ਅੰਗ : 671

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

ਅਰਥ : ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥

ਇਸ ਤਰ੍ਹਾਂ ਵਿਚਰਦੇ ਹੋਏ ਕਈ ਥਾਂਈ ਚਰਨ ਪਾਂਦੇ ਗੁਰੂ ਜੀ ਧਮਧਾਣ ਪਹੁੰਚੇ। ਇਥੋਂ ਦੇ ਵਾਸੀ ਵੀ ਪਾਣੀ ਦੀ ਥੁੜ੍ਹ ਹੱਥੋਂ ਤ੍ਰਾਹ ਤ੍ਰਾਹ ਕਰਦੇ ਸਨ।
ਗੁਰੂ ਜੀ ਨੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਤੇ ਮਾਇਆ ਦੇ ਕੇ ਖੂਹ ਲਗਵਾਉਣ ਤੇ ਯਾਤਰੂਆਂ ਦੇ ਟਿਕਣ ਲਈ ਧਰਮਸਾਲਾ ਉਸਾਰਨ ਦੀ ਆਗਿਆ ਕੀਤੀ।
ਆਪ ਨੇ ਪਿੰਡ ਵਾਲਿਆਂ ਨੂੰ ਪੇ੍ਰਨਾ ਕੀਤੀ ਕਿ ਉਹ ਸਾਰੇ ਇਨ੍ਹਾਂ ਨੇਕ ਕੰਮਾਂ ਵਿਚ ਹੱਥ ਵਟਾਉਣ ਜਿਸ ਨਾਲ ਇਹ ਛੇਤੀ ਤੋਂ ਛੇਤੀ ਸੰਪੂਰਨ ਹੋ ਜਾਣ।
ਗੁਰੂ ਜੀ ਦਾ ਇਕ ਸੇਵਕ ਸਿੱਖ ਭਾਈ ਰਾਮ ਦੇਵ ਲੰਗਰ ਲਈ ਪਾਣੀ ਭਰਨ ਅਤੇ ਛਿੜਕਾਅ ਕਰਨ ਦੀ ਸੇਵਾ ਕਰਿਆ ਕਰਦਾ ਸੀ।
ਉਸ ਨੇ ਇਥੇ ਵੀ ਇਹ ਸੇਵਾ ਬੜੀ ਲਗਨ ਤੇ ਉਤਸ਼ਾਨ ਨਾਲ ਨਿਭਾਈ। ਉਸ ਨੇ ਜਲ ਦੀ ਤੋਟ ਨਾ ਆੳਣ ਦਿੱਤੀ।
ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਗੁਰੁ ਜੀ ਨੇ ਉਸ ਦਾ ਨਾਂ ਭਾਈ ਮੀਂਹਾ ਅਰਥਾਤ ਮੀਂਹ ਵਰਤਾਉਣ ਵਾਲਾ ਰੱਖ ਦਿੱਤਾ।
ਫਿਰ ਆਪ ਨੇ ਉਸ ਨੂੰ ਨਗਾਰਾ, ਨਿਸ਼ਾਨ, ਪੁਸ਼ਾਕਾ ਅਤੇ ਲੋਹ ਦੀ ਬਖ਼ਸ਼ਿਸ਼ ਕੀਤੀ ਅਤੇ ਉਸ ਇਲਾਕੇ ਦਾ ਮੁਖੀ ਪ੍ਰਚਾਰਕ ਥਾਪ ਦਿੱਤਾ।
ਗੁਰੂ ਘਰ ਵਲੋਂ ਉਦਾਸੀਆਂ ਦੀਆਂ ਜੋ ਛੇ ਬਖ਼ਸ਼ਿਸ਼ਾਂ ਹੋਇਆ, ਉਨ੍ਹਾਂ ਵਿਚੋਂ ਇਕ ਭਾਈ ਮੀਂਹਾ ਜੀ ਦੀ ‘ਮੀਂਹਾਂ ਸ਼ਾਹੀ’ ਹੈ।
ਇਸ ਮਹਾਂਪੁਰਖ ਨੇ ਅਗਾਂਹ ਜਾ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭਰੀ ਸੇਵਾ ਕੀਤੀ ਅਤੇ ਉਨ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ। ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ। ਇਥੋਂ ਹੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਤੇ ਇਸ ਦਾ ਨਾਮਕਰਨ ਕੀਤਾ। ਗੁਰੂ ਮਹਾਰਾਜ ਦੇ ਨਿਵਾਸ ਅਸਥਾਨ ਦੇ ਅਗਲੇ ਪਾਸੇ ਦੀਵਾਨ ਅਸਥਾਨ ਬਣਾਇਆ ਜੀਤਹਿ ਰੋਜ਼ਾਨਾ ਸਵੇਰੇ ਆਸ ਦੀ ਵਾਰ ਦਾ ਕੀਰਤਨ , ਕਥਾ ਤੇ ਗੁਰਮਤ ਦੀ ਵਿਚਾਰ ਹੁੰਦੀ। ਗੁਰੂ ਮਹਾਰਾਜ ਆਪ ਸਾਢੇ ਚਾਰ ਸਾਲ ਸੰਗਤਾਂ ਨੂੰ ਅਧਿਆਤਮਕ ਗਿਆਨ ਬਖਸ਼ਦੇ ਰਹੇ। ਇਸੇ ਅਸਥਾਨ ਤੇ ਗੁਰਦੁਆਰੇ ਦਾ ਨਾਮ ਗੁ: ਹਰਿਮੰਦਰ ਸਾਹਿਬ ਪ੍ਰਚਲਤ ਕਰ ਲਿਆ। ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਸਨ ਜੋ ਪਿੱਛੋਂ ਅਲੋਪ ਕਰ ਲਈਆਂ ਗਈਆਂ ਪਰ ਕੁਝ ਨਿਸ਼ਾਨੀਆਂ ਅਤੇ ਤੱਕ ਵੀ ਮੌਜੂਦ ਹਨ। ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਹੈ।

ਇਕ ਦਿਨ ਬੈਠਿਆ ਮੈ ਖਬਰ ਦੇਖ ਰਿਹਾ ਸੀ ਕਿਸੇ ਨੇ ਆਪਣੇ ਘਰ ਦੇ ਜੀਅ ਦਾ ਕਤਲ ਕੀਤਾ ਸੀ ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜਾ ਦਿੱਤੀ ਹੈ । ਉਹ ਆਦਮੀ ਰੋ ਰਿਹਾ ਸੀ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ ਪਰ ਸਜਾ ਤੇ ਸਜਾ ਹੀ ਹੁੰਦੀ ਹੈ । ਉਹ ਵੀ ਕਤਲ ਦੀ ਸਜਾ ਕਤਲ ਲਾਗਲੇ ਪਿੰਡ ਹੋਇਆ ਹੋਵੇ ਤਾ ਵੀ ਸਾਡਾ ਸੁਣ ਕੇ ਸਰੀਰ ਕੰਬ ਜਾਦਾ ਹਾਏ ਕਿਨਾ ਮਾੜਾ ਹੋਇਆ ਉਸ ਜਗਾ ਕਤਲ ਹੋ ਗਿਆ। ਕਈ ਤੇ ਵਿਚਾਰੇ ਰੋਟੀ ਤਕ ਨਹੀ ਖਾਂਦੇ ਦਿਲ ਏਨਾ ਡਰਿਆ ਹੁੰਦਾ ਕਤਲ ਦਾ ਨਾਮ ਸੁਣ ਕੇ । ਜਿਨਾ ਦੋਸ਼ ਕਿਸੇ ਨੂੰ ਕਤਲ ਕਰਨ ਦਾ ਲਗਦਾ ਹੈ ਉਨਾ ਹੀ ਦੋਸ਼ ਗੁਰੂ ਦੀ ਮੋਹਰ ਕੇਸ਼ ਕਤਲ ਕਰਨ ਦਾ ਲਗਦਾ ਹੈ । ਕਿਉਕਿ ਸਿਖ ਧਰਮ ਵਿੱਚ ਬਹੁਤ ਜੋਰ ਦੇ ਕੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਹੈ ਕੇਸ ਕਤਲ ਨਹੀ ਕਰਵਾਉਣੇ । ਜਿਸ ਤਰਾ ਕਿਸੇ ਮਨੁੱਖ ਦੇ ਕਤਲ ਹੋਣ ਤੇ ਦੋਸ਼ੀ ਨੂੰ ਸੰਸਾਰੀ ਅਦਾਲਤ ਵਿੱਚ ਸਜਾ ਮਿਲਦੀ ਹੈ । ਇਹ ਸੋਚੋ ਕੇ ਜੇ ਸਾਡੇ ਗੁਰੂ ਸਾਹਿਬ ਕੇਸ ਕਤਲ ਕਰਨ ਤੋ ਰੋਕ ਕੇ ਗਏ ਸਨ ਕੀ ਗਲ ਤੈਨੂੰ ਨਿਰੰਕਾਰ ਦੀ ਅਦਾਲਤ ਵਿੱਚ ਕੇਸ ਕਤਲ ਕਰਵਾਉਣ ਦੇ ਦੋਸ਼ ਵਿੱਚ ਛੱਡ ਦਿਤਾ ਜਾਵੇਗਾ , ਨਹੀ ਛੱਡਿਆ ਜਾਵੇਗਾ ਸਜਾ ਜਰੂਰ ਮਿਲੇਗੀ । ਤੈਨੂ ਕੀ ਪਤਾ ਕੇਸ ਰੱਬ ਨੂੰ ਕਿੰਨੇ ਪਿਆਰੇ ਲਗਦੇ ਹਨ ਸਰੀਰ ਦਾ ਕੋਈ ਵੀ ਅੰਗ ਕੱਟਿਆ ਜਾਵੇ ਉਹ ਦੁਬਾਰਾ ਵਾਹਿਗੁਰੂ ਨਹੀ ਦੇਦਾ । ਪਰ ਕੇਸ ਮਰਨ ਤਕ ਦੇਈ ਜਾਦਾ ਤੂੰ ਇਕ ਵਾਰ ਉਸ ਦੀ ਆਗਿਆ ਮੰਨ ਕੇ ਰੱਖ ਕੇ ਤੇ ਵੇਖ , ਸਿਰ ਦੇ ਕੇਸ , ਦਾੜ੍ਹੀ-ਮੁੱਛ ਜਿਨੀ ਵਾਹਿਗੁਰੂ ਜੀ ਨੂੰ ਚੰਗੀ ਲਗਦੀ ਉਥੇ ਜਾ ਕੇ ਰੁਕ ਜਾਦੀ ਨਾ ਬਹੁਤ ਜਿਆਦਾ ਵਧਦੀ ਹੈ ਨਾ ਘੱਟਦੀ ਹੈ। ਜਿਨੇ ਵਾਹਿਗੁਰੂ ਜੀ ਨੇ ਕੇਸ ਕਿਸੇ ਨੂੰ ਖੁਸ਼ ਹੋ ਕੇ ਬਖਸ਼ਿਸ਼ ਕਰਦਾ ਉਨੇ ਹੀ ਰਹਿੰਦੇ ਹਨ । ਜਿਹੜੀਆ ਕੁੜੀਆ ਕਹਿੰਦੀਆ ਸਾਨੂੰ ਦਾੜ੍ਹੀ-ਮੁੱਛ ਵਾਲੇ ਮੁੰਡੇ ਪਸੰਦ ਨਹੀ ਚੇਤੇ ਰਖਿਉ ਜੇ ਕਤਲ ਕਰਨ ਵਾਲੇ ਨੂੰ ਦੋਸ਼ੀ ਮੰਨਿਆ ਗਿਆ ਹੈ । ਉਸ ਤੋ ਵੱਧ ਦੋਸ਼ੀ ਕਤਲ ਕਰਨ ਵਾਸਤੇ ਮਜਬੂਰ ਕਰਨਾ ਜਾ ਉਕਸਾਉਣ ਦਾ ਹੁੰਦਾ ਹੈ ਜੇ ਕੁੜੀਆ ਚਹੁੰਣ ਤਾ ਸਾਰੇ ਸਿੱਖਾ ਦੇ ਮੁੰਡਿਆ ਨੂੰ ਸਿੰਘ ਬਣਾ ਸਕਦੀਆ ਹਨ । ਕੁੜੀਆ ਇਹੋ ਮੰਗ ਰੱਖਣ ਅਸੀ ਵਿਆਹ ਗੁਰਸਿੱਖ ਮੁੰਡੇ ਨਾਲ ਹੀ ਕਰਵਾਉਣਾ ਹੈ । ਮੈਨੂ ਨਹੀ ਲਗਦਾ ਕੋਈ ਸਿੱਖਾ ਦਾ ਮੁੰਡਾ ਮੋਨਾ ਜਾ ਦਾੜ੍ਹੀ-ਮੁੱਛ ਕਟਿਆ ਦਿਖਾਈ ਦੇਵੇਗਾ । ਮੁੰਡੇ ਬਸ ਕੁੜੀਆ ਨੂੰ ਸੋਹਣੇ ਲੱਗਣ ਦੇ ਚੱਕਰ ਵਿੱਚ ਕੇਸ ਕਤਲ ਕਰਵਾ ਕੇ ਕਾਤਲ ਬਣਦੇ ਜਾ ਰਹੇ ਹਨ ਤੇ ਕੁੜੀਆਂ ਮੁੰਡਿਆ ਨੂੰ ਸੋਹਣੀਆਂ ਲੱਗਣ ਦੇ ਚੱਕਰ ਵਿੱਚ ਗੁੱਤਾਂ ਕਟਵਾ ਰਹੀਆਂ ਹਨ । ਫੇਰ ਤਹਾਨੂੰ ਸਾਰਿਆ ਨੂੰ ਪਤਾ ਕਾਤਲਾ ਦਾ ਹਾਲ ਕੀ ਹੁੰਦਾ ਨਾ ਦਿਨ ਨੂੰ ਸਕੂਨ ਨਾ ਰਾਤ ਨੂੰ ਸਕੂਨ , ਗੁਰੂ ਦੇ ਦਰ ਤੇ ਕੋਈ ਇੱਜਤ ਮਾਨ ਨਹੀ ਹੁੰਦਾ ਹੈ । ਜੇ ਕਿਸੇ ਮਾੜੇ ਜੀਵਣ ਵਾਲੇ ਇਨਸਾਨ ਨੂੰ ਕੋਈ ਪ੍ਰੇਰ ਕੇ ਉਸ ਦੀ ਜਿੰਦਗੀ ਚੰਗੀ ਬਣਾ ਦੇਵੇ ਤਾ ਉਸ ਇਨਸਾਨ ਦਾ ਸਮਾਜ ਵੀ ਤੇ ਸਰਕਾਰ ਵੀ ਸਨਮਾਨਤ ਕਰਦੀ ਹੈ । ਬਸ ਭੈਣੋ ਜੇ ਤੁਸੀ ਆਪਣੀ ਸੋਚ ਬਦਲ ਲਵੋ ਕਿ ਅਸੀ ਗੁਰਸਿੱਖ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਹੈ ਤੇ ਅਸੀ ਵੀ ਰੋਮਾਂ ਦੀ ਬੇਅਦਬੀ ਨਹੀ ਕਰਵਾਉਣੀ , ਤਹਾਡੀ ਇਸ ਸਮਾਜ ਵਿੱਚ ਵੀ ਤੇ ਨਿਰੰਕਾਰ ਦੀ ਅਦਾਲਤ ਵਿੱਚ ਵੀ ਸਨਮਾਨ ਤੇ ਸਤਿਕਾਰ ਹੋਵੇਗਾ । ਇਸ ਲਈ ਵੀਰਾ ਨੂੰ ਵੀ ਬੇਨਤੀ ਕਰਦਾ ਹਾ ਹਮੇਸ਼ਾ ਆਪਣੇ ਦਿਮਾਗ ਵਿੱਚ ਇਹ ਗੱਲ ਚੇਤੇ ਰਖਿਉ ਗੁਰੂ ਜੀ ਦਾ ਹੁਕਮ ਹੈ ਕੇਸ ਕਤਲ ਨਹੀ ਕਰਵਾਉਣੇ ਗੁਰੂ ਨੇ ਕੇਸ ਕਟਵਾਉਣ ਨੂੰ ਕਤਲ ਆਖਿਆ ਕਤਲ ਦਾ ਕੇਂਸ ਭਾਵੈ ਇਥੇ ਹੋਵੇ ਭਾਵੇ ਉਥੇ ਸਜਾ ਲਾਜਮ ਹੀ ਮਿਲਣੀ ਹੈ । ਸਾਡੇ ਪਰਿਚਾਰਕ , ਕੀਰਤਨੀਏ , ਕਥਾਵਾਚਕ , ਕੀਵਸ਼ਰੀ , ਢਾਡੀ ਕਿਨਾ ਵੀ ਪਰਚਾਰ ਕਰ ਲੈਣ ਉਨਾ ਫਰਕ ਨਹੀ ਪੈਣਾ ਭੈਣੋ ਜਿਨਾ ਤੁਹਾਡੀ ਥੋੜੀ ਸੋਚ ਬਦਲਣ ਨਾਲ ਹੋ ਜਾਣਾ ਹੈ । ਮੈ ਦਾਵੇ ਨਾਲ ਆਖਦਾ ਸਿਰਫ ਮੁੰਡੇ ਤਹਾਨੂੰ ਸੋਹਣੇ ਲੱਗਣ ਦਾ ਕਰਕੇ ਹੀ ਕੇਸ ਕਤਲ ਕਰਵਾ ਕੇ ਗੁਰੂ ਤੋ ਬੇਮੁਖ ਹੋ ਰਹੇ ਹਨ । ਇਹ ਸੋਚੋ ਜੇ ਉਹਨਾ ਨੂੰ ਸਾਡੀ ਸੋਚ ਗੁਰੂ ਤੋ ਬੇਮੁਖ ਕਰ ਰਹੀ ਹੈ ਤੇ ਉਹ ਗੁਰੂ ਨੂੰ ਧੋਖਾ ਦੇ ਰਹੇ ਹਨ । ਤਾ ਇਹ ਸੋਚੋ ਕਿਸੇ ਰੋਜ ਉਹ ਤਹਾਨੂੰ ਵੀ ਧੋਖਾ ਦੇਣ ਤੋ ਸੰਕੋਚ ਨਹੀ ਕਰਨਗੇ । ਸਾਡਿਆ ਪਰਚਾਰਕਾਂ ਨੇ ਬਹੁਤ ਜੋਰ ਲਾ ਕੇ ਵੇਖ ਲਿਆ ਮੁੰਡੇ ਸਿੱਖੀ ਵੱਲ ਨਹੀ ਆ ਰਹੇ ਪਰ ਮੈਨੂ ਪੂਰਾ ਯਕੀਨ ਹੈ ਭੈਣੋ ਤੁਹਾਡੀ ਇਕ ਸੋਚ ਬਦਲਣ ਨਾਲ ਸਾਰੇ ਪਾਸੇ ਸਿੱਖਾਂ ਦੇ ਪੁੱਤ ਅੰਮ੍ਰਿਤ ਛੱਕਣਗੇ ਗੁਰੂ ਵਾਲੇ ਬਣਨਗੇ । ਜੇ ਇਹ ਮੁੰਡੇ ਗੁਰੂ ਦੇ ਬਣ ਗਏ ਸਮਝੋ ਹਮੇਸ਼ਾ ਤੁਹਾਡੇ ਵੀ ਬਣ ਕੇ ਰਹਿਣਗੇ ਸਾਰੇ ਪਾਸੇ ਵੱਖ ਵੱਖ ਰੰਗਾ ਦੀਆਂ ਪੱਗਾ ਨਾਲ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੇਹੜਾ ਕਿਨਾ ਸੋਹਣਾ ਬਣ ਜਾਵੇਗਾ ।
ਜੋਰਾਵਰ ਸਿੰਘ ਤਰਸਿੱਕਾ ।

ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ । ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1572 ਈ . ਵਿਚ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਕੇ ਇਸ ਪਹਿਲੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਆਰੰਭ ਕੀਤੀ । ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1588 ਨੂੰ ਇਸ ਸਰੋਵਰ ਦੀ ਸੇਵਾ ਆਰੰਭ ਕੀਤੀ । ਸੈਂਕੜੇ ਸਿੱਖ ਸੇਵਾ ਕਰਨ ਲੱਗੇ । ਸੰਗਤਾਂ ਕਾਰ ਸੇਵਾ ( ਮਿੱਟੀ ) ਦੀਆਂ ਟੋਕਰੀਆਂ ਚੁੱਕਦੀਆਂ ਹੋਈਆਂ ਕਤਾਰਾਂ ਬਣਾ ਕੇ ਵਾਹਿਗੁਰੂ – ਵਾਹਿਗੁਰੂ ਦਾ ਜਾਪ ਕਰਦੀਆਂ ਸੇਵਾ ਕਰਨ ਲੱਗ ਪਈਆਂ । ਸਰੋਵਰ ਦੀ ਸੇਵਾ ਕਰਦੇ ਹੋਏ ਹੇਠਾਂ ਇਕ ਮੱਠ ਨਿਕਲਿਆ , ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇਠਾਂ ਤੋਂ ਇਕ ਮੱਠ ਮਿਲਿਆ ਹੈ । ਮੱਠ ਨੰਗਾ ਕਰਵਾਇਆ ਗਿਆ । ਉਸ ਦੀ ਖਿੜਕੀ ਨੂੰ ਪੱਥਰ ਨਾਲ ਬੰਦ ਕੀਤਾ ਹੋਇਆ ਸੀ । ਉਸ ਖਿੜਕੀ ਨੂੰ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਕ ਬਹੁਤ , ਕਮਜ਼ੋਰ , ਹੱਡੀਆਂ ਦਾ ਢਾਂਚਾ , ਨਜ਼ਰੀ ਆਇਆ । ਇੰਝ ਜਾਪਦਾ ਸੀ ਕਿ ਕੋਈ ਜੋਗੀ ਚਿਰੰਕਾਲ ਤੋਂ ਸਮਾਧੀ ਲਾਈ ਬੈਠਾ ਹੈ । ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਉਸ ਨੂੰ ਰੂੰ ਵਿਚ ਸੰਭਾਲਿਆ ਤੇ ਕਸਤੂਰੀ ਮੱਖਣ ਵਿਚ ਮਿਲਾ ਕੇ ਹੱਥਾਂ ਪੈਰਾਂ ਦੀ ਮਾਲਿਸ਼ , ਤੇ ਦਸਮ ਦੁਆਰ ਵਾਲੀ ਜਗਾ ਸਿਰ ਦੀ ਮਾਲਿਸ਼ ਕਰਵਾਈ । ਯੋਗੀ ਦੇ ਪ੍ਰਾਣ ਪਰਤੇ । ਬੜੀ ਧੀਮੀ ਜਿਹੀ ਆਵਾਜ਼ ਵਿਚ ਬੋਲਿਆ , ਕਿ ਤੁਸੀਂ ਕੌਣ ਹੋ ? ਸਿੱਖਾਂ ਨੇ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ । ਪੁੱਛਿਆ ਯੁੱਗ ਕਿਹੜਾ ਹੈ ? ਸਿੱਖ ਨੇ ਕਿਹਾ , ਕਲਯੁੱਗ ! ਹੇ ਯੋਗੀ ! ਸਿੱਖਾਂ ਨੇ ਕਿਹਾ ਕਿ ਆਪ ਕਦੋਂ ਤੋਂ ਬੈਠੇ ਹੋ ? ਯੋਗੀ ਨੇ ਕਿਹਾ ਕਿ ਮੈਂ ਦੁਆਪਰ ਯੁੱਗ ਦਾ ਬੈਠਾ ਹਾਂ । ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਭਾਵ ਦਸਮ ਦੁਆਰ ਸਵਾਸ ਚੜ੍ਹਾਉਣੇ ਸਿਖਾਲ ਦਿੱਤੇ ਸਨ । ਜਦੋਂ ਮੈਂ ਆਪਣੀ ਕਲਿਆਣ ਪੁੱਛੀ ਤਾਂ ਮੇਰੇ ਗੁਰੂ ਨੇ ਉੱਤਰ ਦਿੱਤਾ ਕਿ ਤੇਰੀ ਮੁਕਤੀ ਵਿਚ ਬਹੁਤੀ ਦੇਰੀ ਹੈ । ਕਲਯੁੱਗ ਵਿਚ ਪ੍ਰਮੇਸ਼ਰ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਹੋਣਗੇ । ਪੰਜਵੇਂ ਜਾਮੇ ਵਿਚ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਹੋਵੇਗਾ । ਉਹ ਤੇਰੀ ਕਲਿਆਣ ਕਰਨਗੇ ।
ਸ੍ਰੀ ਗੁਰੂ ਅਰਜਨ ਹੁਇ ਅਵਿਤਾਰ ॥ ਤੀਰਥ ਬਿਦਤਾਵਹਿ ਸੁਭ ਬਾਰਿ ॥ ਜਬਿ ਖਨਿ ਹੈਂ ਇਸ ਥਲ ਕੋ ਆਇ ॥ ਤੋਹਿ ਨਿਕਾਸਹਿ ਨਿਜ ਦਰਸਾਇ ॥੫੬ ॥ ਅਪਨੋ ਪ੍ਰਸ਼ਨ ਠਾਨਿ ਤਿਨ ਪਾਹੀ ॥ ਸੁਨਿ ਹੋ ਬਾਕ ਗਯਾਨ ਜਿਨ ਮਾਹੀ ॥ ਤਬਿ ਤੇਰੋ ਹੋਇ ਹੈ ਕਲਯਾਨੁ ॥ ਇਮ ਭਾਖਯੋ ਗੁਰੁ ਕਰੁਣਾ ਠਾਨਿ ॥ ( ਗੁਰ ਪ੍ਰਤਾਪ , ਰਾਸਿ ੨ , ਅੰਸੂ ੩੪ )
ਬਾਬਾ ਬੁੱਢਾ ਜੀ ਕਹਿਣ ਲੱਗੇ , “ ਹੇ ਯੋਗੀ ਰਾਜਾ ! ਉਹ ਸਮਾਂ ਆ ਪਹੁੰਚਿਆ ਹੈ । ” “ ਬਾਬਾ ਬੁੱਢਾ ਜੀ ਨੇ ਦੱਸਿਆ , ‘ ‘ ਉਹ ਸਾਹਮਣੇ ਬੈਠੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ , ਸੰਗਤਾਂ ਨੂੰ ਨਿਹਾਲ ਕਰ ਰਹੇ ਹਨ । ਤਾਂ ਯੋਗੀ ਨੇ ਗੁਰੂ ਜੀ ਦੇ ਚਰਨ ਫੜੇ ਤੇ ਕਲਿਆਣ ਦੀ ਜਾਚਨਾ ਕੀਤੀ । ਤਾਂ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਵਿਚੋਂ ਸੂਹੀ ਰਾਗ ਵਿਚ ਇਹ ਸ਼ਬਦ ਉਚਾਰਨ ਕੀਤਾ
ੴ ਸਤਿਗੁਰ ਪ੍ਰਸਾਦਿ॥
ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ।
ਸਾਂਗੁ ਉਤਾਰਿ ਥੰਮ੍ਹਿਓ ਪਾਸਾਰਾ॥ ਤਬ ਏਕੋ ਏਕੰਕਾਰਾ॥੧॥
ਕਵਨ ਰੂਪ ਦ੍ਰਿਸਟਿਓ ਬਿਨਸਾਇਓ॥ ਕਤਹਿ ਗਇਓ ਉਹੁ ਕਤ ਤੇ ਆਇਓ॥ਰਹਾਉ॥
ਜਲ ਤੇ ਊਠਹਿ ਅਨਿਕ ਤਰੰਗਾ॥ ਕਨਿਕ ਭੂਖਨ ਕੀਨੇ ਬਹੁ ਰੰਗਾ॥
ਬੀਜੁ ਬੀਜਿ ਦੇਖਿਓ ਬਹੁ ਪਰਕਾਰਾ॥ ਫਲ ਪਾਕੇ ਤੇ ਏਕੰਕਾਰਾ॥੨॥
ਸਹਸ ਘਟਾ ਮਹਿ ਏਕੁ ਆਕਾਸਾ॥ ਘਟ ਫੂਟੇ ਤੇ ਓਹੀ ਪ੍ਰਗਾਸਾ॥
ਭਰਮ ਲੋਭ ਮੋਹ ਮਾਇਆ ਵਿਕਾਰ॥ ਭ੍ਰਮ ਛੂਟੇ ਤੇ ਏਕੰਕਾਰ॥੩॥
ਓਹੁ ਅਬਿਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨਾ ਕੋ ਜਾਹੀ॥
ਗੁਰਿ ਪੂਰੈ ਹਉਮੈ ਮਲੁ ਧੋਈ॥ ਕਹੁ ਨਾਨਕ ਮੇਰੀ ਪਰਮਗਤਿ ਹੋਈ॥੪॥ (ਪੰਨਾ 736)
ਇਸ ਸ਼ਬਦ ਵਿਚ ਸੰਸਾਰ ਨੂੰ ਇਕ ਬਾਜ਼ੀਗਰ ਦੀ ਬਾਜ਼ੀ ਦਰਸਾਇਆ ਹੈ ਤੇ ਸੰਤੋਖ ਨਾਮ ਦੇ ਇਸ ਯੋਗੀ ਦਾ ਇੰਨਾ ਸੰਤੋਖ ਵੇਖ ਕਿ ਇੰਨੇ ਯੁੱਗਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਉਮੰਗ ਲੈ ਕੇ ਸਵਾਸ ਚੜ੍ਹਾ ਕੇ ਬੈਠਾ ਹੈ , ਗੁਰੂ ਜੀ ਨੇ ਕਿਹਾ ਧੰਨ ਹੋ ਯੋਗੀ ਜੀ ਤੁਸੀਂ ਧੰਨ ਹੋ , ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ । ਤੇ ਇਸ ਦੇ ਨਾਮ ਤੇ ਹੀ ਇਸ ਸਰੋਵਰ ਦਾ ਨਾਮ ਸੰਤੋਖਸਰ ਰੱਖਿਆ ਜਿਥੇ ਅੱਜ ਸਰੋਵਰ ਦੇ ਨਾਲ ਜਗਤ ਦੇ ਤਾਰਨ ਵਾਸਤੇ ਗੁ : ਟਾਹਲੀ ਸਾਹਿਬ ਸ਼ਸ਼ੋਬਿਤ ਹੈ । ਅਜੋਕੇ ਸਮੇਂ ਦੇ ਵਿਦਵਾਨਾਂ ਦਾ ਕਥਨ ਸਾਹਿਬ ਜੀ ਨੇ ਉਸ ਵੇਲੇ ਇਸ ਸਰੋਵਰ ਨੂੰ ਵਰ ਦਿੱਤਾ ਸੀ ਜੋ ਵੀ ਇਥੇ ਜਪੁਜੀ ਸਾਹਿਬ ਜੀ ਦੇ ਪਾਠ ਕਰਕੇ ਪੰਜ ਇਸ਼ਨਾਨ ਕਰੇਗਾ ਉਸਨੂੰ ਜ਼ਿੰਦਗੀ ਵਿਚ ਸੰਤੋਖ ਦੀ ਪ੍ਰਾਪਤੀ ਹੋਵੇਗੀ । ਇਸ ਤਰ੍ਹਾਂ ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ ਅਤੇ ਜਗਤ ਨੂੰ ਤਾਰਨ ਵਾਸਤੇ ਇਸ ਅਸਥਾਨ ਤੇ ਬਖਸ਼ਿਸ਼ਾਂ ਕੀਤੀਆਂ ।

रागु सूही महला ३ घरु १ असटपदीआ ੴ सतिगुर प्रसादि ॥ नामै ही ते सभु किछु होआ बिनु सतिगुर नामु न जापै ॥ गुर का सबदु महा रसु मीठा बिनु चाखे सादु न जापै ॥ कउडी बदलै जनमु गवाइआ चीनसि नाही आपै ॥ गुरमुखि होवै ता एको जाणै हउमै दुखु न संतापै ॥१॥ बलिहारी गुर अपणे विटहु जिनि साचे सिउ लिव लाई ॥ सबदु चीन्हि आतमु परगासिआ सहजे रहिआ समाई ॥१॥ रहाउ ॥

हे भाई! परमात्मा के नाम से सब कुछ(सारा आत्मिक जीवन रोशन) होता है, परन्तु गुरु की शरण आये बिना नाम की कदर नहीं पड़ती। गुरु का शब्द बड़े रस वाला मीठा है, जब तक इस को चखा न जाए, स्वाद का पता नहीं लग सकता। जो मनुख(गुरु के शब्द द्वारा) आपने आत्मिक जीवन को नहीं पहचानता, वेह अपने मनुख जीवन को कोडियों के भाव(वियर्थ ही) गवा लेता है। जब मनुख गुरु के बताये मार्ग पर चलता है, तब परमात्मा से उसकी गहरी साँझ पैदा होती है, और, उसे हौमय का दुःख तंग नहीं कर सकता।१। हे भाई! मैं अपने गुरु से सदके (कुर्बान) जाता हूँ, जिस ने (सरन आये मनुख की) सादे- थिर रहने वाले परमात्मा से प्रीत जोड़ दी (भावार्थ, जोड़ देता है) गुरु के शब्द से जुड़ कर मनुख आत्मिक जीवन चमक जाता है, मनुख आत्मिक अडोलता में लीं रहता है।रहाउ।

ਅੰਗ : 753

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ ॥ ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥੧॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥ ਸਬਦੁ ਚੀਨ੍ਹ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥੧॥ ਰਹਾਉ ॥

ਅਰਥ : ਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ। ਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤਿ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ)। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।੧।ਰਹਾਉ।

Begin typing your search term above and press enter to search. Press ESC to cancel.

Back To Top