ਅੰਗ : 647

ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥

ਅਰਥ : ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)। ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧। ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ। ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨। ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ। ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।

सूही महला ३ ॥ जे लोड़हि वरु बालड़ीए ता गुर चरणी चितु लाए राम ॥ सदा होवहि सोहागणी हरि जीउ मरै न जाए राम ॥ हरि जीउ मरै न जाए गुर कै सहजि सुभाए सा धन कंत पिआरी ॥ सचि संजमि सदा है निरमल गुर कै सबदि सीगारी ॥ मेरा प्रभु साचा सद ही साचा जिनि आपे आपु उपाइआ ॥ नानक सदा पिरु रावे आपणा जिनि गुर चरणी चितु लाइआ ॥१॥

हे अंजान जिव-स्त्री! अगर तूं प्रभु-पति का मिलाप चाहती है, तो अपने गुरु के चरणों में मन जोड़ कर रख। तूं सदा के लिए सुहाग-भाग्य वाली बन जाएगी, (क्योंकि) प्रभु-पति न कभी मरता है ना ही कभी नास होता है। प्रभु-पति कभी मरता नहीं ना ही कभी नास होता है। जो जिव-इस्त्री गुरु के द्वारा आत्मिक अडोलता में प्रेम में लीं रहती है, वह खसम प्रभु को प्यारी लगती है। सदा-थिर प्रभु में जुड़ के, (विकारों की) बंदिश में न रह के, वह जिव स्त्री पवित्र जीवन वाली हो जाती है, गुरु के शब्द की बरकत से वेह अपने आत्मिक जीवन को सुहागन बना लेती है। हे सखी! मेरा प्रभु सदा कायम रहने वाला है, सदा ही कायम रहते वाला है, उस ने अपने आप को खुद ही प्रकट किया हुआ है। हे नानक! जिस जिव-स्त्री ने गुरु के चरणों में अपना मन जोड़ लिया, वह सदा प्रभु-पति का मिलाप मानती।१।

ਅੰਗ : 771

ਸੂਹੀ ਮਹਲਾ ੩ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥

ਅਰਥ : ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਜਿਸ ਕਿਸੇ ਨੂੰ ਤਾਰਨ ਤੇ ਆ ਜਾਣ
ਫਿਰ ਤਾਂ ਕਾਗਜ਼ ਦੀਆਂ ਬੇੜੀਆਂ ਵੀ
ਬੰਦੇ ਨੂੰ ਪਾਰ ਲੰਘਾ ਦਿੰਦੀਆਂ ਨੇ

ਆਪ ਸਭ ਨੂੰ ਹੋਲੇ ਮਹੱਲੇ ਦੇ ਪਵਿੱਤਰ
ਦਿਹਾੜੇ ਦੀਆਂ ਲੱਖ ਲੱਖ ਵਧਾਈਆਂ

ਅੱਜ ਮੈ ਉਸ ਮਹਾਨ ਮਹਾਂਪੁਰਖ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿਸ ਬਾਰੇ ਬਹੁਤ ਘੱਟ ਸੰਗਤ ਨੂੰ ਜਾਣਕਾਰੀ ਹੈ । ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਜਿਨਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਛੱਡਣ ਤੋ ਬਾਅਦ ਫੇਰ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ।ਉਦਾਸੀ ਭਾਈ ਗੁਰਬਖਸ਼ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਗੰਜ ਸਾਹਿਬ ਦੀ ਸੇਵਾ ਕਰਦੇ ਸਨ । ਤੇ ਭਾਈ ਸੋਭਾ ਸਿੰਘ ਜੀ ਕੇਸਗੜ ਸਾਹਿਬ ਜੀ ਦੀ ਸੇਵਾ-ਸੰਭਾਲ ਕਰਦੇ ਸਨ । ਭਾਈ ਸੋਭਾ ਸਿੰਘ ਜੀ ਨੇ ਹੀ ਹੋਲਾ ਮਹੱਲਾ ਫੇਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਰੂ ਕੀਤਾ ਸੀ ।
ਬਾਬਾ ਸੋਭਾ ਸਿੰਘ ਜੀ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੋਢੀ ਗੋਤ ਵਿੱਚ ਹੋਇਆ ਸੀ। ਜਦੋਂ 9ਵੇਂ ਗੁਰੂ, ਗੁਰੂ ਤੇਗ ਬਹਾਦਰ ਜੀ. ਸ੍ਰੀ ਅਨੰਦਪੁਰ ਸਾਹਿਬ ਵਿੱਚ ਵਸੇ, ਬਹੁਤ ਸਾਰੇ ਸਥਾਨਕ ਲੋਕਾਂ ਨੇ ਮੁੱਖ ਗੁਰਦੁਆਰਾ ਕੰਪਲੈਕਸ ਦੇ ਨੇੜੇ ਆਪਣੇ ਘਰ ਬਣਾਏ। ਸੋਢੀ ਖਾਨਦਾਨ ਦੇ ਮੈਂਬਰ ਪੰਜਾਬ ਦੇ ਕਈ ਹਿੱਸਿਆਂ ਤੋਂ ਚਲ ਆਏ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆਪਣੇ ਘਰ ਬਣਾਏ। ਬਹੁਤ ਛੋਟੀ ਉਮਰ ਤੋਂ ਹੀ ਬਾਬਾ ਸੋਭਾ ਸਿੰਘ ਜੀ ਨਿਰਲੇਪ ਰਹੇ ਅਤੇ ਚੰਗੇ ਕੰਮਾਂ ਲਈ ਤਿਆਰ ਰਹਿੰਦੇ ਸਨ। ਇੱਕ ਦਿਨ ਬਾਬਾ ਸੋਭਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅੰਮ੍ਰਿਤ ਛੱਕਣ ਦੀ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਤਰ ਦਿੱਤਾ, “ਮੈਂ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹੈ, । ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋ, ਸੇਵਾ ਕਰੋ, ਇਹ ਤੁਹਾਡੇ ਮਾਰਗ ਵਿੱਚ ਤੁਹਾਡੀ ਮਦਦ ਕਰੇਗਾ, ਪਰ ਜੇਕਰ ਤੁਹਾਨੂੰ ਅੰਮ੍ਰਿਤ ਦੀ ਲੋੜ ਹੈ ਤਾਂ ਤੁਹਾਨੂੰ ਭਾਈ ਦਇਆ ਸਿੰਘ ਜੀ ਕੋਲ ਜਾਣਾ ਪਵੇਗਾ। ਬਾਬਾ ਸੋਭਾ ਸਿੰਘ ਜੀ ਨੇ ਨਿਮਰਤਾ ਸਹਿਤ ਭਾਈ ਦਇਆ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਅਤੇ ਸਿੱਖੀ ਦੀ ਮਹਾਨਤਾ ਨਾਲ ਜੁੜਨ ਦੀ ਬੇਨਤੀ ਕੀਤੀ। ਫੇਰ ਪੰਜਾਂ ਪਿਆਰਿਆ ਨੇ ਬਾਬਾ ਸੋਭਾ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਬਖਸ਼ਈ ਅਤੇ ਰਹਿਤ ਮਰਯਾਦਾ ਸੁਣਾਈ, ਇਸ ਨਾਲ ਬਾਬਾ ਸੋਭਾ ਸਿੰਘ ਜੀ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਤਬਦੀਲੀ ਸ਼ੁਰੂ ਹੋ ਗਈ। ਸਵੇਰੇ-ਸਵੇਰੇ ਇਸ਼ਨਾਨ ਕਰ ਕੇ ਨਦੀ ਦੇ ਕੰਢਿਆਂ ‘ਤੇ ਜ਼ਿਆਦਾ ਸਮਾਂ ‘ਨਾਮ ਅਭਿਆਨ’ ਕਰਨ ਲੱਗ ਪਏ।
ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਪੰਜਾਂ ਪਿਆਰਿਆਂ ਦੇ ਮੁਖੀ ਭਾਈ ਦਯਾ ਸਿੰਘ ਜੀ ਦੀ ਘਾਲ ਕਮਾਈ ਦੇ ਬੜੇ ਕਾਇਲ ਰਹੇ। ਉਨ੍ਹਾਂ ਦੇ ਗੁਰਸਿੱਖੀ ਜੀਵਨ ਨੂੰ ਆਦਰਸ਼ ਜਾਣ ਕੇ ਆਪ ਨੇ ਵੀ ਗੁਰੂ ਨੂੰ ਸਮਰਪਿਤ ਹੋਕੇ ਸੇਵਾ ਵਾਸਤੇ ਕਮਰਕੱਸਾ ਕਰ ਲਿਆ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਆਨੰਦਪੁਰੀ ਦੀ ਸੇਵਾ ਸੰਭਾਲ ਅਤੇ ਆਬਾਦ ਕਰਨ ਵਾਲੇ ਮਰਜੀਵੜਿਆਂ ਦੀ ਗੱਲ ਕਰਨੀ ਹੋਵੇ ਤਾਂ ਦੋ ਨਾਵਾਂ ਦਾ ਜ਼ਿਕਰ ਸਭ ਤੋਂ ਪਹਿਲਾ ਕੀਤਾ ਜਾਂਦਾ ਹੈ, ਇੱਕ ਉਦਾਸੀ ਭਾਈ ਗੁਰਬਖਸ਼ ਜੀ ਦਾ ਅਤੇ ਦੂਸਰਾ ਬਾਬਾ ਸੋਭਾ ਸਿੰਘ ਜੀ ਦਾ।
ਭਾਈ ਗੁਰਬਖ਼ਸ਼ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸੀਸਗੰਜ ਦੀ ਸੇਵਾ ਵਿੱਚ ਅਤੇ ਬਾਬਾ ਸੋਭਾ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਵਿੱਚ ਤਤਪਰ ਰਹੇ।
ਥੋੜੇ ਹਾਲਾਤ ਸੁਖਾਵੇਂ ਹੋਣ ਤੋਂ ਆਪ ਨੇ ਆਨੰਦਪੁਰ ਸਾਹਿਬ ਜੋੜਮੇਲੇ, ਖਾਸ ਕਰਕੇ ਹੋਲਾ ਮਹੱਲਾ ਆਦਿ ਮਨਾਉਣ ਦੀ ਪ੍ਰੰਪਰਾ ਫਿਰ ਤੋਂ ਸ਼ੁਰੂ ਕਰ ਦਿੱਤੀ। ਸੰਗਤਾਂ ਦੀ ਭਾਰੀ ਇਕੱਤ੍ਰਤਾ ਹੋਣੀ ਸ਼ੁਰੂ ਹੋ ਗਈ ਅਤੇ ਅੰਮ੍ਰਿਤ ਸੰਚਾਰ ਦੀ ਪੰਪਰਾ ਫਿਰ ਤੋਂ ਜਾਰੀ ਹੋ ਗਈ। ਗੁਰੂ ਕੇ ਲੰਗਰ ਅਤੁੱਟ ਚੱਲਣ ਲੱਗ ਪਏ।
ਆਨੰਦਪੁਰ ਦੀ ਪ੍ਰੰਪਰਾ ਅਨੁਸਾਰ ਪ੍ਰਭੂ ਦਰਸ਼ਨ ਦੇ ਅਭਿਲਾਖੀ ਪ੍ਰਮਾਰਥਿਕ ਪਾਂਧੀਆ ਲਈ ਸੁਰਤ-ਸ਼ਬਦ ਦੇ ਮਾਰਗ ਦੀ ਦੱਸ, ਭੁੱਖੇ ਅਤੇ ਲੋੜਵੰਦਾਂ ਲਈ ਲੰਗਰ, ਹਉਮੈ ਆਦਿ ਵਿਕਾਰਾਂ ਦੇ ਮਾਨਸਿਕ ਰੋਗੀਆਂ ਲਈ ਨਾਮ ਦਾਰੂ ਅਤੇ ਜਿਸਮ ਕਰਕੇ ਬੀਮਾਰਾਂ ਲਈ ਔਸ਼ਧੀਆਂ ਵੰਡਣ ਦੀ ਸੇਵਾ ਜਾਰੀ ਹੋ ਗਈ।
ਖਾਲਸੇ ਦੀ ਜਨਮ ਭੂਮੀ ਉੱਤੇ ਆਪ ਵਲੋਂ ਚਲਾਈ ਇਹ ਮਹਿਮ ਗੁਰੂ-ਪੰਥ ਅਤੇ ਭਾਈ ਦਯਾ ਸਿੰਘ ਤੋਂ ਚਲੀ ਸੰਤ ਸੰਪ੍ਰਦਾਇ ਦੀ ਸੇਵਾ ਦਾ ਉੱਤਮ ਨਮੂਨਾ ਸਾਬਤ ਹੋਈ
ਇੱਕ ਵਾਰ ਬਾਬਾ ਸੋਭਾ ਸਿੰਘ ਜੀ ਕੋਲ ਇੱਕ ਆਦਮੀ ਲਿਆਂਦਾ ਗਿਆ। ਇਸ ਆਦਮੀ ਨੂੰ ਭੂਤ ਚਿੰਬੜਿਆ ਹੋਇਆ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਕੇ, ਇਹ ਬੰਦਾ ਅਜੇ ਬਾਬਾ ਜੀ ਤੋਂ ਕਾਫੀ ਦੂਰ ਹੀ ਸੀ, ਫਿਰ ਵੀ ਅੰਦਰਲਾ ਭੂਤ ਬੋਲਿਆ, “ਕਿਰਪਾ ਕਰਕੇ ਮੈਨੂੰ ਅਜਿਹੇ ਅਧਿਆਤਮਿਕ ਵਿਅਕਤੀ ਕੋਲ ਨਾ ਲੈ ਜਾਓ! ਮੈਂ ਇਹਨਾਂ ਦੀਆਂ ਆਤਮਿਕ ਸ਼ਕਤੀਆਂ ਅੱਗੇ ਕੁਝ ਵੀ ਨਹੀਂ ਹਾਂ। ਬਾਬਾ ਜੀ ਨੇ ਇਹ ਸੁਣ ਕੇ ਪੁੱਛਿਆ ਕੌਣ ਆਇਆ ਹੈ? ਆਦਮੀ ਦੇ ਅੰਦਰਲੇ ਭੂਤ ਨੇ ਜਵਾਬ ਦਿੱਤਾ; “ਮੈਂ ਬਠਿੰਡੇ ਦੇ ਕਾਲੇ ਭੂਤ ਦਾ ਪੋਤਾ ਹਾਂ!” ਅਜਿਹਾ ਹੋਇਆ ਕਿ ਇਸ ਭੂਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਸੀ ਅਤੇ ਇਸ ਮੌਕੇ ਬਾਬਾ ਸੋਭਾ ਸਿੰਘ ਜੀ ਵੀ ਮੌਜੂਦ ਸਨ। ਇਹ ਸੁਣ ਕੇ ਬਾਬਾ ਸੋਭਾ ਸਿੰਘ ਜੀ ਦਾ ਚਿਹਰਾ ਲਾਲ ਹੋ ਗਿਆ ਅਤੇ ਉਹ ਉੱਚੀ ਅਵਾਜ਼ ਵਿੱਚ ਬੋਲੇ, ” ਤੂੰ ਉਸ ਭੂਤ ਦੇ ਪੁੱਤ ਹੈ ਜਿਸ ਨੂੰ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਹਰ ਕੱਢਿਆ ਸੀ, ਜੇ ਤੂ ਕਾਲੇ ਭੂਤ ਦਾ ਪੁੱਤ ਹੈ ਅਤੇ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ! ਆਓ ਦੇਖੀਏ ਕਿ ਤੂੰ ਕਿਵੇਂ ਆਪਣੇ ਆਪ ਨੂੰ ਬਰਕਰਾਰ ਰੱਖਣ ਦੇ ਯੋਗ ਹੋ ਜਾਵੇਗਾ?” ਕਾਬੂ ਕੀਤਾ ਵਿਅਕਤੀ ਬੇਹੋਸ਼ ਹੋ ਕੇ ਫਰਸ਼ ‘ਤੇ ਡਿੱਗ ਪਿਆ। ਬਾਬਾ ਸੋਭਾ ਸਿੰਘ ਨੇ ਉਸ ਭੂਤ ਨੂੰ ਮੁਕਤ ਕਰ ਦਿੱਤਾ ਬਾਬਾ ਸੋਭਾ ਸਿੰਘ ਜੀ ਸੋਢੀ ਨੇ ਬਹੁਤ ਸਾਰੇ ਸ਼ਰਧਾਲੂਆਂ ਅਤੇ ਸਿੱਖਾਂ ਦੇ ਦਰਦਾ ਨੂੰ ਠੀਕ ਕੀਤਾ ਅਤੇ ਨਸ਼ਟ ਕੀਤਾ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਸੋਢੀ ਕਬੀਲੇ ਦੇ ਮੈਂਬਰਾਂ ਵਿਚ ਇਹ ਆਮ ਤੌਰ ‘ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਬਾਬਾ ਸੋਭਾ ਸਿੰਘ ਜੀ ਸੋਢੀ ਕਬੀਲੇ ਵਿੱਚ ਜਨਮ ਲੈਣ ਵਾਲੇ ਮਹਾਨ ਵਿਅਕਤੀਆਂ ਵਿੱਚੋਂ ਸਨ। ਉਹ ਆਪਣੇ ਹੱਥੀਂ ਦਾਨ ਦੇਂਦੇ ਅਤੇ ਦੂਜਿਆਂ ਦੀ ਭਲਾਈ ਦੀ ਕਾਮਨਾ ਕਰਦੇ ਸਨ । ਬਾਬਾ ਜੀ ਨੇ ਆਪਣਾ ਸਾਰਾ ਜੀਵਨ ਦੂਜਿਆਂ ਦੀ ਮੱਦਦ ਕਰਨ ਅਤੇ ਪਰ-ਉਪਕਾਰ ਕਰਨ ਵਿੱਚ ਸਮਰਪਿਤ ਕਰ ਦਿੱਤਾ। ਬਾਬਾ ਜੀ ਨੇ 1000 ਸੰਗਤ ਨੂੰ ਅੰਮ੍ਰਿਤ ਛਕਾਇਆ ਅਤੇ ਗੁਰੂ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਲਈ ਪ੍ਰੇਰਿਆ। ਸੰਗਤ ਅਤੇ ਗੁਰੂ-ਘਰ ਦੀ ਸੇਵਾ ਕਰਦੇ ਹੀ ਬਾਬਾ ਜੀ ਇਕ ਦਿਨ ਸੱਚਖੰਡ ਜਾ ਬਿਰਾਜੇ ।
ਜੋਰਾਵਰ ਸਿੰਘ ਤਰਸਿੱਕਾ ।

ਪੌਰਾਣਕਤਾ ਹੋਲੀ ਇੱਕ ਪੁਰਾਣਾ ਤਿਓਹਾਰ ਹੈ। ਹਰਨਾਖਸ਼ ਦੀ ਭੈਣ ਹੋਲਿਕਾ ਜਿਸ ਨੂੰ ਵਰ ਸੀ ਕਿ ਅੱਗ ਸਾੜ ਨਹੀਂ ਸਕਦੀ , ਉਹ ਭਗਤ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਗਈ। ਪ੍ਰਮਾਤਮਾ ਦੀ ਕਿਰਪਾ ਪ੍ਰਹਿਲਾਦ ਬਚ ਗਿਆ। ਹੋਲਿਕਾ ਸੜ ਗਈ ਉਸ ਦਿਨ ਤੋਂ ਹੋਲੀ ਮਨਾਉਂਦੇ ਨੇ।
ਸਮੇਂ ਤੇ ਹਾਲਾਤਾਂ ਨੇ ਇਹ ਤਿਉਹਾਰ ਨੂੰ ਬੜਾ ਗੰਦਾ ਕਰ ਦਿੱਤਾ। ਇੱਕ ਦੂਸਰੇ ਦੇ ਉੱਪਰ ਚਿੱਕੜ ਕੂੜਾ ਤੇ ਹੋਰ ਗੰਦ ਮੰਦ ਸੁੱਟਣ ਲੱਗ ਪਏ। ਨਸ਼ਾ ਪਾਣੀ ਤੇ ਹੋਰ ਵਿਕਾਰ ਵਰਤੇ ਜਾਣ ਲੱਗੇ। ਵਰਨ ਵੰਡ ਵਾਲਿਆਂ ਨੇ ਹੋਲੀ ਨੂੰ ਸ਼ੂਦਰਾਂ ਦਾ ਤਿਉਹਾਰ ਕਿਹਾ ਹੈ।
ਗੁਰਮਤਿ ਚ ਹੋਲੀ
ਨੀਵਿਆ ਨੂੰ ਉੱਚੇ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੋਲੀ ਦਾ ਰੰਗ ਰੂਪ ਹੀ ਬਦਲ ਦਿੱਤਾ। ਸਤਿਗੁਰੂ ਜੀ ਨੇ ਸੰਗਤ ਦੀ ਸੇਵਾ ਲੋੜਵੰਦਾਂ ਦੀ ਸੇਵਾ ਕਰਨ ਨੂੰ ਹੋਲੀ ਕਿਹਾ। ਸੇਵਾ ਦੇ ਨਾਲ ਆਪਸੀ ਭਾਈਚਾਰਾ ਤੇ ਸਾਂਝ ਵੀ ਵਧਦੀ ਹੈ ਤੇ ਹਿਰਦੇ ਨੂੰ ਰੱਬੀ ਪਿਆਰ ਦਾ ਰੰਗ ਲੱਗਦਾ ਹੈ।
ਹੋਲੀ ਕੀਨੀ ਸੰਤ ਸੇਵ ॥
ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਅੰਗ 1180)
ਹੋਲਾ ਮਹਲਾ
ਕਲਗੀਧਰ ਪਿਤਾ ਮਹਾਰਾਜੇ ਨੇ ਹੋਲੀ ਦਾ ਨਾਮ ਹੀ ਬਦਲ ਦਿੱਤਾ ਹੋਲਾ ਮਹੱਲਾ ਤੇ ਇਸ ਤਿਉਹਾਰ ਨੂੰ ਜੰਗੀ ਅਭਿਆਸ ਵਿੱਚ ਬਦਲ ਦਿੱਤਾ।
ਹੋਲੇ ਦਾ ਮਤਲਬ ਹੈ ਹੱਲਾ ਬੋਲਿਆ।
ਮੁਹੱਲੇ ਦਾ ਮਤਲਬ ਹੈ ਥਾਂ ਜਗ੍ਹਾ ਹੱਲਾ ਬੋਲਣ ਵਾਲੀ ਥਾਂ।
ਮਹਾਨ ਕੋਸ਼ ਦੇ ਅਨੁਸਾਰ ਚੇਤ ਵਦੀ 1 1757 ਬਿਕ੍ਰਮੀ 1700 ਈ: ਨੂੰ ਹੋਲਾ ਮਹੱਲਾ ਪ੍ਰਾਰੰਭ ਹੋਇਆ।
ਤਰੀਕਾ ਇਹ ਹੁੰਦਾ ਸੀ ਕਿ ਸਿੱਖਾਂ ਨੂੰ ਦੋ ਜਥਿਆਂ ਵਿੱਚ ਵੰਡ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਜਗ੍ਹਾ ਤੇ ਹੱਲਾ ਬੋਲਿਆ ਜਾਂਦਾ। ਨਗਾਰੇ ਵਜਾਏ ਜਾਂਦੇ ਇਹ ਇਕ ਤਰ੍ਹਾਂ ਦੀ ਲੜਾਈ ਹੁੰਦੀ ਸੀ। ਸਤਿਗੁਰੂ ਆਪ ਇਸ ਨਕਲੀ ਲੜਾਈ ਨੂੰ ਦੇਖਦੇ। ਸਫ਼ਲ ਹੋਣ ਵਾਲੇ ਜਥੇ ਨੂੰ ਸਿਰਪਾਓ ਦੇ ਕੇ ਸਤਿਕਾਰਿਆ ਜਾਂਦਾ। ਦੋਵਾਂ ਜਥਿਆਂ ਤੋਂ ਜਿਥੇ ਜਿਥੇ ਗਲਤੀਆਂ ਹੋਈਆਂ ਨੇ ਉਹ ਵੀ ਸਮਝਾਈਆਂ ਜਾਂਦੀਆਂ। ਇਸ ਤਰ੍ਹਾਂ ਜੰਗੀ ਅਭਿਆਸ ਵੀ ਹੁੰਦਾ ਤੇ ਸਿੰਘਾਂ ਦਾ ਉਤਸ਼ਾਹ ਵੀ ਵੱਧਦਾ। ਸਤਿਗੁਰਾਂ ਨੇ ਪੰਜ ਕਿਲਿਆਂ ਚੋਂ ਇਕ ਕਿਲੇ ਦਾ ਨਾਮ ਹੀ ਹੋਲਗੜ੍ਹ ਰੱਖਿਆ ਸੀ।
ਆਨੰਦਪੁਰ ਸਾਹਿਬ ਦੇ ਵਿੱਚ ਭਾਈ ਘਨ੍ਹੱਈਆ ਜੀ ਸੇਵਾ ਕਰਦੇ ਨੇ ਉਹ ਹੋਲੀ ਹੈ ਪਰ ਭਾਈ ਉਦੇ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਵੈਰੀਆਂ ਤੇ ਹੱਲਾ ਕਰਦੇ ਆਹੂ ਲਾਹੁੰਦੇ ਨੇ ਉਹ ਹੋਲਾ ਮਹੱਲਾ ਹੈ। ਸਾਰੇ ਹੀ ਗੁਰੂ ਦੇ ਲਾਲ ਨੇ ਸਾਰਿਆਂ ਤੇ ਗੁਰੂ ਦੀ ਖੁਸ਼ੀ ਹੈ।
ਪ੍ਰੇਰਣਾ
ਹੋਲੀ ਤੇ ਹੋਲਾ ਮਹੱਲਾ ਸ਼ਕਤੀਆਂ ਦਾ ਸੇਵਾ ਦਾ ਪ੍ਰਤੀਕ ਹੈ ਸੰਤ ਤੇ ਸਿਪਾਹੀ ਦਾ ਸੁਮੇਲ ਹੈ।
ਜ਼ੁਲਮ ਦੀ ਜੜ੍ਹ ਪੁੱਟਣ ਦੇ ਲਈ ਦੇਗ ਅਤੇ ਤੇਗ ਦਾ ਸੁਨੇਹਾ ਦਿੰਦਾ ਹੈ ਨਰਸਿੰਘ ਦੀ ਤਰ੍ਹਾਂ ਦੁਸ਼ਟਾਂ ਹਰਨਾਖਸ਼ਾਂ ਦੀਆਂ ਆਂਦਰਾਂ ਚੀਰਨ ਦੇ ਲਈ ਸਿੰਘ ਸੱਜਣ ਦੀ ਲੋੜ ਹੈ ਸ਼ਸਤਰ ਸੇਵਾ ਤੇ ਗੁਰਬਾਣੀ ਦੇ ਅਭਿਆਸ ਦੀ ਲੋੜ ਹੈ।
ਅੱਜ ਵੀ ਆਨੰਦਪੁਰ ਸਾਹਿਬ ਦੇ ਵਿੱਚ ਦੋਨੋਂ ਕਿਰਿਆਵਾਂ ਹੁੰਦੀਆਂ ਨੇ ਥਾਂ ਥਾਂ ਤੇ ਲੰਗਰ ਲੱਗਦੇ ਨੇ ਸੇਵਾ ਹੁੰਦੀ ਹੈ ਸੇਵਾ ਭਾਵ ਹੋਲੀ ਤੇ ਮਹੱਲਾ ਵੀ ਕੱਢਿਆ ਜਾਂਦਾ ਜਿਸ ਵਿਚ ਨਿਹੰਗ ਸਿੰਘ ਜਥੇਬੰਦੀਆਂ ਸ਼ਸਤਰਾਂ ਦੇ ਜੌਹਰ ਸ਼ਸਤਰਾਂ ਦਾ ਅਭਿਆਸ ਕਰਦੀਆਂ ਨੇ।
ਕਈ ਵਾਰ ਪ੍ਰਚਾਰਕਾਂ ਨੂੰ ਸੁਣੀਦਾ ਹੈ ਉਹ ਆਨੰਦਪੁਰ ਸਾਹਿਬ ਦੇ ਲੰਗਰਾਂ ਨੂੰ ਮਾੜਾ ਕਹਿ ਰਹੇ ਹੁੰਦੇ ਨੇ ਕੋਈ ਸ਼ਸਤਰਾਂ ਨੂੰ ਮਾੜਾ ਕਹਿ ਰਿਹਾ ਹੁੰਦਾ ਇਨ੍ਹਾਂ ਨੂੰ ਨਾ ਤਾਂ ਹੋਲੀ ਦੇ ਸਮਝ ਹੈ ਨਾ ਮਹੱਲੇ ਦੀ ਗੁਰੂ ਸਾਹਿਬ ਸੁਮੱਤ ਬਖ਼ਸ਼ਣ।
ਸਮੂਹ ਸੰਗਤਾਂ ਦੇ ਤਾਈਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ

ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਸੁਜਾਨ ਸਿੰਘ ਜੀ ਹੋਏ ਸਨ। ਅੱਜ ਉਸ ਮਹਾਨ ਰੂਹ ਭਾਈ ਝੰਡਾ ਜੀ ਦੇ ਜੀਵਨ ਦੀਆ ਇਕ ਦੋ ਘਟਨਾਵਾ ਆਪ ਜੀ ਨਾਲ ਸਾਝੀਆਂ ਕਰਨ ਲੱਗਾ ਜੀ ਬਹੁਤ ਪਿਆਰ ਨਾਲ ਪੜੋ ਜੀ ।
ਗੁਰੂ ਹਰਿਗੋਬਿੰਦ ਜੀ ਨੇ ਸਿੱਖੀ ਨੂੰ ਸਮਝਾਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਾਖ਼ਾ ਸਨ । ਐਸੋ ਕਈ ਸਿੱਖ ਸਨ ਗੁਰੂ ਘਰ ਵਿਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿਚ ਲੱਗੇ ਰਹਿੰਦੇ ਸਨ । ਗੁਰੂ ਦੇ ਮੂੰਹੋਂ ਅਚਨਚੇਤ ਵੀ ਨਿਕਲੇ ਵਾਕਾਂ ’ ਤੇ ਪੂਰਾ ਉਤਰਦੇ ਸਨ । ਸਰੀਰ ਦਾ ਖ਼ਿਆਲ ਉਨ੍ਹਾਂ ਦੇ ਦਿਲਾਂ ਵਿਚੋਂ ਨਿਕਲ ਗਿਆ ਸੀ । ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ । ਗੁਰੂ ਦੀ ਕਹੀ ਗੱਲ ‘ ਭਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ । ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਝ ਹੋਇਆ । ਸਿੱਖ ਸੇਵਕਾਂ ਵਿਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ । ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪਹਿਰ ! ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ । ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ , ਜਿਸ ਦੇ ਬਾਰੇ ਦਬਿਸਤਾਨ ਮਜ਼ਾਹਬ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਦਾ ਹੁਕਮ ਮੰਨਣ ਵਿਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ । ਭਾਈ ਝੰਡਾ ਗੁਰੂ ਜੀ ਦੇ ਨਿਕਟਵਰਤੀ ਸਿੱਖਾਂ ਵਿਚੋਂ ਸਨ । ਝੰਡਾ ਜੀ ਰੱਜੇ ਪੁੱਜੇ ਘਰ ਦੇ ਸਨ । ਸਭ ਸੁੱਖ ਮਾਂ – ਬਾਪ ਨੇ ਉਨ੍ਹਾਂ ਨੂੰ ਦਿੱਤੇ ਹੋਏ ਸਨ । ਸੱਚ ਦੀ ਕਮਾਈ ਖਾਂਦੇ ਸਨ । ਸੱਚ ਕਹਿੰਦੇ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ । ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ । ਸਾਦਾ ਜੀਵਨ ਪਰ ਗੁਰੂ ਵਿਚ ਅਤੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ੍ਹ ਲੈਂਦੇ । ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋਂ । ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ । ਭਾਈ ਝੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜ੍ਹੇ ਰਹੇ । ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਵਾਇਆ ਅਤੇ ਕਿਹਾ : “ ਅਸੀਂ ਤਾਂ ਰਤਾ ਕੁ ਰੁਕਣ ਲਈ ਆਖਿਆ ਸੀ । ’ ’ ਝੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ । ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ । ਐਸੇ ਸਨ ਭਾਈ ਝੰਡਾ ਜੀ । ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀ , ਮੰਨਦੇ ਵੀ ਸਨ। ਇਕ ਦਿਨ ਉਨ੍ਹਾਂ ਦਾ ਪੈਰ ਫੱਟੜ ਹੋ ਗਿਆ । ਗੁਰੂ ਹਰਿਗੋਬਿੰਦ ਜੀ ਨੇ ਦੇਖ ਸੁਭਾਵਿਕ ਫ਼ਰਮਾਇਆ ਜੁੱਤੀ ਨਾ ਪਹਿਨੋ ।ਸੁਣਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ । ਤਿੰਨ ਮਹੀਨੇ ਨੰਗੇ ਪੈਰੀਂ ਹੀ ਫਿਰਦੇ ਰਹੇ । ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫ਼ਰਮਾਇਆ : “ ਜੋੜੇ ਪਹਿਨ ਲਵੋ । ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖ਼ਮ ਅਲ੍ਹਾ ਸੀ । ਭਾਈ ਝੰਡਾ ਜੀ ਕਹਿਣ ਲਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈ ਆਪਣੀ ਮਰਜੀ ਨਾਲ ਕਿਵੇ ਜੁੱਤੀ ਪਾ ਸਕਦਾ ਸੀ । ਝੰਡਾ ਜੀ ਗੁਰੂ ਜੀ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ । ਗੁਰੂ ਜੀ ਨੇ ਭਾਈ ਝੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿਚ ਆਖ ਦਿਉ ਕਿ ਲੰਗਰ ਵਾਸਤੇ ਬਾਲਣ ਲੈ ਆਓ । ਲੰਗਰ ਲਈ ਬਾਲਣ ਲਿਆਉਣਾ ਵੱਡਾ ਪੁੰਨ ਹੈ । ਲੱਕੜਾਂ ਲਿਆਉਣ ਵਾਲਾ ਨਿਹਾਲ ਹੋਵੇਗਾ । ਭਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾਂ ਚੁਣਨ ਲਈ ਚੱਲ ਪਏ । ਲੱਕੜਾਂ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ ਗੁਜ਼ਾਰ ਦਿੱਤਾ । ਅਗਲੇ ਦਿਨ ਆਪ ਲਕੜਾ ਲਿਆਏ । ਭਾਈ ਝੰਡਾ ਜੀ ਅਗਲੇ ਦਿਨ ਹਜ਼ੂਰ ਦੇ ਦਰਬਾਰ ਵਿਚ ਹਾਜ਼ਰ ਨਾ ਹੋਏ । ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਤੱਕੇ ਗਏ । ਲੋਕਾਂ ਸਮਝਿਆ ਕਿ ਭਾਈ ਜੀ ਦਾ ਸਿਰ ਫਿਰ ਗਿਆ ਤੇ ਦਿਮਾਗ਼ ਹਿੱਲ ਗਿਆ ਹੈ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਕਿ ਭਾਈ ਸਾਹਿਬ ਕਿੱਥੇ ਜਾਂਦੇ ਹਨ ਕਿ ਜਿਹੜੇ ਦੇਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਨੇ ਦੇਖਿਆ ਬਾਲਣ ਦੀ ਪੰਡ ਸਿਰ ਤੇ ਚੁੱਕੀ ਭਾਈ ਸਾਹਿਬ ਆਪਣੀ ਚਾਲੇ ਚਲੀ ਆ ਰਹੇ ਸਨ । ਇਹ ਸਭ ਦੇਖ ਗੁਰੂ ਜੀ ਨੇ ਕਿਹਾ , “ ਤੁਹਾਨੂੰ ਤਾਂ ਨਹੀਂ ਸੀ ਕਿਹਾ ਕਿ ਬਾਲਣ ਲਿਆਓ । ਤੁਸੀਂ ਤਾਂ ਜਥੇਦਾਰ ਹੋ । ਭਾਈ ਜੀ ਨੇ ਹੱਥ ਜੋੜ ਕਿਹਾ : ਸੱਚੇ ਪਾਤਸ਼ਾਹ ਤੁਸੀਂ ਹੀ ਤਾਂ ਫ਼ਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿਚੋਂ ਲੰਗਰ ਲਈ ਲੱਕੜ ਕੱਟ ਲਿਆਓ । ਮੈਂ ਵੀ ਤਾਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ । ਸਿੱਖ ਤੋਂ ਉੱਚਾ ਹੋਰ ਕੋਈ ਰੁਤਬਾ ਮੇਰੀ ਨਜ਼ਰ ਵਿਚ ਨਹੀਂ ਹੈ । ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ( ਮਨ ਬਿਖਮ ਵਾਗ ਬਾਲਾ ਝਰ ਅਸੀਂ ਪਾਯਾ ਨ ਮੋ ਦਾਨਮ ਦਸਤਾਨੇ ਮਜ਼ਾਹਬ ) ਐਸਾ ਮਾਣ ਦਿੰਦੇ ਸਨ ਸਿੱਖ ਗੁਰੂ ਨੂੰ । ਗੁਰੂ ਵੀ ਉਨ੍ਹਾਂ ਤੋਂ ਸਦਕੇ ਜਾਂਦੇ ਸਨ । ਭਾਈ ਨੰਦ ਲਾਲ ਜੀ ਨੇ ਵੀ ਇਕ ਵਾਰ ਵਿਚ ਕਿਹਾ ਸੀ ਕਿ ਅਸੀਂ ਉਦੇ ਆਸ਼ਕ ਹਾਂ ਜੋ ਸਾਡਾ ਵੀ ਆਸ਼ਕ ਹੈ । ਜਦ ਸਿੱਖ ਗੁਰੂ ਜੀ ਨੂੰ ਅੱਜ ਵੀ ਸੱਚੇ ਮਨ ਨਾਲ ਪੁਕਾਰਦੇ ਹਨ ਉਹ ਹਾਜ਼ਰ ਹੋ ਜਾਂਦੇ ਹਨ । ਜਿਸ ਤਰ੍ਹਾਂ ਸਿੱਖ ਗੁਰੂ ਦੇ ਹੁਕਮ ਦਾ ਪਹਿਰਾ ਦੇਂਦੇ ਹਨ , ਗੁਰੂ ਵੀ ਉਨ੍ਹਾਂ ਦੇ ਸਿਰ ‘ ਤੇ ਮਿਹਰ ਦੀ ਨਜ਼ਰ ਰੱਖਦੇ ਹਨ ।
ਬਾਬਾ ਬੁੱਢਾ ਜੀ ਦੇ ਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ | ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ । ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ ।
ਜੋਰਾਵਰ ਸਿੰਘ ਤਰਸਿੱਕਾ ।

Begin typing your search term above and press enter to search. Press ESC to cancel.

Back To Top