सलोकु मः ३ ॥ नानक नावहु घुथिआ हलतु पलतु सभु जाइ ॥ जपु तपु संजमु सभु हिरि लइआ मुठी दूजै भाइ ॥ जम दरि बधे मारीअहि बहुती मिलै सजाइ ॥१॥ मः ३ ॥ संता नालि वैरु कमावदे दुसटा नालि मोहु पिआरु ॥ अगै पिछै सुखु नही मरि जमहि वारो वार ॥ त्रिसना कदे न बुझई दुबिधा होइ खुआरु ॥ मुह काले तिना निंदका तितु सचै दरबारि ॥ नानक नाम विहूणिआ ना उरवारि न पारि ॥२॥

हे नानक! नाम से दूर हो चुके मनुख का लोक परलोक सब व्यर्थ जाता है, उनका जप ताप संजम सब नास हो जाता है, और माया के मोह में (उनकी मति) ठगी जाती है, जम द्वार पर बांध मारते हैं और (उनको)बहुत सजा मिलती है।१। निंदक मनुख संत जानो से वैर करते हैं और दुर्जनों से मोह प्रेम रखते हैं; उनको लोक परलोक में कहीं भी सुख नहीं मिलता, बार बार दुबिधा में खुआर (परेशान) हो हो करके, जन्म लेते हैं और मरते हैं; उनकी तृष्णा कभी कम नहीं होती; हरी के सच्चे दरबार में उन निंदा करने वालो के मुँह काले होते हैं। हे नानक! नाम से दूर रहने वालो को न ही इस लोक में और न ही परलोक में (सहारा) मिलता हैं।२।

ਅੰਗ : 648

ਸਲੋਕੁ ਮ: ੩ ॥ ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ ਮ: ੩ ॥ ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥

ਅਰਥ: ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ; ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ; ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ।੧। ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ; ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ, ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ; ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ)।੨।

ਬਾਦਸ਼ਾਹ ਫਰਖੁਸੀਅਰ ਦੇ ਹੁਕਮ ਨਾਲ ਅਬਦੁੱ-ਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ ਇਹ ਘੇਰਾ (ਅਪਰੈਲ ਤੋ ਦਸੰਬਰ ਤੱਕ ) ਅੱਠ ਮਹੀਨਿਆਂ ਤੋਂ ਵੱਧ ਸਮਾਂ ਰਿਹਾ ਸਿੰਘਾਂ ਦਾ ਰਸਤ ਪਾਣੀ ਮੁੱਕ ਕੇ ਹਾਲ ਕੈਸੀ ਹੋ ਗਈ ਕਿ ਰੁੱਖਾਂ ਦੇ ਪੱਤੇ ਛਿਲਕੇ ਵੀ ਲਾਹ ਲਾਹ ਕੇ ਖਾ ਗਏ ਘੋੜੇ ਵੀ ਵੱਢ ਕੇ ਖਾ ਲਏ ਆਪਣੇ ਹੀ ਪੱਟ ਚੀਰ ਕੇ ਖਾ ਲਏ ਇੱਥੋਂ ਤਕ ਕਿ ਜੋ ਹੱਡੀਆਂ ਬਚੀਆਂ ਮਾਰੇ ਗਏ ਜਾਨਵਰਾਂ ਦੀਆਂ ਜਾਂ ਮਰ ਗਏ ਜਾਨਵਰਾਂ ਦੀਆਂ ਉ ਵੀ ਪੀਸ ਕੇ ਖਾ ਗਏ ਸੁੰਮਦਾਰ ਡੰਗਰਾਂ ਤੇ ਨਾ ਖਾਣ ਯੋਗ ਚੀਜ਼ਾਂ ਨੂੰ ਖਾਣ ਕਰਕੇ ਬਹੁਤ ਸਾਰੇ ਸਿੰਘ ਬਿਮਾਰੀ ਪੈ ਗਏ ਗੋਲਾ ਬਰੂਦ ਸਭ ਮੁੱਕ ਚੁੱਕਿਆ ਸੀ ਸਿੰਘਾਂ ਦਾ ਇੰਨਾ ਦਬਦਬਾ ਸੀ ਕੇ ਐਸੀ ਹਾਲਤ ਚ ਵੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਗੜ੍ਹੀ ਦੇ ਅੰਦਰ ਜਾ ਸਕੇ
ਅਬਦੁੱ-ਸਮਦ ਖਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ
7 ਦਸੰਬਰ ਨੂੰ 1715 ਨੂੰ ਸਿੰਘਾਂ ਨੇ ਗੜ੍ਹੀ ਖੋਲ੍ਹ ਦਿੱਤੀ ਮੁਗਲਾਂ ਨੇ ਸਭ ਵਾਹਦੇ ਭੁਲਕੇ ਬੰਦਾ ਸਿੰਘ…

ਤੇ ਸਾਥੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅੰਦਰ ਵੜਦਿਆਂ ਸਾਰ ਭੁਖ ਪਿਆਸ ਨਾਲ ਪਿੰਜਰ ਬਣੇ 300ਦੇ ਕਰੀਬ ਸਿੰਘਾਂ ਨੂੰ ਕਤਲ ਕਰ ਦਿੱਤਾ ਸਾਰੀ ਗੜੀ ਲਹੂ ਨਾਲ ਭਰ ਗਈ ਉਨ੍ਹਾਂ ਦੇ ਢਿਡ ਪਾਡ਼ ਦਿੱਤੇ ਕੇ ਸ਼ਾਇਦ ਏ ਸੋਨੇ ਦੀਆਂ ਮੋਹਰਾਂ ਨਾ ਖਾ ਗਏ ਹੋਣ ਫਿਰ ਮਾਰੇ ਗਏ ਸਿੰਘਾਂ ਦੇ ਸਿਰ ਵੱਢ ਕੇ ਨੇਜਿਆ ਤੇ ਟੰਗ ਲਏ ਬੰਦਾ ਸਿੰਘ ਤੇ ਕੁਝ ਹੋਰ ਸਾਥੀ ਸਿੰਘਾਂ ਨੂੰ ਕੈਦ ਕਰਕੇ ਪਹਿਲਾਂ ਲਾਹੌਰ ਲਿਆਂਦਾ ਫਿਰ ਸਮੱਦ ਖਾਂ ਦੇ ਪੁੱਤ ਜਕਰੀਏ ਖਾਂ ਦੀ ਅਗਵਾਈ ਚ ਜਲੂਸ ਦੇ ਰੂਪ ਚ ਦਿੱਲੀ ਲੈ ਗਏ ਰਸਤੇ ਚ ਹੋਰ ਵੀ ਸਿੱਖ ਗ੍ਰਿਫ਼ਤਾਰ ਕਰਕੇ ਗਿਣਤੀ ਵਧਾਈ ਗਈ ਦਿੱਲੀ ਜਾਕੇ ਸਭ ਨੂੰ ਸ਼ਹੀਦ ਕਰ ਦਿੱਤਾ
ਅੱਜ ਦੇ ਦਿਨ 300 ਦੇ ਕਰੀਬ ਸਿੰਘ ਸ਼ਹੀਦ ਕੀਤੇ ਤੇ ਬੰਦਾ ਸਿੰਘ ਬਹਾਦਰ ਸਮੇਤ ਕਈ ਕੈਦ ਕੀਤੇ
ਸਮੂਹ ਸ਼ਹੀਦਾਂ ਦੇ ਚਰਨਾਂ ਤੇ ਵਾਰ ਵਾਰ ਨਮਸਕਾਰ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇਸ ਸੰਸਾਰ ਵਿੱਚ ਬਹੁਤ ਅਵਤਾਰ , ਪੈਗੰਬਰ , ਫਕੀਰ , ਔਲੀਏ ਹੋਏ ਸਾਰੇ ਹੀ ਸਤਿਕਾਰ ਯੋਗ ਹਨ । ਪਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੰਸਾਰ ਨੂੰ ਦੇਣ ਦੇ ਕੇ ਗਏ ਹਨ ਉਹ ਹੋਰ ਕੋਈ ਨਹੀ ਦੇ ਸਕਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ , ਆਪਣੇ ਪਿਛਲੇ ਜਨਮ ਤੇ ਉਸ ਬੰਦਗੀ ਕਰਨ ਵਾਲੇ ਅਸਥਾਨ ਦੀ ਜਾਣਕਾਰੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਦਸਵੀ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹਨ । ਬਹੁਤ ਅਵਤਾਰ , ਪੀਰ , ਪੈਗੰਬਰ , ਹੋਏ ਪਰ ਕਿਸੇ ਨੇ ਵੀ ਆਪਣੇ ਪਿਛਲੇ ਜਨਮ ਜਾ ਆਪਣੀ ਬੰਦਗੀ ਵਾਲੇ ਅਸਥਾਨ ਦਾ ਜਿਕਰ ਨਹੀ ਕੀਤਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਦੇ ਹਨ ਕਿ ਪਿਛਲੇ ਕਈ ਜਨਮਾਂ ਤੋ ਹੀ ਸਾਡੇ ਮਾਤਾ ਪਿਤਾ ਜੀ ਨੇ ਅਕਾਲ ਪੁਰਖ ਜੀ ਦੀ ਬਹੁਤ ਬੰਦਗੀ ਕੀਤੀ , ਜਦੋ ਅਕਾਲ ਪੁਰਖ ਜੀ ਬੰਦਗੀ ਤੋ ਖੁਸ਼ ਹੋਏ ਤਾ ਆਪ ਅਕਾਲ ਪੁਰਖ ਜੀ ਨੇ ਮੇਰੇ ਮਾਤਾ ਪਿਤਾ ਜੀ ਨੂੰ ਦਰਸ਼ਨ ਦਿਤੇ ਤੇ ਕੁਝ ਮੰਗਣ ਲਈ ਆਖਿਆ। ਸਾਡੇ ਮਾਤਾ ਪਿਤਾ ਜੀ ਨੇ ਇਕ ਮਹਾਨ ਪੁਰਸ਼ ਦੀ ਪੁੱਤਰ ਰੂਪ ਵਿੱਚ ਮੰਗ ਕੀਤੀ । ਅਕਾਲ ਪੁਰਖ ਜੀ ਉਹਨਾ ਦੀ ਬੇਨਤੀ ਮੰਨ ਲਈ ਤੇ ਸਾਨੂੰ ਮਾਤਲੋਕ ਤੇ ਜਾਣ ਦਾ ਹੁਕਮ ਕੀਤਾ ਤੇ ਆਪਣਾ ਨਵਾ ਪੰਥ ਚਲਾਉਣ ਦਾ ਵੀ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਸਦੇ ਹਨ । ਮੈ ਦੁਸਟ ਦੁਮਨ ਦੇ ਰੂਪ ਵਿੱਚ ਹੇਮਕੁੰਟ ਦੇ ਪਰਬਤਾਂ ਵਿੱਚ ਉਸ ਅਕਾਲ ਪੁਰਖ ਜੀ ਦੀ ਬੰਦਗੀ ਵਿੱਚ ਲੀਨ ਸੀ । ਗੁਰੂ ਜੀ ਜਿਕਰ ਕਰਦੇ ਹਨ ਸਾਡਾ ਦਿਲ ਨਹੀ ਕਰਦਾ ਸੀ ਮਾਤਲੋਕ ਤੇ ਜਾਣ ਦਾ ਕਿਉਕਿ ਸਾਡੀ ਸੁਰਤ ਉਸ ਅਕਾਲ ਪੁਰਖ ਜੀ ਦੇ ਵਿੱਚ ਲੀਨ ਸੀ । ਪਰ ਫੇਰ ਅਕਾਲ ਪੁਰਖ ਜੀ ਦਾ ਹੁਕਮ ਵੀ ਨਹੀ ਸੀ ਮੋੜ ਸਕਦੇ , ਅਸੀ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ ਜੇ ਤੁਸੀ ਆਪ ਪੰਥ ਚਲਾਉਣ ਵਿੱਚ ਸਾਡੀ ਸਹਾਇਤਾ ਕਰੋਗੇ ਫੇਰ ਹੀ ਅਸੀ ਇਹ ਕਾਰਜ ਕਰ ਸਕਦੇ ਹਾ । ਇਹ ਸੁਣ ਕੇ ਅਕਾਲ ਪੁਰਖ ਜੀ ਬਹੁਤ ਖੁਸ਼ ਹੋਏ ਤੇ ਉਹਨਾ ਨੇ ਸਾਨੂੰ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਤੇ ਭੇਜਿਆ ਤੇ ਪੰਥ ਚਲਾਉਣ ਦੀ ਆਗਿਆ ਦਿੱਤੀ । ਏਧਰ ਮਾਤਲੋਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਜਰੀ ਜੀ ਦੀ ਗੋਂਦ ਉਤੇ ਮਿਹਰ ਕਰਨ ਲਈ ਕਿਹਾ , ਤਾ ਗੁਰੂ ਜੀ ਮਾਤਾ ਨਾਨਕੀ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਤੇ ਆਪਣੇ ਸਿਖਾ ਨਾਲ ਤਰਬੈਣੀ ਦੇ ਤੱਟ ਤੇ ਪਹੁੰਚ ਗਏ । ਸਿਖਾ ਨੂੰ ਇਸ ਅਸਥਾਨ ਤੇ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਬਾਣੀ ਪੜਨ ਦਾ ਹੁਕਮ ਕੀਤਾ , ਮਾਤਾ ਨਾਨਕੀ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਗੁਰੂ ਸਹਿਬਾਨ ਜੀ ਦੀ ਬਾਣੀ ਸਰਵਨ ਕਰਨ ਦਾ ਉਪਦੇਸ਼ ਕੀਤਾ । ਵੱਡੇ ਗੁਰੂ ਸਾਹਿਬਾਨ ਜੀ ਤੇ ਭਗਤਾ ਦੀ ਰਸਨਾਂ ਤੋ ਉਚਾਰਨ ਕੀਤੀ ਬਾਣੀ ਸਰਵਨ ਕਰਦਿਆ ਤੇ ਪੁੰਨ ਦਾਨ ਕਰਦਿਆ ਤਰਬੈਣੀ ਘਾਟ ਉਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਗੁਰੂ ਤੇਗ ਬਹਾਦਰ ਜੀ ਜਦੋ ਪਟਨੇ ਦੀ ਧਰਤੀ ਤੇ ਪਹੁੰਚੇ ਤਾ ਸਾਹਿਬਜਾਦੇ ਦੇ ਆਗਮਨ ਨੂੰ ਜਾਣ ਕੇ ਮਾਤਾ ਨਾਨਕੀ ਜੀ ਆਪਣੇ ਮਹਿਲ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਤੇ ਕੁਝ ਸਿੱਖਾਂ ਨੂੰ ਪਟਨੇ ਦੀ ਧਰਤੀ ਤੇ ਛੱਡ ਕੇ ਆਪ ਅਸਾਂਮ ਦੀ ਯਾਤਰਾ ਤੇ ਜਾਣ ਦੀ ਤਿਆਰੀ ਕਰ ਲਈ । ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਕੋਲ ਬੁਲਵਾਇਆ ਤੇ ਆਖਿਆ ਤੁਹਾਡੀ ਕੁੱਖ ਤੋ ਐਸਾ ਮਹਾਨ ਪੁਰਸ਼ ਜਨਮ ਲਵੇਗਾ ਜਿਨਾ ਵਰਗਾ ਨਾ ਇਸ ਸੰਸਾਰ ਤੇ ਪਹਿਲਾ ਪੈਦਾ ਹੋਇਆ ਹੈ ਤੇ ਨਾ ਹੀ ਅਗੇ ਪੈਦਾ ਹੋਵੇਗਾ । ਤੁਸਾ ਨੇ ਉਸ ਬਾਲਕ ਦਾ ਨਾਮ ਗੋਬਿੰਦ ਰਾਇ ਰੱਖਣਾ ਹੈ ਉਹ ਜੋ ਵੀ ਚੋਂਜ ਵਰਤਾਉਣਗੇ ਉਹ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਹੀ ਵਰਤਾਉਣਗੇ ਤੁਸੀ ਉਹਨਾ ਨੂੰ ਕਦੇ ਵੀ ਰੋਕਣਾ ਨਹੀ । ਅਸੀ ਹੁਣ ਸਿਖੀ ਦੇ ਪ੍ਰਚਾਰ ਲਈ ਜਾ ਰਹੇ ਹਾ ਤੁਸਾ ਨੇ ਕੋਈ ਫਿਕਰ ਨਹੀ ਕਰਨਾ ਗੁਰੂ ਨਾਨਕ ਸਾਹਿਬ ਆਪ ਸਭ ਦੇ ਅੰਗ ਸੰਗ ਹਨ । ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਕਹਿ ਕੇ ਯਾਤਰਾ ਤੇ ਚਲੇ ਜਾਦੇ ਹਨ , ਆਖਿਰ ਉਹ ਘੜੀ ਆ ਹੀ ਜਾਦੀ ਹੈ ਜਦੋ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੋਇਆ ਤੇ ਸਾਰੀ ਹੀ ਕਾਇਨਾਤ ਖੁਸ਼ੀਆਂ ਨਾਲ ਭਰ ਜਾਦੀ ਹੈ । ਐਸੇ ਮਹਾਨ ਗੁਰੂ ਸਹਿਬਾਨ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜੋਰਾਵਰ ਸਿੰਘ ਤਰਸਿੱਕਾ
7277553000

ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਪਿੰਡ ਮਚਕੰਦ, ਜ਼ਿਲ੍ਹਾ ਢੋਲਪੁਰ ਰਾਜਸਥਾਨ ਵਿਚ ਸਥਿਤ ਹੈ. ਗਵਾਲੀਅਰ ਵੱਲ ਵਧਦੇ ਹੋਏ, ਬਾਦਸ਼ਾਹ ਸਾਹਿਬ ਨਾਲ ਗੁਰੂ ਸਾਹਿਬ ਨੇ ਮਚਕੰਦ ਪਹੁੰਚ ਕੇ ਭੱਤੀਪੁਰ ਪਿੰਡ ਵਿਚ ਠਹਿਰੇ. ਉਸ ਖੇਤਰ ਦੇ ਲੋਕਾਂ ਨੇ ਸ਼ਹਿਨਸ਼ਾਹ ਨੂੰ ਇੱਕ ਖੂੰਖਾਰ ਸ਼ੇਰ ਬਾਰੇ ਦੱਸਿਆ ਅਤੇ ਉਸਨੂੰ ਉਸ ਸ਼ੇਰ ਤੋਂ ਬਚਾਉਣ ਲਈ ਬੇਨਤੀ ਕੀਤੀ. ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾਈ ਸੀ, ਤੇ ਇਹ ਸਹੀ ਸਮਾਂ ਸੀ ਉਸ ਸ਼ੇਰ ਦੁਆਰਾ ਗੁਰੂ ਜੀ ਨੂੰ ਮਾਰਨ ਦਾ। ਜਦੋਂ ਬਾਦਸ਼ਾਹ ਅਤੇ ਗੁਰੂ ਸਾਹਿਬ ਜੀ ਸਿਪਾਹੀਆਂ ਦੇ ਨਾਲ ਸ਼ੇਰ ਦੀ ਭਾਲ ਵਿਚ ਇਸ ਖੇਤਰ ਚ ਪਹੁੰਚੇ ਤਾਂ ਸ਼ੇਰ ਨੇ ਸੈਨਿਕਾਂ’ ਤੇ ਹਮਲਾ ਕੀਤਾ. ਜਹਾਂਗੀਰ ਅਤੇ ਉਸ ਦੇ ਸਿਪਾਹੀ ਤਿਆਰ ਸਨ ਅਤੇ ਉਨ੍ਹਾਂ ਨੇ ਤੋਪਾਂ ਅਤੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਸਭ ਵਿਅਰਥ ਗਿਆ , ਸ਼ੇਰ ਬਹੁਤ ਦਲੇਰ ਸੀ ਅਤੇ ਛੇਤੀ ਹੀ ਜਹਾਂਗੀਰ ਵੱਲ ਵਧਦਾ ਰਿਹਾ. ਇਹ ਵੇਖ ਕੇ, ਜਹਾਂਗੀਰ ਬਹੁਤ ਡਰ ਗਿਆ ਅਤੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਅਤੇ ਜਹਾਂਗੀਰ ਅਤੇ ਸ਼ੇਰ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਸ਼ੇਰ ਨੂੰ ਕਿਹਾ ਕਿ ਏ ਕਾਲੇ ਯਮਨ ਪਹਿਲਾਂ ਵਾਰ ਕਰ ਲੈ ਕਿਧਰੇ ਕਿਧਰੇ ਤੇਰੇ ਮਨ ਦੀ ਇੱਛਾ ਬਾਕੀ ਨਾ ਰਹਿ ਜਾਵੇ “. ਸ਼ੇਰ ਨੇ ਆਪਣੀ ਪੂਰੀ ਤਾਕਤ ਨਾਲ ਗੁਰੂ ਸਾਹਿਬ ਉੱਪਰ ਹਮਲਾ ਕੀਤਾ. ਗੁਰੂ ਸਾਹਿਬ ਨੇ ਸ਼ੇਰ ਦੇ ਸਾਹਮਣੇ ਢਾਲ ਨੂੰ ਰੱਖ ਦਿੱਤਾ ਅਤੇ ਆਪਣੀ ਤਲਵਾਰ ਨਾਲ ਸ਼ੇਰ ਦੀ ਪਿੱਠ ਉੱਤੇ ਵਾਰ ਕੀਤਾ ਅਤੇ ਇਸਨੂੰ ਇਕ ਝਟਕੇ ਨਾਲ ਮਾਰ ਦਿੱਤਾ. ਜਹਾਂਗੀਰ ਨੂੰ ਹੁਣ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਕੇਵਲ ਰੂਹਾਨੀਅਤ ਵਲੋਂ ਪ੍ਰਭਾਵਸ਼ਾਲੀ ਨਹੀਂ ਸੀ ਸਗੋਂ ਸਰੀਰਕ ਤੌਰ ਤੇ ਵੀ ਨੇ। .

धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥
अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥

ਅੰਗ : 670

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

सोरठि महला ५ ॥ मेरा सतिगुरु रखवाला होआ ॥ धारि क्रिपा प्रभ हाथ दे राखिआ हरि गोविदु नवा निरोआ ॥१॥ रहाउ ॥ तापु गइआ प्रभि आपि मिटाइआ जन की लाज रखाई ॥ साधसंगति ते सभ फल पाए सतिगुर कै बलि जांई ॥१॥ हलतु पलतु प्रभ दोवै सवारे हमरा गुणु अवगुणु न बीचारिआ ॥ अटल बचनु नानक गुर तेरा सफल करु मसतकि धारिआ ॥२॥२१॥४९॥

अर्थ :-हे भाई ! मेरा गुरु (मेरा) सहाई बना है, (गुरु की शरण की बरकत के साथ) भगवान ने कृपा कर के (अपने) हाथ दे के (बालक हरि गोबिंद को) बचा लिया है, (अब बालक) हरि गोबिंद बिलकुल राजी-बाजी हो गया है।1। (हे भाई ! बालक हरि गोबिंद का) ताप उतर गया है, भगवान ने आप उतारा है, भगवान ने अपने सेवक की इज्ज़त रख ली है । हे भाई ! गुरु की संगत से (मैंने) सारे फल प्राप्त कीये हैं, मैं (सदा) गुरु से (ही) कुरबान जाता हूँ।1। (हे भाई जो भी मनुख भगवान का पला पकड़े रखता है, उस का) यह लोक और परलोक दोनो ही परमात्मा सवार देता है, हम जीवों का कोई गुण या औगुण परमात्मा चित् में नहीं रखता । हे नानक ! (बोल-) हे गुरु ! तेरा (यह) बचन कभी टलने वाला नहीं (कि परमात्मा ही जीव का लोक परलोक में राखा है) । हे गुरु ! तूं अपना बरकत वाला हाथ (हम जीवों के) माथे पर रखता हैं।2।21।49।

ਅੰਗ : 620

ਸੋਰਠਿ ਮਹਲਾ ੫ ॥ ਮੇਰਾ ਸਤਿਗੁਰੁ ਰਖਵਾਲਾ ਹੋਆ ॥ ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥

ਅਰਥ: ਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ, (ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ॥ (ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ। ਹੇ ਭਾਈ! ਗੁਰੂ ਦੀ ਸੰਗਤ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥ (ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ। ਨਾਨਕ ਆਖਦਾ ਹੈ ਕਿ ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥

ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ, ਜਿਨ੍ਹਾਂ ਨੂੰ ਪਹਿਲਾਂ ਭਾਈ ਲਹਿਣਾ ਜੀ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ। ਉਨ੍ਹਾਂ ਦਾ ਜਨਮ 31 ਮਾਰਚ 1504 ਈ. ਮਤੇ ਦੀ ਸਰਾਂ (ਸਰਾਏਨਾਗਾ), ਜ਼ਿਲਾ ਮੁਕਤਸਰ ਬਾਬਾ ਫੇਰੂ ਮਲ ਤੇ ਮਾਤਾ ਦਇਆ ਕੌਰ ਜੀ ਦੀ ਕੁਖੋਂ ਹੋਇਆ।ਆਪ ਗੁਰਗੱਦੀ ‘ਤੇ 7 ਸਤੰਬਰ 1539 ਤੋਂ 28 ਮਾਰਚ 1552 ਤਕ ਰਹੇ ਸਨ। ਸਿੱਖੀ ਦੇ ਧਾਰਨੀ ਬਣਨ ਤੋਂ ਪਹਿਲਾਂ ਆਪ ਜੀ ਦਾ ਪਰਿਵਾਰ ਦੇਵੀ ਦਾ ਉਪਾਸ਼ਕ ਸੀ। ਆਪ ਜੀ ਨੇ ਆਪਣੇ ਸਮੇਂ ‘ਚ ਗੁਰਮੁਖੀ ਲਿਪੀ ਦਾ ਬਹੁਤ ਜ਼ਿਆਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਦੀ ਰਚਿਤ ਬਾਣੀ ਗੁਰਮੁਖੀ ‘ਚ ਲਿਖੀ ਅਤੇ ਵਰਤਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਸੇ ਹੀ ਲਿਪੀ ‘ਚ ਲਿਖਿਤ ਹਨ।
ਬਾਬਰ ਦੇ ਹਮਲਿਆਂ ਵੇਲੇ ਮਤੇ ਦੀ ਸਰਾਂ ਉਜੜਨ ਕਰਕੇ ਭਾਈ ਫੇਰੂ ਮਲ ਜੀ ਦਾ ਪਰਿਵਾਰ ਖਡੂਰ ਸਾਹਿਬ ਆ ਗਿਆ।ਇੱਥੇ ਹੀ ਆਪ ਜੀ ਦਾ ਵਿਆਹ 1519 ਈ ਨੂੰ ਖਡੂਰ ਨਿਵਾਸੀ ਸ਼੍ਰੀ ਦੇਵੀ ਚੰਦ ਦੀ ਬੇਟੀ ਮਾਤਾ ਖੀਵੀ ਜੀ ਦੇ ਨਾਲ ਹੋਇਆ। ਆਪ ਜੀ ਦੇ ਗ੍ਰਹਿ ਦੋ ਪੁੱਤਰ ਦਾਸੂ ਜੀ ਅਤੇ ਦਾਤੂ ਜੀ ਦਾ ਜਨਮ ਹੋਇਆ ਅਤੇ ਸਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ।ਆਪ ਜੀ ਇਕ ਵਾਰ ਸੰਗਤਾਂ ਸਮੇਤ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੀ ਪਉੜੀ ਭਾਈ ਜੋਧ ਦੀ ਮੁਖੋਂ ਸੁਣੀ, ਜਿਸ ਕਰਕੇ ਆਪ ਜੀ ਦੇ ਮਨ ‘ਚ ਗੁਰੂ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ। ਜਦ ਆਪ ਸੰਗਤਾਂ ਨਾਲ ਕਰਤਾਰਪੁਰ ਸਾਹਿਬ ਕੋਲੋਂ ਗੁਜਰ ਰਹੇ ਸਨ, ਤਾਂ ਦਰਸ਼ਨ ਕਰਨ ਲਈ ਗੁਰੂ ਜੀ ਡੇਰੇ ਵਿਚ ਆ ਗਏ ਸਨ। ਆਪ ਜੀ ਨੇ ਗੁਰੂ ਜੀ ਦੇ ਪੁੱਛਣ ਤੇ ਦੱਸਿਆ ਕਿ, ਅਸੀਂ ਸੰਗਤ ਦੇ ਨਾਲ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਪਰ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੋਈ। ਦਰਸ਼ਨ ਕਰਦੇ ਸਮੇਂ ਆਪ ਜੀ ਨੇ ਗੁਰੂ ਜੀ ਨੂੰ ਕਿਹਾ ਕ੍ਰਿਪਾ ਕਰਕੇ ਸਾਡੇ ਤੇ ਵੀ ਮੇਹਰ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਹਿਜੇ ਹੀ ਫਰਮਾਇਆ ਆਪ ਜੀ ਲੈਣਦਾਰ ਹੋ। ਜ਼ਿਆਦਾ ਸੋਚੋ ਨਾ ਅਤੇ ਇਕ ਦੇ ਚਰਨਾਂ ‘ਚ ਸੋਝੀ ਟਿਕਾਓ। ਭਾਈ ਲਹਿਣਾ ਜੀ ਦੇ ਲਈ ਗੁਰੂ ਪਾਤਸ਼ਾਹ ਜੀ ਦੇ ਬਚਨ ਅਟੱਲ ਹੋ ਗਏ ਅਤੇ ਆਪ ਗੁਰੂ ਸਾਹਿਬ ਜੀ ਦੇ ਸੇਵਾ ‘ਚ ਹਾਜ਼ਰ ਹੁੰਦੇ ਹੋਏ ਆ ਕੇ ਕਰਤਾਰਪੁਰ ਸਾਹਿਬ ਵੱਸ ਗਏ। ਇਹ ਸੇਵਾ ਕਰਦੇ ਹੋਏ ਆਪ ਨੇ ਆਪਾ ਮਿਟਾ ਦਿੱਤਾ ਅਤੇ ਗੁਰੂ ਦਾ ਫਰਮਾਨ ਮੰਨਦੇ ਹੋਏ ਹਰ ਪ੍ਰੀਖਿਆ ‘ਚੋਂ ਪਾਰ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸੱਚੇ ਸੇਵਕ ਦਾ ਸਿਦਕ ਜਦ ਵੀ ਪਰਖਿਆ, ਭਾਈ ਲਹਿਣਾ ਜੀ ਨੂੰ ਪੂਰਾ ਪਾਇਆ। ਇੱਥੋਂ ਤੱਕ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਉਨ੍ਹਾਂ ਦੇ ਆਪਣੇ ਪੁੱਤਰ ਨਾਬਰ ਸਨ। ਉਹ ਚਾਹੇ ਚਿੱਕੜ ਨੂੰ ਕੇਸਰ ਸਮਝ ਉਸ ‘ਚੋਂ ਕਟੋਰਾ ਕੱਢਣਾ ਹੋਵੇ, ਅੱਧੀ ਰਾਤ ਨੂੰ ਧਰਮਸ਼ਾਲਾ ਦੀ ਕੰਧ ਕੱਢਣੀ ਹੋਵੇ ਜਾਂ ਫਿਰ ਖੇਤਾਂ ‘ਚੋਂ ਭਰੀ ਚੁੱਕ ਕੇ ਲਿਆਉਣਾ ਹਰ ਹੁਕਮ ਦੀ ਤਾਮੀਲ ਗੁਰੂ ਦੇ ਇਕ ਫੁਰਮਾਨ ‘ਤੇ ਕੀਤੀ। ਸਿਦਕ ਤੇ ਸੇਵਾ ਦੇ ਬੇੜੇ ‘ਤੇ ਤੱਤਪਰ ਭਾਈ ਲਹਿਣਾ ਜੀ ਦਾ ਰਾਤ ਦੇ ਸਬੰਧ ‘ਚ ਕਹਿਣਾ ਸੀ ਕਿ ਉਨੀਂ ਰਾਤ ਗੁਜਰ ਗਈ ਹੈ, ਜਿੰਨੀ ਆਪ ਦੇ ਨਾਲ ਗੁਜਰਨੀ ਚਾਹੀਦੀ ਸੀ, ਤੇ ਜਿੰਨੀ ਰਹਿ ਗਈ ਹੈ ਉਹ ਵੀ ਆਪ ਜੀ ਦੇ ਆਸਰੇ ਗੁਜਰ ਜਾਵੇਗੀ।
ਕਈ ਪ੍ਰੀਖਿਆਵਾਂ ਲੈਣ ਤੋਂ ਬਾਅਦ ਆਖਰਕਾਰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੱਲ ਨਾਲ ਲਾ ਲਿਆ ਅਤੇ ਕਹਿਣ ਲਗੇ ਹੁਣ ਤੇਰੇ ਅਤੇ ਮੇਰੇ ਵਿਚ ਕੋਈ ਫਰਕ ਨਹੀਂ ਰਿਹਾ। ਅੱਜ ਤੋਂ ਤੁਸੀਂ ਮੇਰੇ ਅੰਗ ਹੋਏ ਮੇਰੇ ਅੰਗਦ। ਬੱਸ ਉਦੋਂ ਤੋਂ ਉਨ੍ਹਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਗਿਆ। ਗੁਰਤਾਗੱਦੀ ਮਿਲਣ ਉਪਰੰਤ ਆਪ ਜੀ ਫਿਰ ਖਡੂਰ ਸਾਹਿਬ ਆ ਗਏ ਅਤੇ ਆਪ ਸਮੇਂ ਇਹ ਧਰਤੀ ਸਿੱਖੀ ਪ੍ਰਚਾਰ ਦਾ ਕੇਂਦਰ ਸੀ। ਆਪ ਜੀ ਗੁਰਤਾਗੱਦੀ ‘ਤੇ ਸਤੰਬਰ 1539 ਤੋਂ ਮਾਰਚ 1552 ਤੱਕ ਰਹੇ। ਆਪ ਨੇ ਇੱਥੇ ਕਈ ਉੱਤਮ ਕਾਰਜ ਕੀਤੇ। ਆਪ ਜੀ ਨੇ ਖਡੂਰ ਸਾਹਿਬ ਨੂੰ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ।ਆਪ ਜੀ ਨੇ ਜਾਤ–ਪਾਤ ਦੇ ਭੇਦਭਾਵ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ਅਤੇ ਲੰਗਰ ਪ੍ਰਥਾ ਚਲਾਈ। ਇਸ ਦੇ ਨਾਲ-ਨਾਲ ਆਪ ਜੀ ਨੇ ਸਿੱਖਾਂ ਨੂੰ ਸਿਹਤਮੰਦ ਬਣਾਉਣ ਲਈ ਮੱਲ ਅਖਾੜਿਆਂ ਦਾ ਬੰਦੋਬਸਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵੀ ਲਿਖੀ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ‘ਚ ਦਰਜ ਹੈ। ਆਪ ਜੀ ਦੀ ਬਾਣੀ ਮਹਲਾ ਦੂਜਾ ਦੇ ਸਲੇਕ ਹੇਠ ਦਰਜ ਹੈ, ਜਿਸ ‘ਚ ਆਪ ਜੀ ਦੇ 62 ਸਲੋਕ ਹਨ, ਜੋ ਸੋਰਠ, ਸੂਹੀ, ਰਾਮਕਲੀ, ਮਲਹਾਰ ਅਤੇ ਸਾਰੰਗ ਰਾਗ ‘ਚ ਦਰਜ ਹਨ। ਆਪ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੋਰ ਦ੍ਰਿੜ ਅਤੇ ਸਪੱਸ਼ਟ ਕਰਦੀ ਹੈ। ਅੰਤ ਆਪ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਗੁਰਤਾਗੱਦੀ ਦੀ ਜ਼ਿੰਮੇਵਾਰੀ ਸੌਂਪ ‘ਕੇ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

Begin typing your search term above and press enter to search. Press ESC to cancel.

Back To Top