ਅਕਾਲ ਪੁਰਖ ਸਭ ਤੋਂ ਵੱਡਾ ਵੈਦ ਹੈ
ਤੇ ਉਸ ਅੱਗੇ ਕੀਤੀ ਅਰਦਾਸ
ਸਭ ਤੋਂ ਵਧੀਆ ਦਵਾਈ ਹੈ

ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ ਵਿਚ ਰੱਖਦੇ ਸਨ । ਜਿਵੇਂ ਜੈ ਰਾਮ ਰਾਇਬੁਲਾਰ ਦੀ ਭੋਂ ਦਾ ਹਿਸਾਬ ਕਿਤਾਬ ਪੜਤਾਲਦਾ ਇਸੇ ਤਰ੍ਹਾਂ ਹੀ ਪਖੋਕੇ ਪਿੰਡ ਦਾ ਹਿਸਾਬ ਕਿਤਾਬ ਵੇਖਦਾ ਏਥੇ ਵੀ ਆਉਂਦਾ ਰਹਿੰਦਾ । ਇਸ ਲਈ ਮੂਲ ਚੰਦ ਨਾਲ ਚੰਗੇ ਸੰਬੰਧ ਸਨ । ਪ੍ਰੋ . ਸਾਹਿਬ ਸਿੰਘ ਨੇ “ ਆਲੋਚਨਾ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਅੰਕ ਵਿਚ ਇਉਂ ਲਿਖਿਆ ਹੈ : “ ਖਾਨਪੁਰ ਨਿਵਾਸੀ ਭਾਈ ਜੈ ਰਾਮ ਨਿਵਾਸ ਦੌਲਤ ਖਾਂ ਦੇ ਕੋਲ ਮਾਲ ਦੇ ਮਹਿਕਮੇ ਵਿਚ ਆਮਿਲ ( ਪੈਮਾਇਸ਼ ਕਰਨ ਵਾਲਾ ) ਸਨ । ਸਰਕਾਰੀ ਕੰਮ ਵਿਚ ਉਨਾਂ ਨੂੰ ਪਖੋਕੇ ਜਾਣਾ ਪੈਂਦਾ ਸੀ । ਉਥੇ ਉਨ੍ਹਾਂ ਪਟਵਾਰੀ ਮੂਲ ਚੰਦ ਨੂੰ ਦਸ ਪਾ ਦਿੱਤੀ ਬਾਬਾ ਮੂਲ ਚੰਦ ਨੇ ਆਪਣੀ ਲੜਕੀ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਜੀ ਦੇ ਨਾਲ ਕਰ ਦਿੱਤਾ । ਕੁੜਮਾਈ ਹੋਈ ਵਦੀ ੯ ਸੰਮਤ ੧੫੪੨ ਨੂੰ ( ਵੈਸਾਖ ੫ ) ਵਿਆਹ ਹੋਇਆ ੨੪ ਜੇਠ ਸੰਮਤ ੧੫੪੪ ਨੂੰ । ‘ .
ਸੁਲਖਣੀ ਜੀ ਦੀ ਜੰਝ ਤਲਵੰਡੀ ਜਾਂ ਸੁਲਤਾਨਪੁਰੋਂ ਤੁਰੀ ਬਾਰੇ ਇਤਿਹਾਸਕਾਰਾਂ ਦੇ ਵੱਖ – ਵੱਖ ਵਿਚਾਰ ਹਨ । ਭਾਈ ਵੀਰ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਪ੍ਰੋ . ਸਤਿਬੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਜੰਝ ਤਲਵੰਡੀ ਤੋਂ ਤੁਰਦੀ ਦਸਦੇ ਹਨ । ਪਰ ਡਾ . ਗੰਡਾ ਸਿੰਘ ਤੇ ਤੇਜਾ ਸਿੰਘ , ਪ੍ਰੋ : ਪ੍ਰਿਥੀਪਾਲ ਸਿੰਘ ਕਪੂਰ , ਜੋਗਿੰਦਰ ਸਿੰਘ , ਪ੍ਰੋ . ਪਿਆਰਾ ਸਿੰਘ ਪਦਮ ਡਾ . ਤਰਲੋਚਨ ਸਿੰਘ ਆਦਿ ਜੰਝ ਸੁਲਤਾਨਪੁਰੋਂ ਤੁਰੀ ਲਿਖਦੇ ਹਨ । ਪ੍ਰੋ . ਪ੍ਰਿਥੀਪਾਲ ਸਿੰਘ ਕਪੂਰ ਤੇ ਜੋਗਿੰਦਰ ਸਿੰਘ ਪੰਜਾਬ ਦਾ ਇਤਿਹਾਸ ਵਿਚ ਇਉਂ ਲਿਖਿਆ ਹੈ ਕਿ “ ਜੈ ਰਾਮ ਨੇ ਆਪਣੇ ਰਸੂਖ ਨਾਲ ਨਾਨਕ ਜੀ ਨੂੰ ਮੋਦੀਖਾਨੇ ਦਾ ਮੁਖੀ ਨੀਅਤ ਕਰਵਾ ਦਿੱਤਾ । ਇੱਥੇ ਗੁਰੂ ਨਾਨਕ ਜੀ ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿਨਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ । ਗੁਰੂ ਨਾਨਕ ਜੀ ਆਪਣੀ ਜ਼ਿੰਮੇਵਾਰੀ ਪੂਰੀ ਯੋਗਤਾ ਨਾਲ ਨਿਭਾਈ । ਇਸ ਤੋਂ ਮਾਪਿਆਂ ਤੇ ਭੈਣ ਭਣਵੀਏ ਨੂੰ ਪ੍ਰਤੀਤ ਹੋਇਆ ਕਿ ਹੁਣ ਨਾਨਕ ਇਕ ਸਫਲ ਜਗਿਆਸੂ ਬਣ ਸਕੇਗਾ ਨਾਲ ਹੀ ਨਾਨਕ ਜੀ ਦੀ ਉਮਰ ਅਠਾਰਾਂ ਸਾਲ ਹੋ ਗਈ । ਇਸ ਲਈ ਉਸ ਦੇ ਵਿਆਹ ਦੀਆਂ ਵਿਉਂਤਾਂ ਬਨਾਉਣ ਲੱਗੇ । ਸੋ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਦੀ ਧੀ ਸੁਲਖਣੀ ਨਾਲ ਕਰ ਦਿੱਤਾ ਗਿਆ । ਗੁਰੂ ਨਾਨਕ ਨੇ ਇਸ ਪ੍ਰਕਾਰ ਸੁਲਤਾਨਪੁਰ ਵਿਚ ਲਗਭਗ ਦਸ ਸਾਲ ਇਕ ਆਦਰਸ਼ਕ ਗ੍ਰਹਿਸਥੀ ਜੀਵਨ ਬਤੀਤ ਕੀਤਾ । ‘ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਸਰਵੇਖਣ ‘ | ਸਰਕਾਰ ਨੇ ਪੰਜ ਸੌ ਸਾਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁਸਤਕ ਛਪਵਾਈ । ਇਸ ਵਿਚ ਇਵੇਂ ਲਿਖਿਆ ਹੈ “ ਗੁਰੂ ਨਾਨਕ ਦੇਵ ਜੀ ੧੪੮੪ ਈ . ਵਿਚ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਇਥੇ ੧੪੮੭ ਈ . ਨੂੰ ਉਨਾਂ ਦਾ ਵਿਆਹ ਬਟਾਲੇ ਦੇ ਮੂਲਚੰਦ ਖੱਤਰੀ ਦੀ ਸਪੁੱਤਰੀ ਸੁਲਖਣੀ ਜੀ ਨਾਲ ਹੋਇਆ ਤੇ ਸੁਲਖਣੀ ਜੀ ਆਪਣੇ ਪਤੀ ਦੇ ਘਰ ਆ ਗਈ । ਇਥੇ ਹੀ ਇਨ੍ਹਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ੧੪ ਸਾਲ ਸੁਲਤਾਨਪੁਰ ਲੋਧੀ ਵਿਚ ਹੀ ਬਿਤਾਏ । ਇਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ । ਡਾ . ਮਹਿੰਦਰ ਕੌਰ ਗਿੱਲ ਵੀ , “ ਗੁਰੂ ਮਹਿਲ ਗਾਥਾ ਵਿਚ ਇਸ ਤਰ੍ਹਾਂ ਲਿਖਿਆ ਹੈ ਕਿ “ ਇਕ ਦਿਨ ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸਿਆ । ਗੁਰਦਾਸਪੁਰ ਦੇ ਇਕ ਪਿੰਡ ਪਖੋਕੇ ਦਾ ਇਕ ਪਟਵਾਰੀ ਹੈ । ਜਿਸ ਦਾ ਨਾਂ ਹੈ ਮੂਲ ਚੰਦ , ਜੋ ਜਾਤ ਦਾ ਖੱਤਰੀ ਹੈ ਉਹ ਆਪਣੀ ਲੜਕੀ ਦਾ ਰਿਸ਼ਤਾ ਨਾਨਕ ਨਾਲ ਕਰਨ ਲਈ ਤਿਆਰ ਹੈ । ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਈ । ਇਹ ਖਬਰ ਉਸ ਨੇ ਤਲਵੰਡੀ ਆਪਣੇ ਮਾਪਿਆਂ ਨੂੰ ਭੇਜ ਦਿੱਤੀ । ਅਖੀਰ ਉਹ ਦਿਨ ਵੀ ਆ ਗਿਆ । ਬੀਬੀ ਨਾਨਕੀ ਜੀ ਦੇ ਵੀਰ ਦੀ ਕੁੜਮਾਈ ਹੋ ਗਈ । ਮਾਂ ਪਿਉ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਸ਼ਗਨ ਕੀਤੇ ਗਏ ਖੈਰਾਇਤ ਵੰਡੀ ਗਈ । ਬਰਾਤ ਬੜੇ ਉਤਸ਼ਾਹ ਨਾਲ ਬਟਾਲੇ ਗਈ । ਇਸ ਬਰਾਤ ਵਿਚ ਰਾਇ ਬੁਲਾਰ ਸੀ , ਨਵਾਬ ਦੌਲਤ ਖਾਂ ਲੋਧੀ ਵੀ ਸੀ ਸਜੇ ਘੋੜਿਆਂ ਨਾਲ ਸਜੀ ਬਰਾਤ ਦੀ ਸ਼ਾਨ ਅਨੋਖੀ ਸੀ ।
ਵਿਆਹ ਵੇਲੇ ਝਗੜਾ : ਆਮ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਹੋਰਾਂ ਬਰਾਤ ਵਿਚ , ਸਾਧ ਫਕੀਰ ਲਿਆਉਣ ਕਰਕੇ ਮੂਲ ਚੰਦ ਨੇ ਆਪਣੀ ਹੇਠੀ ਸਮਝ ਲਾੜੇ ਨੂੰ ਢਠੈਣ ਵਾਲੀ ਕੰਧ ਹੇਠ ਬਿਠਾ ਦਿੱਤਾ । ਪਰ ਨਵੀਨ ਖੋਜ ਅਨੁਸਾਰ ਗੱਲ ਇਹ ਨਹੀਂ ਸੀ । ਗੱਲ ਲਾਵਾਂ ਕਰਨ ਤੋਂ ਵਧੀ । ਉਦੋਂ ਸਮਾਜ ਵਿਚ ਬਾਹਮਨ ਦਾ ਗਲਬਾ ਸੀ ਜੋ ਗੱਲ ਉਹ ਕਰਦਾ ਸੀ ਉਹ ਰੱਬੀ ਹੁਕਮ ਸਮਝਿਆ ਜਾਂਦਾ ਸੀ । ਗੁਰੂ ਜੀ ਪੁਰਾਣੇ ਰਸਮ ਅਨੁਸਾਰ ਵੇਦੀ ਦੁਆਲੇ ਲਾਵਾਂ ਕਰਾਉਣ ਤੇ ਵੇਦੀ ਮੰਤਰ ਪੜ੍ਹਣ ਦੇ ਵਿਰੁੱਧ ਸੀ । ਗੁਰੂ ਜੀ ਪੁਰਾਣੀਆਂ ਰੀਤਾਂ ਦਾ ਖੰਡਣ ਕਰਕੇ ਸਮਾਜ ਵਿਚ ਸੁਧਾਰ ਲਿਆਉਣਾ ਚਾਹੁੰਦੇ ਸਨ । ਇਸ ਲਈ ਬਾਹਮਨ ਦੀਆਂ ਰੀਤਾਂ ਮੰਨਣ ਤੋਂ ਬਾਗੀ ਹੋ ਗਏ । ਮੂਲ ਚੰਦ ਬਾਹਮਨੀ ਗਲਬੇ ਹੇਠ ਸੀ । ਉਸ ਨੇ ਸੁਲਖਣੀ ਦਾ ਵਿਆਹ ਗੁਰੂ ਨਾਨਕ ਨਾਲੋਂ ਕਰਨੋਂ ਨਾਂਹ ਕਰਕੇ ਜੰਝ ਵਾਪਸ ਖਾਲੀ ਘੱਲਣ ਘਲਾਉਣ ਦੀ ਧਮਕੀ ਵੀ ਦਿੱਤੀ।ਗੱਲ ਹੋਰ ਵਧ ਗਈ ਉਥੇ ਇਕ ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਕਰਨ ਲਈ ਪੇਸ਼ਕਸ਼ ਕੀਤੀ । ਉਧਰ ਬ੍ਰਾਹਮਣਾਂ ਨੂੰ ਅੱਗੇ ਲਾ ਕੇ ਕਿ ਗੁਰੂ ਨਾਨਕ ਉਨਾਂ ( ਬ੍ਰਾਹਮਣਾਂ ) ਨਾਲ ਇਸ ਵਿਸ਼ੇ ਤੇ ਬਹਿਸ ਕਰ ਲਏ । ਜੇ ਜਿੱਤ ਜਾਏ ਤਾਂ ਨਵੇ ਤ੍ਰੀਕੇ ਅਨੁਸਾਰ ਵਿਆਹ ਹੋ ਜਾਵੇਗਾ । ਪਰ ਸਿਰਫ ਭੰਡਾਰੀ ਦੀ ਲੜਕੀ ਦੇ ਰਿਸ਼ਤੇ ਕਰਕੇ ਸੀ ਕਿ ਜੇ ਮੂਲ ਚੰਦ ਦੀ ਲੜਕੀ ਨਾਲ ਵਿਆਹ ਨਹੀਂ ਹੁੰਦਾ ਤਾਂ ਭੰਡਾਰੀ ਦੀ ਲੜਕੀ ਦਾ ਰਿਸ਼ਤਾ ਵੀ ਸਿਰੇ ਨਾ ਚੜੇ ਤੇ ਜੰਝ ਖਾਲੀ ਪਰਤੇ । ਇਸ ਸਾਜ਼ਸ਼ ਅਧੀਨ ਗੁਰੂ ਜੀ ਨੂੰ ਇਕ ਕੱਚੀ ਉਲਰੀ ਕੰਧ ਥੱਲੇ ਬਿਠਾਇਆ ਹੋਇਆ ਸੀ । ਉਤੋਂ ਮੀਂਹ ਵੀ ਪੈ ਰਿਹਾ ਹੈ । ਸਾਖੀ ਵਿਚ ਲਿਖਿਆ ਹੈ ਕਿ ਇਕ ਬੁਢੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ “ ਵੇਂ ਚੰਦ ਜਿਹੇ ਨੀਂਗਰਾ ! ਇਸ ਢਠੱਣ ਵਾਲੀ ਕੰਧ ਹੇਠੋਂ ਉਠ ਜਾ । ਵੀਰ ਇਹ ਡਿੱਗੀ ਕਿ ਡਿੱਗੀ । ” ਇਹ ਮਾਈ ਵੀ ਸਾਜ਼ਸ਼ ਦੀ ਕੰਨਸੋਂ ਸੁਣ ਕੇ ਆਈ ਹੋਵੇਗੀ । ਗੁਰੂ ਜੀ ਬਚਨ ਕੀਤਾ “ ਮਾਤਾ ! ਇਹ ਕੰਧ ਢੱਠਣ ਵਾਲੀ ਨਹੀਂ ਹੈ । ਇਹ ਜੁਗਾਂ ਜੁਗਾਂਤਰਾਂ ਤਾਈਂ ਏਵੇਂ ਰਹੇਗੀ । ਲੇਖਕ ਨੇ ਕਈ ਵਾਰ ਪਹਿਲਾਂ ਵੀ ਇਸ ਕੰਧ ਦੇ ਦਰਸ਼ਨ ਕੀਤੇ ਹਨ । ਪਰ ਹੁਣ ਇਸ ਨੂੰ ਸ਼ੀਸ਼ੇ ਵਿਚ ਮੱੜ ਕੇ ਸੁਰਖਿਅਤ ਕਰ ਲਿਆ ਗਿਆ ਹੈ । ਇਸ ਉਪਰ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ । ਇਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲਗਦਾ ਹੈ । ਮਾਤਾ ਸੁਲੱਖਣੀ ਜੀ ਦਾ ਵਿਆਹ ਬੜਾ ਸਾਦੀ ਰਸਮ ਨਾਲ ਕੀਤਾ ਗਿਆ । ਇਕ ਚੌਂਕੀ ਤੇ ਜਪੁ ਜੀ ਦੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ । ਨਾਲ ਹੀ ਸਤਿਨਾਮ ਦਾ ਜਾਪ ਕੀਤਾ । ਇਹ ਪਹਿਲਾਂ ਸਿੱਖ ਸਮਾਜ ਦਾ ਅਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਜਾਂਝੀਆਂ ਨੇ ਜਿਸ ਵਿਚ ਸਾਰੇ ਵਰਣਾਂ ਦੇ ਪ੍ਰਾਣੀਆਂ ਨੇ ਸ਼ਰਕਤ ਕੀਤੀ ਸੀ । ਇਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਇਸ ਤਰ੍ਹਾਂ ਸਮਾਜ ਵਿਚ ਨੀਚ ਸਮਝੇ ਜਾਂਦਿਆਂ ਨੂੰ ਇਕ ਪੰਗਤ ਵਿਚ ਬੈਠੇ ਤੱਕ ਮੂਲ ਚੰਦ ਤੇ ਬ੍ਰਾਹਮਣਾਂ ਨੂੰ ਇਹ ਗੱਲ ਚੁਭੀ ਤਾਂ ਹੋਵੇਗੀ । ਇਸ ਤਰ੍ਹਾਂ ਘਰਦਿਆਂ ਵਲੋਂ ਰੋਂਦਿਆਂ ਧੋਦਿਆਂ ਇਹ ਵਿਆਹ ਨੇਪਰੇ ਚੜ੍ਹ ਗਿਆ । ਵਿਆਹ ਪਿਛੋਂ ਸੁਲਖਣੀ ਜੀ ਨੂੰ ਤਲਵੰਡੀ ਦੀ ਥਾਂ ਸੁਲਤਾਨਪੁਰ ਹੀ ਲੈ ਆਂਦਾ ਗਿਆ ।
ਏਥੇ ਆ ਕੇ ਮਾਤਾ ਸੁਲੱਖਣੀ ਜੀ ਪਹਿਲਾਂ ਬੀਬੀ ਨਾਨਕੀ ਜੀ ਨੇ ਆਪਣੇ ਨਾਲ ਹੀ ਰੱਖਿਆ । ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇਕ ਵੱਖਰਾ ਖੁਲ੍ਹਾ ਮਕਾਨ ਤਿਆਰ ਕਰਾ ਦਿੱਤਾ ਸੀ । ਭੈਣ ਨੂੰ ਪਤਾ ਸੀ ਕਿ ਵੀਰ ਦੇ ਪ੍ਰਾਹੁਣਿਆਂ ਸਾਧਾਂ ਸੰਤਾਂ , ਪੀਰਾਂ , ਫਕੀਰਾਂ ਇਸ ਪਾਸ ਆਇਆ ਕਰਨਾ ਹੈ । ਸਤਿਸੰਗ ਵਿਚ ਚਹਿਲ , ਪਹਿਲ ਹੋਵੇਗੀ ਸੋ ਵਹਿੜਾ ਆਦਿ ਮੌਕਲਾ ਚਾਹੀਦਾ ਹੈ । ਡਾ . ਮਹਿੰਦਰ ਕੌਰ ਗਿੱਲ ਇਨ੍ਹਾਂ ਬਾਰੇ ਇਉਂ ਲਿਖਦੇ ਹਨ “ ਕੁਝ ਦਿਨ ਮਾਤਾ ਸੁਲਖਣੀ ਜੀ ਵੀ ਸੁਲਤਾਨਪੁਰ ਆ ਗਈ । ਬੇਬੇ ਜੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ । ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਾਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਹੀ ਮਨ ਵਿਚ ਬਲਿਹਾਰ ਜਾਂਦੇ ਕਿ ਉਸ ਦਾ ਵੀਰ ਗ੍ਰਹਿਸਥੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਭੈਣ ਨਾਨਕੀ ਸੁਲਤਾਨਪੁਰ ਗੁਰੂ ਜੀ ਨੂੰ ਸਾਧੂ ਸੰਤ ਫਕੀਰ ਮਿਲਣ ਆਉਂਦੇ ਸਤਿ ਸੰਗ ਹੁੰਦਾ ਰਹਿੰਦਾ । ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ । ਲੰਗਰ ਲੱਗਾ ਰਹਿੰਦਾ ਹਰ ਹੀਲਾ ਕਰ ਪਤੀ ਨੂੰ ਖੁਸ਼ ਕਰਦੀ।ਉਨਾਂ ਦੀ ਭਗਤੀ ਤੇ ਸਿਮਰਨ ਵਿਚ ਵੀ ਵਿਘਣ ਨਾ ਪੈਣ ਦਿੰਦੀ । ਏਥੇ ਹੀ ੧੪੮੯ ਈ . ਵਿਚ ਬਾਬਾ ਸ੍ਰੀ ਚੰਦ ਨੇ ਜਨਮ ਲਿਆ ਦੋ ਸਾਲ ਬਾਦ ਬਾਬਾ ਲਖਮੀ ਚੰਦ ਜੀ ਜਨਮੇ । ਮਾਤਾ ਜੀ ਤੇ ਭੂਆ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ । ਗੁਰੂ ਨਾਨਕ ਆਪ ਤਾਂ ਮੋਦੀਖਾਨੇ ਵਿਚ ਰੁਝੇ ਰਹਿੰਦੇ । ਗਰੀਬਾਂ ਨੂੰ ਤੇਰਾ ਤੇਰਾ ਤੇ ਅਟਕ ਤੋਲ ਉੱਲਟੀ ਜਾਂਦੇ । ਕਈ ਵਾਰ ਘਰੋਂ ਬਾਹਰ ਹੀ ਰਹਿ ਬਿਰਤੀ ਲਾ ਲੈਂਦੇ । ਘਰ ਨਾਂ ਆਉਂਦੇ । ਮਾਤਾ ਸੁਲੱਖਣੀ ਜੀ ਨੂੰ ਘੱਟ ਹੀ ਬੁਲਾਉਂਦੇ । ਭਾਈ ਵੀਰ ਸਿੰਘ ਜੀ ਇਕ ਥਾਂ ਲਿਖਦੇ ਹਨ ਕਿ ਇਕ ਵਾਰ ਉਨਾਂ ( ਮਾਤਾ ਸੁਲੱਖਣੀ ) ਦੀ ਮਾਂ ਚੰਦੋ ਰਾਣੀ ਨੇ ਬੇਬੇ ਨਾਨਕੀ ਜੀ ਨੂੰ ਆ ਅਲਾਂਭਾ ਦਿੱਤਾ । ਬੇਬੇ ਨਾਨਕੀ ਜੀ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ , ਮੇਰੇ ਵੀਰੇ ਨੇ ਸਾਰੇ ਸੁਖਾਂ ਦੇ ਸਾਮਾਨ ਕਰ ਦਿੱਤੇ ਹੋਏ ਹਨ । ਉਨਾਂ ਦਾ ਸੰਤ ਸੁਭਾਅ ਹੈ ਤੇ ਸੰਤ ਮਤੇ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਕਿ ਸੰਤ ਜਾਣ ਕੇ ਸ਼ਰਧਾਧਾਰ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ਏਸੇ ਤਰ੍ਹਾਂ ਇਕ ਝਗੜੇ ਬਾਰੇ ਡਾ . ਮਹਿੰਦਰ ਕੌਰ ਗਿੱਲ ਵੀ ਗੁਰੂ ਮਹਿਲ ਗਾਥਾ ਵਿਚ ਇਕ ਘਟਨਾ ਇਵੇਂ ਲਿਖੀ ਹੈ ਕਿ ਇਕ ਦਿਨ ਬੇਬੇ ਨਾਨਕੀ ਜੀ ਬੈਠੀ ਹੋਈ ਸੀ ਕਿ ਉਸ ਦੀ ਭਰਜਾਈ ਸੁਲਖਣੀ ਆਈ , ਨਾਲ ਉਸ ਦੀ ਮਾਂ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਕੇ ਲੜਨ ਲੱਗੀਆਂ ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਕਈ ਦਿਨ ਘਰ ਹੀ ਨਹੀਂ ਵੜਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ ਹੈ । ਚੁਪ ਕਰਕੇ ਬੈਠਾ ਰਹਿੰਦਾ ਹੈ । ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੈ । ਜੇ ਉਹ ਘਰ ਆ ਕੇ ਚੁੱਪ ਕਰ ਜਾਂਦਾ ਹੈ ਤਾਂ ਇਹ ਤਾਂ ਉਸ ਦੀ ( ਮੁਢਲੀ ) ਆਦਤ ਹੈ । ਉਹ ਮੰਦਾ ਤਾਂ ਨਹੀਂ ਬੋਲਦਾ , ਦੁਖੀ ਤਾਂ ਨਹੀਂ ਕਰਦਾ | ਲੋੜ ਦੀ ਥੁੜੇ ਤਾਂ ਨਹੀਂ ਆਣ ਦੇਂਦਾ । ਬੇਬੇ ਨਾਨਕੀ ਦੀ ਗੱਲ ਸੁਣ ਮਾਵਾਂ ਧੀਆਂ ਚੁਪ ਹੋ ਗਈਆਂ ਆਪਣੇ ਘਰ ਪਰਤ ਗਈਆਂ ।
੧੪੯੭ ਈ : ਵਿਚ ਗੁਰੂ ਨਾਨਕ ਦੇਵ ਇਸ਼ਨਾਨ ਕਰਨ ਗਏ ( ਕਾਲੀ ਵੇਈਂ ਵਿਚ ) ਡੁਬ ਗਏ ਪ੍ਰਤੀਤ ਹੋਏ । ਤਾਂ “ ਆਪ ( ਪੁਰਾਤਨ ਜਨਮ ਸਾਖੀ ਜਿਹੜੀ ੧੬੩੫ ਈ . ਵਿਚ ਗੁਰੂ ਹਰਿ ਗੋਬਿੰਦ ਸਾਹਿਬ ਵੇਲੇ ਲਿਖੀ ਗਈ ਹੈ ) ਨੂੰ ਪ੍ਰਮਾਤਮਾ ਨੇ ਆਪਣੇ ਪਾਸ ਸੱਦਿਆ ਤੇ ਇਕ ਅੰਮ੍ਰਿਤ ਦਾ ਪਿਆਲਾ ਆਪਣੇ ਵਲੋਂ ਦਿੱਤਾ । ਉਹ ਇਸ ਨੂੰ ਬੜੀ ਖੁਸ਼ੀ ਖੁਸ਼ੀ ਛਕ ਗਏ ਤਾਂ ਪ੍ਰਮਾਤਮਾ ਨੇ ਗੁਰੂ ਜੀ ਨੂੰ ਇਹ ਦੁਨਿਆਵੀਂ ਜਗਤ ਤਿਆਗ ਕੇ ਸੰਸਾਰ ਨੂੰ ਸਹੀ ਰਸਤੇ ਤੇ ਚਲ ਕੇ ਨੀਚਾਂ ਤੇ ਭੂਲੇ ਭਟਕੇ ਸਮਾਜ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ । ਜਦੋਂ ਗੁਰੂ ਜੀ ਤਿੰਨ ਦਿਨ ਬਾਅਦ ਵਾਪਿਸ ਪਰਤੇ ਤਾਂ ਆਉਂਦੇ ਹੀ ਆਪਣੇ ਧੰਦੇ ਮੋਦੀਖਾਨੇ ਨੂੰ ਛੱਡ ਦਿੱਤਾ ਹਿਸਾਬ ਕੀਤਾ । ਗੁਰੂ ਜੀ ਦੀ ਰਕਮ ਦੌਲਤ ਖਾਂ ਵੱਲ ਵਧੀ ਤਾਂ ਉਸ ਨੇ ਕਿਹਾ ਕਿ ਰਕਮ ਜੋ ਬਚਦੀ ਹੈ ਇਹ ਲਈ ਜਾ ਤੇਰੇ ਪ੍ਰਵਾਰ ਦੇ ਕੰਮ ਆਵੇਗੀ । ਗੁਰੂ ਜੀ ਉਤਰ ਦਿੱਤਾ ਕਿ ਇਹ ਰਕਮ ਗਰੀਬਾਂ ਵਿਚ ਵੰਡ ਦਿਉ । ( ਪਰਵਦਗਾਰ ) ਅਕਾਲ ਪੁਰਖ ਮੇਰੇ ਪ੍ਰਵਾਰ ਨੂੰ ਆਪੇ ਪਾਲੇਗਾ । ਲੋਕਾਈ ਨੂੰ ਸੋਧਣ ਲਈ ਜਦੋਂ ਗੁਰੂ ਨਾਨਕ ਅਕਾਲ ਪੁਰਖ ਦਾ ਹੁਕਮ ਮੰਨ ਕੇ ਤੁਰੇ ਤਾਂ ਪਹਿਲਾਂ ਸਮਸਾਨ ਘਾਟ ਵਿਚ ਵਾਸਾ ਕਰ ਲਿਆ ਤੇ ਫਿਰ ਗੁਰੂ ਜੀ ਦੇ ਘਰ ਬਾਰ ਛੱਡਣ ਦਾ ਇਸਦੇ ਮਾਪਿਆਂ , ਸਹੁਰਿਆਂ ਨੂੰ ਪਤਾ ਲੱਗਾ ਤੇ ਸੁਲਤਾਨਪੁਰ ਆ ਕੇ ਸਮਝਾਉਣ ਲੱਗੇ । ਬੇਬੇ ਨਾਨਕੀ ਜੀ ਦੇ ਨੈਣ ਭਰ ਆਏ । ਸਾਰੇ ਅੰਗਾਂ ਸ਼ਾਕਾਂ ਸਮਝਾਇਆ ਕਿ ਤੇਰੇ ਬੁੱਢੇ ਮਾਂ ਪਿਉ , ਬਾਲ ਬੱਚੇ ਕਿੱਥੇ ਜਾਣ ਤਾਂ ਪ੍ਰੋ . ਕਰਤਾਰ ਸਿੰਘ ਗੁਰੂ ਨਾਨਕ ਦੇਵਾ ” ਪੰਨਾ ੭੪ ਤੇ ਲਿਖਿਆ ਹੈ ਕਿ ਗੁਰੂ ਜੀ ਇਉਂ ਉਤਰ ਦਿੱਤਾ “ ਮੈਂ ਜਾਣਦਾ ਹਾਂ ਕਿ ਮੇਰੇ ਬੁੱਢੇ ਮਾਂ ਪਿਉ ਪ੍ਰਤੀ ਕੀ ਫਰਜ਼ ਹਨ । ਪਰ ਇਕ ਹੋਰ ਪਿਤਾ ਉਪਰ ਭੀ ਹੈ ਜਿਹੜਾ ਸਾਡੇ ਸਾਰਿਆਂ ਦਾ ਪਿਤਾ ਹੈ । ਉਸ ਦਾ ਹੁਕਮ ਹੈ ਘਰ ਛੱਡ ਬਾਹਰ ਨਿਕਲ ਜਾ , ਸੜ ਰਹੇ ਜਗਤ ਤੇ ਦੁਖੀ ਸੰਸਾਰ ਨੂੰ ਠੰਡ ਤੇ ਆਰਾਮ ਪੁਚਾ । ਇਹ ਇਲਾਹੀ ਸੱਦਾ ਹੈ ਇਹ ਇਤਨਾ ਬਲਵਾਨ ਤੇ ਜ਼ਰੂਰੀ ਹੈ ਕਿ ਮੇਰੇ ਲਈ ਟਾਲਣਾ ਅਸੰਭਵ ਹੈ । ਜਿਸ ਨੇ ਮੈਨੂੰ ਇਸ ਉਦੇਸ਼ ਲਈ ਭੇਜਿਆ ਹੈ ਉਹ ਹੀ ਤੁਹਾਡੀ ਬੁਢਾਪੇ ਵਿਚ ਸਹਾਇਤਾ ਕਰੇਗਾ । ਉਸ ( ਪ੍ਰਭੂ ) ਤੇ ਵਿਸ਼ਵਾਸ਼ ਧਾਰੋ । ਮੈਨੂੰ ਆਗਿਆ ਦਿਉ ਮੈਨੂੰ ਆਪਣੀ ਅਸ਼ੀਰਵਾਦ ਦੇ ਕੇ ਨਿਵਾਜੋ ਤਾਂ ਕਿ ਮੈਂ ਆਪਣੇ ਉਦੇਸ਼ ਵਿਚ ਸਫਲ ਹੋਵਾਂ । ‘ ‘ ਮਾਪਿਆਂ ਅੱਗੇ ਹੋ ਭਰਿਆਂ ਨੈਣਾਂ ਵਿਚ ਪਿਆਰ ਦੇਦਿਆਂ ‘ ਚੰਗਾ ਪ੍ਰਮਾਤਮਾ ਭਲੀ ਕਰੇਗਾ । ਕਿਹਾ । ਫਿਰ ਗੁਰੂ ਜੀ ਆਪਣੇ ਸੌਹਰੇ ਮੂਲ ਚੰਦ ਤੇ ਸੱਸ ਚੰਦੋ ਰਾਣੀ ਵੱਲ ਹੋ ਕੇ ਕਿਹਾ “ ਇਹ ਮਨੁੱਖ ਨਹੀਂ ਜਿਹੜਾ ਬੱਚਿਆਂ ਨੂੰ ਧਰਤੀ ਤੇ ਲਿਆਉਂਦਾ ਹੈ । ਇਹ ਉਸ ਪ੍ਰਦਗਾਰ ਦੇ ਭੇਜੇ ਇਸ ਸੰਸਾਰ ਵਿਚ ਆਉਂਦੇ ਹਨ । ਅਸੀਂ ਏਥੇ ਉਸ ਦੀ ਰਜ਼ਾ ਵਿਚ ਰਹਿਣਾ ਹੁੰਦਾ ਹੈ । ਆਪਣੇ ਦੋਹਤਿਆਂ ਤੇ ਲੜਕੀ ਦਾ ਕੋਈ ਫਿਕਰ ਨਾ ਕਰੋ । ਪ੍ਰਭੂ ਜਿਸ ਦੇ ਇਹ ਬੱਚੇ ਹਨ ਇਨ੍ਹਾਂ ਦਾ ਖਿਆਲ ਰੱਖੇਗਾ । ਹੋਰ ਥਾਵਾਂ ਦੇ ਰੁਲ ਰਹੇ ਅਕਾਲ ਪੁਰਖ ਦਾ ਬੱਚਿਆਂ ਦੀ ਰਾਖੀ ਤੇ ਸੇਵਾ ਦਾ ਸੱਦਾ ਆ ਗਿਆ ਹੈ । ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਫਿਕਰ ਨਾ ਕਰੋ ਸਗੋਂ ਮੈਨੂੰ – ਆਪਣੀ ਅਸ਼ੀਰਵਾਦ ਦਿਓ । ਉਹ ਦੋਵੇਂ ਇਹ ਉਤਰ ਸੁਣ ਸ਼ਾਂਤ ਹੋ ਗਏ ।
ਹੁਣ ਗੁਰੂ ਜੀ ਅੱਗੇ ਹੋ ਕੇ ਮਾਤਾ ਸੁਲਖਣੀ ਨੂੰ ਮੁਖਾਤਿਬ ਹੋ ਕੇ ਬਚਨ ਕਰਨ ਲੱਗੇ ਕਿ ਉਹ ਪ੍ਰਮੇਸ਼ਵਰ ਦੀਏ । ਹੌਸਲਾ ਧਾਰ ਮੇਰਾ ਫਰਜ ਪੂਰਾ ਹੋ ਗਿਆ ਹੈ । ਜਿਸ ( ਪ੍ਰਭੂ ) ਨੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਛੱਡਣ ਲਈ ਮਜ਼ਬੂਰ ਕੀਤਾ । ਤੁਹਾਡਾ ਧਿਆਨ ਰੱਖੇਗਾ । ਤੇਰੀ ਸ਼ਰਧਾ ਤੇ ਪਿਆਰ ਮੇਰੇ ਲਈ ਮਹਾਨ ਹੈ।ਤੇਰੀ ਕੁਰਬਾਨੀ ਵੀ ਮਹਾਨ ਹੈ । ਪਰ ਯਾਦ ਰੱਖ ਪ੍ਰਮਾਤਮਾ ਤੈਨੂੰ ਇਸ ਦਾ ਫਲ ਵੀ ਮਹਾਨ ਬਖਸ਼ੇਗਾ ।ਉਹ ਤੇਰੇ ਪੁੱਤਰਾਂ ਤੇ ਤੇਰੇ ਅੰਗ ਸੰਗ ਰਹੇ । ਮੈਂ ਆਪਣੇ ਪਿਤਾ ( ਪ੍ਰਭੂ ) ਦੇ ਧੀਆਂ ਪੁੱਤਰਾਂ ਦਾ ਪਾਪਾਂ ਤੇ ਕਲੇਸ਼ਾਂ ਤੋਂ ਜ਼ਰੂਰ ਛੁਟਕਾਰਾ ਕਰਾਉਣਾ ਹੈ । ਮੈਨੂੰ ਸਾਰੇ ਖੁਸ਼ੀ ਖੁਸ਼ੀ ਅਲਵਿਦਾ ਕਰੋ । ਇਹ ਗੱਲਾਂ ਸੁਣ ਮਾਤਾ ਸੁਲੱਖਣੀ ਜੀ ਨੇ ਨੀਵੀਂ ਪਾ ਲਈ । ਤੇ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਦੀ ਹਾਂ ਕਰ ਦਿੱਤੀ । ਤੇ ਮੱਥੇ ਵੱਟ ਨਾ ਪਾਇਆ । ਹੁਣ ਗੁਰੂ ਜੀ ਦੋਵਾਂ ਬੱਚਿਆਂ ਨੂੰ ਆਪਣੀ ਬਾਹਾਂ ਵਿਚ ਘੁਟ ਲਿਆ ਫਿਰ ਵਾਰੀ ਵਾਰੀ ਦੋਹਾਂ ਨੂੰ ਚੁੱਕ ਕੇ ਗਲ ਲਾਇਆ ਉਨਾਂ ਦੇ ਮੁਖੜੇ ਚੁੰਮੇ ਤੇ ਪਿਆਰ ਕੀਤਾ ਤੇ ਫਿਰ ਸਿਰ ਤੇ ਪਿਆਰ ਦੇ ਮੁਸਕਰਾਉਂਦਿਆਂ ਮਾਤਾ ਸੁਲੱਖਣੀ ਜੀ ਦੇ ਹਵਾਲੇ ਕਰ ਦਿੱਤਾ । ਇਸ ਤਰ੍ਹਾਂ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਮਾਤਾ ਸੁਲੱਖਣੀ ਜੀ ਪ੍ਰਭੂ ਦੇ ਭਾਣੇ ਵਿਚ ਰਹਿ ਕੇ ਆਪਣੀ ਗੁਰੂ ਜੀ ਦੇ ਅੰਤਮ ਉਪਦੇਸ਼ ਵਲ ਧਿਆਨ ਰੱਖਦੇ ਕਿ “ ਗੁਰੂ ਜੀ ਤਾਂ ਦੁਖੀਆਂ ਦਾ ਛੁਟਕਾਰਾ ਕਰਾਉਣ ਗਏ ਹੋਏ ਹਨ ਪਤਾ ਨਹੀਂ ਕਿ ਲੋਕੀਂ ਕਿੰਨੇ ਕੁ ਦੁਖੀ ਹਨ । ਕੁਝ ਚਿਰ ਮਾਤਾ ਸੁਲੱਖਣੀ ਜੀ ਬੀਬੀ ਨਾਨਕੀ ਜੀ ਪਾਸ ਰਹੇ । ਫਿਰ ਪਿਤਾ ਕਾਲੂ ਚੰਦ ਜੀ ਇਨਾਂ ਨੂੰ ਆਪਣੇ ਪਾਸ ਤਲਵੰਡੀ ਲੈ ਆਂਦਾ । ਪਰ ਬਾਬਾ ਸ੍ਰੀ ਚੰਦ ਨੂੰ ਬੀਬੀ ਜੀ ਪਾਸ ਰਹਿਣ ਦਿੱਤਾ । ਪਿੰਡ ਆ ਕੇ ਮਾਤਾ ਸੁਲੱਖਣੀ ਜੀ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਦੀ ਸੇਵਾ ਵਿਚ ਜੁਟ ਗਏ । ਇਹ ਵੀ ਪ੍ਰਵਾਰ ਇਕੱਠੇ ਹੋ ਜਾਣ ਕਰਕੇ ਬੜੇ ਖੁਸ਼ ਹੋਏ । ਪਹਿਲੀ ਉਦਾਸੀ ਬਾਦ ਗੁਰੂ ਜੀ ਪਹਿਲਾਂ ਭੈਣ ਨਾਨਕੀ ਜੀ ਪਾਸ ਆਏ । ਏਥੇ ਕੁਦਰਤੀ ਸਾਰਾ ਪ੍ਰਵਾਰ ਇਕੱਠਾ ਹੋਇਆ ਪਿਆ ਸੀ । ਇਥੇ ਗੁਰੂ ਜੀ ਪ੍ਰਵਾਰ ਲੈ ਤਲਵੰਡੀ ਚਲੇ ਗਏ । ਫਿਰ ਆਪਣੇ ਸਹੁਰਿਆਂ ਨੂੰ ਮਿਲਣ ਗਏ।ਉਥੇ ਅਜਿੱਤੇ ਰੰਧਾਵਾ ਦੇ ਬਾਗ ਵਿਚ ਜਾ ਡੇਰੇ ਲਾਏ । ( ਅਜਿੱਤਾ ਰੰਧਾਵਾ ਚੌਧਰੀ ਵੀ ਗੁਰੂ ਦਾ ਅਨਿਨ ਸਿੱਖ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ ) ਏਥੇ ਹੀ ਆਪਣੇ ਸੱਸ ਸੌਹਰੇ ਨੂੰ ਸੱਦ ਭੇਜਿਆ । ਏਥੇ ਬੈਠ ਅਜਿੱਤੇ ਰੰਧਾਵੇ ਨਾਲ ਵਿਉਂਤ ਤੇ ਸਲਾਹ ਕਰਕੇ ਇਕ ਨਵਾਂ ਪਿੰਡ ਵਸਾਉਣ ਦੀ ਵਿਚਾਰ ਬਣਾਈ ।
ਰਾਵੀ ਦੇ ਪਾਰ ਕਰਤਾਰਪੁਰ ( ਪ੍ਰਭੂ ਦਾ ਪਿੰਡ ) ਨਾਂ ਦਾ ਪਿੰਡ ਵਸਾ ਲਿਆ ਗਿਆ । ਮਾਤਾ ਸੁਲੱਖਣੀ ਜੀ ਤੇ ਬੱਚਿਆਂ ਨੂੰ ਵੀ ਏਥੇ ਸੱਦ ਲਿਆ । ਗੁਰੂ ਜੀ ਦੇ ਏਥੇ ਸੁਣ ਸੰਗਤ ਇਥੇ ਆਉਣਾ ਸ਼ੁਰੂ ਕਰ ਦਿੱਤਾ ਲੰਗਰ ਚਾਲੂ ਹੋ ਗਿਆ । ਮਾਤਾ ਸੁਲੱਖਣੀ ਜੀ ਹੰਸੂ ਹੰਸੂ ਕਰਦੇ ਖਿੜੇ ਮੱਥੇ ਲੰਗਰ ਦੀ ਸੇਵਾ ਕਰਦੇ ਨਾ ਥਕਦੇ । ਫਿਰ ਦੂਸਰੀਆਂ ਉਦਾਸੀਆਂ ਖਤਮ ਕਰ ਕੇ ਹੀ ਏਥੇ ਰਹਿਣ ਲੱਗ ਪਏ । ਇਥੇ ਰਹਿ ਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ” ਕਿਰਤ ਕਰੋ , ਨਾਮ ਜਪੋ ਤੇ ਵੰਡ ਕੇ ਛਕੋ । ” ਸਾਂਝੀ ਖੇਤੀ ਹੋਣ ਲੱਗੀ ਗੁਰੂ ਜੀ ਆਪ ਵਾਹੀ ਕਰਨ ਲੱਗੇ ਸੰਗਤ ਨੂੰ ਕੰਮ ਕਰਦਿਆਂ ਨਾਮ ਜਪਣ ਦੀ ਪਿਰਤ ਪਾਈ।ਹੱਥ ਕਾਰ ਵਲ ਮਨ ਯਾਰ ( ਪ੍ਰਭੂ ) ਵੱਲ ਦਾ ਉਪਦੇਸ਼ ਦਿੱਤਾ । ਹਰ ਇਕ ਨੂੰ ਕੰਮ ਕਰਨ ਤੋਂ ਬਾਅਦ ਬਿਨਾਂ ਜਾਤ ਪਾਤ ਦੇ ਭਿੰਨ ਭੇਤ ਦੇ ਇਕੋ ਪੰਗਤ ਵਿਚ ਇਕੋ ਜਿਹਾ ਖਾਣਾ ਮਿਲਣ ਲੱਗਾ । ਇਸ ਲੰਗਰ ਦਾ ਸਾਰਾ ਪ੍ਰਬੰਧ ਮਾਤਾ ਸੁਲੱਖਣੀ ਜੀ ਆਪਣੀ ਹੱਥੀਂ ਕਰਦੇ । ਆਪਣੀ ਹੱਥੀਂ ਆਟਾ ਚੱਕੀਆਂ ਤੇ ਪੀਹਣਾ ਪੈਂਦਾ ਸੀ । ਗੁਰੂ ਜੀ ਹੋਰਾਂ ਹੱਥੀਂ ਕਿਰਤ ਕਰਨ ਨੂੰ ਵਡਿਆਇਆ । ਏਥੇ ਹੀ ਪਹਿਲੀ ਵਾਰ ਭਾਈ ਲਹਿਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਜਦੋਂ ਦੇਵੀ ਦੇ ਦਰਸ਼ਨ ਕਰਨ ਗਏ ਸਨ ਤੇ ਏਥੇ ਹੀ ਰਹਿ ਪਏ । ਫਿਰ ਜਦੋਂ ਆਏ ਤੇ ਬੜੇ ਸੁੰਦਰ ਕਪੜੇ ਪਹਿਣੇ ਗੁਰੂ ਜੀ ਦੇ ਖੇਤਾਂ ਵਿਚ ਦਰਸ਼ਨ ਕਰਨ ਗਏ।ਤਾਂ ਘਰ ਆਉਣ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਲਿਬੜੇ ਘਾਹ ਦੀ ਪੰਡ ਸਿਰ ਤੇ ਚੁੱਕਾ ਵਾਪਸ ਪਿੰਡ ਵੱਲ ਤੋਰਿਆ । ਰਾਹ ਵਿਚ ਚਿੱਕੜ ਵਾਲਾ ਪਾਣੀ ਚੋ ਕੇ ਭਾਈ ਲਹਿਣਾ ਜੀ ਦੇ ਸੁੰਦਰ ਕੀਮਤੀ ਬਸਤਰ ਤੇ ਮੁਖੜਾ ਲਿੱਬੜ ਗਿਆ । ਘਰ ਆਉਣ ਤੇ ਮਾਤਾ ਸੁਲਖਣੀ ਜੀ ਇਨਾਂ ਦੀ ਇਹ ਦਸ਼ਾ ਵੇਖ ਕੇ ਰਹਿ ਨਾ ਸਕੀ ਤੇ ਗੁਰੂ ਜੀ ਨੂੰ ਆਉਂਦਿਆਂ ਕਿਹਾ ਕਿ “ ਇਸ ਤਰ੍ਹਾਂ ਨਵੀਂ ਆਈ ਸੰਗਤ ਕੇ ਕਪੜੇ ਖਰਾਬ ਨਹੀਂ ਕਰੀਦੇ । ‘ ਪਰ ਗੁਰੂ ਜੀ ਅੱਗੋਂ ਮਾਤਾ ਸੁਲਖਣੀ ਨੂੰ ਕਿਹਾ ਪ੍ਰਮੇਸ਼ਵਰ ਦੀਏ ! ਇਸ ਨੇ ਲਿਬੜੀ ਪੰਡ ਨਹੀਂ ਉਠਾਈ ਇਸ ਨੇ ਦੁਖੀ ਲੋਕਾਂ ਦੇ ਭਾਰ ਦੀ ਪੰਡ ਸਿਰ ਤੇ ਚੁੱਕੀ ਹੈ । ਇਹ ਚਿੱਕੜ ਦੇ ਛਿੱਟੇ ਮੁਖੜੇ ਤੇ ਕਪੜਿਆਂ ਤੇ ਨਹੀਂ ਹਨ ਇਹ ਤਾਂ ਕੇਸਰ ਦੇ ਛਿੱਟੇ ਹਨ । ਜਿਹੜੇ ਅਕਾਲ ਪੁਰਖ ਨੇ ਇਸ ਨੂੰ ਦੀਨ ਦੁਨੀ ਦੇ ਦੁਖਾਂ ਨੂੰ ਹਰਨ ਲਈ ਚੁਣਕੇ ਇਸ ਤੇ ਮਾਰੇ ਹਨ । ਗੁਰੂ ਜੀ ਨੇ ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲੱਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲਖਮੀ ਚੰਦ ਕਰਦਾ । ਮਾਤਾ ਸੁਲੱਖਣੀ ਜੀ ਗੁਰੂ ਜੀ ਪਿਛੋਂ ਸੰਗਤ ਵਿਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤਿ ਸੰਗ ਕਰਦੇ ਕੀਰਤਨ ਹੁੰਦਾ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲ ਬਾਅਦ ਮਾਤਾ ਸੁਲੱਖਣੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿਚ ਸੱਚ ਖੰਡ ਵਾਸ ਕਰ ਗਏ।ਇਨਾਂ ਦਾ ਸਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਢੇ ਕੀਤਾ ਗਿਆ । ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਵਿਛੋੜੇ ਝਲ ਕਦੀ ਮਾਪਿਆਂ ( ਪਿਤਾ ਕੁਲੂ ਜੀ ਤੇ ਮਾਤਾ ਤ੍ਰਿਪਤਾ ) ਦੇ ਸਾਹਮਣੇ ਨਹੀਂ ਉਭਾਸਰੇ । ਸਗੋਂ ਉਨ੍ਹਾਂ ਨੂੰ ਹੌਸਲਾ ਦੇਂਦੇ ਤੇ ਸੰਗਤਾਂ ਦੀ ਸੇਵਾ ਕਰਦੇ ਥਕਦੇ ਨਾ | ਅੰਤ ਵਿਚ ਡਾ ਰਤਨ ਸਿੰਘ ਜੱਗੀ ਦੇ ਮਾਤਾ ਸੁਲਖਣੀ ਬਾਰੇ ਵਿਚਾਰ ਦੱਸਦੇ ਹਾਂ ਉਹ ਲਿਖਦੇ ਹਨ ਕਿ “ ਇਸ ਯੁਗ ਪੁਰਸ਼ ( ਗੁਰੂ ਨਾਨਕ ਦੇਵ ਜੀ ) ਦੀ ਸੁਪਤਨੀ ਸੁਲਖਣੀ ਵੀ ਸ਼ੁਰੂ ਵਿਚ ਗੁਰੂ ਨਾਨਕ ਦੇਵ ਦਾ ਰਾਹ ਰੋਕਣ ਲਈ ਪ੍ਰਵਾਰਿਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਂਦੀ । ਪਰ ਆਖਰ ਉਸ ਨੇ ਸਥਿਤੀਆਂ ਨਾਲ ਸਮਝੌਤਾ ਕਰ ਹੀ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ । ਮਾਤਾ ਸੁਲਖਣੀ ਸਿੱਖ ਇਤਿਹਾਸ ਦਾ ਉਪੇਖਿਅਤ ਚਰਿਤ੍ਰ ਹੈ ਜਿਸ ਨੇ ਆਪਣੀਆਂ ਖੁਸ਼ੀਆਂ , ਆਪਣਾ ਸੁਖ , ਆਪਣਾ ਸਰਵ ਹੋਮ ਕਰ ਦਿੱਤਾ । ਪਰ ਇਕ ਪਤੀ ਬਰਤਾ ਗੁਰੂ ਜੀ ਦੀ ਕਾਰਜ ਸਿੱਧੀ ਵਿਚ ਰੋੜਾ ਨਾ ਬਣੀ । ਸੋ ਮਾਤਾ ਸੁਲੱਖਣੀ ਜੀ ਦਾ ਯੋਗਦਾਨ ਸਿੱਖੀ ਲਈ ਮਹਾਨ ਹੈ।ਜਿਸ ਨੇ ਆਪਣੇ ਪਤੀ ਨਾਲ ਪੂਰੀ ਮਿਲਵਰਤਣ ਦੇ ਸਿੱਖੀ ਪੌਦੇ ਨੂੰ ਪੂਰੇ ਧਿਆਨ ਨਾਲ ਗੁਰੂ ਜੀ ਦੇ ਉਪਦੇਸ਼ਾਂ ਅਨੁਸਾਰ ਪਾਲਦੀ ਰਹੀ ਤੇ ਇਸ ਨੂੰ ਠੰਡ ਤੇ ਧੁੱਪ ਦੀ ਗਰਮੀ ਤੋਂ ਬਚਾਉਂਦੀ ਰਹੀ ਤੇ ਬੱਚਿਆਂ ਵਾਂਗ ਪਿਆਰਦੀ ਸੰਭਾਲ ਕਰਦੀ ਰਹੀ।ਤੇ ਇਹ ਪੌਦਾ ਫਿਰ ਮਾਤਾ ਖੀਵੀ ਜੀ ਦੇ ਹਵਾਲੇ ਕਰ ਦਿੱਤਾ ।
ਜੋਰਾਵਰ ਸਿੰਘ ਤਰਸਿੱਕਾ।

ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਕਿ ਸੰਸਦ ਭਵਨ ਦੇ ਨਜ਼ਦੀਕ ਸਥਿਤ ਹੈ | ਇਹ ਗੁਰਦੁਆਰਾ ਸੰਨ 1783 ਈ: ਵਿਚ ਸਿੱਖ ਸੈਨਾ ਦੇ ਮੁਖੀ ਆਗੂ ਸ: ਬਘੇਲ ਸਿੰਘ ਵਲੋਂ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਬਣਵਾਇਆ ਗਿਆ | ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਹੁਕਮ ਦੇਣ ‘ਤੇ 11 ਨਵੰਬਰ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਲਾਦ ਜਲਾਲਦੀਪ ਨੇ ਆਪਣੀ ਤਲਵਾਰ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਵੱਖਰਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਨਾਲ ਹੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਦੇਹ ਦੇ ਚਾਰ ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਔਰੰਗਜ਼ੇਬ ਦੇ ਹੁਕਮ ਦੇਣ ਤੋਂ ਬਾਅਦ ਹਨੇਰਾ ਪੈ ਚੁੱਕਿਆ ਸੀ, ਜਿਸ ਕਰਕੇ ਔਰੰਗਜ਼ੇਬ ਦੇ ਦਿੱਤੇ ਹੁਕਮ ਦੀ ਪਾਲਣਾ ਨਹੀਂ ਹੋ ਸਕੀ | ਹਨੇਰੇ ਦਾ ਲਾਭ ਉਠਾਉਂਦੇ ਹੋਏ ਭਾਈ ਜੈਤਾ, ਭਾਈ ਤੁਲਸੀ, ਭਾਈ ਊਦਾ ਅਤੇ ਭਾਈ ਨਾਨੂ ਰਾਮ ਨੇ ਆਪਸ ਵਿਚ ਮਿਲ ਕੇ ਇਕ ਵਿਉਂਤ ਬਣਾ ਲਈ ਅਤੇ ਉਸੇ ਸਮੇਂ ਭਾਈ ਜੈਤਾ ਇਕ ਟੋਕਰਾ ਕਿਤੋਂ ਲੈ ਆਇਆ ਅਤੇ ਉਸੇ ਟੋਕਰੇ ‘ਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੁਸ਼ੋਭਿਤ ਕਰਕੇ ਚੁੱਕ ਲਿਆਇਆ | ਇਸ ਤੋਂ ਇਲਾਵਾ ਦੂਸਰੇ ਪਾਸੇ ਰਾਏ ਵਣਜਾਰਾ ਆਪਣੇ ਪੁੱਤਰਾਂ ਭਾਈ ਨਿਗਾਹੀਆ, ਗੜੀ ਤੇ ਹੇਮਾ ਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਧੜ ਚੁੱਕ ਕੇ ਲੈ ਆਏ ਅਤੇ ਧੜ ਦਾ ਸੰਸਕਾਰ ਆਪਣੇ ਹੀ ਘਰ ਅੰਦਰ ਬੜੇ ਹੀ ਆਦਰ ਤੇ ਸਤਿਕਾਰ ਨਾਲ ਕਰ ਦਿੱਤਾ | ਇਸ ਥਾਂ ‘ਤੇ ਅੱਜ ਗੁਰਦੁਆਰਾ ਰਕਾਬਗੰਜ ਸਥਾਪਿਤ ਹੈ | ਦੱਸਿਆ ਜਾਂਦਾ ਹੈ ਕਿ ਪੁਰਾਣੇ ਰਾਏ ਸਿਨਾ ਪਿੰਡ (ਹੁਣ ਪੰਡਿਤ ਪੰਤ ਮਾਰਗ) ਦੇ ਨਜ਼ਦੀਕ ਗੁਰਦੁਆਰਾ ਰਕਾਬਗੰਜ ਸਥਿਤ ਹੈ | ਇਸ ਨੂੰ ਬਣਾਉਣ ਲਈ 12 ਸਾਲ ਦਾ ਸਮਾਂ ਉਸ ਸਮੇਂ ਲੱਗਿਆ ਸੀ | ਇਹ ਗੁਰਦੁਆਰਾ ਇਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜਿੱਥੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਵੀ ਸਥਿਤ ਹੈ | ਇਸ ਗੁਰਦੁਆਰਾ ਵਿਚ ਰੋਜ਼ਾਨਾ ਕਾਫ਼ੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਨਾਲ ਹੀ ਵਿਦੇਸ਼ੀ ਸ਼ਰਧਾਲੂਆਂ ਦਾ ਹਮੇਸ਼ਾ ਇੱਥੇ ਤਾਂਤਾ ਲੱਗਿਆ ਰਹਿੰਦਾ ਹੈ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੁੜੇ ਹੈਰੀਟੇਜ ਭਵਨਾਂ ਅਤੇ ਅਸਥਾਨਾਂ ਦਾ ਨਵੀਨੀਕਰਨ ਬਾਰੇ ਵੀ ਯੋਜਨਾ ਬਣਾਈ ਹੈ ਤਾਂ ਕਿ ਅੱਜ ਦੀ ਰੋਜ਼ਾਨਾ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ | ਇਸ ਗੁਰਦੁਆਰੇ ਵਿਚ ਰੋਜ਼ਾਨਾ ਹਜ਼ਾਰਾਂ ਤੋਂ ਜ਼ਿਆਦਾ ਲੋਕਾਂ ਨੂੰ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ | ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦੀ ਇਕ ਮਿਸਾਲ ਕਾਇਮ ਕੀਤੀ ਸੀ |

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਸਨ। ਪਹਿਲੇ ਗੁਰੂ ਨੇ ਜਿਲ੍ਹਾ ਗੁਜਰਾਂਵਾਲਾ ਵਿਖੇ ਐਮਨਾਬਾਦ ਦੀ ਮੰਜੀ ਦਾ ਮੁੱਖੀ ਭਾਈ ਲਾਲੋ, ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿਤਰਦਾਸ ਬ੍ਰਾਹਮਣ ਥਾਪਿਆ। ਤੀਜੇ ਗੁਰੂ ਅਮਰ ਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ। ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ ਵਿੱਚ ਵੰਡਿਆ ਹੋਇਆ ਸੀ। ਹਰ ਭਾਗ “ਮੰਜੀ” ਅਖਵਾਉਂਦਾ ਸੀ। ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਸਨ। ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਸੀ। ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚਲਦਾ ਸੀ। ਪੰਜਵੇ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਿਰਾਂ ਦੀ ਉਸਾਰੀ ਲਈ ਧਨ ਦੀ ਜਰੂਰਤ ਕਰਕੇ ਮੰਜੀਆਂ ਦੀ ਗਿਣਤੀ ਵਧਾ ਦਿਤੀ । ਇਹ ਦੇ ਮੁੱਖੀ ਨੂੰ ਮਸੰਦਾਂ ਕਿਹਾ ਗਿਆ। ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ।
ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁਢਲਾ ਰੂਪ ਤੇ ਇਤਿਹਾਸਕ ਵਿਕਾਸ ਮੁਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਅੱਲਗ ਅੱਲਗ ਸੰਗਤਾਂ ਦੇ ਮੋਢੀ ਸਿੱਖ ਗੁਰੂ ਨਾਨਕ ਦੇਵ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ।ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਦੀ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜਨਮ ਨੂੰ ਸਫਲਾ ਕਰਕੇ ਸਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ । ਗੁਰੂ ਨਾਨਕ ਦੇਵ ਜਿੱਥੇ – ਜਿੱਥੇ ਜਾਕੇ ਉਪਦੇਸ਼ ਕਰਦੇ , ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਨਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਅਸੰਤੁਸ਼ਟ ਸਨ । ਉਸ ਸਥਾਨ ਤੇ ਗੁਰੂ ਨਾਨਕ ਦੇਵ ‘ ਸੰਗਤ ਦੀ ਸਥਾਪਨਾ ਕਰ ਦਿੰਦੇ ਸਨ । ਇਸ ਦੀ ਗਵਾਹੀ ਭਾਈ ਗੁਰਦਾਸ ਨੇ ਭਰੀ ਹੈ । ਗੁਰੂ ਨਾਨਕ ‘ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ‘ ਮੰਜੀ ਦੀ ਬਖ਼ਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪਦੇ ਸਨ । ਭਾਈ ਸੇਵਾਦਾਸ ਅਨੁਸਾਰ ਇਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ।ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ।ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀਦੁਆਰਾ ਸਥਾਪਤ ਮੁੱਖ ਸੰਗਤਾਂ ਤੇ ਮੰਜੀਆਂ ਦਾ ਵੇਰਵਾ ਇਸ ਤਰ੍ਹਾਂ ਹੈ : ਸ਼ੇਖ ਸੱਜਣ ਦੱਖਣੀ ਪੱਛਮੀ ਪੰਜਾਬ ਵਿੱਚ । ਗੋਪਾਲਦਾਸ ਬਨਾਰਸ ਦੀ ਸੰਗਤ ਦਾ ਮੋਢੀ । ਭਾਈ ਲਾਲੋ ਉੱਤਰ ਦੀ ਸੰਗਤ ਦਾ ਮੋਢੀ । ਝੰਡਾਬਾਢੀ ਬੁਸ਼ਿਹਰ ਦੀ ਸੰਗਤ ਦਾ ਮੋਢੀ । ਬੁੱਢਣ ਸ਼ਾਹ ਕੀਰਤਪੁਰ ਵਿੱਚ । ਮਾਹੀ ਮਾਹੀਸਰ ਵਿੱਚ । ਕੁਲਯੁਗ ਜਗਨਨਾਥ ਪੁਰੀ ਵਿੱਚ । ਸਾਲਸ ਰਾਇ ਪਟਨਾ ਤੇ ਬਿਹਾਰ ਵਿੱਚ ਰਾਜਾ ਸ਼ਿਵਨਾਭ ਸ੍ਰੀ ਲੰਕਾ ਵਿੱਚ । ਭਾਈ ਗੁਰਦਾਸ ਜੀ ਦੀ 11 ਵੀਂ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਤੇ ‘ ਸੰਗਤਾਂ ਦੇ ਨਾਂ ਮਿਲਦੇ ਹਨ।ਕਸ਼ਮੀਰ , ਤਿੱਬਤ , ਰਾਮਪੁਰ , ਬੁਸ਼ਹਿਰ , ਦਿੱਲੀ , ਆਗਰਾ , ਉਜੈਨ , ਬਰਗਨਪੁਰ , ਢਾਕਾਆਦਿਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀਨੇ ਸੰਗਤਾਂ ਬਣਾਈਆਂ । ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ।ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ – ਅਲੱਗ ਸੰਗਤਾਂ ਕਾਇਮ ਕੀਤੀਆਂ।ਸੰਗਤ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼ ਦੇਸਾਂਤਰਾਂ ਵਿਚ ਗੁਰਦੁਆਰੇ ( ਜਿਹਨਾਂ ਨੂੰ ਉਸ ਸਮੇਂ ਧਰਮਸਾਲਾ ਕਿਹਾ ਜਾਂਦਾ ਸੀ ) ਬਣਾਏ।ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ , ਕਾਮਰੂਪ ( ਆਸਾਮ ) , ਚਿੱਟਾਗਾਂਗ ( ਬੰਗਾਲ ) , ਸੂਰਤ , ਪਟਨਾ ( ਬਿਹਾਰ ) , ਕਟਕ , ਨਾਨਕਮੱਤਾ ( ਯੂ ਪੀ ) ਖਟਮੰਡੂ , ਬਗਦਾਦ , ਕਾਬਲ ਤੇ ਜਲਾਲਾਬਾਦ , ਕੰਬੂ ਰਾਮੇਸਵਰਮ , ਕਜਲੀਬਲ , ਧੋਬੜੀ ( ਆਸਾਮ ) , ਹੈਦਰਾਬਾਦ ( ਦੱਖਣ ) ਸੰਗਲਾਦੀਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸਿੱਖ ਸੰਗਤਾਂ ਸਨ । ਸੰਗਤ ਦਾ ਮੁਢਲਾ ਸਰੂਪ ਤੇ ਕ੍ਰਿਆ : ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮਸਾਖੀਆਂ ਵਿੱਚ ਮਿਲਦੇ ਹਨ । ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਜੀਆਂ ਦੀ ਬਖਸ਼ਿਸ਼ ਕਰਕੇ ਸੰਗਤ ਦਾ ਮੁਖੀਆ ਥਾਪਦੇ ਸਨ ।
ਮੰਜੀਦਾਰ ਥਾਪਣ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਬੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ । ਸੰਗਤ ’ ਦੇ ਸਿੱਖਾਂ ਨੂੰ ਨਾਨਕ ਪੰਥੀ ’ ਵੀ ਕਿਹਾ ਜਾਂਦਾ ਸੀ । ਸੰਗਤ ਅਤੇ ਜਿਸ ਸਥਾਨ ਤੇ ਸੰਗਤ ਦਾ ਇਕੱਠ ਹੁੰਦਾ ਉਸ ਨੂੰ ਧਰਮਸਾਲ ਆਖਿਆ ਜਾਂਦਾ ਸੀ।ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸਾਲਾ ਦੀ ਵੀ ਸਥਾਪਨਾ ਕੀਤੀ।ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸਨ । ਸੰਗਤ ਦਾ ਮੁੱਖ ਉਦੇਸ਼ ਪਰਮਾਤਮਾ ਦੀ ਯਾਦ ਵਿਚ ਜੁੜਨਾ , ਕੀਰਤਨ ਕਰਨਾ ਤੇ ਗੁਰਬਾਣੀ ਪੜ੍ਹਨਾ ਸੀ । ਨਾਲਦੀ ਨਾਲ ਜ਼ਿੰਦਗੀ ਨਾਲ ਸੰਬਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾਂ ਹੁੰਦੀਆਂ ਸਨ । ਗੁਰਬਾਣੀ ਦਾ ਕੀਰਤਨ ਨੇਮ ਨਾਲ ਹੁੰਦਾ ਸੀ । ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ । ਇਸਲਈ ਸਿੱਖ ਖੁਸ਼ੀ – ਖੁਸ਼ੀ ਸੇਵਾ ਕਰਦੇ ਸਨ । ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਨਾਲ ਦਿਨ ਰਾਤ ਚਲਦਾ ਸੀ । ਸੰਗਤਾਂ ਵਿੱਚ ਸ਼ਾਮਲ ਲੋਕਾਂ ਲਈ ਕਿਰਤ ਕਰਨਾ ਲਾਜ਼ਮੀ ਐਲਾਨਿਆ ਗਿਆ । ਜਿਸ ਨਾਲ ਕਿ ਸਿੱਖਾਂ ਦੀ ਆਪਣੀ ਕਮਾਈ ਦੇ ਕੁੱਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ । ” ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ । ਸੰਗਤਾਂ ਵਿੱਚ ਲੋਕਾਂ ਦੀ ਸਮੂਲੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ । ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਤ ਹੋਈਆਂ । ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ । ਗੁਰੂ ਦਾ ਸਮਾਵੇਸ਼ ਸ਼ਬਦ ( ਬਾਣੀ ) ਦੇ ਰੂਪ ਵਿੱਚ ਹੋਇਆ।ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ।ਜਾਤ ਜਾਂ ਧਰਮ ਸੰਗਤ ਦੀ ਸ਼ਮੂਲੀਅਤ ਵਿਚ ਆੜੇ ਨਹੀਂ ਆਉਂਦੀ ਸੀ । ਹਰ ਜਾਤੀ , ਮਜ਼ਬ , ਕਿੱਤੇ ਤੇ ਰੁਤਬੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਸਨ।ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ।ਸੰਗਤ ਦੀ ਰਚਨਾ ਵਿੱਚ ਪਰਮਾਤਮਾ , ਗੁਰੂ ਤੇ ਆਮ ਲੋਕਾਂ ਨੂੰ ਮੁੱਖ ਅੰਗਾਂ ਵਜੋਂ ਲਿਆ ਗਿਆ।ਲੰਗਰ ਨੂੰ ਸੰਗਤ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ – ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਸਨ ਜਿਸ ਨਾਲ ਲੋਕਾਂ ਵਿੱਚ ਆਪਸੀ ਸਾਂਝ ਪੈਦਾ ਹੋਈ ਤੇ ਸਮਾਜਿਕ – ਦੂਰੀਆਂ ਖਤਮ ਹੋਈਆਂ । ਪੂਰਵ – ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਣਹੋਂਦ ਸੀ।ਇਸ ਤਰ੍ਹਾਂ ਸਿੱਖ – ਸੰਗਤਾਂ ਨੇ ਲੋਕਾਂ ਵਿੱਚ ਜਾਤ – ਪਾਤ ਤੇ ਊਚ – ਨੀਚ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ । ਸਿੱਖ – ਸੰਗਤ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ । ਜਿਸ ਵਿੱਚ ਲੰਗਰ – ਪ੍ਰਥਾ ਦੇ ਨਾਲ ਵੰਡ ਕੇ ਛਕਣ ਦੇ ਸਿਧਾਂਤ ( ਨਾਮ ਜਪਣਾ , ਕਿਰਤ ਕਰਨੀ ਤੇ ਵੰਡ ਛਕਣਾ ) ਨੂੰ ਅਮਲੀ ਜਾਮਾ ਪਹਿਨਾਇਆ ਗਿਆ । ਪਹਿਲੀ ‘ ਸੰਗਤ ਸੁਲਤਾਨਪੁਰ ਲੋਧੀ ਸਥਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ , ਸੰਗਤ ਵਿੱਚ ਬੈਠ ਕੇ ਸਿਮਰਨ ਕਰਦੇ ਤੇ ਲੰਗਰ ਛਕਦੇ । ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ।ਕਿਰਤ ਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇਕ ਦੂਸਰੇ ਨਾਲ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕੀਤਾ । ਸੰਗਤ ਸਿੱਖਾਂ ਦੇ ਜੀਵਨ ਦੇ ਤਿੰਨਾਂ ਪੱਖਾਂ ਦੀ ਉਨਤੀ ਦਾ ਕਾਰਣ ਬਣੀ । ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਸਹਿਲ ਮਾਰਗ ਦਰਸਾਇਆ।ਅਜਿਹੇ ਜੀਵਨ – ਮਾਰਗ ਦੀ ਪੂਰਵ – ਕਾਲੀ ਸੰਗਤਾਂ ਵਿੱਚ ਅਣਹੋਂਦ ਸੀ । ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸੰਰਚਨਾ , ਪ੍ਰਕਾਰਜ ਅਤੇ ਮਨੋਰਥ ਤੋਂ ਨਿਖੇੜਦੀ ਹੈ ।
ਇਤਿਹਾਸਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ : ਸਿੱਖ ਜਗਤ ਵਿਚ ਪ੍ਰਚਲਿਤ ‘ ਸੰਗਤ ’ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ । ਗੁਰੂ ਨਾਨਕ ਵਲੋਂ ਨਿਰਧਾਰਿਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰਿੜ ਕੀਤਾ । ਨਾਨਕ ਨਾਮ ਲੇਵਾ ਸਿੱਖਾਂ ਦੀ ਗਿਣਤੀ ਵਧਣ ਕਾਰਣ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਖੋਲ।ਉਹਨਾਂ ਨੇ ਸਿੱਖ – ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ । ਸਿੱਖ ਕੇਂਦਰਾਂ ਉਤੇ ਖੇਡਾਂ ਤੇ ਸਰੀਰਕ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਵਾਇਆ।ਇਸ ਕਾਰਜ – ਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸੰਸਕ੍ਰਿਤਕ ਦਿਸ਼ਾ ਪ੍ਰਦਾਨ ਕੀਤੀ।ਜਿਸ ਅਧੀਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪ੍ਰਫੁਲਤ ਹੋਈ । ਡਾ.ਏ ਸੀ.ਅਰੋੜਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ।ਖਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਸਮੇਂ ਗੁਰੂ ਸਾਹਿਬ ਦੇ ਸਿੱਖਾਂ ਦੀ ਧਾਰਮਿਕ ਸਭਾ ਹੁੰਦੀ ਸੀਂ , ਜਿੱਥੇ ਗੁਰੂ ਨਾਨਕ ਸਾਹਿਬ ਦੁਆਰਾ ਰਚੇ ਗਏ ਸ਼ਬਦਾਂ ਦਾ ਕੀਰਤਨ ਹੁੰਦਾ ਸੀ।ਸੇਵਾ ‘ ਸੰਗਤ ’ ਦਾ ਮੁੱਖ ਕਾਰਜ ਹੁੰਦਾ ਸੀ । ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਪਰਚਾਰ ਵਿਧੀ ਅਨੁਸਾਰ , ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖ਼ਰਚ ਕੀਤਾ । ਗੁਰੂ ਸਾਹਿਬ ਦੇ ਇਹਨਾਂ ਕੰਮਾਂ ਨੇ ‘ ਸੰਗਤ ’ ਸੰਸਥਾ ਨੂੰ ਨਰੋਆ ਕਰਨ ਵਿੱਚ ਵੱਡਾ ਹਿੱਸਾ ਪਾਇਆ । ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ; ਸੱਯਦ ਮੁਹੰਮਦ ਲਤੀਫ ਦੇ ਕਥਨ ਅਨੁਸਾਰ , “ ਗੁਰੂ ਅਮਰਦਾਸ ਜੀ ਦੇ ਉਤਸ਼ਾਹ ਪੂਰਬਕ ਧਰਮ ਪ੍ਰਚਾਰ , ਦਿਆਲੂ ਵਤੀਰੇ ਅਤੇ ਸ਼ੁਸ਼ੀਲ ਸੁਭਾਅ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਸੀ । ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦਿੱਤਾ । ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ । ਇਸ ਤੋਂ ਇਹ ਪਤਾ ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ ਸੀ।ਇਸ ਵੱਡੀ ਗਿਣਤੀ , ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ , ਦੀ ਪ੍ਰਬੰਧਕੀ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁੱਝ ਤਬਦੀਲੀ ਲਿਆਂਦੀ ਗਈ।ਇਹ ਤਬਦੀਲੀ ਸੁਭਾ ਵਿਚ ਸਿਧਾਂਤਕ ਨਹੀਂ ਸੀ ਸਗੋਂ ਪ੍ਰਬੰਧਕੀ ਸੀ।ਪਰਚਾਰ ਨੂੰ ਤੇਜ਼ ਕਰਨ ਲਈ ਅਤੇ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਮਰਦਾਸ ਜੀ ਨੂੰ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ 22 ਹਿੱਸਿਆਂ ਅਰਥਾਤ ਮੰਜੀਆਂ ਵਿੱਚ ਵੰਡ ਦਿੱਤਾ ਅਤੇ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰਜੀਦਾਰ ਨਿਯੁਕਤ ਕਰ ਦਿੱਤੇ । ਇਨ੍ਹਾਂ ਮੰਜੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਹੁੰਦਾ ਸੀ । ਮੰਜੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿਚ ਵੰਡਿਆ ਗਿਆ , ਉਸ ਨੂੰ ਪੀੜ੍ਹੀਆਂ ਕਿਹਾ ਜਾਂਦਾ ਸੀ । ਤੇਜਾ ਸਿੰਘ 52 ਪੀੜ੍ਹੀਆਂ ਦਾ ਸੰਕੇਤ ਦਿੰਦਾ ਹੈ । ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵੇਲੇ ਮੰਜੀ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ । ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ , ਮੰਜੀ ਦਾ ਅਰਥ ਮਹਾਨ ਕੋਸ਼ ਵਿਚ ਵੀ ਆਸਣ ਅਥਵਾ ਬੈਠਣ ਦੀ ਥਾਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਹਿੱਤ ਬਣਾਈ ਗਈ ਯੋਜਨਾ ਅਧੀਨ 22 ਮੰਜੀਆਂ ਦੀ ਸਥਾਪਨਾ ਹੈ।ਇੰਦੂ ਭੂਸ਼ਨ ਬੈਨਰਜੀ ਅਨੁਸਾਰ , ਮੰਜੀਆਂ ਸਥਾਪਿਤ ਕਰਨ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ।ਨਿਰਸੰਦੇਹ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸਖਸ਼ੀਅਤ ਇਸ ਜਥੇਬੰਦੀ ਨੂੰ ਜੋੜਨ ਦਾ ਕੰਮ ਕਰਦੀ ਸੀ । ਪ੍ਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਅਸਥਾਨ ਵੀ ਦਿੱਤਾ।ਇਹਨਾਂ ਮੰਜੀਆਂ ਨਾਲ ਸਿੱਖ – ਸੰਗਤਾਂ ਵਿੱਚ ਨਵਾਂ ਉਤਸ਼ਾਹ ਆ ਗਿਆ । ਇਹਨਾਂ ਮੰਜੀਆਂ ਵਿੱਚੋਂ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲਾਯਾਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆ ਬਖਸ਼ੀਆਂ।ਇਹ 22 ਕੇਂਦਰ ਹਿੰਦੋਸਤਾਨ ਵਿੱਚ ਤੇ ਬਾਹਰ ਟਾਪੂਆਂ ਤੱਕ ਫੈਲੇ ਹੋਏ ਹਨ । ਭਾਈ ਸਾਵਣ ਮੱਲ ਨੂੰ ਕਾਂਗੜਾ , ਕੁੱਲੂ ਤੇ ਸਕੱਤ ਦੇ ਬਾਹਰ ਪਹਾੜੀ ਇਲਾਕੇ ਵਿਚ ਪ੍ਰਚਾਰਕ ਨਿਯਤ ਕੀਤਾ ਗਿਆ । ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਕਰੇ ਮਿਟ ਰਹੇ ਸਨ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 52 ਪੀਹੜੇ ਬਖਸ਼ੇ । ਬੀਬੀ ਭਾਨੀ , ਬੀਬੀ ਦਾਨੀ ਤੇ ਬੀਬੀ ਪਾਲ ਦੇ ਨਾਂ ਖਾਸ ਤੌਰ ਤੇ ਪ੍ਰਸਿੱਧ ਹਨ । ਗੁਰੂ ਅਮਰਦਾਸ ਜੀ ਵਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਾਪਤ 22 ਮੰਜੀਆਂ ਦੇ ਮੁਖੀਆਂ ਦਾ ਹਵਾਲਾ ਵੱਖ ਵੱਖ ਸਰੋਤਾਂ ਵਿਚ ਇਸ ਤਰ੍ਹਾਂ ਹੈ : 39 40 ਮਹਿਮਾ ਪ੍ਰਕਾਸ਼ ਅਨੁਸਾਰ 22 ਮੰਜੀਆਂ ( ਪ੍ਰਚਾਰਕਾਂ ਦੇ ਨਾਮ ) ਇਹ ਹਨ : 1 ਸਾਵਣ ਮਲ 2 . ਸਚਨ ਸੱਚ 3 ਲਾਲੂ 4 . ਮਸਾ ਧੀਰ 5. ਭੱਟ ( ਸੁਲਤਾਨਪੁਰ ) 6 . ਪਾਰੋ ( ਡੱਲਾ ) 7. ਖੰਨਾ ਚੂਹੜ ( ਡੱਲਾ ) 8. ਫਿਰਿਆ ਕਟਾਰਾ ( ਮਾਲਵਾ ) 9. ਗੰਗੂਦਾਸ ( ਘਗੌਣ ) 10. ਪ੍ਰੇਮਾ ( ਬਹਿਰਾਮਪੁਰ ) 11. ਬੀਬੀ ਭਾਗ ( ਕਾਬਲ ) 12. ਮਾਣਕ ਚੰਦ ਜੀਵੜਾ ( ਵੈਰੋਵਾਲ ) 13. ਮਾਈਦਾਸ ( ਨਰੋਲੀ ) 14 . ਖੇਡਾ ਮੁਰਾਰੀ 15. ਮਥੋ ਮੁਰਾਰੀ 16. ਹੁੰਦਾਲ ( ਜੰਡਿਆਲਾ ) 17 . ਸਾਧਾਰਨ ਲੁਹਾਰ 18. ਭੁੱਲੇ ਬੀਬੀ ਕੇ 19. ਦੁਰਗ ਭਾਈ 20. ਕਿੱਖਾਭੱਟ ( ਸੁਲਤਾਨਪੁਰ ) 21. ਕੇਸ਼ੋ ਪੰਡਤ 22. ਸਾਂਈ ਦਾਸ ਗੁਸਾਂਈ ।
ਮਹਾਨ ਕੋਸ਼ ਅਨੁਸਾਰ , 1 ਅਲਾਹਯਾਰਖਾਂ 2 . ਸਚਨ ਸੱਚ 3. ਸਾਧਾਰਣ 4 . ਸਾਵਣ ਮੱਲ 5 ਸੁੱਖਣ 6 . ਹੁੰਦਾਲ 7. ਕੇਦਾਰੀ 8 . ਖੇਡਾ 9. ਗੰਗੂ ਸ਼ਾਹ 10. ਦਰਬਾਰੀ 11. ਪਾਰੋ ਜੁਲਕਾਂ 12. ਫੇਰਾ ਕਟਾਰਾ 13. ਬੂਆ 14. ਮਹੇਸਾ 15. ਬਣੀ 16. ਮਾਈਦਾਸ 17. ਮਾਣਕ ਚੰਦ 18. ਮਥੋ , ਮੁਰਾਰੀ 19. ਰਾਜਾਰਾਮ 20. ਰੰਗ ਸ਼ਾਹ 21. ਰੰਗ ਦਾਸ 22. ਲਾਲੋ 1. ਅੱਲਾਯਾਰ : ਇੱਕ ਪਠਾਣ , ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ । ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋ ਪਰਮ – ਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ , ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਚਾਹਤ ਹੋਈ । ਭਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰੂ ਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ । ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ।
2. ਸੱਚਨ ਸੱਚ : ਮੰਦਰ ਨਾਮੇ ਪਿੰਡ ( ਜ਼ਿਲਾ ਲਾਹੌਰ , ਤਸੀਲ ਸ਼ਰਨਪੁਰ ) ਦਾ ਵਸਨੀਕ ਇਕ ਬਾਹਮਣ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋਇਆ।ਇਹ ਹਰ ਵੇਲੇ ਸੱਚਨ ਸੱਚ ’ ਸ਼ਬਦ ਕਿਹਾ ਕਰਦਾ ਸੀ , ਇਸ ਲਈ ਇਸਦਾ ਏਹੋ ਨਾਉਂ ਸਿੱਧ ਹੋ ਗਿਆ । ਹਰੀਪੁਰ ਦੇ ਰਾਜਾ ਦੀ ਇਕ ਪਾਗਲ ਰਾਣੀ ਨੂੰ ਗੁਰੂ ਅਮਰ ਦਾਸ ਜੀ ਨੇ ਅਰੋਗ ਕਰਕੇ ਇਸ ਦਾ ਆਨੰਦ ਸੱਚਨ ਸੱਚ ਨਾਲ ਕਰਵਾ ਦਿਤਾ।ਇਹ ਜੋੜਾ ਜੀਵਨ ਭਰ ਗੁਰਮਤ ਦਾ ਪ੍ਰਚਾਰ ਕਰਦੀ ਰਹੀ । ਸ੍ਰੀ ਗੁਰੂ ਅਮਰਦਾਸ ਜੀ ਨੇ ਸੱਚਨ ਸੱਚ ਨੂੰ ਮੰਜੀ ਬਖਸ਼ੀ । ਸਾਧਾਰਣ : 3 . ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ।ਇਸਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ । ਇਸ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 4. ਸਾਵਣ ਮੱਲ : ਬਾਬਾ ਸਾਉਣ ( ਅਥਵਾ ਸਾਵਣ ) ਮੱਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਗੋਇੰਦਵਾਲ ਵਿਚ ਗੁਰਦਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜ਼ਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ । ਉਸ ਥਾਂ ਜਾ ਕੇ ਇਨ੍ਹਾਂ ਨੇ ਧਰਮ ਦਾ ਪ੍ਰਚਾਰ ਕੀਤਾ । ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿਚ ਲਿਆ ਕੇ ਪਰਿਵਾਰ ਸਮੇਤ ਸਿੱਖ ਬਣਾਇਆ । ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਬਾਪ ਕੇ ਮੰਜੀ ਬਖਸ਼ੀ । 5. ਸੁੱਖਣ : ਧਮਿਆਲ ਪਿੰਡ ਦਾ ( ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ ) ਵਸਨੀਕ ਖੜੀ , ਜੋ ਦੁਰਗਾ ਭਗਤ ਸੀ । ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਜਾ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ । ਭਾਈ ਸੁੱਖਣ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ । ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਭੀ ਗੁਰਮਤ ਦੇ ਪ੍ਰਚਾਰਕ ਹਨ । 6. ਹੰਦਾਲ ( ਨਿਰੰਜਨੀਏ ) : ਜੰਡਿਆਲਾ ਨਿਵਾਸੀ ਹੰਦਾਲ ( ਹਿੰਦਾਲ ) ਜੱਟ ਸੰਮਤ 1630 ਵਿੱਚ ਸੁੱਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ , ਇਸ ਦੀ ਸ਼ਾਦੀ ਹਮਜੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ , ਜਿਸ ਤੋਂ (ਦੂਜਾ) ਬਿਧੀ ਚੰਦ ਪੁਤਰ ਪੈਦਾ ਹੋਇਆ । ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ।ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ । ਇਸ ਦੇ ਪਿੰਡ ਦਾ ਨਾਉਂ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ । ਹੰਦਾਲ ਹਰ ਵੇਲੇ ‘ ਨਿਰੰਜਨ – ਨਿਰੰਜਨ ਸ਼ਬਦ ਦਾ ਜਾਪ ਕੀਤਾ ਕਰਦਾ ਸੀ , ਇਸ ਕਾਰਨ ਉਸ ਦੀ ਸੰਪ੍ਰਦਾਯ ਦਾ ਨਾਮ “ ਨਿਰੰਜਨੀਏ ‘ ਪੈ ਗਿਆ । ਹੰਦਾਲ ਦਾ ਦੇਹਾਂਤ ਸੰਮਤ 1705 ਵਿਚ ਹੋਇਆ । ਹੰਦਾਲ ਦਾ ਪੁਤਰ ਬਿਧੀ ਚੰਦ ਕੁਕਰਮੀ ਸੀ । ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਹੁਤ ਅਸ਼ੁੱਧ ਕਰ ਦਿਤੀ ਅਤੇ ਮਨਮੰਨੀਆਂ ਗੱਲਾਂ ਲਿਖ ਕੇ ਆਪਣੇ ਔਗੁਣਾਂ ਨੂੰ ਸਿੱਖੀ ਦਾ ਨਿਯਮ ( ਉਸੂਲ ) ਸਾਬਤ ਕਰਨ ਦਾ ਯਤਨ ਕੀਤਾ।ਕਈ ਹੰਦਾਲੀਏ ਮਹੰਤਾਂ ਨੂੰ ਸਿੱਖਾਂ ਦੇ ਵਿਰੁਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਅਯੋਗਯ ਸਹਾਇਤਾ ਦਿੱਤੀ । 7. ਕੇਦਾਰੀ : ਵਟਾਲੇ ਦਾ ਵਸਨੀਕ ਲੂਬਾ ਖਤਰੀ , ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਸਿੱਧ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 8. ਖੇਡਾ : ਖੇਮ ਕਰਨ ( ਜਿਲ੍ਹਾ ਲਾਹੌਰ ਦਾ ਵਸਨੀਕ ਇੱਕ ਦੁਰਗਾ ਭਗਤ ਬਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ , ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 9. ਗੰਗੂਸ਼ਾਹ : ਗੜ੍ਹ ਸ਼ੰਕਰ ਦਾ ਵਸਨੀਕ ਗੰਗੂ ਦਾਸ ਬਸੀ ਖਤ੍ਰੀ ਗੁਰੂ ਅਮਰਦਾਸ ਦਾ ਸਿੱਖ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖਸ਼ੀ । ਇਸ ਦਾ ਸਿੱਧ ਅਸਥਾਨ ਦਾਉਂ ( ਜ਼ਿਲ੍ਹਾ ਅੰਬਾਲਾ ਵਰਤਮਾਨ ਜ਼ਿਲ੍ਹਾ ਰੋਪੜ ) ਵਿਚ ਹੈ।ਗੰਗੂ ਸ਼ਾਹ ਦਾ ਪੜੋਤਾ ਜਵਾਹਰ ਸਿੰਘ ਵੱਡਾ ਕਰਨੀਵਾਲਾ ਹੋਇਆ ਹੈ।ਪਹਾੜੀ ਦੇਸ਼ ਵਿਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ । ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ ( ਜ਼ਿਲ੍ਹਾ ਜਲੰਧਰ ) ਵਿਚ ਹੈ । ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ । 10. ਦਰਬਾਰੀ : ਪਿੰਡ ਮਜੀਠੇ ( ਜ਼ਿਲ੍ਹਾ ਅੰਮ੍ਰਿਤਸਰ ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ । ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । 11. ਪਾਰੋ : ਡੱਲਾ ਨਿਵਾਸੀ ਜੁਲਕਾ ਖੜੀ , ਜੋ ਗੁਰੂ ਅੰਗਦ ਦੇਵ ਜੀ ਦਾ ਸਿੱਖ ਹੋਇਆ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਪਰਮਹੰਸ ਪਦਵੀ ਪ੍ਰਾਪਤ ਕੀਤੀ । ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣ ਦਾਸ ਇਸੇ ਹੀ ਵੰਸ਼ ਵਿਚੋਂ ਸੀ । ਸਭ ਤੋਂ ਪਹਿਲਾ ਵੈਸਾਖੀ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਲੈ ਕੇ ਠਹਿਰਾਇਆ ਸੀ । ‘ ਪਾਰ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾ ਧਾਰੀ 12. ਫੇਰਾ : ਮੀਰਪੁਰ ( ਇਲਾਕਾ ਜੰਮੂ ) ਦਾ ਵਸਨੀਕ ਕਟਾਰਾ ਜਾਤਿ ਦਾਖ ਜੋ ਜੋਗੀਆ ਦਾ ਚੇਲਾ ਸੀ । ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ( ਗੱਦੀ ) ਬਖਸ਼ੀ।ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ।
13. ਬੂਆ : ਹਰਿਗੋਬਿੰਦ ਪੁਰ ਦਾ ਵਸਨੀਕ ਤਰੇਹਣ ਖੱਤੜੀ ਭਾਈ ਬੂਆ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਪਰਮ ਹੰਸ ਪਦਵੀ ਨੂੰ ਪ੍ਰਾਪਤ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ । 14. ਬੇਣੀ : ਪਿੰਡ ਚੂਹਣੀਆਂ ( ਜਿਲਾ ਲਾਹੌਰ ) ਦਾ ਵਸਨੀਕ ਇਕ ਪੰਡਿਤ , ਜੋ ਦਿਗਵਿਜਯ ਕਰਦਾ ਫਿਰਦਾ ਸੀ।ਇਹ ਜਦ ਗੋਇੰਦਵਾਲ ਆਇਆ , ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਵਿਦਯਾ ਭਿਮਾਨ ਛੱਡ ਕੇ ਗੁਰਸਿੱਖ ਹੋਇਆ । ਮਲਾਰ ਰਾਗ ਵਿੱਚ ਇਹੁ ਮਨ ਗਿਰਹੀ ਕਿ ਇਹੁ ਮਨ ਉਦਾਸੀ- ਸ਼ਬਦ ਇਸੇ ਪਰਥਾਇ ਗੁਰੂ ਸਾਹਿਬ ਨੇ ਉਚਾਰਿਆ । ਇਹ ਵੱਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ । ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ । ਇਸ ਦਾ ਨਾਉਂ ਬਣੀ ਮਾਧ ਭੀ ਕਈਆਂ ਨੇ ਲਿਖਿਆ ਹੈ । ਇਸ ਦੀ ਵੰਸ਼ ਵਿਚ ਹਰਿਦਯਾਲ ਉੱਤਮ ਕਵੀ ਹੋਇਆ ਹੈ , ਜਿਸ ਨੇ ਸਾਰੁ ਕਤਾਵਲੀ ਅਤੇ ਵੈਰਾਗ ਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ । 15. ਮਹੇਸਾ : ਸੁਲਤਾਨੁਪਰ ਨਿਵਾਸੀ ਇਕ ਧੀਰ ਜਾਤਿ ਦਾ ਖੱਤੜੀ , ਜੋ ਗੁਰੂ ਅਮਰਦਾਸ ਦਾ ਅਨੰਨ ਸਿੱਖ ਹੋ ਕੇ ਆਤਮ ਗਯਾਨੀ ਹੋਇਆ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । 16. ਮਾਈਦਾਸ : ਨਰੋਲੀ ਪਿੰਡ ( ਮਾਝੇ ) ਦਾ ਵਸਨੀਕ ਇਕ ਸਵ ਪਾਕੀ ਵੈਸ਼ਨਵ ਜੋ ਸਤਿਗੁਰੂ ਅਮਰਦਾਸ ਜੀ ਦੀ ਸ਼ਰਣ ਆਇਆ ਅਤੇ ਗੁਰਸਿੱਖ ਮਾਣਕ ਚੰਦ ਦੀ ਸੰਗਤਿ ਨਾਲ ਆਤਮ ਗਯਾਨ ਨੂੰ ਪ੍ਰਾਪਤ ਹੋਇਆ । ਸ੍ਰੀ ਗੁਰੂ ਅਮਰ ਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ । ਇਸ ਨੇ ਮਾਝੇ ਦੇ ਇਲਾਕੇ ਗੁਰਸਿਖੀ ਦਾ ਵੱਡਾ ਪ੍ਰਚਾਰ ਕੀਤਾ । 17. ਮਾਣਕਚੰਦ : ਵੈਰੋਵਾਲ ਦਾ ਵਸਨੀਕ ਇੱਕ ਪਥਰੀਆਖ , ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਭੰਨਿਆ ਅਰ ਡੁਬ ਕੇ ਮਰ ਗਿਆ । ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰਖਿਆ । ਇਹ ਵੱਡਾ ਕਰਨੀ ਵਾਲਾ ਗੁਰਮੁਖ ਹੋਇਆ । ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ ‘ ਜੀਵੜੇ ਕਰਕੇ ਪ੍ਰਸਿੱਧ ਹੈ।ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ । 18. ਮੁਰਾਰੀ : ਜਿਲਾ ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖਤਰੀ ਜੋ ਕੋੜੀ ਹੋ ਗਿਆ ਸੀ , ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਅਰੋਗ ਹੋਇਆ । ਸਤਿਗੁਰ ਨੇ ਇਸ ਦਾ ਨਾਮ ” ਮੁਰਾਰੀ ’ ਰਖਿਆ ਸੀ । ਸੀਹੇ ਉੱਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁਤਰੀ ‘ ਮਥੋਂ ’ ਵਿਆਹ ਦਿੱਤੀ । ਇਸ ਉੱਤਮ ਜੋੜੀ ਨੇ ਗੁਰਮਤ ਦਾ ਭਾਰੀ ਪ੍ਰਚਾਰ ਕੀਤਾ , ਅਰ ਦੋਹਾਂ ਦਾ ਸੰਮਲਿਤ ਨਾਮ ‘ ਮੁਥੋ ਮੁਰਾਰੀ ਇਤਿਹਾਸ ਵਿੱਚ ਪ੍ਰਸਿੱਧ ਹੋਇਆ । ਗੁਰੂ ਸਾਹਿਬ ਨੇ ਮਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ।
19. ਰਾਜਾ ਰਾਮ : ਇੱਕ ਸਾਰਸ ਵਤ ਬਾਹਮਣ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ , ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰਾਜਾ ਰਾਮ ਦੀ ਔਲਾਦ ਹੁਣ ਪਿੰਡ ਸੰਧਮਾ ( ਜ਼ਿਲਾ ਜਲੰਧਰ ਵਿੱਚ ਵਸਦੀ ਹੈ । 20. ਰੰਗਸ਼ਾਹ : ਪਿੰਡ ਮੱਲੂਪੋਤੇ ( ਜ਼ਿਲਾ ਜਲੰਧਰ ) ਦਾ ਵਸਨੀਕ ਅਰੋੜਾ , ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪ੍ਰਚਾਕ ਹੋਇਆ । ਗੁਰੂ ਸਾਹਿਬ ਨੇ ਇਸ ਨੂੰ , ਮੰਜੀ ਬਖਸ਼ੀ । ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ । ਇਸ ਦੀ ਔਲਾਦ ਹੁਣ ਬੰਗਿਆ ਵਿਚ ਵਸਦੀ ਹੈ । 21. ਰੰਗਦਾਸ : ਪਿੰਡ ਘੜੂਆ ( ਜ਼ਿਲਾ ਅੰਬਾਲਾ ਵਰਤਮਾਨ ਜ਼ਿਲਾ : ਰੋਪੜ ) ਦਾ ਵਸਨੀਕ ਭੰਡਾਰੀ ਖਤ੍ਰੀ , ਜੋ ਵੈਰਾਗੀਆਂ ਦਾ ਚੇਲਾ ਸੀ । ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ।ਭਾਈ ਰੰਗ ਦਾਸ ਦੀ ਵੰਸ਼ ਘੜੂਏਂ ਵਿਚ ਆਬਾਦ ਹੈ । 22. ਲਾਲੋ : ਡੱਲਾ ਨਿਵਾਸੀ ਸੱਭਰਵਾਲਖ , ਜੋ ਸ੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਆਤਮ ਗਯਾਨੀ ਹੋਇਆ।ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ । ਇਹ ਉੱਤਮ ਵੈਦ ਸੀ , ਖਾਸ ਕਰਕੇ ਤੇਈਆ ਤਾਪ ਦੂਰ ਕਰਨ ਵਿਚ ਕਮਾਲ ਰਖਦਾ ਸੀ । ਪ੍ਰਿੰਸੀਪਲ ਸਤਬੀਰ ਸਿੰਘ ” ਅਨੁਸਾਰ ਸੁਨਿਹਰੀ ਪੱਤਰੇ ਵਾਲੀ ਸੂਚੀ ਦੇ ਬਾਈ ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ : 1 . ਭਾਈ ਪਾਰੋ ਜੁਲਕਾਂ , 2. ਭਾਈ ਲਾਲੂ 3. ਭਾਈ ਮੇਹੋਸ਼ਾ ਧੀਰ ਭਾਈ ਮਾਈ ਦਾਸ ਵੈਰਾਗੀ 5 . ਭਾਈ ਮਾਣਕ ਦਾਸ ਜੀਵੜਾ 6 . ਭਾਈ ਸਾਵਣ ਮਲ 7 . ਮਲ ਜੀ ਸੇਵਾ 8 . ਭਾਈ ਹਿੰਦਾਲ ਜੀ 9 . ਸੱਚ ਨਿਸੱਚ 10. ਭਾਈ ਗੰਗੂ ਸ਼ਾਹ 11. ਭਾਈ ਸਾਧਾਰਨ ਲੁਹਾਰ 12. ਮਥੋਮੁਰਾਰੀ 13. ਖੇਡਾਸੋਇਨੀ 14-15 ਭਾਈ ਫ਼ਿਰਿਆ ਅਤੇ ਕਟਾਰਾ 16. ਭਾਈ ਸਾਈ ਦਾਸ 17. ਦਿੱਤ ਕੇ ਭਲੇ 18. ਮਾਈ ਸੇਵਾ 19. ਦੁਰਗੋ ਪੰਡਿਤ 20. ਜੀਤ ਬੰਗਾਲੀ 21. ਬੀਬੀ ਭਾਗੋ 22. ਭਾਈ ਬਾਲੂ ਮਾਝੇ ਦਾ ਇਲਾਕਾ ।
ਉਪਰਲੀਆਂ ਲਿਸਟਾਂ ਵਿੱਚ 13 ਮੰਜੀਆਂ ਦੇ ਨਾਮ ਸਾਂਝੇ ਹਨ । ਇਸ ਦਾ ਭਾਵ ਹੈ ਕਿ 13 ਨਾਂਵਾਂ ਨੂੰ ਹਰ ਇਕ ਨੂੰ ਸਹੀ ਮੰਨਿਆ ਹੈ । ਬਾਕੀ ਨੌ ਨਾਮ ਕਿਹੜੇ ਹਨ ? ਇਹ ਪ੍ਰਸ਼ਨ ਡੂੰਘੀ ਖੋਜ ਮੰਗਦਾ ਹੈ । ਲਗਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਅੰਤਲੇ ਕੁੱਝ ਵਰ੍ਹਿਆਂ ਵਿੱਚ ਇਹਨਾਂ ਮੰਜੀਆਂ ਦੀ ਸੰਖਿਆਂ 22 ਤੋਂ ਵਧ ਕੇ 34 ਤਕ ਜਾ ਪੁੱਜੀ ਹੋਵੇਗੀ ਜਾਂ ਫਿਰ ਪਰਲੋਕ ਪਿਆਣਾ ਕਰ ਗਏ ਮੰਜੀਦਾਰ ਦੀ ਥਾਂ ਜਦੋਂ ਨਵੇਂ ਮੰਜੀਦਾਰ ਨਿਯੁਕਤ ਕੀਤੇ ਗਏ ਹੋਣਗੇ ਜਿਸ ਕਰਕੇ ਇਹਨਾਂ ਸੂਚੀਆਂ ਵਿੱਚ ਦਰਜ਼ ਨਾਵਾਂ ਵਿੱਚ ਫ਼ਰਕ ਪੈ ਗਿਆ ਹੋਵੇਗਾ । ਮੰਜੀ ਦੇ ਮੋਢੀ ਸਿੱਖ ਗੁਰਸਿੱਖਾਂ ਦੇ ਮੁਹਰੀ ਅਥਵਾ ਜਥੇਦਾਰ ਦਾ ਕੰਮ ਨਿਭਾਉਂਦੇ ਤੇ ਗੁਰੂ ਘਰ ਲਈ ਭੇਟਾ ਇੱਕਤਰ ਕਰਕੇ ਗੁਰੂ ਸਾਹਿਬ ਤੱਕ ਪਹੁੰਚਾਉਂਦੇ ਸਨ । ਨਿਰੰਜਨ ਰੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਵੱਧ ਰਹੇ ਸਿੱਖ ਸਮਾਜ ਲਈ ਇਕ ਯੋਗ ਸੰਸਥਾ ‘ ਮੰਜੀ ਅਤੇ ‘ ਪੀੜੀ ਦੇ ਰੂਪ ਵਿੱਚ ਸਥਾਪਿਤ ਕੀਤੀ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ – ਸੰਗਤ ਨੂੰ ਇਲਾਕੇ ਅਨੁਸਾਰ ਵੰਡ ਕੇ ਸੰਗਤਾਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਯੋਜਨਾਬਧ ਕੀਤਾ । ਗੁਰੂ ਅਮਰਦਾਸ ਜੀ ਆਮ ਕਰਕੇ ਮੁੱਖ ਕੇਂਦਰ ਗੋਇੰਦਵਾਲ ਰਹਿੰਦੇ । ਮੰਜੀਦਾਰ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ‘ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ । ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ । ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ।
ਦਾਸ ਜੋਰਾਵਰ ਸਿੰਘ ਤਰਸਿੱਕਾ

बैराड़ी महला ४ ॥ जपि मन हरि हरि नामु नित धिआइ ॥ जो इछहि सोई फलु पावहि फिरि दूखु न लागै आइ ॥१॥ रहाउ ॥ सो जपु सो तपु सा ब्रत पूजा जितु हरि सिउ प्रीति लगाइ ॥ बिनु हरि प्रीति होर प्रीति सभ झूठी इक खिन महि बिसरि सभ जाइ ॥१॥ तू बेअंतु सरब कल पूरा किछु कीमति कही न जाइ ॥ नानक सरणि तुम्हारी हरि जीउ भावै तिवै छडाइ ॥२॥६॥

हे (मेरे मन! सदा प्रभु का नाम सुमिरन कर, प्रभु का धयान धरा कर, (उस प्रभु के दर से) जो कुछ मांगेगा, वोही प्राप्त कर लेगा। कोई दुःख भी आ के तुझे पूह नहीं सकेगा।१।रहाउ। हे मन! जिस सुमिरन की बरकत से परमात्मा से प्रीत बनी रहती है, वह सुमिरन ही जप है, वह सुमिरन ही ताप है, वह सुमिरन ही व्रत है, वह सुमिरन ही पूजा है। प्रभु के चरणों के प्रेम के बिना और (जप-ताप आदि का प्यार झूठा है, एक दिन पल में ही वह प्यार भूल जाता है।१। हे नानक! (कह) हे प्रभु जी, तू सभी ताकतों से भरपूर है, तेरा मूल्य नहीं पाया जा सकता। मैं (नानक) तेरी सरन आया हूँ, जैसे तुझे अच्छा लगे, मुझे अपने चरणों के बिना और और की प्रीत से बचाए रखो।२।६।

ਅੰਗ : 720

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥੧॥ ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥ ਨਾਨਕ ਸਰਣਿ ਤੁਮ੍ਹ੍ਹਾਰੀ ਹਰਿ ਜੀਉ ਭਾਵੈ ਤਿਵੈ ਛਡਾਇ ॥੨॥੬॥

ਅਰਥ : ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ, (ਉਸ ਪ੍ਰਭੂ ਦੇ ਦਰ ਤੋਂ) ਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ।੧।ਰਹਾਉ। ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤਿ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ। ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ।੧। ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤਿ ਤੋਂ ਬਚਾਈ ਰੱਖ।੨।੬।

ਪੰਜਾਬ ਉਜਾੜੇ ਤੋ ਬਾਦ 1973 ਨੂੰ ਪਹਿਲ‍ੀ ਵਾਰ ਦਰਬਾਰ ਸਾਹਿਬ ਸਰੋਵਰ ਦੀ ਕਾਰ ਸੇਵਾ ਹੋਈ 31 ਮਾਰਚ ਨੂੰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਸਾਹਿਬ ਤੋ ਪੰਜ ਪਿਆਰਿਆਂ ਦੀ ਅਗਵਾਈ ਚ ਜਲੂਸ ਨਿਕਲਿਆ ਪੰਜ ਪਿਆਰਿਆ ਏ ਸੀ ਬਾਬਾ ਖੜਕ ਸਿੰਘ ਆਟਾ ਮੰਡੀ ਵਾਲੇ ਬਾਬਾ ਸੇਵਾ ਸਿੰਘ ਅਨੰਦਪੁਰ ਵਾਲੇ ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲੇ ਬਾਬਾ ਜੀਵਨ ਸਿੰਘ ਕਾਰ ਸੇਵਾ ਵਾਲੇ ਬਾਬਾ ਮਹਿੰਦਰ ਸਿੰਘ ਹਰਖੋਵਾਲ ਵਾਲੇ
ਏ ਜਲੂਸ ਹਾਲ ਗੇਟ ਤੋ ਹੋ ਵਖ ਵਖ ਥਾਂਵਾ ਤੋ ਹੁੰਦਾ ਘੰਟਾ ਘਰ ਰਾਹੀ ਪ੍ਰਕਰਮਾਂ ਚ ਪਹੁੰਚਿਆ ਗੁਰੂ ਚਰਨਾਂ ਚ ਅਰਦਾਸ ਕੀਤੀ ਹਰਿ ਕੀ ਪਉੜੀ ਤੋ ਪੰਜ ਪਿਆਰਿਆ ਨੇ ਸੋਨੇ ਚਾਦੀ ਦੀਆ ਕਹੀਆ ਤੇ ਬਾਟਿਆ ਨਾਲ ਟੱਪ ਲਾ ਸੇਵਾ ਸ਼ੁਰੂ ਕੀਤੀ ਪੰਜ ਬਾਟੇ ਪੰਤ ਪਿਆਰਿਆ ਨੇ ਸਿਰ ਚੁਕ ਬਾਹਰ ਸੁਟੇ ਫੇ ਬਾਕੀ ਸਾਰੀ ਸੰਗਤ ਨੇ ਸੇਵਾ ਸੰਭਾਲ ਲੀ ਆਮ ਘਰਾਂ ਤੇ ਪਿਆਰ ਵਾਲੇ ਗੁਰਸਿਖਾਂ ਤੋ ਲੈ ਕੇ ਵੱਡੇ ਵੱਡੇ ਮੰਤਰੀ ਮੁਖ ਮੰਤਰੀ ਸਰਕਾਰੀ ਅਹਿਲਕਾਰ ਅਫਸਰ ਰਾਜ ਸ਼ਾਹੀ ਸਾਰੀਆ ਰਾਜਨੀਤਕ ਪਾਰਟੀਆ ਨੇ ਸਭ ਨੇ ਸੇਵਾ ਚ ਹਿੱਸਾ ਪਾਇਆ ਵਿਦੇਸ਼ਾਂ ਤੋ ਵੀ ਬਹੁਤ ਸੰਗਤ ਪਹੁੰਚੀ ਸੇਵਾ ਦਾ ਏਨਾ ਚਾਅ ਸੀ ਸੰਗਤ ਚ ਕੇ ਦਿਨੇ ਰਾਤ ਲਗਾਤਾਰ ਸੇਵਾ ਚਲਦੀ ਰਹੀ ਲੋਕ ਹੱਥਾਂ ਨਾਲ ਝੋਲੀਆ ਚ ਪਾ ਪਾ ਕਾਰ ਬਾਹਰ ਕੱਢ ਦੇ ਰਹੇ ( ਏਦਾ ਦਾ ਦ੍ਰਿਸ਼ 2004 ਚ ਵੇਖਣ ਨੂੰ ਨਸੀਬ ਹੋਇਆ ਸੀ )
ਖੈਰ 1973 ਨੂੰ ਸੇਵਾ ਚ ਕਰੀਬ 10 ਲੱਖ ਤੋ ਵੱਧ ਸੰਗਤ ਨੇ ਹਾਜਰੀ ਭਰੀ ਗੁਰੂ ਰਾਮਦਾਸ ਲੰਗਰ ਹਾਲ ਤੋ ਇਲਾਵਾ ਹੋਰ ਆਸੇ ਪਾਸੇ ਬਹੁਤ ਸੰਗਤ ਨੇ ਲੰਗਰ ਲਾਏ ਰਿਹਾਇਸ਼ ਦਾ ਪ੍ਬੰਧ ਕੀਤਾ ਮਠਾਈ ਪਕੋੜੇ ਬਿਸਕੁਟ ਚਾਹ ਦੁਧ ਕਈ ਕੁਝ ਸੀ
ਚਲਦਾ ਰਹਿੰਦਾ ਏਦਾ ਸੇਵਾ ਪੂਰੀ ਹੋਈ ਏ ਸੇਵਾ 1923 ਤੋ 50 ਸਾਲ ਬਾਦ 31 ਮਾਰਚ 1973 ਨੂੰ ਹੋਈ ਏ ਨੌਵੀ ਵਾਰ ਸਰੋਵਰ ਦੀ ਸੇਵਾ ਸੀ ਏਸ ਤੋ ਬਾਦ ਜੂਨ ਘੱਲੂਘਾਰੇ ਤੋ ਬਾਦ ਸੇਵਾ ਹੋਈ

Begin typing your search term above and press enter to search. Press ESC to cancel.

Back To Top