वडहंसु महला ३ ॥ मन मेरिआ तू सदा सचु समालि जीउ ॥ आपणै घरि तू सुखि वसहि पोहि न सकै जमकालु जीउ ॥ कालु जालु जमु जोहि न साकै साचै सबदि लिव लाए ॥ सदा सचि रता मनु निरमलु आवणु जाणु रहाए ॥ दूजै भाइ भरमि विगुती मनमुखि मोही जमकालि ॥ कहै नानकु सुणि मन मेरे तू सदा सचु समालि ॥१॥
हे मेरे मन! सदा कायम रहने वाले परमात्मा को तूँ हमेशा अपने अंदर बसाय रख, (इस की बरकत से) तू अपने अंदर आत्मा में आनंद से रहेगा, आत्मिक मौत तेरे ऊपर जौर नहीं डाल सकेगी । जो मनुख प्रभु में, गुरु शब्द में, सुरत जोड़े रखता है, मौत उसकी तरफ नहीं देख सकती, उस का मन परमात्मा के रंग में रंगा रहके पवित्र हो जाता है, उस का जनम मरण का दौर ख़तम हो जाता है। परन्तु अपने मन के पीछे चलने वाली मनुखता माया के प्यार व् भटकना में परेशान रहती है, आत्मिक मौत ने उसे अपने मोह में फांस रखा होता है। (इस लिए ) नानक कहते हैं, हे मेरे मन! (मेरी बात)सुन, तू सदा थिर प्रभु को अपने मन में बसाये रख। १।
ਅੰਗ : 569
ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
ਅਰਥ: ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।
ਮਾਤਾ ਕਿਸ਼ਨ ਕੌਰ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਹਿਲ ਸਨ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ ।
ਬੀਬੀ ਕਿਸ਼ਨ ਕੌਰ ਜੀ ਦਾ ਜਨਮ ੧੬੩੨ ਦੇ ਲੱਗਭਗ ਭਾਈ ਦਇਆ ਰਾਮ ਜੀ ਅਨੂਪ ਨਗਰ ਵਾਸੀ ਦੇ ਘਰ ਹੋਇਆ । ਪ੍ਰੋ . ਸਤਿਬੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਗਿ : ਗਿਆਨ ਸਿੰਘ ਤੇ ਭਾਈ ਸੰਤੋਖ ਸਿੰਘ ਅਨੁਸਾਰ ਅਨੂਪ ਨਗਰ ਬੁਲੰਦ ਸ਼ਹਿਰ ਯੂ . ਪੀ . ਤੋਂ ਪੰਦਰਾਂ ਮੀਲ ਪੂਰਬ – ਦੱਖਣ ਵਲ ਹੈ । ਪਰ ਪਿਆਰਾ ਸਿੰਘ ਪਦਮ ਸੰਪਾਦਿਕ “ ਗੁਰੂ ਸਾਖੀਆਂ ਸਾਖੀ ਚੌਥੀ ਦੇ ਫੁੱਟ ਨੋਟ ਤੇ ਲਿਖਿਆ ਹੈ ਕਿ ਇਹ ਪਿੰਡ ਜ਼ਿਲ੍ਹਾ ਗੁਜਰਾਵਾਲਾਂ ਪਾਕਿਸਤਾਨ ਵਿੱਚ ਸਥਿਤ ਹੈ ਠੀਕ ਪ੍ਰਤੀਤ ਹੁੰਦਾ ਹੈ । ਜਿਹੜਾ ਕਿ ਅਗੇ ਵਿਆਹ ਬਾਰੇ ਲਿਖਤ ਅਨੁਸਾਰ ਬਿਲਕੁੱਲ ਸਪਸ਼ਟ ਹੋ ਜਾਂਦਾ ਹੈ । ਜਿਥੇ ਲਿਖਿਆ ਹੈ- ਬਰਾਤ ਦਰਿਆ ਸਤਲੁਜ , ਬਿਆਸਾ ਤੇ ਰਾਵੀ ਨੂੰ ਪਾਰ ਕਰਨ ਉਪਰੰਤ ਅਨੂਪ ਨਗਰ ਪੁੱਜੇ ।
ਗੁਰੂ ਹਰਿ ਰਾਇ ਜੀ ਦਾ ਵਿਆਹ
ਭਾਈ ਕਾਨ੍ਹ ਸਿੰਘ ਨਾਭਾ ਲਿਖਦਾ ਹੈ “ ਸਿੱਖ ਕੌਮ ਸਤਵੇਂ ਪਾਤਸ਼ਾਹ ਜਿਨ੍ਹਾਂ ਦਾ ਜਨਮ ੨੦ ਮਾਘ ਸੰਮਤ ੧੬੮੬ ( ੨੬ ਫਰਵਰੀ ਸੰਨ ੧੬੩੦ ) ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਕੀਰਤਪੁਰ ਹੋਇਆ | ਹਾੜ ਵਧੀ ਤਿੰਨ ਸਮਤ ੧੬੭੯ ਨੂੰ ਅਨੂਪ ਨਗਰ ਜ਼ਿਲਾ ਬੁਲੰਦ ਸ਼ਹਿਬ ਯੂ . ਪੀ . ਨਿਵਾਸੀ ਭਾਈ ਦਇਆ ਰਾਮ ਦੀ ਪੁਤਰੀ ਨਾਲ ਹੋਇਆ ਮਹਾਨ ਕੋਸ਼ ੨੬੭ ਪੰਨਾ । ਪੋ , ਸਤਿਬੀਰ ਸਿੰਘ ਲਿਖਦਾ ਹੈ ਕਿ “ ਜਦ ਹਰਿਰਾਇ ਸਤਾਰਾਂ ਸਾਲਾਂ ਦੇ ਹੋਏ ਤਾਂ ਜੂਨ ੧੬੪੭ ਵਿਚ ਸੁਲੱਖਣੀ ਬੇਟੀ ਭਾਈ ਦਇਆ ਰਾਮ ਨਾਲ ਜੋ ਅਨੂਪ ਸ਼ਹਿਰ ( ਯੂ.ਪੀ. ) ਬਲੰਦ ਸ਼ਹਿਰ ਤੋਂ ਪੰਦਰਾਂ ਮੀਲ ਪੂਰਬ ਤੇ ਉਥੋਂ ਰਤਾ ਕੁ ਦੱਖਣ ਰਹਿੰਦੇ ਸਨ ਵਿਆਹ ਹੋਇਆ | ਸੌਹਰੇ ਘਰ ਦਾ ਨਾਂ ਕਿਸ਼ਨ ਕੌਰ ਰਖਿਆ ਗਿਆ । ਸਰੂਪ ਸਿੰਘ ਕੋਸ਼ਿਸ਼ ਸਾਖੀ ਪੰਜਵੀਂ ਗੁਰੂ ਕੀਆਂ ਸਾਖੀਆਂ ਪੁਸਤਕ ਵਿਚ ਇਵੇਂ ਲਿਖਦਾ ਹੈ “ ਮਾਤਾ ਬਸੀ ( ਨਿਹਾਲ ਕੌਰ ) ਕਿਸੇ ਸਮੇਂ ਸੁਲੱਖਣੀ ਕੋ ਤੈ ਬੈਣੀ ਕਬੀ ਕੋਟ ਕਲਿਆਨੀ ਕਹਿ ਕੇ ਬੁਲਾਤੀ ਥੀ ਕੇਸਰ ਸਿੰਘ ਛਿਬਰ ਗੁਰੂ ਜੀ ਦੇ ਵਿਆਹ ਬਾਰੇ ਇਉਂ ਲਿਖਦੇ ਹਨ : ਸੰਮਤ ਸੋਲਾਂ ਸੋਸਤਾਨਵੇ ਜਗਮਾਇ ॥ ਤਬ ਗੁਰੂਹਰਿ ਰਾਇ ਅਨੂਪ ਗਾਉ ਮੇਂ ਬਿਆਹੁ ਕਰਤੇ ਭਇ ॥
ਪਿਆਰਾ ਸਿੰਘ ਪਦਮ ਦੀ ਸੰਪਾਦਤ ਜਿਹੜੀ ਗੁਰਮੁਖੀ ਲਿਪੀ ਵਿਚ “ ਗੁਰੂ ਕੀਆਂ ਸਾਖੀਆ ‘ ਸਰੂਪ ਸਿੰਘ ਕੋਸ਼ਿਸ਼ ਸੰਮਤ ੧੮੪੭ ਜੇਠ ਮਹੀਨੇ ਦੀ ਪੰਦਰਾਂ ਭਾਦਸ ਨਗਰ ਵਿਚ ਲਿਖੀ ਗਈ । ਫਿਰ ਉਸ ਦੀ ਇਕ ਨਕਲ ਫਗਨ ਸੁਦੀ ਦਸਮੀ ਸੰਮਤ ੧੯੨੫ ਨੂੰ ਛਜੂ ਸਿੰਘ ਭੱਟ ਨੇ ਭਾਦਸੋ ਨਗਰ ਵਿਚ ਹੋਈ । ਇਹ ਪਿਛਲੀਆਂ ਲਿਖੀਆਂ ਲਿਖਤਾਂ ਨਾਲੋਂ ਪ੍ਰਾਚੀਨ ਹੈ । ਇਸ ਲਈ ਇਹ ਲਿਖਤ ਉਪਰ ਲਿਖੀਆਂ ਨਾਲੋਂ ਪੁਰਾਣੀ ਹੈ ਇਸ ਲਈ ਇਸ ਨੂੰ ਪ੍ਰਮਾਨੀ ਜਾਇਜ਼ ਮੰਨਣਾ ਬਣਦਾ ਹੈ । ਇਸ ਵਿਚ ( ਗੁਰੂ ) ਹਰਿ ਰਾਇ ਸਾਹਿਬ ਦੇ ਵਿਆਹ ਬਾਰੇ ਇਉਂ ਅੰਕਤ ਹੈ : -ਏਕ ਦਿਹ ਦੋਆ ਰਾਮ ਸਿੱਲੀ ਖੱਤਰੀ ਅਨੂਪ ਨਗਰੀ ਸੇ ਕੀਰਤਪੁਰ ਆਇਆ । ਇਸ ਨੇ ਆਪਣੀ ਲੜਕੀ ਸੁਲੱਖਣੀ ਕੀ ਮੰਗਣੀ ( ਗੁਰੂ ) ਹਰਿਰਾਇ ਜੀ ਕੇ ਸਾਥ ਕੀ । ਤੀਜੇ ਬਰਸ ਇਸ ਸਾਹੇ ਕੀ ਚਿੱਠੀ ਲਿਖਾਇ ਕੀਰਤਪੁਰ ਭੇਜੀ । ਪ੍ਰੋਹਤ ਸਿੱਲੀਆਂ ਕਾ ਅਨੂਪ ਨਗਰੀ ਸੇ ਚਲ ਕੇ ਕੀਰਤਪੁਰ ਆਇ ਗਿਆ । ਮਾਤਾ ਬੱਸੀ ( ਮਾਤਾ ਨਿਹਾਲ ਕੌਰ ) ਜਹਾਂ ਦੋਹਾਂ ਸਾਹਿਬਜ਼ਾਦਿਆਂ ਧੀਰ ਮਲ ਤੇ ਹਰਿ ਰਾਇ ਕੋ ਬਿਠਾਇ ਕਰ ਸ੍ਰੀ ਗ੍ਰੰਥ ਸਾਹਿਬ ਕਾ ਵਿਚਾਰ ਕਰਾਇ ਰਹੀ ਸੀ । ਦੀਵਾਨ ਦਰਗ਼ਾਹ ਮਲ , ਪ੍ਰੋਹਤ ਕੋ ਵਹਾਂ ਲੈ ਕੇ ਆ ਗਿਆ ਆਗੇ ਸੇ ਮਾਤਾ ਜੀ ਨੇ ਪ੍ਰੋਹਤ ਕੋ ਬੈਠਨੇ ਕੇ ਲੀਏ ਮੂੜਾ ਦਿਆ । ਦੀਵਾਨ ਸਾਹੇ ਦੀ ਚਿੱਠੀ ਬਾਚ ਕੇ ਸੁਣਾਈ । ਕਹਾ ਮਾਤਾ ਜੀ ਸ੍ਰੀ ਹਰਿਰਾਇ ਜੀ ਦਾ ਸ਼ੁਭ ਬਿਵਾਹ ਕਾ ਸੁਭ ਦਿਵਸ ਸੰਮਤ ਸੌਲਾ ਸੈ ਸਤਾਨਵੇਂ ਸੱਤ ਹਾੜ ਕਾ ਹੈ।ਤਿਆਰੀ ਕਰਨੀ ਚਾਹੀਏ । ਕੀਰਤਪੁਰ ਸੇ ਅਨੂਪ ਨਗਰ ਜਾਨੇ ਕੇ ਲੀਏ ਜਨੇਤ ਤਿਆਰ ਹੋਣ ਲੱਗੀ । ਗੁਰੂ ਹਰਿਗੋਬਿੰਦ ਜੀ ਨੇ ਬੇਟੇ ਅਣੀ ਰਾਇ ਕੋ ਸਾਰੀ ਵਾਰਤਾ ਸਮਝਾਇ ਕੇ ਤਿਆਰ ਕੀਆ । ਜਨੇਤ ਕੇ ਸਾਥ ਸੂਰਜ ਮੱਲ , ਸ੍ਰੀ ਤੇਗ ਬਹਾਦਰ , ਸ੍ਰੀ ਧੀਰ ਮਲ ਜੀ ਸਾਰੇ ਆਇ ॥
ਜਨੇਤ ਕੀਰਤਪੁਰ ਸੇ ਚਲ ਕਰ ਦਰਿਆਏ ਸਤਲੁਜ , ਬਿਆਸ , ਰਾਵੀ ਪਾਰ ਹੋਇਕੇ ਅਨੂਪ ਨਗਰੀ ਮੇਂ ਜਾਇ ਪਹੁੰਚੀ । ਦੁਆ ਰਾਮ ਸਿੱਲੀ ਨੇ ਇਨ ਕੋ ਆਨੇ ਕਾ ਬੜਾ ਆਓ ਭਗਤ ਕੀਆ । ਅਗਲੇ ਦਿਨ ਇਨ ਕੀ ਬੇਟੀ ਸੁਲੱਖਣੀ ਦਾ ਬਿਵਾਹ ਹਰਿਰਾਇ ਜੀ ਸੰਗ ਹੂਆ । ਤੀਜੇ ਦਿਨ ਡੋਲੀ ਅਨੂਪ ਗਾਓ ਸੇ ਵਿਦਿਆ ਹੋਈ । ਜਨੇਤ ਵਾਪਸੀ ਸਨੇ ਸੁਨੇ ਕੀਰਤਪੁਰ ਨਗਰੀ ਮੇ ਆਏ ਗਈ | ਮਾਤਾ ਬੱਸੀ ਨੇ ਬੇਟੇ ਕੇ ਵਿਆਹ ਕੀ ਖੁਸ਼ੀ ਮੇ ਸਾਰੇ ਸ਼ਗਨ ਮਨਾਏ । ਅਤਿਥ ਅਰਥੀ ਕੋ ਮਨ ਬਾਂਛਤ ਦਾਨ ਦੀਆਂ । ਪਾਂਚ ਦਿਹੁੰ ਡੋਲੀ । ਕੀਰਤਪੁਰ ਪੁਰ ਮੈਂ ਰਹਿ ਕੇ ਵਾਪਸ ਅਨੂਪ ਨਗਰੀ ਕੋ ਆਈ।ਦੁਆ ਰਾਮ ਕੁਝ ਕਾਲ ਅਰੂਪ ਗਾਓਂ ਮੇਂ ਰਹਿ ਕੇ – ਕੋਟ ਕਲਿਆਨਪੁਰ ਮੇ ਚਲ ਆਇਆ ਦੂਜੇ ਬਰਖ ਸਾਲ ਸਤਰਾਂ ਸੈ ਨੜਿਨਮੇਂ ਅਸਾਡ ਤੀਜ ਕੇ ਦਿਹੁੰ ਬੇਟੀ ਸੁਲੱਖਣੀ ਦਾ ਮੁਕਲਾਵਾ ਤੋਰਾ ਕੀਰਤਪੁਰ ਮਾਤਾ ਬੱਸੀ ਨੇ ਸਿਰਵਾਰਨਾ ਕੀਆ ਔਰ ਖੁਸ਼ੀਆਂ ਮਣਾਈਆਂ । ਅਥਿਤ ਅਰਥੀ ( ਡੋਲੀ ਚੁੱਕਣ ਵਾਲੇ ਕੁਹਾਰ ) ਸਭਨਾ ਨੇ ਮਨ ਬਾਂਛਤ ਦਾਨ ਪਾਇਆ ॥੫ ॥
ਮਾਤਾ ਸੁਲੱਖਣੀ ਜੀ ਪੇਕਿਆਂ ਦਾ ਨਾਂਮ ਸੀ ਮਾਤਾ ਕਿਸ਼ਨ ਕੌਰ ਸਹੁਰਾ ਘਰ ਦਾ ਨਾਂਮ ਸੀ।
ਗੁਰੂ ਹਰਿ ਰਾਏ ਸਾਹਿਬ ਜੀ ਦੇ ਘਰ ਤੇ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਤਿੰਨ ਬੱਚਿਆਂ ਨੇ ਜਨਮ ਲਿਆ। ਵੱਡੇ ਬਾਬਾ ਰਾਮ ਰਾਏ ਜੀ ਉਸ ਤੋ ਬਾਅਦ ਇਕ ਧੀ ਬੀਬੀ ਰੂਪ ਕੌਰ ਜੀ ਤੇ ਸੱਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ।
ਮਾਤਾ ਕ੍ਰਿਸ਼ਨ ਕੌਰ ਜੀ ਨੂੰ ਗੁਰੂ ਜੀ ਹੋਰਾਂ ਨਾਮ ਜਪਣ , ਸਿਮਰਨ ਕਰਨ ਤੇ ਹੋਰਾਂ ਨੂੰ ਨਾਮ ਬਾਣੀ ਵੱਲ ਪ੍ਰੇਰਨ ਲਈ ਕਿਹਾ । ਆਪਣੀ ਹਉਮੈ ਨੂੰ ਤਿਆਗ ਸੰਗਤ ਦੀ ਸੇਵਾ ਅਤੇ ਆਪਣੀ ਹੱਥੀਂ ਲੰਗਰ ਤਿਆਰ , ਗੁਰੂ ਕਾ ਲੰਗਰ ਚਲਾਉਣ , ਵਰਤਨ ਤੋਂ ਪਹਿਲਾਂ ਨਗਾਰਾ ਵਜਾਉਣਾ ਤਾਂ ਕਿ ਹਰ ਕੋਈ ਦੂਰੋਂ – ਨੇੜਿਓ ਇਹ ਆਵਾਜ਼ ਸੁਣ ਆਪਣੀ ਭੁੱਖ ਤ੍ਰਿਪਤ ਕਰ ਸਕਣ । ਗੁਰੂ ਜੀ ਇਹ ਵੀ ਆਦੇਸ਼ ਦਿੱਤਾ ਕਿ ਹਰ ਇਕ ਅਭਿਲਾਸ਼ੀ ਨੂੰ ਗੁਰੂ ਰੂਪ ਸਮਝ ਕੇ ਸੇਵਾ ਕੀਤੀ ਜਾਵੇ । ਇਹੋ ਹੀ ਉਪਦੇਸ਼ ਗੁਰੂ ਜੀ ਹੋਰਾਂ ਭਾ ਭਗਤੂ ਤੇ ਭਾਈ ਫੇਰੂ ਜੀ ਨੂੰ ਵੀ ਕਿਹਾ ਸੀ । ਭਾ : ਮੀਹਾਂ ਆਦਿ ਸਿੱਖਾਂ ਨੂੰ ਵੀ ਏਸੇ ਤਰ੍ਹਾਂ ਨਿਸ਼ਕਾਮ ਲੰਗਰ ਚਲਾਉਣ ਲਈ ਦਿੱਤਾ ਸੀ । ਇਨ੍ਹਾਂ ਸਿੱਖਾਂ ਤੇ ਮਾਤਾ ਕਿਸ਼ਨ ਕੌਰ ਨੇ ਆਪਣੇ ਲੰਗਰ ਬੜੇ ਸੁਚੱਜੇ ਢੰਗ ਤੇ ਸਿਦਕ ਤੇ ਪਿਆਰ ਨਾਲ ਚਲਾਏ । ਮਾਤਾ ਆਈ ਸੰਗਤ ਨੂੰ ਆਪਣੀ ਸੰਤਾਨ ਮੰਨ ਲੰਗਰ ਛਕਾਅ ਕੇ ਖੁਸ਼ ਹੁੰਦੀ । ਭਾਵੇਂ ਗੁਰੂ ਜੀ ਬਹੁਤਾ ਸਮਾਂ ਪ੍ਰਚਾਰ ਦੌਰਿਆਂ ਵਿਚ ਬਤੀਤ ਕੀਤਾ । ਮਾਤਾ ਜੀ ਹਰ ਸਮੇਂ ਆਪ ਦੇ ਸਾਥ ਰਹੇ । ਸਾਰੀ ਸੰਗਤ ਤੇ ਬਾਹਰੋਂ ਮਿਲਣ ਆਏ ਜਗਿਆਸੂਆਂ ਦੀ ਸੇਵਾ ਸੰਭਾਲ ਵੀ ਮਾਤਾ ਜੀ ਨੇ ਖਿੜੇ ਮੱਥੇ ਕੀਤੀ । ਹਰ ਇਕ ਨੂੰ ਬਰਾਬਰ ਦਾ ਪਿਆਰ , ਮਿੱਠਾ ਬੋਲ , ਧੀਰੇ ਤੇ ਨਿਘੇ ਸੁਭਾ ਨਾਲ ਨਿਵਾਜਿਆ । ਗੁਰੂ ਜੀ ਆਪ ਦੇ ਇਸ ਚੰਗੇ ਸੁਭਾਵ ਤੋਂ ਬੜੇ ਪ੍ਰਸ਼ਨ ਤੇ ਸੁੰਤਸ਼ਟ ਸਨ ।
ਗੁਰੂ ਹਰਿ ਰਾਇ ਸੀ ੬ ਅਕਤੂਬਰ ੧੬੬੨ ਐਤਵਾਰ ਜੋਤੀ – ਜੋਤਿ ਸਮਾ ਗਏ।ਗੁਰੂ ਹਰਿਕ੍ਰਿਸ਼ਨ ਦੀ ਆਯੂ ਉਸ ਸਮੇਂ ਕੇਵਲ ਸਵਾ ਪੰਜ ਸਾਲ ਸੀ । ਉਸ ਵੇਲੇ ਅਫ਼ਸੋਸ ਲਈ ਆਏ ਗਏ ਸਿੱਖਾਂ ਦੀ ਮਾਤਾ ਕਿਸ਼ਨ ਕੌਰ ਨੇ ਬੜੇ ਚੰਗੇ ਢੰਗ ਸੇਵਾ ਸੰਭਾਲ ਕਰ ਮਾਤਾ ਬੱਸੀ ( ਨਿਹਾਲ ਕੌਰ ) ਦਾ ਕਾਫੀ ਹੱਥ ਵਟਾਇਆ ਭਾਵੇਂ ਹੋਰ ਵੀ ਮੁੱਖੀ ਸਿੱਖ ਇਹ ਜ਼ਿਮੇਵਾਰੀ ਨਿਭਾਉਂਦੇ ਰਹੇ ਗੁਰੂ ਕੀ ਸਾਖੀਆਂ ਵਿਚ ਲਿਖਿਆ ਹੈ ਕਿ “ ਬਾਬਾ ਸੂਰਜ ਮਲ ਜੀ , ਮਾਤਾ ਬੱਸੀ , ਸੁਲੱਖਣੀ ( ਕਿਸ਼ਨ ਕੌਰ ) ਬਾਹਰੋਂ ਆਈਆਂ ਸੰਗਤਾਂ ਦੀ ਹਰ ਤਰ੍ਹਾਂ ਦੀ ਦੇਖਭਾਲ ਕਰ ਰਹੇ ਸਨ । ਦੀਵਾਨ ਦਰਘਾਹ ਮੱਲ , ਭਾਈ ਮਨੀ ਰਾਮ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਚਲਾ ਰਹੇ ਸਨ । ਹੁਣ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰ ਗੱਦੀ ਤੇ ਪਧਾਰਨ ਤੇ ਬਾਬਾ ਰਾਮ ਰਾਇ , ਜਿਸ ਨੂੰ ਉਸ ਦੇ ਪਿਤਾ ਨੇ ਗੁਰੂ ਘਰ ਵੱਲੋਂ ਇਸ ਲਈ ਦੁਰਕਾਰ ਦਿੱਤਾ ਸੀ ਕਿ ਉਸ ਨੇ ਗੁਰਬਾਣੀ ਨੂੰ ਬਦਲ ਦਿੱਤਾ ਤੇ ਨਾਲ ਹੀ ਕਰਾਮਾਤਾਂ ਦਿਖਾ ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਦਾ ਸੀ । ਉਸ ਨੇ ਦਿੱਲੀ ਵਿਚ ਅਠਵਾਂ ਗੁਰੂ ਬਣ ਕਾਰ ਭੇਟਾ ਉਗਰਾਉਣੀ ਸ਼ੁਰੂ ਕਰ ਦਿੱਤੀ । ਕੁਝ ਭੁੱਲੜ ਉਸ ਦੀਆਂ ਕਰਾਮਾਤਾਂ ਕਰਕੇ ਉਸ ਦੇ ਪਿਛੇ ਲੱਗ ਪਏ । ਪਰ ਗੁਰੂ ਦਰਬਾਰ ਵੱਲੋਂ ਥਾਪੇ ਮਸੰਦਾਂ ਨੇ ਉਸ ਦੀ ਪ੍ਰਵਾਹ ਨਾ ਕੀਤੀ ਤੇ ਸਗੋਂ ਗੁਰੂ ਹਰਿ ਕ੍ਰਿਸ਼ਨ ਜੀ ਦੇ ਲੜ ਲੱਗੇ ਰਹੇ । ਡੇਢ ਕੁ ਸਾਲ ਇਹ ਝੂਠੀ
ਗੁਰਿਆਈ ਦੀ ਦੁਕਾਨ ਚਲਦੀ ਰਹੀ । ਜਦੋਂ ਸੰਗਤ ਨੂੰ ਗਿਆਨ ਹੋ ਗਿਆ ਤਾਂ ਇਸ ਨਾਲੋਂ ਟੁੱਟ ਗਏ । ਰਾਮ ਰਾਇ ਨੇ ਆਪਣੇ ਮਸੰਦਾਂ ਨੂੰ ਗੁਰਿਆਈ ਪ੍ਰਾਪਤ ਕਰਨ ਦੀ ਸਹਾਇਤਾ ਲਈ ਬਾਦਸ਼ਾਹ ਪਾਸ ਭੇਜਿਆ ਤੇ ਜਾ ਕੇ ਕਿਹਾ ਹਜ਼ਾਰੇ ਆਲਮ ! ਰਾਮ ਰਾਇ ਗੁਰੂ ਜੀ ਦਾ ਵੱਡਾ ਪੁੱਤਰ ਹੈ ਉਹ ਕਰਾਮਾਤਾਂ ਵੀ ਕਮਾਲ ਦੀਆਂ ਕਰਦਾ ਹੈ । ਗੁਰੂ ਹਰਿਕ੍ਰਿਸ਼ਨ ਇਸ ਦੇ ਛੋਟੇ ਭਰਾ ਨੂੰ ਦਿੱਲੀ ਸਦ ਦੋਵਾਂ ਦੀ ਪ੍ਰੀਖਿਆ ਲਈ ਜਾਵੇ । ਜੇ ਉਹ ਕੋਈ ਕਰਾਮਾਤ ਨਾ ਦਿਖਾਵੇ ਤਾਂ ਉਸ ਨੂੰ ਹੁਕਮ ਦੇ ਗੱਦੀ ਤੋਂ ਲਾਹ ਰਾਮ ਰਾਇ ਨੂੰ ਗੱਦੀ ਤੇ ਬਿਠਾਇਆ ਜਾਵੇ । ਅੰਨਾ ਕੀ ਭਾਲੇ ਦੋ ਅੱਖਾਂ ! ਉਹ ਤਾਂ ਪਹਿਲਾਂ ਹੀ ਕੋਈ ਢੁੱਚਰ ਲੱਭਦਾ ਸੀ । ਉਸ ਨੇ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ । ਜਦੋਂ ਔਰੰਗਜੇਬ ਦੀ ਇਸ ਮਾੜੀ ਚਾਲ ਦਾ ਪੱਤਾ ਦਿੱਲੀ ਤੇ ਕੀਰਤਪੁਰ ਦੀ ਸੰਗਤ ਤੇ ਮਾਤਾ ਕਿਸ਼ਨ ਕੌਰ ਨੂੰ ਲਗਾ ਤਾਂ ਚਿੰਤਾ ਤੁਰ ਹੋਏ । ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ ਔਰੰਗਜੇਬ ਦੇ ਮੱਥੇ ਨਹੀਂ ਲੱਗਣਾ । ਹੁਣ ਦਿੱਲੀ ਦੀ ਸੰਗਤ ਨੇ ਰਾਜਾ ਜੈ ਸਿੰਘ ਤੇ ਉਸ ਦੇ ਪੁੱਤਰ ਰਾਮ ਸਿੰਘ ਜੋ ਉਸ ਸਮੇਂ ਦਿੱਲੀ ਸਨ ਨੂੰ ਕਿਹਾ ਕਿ ਰਾਮ ਰਾਇ ਦੀ ਸਾਜ਼ਸ਼ ਤੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਚਾਇਆ ਜਾਵੇ । ਸਿੱਖ ਸੰਗਤ ਦੀ ਇਹ ਗਲ ਸੁਣ ਉਸ ਨੇ ਔਰੰਗਜੇਬ ਨੂੰ ਮਨਾ ਲਿਆ ਕਿ ਗੁਰੂ ਜੀ ਰਾਜੇ ਦੇ ਬੰਗਲੇ ਵਿਚ ਹੀ ਰਹਿਣਗੇ ਤੇ ਉਹ ਹੀ ਉਨ੍ਹਾਂ ਦੀ ਪ੍ਰੀਖਿਆ ਲਵੇਗਾ ਬਾਦਸ਼ਾਹ ਮੰਨ ਗਿਆ । ਬਾਦਸ਼ਾਹ ਦਾ ਸੱਦਾ ਮਿਲਣ ਤੇ ਗੁਰੂ ਹਰਿ ਕ੍ਰਿਸ਼ਨ ਜੀ ਨੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ । ਇਥੋਂ ਬਹੁਤ ਸੰਗਤ ਆਪ ਦੇ ਸਾਥ ਜਾਣ ਲਈ ਤਿਆਰ ਹੋ ਪਈ । ਪਰ ਗੁਰੂ ਜੀ ਦੇ ਹੁਕਮ ਅਨੁਸਾਰ ਮਾਤਾ ਕਿਸ਼ਨ ਕੌਰ ਤੇ ਮੁੱਖੀ ਗੁਰਸਿੱਖ ਨਾਲ ਟੁਰੇ । ਕਵੀ ਗੁਲਾਬ ਸਿੰਘ ਲਿਖਦਾ ਹੈ : ਮਾਤਾ ਜੀ ਕੋ ਕਹਿ ਤੇ ਭਏ ਹਮ ਸੰਗ ਡੈਮ ਭੀ ਦਿਲ ਚਲੋ । ਯਹੀ ਬਾਤ ਸੱਭ ਭਲੋ । ਬਚਨ ਮਾਨ ਮਾਤਾ ਜੀ ਕਹਾ ਸੋਈ ਸੱਤ ਜੋ ਤੁਮ ਮਨ ਚਾਹਾ ।
ਮਾਤਾ ਬੱਸੀ ( ਨਿਹਾਲ ਕੌਰ ) , ਮਾਤਾ ਕਿਸ਼ਨ ਕੋਰ ਭਾ : ਦਰਘਾਹ ਮੱਲ , ਨਾਲ ਸਨ । ਰੋਪੜ ਬਨੂੜ , ਰਾਜ ਪੁਰਾ , ਅੰਬਾਲਾ , ਪੰਜੋਖੜਾ ਆਦਿ ਪਿੰਡਾਂ ਵਿੱਚ ਵੀ ਗੁਰੂ ਜੀ ਸੰਗਤਾਂ ਨੂੰ ਤਾਰਦੇ , ਪ੍ਰਚਾਰ ਕਰਦੇ ਨਾਂਮ ਬਾਣੀ , ਪੇਟ ਪੂਰਤੀ ਦਾ ਲੰਗਰ ਰਾਹ ਵਿੱਚ ਲੋਕਾਈ ਨੂੰ ‘ ਛਕਾਉਂਦੇ ਗੁਰੂ ਜੀ ਦਿੱਲੀ ਪੁੱਜੇ । ਪੁੱਜਣ ਤੇ ਸਿੱਖ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਗੁਰੂ ਜੀ ਨੂੰ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਵਿਚ ਠਹਿਰਾਇਆ । ਏਥੇ ਦਿੱਲੀ ਦੇ ਫਕੀਰਾਂ , ਸੂਫੀਆਂ ਤੇ ਪੰਡਤਾਂ ਨੇ ਗੁਰੂ ਜੀ ਨਾਲ ਗਿਆਨ ਗੋਸ਼ਟੀਆਂ ਕੀਤੀਆਂ ਗੁਰੂ ਜੀ ਦੇ ਗਿਆਨ ਚਰਚਾ ਨੇ ਹਰ ਇਕ ਨੂੰ ਮੋਹ ਲਿਆ । ਰਾਜਾ ਜੈ ਸਿੰਘ ਨੇ ਵੀ ਅਛੋਪਲੇ ਪ੍ਰੀਖਿਆ ਲਈ । ਇਨ੍ਹਾਂ ਨੂੰ ਸਿੱਧ ਹੋ ਗਿਆ ਕਿ ਗੁਰੂ ਜੀ ਇਕ ਪੂਰਨ ਮਹਾਂ ਪੁਰਸ਼ ਹਨ । ਜਿਹੜਾ ਪ੍ਰਸ਼ਨ ਰਾਜ ਜੈ ਸਿੰਘ ਪੁਛਦਾ ਤਾਂ ਗੁਰੂ ਜੀ ਦਾ ਉਤਰ ਸੁਣ ਹੈਰਾਨ ਹੋ ਜਾਂਦਾ । ਦਿੱਲੀ ਦੀ ਸੰਗਤ ਨੇ ਰਾਮ ਰਾਇ ਦਾ ਸਾਥ ਛਡ ਦਿੱਤਾ । ਏਸੇ ਸਮੇਂ ਵਿਚ ਦਿੱਲੀ ਸ਼ਹਿਰ ਵਿਚ ਹੈਜ਼ਾ ਤੇ ਚੇਚਕ ( ਮਾਤਾ ) ਦੀ ਬੀਮਾਰੀ ਫੈਲ ਗਈ । ਬਹੁਤੇ ਲੋਕ ਸ਼ਹਿਰ ਛਡ ਕੇ ਜਮਨਾ ਦਰਿਆ ਕੰਢੇ ਆ ਡੇਰੇ ਲਾਏ । ਗੁਰੂ ਜੀ ਆਪਣੀ ਸਿੱਖ ਸੰਗਤ ਨਾਲ ਲੈ ਦਿਨ ਰਾਤ ਇਨ੍ਹਾਂ ਦੀਨ ਦੁਖੀਆਂ ਦੀ ਦੇਖ ਭਾਲ ਕਰਦੇ । ਉਨ੍ਹਾਂ ਨੂੰ ਸਵੱਛ ਖੁਰਾਕ ਲੋੜੀਦੀਆਂ ਵਸਤੂਆਂ ਪੁਚਾਂਦੇ । ਮੁਸਲਮਾਨਾਂ ਵਿਚ ਗੁਰੂ ਬਾਲਾਪੀਰ ਕਰਕੇ ਪ੍ਰਸਿੱਧ ਹੋ ਗਏ । ਦਿੱਲੀ ਦੀ ਸਾਰੀ ਦੀ ਸੰਗਤ ਨੇ ਸਰਬ ਸੰਮਤੀ ਨਾਲ ਰਾਜੇ ਜੈ ਸਿੰਘ ਨੂੰ ਕਿਹਾ ਕਿ ਉਹ ਸਾਰੇ ਹੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਆਪਣਾ ਗੁਰੂ ਮੰਨਦੇ ਹਨ । ਜੈ ਸਿੰਘ ਨੇ ਸਿਖਾਂ ਦਾ ਇਹ ਫੈਸਲਾ ਬਾਦਸ਼ਾਹ ਤਕ ਪੁਚਾ ਦਿਤਾ । ਏਧਰ ਬਾਲ ਗੁਰੂ ਨੂੰ ਚੀਚਕ ਦੇ ਨਾਲ ਬਹੁਤ ਬੁਖਾਰ ਚੜ੍ਹ ਗਿਆ । ਪੰਜਵੇਂ ਦਿਨ ਗੁਰੂ ਜੀ ਨੇ ਮਾਤਾ ਕਿਸ਼ਨ ਕੌਰ ਜੀ ਨੂੰ ਕਿਹਾ , “ ਅਸੀਂ ਪ੍ਰਮਾਤਮਾ ਪਾਸ ਜਾ ਰਹੇ ਹਾਂ ਸੱਦਾ ਆ ਗਿਆ ਹੈ । ਮੁੱਖੀ ਸਿੱਖਾਂ ਨੂੰ ਬੁਲਾਓ । ਮਾਤਾ ਜੀ ਦੀਵਾਨ ਦਰਘਾਹ ਮੱਲ ਭਾਈ ਦਯਾ ਰਾਮ ਭਾਈ ਜੇਠਾ ਜੀ ਅਤੇ ਦਰਬਾਰੇ ਮੁਖੀ ਬੁਲਾਏ । ਸਭ ਸੰਗਤ ਵੈਰਾਗ ਵਿੱਚ ਲੀਨ ਹੋ ਗਈ । ਭਾਈ ਦਰਘਾਹ ਨੇ ਪੁੱਛਿਆ ਕਿ “ ਮਹਾਰਾਜ ਸੰਗਤ ਨੂੰ ਕਿਸ ਦੇ ਲੜ ਲਾ ਚਲੇ ਜੇ ? ” ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ : ਸੁਨ ਬੇਨਤੀ ਸਤਿਗੁਰ ਭਏ ਦਿਆਲ । ਕਹਾ ਸੀ ਮੁਖਬਰ ਬਚਨ ਬਿਸਾਲੇ । ਅਬ ਜਾਇ ਦਰਸ਼ਨ ਤੁਮ ਕਰੋ ਬਕਾਲੇ।ਤਹਾਂ ਰਹੇ ਬਾਬਾ ਜੀ ਦੀਨ ਦਿਆਲੇ । ਜਿਨੀ ਵਾਰ ਸੰਗਤ ਨੇ ਗੁਰੂ ਜੀ ਪਾਸੋਂ ਪੁਛਿਆ ਤਾਂ ਉਨਾਂ “ ਬਾਬਾ ਬਕਾਲੇ ” ਕਿਹਾ । ਗੁਰੂ ਸਾਹਿਬ ਦਾ ਸਸਕਾਰ ਤਿਲੋਖਰੀ ਬਾਰਾਂ ਪੁਲੇ ਕੀਤਾ । ਜਿਥੇ ਇਨ੍ਹਾਂ ਦੀ ਯਾਦ ਵਿਚ ਦਰਿਆ ਜਮਨਾ ਦੇ ਕੰਢੇ ਗੁਰਦੁਆਰਾ ਬਾਲਾ ਸਾਹਿਬ ਸਥਿਤ ਹੈ । ਬੰਗਲਾ ਸਾਹਿਬ ਗੁਰਦੁਆਰਾ ਵੀ ਗੁਰੂ ਜੀ ਦੀ ਯਾਦ ਵਿਚ ਰਾਜਾ ਜੈ ਸਿੰਘ ਦੀ ਹਵੇਲੀ ਵਿਚ ਬਣਿਆ ਹੋਇਆ ਹੈ । ਗੁਰੂ ਜੀ ਦੇ ਅਕਾਲ ਚਲਾਣੇ ਨਾਲ ਸੰਗਤਾਂ ਬੜਾ ਰੁਦਣ ਕਰਨ ਲੱਗੀਆਂ ਪਰ ਦਾਦੀ ਮਾਤਾ ਨਿਹਾਲ ਕੌਰ ਤੇ ਮਾਤਾ ਕਿਸ਼ਨ ਕੌਰ ਨੇ ਸੰਗਤ ਨੂੰ ਧੀਰਜ ਤੇ ਹੌਸਲਾ ਦਿੱਤਾ ਤੇ ਗੁਰਬਾਨੀ ਪੜਣ ਦਾ ਉਪਦੇਸ਼ ਦਿੱਤਾ । ਮਾਤਾ ਕਿਸ਼ਨ ਕੋਰ ਜੀ ਬੜੇ ਸਿਦਕ ਵਿਚ ਰਹਿ ਕਿਤੇ ਅੱਖਾਂ ਵਿਚ ਨੀਰ ਨਹੀਂ ਰਹਿਣ ਦਿੱਤਾ ਸਗੋਂ ਸਿੱਖਾਂ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਲਈ ਕਹਿੰਦੇ ਰਹੇ । ਮਹਿਮਾ ਪ੍ਰਕਾਸ਼ ਵਿਚ ਲਿਖਿਆ ਹੈ
ਗੁਰ ਨਿਰਮਲ ਤਨ ਇਸਨਾਲ ਕਰਾਇਆ || ਚਰਚ ਸੁਗੰਧਿ ਬਸਤਰ ਪਹਿਰਾਇਆ । ਬਿਬਾਨ ਅਰੂੜ ਕਰ ਲੇ ਸਿੱਖ ਚਲੇ ਪਗ ਪਗ ਭਜਨ ਹੋਤਿ ਬਿਧ ਭਲੇ । ਭਇਆ ਬਾਗ ਖੁੱਲੇ ਚਿਤਾ ਆਸਥਾਨ । ਤਹਾਂ ਲੇ ਪਹੁਚੇ ਸਿੱਖ ਸੁਜਾਨ ਧਰ ਚੰਦਨ ਚਿ ਕੀਨ ਸਿਸਕਾਰ । ਉਦਭੁਤ ਲੀਲਾ ਗੁਰ ਕਰਤਾਰ । ਮਾਤਾ ਕ੍ਰਿਸ਼ਨ ਕੌਰ , ਦਾਦੀ ਮਾਤਾ ਤੇ ਚਾਰ ਦਰਬਾਰੀ ਮੁੱਖੀ ਸਿੱਖ ਤੇ ਸਭ ਗੁਰਿਆਈ ਲਈ ਵਸਤੂਆਂ ਜਿਵੇਂ ਨਾਰੀਅਲ , ਪੰਜ ਪੈਸੇ , ਕਲਗੀ , ਬਾਜ ਮਾਲਾ , ਪੋਥੀ ਸਾਹਿਬ ਪਹਿਲਾਂ ਕੀਰਤਪੁਰ ਲੈ ਕੇ ਪੁੱਜੇ ਉਥੋਂ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਦੇ ਪੋਤੇ ਨੂੰ ਲਾਲ ਲੈਕੇ ਮਾਤਾ ਕਿਸ਼ਨ ਕੌਰ ਜੀ ਬਕਾਲੇ ਆਏ । ਔਰੰਗਜੇਬ ਨੇ ਰਾਮ ਰਾਇ ਦਾ ਮਾਨ ਰੱਖਣ ਲਈ ਛੇ ਪਿੰਡ ਦੀ ਜਾਗੀਰ ਦੇ ਦਿੱਤੀ । ਜਿਥੇ ਇਸ ਨੇ ਡੇਹਰਾ ਦੂਨ ਸ਼ਹਿਰ ਬਣਾਇਆ । ਇਤਿਹਾਸ ਵਿਚ ਆਉਂਦਾ ਹੈ ਕਿ ਧੀਰ ਮੱਲ ਨੂੰ “ ਬਾਬਾ ਬਕਾਲੇ ਵਿੱਚ ਹੈ ਦਾ ਪਤਾ ਲਗਾ ਕਿ ਗੁਰੂ ਹਰਿ ਕ੍ਰਿਸ਼ਨ ਜੀ ਕਹਿ ਗਏ ਹਨ । ਉਸ ਨੇ ਆਪਣੇ ਮਸੰਦ ਕੀਤਪੁਰ ਭੇਜ ਕੇ ਗੁਰਿਆਈ ਵਾਲੀਆਂ ਵਸਤੂਆਂ ਕਾਫੀ ਪੈਸੇ ਦੇ ਕੇ ਪ੍ਰੀਦਣੀਆਂ ਚਾਹੀਆਂ ਜਦੋਂ ਇਹ ਦਰਬਾਰੀ ਸਿੱਖ ਮਾਤਾ ਕਿਸ਼ਨ ਕੌਰ ਜੀ ਨੂੰ ਨਾਲ ਲੈ ਕੇ ਬਕਾਲੇ ਪੁੱਜੇ ਤਾਂ ਇਧਰ ਹਰਿ ਜੀ ਮੀਣਾ ਗੱਦੀ ਲਾਈ ਬੈਠਾ ਸੀ । ਪ੍ਥੀਏ ਦਾ ਪੋਤਾ ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਨਹੀਂ ਸਨ ਕਰਨ ਦਿੱਤੇ।ਉਧਰ ਧੀਰ ਮੱਲ ਆਦਿ ਗ੍ਰੰਥ ਦਾ ਪ੍ਰਕਾਸ਼ ਕਰੀ ਬੈਠਾ ਆਪਣੇ ਆਪ ਨੂੰ ਗੁਰੂ ਕਹਿਲਾ ਸੰਗਤਾਂ ਨੂੰ ਧੋਖਾ ਦੇ ਰਿਹਾ ਸੀ । ਗਲ ਕੀ ਲਿਖਿਆ ਇਸ ਤਰ੍ਹਾਂ ੨੨ ਮੰਜੀਆਂ ਡਾਹੀ ਬੈਠੇ ਸਨ । ਜਦੋਂ ਇਸਤਰਾਂ ਦਾ ਮਾਹੌਲ ਮਾਤਾ ਕਿਸ਼ਨ ਕੌਰ ਜੀ ਨੇ ਡਿੱਠਾ ਤਾਂ ਇਨ੍ਹਾਂ ਇਕ ਚਿੱਠੀ ਲਿਖ ਭਾਈ ਦੁਆਰਕਾ ਜੀ ( ਗੁਰੂ ਅਮਰਦਾਸ ਦੀ ਬੰਸ ਵਿਚੋਂ ) ਨੂੰ ਸੱਦ ਘੱਲਿਆ।ਉਹ ਭਾਈ ਗੜੀਆ ਜੀ ( ਸਿੱਧ ਗੁਰਸਿੱਖ ਅੰਮ੍ਰਿਤਸਰ ਦਾ ) ਨੂੰ ਵੀ ਨਾਲ ਲੈ ਆਏ । ਹੁਣ ਇਨ੍ਹਾਂ ਸਾਰਿਆਂ ਬ੍ਰਹਮ ਗਿਆਨੀਆਂ ਗੁਰਸਿੱਖਾਂ ਨੂੰ ਨਾਲ ਲੈ ਮਾਤਾ ਕ੍ਰਿਸ਼ਨ ਕੌਰ ਗੁਰਿਆਈ ਦੀਆਂ ਸਾਰੀਆਂ ਵਸਤੂਆਂ ਲੈ ਕੇ ਗੁਰੂ ਤੇਗ ਬਹਾਦਰ ਜੀ ਸਾਹਿਬ ਅੱਗੇ ਰੱਖ ਉਸ ਨੂੰ ਮੱਥਾ ਟੇਕ ਦਿੱਤਾ । ਉਨ੍ਹਾਂ ਇਹ ਸਾਰੀਆਂ ਵਸਤੂਆਂ ਤੇ ਗੁਰਿਆਈ ਸਵੀਕਾਰ ਕਰਦਿਆਂ ਬਚਨ ਕੀਤਾ ਕਿ “ ਇਹ ਪ੍ਰਭੂ ਕੀ ਦਾਤ ਹੈ ਇਸ ਦਾ ਢੰਡੋਰਾ ਪਿਟਨ ਦੀ ਲੋੜ ਨਹੀਂ ਹੈ ਅਸੀਂ ਇਨ੍ਹਾਂ ੨੨ ਦੁਕਾਨਦਾਰਾਂ ਤੋਂ ਆਪਣੀ ਚਰਚਾ ਨਹੀਂ ਕਰਾਉਣੀ ਚਾਹੁੰਦੇ ਨਾ ਕਿਸੇ ਨਾਲ ਵੈਰ ਵਿਰੋਧ ਪੌਣ ਦੀ ਲੋੜ ਹੈ । ਅਕਾਲ ਪੁਰਖ ਸੰਗਤ ਨੂੰ ਆਪਣੇ ਆਪ ਸਚਾਈ ਜ਼ਾਹਿਰ ਕਰੇਗਾ । ਮਹਿਮਾ ਪ੍ਰਕਾਸ਼ ਵਿਚ ਇਓਂ ਲਿਖਿਆ ਲੈ ਗੜੀਆ ਅਨੰਦ ਰਸ ਪਾਰਸ । ਸਤਿਗੁਰੂ ਉਸਤਤਿ ਕਰਨੇ ਲਾਗਾ ॥ ਪੁਨ ਸਤਿਗੁਰ ਕੀ ਅੰਸ ਦੁਆਰਕਾ ਦਾਸ ( ਲੇ ਤਿਲਕ ਨਲੀਅਰ ਗਏ ਗੁਰਪਾਸ । ਬਹੁ ਗੁਰਮੁਖ ਗੜੀਆ ਸੰਗ ਲੀਨਾ । ਗਏ ਹਾਂ ਜਹਾਂ ਪ੍ਰਭ ਅਸੀਨਾ ।
ਮਾਤਾ ਜੀ ਇਸ ਤਰ੍ਹਾਂ ਇਹ ਵਸਤੂਆਂ ਗੁਰੂ ਤੇਗ ਬਹਾਦਰ ਜੀ ਨੂੰ ਪੁਚਾ ਮੁਖੀ ਸਿੱਖ ਨਾਲ ਸਨ , ਅੰਮ੍ਰਿਤਸਰ , ਤਰਨਤਾਰਨ , ਖਡੂਰ ਸਾਹਿਬ , ਗੋਇੰਦਵਾਲ , ਕਰਤਾਰਪੁਰ ਦੇ ਦਰਸ਼ਨ ਕਰ ਵਾਪਸ ਕੀਰਤਪੁਰ ਪੁੱਜੇ । ਇਤਿਹਾਸ ਵਿੱਚ ਆਉਂਦਾ ਹੈ , ਮਾਤਾ ਕਿਸ਼ਨ ਕੌਰ ਜੀ ਨੇ ਕੀਰਤਪੁਰ ਰਹਿ ਸਿੱਖ ਸੰਗਤ ਨੂੰ ਪ੍ਰਚਾਰ ਤੇ ਗੁਰੂ ਉਪਦੇਸ਼ ਦੇਂਦੇ ਰਹੇ । ਜਦੋਂ ਗੁਰੂ ਤੇਗ ਬਹਾਦਰ ਜੀ ਲੰਬੀ ਪ੍ਰਚਾਰ ਯਾਤਰਾ ਤੇ ਆਸਾਮ ਵੱਲ ਗਏ ਇਨ੍ਹਾਂ ਪਿਛੋਂ ਗੁਰੂ ਜੀ ਦੀ ਗੈਰ ਹਾਜ਼ਰੀ ਵਿਚ ਪੂਰੀ ਸੇਧ ਦੇ ਕੇ ਸਿੱਖੀ ਰਹਿਤ ਮਰਿਯਾਦਾ ਲੰਗਰ ਆਦਿ ਦੀ ਸੇਵਾ ਕਰਦੇ ਰਹੇ । ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਭੋਗ ਉਪ੍ਰੰਤ ਮਾਤਾ ਕਿਸ਼ਨ ਕੌਰ ਜੀ ਨੇ ਗੁਰੂ ਗੋਬਿੰਦ ਰਾਇ ਜੀ ਨੂੰ ਪਗੜੀ ਭੇਟ ਕੀਤੀ । ਗੁਰੂ ਕੀ ਸਾਖੀਆ ” ਵਿਚ ਲਿਖਿਆ ਹੈ , “ ਬਚਨ ਪਾਇ ਦੀਵਾਨ ਦਰਘਾਹ ਮਲ ਆਗੇ ਆਏ ਬੈਠੇ ਮਾਤਾ ਸੁਲੱਖਣੀ ( ਕਿਸ਼ਨ ਕੌਰ ) ਨੇ ਪਗੜੀ ਭੇਂਟ ਕੀਤੀ । “ ਗੁਰੂ ਕੀ ਸਾਖੀਆਂ ਵਿਚ ਮਾਤਾ ( ਹਰੀ ਜੀ ) ਸੁਪੱਤਨੀ ਬਾਬਾ ਸੂਰਜ ਮਲ ਦੀ ਮਕਾਣ ਅਫਸੋਸ ਲਈ ੧੭੦੧ ਈ : ਵਿਚ ਆਏ ਦੱਸੇ ਹਨ।ਆਪ ਤਕਰੀਬਨ ੭੦ ਸਾਲ ਦੀ ਉਮਰ ਭੋਗ ਕੇ ਅਕਾਲ ਵਸ ਹੋਏ ॥ ਮਾਤਾ ਕਿਸ਼ਨ ਕੌਰ ਜੀ ਨੇ ਸਿੱਖ ਧਰਮ ਦੀ ਮਹਾਨ ਸੇਵਾ ਕੀਤੀ ਕਿਉਂਕਿ ਆਪ ਤੇ ਸਿੱਖੀ ਦਾ ਬਹੁਤ ਪ੍ਰਭਾਵ ਤੇ ਪ੍ਰਭੂ ਰੰਗ ਵਿਚ ਰਤੇ ਰਹਿੰਦੇ ਗੁਰ ਸਿਧਾਂਤ ਦਾ ਪ੍ਰਚਾਰ ਕਰ ਕੇ ਸਿੱਖ ਲਹਿਰ ਅੱਗੇ ਤੋਰਨ ਲਈ ਮਹਾਨ ਯੋਗਦਾਨ ਪਾਇਆ । ਨਾਮ ਰਸ ਵਿਚ ਗੜੈਦ ਬ੍ਰਹਮ ਵੇਤਾ , ਬਹੁਤ ਦ੍ਰਿੜ੍ਹ ਤੇ ਧੀਰਜ ਵਾਨ ਸਨ । ਬਹੁਤ ਮੁਸ਼ਕਲਾਂ ਵਿਚ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ ਇਸਤਰੀ ਜਾਤੀ ਨੂੰ ਇਕ ਉਦਾਹਰਣ ਤੇ ਚਾਨਣ ਮੁਨਾਰੇ ਦਾ ਕੰਮ ਦੇ ਰਹੇ ਹਨ ।
ਦਾਸ ਜੋਰਾਵਰ ਸਿੰਘ ਤਰਸਿੱਕਾ ।
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।
ਅੰਗ : 709
ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥
ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।
ੴ सतिगुर प्रसादि ॥ रागु सूही छंत महला १ घरु ४ ॥ जिनि कीआ तिनि देखिआ जगु धंधड़ै लाइआ ॥ दानि तेरै घटि चानणा तनि चंदु दीपाइआ ॥ चंदो दीपाइआ दानि हरि कै दुखु अंधेरा उठि गइआ ॥ गुण जंञ लाड़े नालि सोहै परखि मोहणीऐ लइआ ॥ वीवाहु होआ सोभ सेती पंच सबदी आइआ ॥ जिनि कीआ तिनि देखिआ जगु धंधड़ै लाइआ ॥१॥
जिस प्रभु ने यह जगत पैदा किया है उसी ने इस की संभल की हुई है, उसी ने इस को माया की भाग दौड़ में लगा रखा है। (पर है प्रभु ! तेरी बख्शीश से (किसी भाग्य वाले ) हृदय में तेरी ज्योति का प्रकाश होता है, ( किसी भाग्य वाले) शरीर में चाँद चमकता है (तेरे नाम की शीतलता झूलती है) प्रभु की बख्शीश से जिस हृदय में (प्रभु नाम की) शीतलता चमक मरती है उस हृदय मे से (अज्ञानता का ) अँधेरा और दुःख कलेश दूर हो जाता है । जैसे बारात दुल्हे के साथ ही सुंदर लगती है, वैसे ही जीव स्त्री के गुण तभी अच्छे लगते हैं जब वो प्रभु-पति हृदय में बसा हो । जिस जीव स्त्री ने अपने जीवन को प्रभु की सिफत सलाह से सुंदर बना लिया है, उस ने इस की कदर समझ की ।प्रभु को अपने हृदय में बसा लिया है। उस का प्रभु पति से मिलाप हो जाता है, (लोक परलोक में ) उस को शोभा भी मिलती है, एक रस आत्मिक आनंद का दाता प्रभु उस के हृदय में प्रकट हो जाता है । जिस प्रभु ने यह जगत पैदा किया है वो ही इस की संभाल करता है, उस ने इस को माया की भागा दौड़ मे लगाया हुआ है।
ਅੰਗ : 765
ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥
ਅਰਥ: ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ। (ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ)। ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ। ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧।
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
सूही महला ५ ॥ बुरे काम कउ ऊठि खलोइआ ॥ नाम की बेला पै पै सोइआ ॥१॥ अउसरु अपना बूझै न इआना ॥ माइआ मोह रंगि लपटाना ॥१॥ रहाउ ॥ लोभ लहरि कउ बिगसि फूलि बैठा ॥ साध जना का दरसु न डीठा ॥२॥ कबहू न समझै अगिआनु गवारा ॥ बहुरि बहुरि लपटिओ जंजारा ॥१॥ रहाउ ॥ बिखै नाद करन सुणि भीना ॥ हरि जसु सुनत आलसु मनि कीना ॥३॥ द्रिसटि नाही रे पेखत अंधे ॥ छोडि जाहि झूठे सभि धंधे ॥१॥ रहाउ ॥ कहु नानक प्रभ बखस करीजै ॥ करि किरपा मोहि साधसंगु दीजै ॥४॥ तउ किछु पाईऐ जउ होईऐ रेना ॥ जिसहि बुझाए तिसु नामु लैना ॥१॥ रहाउ ॥२॥८॥
अर्थ: हे भाई! मूर्ख मनुष्य मंदे काम करने के लिए (तो) जल्दी तैयार हो जाता है, परन्तु परमात्मा का नाम सिमरन के समय (अमृत समय) गहरी नींद में पड़ा रहता है (बे-परवाह हो कर सोया रहता है) ॥१॥ हे भाई! बेसमझ मनुष्य यह नहीं समझता कि यह मनुष्या जीवन ही अपना असली मौका है (जब प्रभू को याद किया जा सकता है) (मूर्ख मनुष्य) माया के मोह की लगन में मस्त रहता है ॥१॥ रहाउ ॥ हे भाई! (अंदर उठ रही) लोभ की लहर के कारण (माया के लोभ की आस पर) ख़ुश़ हो कर फूल फूल बैठता है, कभी संत जनों का दर्शन (भी) नहीं करता ॥२॥ हे भाई! आत्मिक जीवन की सूझ से वंचित मूर्ख मनुष्य (अपने असल भले की बात) कभी भी नहीं समझता, दुबारा दुबारा (माया के) धंधों में लगा रहता है ॥१॥ रहाउ ॥ हे भाई! (माया के मोह में अंधा हुआ मनुष्य) विषय-विकारों के गीत कानों से सुन कर ख़ुश़ होता है। परन्तु परमात्मा की सिफ़त-सलाह सुनने को मन में आलस करता है ॥३॥ हे अंधे! तूँ आँखों से (क्यों) नहीं देखता, कि यह सभी (दुनिया वाले) धंधे छोड़ कर (आखिर यहाँ से) चला जाएँगा ? ॥१॥ रहाउ ॥ नानक जी कहते हैं – हे प्रभू! (मेरे ऊपर) मेहर करो। कृपया कर के मुझे गुरमुखों की संगत बख़्श़ो ॥४॥ हे भाई! (साध संगत में से भी) तब ही कुछ हासिल कर सकता हैं, जब गुरमुखों के चरणों की धूल बन जाएं। हे भाई! जिस मनुष्य को परमात्मा (चरण-धूल होने की) सूझ बख़्श़ता है, वह (साध संगत में टिक कर उस का) नाम सिमरता है ॥१॥ रहाउ ॥२॥८॥