धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥
हे भाई! खोजते खोजते जब मैं गुरु महां पुरख को मिला, तो पूरे गुरु ने (मुझे) यह समझ दी की ( माया के मोह से बचने के लिए) और सारी जुग्तियों में से एक भी जुगत कान नहीं आती। परमात्मा का नाम सिमरन करना ही काम आता है।१। इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के सरन आया, तो मेरे सारे (माया के) जंजाल नास हो गये।रहाउ। हे भाई! देव लोक, मात लोक, पाताल-सारी ही सृष्टि माया (मोह में) फसी हुई है। हे भाई! सदा परमात्मा का नाम जपा करो, यही है जीवन को ( माया के मोह से बचाने वाला, यही है सारी ही कुलों को पार लगाने वाला।२।
ਅੰਗ : 676
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥
ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।
ਭਗਤ ਬੇਣੀ ਜੀ ਦਾ ਅਸਲੀ ਨਾ ਸੀ ਬ੍ਰਹਮਬਾਦ ਬੇਣੀ ਸੀ ਇਨ੍ਹਾ ਦਾ ਜਨਮ ਸੰਮਤ 1390 ਬਿਕਰਮੀ ਮਤਲਬ 1333 ਈਸਵੀ, 14ਵੀ ਸਦੀ ਦਾ ਮੰਨਦੇ ਹਨ , ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਮੈਕਾਲਿਫ ਬਿਨਾਂ ਕਿਸੇ ਸਰੋਤ ਦਾ ਜਿਕਰ ਕੀਤੇ ਤੁਹਾਡਾ ਜਨਮ ਤੇਰ੍ਹਵੀਂ ਸਦੀ ਦਾ ਅਖੀਰ ਮੰਨਦਾ ਹੈ। ਇਸੇ ਤਰ੍ਹਾਂ ਇੱਕ ਪੰਜਾਬੀ ਪਤ੍ਰਿਕਾ ਇਨ੍ਹਾਂ ਨੂੰ ਮੱਧਪ੍ਰਦੇਸ਼ ਦੇ ਬ੍ਰਾਹਮਣ ਪਰਵਾਰ ਵਿੱਚ ਪੈਦਾ ਹੋਏ ਦਰਸ਼ਾਂਦੀ ਹੈ।
ਭਗਤ ਬੇਣੀ ਜੀ ਬਾਲ ਅਵਸਥਾ ਵਿੱਚ ਹੀ ਵੈਰਾਗੀ ਸਨ। ਆਪਦੇ ਅੰਦਰ ਦਇਆ ਤੇ ਹਲੀਮੀ ਭਾਵਨਾ ਅੰਤਾਂ ਦੀ ਸੀ ਆਪ ਜੀ ਨੂੰ ਇਕ ਮ੍ਰਿਤਕ ਸਰੀਰ ਦੇਖ ਕੇ ਮਨ ਵਿੱਚ ਵੈਰਾਗ ਦੀ ਭਾਵਨਾ ਪੈਦਾ ਹੋਈ ਅਤੇ ਉਹ ਜੋਗੀ ਬਣ ਗਏ ਇੱਕ ਜੋਗੀ ਰਾਜ ਦੇ ਚਰਨ ਪਕੜ ਲਏ ਜਿਸ ਤੋਂ ਭਗਤ ਬੇਣੀ ਜੀ ਨੇ ਯੋਗ ਦੀ ਗੁੜਤੀ ਪ੍ਰਾਪਤ ਕੀਤੀ।ਬਾਅਦ ਵਿੱਚ ਆਪ ਜੀ ਇਕ ਅਕਾਲ ਪੁਰਖ ਦੇ ਨਾਲ ਜੁੜ ਗਏ ਸਨ । ਉਹ ਪੜੇ ਲਿਖੇ ਵਿਦਵਾਨ ਬ੍ਰਾਹਮਣ ਸਨ ਪਰ ਕਰਮਕਾਂਡਾ ਤੇ ਬੇਲੋੜੀਆਂ ਰਸਮਾ ਰਿਵਾਜਾਂ ਦੇ ਖਿਲਾਫ਼ ਸਨ । ਦਿਖਾਵੇ ਦੀ ਭਗਤੀ ਜੋ ਸਾਧੂਆਂ ਦਾ ਚੋਲਾ ਪਾਕੇ , ਮਥੇ ਤਿਲਕ ਲਗਾਕੇ ,ਹਥ ਵਿਚ ਮਾਲਾ ਪਕੜ ਉਪਰੋਂ ਸਾਧੂ ਹੋਣ ਦਾ ਦਿਖਾਵਾ ਕਰਦੇ ਪਰ ਮਨ ਉਨ੍ਹਾ ਦਾ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ ਉਨ੍ਹਾ ਸਾਧੂਆਂ ਦੀ ਨਿਖੇਦੀ ਕਰਦੇ ਹਨi
ਇਕਾਂਤ ਵਿਚ ਬੈਠ ਕੇ ਭਗਤੀ ਕਰਿਆਂ ਕਰਦੇ ਸਨ। ਇਥੋਂ ਤਕ ਕਿ ਘਰਦਿਆਂ ਤੇ ਬਾਹਰਦਿਆਂ ਨੂੰ ਵੀ ਨਹੀਂ ਸੀ ਪਤਾ ਹੁੰਦਾ ਜਦ ਕੋਈ ਪੁਛਦਾ ਤਾਂ ਕੁਝ ਵੀ ਕਹਿ ਦਿੰਦੇ , ਬੋਲਦੇ ਕਿ ਮੈਂ ਰਾਜ ਦਰਬਾਰ ਵਿੱਚ ਨੌਕਰ ਹਾਂ, ਦਰਬਾਰ ਵਿਚ ਕਥਾ ਕਰਨ ਗਿਆ ਸੀ ਜਾਂ ਹੋਰ ਕੁਝ ਵੀ ਬੋਲ ਦਿੰਦੇ ਇਸਤਰੀ ਜਦ ਘਰ ਦੀਆਂ ਲੋੜਾਂ ਬਾਰੇ ਜ਼ਿਕਰ ਕਰਦੀ ਤਾ ਕੋਈ ਨਾ ਕੋਈ ਬਹਾਨਾ ਬਣਾਕੇ ਟਾਲ ਦਿੰਦੇ ਇੱਕ ਦਿਨ ਈਸ਼ਵਰ (ਵਾਹਿਗੁਰੂ) ਨੇ ਆਪਣਾ ਚਮਤਕਾਰ ਵਖਾਇਆ ਅਤੇ ਆਪ ਹੀ ਸਾਰੀ ਵਸਤੁਵਾਂ ਲੈ ਕੇ ਭਗਤ ਜੀ ਦੇ ਘਰ ਪਹੁੰਚ ਗਏ ਤੇ ਭਗਤ ਜੀ ਨੂੰ ਜੰਗਲ ਵਿੱਚ ਵੀ ਜਾਕੇ ਮਿਲੇ ।
ਆਪ ਦੀ ਗੁਪਤ ਭਗਤੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਕਰਮ ਕਰੋ ਅਧਿਆਤਮੀ ਹੋਰਸ ਕਿਸੈ ਨਾ ਅਲਖ ਲਖਾਵੇ
ਤੁਹਾਡੇ ਵਿਸ਼ੇ ਵਿੱਚ ਜਿਆਦਾ ਇਤਹਾਸ ਨਹੀਂ ਮਿਲਦਾ। ਇੱਕ ਜੀਵਨ ਘਟਨਾ ਮਿਲਦੀ ਹੈ ਜੋ ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਭਗਤ ਬੇਣੀ ਜੀ ਦੀ ਤਸਵੀਰ ਇੱਕ ਏਕਾਂਤ, ਰਿਹਾਇਸ਼ ਪ੍ਰਭੂ ਰੰਗ ਵਿੱਚ ਰੰਗੇ ਹੋਏ ਭਗਤ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਉਨ੍ਹਾ ਨੇ ਆਪਣੀ ਦਸਵੀਂ ਵਾਰ ਵਿਚ ਹੇਠਾਂ ਲਿਖੀ ਪਉੜੀ ਬਿਆਨ ਕੀਤੀ ਹੈ।
ਗੁਰਮੁਖਿ ਬੇਣੀ ਭਗਤਿ ਕਰਿ ਜਾਇ ਇਕਾਂਤੁ ਬਹੈ ਲਿਵ ਲਾਵੈ ॥
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਲਖੁ ਲਖਾਵੈ॥
ਘਰਿ ਆਇਆ ਜਾ ਪੁਛੀਏ ਰਾਜ ਦੁਆਰਿ ਗਇਆ ਆਲਾਵੈ ॥
ਘਰਿ ਸਭਿ ਵਥੂ ਮੰਗੀਅਨਿ ਵਲੁ ਛਲੁ ਕਰਿ ਕੈ ਝਥ ਲੰਘਾਵੈ ॥
ਵਡਾ ਸਾਂਗੁ ਵਰਤਦਾ ੳਹ ਇਕ ਮਨਿ ਪਰਮੇਸਰ ਧਿਆਵੈ ॥
ਪੈਜ ਸਵਾਰੈ ਭਗਤ ਦੀ ਰਾਜਾ ਹੋਈ ਕੈ ਘਰਿ ਚਲਿ ਆਵੈ ॥
ਦੇਇ ਦਿਲਾਸਾ ਤੁਸਿ ਕੈ ਅਣਗਣਰੀ ਖਰਚੀ ਪਹੁੰਚਾਵੈ ॥
ਆਥਹੁ ਆਇਆ ਭਗਤਿ ਪਾਸਿ ਹੋਇ ਦਇਆਲੁ ਹੇਤੁ ਉਪਜਾਵੈ ॥
ਭਗਤ ਜਨਾਂ ਜੈਕਾਰ ਕਰਾਵੈ ॥ (ਭਾਈ ਗੁਰਦਾਸ ਜੀ, ਵਾਰ 10):
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬੇਣੀ ਦੇ 3 ਸ਼ਬਦ 3 ਰਾਗਾਂ ਵਿੱਚ ਹਨ :- 1.ਸਿਰੀ ਰਾਗ (ਪੰਨਾ 92), 2. ਰਾਮਕਲੀ (ਪੰਨਾ 974), 3. ਪ੍ਰਭਾਤੀ (ਪੰਨਾ 1350) ਜਿਸ ਵਿਚ ਉਨ੍ਹਾ ਨੇ ਆਤਮਕ ਗਿਆਨ ਬਾਰੇ ਜ਼ਿਕਰ ਕਰਦੇ ਹਨ ਤੇ ਲੋਕਾਈ ਨੂੰ: ਮਾਇਆ-ਜਾਲ ਤੋ ਬਚਨ ਲਈ ਹਿਦਾਇਤ ਦਿੰਦੇ ਹਨ, ਕਿਉਂਕਿ ਮਨੁੱਖ ਮਾਇਆ ਵਿੱਚ ਫੱਸਕੇ ਜਗਤ ਦੇ ਪਾਲਣਹਾਰ, ਈਸ਼ਵਰ ਨੂੰ ਭੁਲਾ ਦਿੰਦਾ ਹੈ। ਵਾਹਿਗੁਰੂ ਨੂੰ ਹਮੇਸ਼ਾ ਚੇਤੇ ਰੱਖੋ।
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਜੋ ਤੁਹਾਡੀ ਬਾਣੀ ਦਰਜ ਹੈ, ਉਸਤੋਂ ਸਪੱਸ਼ਟ ਹੁੰਦਾ ਹੈ ਕਿ ਤੁਹਾਡਾ ਸੰਬੰਧ ਨਿਰਗੁਣਵਾਦੀ ਭਗਤੀ ਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਭਗਤੀ ਲਹਿਰ ਦੇ ਉੱਤਰ ਭਾਰਤ ਵਿੱਚ ਦਾਖਲ ਹੋਣ ਵਾਲਿਆਂ ਦੇ ਪ੍ਰਮੁਖਾਂ ਵਿੱਚ ਤੁਸੀ ਹੋਏ। ਤੁਸੀ ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ। ਕੁੱਝ ਵੀ ਹੋਵੇ ਤੁਹਾਡੀ ਰਚਨਾ ਵਿੱਚ ਡੂੰਘੀ ਦਾਰਸ਼ਨਿਕਤਾ ਅਤੇ ਸਾਮਾਜਕ ਚਿੱਤਰ ਦਾ ਰੂਪ ਸਾਹਮਣੇ ਆਉਂਦਾ ਹੈ, ਜੋ ਧਾਰਮਿਕ ਕਰਮਕਾਂਡਾਂ ਦਾ ਸੱਖਤੀ ਨਾਲ ਸਿਰਫ ਵਿਰੋਧ ਹੀ ਨਹੀਂ ਕਰਦਾ ਸਗੋਂ ਬ੍ਰਾਹਮਣ ਅਤੇ ਯੋਗੀ ਪਰੰਪਰਾ ਦੁਆਰਾ ਕੀਤੇ ਪ੍ਰਪੰਚਾਂ ਨੂੰ ਵੀ ਨੰਗਾ ਕਰਣ ਵਿੱਚ ਵੀ ਸਮਰਥ ਸੀ। ਆਪ ਜੀ ਦੀ ਸ਼ਖਸੀਅਤ ਦੇ ਬਾਰੇ ਭੱਟ ਕਲਯ ਇਸ ਤਰ੍ਹਾਂ ਲਿਖਦੇ ਹਨ:
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰ ਨ ਜਾਣੈ ॥ ਅੰਗ 1390
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
ਸੰਤਹੁ ਤਹਾ ਨਿਰੰਜਨ ਰਾਮੁ ਹੈ ॥ਗੁਰ ਗਮਿ ਚੀਨੈ ਬਿਰਲਾ ਕੋਇ ॥ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
ਦੇਵ ਸਥਾਨੈ ਕਿਆ ਨੀਸਾਣੀ ॥ਤਹ ਬਾਜੇ ਸਬਦ ਅਨਾਹਦ ਬਾਣੀ ॥ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥ਸਾਖੀ ਜਾਗੀ ਗੁਰਮੁਖਿ ਜਾਣੀ ॥੨॥
ਉਪਜੈ ਗਿਆਨੁ ਦੁਰਮਤਿ ਛੀਜੈ ॥ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥ਏਸੁ ਕਲਾ ਜੋ ਜਾਣੈ ਭੇਉ ॥ਭੇਟੈ ਤਾਸੁ ਪਰਮ ਗੁਰਦੇਉ ॥੩॥
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
ਜਾਗਤੁ ਰਹੈ ਸੁ ਕਬਹੁ ਨ ਸੋਵੈ ॥ ਤੀਨਿ ਤਿਲੋਕ ਸਮਾਧਿ ਪਲੋਵੈ ॥ਬੀਜ ਮੰਤ੍ਰੁ ਲੈ ਹਿਰਦੈ ਰਹੈ ॥ਮਨੂਆ ਉਲਟਿ ਸੁੰਨ ਮਹਿ ਗਹੈ ॥੫॥
ਜਾਗਤੁ ਰਹੈ ਨ ਅਲੀਆ ਭਾਖੈ ॥ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥ਗੁਰ ਕੀ ਸਾਖੀ ਰਾਖੈ ਚੀਤਿ ॥ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
ਕਰ ਪਲਵ ਸਾਖਾ ਬੀਚਾਰੇ ॥ਅਪਨਾ ਜਨਮੁ ਨ ਜੂਐ ਹਾਰੇ ॥ਅਸੁਰ ਨਦੀ ਕਾ ਬੰਧੈ ਮੂਲੁ ॥ਪਛਿਮ ਫੇਰਿ ਚੜਾਵੈ ਸੂਰੁ ॥
ਅਜਰੁ ਜਰੈ ਸੁ ਨਿਝਰੁ ਝਰੈ ॥ਜਗੰਨਾਥ ਸਿਉਗੋਸਟਿ ਕਰੈ ॥੭॥
ਚਉਮੁਖ ਦੀਵਾ ਜੋਤਿ ਦੁਆਰ ॥ਪਲੂ ਅਨਤ ਮੂਲੁ ਬਿਚਕਾਰਿ ॥ਸਰਬ ਕਲਾ ਲੇ ਆਪੇ ਰਹੈ ॥ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
ਮਸਤਕਿ ਪਦਮੁ ਦੁਆਲੈ ਮਣੀ ॥ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥ਪੰਚ ਸਬਦ ਨਿਰਮਾਇਲ ਬਾਜੇ ॥ਢੁਲਕੇ ਚਵਰ ਸੰਖ ਘਨ ਗਾਜੇ ॥
ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥ਬੇਣੀ ਜਾਚੈ ਤੇਰਾ ਨਾਮੁ ॥੯॥੧॥ਅੰਗ 974
ਅਰਥ: ਜਿਸ ਮਨੁੱਖ ਤੇ ਉਸਦੀ ਕਿਰਪਾ ਹੋ ਜਾਏ ਉਸ ਨੂੰ ਕਿਸੇ ਕਰਮਕਾਂਡ ਦੀ ਜਰੂਰਤ ਨਹੀਂ ਹੈ । ਮਨੁੱਖ ਦੀ ਸੁਰਤਿ ਜਾਗ ਜਾਂਦੀ ਹੈ ਅਤੇ ਉਸ ਨਾਲ ਪ੍ਰਭੂ ਦੀ ਡੂੰਘੀ ਸਾਂਝ ਹੋ ਜਾਂਦੀ ਹੈ। ਉਹ ਆਪਣਾ ਮਨ-ਤਨ ਸਭ ਕੁਝ ਪ੍ਰਭੂ ਨੂੰ ਅਰਪਿਤ ਕਰ ਦਿੰਦਾ ਹੈ। ਉਸਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ। ਉਹ ਸੁਚੇਤ ਹੋ ਜਾਂਦਾ ਹੈ ਪੰਜਾਂ ਇੰਦਰੀਆਂ ਉਸ ਦੇ ਵਸ ਹੋ ਜਾਂਦੀਆਂ ਹਨ ਉਸਦੇ ਅੰਦਰ ਮੰਦੇ ਫੁਰਨੇ ਤੇ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ । ਮਾਇਆ ਦਾ ਮੋਹ ਉਸ ਤੋਂ ਕੋਸੋਂ ਦੂਰ ਰਹਿੰਦਾ ਹੈ। ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ ਗਿਆਨ ਦੀ ਰੋਸ਼ਨੀ ਉਸਦੇ ਅੰਦਰ ਦਾਖਲ ਹੋ ਜਾਂਦੀ ਹੈ। ਪ੍ਰਭੁ-ਮਿਲਾਪ ਦੀ ਸਿੱਕ ਅੰਦਰ ਸਮਾ ਜਾਂਦੀ ਹੈ ਉਸਦੇ ਅੰਦਰ ਉਜਾਲਾ ਹੀ ਉਜਾਲਾ ਤੇ ਇਕ ਅਲੋਲਿਕ ਮਸਤੀ ਹੁੰਦੀ ਹੈ । ਉਸ ਨੂੰ ਪੰਜਾਂ ਕਿਸਮਾ ਦੇ ਸਾਜ਼ (ਨਾਦ)ਸੁਣਾਈ ਦਿੰਦੇ ਹਨ। ਉਸਦੇ ਮੱਥੇ ਉੱਤੇ ਚੰਬ (ਚੰਵਰ, ਛਤ੍ਰ) ਝੂਲਦੇ ਹਨ, ਭਾਵ ਉਸਦਾ ਮਨ ਸ਼ਹਿਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ। ਹੇ ਪ੍ਰਭੂ ! ਬੇਣੀ, ਤੇਰਾ ਦਾਸ ਵੀ ਤੁਹਾਡੇ ਦਰ ਵਲੋਂ ਤੁਹਾਡਾ ਨਾਮ ਹੀ ਮੰਗਦਾ ਹੈ।
ਉਨ੍ਹਾ ਦੇ ਜੀਵਨ ਕਾਲ ਬਾਰੇ ਵਿਸਥਾਰ ਵਿਚ ਕੁਝ ਪਤਾ ਨਹੀਂ ਪਰ ਅੰਦਾਜ਼ਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ ਤੇ ਉਨ੍ਹਾ ਦਾ ਜੀਵਨ ਕਾਲ ਚੋਧਵੀਂ ਤੇ ਪੰਧਰਵੀ ਸਦੀ ਵਿਚਕਾਰ ਸੀ ।
ਜੋਰਾਵਰ ਸਿੰਘ ਤਰਸਿੱਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਸਮਾਪਤੀ
ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ ਹੈ , ਕਿਥੇ ਬੈਠ ਕੇ ਵੇਚਾਂ ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ( ਸਰੋਵਰ ) ਦੀ ਖੁਦਵਾਈ ਕਰਵਾ ਰਹੇ ਹਨ , ਉਥੇ ਬਹੁਤ ਸੰਗਤਾਂ ਆਉਂਦੀਆਂ ਹਨ , ਬਹੁਤ ਇਕੱਠ ਹੁੰਦਾ ਹੈ , ਉਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ । ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ । ਇਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ । ਸੋਮਾ ਜਿਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ । ਜਿਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ , ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ । ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ । ਤੇ ਪੁੱਛ ਲਿਆ ਕੀ ਨਾਂ ਹੈ , ਤੂੰ ਕੀ ਕਰਦਾ ਹੈਂ ? ਸੋਮੇ ਨੇ ਬੜੇ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਘੁਗਨੀਆਂ ਵੇਚਦਾ ਹਾ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵੱਟਤ ਸਾਨੂੰ ਦੇ ਦੇਵੇਂ । ਬੜਾ ਔਖਾ ਵੱਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ । ਜਦੋਂ ਘਰ ਗਿਆ । ਮਾਂ ਕਹਿੰਦੀ ਵੱਟਤ ਕਿੱਥੇ ਹੈ ? ਘਰ ਵਿਚ ਬੜੀ ਗ਼ਰੀਬੀ ਸੀ । ਸੋਮਾ ਕਹਿਣ ਲੱਗਾ , ਅੱਜ ਮੇਰੇ ਛਾਬੇ ਅਗੋਂ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਤ ਸਾਨੂੰ ਦੇ ਦੇ , ਮੈਂ ਦੇ ਦਿੱਤੀ । ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ । ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਤ ਦੇ ਦੇਵੀਂ । ਜੇ ਨਾ ਲੰਘਣ ਤਾ ਆਪ ਦੇਣ ਚਲਾ ਜਾਵੀਂ । ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਤ ਦੇ ਦਿੱਤੀ । ਤੀਜੇ ਦਿਨ ਗੁਰੂ ਜੀ ਨਹੀਂ ਆਏ , ਸੋਮਾ ਆਪ ਵੱਟਤ ਦੇਣ ਚਲਾ ਗਿਆ । ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ , ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਤ ਘੱਟਦੀ ਕਿਉਂ ਜਾ ਰਹੀ ਹੈ ? ਪਹਿਲੇ ਦਿਨ ਸਵਾ ਰੁਪਿਆ , ਦੂਜੇ ਦਿਨ 70 ਪੈਸੇ , ਤੀਜੇ ਦਿਨ 40 ਪੈਸੇ । ਸੋਮਾ ਕਹਿੰਦਾ ਮੈਂ ਗ਼ਰੀਬ ਹਾਂ ਘਰ ਏਨੇ ਪੈਸੇ ਨਹੀ ਮੈ ਸਮਾਨ ਜਿਆਦਾ ਪਾ ਸਕਾ । ਗੁਰੂ ਸਾਹਿਬ ਦਇਆ ਦੇ ਘਰ ਵਿਚ ਆ ਗਏ , ਕਹਿੰਦੇ , “ ਤੂੰ ਗ਼ਰੀਬ ਨਹੀਂ ਸ਼ਾਹ ਹੈਂ , ‘ ਸੋਮਾ ਕਹਿੰਦਾ , “ ਮੈਂ ਸ਼ਾਹ ਨਹੀਂ , ਗ਼ਰੀਬ ਹਾਂ , ‘ ‘ ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈ । ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤਕ ਜਨਮਾਂ – ਜਨਮਾਂ ਦੀ ਗ਼ਰੀਬੀ ਕੱਟੀ ਗਈ । ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ । ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ? ਤਾਂ ਭਾਈ ਸੋਮਾ ਆਖਣ ਲੱਗਾ , “ ਮਹਾਰਾਜ ਦੇਣ ਵਾਲਾ । ” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ । ਗੁਰੂ ਜੀ ਕਹਿਣ ਲੱਗੇ , ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ? ” ਭੋਲੇ ਭਾਅ ਕਹਿੰਦਾ , “ ਜੀ ਮੈਂ ਸ਼ਾਹ ਹੋਇਆ । ” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ,
“ ਭਾਈ ਸੋਮਾ ਸ਼ਾਹ , ਸ਼ਾਹਾਂ ਦਾ ਸ਼ਾਹ , ਬੇਪਰਵਾਹ ” ਤੇ ਨਾਲ ਬਚਨ ਕੀਤਾ , “ ਇਹ ਵਰ ( ਬਖਸ਼ਿਸ਼ ) ਤੇਰੀਆਂ ਕੁਲਾਂ ਤੱਕ ਚਲੇਗਾ ।
ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ । ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ । ਗੁਰੂ ਜੀ ਦੀ ਨਦਰਿ ਪਲ ਵਿਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ।
ਜੋਰਾਵਰ ਸਿੰਘ ਤਰਸਿੱਕਾ ।
ਧੰਨ-ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥*🙏🙏
ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਆਪ ਸਭ ਨੂੰ ਲੱਖ-ਲੱਖ ਵਧਾਈਆਂ ਹੋਣ ਜੀ🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏🙏🙏🙏🙏🙏🙏🙏🙏🙏🙏🙏🙏
ਸਤਿਗੁਰ ਆਇਓ ਸਰਣਿ ਤੁਹਾਰੀ !!
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ !!
ਅੰਗ : 676
ਧਨਾਸਰੀ ਮਹਲਾ ੫॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
ਅਰਥ: ਧਨਾਸਰੀ ਮਹਲਾ ੫॥
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ । ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ । (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ । ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ।੨। ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ।੩।੩।੨੧।