धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०

ਅੰਗ : 673

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ: (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥

30 ਅਗਸਤ , ਦਿਨ ਬੁੱਧਵਾਰ
ਦਸਾਂ ਪਾਤਸ਼ਾਹੀਆਂ ਦੀ ਜੋਤ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸੰਪੂਰਨਤਾ ਦਿਵਸ ਦੀਆਂ ਆਪ ਸਭ
ਸਮੂਹ ਸੰਗਤਾਂ ਨੂੰ ਲੱਖ ਲੱਖ
ਵਧਾਈਆਂ ਹੋਣ ਜੀ

ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ ਦੀ ਸੁੰਞਤਾ ਗੂੰਜ ਉਠਦੀ ਤੇ ਉਸ ਦੇ ਕੰਨਾਂ ਨੂੰ ਸੁਣਾਈ ਦਿੰਦੀ । ਉਹ ਗੁਰੂ ਜੀ ਦੀ ਭਾਲ ਕਰਦਾ ਹੋਇਆ ਡਿੱਗ ਪਿਆ । ਉਸ ਵੇਲੇ ਸ਼ਾਮ ਹੋਣ ਵਾਲੀ ਸੀ , ਉਸ ਦੇ ਮੂੰਹ ਘੁੱਟ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਸੀ । ਉਸ ਵੇਲੇ ਤਿੰਨ ਸਿੱਖ ਆ ਗਏ — ਭਾਈ ਧਰਮ ਸਿੰਘ , ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ । ਉਹਨਾਂ ਨੇ ਦੇਖਿਆ , ਪਹਿਲਾਂ ਤਾਂ ਸਮਝਿਆ ਸ਼ਾਇਦ ਮਰਿਆ ਪਿਆ ਹੈ , ਪਰ ਜਦੋਂ ਨਬਜ਼ ਦੇਖੀ ਤਾਂ ਭਾਈ ਧਰਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਆਖਿਆ , “ ਜੀਊਂਦਾ ਹੈ । ਪਾਣੀ ਮੂੰਹ ਪਾਉ । ” ਭਾਈ ਮਾਨ ਸਿੰਘ ਨੇ ਛੱਪੜੀ ਵਿਚੋਂ ਕੱਪੜਾ ਭਿਉਂ ਕੇ ਭਾਈ ਜੀਊਣੇ ਦੇ ਮੂੰਹ ਉੱਤੇ ਨਿਚੋੜਿਆ ਤਾਂ ਉਹ ਇਕ ਦਮ ਹੋਸ਼ ਵਿਚ ਆ ਗਿਆ , ਉਸ ਨੇ ਪੁੱਛਿਆ , “ ਗੁਰੂ ਜੀ ! ” “ ਗੁਰੂ ਜੀ । ” ਸ਼ਬਦ ਉਸ ਦੀ ਜ਼ਬਾਨੋਂ ਸੁਣ ਕੇ ਉਹਨਾਂ ਨੇ ਇਕ ਦੂਸਰੇ ਵੱਲ ਦੇਖਿਆ । ਉਹ ਵੀ ਗੁਰੂ ਜੀ ਨੂੰ ਲੱਭਦੇ ਹੋਏ ਵਿਆਕੁਲ ਹੋ ਰਹੇ ਸਨ । ਥਕੇਵਾਂ ਸੀ । ਗੁਰਮੁਖਾ ਕੌਣ ਹੈਂ ? ” ਭਾਈ ਦਇਆ ਸਿੰਘ ਨੇ ਪੁੱਛਿਆ । “ ਮੈਂ ਜੀਊਣਾ ….. ਬਲੋਲਪੁਰ ਤੋਂ ਜੀਊਣਾ । ” ਭਾਈ ਜੀਊਣੇ ਨੇ ਉੱਤਰ ਦਿੱਤਾ | “ ਤੁਸਾਂ ਗੁਰੂ ਜੀ ਨੂੰ ਦੇਖਿਆ ? ” “ ਹਾਂ …. ਦੇਖਿਆ — ਗੁਰੂ ਜੀ ਆਪ ਚੱਲ ਕੇ ਦਰਸ਼ਨ ਦੇਣ ਆਏ , ਪਰ ਮੈਂ ਮੰਦਭਾਗੀ ਸੇਵਾ ਨਾ ਕਰ ਸਕਿਆ । ਇਸ ਤੋਂ ਅੱਗੇ ਉਸ ਨੇ ਪੂਰਨ ਮਸੰਦ ਦੀ ਦੁਰਘਟਨਾ ਸੁਣਾਈ । “ ਕਿਧਰ ਨੂੰ ਗਏ ਸਨ ? ” “ ਏਧਰ
ਮੈਨੂੰ ਪਠਾਣਾਂ ਨੇ ਫੜ ਲਿਆ ਉਹ ਪੂਰੀ ਗੱਲ ਨਾ ਕਰ ਸਕਿਆ । ਉਸ ਨੇ ਪਾਣੀ ਮੰਗਿਆ । ਉਸ ਨੂੰ ਹੋਰ ਪਾਣੀ ਪਿਲਾਇਆ । ਮਾਨ ਸਿੰਘ ਨੇ ਕਿਸੇ ਜੰਗਲੀ ਬੂਟੀ ਦੇ ਪੱਤੇ ਮਲ ਕੇ ਫੱਕੀ ਦਿੱਤੀ ਤਾਂ ਕਿ ਠੀਕ ਹੋ ਕੈ ਰਤਾ ਖਲੋ ਜਾਏ । “ ਏਧਰ ਨੂੰ ਜਾਓ ! ” ਜੀਊਣੇ ਨੇ ਦੱਖਣ ਵੱਲ ਹੱਥ ਕੀਤਾ , “ ਮੈਂ ਤਾਂ ਮਾਛੀਵਾੜੇ ਨੂੰ ਜਾਂਦਾ ਹਾਂ – ਯਾਦ ਆ ਗਿਆ । ” ਕੀ ? ” “ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ । ਕੀ ਪਤਾ , ਗੁਰੂ ਜੀ ਉਧਰ ਜਾਣ । ਪੁੱਛ ਦੇਖਣਾ । ਉਹ ਸ਼ਾਇਦ ਪੂਰਨ ਵਾਂਗ ਨਸ਼ੁਕਰੇ ਤੇ ਅਕ੍ਰਿਤਘਣ ਨਾ ਹੋਣ । ” “ ਗੱਲ ਤੇਰੀ ਠੀਕ ਹੈ , ਪਰ ਮਾਛੀਵਾੜਾ ਪਿੰਡ ….. ? ” “ ਹੈ ਤਾਂ ਮੁਸਲਮਾਨਾਂ ਦਾ । ਕਈ ਕੱਟੜ ਮੁਸਲਮਾਨ ਤੇ ਤੁਰਕਾਂ ਦੇ ਸਹਾਇਕ ਹਨ । “ ਤੁਸੀਂ ਵੀ ਅਸਾਡੇ ਨਾਲ ਚੱਲੋ । ” ‘ ਮੈਂ ….. ਮੈਂ ਹੌਲੀ ਤੁਰਾਂਗਾ । ਤੁਸੀਂ ਦੱਖਣ ਵੱਲੋਂ ਹੋ ਕੇ ਮੁੜ ਪੱਛਮ ਵੱਲ ਮੁੜਨਾ । ਮੈਂ ਸਿੱਧਾ ਚੱਲਦਾ ਹਾਂ । ਰਾਹ ਵਿਚ ਮੇਲ ਹੋ ਜਾਏਗਾ । ਤੁਸੀਂ ਏਧਰ ਲੱਭ ਆਉ । ” ਭਾਈ ਜੀਊਣੇ ਦੇ ਸਿੱਖੀ ਪਿਆਰ ਤੇ ਉਸ ਦੀ ਹਿੰਮਤ ਦੀ ਦਾਦ ਦਿੱਤੀ । ਉਸ ਦੇ ਦੱਸਣ ਤਿੰਨੇ ਸਿੰਘ ਚੱਲ ਪਏ , ਉਪਰੋਂ ਹਨੇਰਾ ਹੁੰਦਾ ਜਾਂਦਾ ਸੀ । ਦਿਨ ਬਹੁਤ ਥੋੜਾ ਰਹਿ ਗਿਆ ਸੀ । ਤਿੰਨੇ ਗੁਰਸਿੱਖ ਗੁਰੂ ਜੀ ਨੂੰ ਭਾਲਦੇ ਹੋਏ ਉਹਨਾਂ ਹੀ ਝਾੜਾਂ ਵਿਚ ਅੱਪੜ ਗਏ , ਜਿਥੇ ਗੁਰੂ ਜੀ ਬਿਰਾਜੇ ਸਨ । ਦੇਖਿਆ , ਝਾੜੀ ਉੱਤੇ ਗੁਰੂ ਜੀ ਦੇ ਬਸਤਰ ਦੀ ਲੀਰ ਸੀ । ਕੁਝ ਕੱਪੜਾ ਸਵਾਰ ਕੇ ਪਾਇਆ ਤੇ ਧਰਤੀ ਉੱਤੇ ਕ੍ਰਿਪਾਨ ਦੀ ਨੋਕ ਨਾਲ ਅੱਖਰ ਲਿਖੇ ਸਨ । “ ਗੁਰੂ ਜੀ ਇਥੇ ਆਏ । ” ਖ਼ੁਸ਼ੀ ਨਾਲ ਤਿੰਨਾਂ ਨੇ ਕਿਹਾ ਤੇ ਪੈੜ ਨੱਪ ਕੇ ਚੱਲ ਪਏ । ਪਰ ਬਦਕਿਸਮਤੀ ਨਾਲ ਹਨੇਰਾ ਹੋ ਗਿਆ । ਫਿਰ ਵੀ ਤੁਰਦੇ ਗਏ , ਲੱਭਦੇ ਗਏ , ਆਪਣੇ ਗੁਰੂ ਮਹਾਰਾਜ ਨੂੰ ।
( ਚਲਦਾ )

ਪੂਰਨ ਮਸੰਦ ਦੇ ਘਰੋਂ ਚੱਲ ਕੇ ਭਾਈ ਜੀਊਣੇ ਦੇ ਰਾਹ ਦੱਸਣ ‘ ਤੇ ਗੁਰੂ ਜੀ ਜੰਗਲ ਨੂੰ ਹੋਏ । ਉਸ ਵੇਲੇ ਦਿਨ ਚੜ੍ਹ ਰਿਹਾ ਸੀ ਉਹ ਪਿੰਡੋਂ ਬਾਹਰ ਹੋਣ ਲੱਗੇ ਤਾਂ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਸੁਣੀ।ਪਹਿਲਾਂ ਤਾਂ ਖ਼ਿਆਲ ਕੀਤਾ , ਬੱਕਰੀਆਂ ਦੇ ਅਯਾਲੀ ਪਾਸੋਂ ਦੁੱਧ ਲੈਣ । ਪਰ ਨਾ ਖਲੋਤੇ । ਅੱਗੇ ਨਿਕਲੇ । ਜੰਗਲ ਵਿਚ ਪੁੱਜੇ । ਸੰਘਣੇ ਜੰਗਲ ਵਿਚ ਇਕ ਜੰਡ ਆਇਆ । ਉਸ ਜੰਡ ਦੇ ਹੇਠਾਂ – ਥਾਂ ਸਾਫ਼ ਸੀ । ਇਕ ਉਭਰੀ ਜੜ੍ਹ ਉੱਤੇ ਸਿਰ ਰੱਖ ਕੇ ਲੇਟ ਗਏ । * ਜੰਡ ਦੇ ਹੇਠਾਂ ਸੌਂ ਗਏ । ਨੀਂਦ ਆ ਗਈ । ਕ੍ਰਿਪਾਨ ਨੂੰ ਹੱਥ ਵਿਚ ਰੱਖ ਲਿਆ । ਫ਼ਰੀਦ ਜੀ ਦੇ ਕਥਨ ਅਨੁਸਾਰ , “ ਇਟ ਸਰਹਾਣੇ ਭੋਏਂ ਸਵਣ ਕੀਤਾ । ਮਖ਼ਮਲੀ ਸੇਜਾਂ ‘ ਤੇ ਆਰਾਮ ਕਰਨ ਵਾਲੇ ਧਰਤੀ ‘ ਤੇ ਲੇਟੇ — ਸਮਾਂ ਵੀ ਉਹ ਜਦੋਂ ਕਿ ਵੈਰੀ ਕਈ ਲੱਖ ਦੀ ਗਿਣਤੀ ਵਿਚ ਭਾਲ ਕਰ ਰਿਹਾ ਸੀ । ਝਾੜੀ ਝਾੜੀ ਵਿਚੋਂ ਆਵਾਜ਼ ਆ ਰਹੀ ਸੀ , “ ਦੱਸੋ ਕਿਤੇ ਸਿੱਖ ਪੀਰ ਦੇਖਿਆ | ਗੁਰੂ ਜੀ ਦੀ ਜੰਡ ਹੇਠਾਂ ਅੱਖ ਲੱਗ ਗਈ । ਵਾਹਵਾ ਚਿਰ ਆਰਾਮ ਕਰ ਲਿਆ ਤਾਂ ਅੱਖ ਖੁੱਲ੍ਹਣ ਦੇ ਨਾਲ ਹੀ ਮਨੁੱਖੀ ਆਵਾਜ਼ਾਂ ਸੁਣਾਈ ਦਿੱਤੀਆਂ , ਉੱਠ ਕੇ ਖਲੋ ਗਏ ਤੇ ਵੌੜ ਲਈ । “ ਦੇਖੋ ! ਔਹ ਜਾਂਦੇ ਜੇ ? … ਰਹੀਮ ਬਖ਼ਸ਼ – ਔਧਰ ਹੋ । ” ਇਉਂ ਭਾਂਤ ਭਾਂਤ ਦੀਆਂ ਆਵਾਜ਼ਾਂ ਕੱਸੀਆਂ ਜਾਂਦੀਆਂ ਸੁਣਾਈ ਦਿੱਤੀਆਂ । ਦੀਨ ਦੁਨੀ ਦੇ ਮਾਲਕ , ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੇ ਸੰਗਲ ਕੱਟਣ ਲਈ ਇਕ ਸ਼ਕਤੀ ਪੈਦਾ ਕੀਤੀ , ਮਹਾਨ ਇਨਕਲਾਬ ਲਿਆਂਦਾ । ਜਿਹੜੇ ਤਲਵਾਰ ਕੋਲੋਂ ਡਰਦੇ ਸਨ , ਜਿਨ੍ਹਾਂ ਨੇ ਰਾਤ ਬਾਹਰ ਨਿਕਲ ਕੇ ਨਹੀਂ ਸੀ ਤੱਕਿਆ , ਉਹਨਾਂ ਨੂੰ ਤੀਰ ਕਮਾਨ ਕ੍ਰਿਪਾਨ ਫੜਾ ਦਿੱਤੀ । ਘੋੜ – ਸਵਾਰੀ ਸਿਖਾਈ ਤੇ ਜੰਗਜੂ ਬਣਾਇਆ । ਖ਼ਾਲਸਾ ਸਾਜਿਆ , ਘਸੀਟੇ ਦਾ ਨਾਂ ਬਦਲ ਕੇ ਪਹਾੜ ਸਿੰਘ ਰੱਖਿਆ ਤੇ ਆਜ਼ਾਦੀ ਦੀ ਜੰਗ ਆਰੰਭ ਕੀਤੀ । ਧਰਮ ਤੇ ਕੌਮ ਤੋਂ ਕੁਝ ਵੀ ਲੁਕਾ ਕੇ ਨਾ ਰੱਖਿਆ । ਰੌਲਾ ਮਿਟਿਆ । ਲੱਭਣ ਵਾਲੇ ਪਰੇ ਨੂੰ ਚਲੇ ਗਏ ਤਾਂ ਪੂਰਬ ਦੱਖਣ ਦਿਸ਼ਾ ਵੱਲ ਚਲੇ ਗਏ । ਪੈਰਾਂ ਵਿਚ ਛਾਲੇ ਪੈ ਗਏ ਸੀ । ਗੁਲਾਬੀ ਰੰਗ ਦੀਆਂ ਪੈਰਾਂ ਦੀਆਂ ਤਲੀਆਂ ਲਹੂ ਨਾਲ ਲਾਲ ਹੋ ਗਈਆਂ । ਭਲ ਪੈ ਗਈ । ਤੁਰਨਾ ਕਠਨ ਸੀ । ਭਾਈ ਜੀਊਣੇ ਦੀ ਦਿੱਤੀ ਟਿੰਡ ਤੇ ਉਸ ਵਿਚਲੀ ਅੱਗ ਨਾਲ ਹੋਰ ਅੱਗ ਬਾਲ ਕੇ ਸੇਕੀ । ਸਰੀਰ ਨੂੰ ਗਰਮ ਕੀਤਾ ਸੀ , ਚਰਨਾਂ ਨੂੰ ਵੀ ਸੇਕਿਆ ਸੀ , ਚਰਨਾਂ ਦੀ ਸੋਜ ਮੱਠੀ ਨਾ ਹੋਈ । ਪੂਰਬ ਦੱਖਣ ਵੱਲ ਮਾਹੀ ਚੱਲ ਪਿਆ । ਜੰਗਲ ਸੰਘਣਾ ਸੀ । ਕਰੀਰ ਮਲ੍ਹੇ , ਕਿੱਕਰ ਦੇ ਕਬੂਟੇ ਕੰਡਿਆਂ ਵਾਲੇ , ਲੰਘਣਾ ਔਖਾ ਸੀ , ਫਿਰ ਵੀ ਤੁਰੇ ਗਏ , ਜਾਮਾ ਕੰਡਿਆਂ ਨਾਲ ਅੜਦਾ , ਕਿਤੇ ਬਚਾ ਲੈਂਦੇ ਤੇ ਕਿਤੇ ਖਿੱਚ ਕੇ ਅੱਗੇ ਵਧਦੇ ਤਾਂ ਉਸ ਦੀ ਲੀਰ ਲੱਥ ਜਾਂਦੀ । ਆ ਗਏ ਦੂਰ — ਬਲੋਲ ਪੁਰ ਤੇ ਕਿੜੀ ਤੋਂ ਦੂਰ । ਆਪਣੀ ਵੱਲੋਂ ਤਾਂ ਪੈਂਡਾ ਬਹੁਤ ਕੀਤਾ – ਪਰ ਜੰਗਲ ਹੋਣ ਕਰਕੇ ਬਹੁਤ ਦੂਰ ਨਾ ਜਾ ਸਕੇ । ਕਰੀਰਾਂ ਤੇ ਬੇਰੀਆਂ ਦਾ ਝਾੜ ਆਇਆ , ਭਾਰੀ ਝਾੜ । ਉਸ ਝਾੜ ਵਿਚ ਮੁੜ ਆਸਣ ਲਾਇਆ । * ਉਸ ਝਾੜ ਵਿਚ ਅੱਕ ਲੱਗਾ , ਅੱਕ ਵੀ ਖੇੜੇ ਉੱਤੇ ਸੀ , ਫੁੱਲ ਲੱਗੇ ਸਨ । ਅੱਕ ਦੇ ਫੁੱਲਾਂ ਨੂੰ ਤੋੜਿਆ । ਕਮਰਕੱਸਾ ਖੋਲ੍ਹ ਕੇ ਉਹਨਾਂ ਨੂੰ ਸਾਫ਼ ਕੀਤਾ ਤੇ ਅਕਾਲ ਪੁਰਖ ਦਾ ਨਾਮ ਲੈ ਕੇ ਛਕ ਗਏ । ਅੱਕਾਂ ਦੇ ਫੁੱਲ ਗਰਮ ਹੁੰਦੇ ਹਨ । ਸਿਆਲ ਦੇ ਵਿਚ ਗਰਮੀ ਪਹੁੰਚਾਉਂਦੇ ਤੇ ਸਰੀਰ ਦੀ ਭੁੱਖ ਨੂੰ ਘਟਾਉਂਦੇ ਤੇ ਸ਼ਕਤੀ ਦਿੰਦੇ ਹਨ । ਭਾਈ ਗੁਰਦਾਸ ਜੀ ਨੇ ਜੋ ਸਤਿਗੁਰੂ ਨਾਨਕ ਦੇਵ ਜੀ ਦੇ ਬਾਬਤ ਉਚਾਰਿਆ ਹੈ : ਰੇਤ ਅੱਕ ਆਹਾਰੁ ਕਰਿ , ਰੋੜਾ ਕੀ ਗੁਰ ਕਰੀ ਵਿਛਾਈ । ਭਾਰੀ ਕਰੀ ਤਪਸਿਆ , ਬਡੇ ਭਾਗੁ ਹਰਿ ਸਿਉ ਬਣਿ ਆਈ । ( ਵਾਰ ੧ , ਪਉੜੀ ੨੪ ) ਉਹਨਾਂ ਨੇ ਭਾਰੀ ਤਪਸਿਆ ਕੀਤੀ – ਅੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਐਸਾ ਹੀ ਆਹਾਰ ਕਰਨਾ ਪਿਆ । ਹੇਠਾਂ ਧਰਤੀ ਕਰੜੀ ਸੀ । ਘਾਹ ਨਹੀਂ ਸੀ , ਕਰੀਰਾਂ ਦੀ ਛਾਂ ਕਰ ਕੇ ਰੋੜਾਂ ਵਾਲੀ ਪੱਕੀ ਥੋੜ੍ਹੀ ਸੀ । ਘੱਟਾ ਮੀਂਹ ਨਾਲ ਬੈਠ ਗਿਆ ਸੀ । ਦਾਤਾ ਬਾਂਹ ਸਿਰਹਾਣੇ ਰੱਖ ਕੇ ਲੇਟ ਗਿਆ । ਹਨੇਰੇ ਦੀ ਉਡੀਕ ਕਰਨੀ ਸੀ । ਕਿਉਂਕਿ ਦਿਨੇ ਚੱਲਣਾ ਔਖਾ ਸੀ । ਫ਼ੌਜ ਫਿਰਦੀ ਸੀ । ਰੋਪੜ ਤੋਂ ਸਮਰਾਲੇ ਤਕ ਮੁਗ਼ਲ ਲਸ਼ਕਰ ਪਾਗ਼ਲ ਹੋਇਆ ਫਿਰਦਾ ਸੀ । ਕਿਉਂਕਿ ਚਮਕੌਰ ਵਿਚ ਭਾਈ ਸੰਗਤ ਸਿੰਘ ਜੀ ਨੂੰ ਦੇਖ ਕੇ ਮੁਗ਼ਲਾਂ ਨੂੰ ਭਰੋਸਾ ਹੋ ਗਿਆ ਸੀ ਕਿ ਗੁਰੂ ਜੀ ਅੱਗੇ ਚਲੇ ਗਏ । ‘ ਅੱਗੇ ਕਿਥੇ ਕੁ ਜਾਣਗੇ ? ਉਹਨਾਂ ਦੇ ਕਿਆਸ ਸਨ । ਉਹ ਭਾਲਦੇ ਫਿਰਦੇ ਸੀ । ਧਰਮ ਤੇ ਦੇਸ਼ ਬਦਲੇ ਅਸਾਡੇ ਵੱਡਿਆਂ ਨੂੰ ਕਿੰਨੇ ਕਸ਼ਟ ਉਠਾਉਣੇ ਪਏ ? ਦੇਖੋ ਮਖ਼ਮਲੀ ਸੇਜ ਉੱਤੇ ਲੇਟਣ ਵਾਲੇ ਕਰੜੀ ਧਰਤੀ ਉੱਤੇ ਲੇਟ ਗਏ , ਸੱਪ ‘ ਤੇ ਬਿੱਛੂ ਦੂਰ ਖਲੋ ਗਏ । ਕੀੜੇ – ਮਕੌੜੇ ਤੇ ਪੰਛੀ ਚੁੱਪ ਹੋ ਗਏ । ਉਹ ਵੀ ਹੈਰਾਨ ਸਨ । ਦੀਨ – ਦੁਨੀ ਦਾ ਮਾਲਕ ਉਹਨਾਂ ਕੋਲ ਚੱਲ ਕੇ ਆਇਆ । ਧਰਤੀ ਨੂੰ ਭਾਗ ਲਾਉਣ । ਜੁਗਾਂ ਤੋਂ ਚਲੀ ਆ ਰਹੀ ਅਨ – ਸਤਿਕਾਰੀ ਧਰਤੀ । ਦਾਤੇ ਦੇ ਚਰਨ ਪੈਣ ਨਾਲ ਭਾਗਾਂ ਵਾਲੀ ਬਣ ਗਈ । ਉਥੇ ਲੇਟਿਆਂ ਹੋਇਆਂ ਸਤਿਗੁਰੂ ਜੀ ਨੇ ਅਨੰਦਪੁਰ ਤੇ ਅਨੰਦਪੁਰ ਤੋਂ ਚੱਲ ਕੇ ਝਾੜ ਤਕ ਪਹੁੰਚਣ ਦੇ ਸਾਰੇ ਹਾਲਾਤ ਉੱਤੇ ਵੀਚਾਰ ਕੀਤੀ — ਇਕ ਫ਼ਿਲਮ ਬਣ ਕੇ ਸਾਰੇ ਹਾਲਾਤ ਨੇਤਰਾਂ ਅੱਗੋਂ ਦੀ ਲੰਘੇ । – “ ਮਾਤਾ ਜੀ ! ” ਉਹਨਾਂ ਨੇ ਖ਼ਿਆਲ ਕੀਤਾ , “ ਬਿਰਧ ਮਾਤਾ ਜੀ ਤੇ ਛੋਟੇ ਬਾਬੇ ( ਸਾਹਿਬਜ਼ਾਦੇ ) ਕਿਧਰ ਗਏ ਹੋਣਗੇ ? ਕਿਤੇ ਸਰਸਾ ਦੀ ਭੇਟ ਨਾ ਹੋ ਗਏ ਹੋਣ । ਆਤਮਾ ਦੀ ਉਡਾਰੀ ਹੋਰ ਉੱਚੀ ਹੋਈ — ਅੱਗੇ ਵਧੀ । ਧਨ , ਮਾਲ , ਡੰਗਰ , ਅਨੰਦਪੁਰ , ਸਿੱਖ ਸੇਵਕ , ਆਪਣੇ ਮਹਿਲ , ਮਾਤਾ ਜੀ , ਸਾਹਿਬਜ਼ਾਦੇ , ਸਾਰੇ ਹੀ ਨੇਤਰਾਂ ਅੱਗੇ ਆਏ ਤੇ ਇਹੋ ਆਖੀ ਗਏ , “ ਤੇਰਾ ਭਾਣਾ ਮੀਠਾ ਲਾਗੇ । ” ਗੁਰੂ ਜੀ ਦੀ ਸੁਰਤਿ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ । ਸੰਸਾਰਕ ਤੇ ਧਰਤੀ ਦੇ ਜੀਵਨ ਨੂੰ ਭੁੱਲ ਗਏ , ਸੁਰਤਿ ਜੁੜੀ ਤਾਂ ਅਕਾਲ ਉਸਤਤ ਕਰਨ ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥ —– ***** —– ***** ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ…ਬਨੇ ਹਰੀ ॥੧॥੫੧ ॥ ਗਿਰੇ ਹਰੀ ॥ ਗੁਫੇ ਹਰੀ ॥ ਛਿਤੇ ਹਰੀ ॥ ਨਭੈ ਹਰੀ ॥੨॥੫੨ ॥ ਈਹਾਂ ਹਰੀ ॥ ਊਹਾਂ ਹਰੀ ॥ ਜਿਮੀ ਹਰੀ ॥ ਜਮਾਂ ਹਰੀ ॥੩॥੫੩ ॥ ਸੁਰਤਿ ਹੋਰ ਜੁੜ ਗਈ , ਐਨੀ ਜੁੜੀ ਕਿ ਹਰੀ ਤੋਂ ਬਿਨਾਂ ਕੁਝ ਵੀ ਨਜ਼ਰ ਨਾ ਆਉਣ ਲੱਗਾ । ਸੁਰਤੀ ਹਰੀ ( ਅਕਾਲ ਪੁਰਖ ) ਨੂੰ ਸੰਬੋਧਨ ਕਰ ਕੇ ਜਿਵੇਂ ਦਾਤੇ ਦੇ ਕੋਲ ਹਰੀ ਆ ਗਿਆ ਸੀ- “ ਤੂਹੀ ਤੂੰ ” ਦਾ ਜਪਨ ਕਰਨ ਲੱਗ ਪਏ । ਜਲਸ ਤੁਹੀ ॥ ਥਲਸ ਤੁਹੀ ॥ ਨਦਿਸ ਤੂਹੀ ਨਦਸੁ ਤੂਹੀ ਬ੍ਰਿਛਸ ਤੁਹੀ । ਪਤਸ ਤੁਹੀ ॥ ਛਿਤਸ ਤੁਹੀ ॥ ਉਰਧਸ ਤੁਹੀ ॥ ਭਜਮ ਤੁਅੰ ॥ ਭਜਸ ਤੁਅੰ ॥ ਰਟਸ ਤੁਅੰ । ਨਤਮ ਤੁਅੰ ॥੧੫॥੬੫ ॥ ਜਿਮੀ ਤੁਹੀ ॥ ਜਮਾ ਤੁਹੀ ॥ ਮਕੀ ਤੁਹੀ ॥ ਮਕਾ ਤੁਹੀ ॥੧੬॥੬੬ ॥ ਅਭੂ ਤੂਹੀ ॥ ਅਛੈ ਤੁਹੀ ॥ ਅਛੂ ਤੁਹੀ ॥ ਅਛੇ ਤੁਹੀ ॥ ਜਤਸ ਤੁਹੀ ॥ ਬ੍ਰਤਸ ਤੁਹੀ ॥ ਗਤਸ ਤੂਹੀ ॥ ਮਤਸ ਤੂਹੀ ॥੧੮॥੬੮ ॥ ਸੂਰਤ ਐਸੀ ਵਜਦ ਵਿਚ ਆਈ , ਇਕ ਦਮ ਆਪਾ ਭੁੱਲ ਕੇ ਉਹ ਤੁਹੀ ਤੁਹੀ ॥ ਤੁਹੀ ਤੁਹੀ ॥ ਤੂਹੀ ਤੂਹੀ ॥ ਤੁਹੀ ਤੁਹੀ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ਤੁਹੀ ਤੁਹੀ ॥ ( ਅਕਾਲ ਉਸਤਤਿ , ੨੦-੭੦ ) ਉਸ ਦਾ ਸਿਮਰਨ ਕਰਨ ਲੱਗ ਪਈ । ਐਸਾ ਸਿਮਰਨ ਕਰਦਿਆਂ ਹੋਇਆਂ ਸਰੀਰ ਨੂੰ ਨਿੰਦਰਾ ਨੇ ਅਹੱਲ ਕਰ ਦਿੱਤਾ , ਆਪ ਦੀ ਅੱਖ ਲੱਗ ਗਈ । ਜਦੋਂ ਸ੍ਰੀ ਕਲਗੀਧਰ ਪਿਤਾ ਨੀਂਦਰਾਂ ਵਿਚ ਆਰਾਮ ਕਰਨ ਲੱਗੇ ਤੇ ਸੂਰਤ ਨੇ ਹਰੀ ਪਰਮਾਤਮਾ ਦਾ ਜਾਪ ਕੀਤਾ ਤਾਂ ਹਰੀ ਨੇ ਆਪਣੀਆਂ ਉਤਪੰਨ ਕੀਤੀਆਂ , ਨਾਨਾ ਰੂਪ ਜੀਵ – ਜੰਤੂ ਨੂੰ ਹੁਕਮ ਕੀਤਾ , ‘ ‘ ਮੇਰੇ ਬੇਟੇ ਦੀ ਰਾਖੀ ਕਰੋ ਬੇਟਾ ਹੀ ਨਹੀਂ ਸਗੋਂ ਦਾਸ …… ਮੈਂ ਹੋਂ ਪਰਮ ਪੁਰਖ ਕੋ ਦਾਸਾ ॥ ਦੇਖਨਿ ਆਇਓ ਜਗਤ ਤਮਾਸਾ ॥ “ ਸੇਵਕ ਹੈ , ਸੱਚਾ ਸੇਵਕ , ਜਿਸ ਨੂੰ ਮੈਂ ਭੇਜਿਆ , ਕਰੋ ਰਾਖੀ , ਸੁੱਤੇ ਨੂੰ ਕੋਈ ਨਾ ਜਗਾਏ । ਕੋਈ ਕੋਲ ਨਾ ਜਾਏ । ਘੜੀ ਆਰਾਮ ਕਰ ਲਵੇ । ” ਹਰੀ ਪਰਮਾਤਮਾ ਹੁਕਮ ਦਿੰਦਾ ਵੀ ਕਿਉਂ ਨਾ , ਸਤਿਗੁਰੂ ਜੀ ਤਾਂ ਆਪਣੇ ਆਪ ਨੂੰ ਹਰੀ ਪਰਮਾਤਮਾ ਦੇ ਹੀ ਸਭ ਕੁਝ ਸਮਝਦੇ ਸਨ ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥ ਮਨੂਆ ਗੁਰ ਮੁਰਿ ਮਮਸਾ ਮਾਈ ॥ ਜਿਨ ਮੋ ਕੋ ਸਭ ਕਿਰਆ ਪੜਾਈ ॥ ( ਬਚਿੱਤ੍ਰ ਨਾਟਕ ) ਮਨੁੱਖ ਮਾਰੂ ਮਹਾਨ ਸ਼ਕਤੀਆਂ ਪ੍ਰਗਟ ਹੋ ਗਈਆਂ । ਦੂਰ ਤਕ ਜੰਗਲ ਵਿਚ ਸ਼ੇਰ ਫਿਰਨ ਲੱਗੇ , ਇਕ ਸ਼ੇਰ ਗੁਰੂ ਜੀ ਦੇ ਚਰਨਾਂ ਕੋਲ ਬੈਠ ਗਿਆ । ਨਾਗ ਰਾਖੀ ਕਰਨ ਲੱਗੇ । ਗੁਰੂ ਜੀ ਜਿਸ ਝਾੜ ਵਿਚ ਬਿਰਾਜੇ ਸਨ , ਉਥੇ ਕੋਈ ਪੰਜ ਕੋਹ ਤਕ ਕਿਸੇ ਨੂੰ ਹੌਸਲਾ ਨਾ ਪਿਆ ਦੇਖਣ ਜਾਣ । ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤਕ ਭਾਲ ਕੀਤੀ ਜਾਂਦੀ ਸੀ । ਜਨਾਬ ! ਅੱਗੇ ਨਾ ਜਾਣਾ । ਸ਼ੇਰ ਗਰਜ ਰਿਹਾ ਹੈ , ਸੁਣ ਆਵਾਜ਼ ‘ ਇਕ ਪਠਾਨ ਨੇ ਫ਼ੌਜਦਾਰ ਨੂੰ ਅੱਗੇ ਵਧਣੋ ਰੋਕਿਆ । ਉਹ ਚਾਲੀ ਬੰਦੇ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਮਾਰ ਮਾਰ ਕਰਦਾ ਫਿਰਦਾ ਸੀ । ਬਲੋਲਪੁਰ ਵਾਲੇ ਪਾਸੇ ਵਲੋਂ ਵਧਿਆ । ਉਸ ਨੂੰ ਰੋਕਿਆ ਉਸ ਥਾਂ ਗਿਆ , ਜਿਥੇ ਅੱਜ ਕਲ ਨਹਿਰ ਦਾ ਪੁਲ ਤੇ ਹੱਟੀਆਂ ਹਨ । ਉਥੋਂ ਗੁਰੂ ਜੀ ਇਕ ਮੀਲ ਉੱਤੇ ਸਨ । ਸ਼ੇਰਾਂ ਦੇ ਬੁੱਕਣ ਦੀ ਆਵਾਜ਼ ਇਉਂ ਆਉਂਦੀ ਸੀ , ਜਿਵੇਂ ਬੱਦਲ ਗੱਜਦਾ ਹੈ । “ ਤੂੰ ਗੁਰੂ ਦਾ ਚੇਲਾ ਤਾਂ ਨਹੀਂ ? ” ਫ਼ੌਜਦਾਰ ਦਾ ਦਿਮਾਗ ਖ਼ਰਾਬ ਸੀ । ਉਸ ਨੂੰ ਜੇ ਕੋਈ ਸਿੱਧੀ ਗੱਲ ਆਖਦਾ ਤਾਂ ਉਹ ਪੁੱਠੀ ਸਮਝਦਾ । “ ਸ਼ੇਰਾਂ ਤੇ ਰਿੱਛਾਂ ਕੋਲੋਂ ਡਰਦੇ ਹੋਏ ਬਾਗ਼ੀ ਗੁਰੂ ਨੂੰ ਨਾ ਲੱਭੀਏ ਤਾਂ ਬਾਦਸ਼ਾਹ ਦੀ ਕਰੋਪੀ ਦਾ ਸ਼ਿਕਾਰ ਹੋਈਏ ? ” “ ਦੇਖ ਲਉਂ ….. ਮੈਂ ਤਾਂ ਅਕਲ ਦੀ ਗੱਲ ਦੱਸੀ ਹੈ । ਖ਼ਤਰੇ ਤੋਂ ਜਾਣੂ ਕਰਾਇਆ ਹੈ । ” “ ਚੱਲ ਹੁਣ ਪਿੱਛੇ ! ਤੇਰੇ ਵਰਗੇ ਕਾਇਰਾਂ ਕਾਰਨ ਤਾਂ ਅਸੀਂ ਜੰਗਲਾਂ ਵਿਚ ਖੱਜਲ ਹੁੰਦੇ ਫਿਰਦੇ ਹਾਂ । ” “ ਜਾਉ । ਪੈੜ ਵੀ ਦੱਸਦੀ ਹੈ , ਹਿੰਦੂਆਂ ਦਾ ਪੀਰ ਏਧਰੇ ਗਿਆ ਹੈ — ਮੇਰਾ ਮਾਲਕ ਤਾਂ ਮਾਰਿਆ ਗਿਆ । ਇਕ ਪਾਸੇ ਸ਼ੇਰ ਨੇ ਹਮਲਾ ਕੀਤਾ , ਪਿੱਛੇ ਹਟਣ ਲੱਗਾ ਤਾਂ ਸੱਪ ਨੇ ਡੰਗ ਮਾਰਿਆ …..। ” “ ਕੌਣ ਸੀ ? ” ਜ਼ਾਫ਼ਰ ਅਲੀ ਰੁਹੇਲਾ । ” “ ਕਿਥੇ ਪਿਆ ਹੈ ? ” ਰਤਾ ਕੁ ਅੱਗੇ ਹੋਵੋ । ” “ ਮੈਂ ਤਾਂ ਉਸ ਦੇ ਘਰ ਦੱਸਣ ਜਾ ਰਿਹਾ ਹਾਂ । ’ ’ ਹੰਕਾਰ ਤੇ ਲਾਲਚ ਮਨੁੱਖ ਨੂੰ ਅੰਨ੍ਹਿਆਂ ਕਰ ਦਿੰਦਾ ਹੈ । ਉਸ ਫ਼ੌਜਦਾਰ ਨੇ ਕੋਈ ਗੱਲ ਨਾ ਸੁਣੀ । ਬੱਸ ਏਹੋ ਸੁਣਿਆ ਹਿੰਦੂਆਂ ਦਾ ਪੀਰ ‘ ਅੱਗੇ ਗਿਆ ਹੈ — ਨੰਗੇ ਪੈਰਾਂ ਦਾ ਪੈੜ ਹੈ । ਉਹ ਅੱਗੇ ਵਧਿਆ । ਘੋੜੇ ਉੱਤੇ ਸਵਾਰ ਸੀ । ਉਹ ਅਜੇ ਸੌ ਗਜ਼ ਹੀ ਗਿਆ ਸੀ ਕਿ ਵੱਡੇ ਰੁੱਖ ਤੋਂ ਇਕ ਰਿੱਛ ਨੇ ਉਸ ਦੇ ਉਪਰ ਛਾਲ ਮਾਰੀ ਤੇ ਉਸ ਨੂੰ ਹੇਠਾਂ ਸੁੱਟ ਲਿਆ । ਬੰਦਿਆਂ ਨੂੰ ਸੁਰਤ ਵੀ ਨਾ ਲੈਣ ਦਿੱਤੀ । ਅਚਾਨਕ ਆਫ਼ਤ ਆਈ ਦੇਖ ਕੇ ਬੰਦੇ ਡਰ ਗਏ । ਉਹਨਾਂ ਵਿਚੋਂ ਦੋਂਹਾਂ ਨੇ ਰਿੱਛ ਉੱਤੇ ਹਮਲਾ ਕੀਤਾ , ਤਲਵਾਰਾਂ ਦੇ ਵਾਰ ਕੀਤੇ , ਪਰ ਬਣਿਆ ਕੁਝ ਨਾ । ਉਨੇ ਨੂੰ ਸ਼ੇਰ ਬੁੱਕਦੇ ਆ ਗਏ । ਉਹ ਘੋੜੇ ਨਠਾ ਕੇ ਚਲੇ ਗਏ । ਫ਼ੌਜਦਾਰ ਦੀ ਲਾਸ਼ ਵੀ ਨਾ ਚੁੱਕੀ । ਉਸ ਦੇ ਪਿੱਛੋਂ ਉਸ ਜੰਗਲ ਵੱਲ ਕੋਈ ਮੁਗ਼ਲ ਪਠਾਣ ਨਾ ਵਧਿਆ । ਉਹ ਪਰੇ ਪਰੇ ਨਿਕਲ ਗਏ । ਗੁਰੂ ਜੀ ਆਰਾਮ ਕਰਦੇ ਰਹੇ । ਪਿਛਲੇ ਪਹਿਰ ਜਾਗੇ । ਉਠੇ ਤਾਂ ਸਾਰੇ ਚੌਗਿਰਦੇ ਨੂੰ ਸ਼ਾਂਤ ਪਾਇਆ । ਆਪਣੇ ਕਮਰਕੱਸੇ ਨਾਲੋਂ ਕੁਝ ਕੱਪੜਾ ਪਾੜ ਕੇ ਝਾੜੀ ਉੱਤੇ ਸੁੱਟ ਦਿੱਤਾ , ਜਿਥੇ ਬੈਠੇ ਸਨ । ਸ਼ਾਇਦ ਨਿਸ਼ਾਨੀ ਰੱਖੀ ਸੀ ਆਪਣੇ ਵਿਛੜੇ ਸਾਥੀਆਂ ਨੂੰ ਸੇਧ ਦੇਣ ਲਈ । ਉਹਨਾਂ ਦੇ ਸਾਥੀ ਭਾਈ ਧਰਮ ਸਿੰਘ , ਭਾਈ ਦਇਆ ਸਿੰਘ ਤੇ ਮਾਨ ਸਿੰਘ ਜਿਹੜੇ ਨਾਲ ਤੁਰੇ ਸਨ , ਪਰ ਚਮਕੌਰ ਤੋਂ ਬਾਹਰ ਹਨੇਰੇ ਵਿਚ ਵਿੱਛੜ ਗਏ ਸਨ । ਮੁੜ ਮੇਲ ਨਹੀਂ ਸੀ ਹੋਇਆ । ਸ਼ਾਮ ਤਕ ਉਥੇ ਰਹੇ । ਜਦੋਂ ਹਨੇਰਾ ਹੋਇਆ ਤਾਂ ਤਾਰਿਆਂ ਦੀ ਸੇਧ ਰੱਖ ਕੇ ਮੁੜ ਚੱਲ ਪਏ । ਇਕੱਲੇ ਭੁੱਖੇ ਤੇ ਹਨੇਰੇ ਵਿਚ ਨੰਗੀ ਪੈਰੀਂ , ਬੱਸ ਇਕ ਅਕਾਲ ਪੁਰਖ ਦਾ ਆਸਰਾ , ਜਿਵੇਂ ਆਪ ਜੀ ਦਾ ਹੁਕਮ ਹੈ : ਪ੍ਰਾਨ ਕੇ ਬਚਯਾ , ਦੂਧ ਪੂਤ ਕੇ ਦਿਵਯਾ , ਰੋਗ ਸੋਗ ਕੋ ਮਿਟਯਾ , ਕਿਧੌ ਮਾਨੀ ਮਹਾ ਮਾਨ ਹੌ ॥
( ਚਲਦਾ )

Begin typing your search term above and press enter to search. Press ESC to cancel.

Back To Top