ਅੰਗ : 696

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ : ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥

ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆ ਗਿਆ। ਅਜੇ ਘੰਟੇ ਘਰ ਵਾਲੇ ਪਾਸਿਓਂ ਪੌੜੀਆਂ ਉਤਰਦਿਆਂ ਹੀ ਸੀ ਕੇ ਤਬੀਅਤ ਖਿੜ ਗਈ। ਅਭਿਆਸ ਜੋ ਕਿਸੇ ਮੈਲ ਕਾਰਨ ਰੁਕ ਗਿਆ ਸੀ। ਇਕਦਮ ਚੱਲ ਪਿਆ। ਅੰਦਰ ਦੀ ਇਸ ਅਚਾਨਕ ਹੋਈ ਤਬਦੀਲੀ ਨੂੰ ਦੇਖ ਉਹ ਖੁਦ ਵੀ ਬੜਾ ਹੈਰਾਨ ਹੋਇਆ। ਸੋਚਿਆ ਏ ਸੁਭਾਵਕ ਹੈ ਜਾਂ ਇਸ ਜਗ੍ਹਾ ਚ ਕੋਈ ਸ਼ਕਤੀ ਹੈ ….. ਸਮਝ ਨਾ ਆਵੇ …..
ਪਰ ਬੰਦਾ ਸਿਆਣਾ ਸੀ ਜਾਨਣਾ ਚਾਹਿਆ। ਉਹਨੇ ਕਈ ਵਾਰ ਵਿਸ਼ੇਸ਼ ਪਰਤਾਵੇ ਕੀਤੀ। ਜਦੋਂ ਵੀ ਮਨ ਉਦਾਸ ਪਰੇਸ਼ਾਨ ਹੋਣਾ ਖਾਸ ਚਲਕੇ ਸ੍ਰੀ ਦਰਬਾਰ ਸਾਹਿਬ ਆਉਣਾ। ਹਰ ਵਾਰ ਉਹਦੇ ਨਾਲ਼ ਏਦਾਂ ਹੋਇਆ ਅੰਦਰ ਖਿੜਦਾ , ਅਨੰਦ ਭਰਦਾ , ਸਿਮਰਨ ਦੀ ਰੌ ਚਲਦੀ।
ਫਿਰ ਉਹਨੇ ਸੈਦ ਭਾਈ ਵੀਰ ਸਿੰਘ ਜੀ ਨੂੰ ਦਸਿਆ ਕੇ ਧੰਨ ਗੁਰੂ ਰਾਮਦਾਸ , ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਜਗ੍ਹਾ ਚ ਪਤਾ ਨ੍ਹੀਂ ਐਸੀ ਕੀ ਬਿਜਲੀ ਭਰੀ ਹੈ ਕਿ ਪਹਿਲੀ ਪੌੜੀ ਤੇ ਪੈਰ ਧਰਿਆ ਨਹੀਂ ਕਿ ਬਸ ਕਰੰਟ ਵਾਂਗ ਅਸਰ ਹੁੰਦਾ। ਅੰਦਰ ਦੀ ਅੱਗ ਬੁਝਦੀ ਠੰਡ ਵਰਤਦੀ ਆ। ਆਤਮਾ ਸ਼ਾਂਤ ਤੇ ਅਨੰਦਿਤ ਹੋ ਉੱਠਦੀ ਹੈ।
ਏ ਪੜ ਕੇ
ਭੱਟ ਕਲ ਜੀ ਦੇ ਬਚਨ ਨੇ ਯਾਦ ਆਏ
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥
ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ।
ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ।
ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ ਉਹ ਦਰਿਆ ਦੇ ਕੰਢੇ ਬੈਠਾ ਸੀ, ਧੱਕਾ ਦੇ ਕੇ ਪਾਣੀ ਵਿਚ ਸੁੱਟ ਦਿੱਤਾ।
ਉਹ ਰੋਇਆ, ਕੁਰਲਾਇਆ ਅਤੇ ਬੱਚਿਆਂ ਨੂੰ ਕੋਸਣ ਲੱਗਾ। ਬਾਲਾ ਪ੍ਰੀਤਮ ਅਤੇ ਹੋਰ ਬੱਚੇ ਬਾਹਰ ਖੜੇ ਤਾੜੀਆਂ ਮਾਰ ਹੱਸਦੇ ਰਹੇ।
ਪਰ ਜਦ ਉਹ ਕੋਹੜੀ ਜ਼ੋਰ ਲਾ ਕੇ ਦਰਿਆ ਵਿਚੋਂ ਬਾਹਰ ਨਿਕਲਿਆ ਤਾਂ ਆਪਣੇ ਸਰੀਰ ਨੂੰ ਨਵਾਂ ਨਰੋਆ ਵੇਖ ਕੇ ਬਹੁਤ ਹੈਰਾਨ ਹੋਇਆ।
ਉਸ ਦਾ ਕੋਹੜ ਹਟ ਗਿਆ ਸੀ। ਉਹ ਬਾਲਾ ਪ੍ਰੀਤਮ ਦੇ ਪੈਰੀਂ ਆ ਪਿਆ।
ਇਸ ਤਰ੍ਹਾਂ ਗੁਰੂ ਜੀ ਕਿਸੇ ਦੁਖੀ ਵੀ ਕਰਦੇ ਸਨ ਤਾਂ ਉਸ ਦੇ ਲਾਭ ਲਈ।
👉ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ . . .

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ।

ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ, ”ਕੀ ਕੰਮ ਕਰਦਾ ਹੈਂ?” ”ਜੀ! ਧੜਵਈ ਦੀ ਨੌਕਰੀ।” ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ –

1. ਘੱਟ ਨਹੀਂ ਤੋਲਣਾ।
2. ਦਸਵੰਧ ਜ਼ਰੂਰ ਕੱਢਣਾ ਹੈ।
3. ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ।
4. ਕੰਮ-ਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ।
5. ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ। ਇਸ ਨੇ ਸਾਰੇ ਬਚਨ ਮੰਨੇ।

ਇਲਾਕੇ ਵਿੱਚ ਬੜੀ ਸੋਭਾ ਹੋ ਗਈ। ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕਟਾਰੂ ਨੂੰ ਬਦਨਾਮ ਕਰੀਏ। ਅੱਠ ਕੁ ਬੰਦੇ ਉਨ੍ਹਾਂ ਦੀ ਦੁਕਾਨ ਤੇ ਆਏ। ਤਿੰਨ ਚਾਰਾਂ ਨੇ ਗੱਲੀਂ ਲਗਾ ਲਿਆ ਤੇ ਤਿੰਨਾਂ-ਚਾਰਾਂ ਨੇ ਉਨ੍ਹਾਂ ਦੇ ਪੰਜ-ਸੱਤ ਵੱਟੇ ਬਦਲਾ ਦਿੱਤੇ। ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦੇਂਦਾ ਸੀ, ਈਰਖਾ ਕਰਣ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ, ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ, ਇਸ ਨੂੰ ਛਾਪਾ ਮਾਰੋ, ਘੱਟ ਤੋਲਦਾ ਹੈ। ਮਹਿਕਮੇ ਵਾਲੇ ਆ ਗਏ, ਆ ਕੇ ਕਹਿੰਦੇ, ”ਭਾਈ ਕਟਾਰੂ,” ਤੇਰੇ ਵਿਰੁੱਧ ਸ਼ਿਕਾਇਤ ਆਈ ਹੈ, ਤੂੰ ਘੱਟ ਤੋਲਦਾ ਹੈਂ। ਤੇਰੇ ਵੱਟੇ ਚੈੱਕ ਕਰਨੇ ਹਨ। ਜਦੋਂ ਉਨ੍ਹਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗ੍ਹਾ ਗਈ ਕਿ ਪੰਜ-ਸੱਤ ਵੱਟੇ ਮੇਰੇ ਨਹੀਂ।

ਮਹਿਕਮੇ ਵਾਲੇ ਕਹਿੰਦੇ, ”ਵੱਟੇ ਚੈੱਕ ਕਰਵਾ।” ਭਾਈ ਕਟਾਰੂ ਕੀ ਕਹਿੰਦਾ ਹੈ, ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਆਪਣਾ ਕੰਮ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਕਟਾਰੂ ਜੀ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਭਉਜਲ ਆਵੇ ਤਾਂ ਸਿੱਖ ਬਾਣੀ ਪੜ੍ਹਕੇ ਅਰਦਾਸ ਕਰੇ¸
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।
(ਪਉੜੀ, ਵਾਰ ਗੁਜਰੀ ਮ: 5, ਅੰਗ 519)

ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ, ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ, ਕਦੀ ਸੱਜੀ। ਕਦੀ ਖੱਬੀ, ਕਦੀ ਸੱਜੀ। ਸੇਵਾਦਾਰ ਕਹਿੰਦਾ ਹੈ, ਮਹਾਰਾਜ ਕੀ ਕਰ ਰਹੇ ਹੋ? ਸੰਗਤਾਂ ਮੋਹਰਾਂ, ਸੋਨਾ, ਚਾਂਦੀ, ਕੀਮਤੀ ਵਸਤੂਆਂ ਚੜ੍ਹਾ ਜਾਂਦੀਆਂ ਹਨ, ਸੇਵਾਦਾਰ ਨੂੰ ਕਹਿੰਦੇ ਹੋ, ਖ਼ਜ਼ਾਨੇ ਵਿੱਚ ਪਾ ਦੇ। ਅੱਜ ਟਕਾ ਲੈ ਕੇ ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ”ਮੈਂ ਕੀ ਕਰਾਂ? ਗ਼ਜ਼ਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਵੱਟੇ ਬਦਲਾ ਦਿੱਤੇ ਹਨ। ਮਹਿਕਮੇ ਵਾਲੇ ਚੈਕ ਕਰ ਰਹੇ ਨੇ। ਮੇਰਾ ਸਿੱਖ ਸ੍ਰੀ ਜਪੁਜੀ ਸਾਹਿਬ ਨਾਲ ਜੁੜ ਦੇ ਅਰਦਾਸ ਕਰ ਰਿਹਾ ਹੈ।”

ਸੇਵਾਦਾਰ ਕਹਿੰਦਾ ਹੈ, ਮਹਾਰਾਜ, ਟਕੇ ਨੂੰ ਕੀ ਕਰਦੇ ਪਏ ਹੋ? ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ। ਜਦੋਂ ਮਹਿਕਮੇ ਵਾਲੇ ਹਲਕੇ ਵਜ਼ਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ, ਮੈਂ ਟਕਾ ਸੱਜੀ ਤਲੀ ‘ਤੇ ਲੈ ਆਉਂਦਾ ਹਾਂ, ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ, ਮੈਂ ਖੱਬੀ ਤਲੀ ‘ਤੇ ਲੈ ਆਉਂਦਾ ਹਾਂ। ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਨਾ ਪੈ ਜਾਵੇ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਗਜ਼ਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ।

ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਈ ਛਡਾਈ।। (ਅੰਗ 588)

ਸਿੱਖਿਆ – ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਥੇ ਚਾਹੁੰਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ। ਸਾਨੂੰ ਸਿਰਫ਼ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ, ਗੁਰੂ ਸਾਹਿਬ ਅੰਗ-ਸੰਗ ਹੋ ਕੇ ਸਹਾਈ ਹੁੰਦੇ ਹਨ। ਕਿਸੇ ਬਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ।

ਮੌਤ ਦਾ ਨਾਮ ਸੁਣ ਕੇ ਸਾਰੇ ਸਹਿਮ ਜਾਦੇ ਹਨ ਤੇ ਬਹੁਤੇ ਲੋਕ ਮੌਤ ਵਾਲੀਆਂ ਪੋਸਟਾਂ ਨੂੰ ਵੀ ਪੜਨਾ ਪਸੰਦ ਨਹੀ ਕਰਦੇ ਹਨ । ਜੇ ਕਿਧਰੇ ਸ਼ਾਮ ਵੇਲੇ ਘਰ ਵਿੱਚ ਮਰੇ ਹੋਏ ਦੀ ਗੱਲ ਚਲ ਪਵੇ ਵਿੱਚੋ ਘਰਦੇ ਹੀ ਕਹਿ ਦੇਦੇਂ ਹਨ ਚੁੱਪ ਕਰੋ ਮਰੇ ਹੋਇਆ ਨੂੰ ਯਾਦ ਨਹੀ ਕਰੀਦਾ । ਮੌਤ ਵਿਛੋੜੇ ਦਾ ਪ੍ਤੀਕ ਹੈ ਕਿਸੇ ਨੂੰ ਮੌਤ ਆਉਣੀ ਉਸ ਦਾ ਸਾਥੋ ਹਮੇਸ਼ਾ ਲਈ ਵਿਛੜ ਜਾਣਾ ਹੁੰਦਾ ਹੈ । ਜਦੋ ਕਿਸੇ ਦਾ ਆਖਰੀ ਸਮਾਂ ਆਉਦਾ ਹੈ ਉਸ ਨੂੰ ਏਨੀ ਜਿਆਦਾ ਘਬਰਾਹਟ ਹੁੰਦੀ ਹੈ ਜਿਸ ਨਾਲ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਦਾਂ ਹੈ ਬੁੱਲ ਫੜਕਣ ਲੱਗਦੇ ਹਨ ਤੇ ਰੰਗ ਉਡ ਜਾਂਦਾ ਹੈ । ਇਸ ਦਾ ਕਾਰਨ ਇਹ ਹੁੰਦਾ ਹੈ ਮੈ ਇਹ ਭਰਿਆ ਪਰਿਵਾਰ ਹੁਣ ਛੱਡ ਜਾਣਾ ਹੈ ਜਿਸ ਨਾਲ ਅੱਤ ਦਾ ਮੋਹ ਸੀ ਜਿਸ ਪਰਿਵਾਰ ਲਈ ਸਾਰੀ ਉਮਰ ਗੁਜਾਰ ਦਿੱਤੀ । ਹੁਣ ਮੈ ਇਸ ਦਾ ਹਿਸਾ ਨਹੀ ਰਿਹ ਸਕਦਾ ਮੌਤ ਦੇ ਵਿਛੋੜੇ ਨੂੰ ਪਰਦੇਸੀ ਬੰਦਾਂ ਬਹੁਤ ਨਜਦੀਕ ਤੋ ਦੇਖ ਸਕਦਾ ਹੈ । ਜਦੋ ਪਰਦੇਸੀ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਣ ਲੱਗਦਾ ਹੈ ਉਸ ਸਮੇ ਪਰਦੇਸੀ ਦਾ ਦਿਲ ਪਰਿਵਾਰ ਤੋ ਦੂਰ ਜਾਣ ਨੂੰ ਨਹੀ ਕਰਦਾ । ਘਰ ਵਿੱਚ ਛੋਟੇ ਬੱਚੇ ਘਰਵਾਲੀ ਮਾਂ ਪਿਉ ਘਰ ਗਲੀਆਂ ਜਿਥੇ ਉਸ ਦੀ ਏਨੀ ਉਮਰ ਬੀਤੀ ਪਰ ਮਜਬੂਰੀ ਖਾਤਿਰ ਉਸ ਨੂੰ ਇਹਨਾਂ ਸਾਰਿਆ ਦਾ ਤਿਆਗ ਕਰਨਾਂ ਪੈਦਾਂ ਹੈ । ਪਰਦੇਸੀ ਦਾ ਛਿਛੋੜਾ ਕੁਝ ਸਾਲਾਂ ਦਾ ਹੁੰਦਾ ਹੈ ਉਸ ਨੂੰ ਉਮੀਦ ਹੈ ਮੈ ਫਿਰ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ । ਪਰ ਫਿਰ ਵੀ ਉਹ ਏਅਰਪੋਰਟ ਤੱਕ ਭਰੇ ਮਨ ਨਾਲ ਜਾਦਾਂ ਹੈ ਉਸ ਦੀ ਤੇ ਪਰਿਵਾਰ ਦੀ ਪੀੜਾ ਉਹ ਹੀ ਸਮਝ ਸਕਦੇ ਹਨ । ਪਰ ਜਿਸ ਇਨਸਾਨ ਦੇ ਸਾਹਮਣੇ ਮੌਤ ਆਣ ਕੇ ਖਲੋ ਜਾਂਦੀ ਹੈ ਉਸ ਨੂੰ ਇਹ ਪਤਾ ਹੁੰਦਾ ਹੈ ਮੈ ਹੁਣ ਇਸ ਪਰਿਵਾਰ ਵਿੱਚ ਸਰੀਰ ਕਰਕੇ ਨਹੀ ਆ ਸਕਦਾ ਹਮੇਸ਼ਾ ਲਈ ਸਭ ਖਤਮ ਹੋ ਚਲਿਆ ਹੈ । ਉਸ ਦੀ ਪੀੜ ਨੂੰ ਤੇ ਉਹੀ ਸਮਝ ਸਕਦਾ ਹੈ ਜਿਸ ਤੇ ਬੀਤ ਰਹੀ ਹੁੰਦੀ ਹੈ ਉਸ ਸਮੇ ਉਹ ਪਛਤੋਂਦਾ ਹੈ ਮੈ ਇਸ ਪਰਿਵਾਰ ਲਈ ਸਾਰੀ ਜ਼ਿੰਦਗੀ ਖਤਮ ਕਰ ਲਈ ਜੇ ਕਿਤੇ ਥੋੜਾਂ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਕੀਤਾ ਹੁੰਦਾ , ਜਿਸ ਸਫਰ ਤੇ ਮੈ ਹੁਣ ਜਾਣਾ ਹੈ ਉਸ ਵਿਚ ਨਾਮ ਜਪਿਆ ਮੇਰੀ ਸਹਾਇਤਾ ਕਰਦਾ । ਆਮ ਲੋਕਾਂ ਵਿੱਚ ਤੇ ਭਗਤਾਂ ਦੀ ਮੌਤ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਬੰਦੇ ਦਾ ਸਫਰ ਏਦਾਂ ਦਾ ਹੁੰਦਾ ਹੈ ਜਿਵੇ ਉਹ ਵਿਦੇਸ਼ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਿਹਾ ਹੋਵੇ ਪਰ ਭਗਤਾਂ ਨੂੰ ਅੰਤ ਸਮੇ ਦਾ ਕੋਈ ਡਰ ਨਹੀ ਹੁੰਦਾ ਉਹ ਖੁਸ਼ ਹੁੰਦੇ ਹਨ ਜਿਵੇ ਪਰਦੇਸੀ ਵਿਦੇਸ਼ ਵਿੱਚੋ ਕਮਾਈ ਕਰਕੇ ਆਪਣੇ ਪਰਿਵਾਰ ਵਿੱਚ ਆ ਰਿਹਾ ਹੋਵੇ । ਭਗਤ ਕਬੀਰ ਜੀ ਉਚਾਰਨ ਕਰਦੇ ਹਨ ।
ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ ।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ ।
ਪ੍ਰਮਾਤਮਾ ਦੇ ਪਿਆਰੇ ਦੱਸਦੇ ਹਨ ਜਦੋ ਆਮ ਮਨੁੱਖ ਮਰਦਾ ਹੈ ਜਿਸ ਨੇ ਪ੍ਰਮਾਤਮਾ ਦਾ ਨਾਮ ਨਹੀ ਜਪਿਆ । ਜਮ ਆਉਦੇ ਹਨ ਜਿਸ ਦੀ ਮੌਤ ਆਈ ਹੁੰਦੀ ਹੈ ਉਸ ਨੂੰ ਉਹ ਸਾਫ ਦਿਖਾਈ ਦੇਂਦੇ ਹਨ ਜਿਨਾਂ ਨੂੰ ਦੇਖ ਕੇ ਮਨੁੱਖ ਬਹੁਤ ਡਰ ਜਾਦਾਂ ਹੈ । ਕੁਝ ਬੋਲਿਆ ਨਹੀ ਜਾਂਦਾ ਡਰ ਨਾਲ ਸਰੀਰ ਨੂੰ ਕੰਬਣੀ ਛਿੜਦੀ ਹੈ ਤੇ ਨਾਭੀ ਦੀ ਗੰਡ ਖੁਲ ਜਾਂਦੀ ਹੈ ਜਿਸ ਨੂੰ ਅਸੀ ਘੋਰੜੂ ਆਖਦੇ ਹਾ । ਜਮ ਉਸ ਮਨੁੱਖ ਦੀ ਆਤਮਾਂ ਨੂੰ ਸਰੀਰ ਵਿੱਚੋ ਬਾਹਰ ਕੱਢ ਦੇਂਦੇ ਹਨ ਉਹ ਆਤਮਾਂ ਬਹੁਤ ਜੋਰ ਲਗਾਉਦੀ ਹੈ ਮੈ ਵਾਪਿਸ ਸਰੀਰ ਵਿੱਚ ਫੜ ਸਕਾਂ ਪਰ ਉਹ ਏਦਾ ਨਹੀ ਕਰ ਸਕਦੀ । ਜਦੋ ਸਾਰਾ ਪਰਿਵਾਰ ਉਸ ਸਰੀਰ ਦੇ ਕੋਲ ਆ ਕੇ ਵਰਲਾਪ ਕਰਦਾ ਹੈ ਉਹ ਆਤਮਾਂ ਬਹੁਤ ਦੁੱਖੀ ਹੁੰਦੀ ਹੈ ਆਪਣੇ ਪਰਿਵਾਰ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵਿੱਚ ਭਜਦੀ ਫਿਰਦੀ ਹੈ । ਇਸ ਲਈ ਹੀ ਸਾਧੂ ਸੰਤ ਆਖਦੇ ਹਨ ਕਦੇ ਵੀ ਮਿਰਤਕ ਸਰੀਰ ਦੇ ਲਾਗੇ ਵਿਰਲਾਪ ਨਾ ਕਰੋ , ਮਿਰਤਕ ਸਰੀਰ ਦੇ ਕੋਲ ਬੈਠ ਕੇ ਗੁਰਬਾਣੀ-ਕੀਰਤਨ ਜਾਂ ਵਾਹਿਗੁਰੂ ਦਾ ਉਚਾਰਨ ਕਰੋ ਜਿਸ ਨਾਲ ਆਤਮਾਂ ਨੂੰ ਸਾਂਤੀ ਮਿਲਦੀ ਹੈ । ਆਤਮਾਂ ਤੇ ਉਸੇ ਮਨੁੱਖ ਦੀ ਹੀ ਹੁੰਦੀ ਹੈ ਜਿਹੜਾ ਘਰ ਲਈ ਰਾਤ ਦਿਨ ਮਰਦਾ ਰਿਹਾ ਪਰਿਵਾਰ ਦੀ ਹਰ ਖੁਸ਼ੀ ਲਈ ਮਿਹਨਤ ਕਰਦਾ ਰਿਹਾ ਮਰਨ ਤੋ ਬਾਅਦ ਵੀ ਪਰਿਵਾਰ ਨੂੰ ਉਸ ਚੇਤਾ ਕਰਦਾ ਵੇਖ ਕੇ ਉਹ ਆਪਣੇ ਅਗਲੇ ਸਫਰ ਵੱਲ ਨਹੀ ਵੱਧਦਾ । ਸਾਡੇ ਗੁਰੂ ਸਹਿਬਾਨ ਤੇ ਉਹਨਾਂ ਤੋ ਪਹਿਲਾਂ ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਰੇ ਹੋਏ ਮਨੁੱਖ ਦੀ ਆਤਮਾਂ ਦੇ ਅੱਗੇ ਦੇ ਸਫਰ ਵਾਸਤੇ ਸੰਸਕਾਰ ਕਰਨ ਦੀ ਰੀਤ ਚਲਾਈ ਹੈ । ਜਦੋ ਮਰੇ ਹੋਏ ਬੰਦੇ ਦਾ ਸਰੀਰ ਘਰ ਵਿੱਚ ਪਇਆ ਹੁੰਦਾ ਹੈ ਉਹ ਆਤਮਾਂ ਆਪਣੇ ਸਰੀਰ ਦਾ ਮੋਹ ਨਹੀ ਛੱਡਦੀ ਉਸ ਦੇ ਕੋਲ ਬੈਠ ਕੇ ਦੁੱਖੀ ਹੁੰਦੀ ਰਹਿੰਦੀ ਹੈ । ਇਸ ਲਈ ਜਦੋ ਉਸ ਦੇ ਸਰੀਰ ਨੂੰ ਸੰਸਕਾਰ ਕਰਨ ਵਾਸਤੇ ਖੜਦੇ ਹਨ ਆਤਮਾਂ ਬਹੁਤ ਵਿਰਲਾਪ ਕਰਦੀ ਹੈ ਉਸ ਦਾ ਸਰੀਰ ਨਾ ਸਾੜਿਆ ਜਾਵੇ । ਸਰੀਰ ਨੂੰ ਵੀ ਉਸ ਦਾ ਹੀ ਪੁੱਤਰ ਅੱਗ ਲਗਾਉਦਾ ਹੈ ਜਿਸ ਤੋ ਭਾਵ ਹੈ ਹੇ ਜੀਵ ਦੇਖ ਸਭ ਤੋ ਪਿਆਰਾ ਪੁੱਤਰ ਨੂੰ ਸਮਝਦਾ ਸੀ ਉਸ ਨੇ ਤੇਰਾ ਸਰੀਰ ਆਪਣੇ ਹੱਥੀ ਸਾੜ ਕੇ ਤੈਨੂੰ ਇਹ ਦੱਸ ਦਿੱਤਾ ਹੈ ਉਸ ਰੱਬ ਦੇ ਪਿਆਰ ਤੋ ਵੱਧ ਕੇ ਕੋਈ ਪਿਆਰਾ ਨਹੀ ਹੈ । ਜਦੋ ਸਰੀਰ ਸੜ ਜਾਦਾਂ ਹੈ ਉਹ ਆਤਮਾ ਸਰੀਰ ਦੀ ਸੜੀ ਹੋਈ ਸਵਾਹ ਵੱਲ ਵੇਖ ਕੇ ਵਿਰਲਾਪ ਕਰਦੀ ਰਹਿੰਦੀ ਹੈ । ਫੇਰ ਜਦੋ ਉਸ ਦੀ ਸਵਾਹ ਤੇ ਹੱਡੀਆਂ ਜਲ ਪਰਵਾਹ ਕਰ ਦੇਦੇ ਹਨ ਤੇ ਘਰਦੇ ਆਖਦੇ ਹਨ ਸਾਡਾ ਤੇ ਤੇਰਾ ਸਾਥ ਅੱਜ ਤੋ ਖਤਮ ਹੋਇਆ ਇਹ ਵੇਖ ਕੇ ਆਤਮਾਂ ਵਿਰਲਾਪ ਕਰਦੀ ਹੋਈ ਆਪਣੇ ਅਗਲੇ ਸਫਰ ਤੇ ਤੁਰਦੀ ਹੈ ਮੇਰਾ ਹੁਣ ਏਥੇ ਕੁੱਝ ਨਹੀ ਹੈ। ਜਿਹੜੀਆਂ ਪੁੰਨੀ ਆਤਮਾਵਾਂ ਹਨ ਭਜਨ ਬੰਦਗੀ ਕਰਦੀਆਂ ਰਹੀਆਂ ਹਨ ਉਹ ਆਪਣਾ ਟਿਕਾਣਾ ਧਰਮ ਅਸਥਾਨ ਜਿਥੇ ਗੁਰਬਾਣੀ-ਕੀਰਤਨ ਦਾ ਪਰਵਾਹ ਚਲਦਾ ਹੋਵੇ ਉਸ ਅਸਥਾਨ ਤੇ ਆਪਣਾ ਟਿਕਾਣਾ ਕਰਦੇ ਹਨ ਜਿਹੜੀਆਂ ਮਲੀਨ ਰੂਹਾਂ ਜਿਨਾਂ ਨੇ ਨਾਮ ਭਜਨ ਨਹੀ ਕੀਤਾ ਉਹ ਮਾੜੀਆਂ ਥਾਵਾਂ ਜੂਆਂ ਖਾਨਾ ਸਰਾਬ ਖਾਨਾ ਵਰਗੀਆਂ ਥਾਵਾਂ ਤੇ ਰਹਿੰਦੀਆਂ ਹਨ । ਫੇਰ ਜਿਹੜੀਆਂ ਭਜਨ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਮਨੁੱਖ ਦਾ ਸਰੀਰ ਮਿਲਦਾ ਹੈ । ਜਿਹੜੀਆਂ ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਆਪਣੇ ਕਰਮਾਂ ਅਨੁਸਾਰ ਜੂਨਾਂ ਵਿੱਚ ਪੈ ਜਾਦੀਆਂ ਹਨ । ਜਿਹਨਾਂ ਦਾ ਵਰਣਨ ਗੁਰਬਾਣੀ ਵਿੱਚ ਗੁਰੂ ਸਹਿਬਾਨ ਏਉ ਕਰਦੇ ਹਨ ।
ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ ੧॥
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿੰਰਕਾਲ ਇਹ ਦੇਹ ਸੰਜਰੀਆ॥ ਰਹਾਉ॥ ੧॥
ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀ ਜੋਨਿ ਭ੍ਰਮਾਇਆ॥ ੨॥
ਸਾਧ ਸੰਗ ਭਇਓ ਜਨਮ ਪ੍ਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥
ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥
ਪੰਨਾ ੧੭੬
ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਦੇ ਹਨ ਪਰਿਵਾਰ ਵਿੱਚ ਰਹਿੰਦੇ ਹੋਏ ਸੁਰਤ ਨਿਰੰਕਾਰ ਦੀ ਯਾਦ ਵਿੱਚ ਜੋੜ ਕੇ ਰੱਖ ਤੇ ਆਪਣਾ ਆਇਆ ਸਫਲ ਕਰ ਕੇ ਇਸ ਮਾਤਲੋਕ ਤੋ ਪ੍ਰਲੋਕ ਵਿੱਚ ਜਾਣਾ ਕਰ । ਜੇ ਮੈ ਇਸ ਪੋਸਟ ਤੇ ਵਿਸਥਾਰ ਨਾਲ ਲਿਖਣਾ ਸੁਰੂ ਕੀਤਾ ਤਾ ਬਹੁਤ ਲੰਮੀ ਪੋਸਟ ਹੋ ਜਾਵੇਗੀ ਇਸ ਲਈ ਇਥੇ ਹੀ ਸਮਾਪਤੀ ਕਰਦਾ ਹਾ , ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਜੋਰਾਵਰ ਸਿੰਘ ਤਰਸਿੱਕਾ ।

धनासरी महला ५ ॥ पानी पखा पीसउ संत आगै गुण गोविंद जसु गाई ॥ सासि सासि मनु नामु सम्हारै इहु बिस्राम निधि पाई ॥१॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥१॥ रहाउ ॥ तुम्हरी क्रिपा ते मोहु मानु छूटै बिनसि जाइ भरमाई ॥ अनद रूपु रविओ सभ मधे जत कत पेखउ जाई ॥२॥ तुम्ह दइआल किरपाल क्रिपा निधि पतित पावन गोसाई ॥ कोटि सूख आनंद राज पाए मुख ते निमख बुलाई ॥३॥ जाप ताप भगति सा पूरी जो प्रभ कै मनि भाई ॥ नामु जपत त्रिसना सभ बुझी है नानक त्रिपति अघाई ॥४॥१०॥

अर्थ: (हे प्रभु! कृपा कर) मैं (तेरे) संतों की सेवा में (रह के, उनके लिए) पानी (ढोता रहूँ, उनको) पंखा (झलता रहूँ, उनके लिए आटा) पीसता रहूँ, और, हे गोबिंद! तेरी सिफत सलाह तेरे सुन गाता रहूँ। मेरे मन प्रतेक साँस के साथ (तेरा) नाम याद करता रहे, मैं तेरा यह नाम प्राप्त कर लूँ जो सुख शांति का खज़ाना है ॥१॥ हे मेरे खसम-प्रभु! (मेरे ऊपर) दया कर। हे मेरे ठाकुर! मुझे ऐसी अक्ल दो कि मैं सदा ही तेरा नाम सिमरता रहूँ ॥१॥ रहाउ ॥ हे प्रभु! तेरी कृपा से (मेरे अंदर से) माया का मोह ख़त्म हो जाए, अहंकार दूर हो जाए, मेरी भटकना का नास हो जाए, मैं जहाँ जहाँ जा के देखूँ सब में मुझे तूँ आनंद-सरूप ही वसता दिखे ॥२॥ हे धरती के खसम! तूँ दयाल हैं, कृपाल हैं, तूँ दया का खज़ाना हैं, तूँ विकारियों को पवित्र करने वाले हैं। जब मैं आँख झमकण जितने समय के लिए मुँहों तेरा नाम उचारता हूँ, मुझे इस तरह जापता है कि मैं राज-भाग के करोड़ों सुख आनन्द प्रापत कर लिए हैं ॥३॥ वही जाप ताप वही भगती पूरन मानों, जो परमात्मा के मन में पसंद आती है। हे नानक जी! परमात्मा का नाम जपिया सारी त्रिसना खत्म हो जाती है, (माया वाले पदार्थों से) पूरन तौर से संतुस्टी हो जाती है ॥४॥१०

ਅੰਗ : 673

ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥

ਅਰਥ : (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ॥੧॥ ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ॥੧॥ ਰਹਾਉ ॥ ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ॥੨॥ ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ ॥੩॥ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਹੇ ਨਾਨਕ ਜੀ! ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ॥੪॥੧੦॥

ਅੰਗ : 676

ਧਨਾਸਰੀ ਮਹਲਾ ੫ ॥ ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

ਅਰਥ : ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ। (ਜੇਹੜਾ ਮਨੁੱਖ ਹਰਿ-ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਸੰਤ ਜਨ ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥ ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ। ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ॥੨॥ ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ, ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ॥੩॥ ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। ਹੇ ਭਾਈ! ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥

धनासरी महला ५ ॥ मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन कै बिनसी चिंद ॥२॥ जह साध संतन होवहि इकत्र ॥ तह हरि जसु गावहि नाद कवित ॥ साध सभा महि अनद बिस्राम ॥ उन संगु सो पाए जिसु मसतकि कराम ॥३॥ दुइ कर जोड़ि करी अरदासि ॥ चरन पखारि कहां गुणतास ॥ प्रभ दइआल किरपाल हजूरि ॥ नानकु जीवै संता धूरि ॥४॥२॥२३॥

अर्थ: हे भाई! मुझ आजिज को परमात्मा का नाम (ही) सहारा है, मेरे लिए खटणे कमाणे के लिए परमात्मा का नाम ही रोज़ी है। मेरे लिए इकठ्ठे करने के लिए (भी) परमात्मा का नाम ही है। (जो मनुष्य हरी-नाम-धन इकट्ठा करता है) इस लोक में और परलोक में उस के* *काम आता है ॥१॥ हे भाई! परमात्मा के नाम में मस्त हो कर, संत जन बेअंत प्रभु के प्रेम में जुड़ के- एक निरंकार के गुण गाते रहते हैं ॥ रहाउ ॥ हे भाई! बहुत निम्र-स्वभाव संत की सोभा (का मूल) है, परमात्मा की सिफत-सलाह करनी ही संत की प्रशंसा (का कारण) है। परमात्मा की भगती संत जानों के हृदय में आनंद पैदा करती है। (भक्ति की बरकत से) संत जनों के हृदय में सुख बना रहता है (उनके अंदर की) चिंता नास हो जाती है ॥२॥ हे भाई! साध संत जहाँ (भी) इकट्ठे होते हैं, वहाँ वह साज वरत के बाणी पढ़ कर परमात्मा की सिफत-सलाह का गीत (ही) गाते हैं। हे भाई! संतों की संगत में बैठ कर आतमिक आनंद प्राप्त होता है शांति हासिल होती है। पर उनकी संगत वही मनुष्य प्राप्त करता है जिस के माथे पर बखस़स (का लेख लिखा हो) ॥३॥ हे भाई! मैं अपने दोनों हाथ जोड़ कर अरदास करता हूँ, कि मैं संत जनां के चरन धो कर गुणों के ख़जाने परमात्मा का नाम उचारता रहूँ। हे भाई! जो दयाल कृपाल प्रभू की हज़ूरी में (सदा टिके रहते हैं) नानक उन्हा संत जनां के चरनों की धूड़ से आतमिक जीवन प्राप्त करता है ॥४॥२॥२३॥

Begin typing your search term above and press enter to search. Press ESC to cancel.

Back To Top