ਹਰ ਸਾਲ ਅਸੀਂ ‘ਵੱਡੇ ਘੱਲੂਘਾਰੇ’ ਜਾਂ 5 ਫਰਵਰੀ 1762 ਦੇ ਵੱਡੇ ਘੱਲੂਘਾਰੇ ਨੂੰ ਯਾਦ ਕਰਦੇ ਹਾਂ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਧਰਤੀ ਤੋਂ ਸਿੱਖਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਉਸਨੇ 50,000 ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਸਿੱਖਾਂ ਉੱਤੇ ਹਮਲਾ ਕੀਤਾ ਅਤੇ ਇੱਕ ਦਿਨ ਵਿੱਚ ਹੀ ਲਗਭਗ 30,000 ਨੂੰ ਘੇਰ ਲਿਆ ਅਤੇ ਕਤਲੇਆਮ ਕਰ ਦਿੱਤਾ ਗਿਆ। ਅਹਿਮ ਸਿੱਖ ਆਗੂਆਂ ਦੇ ਸਿਰ, ਜਿਨ੍ਹਾਂ ਨੂੰ 50 ਬੈਲ ਗੱਡੀਆਂ ਵਿੱਚ ਲਿਆਂਦਾ ਗਿਆ ਸੀ, ਨੂੰ ਲਾਹੌਰ ਦੇ ਦਰਵਾਜ਼ੇ ‘ਤੇ ਟੰਗ ਦਿੱਤਾ ਗਿਆ। ਸ਼੍ਰੀ ਦਰਬਾਰ ਸਾਹਿਬ ਨੂੰ ਢਾਹ ਦਿੱਤਾ ਗਿਆ ਅਤੇ ਝੀਲ ਨੂੰ ਕਤਲੇਆਮ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਗਿਆ।
ਸਿੱਖ ਇਤਿਹਾਸ ਦੇ ਉਸ ਕਾਲੇ ਦੌਰ ਵਿਚ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹੀ ਕਲਾ ਦਾ ਜਜ਼ਬਾ ਕਦੇ ਮਰਿਆ ਹੀ ਨਹੀਂ ਸੀ।ਬਾਕੀ ਦੇ 65 ਧੜਿਆਂ ਵਿਚ ਵੰਡੇ ਸਿਰਫ਼ 18 ਤੋਂ 20 ਹਜ਼ਾਰ ਸਿੱਖ ਹੀ ਸਿੱਖ ਕੌਮ ਦੀ ਅਗਵਾਈ ਵਿਚ ਇਕਜੁੱਟ ਹੋ ਗਏ। 12 ਮਿਸਲਦਾਰ ਅਤੇ ਅਫਗਾਨਾਂ ਦੇ ਵਿਰੁੱਧ ਲੜੇ।ਮਿਸਲਦਾਰਾਂ ਦੀ ਅਗਵਾਈ ਅਤੇ ਜੰਗੀ ਹੁਨਰ ਇੰਨੇ ਪ੍ਰਭਾਵਸ਼ਾਲੀ ਹੋ ਗਏ ਕਿ ਅਫਗਾਨਾਂ ਦੀ ਸ਼ਕਤੀ ਮਿੱਟੀ ਵਿੱਚ ਬਦਲ ਗਈ। ਹੈਰਾਨੀ ਦੀ ਗੱਲ ਹੈ ਕਿ ਅਫ਼ਗਾਨ ਹਮਲਾਵਰਾਂ ਤੋਂ ਪੰਜਾਬ ਨੂੰ ਆਜ਼ਾਦ ਹੀ ਨਹੀਂ ਕਰਵਾਇਆ, ਅਫ਼ਗਾਨਿਸਤਾਨ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਹਰਾ ਕੇ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਉਨ੍ਹਾਂ ਤੋਂ ਖੋਹ ਕੇ ਲਾਹੌਰ ਦੇ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਬਾਅਦ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਵੀ ਨਿਸ਼ਾਨ ਸਾਹਿਬ ਨੂੰ ਫਹਿਰਾ ਦਿੱਤਾ । ਮਿਸਲਦਾਰਾਂ ਨੇ ਆਪੋ-ਆਪਣੇ ਜਿੱਤੇ ਹੋਏ ਇਲਾਕਿਆਂ ਵਿਚ ਗੱਦੀ ਸੰਭਾਲੀ। ਉਹ ਲਾਲ ਕਿਲਾ ਫਤਹਿ ਕਰਕੇ ਤਖਤ ਦੀ ਚੱਟਾਨ ਨੂੰ ਉਖਾੜ ਕੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਲੈ ਗਏ , ਜਿੱਥੇ ਰਾਮਗੜ੍ਹੀਆ ਬੁੰਗਾ ਵਿਖੇ ਅੱਜ ਵੀ ਸੁਰੱਖਿਅਤ ਹੈ,
ਹੈਰਾਨੀ ਦੀ ਗੱਲ ਸੀ ਕਿ ਘੱਲੂਘਾਰੇ ਵਿਚ ਰਹਿ ਗਏ 18,000 ਸਿੱਖਾਂ ਨੇ ਸਿਰਫ਼ ਸੌ ਸਾਲ ਦੇ ਅੰਦਰ ਹੀ ਲਾਲ ਕਿਲ੍ਹੇ ਦਾ ਤਖ਼ਤ ਅੰਮ੍ਰਿਤਸਰ ਲਿਆਂਦਾ, ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਹੁਕਮ ਦਿੱਤਾ ਸੀ। ਘੱਲੂਘਾਰੇ ਅਤੇ ਤਿੱਖੇ ਜ਼ੁਲਮ ਦੇ ਬਾਵਜੂਦ, ਖਾਲਸੇ ਨੇ ਉਹ ਗੱਦੀ ਸੰਭਾਲੀ ਅਤੇ ਪੰਜਾਬ ‘ਤੇ ਰਾਜ ਕੀਤਾ। ਉਸ ਤੋਂ ਬਾਅਦ ਜਦੋਂ ਸਾਰੇ ਮਿਸਲਦਾਰ ਇਕਜੁੱਟ ਹੋ ਗਏ ਤਾਂ 1790 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਵੱਡੇ ਸਿੱਖ ਸਾਮਰਾਜ ਦੀ ਸਥਾਪਨਾ ਹੋਈ।
ਇਹ ਪੋਸਟ ਉਹਨਾਂ ਸਾਰੇ ਸ਼ਹੀਦਾਂ, ਮਿਸਲਦਾਰਾਂ ਨੂੰ ਸਮਰਪਿਤ ਹੈ। ਨਰਿੰਦਰ ਸਿੰਘ ਮੋਂਗਾ
ਧੰਨ ਧੰਨ ਗੁਰੂ ਰਾਮਦਾਸ ਜੀ ਸਭ ਨੂੰ ਆਪਣਾ ਅਸ਼ੀਰਵਾਦ ਦੇਣਾ ਜੀ
ਵਿਚਿ ਕਰਤਾ ਪੁਰਖੁ ਖਲੋਆ ਵਾਲੁ ਨ ਵਿੰਗਾ ਹੋਆ ॥
ਭਾਈ ਸੋਮਾ ਜੀ ਦੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਸੋਮੇ ਦਾ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ ਹੈ , ਕਿਥੇ ਬੈਠ ਕੇ ਵੇਚਾਂ ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ( ਸਰੋਵਰ ) ਦੀ ਖੁਦਵਾਈ ਕਰਵਾ ਰਹੇ ਹਨ , ਉਥੇ ਬਹੁਤ ਸੰਗਤਾਂ ਆਉਂਦੀਆਂ ਹਨ , ਬਹੁਤ ਇਕੱਠ ਹੁੰਦਾ ਹੈ , ਉਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ । ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ । ਇਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ । ਸੋਮਾ ਜਿਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ । ਜਿਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ , ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ । ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ । ਤੇ ਪੁੱਛ ਲਿਆ ਕੀ ਨਾਂ ਹੈ , ਤੂੰ ਕੀ ਕਰਦਾ ਹੈਂ ? ਸੋਮੇ ਨੇ ਬੜੇ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਘੁਗਨੀਆਂ ਵੇਚਦਾ ਹਾ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵੱਟਤ ਸਾਨੂੰ ਦੇ ਦੇਵੇਂ । ਬੜਾ ਔਖਾ ਵੱਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ । ਜਦੋਂ ਘਰ ਗਿਆ । ਮਾਂ ਕਹਿੰਦੀ ਵੱਟਤ ਕਿੱਥੇ ਹੈ ? ਘਰ ਵਿਚ ਬੜੀ ਗ਼ਰੀਬੀ ਸੀ । ਸੋਮਾ ਕਹਿਣ ਲੱਗਾ , ਅੱਜ ਮੇਰੇ ਛਾਬੇ ਅਗੋਂ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਤ ਸਾਨੂੰ ਦੇ ਦੇ , ਮੈਂ ਦੇ ਦਿੱਤੀ । ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ । ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਤ ਦੇ ਦੇਵੀਂ । ਜੇ ਨਾ ਲੰਘਣ ਤਾ ਆਪ ਦੇਣ ਚਲਾ ਜਾਵੀਂ । ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਤ ਦੇ ਦਿੱਤੀ । ਤੀਜੇ ਦਿਨ ਗੁਰੂ ਜੀ ਨਹੀਂ ਆਏ , ਸੋਮਾ ਆਪ ਵੱਟਤ ਦੇਣ ਚਲਾ ਗਿਆ । ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ , ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਤ ਘੱਟਦੀ ਕਿਉਂ ਜਾ ਰਹੀ ਹੈ ? ਪਹਿਲੇ ਦਿਨ ਸਵਾ ਰੁਪਿਆ , ਦੂਜੇ ਦਿਨ 70 ਪੈਸੇ , ਤੀਜੇ ਦਿਨ 40 ਪੈਸੇ । ਸੋਮਾ ਕਹਿੰਦਾ ਮੈਂ ਗ਼ਰੀਬ ਹਾਂ ਘਰ ਏਨੇ ਪੈਸੇ ਨਹੀ ਮੈ ਸਮਾਨ ਜਿਆਦਾ ਪਾ ਸਕਾ । ਗੁਰੂ ਸਾਹਿਬ ਦਇਆ ਦੇ ਘਰ ਵਿਚ ਆ ਗਏ , ਕਹਿੰਦੇ , “ ਤੂੰ ਗ਼ਰੀਬ ਨਹੀਂ ਸ਼ਾਹ ਹੈਂ , ‘ ਸੋਮਾ ਕਹਿੰਦਾ , “ ਮੈਂ ਸ਼ਾਹ ਨਹੀਂ , ਗ਼ਰੀਬ ਹਾਂ , ‘ ‘ ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈ । ਉਸ ਸਮੇਂ ਤੱਕ ਕਹਿਣਾ ਬੰਦ ਨਾਂ ਕੀਤਾ ਜਦੋਂ ਤਕ ਜਨਮਾਂ – ਜਨਮਾਂ ਦੀ ਗ਼ਰੀਬੀ ਕੱਟੀ ਨਾ ਗਈ । ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ । ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ? ਤਾਂ ਭਾਈ ਸੋਮਾ ਆਖਣ ਲੱਗਾ , “ ਮਹਾਰਾਜ ਦੇਣ ਵਾਲਾ । ” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ । ਗੁਰੂ ਜੀ ਕਹਿਣ ਲੱਗੇ , ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ? ” ਭੋਲੇ ਭਾਅ ਕਹਿੰਦਾ , “ ਜੀ ਮੈਂ ਸ਼ਾਹ ਹੋਇਆ । ” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ,
“ ਭਾਈ ਸੋਮਾ ਸ਼ਾਹ , ਸ਼ਾਹਾਂ ਦਾ ਸ਼ਾਹ , ਬੇਪਰਵਾਹ ” ਤੇ ਨਾਲ ਬਚਨ ਕੀਤਾ , “ ਇਹ ਵਰ ( ਬਖਸ਼ਿਸ਼ ) ਤੇਰੀਆਂ ਕੁਲਾਂ ਤੱਕ ਚਲੇਗਾ ।
ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ । ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ । ਗੁਰੂ ਜੀ ਦੀ ਨਦਰਿ ਪਲ ਵਿਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ । ਸਾਰੇ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਰ ਕੇ ਆਖੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ।
ਜੋਰਾਵਰ ਸਿੰਘ ਤਰਸਿੱਕਾ ।
धनासरी महला १ ॥ जीउ तपतु है बारो बार ॥ तपि तपि खपै बहुतु बेकार ॥ जै तनि बाणी विसरि जाइ ॥ जिउ पका रोगी विललाइ ॥१॥ बहुता बोलणु झखणु होइ ॥ विणु बोले जाणै सभु सोइ ॥१॥ रहाउ ॥ जिनि कन कीते अखी नाकु ॥ जिनि जिहवा दिती बोले तातु ॥ जिनि मनु राखिआ अगनी पाइ ॥ वाजै पवणु आखै सभ जाइ ॥२॥ जेता मोहु परीति सुआद ॥ सभा कालख दागा दाग ॥ दाग दोस मुहि चलिआ लाइ ॥ दरगह बैसण नाही जाइ ॥३॥ करमि मिलै आखणु तेरा नाउ ॥ जितु लगि तरणा होरु नही थाउ ॥ जे को डूबै फिरि होवै सार ॥ नानक साचा सरब दातार ॥४॥३॥५॥
अर्थ :- (सिफत सलाह की बानी विसरने से) जींद बार बार दुखी होती है, दुखी हो हो कर (फिर) और और विकारों में परेशान होती है। जिस सरीर में (भाव, जिस मनुख को) परभू की सिफत- सलाह के बाणी भूल जाती है, वह सदा विलाप में रहता है जैसे कोई कोड़ी मनुख।१। (सुमिरन से खाली रहने के कारण हम जो दुःख खुद बुला लेते है) उनके बारे में गिला-शिकवा करना व्यर्थ है, क्योंकि परमात्मा हमारे गिला करने के बिना ही (हमारे सारे रोगों का) कारण जानता है।१।रहाउ। (दुखों से बचने के लिए उस परभू का सिमरन करना चाहिए) जिस ने कान दिए, आँखे दी, नाक दिया, जिस ने जिव्हा दी जो जल्दी जल्दी बोलती है, जिस ने हमारे सरीर पर कृपा कर के जीवन को (सरीर में) टिका दिया, (जिस की कला से सरीर में) श्वास चलता है और मनुख हर जगह (चल -फिर और बोल चाल कर सकता है।२। जितना भी माया का मोह है दुनिया की प्रीति है, रसों के स्वाद हैं, ये सारे मन में विकारों की कालिख ही पैदा करते हैं, विकारों के दाग़ ही लगाते जाते हैं। (सिमरन से सूने रह के विकारों में फस के) मनुष्य विकारों के दाग़ अपने माथे पर लगा के (यहाँ से) चल पड़ता है, और परमात्मा की हजूरी में इसे बैठने के लिए जगह नहीं मिलती।੩। (पर, हे प्रभू! जीव के भी क्या वश?) तेरा नाम सिमरन (का गुण) तेरी मेहर से ही मिल सकता है, तेरे नाम में लग के (मोह और विकारों के समुंद्र में से) पार लांघा जा सकता है, (इनसे बचने के लिए) और कोई जगह नहीं है। हे नानक! (निराश होने की आवश्यक्ता नहीं) अगर कोई मनुष्य (प्रभू को भुला के विकारों में) डूबता भी है (वह प्रभू इतना दयालु है कि) फिर भी उसकी संभाल होती है। वह सदा-स्थिर रहने वाला प्रभू सब जीवों को दातें देने वाला है (किसी से भेद-भाव नहीं रखता)।੪।੩।੫।
ਅੰਗ : 661
ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥
ਅਰਥ : (ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧। (ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ।੧।ਰਹਾਉ। (ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; (ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ।੨। ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ। (ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ।੩। (ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ। ਹੇ ਨਾਨਕ! ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ।੪।੩।੫।
सूही महला ५ ॥ गुर कै बचनि रिदै धिआनु धारी ॥ रसना जापु जपउ बनवारी ॥१॥ सफल मूरति दरसन बलिहारी ॥ चरण कमल मन प्राण अधारी ॥१॥ रहाउ ॥ साधसंगि जनम मरण निवारी ॥ अंम्रित कथा सुणि करन अधारी ॥२॥ काम क्रोध लोभ मोह तजारी ॥ द्रिड़ु नाम दानु इसनानु सुचारी ॥३॥ कहु नानक इहु ततु बीचारी ॥ राम नाम जपि पारि उतारी ॥४॥१२॥१८॥
अर्थ: हे भाई! गुरू के श़ब्द के द्वारा मैं अपने ह्रदय में परमात्मा का ध्यान धर्ता हूँ, और अपनी जिव्हा से परमात्मा (के नाम) का जाप जपता हूँ ॥१॥ हे भाई! गुरू की हस्ती मनुष्य जीवन का फल देने वाली है। मैं (गुरू के) दर्शन से सदके जाता हूँ। गुरू के कोमल चरणों को मैं अपने मन का जिंद का आसरा बनाता हूँ ॥१॥ रहाउ ॥ हे भाई! गुरू की संगत में (रह कर) मैं जन्म मरण का चक्र ख़त्म कर लिया है, और आतमिक जीवन देने वाली सिफ़त-सलाह कानों से सुन कर (इस को मैं अपने जीवन का) आसरा बना रहा हूँ ॥२॥ हे भाई! (गुरू की बरकत से) मैं काम क्रोध लोभ मोह (आदि) को त्याग दिया है। ह्रदय में प्रभू-नाम को पक्का कर के टिकाना, दूसरों की सेवा करनी, आचरन को पवित्र रखना – यह मैं अच्छी जीवन-मरयादा बना ली है ॥३॥ नानक जी कहते हैं – (हे भाई! तूँ भी) यह असलीयत अपने मन में वसा ले, और गुरू के द्वारा परमात्मा का नाम जप कर (अपने आप को संसार-समुँद्र से) पार निकाल ले ॥४॥१२॥१८॥
ਅੰਗ : 740
ਸੂਹੀ ਮਹਲਾ ੫ ॥ ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥
ਅਰਥ : ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ, ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥ ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ। ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ, ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥ ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ। ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ – ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥ ਨਾਨਕ ਜੀ ਆਖਦੇ ਹਨ – (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ, ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥
1764 ਨੂੰ ਖ਼ਾਲਸੇ ਨੇ ਅਰਦਾਸ ਕਰਕੇ ਸਰਹਿੰਦ ਉਪਰ ਚੜ੍ਹਾਈ ਕੀਤੀ। ਅਬਦਾਲੀ ਦੇ ਵੱਲੋਂ ਥਾਪੇ ਹੋਏ ਜਰਨੈਲ ਜੈਨ ਖਾਂ ਨੂੰ ਸੋਧਿਆ ਫਿਰ ਸਰਹਿੰਦ ਦੀ ਉਹ ਤਬਾਹੀ ਕੀਤੀ ਜੋ ਦੁਬਾਰਾ ਸਰਹਿੰਦ ਕਦੇ ਨਾ ਵੱਸੀ ਵੱਡੀਆਂ ਵੱਡੀਆਂ ਸ਼ਾਹੀ ਇਮਾਰਤਾਂ ਬਰੂਦ ਭਰ ਭਰ ਕੇ ਉਡਾ ਦਿੱਤੀਆਂ , ਹਥੌੜਿਆਂ ਨਾਲ ਢਾਹਿਆ ਗਿਆ , ਜਦੋਂ ਇਮਾਰਤਾਂ ਢਾਹੀਆਂ ਜਾ ਰਹੀਆਂ ਸੀ ਉਸ ਵੇਲੇ ਇਕ ਬਜੁਰਗ ਸਿੱਖ ਨੇ ਆ ਕੇ ਸ:ਜੱਸਾ ਸਿੰਘ ਆਹਲੂਵਾਲੀਆ ਨੂੰ ਦੱਸਿਆ ਕੇ ਕਲਗੀਧਰ ਪਿਤਾ ਜੀ ਦੇ ਬਚਨ ਹੋਏ ਨੇ ਸਮਾਂ ਆਵੇਗਾ ਸਰਹਿੰਦ ਵਿੱਚ ਖੋਤਿਆਂ ਨਾਲ ਹਲ ਵਗਣ-ਗੇ।
ਗੱਲ ਸੁਣ ਕੇ ਸਰਦਾਰ ਆਹਲੂਵਾਲੀਆ ਜੀ ਨੇ ਉਸੇ ਸਮੇਂ ਬਾਕੀ ਸਰਦਾਰਾਂ ਨਾਲ ਗੱਲ ਕੀਤੀ ਕਿ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਪੂਰਿਆਂ ਕਰਨ ਦਾ ਇਹੀ ਸਮਾਂ ਹੈ।
ਉਸੇ ਵੇਲੇ ਬਹੁਤ ਸਾਰੇ ਖੋਤੇ ਮੰਗਵਾਏ ਗਏ ਤੇ ਜਿੰਨਾ ਸ਼ਾਹੀ ਬਾਗ ਬਗੀਚਿਆਂ ਦੇ ਵਿੱਚ ਕਦੇ ਪਾਪੀ ਵਜ਼ੀਰ ਖਾਨ ਟਹਿਲਦਾ ਹੁੰਦਾ ਸੀ ਉਥੇ ਸਰਦਾਰਾਂ ਨੇ ਆਪ ਖੋਤਿਆਂ ਦੇ ਨਾਲ ਹਲ ਵਾਹ ਕੇ ਗੁਰੂ ਬਚਨ ਨੂੰ ਕਮਾਇਆ
ਫੇਰ ਲਏ ਕਈ ਗਧੇ ਮੰਗਾਇ।
ਹਲ ਬਣਾਏ ਤਹਿ ਦਈ ਵਗਾਇ।
ਬੱਡੇ ਸਰਦਾਰ ਆਪ ਹੱਥ ਲਾਇਓ ।
ਸਤਿਗੁਰ_ਬਚ_ਕਹਿ_ਪੰਥ_ਕਮਾਓ ।
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਮੇਰੇ ਪਿਤਾ ਸਰਦਾਰ ਰਾਏ ਸਿੰਘ ਸਰਹੰਦ ਦੀ ਤਬਾਹੀ ਸਮੇ ਤੇ ਹਲ ਵਾਹੁਣ ਵਾਲੇ ਸਰਦਾਰਾਂ ਵਿੱਚ ਸ਼ਾਮਲ ਸੀ ਉਨ੍ਹਾਂ ਨੇ ਮੈਨੂੰ ਦੱਸਿਆ ਤੇ ਮੈ ਲਿਖਿਆ ਹੈ
ਹੁਤੋ ਬਾਪ ਥੋ ਹਮਾਰੋ ਸਾਥ ।
ਸੋਊ ਲਿਖੀ ਜੁ ਉਨ ਕਹੀ ਬਾਤ।
(ਪ੍ਰਚੀਨ_ਪੰਥ_ਪ੍ਰਕਾਸ਼)
ਡਾ:ਗੰਡਾ ਸਿੰਘ ਲਿਖਦੇ ਨੇ
ਉਸ ਵੇਲੇ ਜੋ ਸਰਹਿੰਦ ਦੀ ਤਬਾਹੀ ਹੋਈ ਇਸ ਦਾ ਅੰਦਾਜ਼ਾ ਮੀਲਾਂ ਵਿੱਚ ਖਿੱਲਰੀਆਂ ਉਚੀਆਂ ਅਟਾਰੀਆਂ ਮਹਿਲ ਹਵੇਲੀਆਂ ਦੇ ਪਏ ਖੰਡਰਾਂ ਤੋਂ ਲਗਾਇਆ ਜਾ ਸਕਦਾ ਹੈ ਇਸ ਤੋਂ ਏ ਪਤਾ ਚੱਲਦਾ ਹੈ ਜਦੋਂ ਦੱਬ ਇਨਸਾਫ ਕਰਦਾ ਹੈ ਤਾਂ ਵੱਡੇ ਵੱਡੇ ਮਹਿਲ ਮਾੜੀਆਂ ਸੁਆਹ ਹੋ ਜਾਂਦੇ ਹਨ
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਪੰਡਿਤ ਸ਼ਿਵ ਚੰਦ
ਉਸ ਸਮੇਂ ਪਟਨੇ ਵਿਚ ਇਕ ਬੜੇ ਸਤਿਕਾਰਯੋਗ ਪੰਡਿਤ ਸ਼ਿਵ ਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ।
ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਨ੍ਹਾਂ ਨੂੰ ਬੜੀ ਨਫ਼ਰਤ ਕਰਦੇ ਸਨ।
ਪੰਡਿਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ ਵਿਚ ਇਸ਼ਨਾਨ ਕਰਨ ਜਾਂਦੇ ਅਤੇ ਉਥੇ ਪ੍ਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿਚ ਸੱਚੇ ਦਿਲੋਂ ਲਗੇ ਰਹਿੰਦੇ।
ਉਹ ਆਪਣੇ ਮਨ ਵਿਚ ਇਕ ਸੰਪੂਰਣ ਪ੍ਰਣ ਲੈ ਕੇ ਬੈਠੇ ਸਨ ਕਿ ਉਹ ਪ੍ਰਭੂ ਦੇ ਦਰਸ਼ਨ ਕਰਨਗੇ।
ਪਰ ਪੰਡਿਤ ਜੀ ਜਿੰਨੀ ਮਿਹਨਤ, ਤਪੱਸਿਆ ਅਤੇ ਹਿੰਮਤ ਨਾਲ ਠਾਕਰਾਂ ਦੀ ਪੂਜਾ ਕਰਦੇ ਉਨ੍ਹਾਂ ਨੂੰ ਅਨੁਭਵ ਹੁੰਦਾ ਕਿ ਉਹ ਪ੍ਰਭੂ ਦੇ ਦਰਸ਼ਨਾਂ ਤੋਂ ਹੋਰ ਦੂਰ ਹੋ ਰਹੇ ਸਨ।
ਪ੍ਰਭੂ ਨੂੰ ਪਾਉਣ ਦੀ ਜਿੰਨੀ ਬਿਹਬਲਤਾ ਵਧਦੀ ਸੀ ਉਨ੍ਹਾਂ ਹੀ ਜ਼ਿਆਦਾ ਉਹ ਗੰਭੀਰ ਹੁੰਦੇ ਜਾ ਰਿਹੇ ਸਨ।
ਇਕ ਦਿਨ ਪੰਡਿਤ ਸ਼ਿਵ ਚੰਦ ਜੀ ਗੰਗਾ ਕਿਨਾਰੇ ਇਕਾਂਤ ਵਿਚ ਬੈਠੇ ਅੰਤਰ ਧਿਆਨ ਹੋਏ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ।
ਉਨ੍ਹਾਂ ਨੂੰ ਉਸ ਵੇਲੇ ਲਗ ਰਿਹਾ ਸੀ ਜਿਵੇਂ ਉਹ ਭਗਵਾਨ ਦੇ ਦਰਸ਼ਨ ਕਰ ਹੀ ਲੈਣਗੇ।
ਉਸ ਸਮੇਂ ਸ੍ਰੀ ਦਸਮੇਸ਼ ਜੀ ਖੇਡਦੇ ਖੇਡਦੇ ਉਸ ਥਾਂ ਜਾ ਪੁਜੇ ਜਿਥੇ ਪੰਡਿਤ ਸ਼ਿਵ ਚੰਦ ਭਗਤੀ ਕਰ ਰਹੇ ਸਨ।
ਸ਼ਿਵ ਚੰਦ ਨੂੰ ਅੱਖਾਂ ਮੀਟੀ ਸਮਾਧੀ ਵਿਚ ਬੈਠੇ ਵੇਖ ਕੇ ਗੁਰੂ ਜੀ ਹੌਲੀ ਹੌਲੀ ਉਨ੍ਹਾਂ ਦੇ ਪਾਸ ਗਏ ਅਤੇ ਪੰਡਿਤ ਦੇ ਕੰਨਾਂ ਕੋਲ ਮੂੰਹ ਕਰਕੇ ਬੋਲੇ ‘ਪੰਡਿਤ ਜੀ ਝਾਤ’।
ਪੰਡਿਤ ਇਕ ਦਮ ਤ੍ਰਬਕਿਆ ਅਤੇ ਆਪਣੇ ਸਾਹਮਣੇ ਇਕ ਸੁੰਦਰ ਬਾਲਕ ਨੂੰ ਵੇਖ ਕੇ ਹੈਰਾਨ ਰਹਿ ਗਿਆ।
ਬਾਲਕ ਦੀਆਂ ਗੋਲ ਗੋਲ ਚਮਕਦਾਰ ਅੱਖਾਂ, ਹਸੂੰ ਹਸੂੰ ਕਰਦਾ ਚਿਹਰਾ ਅਤੇ ਫੁਰਤੀਲੇ ਸਰੀਰ ਨੂੰ ਵੇਖ ਕੇ ਉਹ ਕੀਲੀਆ ਗਿਆ ਅਤੇ ਕਾਫੀ ਸਮਾਂ ਟਿਕਟਿਕੀ ਲਾਈ ਬਾਲਕ ਵੱਲ ਤਕਦਾ ਰਿਹਾ।
ਉਸ ਨੂੰ ਇੰਝ ਵਿਸ਼ਵਾਸ ਹੋ ਗਿਆ ਕਿ ਪ੍ਰਭੂ ਇਕ ਬਾਲਕ ਦਾ ਰੂਪ ਧਾਰ ਕੇ ਉਸ ਪਾਸ ਆ ਗਏ ਹਨ ਅਤੇ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।
ਪਿਆਰ ਵਿਚ ਖੀਵੇ ਹੋਏ ਪੰਡਿਤ ਨੇ ਝੱਟ ਸਿਰ ਨਿਵਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਕਿਹਾ, ‘ਤੂੰ ਮੇਰਾ ਬਾਲਾ ਪ੍ਰੀਤਮ ਏਂ, ਅੱਜ ਮੈਨੂੰ ਪ੍ਰਭੂ ਆਪ ਮਿਲ ਪਿਆ ਹੈ’।
ਉਸ ਦਿਨ ਤੋਂ ਬਾਅਦ ਸ਼ਿਵ ਚੰਦ ਹਮੇਸ਼ਾ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਆਉਂਦੇ ਅਤੇ ਮੱਥਾ ਟੇਕ ਕੇ ਚਲੇ ਜਾਂਦੇ।
ਹੋਰ ਬ੍ਰਾਹਮਣ ਉਨ੍ਹਾਂ ਨੂੰ ਮਖੌਲ ਕਰਦੇ ਕਿ ਏਨਾ ਗਿਆਨਵਾਨ ਬੁੱਢਾ ਪੰਡਿਤ ਹੋ ਕੇ ਇਕ ਛੋਟੇ ਬੱਚੇ ਨੂੰ ਨਮਸਕਾਰ ਕਰਦਾ ਹੈ।
ਪਰ ਪੰਡਿਤ ਸ਼ਿਵ ਚੰਦ ਜੀ ਕਿਸੇ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ ਅਤੇ ਜਦ ਤਕ ਬਾਲਾ ਪ੍ਰੀਤਮ ਪਟਨੇ ਰਹੇ, ਉਹ ਹਰ ਰੋਜ਼ ਦਰਸ਼ਨ ਕਰਨ ਆਉਂਦੇ ਰਹੇ।
ਸ਼ੇਅਰ ਜ਼ਰੂਰ ਕਰੋ ਜੀ।