ਅੰਗ : 738

ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

ਅਰਥ: ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥ ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) (ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥ ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥ ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ, ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ ? ॥੧॥ ਰਹਾਉ ॥ ਨਾਨਕ ਜੀ ਆਖਦੇ ਹਨ – ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰੋ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ੋ ॥੪॥ ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ ॥੧॥ ਰਹਾਉ ॥੨॥੮॥

सोरठि महला ५ ॥ गुर अपुने बलिहारी ॥ जिनिपूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ संतहु तिसु बिनुअवरु न कोई ॥ करण कारण प्रभु सोई ॥ रहाउ ॥ प्रभि अपनै वर दीने ॥ सगल जीअ वसि कीने ॥ जन नानक नामु धिआइआ ॥ ता सगले दूखमिटाइआ ॥२॥५॥६९॥

हे संत जनों! मैं अपने गुरु से कुर्बान जाता हूँ, जिसने (प्रभु के नाम की दात दे के) पूरी तरह (मेरीइज्ज़त रख ली है। हे भाई! वह मनुख मन-चाही मुराद प्राप्त कर लेता है, जो मनुख सदा अपने प्रभु का ध्यान करता है॥१॥ हे संत जनों! उस परमात्मा के बिना (जीवों का) कोई और (रखवाला)नहीं। वोही परमात्मा जगत का मूल है॥रहाउ॥ हेसंत जनों! प्यारे प्रभु ने (जीवों को) सभी बखशिशेंकी हुई हैं, सरे जीवों को उस ने अपने बस में कररखा है। हे दास नानक! (कह की जब भी किसी ने)परमात्मा का नाम सुमिरा, तभी उस ने अपने सारेदुःख दूर कर लिए॥।२॥५॥६९॥

ਅੰਗ : 626

ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ ਸੰਤਹੁ ਤਿਸੁ ਬਿਨੁਅਵਰੁ ਨ ਕੋਈ ॥ ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ ਪ੍ਰਭਿ ਅਪਨੈ ਵਰ ਦੀਨੇ ॥ ਸਗਲ ਜੀਅ ਵਸਿ ਕੀਨੇ ॥ ਜਨ ਨਾਨਕ ਨਾਮੁ ਧਿਆਇਆ ॥ ਤਾ ਸਗਲੇ ਦੂਖਮਿਟਾਇਆ ॥੨॥੫॥੬੯॥

ਅਰਥ: ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ(ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,ਜੇਹੜਾ ਸਦਾਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥ ਹੇ ਸੰਤ ਜਨੋ!ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ)ਨਹੀਂ। ਉਹੀ ਪਰਮਾਤਮਾ ਜਗਤ ਦਾ ਮੂਲ ਹੈ ॥ ਰਹਾਉ॥ਹੇ ਸੰਤ ਜਨੋ! ਪਿਆਰੇ ਪ੍ਰਭੂ ਨੇ (ਜੀਵਾਂ ਨੂੰ) ਸਭ ਬਖ਼ਸ਼ਸ਼ਾਂਕੀਤੀਆਂ ਹੋਈਆਂ ਹਨ, ਸਾਰੇ ਜੀਵਾਂ ਨੂੰ ਉਸ ਨੇ ਆਪਣੇਵੱਸ ਵਿਚ ਕਰ ਰੱਖਿਆ ਹੋਇਆ ਹੈ। ਹੇ ਦਾਸ ਨਾਨਕ! (ਆਖ ਕਿ ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮਸਿਮਰਿਆ, ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ॥੨॥੫॥੬੯॥

सोरठि महला ५ ॥ मिरतक कउ पाइओ तनि सासा बिछुरत आनि मिलाइआ ॥ पसू परेत मुगध भए स्रोते हरि नामा मुखि गाइआ ॥१॥ पूरे गुर की देखु वडाई ॥ ता की कीमति कहणु न जाई ॥ रहाउ ॥ दूख सोग का ढाहिओ डेरा अनद मंगल बिसरामा ॥ मन बांछत फल मिले अचिंता पूरन होए कामा ॥२॥ ईहा सुखु आगै मुख ऊजल मिटि गए आवण जाणे ॥ निरभउ भए हिरदै नामु वसिआ अपुने सतिगुर कै मनि भाणे ॥३॥ ऊठत बैठत हरि गुण गावै दूखु दरदु भ्रमु भागा ॥ कहु नानक ता के पूर करमा जा का गुर चरनी मनु लागा ॥४॥१०॥२१॥

अर्थ: हे भाई! (गुरु आतमिक तौर पर) मरे हुए मनुष्य के शरीर में नाम-जिन्द डाल देता है, (प्रभू से) विछुड़े हुए मनुष्य को लिया कर (प्रभू के साथ) मिला देता है। पशू (-स्वभाव मनुष्य) प्रेत (-स्वभाव मनुष्य) मुर्ख मनुष्य (गुरु की कृपा से परमात्मा का नाम) सुनने वाले बन जाते हैं, परमात्मा का नाम मुख से गाने लग जाते हैं ॥१॥ हे भाई! पूरे गुरु की आतमिक उच्चता बड़ी अश्रचर्ज है, उस का मुल्य नहीं बताया जा सकता ॥ रहाउ ॥ (हे भाई! जो मनुष्य गुरु की शरण आ पड़ता है, गुरु उस को नाम-जिन्द दे के उस के अंदर से) दुखों का ग़मों का डेरा ही ढेर कर देता है उस के अंदर आनंद खुशियों का टिकाना बना देता है। उस मनुष्य को अचानक मन-इच्छत फल प्राप्त हो जाते हैं उस के सारे कार्य पूरे हो जाते हैं ॥२॥ हे भाई! जो मनुष्य अपने गुरु के मन को पसंद आ जाते हैं, उन को इस लोग में सुख प्राप्त होता है, परलोक में भी वह सतिकारे जाते हैं, उन के जन्म मरण के चक्र खत्म हो जाते हैं। उन को कोई डर नहीं रहता (क्योंकि गुरू की कृपा द्वारा) उन के हृदय में परमात्मा का नाम आ वसता है ॥३॥ वह मनुष्य उठता बैठता हर समय परमात्मा की सिफ़त-सालाह के गीत गाता रहता है, उस के अंदरों प्रत्येक दुःख तकलीफ भटकना खत्म हो जाती है। नानक जी कहते हैं- जिस मनुष्य का मन गुरू के चरणों में जुड़ा रहता है, उस के सारे कार्य सफल हो जाते हैं ॥४॥१०॥२१॥

ਅੰਗ : 614

ਸੋਰਠਿ ਮਹਲਾ ੫ ॥ ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥ ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥ ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

ਅਰਥ: ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥ ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥ ਰਹਾਉ ॥ (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ। ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥ ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ। ਨਾਨਕ ਜੀ ਆਖਦੇ ਹਨ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ||

ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਸੁਜਾਨ ਸਿੰਘ ਜੀ ਹੋਏ ਸਨ। ਅੱਜ ਉਸ ਮਹਾਨ ਰੂਹ ਭਾਈ ਝੰਡਾ ਜੀ ਦੇ ਜੀਵਨ ਦੀਆ ਇਕ ਦੋ ਘਟਨਾਵਾ ਆਪ ਜੀ ਨਾਲ ਸਾਝੀਆਂ ਕਰਨ ਲੱਗਾ ਜੀ ਬਹੁਤ ਪਿਆਰ ਨਾਲ ਪੜੋ ਜੀ ।
ਗੁਰੂ ਹਰਿਗੋਬਿੰਦ ਜੀ ਨੇ ਸਿੱਖੀ ਨੂੰ ਸਮਝਾਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਾਖ਼ਾ ਸਨ । ਐਸੋ ਕਈ ਸਿੱਖ ਸਨ ਗੁਰੂ ਘਰ ਵਿਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿਚ ਲੱਗੇ ਰਹਿੰਦੇ ਸਨ । ਗੁਰੂ ਦੇ ਮੂੰਹੋਂ ਅਚਨਚੇਤ ਵੀ ਨਿਕਲੇ ਵਾਕਾਂ ’ ਤੇ ਪੂਰਾ ਉਤਰਦੇ ਸਨ । ਸਰੀਰ ਦਾ ਖ਼ਿਆਲ ਉਨ੍ਹਾਂ ਦੇ ਦਿਲਾਂ ਵਿਚੋਂ ਨਿਕਲ ਗਿਆ ਸੀ । ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ । ਗੁਰੂ ਦੀ ਕਹੀ ਗੱਲ ‘ ਭਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ । ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਝ ਹੋਇਆ । ਸਿੱਖ ਸੇਵਕਾਂ ਵਿਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ । ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪਹਿਰ ! ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ । ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ , ਜਿਸ ਦੇ ਬਾਰੇ ਦਬਿਸਤਾਨ ਮਜ਼ਾਹਬ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਦਾ ਹੁਕਮ ਮੰਨਣ ਵਿਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ । ਭਾਈ ਝੰਡਾ ਗੁਰੂ ਜੀ ਦੇ ਨਿਕਟਵਰਤੀ ਸਿੱਖਾਂ ਵਿਚੋਂ ਸਨ । ਝੰਡਾ ਜੀ ਰੱਜੇ ਪੁੱਜੇ ਘਰ ਦੇ ਸਨ । ਸਭ ਸੁੱਖ ਮਾਂ – ਬਾਪ ਨੇ ਉਨ੍ਹਾਂ ਨੂੰ ਦਿੱਤੇ ਹੋਏ ਸਨ । ਸੱਚ ਦੀ ਕਮਾਈ ਖਾਂਦੇ ਸਨ । ਸੱਚ ਕਹਿੰਦੇ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ । ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ । ਸਾਦਾ ਜੀਵਨ ਪਰ ਗੁਰੂ ਵਿਚ ਅਤੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ੍ਹ ਲੈਂਦੇ । ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋਂ । ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ । ਭਾਈ ਝੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜ੍ਹੇ ਰਹੇ । ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਵਾਇਆ ਅਤੇ ਕਿਹਾ : “ ਅਸੀਂ ਤਾਂ ਰਤਾ ਕੁ ਰੁਕਣ ਲਈ ਆਖਿਆ ਸੀ । ’ ’ ਝੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ । ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ । ਐਸੇ ਸਨ ਭਾਈ ਝੰਡਾ ਜੀ । ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀ , ਮੰਨਦੇ ਵੀ ਸਨ। ਇਕ ਦਿਨ ਉਨ੍ਹਾਂ ਦਾ ਪੈਰ ਫੱਟੜ ਹੋ ਗਿਆ । ਗੁਰੂ ਹਰਿਗੋਬਿੰਦ ਜੀ ਨੇ ਦੇਖ ਸੁਭਾਵਿਕ ਫ਼ਰਮਾਇਆ ਜੁੱਤੀ ਨਾ ਪਹਿਨੋ ।ਸੁਣਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ । ਤਿੰਨ ਮਹੀਨੇ ਨੰਗੇ ਪੈਰੀਂ ਹੀ ਫਿਰਦੇ ਰਹੇ । ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫ਼ਰਮਾਇਆ : “ ਜੋੜੇ ਪਹਿਨ ਲਵੋ । ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖ਼ਮ ਅਲ੍ਹਾ ਸੀ । ਭਾਈ ਝੰਡਾ ਜੀ ਕਹਿਣ ਲਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈ ਆਪਣੀ ਮਰਜੀ ਨਾਲ ਕਿਵੇ ਜੁੱਤੀ ਪਾ ਸਕਦਾ ਸੀ । ਝੰਡਾ ਜੀ ਗੁਰੂ ਜੀ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ । ਗੁਰੂ ਜੀ ਨੇ ਭਾਈ ਝੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿਚ ਆਖ ਦਿਉ ਕਿ ਲੰਗਰ ਵਾਸਤੇ ਬਾਲਣ ਲੈ ਆਓ । ਲੰਗਰ ਲਈ ਬਾਲਣ ਲਿਆਉਣਾ ਵੱਡਾ ਪੁੰਨ ਹੈ । ਲੱਕੜਾਂ ਲਿਆਉਣ ਵਾਲਾ ਨਿਹਾਲ ਹੋਵੇਗਾ । ਭਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾਂ ਚੁਣਨ ਲਈ ਚੱਲ ਪਏ । ਲੱਕੜਾਂ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ ਗੁਜ਼ਾਰ ਦਿੱਤਾ । ਅਗਲੇ ਦਿਨ ਆਪ ਲਕੜਾ ਲਿਆਏ । ਭਾਈ ਝੰਡਾ ਜੀ ਅਗਲੇ ਦਿਨ ਹਜ਼ੂਰ ਦੇ ਦਰਬਾਰ ਵਿਚ ਹਾਜ਼ਰ ਨਾ ਹੋਏ । ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਤੱਕੇ ਗਏ । ਲੋਕਾਂ ਸਮਝਿਆ ਕਿ ਭਾਈ ਜੀ ਦਾ ਸਿਰ ਫਿਰ ਗਿਆ ਤੇ ਦਿਮਾਗ਼ ਹਿੱਲ ਗਿਆ ਹੈ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਕਿ ਭਾਈ ਸਾਹਿਬ ਕਿੱਥੇ ਜਾਂਦੇ ਹਨ ਕਿ ਜਿਹੜੇ ਦੇਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਨੇ ਦੇਖਿਆ ਬਾਲਣ ਦੀ ਪੰਡ ਸਿਰ ਤੇ ਚੁੱਕੀ ਭਾਈ ਸਾਹਿਬ ਆਪਣੀ ਚਾਲੇ ਚਲੀ ਆ ਰਹੇ ਸਨ । ਇਹ ਸਭ ਦੇਖ ਗੁਰੂ ਜੀ ਨੇ ਕਿਹਾ , “ ਤੁਹਾਨੂੰ ਤਾਂ ਨਹੀਂ ਸੀ ਕਿਹਾ ਕਿ ਬਾਲਣ ਦੀ ਲਿਆਓ । ਤੁਸੀਂ ਤਾਂ ਜਥੇਦਾਰ ਹੋ । ਭਾਈ ਜੀ ਨੇ ਹੱਥ ਜੋੜ ਕਿਹਾ : ਸੱਚੇ ਪਾਤਸ਼ਾਹ ਤੁਸੀਂ ਹੀ ਤਾਂ ਫ਼ਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿਚੋਂ ਲੰਗਰ ਲਈ ਲੱਕੜ ਕੱਟ ਲਿਆਓ । ਮੈਂ ਵੀ ਤਾਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ । ਸਿੱਖ ਤੋਂ ਉੱਚਾ ਹੋਰ ਕੋਈ ਰੁਤਬਾ ਮੇਰੀ ਨਜ਼ਰ ਵਿਚ ਨਹੀਂ ਹੈ । ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਮਨ ਬਿਖਮ ਵਾਗ ਬਾਲਾ ਝਰ ਅਸੀਂ ਪਾਯਾ ਨ ਮੋ ਦਾਨਮ ਦਸਤਾਨੇ ਮਜ਼ਾਹਬ ) ਐਸਾ ਮਾਣ ਦਿੰਦੇ ਸਨ ਸਿੱਖ ਗੁਰੂ ਨੂੰ । ਗੁਰੂ ਵੀ ਉਨ੍ਹਾਂ ਤੋਂ ਸਦਕੇ ਜਾਂਦੇ ਸਨ । ਭਾਈ ਨੰਦ ਲਾਲ ਜੀ ਨੇ ਵੀ ਇਕ ਵਾਰ ਵਿਚ ਕਿਹਾ ਸੀ ਕਿ ਅਸੀਂ ਉਦੇ ਆਸ਼ਕ ਹਾਂ ਜੋ ਸਾਡਾ ਵੀ ਆਸ਼ਕ ਹੈ । ਜਦ ਸਿੱਖ ਗੁਰੂ ਜੀ ਨੂੰ ਅੱਜ ਵੀ ਸੱਚੇ ਮਨ ਨਾਲ ਪੁਕਾਰਦੇ ਹਨ ਉਹ ਹਾਜ਼ਰ ਹੋ ਜਾਂਦੇ ਹਨ । ਜਿਸ ਤਰ੍ਹਾਂ ਸਿੱਖ ਗੁਰੂ ਦੇ ਹੁਕਮ ਦਾ ਪਹਿਰਾ ਦੇਂਦੇ ਹਨ , ਗੁਰੂ ਵੀ ਉਨ੍ਹਾਂ ਦੇ ਸਿਰ ‘ ਤੇ ਮਿਹਰ ਦੀ ਨਜ਼ਰ ਰੱਖਦੇ ਹਨ ।
ਬਾਬਾ ਬੁੱਢਾ ਜੀ ਦੇ ਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ | ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ । ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ ।
ਜੋਰਾਵਰ ਸਿੰਘ ਤਰਸਿੱਕਾ ।

ਭਾਈ ਸ਼ੀਆਂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਹਨ। ਬੜੇ ਹੀ ਸਿਦਕੀ ਸਿੱਖ ਸਨ। ਇਨ੍ਹਾਂ ਤੋਂ ਹੀ ਭਾਈ ਲਹਿਣਾ ਜੀ ਨੂੰ ਪ੍ਰੇਰਨਾ ਮਿਲੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਜੀ ਬਣੇ। ਭਾਈ ਸ਼ੀਆਂ ਜੀ ਇੱਕ ਗਰੀਬ ਤੇ ਕਿਰਤੀ ਸਿੱਖ ਸਨ। ਜਿਹੜੇ ਕਿ ਲਕੜਾਂ ਵੱਡ ਕੇ ਗੁਜ਼ਾਰਾ ਕਰਦੇ ਸਨ। ਸਮਾਂ ਐਸਾ ਆਇਆ ਕਿ ਕਈ ਦਿਨਾਂ ਬਾਅਦ ਰੁਜ਼ਗਾਰ ਮਿਲਿਆ ਥੋੜੇ ਬਹੁਤ ਪੈਸੇ ਬਣੇ ਜਿਨ੍ਹਾਂ ਨੂੰ ਲੈ ਕੇ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਜਿਨ੍ਹਾਂ ਦੀ ਪਿੰਡ ਵਿਚ ਕਰਿਆਨੇ ਦੀ ਹੱਟੀ ਸੀ ਕੋਲ ਗਏ ਭਾਈ ਲਹਿਣਾ ਜੀ ਦਾ ਸੁਭਾਅ ਸੀ ਜੇ ਕੋਈ ਦੁਕਾਨ ਤੇ ਗਰੀਬ ਜਾਂ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ। ਜਦ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਦੀ ਦੁਕਾਨ ਤੇ ਪਹੁੰਚੇ ਤੇ ਭਾਈ ਸ਼ੀਆਂ ਜੀ ਨੇ ਜੋ ਥੋੜ੍ਹੇ ਬਹੁਤ ਪੈਸੇ ਬਣੇ ਸਨ ਭਾਈ ਲਹਿਣਾ ਜੀ ਨੂੰ ਦਿਤੇ ਤੇ ਕਿਹਾ ਕਿ ਭਾਈ ਜੀ ਇਨ੍ਹਾਂ ਦੀ ਦਾਲ ਤੇ ਕੁਝ ਆਟਾ ਦੇ ਦੇਵੋ। ਭਾਈ ਲਹਿਣਾ ਜੀ ਨੇ ਸੋਚਿਆ ਇਨੇ ਥੋੜ੍ਹੇ ਪੈਸਿਆਂ ਨਾਲ ਕੀ ਆਉਣਾ ਤੇ ਭਾਈ ਲਹਿਣਾ ਜੀ ਨੇ ਥੋੜ੍ਹਾ ਆਟਾ ਦੋ ਬੁੱਕਾਂ ਆਪਣੇ ਕੋਲੋਂ ਪਾ ਦਿਂਤੀਆਂ ਤੇ ਦਸ ਦਿੱਤਾ ਕਿ ਭਾਈ ਤੇਰੇ ਪੈਸੇ ਬਹੁਤ ਥੋੜੇ ਸਨ। ਇਸ ਲਈ ਮੈਂ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੱਤਾ ਹੈ। ਇਹ ਸੁਣ ਕੇ ਭਾਈ ਸ਼ੀਆਂ ਜੀ ਨੇ ਕਿਹਾ ਕਿ ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸਿਦਕ ਵਿੱਚ ਰਹਿਣਾ ਜੋ ਪ੍ਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਹੁਕਮ ਮਨ ਕੇ ਰਜ਼ਾ ਵਿਚ ਰਹਿਣਾ ਇਸ ਲਈ ਭਾਈ ਤੂੰ ਆਪਣਾ ਵੱਧ ਪਾਇਆ ਆਟਾ ਕਢ ਲੈ ਨਹੀਂ ਤੂੰ ਪੈਸੇ ਵੀ ਰੱਖ ਤੇ ਮੈਂ ਤੇਰੇ ਤੋਂ ਰਾਸ਼ਨ ਹੀ ਨਹੀਂ ਲੈਂਦਾ। ਭਾਈ ਲਹਿਣਾ ਜੀ ਨੇ ਮਜ਼ਬੂਰਨ ਵਧ ਪਾਇਆ ਆਟਾ ਕੱਢ ਲਿਆ ਤੇ ਭਾਈ ਸ਼ੀਆਂ ਜੀ ਦੇ ਪਿੱਛੇ ਪਿੱਛੇ ਦੁਕਾਨ ਵਧਾ ਕੇ ਚਲ ਪਏ ਕਿ ਦੇਖਾਂ ਤਾਂ ਸਹੀ ਏਨੇ ਕੁ ਰਾਸ਼ਨ ਦਾ ਇਹ ਕਰਦਾ ਕੀ ਹੈ। ਜਦ ਭਾਈ ਸ਼ੀਆਂ ਜੀ ਘਰ ਪਹੁੰਚੇ ਤਾਂ ਆਵਾਜ਼ ਦਿੱਤੀ ਓ ਭਾਗਵਾਨੇ ਆ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਰਿਜ਼ਕ ਬਖਸ਼ਿਆ ਹੈ ਲੈ ਪਕਾ ਤੇ ਖਾਈਏ। ਅਗੋਂ ਭਾਈ ਸ਼ੀਆਂ ਜੀ ਦੀ ਘਰਵਾਲੀ ਵੀ ਗੁਰੂ ਦੇ ਰੰਗ ਵਿਚ ਰੰਗੀ ਹੋਈ ਸੀ ਉਸਨੇ ਥੋੜਾ ਜਿਹਾ ਰਾਸ਼ਨ ਦੇਖ ਕੇ ਇਹ ਨਹੀਂ ਕਿਹਾ ਕਿ ਏਨੇ ਕੁ ਨੂੰ ਮੈਂ ਸਿਰ ਵਿਚ ਮਾਰਾਂ ਨਹੀਂ ਉਸ ਨੇ ਵੀ ਭਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਕਰਦੇ ਪ੍ਰਸ਼ਾਦਾ ਤਿਆਰ ਕੀਤਾ ਜਿਨ੍ਹਾਂ ਕੂ ਆਟਾ ਸੀ ਉਸ ਨਾਲ ਗਿਣਤੀ ਦੇ ਤਿੰਨ ਪ੍ਰਸ਼ਾਦੇ ਤਿਆਰ ਹੋਏ। ਇਹ ਦੇਖ ਕੇ ਦੋਨੋਂ ਜੀਅ ਆਪਸ ਵਿਚ ਲੜ ਪਏ। ਲੜਾਈ ਦੋਨਾਂ ਜੀਆਂ ਚ ਆਪਣੇ ਵਾਲੀ ਨਹੀਂ ਹੋਈ ਸਗੋਂ ਇਹ ਹੋਈ ਕਿ ਪਤਨੀ ਕਹੇ ਕਿ ਸਾਂਈ ਜੀ ਤੁਸੀਂ ਬਾਹਰ ਕੰਮ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਛਕੋ ਮੈਂ ਇਕ ਛਕ ਲਵਾਂਗੀ ਤੇ ਭਾਈ ਜੀ ਕਹਿਣ ਭਾਗਵਾਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ ਤੂੰ ਦੋ ਛਕ ਮੈਂ ਇਕ ਛਕ ਲਵਾਂਗਾ। ਭਾਈ ਲਹਿਣਾ ਜੀ ਬਾਹਰ ਲੁਕ ਕੇ ਖੜੇ ਸਭ ਕੁਝ ਦੇਖ ਰਹੇ ਸਨ। ਕਿ ਇਨ੍ਹਾਂ ਸਿਦਕ ਇਨੇ ਨੂੰ ਇੱਕ ਜੋਗੀ ਆਇਆ ਉਸ ਨੇ ਅਲਖ ਜਗਾਇਆ ਤੇ ਆਵਾਜ਼ ਦਿੱਤੀ ਇਗ ਜੋਗੀ ਸਾਰੇ ਪਿੰਡਾਂ ਚੋਂ ਮੰਗ ਕੇ ਆਇਆ ਸੀ ਪਰ ਕਿਸੇ ਨੇ ਖੈਰ ਨਹੀਂ ਸੀ ਪਾਈ। ਹੁਣ ਪੁਛ ਪੁਛਾ ਕੇ ਭਾਈ ਸ਼ੀਆਂ ਜੀ ਦੇ ਘਰ ਪੁੱਜਾ ਸੀ। ਭਾਈ ਸ਼ੀਆਂ ਜੀ ਨੇ ਬੜੇ ਸਤਿਕਾਰ ਨਾਲ ਜੋਗੀ ਜੀ ਨੂੰ ਅੰਦਰ ਬੁਲਾਇਆ ਹੱਥ ਪੈਰ ਧੁਵਾਏ ਤੇ ਪ੍ਰਸ਼ਾਦਾ ਛਕਣ ਨੂੰ ਦਿੱਤਾ। ਸਾਡੇ ਵਾਂਗੂ ਨਹੀਂ ਜੇ ਘਰ ਚ ਕੁਝ ਖਾਣ ਨੂੰ ਬਣਾਇਆ ਹੋਵੇ ਜਾਂ ਮੰਗਵਾਇਆ ਹੋਵੇ ਤੇ ਉਤੋਂ ਕੋਈ ਆ ਜਾਵੇ ਤਾਂ ਅਸੀਂ ਮੱਥੇ ਤੇ ਵਟ ਪਾ ਲੈਣੇ ਆ ਕਿ ਇਹ ਕਿਧਰੋਂ ਆ ਗਿਆ ਲੋਕ ਕੁਝ ਖਾਣ ਵੀ ਨਹੀਂ ਦਿੰਦੇ। ਨਹੀਂ ਸਗੋਂ ਭਾਈ ਸ਼ੀਆਂ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਦੇਖ ਭਾਗਵਾਨੇ ਆਪਾਂ ਲੜਦੇ ਸਾਂ ਗੁਰੂ ਸਾਹਿਬ ਨੇ ਆਪਣੀ ਲੜਾਈ ਨੂੰ ਮੇਟਣ ਲਈ ਇਕ ਪਿਆਰਾ ਹੋਰ ਭੇਜ ਦਿੱਤਾ ਹੁਣ ਅਸੀਂ ਤਿੰਨੇ ਇੱਕ ਇੱਕ ਪ੍ਰਸ਼ਾਦਾ ਛਕ ਲਵਾਂਗੇ ਜੋਗੀ ਬਹੁਤ ਦਿਨਾਂ ਦਾ ਭੁੱਖਾ ਸੀ ਉਸ ਨੇ ਇਕ ਪ੍ਰਸ਼ਾਦਾ ਛਕ ਕੇ ਇਕ ਹੋਰ ਮੰਗ ਲਿਆ। ਭਾਈ ਸ਼ੀਆਂ ਜੀ ਨੇ ਖੁਸ਼ੀ ਖੁਸ਼ੀ ਉਸ ਨੂੰ ਦੂਸਰਾ ਪ੍ਰਸ਼ਾਦਾ ਦਿੱਤਾ ਤੇ ਆਪ ਦੋਨਾਂ ਜੀਆਂ ਨੇ ਇਕ ਪ੍ਰਸ਼ਾਦਾ ਅੱਧਾ ਅੱਧਾ ਕਰਕੇ ਛਕ ਲਿਆ। ਇਹ ਦੇਖ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ਚੋਂ ਹੰਝੂ ਵਗ ਤੁਰੇ ਤੇ ਭਾਈ ਸ਼ੀਆਂ ਜੀ ਦੇ ਪੈਰ ਫੜ ਲਏ ਕਿ ਮੈਨੂੰ ਵੀ ਦਸ ਕੌਣ ਆ ਤੇਰਾ ਗੁਰੂ ਜਿਸ ਨੇ ਤੇਰੇ ਵਿਚ ਏਨਾ ਸਿਦਕ ਭਰ ਦਿਤਾ ਮੈਨੂੰ ਵੀ ਉਸ ਕੋਲ ਲੈ ਚਲ।ਭਾਈ ਸ਼ੀਆਂ ਜੀ ਦੇ ਜੀਵਣ ਤੋਂ ਹੀ ਪ੍ਰਭਾਵਿਤ ਹੋਕੇ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਗਏ ਤੇ ਗੁਰੂ ਅੰਗਦ ਦੇਵ ਜੀ ਬਣੇ। ਇਹ ਸੀ ਸਿੱਖੀ ਦਾ ਪ੍ਰਚਾਰ ਸਿੱਖ ਦਾ ਜੀਵਨ ਹੀ ਸਿੱਖੀ ਦਾ ਅਸਲੀ ਪ੍ਰਚਾਰ ਹੈ। ਤੁਹਾਡਾ ਜੀਵਣ ਹੀ ਅਜਿਹਾ ਹੋਵੇ ਕਿ ਅਗਲਾ ਆਪੇ ਆਖੇ ਕਿ ਕੌਣ ਹੈ ਤੇਰਾ ਗੁਰੂ ਮੈਨੂੰ ਵੀ ਮਿਲਾ ਇਹ ਥੋੜਾ ਕਿ ਗੁਰੂ ਦੀ ਮਹਿਮਾਂ ਦੀਆਂ ਅਸੀਂ ਸਾਖੀਆਂ ਸੁਣਾਈ ਜਾਈਏ ਕਿ ਗੁਰੂ ਏਦਾਂ ਗੁਰੂ ਏਦਾਂ ਤੇ ਸਾਡੇ ਆਪਣੇ ਜੀਵਣ ਚੋਂ ਸਿੱਖੀ ਦੀ ਮਹਿਕ ਆਵੇ ਹੀ ਕੋਈ ਨਾ। ਜਿਨ੍ਹਾਂ ਚਿਰ ਸਾਡਾ ਜੀਵਨ ਸਿੱਖੀ ਰੰਗ ਵਿਚ ਨਹੀਂ ਰੰਗਿਆ ਜਾਂਦਾ ਕੋਈ ਵੀ ਪ੍ਰਚਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਧਰਮ ਵਿਚ ਵਾਧਾ ਨਹੀਂ ਕਰ ਸਕਦਾ।

Begin typing your search term above and press enter to search. Press ESC to cancel.

Back To Top