ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ ਬਾਣੀ ਭਾਈ ਗੁਰਦਾਸ ਨੇ 1601 ਤੱਕ ਇੱਕਤਰ ਕੀਤੀ ਤੇ ਇਸ ਦੀ ਸਮਾਪਤੀ 1604 ਈ. ਵਿੱਚ ਮੰਨੀ ਗਈ। ਇਸ ਗ੍ਰੰਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਦੂਜਾ ਭਾਗ ਰਾਗ ਬੱਧ ਬਾਣੀ ਦਾ ਹੈ ਜਿਸ ਵਿੱਚ ਤਾਂ ਰਾਗ ਸ਼ਾਮਿਲ ਹਨ। ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1. ਸਿਰੀ ਰਾਗ:- ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 14 ਤੋਂ 93 ਤੱਕ ਦਰਜ਼ ਹੈ।
ਗੁਰਬਾਣੀ ਵਿੱਚ ਇਸ ਰਾਗ ਨੂੰ ਸਰਵ ਪ੍ਰਮੁੱਖ ਸਥਾਨ ਪ੍ਰਾਪਤ ਹੈ। ਭਾਈ ਗੁਰਦਾਸ ਨੇ ਇਸ ਦੀ ਮਹੱਤਤਾ ਨੂੰ ਇਸ ਤਰ੍ਹਾਂ ਚਿਤ੍ਰਿਆ ਹੈ: ‘ਰਾਗਨ ਮੇਂ ਸਿਰੀ ਰਾਗ ਪਾਰਮ ਬਖਾਨ ਹੈ’
ਗਾਉਣ ਦਾ ਸਮਾਂ: ਪਿਛਲਾ ਪਹਿਰ ਜਾਂ ਲੌਢਾ ਵੇਲਾ
ਇਸ ਰਾਗ ਅਧੀਨ: 100 ਚਉਪਦੇ, 29 ਅਸ਼ਟਪਦੀਆਂ, 3 ਛੰਤ, 1 ਵਣਜਾਰਾ, 1 ਮਹਲਾ 8 ਦਰਜ਼ ਹੈ।
2. ਮਾਝ ਰਾਗ:- ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 94 ਤੋਂ 150 ਤੱਕ ਦਰਜ਼ ਹੈ। ਇਸ ਰਾਗ ਵਿੱਚ ਗੁਰੂ ਅਰਜਨ ਸਾਹਿਬ ਦੀ ਮਹੱਤਵਪੂਰਨ ਰਚਨਾ ਬਾਰਹਮਾਹਾ ਦਰਜ਼ ਹੈ।
ਗਾਉਣ ਦਾ ਸਮਾਂ: ਚੌਥਾ ਪਹਿਰ
ਇਸ ਰਾਗ ਅਧੀਨ: 50 ਚਉਪਦੇ. 39 ਅਸ਼ਟਪਦੀਆਂ, ਇੱਕ ਬਾਰਹਮਾਹਾ, ਇੱਕ ਦਿਨ ਰੈਣਿ ਅਤੇ ਇੱਕ ਵਾਰ ਦਰਜ਼ ਹੈ।
3. ਗਾਉੜੀ ਰਾਗ:- ਅੰਕ 151 ਤੋਂ 346 ਤੱਕ ਦਰਜ਼ ਹੈ।
ਗਾਉਣ ਦਾ ਸਮਾਂ: ਲਗਪਗ ਸ਼ਾਮ ਵੇਲਾ ਜਾਂ ਚੌਥਾ ਪਹਿਰ
ਇਸ ਰਾਗ ਅਧੀਨ: 251 ਚਉਪਦੇ, 44 ਅਸ਼ਟਪਦੀਆਂ, 11 ਛੰਤ, 1 ਬਾਵਨ-ਅਖਰੀ, ‘ਸੁਖਮਨੀ ਸਾਹਿਬ’, 1 ਥਿਤੀ, 1 ਵਾਰ, ਇੱਕ ਵਾਰ ਮ.ਪ. ਦਰਜ਼ ਹੈ।
ਭਗਤ ਬਾਣੀ ਪ੍ਰਕਰਣ: 74 ਪਦੇ ਕਬੀਰ ਦੇ, ਇੱਕ ਬਾਵਨ-ਅਖਰੀ, 1 ਥਿਤੀ, 1 ਵਾਰ, ਨਾਮਦੇਵ ਦਾ ਇੱਕ ਪਦਾ ਅਤਟ ਰਵੀਦਾਸ ਦੇ 5 ਪਦੇ ਹਨ।
4. ਆਸਾ ਰਾਗ:- ਅੰਕ 347 ਤੋਂ 488
ਗਾਉਣ ਦਾ ਸਮਾਂ: ਅੰਮ੍ਰਿਤ ਵੇਲਾ
ਇਸ ਰਾਗ ਅਧੀਨ: ਆਰੰਭ ਵਿੱਚ ਇੱਕ ਸ਼ਬਦ, ‘ਸੋਦਰ’ ਦਾ ਅਤੇ ਇੱਕ ‘ਸੋਪੁਰਖ’ ਦਾ ਹੈ। 231 ਚਉਪਦੇ, 39 ਅਸ਼ਟਪਦੀਆਂ, 3 ਬਿਰਹੜੇ, 2 ਪਟੀਆਂ, 35 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ: 37 ਸ਼ਬਦ ਕਬੀਰ ਜੀ ਦੇ, 5 ਨਾਮਦੇਵ ਦੇ, 6 ਰਵਿਦਾਸ ਦੇ, 3 ਧੰਨੇ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
5. ਗੁਜਰੀ ਰਾਗ:- ਅੰਕ 489 ਤੋਂ 526
ਗਾਉਣ ਦਾ ਸਮਾਂ: ਸਾਰੀਆਂ ਰੁੱਤਾਂ ਵਿੱਚ ਸਵੇਰ ਵੇਲੇ
ਇਸ ਰਾਗ ਅਧੀਨ: 48 ਚਾਉਪਦੇ, 9 ਅਸ਼ਟਪਦੀਆਂ ਅਤੇ 2 ਵਾਰਾਂ ਹਨ।
ਭਗਤਾਂ ਦੀ ਬਾਣੀ ਵਿਚ: 2 ਸੰਤ ਕਬੀਰ, 2 ਨਾਮਦੇਵ, 1 ਰਵਿਦਾਸ, 2 ਤ੍ਰਿਲੋਚਨ ਅਤੇ ਜੈਦੇਵ ਦਾ ਹੈ।
6. ਦੇਵਗੰਧਾਰੀ ਰਾਗ:- ਅੰਕ 527 ਤੋਂ 536
ਗਾਉਣ ਦਾ ਸਮਾਂ: ਸਵੇਰ ਦਿਨ ਚੜ੍ਹੇ
ਇਸ ਰਾਗ ਅਧੀਨ: 47 ਚਉਪਦੇ ਹਨ ਜਿਹਨਾਂ ਵਿਚੋਂ 6 ਗੁਰੂ ਰਾਮਦਾਸ ਦੇ, 38 ਗੁਰੂ ਅਰਜਨ ਦੇਵ ਦੇ ਅਤੇ 3 ਗੁਰੂ ਤੇਗ ਬਹਾਦਰ ਦੇ ਰਚੇ ਹੋਏ ਹਨ।
7. ਬਿਹਾਗੜਾ:- ਅੰਕ 537 ਤੋਂ 556
ਗਾਉਣ ਦਾ ਸਮਾਂ: ਅਧੀ ਰਾਤ
ਇਸ ਰਾਗ ਅਧੀਨ: 2 ਚਉਪਦੇ 15 ਛੰਤ ਅਤੇ ਇੱਕ ਮ. 8 ਸ਼ਾਮਿਲ ਹੈ
8. ਵਡਹੰਸ ਰਾਗ:- ਅੰਕ 557 ਤੋਂ 594
ਗਾਉਣ ਦਾ ਸਮਾਂ: ਆਮ ਤੌਰ ‘ਤੇ ਦੁਪਹਿਰ ਵੇਲੇ ਅਤੇ ਰਾਤ ਦੇ ਦੂਜੇ ਪਹਿਰ
ਇਸ ਰਾਗ ਅਧੀਨ: 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇ ਵਾਰ ਮਹਲਾ 8 ਸ਼ਾਮਿਲ ਹੈ।
9. ਸੋਰਠਿ ਰਾਗ:- ਅੰਕ 595 ਤੋਂ 659
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 139 ਚਉਪਦੇ, 10 ਅਸ਼ਟਪਦੀਆਂ ਅਤੇ ਇੱਕ ਵਾਰ ਮ.8 ਹੈ
ਭਗਤ ਬਾਣੀ ਪ੍ਰਕਰਣ: 11 ਸ਼ਬਦ ਕਬੀਰ ਜੀ ਦੇ, 3 ਨਾਮਦੇਵ ਦੇ, ਸੱਤ ਰਵਿਦਾਸ ਅਤੇ 2 ਭੀਖਣ ਦੇ ਹਨ।
10. ਧਨਾਸਰੀ ਰਾਗ:- ਅੰਕ 660 ਤੋਂ 695 (ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਦਾ ਗਾਇਨ ਇਸ ਰਾਗ ਵਿੱਚ ਕੀਤਾ)
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 93 ਚਉਪਦੇ, 3 ਅਸ਼ਟਪਦੀਆਂ, 5 ਛੰਤ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 5 ਨਾਮਦੇਵ ਦੇ, 3 ਰਵਿਦਾਸ ਦੇ, ਇਕ-ਇਕ ਤ੍ਰਿਲੋਚਨ, ਸੈਣ, ਪੀਪਾ ਅਤੇ ਧੰਨਾ ਦੇ ਹਨ।
11. ਜੈਤਸਰੀ ਰਾਗ:- ਅੰਕ 696 ਤੋਂ 710
ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 27 ਚਉਪਦੇ, 3 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸ਼ਬਦ ਰਵੀਦਾਸ ਦਾ ਹੈ।
12. ਟੋਡੀ ਰਾਗ:- ਅੰਕ 711 ਤੋਂ 718
ਗਾਉਣ ਦਾ ਸਮਾਂ: ਦਿਨ ਦਾ ਦੂਜਾ ਪਹਿਰ
ਇਸ ਰਾਗ ਅਧੀਨ: 32 ਚਉਪਦੇ ਹਨ।
ਭਗਤ ਬਾਣੀ ਪ੍ਰਕਰਣ ਵਿਚ: ਨਮਦੇਵ ਦੇ ਤਿੰਨ ਸ਼ਬਦ ਹਨ।
13. ਬੈਰਾੜੀ ਰਾਗ:- ਅੰਕ 719 ਤੋਂ 720
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਦੂਜਾ ਪਹਿਰ ਤੇ ਕੁੱਝ ਨੇ ਸ਼ਾਮ ਵੇਲਾ ਮੰਨਿਆ ਹੈ
ਇਸ ਰਾਗ ਅਧੀਨ: 7 ਚਉਪਦੇ ਹਨ ਜਿਹਨਾਂ ਵਿੱਚ 6 ਗੁਰੂ ਰਾਮਦਾਸ ਦੇ ਤੇ 1 ਗੁਰੂ ਅਰਜਨ ਦੇਵ ਦਾ ਹੈ।
14. ਤਿਲੰਗ ਰਾਗ:- ਅੰਕ 721 ਤੋਂ 727 (ਬਾਬਰਬਾਣੀ ਵਿਚਲੇ ਸ਼ਬਦ ਇਸ ਰਾਗ ਵਿੱਚ ਦਰਜ ਹਨ)
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਤੀਜਾ ਪਹਿਰ ਮੰਨਿਆ ਹੈ ਅਤੇ ਕੁੱਝ ਨੇ ਵਰਸ਼ਾ ਰੁਤ ਜਾਂ ਸਰਦੀਆਂ ਦੀ ਅੱਧ ਰਾਤ ਨੂੰ ਗਾਏ ਜਾਣ ਵਾਲਾ ਰਾਗ ਦੱਸਿਆ ਹੈ।
ਇਸ ਰਾਗ ਅਧੀਨ: 12 ਚਉਪਦੇ, 5 ਅਸ਼ਟਪਦੀਆਂ ਹਨ ਪਰ ਇਹਨਾਂ ਦਾ ਉਪ-ਸਿਰਲੇਖ ਨਹੀਂ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸੰਤ ਕਬੀਰ ਦਾ ਸ਼ਬਦ ਅਤੇ ਦੋ ਭਗਤ ਨਾਮਦੇਵ ਦੇ ਹਨ।
15. ਸੂਹੀ ਰਾਗ:- ਅੰਕ 728 ਤੋਂ 794 (ਲਾਵਾਂ ਦੀ ਬਾਣੀ ਇਸ ਰਾਗ ਵਿੱਚ ਦਰਜ਼ ਹੈ)
ਗਾਉਣ ਦਾ ਸਮਾਂ: ਦੋ ਘੜੀ ਦਿਨ ਚੜ੍ਹੇ ਹੈ ਪਰ ਕੁੱਝ ਸੰਗੀਤਕਾਰ ਇਸ ਨੂੰ ਦਿਨ ਦੇ ਦੂਜੇ ਪਹਿਰ ਦੇ ਅੰਤ ਉਤੇ ਗਾਉਣ ਵਾਲਾ ਮੰਨਦੇ ਹਨ।
ਇਸ ਰਾਗ ਅਧੀਨ: 82 ਚਉਪਦੇ, 16 ਅਸ਼ਟਪਦੀਆਂ, 3 ਕੁਚਜੀ, ਸੁਚਜੀ ਅਤੇ ਗੁਣਵੰਤੀ, 29 ਛੰਤ ਅਤੇ ਇੱਕ ਵਾਰ ਮ. 3 ਹੈ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 3 ਰਵਿਦਾਸ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
16. ਬਿਲਾਵਲ ਰਾਗ:- ਅੰਕ 795 ਤੋਂ 858
ਗਾਉਣ ਦਾ ਸਮਾਂ: ਕੁੱਝ ਸਵੇਰ ਦਾ ਪਹਿਲਾ ਪਹਿਰ ਤੇ ਕੁੱਝ ਇਸ ਨੂੰ ਦਿਨ ਦੇ ਦੂਜੇ ਪਹਿਰ ਦਾ ਆਰੰਭ ਦਸਦੇ ਹਨ।
ਇਸ ਰਾਗ ਅਧੀਨ: 149 ਚਉਪਦੇ, 11 ਅਸ਼ਟਪਦੀਆਂ, ਇੱਕ ਥਿਤੀ ਮ. 1, ਦੋ ਵਾਰ ਸਤ ਮ.3, 9ਛੰਤ ਅਤੇ 1 ਵਾਰ ਮ.5 ਦਰਜ਼ ਹੈ
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਕਬੀਰ ਦੇ ਨਾਮਦੇਵ ਦਾ, 2 ਰਵਿਦਾਸ ਦੇ ਅਤੇ 1 ਸਧਨਾ ਭਗਤ ਦਾ ਹੈ।
17. ਗੌਂਡ ਰਾਗ:- ਅੰਕ 859 ਤੋਂ 875
ਗਾਉਣ ਦਾ ਸਮਾਂ: ਦੋਪਹਿਰ ਦਾ
ਇਸ ਰਾਗ ਅਧੀਨ: 28 ਚਉਪਦੇ ਅਤੇ 1 ਅਸ਼ਟਪਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 11 ਸ਼ਬਦ ਕਬੀਰ ਦੇ, ਸੱਤ ਨਾਮਦੇਵ ਦੇ ਅਤੇ 2 ਰਵਿਦਾਸ ਦੇ ਹਨ।
18. ਰਾਮਕਲੀ ਰਾਗ:- ਅੰਕ 876 ਤੋਂ 974
ਗਾਉਣ ਦਾ ਸਮਾਂ: ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ ਤੱਕ ਹੈ।
ਇਸ ਰਾਗ ਅਧੀਨ: 81 ਚਉਪਦੇ, 22 ਅਸ਼ਟਪਦੀਆਂ, 1 ਅਨੰਦ ਮ. 3, 1 ਸਦ, 6 ਛੰਤ, ਇੱਕ ੳਅੰਕਾਰ ਮ. 1, 1ਸਿੱਧ-ਗੋਸਟਿ ਮ. 1, 2 ਵਾਰਾਂ ਅਤੇ 1 ਵਾਰ ਸੱਤੇ ਬਲਵੰਡ ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 4 ਨਾਮਦੇਵ ਦੇ, 1 ਰਵਿਦਾਸ ਦਾ ਅਤੇ 1 ਬੇਣੀ ਦਾ ਹੈ।
19. ਨਟ-ਨਾਰਾਇਣ ਰਾਗ:- ਅੰਕ 975 ਤੋਂ 983ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 19 ਚਉਪਦੇ, 6 ਅਸ਼ਟਪਦੀਆਂ ਬਿਨਾਂ ਉਪ-ਸਿਰਲੇਖ ਦਿੱਤੇ ਦਰਜ਼ ਹਨ
20. ਮਾਲੀ-ਗਾਉੜਾ ਰਾਗ:- ਅੰਕ 984 ਤੋਂ 988
ਗੁੳਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 14 ਚਉਪਦੇ, ਬਿਨਾਂ ਉਪ-ਸਿਰਲੇਖ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਭਗਤ ਨਾਮਦੇਵ ਦੇ ਹਨ।
21. ਮਾਰੂ ਰਾਗ:- 989 ਤੋਂ 1106
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 60 ਚਉਪਦੇ, 20 ਅਸ਼ਟਪਦੀਆਂ, 62 ਸੋਹਲੇ, 1 ਵਾਰ ਮ. 3 ਅਤੇ 1 ਵਾਰ ਮ. 5 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 1 ਨਾਮਦੇਵ ਦਾ, 1 ਜੈਦੇਵ ਦਾ ਅਤੇ 2 ਰਵਿਦਾਸ ਦੇ ਹਨ।
22. ਤੁਖਾਰੀ ਰਾਗ:- ਅੰਕ 1107 ਤੋਂ 1117
ਗਾਉਣ ਦਾ ਸਮਾਂ: ਸ਼ਾਮ ਵੇਲਾ
ਇਸ ਰਾਗ ਅਧੀਨ: 11 ਛੰਤ ਹਨ। ਪਹਿਲਾ ਛੰਤ ‘ਬਾਰਹਮਾਹਾ’ ਦਾ ਹੈ।
23. ਕੇਦਾਰਾ ਰਾਗ:- ਅੰਕ 1118 ਤੋਂ 1124
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 1 ਛੰਤ ਹੈ।
ਭਗਤ ਬਾਣੀ ਪ੍ਰਕਰਣ ਵਿੱਚ 6 ਸ਼ਬਦ ਕਬੀਰ ਦੇ ਅਤੇ 1 ਰਵਿਦਾਸ ਦਾ ਹੈ।
24. ਭੈਰਉ ਰਾਗ:- ਅੰਕ 1125 ਤੋਂ 1167
ਗਾਉਣ ਦਾ ਸਮਾਂ: ਪ੍ਰਭਾਤ ਵੇਲਾ
ਇਸ ਰਾਗ ਅਧੀਨ: 93 ਚਉਪਦੇ ਅਤੇ 6 ਅਸ਼ਟਪਦੀਆਂ ਹਨ।
ਭਗਤ ਬਾਣੀ ਪ੍ਰਕਰਣ ਵਿਚ: 20 ਸ਼ਬਦ ਕਬੀਰ ਦੇ, 12 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
25 ਬਸੰਤ ਰਾਗ:- ਅੰਕ 1168 ਤੋਂ 1196
ਗਾਉਣ ਦਾ ਸਮਾਂ: ਰਾਤ ਵੇਲਾ
ਇਸ ਰਾਗ ਅਧੀਨ: 63 ਚਉਪਦੇ, 11 ਅਸ਼ਟਪਦੀਆਂ ਅਤੇ 1 ਵਾਰ ਮ. 5 ਹੈ।
ਭਗਤ ਬਾਣੀ ਪ੍ਰਕਰਣ ਵਿਚ: 8 ਸ਼ਬਦ ਕਬੀਰ ਦੇ, 1 ਰਾਮਾਨੰਦਦਾ, 3 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
26. ਸਾਰੰਗ ਰਾਗ:- ਅੰਕ 1197 ਤੋਂ 1253
ਗਾਉਣ ਦਾ ਸਮਾਂ: ਦਿਨ ਦਾ ਤੀਸਰਾ ਪਹਿਰ
ਇਸ ਰਾਗ ਅਧੀਨ: 159 ਚਉਪਦੇ, 7 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਕਬੀਰ ਦੇ, ਚਾਰ ਨਾਮਦੇਵ ਦੇ, ਇੱਕ ਤੁਕ ਸੂਰਦਾਸ ਦੀ ਅਤੇ ਉਸ ਨਾਲ ਇੱਕ ਸ਼ਬਦ ਗੂਰੂ ਅਰਜਨ ਦੇਵ ਦਾ ਹੈ।
27. ਮਲ੍ਹਾਰ ਰਾਗ:- ਅੰਕ 1254 ਤੋਂ 1393
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 61 ਚਉਪਦੇ, 8 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ.1 ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 2 ਸ਼ਬਦ ਨਾਮਦੇਵ ਦੇ ਅਤੇ 3 ਰਵਿਦਾਸ ਦੇ ਹਨ। 28. ਕਾਨੜਾ ਰਾਗ:- 1294 ਤੋਂ 1318
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 62 ਚਉਪਦੇ, 6 ਅਸ਼ਟਪਦੀਆਂ, 1 ਛੰਤ ਅਤੇ ਇੱਕ ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: ਨਾਮਦੇਵ ਜੀ ਦਾ ਇੱਕ ਸ਼ਬਦ ਹੈ।
29. ਕਲਿਆਨ ਰਾਗ:- 1319 ਤੋਂ 1326
ਗਾਉਣ ਦਾ ਸਮਾਂ: ਰਾਤ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 6 ਅਸ਼ਟਪਦੀਆਂ ਸ਼ਾਮਲ ਹਨ।
30. ਪ੍ਰਭਾਤੀ ਰਾਗ:- ਅੰਕ 1327 ਤੋਂ 1351
‘ਆਦਿ ਗ੍ਰੰਥ’ ਦਾ ਅਖੀਰਲਾ ਤੇ ਗੁਰੂ ਗ੍ਰੰਥ ਸਹਿਬ ਦਾ 30ਵਾਂ ਰਾਗ ਹੈ।
ਗਾਉਣ ਦਾ ਸਮਾਂ: ਸਵੇਰ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 46 ਚਉਪਦੇ, 12 ਅਸ਼ਟਪਦੀਆਂ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: ਪੰਜ ਸ਼ਬਦ ਕਬੀਰ ਦੇ, ਤਿੰਨ ਨਾਮਦੇਵ ਦੇ ਅਤੇ ਇੱਕ ਬੇਣੀ ਦਾ ਹੈ।
31. ਜੈਜਾਵੰਤੀ ਰਾਗ:- ਅੰਕ 1352 ਤੋਂ 1353
ਗਾਉਣ ਦਾ ਸਮਾਂ: ਕੁੱਖ ਸੰਗੀਤਕਾਰਾਂ ਨੇ ਪ੍ਰਭਾਤ ਵੇਲਾ ਤੇ ਕੁੱਝ ਨੇ ਰਾਤ ਦਾ ਦੂਜਾ ਪਹਿਰ ਦੱਸਿਆ ਹੈ।
ਇਸ ਰਾਗ ਅਧੀਨ: ਗੁਰੂ ਤੇਗ ਬਹਾਦਰ ਜੀ ਦੇ ਚਾਰ ਚਉਪਦੇ ਜਾਂ ਸ਼ਬਦ ਸੰਕਲਿਤ ਹਨ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ ਜੋ ਭਾਈ ਨੰਦ ਲਾਲ ਜੀ ਨਾਲ ਕੀਤਾ ਸਾਂਝਾ ਕਰਨ ਲੱਗਾ । ਗੁਰੂ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਇਹ ਨਹੀ ਆਖਿਆ ਤੂੰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾ ਇਸ ਦਾ ਵੱਡਾ ਕਾਰਨ ਇਹ ਸੀ । ਜਦੋ ਭਾਈ ਨੰਦ ਲਾਲ ਦਿੱਲੀ ਤੋ ਭੱਜਿਆ ਤਾ ਉਸ ਸਮੇ ਔਰੰਗਜ਼ੇਬ ਉਸ ਨੂੰ ਉਸ ਦਾ ਧਰਮ ਛੱਡ ਕੇ ਮੁਸਲਮਾਨ ਬਣਨ ਵਾਸਤੇ ਕਹਿੰਦਾ ਸੀ ਪਰ ਨੰਦ ਲਾਲ ਨੇ ਆਖਿਆ ਮੈ ਆਪਣਾ ਧਰਮ ਨਹੀ ਛੱਡਣਾ ਚਾਹੁੰਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਭਾਈ ਨੰਦ ਲਾਲ ਜੀ ਨੂੰ ਨਹੀ ਆਖਿਆ ਤੂੰ ਸਿੰਘ ਬਣ ਜਾ ਉਸ ਨੂੰ ਉਸ ਦੇ ਧਰਮ ਵਿੱਚ ਰਹਿਣ ਦਿੱਤਾ । ਕਿ ਕਦੇ ਵੀ ਭਾਈ ਨੰਦ ਲਾਲ ਦੇ ਦਿਲ ਵਿੱਚ ਇਹ ਨਾ ਆਵੇ ਕਿ ਜਿਸ ਧਰਮ ਦਾ ਕਰਕੇ ਦਿੱਲੀ ਤੋ ਭੱਜਿਆ ਸੀ ਉਹ ਗਲ ਮੇਰੇ ਨਾਲ ਅਨੰਦਪੁਰ ਸਾਹਿਬ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਇਕ ਧਰਮ ਦੇ ਨਹੀ ਸਨ ਉਹ ਸਾਰਿਆ ਦੇ ਸਾਂਝੇ ਸਨ ਭਾਵੈ ਗੁਰੂ ਜੀ ਦੇ ਸ਼ਰਧਾਲੂ ਪੀਰ ਬੁੱਧੂ ਸ਼ਾਹ ਵਰਗੇ ਹੋਵਣ ਜਿਨਾਂ ਨੇ ਆਪਣੇ ਪੁੱਤਰ , ਭਰਾ ਜਾ ਚੇਲੇ ਸਭ ਸ਼ਹੀਦ ਕਰਵਾ ਦਿੱਤੇ । ਜਿਹੜੇ ਖੁਸ਼ੀ ਨਾਲ ਸਿੱਖ ਧਰਮ ਵਿੱਚ ਆਏ ਉਹਨਾਂ ਨੂੰ ਹੀ ਧਰਮ ਵਿੱਚ ਰੱਖਿਆ ਕਦੇ ਕਿਸੇ ਧਰਮ ਵਾਲੇ ਨੂੰ ਮਜਬੂਰ ਨਹੀ ਕੀਤਾ ਕਦੇ ਅੱਜ ਕਲ ਵਰਗੇ ਪਾਸਟਰਾਂ ਵਾਗ ਲਾਲਚ ਨਹੀ ਦਿੱਤੇ ਕਦੇ ਕਿਸੇ ਨੂੰ ਜੋਰ ਨਾਲ ਮਜਬੂਰ ਨਹੀ ਕੀਤਾ ਧਰਮ ਛੱਡਣ ਲਈ । ਭਾਈ ਨੰਦ ਲਾਲ ਜੀ ਦੇ ਪਿਤਾ ਦਾ ਨਾਮ ਛੱਜੂ ਰਾਮ ਸੀ ਜੋ ਬਹੁਤ ਵਿਦਵਾਨ ਸੀ ਜਿਸ ਦੇ ਰੇਖ ਦੇਖ ਵਿੱਚ ਭਾਈ ਨੰਦ ਲਾਲ ਜੀ ਦੀ ਸਿਖਿਆ ਮੁਕੰਮਲ ਹੋਈ ਸੀ । ਜਦੋ ਅਨੰਦਪੁਰ ਸਾਹਿਬ ਛੱਡਣ ਦਾ ਸਮਾਂ ਆਇਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਉਹਨਾਂ ਦੇ ਪਿੰਡ ਭੇਜ ਦਿੱਤਾ ਭਾਈ ਨੰਦ ਲਾਲ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦਾ ਸੀ ਪਰ ਪਿਆਰੇ ਦਾ ਹੁਕਮ ਵੀ ਮੰਨਣਾ ਪੈਣਾ ਸੀ । ਭਾਈ ਨੰਦ ਲਾਲ ਜੀ ਗਜ਼ਨੀ ਅਫਗਾਨਸਤਾਨ ਦੇ ਰਹਿਣ ਵਾਲੇ ਸਨ ਘਰ ਪਹੁੰਚ ਗਏ ਉਥੇ ਭਾਈ ਨੰਦ ਲਾਲ ਜੀ ਦੀ ਪੀੜੀ ਚੱਲੀ ਤੇ ਅੱਠਵੀ ਪੀੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ। ਭਾਈ ਨੰਦ ਲਾਲ ਦੀ ਪੀੜੀ ਇਸ ਤਰਾ ਸੀ ਭਾਈ ਨੰਦ ਲਾਲ ਜੀ ਦੇ ਦੋ ਪੁੱਤਰ ਸਨ ਉਹਨਾ ਦੇ ਨਾਮ ਭਾਈ ਲਖਪਤ ਰਾਏ ਤੇ ਭਾਈ ਲੀਲਾ ਰਾਮ ਜੀ ਹੋਏ। ਅਗੋ ਭਾਈ ਲੀਲਾ ਰਾਮ ਦੇ ਪੁੱਤਰ ਦਾ ਨਾਮ ਨੌਧ ਰਾਮ ਰੱਖਿਆ ਨੌਧ ਰਾਮ ਦੇ ਪੁੱਤਰ ਦਾ ਨਾਮ ਪਰਸ ਰਾਮ ਰੱਖਿਆ ਪਰਸ ਰਾਮ ਦੇ ਦੋ ਪੁੱਤਰ ਹੋਏ ਕਰਮ ਚੰਦ ਤੇ ਨੇਮ ਰਾਜ । ਕਰਮ ਚੰਦ ਦੇ ਦੋ ਪੁੱਤਰ ਹੋਏ ਲਾਲ ਚੰਦ ਤੇ ਮੋਹਨ ਲਾਲ ਤੇ ਨੇਮ ਰਾਜ ਦਾ ਇਕ ਪੁੱਤਰ ਹੋਇਆ ਜਿਸ ਦਾ ਨਾਮ ਭੂਪਤ ਰਾਏ ਰੱਖਿਆ ਗਿਆ ਅਗੋ ਭੂਪਤ ਰਾਏ ਦੇ ਤਿੰਨ ਪੁੱਤਰ ਹੋਏ ਮੁਰਲੀਧਰ ਭਗਵਾਨ ਦਾਸ ਤੇ ਸ਼ਾਮ ਦਾਸ । ਤੇ ਲਾਲ ਚੰਦ ਦਾ ਇਕ ਪੁੱਤਰ ਹੋਇਆ ਵੀਰ ਭਾਨ ਤੇ ਨੇਮ ਰਾਜ ਦਾ ਇਕ ਪੁੱਤਰ ਰਾਮ ਨਾਰਾਇਣ ਹੋਇਆ ਰਾਮ ਨਾਰਾਇਣ ਦਾ ਫੇਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਚੰਦਰ ਭਾਨ ਰੱਖਿਆ ਗਿਆ । ਤੇ ਵੀਰ ਭਾਨ ਦਾ ਇਕ ਪੁੱਤਰ ਹੋਇਆ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸੱਜ ਗਿਆ ਜਿਸ ਦਾ ਨਾਮ ਭਾਈ ਅਮਰ ਸਿੰਘ ਰੱਖਿਆ ਗਿਆ।
ਜੋਰਾਵਰ ਸਿੰਘ ਤਰਸਿੱਕਾ ।

ਆਉ ਪਹਿਲਾ ਆਪਾ ਉਸ ਸਮੇੰ ਵਿੱਚ ਚਲਦੇ ਹਾ ਜਦੋ ਬੰਦੇ ਤੇ ਔਰਤਾ ਮਰਦੇ ਜਰੂਰ ਸਨ ਪਰ ਇਹਨਾਂ ਨੂੰ ਸ਼ਹਾਦਤ ਨਹੀ ਕਿਹਾ ਜਾਦਾ ਸੀ । ਆਪਾ ਪਹਿਲਾ ਔਰਤਾਂ ਦੀ ਗੱਲ ਕਰੀਏ ਜੀ ਭਗਤ ਕਬੀਰ ਜੀ ਦਾ ਇਕ ਸਲੋਕ ਉਸ ਸਮੇਂ ਦੀ ਗੱਲ ਕਰਦਾ ਹੈ ਜਦੋ ਔਰਤਾ ਨੂੰ ਸਤੀ ਕਰ ਦਿੱਤਾ ਜਾਦਾ ਸੀ । ਹੁੰਦਾ ਏਉ ਸੀ ਜਦੋ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਉਸ ਨੂੰ ਆਖਿਆ ਜਾਦਾ ਸੀ ਤੇਰਾ ਤੇ ਤੇਰੇ ਪਤੀ ਨਾਲ ਹੀ ਸੰਸਾਰ ਸੀ ਜਦੋ ਉਹ ਨਹੀ ਰਿਹਾ ਤੂ ਜੀਅ ਕੇ ਕੀ ਕਰਨਾਂ ਹੈ । ਉਸ ਸਮੇ ਇਕ ਰੀਤ ਸੀ ਜਦੋ ਪਤੀ ਦੀ ਚਿਖਾ ਤਿਆਰ ਕੀਤੀ ਜਾਦੀ ਸੀ । ਉਸ ਸਮੇ ਉਸ ਦੀ ਪਤਨੀ ਨੂੰ ਚਿੱਟੇ ਬਸਤਰ ਪਵਾ ਕੇ ਇਕ ਨਾਰੀਅਲ ਲਿਆ ਕੇ ਉਸ ਉਤੇ ਸੰਦੂਰ ਪਾ ਕੇ ਕੁਝ ਅਨਾਜ ਦੇ ਦਾਣੇ ਰੱਖ ਦਿੱਤੇ ਜਾਦੇ ਸੀ । ਉਸ ਰਸਮ ਅਨੁਸਾਰ ਉਸ ਨਾਰੀਅਲ ਨੂੰ ਸੰਦੌਰਾ ਆਖਿਆ ਜਾਦਾ ਸੀ । ਸੰਦੌਰੇ ਨੂੰ ਉਸ ਔਰਤ ਦੇ ਹੱਥ ਵਿੱਚ ਫੜਾ ਦਿੱਤਾ ਜਾਦਾ ਸੀ ਤੇ ਔਰਤ ਨੂੰ ਇਹ ਪਕਾ ਹੋ ਜਾਂਦਾ ਸੀ ਹੁਣ ਮੈਨੂ ਮਰਨਾਂ ਹੀ ਪਵੇਗਾਂ । ਔਰਤ ਦੇ ਦਿਲ ਵਿੱਚੋ ਮੌਤ ਦਾ ਖੌਫ ਨਿਕਲ ਜਾਦਾ ਸੀ ਹੁਣ ਕੋਈ ਬਚੌਣ ਵਾਲਾ ਨਹੀ ਔਰਤ ਉਸ ਨਾਰੀਅਲ ਨੂੰ ਲੈ ਕੇ ਜਿਸ ਨੂੰ ਸੰਦੌਰਾ ਕਿਹਾ ਜਾਦਾ ਸੀ ਨੂੰ ਲੈ ਕੇ ਪਤੀ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਕੇ ਜਿਉਦੀ ਸੜ ਕੇ ਮਰ ਜਾਦੀ ਸੀ । ਭਗਤ ਕਬੀਰ ਜੀ ਲਿਖਦੇ ਹਨ ( ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ॥ ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥੭੧॥ ) ਸਤੀ ਹੋਈ ਔਰਤ ਦੀ ਮੌਤ ਕਿਸੇ ਲੇਖੇ ਨਹੀ ਸੀ ਬਸ ਇਕ ਪ੍ਰਥਾ ਕਰਕੇ ਮਰਨਾਂ ਪੈੰਦਾ ਸੀ । ਜੇ ਬੰਦਿਆਂ ਦੀ ਗੱਲ ਕੀਤੀ ਜਾਵੇ ਇਹ ਵੀ ਜਰ , ਜੋਰੂ ਤੇ ਜਮੀਨ ਕਰਕੇ ਹੀ ਲੜ ਲੜ ਮਰਦੇ ਰਹੇ ਹਨ । ਕਿਸੇ ਨੇ ਵੀ ਧਰਮ ਕਰਕੇ ਜਾ ਦੂਸਰਿਆਂ ਲਈ ਕੋਈ ਸ਼ਹਾਦਤ ਨਹੀ ਦਿੱਤੀ ਸੀ ਸਿਰਫ ਆਪਣੇ ਫਾਇਦੇ ਲਈ ਜਿਉਦੇ ਤੇ ਮਰਦੇ ਰਹੇ ਸਨ । ਪਰ ਜਦੋ ਗੁਰੂ ਨਾਨਕ ਸਾਹਿਬ ਜੀ ਆਏ ਉਹਨਾਂ ਨੇ ਸਭ ਤੋ ਪਹਿਲਾ ਔਰਤਾ ਤੇ ਹੋ ਰਹੇ ਜ਼ੁਲਮ ਵਿਰੁਧ ਅਵਾਜ ਬੁਲੰਦ ਕੀਤੀ ਤੇ ਆਖਿਆ ( ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ) ਇਸ ਤੋ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇਕ ਹੋਰ ਹੋਕਾ ਸਾਰਿਆ ਨੂੰ ਸਾਝਾਂ ਮਾਰਿਆ ਭਾਵੇ ਉਹ ਭਾਈ ਹੋਵਣ ਚਾਹੇ ਭੈਣਾਂ ਹੋਵਣ ਭਾਵੇਂ ਬੱਚੇ ਹੋਵਣ ਜਾ ਬਜ਼ੁਰਗ ਹੋਵਣ ਗੁਰੂ ਜੀ ਨੇ ਆਖਿਆ ਜੇ ਧਰਮ ਲਈ ਮਰਨਾਂ ਹੈ ਤਾ ਫੇਰ ਮੇਰੇ ਚਲਾਏ ਪੰਥ ਵਿੱਚ ਆ ਸਕਦੇ ਹੋ । ( ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
(ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ )
ਜਦੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆਇਆ ਉਸ ਸਮੇਂ ਗੁਰੂ ਜੀ ਨੇ ਸ਼ਹਾਦਤ ਦੀ ਨੀਂਹ ਰੱਖ ਦਿੱਤੀ ਤੇ ਸਾਰਿਆਂ ਨੂੰ ਦਿਖਾ ਦਿੱਤਾ ਜਰ , ਜੋਰੂ ਤੇ ਜਮੀਨ ਤੋ ਇਲਾਵਾ ਵੀ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ ਜਾ ਸਕਦੀ ਹੈ । ਜਿਸ ਦੀ ਗੂੰਜ ਜੁਗਾਂ ਜੁਗਾਂ ਤੱਕ ਪੈਂਦੀ ਰਹੇਗੀ ਗੁਰੂ ਜੀ ਦੀ ਸਾਂਤਮਈ ਸ਼ਹਾਦਤ ਦਾ ਸਦਕਾਂ ਸੀ ਜਿਸ ਵੱਲ ਵੇਖ ਕੇ ਸਿੱਖ ਕੌਮ ਵਿੱਚ ਅਨਗਿਣਤ ਸ਼ਹਾਦਤਾਂ ਹੋਇਆ। ਜਦੋ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਬਹੁਤ ਗਿਣਤੀ ਵਿੱਚ ਸਿਖਾਂ ਨੇ ਸ਼ਾਂਤਮਈ ਧਰਨਾਂ ਲਾਇਆ । ਅੰਗਰੇਜ਼ ਹਕੂਮਤ ਨੇ ਸਿੱਖਾ ਤੇ ਬਹੁਤ ਲਾਠੀਚਾਰਜ ਕੀਤਾ ਤੇ ਗ੍ਰਿਫਤਾਰ ਕਰਕੇ ਜੇਲਾ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ । ਜਦੋ ਸਿੱਖਾ ਦੀ ਭਰੀ ਰੇਲ ਜੇਲ ਵੱਲ ਜਾ ਰਹੀ ਸੀ ਤਾ ਪੰਜਾਂ ਸਾਹਿਬ ਦੇ ਕੋਲ ਰਹਿੰਦੇ ਸਿੱਖਾ ਨੂੰ ਪਤਾ ਲੱਗਾ ਸਾਡੇ ਭੁਖੇ ਵੀਰ ਤੇ ਭੈਣਾਂ ਰੇਲ ਵਿੱਚ ਲਿਆਂਦੇ ਜਾ ਰਹੇ ਹਨ । ਤਾਂ ਪੰਜਾਂ ਸਾਹਿਬ ਵਿੱਚ ਸਿੱਖ ਇਕੱਲੇ ਹੋਏ ਤੇ ਮਤਾ ਪਾਸ ਕੀਤਾ ਗੱਡੀ ਰੋਕ ਕੇ ਸਾਰੀ ਸੰਗਤ ਨੂੰ ਪ੍ਰਸਾਦਾ ਛਕਾਇਆ ਜਾਵੇ । ਜਦੋ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਆਖਿਆ ਤਾ ਉਸ ਨੇ ਰੋਕਣ ਤੋ ਨਾਹ ਕਰ ਦਿੱਤੀ । ਫੇਰ ਸਿੱਖਾਂ ਨੇ ਆਖਿਆ ਜੇ ਅੰਗਰੇਜ਼ ਹਕੂਮਤ ਆਪਣੇ ਫੈਸਲੇ ਤੇ ਅੜੀ ਹੈ ਤਾ ਅਸੀਂ ਵੀ ਆਪਣੀ ਸ਼ਹਾਦਤ ਦੇ ਕੇ ਗੱਡੀ ਨੂੰ ਰੋਕਾਂਗੇ । ਸੇਵਾਦਾਰਾਂ ਨੂੰ ਤਿਆਰ ਕਰਕੇ ਬਾਕੀ ਸਿੱਖ ਰੇਲ ਦੀ ਪੱਟੜੀ ਤੇ ਲੰਮੇ ਪੈ ਗਏ ਜਿਨਾਂ ਵਿੱਚੋ ਕੁਝ ਭੈਣਾਂ ਵੀ ਸਨ । ਇਕ ਭੈਣ ਜਿਸ ਦਾ ਛੋਟਾ ਜਿਹਾ ਬੱਚਾ ਸੀ ਪਹਿਲਾ ਤਾਂ ਭੈਣ ਨੇ ਉਸਨੂੰ ਇਕ ਪਾਸ ਲੰਮੇ ਪਾ ਕੇ ਰੇਲ ਦੀ ਪਟੜੀ ਤੇ ਲੰਮੇ ਪੈ ਗਈ। ਪਰ ਫੇਰ ਕੁਝ ਸੋਚ ਕੇ ਉਸ ਨੇ ਬੱਚੇ ਨੂੰ ਚੁੱਕ ਕੇ ਆਪਣੇ ਉਤੇ ਲੰਮੇ ਪਾ ਕੇ ਪਟੜੀ ਤੇ ਲੇਟ ਗਈ । ਜਦੋ ਕਿਸੇ ਨੇ ਪੁੱਛਿਆ ਭੈਣ ਜੀ ਤੁਸੀ ਪਹਿਲਾ ਬੱਚਾ ਇਕ ਪਾਸੇ ਪਾਇਆ ਸੀ ਪਰ ਹੁਣ ਤੁਸੀ ਆਪਣੇ ਉਤੇ ਪਾ ਕੇ ਪਟੜੀ ਤੇ ਲੇਟ ਗਏ ਇਹ ਕੀ ਕਾਰਨ ਸਮਝ ਨਹੀ ਲੱਗੀ । ਉਸ ਭੈਣ ਨੇ ਆਖਿਆ ਵੀਰ ਜੀ ਪਹਿਲਾਂ ਸੋਚਿਆ , ਮੈ ਹੁਣ ਧਰਮ ਤੋ ਸ਼ਹੀਦ ਹੋਣਾ ਹੈ ਇਹ ਬੱਚਾ ਬਚਾ ਲਵਾਂ ਮੇਰੀ ਨਿਸ਼ਾਨੀ ਦੁਨੀਆਂ ਤੇ ਰਹੇਗੀ । ਪਰ ਫੇਰ ਪਟੜੀ ਤੇ ਲੰਮੇ ਪਈ ਦੇ ਮਨ ਵਿੱਚ ਲਾਲਚ ਆ ਗਿਆ ਜੇ ਮੈ ਕੱਲੀ ਸ਼ਹੀਦ ਹੋਈ ਮੇਰਾ ਕੱਲੀ ਦਾ ਸ਼ਹੀਦਾਂ ਵਿੱਚ ਨਾਮ ਆਵੇਗਾ । ਜੇ ਇਹ ਮੇਰਾ ਪੁੱਤ ਵੀ ਮੇਰੇ ਨਾਲ ਸ਼ਹੀਦ ਹੋ ਜਾਂਦਾ ਹੈ ਤਾਂ ਮੈ ਸ਼ਹੀਦ ਦੀ ਮਾਂ ਵੀ ਅਖਵਾਵਾਂਗੀ । ਗੁਰੂ ਨਾਨਕ ਸਾਹਿਬ ਜੀ ਦੇ ਧਰਮ ਵਿੱਚ ਆ ਕੇ ਏਹੋ ਜਹੀ ਸੋਚ ਹੋ ਗਈ ਸੀ ਉਹਨਾਂ ਔਰਤਾਂ ਦੀ ਜਿਹੜੀਆ ਔਰਤਾਂ ਕਈ ਸਦੀਆਂ ਤੋ ਗੁਲਾਮ ਸੋਚ ਲੈ ਕੇ ਸਿਰਫ ਪਤੀ ਲਈ ਜਿਉਦੀਆਂ ਮਰਦੀਆਂ ਸਨ । ਪਰ ਅੱਜ ਇਹੋ ਔਰਤਾਂ ਧਰਮ ਲਈ ਸ਼ਹਾਦਤ ਦੇਦੀਆਂ ਹਨ , ਤੇ ਜਿਹੜੇ ਮਰਦ ਜਰ , ਜੋਰੂ ਤੇ ਜਮੀਨ ਵਾਸਤੇ ਲੜ ਕੇ ਮਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੀ ਐਸੀ ਬਖਸ਼ਿਸ਼ ਹੋਈ ਉਹੋ ਧਰਮ ਤੋ ਆਪਣਾ ਸਰਬੰਸ ਵਾਰਨ ਵਾਸਤੇ ਵੀ ਤਿਆਰ ਰਹਿੰਦੇ ਸਨ । ਜਦੋ ਪੰਜਾਂ ਸਾਹਿਬ ਦੇ ਸਟੇਸ਼ਨ ਤੇ ਰੇਲ ਆਈ ਤਾ ਸਿੰਘਾਂ ਨੂੰ ਚੀਰਦੀ ਹੋਈ ਰੇਲ ਰੁਕ ਗਈ । ਗੱਡੀ ਰੁਕਣ ਦੀ ਦੇਰ ਸੀ ਸੇਵਾਦਾਰਾਂ ਨੇ ਆਪਣੇ ਭੁੱਖੇ ਵੀਰਾਂ ਨੂੰ ਪ੍ਰਸਾਦ ਪਾਣੀ ਵਰਤਾ ਦਿੱਤਾ । ਰੇਲ ਹੇਠ ਆ ਕੇ ਸਾਡੀ ਕੌਮ ਦੇ ਦੋ ਸਿੰਘ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਸ਼ਹੀਦ ਹੋ ਗਏ ਤੇ ਕਈ ਜਖਮੀ ਹੋਏ ਇਸ ਘਟਨਾਂ ਨੂੰ ਅੱਜ ਪੂਰੇ ਸੌ ਸਾਲ ਹੋ ਗਏ ਹਨ । ਆਉ ਅੱਜ ਇਹਨਾਂ ਸੂਰਬੀਰ ਯੋਧਿਆ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਬਾਣੀ ਬਾਣੇ ਦੇ ਧਾਰਨੀ ਹੋਈਏ ਜੀ ।
ਜੋਰਾਵਰ ਸਿੰਘ ਤਰਸਿੱਕਾ ।

ਹਰਿ ਜੀ ਏਹ ਤੇਰੀ ਵਡਿਆਈ ॥
ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥

ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਜੀਵਨ ਵਿੱਚ
ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ ਜੀ ।।
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ ।।
🙏🙏🙏🙏🙏🙏🙏🙏🙏🙏🙏🙏

ਬੜੇ ਬੜੇ ਸਿੰਘਾਸਨ ਲਾ ਕੇ ਬੈਠਣ ਵਾਲੇ ਸੰਤ,ਮਹੰਤ ਮੈਂ ਇਨ੍ਹਾਂ ਅੱਖਾਂ ਨਾਲ ਬੜੇ ਨੇੜਿਓਂ ਦੇਖੇ ਨੇ ਔਰ ਨਿੱਕੀ ਜ਼ਬਾਨ ਨਾਲ ਵੱਡੀ ਗੱਲ ਕਰ ਰਿਹਾਂ,ਇਹ ਤਾਂ ਜਗਿਆਸੂ ਵੀ ਨਹੀਂ ਨੇ,ਬਿਲਕੁਲ ਸੰਸਾਰੀ ਨੇ।ਕਾਨਪੁਰ ਦੀ ਗੱਲ ਹੈ, ਇਕ ‘ਸਰਬ ਧਰਮ ਸੰਮੇਲਨ’ ਵਿਚ ਮੈਨੂੰ ਸ਼ਾਮਲ ਹੋਣਾ ਪਿਆ।ਅਜਿਹੇ ਸੰਮੇਲਨ ਭਾਰਤ ਵਿਚ ਅਕਸਰ ਹੁੰਦੇ ਰਹਿੰਦੇ ਨੇ ਔਰ ਦਾਸ ਸ਼ਾਮਿਲ ਹੁੰਦਾ ਰਹਿੰਦਾ ਹੈ।ਅੈਸਾ ਸੰਸਾਰ ਪੱਧਰ ‘ਤੇ ਵੀ ਹੁੰਦਾ ਹੈ।
ਕਾਨਪੁਰ ਵਿਚ ‘ਸਰਬ ਧਰਮ ਸੰਮੇਲਨ’ ਸਮੇਂ ਇਕ ਬਹੁਤ ਵੱਡੀ ਸਟੇਜ਼ ਬਣਾਈ ਗਈ,ਜਿਥੇ ਸਾਰੇ ਧਰਮਾਂ ਦੇ ਵਕਤੇ ਪਹੁੰਚੇ ਸਨ।ਆਰੀਆ ਸਮਾਜ ਦੇ ਵਕਤੇ,ਬ੍ਰਹਮੋ ਸਮਾਜ ਦੇ ਵਕਤੇ,ਸਨਾਤਨ ਮੱਤ ਦਾ ਵਕਤਾ ਵੀ ਸੀ,ਬੋਧ ਭਿਕਸ਼ੂ ਵੀ ਹੈਗਾ ਸੀ,ਜੈਨੀਆਂ ਦਾ ਸਾਧੂ ਸੀ,ਇਕ ਮੁਸਲਮਾਨ ਫ਼ਕੀਰ ਸੀ,ਈਸਾਈ ਪਾਦਰੀ ਵੀ ਦੋ ਆਏ ਹੋਏ ਸਨ,ਸਿੱਖ ਧਰਮ ਦੀ ਤਰਫੋਂ ਦਾਸ ਪਹੁੰਚਿਆ। ਸਨਾਤਨ ਮਤ ਦਾ ਇਕ ਵੱਡਾ ਅਚਾਰੀਆ ਆਇਆ।ਉਹ ਸਟੇਜ ‘ਤੇ ਖੜ੍ਹਾ ਰਿਹਾ।
ਦੋ ਚਾਰ ਸੱਜਣਾ ਨੇ ਕਿਹਾ,”ਅਚਾਰੀਆ ਜੀ!ਤੁਸੀਂ ਵੀ ਬੈਠੋ।”
ਉਨ੍ਹਾਂ ਦਾ ਖੜ੍ਹੇ ਹੋਣਾ ਮੈਨੂੰ ਵੀ ਸੁਭਾਇਮਾਨ ਨਾ ਲੱਗਿਆ।ਮੈਂ ਵੀ ਕਿਹਾ,”ਸੰਤ ਜੀ! ਬਿਰਾਜਮਾਨ ਹੋਵੋ।”
ਉਨ੍ਹਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ,”ਇਨਾਂ ਦਾ ਸੋਨੇ ਦਾ ਸਿੰਘਾਸਨ ਆਏਗਾ ਤਾਂ ਬੈਠਣਗੇ।ਸਟੇਜ ਦੇ ਉੱਤੇ ਹੋਰ ਸਟੇਜ ਬਣੇਗੀ।ਇਸ ਤਰ੍ਹਾਂ ਕਿਵੇਂ ਤੁਹਾਡੇ ਨਾਲ ਬੈਠ ਜਾਣ!ਜੇ ਤੁਹਾਡੇ ਨਾਲ ਬੈਠ ਜਾਣ,ਫਿਰ ਤੇ ਬਰਾਬਰੀ ਹੋ ਜਾਏਗੀ।”
ਵਾਕਿਆ ਈ ਉਨ੍ਹਾਂ ਦੀ ਸੋਨੇ ਦੀ ਕੁਰਸੀ ਆਈ,ਸੋਨੇ ਦਾ ਸਿੰਘਾਸਨ ਆਇਆ ਤਾਂ ਉਹ ਬੈਠੇ।ਸਮਝੋ ਸਟੇਜ ਦੇ ਉੱਤੇ ਸਟੇਜ ਬਣ ਗਈ।ਇਨ੍ਹਾਂ ਧਰਮ ਅਚਾਰੀਆਂ ਦੇ ਕੋਲ ਬੜਾ ਪ੍ਰਬਲ ਹੰਕਾਰ ਤੁਹਾਨੂੰ ਮਿਲੇਗਾ।ਇਨ੍ਹਾਂ ਗੁਰੂਆਂ ਪਾਸ ਆਕੜ ਹੀ ਆਕੜ ਹੈ।ਇਹ ਤਾਂ ਜਗਿਆਸੂ ਵੀ ਨਈਂ ਨੇ।ਸੰਸਾਰੀ ਮਨੁੱਖ ਸਭ ਕੁਝ ਹੰਕਾਰ ਦੀ ਪੂਰਤੀ ਵਾਸਤੇ ਕਰਦਾ ਹੈ।ਇਹ ਅਖੌਤੀ ਸੰਤ ਵੀ ਹੰਕਾਰ ਦੀ ਪੂਰਤੀ ਵਾਸਤੇ ਕਰ ਰਹੇ ਨੇ।ਇਹ ਤਾਂ ਸੰਸਾਰੀ ਨੇ।ਜਿਤਨੇ ਚਿਰ ਤੱਕ ਅਹੰਕਾਰ ਹੈ,ਉਤਨੇ ਚਿਰ ਤੱਕ ਸੰਸਾਰ ਹੈ।ਜਿਸ ਦਿਨ ਪਰਮਾਤਮਾ ਦੀ ਜਗਿਆਸਾ ਪੈਦਾ ਹੁੰਦੀ ਏ,ਅਹੰਕਾਰ ਦੇ ਮਰਨ ਨਾਲ ਪੈਦਾ ਹੁੰਦੀ ਏ,ਉਂਝ ਨਹੀਂ ਹੁੰਦੀ।ਭੇਖੀਆਂ ਤੋਂ ਸਾਵਧਾਨ ਹੋ ਕੇ ਗੁਰਬਾਣੀ ਰਾਹੀਂ ਸਿੱਧੇ ਵਾਹਿਗੁਰੂ ਨਾਲ ਜੁੜਨ ਦਾ ਰਾਹ ਅਪਣਾਉ।
ਗਿਆਨੀ ਸੰਤ ਸਿੰਘ ਜੀ ਮਸਕੀਨ।

जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥

अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥

ਅੰਗ : 685

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥

ਅਰਥ : ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥

धनासरी महला १ घरु २ असटपदीआ ੴ सतिगुर प्रसादि ॥ गुरु सागरु रतनी भरपूरे ॥ अम्रितु संत चुगहि नही दूरे ॥ हरि रसु चोग चुगहि प्रभ भावै ॥ सरवर महि हंसु प्रानपति पावै ॥१॥ किआ बगु बपुड़ा छपड़ी नाइ ॥ कीचड़ि डूबै मैलु न जाइ ॥१॥ रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥ आवण जाण रहे गुरि राखे ॥२॥ सरवर हंसा छोडि न जाइ ॥ प्रेम भगति करि सहजि समाइ ॥ सरवर महि हंसु हंस महि सागरु ॥ अकथ कथा गुर बचनी आदरु ॥३॥ सुंन मंडल इकु जोगी बैसे ॥ नारि न पुरखु कहहु कोऊ कैसे ॥ त्रिभवण जोति रहे लिव लाई ॥ सुरि नर नाथ सचे सरणाई ॥४॥ आनंद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥ जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥ धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥ साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु जाचै साचु सरूपु ॥८॥१॥

अर्थ: बिचारा बगुला छपड़ी में क्यों नहाता है? (कुछ नहीं मिलता, बल्कि छपड़ी में नहा के) कीचड़ में डूबता है, (उसकी ये) मैल दूर नहीं होती (जो मनुष्य गुरू समुन्द्र को छोड़ के देवी-देवताओं आदि अन्य के आसरे तलाशता है वह, मानो, छपड़ी में ही नहा रहा है। वहाँ से वह और भी ज्यादा माया-मोह की मैल चिपका लेता है)।1। रहाउ। गुरू (मानो) एक समुन्द्र (है जो प्रभू की सिफत सालाह से) नाको नाक भरा हुआ है। गुरमुख सिख (उस सागर में से) आत्मिक जीवन देने वाली खुराक (प्राप्त करते हैं जैसे हंस मोती) चुगते हैं, (और गुरू से) दूर नहीं रहते। प्रभू की मेहर के अनुसार संत-हंस हरी-नाम रस (की) चोग चुगते हैं। (गुरसिख) हंस (गुरू-) सरोवर में (टिका रहता है, और) जिंद के मालिक प्रभू को पा लेता है।1। गुरसिख बड़ा सचेत हो के पूरा विचारवान हो के (जीवन-यात्रा में) पैर रखता है। परमात्मा के बिना किसी और आसरे की तलाश छोड़ के परमात्मा का ही बन जाता है। परमात्मा के नाम का रस चख के गुरसिख वह पदार्थ हासिल कर लेता है जो माया के मोह से खलासी दिलवा देता है। जिसकी गुरू ने सहायता कर दी उसके जन्म-मरण के चक्कर समाप्त हो गए।2। (जैसे) हंस मानसरोवर को छोड़ के नहीं जाता (वैसे ही जो सिख गुरू का दर छोड़ के नहीं जाता वह) प्रेमा भक्ति की बरकति से अडोल आत्मिक अवस्था में लीन हो जाता है। जो गुरसिख-हंस गुरू-सरोवर में टिकता है, उसके अंदर गुरू-सरोवर अपना आप प्रगट करता है (उस सिख के अंदर गुरू बस जाता है) – यह कथा अकथ है (भाव, इस आत्मिक अवस्था का बयान नहीं किया जा सकता। सिर्फ ये कह सकते हैं कि) गुरू के बचनों पर चल के वह (लोक-परलोक में) आदर पाता है।3। जे कोई विरला प्रभू चरणों में जुड़ा हुआ सख्श शून्य अवस्था में टिकता है, उसके अंदर स्त्री-मर्द वाला भेद नहीं रह जाता (भाव, उसके काम चेष्टा अपना प्रभाव नहीं डालती)। बताओ, कोई ये संकल्प कर भी कैसे सकता है? क्योंकि वह तो सदा उस परमात्मा में सुरति जोड़े रखता है जिसकी ज्योति तीनों भवनों में व्यापक है और देवते मनुष्य नाथ आदि सभी जिस सदा-स्थिर की शरण लिए रखते हैं।4। (गुरमुख-हंस गुरू-सागर में टिक के उस प्राणपति-प्रभू को मिलता है) जो आत्मिक आनंद का श्रोत है जो निआसरों का आसरा है। गुरमुख उसकी भक्ति के द्वारा और उसके गुणों के विचार के माध्यम से अडोल आत्मिक अवस्था में टिके रहते हैं। वह प्रभू (अपने सेवकों की) भक्ति से प्रेम करता है, उनके सारे डर दूर करने के समर्थ है। गुरमुखि अहंकार को मार के और (साध-संगति में) टिक के उस आनंद-मूल प्रभू (के चरनों) में जुड़ते हैं।5। जो मनुष्य (बेचारे बगुले की तरह अहंकार की छपड़ी में ही नहाता है, और) अपने आत्मिक जीवन को नहीं पहचानता, वह (अहंकार में) भटक-भटक के दुखी होता है; परमात्मा के बिना किसी और आसरे की तलाश में वह अमूल्य मानस जनम गवा लेता है; अनेकों अन्य ही जतन करने के कारण (सहेड़ी हुई) आत्मिक मौत (का लेख ही अपने माथे पर) लिखा के इस जगत में आया (और यहाँ भी आत्मिक मौत ही गले पड़वाता रहा)।6। (पर) जो मनुष्य एक परमात्मा की सिफत सालाह ही (नित्य) उचारता है, पढ़ता है और सुनता है और धरती के आसरे प्रभू की टेक पकड़ता है वह गंभीर स्वभाव ग्रहण करता है वह (मनुष्य जीवन के) फर्ज को (पहचानता है)। अगर मनुष्य (गुरू की शरण में रह के) अपने मन को उस आत्मिक अवस्था में पहुँचा ले जहाँ माया के तीनों ही गुण जोर नहीं डाल सकते, तो (सहज ही) जत-सत और संजम उसके हृदय में लीन रहते हैं।7। सदा-स्थिर प्रभू में टिक के पवित्र हुए मनुष्य के मन को विकारों की मैल नहीं चिपकती। गुरू के शबद की बरकति से उसकी भटकना दूर हो जाती है उसका (दुनियावी) डर-सहम समाप्त हो जाता है। नानक (भी) उस सदा-स्थिर हस्ती वाले प्रभू (के दर से नाम की दाति) मांगता है जिस जैसा और कोई नहीं है जिसकी (सुंदर) सूरत और जिसका अस्तित्व आदि से ही चला आ रहा है।8।1।

ਅੰਗ : 685

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

ਅਰਥ : ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ। ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨। (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩। ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪। (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫। ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬। (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) । ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭। ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।

Begin typing your search term above and press enter to search. Press ESC to cancel.

Back To Top