਰ ਢਿਲਾ ਹੋ ਜਾਂਦਾ ਹੈ , ਵਾਲ ਸਫੇਦ ਹੋ ਜਾਂਦੇ ਹਨ ਪਰ ਫਿਰ ਵੀ ਮੋਹ ਮਾਇਆ ਦੇ ਜਾਲ ਵਿਚ ਇਨਸਾਨ ਫਸਿਆ ਰਹਿੰਦਾ ਹੈ । ਇਸ ਸ਼ਰੀਰਕ ਮੋਹ ਨੂੰ ਮਿਟਾਉਣ ਦਾ ਇਲਾਜ ਵੀ ਉਹ ਆਪ ਦਸਦੇ ਹਨ, ਉਹ ਹੈ ਪ੍ਰਭੂ ਦਾ ਨਾਮ ਰੂਪੀ ਅੰਮ੍ਰਿਤ। ਭੀਖਣ ਜੀ ਕਹਿੰਦੇ ਹਨ ਕਿ ਆਪਣੇ ਗੁਰੂ ਜੀ ਦੀ ਕਿਰਪਾ ਨਾਲ ਇਸਦਾ ਰਸਤਾ ਮੈਂ ਢੂੰਢ ਲਿਆ ਹੈ, ਉਹ ਹੈ ਪ੍ਰਭੁ ਦਾ ਗੁਨਗਾਨ ਕਰਨਾ ਜਿਸ ਨਾਲ ਮੋਹ ਮਾਇਆ ਦਾ ਜਾਲ ਟੁਟ ਜਾਂਦਾ ਹੈ, ਸਬਰ ਸੰਤੋਖ ਆ ਜਾਂਦਾ ਹੈ ਨਾਮ ਰਤਨ ਹਿਰਦੇ ਵਿਚ ਸਮਾ ਜਾਂਦਾ ਹੈ ॥3॥) ਭਗਤ ਭੀਖਨ ਜੀ ਦਾ ਦੂਜਾ ਸ਼ਬਦ:
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥
ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ ਅੰਗ 659
(ਵਾਹਿਗੁਰੂ) ਦਾ ਨਾਮ ਇੱਕ ਅਜਿਹਾ ਵਡਮੁੱਲਾ ਪਦਾਰਥ ਹੈ ਜੋ ਕਿਸਮਤ ਨਾਲ ਹੀ ਮਿਲਦਾ ਹੈ ਇਸ ਰਤਨ ਨੂੰ ਜੇਕਰ ਅਨੇਕਾਂ ਜਤਨ ਕਰਕੇ ਵੀ ਦਿਲ ਵਿੱਚ ਗੁਪਤ ਰੂਪ ਵਿੱਚ ਰੱਖਿਏ ਤਾਂ ਵੀ ਲੁਕਾਏ ਨਹੀਂ ਲੁੱਕਦਾ । ਜੋ ਈਸ਼ਵਰ ਦੇ ਗੁਣ ਗਾਉਂਦਾ ਹੈ, ਉਸਦਾ ਰਸਾ ਸਵਾਦ, ਮਨ ਦੀ ਸ਼ਾਂਤੀ ਤਾਂ ਕੇਵਲ ਉਹ ਹੀ ਦੱਸ ਸਕਦਾ ਹੈ, ਜਿਸ ਤਰ੍ਹਾਂ ਇੱਕ ਗੂੰਗੇ ਨੇ ਮਠਿਆਈ ਖਾਧੀ ਹੋਵੇ ਤਾਂ ਉਸਦਾ ਸਵਾਦ ਗੂੰਗਾ ਦੱਸ ਨਹੀਂ ਸਕਦਾ ॥ਰਹਾਉ
ਆਖਿਰ ਆਪ 1573 ਵਿਚ ਉਹ ਜੋਤੀ ਜੋਤ ਸਮਾ ਗਏ ।
ਜੋਰਾਵਰ ਸਿੰਘ ਤਰਸਿੱਕਾ ।
ਭਗਤ ਜੈ ਦੇਵ ਇੱਕ ਵੈਸ਼ਣਵ ਭਗਤ ਅਤੇ ਸੰਤ ਦੇ ਰੂਪ ਵਿੱਚ ਸਨਮਾਨਿਤ ਸੀ। ਇਨ੍ਹਾ ਦਾ ਜਨਮ ਦਖਣੀ ਬੰਗਾਲ ਦੇ ਬੀਰ -ਭੂਮ ਜ਼ਿਲੇ ਕਿੰਦੂ ਵਿਲਵ ਨਾਂ ਦੇ ਪਿੰਡ ਹੋਇਆ ਦਸਿਆ ਜਾਂਦਾ ਹੈ । ਇਥੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਇਕੱਠ ਹੁੰਦਾ ਹੈ ਤੇ ਗੀਤ ਗੋਬਿੰਦ ਦੇ ਪਦ ਗਾਏ ਜਾਂਦੇ ਹਨ ਕੁਝ ਵਿਦਵਾਨ ਉਨ੍ਹਾ ਨੂੰ ਉੜੀਸਾ ਦੇ ਨੇੜੇ ਪੁਰੀ ਦੇ ਕਿਸੇ ਪਿੰਡ ਦਾ ਨਿਵਾਸੀ ਮੰਨਦੇ ਹਨ ਤੇ ਉਸ ਪਿੰਡ ਵਿਚ ਉਨ੍ਹਾ ਦੀ ਬੜੀ ਮਾਨਤਾ ਦਸਦੇ ਹਨ । ਇਹ ਹੋ ਸਕਦਾ ਹੈ ਕੀ ਉਹ ਉੜੀਸਾ ਤੋਂ ਬੰਗਾਲ ਚਲੇ ਗਏ ਹੋਣ ਜਾਂ ਬੰਗਾਲ ਤੋ ਉੜੀਸਾ ਆ ਗਏ ਹੋਣ ਦਸਿਆਂ ਜਾਂਦਾ ਹੈ ਕਿ ਉਹ ਕਨੋਜ ਨਿਵਾਸੀ ਭੋਜਦੇਵ ਬ੍ਰਾਹਮਣ ਅਤੇ ਰਮਾਦੇਵੀ ਦੇ ਪੁੱਤਰ ਸਨ। ਪਰ ਗੀਤ ਗੋਬਿੰਦ ਦੇ ਅੰਤ ਵਿਚ ਉਹ ਆਪਣੇ ਪਿਤਾ ਦਾ ਨਾਂ ਤਾਂ ਭੋਜ ਦੇਵ ਤੇ ਮਾਤਾ ਦਾ ਨਾਂ ਰਾਧਾ ਦੇਵੀ ਲਿਖਦੇ ਹਨ ਇਨ੍ਹਾ ਦਾ ਜੀਵਨ ਕਾਲ ਬਾਰਵੀਂ -ਤੇਰਵੀਂ ਸਦੀ ਦਾ ਅੰਕਿਤ ਹੈ ।
ਉਹ ਜਾਤ ਦੇ ਬ੍ਰਾਹਮਣ ਸਨ ਪਰ ਉਨ੍ਹਾਂ ਵਿੱਚ ਜਾਤੀ ਅਭਿਮਾਨ ਬਿਲਕੁਲ ਹੀ ਨਹੀਂ ਸੀ। ਆਪ ਬੰਗਾਲ ਦੇ ਰਾਜਾ ਲਛਮਣ ਸੈਨ ਦੇ ਪੰਜ ਰਤਨਾਂ ਵਿਚੋਂ ਇਕ ਸਨ। ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈ ਦੇਵ ਜੀ ਸਭ ਤੋਂ ਵਡੇਰੀ ਉਮਰ ਦੇ ਸਨ। ਆਪ ਸੰਸਕ੍ਰਿਤ ਦੇ ਮਹਾਕਵੀ ਸੀ ਜਿਸ ਨੇ ਗੀਤ ਗੋਬਿੰਦ ਅਤੇ ਰਤੀਮੰਜਰੀ ਦੀ ਰਚਨਾ ਕੀਤੀ। ਨਾਭਦਾਸ ਨੇ ਆਪਣੀ ;ਭਗਤਮਾਲ’ ਜਿਸ ਜੈਦੇਵ ਦਾ ਪ੍ਰਸੰਗ ਦਿਤਾ ਹੈ ਉਹ ਗੀਤ-ਗੋਬਿੰਦ ਨਾਲ ਮੇਲ ਖਾਂਦੇ ਹਨ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਗਲ ਵਲ ਸੰਕੇਤ ਕੀਤਾ ਹੈ। ਸੰਸਕ੍ਰਿਤ ਕਵੀਆਂ ਦੀ ਪਰੰਪਰਾ ਵਿੱਚ ਵੀ ਉਹ ਅੰਤਮ ਕਵੀ ਸੀ, ਜਿਸ ਨੇ ‘ਗੀਤ ਗੋਵਿੰਦ’ ਦੇ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦੇ ਮਧੁਰਤਮ ਗੀਤਾਂ ਦੀ ਰਚਨਾ ਕੀਤੀ।
ਉਹ ਪਿੰਡ ਦੇ ਬਾਹਰ ਕਖਾਂ ਦੀ ਕੁਲੀ ਵਿਚ ਰਹਿੰਦੇ ਸੀ ਇਕ ਸ਼ਰਧਾਲੂ ਆਪਣੀ ਕੰਨਿਆ ਪਦਮਾਵਤੀ ਨੂੰ ਜੈਦੇਵ ਜੀ ਕੋਲ ਲੈ ਕੇ ਆਇਆ ਤੇ ਵਿਆਹ ਵਾਸਤੇ ਬਹੁਤ ਬੇਨਤੀਆਂ ਕੀਤੀਆ ਤੇ ਬਹੁਤ ਜੋਰ ਪਾਇਆ ਜਿਸ ਤੇ ਭਗਤ ਜੀ ਮੰਨ ਗਏ ਬਾਅਦ ਵਿਚ ਭਗਤ ਜੈਦੇਵ ਨੇ ਉਸ ਨਾਲ ਵਿਆਹ ਕਰਵਾ ਲਿਆ ਦੋਨੋ ਦੀ ਜਿੰਦਗੀ ਸੁਖਮਈ ਗੁਜਰੀ ਇਨ੍ਹਾ ਦਿਨਾਂ ਵਿਚ ਹੀ ਉਨ੍ਹਾ ਨੇ ਗੀਤ ਗੋਬਿੰਦ ਦੀ ਰਚਨਾ ਕੀਤੀ ‘ਗੀਤ ਗੋਵਿੰਦ` ਆਪ ਜੀ ਦੁਆਰਾ ਸੰਸਕਿਤ ਵਿੱਚ ਰਚੀ ਗਈ ਪ੍ਰਸਿੱਧ ਰਚਨਾ ਹੈ। ਕੁਝ ਇਤਿਹਾਸਕਾਰ ਇਨ੍ਹਾ ਨੂੰ ਗੀਤ-ਗੋਬਿੰਦ ਦਾ ਰਚੈਤਾ ਮੰਨਦੇ ਹਨ ਤੇ ਕੁਝ ਇਨ੍ਹਾ ਨੂੰ ਕੋਈ ਹੋਰ ਸਾਧ ਦਸਦੇ ਹਨ ਪਰ ਨਾਭ ਦਾਸ ਨੇ ਆਪਣੀ ਭਗਤਮਾਲਾ ਜਿਸ ਜੈਦੇਵ ਦਾ ਜ਼ਿਕਰ ਕੀਤਾ ਹੈ ਉਹ ਭਗਤ ਜੈਦੇਵ ਨਾਲ ਮੇਲ ਖਾਂਦਾ ਹੈ । ਸਿਖ ਧਰਮ ਸਬੰਧੀ ਜਿਨ੍ਹਾ ਰਚਨਾਵਾਂ ਦਾ ਜ਼ਿਕਰ ਆਉਦਾ ਹੈ ਉਹ ਵੀ ਇਸੀ ਜੈਦੇਵ ਨਾਲ ਮੇਲ ਖਾਂਦੀਆਂ ਹਨ ਇਸ ਕਰਕੇ ਇਹ ਸਪਸ਼ਟ ਹੈ ਕਿ ਜਿਸ ਜੈਦੇਵ ਦੇ ਦੋ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ਼ ਹਨ ਉਹ ਗੀਤ ਗੋਬਿੰਦ ਦਾ ਹੀ ਰਚੈਤਾ ਹੈ । ਇਸ ਵਿਚ ਸ਼ਬਦਾਂ ਦੀ ਚੋਣ, ਅਲੰਕਾਰ ਦੀ ਸਜਾਵਟ, ਸੰਗੀਤ ਦੀ ਮਧੁਰਤਾ,ਅਤੇ ਭਾਵਾਂ ਦੀ ਤੀਬਰਤਾ ਅਦੁਤੀ ਹੈ ਇਸ ਲੇਖਣੀ ਦਾ ਪ੍ਰਚਾਰ ਇਸ ਕਦਰ ਹੋਇਆ ਹੈ ਕਿ ਉੜੀਸਾ ਦੇ ਰਾਜਾ ਨੇ ਆਦੇਸ਼ ਜਾਰੀ ਕਰ ਦਿਤਾ ਕਿ ਰਘੁਨਾਥ ਦੇ ਮੰਦਰਾ ਵਿਚ ਸ਼ਾਮ ਨੂੰ ਗੀਤ ਗੋਬਿੰਦ ਦੇ ਪੜ੍ਹੇ ਜਾਣ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਨ੍ਹਾ ਦੇ ਦੋ ਪਦ ਅੰਕਿਤ ਹਨ ਇਕ ਰਾਗ ਗੂਜਰੀ ਤੇ ਦੂਸਰਾ ਰਾਗ ਮਾਰੂ ਵਿਚ ਪਹਿਲਾ ਪਦ ਰਾਗ ਗੂਜਰੀ ਦੇ ਅੰਤ ਵਿਚ ਆਉਂਦਾ ਹੈ । ਇਹ ਦੋਵੇਂ ਸ਼ਬਦ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚ ਵੀ ਦਰਜ਼ ਹਨ ਇਸ ਤੋ ਪਤਾ ਚਲਦਾ ਹੈ ਕਿ ਇਹ ਸ਼ਬਦ ਉਦਾਸੀਆਂ ਵਕਤ ਗੁਰੂ ਨਾਨਕ ਸਾਹਿਬ ਨੇ ਇੱਕਠੀਆਂ ਕੀਤੀਆਂ ਸਨ ਇਹ ਰਚਨਾ ਨਿਰਗੁਣ ਭਗਤੀ ਦੀਆਂ ਸਿਧਾਂਤਕ ਰੁਚੀਆਂ ਨਾਲ ਸੁਮੇਲ ਰੱਖਦੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦਾ ਅਨਿਖੜਵਾਂ ਅੰਗ ਹੈ।
ਭਗਤ ਜੈ ਦੇਵ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਵਿੱਚ ਦੁਨਿਆਵੀ ਅਉਗੁਣ ਜਾ ਹਉਮੈ ਰੋੜਾ ਬਣਦੇ ਹਨ ਅਤੇ ਇਸ ਤੋਂ ਨਵਿਰਤੀ ਦਾ ਇੱਕੋ-ਇੱਕ ਰਾਹ ਮਨ ਬਚਨ ਕਰਮ ਦੀ ਸ਼ੁੱਧਤਾ ਹੈ।
ਭਗਤ ਜੈਦੇਉ ਕਰਿ ਗੀਤ ਗੋਬਿੰਦ ਸਹਜੁ ਧੁਨਿ ਗਾਵੈ,
ਲੀਲਾ ਚਲਿਤ ਵਖਾਣਦਾ ਅੰਤਰਿਜਮੀ ਠਾਕੁਰ ਭਾਵੈ !!
ਸੰਤ ਕਬੀਰ ਨੇ ਮਨ ਨੂੰ ਖੋਜਣ ਵਿਚ ਭਗਤ ਜੈਦੇਵ ਨੂੰ ਨਿਪੁੰਨ ਦ੍ਸਿਆ
ਇਸ ਮਨ ਕਉ ਖੋਜਹੁ ਭਾਈ, ਤਨ ਛੂਟੇ ਮਨੁ ਕਹਾ ਸਮਾਈ,
ਗੁਰਪਰਸਾਦੀ ਜੈਦੇਉ ਨਾਮਾ, ਭਗਤਿ ਕੇ ਪ੍ਰੇਮਿ ਇਨ ਹੀ ਹੈ ਜਾਨਾ !!
ਇਸ ਵਿਚ ਜੈਦੇਵ ਨੇ ਪ੍ਰਮਾਤਮਾ ਦੇ ਨਾਮ ਸਿਮਰਨ ਤੇ ਜੋਰ ਦਿਤਾ ਹੈ ਜਿਸ ਨਾਲ ਇਨਸਾਨ ਨੂੰ ਬੁਢੇਪੇ ਦਾ ਦੁਖ,ਮਰਨ ਦਾ ਭੈ, ਕਰਮਕਾਂਡਾਂ ਦੀ ਜਰੂਰਤ ਤੇ ਲੋਭ-ਲਾਲਚ ਨਹੀਂ ਸਤਾਂਉਦੇ ਰਾਮ ਨਾਮ ਦੇ ਸਿਮਰਨ ਤੇ ਸਦਾਚਾਰ ਦੇ ਨਾਲ ਨਾਲ ਪ੍ਰਮਾਤਮਾ ਦਾ ਜਾਪ, ਗੁਣ-ਗਾਨ ਤੇ ਭਜਨ ਸਾਰੀਆਂ ਸਿਧੀਆਂ ਦਾ ਖਜਾਨਾ ਹੈ। ਦੂਸਰੇ ਪਦ ਵਿਚ ਉਨ੍ਹਾ ਨੇ ਯੋਗ ਤਪ ,ਹਠ-ਸਾਧਨਾ ਤੋਂ ਹਟਾਕੇ ਨਾਮ ਸਿਮਰਨ ਵਿਚ ਮੰਨ ਦੀ ਇਕਾਗਰਤਾ ਦੀ ਗਲ ਕਹੀ ਹੈ।
ਆਰੰਭ ਵਿੱਚ ਆਪ ਵੈਸ਼ਨਵ ਮਤਧਾਰੀ ਕ੍ਰਿਸ਼ਨ ਉਪਾਸਕ ਸਨ ਪਰ ਤਤਵੇਤਾ ਸਾਧੂਆਂ ਦੀ ਸੰਗਤ ਕਰ ਕੇ ਇੱਕ ਕਰਤਾਰ ਦੇ ਅਨਿੰਨ ਸੇਵਕ ਹੋ ਗਏ । ਇਨ੍ਹਾ ਦੀ ਬਾਣੀ ਵਿਚ ਵਿਕਾਸ ਹੁੰਦਾ ਗਿਆ ਤੇ ਸਾਰੀ ਸ਼੍ਰਿਸ਼ਟੀ ਵਿਚ ਵਿਆਪਕ ਪ੍ਰਮਾਤਮਾ ਦੀ ਭਗਤੀ ਵਲ ਉਨ੍ਹਾ ਦਾ ਮੰਨ ਲੀਨ ਹੋ ਗਿਆ ।
ਭਗਤ ਜੈਦੇਵ ਜੀ ਦੀ ਬਾਣੀ ਅਤੇ ਉਸਦੇ ਅਰਥ:
ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥(੫੨੬)
ਅਰਥ:
(ਹੇ ਭਾਈ, ਕੇਵਲ ਈਸ਼ਵਰ (ਵਾਹਿਗੁਰੂ) ਦਾ ਸੁੰਦਰ ਨਾਮ ਸਿਮਰ, ਜੋ ਅਮ੍ਰਿਤ ਭਰਪੂਰ ਹੈ, ਜੋ ਅਸਲੀਅਤ ਰੂਪ ਹੈ ਅਤੇ ਜਿਸਦੇ ਸਿਮਰਨ ਵਲੋਂ ਜਨਮ-ਮਰਣ, ਬੁਢੇਪਾ, ਚਿੰਤਾ, ਫਿਕਰ ਅਤੇ ਮੌਤ ਦਾ ਡਰ ਆਦਿ ਦੁੱਖ ਨਹੀਂ ਹੁੰਦੇ ॥ਰਹਾਉ। ਉਹ ਈਸ਼ਵਰ ਸਭਤੋਂ ਉੱਚੀ ਹਸਤੀ ਹੈ, ਸੱਬਦਾ ਮੂਲ ਹੈ, ਸਾਰਿਆਂ ਵਿੱਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਵੀ ਨਹੀਂ, ਉਸ ਵਿੱਚ ਸਾਰੇ ਗੁਣ ਮੌਜੂਦ ਹਨ। ਉਹ ਪ੍ਰਭੂ ਬਹੁਤ ਅਸਮਰਜ ਹੈ, ਮਾਇਆ ਵਲੋਂ ਪਰੇ ਹੈ, ਉਸਦਾ ਮੁਕੰਮਲ ਸਵਰੂਪ ਸੋਚ ਮੰਡਲ ਵਿੱਚ ਨਹੀਂ ਆ ਸਕਦਾ ਅਤੇ ਉਹ ਹਰ ਸਥਾਨ ਉੱਤੇ ਮੌਜੂਦ ਹੈ ॥1॥ ਹੇ ਭਾਈ ! ਜੇਕਰ ਤੂੰ ਯਮਦੂਤਾਂ ਆਦਿ ਨੂੰ ਜਿੱਤਣਾ ਚਾਹੁੰਦਾ ਹੈ, ਜੇਕਰ ਤੂੰ ਸ਼ੋਭਾ ਅਤੇ ਸੁਖ ਚਾਹੁੰਦਾ ਹੈ ਤਾਂ ਲੋਭ ਆਦਿ ਵਿਕਾਰ ਛੱਡ ਦੇ। ਪਰਾਐ ਘਰਾਂ ਵਿੱਚ ਝਾਂਕਣਾ ਛੱਡ ਦੇ ਅਤੇ ਉਸ ਪ੍ਰਭੂ ਦੀ ਸ਼ਰਣ ਵਿੱਚ ਜਾ, ਜੋ ਸਾਰੇ ਪ੍ਰਕਾਰ ਦੇ ਵਿਕਾਰਾਂ ਦਾ ਨਾਸ਼ ਕਰਣ ਵਿੱਚ ਸਮਰਥ ਹੈ, ਉਹ ਸਭਤੋਂ ਉੱਚੀ ਹਸਤੀ ਹੈ ਅਤੇ ਹਮੇਸ਼ਾ ਖੁਸ਼ ਹੀ ਰਹਿੰਦਾ ਹੈ ॥2, 3॥ ਈਸ਼ਵਰ ਦੇ ਪਿਆਰੇ ਭਗਤ ਮਨ, ਵਚਨ ਅਤੇ ਕ੍ਰਮ ਵਲੋਂ ਪਵਿਤਰ ਹੁੰਦੇ ਹਨ। ਭਾਵ, ਭਕਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕਾਰਜ ਵੀ ਪਵਿਤ੍ਰ ਹੁੰਦੇ ਹਨ, ਉਨ੍ਹਾਂ ਦਾ ਯੋਗ ਆਦਿ ਵਲੋਂ ਕੀ ਸਬੰਧ ? ਉਨ੍ਹਾਂਨੂੰ ਯੱਗ ਵਲੋਂ ਕੀ ਵਰਤੋਂ ? ਉਨ੍ਹਾਂਨੂੰ ਦਾਨ ਅਤੇ ਤਪ ਵਲੋਂ ਕੀ ? ਭਾਵ ਭਗਤ ਜਾਣਦੇ ਹਨ ਕਿ ਯੋਗ ਸਾਧਨ, ਯੱਗ, ਦਾਨ ਅਤੇ ਤਪ ਕਰਣ ਵਲੋਂ ਕੋਈ ਆਤਮਕ ਮੁਨਾਫ਼ਾ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ ॥4॥ ਹੇ ਭਾਈ ! ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹ ਹੀ ਸਾਰੀ ਸਿੱਧੀਆਂ ਦਾ ਖਜਾਨਾ ਹੈ। ਜੈਦੇਵ ਵੀ ਹੋਰ ਸਾਰੇ ਆਸਰੇ ਛੱਡਕੇ ਉਸੀ ਈਸ਼ਵਰ (ਵਾਹਿਗੁਰੂ) ਦੀ ਸ਼ਰਣ ਵਿੱਚ ਆਇਆ ਹੈ, ਉਹ ਹੁਣ ਵੀ, ਪਿਛਲੇ ਸਮੇ ਵੀ ਅਤੇ ਅੱਗੇ ਵੀ ਹਰ ਸਥਾਨ ਉੱਤੇ ਮੌਜੂਦ ਹੈ ॥5॥॥)
ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥(੧੧੦੬)
ਅਰਥ:
ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ।੧।ਰਹਾਉ।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ ‘ਓਂ’ ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ) । (ਇਸ ਦਾ ਸਦਕਾ)
ਕਮਜ਼ੋਰ (ਹੋਏ) ਮਨ ਦਾ (‘ਦੁਬਿਧਾ ਦ੍ਰਿਸਟਿ’ ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ।੧।
ਜੈਦੇਉ ਆਖਦਾ ਹੈ—ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ। ਜੈਦੇਵ – ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ।੨।੧।
ਜੋਰਾਵਰ ਸਿੰਘ ਤਰਸਿੱਕਾ ।
ਭੁੱਲ ਚੁੱਕ ਦੀ ਮੁਆਫੀ ।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!