तिलंग मः १ ॥ इआनड़ीए मानड़ा काइ करेहि ॥ आपनड़ै घरि हरि रंगो की न माणेहि ॥ सहु नेड़ै धन कमलीए बाहरु किआ ढूढेहि ॥ भै कीआ देहि सलाईआ नैणी भाव का करि सीगारो ॥ ता सोहागणि जाणीऐ लागी जा सहु धरे पिआरो ॥१॥ इआणी बाली किआ करे जा धन कंत न भावै ॥ करण पलाह करे बहुतेरे सा धन महलु न पावै ॥ विणु करमा किछु पाईऐ नाही जे बहुतेरा धावै ॥ लब लोभ अहंकार की माती माइआ माहि समाणी ॥ इनी बाती सहु पाईऐ नाही भई कामणि इआणी ॥२॥ जाइ पुछहु सोहागणी वाहै किनी बाती सहु पाईऐ ॥ जो किछु करे सो भला करि मानीऐ हिकमति हुकमु चुकाईऐ ॥ जा कै प्रेमि पदारथु पाईऐ तउ चरणी चितु लाईऐ ॥ सहु कहै सो कीजै तनु मनो दीजै ऐसा परमलु लाईऐ ॥ एव कहहि सोहागणी भैणे इनी बाती सहु पाईऐ ॥३॥ आपु गवाईऐ ता सहु पाईऐ अउरु कैसी चतुराई ॥ सहु नदरि करि देखै सो दिनु लेखै कामणि नउ निधि पाई ॥ आपणे कंत पिआरी सा सोहागणि नानक सा सभराई ॥ ऐसै रंगि राती सहज की माती अहिनिसि भाइ समाणी ॥ सुंदरि साइ सरूप बिचखणि कहीऐ सा सिआणी ॥४॥२॥४॥

अर्थ: हे बहुत अनजान जिंदे! इतना बेकार मान तूँ क्यों करती हैं ? परमात्मा तेरे अपने ही ह्रदय-घर में है, तूँ उस (के मिलाप) का आनंद क्यों नहीं मानती ? हे भोली जीव-स्त्री! पती-प्रभू (तेरे अंदर ही तेरे) नजदीक वस रहा है, तूँ (जंगल आदि) बाहरी संसार क्यों खोजती फिर रही हैं ? (अगर तुमने उस का दीदार करना है, तो अपनी ज्ञान की) आँखों में (प्रभू के) डर-अदब (के सुरमे) की सिलाई डाल, प्रभू के प्यार का हार-सिंगार कर। जीव-स्त्री तब ही सुहाग भाग्य वाली और प्रभू-चरणों में जुड़ी हुई समझी जाती है, जब प्रभू-पती उस से प्यार करे ॥१॥ (परन्तु) अनजान जीव-स्त्री भी क्या कर सकती है अगर वह जीव-स्त्री खसम-प्रभू को अच्छी ही ना लगे ? ऐसी जीव-स्त्री चाहे कितने ही तरले करे, वह पती-प्रभू का महल-घर ढूंढ ही नहीं सकती। (असल बात यह है कि) जीव-स्त्री चाहे कितनी ही दौड़-भज करे, प्रभू की मेहर की निगाह के बिना कुछ भी हासिल नहीं होता। अगर जीव-स्त्री जीभ के चसके लालच और अंहकार (आदि) में ही मस्त रहे, और सदा माया (के मोह) में डुबी रहे, तो इन बातों से खसम प्रभू नहीं मिलता। वह जीव-स्त्री अनजान ही रही (जो विकारों में भी मस्त रहे और फिर भी समझे कि वह पती-प्रभू को प्रसन्न कर सकती है) ॥२॥ (जिन को पती-प्रभू मिल गया है, चाहे) उन सुहाग भाग्य वालियों को जा कर पुछ देखो कि किन बातों से खसम-प्रभू मिलता है, (वह यहीं उत्तर देती हैं कि) चलाकी और धक्का छोड़ दो, जो कुछ प्रभू करता है उस को अच्छा समझ कर (सिर माथे पर) मानों, जिस प्रभू के प्रेम का सदका नाम-वस्त मिलती है उस के चरणों में मन जोड़ों, खसम-प्रभू जो हुक्म करता है वह करो, अपना शरीर और मन उस के हवाले करो, बस! यह सुगंधि (जिंद के लिए) प्रयोग करो। सुहाग भाग्य वालीं यह कहती हैं कि हे बहन! इन्हीं बातों से* *खसम-प्रभू मिलता है ॥३॥ खसम-प्रभू तब ही मिलता है जब आपा-भाव दूर करिए। इस के बिना कोई अन्य यत्न व्यर्थ चलाकी है। (जिंदगी का) वह दिन सफल मानों जब पती-प्रभू मेहर की निगाह से देखे, (जिस) जीव-स्त्री (तरफ़ मेहर की) निगाह करता है वह मानों नौ ख़ज़ानें ढूंढ लेती है। हे नानक जी! जो जीव-स्त्री अपने खसम-प्रभू को प्यारी है वह सुहाग भाग्य वाली है वह (जगत-) परिवार में आदर-मान प्राप्त करती है। जो प्रभू के प्यार-रंग में रंगी रहती है, जो अडोलता में मस्त रहती है, जो दिन रात प्रभू के प्रेम में मगन रहती है, वही सुंदर है सुंदर रूप वाली है अकल वाली है और समझदार कही जाती है ॥४॥२॥४॥

ਅੰਗ : 722

ਤਿਲੰਗ ਮਃ ੧ ॥ ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥

ਅਰਥ : ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ ? ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥ (ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ ? ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। (ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ। ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥ (ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥ ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। (ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ। ਹੇ ਨਾਨਕ ਜੀ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥

धनासरी महला ५ ॥ अउखी घड़ी न देखण देई अपना बिरदु समाले ॥ हाथ देइ राखै अपने कउ सासि सासि प्रतिपाले ॥१॥ प्रभ सिउ लागि रहिओ मेरा चीतु ॥ आदि अंति प्रभु सदा सहाई धंनु हमारा मीतु ॥ रहाउ ॥ मनि बिलास भए साहिब के अचरज देखि बडाई ॥ हरि सिमरि सिमरि आनद करि नानक प्रभि पूरन पैज रखाई ॥२॥१५॥४६॥

हे भाई! (वह प्रभु अपने सेवक को) कोई दुःख दुःख देने वाला समय देखने नहीं देता, वह अपना मूढ़-कदीमा का (प्यार वाला) सवभाव सदा याद रखता है। प्रभु अपना हाथ दे के अपने सेवक की राखी करता है, (सेवक को उसकी ) हरेक साँस के साथ पलता है॥१॥ हे भाई! मेरा मन (भी) उस प्रभु से जुदा रहता है, जो शुरु से आखिर तक सदा ही मददगार बना रहता है। हमारा वह मित्र प्रभु धन्य है (उस की सदा सिफत-सलाह करनी चाहिये)॥रहाउ॥ हे भाई! मालिक-प्रभु के हैरान करने वाले कोटक देख के, उस की बढाई देख के, (सेवक के) मन में (भी) खुशियाँ बनी रहती है। हे नानक! तू भी परमात्मा का नाम सुमिरन कर कर के आत्मिक आनंद मना। (जिस भी मनुख ने सिमरन किया) प्रभु ने पूरे तौर पर उस की इज्जत रख ली॥२॥१५॥४६॥

ਅੰਗ : 682

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਅਰਥ : ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥

ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ । ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਕੌੜੇ ਦਿਆ ਤੇ ਮਹਿਰਾਜ ਦਿਆਂ ਵਿੱਚ ਨਫ਼ਰਤ ਕਾਇਮ ਰਹੀ ਏਧਰ ਗੁਰਤਾਗੱਦੀ ਤੇ ਸੱਤਵੇ ਗੁਰੂ ਹਰਿਰਾਇ ਸਾਹਿਬ ਜੀ ਬਿਰਾਜਮਾਨ ਹੋ ਗਏ ਸਨ । ਕੌੜੇ ਕਿਆ ਦੀ ਵੰਸ਼ ਵਿੱਚ ਇਕ ਮਹਾਬਲੀ ਯੋਧਾ ਪੈਦਾਂ ਹੋਇਆ ਜਿਸ ਦਾ ਨਾਮ ਜੈਦਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਾ ਨਹੀ ਕਰ ਸਕਦਾ ਸੀ ਸਾਰੇ ਯੋਧੇ ਉਸ ਤੋ ਭੈ ਖਾਦੇ ਸਨ । ਉਧਰ ਮਹਿਰਾਜ ਦਾ ਚੌਧਰੀ ਦਿਆਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸਹੂਰ ਹੋਇਆ, ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਇਆ । ਗੁਰੂ ਜੀ ਉਸ ਸਮੇ ਮਹਿਰਾਜ ਵਿਖੇ ਆਏ ਹੋਏ ਸਨ , ਕਾਲੇ ਨੇ ਜਦੋ ਜੈਦਪੁਰਾਣੇ ਦੀ ਬਹਾਦਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਸੀ । ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਏਨਾ ਬਲੀ ਹੋਣ ਦਾ ਕਾਰਨ ਪੁੱਛਿਆ, ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ । ਇਕ ਦਿਨ ਜੈਦਪਾਰਾਣੇ ਦੀ ਮਾਤਾ ਸਵੇਰ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋ ਦੀ ਇਕ ਨਦੀ ਵਗਦੀ ਸੀ । ਉਸ ਨਦੀ ਵਿੱਚ ਬੱਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋ ਜੈਦਪੁਰਾਣੇ ਦੀ ਮਾਂ ਨੇ ਨਦੀ ਵੱਲ ਵੇਖਿਆ ਤਾ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕ ਵੇਖੀ ਉਸੇ ਹੀ ਵੇਲੇ ਬੱਬਰ ਸ਼ੇਰ ਨੂ ਭਬਕ ਮਾਰੀ ਰੱਬ ਦੀ ਮਰਜੀ ਉਸੇ ਸਮੇ ਜੈਦਪੁਰਾਣੇ ਨੇ ਆਪਣੀ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਚੜਦੇ ਸੂਰਜ ਦੀ ਚਮਕ ਤੇ ਸ਼ੇਰ ਦੀ ਭਬਕ ਸੁਣਨ ਨਾਲ ਮਾਂ ਦੇ ਗਰਭ ਵਿੱਚ ਆਉਣ ਨਾਲ ਇਹ ਜੈਦਪੁਰਾਣਾ ਏਨਾ ਜਿਆਦਾ ਸ਼ਕਤੀਸ਼ਾਲੀ ਬਣਿਆ ਹੈ । ਚੌਧਰੀ ਕਾਲਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ , ਤੇ ਗੁਰੂ ਹਰਿਰਾਇ ਸਾਹਿਬ ਜੀ ਜੈਦਪੁਰਾਣੇ ਨੂੰ ਮਾਰਨ ਦੀ ਬੇਨਤੀ ਕਰਨ ਲੱਗਾ । ਇਹ ਵੇਖ ਕੇ ਗੁਰੂ ਹਰਿਰਾਇ ਸਾਹਿਬ ਜੀ ਨੇ ਕਾਲੇ ਨੂੰ ਧੀਰਜ ਦੇਂਦਿਆਂ ਆਖਿਆ ਚੌਧਰੀ ਜੀ ਤੁਸੀ ਉਸ ਤੇ ਚੜਾਈ ਕਰੋ ਗੁਰੂ ਨਾਨਕ ਸਾਹਿਬ ਜੀ ਤਹਾਨੂੰ ਜਰੂਰ ਜਿੱਤ ਬਖਸ਼ਣਗੇ । ਜਦੋ ਚੌਧਰੀ ਕਾਲੇ ਨੇ ਜੈਦਪੁਰਾਣੇ ਤੇ ਚੜਾਈ ਕੀਤੀ ਉਸ ਸਮੇਂ ਘਮਾਸਾਨ ਦੀ ਜੰਗ ਹੋਈ ਜੈਦਪੁਰਾਣੇ ਨੇ ਬਰਸ਼ੀ ਨਾਲ ਕਾਲੇ ਤੇ ਵਾਰ ਕੀਤਾ ਜਿਸ ਨਾਲ ਕਾਲੇ ਦੇ ਦੋ ਦੰਦ ਟੁੱਟ ਗਏ । ਪਰ ਚੌਧਰੀ ਕਾਲੇ ਦੇ ਅਗਲੇ ਹੀ ਵਾਰ ਨਾਲ ਜੈਦਪੁਰਾਣਾ ਮਾਰਿਆ ਗਿਆ, ਜੰਗ ਜਿੱਤ ਕੇ ਜਦੋ ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਪਾਸ ਆਇਆ ਤੇ ਬਹੁਤ ਖੁਸ਼ ਹੋਇਆ । ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਖਣ ਲੱਗਾ ਗੁਰੂ ਮਹਾਰਾਜ ਜੀ ਜਿਸ ਜੈਦਪੁਰਾਣੇ ਨੂੰ ਜਿੱਤਣਾ ਸਾਰਿਆ ਲਈ ਨਾਂ ਬਰਾਬਰ ਸੀ ਪਰ ਮੈ ਉਸ ਨੂੰ ਬਹੁਤ ਛੇਤੀ ਮਾਰ ਦਿੱਤਾ । ਜੈਦਪੁਰਾਣਾ ਤੇ ਮੇਰੇ ਸਿਰਫ ਦੋ ਦੰਦ ਹੀ ਤੋੜ ਸਕਿਆ , ਇਹ ਸੁਣ ਕੇ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲਗੇ ਚੌਧਰੀ ਜੀ ਤੁਸੀ ਨਹੀ ਜਾਣਦੇ ਹੋ ਕਿ ਜੈਦਪੁਰਾਣਾ ਕਿਨਾ ਬਲੀ ਸੀ । ਜਦੋ ਜੈਦਪੁਰਾਣਾ ਤੇਰੇ ਨਾਲ ਲੜ ਰਿਹਾ ਸੀ ਅਸਾ ਨੇ ਚਾਰ ਬੀਰ ਉਸ ਵੱਲ ਭੇਜੇ ਸਨ ਦੋ ਬੀਰ ਉਸ ਦੀ ਬਾਹਵਾਂ ਤੇ ਦੋ ਬੀਰ ਉਸ ਦੀਆਂ ਲੱਤਾ ਫੜ ਕੇ ਖੜੇ ਸਨ । ਅਸੀ ਚੌਧਰੀ ਜੀ ਖ਼ੁਦ ਗੁਪਤ ਰੂਪ ਵਿੱਚ ਤੁਹਾਡੇ ਅੱਗੇ ਲੋਹੇ ਦੀ ਅਹਿਰਨ ਫੜ ਕੇ ਖੜੇ ਸੀ , ਚਾਰ ਬੀਰਾ ਦੇ ਫੜਿਆ ਤੋ ਹੀ ਜੈਦਪੁਰਾਣੇ ਨੇ ਏਨਾ ਭਾਰੀ ਵਾਰ ਕੀਤਾ ਕਿ ਲੋਹੇ ਦੀ ਅਹਿਰਨ ਪਾੜ ਕੇ ਉਸ ਦੀ ਬਰਸ਼ੀ ਸਾਡੇ ਹੱਥ ਵਿੱਚ ਜਾ ਲੱਗੀ । ਤੇ ਸਾਡਾ ਹੱਥ ਤੇਰੇ ਮੂੰਹ ਤੇ ਵੱਜਾ ਜਿਸ ਨਾਲ ਤੇਰੇ ਇਹ ਦੋ ਦੰਦ ਟੁੱਟ ਗਏ , ਉਸ ਬਰਸ਼ੀ ਦੇ ਵਾਰ ਨਾਲ ਸਾਡਾ ਵੀ ਹੱਥ ਜ਼ਖਮੀ ਹੋ ਗਿਆ ਗੁਰੂ ਜੀ ਨੇ ਕਾਲੇ ਨੂੰ ਦਿਖਾਇਆ । ਚੌਧਰੀ ਕਾਲਾ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ । ਗੁਰੂ ਜੀ ਮੈਨੂੰ ਮੁਆਫ ਕਰ ਦਿਉ ਮੈ ਸਮਝ ਨਹੀ ਸਕਿਆ, ਜੇ ਤੁਸੀ ਮੇਰੀ ਮੱਦਤ ਨਾਂ ਕਰਦੇ ਅੱਜ ਮੈ ਆਪ ਜੀ ਦੇ ਚਰਨਾਂ ਵਿਚ ਨਾਂ ਹੁੰਦਾ । ਸੰਗਤ ਜੀ ਇਸ ਤੋ ਸਿਖਿਆ ਮਿਲਦੀ ਹੈ ਇਹ ਨਾ ਸਮਝੋ ਕਿ ਗੁਰੂ ਜੀ ਸਾਨੂੰ ਸਰੀਰ ਕਰਕੇ ਨਹੀ ਦਿਖਾਈ ਦੇਂਦੇ , ਤੁਸੀ ਗੁਰੂ ਜੀ ਅੱਗੇ ਅਰਦਾਸ ਕਰ ਕੇ ਦੇਖਿਉ ਗੁਰੂ ਜੀ ਗੁਪਤ ਰੂਪ ਵਿੱਚ ਹਮੇਸ਼ਾ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੋਣਗੇ ।
ਜੋਰਾਵਰ ਸਿੰਘ ਤਰਸਿੱਕਾ
7277553000

ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ ਭਰੋਸਾ ਦਾਨ ਸ਼ਬਦ ਦੀ ਵਰਤੋਂ ਕੀਤੀ. ਇਸ ਲਈ ਅੱਜ ਹਰ ਸਿੱਖ ਬਾਕੀ ਕੁਝ ਦਾਨਾਂ ਦੇ ਨਾਲ ਨਾਲ ਗੁਰੂ ਤੋਂ ਭਰੋਸਾ ਦਾਨ ਵੀ ਮੰਗਦਾ ਹੈ.
ਭਰੋਸੇ ਦਾ ਦਾਨ ਸਿੱਖਾਂ ਦੀ ਵਿਹਾਰਕ ਰਸਾਤਲ ਦਾ ਪ੍ਰਤੀਕ ਹੈ. ਇਹ ਦਾਨ ਕਿਸੇ ਹੋਰ ਕੌਮ, ਧਰਮ ਜਾਂ ਧਾਰਾ ਵਿਚ ਨਹੀਂ ਮੰਗਿਆ ਜਾਂਦਾ. ਇਸ ਇਕ ਦਾਨ ਦੀ ਦਾਤ ਮੰਗਣਾ ਹੀ ਸਪਸ਼ਟ ਕਰਦਾ ਹੈ ਕਿ ਸਿੱਖਾਂ ਅੰਦਰ ਸਿੱਖਾਂ ਨੂੰ ਲੈ ਕੇ ਹੀ ਕਿੰਨੀ ਵੱਡੀ ਬੇਭਰੋਸਗੀ ਦਾ ਜਨਮ ਹੋ ਚੁੱਕਾ ਹੈ ਤੇ ਦਿਨੋਂ ਦਿਨ ਹੀ ਬੇਭਰੋਸਗੀ ਵਧਦੀ ਹੀ ਜਾ ਰਹੀ ਹੈ.
ਹਾਲਾਂਕਿ ਇਸ ਬੇਭਰੋਸਗੀ ਦਾ ਕੋਈ ਸਿਧਾਂਤਕ ਅਧਾਰ ਨਹੀਂ ਹੈ, ਕਿਉਂਕਿ ਸਿਧਾਂਤ ਸਭ ਸਿੱਖਾਂ ਕੋਲ ਇਕ ਹੀ ਹੈ. ਦਰਅਸਲ ਇਹ ਮਸਲਾ ਸਿਧਾਂਤ ਦੀ ਆਪਹੁਦਰੀ ਵਿਆਖਿਆ ਦਾ ਹੈ. ਅੱਜ ਹਰ ਉਹ ਸਿੱਖ ਜੋ ਖ਼ੁਦ ਨੂੰ ਸੁਚੇਤ ਸਮਝਦਾ ਹੈ, ਜਾਂ ਸੁਚੇਤ ਹੋਣ ਦਾ ਜਿਸ ਨੇ ਭ੍ਰਮ ਸਿਰਜ ਲਿਆ ਹੈ, ਗੁਰੂ ਸਿਧਾਂਤ ਦੀ ਮਨਮਰਜੀ ਭਰੀ ਵਿਆਖਿਆ ਕਰਕੇ ਇਹ ਉਮੀਦ ਹੀ ਨਹੀਂ ਪ੍ਰਗਟਾ ਰਿਹਾ ਕਿ ਇਸ ਨੂੰ ਸਾਰੇ ਸਿੱਖ ਸਵੀਕਾਰ ਕਰਨ, ਬਲਕਿ ਸਾਰੇ ਲੋਕ ਇਸ ਨੂੰ ਹੀ ਸਵੀਕਾਰ ਕਰਨ, ਇਸ ਲਈ ਉਹ ਹਰ ਜਾਇਜ਼/ਨਜਾਇਜ਼ ਤਰੀਕੇ ਵੀ ਆਪਣਾ ਰਿਹਾ ਹੈ, ਤੇ ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਤਰੀਕਿਆਂ ਨੂੰ ਉਹ ਨਾਮ ਗੁਰ ਸਿਧਾਂਤ ਦਾ ਹੀ ਦਿੰਦਾ ਹੈ.
ਬਹੁਤ ਸਾਰੇ ਲੋਕ ਆਖਦੇ ਹਨ ਕਿ ਸਿੱਖਾਂ ਅੰਦਰ ਪੈਦਾ ਹੋਈ ਇਹ ਬੇਭਰੋਸਗੀ ਨੇਸ਼ਨ/ਸਟੇਟ ਦੀਆਂ ਨੀਤੀਆਂ ਦੀ ਬਦੌਲਤ ਸਾਹਮਣੇ ਆਈ ਹੈ, ਪਰ ਮੈਂ ਇਸ ਨੂੰ ਨਾਕਾਫ਼ੀ ਸਮਝਦਾ ਹਾਂ. ਇਸ ਮਸਲੇ ਤੇ ਮੈਂ ਬਿਲਕੁਲ ਸਪਸ਼ਟ ਹਾਂ ਕਿ ਇਹ ਕੁਲਹਿਣਾਪਣ ਸਾਡੀ ਨੈਤਿਕ ਨਿਮਨਤਾ ਦਾ ਪ੍ਰਤੀਕ ਹੈ. ਨੇਸ਼ਨ/ਸਟੇਟ ਤਾਂ ਬੱਸ ਇਸ ਨਿਮਨਤਾ ਨੂੰ ਆਪਣੇ ਹਿਤ ਲਈ ਇਸਤੇਮਾਲ ਕਰ ਰਹੀ ਹੈ. ਕੋਈ ਵੀ ਵਿਰੋਧੀ ਅਜਿਹਾ ਕਰਨ ਦਾ ਨੈਤਿਕ ਹੱਕ ਰੱਖਦਾ ਹੈ. ਅਸੀਂ ਉਸ ਨੂੰ ਹੀ ਕਿਉਂ ਦੋਸ਼ ਦੇਈਏ?
ਸਾਡੀ ਸਮੱਸਿਆ ਦਾ ਹੱਲ ਇਹ ਨਹੀਂ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਵਿਰੋਧੀ ਦੇ ਗਲ਼ ਪਾ ਕੇ ਆਪ ਸੁਰਖ਼ਰੂ ਹੋ ਜਾਈਏ, ਸਗੋਂ ਸਾਡਾ ਫ਼ਰਜ਼ ਇਹ ਹੈ ਕਿ ਜੋ ਸਾਨੂੰ ਕਮਜ਼ੋਰੀ ਨਜ਼ਰ ਆਉਂਦੀ ਹੈ, ਉਸ ਦਾ ਆਪਣੇ ਤਰੀਕੇ ਹੱਲ ਕਰੀਏ. ਗੁਰਬਾਣੀ ਸਾਨੂੰ ਇਸ ਦੀ ਹੀ ਗਵਾਹੀ ਦਿੰਦੀ ਹੈ. ਗੁਰੂ ਸਾਹਿਬ ਆਖਦੇ ਹਨ:
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਪਰ ਹੁਣ ਦੁੱਖ ਦੀ ਗੱਲ ਇਹ ਵੀ ਹੈ ਕਿ ਜਿਉਂ ਹੀ ਅਸੀਂ ਇਕੱਤਰ ਹੋਣ ਦੀ ਗੱਲ ਕਰਦੇ ਹਾਂ, ਬੇਭਰੋਸਗੀ ਦਾ ਸ਼ਿਕਾਰ ਮਨੁੱਖ ਤੁਰੰਤ ਇਸ ਕਾਰਜ ਦਾ ਵੀ ਵਿਰੋਧ ਕਰਨ ਲੱਗ ਜਾਂਦਾ ਹੈ. ਅਜਿਹੇ ਘ੍ਰਿਣਤ ਮਨੁੱਖਾਂ ਲਈ ਹੀ ਅਰਦਾਸ ਦੇ ਰਚਨਹਾਰਿਆਂ ਨੇ ਸ਼ਬਦ ਭਰੋਸਾ ਦਾਨ ਮੰਗਿਆ ਸੀ. ਗੁਰੂ ਸਾਹਿਬ ਬਖਸ਼ਿਸ਼ ਕਰਨ ਅਜਿਹੇ ਗੁਰੂ ਟੁੱਟਿਆਂ ਨੂੰ ਭਰੋਸੇ ਦਾ ਦਾਨ ਮਿਲੇ ਜਾਂ ਉਹ ਵੱਸਦੇ ਰਹਿਣ. ਵੱਸਣ ਦਿੱਤੇ ਜਾਣ.
ਉੱਜੜ ਜਾਣ ਵਾਲਿਆਂ ਅੰਦਰ ਇਹ ਬੇਭਰੋਸਗੀ ਨਾ ਕਦੀ ਆਏ, ਅਜਿਹੀ ਮੇਰੀ ਅਰਦਾਸ ਹੈ.
~ਪਰਮਿੰਦਰ ਸਿੰਘ ਸ਼ੌਂਕੀ.

ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟਾ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਕੈਦ ਕਰ ਲਿਆ ਸੀ। ਆਪਣੀ ਨਜ਼ਰਬੰਦੀ ਦੇ ਸਮੇਂ, ਗੁਰੂ ਜੀ ਇਸ ਖੂਹ ਤੋਂ ਪਾਣੀ ਪੀਂਦੇ ਸਨ ਅਤੇ ਇਸ ਨੂੰ ਆਪਣੇ ਇਸ਼ਨਾਨ ਲਈ ਵੀ ਵਰਤਦੇ ਸਨ. ਇਹ ਉਹ ਸਥਾਨ ਵੀ ਹੈ ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੱਖ ਵੱਖ ਤਸੀਹੇ ਦਿੱਤੇ ਗਏ ਸਨ।
ਸ਼ੁਰੂ ਵਿਚ ਇਹ ਪਵਿੱਤਰ ਅਸਥਾਨ ਇਕ ਛੋਟੀ ਜਿਹੀ ਜਗ੍ਹਾ ਸੀ ਪਰ ਬਾਅਦ ਵਿਚ ਸੰਗਤ ਨੇ ਪੈਸਾ ਖਰਚ ਕੇ ਨਾਲ ਲੱਗਦੇ ਮਕਾਨ ਖਰੀਦ ਲਏ ਅਤੇ ਇਮਾਰਤ ਉਸਾਰੀ। ਸ਼ਿਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1927 ਤੋਂ ਲੈ ਕੇ 1947 ਤੱਕ ਇਸਦੀ ਦੇਖ ਰੇਖ ਕੀਤੀ।
ਬਾਅਦ ਵਿੱਚ ਇਸ ਇਤਿਹਾਸਕ ਗੁਰਦੁਆਰਾ ‘ਲਾਲ ਖੂਹੀ’ ਨੂੰ ਮੁਸਲਿਮ ਧਰਮ ਅਸਥਾਨ ਵਿਚ ਬਦਲ ਦਿੱਤਾ ਗਿਆ।

ਅੰਗ : 800

ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਲਿ ਸੰਗਤੀ ਗੁਨ ਗਾਵਨੋ ॥੧॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਚਿ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਲਿਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥

ਅਰਥ : ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਹੈ, ਜੋ ਸਾਰੇ ਜਗਤ ਵਿਚ ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ ਜੀਵਾਂ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ, ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਹੇ ਭਾਈ! ਵਿਕਰਾਂ ਤੋਂ ਖਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ, ਇਸ ਕਰਕੇ ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। ਹੁਣ ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਉਂਦਾ ਹਾਂ।੧। ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ, ਪਰਮਾਤਮਾ ਦੇ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦੇਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿਂਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿਂਦਾ ਹੈ। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।॥੨॥੧॥੭॥੪॥੬॥੭॥੧੭॥

धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥

अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥

Begin typing your search term above and press enter to search. Press ESC to cancel.

Back To Top