सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥
अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥
ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਅਰਥ : (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गोपाला ॥४॥१०॥
अर्थ: हे भाई! बड़ी लंबी खोज करके हम इस नतीजे पर पहुँचे हैं कि परमात्मा का नाम (-सिमरन करना ही मनुष्य के जीवन की) सब से बड़ी असलियत है। गुरू की श़रण पड़ कर ही हरी-नाम सिमरन से (यह नाम) पलक झपकते ही (सारे) पाप कट देता है, और, (संसार-समुँद्र से) पार कर देता है॥१॥ आत्मिक जीवन की समझ वाले हे मनुष्य! (सदा) परमात्मा का नाम रस पिया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार बार सुन कर (मनुष्य का) मन सब से ऊँचा संतोष हासिल कर लेता है ॥ रहाउ ॥ हे भाई! सारे सुखों का देने वाला, सदा कायम रहने वाला परमात्मा अगर मिल जाए, तो यही है विकारों से मुक्ति (का मूल), यही है (आत्मा की) ख़ुराक, यही है जीने का सही ढंग। वह सर्व-व्यापक सिरजनहार प्रभू भक्ति का (यह) दान अपने सेवक को (ही) बख्श़श़ करता है ॥२॥ हे भाई! उस (प्रभू के) ही (नाम) को काँनों से सुनना चाहिए, जीभ से गाना चाहिए, हृदय में अराधना चाहिए, जिस जगत के मूल सब ताकतों के मालिक के दर से कोई जीव ख़ाली-हाथ नहीं जाता ॥३॥ हे कृपाल! बड़ी किस्मत से यह श्रेष्ठ मनुष्या जन्म मिला है (अब) मेहर कर, गोपाल जी! (तेरा सेवक) नानक साध संगत में रह कर तेरे गुण गाता रहे, तेरा नाम सदा सिमरता रहे ॥४॥१०॥
ਅੰਗ : 611
ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥
ਅਰਥ : ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ॥ ਰਹਾਉ ॥ ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥ ਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ, ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥ ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, ਗੋਪਾਲ ਜੀ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥
ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਲਾਵ ਚ ਪਹਿਲਾ ਉਪਦੇਸ਼ ਏ ਬਖਸ਼ਦੇ ਨੇ, ਗੁਰਬਾਣੀ ਨੂੰ ਦ੍ਰਿੜ ਕਰਨਾ ਗੁਰਬਾਣੀ ਦੇ ਰਸੀਏ ਬੰਨਣਾ ਕਿਉਂਕਿ ਗੁਰਬਾਣੀ ਤੋਂ ਹੀ ਧਰਮ ਦ੍ਰਿੜ੍ਹ ਹੋਣਾ ਹੈ, ਪਾਪਾਂ ਦੀ ਸਮਝ , ਉਨ੍ਹਾਂ ਦਾ ਤਿਆਰ ਕਰਨ ਦੀ ਵਿਧੀ ਤੇ ਸ਼ਕਤੀ ਮਿਲਣੀ ਹੈ। ਗੁਰਬਾਣੀ ਸੁੱਖਾਂ ਦੀ ਦਾਤੀ ਹੈ। ਏਹੀ ਜਿੰਦਗੀ ਦੀਆਂ ਔਖੀਆਂ ਰਾਹਾਂ ਨੂੰ ਸੌਖਿਆਂ ਕਰਨ ਵਾਲੀ ਹੈ। ਗੁਰਬਾਣੀ ਤੋਂ ਹੀ ਜੀਵਨ ਦੀ ਸਮਝ ਮਿਲਣੀ ਹੈ।
ਇਸ ਲਈ ਜੋ ਗ੍ਰਿਸਤੀ ਹੋ ਕੇ ਗੁਰਬਾਣੀ ਤੋਂ ਮੁੱਖ ਮੋੜਦੇ ਨੇ ਉਹ ਪਤੀ ਪਤਨੀ ਲਾਵਾਂ ਦੇ ਪਹਿਲੇ ਉਪਦੇਸ਼ ਤੋਂ ਹੀ ਬੇਮੁਖ ਹੋ ਰਹੇ ਨੇ ਉਨ੍ਹਾਂ ਦੇ ਜੀਵਨ ਦੇ ਵਿੱਚ ਆਨੰਦ ਨਹੀਂ ਹੋਵੇਗਾ ਇਨ੍ਹਾਂ ਕੋਲ ਨਾ ਧਰਮ ਹੋਵੇਗਾ ਨਾ ਪਾਰਬ੍ਰਹਮ ਦਾ ਪਤਾ। ਧਰਮ ਤੇ ਪਾਰਬ੍ਰਹਮ ਤੋਂ ਉਲਟ ਹੈ। ਮਾਇਆ ਤੇ ਵਿਕਾਰਾਂ ਦੇ ਫਾਹੇ ਗੁਰਬਾਣੀ ਤੋਂ ਟੁੱਟੇ ਜੀਵਾਂ ਲਈ ਜਿੰਦਗੀ ,ਸੰਸਾਰ, ਘਰ ,ਪਰਿਵਾਰ, ਕੰਮਕਾਰ ਸਭ ਕੁਝ ਮਾਇਆ ਰੂਪ , ਬੰਧਨ ਰੂਪ ਤੇ ਵਿਕਾਰੀ ਤੇ ਦੁਖ ਰੂਪ ਹੋ ਜਾਵੇਗਾ।
ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਵਾਲੇ ਲਾਵਾਂ ਲੈਣ ਵਾਲਿਆਂ ਨੂੰ ਲਾਜ਼ਮੀ ਚਾਹੀਦਾ ਹੈ ਕਿ ਉਹ ਗੁਰਬਾਣੀ ਦੇ ਅਭਿਅਾਸੀ ਹੋਣ ਤੇ ਗੁਰੂ ਦੇ ਸਨਮੁਖ ਸਿੱਖ ਬਨਣ। ਬੇਮੁਖ ਨ ਹੋਣ
ਪਹਿਲੀ ਲਾਵ ਚ ਗੁਰੂ ਬਚਨ ਨੇ।
“ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਸਰੋਤ ਸਟੀਕ ਲਾਵਾਂ ਭਾਈ ਵੀਰ ਸਿੰਘ
ਨੋਟ ਬਹੁਤਾਤ ਚ ਲਾਵਾਂ ਲੈਣ ਵਾਲੀ ਜੋੜੀ ਨੂੰ ਲਾਂਵਾਂ ਚ ਬਖਸ਼ੇ ਉਪਦੇਸ਼ ਦਾ ਪਤਾ ਨਹੀਂ ਹੁੰਦਾ ਕਿ ਸਤਿਗੁਰਾਂ ਕੀ ਕ੍ਰਿਪਾ ਕੀਤੀ ਹੈ … ਇਸ ਲਈ ਇਹ ਛੋਟੀ ਜਿਹੀ ਪੋਸਟ ਲਿਖੀ ਹੈ ਜਿਸ ਚ ਲਾਂਵਾਂ ਦਾ ਮੂਲ ਉਪਦੇਸ਼ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਇਹ ਪਵਿੱਤਰ ਅਸਥਾਨ ਪਿੰਡ ਫੱਗੂਵਾਲਾ ਦੀ ਪਟਿਆਲਾ-ਸੁਨਾਮ ਰੋਡ ‘ਤੇ ਸਥਿਤ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਦੋਂ ਗੁਰੂ ਜੀ ਆਸਾਮ ਦੇ ਰਾਜੇ ਦੀ ਬੇਨਤੀ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ 300 ਸੰਗਤਾਂ ਦੀ ਗਿਣਤੀ ‘ਚ 3 ਸਾਲ ਦੀ ਯਾਤਰਾ ਦੌਰਾਨ ਗੱਡਿਆਂ ‘ਚ ਭਾਂਡੇ, ਬਿਸਤਰੇ, ਫ਼ਰਸ਼, ਕਨਾਤਾਂ ਆਦਿ ਸੰਗਤਾਂ ਨਾਲ ਯਾਤਰਾ ਪ੍ਰੋਗਰਾਮ ਬਣਾ ਕੇ ਸਮਾਨ ਗੱਡਿਆਂ ‘ਤੇ ਲੱਦ ਕੇ ਰਥਾਂ, ਘੋੜਿਆਂ ‘ਤੇ ਸਵਾਰ ਹੋ ਕੇ ਮਾਲਵੇ ‘ਚੋਂ ਪਿੰਡ ਥੂਹੀ, ਰਾਮਗੜ੍ਹ, ਬੌੜਾਂ, ਗੁਣੀਕੇ, ਆਲੋਅਰਖ਼, ਭਵਾਨੀਗੜ੍ਹ ਹੁੰਦੇ ਹੋਏ ਮਾਤਾ ਨਾਨਕੀ ਸਾਹਿਬ ਜੀ, ਮਾਤਾ ਗੁਜ਼ਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸੁਖਨੰਦ ਜੀ, ਭਾਈ ਸਾਹਿਬ ਚੰਦ ਜੀ, ਸੰਤ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਉ ੱਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਅਤੇ ਭਾਈ ਨੱਥੂ ਰਾਮ ਜੀ ਰਬਾਬੀ ਜਥੇ ਨਾਲ 21 ਕੱਤਕ ਸੰਮਤ 1722 ਨੂੰ , ਇੱਥੇ ਇਕ ਦਿਨ ਰਹਿ ਕੇ ਪਵਿੱਤਰ ਕਰਦਿਆਂ ਆਪਣੀ ਪਵਿੱਤਰ ਰਸਨਾ ਤੋਂ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇੱਥੋਂ ਚਾਲੇ ਪਾਉਂਦਿਆਂ ਗੁਰੂ ਸਾਹਿਬ ਜੀ ਪਿੰਡ ਘਰਾਚੋਂ, ਨਾਗਰਾ, ਟੱਲ ਘਨੌੜ੍ਹ ਹੁੰਦੇ ਹੋਏ ਵੱਖ-ਵੱਖ ਪਿੰਡਾਂ ‘ਚ ਦੀ ਹੁੰਦਿਆਂ ਪਟਨਾ ਸਾਹਿਬ ਪਹੁੰਚ ਕੇ ਜੌਹਰੀ ਸਾਲਸ ਰਾਏ ਦੀ ਹਵੇਲੀ ‘ਚ ਨਿਵਾਸ ਕੀਤਾ, ਕੁਝ ਦਿਨ ਆਰਾਮ ਕਰਨ ਤੋਂ ਬਾਅਦ ਗੁਰੂ ਜੀ ਜੈਪੁਰ ਦੇ ਰਾਜਾ ਰਾਮ ਸਿੰਘ ਨੂੰ ਮਿਲਣ ਆਸਾਮ ਚਲੇ ਗਏ | ਇਸ ਪਵਿੱਤਰ ਸਥਾਨ ‘ਤੇ ਗੁਰੂ ਸਾਹਿਬ ਜੀ ਦੀ ਅਪਾਰ ਬਖ਼ਸ਼ੀਸ਼ ਦੁਆਰਾ ਬਸੰਤ ਪੰਚਮੀ ਦਾ ਸਾਲਾਨਾ ਮੇਲਾ, ਹਰ ਮਹੀਨੇ ਦੀ ਪੰਚਮੀਂ, ਮੱਸਿਆ, ਸੰਗਰਾਂਦ, ਸ਼ਹੀਦੀ ਗੁਰਪੁਰਬ ਪਾਤਸ਼ਾਹੀ ਪੰਜਵੀਂ, ਨੌਵੀਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਵਤਾਰ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ | ਇਸ ਪਵਿੱਤਰ ਸਥਾਨ ‘ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਸ਼ਰਧਾਵਾਨ ਪ੍ਰਾਣੀਆਂ ਦੀਆਂ ਸ਼ੁੱਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ |
ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ ਇਕ ਆਤਮ ਗਿਆਨੀ ਸਾਧੂ ਸਨ । ਵਾਹਿਗੁਰੂ ਦੇ ਰੰਗ ਵਿਚ ਰੰਗੇ ਰਹਿੰਦੇ ਸਨ ਜਿਸ ਕਰਕੇ ਕੁਝ ਇਨ੍ਹਾਂ ਨੂੰ ਕਮਲੀਆ ਅਤੇ ਗੋਦੜੀਆ ਵੀ ਆਖਦੇ ਸਨ । ਅਲਮਸਤ ਜੀ ਦਾ ਜਨਮ ਕਸ਼ਮੀਰ ਦੇ ਇਲਾਕੇ ਗੋੜ ਬ੍ਰਾਹਮਣ ਦੇ ਘਰ ਸੰਮਤ 1610 ਵਿਚ ਹੋਇਆ । ਬਾਲੂ ਹਸਨਾ ਇਸ ਦਾ ਛੋਟਾ ਭਰਾ ਸੀ । ਇਹ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਉਦਾਸੀਆਂ ਦੇ ਇਕ ਧੂੰਣੈ ਦਾ ਮੁਖੀਆ ਬਣਿਆ । ਸ੍ਰੀ ਗੁਰੂ ਹਰਿਗੋਬਿੰਦ ਜੀ ਨਾਨਕ ਮਤੇ ਇਸ ਦੀ ਪੁਕਾਰ ‘ ਤੇ ਪਹੁੰਚੇ ਸਨ ਤੇ ਉਸ ਪਿੱਪਲ ਦੇ ਸਿਧਾਂ ਵੱਲੋਂ ਸਾੜੇ ਨਾਨਕ ਦਰਖ਼ਤਾਂ ਨੂੰ ਛੱਟੇ ਮਾਰ ਹਰਿਆ ਭਰਿਆ ਕੀਤਾ :
ਪੁਨ ਅਲਮਸਤੇ ਸਾਧੂ ਕੈ ਧੀਰ , ਦੇ ਕਹਿ ਭਲੇ ਗੁਰੂ ਬਰਬੀਰ / ਸਿੱਖ ਕੌਮ ਦਾ ਇਕ ਅੰਗ ਉਦਾਸੀਨ ਵੀ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੋਂ ਚਲਿਆ ਸੀ । ਬਾਬਾ ਗੁਰਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ । ਅੱਗੇ ਇਨ੍ਹਾਂ ਦੇ ਚਾਰ ਸੇਵਕ ਬਣੇ ( 1 ) ਬਾਲੂ ਹਸਨਾ ( 2 ) ਅਲਮਸਤ ( 3 ) ਫੁਲਸ਼ਾਹ ( 4 ) ਗੋਂਦਾ ਅਥਵਾ ਗੋਇੰਦ ਜੀ ।
ਇਹ ਸਭ ਕਰਨੀ ਵਾਲੇ ਸਾਧੂ ਸਨ ਜਿਨ੍ਹਾਂ ਦੇ ਨਾਂ ਚਾਰ ਧੂੰਣੈ ਉਦਾਸੀਆਂ ਦੇ ਪ੍ਰਸਿੱਧ ਹਨ
ਬਾਲੂ ਹਸਨਾ ਫੁਲ ਪੂਨ ਗੋਂਦਾ ਅਹੁ ਅਲਮਸਤ
ਮੁਖ ਉਦਾਸੀ ਇਹ ਭਏ ਬਹੁਰੋ ਸਾਧੂ ਸਮਸਤ ।
ਧੂਣੀ ਦਾ ਅਰਥ ਹੈ ਮਸ਼ਾਲ ਜਗਾਉਣਾ ਤੇ ਰੌਸ਼ਨੀ ਕਰਨਾ । ਇਹ ਮੁਖੀ ਤੇ ਉਨ੍ਹਾਂ ਦੇ ਸਾਥੀ ਸਿੱਖੀ ਦੀ ਮਸ਼ਾਲ ਲੈ ਕੇ ਪਿੰਡ – ਪਿੰਡ ਪੁੱਜੇ ਤੇ ਸਿੱਖੀ ਉਸ ਥਾਂ ਥਾਂ ਪੁਜਾਈ ਜਿੱਥੇ ਕਿਸੇ ਦੇ ਪੁੱਜਣ ਦੀ ਸ਼ਕਤੀ ਨਹੀਂ ਸੀ ਹੁੰਦੀ । ਇਨ੍ਹਾਂ ਦੇ ਪ੍ਰਚਾਰ ਸਦਕਾ ਸਿੱਖੀ ਚਾਰੇ ਪਾਸੇ ਫੈਲੀ । ਇਨ੍ਹਾਂ ਚਾਰ ਧੂਨੀਆਂ ਨਾਲ ਛੇ ਬਖ਼ਸ਼ਿਸ਼ਾਂ ਮਿਲਾ ਕੇ ਦੁਮਨਾਮੀ ਸਾਧੂ ਕਹੇ ਜਾਂਦੇ ਹਨ ।
ਛੇ ਬਖ਼ਸ਼ਿਸ਼ਾਂ ਹਨ
1. ਸੁਥਰੇ ਸ਼ਾਹੀ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ
2. ਸੰਗਤ ਸਾਹਿਬੀਏ ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ
3. ਜੀਤਮਲੀਏ ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
4. ਬਖ਼ਤਮਲੀਏ – ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ
5. ਭਗਤ ਭਗਵਾਨੀਏ – ਬਖ਼ਸ਼ਿਸ਼ ਗੁਰੂ ਹਰਿ ਰਾਇ ਸਾਹਿਬ ਜੀ 6. ਮੀਹਾਂ ਸ਼ਾਹੀਏ – ਬਖ਼ਸ਼ਿਸ਼ ਗੁਰੂ ਤੇਗ ਬਹਾਦਰ ਜੀ ।
ਇਨ੍ਹਾਂ ਉਦਾਸੀਆਂ ਦਾ ਲਿਬਾਸ ਮਜੀਠੀ ਚੋਲਾ , ਗਲ ਕਾਲੀ ਥੈਲੀ , ਹੱਥ ਤੂੰਬਾ ਅਤੇ ਸਿਰ ਉੱਚੀ ਨੋਕਦਾਰ ਟੋਪੀ ਨੁਮਾ ਦਸਤਾਰ ਹੁੰਦੀ ਸੀ । ਇਸ ਮੱਤ ਦੇ ਸਾਧੂ ਕੇਸ ਦਾੜ੍ਹੀ ਨਹੀਂ ਮਨਾਉਂਦੇ ਸਨ ਪਰ ਹੁਣ ਬਹੁਤ ਜਟਾਧਾਰੀ , ਮੁੰਡਿਤ ਭਸਮਧਾਰੀ , ਨਾਂਗੇ ਅਤੇ ਗੇਰੂ ਰੰਗੇ ਵਸਤਰ ਹੀ ਪਾਏ ਦੇਖੋ ਜਾਂਦੇ ਹਨ । ਅਲਮਸਤ ਜੀ ਨੇ ਨਾਨਕ ਮਤੇ ਆਪਣਾ ਸਥਾਨ ਬਣਾਇਆ ਹੋਇਆ ਸੀ । ਇਹ ਸਥਾਨ ਨੇਪਾਲ ਦੀ ਤਰਾਈ ਵਿਚ ਗੋਰਖਪੁਰ ਤੋਂ ਅੱਗੇ ਹੈ । ਇਹ ਉਹ ਸਥਾਨ ਹੈ ਜਿੱਥੇ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਉਥੋਂ ਗੁਜ਼ਰ ਰਹੇ ਸਨ ਤਾਂ ਮਰਦਾਨੇ ਨੂੰ ਭੁੱਖ ਨੇ ਸਤਾਇਆ । ਉਨ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਕੁਝ ਚਿਰ ਰੁਕ ਕੇ ਰੋਟੀ ਖਾਣ ਬਾਰੇ ਆਖਿਆ । ਗੁਰੂ ਨਾਨਕ ਦੇਵ ਜੀ ਨੇ ਚਾਰੇ ਪਾਸੇ ਨਜ਼ਰ ਮਾਰੀ ਤੇ ਰੀਠੇ ਦੇ ਰੁੱਖ ਹੀ ਸਨ । ਗੁਰੂ ਜੀ ਨੇ ਉਨ੍ਹਾਂ ਵੱਲ ਤੱਕ ਆਖਿਆ ਜਾ ਖਾ ਲੈ । ਮਰਦਾਨਾ ਬੜਾ ਹੈਰਾਨ ਹੋਇਆ ਕਿਉਂਕਿ ਰੀਠੇ ਦਾ ਫਲ ਅਤਿ ਕੌੜਾ ਹੁੰਦਾ ਹੈ । ਜਦ ਗੁਰੂ ਨਾਨਕ ਦਾ ਕਿਹਾ ਮੰਨ ਉਸ ਫਲ ਤੋੜਿਆ ਤਾਂ ਫਲ ਅਤਿ ਦਾ ਮਿੱਠਾ ਸੀ । ਉਸ ਆਪ ਵੀ ਖਾਧੇ ਤੋਂ ਗੁਰੂ ਜੀ ਨੂੰ ਵੀ ਦਿੱਤੇ । ਜਿਸ ਰੁੱਖ ਤੋਂ ਫਲ ਤੋੜਿਆ ਉਸ ਦਾ ਫਲ ਅੱਜ ਵੀ ਮਿੱਠਾ ਅਤੇ ਸੁਆਦਲਾ ਹੁੰਦਾ ਹੈ । ਉਸੇ ਥਾਂ ‘ ਤੇ ਹੀ ਅਲਮਸਤ ਜੀ ਨੇ ਆਪਣਾ ਡੇਰਾ ਬਣਾ ਲਿਆ ਸੀ । ਅਲਮਸਤ ਜੀ ਪਹਿਲਾਂ ਰਾਵੀ ਦੇ ਕੰਢੇ ਬੱਕਰੀਆਂ ਚਾਰਦੇ ਸਨ । ਉਸ ਦੇ ਦਿਲ ਵਿਚ ਬਹੁਤ ਚਿਰ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਾਗੀ । ਜਦ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਪ੍ਰੇਮ ਭਗਤੀ ਜਾਗ ਪਈ । ਇਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਅੱਗੇ ਰੱਖਿਆ । ਗੁਰੂ ਜੀ ਦੇ ਕਹਿਣ ਤੇ ਕਿ ਕੁਝ ਮੰਗ ਤਾਂ ਅਲਮਸਤ ਜੀ ਨੇ ਮੰਗਿਆ ਕਿ ਤੁਹਾਡੇ ਦਰਸ਼ਨ ਹੁੰਦੇ ਰਹਿਣ ਤਾਂ ਗੁਰੂ ਜੀ ਨੇ ਆਖਿਆ ਕਿ ਛੇਵੇਂ ਜਾਮੇ ਵਿਚ ਆਪ ਜੀ ਪਾਸ ਆਵਾਂਗੇ । ਅਲਮਸਤ ਜੀ ਦਿਨ ਰਾਤ ਪ੍ਰਭੂ ਦੀ ਮਹਿਮਾ ਗਾਂਦੇ ਮਸਤ ਰਹਿੰਦੇ ਅਤੇ ਹਰ ਵਕਤ ਮਨ ਵਿਚ ਇਕੋ ਵਿਸ਼ਵਾਸ਼ ਰਹਿੰਦਾ ਕਿ ਕਦ ਗੁਰੂ ਜੀ ਮੈਨੂੰ ਦਰਸ਼ਨ ਦੇਣਗੇ । ਉਸ ਨੂੰ ਕੁਝ ਮਸਤ ਸਾਧੂ ਵੀ ਆਖਦੇ ਸਨ । ਉਸ ਵਕਤ ਦੇ ਰਾਜੇ ਬਾਜ਼ ਬਹਾਦਰ ਦੇ ਘਰ ਇਕ ਬੇਟਾ ਹੋਇਆ । ਉਸ ਖ਼ੁਸ਼ੀ ਵਿਚ ਬੜੀਆਂ ਹੀ ਸੁਗਾਤਾਂ ਅਲਮਸਤ ਸਾਧੂ ਨੂੰ ਭੇਟ ਕੀਤੀਆਂ । ਅਲਮਸਤ ਜੀ ਨੇ ਸਾਰੀਆਂ ਭੇਟਾਵਾਂ ਸੰਮਤ 1687 ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੇ ਚਰਨਾਂ ਵਿਚ ਲਿਆ ਭੇਟ ਕਰ ਦਿੱਤੀਆਂ ਅਲਮਸਤ ਜੀ ਉਥੋਂ ਲੰਗਰ ਤੇ ਸੰਗਤ ਨੂੰ ਵੇਖ ਬੜੇ ਹੀ ਪ੍ਰਭਾਵਿਤ ਹੋਏ ! ਗੁਰੂ ਜੀ ਤੋਂ ਬੜੀਆਂ ਹੀ ਹੋਰ ਬਖ਼ਸ਼ਿਸ਼ਾਂ ਲੈ ਵਾਪਸ ਮੁੜ ਆਏ । ਰਾਹ ਵਿਚ ਉਨ੍ਹਾਂ ਦੇ ਕਾਫ਼ੀ ਚੇਲੋ ਬਣ ਗਏ । ਅਲਮਸਤ ਜੀ ਨੇ ਹੁਣ ਫ਼ਕੀਰੀ ਦੀ ਥਾਂ ਲੰਗਰ ਤੇ ਕੀਰਤਨ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਤੇ ਹੁਣ ਉਨ੍ਹਾਂ ਨੂੰ ਆਪਣੇ ਡੇਰੇ ਗੁਰੂ ਹਰਿਗੋਬਿੰਦ ਜੀ ਦੇ ਮਿਲਣ ਦੀ ਚਾਅ ਹੋਣ ਲੱਗੀ । ਹਰ ਵਕਤ ਹੁਣ ਇਕੋ ਹੀ ਧਿਆਨ ਕਰਦੇ ਕਦ ਗੁਰੂ ਜੀ ਉਨ੍ਹਾਂ ਨੂੰ ਦਰਸ਼ਨ ਦੇਣਗੇ । ਜਦ ਅਲਮਸਤ ਜੀ ਆਪਣੇ ਚੇਲੇ ਨਾਲ ਜਗਨਨਾਥ ਗਏ ਤਾਂ ਉੱਥੇ ਉਨ੍ਹਾਂ ਨੂੰ ਭੋਜਨ ਖਾਣ ਨੂੰ ਨਾ ਮਿਲਿਆ । ਪੰਡਤਾਂ ਨੇ ਜਗਨਨਾਥ ਨੂੰ ਭੋਗ ਲਗਾਇਆ ਤੇ ਜਿਸ ਥਾਲ ਵਿਚ ਭੋਗ ਲਗਾਇਆ ਸੀ ਉਹੀ ਥਾਲ ਅਲਮਸਤ ਜੀ ਪਾਸ ਪਹੁੰਚ ਗਿਆ । ਜਦ ਪੰਡਤਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਥਾਲ ਬਾਰੇ ਪੁੱਛਿਆ ਤਾਂ ਅਲਮਸਤ ਜੀ ਨੇ ਕਿਹਾ ਕਿ ਥਾਲ ਸਮੁੰਦਰ ਵਿਚ ਹੈ ਪਰ ਜਦ ਉੱਥੇ ਗਏ ਤਾਂ ਉਹੋ ਜਿਹੇ ਬੇਅੰਤ ਥਾਲ ਦੇਖੇ । ਸਭ ਬੜੇ ਹੈਰਾਨ ਹੋਏ । ਰਾਜਾ ਮੰਗੂ ਨਾਥ ਵੀ ਉਨ੍ਹਾਂ ਦਾ ਸੇਵਕ ਬਣ ਗਿਆ । ਉੱਥੇ ਕਾਫ਼ੀ ਚਿਰ ਅਲਮਸਤ ਜੀ ਮਨ ਬਣਾ ਕੇ ਰਹੇ । ਉਸ ਮੱਠ ਦਾ ਨਾਂ ਮੰਗੂ ਮੱਠ ਨਾਲ ਪ੍ਰਸਿੱਧ ਹੈ । ਨਾਨਕ ਸ਼ਾਹੀ ਸਾਧੂ ਸੰਤ ਬੜੇ ਹੀ ਉੱਥੇ ਆਉਣ ਲੱਗੇ । 1926 ਵਿਚ ਉਥੋਂ ਦੇ ਇਕ ਮਹੰਤ ਮੰਗਲ ਦਾਸ ਨੇ ਵੀ ਉਦਾਸੀਂ ਧਾਰਨ ਕਰ ਆਪਣੀ ਜ਼ਮੀਨ ਮਕਾਨ ਸਭ ਉਸ ਮੱਠ ਦੇ ਨਾਂ ਕਰ ਦਿੱਤੀ । ਅਲਮਸਤ ਜੀ ਨੇ ਕਾਫ਼ੀ ਸਮਾਂ ਜਗਨ ਨਾਥ ਪੁਰੀ ਵਿਚ ਬਿਤਾਇਆ । ਅਲਮਸਤ ਜੀ ਆਪਣੇ ਡੇਰੇ ਨਾਨਕ ਮਤਾ ਇਕੋ ਆਸ , ਇਕੋ ਵਿਸ਼ਵਾਸ ਨਾਲ ਬੈਠੇ ਰਹੇ ਕਿ ਕਦ ਗੁਰੂ ਜੀ ਉਨ੍ਹਾਂ ਨੂੰ ਦਰਸ਼ਨ ਦੇਣਗੇ । ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਵਾਹਿਗੁਰੂ ਉਨ੍ਹਾਂ ਦੀ ਪੁਕਾਰ ਸੁਣ ਇਸੇ ਪ੍ਰੇਮ ਵਿਚ ਜ਼ਰੂਰ ਦੌੜੇ ਚਲੇ ਆਉਣਗੇ । ਇਕ ਸਮੇਂ ਐਸਾ ਹੋਇਆ ਕਿ ਸਿੱਧਾਂ ਨੇ ਅਲਮਸਤ ਜੀ ਦੀ ਪ੍ਰਸਿੱਧੀ ਤੋਂ ਐਸੀ ਖੁਣਸ ਖਾਧੀ ਕਿ ਉਸ ਪਾਵਨ ਪਿੱਪਲ ਨੂੰ ਸਾੜਨ ਦਾ ਯਤਨ ਕੀਤਾ । ਅਲਮਸਤ ਜੀ ਨੇ ਅੰਮ੍ਰਿਤਸਰ ਪੁਕਾਰ ਭੇਜੀ ਤੇ ਗੁਰੂ ਜੀ ਲਸ਼ਕਰ ਸਮੇਤ ਨਾਨਕ ਮਤਾ ਪੁੱਜੇ । ਸਾਧੂ ਅਲਮਸਤ ਜੀ ਨੇ ਜਦ ਘੋੜਿਆਂ ਦੇ ਟਾਪਾਂ ਦੀ ਆਵਾਜ਼ ਸੁਣੀ ਤਾਂ ਦੇਖ ਹੈਰਾਨ ਹੋਇਆ ਕਿ ਮੀਰੀ ਪੀਰੀ ਦੇ ਮਾਲਕ ਉਸ ਥਾਂ ਸਾਹਮਣੇ ਖੜੋਤੇ ਹਨ ਜਿੱਥੇ ਉਹ ਖੀਵਾ ਹੋਇਆ ਉਡੀਕ ਰਿਹਾ ਸੀ । ਉੱਥੇ ਸਿੱਧਾਂ ਨੂੰ ਕੰਬਣੀ ਛਿੜ ਗਈ । ਪਾਪ ਤਨ ਤੀਕਰ ਕੰਬਣ ਲੱਗੇ । ਗੁਰੂ ਹਰਿਗੋਬਿੰਦ ਜੀ ਦਾ ਤੇਜ ਦੇਖ ਉਨ੍ਹਾਂ ਦੀਆਂ ਸਿੱਧੀਆਂ ਮੰਦ ਪੈ ਗਈਆਂ । ਸਾਹਮਣੇ ਆਉਣ ਦਾ ਸਾਹਮ ਕਿਸੇ ਵਿਚ ਨਹੀਂ ਸੀ । ਬਹੁਤੇ ਛੱਪਰਾਂ , ਚਿੱਪਣੀਆਂ ਚੁੱਕ ਨੱਠ ਗਏ , ਜੋ ਕੁਝ ਰਹਿ ਗਏ ਉਨ੍ਹਾਂ ਨੂੰ ਗੁਰੂ ਜੀ ਨੇ ਵਾਹਿਗੁਰੂ ਨੂੰ ਯਾਦ ਕਰਨ ਦਾ ਸਰਲ ਤਰੀਕਾ ਦੱਸਿਆ । ਸੇਵਾ ਸਿਮਰਨ ਸਤਸੰਗ ਨਾਲ ਵਾਹਿਗੁਰੂ ਅੰਗ ਸੰਗ ਰਵੇਗਾ । ਆਪਣੇ ਆਪ ਨੂੰ ਕਸ਼ਟ ਦੇ ਕੇ ਕੁਝ ਨਹੀਂ ਮਿਲਦਾ । ਵਾਹਿਗੁਰੂ ਤਾਂ ਨਿਕਟ ਖੜੋਤਾ ਹੈ । ਹਰ ਇਕ ਦੇ ਮਨ ਵਿਚ ਵਸਦਾ ਹੈ । ਅਲਮਸਤ ਜੀ ਨੂੰ ਪਿਆਰ ਨਾਲ ਗਲੇ ਲਗਾਇਆ । ਗੁਰੂ ਜੀ ਨੇ ਉਸ ਪਿੱਪਲ ’ ਤੇ ਕੇਸਰ ਦੇ ਛਿੱਟੇ ਮਾਰ ਹਰਾ ਕੀਤਾ । ਅੱਜ ਤੱਕ ਪੱਤਿਆਂ ‘ ਤੇ ਕੇਸਰ ਦੇ ਛਿੱਟਿਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ । ਫਿਰ ਦੀਵਾਨ ਸੱਜਣ ਲੱਗ ਪਏ । ਅਲਮਸਤ ਜੀ ਨੇ ਉਸੇ ਉਤਸ਼ਾਹ ਨਾਲ ਫਿਰ ਸਿੱਖੀ ਪ੍ਰਚਾਰਨੀ ਸ਼ੁਰੂ ਕਰ ਦਿੱਤੀ । ਆਪ ਜੀ ਦਾ ਅਕਾਲ ਚਲਾਣਾ ਉੱਥੇ ਨਾਨਕ ਮਤਾ ਹੀ ਸੰਨ 1643 ( ਸੰਮਤ 1700 ) ਵਿਚ ਹੋਇਆ ।
ਹਮ ਲੈ ਜਾਣਹੁ ਪੰਥ ਉਚੇਰੋ!
ਅੰਨਦਪੁਰ ਸਾਹਿਬ ਦੇ ਨੇੜੇ ਤੇੜੇ ਬਹੁਤਾ ਇਲਾਕਾ ਰੰਘੜਾਂ ਦਾ ਸੀ। ਕੇਰਾਂ ਦੀ ਗੱਲ ਹੈ ਕਿ ਸਿੱਖ ਸੰਗਤਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸਨ, ਇਨ੍ਹਾਂ ਰੰਘੜਾਂ ਨੇ ਉਨ੍ਹਾਂ ਤੇ ਅਚਨਚੇਤ ਹੱਲਾ ਬੋਲ ਕੇ ਮਾਲ ਅਸਬਾਬ ਲੁਟ ਲਿਆ । ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਓਸੇ ਵਕਤ ਸਿੱਖਾਂ ਦਾ ਜੱਥਾ ਰੰਘੜਾਂ ਨੂੰ ਸੋਧਣ ਲਈ ਭੇਜਿਆ । ਸਿੱਖਾਂ ਨੇ ਜਿੱਥੇ ਰੰਘੜਾਂ ਦੀ ਭੁਗਤ ਸਵਾਰ ਕੇ ਮਾਲ ਅਸਬਾਬ ਵਾਪਸ ਲਿਆ, ਉਥੇ ਹੀ ਉਨ੍ਹਾਂ ਦੇ ਹੱਥ ਇਕ ਮੁਸਲਮਾਨ ਕੁੜੀ ਦੀ ਡੋਲੀ ਆ ਗਈ। ਸਿੱਖ ਉਸ ਡੋਲੇ ਨੂੰ ਚੁਕ ਕੇ ਅੰਨਦਪੁਰ ਸਾਹਿਬ ਲੈ ਆਏ ।
ਜਦੋਂ ਸੱਚੇ ਪਾਤਸ਼ਾਹ ਨੇ ਇਹ ਡੋਲਾ ਦੇਖਿਆ ਤਾਂ ਪੁਛਣ ਲੱਗੇ ਕਿ ਇਸ ਵਿਚ ਕੀ ਹੈ? ਤਾਂ ਸਿੱਖ ਮੁਸਕਰਾ ਕਿ ਕਹਿਣ ਲੱਗੇ, ਪਾਤਸ਼ਾਹ ਇਕ ਤੁਰਕਨੀ ਦੀ ਡੋਲੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਤੁਸੀ ਇਹ ਇਥੇ ਕਿਉਂ ਲਿਆਂਦੀ ਤਾਂ ਸਿੱਖ ਕਹਿਣ ਲੱਗੇ ਪਾਤਸ਼ਾਹ ! ਇਹ ਸਾਡੀਆਂ ਬਹੂ ਬੇਟੀਆਂ ਦੀ ਬੇਹੁਰਮਤੀ ਕਰਨ ਦੇ ਮੌਕੇ ਲੱਭਦੇ ਰਹਿੰਦੇ ਹਨ, ਅਸੀਂ ਵੀ ਹੁਣ ਉਨ੍ਹਾਂ ਨੂੰ ਉਨ੍ਹਾਂ ਵਾਂਗ ਭਾਜੀ ਵਾਪਸ ਮੋੜਾਂਗੇ, ਬਦਲਾ ਲਵਾਂਗੇ । ਇਹੋ ਜੰਗ ਦੀ ਨੀਤੀ ਹੈ :-
ਸਗਲ ਸਿੱਖ ਪੁਛਣ ਗੁਣ ਖਾਨੀ।
ਸਗਲ ਤੁਰਕ ਭੁਗਵੇ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਣਾਵੈ।
ਗੁਰੂ ਸ਼ਾਸਤ੍ਰ ਕਿਉਂ ਵਰਜ ਹਟਾਵੈ।
ਪਾਤਸ਼ਾਹ ਨੇ ਇਹ ਸੁਣਕੇ ਸਿੱਖਾਂ ਨੂੰ ਫਿਟਕਾਰ ਤੇ ਪਾਈ ਤੇ ਕਿਹਾ ਮੈਂ ਤੁਹਾਨੂੰ ਜ਼ਿੱਲਤ ਦੀ ਨੀਂਵੀ ਖੱਡ ਵਿਚ ਨਹੀਂ ਡਿੱਗਣ ਦਵਾਂਗਾ । ਇਹ ਕਰਤੂਤ ਬਿਲਕੁਲ ਗ਼ਲਤ ਹੈ। ਸੱਚੇ ਪਾਤਸ਼ਾਹ ਨੇ ਉਸ ਡਰੀ ਹੋਈ ਡੋਲੀ ਵਿਚਲੀ ਕੁੜੀ ਨੂੰ ਹੌਂਸਲਾ ਦਿੰਦੇ ਹੋਏ ਕਿਹਾ, ਧੀਏ! ਤੂੰ ਘਬਰਾ ਨ, ਇਹ ਸਮਝ ਕਿ ਤੂੰ ਅਾਪਣੇ ਪਿਤਾ ਦੇ ਘਰ ਆਈਂ ਹੈਂ। ਪਾਤਸ਼ਾਹ ਨੇ ਉਸ ਬੱਚੀ ਨੂੰ ਆਸੀਸ ਤੇ ਸ਼ਗਨ ਦੇ ਕੋ ਬੜੇ ਅਦਬੋ ਅਦੀਬਤ ਨਾਲ ਉਸਦੇ ਘਰ ਪਹੁੰਚਾਇਆ ਤੇ ਸਿੱਖਾਂ ਨੂੰ ਅਗਾਂਹ ਵਾਸਤੇ ਇਹੋ ਜਿਹੀ ਕਰਤੂਤ ਕਰਨ ਤੋਂ ਸਖ਼ਤੀ ਨਾਲ ਵਰਜਦੇ ਹੋਏ ਕਿਹਾ, ਮੈਂ ਇਸ ਸਿੱਖ ਪੰਥ ਨੂੰ ਕਿਰਦਾਰ ਪੱਖੋਂ ਬਹੁਤ ਉੱਚਾ ਲੈ ਕੇ ਜਵਾਂਗਾ, ਜਿਸਦੀ ਮਿਸਾਲ ਜ਼ਮਾਨਾ ਦੇਵੇਗਾ;
ਸੁਣਿ ਸਤਿਗੁਰੂ ਬੋਲੇ ਤਿਸ ਬੇਰੇ।
ਹਮ ਲੈ ਜਾਣਹੁ ਪੰਥ ਉਚੇਰੇ।
ਨਹ ਅਧੋਗਤ ਬਿਖਹਿ ਪਹੁੰਚਾਵਹਿਂ।
ਤਾ ਤੇ ਕਲਮਲ ਕਰਮ ਹਟਾਵੈਂ।
ਸਿੱਖਾਂ ਦੇ ਇਸ ਕਿਰਦਾਰ ਦੀਆਂ ਸਿਫ਼ਤਾਂ ਸਿੱਖਾਂ ਪ੍ਰਤੀ ਮੰਦ ਭਾਵਨਾ ਰੱਖਣ ਵਾਲੇ ਕਾਜੀ ਨੂਰ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਵਿਚ ਕੀਤੀਆਂ ਹਨ, ਜਿਸ ਵਿੱਚ ਉਹ ਦੱਸਦਾ ਹੈ ਕਿ ਜੇ ਇਹਨਾਂ ਦੇ ਹੱਥ ਦੁਸ਼ਮਣ ਦੀ ਔਰਤ ਆ ਜਾਏ ਤਾਂ ਉਸਦਾ ਵੀ ਬਹੁਤ ਸਤਿਕਾਰ ਕਰਦੇ ਹਨ। ਇਸੇ ਲਈ ਤੇ ਸਮੇਂ ਦੀ ਹਿਕ ਤੇ ਇਹ ਬੋਲ ਉਕਰੇ ਪਏ ਆ , ” ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ “।
ਬਲਦੀਪ ਸਿੰਘ ਰਾਮੂੰਵਾਲੀਆ