ਅੰਗ : 601


ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥

ਅਰਥ : ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧। ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ। ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ। ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।੪।੪।

ਸਿੱਖ ਇਤਿਹਾਸ ਵਿਚ ਰਾਗ ਦਾ ਬਹੁਤ ਮਹੱਤਵ ਹੈ । ਸਿਵਾਏ ਜਪੁ ਸਹਿਬ ਸਵਈਆ , ਚਉਬੋਲਿਆਂ , ਫੁਨੇਹ ਤੇ ਸਲੋਕਾਂ ਤੋਂ ਸਾਰੀ ਬਾਣੀ ਰਾਗਾਂ ਹੇਠ ਦਰਜ ਹੈ । ਸ਼ਬਦ ਮਿਲਾਵਾ ਰਾਗ ਨਾਲ ਹੋਣਾ ਹੈ । ਰਾਗ ਦੇ ਅਰਥ ਹਨ ਪਿਆਰ । ਬਾਣੀ ਪਿਆਰ ਵਿਚ ਭਿੱਜ ਕੇ ਪ੍ਰਭੂ ਦੇ ਰੰਗ ਵਿਚ ਰੰਗ ਕੇ ਗਾਈ ਜਾਂਦੀ ਹੈ । ਤਾਂ ਹੀ ਸਾਡੇ ਇਤਿਹਾਸ ਵਿਚ ਰਬਾਬੀ ਦਾ ਬੜਾ ਆਦਰ ਮਾਣ ਰਿਹਾ ਹੈ । ਉਹ ਗੁਰੂ ਦੀ ਕਥਾ ਵੀ ਕਰਦੇ ਤੇ ਸ਼ਬਦ ਨੂੰ ਵੀ ਰਾਗ ਵਿਚ ਰੋਸ ਸੰਗਤਾਂ ਸਾਹਮਣੇ ਰੱਖਦੇ । ਬਹੁਤਿਆਂ ਨੂੰ ਨਹੀਂ ਪਤਾ ਕਿ ਭਾਈ ਚਾਂਦ ਦੇ ਪਿਤਾ ਭਾਈ ਬੁੱਢੇ ਨੂੰ ਸਾਰਾ ਸੂਰਜ ਪ੍ਰਕਾਸ਼ ਜ਼ਬਾਨੀ ਯਾਦ ਸੀ । ਸ਼ਬਦ ਤਨ ਮਨ ਹਰਿਆ ਕਿਵੇਂ ਕਰਦਾ ਹੈ ਉਸ ਦੀ ਮਿਸਾਲ ਭਾਈ ਰਾਗੀ ਮੱਖਣ ਸਿੰਘ ਜੀ ਜਿਨ੍ਹਾਂ ਦਰਬਾਰ ਸਾਹਿਬ 35 ਸਾਲ ਦੀ ਸੇਵਾ ਵਿਚ ਨਾ ਨਾਗਾ ਪਾਇਆ ਤੇ ਨਾ ਕਦੇ ਜ਼ਰਾ ਵੀ ਬੀਮਾਰ ਹੋਏ । ਭਾਈ ਮਰਦਾਨਾ ਤੋਂ ਬਾਅਦ ਭਾਈ ਬਾਬਕ ਹੀ ਸਨ ਐਸੇ ਰਬਾਬੀ ਜਿਨ੍ਹਾਂ ਗੁਰੂ ਨਾਲ ਪਿਆਰ ਦਰਸਾਉਣ ਵਿਚ ਹੱਦ ਹੀ ਕਰ ਦਿੱਤੀ । ਉਹ ਗੁਰੂ ਦੇ ਹਰ ਹੁਕਮ ਨੂੰ ਆਪਣੀ ਜਾਨ ਤੋਂ ਵੀ ਵੱਧ ਪੂਰਾ ਕਰਦੇ । ਜਿੱਥੇ ਵੀ ਗੁਰੂ ਹਰਿਗੋਬਿੰਦ ਜੀ ਹੁੰਦੇ ਉਹ ਰੋਜ਼ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਦੇ । ਯੁੱਧ ਦੇ ਮੈਦਾਨਾਂ ਵਿਚ ਵੀ ਆਪ ਨਾਲ ਰਹੇ । ਅੰਮ੍ਰਿਤਸਰ ਦੀ ਜੰਗ ਵਿਚ ਭਾਗ ਵੀ ਲਿਆ ( ਜ਼ਰਾ ਵੀ ਲਾਲਚ ਵਾਲਾ ਉਨ੍ਹਾਂ ਦਾ ਸੁਭਾਅ ਨਹੀਂ ਸੀ । ਹਰ ਵਕਤ ਰੱਬੀ ਪ੍ਰੇਮ ਵਿਚ ਰੰਗੇ ਰਹਿੰਦੇ । ਜਦ ਕੀਰਤਨ ਕਰਦੇ ਤਾਂ ਉਨ੍ਹਾਂ ਦਾ ਗੁਰੂ ਨਾਲ ਪ੍ਰੇਮ ਦੇਖਣ ਵਾਲਾ ਹੁੰਦਾ ਸੀ । ਲੋਕਾਂ ਦੇ ਅੰਦਰ ਸਿੱਧਾ ਅਸਰ ਕਰਦਾ । “ ਏਕ ਪ੍ਰੇਮ ਰਸ ਲੋਭ ਨੇ ਦਾਗ ” ( ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੇ ਲਿਖਿਆ ਹੈ । ਬਾਬਕ ਦੇ ਚਾਰ ਪੁੱਤਰ ਸਨ । ਉਹ ਵੀ ਗੁਰੂ ਚਰਨਾਂ ਨਾਲ ਉੱਨਾ ਹੀ ਪਿਆਰ ਕਰਦੇ ਸਨ । ਰਬਾਬੀ ਨੂੰ ਸਿੱਖ ਇਤਿਹਾਸ ਵਿਚ ਬੜਾ ਮਾਣ ਮਿਲਿਆ ਹੈ । ਕੀਰਤਨ ਨੂੰ ਵੀ ਬੜੀ ਮਹੱਤਤਾ ਦਿੱਤੀ ਹੈ ! ਸਤੇ ਬਲਵੰਡ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨਾ ਰਬਾਬੀਆਂ ਪ੍ਰਤੀ ਮਾਣ ਹੀ ਦਰਸਾਉਂਦਾ ਹੈ । ਮਰਦਾਨੇ ਨੂੰ ਇਹ ਹੱਕ ਦੇ ਦੇਣਾ ਕਿ ਉਹ ਨਾਨਕ ਛਾਪ ਵਰਤ ਸਕਦੇ ਹਨ । ਗੁਰੂ ਜੀ ਦਾ ਰਾਗੀ ਨੂੰ ਕਿਤਨਾ ਆਦਰ ਮਾਣ ਦੇਣਾ ਹੀ ਦਿਸਦਾ ਹੈ । ਰਬਾਬੀ ਨੂੰ ਬੜਾ ਸਤਿਕਾਰ ਮਿਲਿਆ ਹੈ । ਗੁਰੂ ਹਰਿਗੋਬਿੰਦ ਜੀ ਨੇ ਵੀ ਰਬਾਬੀਆਂ ਨੂੰ ਬੜਾ ਸਤਿਕਾਰ ਦਿੱਤਾ । ਗੁਰੂ ਜੀ ਜਿੱਥੇ ਤੇਗ ਦੇ ਧਨੀ ਸਨ ਉੱਥੇ ਸੰਗੀਤ ਜਿਹੇ ਕੋਮਲ ਸੁਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਉਨ੍ਹਾਂ ਨੇ ਹੀ ਨੌਂ ਵਾਰਾਂ ਦੀਆਂ ਧੁਨੀਆਂ ਦਰਜ ਕੀਤੀਆਂ । ਬਾਬਕ ਗੁਰੂ ਜੀ ਦਾ ਸੱਚਾ ਅਤੇ ਸਮਰੱਥ ਸਿੱਖ ਸੀ । ਉਸ ਦੇ ਕੀਰਤਨ ਦੇ ਖਿੱਚੇ ਹੋਏ ਵੀ ਕਈ ਸਿੱਖ ਹਰਿਮੰਦਰ ਸਾਹਿਬ ਆਉਂਦੇ ਸਨ । ਭਾਈ ਬਾਬਕ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਜਾਣ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਚਾਰੇ ਪੁੱਤਰਾਂ ’ ਤੇ ਉਵੇਂ ਹੀ ਹੱਥ ਰੱਖਣ ਜਿਵੇਂ ਉਸ ਉੱਤੇ ਸਾਰੀ ਉਮਰ ਰੱਖਿਆ ਹੈ । ਗੁਰੂ ਜੀ ਨੇ ਬਾਬਕ ਨੂੰ ਧੀਰਜ ਦਿੱਤਾ ਤੇ ਕਿਹਾ ਕਿ ਇਹ ਵਾਰੀ ਹਰ ਇਕ ਦੀ ਆਉਣੀ ਹੈ । ਇੱਥੇ ਕਿਸੇ ਨਹੀਂ ਰਹਿਣਾ । ਨਾਮ ਦੀ ਸ਼ਕਤੀ ਨਾਲ ਹੀ ਤੇਰੇ ਪਿਤਾ ਨੂੰ ਅਨੰਦ ਪ੍ਰਾਪਤ ਹੋਇਆ । ਤੂੰ ਵੀ ਸੁੱਖ ਪਾਇਆ , ਤੇਰੇ ਪੁੱਤਰ ਵੀ ਜੇ ਵਾਹਿਗੁਰੂ ਦਾ ਆਸਰਾਂ ਲੈਣਗੇ ਸੁੱਖ ਪਾਉਣਗੇ । ਜਿਨ੍ਹਾਂ ਪਾਸ ਗੁਰੂ ਦਾ ਸ਼ਬਦ ਹੈ ਉਨ੍ਹਾਂ ਨੂੰ ਕੋਈ ਕਮੀ ਨਹੀਂ । ਜਿਹੜਾ ਕੋਈ ਸ਼ਬਦ ਦਾ ਪਾਠ ਕਰੇਗਾ ਅਤੇ ਮਾਇਆ ਦਾ ਮੋਹ ਤਿਆਗੇਗਾ ਤਾਂ ਚਾਰ ਪਦਾਰਥ ਉਸ ਦੇ ਸੇਵਕ ਹੋਣਗੇ । ਗੁਰੂ ਚਰਨਾਂ ਵਿਚ ਹੀ ਬਾਬਕ ਨੇ ਪ੍ਰਾਣ ਤਿਆਗੇ । ਬਾਬਕ ਨੂੰ ਬਿਆਸ ਕਿਨਾਰੇ ਹੀ ਦਫ਼ਨਾਇਆ ਗਿਆ । ਚਾਰ ਪੁੱਤਰ ਤੇਰੀ ਸੇਵਾ ਲਈ ਰੱਖ ਗਿਆ ਹਾਂ । ਇਹ ਚਾਰੇ ਹੀ ਆਗਿਆਕਾਰੀ ਹਨ । ਮਿਲਣਾ ਵਿਛੜਨਾ ਪ੍ਰਭੂ ਦੀ ਖੇਡ ਹੈ । ਜਿਵੇਂ ਨਦੀ ਵਿਚ ਕਈ ਵਾਰੀ ਵਹਿੰਦਿਆਂ ਕੁਝ ਗੇਲੀਆਂ ਆ ਮਿਲਦੀਆਂ ਹਨ ਤੇ ਫਿਰ ਵੱਖ ਹੋ ਜਾਂਦੀਆਂ ਹਨ ਮਿਲ ਬਿਛਰਨ ਜਗ ਮੈ ਬਨਾ , ਨਦੀ ਕਾਠ ਸਮ ਜਾਨ । ਐਸੇ ਕਥਾ ਅਨੰਤ ਕਹਿ , ਧੀਰਜ ਦੀਓ ਮਹਾਨ ।

ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ) ਨੂੰ ਗੁਰਤਾਗੱਦੀ ਦੇ ਕੇ ਗਿਆਰਵੇਂ ਗੁਰੂ ਦੇ ਰੂਪ ਵਿਚ ਸਾਰੇ ਸੰਸਾਰ ਵਿੱਚ ਬਿਰਾਜਮਾਨ ਕੀਤਾ।
ਮਿਤੀ 7/10/1708 ਨੂੰ ਗੁਰੂ ਸਾਹਿਬ ਜੀ ਨੇ ਭਾਰੀ ਦੀਵਾਨ ਸਜਾਇਆ , ਸੰਗਤਾਂ ਨੂੰ ਸਨਮੁਖ ਹੋ ਕੇ ਬਚਨ ਕੀਤੇ “ਇਹ ਲੋਕ ਦੀ ਯਾਤਰਾ ਪੂਰੀ ਕਰਕੇ ਪਰਲੋਕ ਜਾਣ ਦਾ ਸਮਾਂ ਆ ਗਿਆ ਹੈ ” ਉਪਰੰਤ ਗੁਰੂ ਜੀ ਨੇ ਹੁਕਮ ਕਰਕੇ ਚੰਦਨ ਦੇ ਲੱਕੜ ਦੀ ਚਿਤਾ ਸਜਾਈ (ਉਸ ਸਮੇਂ ਇਸ ਅਸਥਾਨ ਤੇ ਚੰਦਨ ਦੇ ਦਰਖਤ ਹੁੰਦੇ ਸਨ) ਆਸ ਪਾਸ ਸੁੰਦਰ ਕਨਾਤਾਂ ਤਨਵਾਂ ਦਿਤੀਆਂ ਅਤੇ ਸੰਗਤਾਂ ਨੂੰ ਹੁਕਮ ਕੀਤਾ ਕੇ “ਅੱਜ ਰਾਤੀਂ ਅਸੀਂ ਇਸ ਚਿਤਾ ਅੰਦਰ ਪ੍ਰਵੇਸ਼ ਕਰਾਂਗੇ। ਤੁਸੀਂ ਕੀਰਤਨ ਦੀ ਝੜੀ ਲਗਾਈ ਰੱਖਣੀ। ” ਡੇਢ ਪਹਿਰ ਰਾਤ ਗੁਰੂ ਜੀ ਨੇ ਸਸ਼ਤਰ – ਬਸਤਰ ਸਜਾ ਕੇ ਅਰਦਾਸਾ ਸੋਧਿਆ , ” ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਹਿ।” ਬੁਲਾਈ ਅਤੇ ਕਨਾਟ ਅੰਦਰ ਆਪਣੇ ਘੋੜੇ ਸਮੇਤ ਪ੍ਰਵੇਸ਼ ਕਰ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਿਤਾ ਲਈ ਚੰਦਨ ਦੀ ਲੱਕੜ ਇਸ ਅਸਥਾਨ ਤੋਂ ਲਿਜਾਈ ਗਈ। ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਗੋਬਿੰਦ ਬਾਗ਼ ਸਾਹਿਬ ਕਰਕੇ ਜਾਣਿਆ ਜਾਂਦਾ ਹੈ

ਅੱਜ ਇਕ ਬਹੁਤ ਪਿਆਰੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਾ ਸਾਰੇ ਜਰੂਰ ਪੜਿਓ ਜੀ ।
ਇਕ ਪਿੰਡ ਵਿੱਚ ਬਹੁਤ ਬੰਦਗੀ ਵਾਲੇ ਮਹਾਂਪੁਰਖ ਰਹਿੰਦੇ ਸਨ ਉਹ ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ। ਉਹਨਾਂ ਮਹਾਂਪੁਰਖਾਂ ਨੇ ਮੌਤ ਨੂੰ ਹਮੇਸ਼ਾ ਯਾਦ ਰਖਿਆ ਸੀ , ਤੇ ਕਦੇ ਵੀ ਵਿਕਾਰਾਂ ਨੂੰ ਆਪਣੇ ਤੇ ਹਾਵੀ ਨਹੀ ਸੀ ਹੋਣ ਦਿੱਤਾ । ਜਿਹੜੇ ਵੀ ਸਰੀਰ ਉਹਨਾਂ ਕੋਲ ਜਾਦੇ ਸੰਤ ਹਮੇਸ਼ਾ ਧਰਮ ਤੇ ਚੱਲਣ ਦਾ ਹੀ ਉਪਦੇਸ਼ ਦਿੰਦੇ ਸਨ । ਉਸ ਪਿੰਡ ਵਿੱਚ ਹੀ ਮਹਾਂਪੁਰਖਾਂ ਦਾ ਬਚਪਨ ਦਾ ਮਿੱਤਰ ਫੌਜਾ ਸਿੰਘ ਰਹਿੰਦਾ ਸੀ ਜੋ ਸੁਭਾਅ ਕਰਕੇ ਬਹੁਤ ਮਜਾਕੀਆ ਸੀ । ਪਰ ਸੰਤਾਂ ਤੇ ਉਹ ਪੂਰਾ ਭਰੋਸਾ ਰੱਖਦਾ ਸੀ ਕਿ ਸੰਤ ਜੋ ਕਹਿੰਦੇ ਹਨ ਉਹ ਸੱਚ ਹੀ ਹੁੰਦਾਂ ਹੈ । ਇਕ ਦਿਨ ਮਹਾਂਪੁਰਖ ਕੋਠੇ ਉਪਰ ਬੈਠੇ ਸਨ ਕਿ ਕੁਝ ਬੀਬੀਆਂ ਸੰਤਾਂ ਵਾਸਤੇ ਪ੍ਰਸਾਦ ਪਾਣੀ ਤੇ ਫਲ ਵਗੈਰਾ ਲੈ ਕੇ ਆਈਆ ਸਨ । ਜਦੋ ਬੀਬੀਆਂ ਮਹਾਂਪੁਰਖਾ ਨੂੰ ਮਿਲ ਕੇ ਵਾਪਸ ਜਾਣ ਲੱਗੀਆ ਏਨੇ ਚਿਰ ਨੂੰ ਮਹਾਂਪੁਰਖਾਂ ਦਾ ਬਚਪਨ ਦਾ ਮਿੱਤਰ ਫੌਜਾ ਸਿੰਘ ਵੀ ਵਿਹੜੇ ਵਿੱਚ ਆ ਗਿਆ । ਬੀਬੀਆ ਨੂੰ ਜਾਂਦੀਆਂ ਵੇਖ ਕੇ ਮਹਾਂਪੁਰਖਾ ਨੂੰ ਕਹਿਣ ਲੱਗਾ ਸੰਤ ਜੀ ਤਹਾਨੂੰ ਮੌਜਾਂ ਲੱਗੀਆ ਨਾਲੇ ਬੀਬੀਆ ਦੇਖਦੇ ਜੇ ਨਾਲੇ ਵੰਨ – ਸੁਵੰਨੇ ਫਲ ਖਾਂਦੇ ਫਿਰਦੇ ਜੇ । ਇਹ ਕਹਿ ਕੇ ਫੌਜਾ ਸਿੰਘ ਨੇ ਕੋਠੇ ਦੀ ਪਹਿਲੀ ਪੌੜੀ ਤੇ ਜਿਵੇ ਹੀ ਪੈਰ ਰੱਖਿਆ , ਮਹਾਂਪੁਰਖ ਕਹਿਣ ਲੱਗੇ ਪਰਸੋਂ ਤੂੰ ਮਰ ਜਾਣਾ ਈ । ਇਹ ਸੁਣ ਕੇ ਫੌਜਾ ਸਿੰਘ ਦੇ ਪੈਰ ਥਿੜਕ ਗਏ ਫੇਰ ਵੀ ਹਿੰਮਤ ਕਰਕੇ ਦੂਸਰੀ ਪੌੜੀ ਤੇ ਪੈਰ ਰੱਖਿਆ । ਫੇਰ ਮਹਾਂਪੁਰਖ ਕਹਿਣ ਲੱਗੇ ਤੂੰ ਸੱਚੀ ਪਰਸੋ ਬਾਰਾਂ ਵਜੇ ਮਰ ਜਾਣਾ ਈ , ਇਹ ਸੁਣ ਕੇ ਉਸ ਦਾ ਹੌਸਲਾ ਟੁੱਟ ਗਿਆ ਉਸ ਨੂੰ ਪਤਾਂ ਸੀ ਮਹਾਂਪੁਰਖਾਂ ਦੀ ਗੱਲ ਸੱਚੀ ਹੁੰਦੀ ਹੈ । ਇਹ ਸੋਚ ਕੇ ਉਹ ਮਹਾਂਪੁਰਖਾਂ ਨੂੰ ਮਿਲਿਆ ਬਗੈਰ ਹੀ ਵਾਪਿਸ ਪਰਤ ਆਇਆ , ਤੇ ਘਰ ਦੇ ਜੀਆਂ ਨੂੰ ਕਹਿਣ ਲੱਗਾ ਮਹਾਂਪੁਰਖਾਂ ਨੇ ਮੈਨੂੰ ਆਖਿਆ ਹੈ , ਤੂੰ ਪਰਸੋ ਬਾਰਾਂ ਵਜੇ ਮਰ ਜਾਣਾ ਹੈ ਮਹਾਂਪੁਰਖਾਂ ਦਾ ਬਚਨ ਸੱਚ ਹੀ ਹੁੰਦਾ ਹੈ । ਮੈ ਮਹਾਂਪੁਰਖਾ ਦੀ ਸੰਗਤ ਕੀਤੀ ਹੈ ਉਹ ਕਹਿੰਦੇ ਹੁੰਦੇ ਸਨ ਕਿਸੇ ਦਾ ਹੱਕ ਨਾ ਮਾਰੋ ਕਿਸੇ ਦਾ ਪੈਸਾ ਨਾ ਰਖੋ ਕਿਸੇ ਦਾ ਦਿਲ ਨਾ ਦੁਖਾਓ । ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਜਾਉ ਜਿਨਾ ਨੂੰ ਮੈ ਮਾੜਾ ਬੋਲਿਆ ਉਹਨਾ ਨੂੰ ਵੀ ਸਦ ਲਿਆਉ ਮੈ ਉਹਨਾ ਕੋਲੋ ਮੁਆਫੀ ਮੰਗ ਲਵਾਂ ਤੇ ਜਿਨਾ ਕੋਲੇ ਮੈ ਪੈਸੇ ਲਏ ਹਨ ਉਹਨਾ ਦਾ ਉਧਾਰ ਵੀ ਮੈ ਆਪਣੇ ਹੱਥੀ ਚੁਕਾ ਕੇ ਜਾਣਾ ਚਾਹੁੰਦਾ ਹਾ । ਜਦੋ ਰਿਸਤੇਦਾਰ ਆਂਢ ਗੁਆਢ ਨੂੰ ਪਤਾ ਲੱਗਾ ਕਿ ਫੌਜਾ ਸਿੰਘ ਨੂੰ ਮਹਾਂਪੁਰਖਾ ਨੇ ਦੱਸਿਆ ਹੈ ਤੂੰ ਮਰ ਜਾਣਾ ਹੈ ਸਾਰੇ ਉਸ ਦਾ ਪਤਾ ਲੈਣ ਵਾਸਤੇ ਪਹੁੰਚਣ ਲੱਗੇ । ਜਦੋ ਉਹ ਦਿਨ ਆ ਗਿਆ ਜਿਸ ਦਿਨ ਮਹਾਂਪੁਰਖਾ ਨੇ ਆਖਿਆ ਸੀ ਤੂੰ ਮਰ ਜਾਣਾ ਹੈ , ਫੌਜਾ ਸਿੰਘ ਘਬਰਾਹਟ ਨਾਲ ਮੰਜੇ ਤੇ ਪੈ ਗਿਆ ਕਿ ਕੁਝ ਹੀ ਘੰਟੇ ਰਹਿ ਗਏ ਹਨ ਮਰਨ ਵਿੱਚ। ਜਦੋ ਬਾਰਾਂ ਵੱਜਣ ਵਿੱਚ ਕੁਝ ਹੀ ਮਿੰਟ ਰਹਿ ਗਏ ਸਾਰੇ ਰਿਸਤੇਦਾਰ ਆਂਢ ਗੁਆਢ ਭਰਾ ਭਰਜਾਈਆਂ ਸਾਰੇ ਕੋਲ ਬੈਠੇ ਸਨ । ਜਿਹੜਾ ਵੀ ਆਵੇ ਫਲ ਫਰੂਟ ਲੈ ਕੇ ਆਵੇ ਫੌਜਾ ਸਿੰਘ ਦੇ ਕੋਲ ਫਲਾਂ ਦਾ ਢੇਰ ਲੱਗ ਗਿਆ । ਏਨੇ ਚਿਰ ਨੂੰ ਉਹ ਮਹਾਂਪੁਰਖ ਵੀ ਆ ਗਏ, ਆ ਕੇ ਕਹਿਣ ਲੱਗੇ ਫੌਜਾ ਸਿਆਂ ਦੇਖ ਤੇਰੇ ਕੋਲ ਫਲਾ ਦੇ ਢੇਰ ਲੱਗੇ ਪਏ ਹਨ ਕੁਝ ਤੇ ਖਾ ਤੇਰੇ ਰਿਸਤੇਦਾਰ ਤੇਰੀਆਂ ਭਰਜਾਈਆਂ ਤੇਰੇ ਕੋਲ ਬੈਠੀਆਂ ਹਨ ਕੋਈ ਗੱਲ ਤੇ ਕਰ । ਫੌਜਾ ਸਿੰਘ ਕਹਿੰਦਾ ਤੁਸੀ ਗੱਲਾ ਕਰਨ ਤੇ ਫਲ ਖਾਣ ਦੀ ਗੱਲ ਕਰਦੇ ਪਏ ਹੋ ਪਰਸੋ ਦਾ ਮੇਰੀਆਂ ਅੱਖਾ ਸਾਹਮਣੇ ਆਪਣਾ ਸਿਵਾ ਬਲਦਾ ਦੇਖ ਰਿਹਾ ਹਾ , ਨਾ ਕੋਈ ਫਲ ਚੰਗਾ ਲਗ ਰਿਹਾ ਨਾ ਭਰਾ ਭਰਜਾਈਆਂ । ਇਹ ਸੁਣ ਕੇ ਮਹਾਂਪੁਰਖ ਹੱਸ ਪਏ ਕਹਿਣ ਲੱਗੇ ਫੌਜਾ ਸਿੰਘ ਤੂੰ ਅਜੇ ਮਰਨਾ ਨਹੀ ਬੱਸ ਤੈਨੂੰ ਸਮਝਾਉਣ ਕਰਕੇ ਇਹ ਗਲ ਆਖੀ ਸੀ । ਜਿਵੇ ਤੈਨੂੰ ਮੌਤ ਚੇਤੇ ਆਉਣ ਕਰਕੇ ਸੰਸਾਰ ਦੀਆਂ ਕੋਈ ਵਸਤੂਆਂ ਚੰਗੀਆਂ ਨਹੀ ਲੱਗ ਰਹੀਆ ਹਨ , ਜਦੋ ਮੈਨੂੰ ਮੇਰੇ ਗੁਰੂ ਨੇ ਦੱਸਿਆ ਸੀ ਕਿ ਬੇਟਾ ਮੌਤ ਹਮੇਸ਼ਾ ਯਾਦ ਰੱਖੀ । ਉਸ ਸਮੇਂ ਤੋ ਲੈ ਕੇ ਹੁਣ ਤੱਕ ਮੈਨੂੰ ਕੋਈ ਵਿਕਾਰ ਤੰਗ ਨਹੀ ਕਰਦਾ ਨਾ ਹੀ ਸੰਸਾਰੀ ਪਦਾਰਥਾਂ ਦਾ ਕੋਈ ਮੋਹ ਹੈ । ਇਸ ਤੋ ਇਹ ਸਿਖਿਆ ਪ੍ਰਾਪਤ ਹੁੰਦੀ ਹੈ ਹਮੇਸ਼ਾ ਮੌਤ ਨੂੰ ਯਾਦ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਜੀ ।
ਜੋਰਾਵਰ ਸਿੰਘ ਤਰਸਿੱਕਾ

ਔਰਗੇ ਦੇ ਭੇਜੇ ਸੁਹੀਏ ਹੌਲਦਾਰ ਨੂੰ ਬੂਹੇ ਦੀ ਝੀਤ ਚੋਂ ਨਬੀ ਖਾਂ/ਗਨੀ ਖਾਂ…ਦੇ ਘਰ ਅੰਦਰ ਦਾ ਅੱਧੀ ਰਾਤ ਸਮੇ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ…ਇਕ ਬਾਲੜੀ ਹੱਥਾਂ ਚ ਕਾਗਜ ਦਾ ਟੁੱਕੜਾ ਫੜ੍ਹ ਉਸ ਨੂੰ ਚੁੰਮਦੀ ਤੇ ਕਹਿੰਦੀ…ਅੱਬਾ ਜਾਨ..ਇਕ ਵਾਰ ਫੇਰ ਪੜ੍ਹੋ…ਪਿਓ ਪੜ੍ਹਦਾ ਉਹ ਫੇਰ ਸੁਣਦੀ ਨਾ ਪਿਓ ਅੱਕਦਾ ਨਾ ਕੁੜੀ ਥੱਕਦੀ…ਕਾਫੀ ਦੇਰ ਤੋਂ ਇਹ ਖੇਡ ਵਰਤ ਰਹੀ ਸੀ…ਦੀਵੇ ਚੋਂ ਤੇਲ ਮੁੱਕ ਗਿਆ…ਹਨੇਰ ਪਸਰ ਗਿਆ ਪਿਓ ਫੇਰ ਪੜ੍ਹਦਾ ਧੀ ਫੇਰ ਚੁੰਮਦੀ…ਹੌਲਦਾਰ ਹੈਰਾਨ ਸੀ ਕਿ ਇਹ ਹਨੇਰੇ ਚ ਕਿਵੇਂ ਪੜ੍ਹ ਰਹੇ ਹਨ…?
ਅਖੀਰ ਕੁੜੀ ਨੇ ਪੁੱਛਿਆ ਅੱਬਾ ਜਾਨ ਤੁਸੀ ਇਸ ਕਾਗਜ ਦੇ ਟੁੱਕੜੇ ਦਾ ਕੀ ਕਰੋਗੇ….?
ਬਾਪ ਨੇ ਕਿਹਾ ਬੇਟਾ ਇਹ ਬੜੀ ਮੁਤਬੱਰਕ ਚੀਜ ਹੈ..ਇਹ ਹੁਕਮਨਾਮਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਵਿੱਚ ਬੜੀਆਂ ਬਖਸ਼ਿਸ਼ਾਂ ਹਨ…ਮੈ ਏਸ ਨੂੰ ਜਬਾਨੀ ਯਾਦ ਕੀਤਾ ਹੈ…ਇਹ ਮੇਰੇ ਹਾਫਜੇ ਵਿਚ ਬੈਠ ਗਿਆ ਹੈ…ਇਹ ਮਰਕੇ ਵੀ ਮੇਰੇ ਨਾਲ ਰਹੇਗਾ…ਅੱਗੇ ਵੀ ਮੇਰੇ ਨਾਲ ਰਹੇਗਾ…”ਤੈਨੂੰ ਪਤਾ ਏਸ ਨਾਲ ਹੁਣ ਮੇਰਾ ਰੁਤਬਾ ਕੀ ਹੋ ਗਿਆ ਹੈ…?
ਮੈ ਹੁਣ ਗਨੀ ਖਾਨ ਨਹੀਂ ਰਿਹਾ…ਜਦ ਪਾਤਸ਼ਾਹ ਦੇ ਮੰਜੇ ਨੂੰ ਹੱਥ ਪਾਇਆ ਤਾਂ… ਨੀਲ ਵਸਤਰ ਧਾਰੀ ਦਾਤੇ ਨੇ ਕਿਹਾ…ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸ ॥
ਉਸ ਵਕਤ ਉੱਚ ਦੇ ਪੀਰ ਸਨ…ਪਰ ਸਾਨੂੰ ਉੱਚੇ ਤੋਂ ਵੀ ਉੱਚੇ ਲੱਗੇ…ਜਦ ਮੰਜਾ ਚੁੱਕਿਆ ਤਾਂ ਖਰਾ ਭਾਰਾ ਸੀ…ਸਾਨੂੰ ਜੰਗਲਾਂ ਚ ਰਾਤ ਹਨੇਰੇ ਚ ਦਿੱਸਣ ਲੱਗ ਪੈਂਦਾ ਜਿਵੇਂ ਆਕਾਸ਼ ਚੋਂ ਬਿਜਲੀ ਲਿਸ਼ਕਦੀ ਪਰ ਉਹ ਲਿਸ਼ਕ ਸਾਹਿਬ ਦੇ ਨੀਲੇ ਚੋਲੇ ਚੋਂ ਪੈਂਦੀ ਮਾਛੀਵਾੜੇ ਤੋਂ ਹੇਹਰ ਪਿੰਡ ਤੱਕ ਏਹੀ ਖੇਡ ਵਰਤੀ ਗਈ…ਅੱਗੇ ਮਹਾਰਾਜ ਜੀ ਨੂੰ ਘੋੜੇ ਦੀ ਸੁਆਰੀ ਮਿਲ ਗਈ…ਬੱਚੀਏ ਉਸ ਮਾਲਕ ਦਾ ਪਲੰਘ ਸਿਰ ਤੇ ਚੁੱਕਣ ਨਾਲ ਅਜੀਬ ਤਮਾਸ਼ਾ ਡਿੱਠਾ ਮਾਨੋ ਜਿਵੇ ਅਕਾਸ਼ ਸਿਰ ਤੇ ਚੁੱਕ ਲਿਆ ਹੋਵੇ…ਉਹ ਨੀਲਾ/ਨੀਲਾ ਆਕਾਸ਼ ਜਿਸ ਦੀ ਗਰਦਿਸ਼ ਨਾਲ ਬਾਦਸ਼ਾਹੀਆਂ ਤਬਾਹ ਹੋ ਜਾਂਦੀਆਂ ਹਨ…ਜਿਸ ਵੇਲੇ ਮਹਾਰਾਜ ਜੀ ਨੇ ਵਿਦਾ ਕੀਤਾ ਤਾਂ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਤੁਹਾਡੀ ਖਿਦਮਤ ਬਦਲੇ ਕੀ ਦੇਈਏ…! ਤਾਂ ਅਸੀਂ ਦੋਵਾਂ ਹੱਥ ਜੋੜੇ ਕਿਹਾ ਮਹਾਰਾਜ ਤੁਹਾਡਾ ਦਿਤਾ ਸਭ ਕੁਝ ਹੈ…ਮਹਾਰਾਜ ਸਾਨੂੰ ਹੁਣ ਇਸ਼ਕ ਹਕੀਕੀ ਬਖਸ਼ੋ..ਅਸੀਂ ਮਹਿਬੂਬ ਦੀ ਚਾਹ ਚ ਹਮੇਸ਼ਾਂ ਮਰਦੇ ਰਹੀਏ..ਤੇਰੀ ਉਲਫਤ/ਤੇਰੀ ਮੁਹੱਬਤ/ਤੇਰੀ ਨੀਲੀ ਅਦਾ ਤੋਂ ਬਲਿਹਾਰ ਜਾਈਏ…ਅਸੀਂ ਸ਼ਹੀਦੇ ਨਾਜ ਦੇ ਫਖ਼ਰ ਚ ਹੀ ਬਾਕੀ ਜ਼ਿੰਦਗੀ ਬਤੀਤ ਕਰੀਏ…
ਫੇਰ ਉਹਨਾਂ ਅੱਖਾਂ ਮੀਟ ਲਈਆਂ..ਫੇਰ ਖੋਲ੍ਹੀਆਂ ਏਨੀਆਂ ਚਮਕ ਰਹੀਆਂ ਸਨ ਅਸੀਂ ਚਕਰਾ ਗਏ…ਅਸਾਂ ਅਰਜ ਕੀਤੀ ਹੇ ਕੁਰਸ ਦੇ ਸ਼ਾਹ..ਹੇ ਤਬਕਾਂ ਦੇ ਮਾਲਕ…ਕ੍ਰਿਪਾ ਕਰੋ…ਤੇ ਸਾਹਿਬ ਕਹਿਣ ਲੱਗੇ ਅੱਜ ਤੋਂ ਤੁਸੀ ਮੇਰੇ ਨਾਦੀ ਪੁੱਤਰ ਹੋ…ਅਤੇ ਪਾਵਨ ਹੁਕਮਨਾਮਾ ਲਿਖ ਦਿੱਤਾ “ਨਬੀ ਖਾਂ ਗਨੀ ਖਾਂ ਸਾਨੂੰ ਪੁੱਤਰਾਂ ਤੋਂ ਵਧੀਕ ਪਿਆਰੇ ਹਨ” ਬੱਚੀ ਬੜਾ ਖੁਸ਼ ਹੋਈ ਕਹਿਣ ਲੱਗੀ ਅੱਬਾ/ਅੱਬਾ ਜਾਨ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ ਤਾਂ ਮੈ ਫਿਰ ਪੋਤੀ ਹੋਈ..? ਫੇਰ ਬੱਚੀ ਬਹੁਤ ਝੂਮ ਝੂਮ ਗਾਉਂਦੀ ਹੈ..ਬਾਹਰ ਖੜਾ ਹੌਲਦਾਰ ਤੱਕ ਰਿਹਾ ਹੈ…ਬੱਚੀ ਝੂਮ ਝੂਮ ਗਾ ਰਸੀ ਹੈ..
ਮੈ ਪੋਤੀ ਮੈ ਪੋਤੀ
ਮੈ ਆਬਦਾਰ ਮੋਤੀ
ਮੈ ਜੋਤਿ ਸੰਗ ਜੋਤੀ
ਮੈ ਪੋਤੀ ਮੈ ਪੋਤੀ
ਮੈ ਜਾਗਤੀ ਮੈ ਸੋਤੀ
ਮੈ ਬੈਠੀ ਓ ਖਲੋਤੀ
ਮੈ ਪ੍ਰੀਤ ਤਾਰ ਪ੍ਰੋਤੀ
ਮੈ ਆਬਦਾਰ ਮੋਤੀ
ਮੈ ਪੋਤੀ ਮੈ ਪੋਤੀ
ਮੈ ਪੋਤੀ ਮੈ ਪੋਤੀ।

ਇਹ ਸਾਡੀ ਹੋਂਦ ਦੀ ਲੜਾਈ ਹੈ
ਸਾਨੂੰ ਗੱਲ ਤੂੰ ਇਹ ਸਮਝਾ ਗਿਆ!
ਆਪਣੀ ਚਿੱਖਾ ਤੂੰ ਬਾਲਕੇ ਦੀਪ ਸਿਆਂ
ਲੱਖਾਂ ਪੰਜਾਬ ਵਿੱਚ ਦੀਪ ਜਗ੍ਹਾ ਗਿਆ!

धनासरी महला ५ घरु १२ ੴ सतिगुर प्रसादि ॥ बंदना हरि बंदना गुण गावहु गोपाल राइ ॥ रहाउ ॥ वडै भागि भेटे गुरदेवा ॥ कोटि पराध मिटे हरि सेवा ॥१॥ चरन कमल जा का मनु रापै ॥ सोग अगनि तिसु जन न बिआपै ॥२॥ सागरु तरिआ साधू संगे ॥ निरभउ नामु जपहु हरि रंगे ॥३॥ पर धन दोख किछु पाप न फेड़े ॥ जम जंदारु न आवै नेड़े ॥४॥ त्रिसना अगनि प्रभि आपि बुझाई ॥ नानक उधरे प्रभ सरणाई ॥५॥१॥५५॥

अर्थ :राग धनासरी, घर १२ में गुरू अर्जन देव जी की बाणी। अकाल पुरख एक है और सतिगुरू की कृपा द्वारा मिलता है हे भाई! परमात्मा को सदा नमस्कार करा करो, प्रभू पातिश़ाह के गुण गाते रहो ॥ रहाउ ॥ हे भाई! जिस मनुष्य को बड़ी किस्मत से गुरू मिल जाता है, (गुरू के द्वारा) परमात्मा की सेवा-भगती करने से उस के करोड़ों पाप मिट जाते हैं ॥१॥ हे भाई! जिस मनुष्य का मन परमात्मा के सुंदर चरणों (के प्रेम-रंग) में रंग जाता है, उस मनुष्य ऊपर चिंता की आग ज़ोर नहीं पा सकती ॥२॥ हे भाई! गुरू की संगत में (नाम जपने की बरकत से) संसार-समुँद्र से पार निकल जाते हैं। प्रेम से निरभउ प्रभू का नाम जपा करो ॥३॥ हे भाई! (सिमरन का सदका) पराए धन (आदि) के कोई अैब पाप मंदे कर्म नहीं होते, भयानक यम भी नज़दीक नहीं आते (मौत का डर नहीं लगता, आत्मिक मौत नज़दीक़ नहीं आती ॥४॥ हे भाई! (जो मनुष्य प्रभू के गुण गाते हैं) उन की तृष्णा की आग प्रभू ने आप बुझा दी है। हे नानक जी! प्रभू की श़रण पड़ कर (अनेकों जीव तृष्णा की आग में से) बच निकलते हैं ॥५॥१॥५५॥

ਅੰਗ : 683


ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥

ਅਰਥ : ਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ॥ ਰਹਾਉ ॥ ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ ਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ ਜੀ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥

रागु गोंड महला ५ चउपदे घरु २ ੴ सतिगुर प्रसादि ॥ जीअ प्रान कीए जिनि साजि ॥ माटी महि जोति रखी निवाजि ॥ बरतन कउ सभु किछु भोजन भोगाइ ॥ सो प्रभु तजि मूड़े कत जाइ ॥१॥ पारब्रहम की लागउ सेव ॥ गुर ते सुझै निरंजन देव ॥१॥ रहाउ ॥ जिनि कीए रंग अनिक परकार ॥ ओपति परलउ निमख मझार ॥ जा की गति मिति कही न जाइ ॥ सो प्रभु मन मेरे सदा धिआइ ॥२॥

राग गोंड , घर 2 में गुरु अर्जुन देव जी की चार-बंदो वाली बाणी। अकाल पुरख एक है और सतगुरु की कृपा द्वारा मिलता है। हे भाई! जिस प्रभु ने (तुझे ) पैदा करके तुझे जीवन दिया प्राण दिए , जिस प्रभु ने कृपा करके सरीर में (अपनी ज्योत रख दी, इस्तेमाल करने को तुझे हरेक वस्तु दी है, और अनेकों प्रकार के भोजन तुझे खिलाता है, हे मुर्ख! प्रभु को विसार कर (तेरा मन) और कहाँ भटकता रहता है?॥1॥ हे भाई! मैं तो परमात्मा की भक्ति में लगना चाहता हूँ। गुरु से ही उस प्रकाश-रूप माया-रहित प्रभु की भक्ति की समझ मिल सकती है ॥रहाउ॥ हे मेरे मन! जिस ने (जगत में) अनेकों प्रकार के रंग (रूप) पैदा किये हैं, जो अपनी पैदा की हुए रचना को पलक झपकते ही नास कर सकता है, और जिस के बारे में यह नहीं कहा जा सकता की वह कैसा है और कितना बड़ा है, हे मेरे मन! सदा उस प्रभु का ध्यान करा कर॥2॥

ਅੰਗ : 862

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ ॥ ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ॥ ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥ ਪਾਰਬ੍ਰਹਮ ਕੀ ਲਾਗਉ ਸੇਵ ॥ ਗੁਰ ਤੇ ਸੁਝੈ ਨਿਰੰਜਨ ਦੇਵ॥੧॥ ਰਹਾਉ ॥ ਜਿਨਿ ਕੀਏ ਰੰਗ ਅਨਿਕ ਪਰਕਾਰ ॥ ਓਪਤਿ ਪਰਲਉ ਨਿਮਖ ਮਝਾਰ ॥ ਜਾ ਕੀ ਗਤਿ ਮਿਤਿ ਕਹੀ ਨ ਜਾਇ ॥ ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥ ਆਇ ਨ ਜਾਵੈ ਨਿਹਚਲੁ ਧਨੀ ॥ ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥ ਲਾਲ ਨਾਮ ਜਾ ਕੈ ਭਰੇ ਭੰਡਾਰ ॥ ਸਗਲ ਘਟਾ ਦੇਵੈ ਆਧਾਰ ॥੩॥ ਸਤਿ ਪੁਰਖੁ ਜਾ ਕੋ ਹੈ ਨਾਉ ॥ ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ ਬਾਲ ਸਖਾਈ ਭਗਤਨ ਕੋ ਮੀਤ ॥ ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥

ਅਰਥ : ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ, ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ, ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ, ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ।੧। ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ । ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ।੧।ਰਹਾਉ।ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ, ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ, ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ, ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।੨।ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ । ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ । ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ । ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ।੩।ਹੇ ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ, ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕਰੋੜਾਂ ਪਾਪ ਮਿਟ ਜਾਂਦੇ ਹਨ । ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ, ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ ।੪।੧।੩।

Begin typing your search term above and press enter to search. Press ESC to cancel.

Back To Top