सलोकु मः ३ ॥ सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥ सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥ नानक जि नामु न चेतनी तिन धिगु पैनणु धिगु खाणु ॥१॥ मः ३ ॥ हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥ पउड़ी ॥ हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥ जनु नानकु कहै विचारा गुरमुखि हरि सति हरि ॥११॥

ਅੰਗ : 646


ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥

ਅਰਥ : ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।

ਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥
ਅਜਾਮਲੁ ਉਧਰਿਆ ਕਹਿ ਏਕ ਬਾਰ।।
ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ।
ਅਜਾਮਲ ਇਕ ਵੱਡਾ ਪਾਪੀ ਉਸ ਸਮੇਂ ਵਿਚ ਮੰਨਿਆ ਗਿਆ ਸੀ। ਉਹ ਕਿਉਂ ਪਾਪੀ ਸੀ? ਉਸ ਨੇ ਕੀ ਕਸੂਰ ਕੀਤਾ ਸੀ? ਤਿਸ ਪ੍ਰਥਾਇ ਇਉਂ ਕਥਾ ਆਉਂਦੀ ਹੈ ।
ਅਜਾਮਲ ਇਕ ਰਾਜ-ਬ੍ਰਾਹਮਣ ਦਾ ਪੁੱਤਰ ਸੀ। ਉਸ ਦਾ ਬਾਪ ਰਾਜੇ ਕੋਲ ਪਰੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ। ਉਸਦੇ ਸਿਆਣੇ ਹੋਣ ਦੀ ਚਰਚਾ ਸਾਰੇ ਸੀ।
ਅਜਾਮਲ ਦੀ ਆਯੂ ਜਦੋਂ ਪੰਜ ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ। ਉਹ ਜਿਸ ਗੁਰੂ ਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ। ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਿਆਰਥੀ ਮਿਲ ਜਾਏ ਤਾਂ ਉਹ ਬਹੁਤ ਖੁਸ਼ ਹੁੰਦਾ ਹੈ। ਐਸੀ ਹੀ ਹਾਲਤ ਅਜਾਮਲ ਦੇ ਗੁਰੂ ਦੀ ਸੀ। ਉਸ ਨੇ ਦੇਖਿਆ, ਅਜਾਮਲ ਦੀ ਜ਼ਬਾਨ ਤੇ ਸੁਰਸਤੀ ਬੈਠ ਸੀ, ਜੋ ਸ਼ਬਦ ਉਹ ਪੜ੍ਹਦਾ ਜਾਂ ਸੁਣਦਾ ਉਹੋ ਕੰਠ ਕਰ ਲੈਂਦਾ।
ਉਸ ਦਾ ਗਲਾ ਰਸੀਲਾ ਸੀ, ਜਦੋਂ ਉਹ ਵੇਦ ਮੰਤਰ ਪੜ੍ਹਦਾ ਤਾਂ ਇਕ ਅਨੋਖਾ ਹੀ ਰੰਗ ਬਝ ਜਾਂਦਾ। ਬਹੁਤ ਸਿਆਣਾ ਨਿਕਲਿਆ। ਉਸ ਨੇ ਦਸਾਂ ਸਾਲਾਂ ਵਿਚ ਵੀਹ ਸਾਲ ਪੜ੍ਵਨ ਦੀ ਵਿਦਿਆ ਪੜ੍ਹ ਲਈ। ਉਸ ਦੀ ਵਿਦਵਤਾ ਦੀ ਪ੍ਰਸਿਧਤਾ ਹੋ ਗਈ। ਐਸੀ ਪ੍ਰਸਿਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ। ਇਕ ਦਿਨ ਅਜਾਮਲ ਦੇ ਸਿਆਣੇ ਗੁਰੂ ਨੇ ਆਖਿਆ-ਅਜਾਮਲ ਅਜੇ ਤੂੰ ਸ਼ਿਸ਼ ਹੈਂ।
ਹਾਂ ਗੁਰਦੇਵ ਮੈ ਸ਼ਿਸ਼ ਹਾਂ-ਪਰ ਕਿੰਨਾ ਚਿਰ ਸ਼ਿਸ਼ ਰਹਾਂਗਾ?
ਕੋਈ ਚਾਰ ਸਾਲ ਹੋਰ ਲਗਣੇ ਹਨ। ਚਾਰੋਂ ਵੇਦ ਤੇ ਉਪਨਿਸ਼ਦ ਸੰਪੂਰਨ ਹੋ ਜਾਂਣਗੇ।
ਜੋ ਆਗਿਆ ਗੁਰਦੇਵ
ਉਸਦੇ ਵਿਦਿਆ ਗੁਰੂ ਨੇ ਉਹਦੇ ਵਲ ਦੇਖਿਆ। ਧਿਆਨ ਨਾਲ ਦੇਖ ਕੇ ਆਖਣ ਲੱਗਾ, ਅਜਾਮਲ ਜਦੋਂ ਮੇਰੇ ਵਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ ਨਗਰੀ ਤੋਂ ਬਾਹਰ ਬਾਹਰ ਆਇਆ ਜਾਇਆ ਕਰ। ਨਗਰੀ ਵਿਚ ਕਦੀ ਨਹੀਂ ਵੜਨਾ ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ। ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ। ਨਾ ਆਗਿਆ ਦਾ ਪਾਲਣ ਕਰੇਂਗਾ ਤਾਂ ਦੁਖ ਉਠਾਏਂਗਾ। ਸੁਖੀ ਉਹੋ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ। ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ।
ਹੇ ਗੁਰਦੇਵ ਭਲਾ ਮੈਂ ਇਹ ਪੁਛ ਸਕਦਾ ਹੈਂ ਕਿ ਆਪ ਮੈਨੂੰ ਸ਼ਹਿਰ ਵਿਚ ਵੜਨੋਂ ਕਿਉਂ ਰੋਕਦੇ ਹੋ? ਅਜਾਮਲ ਨੇ ਉੱਤਰ ਦਿੱਤਾ। ਉਸਦਾ ਉਤਰ ਸੁਣਕੇ ਗੁਰੂ ਚੁਪ ਕਰ ਰਿਹਾ ਸਿਰਫ ਇਹੋ ਕਿਹਾ ਬਸ ਨਗਰੀ ਤੋਂ ਬਾਹਰੋਂ ਬਾਹਰ ਆਇਆ ਕਰੋ। ਐਸਾ ਹੀ ਕਰਮ ਹੈ।
ਅਜਾਮਲ ਨੇ ਗਰੂ ਦੀ ਆਗਿਆ ਦਾ ਪਾਲਣ ਕੀਤਾ। ਉਹ ਸ਼ਹਿਰੋਂ ਬਾਹਰ ਹੀ ਬਾਹਰ ਆਉਂਦਾ ਤੇ ਜਾਂਦਾ, ਨਾ ਉਹ ਕਿਸੇ ਨਾਲ ਗਲ ਹੀ ਕਰਦਾ ਕਿ ਉਸ ਦੇ ਗੁਰੂ ਨੇ ਉਸਨੂੰ ਸ਼ਹਿਰ ਵੜਨੋਂ ਰੋਕਿਆ ਹੈ। ਏਸੇ ਤਰ੍ਹਾਂ ਕੁਝ ਸਾਲ ਬੀਤ ਗਏ। ਉਹ ਵਿਦਿਆ ਪੜ੍ਹਦਾ ਰਿਹਾ ਆਯੂ ਵੀਹ ਸਾਲ ਦੀ ਹੋ ਗਈ। ਦਰਸ਼ਨੀ ਜਵਾਨ ਨਿਕਲਿਆ। ਨੇਤਰਾਂ ਵਿਚ ਡੋਰੇ ਆਏ, ਵਿਦਿਆ ਸੰਪੂਰਨ ਹੋਣ ਵਾਲੀ ਸੀ ਓਸ ਦੇ ਪਿਛੋਂ ਗੁਰ-ਦੀਖਿਆ ਦੇ ਕੇ ਓਸ ਨੇ ਅਜ਼ਾਦ ਹੋ ਜਾਣਾ ਸੀ।
ਪਰ ਇਕ ਦਿਨ ਉਸ ਦੇ ਆਪਣੇ ਮਨ ਨਾਲ ਝੇੜਾ ਹੋ ਪਿਆ ਉਸ ਨੇ ਕਿਹਾ ਗੁਰੂ ਆਗਿਆ ਦਾ ਉਲੰਘਣ ਕਰਕੇ ਨਗਰੀ ਦੇ ਵਿਚੋਂ ਦੀ ਜਾਣਾ ਹੀ ਠੀਕ ਹੈ। ਆਖਰ ਇਹ ਤਾਂ ਦੇਖਿਆ ਜਾਏ, ਗੁਰੂ ਰੋਂਕਦਾ ਕਿਉਂ ਹੈ?
ਉਸਦੇ ਇਕ ਮਨ ਦੀ ਇਹ ਵੀ ਭਾਖਿਆ ਸੀ ਅਜਾਮਲ ਗੁਰੂ ਦੀ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ। ਦੁਖੀ ਹੋਏਂਗਾ।
ਦੇਖੀ ਜਾਏਗੀ ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਕੋਲੋਂ ਉੱਠਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਤੇ ਅਣਡਿਠੇ ਰਸਤੇ ਸ਼ਹਿਰ ਵਿਚੋਂ ਦੀ ਹੋ ਤੁਰਿਆ।
ਅਜਾਮਲ ਦੇ ਗੁਰੂ ਨੇ ਉਸਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿਚ ਮਾਇਆ ਦਾ ਪਸਾਰਾ ਸੀ। ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ।
ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ। ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸਵਾ ਨਗਰੀ ਸੀ। ਉਸ ਮਹੱਲੇ ਵਿਚ ਵੇਸਵਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵੱਸ ਕਰਦੀਆਂ ਸਨ। ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਅਜਾਮਲ ਨੂੰ ਰੋਕਿਆ ਸੀ।ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ। ਜਦੋਂ ਵਿਆਹ ਹੋ ਗਿਆ ਤਾਂ ਮੁੜ ਨਹੀਂ ਖਿਚਿਆ ਜਾਏਗਾ। ਐਸਾ ਹੀ ਉਸਦਾ ਖਿਆਲ ਸੀ। ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ. ਉਸ ਦਾ ਖਿਆਲ ਰਖਣਾ ਗੁਰੂ ਦਾ ਫਰਜ਼ ਤੇ ਧਰਮ ਹੈ।ਚੇਲੇ ਜਾਂ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ। ਉਸਦੀ ਆਗਿਆ ਦਾ ਪਾਲਣ ਕਰੇ।
ਅਜਾਮਲ ਗੁਰੂ ਕੋਲੋਂ ਤੁਰਨ ਲੱਗਾ। ਗੁਰੂ ਨੇ ਯਾਦ ਕਰਾਇਆ ਅਜਾਮਲ ਸ਼ਹਿਰੋਂ ਬਾਹਰ ਜਾਈ।
ਬਹੁਤ ਚੰਗਾ ਗੁਰਦੇਵ ਆਖ ਕੇ ਅਜਾਮਲ ਤੁਰ ਪਿਆ, ਪਰ ਆਸ਼ਰਮ ਵਿਚੋਂ ਨਿਕਲ ਕੇ ਉਹ ਨਗਰੀ ਦੇ ਅੰਦਰਲੇ ਦਰਵਾਜ਼ੇ ਵਲ ਹੋ ਤੁਰਿਆ। ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ, ਤਿਉਂ ਹੀ ਉਸ ਨਗਰੀ ਦੀ ਮਹਿਮਾ ਓਪਰੀ ਤੇ ਅਨੋਖੀ ਲੱਗੀ. ਰੰਗਾ-ਰੰਗ ਦੀ ਲੀਲ੍ਹਾ ਦੀ ਰੌਣਕ ਸੀ। ਸਭ ਤੋਂ ਵੱਧ ਗੱਲ ਇਹ ਸੀ ਕਿ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਏਧਰ ਉਧਰ ਫਿਰਦੀਆਂ,ਮਰਦਾਂ ਨਾਲ ਗੱਲਾਂ ਕਰਦੀਆਂ ਸਨ ਉਨ੍ਹਾਂ ਦੇ ਰੂਪ ਬਹੁਤ ਸੁੰਦਰ ਸਨ। ਨਰਗਸ ਵਰਗੇ ਨੈਣ ਸਨ। ਉਹਨਾਂ ਦੇ ਅਧ-ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ। ਉਹ ਸੋਭਾ ਵਾਲੀਆਂ ਸਨ।
ਉਹਨਾਂ ਸੁੰਦਰ ਇਸਤਰੀਆਂ ਵਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚਲਿਆ ਗਿਆ। ਘਰ ਜਾ ਕੇ ਉਹਦਾ ਮਨ ਪੜ੍ਹਨ ਤੇ ਪਾਠ ਕੰਠ ਕਰਨ ਵਲ ਨਾ ਲੱਗਾ। ਉਹ ਤਾਂ ਉਚਾਟ ਹੋ ਗਿਆ ਤੇ ਜੋ ਕੁਝ ਦੇਖਿਆ ਸੀ, ਉਹੋ ਹੀ ਸਾਹਮਣੇ ਘੁੱਮਣ ਲੱਗਾ। ਰਾਤ ਸੁੱਤਾ, ਨੀਂਦ ਆਈ, ਉਹ ਸੁਪਨੇ ਆਉਂਦੇ ਰਹੇ, ਅੱਖਾਂ ਵਿਚ ਨੀਂਦ ਰਹੀ, ਸਵੇਰੇ ਉਠਿਆ ਇਸ਼ਨਾਨ ਕੀਤਾ, ਜਦੋਂ ਗੁਰੂ ਕੋਲ ਪੁਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ ਅਜਾਮਲ ਰਾਤ ਸੁੱਤਾ ਨਹੀਂ ਕੀ ਗੱਲ?
ਸੁਤਾ ਸਾਂ ਗੁਰਦੇਵ
ਅੱਖਾਂ ਲਾਲ ਕਿਉਂ ਹਨ ਤੇ ਮਨ ਉਚਾਟ?
ਪਤਾ ਨਹੀਂ ਗੁਰਦੇਵ
ਨਗਰੀ ਤੋਂ ਬਾਹਰ ਬਾਹਰ ਗਿਆ ਸੀ ਤੇ ਬਾਹਰ ਬਾਹਰ ਆਇਆ ਸੀ?
ਅਜਾਮਲ ਨੇ ਪਹਿਲਾਂ ਤਾਂ ਗੁਰੂ ਦੀ ਆਗਿਆ ਨੂੰ ਭੰਗ ਕੀਤਾ ਤੇ ਪਿਛੋਂ ਦੂਸਰੀ ਮਹਾਨ ਭੁਲ ਕੀਤੀ ਕਿ ਝੂਠ ਬੋਲ ਦਿੱਤਾ। ਉਸ ਨੇ ਝੂਠ ਬੋਲਦਿਆਂ ਹੋਇਆਂ ਕਿਹਾ ਗੁਰਦੇਵ ਬਾਹਰ ਬਾਹਰ ਗਿਆ ਸਾਂ ਝੂਠ ਬੋਲਿਆ। ਉਸਦੀ ਆਤਮਾ ਕੰਬੀ, ਪਰ ਝੂਠ ਬੋਲ ਬੈਠਾ।
ਉਸ ਦਿਨ ਪੜ੍ਹਨ ਵਿਚ ਮਨ ਨਾ ਲੱਗਾ ਦੋ ਦੋਸ਼ ਹੋ ਗਏ,ਉਹਨਾਂ ਦਾ ਵੀ ਨਿਰਮਲ ਮਨ ਤੇ ਭਾਰ ਪਿਆ। ਦੂਸਰਾ ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ ਉਹ ਪਾਠ ਨੂੰ ਪੜ੍ਹਨ ਨਹੀਂ ਸਨ ਦਿੰਦੇ। ਜਿਵੇਂ ਕਿਵੇਂ ਉਸ ਨੇ ਸਮਾਂ ਬਤੀਤ ਕੀਤਾ। ਜਦੋਂ ਛੁਟੀ ਮਿਲੀ ਤਾਂ ਮੁੜ ਉਸ ਨਗਰੀ ਦੇ ਰਸਤੇ ਤੁਰ ਪਿਆ। ਉਸ ਨਗਰੀ ਦੀ ਵਾਸ਼ਨਾ ਭਰੀ ਮਹਿਮਾਂ ਦੇਖਦਾ ਰਿਹਾ। ਦੇਖਦਾ ਦੇਖਦੇ ਘਰ ਚਲਿਆ ਗਿਆ।
ਇਸ ਤਰ੍ਹਾਂ ਦਸ ਬਾਰਾ ਦਿਨ ਬਤਿਤ ਹੋ ਗਏ। ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ। ਨਾਰੀ ਰੂਪ ਲੀਲ੍ਹਾ ਨੇ ਉਸ ਦੇ ਜਵਾਨ ਮਨ ਉਤੇ ਅਸਰ ਕਰ ਦਿੱਤਾ ਜਾਦੂ ਵਰਗਾ ਅਸਰ ਤੇ ਉਸਦਾ ਮਨ ਡੋਲਣ ਲੱਗਾ। ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ। ਇਕ ਦਿਨ ਇਕ ਰੂਪ ਵਤੀ ਅਜੇ ਚੜ੍ਹਦੀ ਜਵਾਨੀ ਸੋਲ੍ਹਾਂ ਸਤਾਰਾਂ ਸਾਲ ਦੀ ਆਯੂ ਵਾਲੀ ਵੇਸਵਾ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਜਾਲ ਵਿਚ ਫਸਾਕੇ ਪਾਪ ਕਰਮ ਵਲ ਲਾ ਲਿਆ। ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ। ਭੋਗ-ਬਿਲਾਸ ਵਿਚ ਰੁਝ ਗਿਆ ਤੇ ਘਰ ਗਿਆ। ਘਰ ਹੋਰ ਦਾ ਹੋਰ ਲੱਗਾ,ਉਸ ਨੂੰ ਨੀਂਦ ਨਾ ਆਈ। ਸਵੇਰੇ ਵਿਦਿਆ ਪੜ੍ਹਨ ਵਾਸਤੇ ਗੁਰੂ ਆਸ਼ਰਮ ਵਿਚ ਵੇਲੇ ਸਿਰ ਨਾ ਅਪੜ ਸਕਿਆ।
ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ-ਇਕ ਗੁਰੂ ਦੀ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ ਉਸ ਨੇ ਦੋ ਪਾਪ ਕਰ ਦਿੱਤੇ ਇਕ ਜੁਠ ਖਾਣੀ ਤੇ ਪਰ ਨਾਰੀ ਗਮਨ ਕਰਨਾ। ਕਾਮ ਵਾਸ਼ਨਾ ਵਲ ਵੱਧ ਗਿਆ,ਵੇਸਵਾ ਦਾ ਜੂਠਾ ਭੋਜਨ ਉਸ ਨੇ ਖਾ ਲਿਆ। ਚੋਹਾਂ ਹੀ ਮਹਾਨ ਦੋਸ਼ਾਂ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ, ਮਨ ਨਾ ਲੱਗਾ।
ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਪਰ ਮਨ ਦੀ ਤਸੱਲੀ ਕਰਨ ਲਈ ਇਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿਛੇ ਪਿਛੇ ਚਲਿਆ ਗਿਆ। ਉਸ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ। ਉਹਦਾ ਚੇਲਾ ਵੇਸਵਾ ਦੇ ਅੰਦਰ ਜਾ ਵੜਿਆ। ਉਹ ਪਿਛੇ ਮੁੜ ਆਇਆ ਤੇ ਬੜਾ ਬੇਚੈਨ ਰਿਹਾ। ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ-ਅਜਾਮਲ ਜਾਓ ਤੁਸਾਂ ਜੋ ਪੜ੍ਹਨਾ ਸੀ, ਪੜ੍ਹ ਲਿਆ। ਇਹ ਆਖ ਕੇ ਅਜਾਮਲ ਨੂੰ ਤੋਰ ਦਿਂਤਾ ਤੇ ਉਸ ਦੇ ਬਾਪ ਨੂੰ ਸੱਦ ਕੇ ਆਖਿਆ ਅਜਾਮਲ ਦਾ ਵਿਆਹ ਕਰ ਦਿਓ। ਇਸਦਾ ਕੁਆਰਾ ਰਹਿਣਾ ਯੋਗ ਨਹੀਂ।
ਅਜਾਮਲ ਦਾ ਬਾਪ ਰਾਜ ਪੰਡਿਤ ਸੀ। ਰਾਜ ਪੰਡਿਤ ਹੋਣ ਕਰਕੇ ਉਸਨੂੰ ਕੋਈ ਵੀ ਔਖੀ ਗੱਲ ਨਹੀਂ ਸੀ ਵਿਆਹ ਕਰਨਾ. ਉਸ ਨੇ ਝਟ ਪਟ ਹੀ ਥੋੜੇ ਦਿਨਾਂ ਵਿਚ ਪ੍ਰਬੰਧ ਕਰਕੇ ਅਜਾਮਲ ਦਾ ਵਿਆਹ ਕਰ ਦਿੱਤਾ।
ਅਜਾਮਲ ਦਾ ਵਿਆਹ ਹੋ ਗਿਆ ਘਰ ਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ। ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸਵਾ ਦੇ ਦਵਾਰੇ ਜਾਂਦਾ ਹੀ ਰਿਹਾ। ਹੌਲੀ ਹੌਲੀ ਉਸਦਾ ਵੇਸਵਾ ਕੋਲ ਜਾਣਾ ਲੁਕ ਨਾ ਸਕਿਆ ਉਹ ਪ੍ਰਗਟ ਹੋ ਹੀ ਗਿਆ। ਉਸਦੀ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਉਹ ਉਸ ਕੋਲ ਹੀ ਰਹੇ। ਸੋਲਾਂ ਸ਼ਿੰਗਾਰ ਵੀ ਕੀਤੇ, ਨਾਚ ਤੀ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ, ਪਰ ਅਜਾਮਲ ਦਾ ਮਨ ਪਾਪੀ ਹੀ ਰਿਹਾ। ਵੇਸਵਾ ਦੀ ਜੂਠ ਤੇ ਸ਼ਰਾਬ ਨੇ ਉਸਦੀ ਬੁਧੀ ਭ੍ਰਿਸ਼ਟ ਕਰ ਦਿੱਤੀ। ਉਹ ਸਤਵੰਤੀ ਨਾਰੀ ਯਤਨ ਕਰਕੇ ਹਾਰ ਥਕੀ।
ਅਜਾਮਲ ਦਾ ਬਾਪ ਪਰਲੋਕ ਗਮਨ ਕਰ ਗਿਆ। ਉਸਦੇ ਪਿਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ। ਰਾਜ ਪੰਡਿਤ ਬਣ ਜਾਣ ਤੇ ਉਸਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਉਹ ਧਰਮ, ਸਮਾਜ ਤੇ ਰਾਜ ਦਾ ਆਗੂ ਬਣ ਗਿਆ। ਦੌਲਤ ਆ ਹੀ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਤਾਂ ਵੀ ਉਸਨੇ ਨਾ ਸੋਚਿਆ। ਉਹ ਸੋਚਦਾ ਵੀ ਕਿਵੇਂ? ਪੰਜ ਦੋਸ਼ ਉਸਦੇ ਪਿਛੇ ਲੱਗ ਗਏ ਸਨ। ਗੁਰੂ ਦੀ ਆਗਿਆ ਦਾ ਭੰਗ ਕਰਨਾ, ਝੂਠ ਬੋਲਨਾ ਜੂਠ ਖਾਣੀ ਤੇ ਮਦਰਾ ਪੀਣੀ। ਪੰਜਵਾਂ ਮਹਾਨ ਦੋਸ਼ ਪਾਪ ਵੇਸਵਾ ਗਮਨ ਸੀ। ਉਸ ਨੇ ਉੱਚ ਪਦਵੀ ਮਿਲਣ ਤੇ ਵੀ ਵੇਸਵਾ ਦੇ ਜਾਣਾ ਨਾ ਛੱਡਿਆ। ਸ਼ਹਿਰ ਵਿਚ ਆਮ ਚਰਚਾ ਹੋਣ ਲੱਗ ਪਈ। ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ। ਪ੍ਰਗਟ ਵੀ ਹੋਈ ਸੂਰਜ ਦੇ ਚੜ੍ਹਨ ਵਾਂਗ। ਉਸਦਾ ਪਾਪਾਂ ਦੀ ਪੁਤਲੀ ਮਾਈਆ ਰੂਪ ਧਾਰਨ ਕਰ ਬੈਠੀ ਸੀ।
ਇਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸਦਿਆ ਤੇ ਪੁਛਿਆ ਅਜਾਮਲ ਤੁਸੀਂ ਰਾਜ ਪੰਡਿਤ ਹੋ?
ਹਾਂ ਮਾਹਾਰਜ ਅਜਾਮਲ ਨੇ ਉੱਤਰ ਦਿਂਤਾ।
ਤੁਸਾਂ ਵਿਰੁੱਧ ਇਕ ਦੋਸ਼ ਲੱਗਾ ਹੈ।
ਕੀ ਦੋਸ਼ ਲਗਾ?
ਤੁਸੀਂ ਕਲਾਵੰਤੀ ਵੇਸਵਾ ਦੇ ਕੋਲ ਜਾਂਦੇ ਹੋ। ਮਦਰਾ ਪੀਂਦੀ ਤੇ ਰੰਗ ਰਲੀਆਂ ਮਾਣਦੇ ਹੋ।
ਸੱਚ ਹੈ ਮਹਾਰਾਜ ਇਸ ਵਿਚ ਰਤਾ ਝੂਠ ਨਹੀ। ਮੈਂ ਕਲਾਵੰਤੀ ਕੋਲ ਜਾਂਦਾ ਹਾਂ ਉਸ ਨਾਲ ਮੇਰਾ ਪਿਆਰ ਹੈ।
ਪਰ ਇਹ ਵੀ ਪਤਾ ਜੇ ਕਿ ਰਾਜ-ਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿਚ ਬਦਨਾਮੀ ਦਾ ਕਾਰਨ ਬਣੇ ਤੇ ਪਰਜਾ ਤੇ ਬੁਰਾ ਅਸਰ ਪਵੇ।
ਪਤਾ ਹੈ ਮਹਾਰਾਜ
ਫਿਰ ਕਿਉਂ ਜਾਂਦੇ ਹੋ ਕੀ ਤੁਸੀਂ ਆਪਣੀ ਬਦਨਾਮੀ ਆਪ ਨਹੀਂ ਸੁਣੀ।
ਸੁਣੀ ਹੈ ਪਰ ਮੈਂ ਮਜਬੂਰ ਹੈਂ ਮੈਂ ਕਲਾਵੰਤੀ ਨੂੰ ਛਡ ਨਹੀਂ ਸਕਦਾ। ਉਸ ਦੇ ਰੂਹ ਨੇ ਮੋਹਿਆ ਹੈ।
ਅਜਾਮਲ ਹੋਰ ਅਗੇ ਵੱਦ ਗਿਆ ਉਹ ਨਿਰਲੱਜ ਵੀ ਹੋ ਗਿਆ, ਕਿਉਂਕਿ ਜਿਸ ਕੋਲ ਨਿਰਲੱਜਤਾ ਆ ਜਾਏ ਉਸ ਕੋਲ ਹੋਰ ਕੁਝ ਪੱਲੇ ਨਹੀਂ ਰਹਿੰਦਾ। ਨਿਰਲੱਜਤਾ ਸਭ ਤੋਂ ਮਹਾਨ ਦੋਸ਼ ਜਾਂ ਪਾਪ ਹੈ। ਰਾਜਾ ਸਿਆਣਾ ਸੀ। ਉਸਦੀ ਉਮਰ ਅਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸਨੂੰ ਚੰਗੇ ਲੱਗ ਰਹੇ ਹਨ। ਉਸਨੇ ਅਜਾਮਲ ਨੂੰ ਕਿਹਾ ਜੇ ਤੁਸਾਂ ਦੀ ਗੱਲ ਠੀਕ ਹੈ ਕਿ ਉਹ ਹੁਣ ਤੁਸਾਂ ਨੂੰ ਪਤੀ ਮੰਨ ਬੈਠੀ ਹੈਂ ਤਾਂ ਉਸਨੂੰ ਘਰ ਲੈ ਆਓ । ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲਗੇਗਾ ਜਿੰਨਾਂ ਚਿਰ ਉਹ ਵੇਸਵਾ ਪਹਿਲੇ ਹੈ ਉੱਨਾ ਚਿਰ ਵੇਸਵਾ ਹੈ। ਕਰਮ ਕਰਨਾ ਵੀ ਥਾਂ ਦੀ ਜਾਚਣਾ ਕਰਦਾ ਹੈ। ਥਾਂ ਸਿਰ ਹੀ ਕਈ ਚੀਜ਼ਾਂ ਸ਼ੋਭਾ ਦਿੰਦਿਆ ਹਨ। ਆਪ ਰਾਜ ਪੰਡਿਤ ਹੋ। ਰਾਜ ਪੰਡਿਤ ਨੂੰ ਸੋਭਾ ਨਹੀਂ ਦਿੰਦਾ ਉਹ ਵੇਸਵਾ ਦੇ ਬਾਜ਼ਾਰ ਵਿਚ ਜਾਏ।
ਉਸਨੂੰ ਘਰ ਨਹੀਂ ਲਿਆ ਸਕਦਾ ਨਾ ਛੱਡ ਸਕਦਾ ਹਾਂ। ਅਜਾਮਲ ਨੇ ਫੈਸਲਾ ਦਿੱਤਾ।
ਇਹ ਪੱਕਾ ਫੈਸਲਾ ਹੈ?ਰਾਜੇ ਨੇ ਪੁੱਛਿਆ।
ਹਾਂ ਜੀ ਪਕਾ ਫੈਸਲਾ
ਸੋਚ ਲਿਆ ਹੈ?
ਜੀ ਸੋਚ ਲਿਆ ਹੈ।
ਦੇਖੋ ਅਜਾਮਲ ਅੱਜ ਤੋਂ ਨਹੀਂ ਹੁਣੇ ਤੋਂ ਤੂੰ ਰਾਜ ਪੰਡਿਤ ਨਹੀਂ ਰਿਹਾ। ਖਾਮੀਆਂ ਇਹ ਹਨ ਗੁਰੂ ਦੀ ਆਗਿਆ ਭੰਗ ਕੀਤੀ ਝੂਠ ਬੋਲਿਆ ਜੂਠ ਖਾਧੀ ਵੇਸਵਾ ਗਵਨ,ਸ਼ਰਾਬ ਪੀਤੀ ਤੇ ਨਿਰਲੱਜਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾਂਹ ਕੀਤੀ।ਐਨੇ ਦੋਸ਼ ਹੁੰਦਿਆ ਹੋਇਆਂ ਤੋਸੀਂ ਰਾਜ ਪੰਡਿਤ ਰਹਿਣ ਦੇ ਅਧਿਕਾਰੀ ਨਹੀਂ।ਤੁਸਾਂ ਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ। ਸਾਰੀ ਜਾਇਦਾਦ ਦੇ ਰਾਜ ਮਹਿਲ ਜੋ ਤੁਸਾਂ ਕੋਲ ਹੈ, ਉਹ ਤੁਸਾਂ ਦੀ ਪਤਨੀ ਤੇ ਉਸਦੇ ਬੱਚੇ ਨੂੰ ਦੇ ਦਿੱਤਾ ਜਾਂਦਾ ਹੈ। ਅੱਗੇ ਤੋਂ ਸ਼ਹਿਰ ਵਿਚ ਨਹੀਂ ਵੜਨਾ ਹੋਏਗਾ। ਕਲਾਵੰਤੀ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਬਸ ਇਹ ਹੁਕਮ ਹੈ। ਕੋਈ ਅਪੀਲ ਨਹੀਂ ਨਾ ਕੋਈ ਵਸੀਲਾ ਜਾਓ।
ਰਾਜੇ ਦੇ ਹੁਕਮ ਨੂੰ ਸੁਣਕੇ ਰਾਜ ਦਰਬਾਰੀ ਤੇ ਅਹਿਲਕਾਰ ਸਭ ਘਬਰਾ ਗਏ, ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜਦੂਤਾਂ ਨੇ ਅਜਾਮਲ ਨੂੰ ਧੱਕੇ ਮਾਰਕੇ ਬਾਹਰ ਕੱਢ ਦਿੱਤਾ ਉਸਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ। ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਉਹ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ। ਨਗਰ ਵਾਸੀ ਵੀ ਹੈਰਾਨ ਹੋਏ, ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ।
ਅਜਾਮਲ ਨੇ ਕਲਾਵੰਤੀ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਛੰਨ ਪਾਈ। ਕਲਾਵੰਤੀ ਦਾ ਸਾਰਾ ਸਮਾਨ ਉਥੇ ਗਿਆ। ਗਰੀਬਾਂ ਤੇ ਅਛੂਤਾਂ ਵਿਚ ਜਾ ਵਸੇ। ਰਾਤ ਦਿਨੇ ਭੇਗ ਬਿਲਾਸ ਕਰਕੇ ਖਚਤ ਹੋ ਗਏ ਤੇ ਚਾਰ ਬੱਚੇ ਹੋ ਗਏ। ਉਨ੍ਹਾਂ ਬੱਚਿਆਂ ਲਈ ਅੰਨ੍ਹ ਕੱਪੜੇ ਦੀ ਲੋੜ ਸੀ ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ। ਸਾਰੇ ਉਸਨੂੰ ਅਜਾਮਲ ਪਾਪੀ ਆਖਣ ਲੱਗ ਪਏ ਸਨ ਤੇ ਉਹ ਚਿੜੀਆਂ ਪੰਛੀ ਮਾਰਕੇ ਖਾਣ ਲੱਗੇ। ਨੰਗੇ ਰਹਿਣ ਲੱਗੇ। ਹਾਲਾਤ ਐਨੇ ਭੈੜੇ ਹੋਏ ਕਿ ਉਹ ਪਾਗਲਾਂ ਵਾਂਗ ਖਿਝਕੇ ਲੋਕਾਂ ਦੇ ਗਲ ਪੈਣ ਲੱਗਾ। ਸਰੀਰ ਰੋਗੀ ਹੋ ਗਿਆ। ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ। ਜਦੋੰ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸ ਦੇ ਸੱਤ ਪੁੱਤਰ ਹੋ ਗਏ। ਸੱਤਵੇਂ ਪੁੱਤਰ ਦਾ ਨਾਮ ਨਰਾਇਣ ਰਖਿਆ। ਜਿਵੇਂ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-
ਪਤਿਤ ਅਜਾਮਲ ਪਾਪ ਕਰਿ ਜਾਇ ਕਲਾਵਤਨੀ ਦੇ ਰਹਿਆ।।
ਉਸਨੇ ਸੱਤਵੇਂ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ। ਦੁਖੀ ਹੋਣ ਲੱਗਾ।। ਉਹ ਪਾਪਾਂ ਤੇ ਦੁਖਾਂ ਦਾ ਇਕ ਪੁੱਤਲਾ ਬਣ ਗਿਆ। ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੁੜ ਆਉਂਦਾ। ਕਲਾਵੰਤੀ ਵੀ ਹੁਣ ਇਕ ਭਾਰੀ ਗ੍ਰਹਿਸਤਣ ਸੀ। ਸੱਤਾਂ ਬੱਚਿਆਂ ਦੀ ਮਾਂ ਸੀ ਅਤੇ ਰੂਪ ਢਲ ਗਿਆ ਸੀ। ਉਹ ਦੁਖੀ ਹੋਣ ਲਗੀ। ਇਸਤਰੀ ਪੁਰਸ਼ ਦਾ ਇਹ ਸੁਭਆ ਹੈ, ਜਦੋਂ ਦੁਖ ਕਸ਼ਟ ਤਨ ਨੂੰ ਆਏ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ। ਕਲਾਵੰਤੀ ਨੂੰ ਪਛਤਾਵਾ ਲੱਗਾ ਕਿ ਉਸ ਨੇ ਇਕ ਉੱਚ ਬ੍ਰਾਹਮਣ ਦਾ ਜੀਵਨ ਨਸ਼ਟ ਕੀਤਾ ਤੇ ਆਪਣਾ ਵੀ। ਪਾਪਣ ਬਣੀ। ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਐਨਾ ਕਸ਼ਟ ਨਾ ਪਾਉਂਦੀ। ਝੁਗੀ ਕੋਲੋਂ ਲੰਘਦੇ ਸਾਧੂ ਸੰਤਾਂ ਵਲ ਤੱਕਦੀ ਰਹਿੰਦੀ।
ਇਕ ਦਿਨ ਦੇਵਨੇਤ ਨਾਲ ਐਸਾ ਸਬਬ ਬਣਿਆ ਕਿ ਦੋ ਸਾਧੂ ਉਸਦੀ ਝੁਗੀ ਕੋਲ ਠਹਿਰ ਗਏ। ਉਹ ਮਹਾਂ ਪੁਰਖ ਸਿਆਣੇ ਸਨ। ਭਗਵਾਨ ਰੂਪ ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਨ੍ਹਾਂ ਨੂੰ ਖਾਣ ਵਾਸਤੇ ਦਿੰਦੀ। ਉਹ ਵੈਸ਼ਨੋ ਸਾਧੂ ਸਨ। ਅਜਾਮਲ ਸ਼ਾਮ ਨੂੰ ਆਇਆ। ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨਾ ਦਿਤੇ। ਉਸਨੇ ਆਖਿਆ ਹੇ ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੁਕਰਮ ਬਦਲੇ ਇਹ ਦਸ਼ਾ ਹੋਈ ਹੈ ਅਸਾਂ ਨੂਂ ਅੱਜ ਮਾਸ ਨਹੀਂ ਭੁੰਨਣਾ ਚਾਹੀਦਾ। ਸਾਧੂ ਵੈਸ਼ਨੋ ਹਨ। ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਅਸਾਡੇ ਜੀਵਨ ਵਿਚ ਕੋਈ ਸੁਖ ਦੀ ਘੜੀ ਆ ਜਾਏ। ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ।
ਅਜਾਮਲ- ਹੈ ਪਿਆਰੀ ਬਾਤ ਤਾਂ ਤੇਰੀ ਠੀਕ ਹੈ ਪਰ ਅਸੀਂ ਕੀ ਖਾਈਏ ਤੇ ਇਨ੍ਹਾਂ ਨੂੰ ਕੀ ਦੇਵੀਏ। ਮਹਿਮਾਨ ਹਨ। ਘਰ ਆਏ ਅਤਿਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ।
ਕਲਾਵੰਤੀ- ਇਹ ਗੱਲ ਵੀ ਠੀਕ ਹੈ। ਇਨ੍ਹਾਂ ਨੂੰ ਕੀ ਖਾਣ ਨੂੰ ਦੇਈਏ ਹਾਂ ਕੁਝ ਦਾਣੇ ਹਨ ਭੁਜੇ ਹੋਏ ਤੇ ਗੁੜ ਹੈ। ਉਹ ਵੰਡ ਦੇਈਏ। ਆਪ ਵੀ ਮੁਠੀ ਮੁਠੀ ਚਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ। ਸਵੇਰੇ ਜੋ ਹੋਏਗੀ ਦੇਖੀ ਜਾਏਗੀ।
ਅਜਾਮਲ- ਗੱਲ ਠੀਕ ਹੈ। ਐਸਾ ਕਰੋ।
ਪਤੀ ਪਤਨੀ ਨੇ ਭੁਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ। ਬੇਨਤੀ ਕੀਤੀ ਮਹਾਰਾਜ ਅਸਾਂ ਕੋਲ ਇਹੋ ਕੁਝ ਹੈ। ਅਸੀਂ ਗਰੀਬ ਤੇ ਪਾਪੀ ਹਾਂ। ਕ੍ਰਿਪਾ ਕਰੋ ਦਇਆ ਕਰੋ ਹੇ ਮਹਾਰਾਜ ਸਾਡੇ ਬਦਲੇ ਭਗਵਾਨ ਅੱਗੇ ਅਰਦਾਸ ਕਰੋ
ਭਗਵਾਨ ਰੂਪ ਸਾਧੂ ਨੇ ਬਚਨ ਕੀਤ ਹੈ ਅਜਾਮਨ ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ। ਆਪ ਬ੍ਰਾਹਮਣ ਦੇ ਪੁੱਤਰ ਸੀ ਵਾਸ਼ਨਾਂ ਦੀ ਆਗਨੀ ਨੇ ਆਪ ਦੀ ਅਕਲ ਸਭ ਭਸਮ ਕਰ ਦਿੱਤੀ ਠੀਕ ਹੈ ਪਰ ਛੇਤੀ ਹੀ ਤੁਸਾਂ ਦੀ ਕਲਿਆਨ ਹੋਏਗੀ। ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰਖਿਆ ਹੈ ਇਹ ਭਗਵਾਨ ਦੀ ਪ੍ਰੇਰਨਾ ਹੈ। ਇਸ ਨਾਲ ਪਿਆਰ ਕਰੋ। ਨਾਰਾਇਣ ਨਾਰਾਇਣ ਨਾਰਾਇਣ ਪੁਕਾਰੋ ਇਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ।
ਸਾਧੂ ਬਚਨ ਕਰਕੇ ਸਵੇਰੇ ਚਲਦੇ ਬਣੇ। ਅਜਾਮਲ ਨੇ ਆਪਣੇ ਪੁੱਤਰ ਨੂੰ ਚੁਕ ਲਿਆ ਤੇ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ ਪੁੱਤਰ ਨਾਰਾਇਣ ਆ ਬੇਟਾ ਨਾਰਾਇਣ ਰੋਟੀ ਖਓ ਨਾਰਾਇਣ ਦੁੱਧ ਪੀਉ ਐਸੀਆਂ ਬਾਤਾਂ ਕਰਨ ਲੱਗਾ। ਉਸਦੀਆਂ ਬਾਤਾਂ ਉਸਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ।
ਕੁਝ ਐਸੀ ਪ੍ਰਭੂ ਦੀ ਲੀਲ੍ਹਾ ਹੋਈ। ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦੇ ਉਹੋ ਹੀ ਵਿਕ ਜਾਂਦਾ। ਉਸਨੂੰ ਪੈਸੇ ਮਿਲਣ ਲੱਗੇ ਤੇ ਅੰਨ੍ਹ ਖਾਣ ਨੂੰ ਮਿਲਣ ਲੱਗਾ। ਉਸਦੇ ਦਿਨ ਚੰਗੇ ਬੀਤਣ ਲੱਗੇ। ਉਹ ਝੁੱਗੀ ਵਿਚ ਰਹਿੰਦਾ ਹੋਇਆ ਵੀ ਕੁਝ ਸੁਖ ਅਨੁਭਵ ਕਰਨ ਲੱਗਾ।
ਕਾਲ ਮਹਾਂ ਬਲੀ ਹੈ। ਕਾਲ ਦੀ ਮਾਰ ਤੋਂ ਕੋਈ ਨਹੀਂ ਬੱਚਦਾ। ਜੋ ਦਿਸਦਾ ਹੈ ਸਭ ਚਲਣਹਾਰ ਹੈ। ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ। ਕਾਲ ਦਾ ਭਾਰੀ ਹੱਥ ਹਰ ਇਕ ਦੇ ਸਿਰ ਉੱਪਰ ਰਖਿਆ ਜਾਂਦਾ ਹੈ। ਅਜਾਮਲ ਦਾ ਅੰਤ ਕਾਲ ਆ ਗਿਆ ਉਹ ਬੀਮਾਰ ਪੈ ਗਿਆ ਤੇ ਬੀਮਾਰੀ ਵੀ ਉਸਨੂੰ ਕਸ਼ਟ ਦੇਣ ਵਾਲੀ ਸੀ। ਇਕ ਦਿਨ ਅਜਿਹਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਨ। ਜਮਦੂਤ ਖਲੋਤੇ ਨਜ਼ਰ ਆਉਣ ਲੱਗੇ। ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ। ਉਹ ਭਿਆਨਕ ਰੂਪ ਵਿਚ ਸੀ। ਉਸਦੀ ਦਸ਼ਾ ਡਰਾਉਣੀ ਸੀ।
ਨਰਕਾਂ ਦੀ ਝਾਕੀ ਦੇਖ ਕੇ ਅੰਤ ਕਾਲ ਨੇੜੇ ਆਇਆ ਜਾਣਕੇ ਉਸਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਆ ਨਾਰਾਇਣ ਆ ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ ਪਰ ਪੁੱਤਰ ਸ਼ਬਦ ਨਾ ਵਰਤਿਆ। ਸੱਚ ਹੀ ਉਸਦੀ ਕਲਿਆਨ ਹੋ ਗਈ। ਜਿਉਂ ਹੀ ਉਸਨੇ ਨਾਰਾਇਣ ਕਿਹਾ ਤਿਉਂ ਹੀ ਧਰਮ ਰਾਜ ਦੇ ਜਮਦੂਤ ਪਾਸੇ ਹਟ ਗਏ। ਰੌਸ਼ਨੀ ਹੋਈ ਨਰਸਿੰਘੇ ਸੰਖ ਵਜੇ। ਓਧਰੋਂ ਅਜਾਮਲ ਦੀ ਰੂਹ ਸਵਰਗਾਂ ਨੂੰ ਚਲੀ ਗਈ। ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ। ਇਸ ਪ੍ਰਥਾਇ ਚੌਥੀ ਪਾਤਸ਼ਾਹੀ ਦਾ ਬਚਨ ਹੈ।
ਅਜਾਮਲ ਪ੍ਰੀਤਿ ਪੁਤ੍ਰ ਕੀਨੀ ਕਰਿ ਨਾਰਾਇਣ ਬੋਲਾਰੇ।।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ।।
ਦਾਸ ਜੋਰਾਵਰ ਸਿੰਘ ਤਰਸਿੱਕਾ।

1 . ਗੁਰਦੁਆਰਾ ਬੰਗਲਾ ਸਾਹਿਬ , ਦਿੱਲੀ ( Gurudwara Bangla Sahib , Delhi )
ਦਿੱਲੀ ਵਿੱਚ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਇਹ ਜਗ੍ਹਾ ਪਹਿਲਾਂ ਰਾਜਾ ਜੈ ਸਿੰਘ ਦੀ ਸੀ , ਜਿਸਨੂੰ ਬਾਅਦ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਯਾਦ ਵਿੱਚ ਇੱਕ ਗੁਰੁਦਵਾਰੇ ਵਿੱਚ ਬਦਲ ਕਰ ਦਿੱਤਾ ਗਿਆ . ਸ਼ੁਰੁਆਤੀ ਦਿਨਾਂ ਵਿੱਚ ਇਸਨੂੰ ਜੈਸਿੰਘਪੁਰਾ ਪੈਲੇਸ ਕਿਹਾ ਜਾਂਦਾ ਸੀ , ਜੋ ਬਾਅਦ ਵਿੱਚ ਬੰਗਲਾ ਸਾਹਿਬ ਦੇ ਨਾਮ ਵਲੋਂ ਮਸ਼ਹੂਰ ਹੋਇਆ .

2 . ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ , ਪੰਜਾਬ ( Gurdwara Sri Kesgarh Sahib , Punjab )

ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ , ਪੰਜਾਬ ਦੇ ਆਨੰਦਪੁਰ ਸ਼ਹਿਰ ਵਿੱਚ ਸਥਿਤ ਹੈ,ਕਿਹਾ ਜਾਂਦਾ ਹੈ ਕਿ ਆਨੰਦਪੁਰ ਸ਼ਹਿਰ ਦੀ ਸਥਾਪਨਾ ਸਿੱਖਾਂ ਦੇ
9ਵੇਂ ਗੁਰੂ ਤੇਗ ਬਹਾਦੁਰ ਜੀ ਨੇ ਕੀਤੀ ਸੀ . ਨਾਲ ਹੀ ਇਹ ਗੁਰਦੁਆਰਾ ਸਿੱਖ ਧਰਮ ਦੇ ਖਾਸ 5 ਤਖਤਾਂ ਵਿੱਚੋਂ ਇੱਕ ਹੈ .
ਇਸ ਕਾਰਨਾਂ ਕਰਕੇ ਇਸ ਗੁਰੁਦਵਾਰੇ ਨੂੰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ .

3 . ਗੁਰਦੁਆਰਾ ਮਨੀਕਰਨ ਸਾਹਿਬ , ਹਿਮਾਚਲ ਪ੍ਰਦੇਸ਼ ( Gurudwara Manikaran Sahib , Himachal Pradesh )

ਗੁਰਦੁਆਰਾ ਮਨੀਕਰਨ ਸਾਹਿਬ ਮਨਾਲੀ ਦੇ ਪਹਾੜਾਂ ਦੇ ਵਿੱਚ ਬਣਿਆ ਹੋਇਆ ਹੈ ਅਤੇ ਇਸ ਲਈ ਇੱਥੇ ਦਾ ਨਜਾਰਾ ਬਹੁਤ ਹੀ ਸੁੰਦਰ ਵਿਖਾਈ ਦਿੰਦਾ ਹੈ ।
ਅਜਿਹਾ ਕਿਹਾ ਜਾਂਦਾ ਹੈ ਕਿ ਇਹ ਪਹਿਲੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਦੇ ਦੌਰਾਨ ਧਿਆਨ ਕੀਤਾ ਸੀ .
ਇਹ ਗੁਰਦੁਆਰਾ ਜਿਸ ਪੁਲ ਉੱਤੇ ਬਣਾ ਹੋਇਆ ਹੈ ,
ਉਸੀ ਪੁਲ ਦੇ ਦੂਜੇ ਨੋਕ ਉੱਤੇ ਭਗਵਾਨ ਸ਼ਿਵ ਦਾ ਬਹੁਤ ਹੀ ਪ੍ਰਸਿੱਧ ਮੰਦਿਰ ਹੈ . ਇਸ ਵਜ੍ਹਾ ਕਰਕੇ ਇਹ ਜਗ੍ਹਾ ਹੋਰ ਵੀ ਖਾਸ ਮੰਨੀ ਜਾਂਦੀ ਹੈ .

4 . ਤਖ਼ਤ ਸ਼੍ਰੀ ਦਮਦਮਾ ਸਾਹਿਬ , ਪੰਜਾਬ ( Takht Shri Damdama Sahib , Punjab )

ਦਮਦਮਾ ਦਾ ਮਤਲਬ ‘ਸਵਾਸ ਜਾਂ ਆਰਾਮ ਸਥਾਨ’ ਹੁੰਦਾ ਹੈ . ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ . ਇਹ ਪੰਜਾਬ ਦੇ ਬਠਿੰਡੇ ਤੋਂ 28 ਕਿ.ਮੀ. ਦੂਰ ਦੱਖਣ – ਪੂਰਬ ਦੇ ਤਲਵੰਡੀ ਸਾਬ੍ਹੋ ਪਿੰਡ ਵਿੱਚ ਸਥਿਤ ਹੈ . ਮੁਗਲ ਅਤਿਆਚਾਰਾਂ ਦੇ ਖਿਲਾਫ ਲੜਾਈ ਲੜਨ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਕੇ ਰੁਕੇ ਸਨ . ਇਸ ਵਜ੍ਹਾ ਕਰਕੇ ਇਸਨੂੰ ‘ਗੁਰੂ ਦੀ ਕਾਸ਼ੀ’ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ .

5 .ਫਤਹਿਗੜ੍ਹ ਸਾਹਿਬ , ਪੰਜਾਬ (Fatehgarh Sahib , Punjab)

ਫਤਹਿਗੜ੍ਹ ਸਾਹਿਬ ਪੰਜਾਬ ਦੇ ਫਤਹਿਗੜ੍ਹ ਜਿਲ੍ਹੇ ਵਿੱਚ ਮੌਜੂਦ ਹੈ, ਸਾਲ 1704 ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਨੂੰ ਸੈਨਾਪਤੀ ਵਜੀਰ ਖਾਨ ਦੇ ਆਦੇਸ਼ ਉੱਤੇ ਇੱਥੇ ਦੀਵਾਰ ਵਿੱਚ ਜਿੰਦਾ ਚਿਨਵਾ ਦਿੱਤਾ ਗਿਆ ਸੀ . ਇਹ ਗੁਰਦੁਆਰਾ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿੱਚ ਬਣਾਇਆ ਗਿਆ ਸੀ .

6. ਸੀਸ ਗੰਜ ਗੁਰਦੁਆਰਾ, ਦਿੱਲੀ (Gurudwara Sis Ganj Sahib, Dehli)

ਇਹ ਦਿੱਲੀ ਦਾ ਸਭ ਤੋਂ ਪੁਰਾਣਾ ਤੇ ਇਤਿਹਾਸਕ ਗੁਰਦੁਆਰਾ ਹੈ. ਇਹ ਗੁਰੂ ਤੇਗ ਬਹਾਦੁਰ ਅਤੇ ਉਹਨਾਂ ਦੇ ਪੈਰੋਕਾਰਾਂ ਨੂੰ ਸਮਰਪਿਤ ਹੈ. ਇਸ ਸਥਾਨ ਤੇ, ਗੁਰੂ ਤੇਗ ਬਹਾਦੁਰ ਜੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਉਹਨਾਂ ਨੇ ਮੁਗਲ ਬਾਦਸ਼ਾਹ ਔਰੰਗਜੇਬ ਦੇ ਇਸਲਾਮ ਧਰਮ ਨੂੰ ਅਪਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ. ਇਸ ਗੁਰਦੁਆਰੇ ਦੀ ਉਸਾਰੀ ਸਾਲ 1930 ਵਿਚ ਕੀਤੀ ਗਈ ਸੀ, ਇਸ ਥਾਂ ਤੇ ਅਜੇ ਵੀ ਇਕ ਦਰਖਤ ਦਾ ਤਣਾ ਰੱਖਿਆ ਹੋਇਆ ਹੈ, ਜਿਸ ਦੇ ਨੀਚੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀ

7. ਗੁਰਦੁਆਰਾ ਪਾਉਂਟਾ ਸਾਹਿਬ, ਹਿਮਾਚਲ ਪ੍ਰਦੇਸ਼ (Gurudwara Paonta Sahib, Himachal Pradesh)

ਪਾਉਂਟਾ ਸਾਹਿਬ ਗੁਰੂ ਗੁਰੂਦਵਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ. ਇਹ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਵਿੱਚ ਸਥਿਤ ਹੈ. ਇਸ ਸਥਾਨ ਤੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਚਾਰ ਸਾਲ ਬਿਤਾਏ ਅਤੇ ਇਸ ਸਥਾਨ ਤੇ ਦਸਮ ਗ੍ਰੰਥ ਦੀ ਰਚਨਾ ਕੀਤੀ ਸੀ. ਗੁਰਦੁਆਰੇ ਦਾ ਇਕ ਅਜਾਇਬ ਘਰ ਹੈ, ਜੋ ਗੁਰੂ ਜੀ ਵਲੋਂ ਵਰਤੋਂ ਵਰਤੇ ਜਾਂਦੇ ਪੈਨ ਅਤੇ ਹਥਿਆਰਾਂ ਨੂੰ ਦਰਸਾਉਂਦਾ ਹੈ.

8. ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ , ਮਹਾਰਾਸ਼ਟਰ (Gurudwara Hazur Sahib , Maharashtra)

ਸ਼੍ਰੀ ਹਜੂਰ ਸਾਹਿਬ ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ. ਇਹ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਹੈ. ਇਸ ਵਿਚ ਸਥਿਤ ਗੁਰਦੁਆਰਾ ਨੂੰ ‘ਸੱਚ ਖੰਡ’ ਕਿਹਾ ਜਾਂਦਾ ਹੈ. ਗੁਰੂਆਂ ਦੇ ਅੰਦਰਲੇ ਕਮਰੇ ਨੂੰ ਅੰਗੀਠਾ ਸਾਹਿਬ ਕਿਹਾ ਜਾਂਦਾ ਹੈ. ਇਹ ਮੰਨਿਆ ਜਾਂਦਾ ਹੈ ਕਿ 1708 ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਮ ਸੰਸਕਾਰ ਇਸ ਥਾਂ ਤੇ ਕੀਤੀ ਗਈ ਸੀ. ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੇ ਬਾਅਦ, ਇਹ ਗੁਰਦੁਆਰਾ 1832-1837 ਦੇ ਵਿਚਕਾਰ ਬਣਾਇਆ ਗਿਆ ਸੀ.

9. ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਉਤਰਾਖੰਡ (Gurudwara Shri Hemkunt Sahib, Uttarakhand)

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਉਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਹੈ. ਇਹ ਗੁਰਦੁਆਰਾ ਸਮੁੰਦਰ ਤਲ ਤੋਂ 4000 ਮੀਟਰ ਦੀ ਉਚਾਈ ‘ਤੇ ਹੈ. ਬਰਫ਼ਬਾਰੀ ਕਾਰਨ, ਯਾਤਰੀਆਂ ਦੀ ਸੁਰੱਖਿਆ ਲਈ ਅਕਤੂਬਰ ਤੋਂ ਅਪ੍ਰੈਲ ਤਕ ਇਹ ਬੰਦ ਹੁੰਦਾ ਹੈ. ਇਹ ਗੁਰਦੁਆਰਾ ਬਹੁਤ ਸੁੰਦਰ ਅਤੇ ਬਹੁਤ ਹੀ ਵਧੀਆ ਵਸਤੂ ਕਲਾ ਦਾ ਉਦਾਹਰਣ ਹੈ.

10. ਗੁਰਦੁਆਰਾ ਹਰਮਿੰਦਰ ਸਾਹਿਬ , ਪੰਜਾਬ (ਗੁਰਦੁਆਰਾ ਹਰਿਮੰਦਰ ਸਾਹਿਬ, ਪੰਜਾਬ)

ਅੰਮ੍ਰਿਤਸਰ ਦੇ ਇਸ ਗੁਰਦੁਆਰੇ, ਹਰਮਿੰਦਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ. ਇਹ ਗੁਰਦੁਆਰਾ ਬਹੁਤ ਸੁੰਦਰ ਹੈ ਕਿਉਂਕਿ ਇਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ. ਇਹ ਭਾਰਤ ਦੇ ਮੁੱਖ ਸੈਲਾਨੀ ਥਾਵਾਂ ਵਿੱਚ ਵੀ ਗਿਣਿਆ ਜਾਂਦਾ ਹੈ. ਧਾਰਨਾਵਾਂ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਗੁਰੂ ਘਰ ਨੂੰ ਬਚਾਉਣ ਲਈ ਉਪਰਲੇ ਹਿੱਸੇ ਨੂੰ ਸੋਨੇ ਸਮੇਤ ਢੱਕਿਆ ਸੀ, ਇਸ ਲਈ ਇਸਨੂੰ ਦਰਬਾਰ ਸਾਹਿਬ ਦਾ ਨਾਮ ਵੀ ਦਿੱਤਾ ਗਿਆ ਸੀ.

ਭੱਟ ਮਥਰਾ ਜੀ ਤੂੰ ਕਿਸੇ ਨੇ ਪੁੱਛਿਆ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੁਹਾਨੂੰ ਕੀ ਲੱਗਦਾ ਉਹ ਕੌਣ ਨੇ ?? ਕੋਈ ਤੱਤ ਦੀ ਗੱਲ ਦੋ ਸ਼ਬਦਾਂ ਦੇ ਵਿੱਚ ਹੀ ਦੱਸੋ
ਸੁਣ ਕੇ ਭੱਟ ਮਥੁਰਾ ਜੀ ਦਾ ਸਿਰ ਗੁਰੂ ਪਿਆਰ ਦੇ ਵਿੱਚ ਚੁੱਕਿਆ ਅੱਖਾਂ ਪ੍ਰੇਮ ਦੇ ਜਲ ਨਾਲ ਭਰ ਗਈਆਂ ਤੇ ਬਚਨ ਕਹੇ ਤੱਤ ਸਾਰ ਤਾਂ ਫਿਰ ਇਹ ਹੈ ਗੁਰੂ ਅਰਜਨ ਦੇਵ ਜੀ ਇਕ ਜਹਾਜ਼ ਨੇ ਜਿਨ੍ਹਾਂ ਨੂੰ ਜਗਤ ਦਾ ਉਧਾਰ ਕਰਨ ਦੇ ਲਈ ਪ੍ਰਮਾਤਮਾ ਨੇ ਆਪ ਅਵਤਾਰ ਬਣਾ ਕੇ ਭੇਜਿਆ ਹੈ
ਜਿਸ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਨਾਮ ਲਿਆ ਉਹ ਫਿਰ ਗਰਭ ਜੂਨੀ ਵਿੱਚ ਨਹੀਂ ਆਉਂਦਾ ਫਿਰ ਜਨਮ ਮਰਨ ਦੇ ਦੁੱਖ ਵਿਚ ਨਹੀਂ ਪੈਂਦਾ
ਭੱਟ ਮਥਰਾ ਜੀ ਦੇ ਬਚਨ ਨੇ
ਤਤੁ ਬਿਚਾਰੁ ਯਹੈ ਮਥੁਰਾ
ਜਗ ਤਾਰਨ ਕਉ ਅਵਤਾਰੁ ਬਨਾਯਉ ॥
ਜਪਉ ਜਿਨੑ ਅਰਜੁਨ ਦੇਵ ਗੁਰੂ
ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
ਅੰਗ ਨੰਬਰ ੧੪੦੯ (1409)
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਭਗੜਾਣਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 2 ਵਾਰ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ | ਇਤਿਹਾਸਕਾਰਾਂ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨੂੰ ਜਾਂਦੇ ਹੋਏ ਇਸ ਅਸਥਾਨ ‘ਤੇ ਬਿਰਾਜਮਾਨ ਹੋਏ ਸਨ | ਇਸ ਪਿੰਡ ਦੇ ਵਸਨੀਕ ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਅਤੇ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਇਸ ਅਸਥਾਨ ‘ਤੇ ਖੂਹ ਲਗਵਾਇਆ ਜੋ ਕਿ ਅੱਜ ਵੀ ਸਰੋਵਰ ਵਿਚ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਲਈ ਦਿੱਲੀ ਨੂੰ ਜਾਂਦੇ ਸਮੇਂ ਦੂਜੀ ਵਾਰ ਪਿੰਡ ਭਗੜਾਣਾ ਵਿਖੇ ਇਸ ਅਸਥਾਨ ‘ਤੇ ਠਹਿਰੇ | ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ | ਗੁਰੂ ਜੀ ਨੇ ਭਾਈ ਦਿਆਲਾ ਜੀ ਨੂੰ ਆਪਣੇ ਦੋਵੇਂ ਸਪੁੱਤਰ ਬਾਬਾ ਮਦਨ ਸਿੰਘ ਅਤੇ ਬਾਬਾ ਕੋਠਾ ਸਿੰਘ ਨੂੰ ਗੋਬਿੰਦ ਰਾਇ ਜੀ ਕੋਲ ਭੇਜਣ ਦਾ ਹੁਕਮ ਦਿੱਤਾ | ਅਨੰਦਪੁਰ ਸਾਹਿਬ ਪਹੁੰਚ ਕੇ ਦੋਵੇਂ ਭਰਾਵਾਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਅੰਮਿ੍ਤ ਛੱਕ ਕੇ ਸਿੰਘ ਸਜੇ | ਚਮਕੌਰ ਦੀ ਕੱਚੀ ਗੜ੍ਹੀ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਬਾਬਾ ਮਦਨ ਸਿੰਘ ਅਤੇ ਬਾਬਾ ਕੋਠਾ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ | ਨੌਵੇਂ ਪਾਤਸ਼ਾਹ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸਸ਼ੋਭਿਤ ਹੈ ਜਿੱਥੇ ਪੂਰਨਮਾਸ਼ੀ ਦਾ ਦਿਹਾੜਾ ਭਰਦਾ ਹੈ | ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ |

ਲੋਕਾਂ ਵਿਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ , ਸਾਧੂਆਂ ਆਦਿ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ । ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ , ਪਰ ਜਦ ਵੱਡੇ – ਵੱਡੇ ਫ਼ਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ! ਐਸੀ ਨਾਮ ਦੀ ਮਸਤੀ ਚੜੀ ਜਿਸ ਦਾ ਅਨੰਦ ਆਪ ਵੀ ਲਿਆ ਤੇ ਲੋਕਾਂ ਨੂੰ ਵੀ ਦਿੱਤਾ । ਬਾਲੂ ਹਸਨਾ ਐਸੇ ਜੋ ਅਲਮਸਤ ਜੀ ਦੇ ਭਰਾ ਸਨ ਤੇ ਗੁਰੂ ਦੇ ਦਰਸ਼ਨ ਕਰਕੇ ਸਿੱਖੀ ਫੈਲਾਣ ਵਿਚ ਸਭ ਤੋਂ ਅੱਗੇ ਰਹੇ । ਇਸ ਮਹਾਤਮਾ ਦਾ ਜਨਮ ਸੰਮਤ 1621 ਵਿਚ ਇਕ ਬ੍ਰਾਹਮਣ ਦੇ ਘਰ ਸੀ ਨਗਰ ( ਕਸ਼ਮੀਰ ) ਵਿਚ ਹੋਇਆ । ਆਪ ਜੀ ਦੇ ਪਿਤਾ ਦਾ ਨਾਂ ਭਾਈ ਹਰਦੱਤ ਸੀ ਤੇ ਮਾਤਾ ਦਾ ਨਾਂ ਪ੍ਰਭਾ ਜੀ ਸੀ । ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ । ਸੰਮਤ 1693 ਵਿਚ ਬਾਬਾ ਗੁਰਦਿੱਤਾ ਜੀ ਦੇ ਚੇਲੇ ਬਣੇ । ਇਕ ਧੂਣੀ ਦੇ ਮੁਖੀ ਵੀ ਬਣੇ । ਗੁਰੂ ਹਰਿਗੋਬਿੰਦ ਜੀ ਨੇ ਅਲਮਸਤ , ਭਾਈ ਗੋਇੰਦਾ , ਬਾਬਾ ਫੂਲ ਤੇ ਬਾਲੂ ਹਸਨਾ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ੧ ਓ ਜਿਸ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ , ਅਸੀਂ ਉਸੇ ਦਾ ਹੁਣ ਗੁਰਦਿੱਤਾ ਜੀ ਨੂੰ ਪ੍ਰਚਾਰ ਕਰਨ ਲਈ ਆਗਿਆ ਕੀਤੀ ਹੈ । ੧ਓ ਨੂੰ ਥਾਂ – ਥਾਂ ਪਹੁੰਚਾਓ ਤੇ ਧਰਮਸ਼ਾਲਾਵਾਂ , ਕਾਇਮ ਕਰੋ । ਗੁਰ ਅਸਥਾਨਾਂ ਦੀ ਸੰਭਾਲ ਕਰੋ !
ਅਮਰ ਕਥਾ ਕਾ ਬੀਜ ਏ , ਓਅੰਕਾਰ ਸੁਭਾਈ । ਓਅੰਕਾਰ ਕੀ ਹੀ ਮਹਿਮਾ ਗੁਰੂ ਨਾਨਕ ਗਈ ।
ਬਾਬਾ ਗੁਰਦਿੱਤਾ ਜੀ ਨੇ ਵੀ ਚਾਰਾਂ ਧੂਣੀਆਂ ਨੂੰ ੧ ਓ ਦਾ ਮੰਤਰ ਦਿੱਤਾ ਤੇ ਉਥੋਂ ਹੀ ਸਭ ਉਦਾਸੀਆਂ ਨੂੰ ਹੁਕਮ ਹੋਇਆ ਕਿ ਇਸ ਦਾ ਪ੍ਰਚਾਰ ਕਰੋ ।
ਬਾਲੂ ਹਸਨਾ ਕੋ ਦਯੋ , ਬਾਬੇ ਗੁਰਦਿੱਤੇ । ਬਹੁਰਿ ਦਯੋ ਅਲਮਸਤ , ਪਰਮ ਇਹ ਬਿਤੈ ।
ਇਨ੍ਹਾਂ ਉਦਾਸੀ ਮਹਾਂਪੁਰਖਾਂ ਸੰਤਾਂ ਨੇ ਸਿੱਖੀ ਦੀ ਲੋਅ ਦੂਰ – ਦੂਰ ਤੱਕ ਪਹੁੰਚਾਈ । ਕੋਈ ਥਾਂ ਐਸਾ ਨਹੀਂ ਹੋਵੇਗਾ , ਜਿੱਥੇ ਸਿੱਖੀ ਦੀ ਲਾਗ ਤੇ ਜਾਗ ਨਾ ਲੱਗੀ ਹੋਵੇ । ਇਹ ਉਦਾਸੀ ਮਹਾਂਪੁਰਸ਼ ਨਿਰਬਾਹੀ , ਨਿਰਮੋਹ , ਨਿਰਮਾਣ , ਨਿਰਭੈ , ਵਿੱਦਿਆ ਦੇ ਕੋਟ ਤੇ ਸ਼ਰਧਾ ਦੀ ਮੂਰਤ ਹੁੰਦੇ ਸਨ । ਇਨ੍ਹਾਂ ਧੂਣੀਆਂ ਨੇ ਬੰਗਾਲ , ਬਿਹਾਰ , ਉੜੀਸਾ , ਯੂ . ਪੀ . ਬਲੋਚਿਸਤਾਨ , ਕਾਬਲ ਤੱਕ ਪ੍ਰਚਾਰ ਕੀਤਾ । ਬਾਬਾ ਬਾਲੂ ਹਸਨਾ ਜੀ ਦੇ ਧੂਆਂ ਵਿਚੋਂ ਸਨ – ਭਾਈ ਪ੍ਰਹਿਲਾਦ ਸਿੰਘ ਜੀ , ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਮ ਲਾਲ ਦਾਸ ਤੇ ਤਖੱਲਸ ਖ਼ਿਆਲ ਸੀ । ਇਹ ਗੁਰੂ ਜੀ ਦੇ ਲਾਂਗਰੀ ਕਰਕੇ ਵੀ ਸਿੱਧ ਸਨ । ਇਨ੍ਹਾਂ ਦਾ ਲਿਖਿਆ ਰਹਿਤਨਾਮਾ ਪੰਥ ਵਿਚ ਪ੍ਰਮਾਣਿਕ ਮੰਨਿਆ ਜਾਂਦਾ ਹੈ । ਇਨ੍ਹਾਂ ਧੂਣਿਆਂ ਨੇ ਖਾਸ ਤੌਰ ‘ ਤੇ ਸਿੰਧ ਤੇ ਸਮੁੰਦਰੀ ਇਲਾਕਿਆਂ ਵਿਚ ਪ੍ਰਚਾਰ ਕੀਤਾ । ਬਾਲੂ ਹਸਨਾ ਦਾ ਅਕਾਲ ਚਲਾਣਾ ਦੇਹਰਾਦੂਨ ਸੰਮਤ 1717 ਵਿਚ ਹੋਇਆ ।

बेद पुरान सभै मत सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे सरिओ न एकै काजा ॥ भजिओ न रघुपति राजा ॥१॥ रहाउ ॥ बन खंड जाइ जोगु तपु कीनो कंद मूलु चुनि खाइआ ॥ नादी बेदी सबदी मोनी जम के पटै लिखाइआ ॥२॥ भगति नारदी रिदै न आई काछि कूछि तनु दीना ॥ राग रागनी डि्मभ होइ बैठा उनि हरि पहि किआ लीना ॥३॥ परिओ कालु सभै जग ऊपर माहि लिखे भ्रम गिआनी ॥ कहु कबीर जन भए खालसे प्रेम भगति जिह जानी ॥४॥३॥

अर्थ :-जिन सयाने लोगों ने वेद पुरान आदि के सारे मत सुन के कर्म-काँड की आशा रखी, (यह आशा रखी कि कर्म-काँड के साथ जीवन संवरेगा), वह सारे (आत्मिक) मौत में ही ग्रसे रहे। पंडित लोक भी आशा पूरी होने के बिना ही उॅठ के चले गए (जगत त्याग गए)।1। हे मन ! तुमने प्रकाश-रूप परमात्मा का भजन नहीं किया, तेरे से यह एक काम भी (जो करने-योग्य था) नहीं हो सका।1।रहाउ। कई लोकों ने जंगलों में जा के योग साधे, तप किये, गाजर-मूली आदि चुन खा के गुजारा किया; योगी, कर्म-काँडी, ‘अलख’ कहने वाले योगी, मोनधारी-यह सारे यम के लेखे में ही लिखे गए (भावार्थ, इन के साधन मौत के डर से बचा नहीं सकते)।2। जिन मनुष्यों ने शरीर पर तो (धार्मिक चिन्ह) चक्र आदि लगा लिए हैं, पर प्रेमा-भक्ति उसके हृदय में पैदा नहीं हुई, राग-रागनियां तो गाता है पर निरी पाखण्ड की मूर्ति ही बना बैठा है, ऐसे मनुष्य को परमात्मा से कुछ नहीं मिलता।3। सारे जगत पर काल का सहम पड़ा हुआ है, भरमी-ज्ञानी भी उसी ही लेखे में लिखे गए हैं (वे भी मौत के सहम में ही हैं)। हे कबीर! कह– जिन मनुष्यों ने प्रेमा-भक्ति करनी समझ ली है वह (मौत के सहम से) आजाद हो गए हैं।4।3।

ਅੰਗ : 654


ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥

ਅਰਥ : ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥ ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ, ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ॥ ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ।੩। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ) । ਹੇ ਕਬੀਰ! ਆਖ-ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ।੪।੩

सोरठि महला ३ ॥ हरि जीउ तुधु नो सदा सालाही पिआरे जिचरु घट अंतरि है सासा ॥ इकु पलु खिनु विसरहि तू सुआमी जाणउ बरस पचासा ॥ हम मूड़ मुगध सदा से भाई गुर कै सबदि प्रगासा ॥१॥ हरि जीउ तुम आपे देहु बुझाई ॥ हरि जीउ तुधु विटहु वारिआ सद ही तेरे नाम विटहु बलि जाई ॥ रहाउ ॥ हम सबदि मुए सबदि मारि जीवाले भाई सबदे ही मुकति पाई ॥ सबदे मनु तनु निरमलु होआ हरि वसिआ मनि आई ॥ सबदु गुर दाता जितु मनु राता हरि सिउ रहिआ समाई ॥२॥ सबदु न जाणहि से अंने बोले से कितु आए संसारा ॥ हरि रसु न पाइआ बिरथा जनमु गवाइआ जमहि वारो वारा ॥ बिसटा के कीड़े बिसटा माहि समाणे मनमुख मुगध गुबारा ॥३॥ आपे करि वेखै मारगि लाए भाई तिसु बिनु अवरु न कोई ॥ जो धुरि लिखिआ सु कोइ न मेटै भाई करता करे सु होई ॥ नानक नामु वसिआ मन अंतरि भाई अवरु न दूजा कोई ॥४॥४॥

हे प्यारे प्रभु जी! (कृपा करो) जितना समय मेरे सरीर में प्राण हैं, मैं सदा तुम्हारी सिफत-सलाह करता रहूँ। हे मालिक-प्रभु! जब तूँ मुझे एक पल-भर एक-क्षण बिसरता है, मुझे लगता हैं पचास बरस बीत गए हैं। हे भाई! हम सदा से मुर्ख अनजान चले आ रहे थे, गुरु के शब्द की बरकत से (हमारे अंदर आत्मिक जीवन का) प्रकाश हुआ है।१। हे प्रभु जी! तू सवयं ही (अपना नाम जपने की मुझे समझ बक्श। हे प्रभु! में तुम से सदा सदके जाऊं, मैं तेरे नाम से कुर्बान जाऊं।रहाउ। हे भाई! हम (जीव) गुरु के शब्द के द्वारा (विकारों से) मर सकते हैं, शब्द के द्वारा ही (विकारों को) मार के (गुरु) आत्मिक जीवन देता है, गुरु के शब्द में जुड़ने से ही विकारों से मुक्ति मिलती है। गुरु के शब्द से मन पवित्र होता है, और परमात्मा मन में आ बसता है। हे भाई! गुरु का शब्द (ही नाम की दाति) देने वाला है, जब शब्द में मन रंगा जाता है तो परमात्मा में लीन हो जाता है।2। हे भाई! जो मनुष्य गुरु के शब्द के साथ सांझ नहीं डालते वह (माया के मोह में आत्मिक जीवन की ओर से) अंधे-बहरे हुए रहते हैं, संसार में आ के भी वे कुछ नहीं कमाते। उन्हें प्रभु के नाम का स्वाद नहीं आता, वे अपना जीवन व्यर्थ गवा जाते हैं, वे बार-बार पैदा होते मरते रहते हैं। जैसे गंदगी के कीड़े गंदगी में ही टिके रहते हैं।, वैसे ही अपने मन के पीछे चलने वाले मूर्ख मनुष्य (अज्ञानता के) अंधकार में ही (मस्त रहते हैं)।3। पर, हे भाई! (जीवों के भी क्या वश?) प्रभु खुद ही (जीवों को) पैदा करके संभाल करता है, खुद ही (जीवन के सही) रास्ते पर डालता है, उस प्रभु के बिना और कोई नहीं (जो जीवों को रास्ता बता सके)। हे भाई! कर्तार जो कुछ करता है वही होता है, धुर दरगाह से (जीवों के माथे पर लेख) लिख देता है, उसे कोई और मिटा नहीं सकता। हे नानक! (कह:) हे भाई! (उस प्रभु की मेहर से ही उसका) नाम (मनुष्य के) मन में बस सकता है, कोई और ये दाति देने के काबिल नहीं है।4।4।

Begin typing your search term above and press enter to search. Press ESC to cancel.

Back To Top