ਇਕ ਵਾਰ ਕਿਸੇ ਜਗਿਆਸੂ ਨੇ ਭਗਤ ਰਵੀਦਾਸ ਜੀ ਨੂੰ ਸਵਾਲ ਕੀਤਾ ਕੇ ਤੁਸੀਂ ਹਰ ਘੜੀ ਹਰ ਪਲ ਜਿਸ ਪ੍ਰਭੂ ਪ੍ਰਮੇਸ਼ਰ ਨੂੰ ਚਿਤਵਦੇ ਸਿਮਰਦੇ ਰਹਿਨੇ ਓ, ਕੀ ਤੁਸੀਂ ਮੈਨੂੰ ਦੱਸ ਸਕਦੇ ਓ ਕੇ ਓਹ ਪ੍ਰਮੇਸ਼ਰ ਤੁਹਾਡੇ ਕਿੰਨਾ ਕੁ ਨੇੜੇ ਹੈ ?
ਭਗਤ ਜੀ ਸਹਿਜਤਾ ਵਿਚ ਹੀ ਸਵਾਲ ਕਰਨ ਵਾਲੇ ਜਗਿਆਸੂ ਨੂੰ ਅੱਗਿਓਂ ਸਵਾਲ ਕਰਦੇ ਹਨ ਕਿ ਪਹਿਲਾਂ ਤੁਸੀਂ ਮੇਰੇ ਇਕ ਸਵਾਲ ਦਾ ਉਤਰ ਦਿਓ, ਉਸਤੋਂ ਬਾਅਦ ਮੈਂ ਤੁਹਾਡੇ ਇਸ ਪ੍ਰਸ਼ਨ ਦਾ ਉਤਰ ਵੀ ਜ਼ਰੂਰ ਦਿਆਂਗਾ….
ਓਸ ਵਿਅਕਤੀ ਨੇ ਭਗਤ ਜੀ ਨੂੰ ਸਤਿ ਬਚਨ ਆਖ ਭਗਤ ਜੀ ਨੂੰ ਸਵਾਲ ਪੁੱਛਣ ਲਈ ਆਖਿਆ….
ਭਗਤ ਜੀ ਨੇ ਪੁੱਛਿਆ, “ਤੇਰੇ ਸਰੀਰ ਦਾ ਉਹ ਕਿਹੜਾ ਅੰਗ ਏ, ਜੋ ਤੇਰੇ ਸਭ ਤੋਂ ਨੇੜੇ ਹੈ”?
ਉਹ ਵਿਅਕਤੀ ਅੱਗਿਓਂ ਬਹੁਤ ਹੈਰਾਨ ਹੋਇਆ ਕਿ ਭਗਤ ਜੀ ਨੇ ਇਹ ਕਿਹੋ ਜਿਹਾ ਸਵਾਲ ਪੁੱਛ ਲਿਆ ਮੇਰੇ ਕੋਲੋਂ …
ਪਰ ਫਿਰ ਵੀ ਉਸਨੇ ਤੀਰ ਤੁੱਕੇ ਲਾ ਕੇ ਆਪਣੇ ਸਰੀਰ ਦੇ ਵੱਖੋ ਵੱਖਰੇ ਅੰਗਾਂ ਦਾ ਉਸਦੇ ਕੋਲ ਹੋਣ ਦਾ ਦਾਅਵਾ ਪ੍ਰਗਟ ਕੀਤਾ…
ਭਗਤ ਜੀ ਨੇ ਉਸਦੇ ਭਰਮਾਂ ਵਾਲੀ ਕੰਧ ਨੂੰ ਤੋੜਦਿਆਂ ਆਖਿਆ ਕਿ ਮਨੁੱਖੀ ਦਾਅਵਿਆਂ ਮੁਤਾਬਕ ਸਾਡੇ ਸਰੀਰ ਦਾ ਸਭ ਤੋਂ ਕਰੀਬੀ ਅੰਗ ਸਾਡਾ ਹੱਥ ਹੈ, ਜੋ ਹਮੇਸ਼ਾ ਸਾਡੇ ਆਦੇਸ਼ ਵਿੱਚ ਰਹਿੰਦਾ ਹੈ, ਭਾਵ ਅਸੀਂ ਇਸਦੇ ਆਸਰੇ ਕਿਸੇ ਦਾ ਚੰਗਾ ਵੀ ਕਰ ਸਕਦੇ ਹਾਂ ਤੇ ਮਾੜਾ ਵੀ।
ਇਹ ਗੱਲ ਸੁਣ ਉਹ ਜਗਿਆਸੂ ਬੜਾ ਖੁਸ਼ ਹੋਇਆ ….
ਪਰ ਉਸਦੇ ਅਸਲੀ ਸੁਆਲ ਦਾ ਜੁਆਬ ਅਜੇ ਬਾਕੀ ਸੀ, ਜਿਸਨੂੰ ਸਮਝਾਉਣ ਲਈ ਭਗਤ ਜੀ ਨੇ ਮਨੁੱਖੀ ਦਾਅਵੇ ਮੁਤਾਬਕ ਉਸਦੇ ਸਭ ਤੋਂ ਨੇੜਲੇ ਅੰਗ ਦਾ ਜ਼ਿਕਰ ਕੀਤਾ…
ਭਗਤ ਜੀ ਆਖਣ ਲੱਗੇ, “ਤੁਸਾਂ ਸਵਾਲ ਕਰਿਆ ਸੀ ਕਿ ਪ੍ਰਮਾਤਮਾ ਸਾਡੇ ਕਿੰਨਾ ਕੁ ਨੇੜੇ ਹੈ ਤਾਂ ਉਸਦਾ ਉਤਰ ਇਹ ਹੈ ਕਿ ਪ੍ਰਮਾਤਮਾ ਮੇਰੇ ਹੱਥ ਤੋਂ ਵੀ ਨੇੜੇ ਹੈ”
ਜਗਿਆਸੂ ਭਗਤ ਜੀ ਦੀ ਇਸ ਰਮਜ਼ ਨੂੰ ਸਮਝ ਨ ਪਾਇਆ, ਇਸ ਲਈ ਉਸਦੀ ਦੁਬਿਧਾ ਨੂੰ ਦੂਰ ਕਰਨ ਲਈ ਭਗਤ ਜੀ ਨੇ ਸਮਝਾਉਣਾ ਕੀਤਾ ਕਿ ਜਿਵੇਂ ਅਸੀਂ ਮਨੁੱਖ ਇਹ ਦਾਅਵਾ ਕਰਦੇ ਹਾਂ ਕੇ ਸਾਡਾ ਹੱਥ ਹੀ ਹੈ ਜੋ ਸਾਡੇ ਸਭ ਤੋਂ ਨੇੜੇ ਹੈ…
ਪਰ ਕੀ ਅਸੀਂ ਆਪਣੇ ਇਸ ਸਭ ਤੋਂ ਨੇੜਲੇ ਤੇ ਸਾਡਾ ਹਰ ਇਕ ਆਦੇਸ਼ ਮੰਨਣ ਵਾਲੇ ਹੱਥ ਨੂੰ ਹਨੇਰੇ ਵਿਚ ਵੀ ਵੇਖ ਸਕਦੇ ਆ ?
ਜਗਿਆਸੂ ਨੇ ਨਾਂਹ ਵਿਚ ਉੱਤਰ ਦਿੱਤਾ
ਭਗਤ ਜੀ ਆਖਣ ਲੱਗੇ, “ਅਸੀਂ ਮਨੁੱਖ ਆਪਣੇ ਹੱਥ ਨੂੰ ਹਨੇਰੇ ਵਿਚ ਇਸ ਲਈ ਨੀ ਵੇਖ ਸਕਦੇ, ਕਿਉੰਕਿ ਅਸੀਂ ਬਾਹਰੀ ਚਾਨਣ ਭਾਵ ਸੂਰਜ ਦੀ ਰੋਸ਼ਨੀ ਤੇ ਹੀ ਪੂਰੀ ਤਰ੍ਹਾਂ ਨਿਰਭਰ ਹਾਂ….
ਰੌਸ਼ਨੀ ਤੋਂ ਬਿਨਾਂ ਮਨੁੱਖ ਬਿਲਕੁਲ ਹੀਣਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੇ ਸਭ ਤੋਂ ਕਰੀਬੀ ਅੰਗ ਨੂੰ ਵੀ ਵੇਖ ਨਹੀਂ ਪਾਉਂਦਾ..
ਪਰ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਸੂਰਜ਼ ਦੀ ਰੋਸ਼ਨੀ ਜਾਂ ਚੰਦਰਮਾ ਦੀ ਚਾਨਣੀ ਦੀ ਜ਼ਰੂਰਤ ਨਹੀਂ ਪੈਂਦੀ ਉਸ ਅਕਾਲ ਪੁਰਖ ਦੇ ਦੀਦਾਰੇ ਕਰਨ ਲਈ, ਕਿਉੰਕਿ ਪ੍ਰਭੂ ਉਹਨਾਂ ਅੰਦਰ ਗਿਆਨ ਦੀ ਐਸੀ ਰੋਸ਼ਨੀ ਭਰ ਦਿੰਦਾ ਹੈ ਕੇ ਉਹਨਾ ਅੰਦਰ ਬਾਹਰੀ ਪਦਾਰਥਾਂ ਦੀ ਮੰਗ ਬਿਲਕੁਲ ਨਾਂਮਾਤਰ ਹੋ ਜਾਂਦੀ ਹੈ ਅਤੇ ਅੱਠੋ ਪਹਿਰ ਉਠਦਿਆਂ ਬਹਿੰਦਿਆਂ ਸੌੰਦਿਆਂ ਅਤੇ ਕਿਰਤ ਕਰਦਿਆਂ ਓਨਾ ਨੂੰ ਅਕਾਲ ਪੁਰਖ ਦੇ ਹੀ ਦੀਦਾਰੇ ਹੁੰਦੇ ਹਨ।
(ਕਹਿ ਰਵਿਦਾਸ *ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ* ਅੰਗ – 657 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥
ਅੰਗ : 646
ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
ਅਰਥ: ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।
सोरठि महला ५ घरु २ दुपदे ੴ सतिगुर प्रसादि ॥ सगल बनसपति महि बैसंतरु सगल दूध महि घीआ ॥ ऊच नीच महि जोति समाणी घटि घटि माधउ जीआ ॥१॥ संतहु घटि घटि रहिआ समाहिओ ॥ पूरन पूरि रहिओ सरब महि जलि थलि रमईआ आहिओ ॥१॥ रहाउ ॥ गुण निधान नानकु जसु गावै सतिगुरि भरमु चुकाइओ ॥ सरब निवासी सदा अलेपा सभ महि रहिआ समाइओ ॥२॥१॥२९॥
हे भाई! जैसे सब जड़ी बूटियों मैं अग्नि (गुप्त मौजूद) है, जैसे हरेक किसम के दूध में घी (माखन) गुप्त मौजूद है, उसी प्रकार अच्छे बुरे सब जीवों में प्रभु ज्योति समाई हुई है, परमात्मा हरेक सरीर में है, सब जीवों में है।१। हे संत जानो! परमात्मा हरेक सरीर में मौजूद है। वेह पूरी तरह सारे जीवों में वेयापक है, वेह सुंदर राम पानी में है, धरती में है।१।रहाउ। हे भाई! नानक (उस) गुणों के खजाने परमात्मा की सिफत-सलाह का गीत गाता है। गुरु ने (नानक का) भ्रम दूर कर दिया है। (तभी नानक को यकीन है कि) परमात्मा सब जीवों में बस्ता है (फिर भी) सदा (माया के मोह से) निरलेप है, सब जीवों में समा रहा है॥2॥1॥2॥
ਅੰਗ : 617
ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥
ਅਰਥ: ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥
ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ ਵੱਡੇ ਸਨ । ਬਾਲ ਅਵਸਥਾ ਵਿੱਚ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਜੋ ਵੀ.ਬਚਨ ਆਪਣੀ ਰਸਨਾਂ ਤੋਂ ਉਚਾਰਦੇ ਉਹ ਸੱਚ ਹੋ ਜਾਂਦੇ । ਆਪ ਜੀ ਦਾ ਆਨੰਦ ਕਾਰਜ਼ 17 ਸਾਲ ਦੀ ਉਮਰ ਵਿੱਚ ਪਿੰਡ ਮਰੜ ਦੇ ਵਸਨੀਕ ਸ.ਗੰਡਾ ਸਿੰਘ ਜੀ ਦੀ ਸਪੁੱਤਰੀ ਈਸ਼ਰ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਸੰਤ ਸਿੰਘ ਜੀ ਰੱਖਿਆ । ਸੰਤ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਤਲਵੰਡੀ ( ਬਟਾਲਾ ) ਵਿਖੇ ਹੋਇਆ ਉਹਨਾਂ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਰੱਖਿਆ । ਬਾਬਾ ਜਵੰਦ ਸਿੰਘ ਜੀ ਦੇ ਸੌਹਰੇ ਪਿਤਾ ਨੇ ਆਪ ਜੀ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ । ਨੌਕਰੀ ਦੌਰਾਨ ਆਪ ਜੀ ਗੁਰਦੁਆਰਾ ਸੀਸ ਗੰਜ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।ਦੂਰੋਂ – ਦੂਰੋਂ ਸੰਗਤਾਂ ਬਾਬਾ ਜੀ ਦਾ ਕੀਰਤਨ ਸੁਨਣ ਆਉਂਦੀਆਂ ਸਨ । ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਜੀ ਨੌਕਰੀ ਛੱਡ ਕੇ ਠੇਕੇਦਾਰ ਸ . ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ । ਕੁਝ ਸਮੇਂ ਬਾਅਦ ਆਪ ਜੀ ਫਿਰੋਜ਼ਪੁਰ ਆ ਗਏ । ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ । ਦੋਵੇਂ ਮਹਾਂਪੁਰਸ਼ ਇੱਕਠੇ ਭਗਤੀ ਕਰਿਆ ਕਰਦੇ ਸਨ । ਇਥੇ ਹੀ ਆਪ ਜੀ ਨੇ ਤਪੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ । ਬਾਅਦ ਵਿੱਚ ਆਪ ਜੀ ਰਾਜਾਸਾਂਸੀ ਚਲੇ ਗਏ ਅਤੇ ਉਥੇ ਭਗਤੀ ਕੀਤੀ । ਇਸ ਜਗਾਂ ਅੱਜ ਕੱਲ ਗੁਰਦੁਆਰਾ ਸੰਤਸਰ ਹੈ ਜੋ ਬਾਬਾ ਜੀ ਦੇ ਲੜਕੇ ਸੰਤ ਸਿੰਘ ਦੇ ਨਾ ਤੇ ਰੱਖਿਆ ਗਿਆ ਜੋ ਕੇ ਰਾਜਾਸਾਂਸੀ ਹਵਾਈ ਅੱਡੇ ਵਿੱਚ ਹੈ । ਭੰਗਵਾਂ ਪਿੰਡ ਦੇ ਇਸ ਗੁਰਦੁਆਰੇ ਸਾਹਿਬ ਜੀ ਦੀ ਪਹਿਲੀ ਬਿਲਡਿੰਗ ਦੀ ਨੀਂਹ ਪੱਥਰ ਬਾਬਾ ਜੀ ਨੇ ਆਪਣੇ ਕਰ – ਕਮਲਾਂ ਨਾਲ ਰੱਖਿਆ ਸੀ । ਆਪ ਸੰਗਤਾਂ ਨੂੰ ਨਾਮ ਜਪਾਉਣ ਲਈ ਬਾਰਾਮੂਲਾ ( ਕਸ਼ਮੀਰ ) ਵੀ ਗਏ ।ਅਕਸਰ ਹੋਤੀ ਮਰਦਾਨ ਜਾਇਆ ਕਰਦੇ ਸਨ ਅਤੇ ਬਾਬਾ ਆਇਆ ਸਿੰਘ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ।18 ਹਾੜ 1922 ; ਆਪ ਜੀ ਸਚਖੰਡ ਜਾ ਬਿਰਾਜੇ ਅਤੇ ਸੰਗਤਾਂ ਨਾਮ ਜੱਪਣ , ਕਿਰਤ ਕਰਨ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦੇਕੇ ਗਏ ।
ਭਾਈ ਜਵੰਦ ਸਿੰਘ ਉੱਨੀਵੀਂ ਸਦੀ ਸਿਸਕੀਆਂ ਲੈਣ ‘ ਤੇ ਆਈ ਹੋਈ ਸੀ ਕਿ ਜੰਡਿਆਲਾ ਦੇ ਲਾਗੇ ਇਕ ਪਿੰਡ ਭਗਵਾਂ ਵਿਖੇ ਜਨਮ ਲੈਣ ਵਾਲਾ ਇਹ ਕੀਰਤਨਕਾਰ ਦਿੱਲੀ ਦੇ ਇਕ ਗੁਰਦੁਆਰੇ ਕੀਰਤਨ ਕਰ ਰਿਹਾ ਸੀ । ਰਾਵਲਪਿੰਡੀ ਦੇ ਇਕ ਪ੍ਰਸਿੱਧ ਠੇਕੇਦਾਰ ਬੂਟਾ ਸਿੰਘ , ਜਿਸ ਨੇ ਉਨ੍ਹਾਂ ਦਿਨੀਂ ਫ਼ਿਰੋਜ਼ਪੁਰ ਕਿਲ੍ਹੇ ਦਾ ਠੇਕਾ ਲਿਆ ਹੋਇਆ ਸੀ , ਨੇ ਉਸ ਨੂੰ ਸੁਣਿਆ ਅਤੇ ਉਸ ਦੇ ਕੀਰਤਨ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿਚ ਉਸ ਨੂੰ ਬਾਰਾਂ ਰੁਪਏ ਮਹੀਨਾ ਨੌਕਰੀ ਦੇਣ ਦੀ ਪੱਕੀ ਠੱਕੀ ਕਰ ਕੇ ਫਿਰੋਜ਼ਪੁਰ ਲੈ ਆਇਆ , ਜਿਥੇ ਉਸਦਾ ਸਹੁਰਾ ਚੌਕੀਦਾਰ ਲੱਗਾ ਹੋਇਆ ਸੀ । ਕੀਰਤਨੀਆ ਕਿਲ੍ਹੇ ਵਿਚ ਕੰਮ ਕਰਦੇ ਬੰਦਿਆਂ ਤੇ ਮੁਨਸ਼ੀ ਲੱਗ ਗਿਆ ਅਤੇ ਆਪਣੇ ਸੱਸ ਸਹੁਰੇ ਕੋਲ ਏਥੋਂ ਹੀ ਰਹਿਣ ਲੱਗ ਪਿਆ । ਭਾਵੇਂ ਉਸ ਦਾ ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ , ਪਰ ਜੀਊਂਦੇ – ਜੀ ਵਧੇਰੇ ਇਥੇ ਰਹਿਣ ਕਰਕੇ ਫ਼ਿਰੋਜ਼ਪੁਰ ਵਾਲਾ ਸਦਵਾਇਆ । ਆਪ ਨੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਤੋਂ ਇਹ ਹੀ ਮੰਗ ਮੰਗੀ ਸੀ ਕਿ ਮੈਨੂੰ ਮਾਇਆ ਦੀ ਲੇਪ ਨਾ ਲੱਗੇ । ਏਹੀ ਕਾਰਨ ਸੀ ਕਿ ਆਪ ਨੇ ਆਪਣੇ ਚੋਲੇ ਨੂੰ ਕਦੇ ਕੋਈ ਬੋਝਾ (ਜੇਬ) ਨਹੀਂ ਸੀ ਲਗਵਾਇਆ ਅਤੇ ਮਾਇਆ ਤੋਂ ਸਦਾ ਨਿਰਲੇਪ ਹੀ ਰਹੇ । ਏਥੋਂ ਤਕ ਕਿ ਆਪ ਦੀ ਪਤਨੀ ਗੁਜ਼ਰ ਜਾਣ ਸਮੇਂ ਵਾਲੀਇ – ਫਰੀਦਕੋਟ ਦੇ ਇਕ ਅਹਿਲਕਾਰ ਨੇ ਮਹਾਰਾਜੇ ਨੂੰ ਜਦੋਂ ਇਹ ਗੱਲ ਆਖੀ ਕਿ ਇਨ੍ਹਾਂ ਦੇ ਪੁੱਤਰ ਸੰਤਾ ਸਿੰਘ ਨੂੰ ਕਈ ਵਜ਼ੀਫ਼ਾ ਲਾਓ ਜਾਂ ਜਾਗੀਰ ਦਿਓ ਤਾ ਆਪਦਾ ਇਹ ਉੱਤਰ ਸੀ , “ ਨਾ ਭਈ ਨਾ , ਬਿਲਕੁਲ ਨਹੀਂ । ਰੁਲ – ਖੁਲ ਕੇ ਜਿਵੇਂ ਮੈਂ ਪਲ ਗਿਆਂ ਹਾਂ , ਇਸੇ ਤਰ੍ਹਾਂ ਇਹ ਵੀ ਪਲ ਜਾਏਗਾ । ਮੀਂਹ ਜਾਵੇ ਚਾਹੇ ਹਨੇਰੀ , ਆਪ ਇਸ਼ਨਾਨ ਦੋ ਵੇਲੇ ਕਰਦੇ , ਬੁਖ਼ਾਰ ਭਾਵੇਂ 104 ਤਕ ਵੀ ਕਿਉਂ ਨਾ ਹੋਵੇ । ਕੀਰਤਨ ਤੋਂ ਛੁੱਟ ਨਿਤਨੇਮ ਅਤੇ ਸਿਮਰਨ ਵਿਚ ਜੁਟੇ ਰਹਿੰਦੇ । ਆਪਦੇ ਤਪ ਸਦਕਾ ਲੋਕੀ ਉਨ੍ਹਾਂ ਨੂੰ ‘ ਸੰਤ ਕਹਿਣ ਲੱਗ ਪਏ ਸਨ , ਪਰ ਅਜਿਹਾ ਅਖਵਾ ਕੇ ਆਪ ਖੁਸ਼ ਨਹੀਂ ਸਨ ਹੁੰਦੇ । ਗੁਰੂ ਸਾਹਿਬਾਨ ਤੋਂ ਛੁੱਟ ਆਪ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਵਧੇਰੇ ਗਾਇਨ ਕਰਦੇ ਸਨ , ਜਿਸ ਕਰਕੇ ਕੁਝ ਲੋਕੀਂ ਸ਼ਰਧਾਵਸ ਹੋ ਕੇ ਉਨ੍ਹਾਂ ਨੂੰ ਦੂਜਾ ਫ਼ਰੀਦ ਵੀ ਆਖਣ ਲੱਗ ਪਏ ਸਨ । ਉਨ੍ਹਾਂ ਦੀਆਂ ਧਾਰਨਾਵਾਂ ਰਸ – ਭਿੰਨੀਆਂ ਪਰ ਸਿੱਧੀਆਂ ਹੁੰਦੀਆਂ ਸਨ , ਜਿਨ੍ਹਾਂ ਨੂੰ ਸੰਗਤਾਂ ਨਾਲ ਨਾਲ ਗਾ ਕੇ ਬੜਾ ਖੁਸ਼ ਹੁੰਦੀਆਂ । ਆਪ ਦੇ ਨਾਲ ਰਤਨ ਸਿੰਘ ਢੋਲਕੀ ਵਜਾਉਂਦੇ , ਹਰਨਾਮ ਸਿੰਘ ਵਾਜੇ ‘ ਤੇ ਹੁੰਦੇ ਅਤੇ ਜਥੇ ਦੇ ਪਿੱਛੇ ਕੁਝ ਹੋਰ ਬੰਦੇ ਜਿਵੇਂ ਕਿ ਭਾਈ ਲਾਲ ਸਿੰਘ , ਜਥੇਦਾਰ ਠਾਕੁਰ ਸਿੰਘ ਅਤੇ ਭਗਤ ਸਿੰਘ ਵੀ ਨਾਲ ਬੈਠਦੇ । “ ਹੋਏ ਵਰਖਾ ਅੰਮ੍ਰਿਤ ਦੀ , ਸਤਿਗੁਰੂ ਦੇ ਦਰਬਾਰ ‘ , ਮਨ ਮੋਹ ਲਿਆ ਗੁਰ ਨਾਨਕ ਨੇ , ਅੰਮ੍ਰਿਤ ਸ਼ਬਦ ਸੁਣਾਇਆਂ ਜਦੋਂ ਵੀ ਆਪ ਅਜਿਹੀਆਂ ਸਾਦ ਮੁਰਾਦੀਆਂ ਧਾਰਨਾਂ ਦਾ ਲਿਵਲੀਨ ਹੋ ਕੇ ਗਾਇਨ ਕਰਦੇ ਤਾਂ ਜਾਣ ਜਿਵੇਂ ਗੁਰੂ ਨਾਨਕ ਦੇਵ ਜੀ ਪ੍ਰਤੱਖ ਪ੍ਰਗਟ ਹੋਣ ਲੱਗਦੇ । ਆਪ ਕੰਨਿਆ ਮਹਾਂ ਵਿਦਿਆਲਾ ਦੇ ਉਸਰੱਈਏ ਚੌਧਰੀ ਅਤਰ ਸਿੰਘ , ਬਾਵਾ ਪਾਲਾ ਸਿੰਘ ਜਥੇਦਾਰ , ਠਾਕੁਰ ਸਿੰਘ , ਬਾਬੂ ਸੁੰਦਰ ਸਿੰਘ ਛਾਉਣੀ ਵਾਲੇ , ਹਕੀਮ ਚੂਹੜ ਭਾਨ , ਡਾ ਅਮਰੀਕ ਸਿੰਘ , ਡਾ . ਬਲਵੰਤ ਸਿੰਘ , ਭਾਨਾ ਮੱਲ ਐਡਵੋਕੇਟ , ਸ਼ਹਿਰ ਦੇ ਇਹ ਸਭ ਪਤਵੰਤੇ ਉਨ੍ਹਾਂ ਦੇ ਖਾਸ ਤੌਰ ‘ ਤੇ ਮਦਾਹ ਸਨ । ਆਪ ਆਸਾ ਦੀ ਵਾਰ ਲਾਉਂਦੇ , ਤਾਂ ਜਾਣੋ ਜਿਵੇਂ ਅੰਮ੍ਰਿਤ ਵਰਖਾ ਹੋਣ ਲੱਗਦੀ । ਉਨ੍ਹਾਂ ਦੀ ਲੱਗੀ ਸਟੇਜ ਦਾ ਤੇਜ ਹੀ ਕੁਝ ਹੋਰ ਹੁੰਦਾ ਸੀ । ਪੰਜਾਬ ਭਰ ‘ ਚੋਂ ਲੜਕੀਆਂ ਦੇ ਸਭ ਤੋਂ ਪੁਰਾਣੇ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਦੀ ਉਸਾਰੀ ਵਾਸਤੇ ਮਾਇਆ ਲਈ ਇਕ ਵੇਰ ਆਪ ਨੇ ਚੀਨ ਦਾ ਦੌਰਾ ਵੀ ਕੀਤਾ ਸੀ । ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਵੇਸਵਾਵਾਂ ਲਈ ਫ਼ਿਰੋਜ਼ਪੁਰ ਦੀ ਹੀਰਾ ਮੰਡੀ ਵੀ ਮਸ਼ਹੂਰ ਹੁੰਦੀ ਸੀ , ਜਿਥੇ ਕਸੂਰ ਤੋਂ ਬੜੇ ਗੁਲਾਮ ਅਲੀ ਖਾਂ ਵਰਗੇ ਵੀ ਉਨ੍ਹਾਂ ਦਾ ਗਾਣਾ ਸੁਣਨ ਆਇਆ ਕਰਦੇ ਸਨ । ਇਥੇ ਇਸ ਗੱਲ ਦੀ ਵਜ਼ਾਹਰ ਕਰਨੀ ਬੜੀ ਲਾਜ਼ਮੀ ਜਾਪਦੀ ਹੈ ਕਿ ਇਸ ਵਿਚ ਬੁਰੇ ਕਰਮ ਜਾਂ ਕਾਮ – ਵਾਸ਼ਨਾ ਦਾ ਬਹੁਤਾ ਦਖ਼ਲ ਨਹੀਂ ਸੀ ਹੁੰਦਾ , ਸਗੋਂ ਅਮੀਰਾਂ ਜਾਂ ਰਸੀਆਂ ਵੱਲੋਂ ਮੁਜਰਾ ਆਦਿ ਸੁਣਨਾ ਸਾਡੇ ਉਸ ਸਮੇਂ ਦੇ ਮੁਸ਼ਾਅਰੇ ਦਾ ਇਕ ਅੰਗ ਹੁੰਦਾ ਸੀ । ਪ੍ਰਸਿੱਧ ਘਟਨਾ ਹੈ ਕਿ ਏਥੇ ਦੀਆਂ ਦੋ ਪ੍ਰਸਿੱਧ ਵੇਸਵਾਵਾਂ , ਜਿਨ੍ਹਾਂ ਵਿੱਚੋਂ ਇਕ ਦਾ ਨਾਂ ਰਾਜੋ ਸੀ , ਨੇ ਜਦੋਂ ਬਾਬਾ ਜਵੰਦ ਸਿੰਘ ਨੂੰ ਗਾਉਂਦਿਆਂ ਸੁਣਿਆ ਤਾਂ ਉਹ ਐਨਾ ਪ੍ਰਭਾਵਿਤ ਹੋਈਆਂ ਕਿ ਪੁੱਛਣ ਲੱਗੀਆਂ , “ ਅਸੀਂ ਇਨ੍ਹਾਂ ਨੂੰ ਸੁਣਨਾ ਚਾਹੁੰਦੀਆਂ ਹਾਂ , ਕੀ ਫ਼ੀਸ ਹੈ ? ” ਅੱਗੋਂ ਉੱਤਰ ਸੀ , “ ਸਿਰਫ ਦਸ ਰੁਪਏ । ਪੰਜ ਕੜਾਹ ਪ੍ਰਸ਼ਾਦਿ ਲਈ , ਢਾਈ ਰੁਪਿਆਂ ਦੇ ਫੁੱਲਾਂ ਦੇ ਹਾਰ ਅਤੇ ਢਾਈ ਰੁਪਏ ਜਥੇ ਦੀ ਲੱਸੀ ਪਾਣੀ ਲਈ । ਇਸ ਵਾਰ ਰਾਜੋ ਐਨੀ ਪ੍ਰਭਾਵਿਤ ਹੋਈ ਕਿ ਪ੍ਰੋਗਰਾਮ ਪਿੱਛੋਂ ਉਹ ਉਨ੍ਹਾਂ ਦੇ ਚਰਨੀ ਢਹਿ ਪਈ ਅਤੇ ਉਨ੍ਹਾਂ ਕੋਲੋਂ ਸਿੱਖੀ ਦਾਨ ਮੰਗਣ ਲੱਗ ਪਈ , ਪਰ ਉਨ੍ਹਾਂ ਦਾ ਅੱਗਿਉਂ ਇਹ ਉੱਤਰ ਸੀ ਕਿ ਪਹਿਲਾਂ ਉਹ ਵਿਆਹੁਤਾ ਜ਼ਿੰਦਗੀ ਚ ਪ੍ਰਵੇਸ਼ ਕਰ ਲਏ । ਨਤੀਜੇ ਵਜੋਂ ਕੁਝ ਦਿਨਾਂ ਪਿੱਛੋਂ ਉਸ ਨੂੰ ਅੰਮ੍ਰਿਤ ਛਕਾਇਆ ਗਿਆ । ਉਸਦਾ ਨਾਂ ਬਦਲ ਕੇ ਹੁਕਮ ਕੋਰ ਰੱਖ ਦਿੱਤਾ ਗਿਆ ।
ਅਤੇ ਸੇਵਾ ਸਿੰਘ ਕੰਬੋਜ ਨਾਂ ਦੇ ਇਕ ਵਿਅਕਤੀ ਨਾਲ ਉਸਦੀ ਸ਼ਾਦੀ ਕਰ ਦਿੱਤੀ ਗਈ । ਉਸ ਦੌਰ ਦੀ ਹੀਰਾ ਮੰਡੀ ਵਿਚ ਬੈਠੀ ਕੋਈ ਮੁਸਲਮਾਨ ਤਵਾਇਫ਼ ਕਿਸੇ ਸਿੱਖ ਕੀਰਤਨਕਾਰ ਦੇ ਗਾਇਨ ਤੋਂ ਐਨਾ ਖੁਸ਼ ਹੋਵੇ , ਉਸ ਸਮੇਂ ਦੀ ਇਕ ਅਦੁੱਤੀ ਮਿਸਾਲ ਸੀ । ਨਹੀਂ ਤਾਂ ਕੀ ਮੁਸਲਮਾਨ ਉਸਤਾਦਾਂ ਅਤੇ ਕੀ ਕੰਚਨੀਆਂ ਨੇ , ਸਿੱਖ ਸੰਗੀਤਕਾਰਾਂ ਦਾ ਲੋਹਾ ਕਦੇ ਘੱਟ ਹੀ ਮੰਨਿਆ । ਆਪ ਸਾਦ – ਮੁਰਾਦੀ ਕਵਿਤਾ ਵੀ ਜੋੜਦੇ ਸਨ ਅਤੇ “ ਜੀਵਨ ਮੁਕਤ ਤਖੱਲਸ ਰੱਖਦੇ ਸਨ । ਆਪ ਦਾ ਦਿਹਾਂਤ ਰਾਜਾ ਸਾਂਸੀ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਵਿਖੇ 42 ਸਾਲ ਦੀ ਉਮਰ ਵਿਚ 1922 ਈ . ਵਿਚ ਹੋਇਆ |
ਜੋਰਾਵਰ ਸਿੰਘ ਤਰਸਿੱਕਾ।
धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥
अर्थ :-हे भाई ! उस मनुख को बद-किस्मत समझो, जिस को जीवन का स्वामी-भगवान विसर जाता है। जिस मनुख का मन परमात्मा के कोमल चरणों का प्रेमी हो जाता है, वह मनुख आत्मिक जीवन देने वाले नाम-जल का सरोवर खोज लेता है।1।हे भगवान ! तेरा सेवक तेरे नाम-रंग में टिक के (माया के मोह की तरफ से सदा) सुचेत रहता है। उस के शरीर में से सारा आलस खत्म हो जाता है, उस का मन, (हे भाई !) प्रीतम-भगवान के साथ जुड़ा रहता है।रहाउ। हे भाई ! (उस के सुमिरन की बरकत के साथ) मैं (भी) जिधर जिधर देखता हूँ, ऊपर ऊपर परमात्मा ही सारे शरीरो में मौजूद दिखता है जैसे धागा (सारे मोतियों में पिरोया होता है)। हे नानक ! भगवान के दास उस का नाम-जल पीते हुए ही ओर सारे मोह-प्यार छोड़ देते हैं।2।19।47।
ਅੰਗ : 682
ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
ਅਰਥ: ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।1। ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਰਹਾਉ। ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)। ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।2। 19। 47।
वडहंसु महला ४ घोड़ीआ ੴ सतिगुर प्रसादि ॥ देह तेजणि जी रामि उपाईआ राम ॥ धंनु माणस जनमु पुंनि पाईआ राम ॥ माणस जनमु वड पुंने पाइआ देह सु कंचन चंगड़ीआ ॥ गुरमुखि रंगु चलूला पावै हरि हरि हरि नव रंगड़ीआ ॥ एह देह सु बांकी जितु हरि जापी हरि हरि नामि सुहावीआ ॥ वडभागी पाई नामु सखाई जन नानक रामि उपाईआ ॥१॥
राग वडहंस में गुरु अमर दस् जी की बानी ‘घोड़ियाँ’ अकाल पुरख एक है और सतगुरु की कृपा द्वारा मिलता है। मनुख की यह काया (मानो) घोड़ी है(इस को) परमात्मा ने पैदा किया है। मनुखा जनम भागों वाला है जो अच्छी किस्मत से मिलता है। मनुखा जनम बड़ी किस्मत से ही मिलता है , परन्तु मनुख की काया सोने जैसी है और सुंदर है, जो मनुख गुरु की सरन आ कर हरी-नाम का गाढ़ा रंग हासिल करता है, उस की काया हरी-नाम के नए रंग में रंगी जाती है। यह काया सुंदर है क्यों की इस काया से मैं परमात्मा का नाम जप सकता हूँ, हरी-नाम की बरकत से यह काया सुंदर बन जाती है। वोही बड़े भाग्य वाले हैं जिनका मित्र परमात्मा का नाम है। हे दास नानक! (नाम सुमिरन के लिए ही) यह काया परमात्मा ने पैदा की है॥१॥
ਅੰਗ : 575
ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
ਅਰਥ: ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥