धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥

हे भाई! खोजते खोजते जब मैं गुरु महां पुरख को मिला, तो पूरे गुरु ने (मुझे) यह समझ दी की ( माया के मोह से बचने के लिए) और सारी जुग्तियों में से एक भी जुगत कान नहीं आती। परमात्मा का नाम सिमरन करना ही काम आता है।१। इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के सरन आया, तो मेरे सारे (माया के) जंजाल नास हो गये।रहाउ। हे भाई! देव लोक, मात लोक, पाताल-सारी ही सृष्टि माया (मोह में) फसी हुई है। हे भाई! सदा परमात्मा का नाम जपा करो, यही है जीवन को ( माया के मोह से बचाने वाला, यही है सारी ही कुलों को पार लगाने वाला।२।

ਅੰਗ : 676
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥

ਅਰਥ : ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

वडहंसु महला ३ ॥ मन मेरिआ तू सदा सचु समालि जीउ ॥ आपणै घरि तू सुखि वसहि पोहि न सकै जमकालु जीउ ॥ कालु जालु जमु जोहि न साकै साचै सबदि लिव लाए ॥ सदा सचि रता मनु निरमलु आवणु जाणु रहाए ॥ दूजै भाइ भरमि विगुती मनमुखि मोही जमकालि ॥ कहै नानकु सुणि मन मेरे तू सदा सचु समालि ॥१॥

हे मेरे मन! सदा कायम रहने वाले परमात्मा को तूँ हमेशा अपने अंदर बसाय रख, (इस की बरकत से) तू अपने अंदर आत्मा में आनंद से रहेगा, आत्मिक मौत तेरे ऊपर जौर नहीं डाल सकेगी । जो मनुख प्रभु में, गुरु शब्द में, सुरत जोड़े रखता है, मौत उसकी तरफ नहीं देख सकती, उस का मन परमात्मा के रंग में रंगा रहके पवित्र हो जाता है, उस का जनम मरण का दौर ख़तम हो जाता है। परन्तु अपने मन के पीछे चलने वाली मनुखता माया के प्यार व् भटकना में परेशान रहती है, आत्मिक मौत ने उसे अपने मोह में फांस रखा होता है। (इस लिए ) नानक कहते हैं, हे मेरे मन! (मेरी बात)सुन, तू सदा थिर प्रभु को अपने मन में बसाये रख। १।

ਅੰਗ : 569
ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥

ਅਰਥ : ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।

10 ਫਰਵਰੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜੰਗ ਵਿਚ ਸ਼ਹਾਦਤ ਹੋਈ ਆਉ ਝਾਤ ਮਾਰੀਏ ਇਤਿਹਾਸ ਤੇ ਜੀ ।
ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿੱਚ ਕਾਉਂਕੇ ਵਿੱਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।
ਸ਼ਾਮ ਸਿੰਘ ਅਟਾਰੀ ਵੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਆਪ ਇਮਾਨਦਾਰ, ਨੇਕ, ਸੱਚੇ-ਸੁੱਚੇ, ਪਰਉਪਕਾਰੀ ਅਤੇ ਦਲੇਰ ਆਦਮੀ ਸਨ। ਸ਼ਾਮ ਸਿੰਘ ਅਟਾਰੀ ਵੀ ਸ. ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕਾ ਸੀ।
ਸ਼ਾਮ ਸਿੰਘ ਅਟਾਰੀ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ। ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇੱਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਈ। ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ-ਸ਼ੌਕਤ ਵਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ।
ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਮੁੱਦਕੀ ਦੀ ਲੜਾਈ, ਫੇਰੂਮਾਨ ਦੀ ਲੜਾਈ, ਬੱਦੋਵਾਲ ਦੀ ਲੜਾਈ ਅਤੇ ਆਲੀਵਾਲ ਦੀਆਂ ਲੜਾਈਆਂ ਵਿੱਚ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿੱਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ । ਸ਼ਾਮ ਸਿੰਘ ਅਟਾਰੀਵਾਲਾ ਰਣਜੀਤ ਸਿੰਘ ਦੀ ਫੌਜ਼ ਵਿਚ ਭਰਤੀ ਸੀ ਓਹ ਇਕ ਚੰਗਾ ਘੋੜ ਸਵਾਰ . ਤੀਰ ਅੰਦਾਜ਼ ਤੇ ਤਲਵਾਰ-ਬਾਜ ਹੋਣ ਦੇ ਨਾਲ ਨਾਲ ਇਕ ਇਮਾਨਦਾਰ , ਨੇਕ , ਸਚਾ-ਸੁਚਾ ,ਪਰਉਪਕਾਰੀ ਤੇ ਦਲੇਰ ਆਦਮੀ ਸੀ ।
ਜਦ ਦਸ ਘੋੜ ਸਵਾਰ ਮਹਾਰਾਨੀ ਜਿੰਦਾ ਦੀ ਚਿਠੀ ਲੈਕੇ ਸ਼ਾਮ ਸਿੰਘ ਅਟਾਰੀ ਕੋਲ ਪੁਜੇ ਤਾਂ ਮਹਾਰਾਨੀ ਜਿੰਦਾ ਦੀ ਦਰਦਭਰੀ ਚਿਠੀ ਦਾ ਸ਼ਾਮ ਸਿੰਘ ਤੇ ਡਾਢਾ ਅਸਰ ਹੋਇਆ ,ਜਿਸਦੇ ਮਜਬੂਨ ਨੂੰ ਸੋਹਣ ਸਿੰਘ ਸ਼ੀਤਲ ਕਵਿਤਾ ਦੇ ਰੂਪ ਵਿਚ ਇਉਂ ਪੇਸ਼ ਕਰਦੇ ਹਨ ।
ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ
ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ
ਦੋਵੀਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ
ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ
ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ
ਜਿਓੰਦੀ ਹੁੰਦੀ ਜੇ ਅਜ ਸਰਕਾਰ ਸਿੰਘਾ
ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ
ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ
ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ
ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ
ਤੇਰੇ ਲਾਡਲੇ ਕੌਮ ਦੀ ਹਿਕ ਉਤੇ
ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ
ਬਦਲੀ ਜਿਹਨੇ ਤਕ਼ਦੀਰ ਪੰਜਾਬ ਦੀ ਸੀ
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ
ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰਖ ਲੈ
ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ
ਮੋਏ ਮਿਤਰ ਦੀ ਯੋਧਿਆ ਆਨ ਰਖ ਲੈ
ਚਿਠੀ ਪੜਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਗਿਆ । ਜਦ ਉਨ੍ਹਾ ਨੇ ਦੇਖਿਆ ਕਿ ਡੋਗਰਾ ਤੇਜ਼ ਸਿੰਘ ਤੇ ਲਾਲ ਸਿੰਘ ਨੇ ਜੰਗ ਦੀ ਰਣਨੀਤੀ ਇਹੋ ਜਹੇ ਸ਼ਰਮਨਾਕ ਤਰੀਕੇ ਨਾਲ ਬਣਾਈ ਹੋਈ ਹੈ ਕਿ ਜਿਤ ਦੀ ਕੋਈ ਆਸ ਨਹੀਂ ਉਨ੍ਹਾ ਨੇ ਆਪਣੇ ਦਸਤਿਆਂ ਦੀ ਫੌਜ਼ ਜਿਨ੍ਹਾ ਨੇ ਅੰਗ੍ਰੇਜ਼ੀ ਫੌਜ਼ ਨੂੰ ਘੇਰਾ ਪਾਉਣਾ ਸੀ ਪਹਿਲੇ ਹੀ ਖਿੰਡਾ -ਪੁੰਡਾ ਦਿਤੀ ਸੀ । ਜਿਸ ਨਾਲ ਸਿਖ ਫੌਜ਼ ਦੀ ਹਾਰ ਹੋਣ ਤੇ ਗਦਾਰਾਂ ਦੇ ਮਕਸਦ ਤੇ ਅੰਗਰੇਜਾਂ ਵਲੋ ਦਿਤੇ ਲਾਲਚ ਪੂਰੇ ਹੋ ਸਕਣ ਪਹਿਲਾਂ ਤਾਂ ਉਹ ਫੌਜ਼ ਦੀ ਕਮਾਨ ਸੰਭਾਲਣ ਤੋਂ ਹਿਚਕਚਾਏ ਪਰ ਪੰਜਾਬ ਦੀ ਅਤ ਨਾਜ਼ਕ ਰਾਜਨੀਤਕ ਹਾਲਤ ਵਿਚ ਜੋ ਇਸ ਵੇਲੇ ਬਹੁਤ ਵਡੀ ਕੁਰਬਾਨੀ ਮੰਗਦੀ ਸੀ , ਸ਼ਾਮ ਸਿੰਘ ਕੋਲ ਲੜਾਈ ਦੀ ਜਿਮੇਦਾਰੀ ਸੰਭਾਲਣ ਤੋ ਇਲਾਵਾ ਹੋਰ ਕੋਈ ਰਾਹ ਨਾ ਰਿਹਾ ਉਨ੍ਹਾ ਨੇ ਆਪਣੀ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਰਾਜਾ ਗੁਲਾਬ ਸਿੰਘ ਦੇ ਰਾਜਨੀਤਕ ਜੋੜ ਤੋੜ ਰਣ-ਭੂਮੀ ਵਿਚ ਤੇਜ਼ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਨਾਲੋਂ ਵਧੇਰੇ ਖਤਰਨਾਕ ਸੀ । ਲਾਹੌਰ ਦਰਬਾਰ ਦੇ ਮੁਖਤਿਆਰ ਦੀ ਹੈਸੀਅਤ ਵਿਚ ਉਹ ਆਪਣਾ ਸੁਆਰਥ ਸਿਧ ਕਰਨ ਲਈ ਅੰਗਰੇਜ਼ ਗਵਰਨਰ ਜਨਰਲ ਨਾਲ ਗਲ-ਬਾਤ ਚਲਾ ਰਿਹਾ ਸੀ ਤੇ ਆਪਣੇ ਜਾਤੀ ਲਾਭ ਲਈ ਦੇਸ਼ ਨੂੰ ਵੇਚਣ ਵਾਸਤੇ ਵੀ ਤਿਆਰ ਹੋ ਚੁਕਾ ਸੀ । ਪਰ ਰੁਕਾਵਟ ਇਕੋ ਸੀ ਕੀ ਸਿਖਾਂ ਵਰਗੇ ਸੂਰਬੀਰ ਜਵਾਨਾਂ ਦੀ ਸਖਸ਼ੀਅਤ ਤੇ ਦੇਸ਼ ਤੇ ਮਰ ਮਿਟਣ ਵਾਲੀ ਫੌਜ਼ ਇਕ ਹਾਰ ਨਾਲ ਖਿੰਡਾਈ ਪੁੰਡਾਈ ਨਹੀਂ ਜਾ ਸਕਦੀ । ਖਾਸ ਕਰਕੇ ਜਿਥੇ ਸ਼ਾਮ ਸਿੰਘ ਵਰਗੇ ਸਿਰਲਥ ਸੂਰਮੇ ਜਥੇਦਾਰ ਹੋਣ ਤੇਜਾ ਸਿੰਘ ਗਦਾਰ ਨੇ 9 ਫਰਵਰੀ ਦੀ ਰਾਤ ਨੂੰ ਲੜਾਈ ਲਗਣ ਤੋਂ ਕੁਝ ਘੰਟੇ ਪਹਿਲੇ ਸਰਦਾਰ ਸ਼ਾਮ ਸਿੰਘ ਨਾਲ ਮੀਟਿੰਗ ਵੇਲੇ ਬਥੇਰੀ ਕੋਸ਼ਿਸ਼ ਕੀਤੀ ਕਿ ਉਹ ਅੰਗਰੇਜਾਂ ਵਿਰੁਧ ਜੰਗ ਕਰਕੇ ਮੌਤ ਨੂੰ ਨਾ ਸਹੇੜੇ , ਅੰਗਰੇਜ਼ਾ ਦੀ ਬਹੁਤ ਭਾਰੀ ਤਿਆਰੀ ਹੈ , ਉਹ ਲੜਾਈ ਕਰਨ ਦੀ ਥਾਂ ਭਜ ਜਾਏ ਪਰ ਸ਼ਾਮ ਸਿੰਘ ਦੇਸ਼ ਨਾਲ ਅਜਿਹਾ ਥ੍ਰੋਹ ਕਰਨ ਦੀ ਸੋਚ ਵੀ ਨਹੀਂ ਸਕਦੇ ਸਨ , ਉਨ੍ਹਾ ਨੇ ਨਫਰਤ ਨਾਲ ਉਸਦੀ ਦਿਤੀ ਤਜਵੀਜ਼ ਨੂੰ ਠੁਕਰਾ ਦਿਤਾ ਤੇ ਦੇਸ਼ ਲਈ ਜੀਣ-ਮਰਣ ਦਾ ਫ਼ੈਸਲਾ ਕਰ ਲਿਆ ।
ਸਵੇਰ ਹੁੰਦੇ ਹੀ ਸ਼ਾਮ ਸਿੰਘ ਮੈਦਾਨ ਵਿਚ ਆ ਨਿਤਰੇ ਤੇ ਐਲਾਨ ਕੀਤਾ ਕੀ ਉਹ ਅੰਗਰੇਜਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਤੇ ਆਪਣੀ ਪੰਜ ਦਰਿਆ ਦੀ ਧਰਤੀ ਤੇ ਅੰਗਰੇਜਾਂ ਨੂੰ ਪੈਰ ਨਹੀਂ ਰਖਣ ਦੇਣਗੇ । ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਾਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਤੇ ਵਾਸਤਾ ਪਾਇਆ ਕੀ…

ਉਹ ਆਪਣੀ ਜਨਮ-ਭੂਮੀ ਦੇ ਸਚੇ ਸਪੂਤ ਬਣਕੇ ਦੁਸ਼ਮਨ ਨੂੰ ਪਿਠ ਦਿਖਾਣ ਦੇ ਬਦਲੇ ਕੱਟ ਮਰਨ
ਸਰਦਾਰ ਸ਼ਾਮ ਸਿੰਘ ਦੇ ਐਲਾਨ ਨੇ ਸਿਖ ਜੋ ਅਲੀਵਾਲ ਦੀ ਲੜਾਈ ਦੀ ਹਾਰ ਤੋਂ ਬਾਅਦ ਆਪਣਾ ਦਿਲ ਛਡ ਬੈਠੇ ਸੀ , ਮੁੜ ਜੋਸ਼ ਨਾਲ ਭਰ ਗਿਆ ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਅੰਗਰੇਜਾਂ ਦੇ ਪਹਿਲੇ ਹਮਲੇ ਸਮੇ ਸ਼ਾਮ ਸਿੰਘ ਲਗਪਗ ਹਰ ਥਾਂ ਮੌਜੂਦ ਦਿਸਦੇ ਸੀ ਉਹ ਇਕ ਦਸਤੇ ਤੋਂ ਦੂਜੇ ਦਸਤੇ ਵਲ ਜਾਂਦਿਆਂ ਹੋਇਆਂ ਜਵਾਨਾ ਨੂੰ ਡਟ ਕੇ ਲੜਨ ਲਈ ਹ੍ਲ੍ਹਾ ਸ਼ੇਰੀ ਦੇਣ ਵਿਚ ਪੂਰੀ ਤਰਹ ਕਾਮਯਾਬ ਰਹੇ ਤੇ ਫੌਜ਼ ਨੂੰ ਵਧੇਰੇ ਜੋਸ਼ ਨਾਲ ਲੜਨ ਲਈ ਉਬਾਰਿਆ ਤੇ ਅੰਤ ਵਿਚ ਅੰਗਰੇਜਾਂ ਨੂੰ ਪਛਾੜਨ ਵਿਚ ਸਹਾਇਤਾ ਦਿਤੀ ਵਿਲਿਅਮ ਐਡਵਰਡ ਨੇ ਇਸ ਲੜਾਈ ਦਾ ਹੂ-ਬ-ਹੂ ਨਕਸ਼ਾ ਖਿਚਿਆ ਹੈ ,” ਗਿਲ੍ਬੇਰਟ ਦੇ ਦਸਤੇ ਝਟਪਟ ਅਗੇ ਵਧੇ ,ਪਰ ਉਨ੍ਹਾ ਵੇਖਿਆ ਕੀ ਮੋਰਚੇ ਦਾ ਕੇਂਦਰ ਤਕੜਾ ਤੇ ਮੂਲੋਂ ਅਜਿਤ ਹੈ ਤਾਂ ਉਹ ਬਹੁਤ ਭਾਰੀ ਨੁਕਸਾਨ ਉਠਾ ਕੇ ਪਿਛੇ ਹਟਣ ਲਈ ਮਜਬੂਰ ਹੋ ਗਏ ਸਰ ਹੇਰੀ ਸਮਿਥ ਵੀ ਅਗਲਿਆਂ ਮੋਰਚਿਆਂ ਵਲ ਵਧਿਆ ਪਰ ਭਾਰੀ ਨੁਕਸਾਨ ਨਾਲ ਪਛਾੜ ਦਿਤਾ ਗਿਆ ।
ਸ਼ਾਹ ਮੁਹੰਮਦ ਲਿਖਦੇ ਹਨ
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ ,ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿਤੇ
ਮੇਵਾ ਸਿੰਗ ਤੇ ਮਾਖੇਖਾਂ ਹੋਏ ਸਿਧੇ ,ਹੱਲੇ ਤਿੰਨ ਫਰੰਗੀ ਦੇ ਤੋੜ ਦਿਤੇ
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ , ਬੰਨ ਸ਼ਸ਼ਤਰੀ ਜੋੜ ਵਿਛੋੜ ਦਿਤੇ
ਸ਼ਾਹ ਮੁਹੰਮਦਾ ਸਿਖਾਂ ਨੇ ਗੋਰਿਆਂ ਦੇ , ਵਾਂਗ ਨਿਬੂਆਂ ਲਹੂ ਨਿਚੋੜ ਦਿਤੇ
ਪਰ ਗਦਾਰਾਂ ਦਾ ਕੀ ਕਰੀਏ ਤੇ ਗਦਾਰ ਵੀ ਉਹ ਜਿਨ੍ਹਾ ਦੇ ਹਥ ਵਿਚ ਦੇਸ਼ ਦੀ ਵਾਗ ਡੋਰ ਹੋਵੇ , ਜਿਨ੍ਹਾ ਨੇ ਫੌਜ਼ ਨੂੰ ਰਾਹ ਦਿਖਾਣਾ ਹੋਵੇ ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਜਗਾ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ ਦਿਤਾ । ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਕੁਦਰਤੀ ਸੀ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ ਗਈ।
ਸ਼ਾਹ ਮੁਹੰਮਦ ਲਿਖਦਾ ਹੈ:
ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ
“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ।
ਸ਼ਾਮ ਸਿੰਘ ਅਟਾਰੀ ਵਾਲੇ ਦੀ ਇਸ ਅਦੁਤੀ ਕੁਰਬਾਨੀ ਦਾ ਖਾਲਸਾ ਫੌਜ਼ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਕਿਸੇ ਇਕ ਸਿਖ ਨੇ ਵੀ ਈਨ ਨਾ ਮੰਨੀ ਨਾ ਕਿਸੇ ਅਨੁਆਈ ਨੇ ਰਹਿਮ ਦੀ ਦਰਖਾਸਤ ਕੀਤੀ । ਹਰੇਕ ਥਾਂ ਤੇ ਓਹ ਜੇਤੂਆਂ ਦੇ ਸਾਮਣੇ ਛਾਤੀ ਤਾਣ ਕੇ ਖਲੋਤੇ ਰਹੇ ਬਹੁਤ ਸਾਰੇ ਸ਼ਹੀਦ ਹੋ ਗਏ ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਕਰ ਦਿੱਤਾ ਗਿਆ।
ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੁਝ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੋਣਾ ਸੀ।
ਕੁਨਿਘ੍ਮ ਲਿਖਦੇ ਹਨ, ” ਜਿਨ੍ਹਾ ਖਤਰਿਆਂ ਵਿਚ ਸਿਖ ਕੌਮ ਘਿਰੀ ਹੋਈ ਸੀ, ਉਹ ਉਨ੍ਹਾ ਦੇ ਦਿਲ ਦਿਮਾਗ ਤੇ ਛਾਏ ਹੋਏ ਸਨ ਉਨ੍ਹਾ ਨੂੰ ਬਦੇਸ਼ੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਜਰ ਨਹੀਂ ਸੀ ਆ ਰਿਹਾ । ਬਿਰਥ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਆਪਣੀ ਕੌਮ ਦੇ ਦੁਸ਼ਮਣਾ ਨਾਲ ਪਹਿਲੀ ਟੱਕਰ ਵਿਚ ਸ਼ਹੀਦ ਹੋਣ ਤੇ ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਪਿਰਿਟ ਤੇ ਉਸ ਰਹਸਵਾਦੀ ਪੰਚਾਇਤੀ ਰਾਜ ਨੂੰ ਰਿਝਾਉਣ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ “
ਸ਼ਾਮ ਸਿੰਘ ਅਟਾਰੀ ਵਾਲੇ ਦੀ ਦਲੇਰੀ ,ਬਹਾਦਰੀ ਤੇ ਦ੍ਰਿੜਤਾ ਨੇ ਇਸ ਨੂੰ ਸਭਰਾਉ ਦਾ ਵਾਟਰਲੂ ਬਣਾ ਦਿਤਾ ਮੇਲਸਨ ਨੇ ਲਿਖਿਆ ਹੈ ਕੀ ਜੇ ਸਿਖ ਇਥੇ ਜਿਤ ਜਾਂਦੇ ਤਾਂ ਭਾਰਤ ਅੰਗਰੇਜਾਂ ਦੇ ਹਥੋ ਨਿਕਲ ਜਾਣਾ ਸੀ । ਪਰ ਇਹ ਖਾਲੀ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਵੀ ਗਦਾਰ ਸਨ (ਤੇਜ ਸਿੰਘ , ਲਾਲ ਸਿੰਘ ਤੇ ਗੁਲਾਬ ਸਿੰਘ ) ਜਿਨ੍ਹਾ ਨੇ 101 ਸਾਲ ਭਾਰਤ ਨੂੰ ਗੁਲਾਮੀ ਦੇ ਹੋਰ ਦਿਤੇ ,ਨਹੀਂ ਤੇ ਜੇਕਰ ਕਿਤੇ ਹਿੰਦੂ ਵੀ ਸਿਖਾਂ ਨਾਲ ਮਿਲ ਜਾਂਦੇ ਤਾਂ ਗੁਲਾਮੀ ਦੀਆਂ ਜੰਜੀਰਾਂ ਕਈ ਸਦੀਆਂ ਪਹਿਲੇ ਤੋੜ ਚੁਕੇ ਹੁੰਦੇ ।
ਸ਼ਾਮ ਸਿੰਘ ਅਟਾਰੀ ਵਾਲਾ ਜਿਸਨੇ 1818 ਤੋਂ ਲੈਕੇ 1846 ਖਾਲਸਾ ਰਾਜ ਦੇ ਵਾਧੇ ਤੇ ਜਿਤ ਵਾਸਤੇ ਹੋਈ ਹਰ ਲੜਾਈ ਵਾਸਤੇ ਆਪਣਾ ਖੂਨ ਡੋਲਿਆ ਮੁਲਤਾਨ ਦੀ ਜੰਗ ਵੇਲੇ ਉਸ ਅਕਾਲੀ ਫੂਲਾ ਸਿੰਘ ਦਾ ਹਮ-ਰਕਾਬ ਸੀ । ਬਨੂੰ ਦੀ ਫਤਹਿ ਦੌਰਾਨ ਆਪਜੀ ਦਾ ਘੋੜਾ ਗੋਲੀ ਨਾਲ ਮਰਿਆ ਸਭਰਾਵਾਂ ਦੀ ਲੜਾਈ ਵਿਚ ਕਿਵੇਂ ਇਸ ਸਰਦਾਰ ਨੇ ਬਹਾਦਰੀ ਤੇ ਸੂਰਬੀਰਤਾ ਦੇ ਜੋਹਰ ਦਿਖਾਏ ਕੁਨਿੰਘਮ ਲਿਖਦਾ ਹੈ ਕਿ ਖਾਲਸਾ ਦਰਬਾਰ ਦੇ ਸਾਰੇ ਕਰਿੰਦਿਆਂ ਵਿਚੋਂ ਇਕੋ ਇਕ ਮਰਦ ਸ਼ਾਮ ਸਿੰਘ ਸੀ । ਚਿਟਾ ਬਾਣਾ ਪਾਕੇ ਹਥ ਵਿਚ ਤਲਵਾਰ ਪਕੜ ਕੇ ਉਹ ਲੜਾਈ ਦੇ ਮੈਦਾਨ ਵਿਚ ਡੇਰਿਆਸ ਵਾਂਗੂੰ ਜੂਝਿਆ ਜਿਸ ਨੂੰ ਪੱਬਾ ਭਾਰ ਹੋ ਕੇ ਲੁਕਾਈ ਵੇਖਣ ਲਗੀ ਜਿਥੇ ਉਹ ਡਿਗਿਆ ਸੀ ਉਥੇ ਲੋਥਾਂ ਦਾ ਅੰਬਾਰ ਲਗਾ ਹੋਇਆ ਸੀ ।
ਇਹੀ ਸ਼ਾਮ ਸਿੰਘ ਕਿਸੇ ਹੋਰ ਕੌਮ ਵਿਚ ਪੈਦਾ ਹੋਇਆ ਹੁੰਦਾ ਤਾਂ ਮਾਵਾਂ ਰਹਿੰਦੀ ਦੁਨਿਆ ਤਕ ਆਪਣੇ ਲਾਡਲਿਆਂ ਦਾ ਨਾਮ ਸ਼ਾਮ ਸਿੰਘ ਰਖਦੀਆਂ ,ਸੂਰਬੀਰ ਸਭਰਾਵਾਂ ਦੀ ਪਾਕ ਮਿਟੀ ਆਪਣੇ ਮਥਿਆ ਤੇ ਲਗਾਂਦੇ ਤੇ ਉਸਦੇ ਵੰਸ਼ ਵਾਲਿਆਂ ਨੂੰ ਮਖਮਲੀ ਕੁਰਸੀਆਂ ਤੇ ਬਿਠਾਂਦੇ ਉਨ੍ਹਾ ਦੇ ਚਰਨ ਚੁੰਮਣ ਵਾਲਿਆਂ ਦੀ ਭੀੜ ਠਲਿਆ ਨਾ ਠ੍ਲੀ ਜਾਂਦੀ । ਪਰ ਅਸੀ ਆਪਣੀ ਔਲਾਦ ਤੇ ਹੋਰ ਕੌਮਾਂ ਨੂੰ ਆਪਣਾ ਇਤਿਹਾਸ ਦਸ ਹੀ ਨਹੀ ਸਕੇ ਸਗੋ ਆਪਣੇ ਬੱਚਿਆ ਨੂੰ ਗੀਤਾ ਤੇ ਭੰਗੜੇ ਪਵਾਉਦੇ ਤੇ ਲੋਕਾ ਨੂੰ ਦਿਖਾਣ ਵਿੱਚ ਗਰਵ ਮਹਿਸੂਸ ਕਰਦੇ ਹਾ ਬਹੁਤ ਦੁੱਖ ਹੁੰਦਾ ਜਦੋ ਸਾਡੇ ਬੱਚੇ ਆਪਣੇ ਧਰਮ ਤੇ ਇਤਿਹਾਸ ਤੋ ਦੂਰ ਜਾਦੇ ਹਨ । ਜੇ ਮਾਪੇ ਬੱਚਿਆ ਨੂੰ ਮੋਬਾਇਲ ਜਾ ਗੇਮਾਂ ਦੀ ਥਾ ਰਾਤ ਨੂੰ ਗੁਰੂ ਘਰ ਦੀਆਂ ਸਾਖੀਆਂ ਦਸਦੇ ਅਜ ਸਾਡੇ ਬੱਚੇ ਸਿੱਖੀ ਤੋ ਦੂਰ ਨਾ ਜਾਦੇ ਮਾਪੇ ਖੁਦ ਡੋਗਰਿਆਂ ਵਾਗ ਆਪਣੇ ਬੱਚਿਆ ਤੇ ਸਿੱਖੀ ਨਾਲ ਗਦਾਰੀ ਕਰ ਰਹੇ ਹਨ । ਪਰ ਜਿਹੜੇ ਮਾਪੇ ਬੱਚਿਆ ਨੂੰ ਸਿੱਖੀ ਨਾਲ ਜੋੜ ਰਹੇ ਹਨ ਉਹਨਾ ਨੂੰ ਦਾਸ ਜੋਰਾਵਰ ਸਿੰਘ ਤਰਸਿੱਕਾ ਤੇ ਪੰਥ ਖਾਲਸੇ ਵਲੋ ਬਹੁਤ ਬਹੁਤ ਮੁਬਾਰਕਾਂ ਜੋ ਤੁਸੀ ਸਿੱਖੀ ਦੇ ਬੂਟੇ ਨੂੰ ਪਾਣੀ ਦੇ ਰਹੇ ਹੋ ਵਾਹਿਗੁਰੂ ਜੀ ਸਭ ਨੂੰ ਚੰਗੇ ਪਾਸੇ ਵੱਲ ਪ੍ਰੇਰਤ ਕਰੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਜੋਰਾਵਰ ਸਿੰਘ ਤਰਸਿੱਕਾ

ਵੋ ਸ਼ਮਾਂ ਕਿਹਾ ਬੁਜੇ
ਜਿਸੇ ਰੌਸ਼ਨ ਖੁਦਾ ਕਰੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫ਼ਰਨਾਮਾ ਚ ਲਿਖਿਆ, “ਐ ਔਰੰਗਜ਼ੇਬ ਕੀ ਹੋਇਆ ਜੇ ਤੂ ਚਾਰ ਚਿਂਣਾਰੀਆ ਬੁਝਾ-ਤੀਆਂ , ਅਜੇ ਭਾਂਬੜ ਮਚਦਾ ਆ( ਮੇਰਾ ਖਾਲਸਾ ਜਿਊਦਾ ) ਜੋ ਤੇਰੀ ਬਾਦਸ਼ਾਹਤ ਨੂੰ ਸਾੜ ਕੇ ਸਵਾਹ ਕਰਦੂ” ਤੇ ਸਮੇ ਨਾਲ ਕੀਤਾ ਵੀ। 🔥🔥🔥🔥🔥
ਅਬਦਾਲੀ ਨੇ ਇਕ ਦਿਨ ਚ 30,000+ ਸਿੰਘ ਸਿੰਘਣੀਆਂ ਕਤਲ ਕਰਕੇ ਕਿਹਾ ਸੀ, ਹੁਣ ਨਹੀ ਉਠਦੇ। ਪਰ 6 ਮਹੀਨੇ ਬਾਦ ਅਬਦਾਲੀ ਨੂੰ ਜੰਗ ਚੋ ਭਜਣਾ ਪਿਆ ਸੀ।
ਦੀਪ ਸਿੰਘ ਦੀ ਅੰਤਿਮ ਅਰਦਾਸ ਸਮੇ ਸ਼ਹੀਦਾਂ ਦੇ ਅਸਥਾਨ ਫਤਹਿਗੜ ਸਾਹਿਬ ਚ ਵਿਸ਼ਾਲ ਇੱਕਠ (5 ਲੱਖ +) ਨੇ ਹਕੂਮਤ ਨੂੰ ਫੇਰ ਦਸ ਦਿੱਤਾ ਕੇ ਤੁਸੀ ਇਕ ਦੀਪ ਬੁਝਾਇਆ ਤਾਂ ਕੀ ਹੋਇਆ…. ਅਜੇ ਭਾਬੜ ਮੱਚਦਾ ਹੈ।
ਉਹ ਭਾਂਬੜ ਜਿਸ ਚ ਮੁਗਲ ਰਾਜ ਨਾਦਰ ਸ਼ਾਹ, ਜਕਰੀਆ, ਮੀਰਮੰਨੂ, ਅਬਦਾਲੀ , ਤੈਮੂਰ ਸਭ ਭਸਮ ਹੋ ਗਏ। ਉਹ ਗੋਰੇ ਜਿਂਨਾ ਦੇ ਰਾਜ ਚ ਸੂਰਜ ਨਹੀ ਛਿਪਦਾ ਸੀ, ਉਹ ਵੀ ਤੁਰ ਗਏ।
🔥🔥🔥🔥🔥
ਪੁੱਤਰਾਂ ਦੇ ਦਾਨੀ ਸਤਿਗੁਰੂ ਜੀ ਪੰਧ ਤੇ ਮਿਹਰਾਂ ਕਰਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖ਼ਸ਼ਣ ਦੇਗ ਤੇਗ ਫਤਹਿ ਦੇ ਧਾਰਨੀ ਹੋਈ ਏ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇਕ ਵਾਰ ਗੁਰੂ ਅਰਜਨ ਦੇਵ ਜੀ ਇਕ ਪਿੰਡ ਗਏ
ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਕਹਿਣ ਲੱਗਾ ਕੀ ਤੁਸੀ ਮੇਰੇ ਘਰ ਆ ਕੇ ਪਰਸ਼ਾਦਾ ਸਕੋ
ਗੁਰੂ ਅਰਜਨ ਦੇਵ ਜੀ ਨੇ ਕਿਹਾ ਕੀ ਅਸੀ ਕਿਸੇ ਨੂੰ ਵੀ ਨੀ ਨਰਾਜ ਕਰਨਾ ਅਸੀ ਇਸ ਪਿੰਡ ਪੂਰਾ ਇੱਕ ਮਹਿਨਾ ਰਹਾਗੇ ਪਿੰਡ ਦੇ ਸਰਪੰਚ ਨੇ ਪਿੰਡ ਦੇ ਹਰ ਘਰ ਦੀ ਇਕ ਲਿਸਟ ਬਣਾ ਲਈ
ਪੰਦਰਾਂ ਤੋ ਵੀਹ ਦਿਨ ਲੱਗ ਗਏ ਗੁਰੂ ਜੀ ਨੂੰ ਉਸ ਪਿੰਡ ਵਿੱਚ
ਫਿਰ ਇਕ ਦਿਨ
ਸਰਪੰਚ ਨੇ ਇਕ ਮੁੰਡੇ ਨੂੰ ਅਵਾਜ ਮਾਰੀ
ਸਰਪੰਚ : ਸੁਣ ਸਮਨ….!
ਸਮਨ: ਹਾਂਜੀ ਸਰਪੰਚ ਜੀ ..
ਸਰਪੰਚ : ਪੁੱਤਰ ਜਿਹੜੀ ਮੈਂ ਲਿਸਟ ਬਣਾਈ ਹੈ ਇਹਦੇ ਹਿਸਾਬ ਨਾਲ ਕੱਲ ਨੂੰ ਗੁਰੂ ਅਰਜਨ ਦੇਵ ਜੀ ਦੀ ਪ੍ਰਸ਼ਾਦਾ ਸੱਕਣ ਦੀ ਵਾਰੀ ਤੁਹਾਡੇ ਘਰ ਹੈ ਕੱਲ ਸਾਰੀ ਸੰਗਤ ਤੁਹਾਡੇ ਘਰ ਪ੍ਰਸ਼ਾਦਾ ਸੱਕਣ ਗੇ
ਤੁਸੀ ਆਪਣੇ ਘਰ ਲੰਗਰ ਪਕਾਉਣ ਦੀ ਤਿਆਰੀ ਕਰੋ ਤੇ ਜੋ ਵੀ ਸਮਾਨ ਚਾਹੀਦਾ ਹੈ ਲੈ ਕੇ ਰੱਖ ਲਵੋ
ਸੰਮਨ: ਜੀ ਠੀਕ ਹੈ ਜੀ ਮੈ ਬਾਪੂ ਜੀ ਨਾਲ ਗੱਲ ਕਰ ਲੈਨਾਂ
ਇਹ ਕਹਿ ਕੇ ਸਮਨ ਆਪਣੇ ਘਰ ਵੱਲ ਤੁਰ ਪਿਆ
ਸਮਨ ਆਪਣੇ ਘਰ ਗਿਆ ਅੱਗੇ ਉਸ ਦੇ ਬਾਪੂ ਜੀ ਜਿਨਾ ਦਾ ਨਾਮ ਮੂਸਾ ਹੈ ਉਹ ਬੈਠੇ ਨੇ
ਸਮਨ : ਬਾਪੂ ਜੀ
ਮੂਸਾ: ਹਾ ਪੁੱਤਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਆਇਆ ?
ਸਮਨ : ਹਾ ਜੀ ਬਾਪੂ ਜੀ ਤੇ ਰਾਹ ਵਿੱਚ ਸਰਪੰਚ ਜੀ ਮਿਲੇ ਸੀ ਉਹਨਾ ਦਾ ਕਹਿਣਾ ਹੈ ਕੇ ਗੁਰੂ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਸੱਕਣ ਗੇ
ਮੂਸਾ : ਇਹ ਤਾ ਬਹੁਤ ਖੁਸੀ ਦੀ ਗੱਲ ਹੈ ਪੁੱਤਰ
ਸਮਨ: ਉਹ ਤਾ ਠੀਕ ਹੈ ਬਾਪੂ ਜੀ ਪਰ ਗੁਰੂ ਜੀ ਦੇ ਨਾਲ 35-40 ਸਿੱਖ ਹੋਰ ਵੀ ਨੇ ਹੋਰ ਵੀ ਬਹੁਤ ਸੰਗਤ ਹੋਵੇਗੀ ਪਰ ਸਾਡੇ ਕੋਲ ਏਨਾ ਪੈਸਾ ਨਹੀ ਕੀ ਗੁਰੂ ਜੀ ਨੂੰ ਪ੍ਰਸ਼ਾਦਾ ਛਕਾ ਸੱਕੀਏ
ਮੂਸਾ: (ਕੁਝ ਸੋਚ ਕੇ) ਹਾ ਪੁੱਤ ਇਹ ਗੱਲ ਤਾ ਠੀਕ ਹੈ ਸਾਡੇ ਘਰ ਦੀ ਹਾਲਤ ਤਾ ਬਹੁਤ ਗਰੀਬੀ ਵਾਲੀ ਹੈ ਅਸੀ ਏਨਾ ਖਰਚਾ ਕਿਥੋਂ ਕਰਾਂਗੇ ?
ਸਮਨ : ਬਾਪੂ ਜੀ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਨੇ ਜੇ ਉਹ ਸਾਡੇ ਘਰੋ ਪ੍ਰਸ਼ਾਦਾ ਸਕੇ ਬਿਨਾ ਚਲੇ ਗਏ ਤਾ ਇਹ ਤਾ ਪਾਪ ਹੋਵੇਗਾ ਬਹੁਤ ਮੈਂ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਕੁਝ ਵੀ ਕਰ ਸਕਦਾ
ਮੂਸਾ: ਪੁੱਤਰ ਕੀ ਪਿੰਡ ਦੀ ਹੱਟੀ ਵਾਲਾ ਸਾਹੁਕਾਰ ਸਾਨੂੰ ਸੌਦਾ ਉਧਾਰ ਨਾ ਦੇਓ
ਸਮਨ: ਨਹੀ ਬਾਪੂ ਜੀ ਉਹ ਬਿਲਕੁਲ ਉਧਾਰ ਨੀ ਕਰਦਾ ਪਰ ਬਾਪੂ ਜੀ, ਇਕ ਕੰਮ ਹੋ ਸਕਦਾ ਕਿਉ ਨਾ ਆਪਾ ਦੋਨੋ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰ ਲਿਆਈਏ
ਮੂਸਾ: ਪਰ ਪੁੱਤਰ ਇਹ ਤਾ ਚੋਰੀ ਹੋਵੇਗੀ ਕੀ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣਾ ਠੀਕ ਹੋਵੇਗਾ ??
ਸਮਨ: ਨਹੀ ਬਾਪੂ ਜੀ ਚੋਰੀ ਨਹੀ ਅਸੀ ਸਿਰਫ ਓਨਾ ਹੀ ਸਮਾਨ ਚੋਰੀ ਕਰਾਂਗੇ ਜਿੰਨੇ ਕੁ ਦੀ ਜਰੂਰਤ ਹੋਵੇਗੀ
ਮੂਸਾ: ਠੀਕ ਹੈ ਪੁੱਤਰ ਪਰ ਅਸੀ ਲੋੜ ਤੋ ਜਿਆਦਾ ਸਮਾਨ ਬਿਲਕੁਲ ਨੀ ਚੋਰੀ ਕਰਨਾ
ਸਮਨ: ਜੀ ਅੱਛਾ
ਫਿਰ ਉਹ ਦੋਨੋ ਪਿਓ ਪੁੱਤ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰਨ ਚਲੇ ਗਏ ਇਹਨਾ ਨੇ ਬੜੀ ਸਕੀਮ ਨਾਲ ਪਹਿਲਾ ਦੁਕਾਨ ਦੀ ਕੰਧ ਤੋੜੀ ਅਤੇ ਦੁਕਾਨ ਵਿੱਚ ਵੜ ਗਏ ਜਦ ਲੋੜ ਕੁ ਜਿਨਾ ਸਮਾਨ ਉਹਨਾ ਨੇ ਚੋਰੀ ਕਰ ਲਿਆ ਤੇ ਪਹਿਲਾ ਮੂਸਾ ਦੁਕਾਨ ਤੋ ਬਾਹਰ ਨਿਕਲਿਆ ਜਦ ਸਮਨ ਬਾਹਰ ਨਿਕਲਣ ਲੱਗਿਆ ਤਾ ਉਹਦਾ ਸਰੀਰ ਕੰਧ ਵਿੱਚ ਫਸ ਗਿਆ ਉਹਦੇ ਤੋ ਬਾਹਰ ਨਹੀ ਨਿਕਲਿਆ ਜਾ ਰਿਹਾ ਸੀ
ਏਨੇ ਚਿਰ ਨੂੰ ਪਿੰਡ ਵਿਚ ਰੌਲਾ ਪੈ ਗਿਆ ਕੇ ਚੋਰ ਸਾਹੂਕਾਰ ਦੀ ਦੁਕਾਨ ਵਿੱਚ ਚੋਰੀ ਕਰ ਰਹੇ ਨੇ ਸਾਰੇ ਲੋਕ ਹਥਿਆਰ ਲੈ ਕੇ ਦੁਕਾਨ ਵੱਲ ਭੱਜੇ ਆ ਰਹੇ ਸੀ ਮੂਸਾ ਨੇ ਆਪਣੇ ਪੁੱਤਰ ਸਮਨ ਨੂੰ ਬਾਹਰ ਖਿਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰਾ ਕੰਧ ਵਿੱਚ ਫਸ ਗਿਆ ਸੀ
ਮੂਸਾ: ਪੁੱਤਰ ਹੁਣ ਕੀ ਹੋਵੇਗਾ ਪਿੰਡ ਵਾਲਿਆ ਨੂੰ ਪਤਾ ਲੱਗ ਜਾਣਾ ਕਿ ਅਸੀ ਗੁਰੂ ਜੀ ਦੇ ਲੰਗਰਾ ਲਈ ਚੋਰੀ ਕੀਤੀ ਲੋਕ ਸਾਡੀ ਬੇਇਜਤੀ ਕਰਨ ਗੇ
ਸਮਨ: ਨਹੀ ਬਾਪੂ ਜੀ, ਬੇਇਜਤੀ ਤੇ ਤਾ ਕਰਨਗੇ ਜੇ ਉਹਨਾ ਨੂੰ ਪਤਾ ਲੱਗੂ ਕਿ ਚੋਰ ਕੌਣ ਹੈ
ਮੂਸਾ: ਪਰ ਪੁੱਤਰ ਤੂੰ ਕੰਧ ਵਿੱਚ ਫਸ ਗਿਆ ਏ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਫੜ ਲੈਣਾ ਹੈ
ਸਮਨ: ਬਾਪੂ ਜੀ ਕਿਸੇ ਨੂੰ ਕੁਝ ਪਤਾ ਨਹੀ ਲੱਗਣਾ ਗੁਰੂ ਅਰਜਨ ਦੇਵ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਜਰੂਰ ਸੱਕਣਗੇ ਜੋ ਮਰਜੀ ਹੋ ਜਾਵੇ
ਮੂਸਾ: ਪਰ ਕਿਸ ਤਰਾ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਵੀ ਫੜ ਲੈਣਾ ਅਤੇ ਮੈਨੂੰ ਵੀ ਫੜ ਲੈਣਾ ਸਭ ਖਤਮ ਹੋ ਗਿਆ ਪੁੱਤ ਸਭ ਖਤਮ ਹੋ ਗਿਆ
ਸਮਨ : ਬਾਪੂ ਜੀ ਤੁਸੀ ਆਪਣੇ ਘਰ ਜਾਓ ਅਤੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਡ ਕੇ ਲੈ ਜਾਓ ਸਿਰ ਤੋ ਬਿਨਾ ਕੀ ਪਤਾ ਲੱਗਣਾ ਕੇ ਚੋਰ ਕੌਣ ਸੀ ਜਲਦੀ ਕਰੋ ਪਿਤਾ ਜੀ ਜਲਦੀ ਜਾਓ ਅਤੇ ਤਲਵਾਰ ਲੈ ਕੇ ਆਓ
ਮੂਸਾ : ਨਹੀ ਪੱਤਰ ਮੈ ਇਸ ਤਰਾ ਨਹੀ ਕਰ ਸਕਦਾ ਮੈਂ ਆਪਣੇ ਜੁਆਨ ਪੁੱਤਰ ਦਾ ਸਿਰ ਕਿਵੇ ਵੱਡ ਦੇਵਾਂ
ਸਮਨ : ਪਿਤਾ ਜੀ ਇਹ ਗੱਲਾ ਸੋਚਣ ਦਾ ਵਖਤ ਨਹੀ ਹੈ ਤੁਸੀ ਬਸ ਜਲਦੀ ਜਾਵੋ ਅਤੇ ਤਲਵਾਰ ਨਾਲ ਮੇਰਾ ਸਿਰ ਵੱਡ ਦੇਵੋ
ਮੂਸਾ : ਤਲਵਾਰ ਲੈ ਕੇ ਆਇਆ ਅਤੇ ਆਪਣੇ ਪੁੱਤਰ ਦਾ ਸਿਰ ਵੱਡ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ
ਪਿੰਡ ਵਾਲੇ ਦੁਕਾਨ ਵਿੱਚ ਪਹੁੰਚੇ ਤਾ ਓਥੇ ਸਿਰਫ ਸਰੀਰ ਹੀ ਸੀ ਸਿਰ ਹੈ ਹੀ ਨਹੀ ਸੀ
ਪਿੰਡ ਵਾਲੇ ਵੀ ਡਰ ਗਏ ਅਤੇ ਆਪਣੇ ਆਪਣੇ ਘਰ ਵੱਲ ਭੱਜ ਗਏ ਮੂਸਾ ਮੌਕਾ ਵੇਖ ਕੇ ਆਪਣੇ ਪੁੱਤਰ ਦੀ ਬਿਨਾ ਸਿਰ ਵਾਲਾ ਸਰੀਰ ਚੁਕ ਕੇ ਘਰ ਲੈ ਗਿਆ ਅਤੇ ਲਿਆ ਕੇ ਮੰਜੇ ਤੇ ਪਾ ਦਿੱਤਾ ਉੱਤੇ ਉਸ ਦਾ ਵੇਸੈ ਹੀ ਸਿਰ ਰੱਖ ਦਿੱਤਾ
ਮੂਸਾ ਆਪਣੇ ਪੁੱਤ ਦੀ ਲਾਸ਼ ਕੋਲ ਬੈਠ ਕੇ ਸਾਰੀ ਰਾਤ ਰੋਂਦਾ ਰਿਹਾ ਜਦ ਅਗਲਾ ਦਿਨ ਚੱੜਿਆ ਤਾ ਮੂਸੇ ਨੇ ਜਿਹੜਾ ਸਮਾਨ ਰਾਤ ਚੋਰੀ ਕੀਤਾ ਸੀ ਉਸ ਦਾ ਲੰਗਰ ਤਿਆਰ ਕੀਤਾ ਕਿਸੇ ਨੂੰ ਕੁਝ ਵੀ ਸੱਕ ਨਾ ਹੋਣ ਦਿੱਤਾ ਗੁਰੂ ਅਰਜਨ ਦੇਵ ਜੀ ਉਸ ਦੇ ਘਰ ਆਏ ਤੇ ਮੰਜੇ ਉਪਰ ਬੈਠ ਗਏ ਮੂਸਾ ਉਹਨਾ ਲਈ ਪ੍ਰਸ਼ਾਦਾ ਲੈ ਕੇ ਆਇਆ
ਗੁਰੂ ਅਰਜਨ ਦੇਵ ਜੀ : ਮੂਸੇ ਅੱਜ ਤੇਰਾ ਪੁੱਤ ਸਮਨ ਨਹੀ ਨਜਰ ਆ ਰਿਹਾ ਕਿਧਰ ਗਿਆ ਹੈ
ਮੂਸਾ : ਮਹਾਰਾਜ ਜੀ ਸੁਮਨ ਅੰਦਰ ਸੌ ਰਿਹਾ
ਗੁਰੂ ਅਰਜਨ ਦੇਵ ਜੀ : ਸੌ ਰਿਹਾ ਹੈ ?
ਕੀ ਉਹਨੂੰ ਨੀ ਪਤਾ ਕਿ ਅਸੀ ਉਹਦੇ ਘਰ ਆਏ ਹਾ ਉਹਨੂੰ ਅਵਾਜ ਤਾ ਮਾਰੋ
ਮੂਸਾ: ਜੀ ਉਹਨੂੰ ਪਤਾ ਹੈ ਤੁਹਾਡੇ ਆਉਣ ਦਾ ਪਰ ਅੱਜ ਉਹਦੀ ਤਬੀਅਤ ਕੁਝ ਠੀਕ ਨਹੀ ਹੈ
ਜਾਣੀ ਜਾਣ ਸਤਿਗੁਰੂ ਤਾ ਸਭ ਕੁਝ ਜਾਣਦੇ ਸੀ
ਗੁਰੂ ਅਰਜਨ ਦੇਵ ਜੀ : ਚੰਗਾ ਫਿਰ ਤੁਸੀ ਨੀ ਉਹਨੂੰ ਅਵਾਜ ਮਾਰਨੀ ਮੈਂ ਹੀ ਅਵਾਜ ਮਾਰਦਾ ਹਾ
ਪੁੱਤ ਸਮਨ ਬਾਹਰ ਆ
ਜਦ ਗੁਰੂ ਅਰਜਨ ਦੇਵ ਜੀ ਨੇ ਇਸ ਤਰਾ ਅਵਾਜ ਮਾਰੀ ਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਮੱਰਿਆ ਹੋਇਆ ਸਮਨ ਉਠ ਕੇ ਬਾਹਰ ਆ ਗਿਆ
ਮੂਸਾ ਗੁਰੂ ਜੀ ਚਰਨਾ ਵਿੱਚ ਡਿੱਗ ਪਿਆ
ਜਦ ਗੁਰੂ ਜੀ ਨੇ ਸਾਰੀ ਸੰਗਤ ਨੂੰ ਸਮਨ ਅਤੇ ਮੂਸੇ ਦੀ ਰਾਤ ਚੋਰੀ ਵਾਲੀ ਗੱਲ ਦੱਸੀ ਤਾ ਸਾਰੀ ਸੰਗਤ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ
ਧੰਨ ਹੈ ਮੂਸਾ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੱਡ ਦਿੱਤਾ ਅਤੇ ਧੰਨ ਹੈ ਸਮਨ ਜਿਹਨੇ ਗੁਰੂ ਜੀ ਦੇ ਪਰਸ਼ਾਦੇ ਲਈ ਆਪਣਾ ਸਿਰ ਵਡਾ ਲਿਆ
ਏਨਾ ਪਿਆਰ ਗੁਰੂ ਨਾਲ
ਇਹ ਸੀ ਸਮਨ ਅਤੇ ਮੂਸੇ ਦਾ ਗੁਰੂ ਜੀ ਲਈ ਪਿਆਰ
ਜਿਹਨੇ ਸਾਰੀ ਸਾਖੀ ਪੜ ਲਈ ਹੈ ਅਤੇ ਸਮਝ ਲਈ ਹੈ ਤਾ
ਕਿਰਪਾ ਕਰਕੇ ਜੇ ਤੁਹਾਡੇ ਦਿਲ ਵਿੱਚ ਵੀ ਗੁਰੂ ਜੀ ਲਈ ਪਿਆਰ ਹੈ ਤਾ ਸਾਖੀ ਸੇਅਰ ਜਰੂਰ ਕਰੋ

ਵਾਹਿਗੁਰੂ ਜੀ ਦੇ ਦੇਣ ਤੇ ਜਾਂ ਨਾ ਦੇਣ ਤੇ
ਸ਼ੱਕ ਨਾ ਕਰਿਆ ਕਰੋ ਕਿਉਂਕਿ ,
ਕਦੇ ਓਹ ਸ਼ੁਕਰਾਨਾ ਕਰਾਉਂਦਾ ਹੈ
ਤੇ ਕਦੇ ਸਬਰ ॥

ਦੁੱਖ ਵੀ ਕੱਟਦਾ ਸੁੱਖ ਨਹੀਂ ਮੁੱਕਣੇ
ਸਿਰ ਤੇਰੇ ਦਰ ਤੇ ਸਦਾ ਲਈ ਝੁਕਣੇ
ਧੰਨ ਗੁਰੂ ਨਾਨਕ

ਬੀਬੀ ਰਾਮੋ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਾਲੀ ਸੀ , ਪਰ ਬੀਬੀ ਜੀ ਇਸ ਰਿਸ਼ਤੇ ਨੂੰ ਜੀਜੇ ਸਾਲੀ ਦਾ ਰਿਸ਼ਤਾ ਨਹੀਂ ਸਮਝਦੀ । ਉਹ ਇਸ ਰਿਸ਼ਤੇ ਨੂੰ ਬੜਾ ਪਾਕ ਪਵਿੱਤਰ ਸਮਝਿਆ ਕਰਦੀ ਸੀ । ਕਦੇ ਸਾਲੀਆਂ ਵਾਂਗ ਮਖੌਲ ਨਹੀਂ ਸੀ ਕੀਤਾ ਸਗੋਂ ਗੁਰੂ ਤੇ ਚੇਲਿਆਂ ਵਾਲਾ ਰਿਸ਼ਤਾ ਬਣਾਈ ਰੱਖਿਆ । ਸਾਂਈਦਾਸ ਗੁਰੂ ਦੇ ਵੱਡੇ ਸਾਂਢੂ ਸਨ । ਇਹ ਦੋਵੇਂ ਜੀ ਆਪਣੇ ਧੰਨ ਭਾਗ ਸਮਝਦੇ ਸਨ ਕਿ ਇਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਹੈ । ਇਨ੍ਹਾਂ ਹੀ ਆਪਣੇ ਪਿਤਾ ਨਰਾਇਨ ਦਾਸ ਨੂੰ ਕਹਿ ਕੇ ਇਹ ਰਿਸ਼ਤਾ ਕਰਾਇਆ ਸੀ ।
ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ ਬਖਸ਼ੀ ਹੋਈ ਸੀ ਤੇ ਗੁਰਸਿੱਖ ਪ੍ਰਵਾਰ ਵਿਚੋਂ ਸਨ । ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਕੋਈ ਵਾਕ ਕੀਤਾ ਸੀ ਕਿ ਭਾਈ ਪਾਰੋ ਦੀ ਸੰਤਾਨ ਦਾ ਗੁਰੂ ਘਰ ਨਾਲ ਰਿਸ਼ਤਾ ਬਣੇਗਾ । ਸੋ ਭਾਈ ਨਾਰਾਇਣ ਦੇ ਦੋ ਲੜਕੀਆਂ ਸਨ । ਵੱਡੀ ਸੀ ਰਾਮੋ ਤੇ ਛੋਟੀ ਦਮੋਦਰੀ । ਬੀਬੀ ਰਾਮੋ ਜੀ ਦਾ ਵਿਆਹ ਭਾਈ ਸਾਂਈ ਦਾਸ ਡਲੇ ਨਿਵਾਸੀ ਨਾਲ ਕਰ ਦਿੱਤਾ । ਇਸ ਪਿੰਡ ਵਿਚ ਵੀ ਮੰਜੀ ਪ੍ਰਚਾਰ ਹਿੱਤ ਤੀਜੇ ਪਾਤਸ਼ਾਹ ਨੇ ਸਥਾਪਤ ਕੀਤੀ ਸੀ । ਇਥੇ ਵੀ ਸਿੱਖੀ ਦਾ ਬੜਾ ਬੋਲਬਾਲਾ ਸੀ । ਸੋ ਸਾਂਈਂ ਦਾਸ ਵੀ ਗੁਰਸਿੱਖ ਸੀ । ਭਾਈ ਨਾਰਾਇਣ ਦਾਸ ਦੇ ਲੜਕਾ ਕੋਈ ਨਹੀਂ । ਸਾਈਂਦਾਸ ਨਾਲ ਬਹੁਤ ਪਿਆਰ ਕਰਦੇ ਸਨ । ਇਨ੍ਹਾਂ ਨੂੰ ਇਸ ਨੇ ਡਲੇ ਤੋਂ ਆਪਣੇ ਪਾਸ ਡਰੋਲੀ ਹੀ ਸੱਦ ਲਿਆ ।
( ਗੁਰੂ ) ਹਰਿਗੋਬਿੰਦ ਸਾਹਿਬ ਨੂੰ ਚੰਦੂ ਦੀ ਲੜਕੀ ਦਾ ਹੁੰਦਾ ਰਿਸ਼ਤਾ ਵੇਖ ਦਿੱਲੀ ਦੀ ਸੰਗਤ ਨੇ ਚੰਦੂ ਦੀ ਬਦਕਲਾਮੀ ਬਾਰੇ ਗੁਰੂ ਅਰਜਨ ਦੇਵ ਜੀ ਨੂੰ ਲਿਖਿਆ ਕਿ “ ਚੰਦੂ ਬੜਾ ਹੰਕਾਰਿਆ ਹੈ ਇਸ ਨੇ ਆਪਣੇ ਆਪ ਨੂੰ ਚੁਬਾਰਾ ਗੁਰੂ ਜੀ ਨੂੰ ਮੋਰੀ ਨਾਲ ਤੁਲਣਾ ਕੀਤੀ ਹੈ ਇਸ ਲਈ ਇਸ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ । ਕਿ ਚੰਦੂ ਦੁਸ਼ਟ ਗੁਰਬੀਲੇ ਦੁਰਬਚਨ ਸਿਉ ਹਮ ਉਰ ਨਸ਼ੀਲੇ ॥ ਆਪ ਚੁਬਾਰਾ ਬਣਿਓ ਪਾਪੀ ॥ ਗੁਰੂ ਕਾ ਘਰ ਇਨ ਮੋਰੀ ਥਾਪੀ । ਫਿਰ ਲਿਖਿਆ ਹੈ । ਨਿੰਦਾ ਯਾ ਬਿਧਿ ਇਨ ਗੁਰ ਗਾਦੀ ॥ ਕਰੀ ਨਾ ਚਾਹੀਏ ਇਨ ਸਿਉ ਸਾਦੀ ॥ ਇਧਰ ਗੁਰੂ ਜੀ ਅੰਮ੍ਰਿਤਸਰ ਸਿੱਖ ਸੰਗਤਾਂ ਵਿਚ ਪਧਾਰ ਰਹੇ ਸਨ ਕਿ ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜੀ ਤਾਂ ਗੁਰੂ ਜੀ ਨੇ ਕਿਹਾ ਕਿ “ ਸਾਨੂੰ ਨਿਰਮਾਣ ਘਰ ਦੀ ਲੋੜ ਹੈ ।
ਅਭਿਮਾਨੀ ਘਰ ਦੀ ਲੋੜ ਨਹੀਂ ਜੇ ਕਿਸੇ ਨਿਰਮਾਣ ਪੁਰਸ਼ ਦੀ ਲੜਕੀ ਮਿਲ ਜਾਵੇ ਤਾਂ ਚੰਗਾ ਹੈ । ਸੰਗਤ ਵਿਚ ਬੈਠੇ ਨਾਰਾਇਣ ਦਾਸ ਜਿਹੜਾ ਆਪਣੇ ਦਿਲ ਵਿਚ ਵਿਚਾਰਾਂ ਬਣਾ ਰਿਹਾ ਸੀ ਕਿਉਂ ਨਾ ਉਹ ਆਪਣੀ ਲੜਕੀ ਦਮੋਦਰੀ ਦਾ ਰਿਸ਼ਤਾ ਬਾਲਕ ਹਰਿਗੋਬਿੰਦ ਨੂੰ ਕਰ ਦੇਵੇ । ਲਾਗੇ ਬੈਠੇ ਆਪਣੇ ਜਵਾਈ ਸਾਂਈ ਦਾਸ ਦੇ ਕੰਨਾਂ ‘ ਚ ਗੱਲ ਕਰ ਉਠ ਖੜਾ ਹੋਇਆ ਗਲ ਵਿਚ ਪਰਨਾ ਪਾ ਖੜਾ ਹੋ ਹੱਥ ਜੋੜ ਕਹਿਣ ਲੱਗਾ “ ਮਹਾਰਾਜ ! ਜੇ ਚਾਹੋ ਤਾਂ ਦਾਸ ਦੀ ਪੁੱਤਰੀ ਦਮੋਦਰੀ ਤੁਹਾਡੇ ਸਾਹਿਬਜ਼ਾਦੇ ਲਈ ਹਾਜ਼ਰ ਹੈ । ਗੁਰੂ ਜੀ ਹਾਂ ਕਰ ਦਿੱਤੀ । ਏਸੇ ਸੰਗਤ ਵਿਚ ਡੱਲੇ ਦੀ ਹੋਰ ਸੰਗਤ ਭਾਈ ਨਾਰਾਇਣ ਦਾਸ ਦਾ ਸਾਰਾ ਪ੍ਰਵਾਰ ਹਾਜ਼ਰ ਸੀ । ਸਾਰੇ ਬੜੇ ਖੁਸ਼ ਹੋਏ । ਏਥੇ ਹੀ ਸਗਾਈ ਦੀ ਵਸਤੂਆਂ ਲਿਆ ਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਤਿਲਕ ਲਾ ਕੇ ਕੁੜਮਾਈ ਦੀ ਮਰਯਾਦਾ ਵੀ ਏਥੇ ਸੰਗਤ ਵਿਚ ਕਰ ਦਿੱਤੀ ਗਈ । ਅਕਾਲ ਪੁਰਖ ਅੱਗੇ ਅਰਦਾਸ ਕਰਕੇ ਤਿਲਕ ਲਾਇਆ ਗਿਆ । ਕੜਾਹ ਪ੍ਰਸਾਦ ਦੇ ਖੁਲ੍ਹੇ ਗੱਫੇ ਵਰਤਾਏ ਗਏ । ਸਭ ਨਾਲੋਂ ਵੱਧ ਇਸ ਖੁਸ਼ੀ ਰਾਮੋ ਤੇ ਸਾਂਈ ਦਾਸ ਜੀ ਨੂੰ ਹੋਈ । ਜਿਹੜੇ ਗੁਰੂ ਅਰਜਨ ਦੇ ਅਤਿ ਸ਼ਰਧਾਲੂ ਸਨ । ਸਾਰੀ ਡਰੋਲੀ ਦੀ ਸੰਗਤ ਬੜੀ ਖੁਸ਼ ਖੁਸ਼ ਵਾਪਸ ਪਿੰਡ ਪੁੱਜੇ ।
ਸੰਗਤਾਂ ਤਾਂ ਚੱਲ ਪਈਆਂ ਸੌਹਰਾ ਜਵਾਈ ਤੇ ਰਾਮੋ ਰਹਿ ਪਏ । ਹੁਣ ਗੁਰੂ ਜੀ ਨਾਲ ਵਿਆਹ ਦੀ ਵਿਚਾਰ ਬਣਾਉਣ ਲੱਗੇ । ਭਾਈ ਨਾਰਾਇਣ ਦਾਸ ਚਾਹੁੰਦਾ ਵਿਆਹ ਛੇਤੀ ਹੋ ਜਾਵੇ । ਗੁਰੂ ਜੀ ਨੇ ਦੋ ਤਿੰਨ ਮਹੀਨੇ ਉਡੀਕਣ ਲਈ ਕਿਹਾ । ਕਹਿ ਦਿੱਤਾ ਜਾਓ ਜਾ ਕੇ ਵਿਆਹ ਦੀ ਤਿਆਰੀ ਕਰ ਮਾਘ ਦੇ ਮਹੀਨੇ ਵਿਹਾਉਣ ਆਵਾਂਗੇ । ‘ ਹੁਣ ਸਾਰਾ ਪ੍ਰਵਾਰ ਖੁਸ਼ੀ ਖੁਸ਼ੀ ਉਥੋਂ ਤੁਰ ਪਿਆ । ਪਿੰਡ ਆ ਕੇ ਰਾਮੋ ਛੋਟੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵਿਚ ਜੁਟ ਪਈ । ਬੀਬੀ ਰਾਮੋ ਨੂੰ ਆਪਣੀ ਭੈਣ ਦੇ ਗੁਰੂ ਘਰ ਜਾਣ ਦਾ ਬਹੁਤ ਚਾਅ ਸੀ । ਭੈਣ ਦਮੋਦਰੀ ਨੂੰ ਘੁਟ ਘੁਟ ਜੱਫੀਆਂ ਪਾਉਂਦੀ ਹੈ ਚਾਅ ਨਾਲ ਪੈਰ ਧਰਤੀ ਨਾਲ ਨਹੀਂ ਲਗਦਾ ਇਸ ਖੁਸ਼ੀ ਵਿਚ ਮਾਂ ਪਿਉ ਨੂੰ ਕੋਈ ਫਿਕਰ ਨਹੀਂ ਸਾਰਾ ਭਾਂਡਾ ਟੀਡਾ ਹੌਲੀ ਹੌਲੀ ਲਈ ਆਉਂਦੇ ਹਨ । ਚੀਜ਼ਾਂ ਵੀ ਚੋਟੀ ਦੀਆਂ ਬਣਾ ਰਹੇ ਹਨ ਕਿ ਗੁਰੂ ਘਰ ਜਾਣੀਆਂ ਹਨ । ਰਾਮੋ ਹਰ ਚੀਜ਼ ਨੂੰ ਆਪਣੇ ਸੁੰਦਰ ਜੀਜੇ ਨਾਲ ਮੇਚ ਕੇ ਲੈਂਦੀ ਕਿ ” ਆਹ ਉਸ ਸੁੰਦਰ ਮੁਖੜੇ ਨੂੰ ਬੜੀ ਫੱਬੇਗੀ ਕਰ ਕਰ ਆਪ ਹੀ ਗੱਲਾਂ ਕਰਦੀ ਰਹਿੰਦੀ । ਮਾਂ ਨੂੰ ਕਹਿੰਦੀ ਕਿ ਉਸ ਸੁੰਦਰ ਮੁਖੜੇ ਲਈ ਹਰ ਇਕ ਢੁਕਵੀਂ ਵਸਤੂ , ਬਸਤਰ ਆਦਿ ਬਣਾਉਂਣੇ ਹਨ ।
ਕਿਉਂਕਿ ਸਾਰਾ ਪਿੰਡ ਹੀ ਗੁਰਸਿੱਖਾਂ ਦਾ ਸਾਰੇ ਸਿੱਖ ਤੇ ਸਿੱਖ ਬੀਬੀਆਂ ਵੱਧ ਤੋਂ ਵੱਧ ਚੰਗੀ ਤੇ ਯੋਗ ਵਸਤੂ ਤਿਆਰ ਕਰਨ ਦਾ ਅਭਿਆਸ ਸੀ । ਦਮੋਦਰੀ ਦੀ ਪ੍ਰੇਮੀ ਨੂੰ ਕਿਸੈ ਚੰਗਾ ਬਾਗ , ਫੁਲਕਾਰੀ ਚੰਗਾ ਪੱਟ ਲਾ ਕੇ ਕੱਢ ਦਿੱਤਾ । ਹਰ ਕੋਈ ਸਮਝਦੀ ਸੀ ਇਹ ਚੀਜ਼ਾਂ ਗੁਰੂ ਘਰ ਜਾ ਰਹੀਆਂ । ਇਹ ਵੀ ਇਕ ਗੁਰੂ ਘਰ ਦੀ ਸੇਵਾ ਹੈ । ਕਿਸੇ ਨੇ ਕਿਸੇ ਤਰਾਂ ਦੀ ਫੁਲਕਾਰੀ ਕਿਸੇ ਨੇ ਕਿਸੇ ਰੰਗ ਦਾ ਬਾਗ ਕੱਢ ਕੱਢ ਕੇ ਲਿਆ ਲਿਆ ਦੇਂਦੀਆਂ ਕਹਿੰਦੀਆਂ ਹਨ । ਪ੍ਰੇਮ ਦੇਈਏ ! ਜੇ ਇਹ ਲੀਰ ਆਪਣੀ ਪੁੱਤਰੀ ਲਈ ਕਬੂਲ ਲਵੇ ਤਾਂ ਸਾਡੇ ਵੀ ਧੰਨ ਭਾਗ ਹੋਣਗੇ । ਇਸ ਵਸੀਲੇ ਹੀ ਜੋ ਇਹ ਨਿਕਾਰੀ ਸ਼ੈਅ ਸਤਿਗੁਰੂ ਦੇ ਦਰਬਾਰ ਅਪੜ ਪਵੇ । ਅਰ ਸ੍ਰੀ ਗੰਗਾ ਵਰਗੀ ਧਰਮ ਮੂਰਤ ਦੇ ਪਿਆਰੇ ਹੱਥ ਇਨਾਂ ਨੂੰ ਇਕ ਵੇਰ ਛੋਹ ਲੈਣ । ਭਾਈ ਵੀਰ ਸਿੰਘ ਅਸ਼ਟ ਚਮਤਕਾਰ ਪੰਨਾ ੯ ਇਹ ਵਸਤੂਆਂ ਮਾਤਾ ਪ੍ਰੇਮ ਦੇਈ ਕਬੂਲਣੋਂ ਨਾਂਹ ਨਾ ਕਰਦੀ ਸਗੋਂ ਕਹਿੰਦੀ ਸਾਡੇ ਧੰਨਭਾਗ ਜਿਸ ਘਰ ਵਿਚ ਕੁਲਤਾਰੂ ਪੁੱਤਰੀ ਜਨਮੀ ਹੈ । ਵਿਆਹ : ਇਧਰ ਮਾਤਾ ਗੰਗਾ ਜੀ ਸਾਰੇ ਸ਼ਗਨ ਵਿਹਾਰ ਆਪਣੇ ਲਾਡਲੇ ਦੇ ਕਰ ਗੁਰੂ ਜੀ ਦੀ ਸੰਗਤ ਸੰਬੰਧੀ ਅੰਮ੍ਰਿਤਸਰ ਤੋਂ ਚਲ ਤਰਨ ਤਾਰਨ ਖਡੂਰ ਸਾਹਿਬ ਦਾਤੂ ਜੀ ਪਹਿਲਾਂ ਹੀ ਨਾਲ ਸੀ । ਫਿਰ ਬਾਬਾ ਮੋਹਨ ਜੀ ਦੀਆਂ ਅਸੀਸਾਂ ਗੋਇੰਦਵਾਲ ਆ ਲਈਆਂ । ਬਾਬਾ ਮੋਹਰੀ ਜੀ ਪਹਿਲਾਂ ਹੀ ਪ੍ਰਵਾਰ ਸਮੇਤ ਨਾਲ ਸਨ । ਫਿਰ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹਾਂ ਵਾਲੇ ਅਸਥਾਨਾਂ ਦੇ ਦਰਸ਼ਨ ਕੀਤੇ । ਅਗਲੇ ਦਿਨ ਡੱਲੇ ਪੁੱਜ ਗਏ । ਸੰਗਤ ਤੇ ਸਾਕ ਸੰਬੰਧੀਆਂ ਨੇ ਆਈ ਬਰਾਤ ਦਾ ਬੜਾ ਸਵਾਗਤ ਕੀਤਾ ਤੇ ਜੋਟੀਆਂ ਚ ਜੀ ਆਇਆਂ ਦੇ ਸ਼ਬਦ ਪੜੇ । ਕੁੜਮਾਂ ਦੀ ਮਿਲਣੀ ਹੋਈ ਭਾਈ ਨਾਰਾਇਣ ਦਾਸ ਨੇ ਗੁਰੂ ਅਰਜਨ ਦੇਵ ਜੀ ਦੇ ਗਲ ਹਾਰ ਪਾ ਚਰਨ ਛੂਹਨ ਲੱਗਾ ਸੀ ਕਿ ਗੁਰੂ ਜੀ ਗਲ ਵਿਚ ਲੈ ਕੇ ਪਿਆਰ ਕੀਤਾ ।
ਏਥੋਂ ਦੀ ਸਿੱਖ ਸੰਗਤ ਗੁਰੂ ਜੀ ਤੇ ਬਾਲ ਹਰਿਗੋਬਿੰਦ ਸਾਹਿਬ ਦੀ ਕੋਈ ਪੱਕੀ ਯਾਦ ਬਣਾਉਣ ਲਈ ਬੇਨਤੀ ਕੀਤੀ ਕਿ ਏਥੇ ਇਕ ਬਾਉਲੀ ਬਣਾਈ ਜਾਏ । ਗੁਰੂ ਜੀ ਟੱਕ ਲਾ ਕੇ ਭਾਈ ਸਾਹਲੋ ਜੀ ਨੂੰ ਇਸ ਨੂੰ ਨੇਪਰੇ ਚੜ੍ਹਾਉਣ ਦੀ ਸੌਂਪਣਾ ਕਰ ਦਿੱਤੀ । ਇਹ ਬਾਉਲੀ ਸੀ ਗੁਰੂ ਦੀ ਕਰ ਕਮਲਾ ਦੇ ਉਪਕਾਰ ਦੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਦੀ ਅੱਜ ਤੱਕ ਯਾਦ ਤਾਜ਼ਾ ਕਰਦੀ ਹੈ । ਇਥੇ ਕਈ ਦਿਨ ਬਰਾਤ ਰਹੀ । ਆਸਾ ਦੀ ਵਾਰ ਦਾ ਕੀਰਤਨ ਤੇ ਹੋਰ ਗੁਰ ਉਪਦੇਸ਼ ਸੰਗਤਾਂ ਨੂੰ ਮਿਲਦੇ ਰਹੇ । ਵਿਆਹ ਬੜੀ ਧੂਮ ਧਾਮ ਚਾਵਾਂ ਮਲਾਰਾਂ ਨਾਲ ਸਮਾਪਤ ਹੋ ਗਿਆ ਹੈ । ਸਾਰਾ ਪ੍ਰਵਾਰ ਭਾਈ ਨਾਰਾਇਣ ਦਾ ਤੇ ਪਿੰਡ ਦੀ ਸੰਗਤ ਨਿਹਾਲ ਹੋ ਰਹੀ ਹੈ । ਮਾਤਾ ਪ੍ਰੇਮ ਦੇਈ ਸੱਸ ਨੇ ਲਾਡਾਂ ਨਾਲ ਲਾੜੇ ਨੂੰ ਗੋਦੀ ਲੈ ਕੇ ਪਿਆਰ ਕੀਤਾ ਤੇ ਸਾਰੇ ਸੱਸਾਂ ਵਾਲੇ ਸ਼ਗਨ ਕੀਤੇ ਹਨ । ਉਧਰ ਸਾਲੀ ਰਾਮੋ ਆਪਣੀਆਂ ਸਖੀਆਂ ਨੂੰ ਨਾਲ ਲੈ ਆਪਣੇ ਮੂੰਹੋਂ ਅਰਦਾਸ ਦੇ ਪ੍ਰੇਮ ਵਿਚ ਇਉਂ ਨਿਕਲਿਆ ।
ਪੰਕਜ ਫਾਥੇ ਪੰਕ ਮਹਾਮਦ ਗੁੱਫਿਆ ॥ ਅੰਗ ਸੰਗ ਉਰਜਾਇ ਬਿਸਤਰੇ ਸੁੱਫਿਆ | ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਫਿ ॥ ਨਾਨਕ ਇਕੁ ਸ਼੍ਰੀ ਧਰ ਨਾਥੁ ਜਿ ਟੂਟੇ ਲੇਇ ਸਾਂਠ ॥ ਇਹ ਸ਼ਬਦ ਸੁਣ ਪਿਆਰੇ ਦੂਲੇ ਜੀ ਬੋਲੇ : ਅਉਖਧੁ ਨਾਮੁ ਅਪਾਰੁ ਅਪਾਰੁ ਅਮੋਲਕੁ ਪੀਜਈ ॥ ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ ਜਿਸੈ ਪ੍ਰਾਪਤਿ ਹੋਇ ਤਿਸੈ ਹੀ ਪਾਵਣੇ ॥ ਹਰਿਹਾ ਹਉ ਬਲਿਹਾਰੀ ਤਿਨ ਜਿ ਹਰਿ ਰੰਗ ਗਾਵਣੇ ॥ ਉਧਰ ਡੱਲੇ ਦੀ ਸੰਗਤ ਵੀ ਬੜੇ ਪ੍ਰੇਮ ਵਸ ਹੋਈ ਮਗਨ ਹੈ ਬੇਵੱਸ ਹੋਈ ਸਾਰੀ ਸੰਗਤ ਇਹ ਗਾਉਣ ਲੱਗੀ ਜਿਥੈ ਜਾਏ ਭਗਤੁ ਸੋ ਥਾਨੁ ਸੁਹਾਵਣਾ ॥ ਸ਼ਮਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮ ॥
ਜਦੋਂ ਇਸ ਤਰਾਂ ਹੋ ਰਹੇ ਮੰਗਲਾਚਾਰ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤਾਂ ਆਪ ਸਹਿਜ ਬਚਨ ਕੀਤਾ “ ਹਰਿ ਗੋਬਿੰਦ ਸੂਰਾ ਗੁਰੂ , ਸਾਂਈ ਦਾਸ ਰਾਮੋ ਪੂਰੇ ਸਿੱਖ ਡੱਲੇ ਦੀ ਸਿੱਖੀ ਧਨ । ਤਿੰਨ ਦਿਨ ਬਰਾਤ ਏਥੇ ਰਹੀ ਭਾਈ ਨਾਰਾਇਣ ਦਾਸ ਨੇ ਪ੍ਰੇਮ ਤੇ ਸਤਿਕਾਰ ਨਾਲ ਸੇਵਾ ਕਰਨ ਵਿਚ ਕੋਈ ਕਸਰ ਨਾ ਛੱਡੀ । ਜਥਾਸ਼ਕਤ ਪ੍ਰੇਮ ਤੇ ਉਤਸ਼ਾਹ ਨਾਲ ਬਹੁਤ ਸਤਿਕਾਰ ਦਿੱਤਾ । ਜਦੋਂ ਗੁਰੂ ਜੀ ਵਿਦਾ ਹੋਣ ਲੱਗੇ ਨਿਮਰਤਾ ਸਹਿਤ ਬੇਨਤੀ ਕੀਤੀ : ਔਰ ਕਛੂ ਨ ਬਨਯੋ ਮੁਝ ਤੇ ਇਕ ਦਾਸੀ ਦਈ ਹਿਤ ਸੇਵ ਤੁਮਾਰੀ । ਆਪ ਕੋ ਨਾਮ ਅਨਾਥ ਕੋ ਨਾਥ ਹੈ ਰਾਖਿ ਲਈ ਪਤਿ ਆਨਿ ਹਮਾਰੀ ॥ ਦੋਨਹੂੰ ਲੋਕ ਸਹਾਇ ਕਰੋ ਸੁ ਕਰੋਰਨਿ ਕੀ ਕਰਤੇ ਰਖਵਾਰੀ ॥ ਮੈਂ ਪਕਰਯੋ ਇਕ ਦਾਮਨ ਆਪ ਕੋ ਆਯੋ ਸਰੰਨ ਲਖੇ ਉਪਕਾਰੀ ॥ ( ਸੂ : ਪ੍ਰ : ਸਫਾ ੨੨੮੧ ) ਇਹ ਬੇਨਤੀ ਸੁਣ ਗੁਰੂ ਜੀ ਨੇ ਨਾਰਾਇਣ ਦਾਸ ਨੂੰ ਗਲ ਲਾ ਪ੍ਰੇਮ ਨਾਲ ਬਚਨ ਕੀਤਾ : ਭਾਈ ਨਾਰਾਇਣ ਦਾਸ ! ਤੇਰਾ ਸਰੂਪ ਵਿਚ ਵਾਸ , ਹੁਣ ਸਾਂਈ ਦਾਸ ਤੇ ਰਾਮੋ ਹੱਥ ਜੋੜ ਆ ਚਰਨ ਪਕੜੇ ਤਾਂ ( ਤੁਖਾਰੀ ਛੰਤ ਮਹਲਾ ੪ ਦਾ ਇਹ ਸ਼ਬਦ ਉਚਾਰਿਆ ।
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂੰ ਅੰਗਮੁ ਵਡ ਜਾਣਿਆ ॥ ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰ ਗੁਣੀ ਨਿਮਾਣਿਆ ॥ ਅਨੇਕ ਜਨਮ ਪਾਪ ਕਰਿ ਭਰਮੇ ਹੁਣ ਤਉ ਸਰਣਾਗਤਿ ਆਏ ॥ ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩ ॥ ਗੁਰੂ ਜੀ ਸਿੱਖ ਸੰਗਤ ਦੇ ਪ੍ਰੇਮ ਵਸ ਹੋ ਸਾਂਈਦਾਸ ਨੂੰ ਥਾਪੜਾ ਦੇ ਕੇ ਇਉਂ ਬਚਨ ਕੀਤੇ । ਮਿਤ ਕਾ ਚਿਤੁ ਅਨੂਪੁ ਮੁਰੰਮੁ ਨਾ ਜਾਈਐ ॥ ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ ਚਿਤਹਿ ਚਿਤੁ ਸਮਾਇ ਤੇ ਹੋਵੈ ਰੰਗੁ ਘਨਾ ॥ ਹਰਿ ਹਾਂ ਚੰਚਲ ਚੋ ਰਿਹ ਮਾਰਿ ਤ ਪਾਵਹਿ ਸਚੁ ਧਨਾ॥ ਗੁਰੂ ਜੀ ਇਸ ਤਰ੍ਹਾਂ ਸਾਰੀ ਸੰਗਤ ਨੂੰ ਉਪਦੇਸ਼ ਦੇ ਕੇ ਪੁੱਤ ਨੂੰ ਵਿਆਹ ਕੇ ਵਾਪਸ ਪਰਤੇ ।
ਬਾਲਕ ਹਰਿਗੋਬਿੰਦ ਜੀ ਦੀ ਗੁਰਗੱਦੀ ਦਿਵਸ ਸੀ । ਦੇਸ਼ ਪ੍ਰਦੇਸ਼ ਤੋਂ ਸੰਗਤਾਂ ਇਹ ਦ੍ਰਿਸ਼ ਵੇਖਣ ਆਈਆਂ । ਭਾਈ ਸਾਂਈਦਾਸ ਤੇ ਰਾਮੋ ਜੀ ਵੀ ਡੱਲੇ ਦੀ ਸੰਗਤ ਨਾਲ ਆਏ ਹੋਏ ਸਨ । ਜਿਵੇਂ ਹੋਰ ਸੰਗਤਾਂ ਦੂਰੋਂ ਦੂਰੋਂ ਭੇਟਾ ਲੈ ਕੇ ਆਈਆ ਸਨ । ਬੀਬੀ ਰਾਮੋ ਜੀ ਨੇ ਵੀ ਆਪਣੇ ਹੱਥਾਂ ਨਾਲ ਰੀਝਾਂ ਸਹਿਤ ਕੱਢਿਆ ਤੇ ਸੀਤਾ ਇਕ ਲਾਚੇ ਦਾ ਕਲੀਆਂ ਵਾਲਾ ਚੋਲਾ ਮਹਾਰਾਜ ਦੀ ਸੇਵਾ ਵਿਚ ਰੱਖਿਆ । ਗੁਰੂ ਜੀ ਦਿਲ ਵਿਚ ਬੀਬੀ ਰਾਮੋ ਜੀ ਦਾ ਬੜਾ ਸਤਿਕਾਰ ਕਰਦੇ ਸਨ । ਇਨ੍ਹਾਂ ਉਹ ਚੋਲਾ ਸੰਗਤ ਦੇ ਸਾਹਮਣੇ ਗਲ ਪਾ ਲਿਆ ਤਾਂ ਰਾਮੋ ਦੀਆਂ ਬਾਛਾਂ ਖਿਲ ਗਈਆਂ । ਫੁਲੇ ਨਹੀਂ ਸੀ ਸਮਾਉਂਦੇ ॥ ਇਥੇ ਅੰਮ੍ਰਿਤਸਰ ਆ ਸਾਂਈਦਾਸ ਗੁਰੂ ਘਰ ਦੀ ਸੇਵਾ ਵਿਚ ਮਗਨ ਰਹਿੰਦੇ ਤਾਂ ਬੀਬੀ ਰਾਮੋ ਜੀ ਜਿਥੇ ਸੇਵਾ ਮਿਲਦੀ ਕਰ ਆਉਂਦੇ ਕਦੀ ਝਾਤੂ ਕਰਦੇ ਕਦੀ ਸੰਗਤ ਦੀਆਂ ਜੁੱਤੀਆਂ ਆਪਣੇ ਲੀੜੇ ਨਾਲ ਸਾਫ ਕਰਨ ਡਹੇ ਹੁੰਦੇ ਕਦੀ ਲੰਗਰ ਵਿਚ , ਕਦੇ ਆਟਾ ਪੀਹਣ ਦੀ ਸੇਵਾ ਵਿਚ ਜੁਟੇ ਰਹਿੰਦੇ । ਇਸ ਸਤਿਸੰਗ ਵਿਚੋਂ ਜਿਹੜਾ ਕਿ ਹਰਿ ਸਮੇਂ ਗੁਰੂ ਘਰ ਵਿਚ ਲੱਗਾ ਰਹਿੰਦਾ ਸੀ । ਵਿਚੋਂ ਰਾਮੋਂ ਜੀ ਦਾ ਜਾਣ ਨੂੰ ਜੀਅ ਨਾ ਕਰੇ । ਹਾਰ ਕੇ ਇਕ ਦਿਨ ਸਾਈਂ ਦਾਸ ਜੀ ਨੇ ਬੀਬੀ ਰਾਮੋਂ ਜੀ ਨੂੰ ਕਹਿ ਕੇ ਗੁਰੂ ਜੀ ਪਾਸੋਂ ਆਗਿਆ ਲੈ ਡਰੋਲੀ ਪਰਤੇ ।
ਏਥੋਂ ਜਦੋਂ ਕਪਟ ਨਾਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਬੰਦ ਕਰ ਤਾਂ ਭਾਈ ਨਾਰਾਇਣ ਦਾਸ ਤੇ ਇਥੋਂ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਿੱਖ ਸੰਗਤ ਨੇ ਗਵਾਲੀਅਰ ਜਾਣ ਦਾ ਵਿਚਾਰ ਬਣਾਇਆ ਤਾਂ ਗੁਰੂ ਜੀ ਦੀ ਖੈਰੀਅਤ ਦਾ ਪਤਾ ਲਿਆਂਦਾ ਜਾ ਸਕੇ । ਸੋ ਬਾਰਾਂ ਸਿੱਖ ਭਾਈ ਨਾਰਾਇਣ ਦਾਸ ਭਾਈ ਸਾਂਈ ਦਾਸ ਸਮੇਤ ਗੁਰੂ ਜੀ ਦਾ ਪਤਾ ਲੈਣ ਗਵਾਲੀਅਰ ਚੱਲ ਪਏ ਤੇ ਬੀਬੀ ਰਾਮੋ ਜੀ , ਤੇ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਮਾਤਾ ਗੰਗਾ ਜੀ ਪਾਸ ਛੱਡਣ ਚੱਲ ਪਏ । ਵਾਟਾਂ ਮਾਰਦੇ ਸੁਲਤਾਨਪੁਰ ਤੋਂ ਗੋਇੰਦਵਾਲ ਰਾਤ ਰਹਿ ਅਗਲੇ ਦਿਨ ਖਡੂਰ ਸਾਹਿਬ ਤੋਂ ਤਰਨ ਤਾਰਨ ਰਾਤ ਕੱਟ ਅਗਲੇ ਦਿਨ ਅੰਮ੍ਰਿਤਸਰ ਪੁੱਜ ਗਏ । ਜਦੋਂ ਤਿੰਨੇ ਮਾਤਾ ਪ੍ਰੇਮ ਦੇਈ , ਬੀਬੀ ਰਾਮੋ ਜੀ ਤੇ ਬੀਬੀ ਦਮੋਦਰੀ ਜੀ ਮਾਤਾ ਗੰਗਾ ਜੀ ਧਰਮ ਦੀ ਮੂਰਤ ਨੂੰ ਮਿਲੀਆਂ । ਮੱਥੇ ਟੇਕੇ ਨੈਣਾਂ ਨੇ ਝੜੀ ਲਾ ਲਈ । ਮਾਤਾ ਗੰਗਾ ਜੀ ਜਿਹੜੇ ਗੁਰਪਤੀ ਦਾ ਸਾਕਾ ਅੱਖੀਂ ਵੇਖ ਚੁੱਕੀ ਸੀ ਤੇ ਹੁਣ ਆਪਣੇ ਦਿਲ ਦੇ ਟੋਟੇ ਨੂੰ ਦਿੱਲੀ ਤੋਰ ਕੇ ਉਨ੍ਹਾਂ ਦੇ ਗਵਾਲੀਅਰ ਕਿਲ੍ਹੇ ਵਿਚ ਕੈਦ ਹੋਣ ਦੀ ਖਬਰ ਸੁਣ ਚੁੱਕੀ । ਬੜੀ ਧੀਰਜ ਹੌਸਲੇ ਨਾਲ ਰਾਮੋ ਜੀ ਨੂੰ ਏਨੇ ਵੈਰਾਗ ਵਿਚ ਵੇਖ ਮਾਤਾ ਗੰਗਾ ਜੀ ਕਹਿਣ ਲੱਗੇ “ ਬੀਬੀ ਜੀ ਉਦਰੋਂ ਨਹੀਂ , ਅਡੋਲ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ ਸਾਡੇ ਸਤਿਗੁਰੂ ਦਾ ਵਾਲ ਵਿੰਗਾ ਨਹੀਂ ਹੋਵੇਗਾ । ਜੇ ਮੈਂ ਕਹਾਂ ਮੇਰੇ ਜਿਹਾ ਦੁਖੀ ਸੰਸਾਰ ਤੇ ਹੈ ਕੋਈ ਜਿਸ ਦਾ ਸਿਰ ਦਾ ਸਾਂਈ ਜ਼ਾਲਮਾਂ ਨਹੀਂ ਰਹਿਣ ਦਿੱਤਾ ਤੇ ਹੁਣ ਇਕਲੌਤਾ ਲਾਡਲਾ ਵੀ ਕਸ਼ਟ ਝੱਲ ਰਿਹਾ ਹੈ । ਪਿਆਰੀਓ ! ਮੇਰੀ ਤਾਂ ਟੇਕ ਗੁਰੂ ਨਾਨਕ ਦੇ ਘਰ ਤੇ ਹੈ । ਹੌਸਲਾ ਧਰੋ ਉਸ ਰੱਬ ਰੂਪ ਹਰਿਗੋਬਿੰਦ ਦਾ ਵਾਲ ਵਿੰਗਾ ਨਹੀਂ ਹੋਣਾ । ਇਸ ਤਰ੍ਹਾਂ ਮਾਤਾ ਜੀ ਦੇ ਉਪਦੇਸ਼ ਨਾਲ ਬੀਬੀ ਰਾਮ ਜੀ ਨੇ ਦਿਲ ਧਰ ਲਿਆ । ਇਸ ਤਰ੍ਹਾਂ ਕਾਫੀ ਦਿਨ ਮਾਵਾਂ ਧੀਆਂ ਉਥੇ ਆਏ ਗਏ ਦੀ ਸੇਵਾ ਕਰ ਬੀਬੀ ਦਮੋਦਰੀ ਜੀ ਨੂੰ ਅੰਮ੍ਰਿਤਸਰ ਛੱਡ ਮਾਤਾ ਗੰਗਾ ਜੀ ਪਾਸੋਂ ਆਗਿਆ ਲੈ ਡਰੋਲੀ ਵਾਪਸ ਆ ਗਈਆਂ । ਇਕ ਵਾਰੀ ਸਾਂਈ ਦਾਸ ਨੇ ਜਦੋਂ ਡਰੋਲੀ ਆ ਨਵਾਂ ਘਰ ਬਣਾਇਆ ਤਾਂ ( ਕਿਉਂਕਿ ਆਪ ਪਹਿਲ ਡੱਲੇ ਹੀ ਰਹਿਣ ਲੱਗ ਪਏ ਸਨ ) ਆਪ ਨੇ ਗੁਰੂ ਜੀ ਨੂੰ ਪੱਤਰਕਾ ਲਿਖੀ ਕਿ ਆਪ ਆ ਕੇ ਉਨਾਂ ਦਾ ਨਵਾਂ ਘਰ ਪਵਿੱਤਰ ਕਰਨ । ਗੁਰੂ ਜੀ ਨਾਨਕ ਮਤੇ ਪੀਲੀਭੀਤ ਜਾਣ ਲੱਗਿਆਂ ਮਾਤਾ ਗੰਗਾ ਜੀ ਮਹਿਲ ਤੇ ਪ੍ਰਵਾਰ ਨੂੰ ਸਿੱਖਾਂ ਰਾਹੀਂ ਡਰੋਲੀ ਭੇਜ ਦਿੱਤਾ ਸੀ । ਹੁਣ ਗੁਰੂ ਜੀ ਦੀ ਵਾਪਸੀ ਦੀ ਉਡੀਕ ਦੀਆਂ ਬੀਬੀ ਰਾਮੋ ਜੀ ਔਸੀਆਂ ਪਾ ਰਹੇ ਸਨ । ਭਾਵੇਂ ਸਾਂਈ ਦਾਸ ਪਹਿਲਾਂ ਵੀ ਸਿੱਖ ਸੀ । ਪਰ ਆਪਣੇ ਸੁਸਰਾਲ ਭਾਈ ਨਾਰਾਇਣ ਦੀ ਸੰਗਤ ਨਾਲ ਹੋਰ ਗੂੜਾ ਤੇ ਫਿਰ ਰਾਮੋ ਨੇ ਚੰਗਾ ਪੱਕਾ ਗੂੜ੍ਹਾ ਸਿੱਖੀ ਦਾ ਰੰਗ ਚੜ੍ਹਾ ਦਿੱਤਾ ਸੀ ਜਿਹੜੀ ਭਾਈ ਪਾਰੋ ਜੀ ( ਗੁਰੂ ਅਮਰਦਾਸ ਜੀ ਮੰਜੀਦਾਰ ਸੀ ) ਪੋਤੀ ਸੀ । ਬੀਬੀ ਰਾਮੋ ਜੀ ਕਹਿ ਰਹੇ ਸਨ ਗੁਰੂ ਜੀ ਅੰਤਰਜਾਮੀ ਹਨ । ਸਾਡੇ ਦਿਲਾਂ ਦੀਆਂ ਜਾਣਦੇ ਹਨ ਉਹ ਆਪ ਆਉਣਗੇ । ਸਾਡੇ ਪਿਆਰ ਵਿਚ ਕੋਈ ਘਾਟ ਨਹੀਂ ਹੈ ਜਾ ਸਾਥੋਂ ਕੋਈ ਪਾਪ ਹੋ ਗਿਆ ਹੈ । ਜਿਸ ਦੀ ਸਜ਼ਾ ਸਾਨੂੰ ਮਿਲ ਰਹੀ ਹੈ । ਗੁਰੂ ਜੀ ਡਰੋਲੀ ਆ ਪੁੱਜੇ ।
ਗੁਰੂ ਜੀ ਦਾ ਡਰੋਲੀ ਆਉਣਾ ਸੁਣ ਕੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਵਹੀਰਾਂ ਘੱਤ ਦਿੱਤੀਆਂ । ਲੰਗਰ ਲੱਗ ਗਏ ਬੀਬੀ ਰਾਮੋ ਜੀ ਤੇ ਸਾਂਈ ਦਾਸ ਜੀ ਰਾਤ ਦਿਨ ਸੇਵਾ ਵਿਚ ਜੁਟ ਪਏ । ਘਰ ਸੱਚ ਖੰਡ ਬਣ ਗਿਆ । ਨਵੇਂ ਮਕਾਨ ਵਿਚ ਬੈਠ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ ਤਾਂ ਇਕ ਦਿਨ ਸਾਂਈਦਾਸ ਜੀ ਗੁਰੂ ਜੀ ਨੂੰ ਕਿਹਾ ਕਿ “ ਅਲਮਸਤ ਕਿੰਨਾ ਖੁਸ਼ ਨਸੀਬ ਹੈ ।ਜਿਸ ਬਦਲੇ ਤੁਸਾਂ ਕਿਨ੍ਹਾਂ ਪੰਧ ਕੀਤਾ । ਜਿਸ ਦੀ ਸ਼ਰਧਾ ਤੇ ਪ੍ਰੇਮ ਨੇ ਉਸ ਨੂੰ ਆਗਿਆਕਾਰ ਬਣਾ ਦਿੱਤਾ ਹੈ।ਉਹ ਕਦੋਂ ਕੁ ਦਾ ਸਿੱਖ ਹੋਇਆ ਹੈ ? ‘ ਗੁਰੂ ਜੀ ਬਚਨ ਕੀਤਾ ਕਿ “ ਰਾਵੀ ਨਦੀ ਤੇ ਇਕ ਬੱਕਰੀਆਂ ਦਾ ਆਜੜੀ ਸੀ “ ਸਾਧਾਰਨ ਜਾਂ ਸਿਧੜਾ ਕਰਕੇ ਜਾਣਿਆ ਜਾਂਦਾ ਸੀ । ਉਸ ਦੀ ਬੜੀ ਚਾਹਣਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰੇ । ਸੋ ਉਸ ਦੇ ਦਿਲ ਵਿਚ ਬੜਾ ਪਿਆਰ ਤੇ ਸ਼ਰਧਾ ਉਪਜੀ ਤਾਂ ਗੁਰੂ ਜੀ ਉਸ ਨੂੰ ਆ ਮਿਲੇ । ਉਸ ਨੇ ਇੱਕ ਬੱਕਰੀ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਭੇਂਟ ਕੀਤਾ । ਤਾਂ ਉਸ ਨੇ ਇਸ ਦੁੱਧ ਬਦਲੇ ਉਨਾਂ ਦੇ ਰੱਜ ਕੇ ਦਰਸ਼ਨ ਕਰਨ ਦੀ ਆਗਿਆ ਮੰਗੀ । ਗੁਰੂ ਜੀ ਕਿਹਾ ਕਿ ‘ ਕੁਝ ਹੋਰ ਵੀ ਚਾਹੁੰਦਾ ਹੈ ? ” ਉਸ ਦਾ ਫਿਰ ਉਤਰ ਸੀ ਕਿ ਗੁਰੂ ਜੀ ਨੂੰ ਵੇਖਦਾ ਰਹਾਂ ਗੁਰੂ ਜੀ . ਬਚਨ ਕੀਤਾ “ ਦੋ , ਤਿੰਨ ਜਾਂ ਛੇ ਤੂੰ ਛੇ ਵਾਰ ਮੰਗ ਕੀਤੀ ਹੈ । ਤੂੰ ਛੇਵੇਂ ਗੁਰੂ ਦੇ ਵੀ ਦਰਸ਼ਨ ਕਰੇਗਾ । ਇਹ ਸੁਣ ਭਾਈ ਸਾਂਈ ਜੀ ਧੰਨ ਭਾਈ ਅਲਮਸਤ ਧੰਨ ਭਾਈ ਅਲਮਸਤ ਕਹਿਣ ਲੱਗਾ ।
ਹੁਣ ਬੀਬੀ ਰਾਮੋ ਜੀ ਨੇ ਬੜੇ ਸਤਿਕਾਰ ਨਾਲ ਇਉਂ ਕਿਹਾ “ ਗੁਰੂ ਮਹਾਰਾਜ ! ਮੇਰੀ ਪ੍ਰਾਰਥਨਾ ਹੈ ਕਿ ਮੈਂ ਆਪਣੇ ਪਤੀ ਦੀ ਤਨ ਮਨ ਨਾਲ ਪੂਜਾ ਕਰਾਂ ਅਤੇ ਨੇਕ ਚਲਣ ਤੇ ਆਗਿਆਕਾਰੀ ਬਣ ਜੀਵਨ ਦੇ ਫਰਜ਼ ਨਿਭਾਵਾਂ ਤਾਂ ਕਿ ਪ੍ਰਭੂ ਮੇਰੇ ਦਿਲ ਵਿਚ ਘਰ ਕਰ ਜਾਵੇ । ਮੈਂ ਹਰ ਵਕਤ ਉਸ ( ਪ੍ਰਭੂ ) ਨੂੰ ਚੇਤੇ ਰੱਖਾਂ । ਤਾਂ ਕਿ ਮੈਂ ਮੌਤ ਤੋਂ ਅਭੈ ਹੋ , ਜੂਨਾਂ ਵਿਚ ਨਾਂ ਪਵਾਂ । ਇਸ ਲਈ ਮੇਰੀ ਸਹਾਇਤਾ ਕਰੋ । ਗੁਰੂ ਜੀ ਬਚਨ ਕੀਤਾ ਕਿ “ ਜਿਨਾਂ ਦੇ ਦਿਲ ਪਵਿੱਤਰ ਹਨ । ਪ੍ਰਮਾਤਮਾ ਹਰ ਸਮੇਂ ਉਨਾਂ ਦੀ ਪਿੱਠ ਤੇ ਹੁੰਦਾ ਹੈ । ਸਦਾ ਸੱਚੇ ਦਿਲ ਨਾਲ ਅਕਾਲ ਪੁਰਖ ਦਾ ਨਾਮ ਜਪੋ।ਉਸ ਦੀ ਰਜ਼ਾ ਵਿਚ ਰਹੋ । ਇਸ ਤਰ੍ਹਾਂ ਤੁਸੀਂ ਸਦਾ ਲਈ ਨਿਰਭੈ ਹੋ ਜਾਵੋਗੇ । ” ਬੀਬੀ ਰਾਮੋ ਜੀ ਆਪਣੀ ਛੋਟੀ ਭੈਣ ਦਮੋਦਰੀ ਜੀ ਨੂੰ ਅਤਿ ਦਾ ਪਿਆਰ ਕਰਦੇ ਸਨ । ਵਿਆਹ ਤੋਂ ਬਾਦ ਕਈ ਵਾਰ ਉਸ ਨੂੰ ਮਿਲਣ ਜਾਂਦੇ । ਹੁਣ ਜਦੋਂ ਦਮੋਦਰੀ ਜੀ ਦਾ ਅਕਾਲ ਚਲਾਣਾ ਹੋ ਗਿਆ ਤਾਂ ਇਸ ਲਈ ਆਪਣੀ ਭੈਣ ਲਈ ਅਥਾਹ ਪਿਆਰ ਕਰ ਕੇ ਉਸ ਦਾ ਵਿਛੋੜਾ ਬਰਦਾਸ਼ਤ ਕਰਨਾ ਅਸਹਿ ਸੀ ਪ੍ਰਣਾ ਤਿਆਗ ਗਏ । ਸੋਹਨ ਕਵੀ ਲਿਖਦਾ ਬਿਰਹ ਭੈਣ ਕੇ ਸਹਯੋ ਨਾ ਜਾਇ ਪ੍ਰੇਮ ਮੁਘਨ ਰਾਮੋ ਤਨ ਤਿਆਗ ਬੀਬੀ ਰਾਮੋ ਜੀ ਦਾ ਵਿਛੋੜਾ ਭਾਈ ਸਾਂਈ ਦਾਸ ਜੀ ਨਾ ਝੱਲ ਸਕੇ ਉਸ ਨੇ ਪ੍ਰਾਣ ਤਿਆਗ ਦਿੱਤੇ।ਸੋਹਨ ਕਵੀ ਲਿਖਦਾ ਹੈ । ਦਾਸ ਨਾਰਾਇਣ ਬੈਠ ਅਲਾਇ ॥ ਪੰਯਾਰੀ ਹਮ ਤੇ ਰਹਿਓ ਨਾ ਜਾਇ ॥ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਸਾਲੀ ਸਾਂਢੂ ਦਾ ਆਪਣੀ ਹੱਥੀਂ ਸਸਕਾਰ ਕੀਤਾ ਤੇ ਸਾਰੀਆਂ ਰਸਮਾਂ ਅਖੰਡ ਪਾਠ ਰਖਵਾ ਕੇ ਸ੍ਰੀ ਬਿਧੀ ਚੰਦ ਨੇ ਭੋਗ ਪਾਏ । ਇਨ੍ਹਾਂ ਦੋਵਾਂ ਜੀਆਂ ਨਾਲ ਡਰੋਲੀ ਤੇ ਡੱਲੇ ਦੀ ਸੰਗਤ ਦਾ ਅਥਾਹ ਪਿਆਰ ਸੀ । ਪਾਠ ਤੇ ਭੋਗ ਤੇ ਕੋਈ ਸਿੱਖ ਇਹੋ ਜਿਹਾ ਨਹੀਂ ਰਿਹਾ ਹੋਣਾ ਜਿਹਦੇ ਨੈਣਾਂ ਨੇ ਅੱਥਰੂ ਨਾ ਕੱਢੇ ਹੋਣ । ਕਵੀ ਸੋਹਨ ਲਿਖਦਾ ਹੈ : ਭੋਗ ਸ੍ਰੀ ਗੁਰੂ ਗ੍ਰੰਥ ਕਾ ਪਾਓ , ਡੇਰਨਾ ਲਾਇ , ਦਯਾ ਸਿਧ ਤਬ ਸੀਸ ਨਿਵਾਯੋ । ਬੀਬੀ ਰਾਮੋ ਜੀ ਦੀ ਕੋਈ ਬਚਾ ਨਹੀਂ ਸੀ । ਇਸ ਲਈ ਉਹ ਬਾਬੇ ਗੁਰਦਿੱਤੇ ਨਾਲ ਬਹੁਤ ਪਿਆਰ ਕਰਦੇ ਸਨ । ਕਈ ਕਈ ਦਿਨ ਆਪਣੇ ਪਾਸ ਰੱਖਦੇ । ਸੋ ਭੋਗ ਤੋਂ ਬਾਅਦ ਪਗੜੀ ਦੀ ਰਸਮ ਬਾਬਾ ਗੁਰਦਿੱਤਾ ਜੀ ਨੂੰ ਕੀਤੀ ਗਈ ।
ਦਾਸ ਜੋਰਾਵਰ ਸਿੰਘ ਤਰਸਿੱਕਾ।

Begin typing your search term above and press enter to search. Press ESC to cancel.

Back To Top