ਮਰ ਕੇ ਵੀ ਕਰ ਰਿਹਾ ਹੈ, ਹੇਮਕੁੰਟ ਸਾਹਿਬ ‘ਚ ਸੇਵਾ ਅਸਲ ਕਹਾਣੀ …
ਅੱਜ ਅਸੀ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸੁਰਿੰਦਰ ਸਿੰਘ ਦੀ ਹੈ, ਇਹ ਅਸਲ ਘਟਨਾ ਹੈ ਜਿਸ ਨੂੰ ਕਿ ਜਤਿੰਦਰ ਸਿੰਘ ਨੇ ਲਿਖਆ ਹੈ, ਉਹਨਾਂ ਨੇ ਲਿਖਿਆ ਕਿ ਮੇਰੀ ਮਾਤਾ ਜੀ ਜੋ ਕਿ ਬਿਮਾਰ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕੇ ਕਪੂਰਥਲੇ ਤੋਂ ਹੇਮਕੁੰਟ ਸਾਹਿਬ ਯਾਤਰਾ ਲਈ ਸੰਗਤ ਜਾ ਰਹੀ ਹੈ ਤਾਂ ਮੇਰੇ ਮਾਂ ਤੇ ਪਿਤਾ ਨੇ ਕਿਹਾ ਕਿ ਅਸੀ ਹਮੇਕੁੰਟ ਸਾਹਿਬ ਦੀ ਯਾਤਰਾ ਤੇ ਚੱਲਦੇ ਹਾਂ,ਪਰ ਜਦੋਂ ਉਹ ਉਥੇ ਪਹਿੰਚੇ ਤਾਂ ਜਤਿੰਦਰ ਦੀ ਮਾਤਾ ਕੋਲੋ ਤੁਰਿਆ ਨਾ ਜਾਵੇ ਤਾਂ ਉਹ ਉਥੇ ਬੈਠ ਗਈ ਤੇ ਸੋਚਣ ਲੱਗੀ ਕਿ ਦਾਤਾ ਜੀ ਇਹ ਕੀ ਖੇਡ ਰਚਾਈ, ਮੇਰੇ ਕੋਲ ਦਰਸ਼ਨ ਨਹੀ ਹੋਣੇ ਏਨੇ ਨੂੰ ਇੱਕ ਨੌਜਵਾਨ ਮਾਤਾ ਕੋਲ ਆਇਆ ਤਾਂ ਉਸ ਨੇ ਮਾਤਾ ਨੂੰ ਉਠਾਇਆ ਤੇ ਉਸ ਨੇ ਮਾਤਾ ਨੂੰ ਉਸ ਦੇ ਜੱਥੇ ਨਾਲ ਰਲਾ ਦਿੱਤਾ ਤਾਂ ਮਾਤਾ ਨੇ ਪੁੱਛਿਆ ਕਿ ਪੁੱਤਾ ਤੇਰਾ ਨਾਮ ਕੀ ਆ ? ਨੌਜਵਾਨ ਨੇ ਦੱਸਿਆ ਕਿ ਉਸਦਾ ਨਾਮ ਸੁਰਿੰਦਰ ਸਿੰਘ ਹੈ,
ਤਿੰਨ ਦਿਨ ਲਗਤਾਰ ਉਸ ਨੌਜਵਾਨ ਨੇ ਬਜੁਗਰ ਮਾਤਾ ਦੀ ਸੇਵਾ ਕੀਤੀ, ਜਦੋਂ ਤੀਜੇ ਦਿਨ ਉਹ ਨੋਜਵਾਨ ਮਾਤਾ ਹੁਣ ਕੋਲੋ ਉੱਠ ਕੇ ਚੱਲਿਆਂ ਤਾਂ ਉਸ ਨੇ ਕਿਹਾ ਕਿ 3 ਮਹੀਨੇ ਬਾਅਦ ਮੇਰੀ ਭੈਣ ਦਾ ਵਿਆਹ ਆ ਤੁਸੀ ਜਰੂਰ ਆਇਓ ਤਾਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਬੰਬੇ ਦਾ ਰਹਿਣ ਵਾਲਾ ਹੈ, ਸੁਰਿੰਦਰ ਨੇ ਮਾਤਾ ਨੂੰ ਆਪਣੇ ਘਰ ਦਾ ਪਤਾ ਦਿੱਤਾ, ਜਦੋਂ ਬਜੁਰਗ ਔਰਤ ਘਰ ਆਈ ਤਾਂ ਉਸ ਨੇ ਆਪਣੇ ਪੁੱਤ ਨੂੰ ਚਿੱਠੀ ਵਿੱਚ ਸਭ ਕੁਝ ਦੱਸਿਆ ਤੇ ਕਿਹਾ ਕਿ ਪੁੱਤ ਤੂੰ ਸੁਰਿੰਦਰ ਦੀ ਭੈਣ ਦੇ ਵਿਆਹ ਤੇ ਜਾ ਆਵੀਂ ਜੇ ਨਹੀ ਤਾਂ ਉਹਨਾਂ ਨੂੰ ਖੱਤ ਪਾ ਦੇਵੀ, ਜਤਿੰਦਰ ਵਿਆਹ ਤੇ ਨਹੀ ਜਾ ਪਾਇਆ ਪਰ ਉਸ ਨੇ ਸੁਰਿੰਦਰ ਦੇ ਘਰ ਚਿੱਠੀ ਪਾ ਦਿੱਤੀ, ਜਿਸ ਤੋਂ ਬਾਅਦ ਸੁਰਿੰਦਰ ਦੇ ਘਰੋਂ ਜਵਾਬੀ ਚਿੱਠੀ ਆਈ , ਜਿਸ ਵਿੱਚ ਲਿਖਿਆ ਸੀ ਕਿ ਜਤਿੰਦਰ ਸਿਆਂ ਤੇਰੀ ਚਿੱਠੀ ਪੜ ਕੇ ਖੁਸ਼ੀ ਵੀ ਹੋਈ ਪਰ ਦੁੱਖ ਵੀ ਹੋਇਆ ‘ਤੇ ਚਿੱਠੀ ਵਿੱਚ ਲਿਖਿਆ ਸੀ ਕਿ, ਸੁਰਿੰਦਰ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ,
ਪਰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰ ਰਿਹਾ ਹੈ,
ਉਹਨਾਂ ਨੇ ਲਿਖਿਆ ਕਿ ਤੁਸੀ ਆਪਣੇ ਮਾਤਾ ਪਿਤਾ ਨੂੰ ਕਿਹੋ ਕਿ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਕਿ ਸਾਡੇ ਪੁੱਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਛੀਵਾੜੇ ਦੇ ਅੱਜ ਤੋ 16 ਕੁ ਦਿਨ ਦਾ ਲੜੀਵਾਰ ਇਤਿਹਾਸ ਸੁਰੂ ਕਰ ਕੇ ਹਾਜਰੀ ਲਗਵਾਈਏ ਜੀ । ਅੱਜ ਇਸ ਇਤਿਹਾਸ ਦਾ ਭਾਗ ਪਹਿਲਾ ਸੁਰੂ ਕਰਦੇ ਹਾ ਜੀ ਜਰੂਰ ਆਪਣੇ ਪੇਜਾਂ ਜਾ ਵਡਸਐਪ ਤੇ ਸੇਅਰ ਕਰ ਕੇ ਸਭ ਸੰਗਤਾਂ ਨਾਲ ਸਾਂਝ ਪਾਈਏ ਜੀ ।
ਭਾਗ 1
23 ਅਤੇ 24 ਦਸੰਬਰ ਦੀ ਰਾਤ ਸੀ । ਹਨੇਰੀ ਰਾਤ । ਠੰਡੀ ਰਾਤ । ਕਹਿਰ ਦੀ ਰਾਤ । ਹਵਾ ਤੇਜ਼ ਤੇ ਬਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ । ਕਦੀ ਤਾਰੇ ਟਿਮਟਿਮਾਉਣ ਲੱਗ ਪੈਂਦੇ ਸਨ । ਕੁੱਕੜ ਬਾਂਗਾਂ ਦੇਣ ਲੱਗੇ । ਉਹਨਾਂ ਦੀਆਂ ਬਾਂਗਾਂ ਕਾਹਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ । ਧਰਤੀ ਗਿੱਲੀ ਸੀ — ਰਾਤ ਠਰੀ ਹੋਈ ਤੇ ਹਵਾ ਬਰਫ਼ ਦਾ ਰੂਪ । ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ ਪਰ ਜੰਗਲ ਦਾ ਇਲਾਕਾ , ਝਾੜੀਆਂ ਕੰਡਿਆਂ ਵਾਲੀਆਂ ਸਨ । ਹਨੇਰੀ ਨਾਲ ਕੰਡੇ ਝੜੇ ਬੇ – ਤਰਤੀਬੇ ਪਏ ਸਨ । ਕੰਡੇ ਵੀ ਕਿੱਕਰ ਦੇ , ਲੰਮੀਆਂ ਸੂਲਾਂ ਮਰਦ ਇਕੱਲਾ – ਗੁਰੂ ਗੋਬਿੰਦ ਸਿੰਘ ਉਸ ਹਨੇਰੇ ਵਿਚ ਚਮਕੌਰੋਂ ਤੁਰਿਆ ਸੀ — ਆਪਣਾ ਸਭ ਕੁਝ ਖ਼ਾਲਸੇ ਪੰਥ ਤੋਂ ਕੁਰਬਾਨ ਕਰ ਕੇ । ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ , ਇਕੱਲਾ ਚਮਕੌਰੋਂ ਪੱਛਮ ਵੱਲ ਤੁਰਿਆ ਜਾ ਰਿਹਾ ਸੀ , ਸਿਰਫ਼ ਇਕ ਕ੍ਰਿਪਾਨ ਕੋਲ ਸੀ , ਉਹ ਵੀ ਲਹੂ ਨਾਲ ਰੰਗੀ । ਪੈਰ ਨੰਗੇ ਸਨ , ਕੰਡੇ ਵੱਜਦੇ , ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ , ਨਿੱਕੇ ਮੋਟੇ ਕੰਡੇ ਜਾਂ ਬੁੱਥੇ ਦਾ ਖ਼ਿਆਲ ਨਾ ਕਰਦੇ । ਸ਼ੂਕਦੇ ਬੇਲੇ ਵਿਚੋਂ ਦੀ ਜਾ ਰਹੇ ਸਨ । ਕਦੀ ਉੱਚਾ ਟਿੱਬਾ ਚੜ੍ਹਦੇ ਤੇ ਕਦੀ ਹੇਠਾਂ ਉਤਰ ਜਾਂਦੇ । ਕੁੱਤੇ ਭੌਂਕਦੇ , ਕੁੱਕੜ ਬੋਲੇ ਤੇ ਗਾੜ੍ਹਾ ਹਨੇਰਾ ਦਿਸਿਆ | ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ , “ ਆ ਗਿਆ ਪਿੰਡ ਬਲੋਲ । ” ਅੱਗੇ ਹੋਏ । ਸੱਚ ਹੀ ਪਿੰਡ ਬਲੋਲ ਸੀ , ਪੱਕਾ ਪਿੰਡ , ਕਸਬਾ ਬਲੋਲ ਲੋਧੀ ਦਾ ਵਸਾਇਆ ਸ਼ਹਿਰ । ਕੁੱਕੜ ਬਾਂਗ ਦੇਈ ਜਾਂਦੇ ਸਨ । ਕੁੱਤੇ ਕਿਤੇ ਦੂਰ ਭੌਂਕਦੇ ਸਨ । ਅਜੇ ਚਾਨਣ ਹੋਣ ਵਿਚ ਦੇਰ ਸੀ । “ ਰਾਮ ! ਸੀਤਾ ਰਾਮ ! ਰਾਮ ! ” ਜ਼ਬਾਨੋਂ ਬੋਲਦਾ ਹੋਇਆ ਬੰਦਾ ਪਿੰਡ ਨਿਕਲਿਆ – ਉਹ ਕੋਈ ਰਾਮ ਭਗਤ ਸੁਚੇਤੇ ਜਾ ਰਿਹਾ ਸੀ । ‘ ਰਾਮ ਭਗਤ ” ਗੁਰੂ ਜੀ ਨੇ ਆਵਾਜ਼ ਦਿੱਤੀ , ਉਹ ਖਲੋ ਗਿਆ । ਉਸ ਨੇ ਨੇੜੇ ਆ ਕੇ ਪੁੱਛਿਆ , “ ਕੌਣ ਹੈਂ ਭਾਈ ? ” “ ਇਹ ਕਿਹੜਾ ਪਿੰਡ ਹੈ ? ” ” ਬਲੋਲ ( “ ਏਥੇ ਪੂਰਨ ਮਸੰਦ ਹੈ । ” ਕਿਸ ਦਾ ਮਸੰਦ ? ” “ ਅਨੰਦਪੁਰ ਵਾਲੇ ਗੁਰੂ ਦਾ । ” ‘ ‘ ਪੂਰਨ …..। ” ਜੀ ! ” “ ਤੁਸਾਂ ਉਸ ਨੂੰ ਮਿਲਣਾ ਹੈ ? ” “ ਘਰ ਜਾਣਾ ਹੈ । ” “ ਆਓ ਮੇਰੇ ਨਾਲ । ” ਆਖ ਕੇ ਰਾਮ ਭਗਤ ਚੱਲ ਪਿਆ । ਉਸ ਦੇ ਪਿੱਛੇ ਚੱਲ ਪਿਆ ਮਰਦ ਅਗੰਮੜਾ , ਗੁਰੂ ਗੋਬਿੰਦ ਸਿੰਘ । ਗਲੀ ਵਿਚ ਵੜੇ ਤੋਂ ਇਕ ਘਰ ਆ ਗਿਆ । ਵੱਡਾ ਦਰਵਾਜ਼ਾ , ਪੱਕੀ ਡਿਉੜੀ ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ : ‘ ਓ ਜੀਊਣੇ । ਕੌਣ ਹੈ ? ” ਅੱਗੋਂ ਆਵਾਜ਼ ਆਈ । “ ਬੂਹਾ ਖੋਲ੍ਹ ! ਤੁਸਾਂ ਦਾ ਪ੍ਰਾਹੁਣਾ ਹੈ । ” ਬੂਹਾ ਖੁੱਲ੍ਹਿਆ , “ ਆਉ । ” ਅੱਗੋਂ ਆਗਿਆ ਮਿਲੀ | ਗੁਰੂ ਜੀ ਅੱਗੇ ਹੋਏ ਤੇ ਰਾਮ ਭਗਤ ਪਿੱਛੇ ਮੁੜ ਗਿਆ । ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ । ਦਰਬਾਨ ਜੀਊਣੇ ਨੇ ਦੀਵਾ ਜਗਾਇਆ ਤੇ ਮੰਜੀ ਉੱਤੇ ਬੈਠਣ ਲਈ ਕਿਹਾ । ਗੁਰੂ ਜੀ ਮੰਜੀ ਉੱਤੇ ਬੈਠ ਗਏ । ਦੀਵੇ ਦੀ ਲੋਅ ਵਿਚ ਜੀਊਣੇ ਨੇ ਗੁਰੂ ਜੀ ਵੱਲ ਤੱਕਿਆ । ਇਕ ਦਮ ਤਬਕ ਗਿਆ । ਨੰਗੇ ਪੈਰ , ਉਹ ਵੀ ਮਿੱਟੀ ਲਿੱਬੜੇ । ਪਜਾਮਾ ਵੀ ਦਾਗ਼ੋ – ਦਾਗ਼ੀ , ਪਾਣੀ ਤੇ ਮਿੱਟੀ ਦੀਆਂ ਛਿੱਟਾਂ ਨਾਲ ਜਾਮਾ ਲਿੱਬੜਿਆ , ਹੱਥ ਵਿਚ ਕ੍ਰਿਪਾਨ , ਚਿਹਰੇ ਉੱਤੇ ਨੂਰ , ਸਿਰ ਦੀ ਗੋਲ ਦਸਤਾਰ , ਗੁਰੂ – ਪੀਰ ਦੀ ਨਿਸ਼ਾਨੀ ਸੀ । ਉਸ ਨੇ ਸੋਚਿਆ , “ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ । ” ਇਹ ਨਹੀਂ ਸੀ ਪਤਾ ਕਿ ਉਹੋ ਹੀ ਗੁਰੂ ਮਹਾਰਾਜ ਸਨ । “ ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਦਿਆਂ , ਸੀਤ ਵਿਚੋਂ ਆਏ ਹੋ ? ” ਜੀਊਣੇ ਨੇ ਪੁੱਛਿਆ । ‘ ਪਹਿਲਾਂ ਭਾਈ ਪੂਰਨ ਨੂੰ ਮਿਲਣਾ ਹੈ । ” “ ਉਹ ਤਾਂ ਹਾਲੀ ਸੁੱਤੇ ਹੋਣਗੇ । ” ‘ ਜਗਾ …..। ” “ ਉਠਦੇ ਤਾਂ ਨਹੀਂ ਹੁੰਦੇ …..। ” ਗੁਰੂ ਜੀ ਨੇ ਦੇਖਿਆ , ਸਦਰ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਸੀ , ਹੌਲੀ ਜਿਹੀ ਆਖਣ ਲੱਗੇ , “ ਜਾਹ ਆਖ , ਅਨੰਦਪੁਰ ਵਾਲਾ ਗੁਰੂ ਆਇਆ ਹੈ । ’ ’ ‘ ‘ ਗੁਰੂ ਜੀ ! ’ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ , ਉਹ ਚਰਨਾਂ ਉੱਤੇ ਡਿੱਗਾ । ਉਸ ਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ , ਪਰ ਜਦੋਂ ਵੇਖਿਆ , ਠਰੇ ਹੋਏ ਚਰਨ , ਲਹੂ ਸਿੰਮਦਾ ਤੇ ਭਾਰੇ , ਇਕ ਦਮ ਤ੍ਬਕ ਗਿਆ । ਜੀਊਣਾ ਉੱਠ ਬੈਠਾ । ਉਸ ਨੇ ਸੁੱਕੀਆਂ ਲੱਕੜਾਂ ਲਈਆਂ । ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਤੇ ਅੱਗ ਸਿਕਾਉਣ ਲੱਗਾ । ” ਜਾਂ ਤੇ ਪੂਰਨ ਨੂੰ ਸੱਦ । ਅਸੀਂ ਅੱਗ ਸੇਕ ਲੈਂਦੇ ਹਾਂ । ਤੇਰਾ ਭਲਾ ਹੈ । ਠੰਡ ਵਿਚ ਅੱਗ ਸਿਕਾਈ । ਅੱਗ ਸੇਕਣ ਨੂੰ ਮਿਲੀ , ਅੱਗ ਵੀ ਤਾਂ ਜੀਵਨ ਆਸਰਾ ਹੈ । ਜੀਉਦੇ ਦੇ ਮਨ ਵਿਚ ਕਈ ਉਬਾਲ ਉਠੇ , ਗੁਰੂ ਜੀ ਕਿਧਰੋਂ ਆਏ ਘੋੜਾ ਤੇ ਸਿੱਖ ਕਿਸੇ ਪੈਰੀਂ ਜੋੜਾ ਵੀ ਨਹੀਂ । ਇਹ ਮਾਮਲਾ ਕੀ ਹੈ ? ਪਰ ਪੁੱਛੇ ਬਿਨਾਂ ਹੀ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ । ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ । ਆਵਾਜ਼ ਦਿੱਤੀ । “ ਕਿਉਂ ਜੀਉਣ ” ਅੰਦਰੋਂ ਆਵਾਜ਼ ਆਈ । “ ਬਾਹਰ ਆਉ । ਇਸ ਵਲੋਂ …. ਅਜੇ ਤਾਂ ਰਾਤ ਹੈ । “ ਨਹੀਂ ਦਿਨ ਚੜ੍ਹਨ ਵਾਲਾ ਹੈ । ” ‘ ਗੱਲ ਕੀ ? ” “ ਬਾਹਰ ਆਉ ਤੇ ਛੇਤੀ । ਬਾਹਰ ਆਇਆ , ਤਕੜਾ ਉੱਚਾ ਲੰਮਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ । ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ : “ ਕੀ ਗੱਲ “ ਅਨੰਦਪੁਰ ਵਾਲਾ ਗੁਰੂ ” ਪੂਰਨ ਦਾ ਇਕ ਦਮ ਹੜੱਕਾ ਨਿਕਲ ਗਿਆ : ” ਕਦੋਂ ਆਇਆ ? ” ‘ ਹੁਣੇ । ” ‘ ‘ ਓ ਤੇਰਾ ਭਲਾ ਹੋਏ । ਅਨੰਦਪੁਰ ਵਾਲਾ ਗੁਰੂ ‘ ‘ “ ਹਾਂ ! ਮਾਲਕ , ਨੰਗੇ ਪੈਰ , ਲਿੱਬੜੇ ਤੇ ਠਰੇ ਹੋਏ , ਮੈਂ ਅੱਗ ਬਾਲ ਕੇ ਦੇ ਆਇਆ ਹਾਂ । ” “ ਕਿੰਨੇ ਜਣੇ ਹਨ ? ” .ਇਕੱਲੇ , ਇਕੱਲੇ ” ਹਾਂ .. ਇਕੱਲੇ , ਲੀੜਾ ਵੀ ਖ਼ਾਸ ਉਪਰ ਨਹੀਂ , ਨਾ ਘੋੜਾ ਕੋਲ ਹੈ । ਇਕ ਕ੍ਰਿਪਾਨ ਹੱਥ ਵਿਚ ਹੈ । ਜਾਮਾ ਵੀ ਕਈਆਂ ਥਾਵਾਂ ਤੋਂ ਪਾਟਾ ਹੈ , ਸ਼ਾਇਦ ਝਾੜੀਆਂ ਨਾਲ ਅੜਿਆ ਹੋਵੇ । ” “ ਘਰ ਕੌਣ ਛੱਡ ਕੇ ਗਿਆ ? ” ” ਤੇਜਾ ਮਿਸਰ “ ਉਹ ਚੰਡਾਲ ਰਾਤ ਕਿਧਰ ਫਿਰਦਾ ਸੀ । “ ਤੜਕੇ ਉੱਠ ਕੇ ਬਾਹਰ ਨੂੰ ਜਾਂਦਾ , ਨਹਾਉਂਦਾ ਤੇ ਸੀਤਾ ਰਾਮ ਦਾ ਭਜਨ ਕਰਦਾ ਹੈ । “ ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ । ” ‘ ਹਾਂ । ‘ ‘ ਬਹੁਤ ਮਾੜਾ ਹੋਇਆ । ” “ ਕਿਉਂ ਮਾਲਕ ….. ? ” “ ਤੈਨੂੰ ਦੱਸਣ ਦਾ ਖ਼ਿਆਲ ਨਾ ਰਿਹਾ ਕਿ ਅਨੰਦਪੁਰ ਦਾ ਕੋਈ ਸਿੱਖ ਆਏ , ਗੁਰੂ ਆਏ , ਘਰ ਨਹੀਂ ਵੜਨ ਦੇਣਾ — ਬੂਹਾ ਨਹੀਂ ਖੋਲ੍ਹਣਾ , ਪਰ ਹੁਣ । ” ਇਹ ਸੁਣ ਕੇ ਜੀਊਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਦਾ ਸਾਹ ਉਪਰ ਦਾ ਉਪਰ ਤੇ ਹੇਠਾਂ ਦਾ ਹੇਠਾਂ ਰਹਿ ਗਿਆ । , ਕੁਝ ਖਾਣਾ ਉਹ ਹੋਰ ਤਬਕਿਆ , ਜਦੋਂ ਸੁਣਿਆ , “ ਉਹਨਾਂ ਨੂੰ ਆਖ ਪੀਣਾ ਹੈ – ਜਾਂ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ । ਹੁਣੇ ਚਲੇ ਜਾਣ । ਦਿਨ ਚੜੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ । ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ , ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ । ਜੋ ਰੱਖੇਗਾ , ਘਾਣ ਬੱਚਾ ਪੀੜਿਆ ਜਾਏਗਾ । ਜਾਹ ਆਖ , ਚਲੇ ਜਾਣ । ਸੂਰਜ ਨਹੀਂ ਚੜ੍ਹਨਾ ਚਾਹੀਦਾ | ਤੁਸੀਂ ਆਪ ਦਰਸ਼ਨ ਨਹੀਂ ਕਰਨੇ । ” “ ਮੈਂ ਦਰਸ਼ਨ ਹਾਂ ਮਾਲਕ , ਗੁਰੂ ਜੀ ਹਨ , ਉਹਨਾਂ ਦੇ ਆਸਰੇ ਇਹ ਹਵੇਲੀ , ਜਗੀਰ …. ਦੌਲਤ “ ਕੁੱਤਿਆ ….. ਐਵੇਂ ਕਿਉਂ ਭੌਂਕੀ ਜਾਂਦਾ ਹੈ । ਵੇਲੇ ਵੱਲ ਨਹੀਂ ਦੇਖਦਾ । …… ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ । ਜੇ ਪਤਾ ਲੱਗ ਗਿਆ , ਜਾਂ ਗੁਰੂ ਏਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ । ’ ’ ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਊਣਾ ਤਾਂ ਠੰਢਾ ਹੁੰਦਾ ਗਿਆ । ਅੱਠ ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ‘ ਮਸੰਦ ਕੈਸਾ ਸੀ ? ‘ ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ । ਨਿਮਕ ਹਰਾਮ । “ ਜਾਹ , ਉਸ ਨੂੰ ਆਖ ਦੇ । ” ਪੂਰਨ ਨੇ ਜਵਾਬ ਦਿੱਤਾ ਹੈ , ‘ ‘ ਚਲੇ ਜਾਉ ਨਾ ਤੁਸੀਂ ਅਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ । ” ਜੀਊਣਾ ਮਾਯੂਸ ਹੋ ਕੇ , ਉਪਰਲੀ ਛੱਤ ਤੋਂ ਹੇਠਾਂ ਆ ਗਿਆ । ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਹ ਬੁੱਤ ਬਣ ਕੇ ਖਲੋ ਗਿਆ । ਰਾਤ ਦਾ ਸਮਾਂ ਸੀ , ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ । ਪੂਰਨ ਦੇ ਬੋਲੇ ਬੋਲ ਗੁਰੂ…
ਜੀ ਨੇ ਸੁਣ ਲਏ ਸਨ । ਉਹਨਾਂ ਨੇ ਪਹਿਲਾਂ ਤਾਂ ਖ਼ਿਆਲ ਕੀਤਾ ਕਿ ਉਪਰ ਜਾ ਕੇ ਪੂਰਨ ਨੂੰ ਉਹੋ ਸਜ਼ਾ ਦੇਣ , ਜਿਹੜੀ ਖੇੜੀ ਪਿੰਡ ਦੇ ਦੋਂਹ ਭਰਾਵਾਂ ਅਲਫੂ ਤੇ ਗਾਮੂ ਨੂੰ ਦਿੱਤੀ ਸੀ । ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ । ਜਾਤ ਦੇ ਗੁੱਜਰ । ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜ੍ਹਿਆ ਤਦ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ । ਮੁਗ਼ਲਾਂ ਦੇ ਦੱਸੇ ਹੁਲੀਏ — ਢੰਡੋਰਾ ਫਿਰਾਇਆ ਸੀ । ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ , ਉੱਚੀ ਉੱਚੀ ਰੌਲਾ ਪਾ ਦਿੱਤਾ , “ ਸਿੱਖਾਂ ਦਾ ਪੀਰ ਜਾਂਦਾ ….. ਸਿੱਖਾਂ ਦਾ ਗੁਰੂ ਜਾਂਦਾ ਜੇ । ” ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ ਪੰਜ ਪੰਜ ਸੋਨੇ ਦੀਆਂ ਮੋਹਰਾਂ ਸੁੱਟੀਆਂ । ਮੋਹਰਾਂ ਵੀ ਚੁੱਕ ਲਈਆਂ ਤੇ ਰੌਲਾ ਪਾਉਣੋਂ ਵੀ ਨਾ ਰੁਕੇ । ਗੁਰੂ ਜੀ ਖਲੋ ਗਏ । ਉਹਨਾਂ ਨੇ ਦੋਹਾਂ ਨੂੰ ਕੋਲ ਸੱਦ ਕੇ ਆਖਿਆ , “ ਲਓ ਸੋਨੇ ਦੇ ਕੜੇ । ” ਉਹ ਲਾਲਚੀ ਫਿਰ ਵੀ ਰਮਜ਼ ਨਾ ਸਮਝੇ । ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇਕ ਨੂੰ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ । ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ , ਉਹਦਾ ਸਿਰ ਧੜ ਨਾਲੋਂ ਵੱਖ ਹੋ ਗਿਆ । ਦੂਸਰਾ ਨੱਠਣ ਲੱਗਾ ਤਾਂ ਉਸ ਨੂੰ ਵੀ ਝਟਕਾ ਦਿੱਤਾ । ਦੋਵੇਂ ਸਦਾ ਲਈ ਚੁੱਪ ਹੋ ਗਏ ਤੇ ਗੁਰੂ ਜੀ ਅੱਗੇ ਨਿਕਲ ਆਏ ਸਨ । ਪਰ ਜੰਗਲ ਵਿਚ ਇਹ ਸਿੱਧਾ ਰਾਹ ਨਹੀਂ ਸੀ , ਦੂਸਰਾ ਚੌਗਿਰਦੇ ਸ਼ਾਹੀ ਲਸ਼ਕਰ ਨੱਠਾ ਫਿਰਦਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ , “ ਫੜ ਲਉ ! ਔਹ ਗਿਆ ਸਿੱਖਾਂ ਦਾ ਗੁਰੂ ! ਜਾਣ ਨਾ ਦੇਣਾ । ” ਐਵੇਂ ਹੀ ਝਾਉਲੋ ਪੈਂਦੇ ਸਨ । ਗੁਰੂ ਜੀ ਇਕ ਜੰਡ ਹੇਠਾਂ ਲੇਟ ਰਹੇ । ਜਦੋਂ ਮੁੜ ਰਾਤ ਪਈ ਤਾਂ ਅੱਗੇ ਚੱਲੇ । ਪੈਰ ਥੱਕ ਗਏ ਤੇ ਸੁੱਜ ਗਏ ਸਨ । ਪਰ ਗੁਰੂ ਜੀ ਦਾ ਹੌਂਸਲਾ ਬੁਲੰਦ ਸੀ , ਸਰੀਰਕ ਕਸ਼ਟ ਆਤਮਾ ਨੂੰ ਮਾਯੂਸ ਨਹੀਂ ਸਨ ਕਰਦੇ । ਬਲੋਲ ਵਿਚ ਇਕ ਅਮੀਰ ਸ਼ਰਧਾਲੂ ਸੀ ਤੇ ਦੂਸਰਾ ਪੂਰਨ ਮਸੰਦ । ਦੋਹਾਂ ਦੀ ਆਸ ਤੱਕ ਕੇ ਆਏ ਸਨ । ਪਰ ਮੁਗ਼ਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ ਸੀ , ਹੁਕਮ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ , ਜੀਊਂਦੇ ਜਾਂ ਮੋਏ ਨੂੰ ਫੜ ਦਿਖਾਉਣ ਵਾਲੇ ਨੂੰ ਭਾਰੀ ਇਨਾਮ ਮਿਲੇਗਾ । ਜਿਹੜਾ ਕੋਈ ਪਨਾਹ ਦੇਵੇਗਾ , ਕਿਸੇ ਸਿੱਖ ਜ਼ਖ਼ਮੀ ਲਈ ਮਲ੍ਹਮ ਪੱਟੀ ਕਰੇਗਾ , ਉਸ ਨੂੰ ਕਤਲ ਕੀਤਾ ਜਾਏਗਾ । ਘਰ ਘਾਟ ਸਾੜ ਦਿੱਤੇ ਜਾਣਗੇ । ਏਹੋ ਬਾਦਸ਼ਾਹੀ ਹੁਕਮ ਹੈ । ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ‘ ਜੀ ਆਇਆਂ ’ ਆਖ ਸਕਦੇ ਸਨ । “ ਭਾਈ ਜੀਊਣੇ , ਤੂੰ ਜੀਊਂਦਾ ਰਹੋ ! ਅਸਾਂ ਸੁਣ ਲਏ ਤੇਰੇ ਮਾਲਕ ਦੇ ਬੋਲ …. ਸਤਿਗੁਰੂ ਜੀ ਨੇ ਠੀਕ ਹੀ ਤਾਂ ਕਿਹਾ ਸੀ :
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥
ਐਸੇ ਮਸੰਦ ਸਾੜੇ ਸੀ , ਪਰ ਇਹ ਬਚ ਗਿਆ । ਅੱਛਾ ਅਸੀਂ ਚੱਲਦੇ ‘ ਮਹਾਰਾਜ ! ਕੋਈ ਸੇਵਾ । ” “ ਤੇਰੀ ਸੇਵਾ ਸਫਲ ਹੋਈ , ਜੋ ਤੂੰ ਅੱਗ ਬਾਲ ਕੇ ਸਿਕਾ ਦਿੱਤੀ । ਅਸਾਂ ਦੀ ਹਾਮੀ ਭਰੀ , ਅਸੀਂ ਸਭ ਜਾਣ ਗਏ । ” “ ਮਹਾਰਾਜ , ਆਪ ਨੇ ਸਮਝ ਤਾਂ ਜਾਣਾ ਹੀ ਸੀ , ਘਟ ਘਟ ਦੀ ਜਾਨਣਹਾਰ ਹੋ । ‘ ‘ “ ਟਿੰਡ ਵਿਚ ਅੱਗ ਪਾ ਦਿਆਂ , ਕੰਮ ਦੇਵੇਗੀ । ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ , ਪੇਟ ਦਾ ਮਾਰਾ , ਦਾਸ ਹਾਂ । ” “ ਬਲੋਲ ‘ ਤੇ ਪਰਲੋ ਆਏਗੀ । ਤੇਰੀ ਵੇਲ ਵਧੇਗੀ । ‘ ‘ ਗੁਰੂ ਜੀ ਨੇ ਨਿਹਾਲ ਹੋ ਕੇ ਵਰ ਦਿੱਤਾ । ਭਾਈ ਜੀਊਣੇ ਨੇ ਅੱਗ ਬਾਹਰ ਖੜਨ ਵਾਲੀ ਟਿੰਡ ਫੜੀ , ਉਸ ਵਿਚ ਧੁੱਖਦਾ ਗੋਹਾ ਰੱਖਿਆ ਤੇ ਟਿੰਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ । ਬੂਹਾ ਖੋਲ੍ਹਿਆ , ਆਪ ਬਾਹਰ ਨਿਕਲਿਆ , ਕੋਈ ਬੰਦਾ ਨਾ ਦੇਖ ਕੇ ਉਸ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ । ਜੰਗਲ ਦੇ ਰਾਹ , ਜਿਧਰ ਐਸ਼ – ਪ੍ਰਸਤ ਮੁਗ਼ਲ ਨਹੀਂ ਜਾਂਦੇ ਸਨ । ਭਾਵੇਂ ਸ਼ਾਹੀ ਹੁਕਮ ਸੀ , ਫਿਰ ਵੀ ਉਹ ਜਾਨ ਜੋਖਮ ਵਿਚ ਨਹੀਂ ਸਨ ਪਾਉਂਦੇ । ਗੁਰੂ ਜੀ ਹਨੇਰੇ ਵਿਚ ਅਲੋਪ ਹੋ ਗਏ । ਪਰ ਜੀਊਣਾ ਪੂਰਨ ਮਸੰਦ ਦੀ ਡਿਉੜੀ ਦੇ ਸਦਰ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ । ਉਹ ਸੋਚੀ ਜਾਂਦਾ ਸੀ , ਕੈਸੀ ਅਕਾਲ ਪੁਰਖ ਦੀ ਲੀਲ੍ਹਾ ਹੈ , ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨਿਆਸਰਾ ਤੁਰਿਆ ਫਿਰਦਾ ਹੈ , ਚਰਨ ਵੀ ਨੰਗੇ , ਬਸਤਰ ਵੀ ਪਾਟੇ , ਘੋੜਾ ਤੇ ਜੋੜਾ ਨਹੀਂ , ਸੰਗੀ ਸਾਥੀ ਕੋਈ ਨਾਲ ਨਹੀਂ । ਤੇਜਾ ਬਾਹਰੋਂ ਆਇਆ । ਜੀਊਣੇ ਨੂੰ ਖਲੋਤਾ ਦੇਖ ਕੇ ਉਸ ਨੇ ‘ ਸੀਤਾ ਰਾਮ , ਰਾਮ ……….. ਰਾਮ ‘ ਨਾਮ ਦਾ ਜਾਪ ਛੱਡ ਕੇ ਜੀਊਣੇ ਨੂੰ ਪੁੱਛਿਆ , ਜੀਊਣੇ ! ਬਾਹਰ ਖਲੋਤਾ ਹੈਂ , ਠੰਡ ਵਿਚ ? ” “ ਐਵੇਂ ਮਿਸ਼ਰ ਜੀ । ” ਜੀਊਣੇ ਨੇ ਬੇਧਿਆਨੇ ਉੱਤਰ ਦਿੱਤਾ । “ ਆਉਣ ਵਾਲਾ ਕੌਣ ਸੀ ? “ ਕੋਈ ਹੈ ਸੀ ਪ੍ਰਾਹੁਣਾ । ‘ ਦਰਸ਼ਨ ਕਰ ਕੇ ਕੁਝ ਖਿੱਚ ਜਿਹੀ ਪਈ , ਬੋਲ ਮਿੱਠਾ ਸੀ । ” “ ਹਾਂ , ਮਿੱਠੇ ਬੋਲ ਵਾਲਾ । ” “ ਕੌਣ ਸੀ ? ” ਅਨੰਦਪੁਰ ਵਾਲਾ ਗੁਰੂ । ” ‘ ਗੁਰੂ । ” ਹਾਂ ! ਮਿਸ਼ਰ ਜੀ ਅਨੰਦਪੁਰ ਵਾਲਾ ਗੁਰੂ ਆਇਆ ਸੀ । ” “ ਕੀ ਕਰਨ ? “ ਟਿਕਣ ਆਇਆ ਹੋਵੇਗਾ — ਅਨੰਦਪੁਰ ਛੱਡਣ ਤੇ ਚਮਕੌਰ ਜੰਗ ਹੋਣ ਦੀਆਂ ਖ਼ਬਰਾਂ ਤਾਂ ਆਈਆਂ ਸੁਣੀਆਂ ਹਨ । ” “ ਪੂਰਨ ਤਾਂ ਗੁਰੂ ਕਿਆਂ ਦਾ ਹੈ ? ” ਹਲਵਾ ਪੂੜੀ ਤੇ ਖੀਰ ਖਾਣ ਸਮੇਂ ….. ਅੱਜ ਇਕ ਦਮ ਗਿਰਗਿਟ ਵਾਂਗ ਅੱਖਾਂ ਫੇਰ ਗਿਆ । ” “ ਬਿਪਤਾ ਵੇਲੇ ਆਪਣੇ ਪਰਾਏ ਹੋ ਜਾਂਦੇ ਹਨ । ” “ ਭਗਵਾਨ ਤਾਂ ਦੇਖਦਾ ਹੈ । ” “ ਹਾਂ ! ਭਗਵਾਨ ਤਾਂ ਦੇਖਦਾ ਹੈ । ” ਇਹ ਆਖ ਕੇ ਤੇਜਾ ਮਿਸ਼ਰ ‘ ਸੀਤਾ ਰਾਮ , ਰਾਮ ! ” ਆਖਦਾ ਹੋਇਆ ਅੱਗੇ ਨਿਕਲ ਗਿਆ । ਜਿਊਣਾ ਡਿਉੜੀ ਵਿਚ ਹੋਇਆ । ਉਸ ਨੇ ਡਿਉੜੀ ਦਾ ਬੂਹਾ ਬੰਦ ਕਰ ਲਿਆ ਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਹੀ ਲੱਗਾ ਸੀ ਕਿ ਉਪਰੋਂ ਪੂਰਨ ਨੇ ਆਵਾਜ਼ ਦਿੱਤੀ : “ ਜੀਊਣੇ । ” ਜੀਊਣਾ ਬੋਲਿਆ ਨਹੀਂ , ਉਹ ਗ਼ੁੱਸੇ , ਹੈਰਾਨੀ ਤੇ ਗੁਰੂ ਪਿਆਰ ਸ਼ਰਧਾ ਨਾਲ ਕੰਬਦਾ ਹੋਇਆ ਉਪਰ ਗਿਆ । “ ਕਿਥੇ ਹੈ ਗੁਰੂ ? ” ਪੂਰਨ ਨੇ ਪੁੱਛਿਆ । “ ਗੁਰੂ ਮਹਾਰਾਜ ਜੀ ਚਲੇ ਗਏ । ” ਜੀਊਣੇ ਨੇ ਉੱਤਰ ਦਿੱਤਾ , ਪਰ ਉਸ ਦਾ ਕਲੇਜਾ ਮੂੰਹ ਨੂੰ ਆਇਆ । ਤੇਰੇ ਆਖਣ ‘ ਤੇ ਕਿ ਆਪੋ ? ” “ ਆਪੋ …. ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ । “ ਕੁਝ ਆਖਦੇ ਤਾਂ ਨਹੀਂ ਸੀ ? ” “ ਆਖਦੇ ਸਨ , ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ । ਸਾਗਰ ਵਿਚ ਜੇ ਕੋਈ ਢੀਮਾਂ ਮਾਰੇ ਤਾਂ ਢੀਮ ਖੁਰ ਜਾਂਦੀ ਹੈ , ਸਾਗਰ ਗੁੱਸਾ ਨਹੀਂ ਕਰਦਾ । ਉਹ ਤਾਂ ਹੈਨ ਹੀ ਦੁਨੀਆਂ ਦੇ ਮਾਲਕ । ” “ ਕੀ ਬਕਦਾ ਹੈਂ ? ” “ ਮੈਂ ਬਕਨਾਂ ਉਹੋ ਕੁਝ ਹਾਂ , ਜੋ ਕੁਝ ਤੁਸੀਂ ਦੱਸਦੇ ਰਹੇ , ਪ੍ਰਚਾਰਦੇ ਰਹੇ । ਇਹੋ ਤਾਂ ਆਖਿਆ ਕਰਦੇ ਸੀ , ਕਲਗੀਧਰ ਪਿਤਾ ਜੀ ਦੀਨ – ਦੁਨੀ ਦੇ ਵਾਲੀ , ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ । ” ‘ ‘ ਅੱਜ ਤੇਰੀ ਬੁੱਧੀ ਕਿਉਂ ਭ੍ਰਿਸ਼ਟ ਹੋ ਗਈ ? ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ ….. ਚੱਲ ਬੈਠ ਹੇਠਾਂ । ” “ ਨਹੀਂ , ਮੈਂ ਜਾ ਰਿਹਾ ਹਾਂ , ਬੂਹਾ ਖੁੱਲ੍ਹਾ ਜੇ , ਲੀੜਾ ਤੇ ਮੰਜਾ ਪਿਆ । ” “ ਕਿਧਰ ਜਾ ਰਿਹਾ ਹੈਂ ? ” “ ਜਿਧਰ ਮੇਰੇ ਗੁਰੂ ਮਹਾਰਾਜ ਗਏ , ਜਿਸ ਘਰ ਵਿਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ , ਉਸ ਘਰ ਵਿਚ ਮੇਰਾ ਰਹਿਣ ਦਾ ਧਰਮ ਨਹੀਂ – ਕੀ ਪਤਾ ਸਵੇਰੇ ਕੀ ਹੋਣਾ ਹੈ । ਗੁਰੂ ਮਹਾਰਾਜ ਡਿਉੜੀ ਵਿਚ ਬੈਠ ਕੇ ਅੱਗ ਤਾਂ ਸੇਕ ਗਏ ਹਨ ? “ ਅੱਗ ਕਿਸ ਸਿਕਾਈ ?? ‘ ‘ ‘ ਮੈਂ । ’ ’ “ ਤੂੰ ਕੀ ਲੱਗਦਾ ਸੀ , ਇਹ ਕਰਨ ਦਾ ? ” “ ਮੇਰੀ ਮੰਜੀ ‘ ਤੇ ਬਿਰਾਜੇ ਸਨ । ” “ ਕਿਸ ਨੇ ਦੇਖਿਆ ਮੈ “ ਮੈਂ ….. ਮੈ ….. ਤੇਰਾ ਬੇੜਾ ਗਰਕ ਹੋਵੇ । ਇਹ ਕੀ ਲੋਹੜਾ ਮਾਰਿਆ ਨਿਮਕ ਹਰਾਮ । ’ ’ “ ਮੈਂ ਜਾ ਰਿਹਾ ਹਾਂ । ਮੈਂ ਨਿਮਕ ਹਰਾਮ ਨਹੀਂ , ਹਲਾਲ ਹਾਂ । ਕਿਉਂਕਿ ਤੁਸਾ ਨੂੰ ਰੱਬੀ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ‘ ਜੀ ਆਇਆਂ ’ ਆਖਿਆ । ਸਮਝਦਾ ਹਾਂ ਬਲੋਲ ਪੁਰ ਤੁਰਕਾਂ ਦਾ ਪਿੰਡ ਹੈ । ’ ’ ਮਸੰਦ ਦੀ ਪਤਨੀ ਆ ਗਈ , ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ , “ ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ । ਉਹ ਅਕਾਲ ਪੁਰਖ ਦੇ ਬੇਟੇ ਹਨ । ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ….। ” ਜੀਊਣਾ ਚੁੱਪ ਕਰ ਕੇ ਹੇਠਾਂ ਉਤਰ ਗਿਆ । ਪੂਰਨ ਮਸੰਦ ਉਸ ਨੂੰ ਰੋਕਦਾ ਰਿਹਾ ਪਰ ਉਹ ਨਾ ਰੁਕਿਆ । ਉਹ ਪੌੜੀਆਂ ਉਤਰ ਕੇ ਡਿਉੜੀ ਤੋਂ ਬਾਹਰ ਹੋ ਗਿਆ । ਉਸ ਵੇਲੇ ਪਹੁ ਫੁੱਟ ਰਹੀ ਸੀ ।
( ਚਲਦਾ )
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਅਤੇ ਸ਼੍ਰੀ ਗੋਇੰਦਵਾਲ ਸਾਹਿਬ, ਜਿਲਾ ਤਰਨਤਾਰਨ ਦਾ ਕੀ ਇਤਹਾਸ ਹੈ ?
ਗੁਰਦੁਆਰਾ “ਗੋਇੰਦਵਾਲ ਸਾਹਿਬ” ਉਹ ਪਵਿਤਰ ਸਥਾਨ ਹੈ, ਜੋ ਕਿ “ਤੀਸਰੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ” ਨੇ ਤਿਆਰ ਕਰਵਾਇਆ ਸੀ। ਇਸ ਸਥਾਨ ਉੱਤੇ ਸ਼੍ਰੀ ਬਾਉਲੀ ਸਾਹਿਬ, ਜੋ ਕਿ ਪਹਿਲਾ ਮਹਾਨ ਸਿੱਖ ਤੀਰਥ ਹੈ, ਜੋ ਗੁਰੂ ਅਮਰਦਾਸ ਜੀ ਨੇ ਸੰਮਤ 1616 (1559) ਨੂੰ ਤਿਆਰ ਕਰਵਾਇਆ ਅਤੇ ਵਰ ਦਿੱਤਾ ਕਿ ਜੋ ਵੀ ਮਾਈ–ਭਾਈ ਸ਼ੁੱਧ ਦਿਲੋਂ ਬਾਉਲੀ ਸਾਹਿਬ ਦੀ ਹਰ ਸੀੜੀ (ਪਉੜੀ) ਉੱਤੇ ਇੱਕ ਜਪੁਜੀ ਸਾਹਿਬ ਦਾ ਪਾਠ, ਯਾਨੀ 84 ਸੀੜੀਆਂ (ਪਉੜੀਆਂ) ਉੱਤੇ 84 ਪਾਠ ਕਰਕੇ ਇਸਨਾਨ ਕਰੇਗਾ, ਉਸਦੀ 84 ਕਟ ਜਾਵੇਗੀ। ਇਸਦੀ ਸੇਵਾ ਚੌਥੇ ਗੁਰੂ ਰਾਮਦਾਸ ਜੀ ਆਪ ਟੋਕਰੀ ਚੁਕ ਕੇ ਕਰਦੇ ਸਨ।
ਵਾਹਿਗੁਰੂ ਜੀ ❤️🙏 ਵਾਹਿਗੁਰੂ ਜੀ ❤️🙏
ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਬਚਨ ਕੀਤਾ ਕੇ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿਧਾਂ ਨੂੰ ਦਿੱਤਾ ਜਾਵੇ। ਮਰਦਾਨੇ ਨੇ ਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹੋਏ ਖੂਹ ਵਿੱਚੋ ਜਦ ਕਟੋਰਾ ਭਰ ਕੇ ਬਾਹਰ ਕੱਢਿਆ ਤਾਂ ਸਿੱਧ ਹੈਰਾਨ ਹੋ ਗਏ ਕੇ ਕਟੋਰਾ ਤਾਂ ਦੁੱਧ ਨਾਲ ਭਰਿਆ ਹੈ। ਸਾਰੇ ਸਿਧਾਂ ਨੇ ਉਸ ਕਟੋਰੇ ਵਿਚੋਂ ਰੱਜ ਕੇ ਦੁੱਧ ਛਕਿਆ ਪਰ ਕਟੋਰਾ ਫਿਰ ਵੀ ਭਰਿਆ ਰਿਹਾ। ਹੈਰਾਨ ਹੋ ਕੇ ਸਿਧਾਂ ਨੇ ਜਦ ਖੂਹ ਵਿਚ ਝਾਤ ਮਾਰੀ ਤਾਂ ਦੇਖਿਆ ਕੇ ਸਾਰਾ ਖੂਹ ਦੁੱਧ ਨਾਲ ਭਰਿਆ ਹੋਇਆ ਹੈ। ਇਸ ਤਰਾਂ ਸਿਧਾਂ ਨੂੰ ਗੁਰੂ ਜੀ ਅੱਗੇ ਝੁਕਣਾ ਪਿਆ।
11 ਅਗਸਤ ਨੂੰ ਸਾਈ ਮੀਆਂ ਮੀਰ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਆਉ ਸੰਖੇਪ ਝਾਤ ਮਾਰੀਏ ਸਾਈ ਜੀ ਦੇ ਜੀਵਨ ਕਾਲ ਤੇ ਜੀ ।
ਸਾਈ ਮੀਆਂ ਮੀਰ ਇਕ ਰੂਹਾਨੀ ਦਰਵੇਸ਼ ,ਨੇਕ ਸੀਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿਧ ਸੂਫ਼ੀ ਸਨ । ਉਹ ਖਲੀਫਾ ਓਮਰ ਇਬਨ al-ਖਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਇਨ੍ਹਾ ਦਾ ਜਨਮ ਸਿੰਧ ਦੇ ਇਲਾਕੇ ਸੀਸਤਾਨ ਪਾਕਿਸਤਾਨ ਵਿਚ ਹੋਇਆ ਜੋ ਬਲੋਚਿਸਤਾਨ ਦੀ ਪਛਮੀ ਹਦ ਹੈ । ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ।ਆਪ ਮੀਆਂ ਜੀਉ, ਸ਼ਾਹ ਮੀਰ ਖੁਆਜਾ ਮੀਰ, ਬਾਲਾ ਪੀਰ ਅਤੇ ਮੀਰ ਮੁਇਨੁਲ ਇਸਲਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਉਨ੍ਹਾ ਦੇ ਪਿਤਾ ਸਾਈ ਸ਼ਹੀਨ ਦਿਤਾ ਸੀਸਤਾਨ ਦੇ ਕਾਜ਼ੀ ਸੀ । ਆਪਜੀ ਦੇ ਦਾਦਾ ਦਾ ਨਾਂ ਕਾਜ਼ੀ ਕਲੰਦਰ ਫਾਰੂਕੀ ਸੀ। ਆਪ ਦੀ ਮਾਤਾ ਦਾ ਨਾਂ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਪੁੱਤਰੀ ਸੀ, ਦੇ ਘਰ ਸਿੰਧ ਦੇ ਇਲਾਕੇ ਸੀਸਤਾਨ ‘ਚ ਆਪ ਦਾ ਜਨਮ ਹੋਇਆ । ਕਈ ਇਤਿਹਾਸਕਾਰ ਆਪਜੀ ਦਾ ਜਨਮ 1531 ਵਿਚ ਤੇ ਕਈ 1550 ਦਾ ਦਸਦੇ ਹਨ ।
ਆਪਜੀ ਦੇ ਤਿੰਨ ਭਰਾ ਕਾਜ਼ੀ ਬੋਲਣ , ਕਾਜ਼ੀ ਉਸਮਾਨ , ਕਾਜ਼ੀ ਤਾਹਿਰ ਤੇ ਦੋ ਭੈਣਾ ਜਮਾਲ ਤੇ ਜ਼ਾਮੀ ਮਾਦੀਆ ਸਨ । ਸੱਤ ਸਾਲ ਦੀ ਉਮਰ ‘ਚ ਆਪ ਨੇ ਕੁਰਾਨ ਮਜ਼ੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ ਦੀਨੀਅਤ ਆਪਨੇ ਖੁਆਜਾ ਖਿਜਰ ਤੋਂ ਪ੍ਰਾਪਤ ਕੀਤੀ ਸੀ । ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਉਹ ਆਪਣੇ ਰਹਿਬਰ ਦੀ ਤਲਾਸ਼ ਵਿਚ ਜੰਗਲਾਂ ਪਹਾੜਾਂ ਵਿਚ ਭਟਕਦੇ ਰਹੇ । ਆਖਿਰ ਸਵੈਸਤਾਨ ਦੇ ਪਹਾੜਾਂ ਵਿਚ ਇਕ ਰਹਿਬਰ ਮਿਲਿਆ ਜਿਸਦਾ ਨਾ ਸ਼ੇਖ ਖਜੂਰ ਸੀ । ਉਨ੍ਹਾ ਆਪਣੇ ਮੁਰਸ਼ਦ ਦੀ ਸੁਹਿਰਦ ਅਗਵਾਈ ਹੇਠ ਆਪਣੀ ਅਧਿਆਤ੍ਮਿਕ ਸਿਖਿਆ ਪੂਰੀ ਕਰਕੇ ਉਹ ਆਰਿਫ਼ ਬਣ ਗਏ । ਉਹ ਕਈ ਕਈ ਦਿਨ ਭੁਖੇ ਰਹਿੰਦੇ ਤੇ ਕਈ ਕਈ ਰਾਤਾਂ ਭਗਤੀ ਕਰਦੇ ਗੁਜਾਰ ਦਿੰਦੇ ਥੋੜੀ ਉਮਰ ਵਿਚ ਸਾਈ ਜੀ ਰੂਹਾਨੀਅਤ ਇਲਮ ਦੇ ਨਾਲ ਨਾਲ ਵੇਦਾਨੀਅਤ ਦੇ ਮਾਹਿਰ ਵਿਦਵਾਨ ਬਣ ਗਏ ਜਹਾਂਗੀਰ ਆਪਣੀ ਤੋਜਿਕੇ ਜਹਾਂਗੀਰੀ ਵਿਚ ਤੇ ਸ਼ਾਹਜਹਾਂ ਦੋਨੋ ਹੀ ਇਨ੍ਹਾ ਦੀ ਵਿਦਵਤਾ ਭਰਪੂਰ ਰੂਹਾਨੀਅਤ ਤੇ ਅਜਮਤ ਦੀ ਗਲ ਕਰਦੇ ਹਨ । ਦਾਰਾਸ਼ਿਕੋਹ ਇਨ੍ਹਾ ਦਾ ਮੁਰੀਦ ਸੀ ਕਹਿੰਦੇ ਹਨ ਕੀ ਇਨ੍ਹਾ ਦੀ ਮੌਤ ਤੋ ਬਾਅਦ ਇਨ੍ਹਾ ਦੀ ਮਈਅਤ ਦਾਰਾ ਸ਼ਿਕੋਹ ਨੇ ਪੜੀ ਨੂਰ ਜਹਾਂ ਇਨ੍ਹਾ ਦੀ ਪਕੀ ਸ਼ਰਧਾਲੂ ਸੀ । ਹਾਲਾਂ ਕੀ ਮੀਆਂ ਮੀਰ ਆਪਣਾ ਸ਼ਿਸ਼ ਬਨਾਣ ਤੋ ਪਹਿਲਾਂ ਕੜੀ ਪ੍ਰੀਖਿਆ ਲੈਂਦੇ ਸਨ ਪਰ ਫਿਰ ਵੀ ਇਨ੍ਹਾ ਦੇ ਬੇਸ਼ੁਮਾਰ ਮੁਰੀਦ ਸੀ । ਇਨ੍ਹਾ ਨੂੰ ਆਪਣੇ ਮੁਰੀਦਾ ਨਾਲ ਬਹੁਤ ਲਗਾਵ ਸੀ ਉਹ ਉਨਾਂ ਨੂੰ ਆਪਣਾ ਦੋਸਤ ਕਿਹਾ ਕਰਦੇ ਸੀ ਸਾਈ ਜੀ ਨੇ ਵਿਆਹ ਨਹੀਂ ਸੀ ਕੀਤਾ ਤੇ ਆਪਣਾ ਜੀਵਨ ਸਾਦਾ ਤੇ ਸਾਫ਼ ਸੁਥਰਾ ਬਤੀਤ ਕਰਦੇ ਸਨ ਮਹਿਮਾ ਪ੍ਰਕਾਸ਼ ਵਿਚ ਵੀ ਜ਼ਿਕਰ ਆਉਂਦਾ ਹੈ :-
ਮੀਆਂ ਮੀਰ ਜਗ ਅਵਲ ਫਕੀਰ
ਭਈ ਮਰੀਦ ਟਕੇ ਅਵਲ ਫਕੀਰ
ਆਰਫ਼ ਕਮਲ ਖ਼ਬ ਕੀ ਖਾਨ
ਮਹਾਨ ਤਿਆਗੀ ਬਡੇ ਸੁਜਾਨ
ਉਹ ਕੀਰਤਨ ਸੁਣਨ ਦੇ ਸ਼ੌਕੀਨ ਸਨ ਪਰ ਨਚਣਾ ਪਸੰਦ ਨਹੀਂ ਸੀ ਕਰਦੇ ਉਨ੍ਹਾ ਨੇ ਸੂਫੀਆਂ ਤੇ ਆਲਮਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ । ਉਨ੍ਹਾ ਦੇ ਖ਼ਿਆਲ ਵਿਚ ਸ਼ਰੀਅਤ ,ਤਰੀਕਤ ਹਕੀਕਤ ਤੇ ਮਾਰਫਤ ਮੂਲ ਰੂਪ ਵਿਚ ਇਕ ਹਨ ਜਿਹੜੇ ਰਬ ਨਾਲ ਬੰਦਿਆ ਦੇ ਸਬੰਧਾ ਦੀ ਅਵਸਥਾ ਨੂੰ ਉਜਾਗਰ ਕਰਦੇ ਹਨ । ਸਾਈ ਜੀ ਦੇ ਕਈ ਚੇਲੇ ਹੋਏ ਹਨ ਕੁਝ ਜ਼ਿਕਰ ਯੋਗ ਹਨ , ਮੀਆਂ ਨਥਾ ਜਹੌਰੀ , ਖਵਾਜਾ ਬਿਹਾਰੀ ਤੇ ਸ਼ਾਹ ਮੁਹੰਮਦ ਆਦਿ । ਕਹਿੰਦੇ ਹਨ ਕਿ ਇਕ ਵਾਰੀ ਜਹਾਂਗੀਰ ਆਪਣੇ ਤਾਮ-ਝਾਮ ਨਾਲ ਮੀਆਂ ਮੀਰ ਜੀ ਕੋਲੋਂ ਆਸ਼ੀਰਵਾਦ ਲੈਣ ਆਇਆ ਗੇਟ ਤੇ ਖੜੇ ਚੌਕੀਦਾਰ ਨੇ ਰੋਕ ਲਿਆ ਤੇ ਕਿਹਾ ਕੀ ਮੀਆਂ ਜੀ ਸਾਧਨਾ ਕਰ ਰਹੇ ਹਨ ਜਹਾਂਗੀਰ ਨੂੰ ਗੁਸਾ ਤਾਂ ਬਹੁਤ ਆਇਆ – ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲੋਂ ਪੁਛਣ ਲਈ ਰੁਕ ਗਿਆ । ਜਦ ਉਹ ਅੰਦਰ ਗਿਆ ਮੀਰ ਜੀ ਕੋਲ ਸ਼ਕਾਇਤ ਕੀਤੀ ਤਾਂ ਮੀਰ ਜੀ ਨੇ ਕਿਹਾ ਕੀ ਮੈਂ ਚੌਕੀਦਾਰ ਇਸੇ ਵਾਸਤੇ ਰਖੇ ਹੋਏ ਹਨ ਕੀ ਦੁਨੀਆਂ ਦੇ ਕੁਤੇ/ ਲਾਲਚੀ ਲੋਕ ਇਥੇ ਨਾ ਆ ਸਕਣ ।
ਮੀਆਂ ਮੀਰ ਸਿਖ ਧਰਮ ਦੇ ਕਾਇਲ ਹੋ ਗਏ ਜਦੋਂ ਉਹ ਪਹਿਲੀ ਵਾਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ ਉਸਤੋਂ ਬਾਅਦ ਇਹ ਮਿਲਣੀ ਇਕ ਗਹਿਰੀ ਦੋਸਤੀ ਵਿਚ ਬਦਲ ਗਈ ਜੋ ਸਿਰਫ ਦੋ ਰੂਹਾਨੀ ਸ਼ਖਸ਼ੀਅਤਾਂ ਦਾ ਮਿਲਨ ਹੀ ਨਹੀਂ ਸੀ ਬਲਿਕ ਦੋ ਧਰਮਾਂ ਦਾ ਵੀ ਮਿਲਨ ਸੀ । ਗੁਲਾਮ ਮੂੰਹੀਉ-ਦੀਨ ਜਿਸ ਨੂੰ ਬੂਟੇ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਆਪਣੀ ਤਵਰੀਖ -ਏ-ਪੰਜਾਬ ਵਿਚ ਇਸ ਗਲ ਦੀ ਗਵਾਹੀ ਭਰੀ ਹੈ ਕੀ ਗੁਰੂ ਅਰਜਨ ਦੇਵ ਜੀ ਦੀ ਦਾਆਵਤ ਤੇ ਮਿਆਂ ਮੀਰ ਅਮ੍ਰਿਤਸਰ ਆਏ ਤੇ ਉਨ੍ਹਾ ਨੇ ਆਪਣੇ ਹਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇਟਾਂ ਰਖੀਆਂ ਤੇ ਪੰਜਵੀਂ ਇਟ ਸਰੋਵਰ ਦੇ ਵਿਚ ਰਖੀ ਡਾਕਟਰ ਹਰਬੰਸ ਸਿੰਘ ਐਨਸਾਈਕਲੋਪੀਡੀਆ ਓਫ ਸਿਖਇਜ੍ਮ ਵਿਚ ਇਸ ਗਲ ਦੀ ਪੁਸ਼ਟੀ ਕਰਦੇ ਹਨ । ਇਹ ਭਾਰਤ ਵਿਚ ਹੀ ਨਹੀਂ ਬਲਿਕ ਪੂਰੀ ਦੁਨਿਆ ਵਿਚ ਇਕ ਅਨੋਖੀ ਮਿਸਾਲ ਹੈ ਕਿ ਕਿਸੇ ਦੂਸਰੇ ਧਰਮ ਦੇ ਰੂਹਾਨੀ ਆਗੂ ਨੇ ਆਪਣੇ ਪਵਿਤਰ ਤੇ ਸਰਬਸ਼੍ਰੇਸ਼ਟ ਅਸਥਾਨ ਦਾ ਨੀਂਹ ਪਥਰ ਕਿਸੇ ਹੋਰ ਧਰਮ ਦੇ ਰੂਹਾਨੀ ਆਗੂ ਤੋਂ ਰਖਵਾਇਆ ਹੋਵੇ । ਉਸ ਵਕਤ ਭਾਰਤ ਵਿਚ ਹਿੰਦੂ, ਬੁਧ , ਜੈਨ ,ਤੇ ਹੋਰ ਕਈ ਧਰ੍ਮਾ ਦੇ ਆਗੂ ਸਨ ਪਰ ਸਾਈ ਮਿਆਂ ਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਓਂ ਚੁਣਿਆ ।
ਸਾਂਈ ਮੀਆਂ ਮੀਰ ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਇਕ ਉਘੇ ਸੂਫ਼ੀ ਸੰਤ ਤੇ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਰਬੀ ਨੂਰ ਦੇ ਵਰ੍ਸੋਏ ਇੱਕ ਉਚਕੋਟੀ ਦੇ ਇਨਸਾਨੀਅਤ ਪ੍ਰਸਤ ਵੀ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਰਾਜੇ-ਰੰਕ, ਮੁਸਲਮਾਨ ਹਿੰਦੂ ਸਿਖ ਸਭਉਨ੍ਹਾ ਨੂੰ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ। ਏਨੇ ਨੂੰ ਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਅਤੇ ਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ ਸ਼ਾਹਜਹਾਂ ਬਹੁਤ ਸ਼ਰਮਿੰਦਾ ਹੋਇਆ । ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿੱਚ ਸਾਈਂ ਮੀਆਂ ਮੀਰ ਨੂੰ ਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਗੁਰਗਦੀ ਤੇ ਬੈਠੇ ਸੀ ਤਾਂ ਮੀਆਂ ਮੀਰ ਜੀ ਨੇ ਉਨ੍ਹਾ ਨੂੰ ਇਕ ਦਸਤਾਰ ਭੇਜੀ ਸੀ । ਜਦੋਂ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੂੰ ਅਰੰਭਿਆ ਤਾਂ ਨੀਂਹ-ਪੱਥਰ ਸੰਨ 1588 ਵਿੱਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ । ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਸਨ ਜਿਨ੍ਹਾ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਉਹ ਚਾਹੁੰਦੇ ਸਨ ਕੀ ਕਿਸੇ ਤਰੀਕੇ ਨਾਲ ਇਹ ਘੜੀ ਟਲ ਜਾਏ ਉਨ੍ਹਾ ਨੇ ਗੁਰੂ ਅਰਜਨ ਦੇਵ ਜੀ ਪੁਛਿਆ ਵੀ ਸੀ ਕਿ ਜੇ ਤੁਸੀਂ ਚਾਹੋ ਤਾਂ ਮੈਂ ਦਿਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਦਿਆਂ, ਤਬਾਹੀ ਲਿਆਂ ਦਿਆਂ ਪਰ ਗੁਰੂ ਸਾਹਿਬ ਨੇ ਉਨ੍ਹਾ ਨੂੰ ਸ਼ਾਂਤ ਰਹਿਣ ਲਈ ਤੇ ਰਬ ਦਾ ਭਾਣਾ ਮਿਠਾ ਕਰਕੇ ਮੰਨਣ ਨੂੰ ਕਿਹਾ । ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੀ ਮੁਸ਼ਕਲ ਘੜੀ ਵਿਚ ਸਾਥ ਦਿਤਾ ।ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬਹਾਨੇ ਨਾਲ ਦਿਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਤਾਂ ਸਾਈ ਮੀਆਂ ਮੀਰ ਜੀ ਆਪਣੇ ਨਾਲ ਪੀਰਾਂ ਫਕੀਰਾਂ ਨੂੰ ਲੈਕੇ ਬਾਦਸ਼ਾਹ ਨੂੰ ਸਮਝਾਉਣ ਲਈ ਦਿਲੀ ਗਏ । ਮੀਆਂ ਮੀਰ ,ਨੂਰਜਹਾਂ ਤੇ ਵਜੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਆਹ ਕਰਣ ਦਾ ਹੁਕਮ ਦੇ ਦਿਤਾ । ਉਸ ਸਮੇਂ ਕਿਲ੍ਹੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ , ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ । ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ । ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 52 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਆ ਗਏ ।
ਮੀਆਂ ਮੀਰ ਨੇ ਬੀਬੀ ਕੌਲਾਂ ਦੀ ਜਾਨ ਬਚਾਈ
ਕੌਲਾਂ ਆਪਣੀ ਮਾਤਾ ਨਾਲ ਘਰ ਵਿਚ ਇੱਕਲੀ ਰਹਿੰਦੀ ਸੀ |ਧਾਰਮਿਕ ਖਿਆਲਾਂ ਦੀ ਸੀ | ਰਬ ਦੀ ਭਗਤੀ ਵਿਚ ਰੰਗੀ ਹੋਈ ਸੀ |ਕੁਰਾਨ , ਦੀਵਾਨ ਹਾਫ਼ਿਜ਼ ਦੀਆਂ ਕਿਤਾਬਾਂ ਪੜਦੀ ਰਹਿੰਦੀ | ਇਹ ਵੀ ਧਾਰਨਾ ਸੀ ਕਿ ਕਾਜ਼ੀ ਉਸਦਾ ਸਗਾ ਬਾਪ ਨਹੀਂ ਹੈ ਬਲਿਕ ਕੌਲਾਂ ਦੀ ਮਾਂ ਇਕ ਕਨੀਜ਼ ਸੀ ਜੋ ਮੁਗਲ ਹਾਕਮ ਜਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰਖਦੇ ਸਨ |ਕਾਜ਼ੀ ਨੇ ਕਦੀ ਵੀ ਉਸ ਬਚੀ ਨਾਲ ਪਿਤਾ ਵਾਲਾ ਵਿਹਾਰ ਨਹੀਂ ਕੀਤਾ ਬਲਕਿ ਮਾਰਦਾ ਕੁਟਦਾ ਰਹਿੰਦਾ ਸੀ | ਉਸ ਨੂੰ ਇਸਲਾਮ ਦੀ ਤਲੀਮ ਦਿਤੀ ਤੇ ਥੋੜੀ ਉਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿਤਾ |
ਮੀਆਂ ਮੀਰ ਦੀ ਗੁਰੂ ਅਰਜਨ ਸਾਹਿਬ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ | ਆਪਸ ਵਿਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ । ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤੰਨ ਮੰਨ ਵਿਚ ਵਸ ਹੋਏ ਸਨ | ਮਾਤਾ ਕੌਲਾਂ ਮੀਆਂ ਮੀਰ ਦੀ ਪਕੀ ਸ਼ਰਧਾਲੂ ਬਣ ਚੁਕੀ ਸੀ । ਜਦ ਮੀਆਂ ਮੀਰ ਕੌਲਾਂ ਨੂੰ ਗੁਰਬਾਣੀ ਦੇ ਹਵਾਲੇ ਦੇਕੇ ਪੜਾਉਦੇ ਤਾਂ ਕਾਫੀ ਗੁਰਬਾਣੀ ਬੀਬੀ ਕੌਲਾਂ ਨੂੰ ਵੀ ਯਾਦ ਹੋ ਗਈ | ਜਦੋਂ ਮੀਆਂ ਮੀਰ ਸੰਗਤ ਵਿਚ ਜਾਂਦੇ ਤੇ ਕੌਲਾਂ ਵੀ ਉਨ੍ਹਾ ਨਾਲ ਜਾਇਆ ਕਰਦੀ ਸੀ | ਜਦੋਂ ਕਾਜ਼ੀ ਨੂੰ ਪਤਾ ਚਲਿਆ ਕੀ ਕੌਲਾਂ ਗੁਰੂ ਸਾਹਿਬ ਦੀ ਸੰਗਤ ਵਿਚ ਮੀਆਂ ਮੀਰ ਨਾਲ ਰੋਜ਼ ਜਾਂਦੀ ਹੈ ਤਾਂ ਉਹ ਖਿਜ ਗਿਆ ਤੇ ਉਸਨੂੰ ਕਿਹਾ ਕੀ ਤੂੰ ਗੁਰਬਾਣੀ ਨਾ ਪੜਿਆ ਕਰ ਇਹ ਸ਼ਰਾ ਦੇ ਉਲਟ ਹੈ |ਸ਼ਰਾ ਮੁਹੰਮਦੀ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਹੈ | ਪਰ ਜਦ ਉਹ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲਕੇ ਉਸਤੇ ਕਤਲ ਕਰਨ ਦਾ ਫਤਵਾ ਜਾਰੀ ਕਰ ਦਿਤਾ | ਮਾਂ ਦਾ ਦਿਲ ਦਹਿਲ ਗਿਆ ਉਸਨੇ ਕੌਲਾਂ ਨੂੰ ਮੀਆਂ ਮੀਰ ਕੋਲ ਪੁਚਾ ਦਿਤਾ | ਸਾਈੰ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹਿਫ਼ਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਕੋਲ ਭੇਜ ਦਿਤਾ ਤੇ ਬੇਨਤੀ ਕੀਤੀ ਕੀ ਇਸ ਨੂੰ ਮੈ ਤੁਹਾਡੀ ਸ਼ਰਨ ਵਿਚ ਭੇਜ ਰਿਹਾਂ ਹਾਂ ਇਸਦੀ ਜਾਨ ਬਚਾਨੀ ਹੁਣ ਤੁਹਾਡਾ ਧਰਮ ਹੈ |
ਗੁਰੂ ਹਰਗੋਬਿੰਦ ਸਾਹਿਬ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸਦੇ ਖਾਣ ਪੀਣ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁਲਾਂ ਵਾਲੀ ਢਾਬ ਕੋਲ ਕਰਵਾ ਦਿਤਾ ਤੇ ਪਹਿਰਾ ਲਗਵਾ ਦਿਤਾ | ਪੈਂਦਾ ਖਾਨ ਪਠਾਣ ਦਾ ਪਹਿਰਾ ਸੀ ਉਸਨੇ ਤੱਸਲੀ ਦਿਤੀ ਕੀ ਇਥੇ ਤੁਹਾਨੂੰ ਕੋਈ ਖਤਰਾ ਨਹੀਂ |ਜਦੋਂ ਕਾਜ਼ੀ ਨੂੰ ਪਤਾ ਲਗਾ ਤਾਂ ਉਸਨੇ ਲਹੌਰ ਸੂਬੇ ਕੋਲ ਸ਼ਕਾਇਤ ਲਗਾਈ । ਉਸਦੇ ਵਜੀਰ , ਵਜੀਰ ਖਾਨ ਨੇ ਸੂਬੇ ਨੂੰ ਕਾਜ਼ੀ ਦੀ ਸਾਰੀ ਅਸਲੀਅਤ ਦਸੀ ਕੀ ਕਾਜ਼ੀ ਉਸ ਨੂੰ ਰੋਜ਼ ਮਾਰਦਾ ਕੁਟਦਾ ਸੀ ਇਸ ਲਈ ਉਹ ਘਰ ਛਡ ਕੇ ਗੁਰੂ ਸਾਹਿਬ ਦੇ ਸ਼ਰਨ ਵਿਚ ਚਲੀ ਗਈ ਹੈ , ਗੁਰੂ ਸਾਹਿਬ ਬਹੁਤ ਦਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ -ਗੁਰੂ ਸਾਹਿਬ ਨਾਲ ਦਖਲ ਅੰਦਾਜੀ ਕਰਨੀ ਠੀਕ ਨਹੀਂ ਹੈ |
ਉਸ ਵਕਤ ਦਿਲੀ ਤਖਤ ਤੇ ਬਾਦਸ਼ਾਹ ਸ਼ਾਹਜਹਾਨ ਸੀ | ਕਾਜ਼ੀ ਉਸ ਕੋਲ ਫਰਿਆਦ ਲੈਕੇ ਗਿਆ | ਸ਼ਾਹਜਹਾਨ ਨੇ ਇਸਲਾਮੀ ਸ਼ਰਾ ਦਾ ਕਟਰਵਾਦੀ ਹੋਣ ਕਰਕੇ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ ਉਸ ਵਕਤ ਗੁਰੂ ਸਾਹਿਬ ਦੀ ਬੇਟੀ ਬੀਬੀ ਵੀਰੋ ਦੀ ਸ਼ਾਦੀ ਸੀ | ਸਿਖ ਪਹਿਲੇ ਤੋਂ ਹੀ ਚੌਕਸ ਸਨ ਉਨ੍ਹਾ ਨੇ ਬੀਬੀ ਕੋਲਾਂ ਨੂੰ ਕਰਤਾਰਪੁਰ ਭੇਜ ਦਿਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਝਬਾਲ ਭੇਜ ਦਿਤਾ |ਲੋਹਗੜ ਕਿਲੇ ਤੇ ਸ਼ਾਹੀ ਫੌਜਾਂ ਨਾਲ ਟੱਕਰ ਹੋਈ ਤੇ ਜਿਤ ਵੀ ਹੋਈ ,ਸ਼ਾਹੀ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਬੀਬੀ ਕੋਲਾਂ ਦੀ ਜਾਨ ਬਚ ਗਈ ।
ਉਤਰੀ ਭਾਰਤ ਉਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਸਨ। ਔਰੰਗਜ਼ੇਬ ਦੇ ਵਕਤ ਤੋਂ ਜੋ ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਉਹੀ ਕੰਮ ਸੂਫੀਆਂ ਨੇ ਪਿਆਰ ਨਾਲ ਕੀਤਾ ਕਹਿੰਦੇ ਹਨ ਕੀ ਇਤਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿਤਨੇ ਬਾਬਾ ਫਰੀਦ ਦੇ ਪਿਆਰ ਨੇ ਬਣਾਏ ਸਨ । ਸਾਈਂ ਮੀਆਂ ਮੀਰ ਹੁਰੀਂ ਇੱਕ ਰੱਬੀ ਪੀਰ ਸਨ, ਹਰ ਰਬ ਦੇ ਬੰਦੇ ਨੂੰ ਪਿਆਰ ਕਰਦੇ ਸੀ ਹਿੰਦੂ , ਸਿਖ ਤੇ ਮੁਸਲਮਾਨ , ਮਜਹਬਾਂ ਤੋਂ ਉਪਰ ਉਠਕੇ ਉਨ੍ਹਾ ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ।
11 ਅਗਸਤ 1619 ਨੂੰ ਸਾਈੰ ਜੀ ਚਲਾਣਾ ਕਰ ਗਏ ਉਨ੍ਹਾ ਨੇ ਮਰਨ ਤੋਂ ਪਹਿਲਾ ਹਿਦਾਇਤ ਦਿਤੀ ਸੀ ਕੀ ਮੈਨੂੰ ਆਲਮਗੰਜ ਵਿਚ ਦਫਨ ਕਰਨਾ ਜਿਥੇ ਮੇਰੇ ਯਾਰ (ਮੁਰੀਦ) ਹਨ । ਨੂਰ ਜਹਾਂ ਨੇ ਆਪਣੀ ਨਿਗਰਾਨੀ ਵਿਚ ਪੀਰ ਜੀ ਦਾ ਮਕਬਰਾ ਬਣਵਾਇਆ ਇਹ ਮਕਬਰਾ ਹਾਸ਼ਮ ਪੁਰੇ , ਲਾਹੌਰ ਵਿਚ ਸਥਿਤ ਹੈ । ਇਥੇ ਹਰ ਸਾਲ ਮੇਲਾ ਲਗਦਾ ਹੈ ਜਿਥੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ ਤੇ ਆਪਣੀ ਅਕੀਦਤ ਪੇਸ਼ ਕਰਦੇ ਹਨ । ਅਜ ਕਲ ਇਸ ਅਸਥਾਨ ਦੇ ਗਦੀਨਸ਼ੀਨ ਪੀਰ ਚੰਨ -ਕਾਦਰੀ ਹਨ ਜੋ ਮੀਆਂ ਮੀਰ ਵਾਂਗ ਹੀ ਰੂਹਾਨੀਅਤ ਨਾਲ ਲਬਰੇਜ਼ ਹਨ ਤੇ ਲੋਕਾਂ ਲਈ ਖਿਚ ਦਾ ਮਰਕਜ਼ ਬਣੇ ਹੋਏ ਹਨ । ਐਸੇ ਇਨਸਾਨ ਧਰਤੀ ਤੇ ਕਦੇ ਕਦੇ ਆਉਂਦੇ ਹਨ । ਮੀਆਂ ਮੀਰ ਜੀ ਦੀ ਇਕ ਖੂਬਸੂਰਤ ਪੇਂਟਿੰਗ ਅਮ੍ਰਿਤਸਰ ਦੀ ਪਾਕ ਧਰਤੀ ਤੇ ਹਰਮੰਦਿਰ ਸਾਹਿਬ ਦੇ ਅਜਾਇਬ ਘਰ ਵਿਚ ਲਗੀ ਹੋਈ ਹੈ ਉਨ੍ਹਾ ਦੇ ਨੂਰਾਨੀ ਚੇਹਰੇ ਦਾ ਜਲਵਾ ਲਖਾਂ ਦੇ ਦਿਲਾਂ ਨੂੰ ਠੰਡ ਪਾ ਰਿਹਾ । ਸਾਈੰ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਦੇ ਮਨੁਖੀ ਭਾਈਚਾਰਾ, ਮਨੁਖੀ ਏਕਤਾ ਤੇ ਮਨੁਖੀ ਸਾਂਝ ਸਾਰੀ ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦੀ ਪ੍ਰੇਰਨਾ ਦਿੰਦੀ ਰਹੇਗੀ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥