#ਧੰਨ_ਗੁਰੂ_ਰਾਮਦਾਸ_ਜੀ
ਹਰਿ ਭਾਇਆ ਸਤਿਗੁਰੁ ਬੋਲਿਆ
ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ
ਰਾਮਦਾਸੈ ਪੈਰੀ ਪਾਇ ਜੀਉ ॥
(#ਬਾਬਾ_ਸੁੰਦਰ_ਜੀ)
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ ॥
ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
(#ਭੱਟ_ਸਾਹਿਬ)
ਮੇਜਰ ਸਿੰਘ

ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ ਵੱਡੀ ਬੀਬੀ ਦਾਨੀ ਜੀ ਛੋਟੀ ਬੀਬੀ ਭਾਨੀ ਜੀ ਦਾਨੀ ਜੀ ਭਾਈ ਰਾਮੇ ਨਾਲ ਤੇ ਭਾਨੀ ਜੀ ਭਾਈ ਜੇਠਾ ਜੀ ਵਿਆਈ ਹੋਈ ਸੀ ਦੋਵੇਂ ਜਵਾਈ ਗੋਇੰਦਵਾਲ ਹੀ ਰਹਿੰਦੇ ਦਿਨ ਰਾਤ ਸੇਵਾ ਕਰਦੇ ਸੀ
ਜਦੋਂ ਪਹਿਲੇ ਤੇ ਦੂਜੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਭਾਈ ਜੇਠਾ ਜੀ ਹੀ #ਖਰੇ_ਉੱਤਰੇ ਪੁੱਤ ਤੇ ਪਇਲਾ ਪਰਖ ਲਏ ਸੀ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਪਰਖਣ ਦੀ ਵਿਧੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਚ ਬੜੀ ਸੋਹਣੀ ਬਿਆਨੀ ਆ
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬਲਾਇਆ ਤੇ ਭਾਈ ਰਾਮਾ ਜੀ ਨੂੰ ਕਿਆ ਬਉਲੀ ਦੇ ਕੋਲ ਹਾਡੇ ਬੈਠਣ ਲਈ ਸੋਹਣਾ ਜਿਆ #ਥੜਾ ਬਣਾਓ ਦੂਜੇ ਪਾਸੇ ਜਾਕੇ ਭਾਈ ਜੇਠਾ ਜੀ ਨੂੰ ਕਿਆ ਏਥੇ ਤੁਸੀ ਵੀ ਸਾਡੇ ਲਈ ਸੋਹਣਾ ਥੜ੍ਹਾ ਬਣਾਉ ਥੜੇ ਬਣਉਣ ਦਾ ਹੁਕਮ ਕਰਕੇ ਆਪ ਵਾਪਸ ਆ ਗਏ ਸਾਰਾ ਦਿਨ ਮਿਹਨਤ ਕਰਕੇ ਦੋਵਾਂ ਨੇ ਵੱਖ ਵੱਖ ਥਡ਼੍ਹੇ ਬਣਾਏ ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਆਏ ਭਾਈ ਰਾਮੇ ਦਾ ਥੜਾ ਵੇਖ ਕਿਹਾ ਪੁੱਤ ਸਹੀ ਨਈਂ ਬਣਾਇਆ ਢਾਹਦੇ ਦਬਾਰਾ ਬਣਾਓ ਗੁਰਦੇਵ ਜੀ ਨੇ ਆਪ ਲਕੀਰ ਖਿਚ ਕੇ ਦੱਸੀ ਏਦਾਂ ਏਦਾ ਬਣਾਊ ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਕੇ ਉਦਾਸ ਜਹੇ ਹੋ ਗਏ ਪਰ ਹੁਕਮ ਮੰਨਕੇ ਥੜਾ ਢਾਹ ਦਿੱਤਾ
ਫੇਰ ਭਾਈ ਜੇਠਾ ਜੀ ਕੋਲ ਗਏ ਵੇਖ ਕੇ ਕਿਆ ਨਹੀ ਜੇਠਿਆ ਤੂੰ ਵੀ ਸਹੀ ਨੀ ਬਣਾਇਆ ਢਾਹ ਦੇ ਭਾਈ ਜੇਠੇ ਨੇ ਹੱਥ ਜੋੜ ਕੇ ਗਲਤੀ ਦੀ ਮੁਆਫੀ ਮੰਗੀ ਕੋਈ ਮੱਥੇ ਵੱਟ ਨੀ ਪਾਇਆ ਥੜਾ ਢਾਹ ਦਿੱਤਾ ਉਨ੍ਹਾਂ ਨੂੰ ਵੀ ਗੁਰਦੇਵ ਨੇ ਸੋਟੀ ਨਾਲ ਲ਼ਕੀਰ ਵਾਹ ਕੇ ਦਸਿਆ ਏਦਾ ਬਣਾਊ
ਕਵੀ ਸੰਤੋਖ ਸਿੰਘ ਜੀ ਲਿਖਦੇ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। ( ਸੂਰਜ ਪ੍ਰਕਾਸ਼)
ਅਗਲੇ ਦਿਨ ਫਿਰ ਸਾਰਾ ਦਿਨ ਲਾਕੇ ਥੜੇ ਤਿਆਰ ਕੀਤੇ ਬਾਬਾ ਅਮਰਦਾਸ ਜੀ ਫੇਰ ਵੇਖਣ ਗਏ ਵੇਖ ਕੇ ਕਿਆ ਨਹੀ ਕੰਧਾਂ ਟੇਢੀਆਂ ਸਾਨੂੰ ਪਸੰਦ ਨੀ ਢਾਹ ਦਉ ਸਹੀ ਨਹੀ ਬਣੇ
ਐਈ 3/4 ਦਿਨ ਲੰਘੇ ਰੋਜ ਥੜੇ ਤਿਆਰ ਕਰਨੇ ਰੋਜ ਨੁਕਸ ਕੱਢ ਕੇ ਢਵਾ ਦੇਣ ਆਖੀਰ ਭਾਈ ਰਾਮੇ ਜੀ ਦਾ ਸਬਰ ਟੁੱਟ ਗਿਆ ਚੌਥੇ ਦਿਨ ਕਹਿ ਈ ਦਿੱਤਾ ਮਹਾਰਾਜ ਏਤੋ ਵਧੀਆ ਮੈ ਨੀ ਬਣਾ ਸਕਦਾ ਜੀ ਮੈ ਸਾਰਾ ਦਿਨ ਮਿਹਨਤ ਕਰਦਾਂ ਪਰ ਤੁਹਾਡੇ ਪਸੰਦ ਪਤਾ ਨੀ ਕਿਉ ਨਹੀ ਅਉਦਾ ਜੀ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਮੈ ਬਿਲਕੁਲ ਉਦਾ ਹੀ ਬਣਉਦਾ ਤੁਸੀ ਆਪ ਹੀ ਲਕੀਰ ਖਿੱਚਦੇ ਹੋ ਪਰ ਲਗਦਾ ਤਾਡੀ ਉਮਰ ਵਡੇਰੀ ਹੋਗੀ ਚੇਤਾ ਭੁੱਲ ਜਾਂਦਾ ਪਰ ਮੇਰਾ ਕੋਈ ਕਸੂਰ ਨਹੀ ਮੈਥੋ ਨਹੀ ਬਣਦੇ ਹੁਣ …
ਸੁਣਕੇ ਗੁਰਦੇਵ ਚੁਪ ਰਹੇ ਤੇ ਹੋਲੀ ਹੋਲੀ ਤੁਰਕੇ ਭਾਈ ਜੇਠੇ ਜੀ ਕੋਲ ਅ ਗਏ ਥੜਾ ਚੰਗੀ ਤਰ੍ਹਾਂ ਵੇਖਿਆ ਪਰ ਉਵੀ ਪਸੰਦ ਨ ਆਇਆ ਤੇ ਢਉਣ ਦਾ ਹੁਕਮ ਕੀਤਾ ਭਾਈ ਜੇਠਾ ਜੀ ਨੇ ਮੱਥੇ ਵੱਟ ਨੀ ਪਾਇਆ ਸਗੋੰ ਗੱਲ ਪੱਲਾ ਪਾਕੇ ਹੱਥ ਜੋੜ ਮਾਫੀ ਮੰਗੀ ਪਾਤਸ਼ਾਹ ਤੁਸੀ ਕਿੰਨੀ ਵਾਰ ਸਮਝਾਕੇ ਗਏ ਹੋ ਪਰ ਮੈ ਹੀ ਮੂਰਖ ਹਾਂ ਵਾਰ ਵਾਰ ਭੁਲ ਜਾਂਨਾ ਮੇਰੀ ਮਤਿ ਥੋੜ੍ਹੀ ਆ ਤੁਸੀਂ ਬਖਸਹਾਰ ਹੋ ਮਿਹਰ ਕਰੋ ਭੁਲਣਹਾਰ ਨੂੰ ਬਖਸ਼ ਦਿਉ ਤੇ ਸੁਮਤਿ ਬਖਸ਼ੋ ਜਿਵੇ ਦਾ ਤੁਸੀ ਚਹੁੰਦੇ ਹੋ ਉਦਾ ਦਾ ਥੜਾ ਬਣਾ ਸਕ‍ੇ ਜੋ ਤੁਹਾਡੇ ਬੈਠ ਦੇ ਜੋਗ ਹੋਵੇ ਪਹਿਲਾ ਵੀ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸੀ ਸਤਿਗੁਰੂ ਸੁਣਕੇ ਬੜੇ ਖੁਸ਼ ਹੋਏ ਕਿਆ ਬਸ ਜੇਠਿਆ ਬਸ ਪੁੱਤ ਜਿਸ ਥੜੇ ਤੇ ਅਸੀ ਬੈਣਾ ਉ ਤਿਆਰ ਹੋ ਗਿਆ ਅਸੀ ਬਾਹਰ ਨਹੀ ਤੇਰੇ ਅੰਦਰ ਬਹਿਣਾ ਸਾਨੂੰ ਥੜਾ ਪਸੰਦ ਆ ਤੇਰੇ ਵਰਗਾ ਥੜਾ ਦੁਨੀਆ ਤੇ ਹੋਰ ਕੋਈ ਨਹੀ ਬਣਾ ਸਕਦਾ ਜਿਥੇ ਅਸੀ ਬਹਿ ਸਕੀਏ
ਐ ਪਰਖ ਹੋਈ ਜਿਸ ਚੋ ਭਾਈ ਜੇਠਾ ਜੀ ਖਰੇ ਉਤਰੇ ਭਾਈ ਰਾਮਾ ਜੀ ਵੀ ਕੋਈ ਘਟ ਨਹੀ ਸੰਨ ਪਰ ਗੁਰੂ ਦੀ ਪਰਖ ਤੇ ਪੂਰੇ ਅਉਣਾ ਵੱਖਰੀ ਖੇਡ ਖੈਰ ਸਮਾਂ ਵੇਖ ਭਾਂਦੋ ਸੁਦੀ 13 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਕੱਤਰ ਕੀਤਾ ਭਰੇ ਦਰਬਾਰ ਚ ਭਾਈ ਜੇਠੇ ਨੂੰ ਨਵਾ ਚੋਲਾ ਪਵਾਕੇ ਆਪਣੇ ਤਖ਼ਤ ਤੇ ਬਠਾਇਆ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰ ਮੱਥਾ ਟੇਕਿਆ ਗੁਰੂ ਹੁਕਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ
ਮਹਿਮਾ ਪ੍ਰਕਾਸ਼ ਦਾ ਕਰਤਾ ਬਾਵਾ ਸਰੂਪ ਸਿੰਘ ਭੱਲਾ ਜੀ ਲਿਖਦੇ ਆ ਰਾਮਦਾਸ ਨਾਮ ਵੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਸਮੇ ਬਖਸ਼ਿਆ ਸੀ ਜਿਵੇ ਭਾਈ ਲਹਿਣਾ ਜੀ ਤੋ ਗੁਰੂ ਅੰਗਦ ਹੋਏ ਏਦਾਂ ਭਾਈ ਜੇਠਾ ਜੀ ਤੋ ਗੁਰੂ ਰਾਮਦਾਸ ਹੋਏ
ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ “ਗੁਰੂ” ਹੋਣਗੇ ਏਨਾ ਨੂੰ ਹਾਡਾ ਈ ਰੂਪ ਕਰਕੇ ਜਾਣਨਾ ਏਨਾਂ ਚ ਤੇ ਸਾਡੇ ਚ ਕੋਈ ਭੇਦ ਨਹੀ ਸਾਰੇ ਇਨ੍ਹਾਂ ਦੇ ਚਰਨਾਂ ਤੇ ਸਿਰ ਮੱਥਾ ਟੇਕੋ ਗੁਰੂ ਸਾਹਿਬ ਦੇ ਵੱਡੇ ਪੁਤਰ ਤੇ ਬਾਬਾ ਮੋਹਨ ਜੀ ਬਾਗੀ ਹੋ ਗਏ ਓ ਨਰਾਜ ਸੀ ਉਨ੍ਹਾਂ ਸਿਰ ਨੀ ਝੁਕਾਇਆ ਪਰ ਗੁਰੂ ਪਿਤਾ ਦਾ ਹੁਕਮ ਮੰਨਕੇ ਛੋਟਾ ਪੁਤਰ #ਬਾਬਾ_ਮੋਹਰੀ_ਜੀ ਅੱਗੇ ਹੋਏ ਸੰਸਾਰਿਕ ਰਿਸ਼ਤਿਆ ਤੋ ਉਪਰ ਉਠ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ ਜਾਣ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਕਿਆ ਪੁਤਰ ਜੀ ਭਗਤਾਂ ਦੀਆਂ ਇੱਕੀ ਕੁਲਾ ਤਰਦੀਆਂ ਤੇਰੀਆਂ 42 ਕੁਲਾ ਦਾ ਉਧਾਰ ਕੀਤਾ ਇਸ ਤੋ ਬਾਅਦ ਫਿਰ ਸਾਰੇ ਗੁਰੁਸਿੱਖਾਂ ਨੇ ਵੀ ਵਾਰੀ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭੇਟਾ ਰਖੀ ਉਸ ਸਮੇ ਦਾ ਹਾਲ ਗੁਰੂ ਅਮਰਦਾਸ ਜੀ ਦੇ ਪੋੜਪੋਤਰੇ #ਬਾਬਾ_ਸੁੰਦਰ_ਜੀ ਨੇ #ਸਦ ਬਾਣੀ ਚ ਐ ਬਿਆਨ ਕੀਤਾ
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
………
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
~ਅੰਗ -੯੨੩/੨੪ (923/24)
ਭੱਟ ਬਾਨੀ ਚ ਬਚਨ ਅ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਆ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਮਲਬ ਪੰਨਿਆ ਤੋ ਦੋ ਦਿਨ ਪਹਿਲਾ ਸੰਮਤ ੧੬੩੧ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ
ਐਸੀਆ ਅਪਾਰ ਰਹਿਮਤਾਂ ਨੂੰ ਵੇਖ ਗੁਰੂ ਰਾਮਦਾਸ ਜੀ ਦਾ ਹਿਰਦਾ ਗੁਰੂ ਪਿਆਰ ਨਾਲ ਉਛਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੁਖਾਤਬ ਹੋਕੇ ਬਚਨ ਕਹੇ
ਹੇ ਸਤਿਗੁਰੂ ਤੁਸੀਂ ਜਾਣਦੇ ਹੋ ਜੋ ਮੇਰੀ ਹਾਲਤ ਸੀ ਮੈਂ ਤੇ ਪਇਲਾਂ ਲਾਹੌਰ ਤੇ ਫਿਰ ਬਾਸਰਕੇ ਦੀਆਂ ਗਲੀਆਂ ਚ ਰੁਲਦਾ ਫਿਰਦਾ ਸੀ ਕੋਈ ਮੇਰੀ ਬਾਤ ਪੁੱਛਣ ਵਾਲਾ ਨਹੀਂ ਸੀ ਪਰ ਤੁਸੀਂ ਮਿਹਰਾਂ ਕੀਤੀਆਂ ਚਰਨਾਂ ਦੀ ਸੇਵਾ ਬਖਸ਼ੀ ਤੇ ਅਜ ਮੈਨੂੰ ਕੀੜੇ ਨੂੰ ਆਪਣੇ ਤਖਤ ਤੇ ਥਾਪ ਦਿੱਤਾ ਹੈ
#ਗੁਰੂ_ਰਾਮਦਾਸ_ਜੀ_ਦੇ_ਬਚਨ ਨੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
~ਅੰਗ ੧੬੭ (167)
ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਅਾ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਸੰਮਤ ੧੬੩੧ ਅਜ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ ਸਮੂਹ ਸੰਗਤਾਂ ਨੂੰ #ਲੱਖ_ਲੱਖ_ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ रागु टोडी महला ४ घरु १ ॥ हरि बिनु रहि न सकै मनु मेरा ॥ मेरे प्रीतम प्रान हरि प्रभु गुरु मेले बहुरि न भवजलि फेरा ॥१॥ रहाउ ॥ मेरै हीअरै लोच लगी प्रभ केरी हरि नैनहु हरि प्रभ हेरा ॥ सतिगुरि दइआलि हरि नामु द्रिड़ाइआ हरि पाधरु हरि प्रभ केरा ॥१॥ हरि रंगी हरि नामु प्रभ पाइआ हरि गोविंद हरि प्रभ केरा ॥ हरि हिरदै मनि तनि मीठा लागा मुखि मसतकि भागु चंगेरा ॥२॥ लोभ विकार जिना मनु लागा हरि विसरिआ पुरखु चंगेरा ॥ ओइ मनमुख मूड़ अगिआनी कहीअहि तिन मसतकि भागु मंदेरा ॥३॥ बिबेक बुधि सतिगुर ते पाई गुर गिआनु गुरू प्रभ केरा ॥ जन नानक नामु गुरू ते पाइआ धुरि मसतकि भागु लिखेरा ॥४॥१॥

अर्थ :-हे भाई ! मेरा मन परमात्मा की याद के बिना रह नहीं सकता। गुरु (जिस मनुख को) जीवन का प्यारा भगवान मिला देता है, उस को संसार-सागर में फिर नहीं आना पड़ता।1।रहाउ। हे भाई ! मेरे हृदय में भगवान (के मिलाप) की चाह लगी हुई थी (मेरा मन करता था कि) मैं (अपनी) आँखों के साथ हरि-भगवान को देख लूं। दयाल गुरु ने परमात्मा का नाम मेरे हृदय में पक्का कर दिया-यही है हरि-भगवान (को मिलने) का सही मार्ग।1। हे भाई ! अनेकों कौतकाँ के स्वामी हरि भगवान गोबिंद का नाम जिस मनुख ने प्राप्त कर लिया, उस के मन में, उस के शरीर में, परमात्मा प्यारा लगने लग जाता है, उस के माथे पर मुख पर उत्म भाग्य जाग जाता है।2। पर, हे भाई ! जिन मनुष्यों का मन लोभ आदि विकारों में मस्त रहता है, उनको परम अकाल पुरख भुला रहता है। अपने मन के पिछे चलने वाले वह मनुख मूर्ख कहे जाते हैं, आत्मिक जीवन की तरफ से बे-समझ कहे जाते हैं। उन के माथे पर मंदी किस्मत (उभरी हुई समझ लो)।3। हे दास नानक ! जिन मनुष्यों के माथे पर धुरों लिखा उत्म भाग्य उभर पड़ा, उन्हों ने गुरु से परमात्मा का नाम प्राप्त कर लिया, उन्हों ने गुरु से अच्छे बुरे काम की परख करने वाली समझ हासिल कर ली, उन्हों ने परमात्मा के मिलाप के लिए गुरु से आत्मिक जीवन की सूझ प्राप्त कर ली।4।1।

ਅੰਗ : 711

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ਅਰਥ: ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ।1। ਰਹਾਉ। ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ। ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ।1। ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ)।3। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।4।1।

Begin typing your search term above and press enter to search. Press ESC to cancel.

Back To Top