धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥

हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।

ਅੰਗ : 673

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਅਰਥ : ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।

धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥

हे भाई! खोजते खोजते जब मैं गुरु महां पुरख को मिला, तो पूरे गुरु ने (मुझे) यह समझ दी की ( माया के मोह से बचने के लिए) और सारी जुग्तियों में से एक भी जुगत कान नहीं आती। परमात्मा का नाम सिमरन करना ही काम आता है।१। इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के सरन आया, तो मेरे सारे (माया के) जंजाल नास हो गये।रहाउ। हे भाई! देव लोक, मात लोक, पाताल-सारी ही सृष्टि माया (मोह में) फसी हुई है। हे भाई! सदा परमात्मा का नाम जपा करो, यही है जीवन को ( माया के मोह से बचाने वाला, यही है सारी ही कुलों को पार लगाने वाला।२।

ਅੰਗ : 676

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥

ਅਰਥ : ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ , ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੁੰਦਾ। ਸੋਝ ਕਰਕੇ ਗੁਲਸ਼ਤ੍ਰਾਣ ਉਗਲ ਚ ਫਸ ਗਿਆ ਤੇ ਉਤਰਦਾ ਨਹੀਂ ਸੀ।
ਕਲਗੀਧਰ ਪਿਤਾ ਜੀ ਮਾਛੀਵਾੜੇ ਤੋ ਚਲਦਿਆ ਚਲਦਿਆ ਜਦੋ ਮੋਹੀ ਪਿੰਡ (ਜਿਲ੍ਹਾ ਲੁਧਿਆਣਾ )ਪਹੁੰਚੇ ਤਾਂ ਪਿੰਡ ਦੇ ਬਾਹਰ ਸੰਘਣੀ ਝਿੱੜੀ ਦੇ ਕੋਲ ਰੁਕੇ , ਇੱਥੇ ਨਾਲ ਹੀ ਪਾਣੀ ਦੀ ਢਾਬ ਸੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਦਰਸ਼ਨ ਕਰਨ ਆਏ , ਦੁੱਧ ਪਾਣੀ ਛਕਾਇਆ , ਫਿਰ ਪੁੱਛਿਆ ਮਹਾਰਾਜ ਸਾਡੇ ਲਾਇਕ ਕੋਈ ਹੋਰ ਸੇਵਾ ? ਪਾਤਸ਼ਾਹ ਨੇ ਕਿਹਾ ਕੋਈ ਲੁਹਾਰ ਬੁਲਾਉ ਅਸੀ ਆ ਛੱਲਾ ਕਟਾਉਣਾ , ਉਸੇ ਵੇਲੇ ਭਾਈ ਜੁਵਾਲਾ ਜੀ ਜੋ ਲੁਹਾਰ ਸੀ ਨੂੰ ਬੁਲਾਇਆ।
ਭਾਈ ਜੁਵਾਲੇ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਛੱਲਾ ਕੱਟਿਆ, ਜ਼ਰਾ ਜਿੰਨੀ ਤਕਲੀਫ਼ ਨਹੀਂ ਹੋਣ ਦਿੱਤੀ , ਸਤਿਗੁਰੂ ਭਾਈ ਜਵਾਲਾ ਤੇ ਬੜੇ ਪ੍ਰਸੰਨ ਹੋਏ ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲੇ ਨੂੰ ਦੇ ਦਿੱਤਾ , ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ “ਤੁਹਾਡੀ ਕੁਲ ਵਧੇ ਫੁੱਲੇਗੀ ” . ਜਿੱਥੇ ਸਤਿਗੁਰੂ ਰੁਕੇ ਤੇ ਛੱਲਾ ਕਟਾਇਆ ਸੀ ਉਥੇ ਸਥਾਨ ਬਣਿਆ ਹੋਇਆ ਹੈ ਗੁ: ਛੱਲਾ ਸਾਹਿਬ ਪਾ:ਦਸਵੀਂ ਪਿੰਡ ਮੋਹੀ। ਪਾਣੀ ਦੀ ਢਾਬ ਨੂੰ ਸਰੋਵਰ ਵਿੱਚ ਬਦਲ ਦਿੱਤਾ ਗਿਆ।
ਸਤਿਗੁਰਾਂ ਦਾ ਉਹ ਕੱਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕੱਟਿਆ ਸੀ ਉਹ ਰੇਤੀ ਅੱਜ ਵੀ ਭਾਈ ਜੁਵਾਲਾ ਜੀ ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜਗਰਾਉ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਨੇ।
ਨੋਟ ਕਲਗੀਧਰ ਪਿਤਾ ਜੀ ਦੇ ਇਸ ਪਿੰਡ ਅਉਣ ਦੀ ਯਾਦ ਚ ਹਰ ਸਾਲ 31 ਜਨਵਰੀ ਨੂੰ ਨਗਰ ਕੀਰਤਨ ਨਿਕਲਦਾ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇੱਕ ਘਟਨਾਂ ਨੇ ਬਦਲ ਦਿੱਤੀ ਚੀਨੀ ਵਿਆਕਤੀ ਦੀ ਜਿੰਦਗੀ, ਅੰਮ੍ਰਿਤ ਛਕ ਕੇ ਸੱਜਿਆ ਸਿੰਘ… ਅੱਜ ਅਸੀ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜੋ ਕਿ ਸਿੱਖ ਧਰਮ ਦੇ ਸਿਧਾਂਤਾਂ ਤੋਂ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਜਿੰਦਗੀ ਸਿੱਖ ਧਰਮ ਦੇ ਲੇਖੇ ਲਾ ਦਿੱਤੀ, ਇਸ ਤੋਂ ਪਹਿਲਾਂ ਉਹ ਇੱਕ ਆਮ ਚੀਨੀ ਵਿਅਕਤੀ ਵਾਂਗ ਜਿੰਦਗੀ ਜਿਊਂਦਾ ਸੀ। ਇਸ ਸਖਸ਼ ਦਾ ਨਾਮ ਮੀਤ ਪਤ ਸਿੰਘ ਚਿਉਂਗ ਹੈ
ਜੋ ਕਿ ਸਿੱਖ ਭਾਈਚਾਰੇ ਦੇ ਸੰਪਰਕ ‘ਚ ਆ ਕੇ ਪਹਿਲੀ ਵਾਰ ਲੰਗਰ ਦੀ ਸੇਵਾ ਕਰਨ ਆਇਆ ਸੀ,ਤੇ ਉਹ ਇਸ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖ ਧਰਮ ਅਪਨਾਉਣ ਦਾ ਮਨ ਬਣਾ ਲਿਆ। ਮੀਤ ਪਤ ਸਿੰਘ ਨੇ ਇੱਕ ਨਿੱਜੀ ਚੈਲਨ ਦੀ ਇੰਟਰਵਿਓੂ ‘ਚ ਦੱਸਿਆ ਕਿ ਉਸ ਨੇ ਲੰਗਰ ਦੀ ਸੇਵਾ ਦੌਰਾਨ ਦੇਖਿਆ ਕਿ ਹਰ ਕੋਈ ਇੱਕ ਹੀ ਲਾਇਨ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੇ ਲੰਗਰ ਛਕ ਰਿਹਾ ਸੀ । ਇਸ ਗੱਲ ਨੇ ਉਸ ਨੂੰ ਏਨਾਂ ਕੁ ਪ੍ਰਭਾਵਿਤ ਕੀਤਾ ਕਿ ਉਸ ਨੇ ਸਿੱਖ ਧਰਮ ਨੂੰ ਅਪਣਾ ਲਿਆ । ਤਹਾਨੂੰ ਦੱਸ ਦਇਏ ਕਿ ਮੀਤ ਪਤ ਸਿੰਘ ਪੂਰਨ ਸਿੱਖ ਹਨ ਤੇ ਉਹ ਪੇਸ਼ ਵਜੋਂ ਫੋਟੋਗ੍ਰਾਫਰ ਹਨ।
ਮੀਤ ਪਤ ਸਿੰਘ ‘ਅੰਮ੍ਰਿਤ’ ਛਕ ਕੇ ਉਹ ਗੁਰੂ ਦੇ ਸਿੰਘ ਸਜ ਗਏ ਹਨ। ਤੇ ਉਹ ਹਰ ਐਤਵਾਰ ਗੁਰੂ ਘਰ ‘ਚ ਲੰਗਰ ਦੀ ਸੇਵਾ ਕਰਦੇ ਹਨ।ਮੀਤ ਪਤ ਸਿੰਘ ਚਿਉਂਗ ਪੂਰਨ ਸਿੱਖ ਹੈ ਉਹ ਆਪਣੇ ਹੱਥ ਵਿੱਚ ਕੜਾ ਪਾਉਂਦਾ ਹੈ ਤੇ ਸਿਰ ‘ਤੇ ਦਸਤਾਰ ਸਜਾਉਂਦਾ ਹੈ ।

ਭਾਈ ਮਿਹਰੂ ਜੀ ਚੋਰੀਆਂ ਕਰਿਆ ਕਰਦੇ ਸਨ। ਇਹਨਾ ਦਾ ਪਿੰਡ ਵਿੱਚ ਚਾਰ ਪੰਜ ਚੋਰਾਂ ਦਾ ਗ੍ਰੋਹ ਸੀ ਜੋ ਇੱਕ ਦੂਜੇ ਦੀ ਚੋਰੀ ਵਿੱਚ ਮਦਦ ਵੀ ਕਰਦੇ ਸਨ। ਇੱਕ ਦਿਨ ਸਬੱਬ ਬਣਿਆ ਕਿ ਪਿੰਡ ਦੇ ਲੋਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਤੁਰੇ। ਓਹਨਾ ਦੇ ਨਾਲ ਭਾਈ ਮਿਹਰੂ ਜੀ ਅਤੇ ਕੁਝ ਹੋਰ ਚੋਰ ਵੀ ਤੁਰ ਪਏ। ਰਾਤ ਨੂੰ ਸਾਰੇ ਅੰਮ੍ਰਿਤਸਰ ਹੀ ਰੁਕੇ। ਪ੍ਰਸ਼ਾਦਾ ਪਾਣੀ ਛਕਿਆ, ਸੇਵਾ ਕੀਤੀ ਅਤੇ ਆਰਾਮ ਕੀਤਾ। ਸਵੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਥਾ ਕੀਤੀ। ਕਥਾ ਵਿੱਚ ਗੁਰੂ ਸਾਹਿਬ ਜੀ ਨੇ ਹੱਕ ਦੀ ਕਿਰਤ ਕਰਨ ਅਤੇ ਪਰਾਇਆ ਹੱਕ ਨਾ ਖਾਣ ਦਾ ਉਪਦੇਸ਼ ਦਿੱਤਾ। ਭਾਈ ਮਿਹਰੂ ਜੀ ਉੱਤੇ ਗੁਰੂ ਜੀ ਦੀਆਂ ਗੱਲਾਂ ਦਾ ਬੜਾ ਅਸਰ ਹੋਇਆ।
ਘਰ ਆ ਕੇ ਭਾਈ ਸਾਬ ਨੇ ਆਪਣੀ ਪਤਨੀ ਨੂੰ ਕਿਹਾ ਕਿ ਜਿਹੜੀ ਸਾਡੇ ਕੋਲ ਮੱਝ ਹੈ ਓਹ ਮੈਂ ਖਰੀਦ ਕੇ ਨਹੀਂ ਲਿਆਂਦੀ ਸਗੋਂ ਚੋਰੀ ਕੀਤੀ ਸੀ। ਹੁਣ ਮੈਂ ਇਹ ਮੱਝ ਵਾਪਿਸ ਕਰਨੀ ਚਾਹੁੰਦਾ ਹਾਂ। ਇਸ ਦੇ ਨਾਲ ਨਾਲ ਜਿੰਨਾ ਅਸੀਂ ਦੁੱਧ ਪੀਤਾ ਹੈ ਓਹਦੇ ਪੈਸੇ ਵੀ ਮੈਂ ਵਾਪਿਸ ਕਰਨੇ ਹਨ। ਭਾਈ ਸਾਬ ਦੀ ਪਤਨੀ ਵੀ ਨੇਕ ਇਨਸਾਨ ਸੀ। ਉਸ ਨੇ ਹਾਮੀ ਭਰ ਦਿੱਤੀ।
ਭਾਈ ਸਾਬ ਮੱਝ ਅਤੇ ਪੈਸੇ ਲੈ ਕੇ ਤੁਰ ਪਏ। ਉਸ ਘਰ ਦਾ ਦਰਵਾਜਾ ਆਣ ਖੜਕਾਇਆ ਜਿਨ੍ਹਾਂ ਦੀ ਮੱਝ ਸੀ। ਘਰ ਵਿੱਚੋਂ ਬਜ਼ੁਰਗ ਬਾਹਰ ਆਇਆ ਅਤੇ ਆਪਣੀ ਮੱਝ ਨੂੰ ਵੇਖ ਕੇ ਹੈਰਾਨ ਹੋ ਗਿਆ। ਭਾਈ ਸਾਬ ਨੇ ਬਜ਼ੁਰਗ ਨੂੰ ਦੱਸਿਆ ਕਿ ਮੈਂ ਹੀ ਤੁਹਾਡੀ ਮੱਝ ਚੋਰੀ ਕੀਤੀ ਸੀ ਅਤੇ ਹੁਣ ਵਾਪਿਸ ਕਰਨ ਆਇਆ ਹਾਂ। ਭਾਈ ਸਾਬ ਨੇ ਪੈਸੇ ਵੀ ਦੇ ਦਿੱਤੇ ਅਤੇ ਬਜ਼ੁਰਗ ਦੇ ਪੈਰੀ ਹੱਥ ਲਾ ਕੇ ਮਾਫੀ ਮੰਗੀ। ਬਜ਼ੁਰਗ ਨੇ ਪੁੱਛਿਆ ਕਿ ਹੁਣ ਤੁਸੀ ਇਹ ਮੱਝ ਕਿਉਂ ਵਾਪਿਸ ਕਰਨ ਆਏ ਹੋ ਤਾਂ ਭਾਈ ਸਾਬ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਸੁਣ ਕੇ ਮੇਰਾ ਮਨ ਬਦਲ ਗਿਆ ਹੈ। ਹੁਣ ਮੈਂ ਸੱਚੀ ਸੁੱਚੀ ਕਿਰਤ ਕਰਨੀ ਹੈ। ਇਹ ਸੁਣ ਕੇ ਬਜ਼ੁਰਗ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਵੀ ਅੰਮ੍ਰਿਤਸਰ ਆ ਕੇ ਗੁਰੂ ਸਾਹਿਬ ਜੀ ਦੀ ਕਥਾ ਸੁਣਨੀ ਅਤੇ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਜੀਵਨ ਸਫਲ ਕੀਤਾ।
(ਰਣਜੀਤ ਸਿੰਘ ਮੋਹਲੇਕੇ)

ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥
ਸਚਾ ਸਉਦਾ , ਹਟੁ ਸਚੁ ਰਤਨੀ ਭਰੇ ਭੰਡਾਰ ll

सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥

अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।

ਅੰਗ : 709

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

Begin typing your search term above and press enter to search. Press ESC to cancel.

Back To Top