वडहंसु महला ४ घोड़ीआ ੴ सतिगुर प्रसादि ॥ देह तेजणि जी रामि उपाईआ राम ॥ धंनु माणस जनमु पुंनि पाईआ राम ॥ माणस जनमु वड पुंने पाइआ देह सु कंचन चंगड़ीआ ॥ गुरमुखि रंगु चलूला पावै हरि हरि हरि नव रंगड़ीआ ॥ एह देह सु बांकी जितु हरि जापी हरि हरि नामि सुहावीआ ॥ वडभागी पाई नामु सखाई जन नानक रामि उपाईआ ॥१॥
राग वडहंस में गुरु अमर दस् जी की बानी ‘घोड़ियाँ’ अकाल पुरख एक है और सतगुरु की कृपा द्वारा मिलता है। मनुख की यह काया (मानो) घोड़ी है(इस को) परमात्मा ने पैदा किया है। मनुखा जनम भागों वाला है जो अच्छी किस्मत से मिलता है। मनुखा जनम बड़ी किस्मत से ही मिलता है , परन्तु मनुख की काया सोने जैसी है और सुंदर है, जो मनुख गुरु की सरन आ कर हरी-नाम का गाढ़ा रंग हासिल करता है, उस की काया हरी-नाम के नए रंग में रंगी जाती है। यह काया सुंदर है क्यों की इस काया से मैं परमात्मा का नाम जप सकता हूँ, हरी-नाम की बरकत से यह काया सुंदर बन जाती है। वोही बड़े भाग्य वाले हैं जिनका मित्र परमात्मा का नाम है। हे दास नानक! (नाम सुमिरन के लिए ही) यह काया परमात्मा ने पैदा की है॥१॥
ਅੰਗ : 575
ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
ਅਰਥ: ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥
सलोकु मः ३ ॥ भगत जना कंउ आपि तुठा मेरा पिआरा आपे लइअनु जन लाइ ॥ पातिसाही भगत जना कउ दितीअनु सिरि छतु सचा हरि बणाइ ॥ सदा सुखीए निरमले सतिगुर की कार कमाइ ॥ राजे ओइ न आखीअहि भिड़ि मरहि फिरि जूनी पाहि ॥ नानक विणु नावै नकीं वढीं फिरहि सोभा मूलि न पाहि ॥१॥ मः ३ ॥ सुणि सिखिऐ सादु न आइओ जिचरु गुरमुखि सबदि न लागै ॥ सतिगुरि सेविऐ नामु मनि वसै विचहु भ्रमु भउ भागै ॥ जेहा सतिगुर नो जाणै तेहो होवै ता सचि नामि लिव लागै ॥ नानक नामि मिलै वडिआई हरि दरि सोहनि आगै ॥२॥ पउड़ी ॥ गुरसिखां मनि हरि प्रीति है गुरु पूजण आवहि ॥ हरि नामु वणंजहि रंग सिउ लाहा हरि नामु लै जावहि ॥ गुरसिखा के मुख उजले हरि दरगह भावहि ॥ गुरु सतिगुरु बोहलु हरि नाम का वडभागी सिख गुण सांझ करावहि ॥ तिना गुरसिखा कंउ हउ वारिआ जो बहदिआ उठदिआ हरि नामु धिआवहि ॥११॥
अर्थ: प्यारा प्रभू अपने भक्तों पर खुद प्रसन्न होता है और खुद ही उसने उनको अपने साथ जोड़ लिया है, भक्तों के सिर पर सच्चा छत्र झुला के उसने भक्तों को बादशाहियत् बख्शी है; सतिगुरू की बताई हुई सेवा कमा के वे सदा सुखी तथा पवित्र रहते हैं। राजे उनको नहीं कहते जो आपस में लड़ मरते हैं और फिर जूनियों में पड़ जाते हैं, (क्योंकि) हे नानक! नाम से वंचित राजे भी नाक कटाए फिरते हैं और कभी शोभा नहीं पाते।1। जब तक सतिगुरू के सन्मुख हो के मनुष्य सतिगुरू के शबद में नहीं जुड़ता तब तक सतिगुरू की शिक्षा निरी सुन के स्वाद नहीं आता, सतिगुरू की बताई हुई सेवा करके ही नाम मन में बसता है और अंदर से भ्रम और डर दूर हो जाता है। जब मनुष्य जैसा अपने सतिगुरू को समझता है, वैसा ही खुद बन जाए (भाव, जब अपने सतिगुरू वाले गुण धारण करे) तब उसकी बिरती सच्चे नाम में जुड़ती है; हे नानक! (ऐसे जीवों को) नाम के कारण यहाँ आदर मिलता है और आगे हरी की दरगाह में वे शोभा पाते हैं।2।गुरसिखों के मन में हरी के प्रति प्यार होता है और (उस प्यार के सदका वे) अपने सतिगुरू की सेवा करते आते हैं; (सतिगुरू के पास आ के) प्यार से हरी-नाम का व्यापार करते हैं और हरी नाम का लाभ कमा के ले जाते हैं। (ऐसे) गुरसिखों के मुँह उज्जवल होते हैं और हरी की दरगाह में वे प्यारे लगते हैं। गुरू सतिगुरू हरी के नाम का (जैसे) बोहल है, बड़े भाग्यशाली सिख आ के गुणों की सांझ पाते हैं; सदके हूँ उन गुरसिखों से, जो बैठते-उठते (भाव, हर वक्त) हरी का नाम सिमरते हैं।11।
ਅੰਗ : 590
ਸਲੋਕੁ ਮਃ ੩ ॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ ਮਃ ੩ ॥ ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ ਪਉੜੀ ॥ ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥
ਅਰਥ: ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ; ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ, (ਕਿਉਂਕਿ) ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ।੧। ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ, ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ। ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ; ਹੇ ਨਾਨਕ! ਇਹੋ ਜਿਹੇ ਜੀਊੜਿਆਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ।੨। ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ; (ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ। (ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ। ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ; ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ।੧੧।
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਚੱਪੜ ਚਿੜੀ ਦੀ ਜੰਗ ਚ ਵਜੀਦੇ ਨੂੰ ਜਾਨੋਂ ਨਹੀ ਮਾਰਿਆ , ਸਹਿਕਦੇ ਹੋਏ ਨੂੰ ਫੜ ਲਿਆ।
(ਡਾ ਗੰਡਾ ਸਿੰਘ ਵੀ ਲਿਖਦੇ ਆ ਬਾਬਾ ਬੰਦਾ ਸਿੰਘ ਨੇ ਫਤਹਿ ਸਿੰਘ ਹੁਣਾ ਨੂੰ ਪਹਿਲਾ ਹੀ ਕਿਹਾ ਸੀ ਜਿਵੇ ਵੀ ਹੋਵੇ ਵਜੀਦਾ ਫੜ ਲਿਆ ਜਾਵੇ ਉਹ ਪਾਪੀ ਬਚਣਾ ਨਹੀਂ ਚਾਹੀਦਾ)
ਸਿੰਘਾਂ ਨੇ ਸਰਹੰਦ ਸ਼ਹਿਰ ਤੇ ਕਬਜਾ ਕਰਕੇ ਪਾਪੀ ਵਜੀਦੇ ਨੂੰ ਰੱਸਿਆ ਨਾਲ ਬੰਨ ਕੇ ਵਹਿੜਕਿਆਂ ਮਗਰ ਪਾਲਿਆ ਤੇ ਸਰਹਿੰਦ ਦੀਆਂ ਗਲੀਆਂ ਮੁਹੱਲਿਆ ਚ ਘੜੀਸਿਆ ਗਿਆ , ਜਿਥੇ ਉਹਨੇ ਜੁਲਮ ਕਮਾਏ ਸੀ। ਅਜੇ ਵੀ ਮਾਰਿਆ ਨੀ ਜਿਊਂਦਿਆਂ ਨੂੰ ਅੱਗ ਲਾ ਕੇ ਸਾੜਿਆ।
ਬੰਦੇ ਵਹੜਨ ਸਾਥ ਘਸਾਯਾ।
ਫੇਰ ਅਗਨ ਮੈਂ ਉਸੇ ਸੜਾਯਾ। (ਸ੍ਰੀ ਗੁਰੁ ਪੰਥ ਪ੍ਰਕਾਸ਼)
ਢਾਡੀ ਸੋਹਣ ਸਿੰਘ ਸੀਤਲ ਲਿਖਦੇ ਅੱਗ ਵੀ ਬੁਝਾ ਤੀ ਪਾਪੀ ਦੇ ਅਧ ਸੜੇ ਸਰੀਰ ਨੂੰ ਇਕ ਰੁਖ ਨਾਲ ਪੁੱਠਾ ਟੰਗ ਤਾ ਜਿਥੇ ਕਾਂ ਇੱਲਾਂ ਚੀਲਾਂ ਨੇ ਨੋਚ ਨੋਚ ਖਾਦਾ।
ਏ ਸਭ ਲਿਖਤਾ ਗਵਾਹ ਨੇ ਕੇ ਸਰਹੰਦ ਵਿਰੁਧ ਕਿੰਨਾਂ ਰੋਹ ਸੀ ਸਿੰਘਾਂ ਚ।
ਨੋਟ ਇਸਲਾਮ ਚ ਮਨੁਖ ਦਾ ਸੜ ਕੇ ਮਰਨਾ ਜਾਂ ਮਰੇ ਨੂੰ ਸਾੜਣਾ ਨਾ-ਪਾਕ (ਅਪਵਿੱਤਰ ) ਮੰਨਦੇ ਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਇਸ ਪਵਿੱਤਰ ਅਸਥਾਨ ਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਸਲਮਾਨ ਬਾਦਸ਼ਾਹ ਔਰੰਗਜੇਬ ਦੇ ਹਿੰਦੂ ਧਰਮ ਵਿਰੁੱਧ ਜ਼ੁਲਮ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਬਾਈ – ਧਾਰ ਦੇ ਪਹਾੜੀ ਰਾਜਿਆਂ ਨਾਲ ਸੰਨ 1701 ਵਿਚ ਇੱਕ ਮੀਟਿੰਗ ਕੀਤੀ ਸੀ। ਇਸ ਅਸਥਾਨ ਤੇ ਗੁਰੂ ਸਾਹਿਬ ਨੇ 1 ਮਹੀਨਾ ਨਿਵਾਸ ਕੀਤਾ ਸੀ।
“ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸੰਬੋਧਨ ਕਰ ਕੇ ਆਉਣ ਵਾਲੀ ਔਰਤ ਨੂੰ ਆਖਿਆ ਬੇਬੇ ਦੀ ਉਮਰ ਭਾਵੇਂ ਅੱਸੀ ਸਾਲ ਹੋਏਗੀ , ਸਿਰ ਦੇ ਵਾਲ ਦੁੱਧ ਚਿੱਟੇ ਤੇ ਅੱਖਾਂ ਦੇ ਭਰਵੱਟਿਆਂ ਦੇ ਵਾਲ ਵੀ ਚਿੱਟੇ ਹੋ ਗਏ ਸਨ । ਪਰ ਉਸ ਦੀ ਨਿਗਾਹ ਤੇਜ਼ ਤੇ ਅਜੇ ਬਿਨਾਂ ਸੋਟੇ ਦੇ ਆਸਰੇ ਤੋਂ ਤੁਰੀ ਫਿਰਦੀ ਤੇ ਤੁਰਦੀ ਵੀ ਸਿੱਧੀ ਹੋ ਕੇ ਸੀ । ਉਹ ਅੰਦਰ ਲੰਘੀ । ਗੁਲਾਬੇ ਦੀ ਵਹੁਟੀ ਨੇ ਮੁੜ ਬੂਹਾ ਬੰਦ ਕਰ ਦਿੱਤਾ | “ ਧੀਏ ! ਕੀ ਇਹ ਸੱਚ ਹੈ , ਅਨੰਦਪੁਰ ਵਾਲੇ ਗੁਰੂ ਜੀ ਆਏ ਹਨ ? ” “ ਬੇਬੇ ਜੀ ! ਤੁਸਾਂ ਨੂੰ ਕਿਸ ਨੇ ਆਖਿਆ ? ” ਗੁਲਾਬੇ ਦੀ ਪਤਨੀ ਇਕ ਦਮ ਘਾਬਰ ਗਈ । ਬੇਬੇ ਦੀ ਕੱਛੇ ਖੱਦਰ ਦੇ ਲੀੜੇ ਦੇਖ ਕੇ ਉਸ ਨੇ ਖ਼ਿਆਲ ਕੀਤਾ ਸੀ । ਬੇਬੇ ਉਹਨਾਂ ਨੂੰ ਰੇਜਾ ਦੇਣ ਆਈ ਸੀ । ਕਿਉਂਕਿ ਮਸੰਦ ਗੁਰੂ ਘਰ ਵਾਸਤੇ ਕਾਰ ਭੇਟ ਸੇਵਕਾਂ ਕੋਲੋਂ ਲੈ ਲੈਂਦੇ ਸਨ । ਛੇ ਮਹੀਨੇ ਪਿੱਛੋਂ ਅਨੰਦਪੁਰ ਜਾ ਕੇ ਗੁਰੂ ਘਰ ਖ਼ਜ਼ਾਨੇ ਪਾ ਆਉਂਦੇ ਸਨ । “ ਦੇਖੋ ! ਐਵੇਂ ਝੂਠ ਬੋਲਣ ਦਾ ਜਤਨ ਨਾ ਕਰਨਾ , ਮੈਂ ਆਪ ਮਹਾਰਾਜ ਨੂੰ ਤੁਸਾਂ ਦੇ ਘਰ ਆਉਂਦਿਆਂ ਦੇਖਿਆ ਹੈ । ਤੁਸਾਂ ਦੇ ਭਾਗ ਜਾ ਪਏ । ” ਬੇਬੇ ਨੇ ਗੁਲਾਬੇ ਦੀ ਪਤਨੀ ਦੀ ਇਕ ਤਰ੍ਹਾਂ ਨਾਲ ਜ਼ਬਾਨ ਫੜ ਲਈ । ਉਹ ਕੁਝ ਨਾ ਬੋਲ ਸਕੀ । ਉਹ ਚੁੱਪ ਦੀ ਚੁੱਪ ਕੀਤੀ ਰਹਿ ਗਈ । ਉਸ ਨੇ ਬੇਬੇ ਵੱਲ ਤੱਕਿਆ । ” ਦੱਸ ਕਿਥੇ ਹਨ ? ” ਬੇਬੇ ਨੇ ਕਿਹਾ । “ ਅੰਦਰ …। ” ਗੁਲਾਬੇ ਦੀ ਪਤਨੀ ਨੇ ਜ਼ਬਾਨੋਂ ਆਖ ਦਿੱਤਾ । ਉਹ ਇਸ ਵਾਸਤੇ ਘਾਬਰਦੀ ਤੇ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਗੁਲਾਬੇ ਨੇ ਉਸ ਨੂੰ ਡਰਾ ਦਿੱਤਾ ਸੀ । ਉਸ ਨੂੰ ਕਿਹਾ ਸੀ , “ ਕੋਈ ਆਏ , ਦੱਸੀਂ ਨਾ । ਮੁਗ਼ਲ ਗੁਰੂ ਜੀ ਨੂੰ ਲੱਭਦੇ ਫਿਰਦੇ ਹਨ । ” ਪਰ ਗੁਰੂ ਜੀ ਨੇ ਆਪ ਹੀ ਖੇਲ ਰਚਾ ਦਿੱਤਾ । ਉਹਨਾਂ ਨੇ ਬੇਬੇ ਨੂੰ ਆਪ ਸ਼ਾਇਦ ਪ੍ਰੇਰ ਕੇ ਲਿਆਂਦਾ । ਉਹ ਚੋਲਾ ਪਜਾਮਾ ਖੱਦਰ ਦਾ ਸਿਉਂ ਕੇ ਲੈ ਆਈ । ਉਸ ਨੇ ਮਾਈ ਸਭਰਾਈ ਵਾਂਗ ਸ਼ਰਧਾ ਤੇ ਪ੍ਰੇਮ ਦੇ ਤੰਦ ਖਿੱਚੇ ਸਨ । ਰੀਝ ਨਾਲ ਆਪ ਹੱਥੀਂ ਸਵਾਈ ਕੀਤੀ ਸੀ । “ ਅੰਦਰ । ” ਸ਼ਬਦ ਸੁਣ ਕੇ ਬੇਬੇ ਨੇ ਅਗਲੇ ਅੰਦਰ ਵੱਲ ਕਦਮ ਪੁੱਟਿਆ । ਸੱਚ ਹੀ ਅੰਦਰ ਪਲੰਘ ਉੱਤੇ ਸਤਿਗੁਰੂ ਜੀ ਬਿਰਾਜਮਾਨ ਸਨ । ਸੁਨਹਿਰੀ ਚੱਕਰ ਸੀਸ ਉੱਤੇ ਚੰਦ ਦੇ ਪਰਵਾਰ ਵਾਂਗ ਸੀ । ਦਾਤੇ ਦੇ ਨੇਤਰਾਂ ਵਿਚ ਦਇਆ ਤੇ ਪਿਆਰ ਸੀ । ਦਾਤਾ ਜੀਅ ਦਾਨ ਬਖ਼ਸ਼ ਰਿਹਾ ਸੀ । ਭਾਵੇਂ ਆਪਣਾ ਪਰਿਵਾਰ , ਸੇਵਕ , ਬਿਰਧ ਮਾਤਾ ਗੁਜਰੀ ਜੀ ਕੋਲ ਨਹੀਂ ਸਨ । ਕਿਧਰ ਗਏ ? ਕੀ ਹੋਇਆ ? ਇਹ ਵੀ ਕਿਸੇ ਨੇ ਸੂਚਨਾ ਨਹੀਂ ਸੀ ਦਿੱਤੀ ? ਬੇਬੇ ਨੇ ਜਾ ਚਰਨਾਂ ਉੱਤੇ ਨਿਮਸ਼ਕਾਰ ਕੀਤੀ । ਸਤਿਗੁਰੂ ਜੀ ਮਹਾਰਾਜ ਪਲੰਘ ਉੱਤੇ ਬਿਰਾਜੇ ਸਨ । ਭਾਈ ਦਇਆ ਸਿੰਘ , ਧਰਮ ਸਿੰਘ ਤੇ ਮਾਨ ਸਿੰਘ ਕੋਲ ਫ਼ਰਸ਼ ਉੱਤੇ ਬੈਠੇ ਸਨ । “ ਮਹਾਰਾਜ । ਬੇਨਤੀ ਹੈ । ” ਬੇਬੇ ਹੱਥ ਜੋੜ ਕੇ ਬੋਲੀ । ਦੱਸੋ ਮਾਤਾ ਜੀ । ” ਸਤਿਗੁਰੂ ਜੀ ਸਹਿਜ ਸੁਭਾਅ ਬੋਲੇ । “ ਮੈਂ ਬਸਤਰ ਲਿਆਈ ਹਾਂ । ਦਰਸ਼ਨ ਕਰਨ ਦੀ ਰੀਝ ਸੀ । ਆਪ ਵੀ ਦਿਲ ਦੀ ਬੁੱਝ ਲਈ ਜੇ । ਮੈਥੋਂ ਤਾਂ ਹੁਣ ਅਨੰਦਪੁਰ ਜਾਣਾ ਵੀ ਔਖਾ ਹੈ । ਪੈਂਡਾ ਨਹੀਂ ਹੁੰਦਾ । ” “ ਮਾਤਾ ਜੀ ! ਬਸਤਰ ਲਿਆਏ ਜੇ , ਬਹੁਤ ਖ਼ੁਸ਼ੀ ਦੀ ਗੱਲ ਹੈ । ਆਖ਼ਰ ਪੁੱਤਰਾਂ ਦਾ ਖ਼ਿਆਲ ਮਾਤਾਵਾਂ ਹੀ ਕਰਦੀਆਂ ਹਨ । ” ਸਤਿਗੁਰੂ ਜੀ ਮਹਾਰਾਜ ਨੇ ਬਸਤਰਾਂ ਨੂੰ ਫੜਦਿਆਂ ਹੋਇਆਂ ਬਚਨ ਕੀਤਾ । “ ਆਹ ਕਿੰਨੇ ਚੰਗੇ ਹਨ । ਮਾਤਾ ਜੀ , ਤੁਸੀਂ ਨਿਹਾਲ ! ” “ ਸੱਚੇ ਪਾਤਿਸ਼ਾਹ ! ਸੱਚ ਮੈਂ ਨਿਹਾਲ ? ” “ ਹਾਂ ਮਾਤਾ ਜੀ…
ਤੁਸੀਂ ਨਿਹਾਲ ! ਤੁਸਾਂ ਦੀ ਕਿਰਤ ਨਿਹਾਲ ! ਸੇਵਾ ਨਿਹਾਲ । ‘ ‘ “ ਮੈਂ ਬਲਿਹਾਰੀ ਜਾਵਾਂ । ” “ ਮਾਤਾ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ । ਉਹ ਸੰਨ ਹੋ ਗਈ । ਉਸ ਨੂੰ ਸੱਚ ਹੀ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਨਿਹਾਲ ਹੀ ਨਹੀਂ ਸੀ ਹੋਈ , ਉਸ ਦਾ ਜੀਵਨ ਹੀ ਪਲਟ ਗਿਆ ਸੀ । “ ਮਹਾਰਾਜ ! ਇਕ ਹੋਰ ਰੀਝ ! ” ਉਹ ਮੁੜ ਬੋਲੀ । “ ਥਾਲੀ ਪਰੋਸ ਕੇ ਰੋਟੀ ਖੁਵਾਵਾਂ । ” “ ਮਾਤਾ ਜੀ ! ਏਨੇ ਵਿਚ ਅਸੀਂ ਪ੍ਰਸੰਨ — ਜੇ ਇੱਛਾ ਤੀਬਰ ਹੈ ਤਾਂ ਏਥੇ ਹੀ ਰੋਟੀ ਭੇਜ ਦਿਉ । ” “ ਏਥੇ ….. ਅੱਛਾ ਫਿਰ ਰਾਤ ਦੀ ਰੋਟੀ ਭੇਜਾਂਗੀ , ਆਪ ਪਕਾ ਕੇ ਗਰਮ ਗਰਮ …. ਮੇਰਾ ਜੀਵਨ ਸਫਲ ਹੋਇਆ ਮੇਰੇ ਧੰਨ ਭਾਗ ….. ਦੀਨ – ਦੁਨੀ ਦੇ ਵਾਲੀ ਮਿਹਰਾਂ ਦੇ ਘਰ ਆਏ । ” ਇਸ ਤਰ੍ਹਾਂ ਖ਼ੁਸ਼ੀ ਦੇ ਵਿਚ ਨਿਹਾਲ ਹੋਈ ਮਾਈ ਗੁਲਾਬੇ ਦੇ ਘਰੋਂ ਚਲੀ ਗਈ । ਉਸ ਮਾਈ ਦੇ ਜਾਣ ਪਿੱਛੋਂ ਗੁਲਾਬਾ ਮਸੰਦ ਆ ਗਿਆ । ਉਸ ਦਾ ਰੰਗ ਉਡਿਆ ਹੋਇਆ ਸੀ , ਸਿਰ ਤੋਂ ਪੈਰਾਂ ਤਕ ਸਰੀਰ ਕੰਬਦਾ , ਸਾਹ ਨਾਲ ਸਾਹ ਨਹੀਂ ਸੀ ਮਿਲਦਾ । “ ਮਹਾਰਾਜ ! ” ਉਹ ਆਉਂਦਾ ਹੀ ਬੋਲਿਆ , “ ਮੈਨੂੰ ! “ ਤੈਨੂੰ ਕੀ ! ਗੁਲਾਬੇ ! ਭਾਈ ਐਨਾ ਕਿਉਂ ਘਬਰਾਇਆ ਹੈਂ ? ” ਮਹਾਰਾਜ ! “ ਧੀਰਜ ਨਾਲ ਬਚਨ ਕਰ । ਕੀ ਨਬੀ ਖ਼ਾਂ ਨਹੀਂ ਮਿਲਿਆ ? ” “ ਮਿਲਿਆ ਹੈ । ” “ ਫ਼ਿਰ ਆਇਆ ਨਹੀਂ ! ” “ ਆਉਂਦਾ ਹੈ , ਮਹਾਰਾਜ ਆਉਂਦਾ ਹੈ । ਉਸ ਦੇ ਘਰ ਮੁਗ਼ਲ ਬੈਠੇ ਹਨ । ” “ ਕਿਉਂ ? ” “ ਮਹਾਰਾਜ ! ਇਹ ਤਾਂ ਪਤਾ ਨਹੀਂ , ਬੈਠੇ ਹਨ , ਮੈਂ ਤਾਂ ਸਿਰਫ਼ ਇਹ ਸੁਣਿਆ ਹੈ । ” “ ਕੀ ? ” “ ਆਖਦੇ ਸੀ , ਹਿੰਦੂ ਪੀਰ , ਮਾਛੀਵਾੜੇ ਵਿਚ ਹੈ ….. ਮਹਾਰਾਜ ਪੂਰਨ ਮਸੰਦ ਦਾ ਬੇੜਾ ਗਰਕ ਹੋਇਆ । ” “ ਨਾ , ਮਾੜਾ ਬਚਨ ਕਿਸੇ ਨੂੰ ਨਾ ਬੋਲ , ਜੋ ਕਰ ਰਿਹਾ , ਜੋ ਅਖਵਾ ਰਿਹਾ , ਉਹ ਅਕਾਲ ਪੁਰਖ ਅਖਵਾ ਰਿਹਾ ਹੈ ।
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ , ਰਾਮ ॥ ਸਮਰਥ ਸਰਣਾ ਜੋਗੁ ਸੁਆਮੀ , ਕ੍ਰਿਪਾ ਨਿਧਿ ਸੁਖ ਦਾਤਾ ॥
“ ਮਹਾਰਾਜ ਜੀ ! ਉਸ ਦੀ ਜ਼ਬਾਨੋਂ ਨਿਕਲ ਗਿਆ , ਗੁਰੂ ਜੀ ਮਾਛੀਵਾੜੇ ਵਿਚ ਹਨ । ” “ ਕਿਥੇ ਹੈ ? ” ‘ ‘ ਉਸ ਨੂੰ ਫੜ ਕੇ ਲੈ ਗਏ , ਚੌਧਰੀ ਦੇ ਘਰ …। ਚੌਧਰੀ ਬੜਾ ਡਾਢਾ ਹੈ । ਪੂਰਨ ਨੇ …। ” “ ਭਾਈ ਪੂਰਨ ਨਹੀਂ ਕੁਝ ਦੱਸੇਗਾ , ਉਸ ਨੇ ਇਕ ਭੁੱਲ ਕੀਤੀ , ਹੁਣ ਨਹੀਂ ਕਰੇਗਾ । ” “ ਮਹਾਰਾਜ ! ਉਸ ਨੂੰ ਜਦੋਂ ਪੁੱਠਾ ਟੰਗਿਆ …..। ” “ ਪਰ ਤੇਰੇ ਉੱਤੇ ਕੀ ਅਸਰ ….. ? ” “ ਮੇਰੇ ਉੱਤੇ । ” ‘ ਹਾਂ ! ” ‘ ਬਹੁਤ । ” “ ਕੀ ? ” “ ਮਹਾਰਾਜ ! ਆਪ ਮੇਰੇ ਘਰੋਂ ਮੁਗ਼ਲਾਂ ਦੇ ਹੱਥ ਆ ਗਏ ਤਾਂ ….। ” “ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ । ਫ਼ਿਕਰ ਨਾ ਕਰ ਅਸੀਂ ਤੇਰੇ ਮਨ ਦੀ ਅਵਸਥਾ ਨੂੰ ਜਾਣ ਗਏ ਹਾਂ । ਫ਼ਿਕਰ ਨਾ ਕਰ , ਤੇਰਾ ਵਾਲ ਵਿੰਗਾ ਨਹੀਂ ਹੋਏਗਾ ।….. ਪੂਰਨ ….. ਉਹ ਤੇਰਾ ਨਾਂ ਨਹੀਂ ਲਏਗਾ । ਨਹੀਂ ਨਾਂ ਲਵੇਗਾ । ” ਪਿਛਲੇ ਵਾਕ ਸਤਿਗੁਰੂ ਜੀ ਮਹਾਰਾਜ ਨੇ ਰਤਾ ਉੱਚੀ ਤੇ ਜ਼ੋਰ ਨਾਲ ਬੋਲੇ ਗੁਲਾਬੇ ਦੇ ਘਰ ਦੀ ਛੱਤ ਗੂੰਜ ਉੱਠੀ । ਗੁਲਾਬਾ ਸਤਿਗੁਰੂ ਜੀ ਦੇ ਚਰਨਾਂ ਵਿਚ ਹੀ ਬਿਰਾਜ ਗਿਆ । ਉਹ ਕੰਬੀ ਜਾਣ ਲੱਗਾ । ਮੁਗ਼ਲਾਂ ਦਾ ਗ਼ੁੱਸਾ , ਲੋਕਾਂ ਦੀਆਂ ਗੱਲਾਂ , ਮੁਗ਼ਲ ਲਸ਼ਕਰ ਦਾ ਘੇਰਾ ਉਸ ਦੀ ਘਬਰਾਹਟ ਦੇ ਤਿੰਨ ਕਾਰਨ ਸਨ । ਪਰ ਸਭ ਕੁਝ ਸੁਣ ਕੇ ਸਤਿਗੁਰੂ ਜੀ ਮਹਾਰਾਜ ਅਡੋਲ ਬਿਰਾਜੇ ਸਨ । ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਨੂੰ ਸੰਬੋਧਨ ਕਰ ਕੇ ਆਖੀ ਜਾਂਦੇ ਸਨ ।
ਅੰਤਰ ਕੀ ਗਤਿ ਤੁਮ ਹੀ ਜਾਨੀ , ਤੁਝ ਹੀ ਪਾਹਿ ਨਿਬੇਰੋ ।।
ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ।।
( ਚਲਦਾ )
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ
ਮੰਨੋ ਜਾਂ ਨਾਂ ਮੰਨੋ ਪਰ ਇਹ ਸੱਚ ਸਦਾ ਹੀ ਰਹਿਣਾ,
ਜੀਵਨ ਸਿੰਘ ਦੀ ਧੰਨ ਕੁਰਬਾਨੀ ਕਹਿਣਾ ਹੀ ਇਹ ਪੈਣਾ।
1.ਪਟਨੇ ਦੇ ਵਿੱਚ ਜਨਮ ਹੋਇਆ, ਇਕ ਵੱਡੇ ਸੂਰੇ ਦਾ,
ਭਾਈ ਕਲਿਆਣਾ ਦੇ ਵਾਰਿਸ ਤੇ,ਸਦਾ ਨੰਦ ਦੇ ਨੂਰੇ ਦਾ।
ਗੁਰੂ ਤੇਗ ਬਹਾਦਰ ਨਾਮ ਦਿੱਤਾ,ਭਾਈ ਜੈਤਾ ਇਸ ਨੂੰ ਕਹਿਣਾ
ਮੰਨੋ ਜਾਂ ਨਾਂ ਮੰਨੋ ਪਰ ਇਹ ਸੱਚ ਸਦਾ ਹੀ ਰਹਿਣਾ,
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
2. ਗੋਬਿੰਦ ਰਾਏ ਤੇ ਸੰਗਤ ਜੀ ਤੋਂ,ਛੇ ਸਾਲ ਸੀ ਵੱਡਾ।
ਅਸਤ੍ਰ ਸਸਤ੍ਰ ਨਾਲ ਖੇਡਦਾ,ਘੋੜਸਵਾਰ ਸੀ ਵੱਡਾ।
ਦੋਨੋਂ ਹੱਥ ਤਲਵਾਰਾਂ ਨੇ,ਫਿਰ ਵੀ ਥੱਕ ਕਦੇ ਨਾ ਬਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ,ਕਹਿਣਾ ਹੀ ਇਹ ਪੈਣਾ।
3. ਚੌਂਕ ਚਾਂਦਨੀ ਗੁਰੂ ਤੇਗ ਬਹਾਦਰ,ਸ਼ਹੀਦੀ ਸੀ ਜਦ ਪਾਈ।
ਸੀਸ ਗੁਰਾਂ ਦਾ ਚੁੱਕ ਲਿਆ,ਜਿੰਦ ਭੋਰਾ ਨੀ ਘਬਰਾਈ।
ਵੈਰਾਗ ਗੁਰਾਂਦਾ ਸੀਨੇ ਭਰਿਆ,ਹੁਣ ਕਦ ਇਸ ਰੁੱਕ ਕੇ ਬਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
4. ਦਿੱਲੀਓਂ ਚੁੱਕ ਅਨੰਦਪੁਰ ਵਿੱਚ,ਸੀਸ ਗੁਰਾਂ ਦਾ ਲਿਆਇਆ।
ਨੌਂ ਛਾਲਾ ਗੁਰੂ ਗੋਬਿੰਦ ਰਾਏ, ਹੱਸ ਕੇ ਛਾਤੀ ਲਾਇਆ।
ਕਹਿੰਦੇ ਇਸ ਯੋਧੇ ਨੂੰ, ਰੰਘਰੇਟਾ,ਗੁਰੂ ਕਾ ਬੇਟਾ ਕਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
5. ਚੌਦਾਂ ਵਿੱਚ ਜੰਗਾਂ ਦੇ ਸੂਰਾ ,ਵਾਂਗ ਜੋਧਿਆਂ ਖੜਿਆ।
ਦੋਨੋਂ ਹੱਥ ਤਲਵਾਰਾਂ ਨਾਂ ,ਸੂਰਾ ਚਾਰ ਘੰਟੇ ਤੱਕ ਲੜਿਆ।
ਗੋਲੀ ਵੱਜ ਗਈ ਸੀਨੇ ਵਿੱਚ, ਸੀ ਚਮਕੌਰ ਗੜੀ ਦਾ ਕਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
6.ਓਸ ਬਖਸਕੇ ਤੁਸ ਬੁੱਧੀ,ਬਾਬਾ ਸਬਦ ਸੀ ਆਪ ਲਿਖਾਇਆ।
ਗੁਰਪ੍ਰੀਤ ਕਲਿਆਣਾ ਨੂੰ,ਆਪਣਾ ਪੈਰੋਕਾਰ ਬਣਾਇਆ।
ਘਰੇ ਦੱਸਿਓ ਬੱਚਿਆਂ ਨੂੰ,ਬਾਬਾ ਜੀ ਦਾ ਰਹਿਣਾ ਸਹਿਣਾ।
ਮੰਨੋ ਜਾਂ ਨਾਂ ਮੰਨੋ, ਪਰ ਇਹ ਸੱਚ ਸਦਾ ਹੀ ਰਹਿਣਾ।
ਜੀਵਨ ਸਿੰਘ ਦੀ ਧੰਨ ਕੁਰਬਾਨੀ, ਕਹਿਣਾ ਹੀ ਇਹ ਪੈਣਾ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਪ੍ਰੀਤ ਸਿੰਘ ਕਲਿਆਣ 9463257832
सोरठि महला ४ ॥ आपे स्रिसटि उपाइदा पिआरा करि सूरजु चंदु चानाणु ॥ आपि निताणिआ ताणु है पिआरा आपि निमाणिआ माणु ॥ आपि दइआ करि रखदा पिआरा आपे सुघड़ु सुजाणु ॥१॥ मेरे मन जपि राम नामु नीसाणु ॥ सतसंगति मिलि धिआइ तू हरि हरि बहुड़ि न आवण जाणु ॥ रहाउ ॥ आपे ही गुण वरतदा पिआरा आपे ही परवाणु ॥ आपे बखस कराइदा पिआरा आपे सचु नीसाणु ॥ आपे हुकमि वरतदा पिआरा आपे ही फुरमाणु ॥२॥ आपे भगति भंडार है पिआरा आपे देवै दाणु ॥ आपे सेव कराइदा पिआरा आपि दिवावै माणु ॥ आपे ताड़ी लाइदा पिआरा आपे गुणी निधानु ॥३॥ आपे वडा आपि है पिआरा आपे ही परधाणु ॥ आपे कीमति पाइदा पिआरा आपे तुलु परवाणु ॥ आपे अतुलु तुलाइदा पिआरा जन नानक सद कुरबाणु ॥४॥५॥
अर्थ: हे भाई! वह प्यारा प्रभू आप ही सृष्टि की रचना करता है, और (संसार को) रोशन करने के लिए सूरज व् चंदर बनाता है। प्रभू आप ही बेसहारों का सहारा है, जिस को कोई आदर मान नहीं देता उनको वह आदर मान देने वाला है। वह प्यारा प्रभू सुंदर आत्मिक बनावट वाला है, सब के दिलों की जानने वाला है, वह कृपा कर के सब की रक्षा करता है ॥१॥ हे मेरे मन! परमात्मा का नाम सुमिरन किया कर। (नाम ही जीवन-सफ़र के लिए) राहदारी है। हे भाई! साध संगत में मिल कर तूँ परमात्मा का ध्यान धरा कर, (ध्यान की बरकत से) फिर जन्म मरण का चक्र नहीं रहेगा ॥ रहाउ ॥ हे भाई! वह प्यारा प्रभू आप ही (जीवों को अपनें) गुणों की सौगात देता है, आप ही जीवों को अपनी हजूरी में कबूल करता है। प्रभू आप ही सब ऊपर कृपा करता है, वह आप ही (जीवों के लिए) सदा कायम रहने वाली प्रकाश की मीनार है। वह प्यारा प्रभू आप ही (जीवों को) हुकम में चलाता है, आप ही हर जगह हुकम करता है ॥२॥ हे भाई! वह प्यारा प्रभू (अपनी) भगती के खजानों वाला है, आप ही (जीवों को अपनी भगती की) दात देता है। प्रभू आप ही (जीवों से) सेवा-भगती करवाता है, और आप ही (सेवा-भगती करने वालों को जगत से) इज्जत दिलवाता है। वह प्रभू आप ही गुणों का खजाना है, और आप ही (अपने गुणों में) समाधी लाता है ॥३॥ हे भाई! वह प्रभू प्यारा आप ही सब से बड़ा है और सब का प्रधान है। वह आप ही (अपना) तोल और पैमाना इस्तेमाल कर के (अपने पैदा किए हुए जीवों के जीवन का) मुल्य पाता है। वह प्रभू आप अतुल्य है (उस की बुजुर्गी का माप नहीं हो सकता) वह (जीवों के जीवन सदा) तोलता है। हे दास नानक जी! (कहो-) मैं सदा उस से सदके जाता हूँ ॥४॥५॥
ਅੰਗ : 606
ਸੋਰਠਿ ਮਹਲਾ ੪ ॥ ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥
ਅਰਥ: ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ। ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ। ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥ ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ॥ ਰਹਾਉ ॥ ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ। ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ। ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥ ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ ॥੩॥ ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ। ਉਹ ਆਪ ਹੀ (ਆਪਣਾ) ਤੋਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ। ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ ਜੀ! (ਆਖੋ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ॥੪॥੫॥