धनासरी महला ५ ॥ तुम दाते ठाकुर प्रतिपालक नाइक खसम हमारे ॥ निमख निमख तुम ही प्रतिपालहु हम बारिक तुमरे धारे ॥१॥ जिहवा एक कवन गुन कहीऐ ॥ बेसुमार बेअंत सुआमी तेरो अंतु न किन ही लहीऐ ॥१॥ रहाउ ॥ कोटि पराध हमारे खंडहु अनिक बिधी समझावहु ॥ हम अगिआन अलप मति थोरी तुम आपन बिरदु रखावहु ॥२॥ तुमरी सरणि तुमारी आसा तुम ही सजन सुहेले ॥ राखहु राखनहार दइआला नानक घर के गोले ॥३॥१२॥

हे प्रभु! तू सब दातें (बख्शीश) देने वाला है, तू मालिक हैं, तू सब को पालने वाला है, तू हमारा आगू हैं (जीवन-मार्गदर्शन करने वाला है) तू हमारा खसम है । हे प्रभु! तू ही एक एक पल हमारी पालना करता है, हम (तेरे) बच्चे तेरे सहारे (जीवित) हैं।१। हे अनगिनत गुणों के मालिक! हे बेअंत मालिक प्रभु! किसी भी तरफ से तेरे गुणों का अंत नहीं खोजा जा सका। (मनुष्य की) एक जिव्हा से तेरा कौन कौन सा गुण बयान किया जाये।१।रहाउ। हे प्रभु! तू हमारे करोड़ों अपराध नाश करता है, तू हमें अनेक प्रकार से (जीवन जुगत) समझाता है। हम जीव आत्मिक जीवन की सूझ से परे हैं, हमारी अक्ल थोड़ी है बेकार है। (फिर भी) तूं अपना मूढ़-कदीमा वाला स्वभाव कायम रखता है ॥२॥ हे नानक! (कह–) हे प्रभू! हम तेरे ही आसरे-सहारे से हैं, हमें तेरी ही (सहायता की) आस है, तू ही हमारा सज्जन है, तू ही हमें सुख देने वाला है। हे दयावान! हे सबकी रक्षा करने के समर्थ! हमारी रक्षा कर, हम तेरे घर के गुलाम हैं।3।12।

ਅੰਗ : 673
ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥

ਅਰਥ : ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀਂ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧। ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀਂ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ॥੨॥ ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।

( ਸ਼ਹੀਦ ਰਣਜੀਤ ਕੌਰ )
ਵੈਰੋਵਾਲ ਦਾ ਇਕ ਸ਼ਿਵ ਦਿਆਲ ਕਰਾੜ ਸੀ । ਸਾਰੇ ਇਲਾਕੇ ਵਿੱਚੋਂ ਮਹਾਨ ਹੱਟ ਦਾ ਮਾਲਕ ਦੇ ਸ਼ਾਹੂਕਾਰਾ ਕਰਦਾ ਸੀ । ਲੋਕੀਂ ਇਸ ਨੂੰ ਪਿਆਰ ਨਾਲ ਸ਼ਿਬੂ ਸ਼ਾਹ ਕਹਿੰਦੇ ਸਨ । ਪੰਜਾਬ ਸਿੰਘ ਚੋਹਲੇ ਵਾਲੇ ਇਸ ਇਲਾਕੇ ਦੇ ਜੱਥੇਦਾਰ ਸਨ । ਇਸ ਦੇ ਆਦਮੀਆਂ ਦਾ ਰਾਸ਼ਨ ਪਾਣੀ ਵੀ ਰਾਤ ਬਰਾਤੇ ਸਿੱਖ ਵੈਰੋਵਾਲ ਤੋਂ ਲਿਜਾਂਦੇ ਸਨ । ਸ਼ਿਬੂ ਦੀ ਘਰ ਵਾਲੀ ਨਿਹਾਲੀ ਵੀ ਆਪਣੇ ਪਤੀ ਦਾ ਹੱਥ ਵੰਡਾਉਦੀ । ਇਨ੍ਹਾਂ ਦੇ ਘਰ ਇਕ ਸੁੰਦਰ ਕੁੜੀ ਪੈਦਾ ਹੋਈ । ਜਿਸ ਦਾ ਨਾਂ ਸੁੰਦਰਤਾ ਦੇ ਪੱਖੋਂ ਕੰਵਲ ਨੈਣੀ ਰਖਿਆ ਗਿਆ । ਇਸ ਤੋਂ ਛੋਟੇ ਇਸ ਦੇ ਦੋ ਭਰਾ ਸਨ । ਇਹ ਦਿਨਾਂ ਵਿੱਚ ਹੀ ਮੁਟਿਆਰ ਹੋ ਗਈ । ਇਸ ਨੂੰ ਜਰਵਾਣਿਆਂ ਤੋਂ ਡਰਦੇ ਬਾਹਰ ਨਾਂ ਕੱਢਦੇ । ਨਿਹਾਲੀ ਰਾਤ ਬਰਾਤੇ ਸੌਦਾ ਲੈਣ ਆਏ ਸਿੱਖਾਂ ਨੂੰ ਪਿੰਡਾਂ ਵਿੱਚ ਤੁਰਕਾਂ ਵਲੋਂ ਕੀਤੇ ਜਾਂਦੇ ਅਤਿਆਚਾਰਾਂ ਬਾਰੇ ਦੱਸਦੀ ਰਹਿੰਦੀ ਤੇ ਸਿੱਖ ਜੁਲਮ ਕਰਨ ਵਾਲਿਆਂ ਨੂੰ ਰਾਤ ਬਰਾਤੇ ਸੋਧਾ ਲਾ ਜਾਂਦੇ । ਪਿੰਡ ਜਲਾਲਾਬਾਦ ਜਿਹੜਾ ਕੇ ਵੈਰੋਵਾਲ ਵਾਂਗ ਦਰਿਆ ਬਿਆਸ ਦੇ ਢਾਹੇ ਪੂਰ ਅਸਥਿਤ ਹੈ । ਇਕ ਈਰਾਨ ਤੋਂ ਆਏ ਜਲਾਲਦੀਨ ਜਿਹੜਾ ਕਿ ਬਾਬਰ ਦੇ ਨਾਲ ਆਇਆ ਨੇ ਆਪਣੇ ਨਾ ਤੇ ਵਸਾਇਆ ਸੀ । ਇਸ ਨੇ ਉਸ ਵੇਲੇ ਇਹ ਨਗਰ ਵਸਾ ਕੇ ਇਕ ਪੱਕਾ ਕਿਲਾ ਬਣਾਇਆ ਹੋਇਆ ਸੀ । ਇਸ ਦੇ ਅਧੀਨ ੫੦ ਪਿੰਡ ਸਨ । ਇਸ ਦੇ ਖਾਨਦਾਨ ਵਿੱਚ ਇਕ ਸ਼ਮੀਰਾ ਅਲੀ ਮੀਰ ਮਨੂੰ ਦੇ ਵੇਲੇ ਹੋਇਆ ਹੈ । ਇਹ ਬੜਾ ਦੁਰਾਚਾਰੀ ਤੇ ਹਰ ਵਕਤ ਸ਼ਰਾਬ ਵਿੱਚ ਮਸਤ ਰਹਿੰਦਾ ਤੇ ਵੇਸਵਾ ਦਾ ਨਾਚ ਤੇ ਗਾਣਾ ਸੁਣਦਾ ਰਹਿੰਦਾ ਤੇ ਦਾਅ ਲੱਗਦਾ ਤੇ ਢਾਹੇ ਵਿਚ ਝਲ ਵਿਚੋਂ ਲੁਕੇ ਕਿਸੇ ਸਿੰਘ ਨੂੰ ਫੜ ਕੇ ਮੀਰ ਮਨੂੰ ਪਾਸ ਭੇਜ ਇਨਾਂ ਦੇ ਬਦਲੇ ਇਨਾਮ ਲੈਂਦਾ । ਇਸ ਨੇ ਕਈ ਬਦਮਾਸ਼ ਤੇ ਗੁੰਡੇ ਚਾਟੜੇ ਰੱਖੇ ਹੋਏ ਸਨ । ਜਿਹੜੇ ਇਸ ਦੀ ਮਲਗੁਜ਼ਾਰ ਵਿਚੋਂ ਮਾਮਲਾ ਉਗਰਾਹ ਕੇ ਦੇਂਦੇ ਤੇ ਆਪ ਮਨ ਮਾਨੀਆਂ ਕਰਦੇ । ਹਿੰਦੂਆਂ ਦੀਆਂ ਧੀਆਂ ਭੈਣਾਂ ਚੁੱਕ ਕੇ ਇਸ ਦੇ ਹਵਾਲੇ ਕਰਦੇ । ਜਿਨ੍ਹਾਂ ਵਿਚੋਂ ਖੂਬਸੂਰਤ ਲੜਕੀਆਂ ਨੂੰ ਮੀਰ ਮੰਨੂੰ ਦੇ ਪੇਸ਼ ਕਰਕੇ ਖੁਸ਼ ਕਰਦਾ । ਇਨ੍ਹਾਂ ਵਿਚੋਂ ਹੀ ਇਕ ਧੀਰੂ ਮਲ , ਧੀਰੂ ਕਰਕੇ ਵੈਰੋਵਾਲ ਦਾ ਹਿੰਦੂ ਹੋਇਆ ਹੈ । ਧੀਰੂ ਵੀ ਇਹੋ ਜਿਹੀਆਂ ਸੁੰਦਰ ਕੁੜੀਆਂ ਬਾਰੇ ਸ਼ਮੀਰੇ ਨੂੰ ਦਸ ਪਾਉਂਦਾ ਕਈ ਵਾਰੀ ਪੰਜਾਬ ਸਿੰਘ ਨੂੰ ਵੈਰੋਵਾਲ ਦੀ ਨਿਹਾਲੀ ਰਾਹੀ ਪਤਾ ਲਗਦਾ ਕਿ ਅਮਕੇ ਹਿੰਦੂ ਦੀ ਫਲਾਨੇ ਪਿੰਡੋ ਕੁੜੀ ਚੁੱਕੀ ਗਈ ਹੈ ਤੇ ਫਲਾਨੇ ਪਿੰਡ ਦੇ ਮੁਸਲਮਾਨ ਨੇ ਘਰ ਪਾ ਲਈ ਹੈ ਤਾਂ ਉਸ ਹਿੰਦੂਆਂਨੀ ਨੂੰ ਅਜ਼ਾਦ ਕਰਾ , ਉਸ ਦੇ ਘਰ ਭੇਜਦਾ ਤੇ ਮੁਸਲਮਾਨ ਨੂੰ ਮੌਤ ਦਾ ਡੰਡ ਦੇਂਦਾ । ਹੁਣ ਕੰਵਲ ਨੈਣੀ ਜੁਆਨ ਹੋਈ ਤਾਂ ਧੀਰੂ ਨੇ ਜਲਾਲਾਬਾਦ ਸ਼ਮੀਰੇ ਨੂੰ ਇਸ ਸੁੰਦਰੀ ਦੀ ਦੱਸ ਪਾਈ ਤੇ ਨਾਲ ਕਿਹਾ ਉਹ ਜਿਸ ਦਿਨ ਇਸ ਦਾ ਪਿਤਾ ਸ਼ਿਬੂ ਹੱਟੀ ਤੇ ਨਹੀਂ ਹੋਏ ਗਾ ਦੱਸੇਗਾ ਤਾਂ ਕਿ ਬਗੈਰ ਕਿਸੇ ਰੁਕਾਵਟ ਤੋਂ ਕੰਵਲ ਨੈਣੀ ਨੂੰ ਉਸ ਦੇ ਘਰੋਂ ਚੁੱਕਿਆ ਜਾ ਸਕੇ । ਸੋ ਇਕ ਦਿਨ ਸ਼ਿਬੂ ਜੰਡਿਆਲੇ ਗੁਰੂ ਤੋਂ ਗੱਡ ਵਿਚ ਆਪਣੀ ਹੱਟੀ ਦਾ ਸਮਾਨ ਆਦਿ ਲੈਣ ਗਿਆ ਹੋਇਆ ਸੀ ਤਾਂ ਧੀਰੂ ਨੇ ਸ਼ਮੀਰੇ ਨੂੰ ਸ਼ਿਬੂ ਦੀ ਘਰ ਤੋਂ ਬਾਹਰ ਗਏ ਦੀ ਖਬਰ ਦੇ ਕੇ ਕੰਵਲ ਨੈਣੀ ਨੂੰ ਚੁੱਕ ਕੇ ਲੈ ਜਾਣ ਦੀ ਵਿਉਂਤ ਦੱਸੀ । ਸ਼ਮੀਰਾ ਉਸੇ ਵੇਲੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ( ਹਸਦੀ ਖੇਡਦੀ ਕੂੰਜ ਨੂੰ ਬਾਜ਼ ਪੈਣ ਵਾਂਗ ) ਰੋਂਦੀ ਕੁਰਲਾਂਦੀ ਨੂੰ ਇਕ ਪਾਲਕੀ ਵਿਚ ਨੂੜ ਕੇ ਬੰਨ ਕੇ ਵੈਰੋਵਾਲ ਤੋਂ ਲੈ ਗਏ । ਹਰਨਾਮਾ ਜਿਹੜਾ ਕਿ ਸ਼ਿਬੂ ਦਾ ਭਤੀਜਾ ਸੀ ਅਗਲਵਾਂਡੀ ਸਰਲੀ ਦੇ ਲਾਗੇ ਜਾ ਮਿਲਿਆ ਉਹ ਜੰਡਿਆਲੇ ਤੋਂ ਗੱਡੇ ਤੇ ਸੌਦਾ ਪੱਤਾ ਲਈ ਆਉਂਦਾ ਸੀ । ਉਸ ਨੂੰ ਸਾਰੇ ਹਾਲ ਰੋਂਦੇ ਕੁਰਲਾਂਦੇ ਨੇ ਦੱਸਿਆ । ਸ਼ਿਬੂ ਨੇ ਹਰਨਾਮ ਦਾਸ ਨੂੰ ਉਸੇ ਵੇਲੇ ਜਿਹੜਾ ਕਿ ਘੋੜੀ ਤੇ ਸਵਾਰ ਸੀ ਨੂੰ ਦਰਿਆ ਬਿਆਸ ਦੇ ਝੱਲ ਵਿਚ ਜਥੇਦਾਰ ਪੰਜਾਬ ਸਿੰਘ ਚੋਹਲੇ ਵਾਲੇ ਵਲ ਇਕ ਰੁੱਕਾ ਲਿਖ ਕੇ ਭੇਜਿਆ । ਹਰਨਾਮ ਦਾਸ ਘੋੜਾ – ਦੌੜਾ ਕੇ ਝਲ ਵਿਚੋਂ ਸਿੰਘਾਂ ਨੂੰ ਮਿਲ ਪੰਜਾਬ ਸਿੰਘ ਨੂੰ ਉਹ ਰੁੱਕਾ ਦਿਤਾ । ਫਿਰ ਕੀ ਸੀ , ਦਸ ਬਾਰਾਂ ਸਿੰਘਾਂ ਨੂੰ ਜਲਾਲਬਾਦ ਭੇਜਿਆ ਗਿਆ । ਉਧਰ ਸ਼ਮੀਰਾ ਸ਼ਰਾਬ ਵਿਚ ਬਦਮਸਤ ਵੇਸਵਾ ਦਾ ਨਾਚ ਵੇਖ ਰਿਹਾ ਸੀ । ਸਿੰਘਾਂ ਜਾ ਕਿਲ੍ਹਾ ਘੇਰਿਆ । ਬਾਹਰ ਤਿੰਨ ਚਾਰ ਚੌਕੀਦਾਰ ਸਨ ਉਨ੍ਹਾਂ ਦੇ ਸਿੰਘਾਂ ਨੂੰ ਵੇਖ ਕੇ ਤੋਤੇ ਉਡ ਗਏ ਲੱਗੇ ਡਰ ਕੇ ਕੰਬਨ । ਜਦੋਂ ਭਜਨ ਲੱਗੇ ਤੇ ਇਕ ਸਿੰਘ ਨੇ ਘੋੜੇ ਤੋਂ ਉਤਰ ਇਕ ਦੀ ਗਚੀਓਂ ਫੜ ਕੇ ਪੁਛਿਆ ਕਿ ” ਕਿਥੇ ਹੈ ਤੁਹਾਡਾ ਨੰਬਰਦਾਰ ਸ਼ਮੀਰਾ । ਉਸਨੇ ਡਰਦੇ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਅੱਗੇ ਹੋ ਕੇ ਤੁਰ ਪਿਆ ਤੇ ਉਸ ਥਾਂ ਲੈ ਗਿਆ ਜਿਥੇ ਸ਼ਮੀਰਾ ਨਾਚ ਗਾਣੇ ਸੁਣਦਾ ਸੀ । ਇਸ ਦੇ ਸਿੰਘਾਂ ਨੂੰ ਅਚਨਚੇਤ ਅੰਦਰ ਆਇਆ ਵੇਖ ਹਵਾਸ ਉਡ ਗਏ । ਜਲਦੀ ਹੀ ਹੋਸ਼ ਵਿਚ ਆ ਕੇ ਸਿੰਘਾਂ ਦੇ ਪੈਰ ਫੜ ਲਏ ਤੇ ਤਰਲੇ ਮਿੰਨਤਾਂ ਕਰਨ ਲੱਗਾ । ਇਧਰ ਸਿੰਘਾਂ ਨੂੰ ਮੌਤ ਦੇ ਡੰਨ ਸਜਾ ਇਹ ਸੁਣਾਈ ਕਿ ਇਸ ਨੂੰ ਵੈਰੋਵਾਲ ਲਿਜਾ ਕੇ ਕਿਸੇ ਰੁੱਖ ਨਾਲ ਬੰਨ ਕੇ ਫਾਹ ਲਾਵਾਗੇ । ਤਾਂ ਕਿ ਹੋਰ ਇਹੋ ਜਿਹਿਆਂ ਨੂੰ ਵੀ ਕੰਨ ਹੋ ਜਾਣ । ਏਨੇ ਚਿਰ ਨੂੰ ਸ਼ਮੀਹੇ ਦੇ ਬੱਚਿਆਂ ਤੇ ਘਰ ਵਾਲੀ ਨੇ ਲਿਲਕੜੀਆਂ ਲੈ ਕੇ ਹੱਥ ਜੋੜ ਰੋਦਿਆਂ ਤਰਲੇ ਲਏ ਤਾਂ ਸਿੰਘਾਂ ਨੂੰ ਤਰਸ ਆ ਗਿਆ ਤੇ ਜਾਨ ਬਖਸ਼ ਦਿੱਤੀ । ਮੁਟਿਆਰ ਕੰਵਲ ਨੈਣੀ ਨੂੰ ਇਕ ਕਮਰੇ ਵਿਚ ਭੁੱਖੀ ਤਿਹਾਈ ਨੂੰ ਅਜਾਦ ਕਰਵਾਇਆ। ਤੇ ਵੈਰੋਵਾਲ ਲਿਆਦਾ ਰਾਹ ਵਿੱਚ ਨੀਰੂ ਮੱਲ ਜਲਾਲਾਬਾਦ ਨੂੰ ਜਾਂਦਾ ਹੋਇਆ ਮਿਲ ਗਿਆ ਹਰਨਾਮ ਸਿੰਘ ਦੇ ਦਸ਼ਣ ਤੇ ਕਿ ‘ ਤੇ ਪਵਾੜੇ ਦੀ ਜੱੜ ਇਹੋ ਹੈ ਇਹ ਹੀ ਸ਼ਮੀਰੇ ਦਾ ਮੁਖਬਰ ਹੈ ਤੇ ਸਾਰੀਆਂ ਕਾਲੀਆਂ ਕਰਤੂਤਾਂ ਇਸ ਰਾਹੀ ਹੁੰਦੀਆਂ ਹਨ । ਇਹ ਸਿੱਖਾਂ ਦੀਆਂ ਖਬਰਾਂ ਤੇ ਚੰਗੀਆਂ ਤੇ ਸੁੰਦਰ ਨੂੰਹਾ ਧੀਆਂ ਦੀਆਂ ਖਬਰਾਂ ਸ਼ਮੀਰੇ ਨੂੰ ਪਹੁੰਦਾ ਹੈ ।ਧੀਰੂ ਨੂੰ ਇਸ ਦੇ ਪਾਪਾਂ ਦਾ ਦੰਡ ਇਸ ਦਾ ਸਿਰ ਕਲਮ ਕਰਕੇ ਦਿੱਤਾ ਗਿਆ। ਜਦੋਂ ਕੰਵਲ ਨੈਣੀ ਨੂੰ ਇਸ ਦੇ ਮਾਪਿਆ ਪਾਸ ਛੱਡ ਕੇ ਸਿੰਘ ਜਾਣ ਲੱਗੇ ਤਾਂ ਪਹਿਲਾਂ ਤਾਂ ਇਨ੍ਹਾਂ ਦੀ ਵਾਹਵਾ ਆਓ ਭਗਤ ਕੀਤੀ ਗਈ ਤੇ ਫਿਰ ਕੰਵਲ ਨੈਣੀ ਆਪ ਵੀ ਸਿੰਘਾਂ ਨਾਲ ਤਿਆਰ ਹੋ ਪਈ ਤੇ ਮਾਪਿਆਂ ਨੂੰ ਕਿਹਾ ਅੱਜ ਤੋਂ ਮੈਂ ਤੁਹਾਡੇ ਲਈ ਮਰ ਗਈ ਸਮਝੋ । ਮੈਂ ਸਿੰਘਣੀ ਬਣ ਕੇ ਬਾਕੀ ਜੀਵਨ ਕੌਮ ਦੇ ਲੇਖੇ ਲਾਉਣਾ ਚਾਹੁੰਦੀ ਹਾਂ ਤੇ ਮੈਂ ਆਪਣੇ ਸਿੰਘ ਭਰਾਵਾਂ ਨੂੰ ਆਪ ਜਾਂ ਕੇ ਦੱਸਾਂ ਕਿ ਜਰਵਾਨੇ ਨੌਜੁਆਨ ਧੀਆਂ ਭੈਣਾਂ ਨਾਲ ਕਿਹੋ ਜਿਹੇ ਜੁਲਮ ਕਰਦੇ ਹਨ ਤੇ ਆਪ ਵਿਚੋਂ ਰਹਿ ਕੇ ਇਹੋ ਜਿਹੀਆਂ ਅਬਲਾਵਾਂ ਨੂੰ ਅਜਾਦ ਕਰਾਉਣ ਵਿਚ ਤੁਹਾਡੇ ਮੋਢੇ ਨਾਲ ਮੋਢਾ ਡਾਹ ਕੇ ਤੁਰਾਂਗੀ । ਮੇਰੇ ਵੀਰ ਜੇ ਤਾਂ ਮੈਨੂੰ ਛੱਡ ਕੇ ਨਾ ਜਾਇਓ ॥ ਇਹ ਸ਼ਬਦ ਬੀਬੀ ਦੇ ਸੁਣ ਕੇ ਸਾਰੇ ਸਿੰਘ ਹੱਕੇ – ਬੱਕੇ ਰਹਿ ਗਏ । ਇੱਕ ਸਿੰਘ ਨੇ ਉਤਰ ਦਿੱਤਾ ਕਿ “ ਬੀਬੀ ਜੀ ! ਸਾਨੂੰ ਸਾਡੇ ਜਥੇਦਾਰ ਗੁੱਸੇ ਹੋਣਗੇ । ਅਸੀਂ ਜਾ ਕੇ ਆਪਣੇ ਜਥੇ ਦਾਰ ਸਾਹਿਬ ਨੂੰ ਤੁਹਾਡੇ ਵਿਚਾਰਾਂ ਤੋਂ ਜਾਣੂ ਕਰਾਵਾਂਗੇ । ਜੇ ਉਹ ਕਹਿਣਗੇ ਤਾਂ ਅਸੀਂ ਫਿਰ ਆ ਕੇ ਲੈ ਜਾਵਾਂਗੇ ਤੁਸੀਂ ਅਜੇ ਘਰ ਹੀ ਟਿੱਕੋ । ਬੀਬੀ ਬੋਲੀ “ ਮੈਂ ਦਸ਼ਮੇਸ਼ ਪਿਤਾ ਦੀ ਪੁਤਰੀ ਬਣ ਕੇ ਬੀਬੀ ਸ਼ਰਨ ਕੌਰ ਵਾਂਗ ਸ਼ਹੀਦੀ ਜਾਮ ਪੀਵਾਂਗੀ । ਤੁਸੀਂ ਜਥੇਦਾਰ ਸਾਹਿਬ ਦੀ ਪ੍ਰਵਾਹ ਨਾ ਕਰੋ ਉਨ੍ਹਾਂ ਨੂੰ ਮੈਂ ਆਪੇ ਸਮਝਾ ਲਵਾਂਗੀ । ‘ ਇਹ ਕਹਿ ਕੇ ਆਪ ਨੇ ਵੀ ਆਪਣੇ ਚਚੇਰੇ ਭਰਾ ਹਰਨਾਮ ਦਾਸ ਦੀ ਘੋੜੀ ਤੇ ਕਾਠੀ ਪਾ ਸਿੰਘਾਂ ਦੇ ਨਾਲ ਚਲ ਪਈ । ਬੀਬੀ ਨੇ ਝੱਲ ‘ ਚ ਜਾ ਕੇ ਸਿੰਘਾਂ ਦੇ ਦਸਨ ਅਨੁਸਾਰ ਜਥੇਦਾਰ ਪੰਜਾਬ ਸਿੰਘ ਨੂੰ ਗੁਰੂ ਫਤਹਿ ਬੁਲਾ ਕੇ ਆਪਦੀ ਸਭੈ ਹੱਡ ਬੀਤੀ ਦਸਦਿਆਂ ਕਿਹਾ ਕਿ ਉਹ ਹੁਣ ਘਰ ਨਹੀਂ ਰਹਿ ਸਕਦੀ ਆਪਣੇ ਸਿੰਘ ਭਰਾਵਾਂ ਨਾਲ ਮੋਢਾ ਜੋੜ ਜਰਵਾਣਿਆਂ ਦੇ ਜ਼ੁਲਮ ਖਿਲਾਫ ਜੂਝੇਗੀ । ਉਸ ਨੂੰ ਅੰਮ੍ਰਿਤ ਦੀ ਦਾਤ ਮਿਲ ਜਾਵੇ ਤਾਂ ਅਕਾਲ ਪੁਰਖ ਦਾ ਸ਼ੁਕਰ ਮਨਾਵੇਗੀ । ਕੰਵਲ ਨੈਣੀ ਤੋਂ ਅੰਮ੍ਰਿਤ ਛੱਕ ਕੇ ਰਣਜੀਤ ਕੌਰ ਬਣ ਗਈ ਏਥੇ ਹੀ ਆਪ ਦਾ ਵਿਆਹ ਭਾਈ ਤੇਗਾ ਸਿੰਘ ਜੀ ਨਾਲ ਕਰ ਦਿੱਤਾ । ਰਣਜੀਤ ਕੌਰ ਹੋਰਾਂ ਬੀਬੀਆਂ ਨਾਲ ਸਿੰਘਾਂ ਦੇ ਲੰਗਰ ਦੀ ਸੇਵਾ ਕਰਦੀ ਅੰਮ੍ਰਿਤ ਵੇਲੇ ਉਠ ਇਸ਼ਨਾਨ ਪਾਣੀ ਕਰ ਨਿੱਤਨੇਮ ਕਰ ਹੋਰਾਂ ਬੀਬੀਆਂ ਨਾਲ ਲੰਗਰ ਦੇ ਕੰਮ ਵਿਚ ਜੁਟ ਜਾਂਦੀ । ਭੱਜ – ਭੱਜ ਕੇ ਕੰਮ ਕਰਦੀ ਥੱਕਦੀ ਅਕਦੀ ਨਾਂ । ਇਧਰ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀ ਖਬਰ ਮਿਲੀ ਤੇ ਸਾਰੇ ਸਿੰਘਾਂ ਨੇ ਸੁਚੇਤ ਹੋ ਕੇ ਆਪਣੇ ਘੁਰਨਿਆਂ ਜੰਗਲ ਬੇਲਿਆਂ ਵਿਚ ਜਾ ਲੁੱਕੇ । ਅਬਦਾਲੀ ਲਾਹੌਰ ਲੱਟ ਸਿੱਧਾ ਦਿੱਲੀ ਵਲ ਧਾਵਾ ਕਰ ਦਿੱਤਾ । ਨਾਮਰੂਦੀਨ ਨੂੰ ਜਲੰਧਰ ਦਾ ਇਲਾਕਾ ਦੇ ਗਿਆ ਸੀ । ਸਿੱਖਾਂ ਤੇ ਜ਼ੁਲਮ ਕਰਨ ਲੱਗਾ ਪਿੰਡਾਂ ਵਸਦੇ ਗਰੀਬਾਂ ਤੇ ਕਿਰਤੀਆਂ ਨੂੰ ਫੜ ਫੜ ਕੇ ਮਕਾਉਣ ਲੱਗਾ ਹੁਣ ਸਿੰਘਾਂ ਫਿਰ ਪਹਾੜਾਂ ਤੇ ਝੱਲਾਂ ਵਿਚੋਂ ਨਿਕਲ ਸ਼ਾਹ ਅਬਦਾਲੀ ਨਾਲ ਇਕ ਹੋ ਕੇ ਲੜਨ ਲਈ ਤਿਆਰ ਹੋਏ । ਇਧਰੋ ਝੱਲ ਵਿਚੋਂ ਪੰਜਾਬ ਸਿੰਘ ਵੀ ਇਧਰ ਆਉਣ ਲਈ ਤਿਆਰ ਹੋਇਆ ਤਾਂ ਅਣਖੀਲੀ ਰਣਜੀਤ ਕੌਰ ਨੇ ਜਲਾਲਾਬਾਦ ਦੇ ਸ਼ਮੀਰੇ ਨੂੰ ਸੋਧਨ ਦੀ ਵਿਚਾਰ ਬਣਾਈ ਕਿਉਂਕਿ ਉਸ ਦੇ ਮਾਪਿਆਂ ਤੋਂ ਪਤਾ ਲੱਗਾ ਕਿ ਉਹ ਆਪਣੀ ਜਾਨ ਬਚਾਉਣ ਲਈ ਮਾਫੀ ਮੰਗ ਕੇ ਬਚ ਗਿਆ ਸੀ ਪਰ ਆਪਣੇ ਮਾੜੇ ਕੰਮਾਂ ਤੋਂ ਹੱਟਿਆ ਨਹੀ । ਸ਼ੇਰਨੀ ਨੇ ਕੁਝ ਸਿੰਘਾਂ ਸਮੇਤ ਜਲਾਲਾਬਾਦ ਨੂੰ ਘੇਰਾ ਪਾ ਕੇ ਕਿਲ੍ਹੇ ਨੂੰ ਢਾਹ ਦਿੱਤਾ ਤੇ ਸ਼ਮੀਰੇ ਨੂੰ ਮੌਤ ਦਾ ਡੰਡ ਦਿੱਤਾ । ਹੁਣ ਇਥੋਂ ਸ਼ਮੀਰੇ ਨੂੰ ਸੋਧ ਕੇ ਆਪਣੇ ਜਥੇ ਨਾਲ ਦੁਆਬੇ ਵਲ ਹੋਰ ਜਥਿਆ ਨਾਲ ਜਾ ਰਲੇ । ਆਦਮ ਪੁਰ ਲਾਗੇ ਯੁੱਧ ਹੋਇਆ ਸਿੰਘਾਂ ਨੂੰ ਪਹਾੜਾਂ ਤੋਂ ਉਤਰਦਿਆਂ ਨੂੰ ਰਾਹ ਵਿੱਚ ਘੇਰ ਲਿਆ ਜਾਫਰ ਖਾਂ , ਮਸ਼ਮ ਖਾਂ ਨੇ ਰਾਹ ਰੋਕ ਲਿਆ । ਪੰਜਾਬ ਸਿੰਘ ਦੇ ਜੱਥੇ ਨੇ ਵੈਰੀਆਂ ਦੇ ਕਾਫੀ ਆਹੂ ਲਾਹੇ । ਕਿਰਪਾਨਾਂ ਚਲੀਆਂ ਤੇਗਾ ਸਿੰਘ ਵੀ ਇਸ ਯੁੱਧ ਵਿਚ ਆਪਣੇ ਕਾਫੀ ਕਰਤੱਵ ਵਿਖਾਏ । ਓਧਰ ਰਣਜੀਤ ਕੌਰ ਤੇ ਹੋਰ ਬੀਬੀਆਂ ਜਗਜੀਤ ਕੌਰ ਆਦਿ ਸਿੰਘਾਂ ਦੇ ਫਟੜਾਂ ਦੀ ਮਲਮ ਪੱਟੀ ਕਰਦੀਆਂ ਤੇ ਲੰਗਰ ਪਾਣੀ ਤਿਆਰ ਕਰ ਅੱਗੇ ਪੁਚਾਉਂਦੀਆਂ ਸਾਰੇ ਫਟੜਾਂ ਦੀ ਰਾਤ ਦਿਨੇ ਸੰਭਾਲ ਕਰਦੀਆਂ ਥਕਦੀਆਂ ਨਾ । ਨਾਸਰ ਅਲੀ ਦੀ ਅਲਖ ਮੁੱਕਾ ਦਿੱਤੀ । ਉਸ ਨੂੰ ਗੱਡੇ ਤੇ ਲੱਦ ਕੇ ਲਿਆ ਕਰਤਾਰਪੁਰ ਸਾੜਿਆ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਸਿੰਘਾਂ ਆਪਣੇ ਪਵਿਤਰ ਗੁਰਦੁਆਰਾ ਥੰਮ ਸਾਹਿਬ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਨਗਰ ਵਸਾਉਣ ਵਲੋਂ ਬਣਾਇਆ ਦੇ ਸਾੜਨ ਦਾ ਦੁਸ਼ਟ ਨਾਸਰ ਅਲੀ ਪਾਸੋਂ ਬਦਲਾ ਲੈ ਲਿਆ ਹੈ । ਹੁਣ ਪੰਜਾਬ ਸਿੰਘ ਤੇ ਹੋਰ ਜੱਥੇ ਫਿਰ ਆਪਣੇ ਟਿਕਾਣਿਆਂ ਤੇ ਪੁੱਜ ਗਏ । ਇਹ ਅਜੇ ਆਪਣੇ ਇਲਾਕੇ ਵਿਚ ਪੁੱਜਾ ਹੀ ਸੀ ਕਿ ਇਸ ਨੂੰ ਕਸੂਰ ਦੇ ਪਠਾਨਾਂ ਦੀ ਕੋਝੀਆਂ ਹਰਕਤਾਂ ਬਾਰੇ ਪਤਾ ਲੱਗਿਆ ਇਥੋਂ ਇਸ ਦਾ ਜਥਾ ਸਿੱਧਾ ਕਸੂਰ ਪੁੱਜਾ ਤੇ ਕਸੂਰ ਨੂੰ ਘੇਰਾ ਪਾ ਲਿਆ ਪਠਾਨਾਂ ਨੂੰ ਡੱਟ ਕੇ ਮੁਕਾਬਲਾ ਕੀਤਾ ਤੇਗਾ ਸਿੰਘ ਤੇ ਰਣਜੀਤ ਕੌਰ ਨੇ ਵੀ ਇਸ ਯੁੱਧ ਵਿੱਚ ਕਾਫੀ ਜੌਹਰ ਦਿਖਾਏ । ਰਣਜੀਤ ਕੌਰ ਹੁਣ ਪੰਜਾ ਛੇਆ ਤੁਰਕਾਂ ਦੇ ਘੇਰੇ ਵਿਚ ਆ ਗਈ । ਕਿਉਂਕਿ ਇਹ ਲੜਾਈ ਪਿਛੋਂ ਫਟੜਾਂ ਦੀ ਸੇਵਾ ਸੰਭਾਲ ਕਰ ਰਹੀ ਸੀ । ਸਿੰਘਣੀ ਪੈਦਲ ਸੀ ਆਪਣੀ ਸ੍ਰੀ ਸਾਹਿਬ ਨੂੰ ਮਿਆਨੋ ਕੱਢ ਭੁੱਖੀ ਸ਼ੇਰਨੀ ਬਿਘਆੜਾ ਤੇ ਟੁੱਟ ਪਈ । ਬਿਜਲੀ ਦੀ ਫੁਰਤੀ ਨਾਲ ਦੋਹਾਂ ਦੇ ਤਲਵਾਰਾਂ ਵਾਲੇ ਹੱਥ ਕੱਟ ਦਿੱਤੇ ਉਨੇ ਚਿਰ ਨੂੰ ਦੂਜਿਆਂ ਨੇ ਸ਼ੇਰਨੀ ਤੇ ਇਕੱਠੇ ਹਮਲਾ ਕਰ ਦਿੱਤਾ । ਬਹਾਦਰ ਰਣਜੀਤ ਕੌਰ ਤੁਰਕਾਂ ਨਾਲ ਇਸ ਤਰ੍ਹਾਂ ਜੂਝਦੀ ਸ਼ਹੀਦੀ ਪਾ ਗਈ । ਇਹ ਸੀ ਕਿਰਦਾਰ ਸਾਡੀਆਂ ਪ੍ਰਚੀਨ ਬੀਬੀਆਂ ਦਾ । ਕੀ ਅੱਜ ਕਲ ਦੀਆਂ ਬੀਬੀਆਂ ਆਪਣੇ ਅੰਦਰ ਝਾਤੀ ਮਾਰ ਕੇ ਕਹਿ ਸਕਦੀਆਂ ਹਨ ਕਿ ਅਸੀਂ ਇਨ੍ਹਾਂ ਮਹਾਨ ਬੀਬੀਆਂ ਦੇ ਚਲਾਏ ਰਾਹਾਂ ਤੇ ਚਲਣ ਯੋਗ ਹਾਂ ਕਿ ਨਹੀਂ । ਕਿ ਫੈਸ਼ਨਾ ਤੋਂ ਸਿਵਾ ਸਾਨੂੰ ਹੋਰ ਕੁਝ ਸੁਝਦਾ ਹੀ ਨਹੀਂ ਹੈ ।
ਜੋਰਾਵਰ ਸਿੰਘ ਤਰਸਿੱਕਾ ।

ਬੀਬੀ ਸ਼ਮਸ਼ੇਰ ਕੌਰ ( ਸ਼ਹੀਦ )
ਅਬਦਾਲੀ ਭਾਰਤ ਨੂੰ ਲੁੱਟ ਕੇ ਲੈ ਜਾਂਦਾ ਰਿਹਾ । ਹੁਣ ਸਿੰਘਾਂ ਨੇ ਆਪਣੀਆਂ ਮੱਲਾਂ ਮਲਣੀਆਂ ਸ਼ੁਰੂ ਕਰ ਦਿੱਤੀਆਂ ਸਨ । ਮੁਸਲਮਾਨ ਚੌਧਰੀ ਹਿੰਦੂਆਂ ਨੂੰ ਬੜਾ ਤੰਗ ਕਰਦੇ ਉਨ੍ਹਾਂ ਦੀਆਂ ਬਹੂ ਬੇਟੀਆਂ ਚੁਕ ਲਿਜਾਂਦੇ । ਹਾਂਸੀ ( ਹਰਿਆਣਾ ) ਵਿਚ ਇਕ ਬ੍ਰਾਹਮਣ ਪੁਜਾਰੀ ਦੀਆਂ ਦੋ ਸੁੰਦਰ ਲੜਕੀਆਂ ਹਿਸਾਰ ਦਾ ਚੌਧਰੀ ਇਥੇ ਸ਼ਿਕਾਰ ਖੇਡਣ ਆਇਆ ਚੁਕ ਕੇ ਲੈ ਗਿਆ । ਵਿਚਾਰਾ ਰੋਂਦਾ ਹੋਇਆ ਸਰਦਾਰ ਜੱਸਾ ਸਿੰਘ ਰਾਮਗੜੀਏ ਪਾਸ ਹਾਂਸੀ ਪੁੱਜਾ । ਗਲ ‘ ਚ ਪੱਲਾ ਪਾ ਕੇ ਅਰਜ ਕਰਨ ਲਗਾ ਕਿ “ ਸਰਦਾਰ ਸਾਹਿਬ ! ਹਿਸਾਰ ਦਾ ਚੌਧਰੀ ਏਧਰ ਸ਼ਿਕਾਰ ਖੇਡਣ ਆਇਆ ਤੇ ਮੇਰੀਆਂ ਨੌਜੁਆਨ ਲੜਕੀਆਂ ਚੁੱਕ ਕੇ ਲੈ ਗਿਆ ਹੈ । ਮੈਂ ਬੜੇ ਤਰਲੇ ਕੀਤੇ ਕਿਸੇ ਪਿੰਡ ਵਾਲੇ ਨੇ ਵੀ ਕੋਈ ਸਹਾਇਤਾ ਨਾ ਕੀਤੀ । ਚੌਧਰੀ ਨੇ ਵੀ ਮੇਰੀ ਕੋਈ ਪੁਕਾਰ ਨਾ ਸੁਣੀ ਸਗੋਂ ਕਹਿੰਦਾ ਮੈਂ ਅਜਿਹੀਆਂ ਸੁੰਦਰ ਕੁੜੀਆਂ ਨੂੰ ਕਿਵੇਂ ਛੱਡ ਜਾਵਾਂ । ਇਹੋ ਜਿਹੀਆਂ ਹੋਰ ਦੋ ਮੇਰੇ ਹਵਾਲੇ ਕਰ ਦਿਓ ਤੇ ਇਨ੍ਹਾਂ ਨੂੰ ਛੱਡ ਦੇਂਦਾ ਹਾਂ । ਫਿਰ ਉਚੀ ਧਾਹਾਂ ਮਾਰਦਾ ਕਹਿਣ ਲਗਾ ਕਿ “ ਮੇਰੀਆਂ ਅੱਖਾਂ ਅਗੇ ਅੰਧੇਰਾ ਹੁੰਦਾ ਜਾਂਦਾ ਹੈ । ਮੇਰਾ ਜੀਅ ਕਰਦਾ ਹੈ ਕੁਝ ਖਾ ਕੇ ਮਰ ਜਾਵਾਂ । ਤੁਸੀਂ ਗੁਰੂ ਦੇ ਸਿੱਖ ਹਿੰਦੂਆਂ ਦੀ ਬਹੂ ਬੇਟੀਆਂ ਅਬਦਾਲੀ ਪਾਸੋਂ ਖੋਹ ਕੇ ਉਨ੍ਹਾਂ ਦੇ ਘਰੀਂ ਪਹੁੰਚਾਉਂਦੇ ਰਹੇ ਹੋ ਦਾਸ ਦੀਆਂ ਬੱਚੀਆਂ ਨੂੰ ਵੀ ਆਜ਼ਾਦ ਕਰਾਓ ਤੇ ਉਨ੍ਹਾਂ ਦੀਆਂ ਅਸੀਸਾਂ ਲਓ । ” ਬ੍ਰਾਹਮਣ ਦੀ ਦੁਖ ਭਰੀ ਵਿਥਿਆ ਸੁਣ ਸਰਦਾਰ ਦੇ ਨੇਤਰ ਲਾਲ ਹੋ ਗਏ । ਉਠ ਕੇ ਕਹਿਣ ਲਗਾ ‘ ਸਿੰਘੋ ਪੰਡਤ ਨੇ ਗੁਰੂ ਦਾ ਵਾਸਤਾ ਪਾ ਕੇ ਤਰਲਾ ਲਿਆ ਹੈ ਆਪਾਂ ਉਨਾਂ ਚਿਰ ਲੰਗਰ ਨਹੀਂ ਛਕਣਾ ਜਿੰਨਾਂ ਚਿਰ ਬੀਬੀਆਂ ਆਜ਼ਾਦ ਨਾ ਕਰਾ ਲਈਏ । ਚੋਣਵੇਂ 25 ਕੁ ਸਿੰਘ ਸਵਾਰ ਲੈ ਕੇ ਹਿਸਾਰ ਨੂੰ ਚਲ ਪਿਆ । ਹਿਸਾਰ ਚੌਧਰੀ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਕਿਲੇ ਦੇ ਲੱਕੜ ਦੇ ਦਰਵਾਜ਼ੇ ਤੋੜ ਕੇ ਅੰਦਰ ਜਾ ਵੜੇ ਅਗੇ । ਚੌਧਰੀ ਅਲੀ ਬੈਗ ਸ਼ਰਾਬ ਚ ਗੁਟ ਲੜਕੀਆਂ ਦਾ ਨਾਚ ਵੇਖ ਰਿਹਾ ਸੀ । ਦੋਹਾਂ ਭੈਣਾਂ : ਨੂੰ ਅੰਦਰ ਕੈਦਖਾਨੇ ਵਿਚ ਡੱਕਿਆ ਹੋਇਆ ਸੀ । ਬੇਗ ਦੇ ਸਿਪਾਹੀਆਂ ਨੇ ਅਗੋਂ ਟਾਕਰਾ ਕੀਤਾ , ਦੋ ਤਿੰਨ ਸਿੱਖ ਵੀ ਸ਼ਹੀਦ ਹੋ ਗਏ ਉਧਰੋਂ ਕਾਫੀ ਸਿਪਾਹੀ ਵੀ ਮਾਰੇ ਗਏ । ਅਲੀ ਬੇਗ ਨੂੰ ਜ਼ਖਮੀ ਕਰ ਦਿੱਤਾ । ਅਲੀ ਬੇਗ ਨੂੰ ਪਾਰ ਬੁਲਾ ਦੇਣ ਲਗੇ ਸਨ ਪਰ ਉਸ ਦੀ ਘਰ ਵਾਲੀ ਨੇ ਤਰਲੇ ਕਰਕੇ ਬਚਾ ਲਿਆ । ਦੋਵੇਂ ਭੈਣਾਂ ਤੇ ਦੋ ਹੋਰ ਲੜਕੀਆਂ ਜਿਹੜੀਆਂ ਕੈਦ ਵਿਚ ਸਨ , ਨੂੰ ਆਜ਼ਾਦ ਕਰਾ ਕੇ ਘੋੜਿਆਂ ਤੇ ਬਿਠਾ ਹਾਂਸੀ ਆ ਗਏ । ਉਸ ਦਾ ਕੋਈ ਮਾਲ ਆਦਿ ਨਹੀਂ ਲੁਟਿਆ । ਬੱਚੀਆਂ ਪੰਡਿਤ ਦੇ ਹਵਾਲੇ ਕਰਦਿਆਂ ਸਰਦਾਰ ਨੇ ਕਿਹਾ ਕਿ ਪੰਡਿਤ ਜੀ ! ਆਪਣੀ ਇੱਜ਼ਤ ਘਰ ਲੈ ਜਾਓ ਤੇ ਯੋਗ ਵਰ ਵੇਖ ਕੇ ਇਨ੍ਹਾਂ ਨੂੰ ਵਿਆਹ ਦੇਵੇ । ਜੇ ਕਿਸੇ ਮਾਇਕ ਸਹਾਇਤਾ ਦੀ ਲੋੜ ਹੈ ਤਾਂ ਉਹ ਵੀ ਕਰ ਦੇਂਦੇ ਹਾਂ । ਪੰਡਤ ਸੋਚੀਂ ਪੈ ਗਿਆ ਕਿ ਇਕ ਵਾਰੀ ਤੁਰਕਾਂ ਪਾਸੋਂ ਹੋ ਕੇ ਆਈਆਂ ਲੜਕੀਆਂ ਨਾਲ ਕਿਸੇ ਵਿਆਹ ਨਹੀਂ ਕਰਾਉਣਾ ਹਰ ਇਕ ਨੇ ਇਨ੍ਹਾਂ ਨੂੰ ਘਿਰਣਾ ਕਰਨੀ ਹੈ ਕਰਾਂ ਕੇ ਕੀ ਕਰਾਂ ? ” ਸਰਦਾਰ ਨੇ ਇਸ ਦਾ ਸੋਚਾਂ ਭਰਿਆ ਚਿਹਰਾ ਵੇਖ ਕੇ ਕਿਹਾ “ ਪੰਡਤ ਜੀ ਇਨ੍ਹਾਂ ਵਿਚਾਰੀਆਂ ਦਾ ਕੀ ਦੋਸ਼ ਹੈ । ਇਨ੍ਹਾਂ ਨੂੰ ਘਰ ਲੈ ਜਾਓ । ਸਾਰੇ ਇਨ੍ਹਾਂ ਤੇ ਤਰਸ ਕਰਨਗੇ । ਬਾਹਮਣ ਨਾ ਚਾਹੁੰਦਾ ਹੋਇਆ ਵੀ ਘਰ ਲੈ ਗਿਆ । ਅਗਲੇ ਦਿਨ ਫਿਰ ਵਿਚਾਰਾ ਦੋਹਾਂ ਬੱਚੀਆਂ ਨੂੰ ਨਾਲ ਲੈ ਕੇ ਸਰਦਾਰ ਪਾਸ ਆ ਕੇ ਰੋਂਦਿਆਂ ਫਰਿਆਦ ਕੀਤੀ , ਕਹਿਣ ਲਗਾ “ ਸਰਦਾਰ ਸਾਹਿਬ ਸਾਰੇ ਨਗਰ ਨਿਵਾਸੀਆਂ ਨੇ ਮੇਰੇ ਨਾਲ ਬੋਲਣਾ ਚਾਲਣਾ ਬੰਦ ਕਰ ਦਿੱਤਾ ਹੈ ਤੇ ਸਗੋਂ ਕਹਿੰਦੇ ਹਨ ਕਿ “ ਇਨ੍ਹਾਂ ਨੂੰ ਅਲੀ ਬੇਗ ਪਾਸ ਹੀ ਰਹਿਣ ਦੇਣਾ ਸੀ ਇਨ੍ਹਾਂ ਨੂੰ ਉਸ ਪਾਸ ਛੱਡ ਕੇ ਆ , ਨਹੀਂ ਤਾਂ ਉਸ ਨੇ ਆ ਕੇ ਸਾਡੇ ਪਿੰਡ ਘਾਣ ਬੱਚਾ ਕਰ ਦੇਣਾ ਹੈ । ਸਗੋਂ ਹੋਰ ਕੁੜੀਆਂ ਨੂੰ ਚੁੱਕ ਕੇ ਲੈ ਜਾਵੇਗਾ । ਆਪਣੇ ਪਿੰਡ ਦੀ ਤਰਸ ਭਰੀ ਹਾਲਤ ਵੇਖ ਕੇ ਵੱਡੀ ਭੈਣ ਸ਼ਾਮੋ ਕਹਿਣ ਲਗੀ “ ਬਾਪੂ ਜੀ ਮੈਂ ਕਦੀ ਵੀ ਅਜਿਹੇ ਪਿੰਡ ਵਾਪਸ ਨਹੀਂ ਜਾਵਾਂਗੀ ਜਿਥੇ ਕਿਸੇ ਨੂੰ ਕੋਈ ਅਣਖ ਤੇ ਹਮਦਰਦੀ ਨਹੀਂ ਹੈ । ਤੂੰ ਜਦੋਂ ਦਾ ਪਿੰਡ ਗਿਆ ਰੋਂਦਿਆਂ ਸਾਰੇ ਪਿੰਡ ਵਾਲਿਆਂ ‘ ਚ ਤਰਲੇ ਮਾਰੇ ਕਿਸੇ ਦਾ ਦਿਲ ਨਹੀਂ ਪਿਘਲਿਆ , ਮੈਂ ਉਨ੍ਹਾਂ ਬੁਜ਼ਦਿਲ ਤੇ ਕਾਇਰਾਂ ‘ ਚੋਂ ਕਿਸੇ ਨਾਲ ਵੀ ਵਿਆਹ ਨਹੀਂ ਕਰਾਂਗੀ । ਸਰਦਾਰ ਜੀ ਕਿਰਪਾ ਕਰਨ ਸਾਨੂੰ ਆਪਣੇ ਪਾਸ ਸ਼ਰਨ ਦੇਣ ਅਸੀਂ ਸਿੱਖਾਂ ਦੇ ਜੂਠੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਲਵਾਂਗੀਆਂ । ਇਹ ਗਲ ਸੁਣ ਕੇ ਸਰਦਾਰ ਕਹਿਣ ਲਗਾ “ ਪੰਡਤ ਜੀ ! ਤੁਸੀਂ ਕੋਈ ਫਿਕਰ ਨਾ ਕਰੋ ਅੱਜ ਤੋਂ ਇਹ ਮੇਰੀਆਂ ਬੱਚੀਆਂ ਹਨ , ਯੋਗ ਵਰ ਲਭ ਕੇ ਇਨ੍ਹਾਂ ਦਾ ਵਿਆਹ ਕਰਾਂਗਾ । ਏਥੇ ਲੰਗਰ ‘ ਚ ਸੇਵਾ ਕਰਨਗੀਆਂ । ਸਿੱਖਾਂ ਵਿਚ ਕਿਸੇ ਪਰਿਵਾਰ ਵਾਲੇ ਘਰ ‘ ਚ ਰਹਿਣਗੀਆਂ । ਤੁਸੀਂ ਆਪਣੇ ਪਿੰਡ ਜਾ ਸਕਦੇ ਹੋ ਜਾਂ ਫਿਰ ਕਦੇ ਅਲੀ ਬੇਗ ਜਾਂ ਹੋਰ ਕਿਸੇ ਤੁਰਕ ਨੇ ਤੁਹਾਨੂੰ ਸਤਾਇਆ ਤਾਂ ਤੁਸਾਂ ਆ ਕੇ ਦਸਣਾ ਹੈ । ‘ ‘ ਦੋਵੇਂ ਭੈਣਾਂ ਨੇ ਨਵੇਂ ਮਾਹੌਲ ਵਿਚ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ । ਇਨ੍ਹਾਂ ਬਾਣੀ ਤੇ ਬਾਣਾ ਅਪਣਾ ਲਿਆ । ਜਪੁ ਜੀ ਸਾਹਿਬ ਸੁਣ ਕੇ ਕੰਠ ਕਰਨ ਲਗੀਆਂ । ਗੁਰਮੁਖੀ ਪੜ੍ਹਣੀ ਲਿਖਣੀ ਵੀ ਸਿਖ ਲਈ । ਕੁਝ ਚਿਰ ਬਾਅਦ ਦੋਵਾਂ ਨੇ ਅੰਮ੍ਰਿਤ ਛੱਕ ਲਿਆ ਤੇ ਸਿੰਘਣੀਆਂ ਸਜ ਗਈਆਂ । ਸ਼ਾਮੋ ਸ਼ਮਸ਼ੇਰ ਕੌਰ ਤੇ ਰਾਮੋ ਰਾਮ ਕੌਰ ਬਣ ਗਈਆਂ । ਸ਼ਮਸ਼ੇਰ ਕੌਰ ਦੂਜੀ ਭੈਣ ਨਾਲੋਂ ਚੁਸਤ ਤੇ ਹੁਸ਼ਿਆਰ ਦਲੇਰ ਸੀ । ਦੋਹਾਂ ਦੀ ਸਲਾਹ ਨਾਲ ਯੋਗ ਸਿੱਖਾਂ ਨਾਲ ਸ਼ਾਦੀ ਕਰ ਦਿੱਤੀ ਗਈ । ਜਿਸ ਦੀ ਲਾਠੀ ਉਸ ਦੀ ਭੈਸ ਦਾ ਰਿਵਾਜ ਸੀ । ਤੁਰਕਾਂ ਦਾ ਸੂਰਜ ਡੁੱਬ ਰਿਹਾ ਸੀ , ਸਿੱਖਾਂ ਦਾ ਸੂਰਜ ਚੜ੍ਹ ਰਿਹਾ ਸੀ । ਸਿੱਖ ਬਾਰਾਂ ਮਿਸਾਲਾਂ ਵਿਚ ਵੰਡੇ ਹੋਏ ਸਨ । ਰਾਮਗੜੀਆ ਸਰਦਾਰ ਬਟਾਲੇ ਦੇ ਲਾਗਲੇ ਇਲਾਕੇ ਦਾ ਮੁਖੀ ਸੀ । ਪਰ ਆਹਲੂਵਾਲੀਆ ਤੇ ਸ਼ੁਕਰਚਕੀਏ ਦਾ ਧਕਿਆ ਧਕਾਇਆ ਇਥੇ ਮੱਲਾਂ ਮਾਰੀ ਬੈਠਾ ਸੀ । 1778 ਵਿਚ ਏਥੇ ਕਾਫੀ ਇਲਾਕੇ ਦਾ ਮਾਲਕ ਬਣ ਗਿਆ ਸੀ । ਬੜਾ ਅਮਨ ਅਮਾਨ ਕਾਇਮ ਕੀਤਾ 1785 ਵਿਚ ਕਨ੍ਹਈਆ ਤੇ ਸ਼ੁਕਰਚੱਕ ਦੀ ਮਿਸਲ ਵਿਚ ਝਗੜਾ ਹੋ ਗਿਆ । ਸ਼ੁਕਰਚੱਕ ਦੇ ਮਹਾਂ ਸਿੰਘ ਨੇ ਰਾਮਗੜ੍ਹੀਏ ਸਰਦਾਰ ਨੂੰ ਕੇਂਦਰੀ ਪੰਜਾਬ ‘ ਚ ਆਉਣ ਦਾ ਸੱਦਾ ਭੇਜਿਆ ਕਿ ਜੇ ਉਹ ਕਨਈਆ ਮਿਸਲ ਨੂੰ ਹਰਾਉਣ ਵਿਚ ਉਸ ਦੀ ਸਹਾਇਤਾ ਕਰੇ ਤਾਂ ਉਸ ਦਾ ਪੁਰਾਣਾ ਬਟਾਲੇ ਦਾ ਇਲਾਕਾ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ । ਰਾਮਗੜੀਏ ਸਰਦਾਰ ਨੂੰ ਆਪਦਾ ਖੁਸਾ ਹੋਇਆ ਇਲਾਕਾ ਮਿਲਣ ਦੀ ਆਸ ਬੱਝੀ । ਉਧਰ ਬੀਬੀ ਸ਼ਮਸ਼ੇਰ ਕੌਰ ਤੇ ਉਸ ਦੇ ਪਤੀ ਨੇ ਆਪਣੇ ਸਰਦਾਰ ਦੇ ਨਾਲ ਜਾਣ ਦੀ ਆਗਿਆ ਮੰਗੀ ਕਿ ਦੋਵੇਂ ਜੀਅ ਉਸ ਦੀ ਸਹਾਇਤਾ ਕਰ ਸਕਣ । ਪਰ ਸਰਦਾਰ ਇਨ੍ਹਾਂ ਨੂੰ ਹਾਂਸੀ ਹੀ ਹਾਜ਼ਰ ਰਹਿਣ ਲਈ ਕਹਿੰਦਾ , ਪਰ ਇਹ ਜ਼ੋਰ ਪਾ ਕੇ ਨਾਲ ਚਲ ਹੀ ਪਏ । ਸਰਦਾਰ ਵੀ ਮੰਨ ਗਿਆ । ਬਟਾਲੇ ਪੁੱਜ ਕੇ ਘਮਸਾਨ ਦਾ ਯੁੱਧ ਹੋਇਆ । ਬੀਬੀ ਸ਼ਮਸ਼ੇਰ ਕੌਰ ਨੇ ਬੜੀ ਦਲੇਰੀ ਨਾਲ ਸਿੰਘਾਂ ਵਾਲਾ ਬਾਣਾ ਪਾ ਕੇ ਬੜੇ ਜੌਹਰ ਦਿਖਾਏ । ਸ਼ੁਕਰਚੱਕੀਏ ਦੀ ਜਿੱਤ ਹੋਈ । ਰਾਮਗੜੀਏ ਸਰਦਾਰ ਨੂੰ ਆਪਣਾ ਖੁਸਾ ਇਲਾਕਾ ਵਾਪਸ ਮਿਲ ਗਿਆ । ਸਰਦਾਰ ਨੇ ਇਸ ਦੀ ਬਹਾਦਰੀ ਤੇ ਖੁਸ਼ ਹੋ ਕੇ ਸ਼ਮਸ਼ੇਰ ਕੌਰ ਨੂੰ ਹਾਂਸੀ ਦੇ ਪੰਜ ਛੇ ਪਿੰਡਾਂ ਦੀ ਜਾਗੀਰ ਦੇ ਕੇ ਵਾਪਸ ਹਾਸੀ ਭੇਜ ਦਿੱਤਾ । ਸ਼ਮਸ਼ੇਰ ਕੌਰ ਸਰਦਾਰ ਦਾ ਧੰਨਵਾਦ ਕਰਦੀ ਉਸ ਪਾਸੋਂ ਅਸ਼ੀਰਵਾਦ ਲੈਂਦੀ ਆਪਣੇ ਪਤੀ ਦੇ ਕੁਝ ਸਿਪਾਹੀਆਂ ਸਮੇਤ ਹਾਂਸੀ ਵਲ ਚਲ ਪਈ । ਕਿਸੇ ਨੂੰ ਨਹੀਂ ਪਤਾ ਕਿ ਸ਼ਮਸ਼ੇਰ ਇਸਤਰੀ ਹੈ । ਨਿਹੰਗਾਂ ਵਾਲਾ ਬਾਣਾ ਪਹਿਣਦੀ , ਇਲਾਕੇ ਵਿਚ ਬੜੀ ਹਰਮਨ ਪਿਆਰੀ ਹੋ ਗਈ । ਇਲਾਕੇ ਦੇ ਡਾਕੂਆਂ ਤੇ ਲੁਟੇਰਿਆਂ ਨੂੰ ਨੱਥ ਪਾਈ , ਅਮਨ ਅਮਾਨ ਸਥਾਪਤ ਕੀਤਾ । ਗਰੀਬਾਂ ਤੇ ਲੋੜਵੰਦਾਂ ਦੀ ਹਰ ਪ੍ਰਕਾਰ ਸਹਾਇਤਾ ਕਰਨੀ । ਮਾਸੂਮ ਹਿੰਦੂ ਬੱਚੀਆਂ ਨੂੰ ਤੁਰਕ ਚੁੱਕ ਕੇ ਲੈ ਜਾਏ ਤਾਂ ਵਾਪਸ ਉਨ੍ਹਾਂ ਦੇ ਘਰੀਂ ਪਚਾਉਂਦੀ ਤੇ ਚੁਕਣ ਵਾਲਿਆਂ ਨੂੰ ਦੰਡ ਦੇਂਦੀ । ਜਿਵੇਂ ਅਕਾਲ ਪੁਰਖ ਨੇ ਗਰੀਬਾਂ ਦੀ ਰੱਖਿਆ ਤੇ ਸਹਾਇਤਾ ਲਈ ਇਸ ਦੇਵੀ ਨੂੰ ਆਪ ਭੇਜਿਆ ਹੁੰਦਾ ਹੈ । ਇਸ ਇਲਾਕੇ ਇਕ ਪਿੰਡ ਦੇ ਚੌਧਰੀ ਮੁਹੰਮਦ ਅਲੀ ਨੇ ਆਪਣੇ ਇਕ ਕਰਮਚਾਰੀ ਹੈਦਰ ਦੀ ਲੜਕੀ ਰਜ਼ੀਆ ਨਾਲ ਜਬਰੀ ਨਿਕਾਹ ਕਰਨ ਦੀ ਵਿਚਾਰ ਬਣਾਈ ਹਾਲਾਂ ਕਿ ਉਸ ਦੀਆਂ ਪਹਿਲਾਂ ਕਈ ਸ਼ਾਦੀਆਂ ਅਤੇ ਬੱਚੇ ਸਨ । ਰਜ਼ੀਆ ਤੇ ਉਸ ਦੇ ਮਾਪੇ ਇਹ ਸ਼ਾਦੀ ਕਰਨਾ ਨਹੀਂ ਸਨ ਚਾਹੁੰਦੇ । ਅਗਲੇ ਦਿਨ ਰਜ਼ੀਆ ਦੀ ਮਾਂ ਇਸ ਪਿੰਡ ਕੌਟਲੀ ਅਲੀ ਖਾਂ ਨੂੰ ਅੱਧੀ ਰਾਤ ਛੱਡ ਕੇ ਕਿਸੇ ਹੋਰ ਪਿੰਡ ਚਲੀ ਗਈ । ਅਗਲੇ ਦਿਨ ਰਜ਼ੀਆ ਦੇ ਗਾਇਬ ਹੋਣ ਤੇ ਹੈਦਰ ਅਲੀ ਨੂੰ ਗ੍ਰਿਫਤਾਰ ਕਰਕੇ ਕੈਦ ‘ ਚ ਸੁੱਟ ਦਿੱਤਾ । ਹੁਕਮ ਕੀਤਾ ਕਿ ਜਿਨ੍ਹਾਂ ਚਿਰ ਆਪਣੀ ਲੜਕੀ ਮੇਰੇ ਨਾਲ ਨਹੀਂ ਵਿਹਾਵੇਂਗਾ , ਤੂੰ ਕੈਦ ਵਿਚ ਹੀ ਰਹੇਂਗਾ । ਉਸ ਨੂੰ ਮੰਗਵਾ ਦੇ ਤੇ ਆਪਣਾ ਖਹਿੜਾ ਛੁਡਾ । ਵਿਚਾਰੇ ਨੇ ਹੱਥ ਜੋੜ ਕੇ ਕਿਹਾ ‘ ਹਜ਼ੂਰੀ ਤੁਸੀਂ ਪਹਿਲਾ ਕਿੰਨੀਆਂ ਸ਼ਾਦੀਆਂ ਕੀਤੀਆਂ ਹੋਈਆਂ ਹਨ । ਤੁਹਾਡੀ ਧੀਆਂ ਦੀ ਹਾਨਣ ਹੈ । ਰਜ਼ੀਆ ਆਪਣੀ ਜੁਆਨ ਧੀ , ਤੁਹਾਡੇ ਹਵਾਲੇ ਕਰਕੇ ਉਸ ਦੀ ਜ਼ਿੰਦਗੀ ਖਰਾਬ ਕਰਨੀ ਹੈ । ਮੈਨੂੰ ਤਾਂ ਕੋਈ ਪਤਾ ਨਹੀਂ ਕਿ ਮਾਵਾਂ ਧੀਆਂ ਕਿਥੇ ਗਈਆਂ ਹਨ । ‘ ‘ ਚੌਧਰੀ ਨੇ ਹਰਕਾਰੇ ਭੇਜ ਰਜ਼ੀਆ ਨੂੰ ਫੜ ਲਿਆਂਦਾ । ਰਾਹ ਵਿਚ ਪਿਆਸ ਲਗੀ ਤਾਂ ਸਿਪਾਹੀਆਂ ਨੂੰ ਤਰਲਾ ਮਾਰ ਕੇ ਰਾਹ ਵਿਚ ਹਦਵਾਨਿਆ ਦੇ ਖੇਤ ‘ ਚ ਹਦਵਾਨਾ ਖਾਣ ਲਈ ਕਿਹਾ । ਉਹ ਵੀ ਹਦਵਾਨਾ ਖਾਣ ਲਗੀ ਤੇ ਸਿਪਾਹੀਆਂ ਨੇ ਵੀ ਹਦਵਾਨੇ ਖਾਣੇ ਸ਼ੁਰੂ ਕਰ ਦਿੱਤੇ । ਰੱਬ ਦਾ ਭਾਣਾ ਇਧਰ 20 ਕੁ ਸਿੱਖਾਂ ਦਾ ਜਥਾ ਆ ਨਿਕਲਿਆ । ਬੀਬੀ ਸ਼ਮਸ਼ੇਰ ਕੌਰ ਜਥੇ ਦੀ ਮੁਖੀ ਨੇ ਇਨ੍ਹਾਂ ਨੂੰ ਇਸ ਬੀਬੀ ਬਾਰੇ ਪੁੱਛਿਆ ਤਾਂ ਸਿਪਾਹੀਆਂ ਨੇ ਟਾਲ ਮਟੋਲ ਕਰਨੀ ਚਾਹੀ ਤਾਂ ਰਜ਼ੀਆ ਨੇ ਨਿਝੱਕ ਸਾਰੀ ਵਿਥਿਆ ਦੱਸ ਦਿੱਤੀ । ਰਜ਼ੀਆ ਦੀ ਦੁੱਖ ਭਰੀ ਕਹਾਣੀ ਸੁਣ ਕੇ ਸਿਪਾਹੀਆਂ ਨੂੰ ਦਬਕਦਿਆਂ ਕਿਹਾ ਕਿ “ ਕੋਟਲੀ ਅਲੀ ਖਾਂ ਪਿੰਡ ਦੇ ਮੁਖੀ ਨੂੰ ਮੇਰੇ ਵਲੋਂ ਕਹਿ ਦਿਓ ਕਿ ਇਸ ਦੇ ਪਿਤਾ ਨੂੰ ਆਜ਼ਾਦ ਕਰ ਦੇਵੇ ਨਹੀਂ ਤਾਂ ਉਸ ਦਾ ਸਾਰਾ ਪਰਿਵਾਰ ਸਾੜ ਦਿੱਤਾ ਜਾਵੇਗਾ । ਤੁਰਨ ਲਗਿਆਂ ਉਨ੍ਹਾਂ ਸਿਪਾਹੀਆਂ ਦੇ ਹਥਿਆਰ ਤੇ ਘੋੜੇ ਵੀ ਖੋਹ ਲਏ । ਮਾਂ ਧੀ ਨੂੰ ਘੋੜੇ ਤੇ ਬਿਠਾਲ ਹਾਂਸੀ ਵੱਲ ਲੈ ਆਂਦਾ । ਜਦੋਂ ਘਰ ਆ ਕੇ ਸ਼ੇਰਨੀ ਨੇ ਕਪੜੇ ਬਦਲੇ ਤਾਂ ਮਾਂ ਹੀ ਹੈਰਾਨ ਰਹਿ ਗਈਆਂ ਕਿ ਇਕ ਔਰਤ ਨੇ ਇਨ੍ਹਾਂ ਨੂੰ ਛੁਡਾਇਆ ਹੈ । ਜਦੋਂ ਚੌਧਰੀ ਨੇ ਰਜ਼ੀਆ ਦੇ ਬਾਪ ਨੂੰ ਨਾ ਛਡਿਆ ਤੇ ਇਕ ਰਾਤ ਬਹਾਦਰ ਸ਼ੇਰਨੀ ਨੇ ਆਪਣੇ ਕੁਝ ਸਿਪਾਹੀ ਸਮੇਤ ਉਸ ਦੇ ਪਿੰਡ ਪੁੱਜ ਇਕ ਰੁਖ ਰਾਹੀਂ ਉਸ ਦੇ ਪੱਕੇ ਘਰ ਵਿਚ ਉਤਰ ਜੈਕਾਰਾ ਛੱਡ ਹਮਲਾ ਕਰ ਦਿੱਤਾ । ਸ਼ਰਾਬ ਵਿਚ ਗੁਟ ਚੌਧਰੀ ਅੰਦਰ ਨਾਚ ਵੇਖ ਰਿਹਾ ਸੀ । ਹੱਥਾਂ ਪੈਰਾਂ ਦੀ ਪੈ ਟਾਕਰਾ ਕੀਤਾ । ਅਲੀ ਨੇ ਆਪਣੀ ਤਲਵਾਰ ਮਿਆਨੋਂ ਕੱਢੀ ਹੀ ਸੀ ਕਿ ਸ਼ੇਰਨੀ ਨੇ ਝਪਟ ਮਾਰ ਕੇ ਉਸ ਦੀ ਤਲਵਾਰ ਦੇ ਦੋ ਟੋਟੇ ਕਰ ਦਿੱਤੇ । ਰਜ਼ੀਆ ਦੇ ਪਿਤਾ ਨੂੰ ਕੈਦ ‘ ਚੋਂ ਛੁਡਾ ਲਿਆ । ਚੌਧਰੀ ਅਲੀ ਨੇ ਅਗੇ ਤੋਂ ਅਜਿਹਾ ਕੁਕਰਮ ਕਰਨ ਤੋਂ ਮਾਫੀ ਮੰਗ ਕੇ ਆਪਣੀ ਜਾਨ ਬਚਾਈ । ਅਲੀ ਕੋਲੋਂ ਇਹ ਬੇਇਜ਼ਤੀ ਸਹਾਰੀ ਨਾ ਗਈ । ਸਾਰੇ ਮੁਸਲਮਾਨ ਮੁਖੀਆਂ ਦਾ ਇਕੱਠ ਕਰਕੇ ਉਨ੍ਹਾਂ ਚੁੱਕਦਿਆਂ ਕਿਹਾ ਕਿ ਆਪਣੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਇਸਤਰੀ ਸਾਡੇ ਉਪਰ ਰਾਜ ਕਰੇ। ਉਸ ਪਾਸ ਬੜਾ ਖਜਾਨਾ ਹੈ ਆਪਾਂ ਇਕੱਠੇ ਹੋ ਕੇ ਉਸ ਤੇ ਹਮਲਾ ਕਰ ਉਸ ਨੂੰ ਫੜ ਕੇ ਖਜ਼ਾਨਾ ਖੋਹ ਲਈਏ । ਜਹਾਦ ਦਾ ਨਾਅਰਾ ਲਾ ਕੇ 3000 ਤੁਰਕ ਇਕੱਠੇ ਕਰ ਲਏ । ਸ਼ੇਰਨੀ ਦੇ ਕੰਨੀ ਭਿਣਕ ਪੈ ਗਈ । ਕਿਲ੍ਹਾ ਛੱਡ ਦੋ ਕੁ ਸੌ ਸਿੱਖਾਂ ਨਾਲ ਬਾਹਰ ਆ ਡਟੀ । ਘਮਸਾਨ ਦਾ ਯੁੱਧ ਹੋਇਆ ਸਿੱਖਾਂ ਨੇ ਤੁਰਕਾਂ ਦੇ ਆਹੂ ਲਾ ਲਾ ਧਰਤੀ ਤੇ ਲਾਲ ਚਾਦਰ ਵਿਛਾ ਦਿੱਤੀ । ਅਲੀ ਨੇ ਸ਼ੇਰਨੀ ਨੂੰ ਵੰਗਾਰਿਆ ਕਿਹਾ ਕਿ “ ਜੇ ਹਿੰਮਤ ਹੈ ਮੇਰੇ ਨਾਲ ਦੋ ਹੱਥ ਕਰ । ‘ ‘ ਸ਼ੇਰਨੀ ਨੂੰ ਇਹ ਗੱਲ ਅੱਗ ਵਾਂਗ ਲਗ ਗਈ । ਜੈਕਾਰਾ ਛੱਡ ਕੇ ਘੋੜਾ ਭਜਾ ਅਲੀ ਦੇ ਸਾਹਮਣੇ ਆ ਡਟੀ । ਕਹਿਣ ਲਗੀ , “ ਸਿੱਖੀ ਪ੍ਰੰਪਰਾ ਹੈ ਇਹ ਪਹਿਲਾ ਵਾਰ ਨਹੀਂ ਕਰਦੇ ਤੂੰ ਪਹਿਲਾਂ ਵਾਰ ਕਰ । ” ਮੂਜੀ ਅਲੀ ਨੇ ਪੂਰੇ ਬੱਲ ਨਾਲ ਤਲਵਾਰ ਦਾ ਵਾਰ ਕੀਤਾ । ਸ਼ੇਰਨੀ ਨੇ ਫੁਰਤੀ ਨਾਲ ਢਾਲ ਤੇ ਵਾਰ ਝੱਲ ਕੇ ਏਡੀ ਜ਼ੋਰ ਦੀ ਕਿਰਪਾਨ ਦਾ ਵਾਰ ਕੀਤਾ ਕਿ ਧੌਣ ਤੋਂ ਲੱਥ ਕੇ ਸਿਰ ਭੁੰਝੇ ਡਿੱਗ ਪਿਆ । ਇਸ ਦੇ ਮਰਦਿਆਂ ਹੀ ਸਾਰੇ ਤੁਰਕ ਮੈਦਾਨ ਛੱਡ ਕੇ ਹਰਨ ਹੋ ਗਏ । ਸ਼ਮਸ਼ੇਰ ਕੌਰ ਦਾ ਪਤੀ ਵੀ ਸ਼ਹੀਦ ਹੋ ਗਿਆ ਤੇ ਆਪ ਵੀ ਜਖਮੀ ਹੋ ਗਈ ਪਰ ਹੌਸਲਾ ਨਹੀਂ ਛਡਿਆ । ਏਧਰ ਮਰਹਟਿਆਂ ਨੇ ਦਿੱਲੀ ਨੂੰ ਜਿੱਤ ਕੇ ਸੁਨੇਹਾ ਭੇਜਿਆ ਕਿ “ ਅਸੀਂ ਰਾਹ ‘ ਚ ਸਾਰੇ ਰਾਜਿਆਂ ਨੂੰ ਹਰਾ ਆਏ ਹਾਂ , ਕਈ ਹਜ਼ਾਰ ਲਸ਼ਕਰ ਸਮੇਤ ਤੇਰੇ ਵਲ ਆ ਰਹੇ ਹਾਂ ਤੂੰ ਕਿਲ੍ਹਾ ਛਡ ਕੇ ਏਥੋਂ ਪੰਜਾਬ ਚਲੀ ਜਾ । ਸ਼ੇਰਨੀ ਪਾਸ ਕੇਵਲ ਇਕ ਹਜ਼ਾਰ ਸਿੱਖ ਸਨ ਇਨ੍ਹਾਂ ਵਿਚ ਅਜਿਹੀ ਰੂਹ ਫੂਕੀ ਕਿ ਸਾਰੇ ਲੜਨ ਮਰਨ ਲਈ ਤਿਆਰ ਸਨ । ਮਰਹਟਿਆਂ ਨੇ ਬੜੇ ਜ਼ੋਰ ਦਾ ਧਾਵਾ ਬੋਲਿਆ । ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ । ਸ਼ੇਰਨੀ ਘੋੜੇ ਤੇ ਸਵਾਰ ਸਿੱਖਾਂ ਨੂੰ ਹੌਸਲਾ ਦੇਂਦੀ ਫਿਰਦੀ , ਨਾਲ ਵੈਰੀਆਂ ਦੇ ਆਹੂ ਲਾਹੀ ਜਾਂਦੀ । ਬੱਤੀ ਘਾਓ ਲਗ ਚੁਕੇ ਸਨ । ਵੈਰੀ ਦੀ ਵੰਗਾਰ ਨੂੰ ਕਬੂਲਦੀ , ਈਨ ਨ ਮੰਨਦੀ ਸ਼ੇਰਨੀ ਸਿੱਖੀ ਪ੍ਰੰਪਰਾ ਨੂੰ ਚਾਰ ਚੰਨ ਲਾਉਂਦੀ ਸ਼ਹੀਦ ਹੋ ਗਈ । ਇਸ ਇਲਾਕੇ ਵਿਚ ਅੱਜ ਤੱਕ ਲੋਕੀਂ ਇਸ ਦੀ ਬਹਾਦਰੀ ਦੀਆਂ ਵਾਰਾਂ ਗਾਉਂਦੇ ਹਨ ।
ਜੋਰਾਵਰ ਸਿੰਘ ਤਰਸਿੱਕਾ

ਕਸ਼ਮੀਰ ਦੇ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋਇਆ ਹੈ,ਅਤਿਅੰਤ ਮੁਫ਼ਲਿਸ,ਬੜਾ ਗਰੀਬ।ਧੰਨ ਗੁਰੂ ਰਾਮਦਾਸ ਜੀ ਜਿਵੇਂ ਘੁੰਗਣੀਆਂ ਵੇਚਦੇ ਸਨ,ਇਹ ਵੀ ਕਾਬਲੀ ਛੋਲੇ,ਚਿੱਟੇ ਚਣੇ ਆਦਿ ਦਾ ਖੌੰਚਾ ਲਾਉਂਦਾ ਸੀ।ਘਰ ਵਾਲੀ ਰੋਜ਼ ਸਵੇਰੇ ਬਣਾ ਦੇਂਦੀ ਸੀ।ਉਹ ਬਾਜ਼ਾਰ ਵਿਚ ਬੈਠ ਜਾਂਦਾ ਸੀ ਅਤੇ ਚਣੇ ਵੇਚ ਕੇ ਆਪਣੀ ਉਪਜੀਵਕਾ ਚਲਾਉਂਦਾ ਸੀ।
ਇਕ ਦਿਨ ਦੀ ਗੱਲ ਹੈ ਕਿ ਇਕ ਮਨੁੱਖ ਖੋਟੇ ਸਿੱਕੇ ਲੈ ਕੇ ਪੰਜ ਸੱਤ ਦੁਕਾਨਾਂ ਤੇ ਗਿਆ ਪਰ ਕਿਸੇ ਨੇ ਵੀ ਉਹ ਖੋਟੇ ਸਿੱਕੇ ਨਾ ਲਏ।ਅੱਗੇ ਬੈਠਾ ਸੀ ਅਤਾਰ ਛੋਲਿਆਂ ਦਾ ਖੌੰਚਾ ਲਾ ਕੇ।ਭਾਵੇਂ ਉਸ ਨੇ ਛੋਲੇ ਖਾਣੇ ਤਾਂ ਨਹੀਂ ਸਨ ਪਰ ਉਸ ਨੇ ਸੋਚਿਆ ਸ਼ਾਇਦ ਖੋਟੇ ਸਿੱਕੇ ਇੱਥੇ ਚੱਲ ਜਾਣ।ਉਸ ਨੇ ਦੋ ਸਿੱਕੇ ਦਿੱਤੇ ਤੇ ਆਖਿਆ,”ਛੋਲੇ ਦੇ ਦੇ।”ਉਸ ਖੌਂਚੇ ਵਾਲੇ ਨੇ ਉਹ ਸਿੱਕੇ ਰੱਖ ਲਏ ਤੇ ਛੋਲੇ ਦੇ ਦਿੱਤੇ।ਜਿੰਨੇ ਵੀ ਖੋਟੇ ਸਿੱਕੇ ਸਨ,ਉਸ ਨੇ ਦੋ ਤਿੰਨ ਦਿਨ ਇਸ ਫ਼ਕੀਰ ਕੋਲ ਚਲਾਏ।ਪੈਸੇ ਖੋਟੇ ਦੇ ਕੇ ਜਾਵੇ ਤੇ ਸੌਦਾ ਖਰਾ ਲੈ ਕੇ ਜਾਵੇ।ਜਦਕਿ ਦੁਨੀਆਂ ਵਿਚ ਇਸ ਤਰ੍ਹਾਂ ਹੁੰਦਾ ਹੈ ਕਿ ਲੋਕ ਪੈਸੇ ਸਹੀ ਲੈ ਲੈਂਦੇ ਨੇ ਪਰ ਸੌਦਾ ਖੋਟਾ ਦੇ ਦੇੰਦੇ ਨੇ।ਉਸ ਨੇ ਖੋਟੇ ਸਿੱਕੇ ਲਏ ਪਰ ਸੌਦਾ ਖਰਾ ਦੇ ਦਿੱਤਾ।ਫਿਰ ਉਸ ਬੰਦੇ ਦੇ ਰਾਹੀਂ ਇਹ ਗੱਲ ਮਸ਼ਹੂਰ ਹੋ ਗਈ ਕਿ ਇਹ ਖੋਟੇ ਸਿੱਕੇ ਵੀ ਲੈ ਲੈਂਦਾ ਹੈ।ਹੁਣ ਜਿਨ੍ਹਾਂ ਕੋਲ ਸਨ,ਉਹ ਸਾਰੇ ਉੱਥੇ ਹੀ ਚਲਾਉਣ ਅਤੇ ਉਹ ਨਾਂਹ ਵੀ ਨਈਂ ਕਰਦਾ ਸੀ।ਇਹ ਰੋਜ਼ ਦੀ ਕਿਰਿਆ ਬਣ ਗਈ।ਦੋ ਚਾਰ ਬੰਦੇ ਰੋਜ਼ ਹੀ ਖੋਟੇ ਸਿੱਕੇ ਦੇ ਜਾਂਦੇ ਰਹੇ,ਇਹ ਵਿਚਾਰਾ ਰੱਖ ਲੈਂਦਾ ਰਿਹਾ ਤੇ ਖਰਾ ਸੌਦਾ ਦੇ ਦਿੰਦਾ ਰਿਹਾ।
ਅੱਜ ਸਵੇਰੇ ਫਜ਼ਰ ਦੀ ਨਮਾਜ਼ ਪੜ੍ਹਨ ਤੋਂ ਬਾਅਦ,ਖ਼ੁਦਾ ਦੇ ਅੱਗੋਂ ਦੁਆ ਕਰਨ ਦੇ ਬਾਅਦ ਜਦ ਘਰਵਾਲੀ ਤੋਂ ਖੌਂਚਾ ਮੰਗਿਆ ਕਿ ਬਈ ਤਿਆਰ ਕਰ ਦਿੱਤਾ ਹੈ? ਘਰਵਾਲੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੇ ਰੱਖ ਦਿੱਤੀ ਅਤੇ ਆਖਿਆ, “ਅੱਜ ਮੈਂ ਤਿਆਰ ਨਹੀਂ ਕਰ ਸਕੀ।”
“ਕਿਉਂ?”
“ਘਰ ਦੇ ਵਿਚ ਤੇ ਖੋਟੇ ਸਿੱਕੇ ਹੀ ਸਨ,ਖਰਾ ਤੇ ਕੋਈ ਹੈ ਈ ਨਹੀਂ।ਮੈਂ ਬਾਜ਼ਾਰ ਵਿਚ ਗਈ ਸਾਂ,ਛੋਲੇ ਖਰੀਦਣ,ਮਸਾਲੇ ਖਰੀਦਣ,ਤੇਲ ਖਰੀਦਣ ਵਾਸਤੇ ਪਰ ਇਹਨਾਂ ਖੋਟੇ ਸਿੱਕਿਆਂ ਦੇ ਬਦਲੇ ਕਿਸੇ ਨੇ ਵੀ ਸਾਮਾਨ ਨਹੀਂ ਦਿੱਤਾ ਤੇ ਮੈਂ ਵਾਪਸ ਆ ਗਈ ਹਾਂ।ਹੁਣ ਮੈਂ ਛੋਲੇ ਕਿਸ ਤਰ੍ਹਾਂ ਬਣਾਵਾਂ, ਇਹ ਸਿੱਕੇ ਖੋਟੇ ਹਨ।”
ਉਹਨਾਂ ਸਿੱਕਿਆਂ ਨੂੰ ਹੱਥ ਵਿਚ ਰੱਖ ਕੇ,ਮੂੰਹ ਉੱਪਰ ਨੂੰ ਕਰਕੇ ਉਹ ਦੁਆ ਕਰਦਾ ਹੈ,”ਐ ਖ਼ੁਦਾ!ਮੈਨੂੰ ਪਤਾ ਸੀ ਕਿ ਸਿੱਕੇ ਖੋਟੇ ਨੇ। ਐਸਾ ਨਈਂ ਕਿ ਮੈਨੂੰ ਪਤਾ ਨਹੀਂ ਸੀ ਪਰ ਮੈਂ ਇਸ ਆਸ਼ਾ ਨਾਲ ਰੱਖ ਲੈਂਦਾ ਰਿਹਾ ਹਾਂ ਕਿ ਖ਼ੁਦਾ ਮੈਂ ਵੀ ਖੋਟਾ ਹਾਂ,ਕਿਧਰੇ ਤੇਰੇ ਦਰ ‘ਤੇ ਆਵਾਂ ਤੇ ਤੂੰ ਮੈਨੂੰ ਵਾਪਸ ਨਾ ਕਰ ਦੇਵੇਂ।ਇਸ ਕਰਕੇ ਮੈਂ ਰੱਖ ਲੈਂਦਾ ਰਿਹਾ ਹਾਂ।ਹੁਣ ਮੈਂ ਜਦ ਤੇਰੇ ਕੋਲ ਆਵਾਂ,ਮੈਨੂੰ ਕਬੂਲ ਕਰ ਲਵੀਂ,ਪਰਵਾਨ ਕਰ ਲਵੀਂ।”
ਉਸ ਦੀ ਇਹ ਦੁਆ ਕਬੂਲ ਹੋ ਗਈ।
‘ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥’
{ ਸਲੋਕ ਮ: ੧,ਅੰਗ ੧੪੩ }
ਕੋਈ ਇੱਛਾ ਨਹੀਂ।ਇੱਛਾ ਇਹੀ ਹੈ,ਕੀ? ਇੱਛਾ ਕੋਈ ਨਾ ਹੋਵੇ। ਲੇਕਿਨ ਕਮਾਲ ਦੀ ਗੱਲ,ਇਹਨਾਂ ਸਿੱਕਿਆਂ ਨੂੰ ਅੱਗੇ ਰੱਖ ਕੇ ਕਹਿੰਦਾ ਹੈ,ਪ੍ਰਭੂ ਤੇਰੇ ਕੋਲ ਆਵਾਂ ਤੂੰ ਕਬੂਲ ਕਰ ਲਵੀਂ।ਅਤਾਰ ਨਾਮ ਦਾ ਇਹ ਫ਼ਕੀਰ ਸੂਫ਼ੀ ਸੰਤਾਂ ਵਿਚ ਆਪਣੀ ਖ਼ਾਸ ਅਹਿਮੀਅਤ ਰੱਖਦਾ ਹੈ,ਖ਼ਾਸੀਆਤ ਰੱਖਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ।


ਸਤਿ ਨਾਮੁ
ਕਰਤਾ ਪੁਰਖੁ
ਨਿਰਭਉ
ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ ॥

ਅਰਦਾਸ ਮੇਰੀ ਰਹਿਮਤ ਤੇਰੀ
ਗੁਨਾਹ ਮੇਰੇ, ਬਖਸ਼ਿਸ਼ ਤੇਰੀ…
ਵਾਹਿਗੁਰੂ ਜੀ

ਸ਼ਹੀਦਾਂ ਦਾ ਪਹਿਰਾ
ਦੀਪ ਜਦੋ ਸ਼ਹੀਦੀ ਪਹਿਰਿਆ ਦੀ ਗੱਲ ਕਰਦਾ ਸੀ ਕਈ ਮਜਾਕ ਉਡਾਉਂਦੇ ਸੀ ਆਉ ਤੁਹਾਨੂੰ ਸ਼ਹੀਦਾਂ ਦੀ ਗਾਥਾ ਸੁਣਾਵਾ।
ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਕੀ ਵਡਾਲੀ (ਛੇਹਰਟਾ ਸਾਹਿਬ ) ਚ ਸੰਜਾਈ ਲਈ ਜੋ ਛੇ ਖੂਹ ਲਵਾਏ ਸੀ ਇਨ੍ਹਾਂ ਨੂੰ ਪੱਕੇ ਕਰਨ ਲਈ ਪਿੰਡ ਤੋਂ ਬਾਹਰਵਾਰ ਕਈ ਆਵੇ ( ਛੋਟੇ ਭੱਠੇ) ਤਿਆਰ ਕੀਤੇ। ਖ਼ੂਹ ਪੱਕੇ ਹੋਣ ਲੱਗ ਪਏ ਸੀ। ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਨੂੰ ਤਿਆਰੀ ਕਰ ਲਈ। ਸਿੱਖਾਂ ਨੇ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਆਪ ਜਾਣਦੇ ਹੋ ਪ੍ਰਿਥੀ ਚੰਦ ਹਰ ਵੇਲੇ ਲੁਟਣ ਖੋਹਣ ਦੇ ਦਾਅ ਚ ਰਹਿੰਦਾ , ਸੰਗਤ ਨੇ ਬੜੇ ਪਿਆਰ ਨਾਲ ਆਵੇ ਪਕਾਏ ਆ ਵੇਖੋ ਕਿੰਨੀਆ ਲਾਲ ਸੁਰਖ ਇੱਟਾਂ ਮਹਾਰਾਜ ਆਪ ਦੇ ਜਾਣ ਤੋ ਬਾਅਦ ਕਿਧਰੇ ਏ ਨਾ ਹੋਵੇ ਪ੍ਰਿਥੀ ਚੰਦ ਇੱਟਾਂ ਖੋਹ ਕੇ ਲੈ ਜਾਵੇ (ਤਰਨ ਤਾਰਨ ਤੋ ਨੂਰਦੀਨ ਲੈ ਗਿਆ ਸੀ ) ਆਪ ਕਿਰਪਾ ਕਰੋ ਸੰਗਤ ਦੀ ਸੇਵਾ ਅਜਾਂਈ ਨਾ ਜਾਵੇ।
ਰਵਾਇਤ ਹੈ ਕੇ ਸਿੱਖਾਂ ਦੀ ਬੇਨਤੀ ਸੁਣੀ ਗੁਰਦੇਵ ਦੇ ਹੱਥ ਓਸ ਵੇਲੇ ਬੇਰੀ ਦੀ ਸੋਟੀ ਫੜੀ ਸੀ। ਆਵਿਆਂ ਦੇ ਲਾਗੇ ਓਹ ਸੋਟੀ ਗੱਡਕੇ ਬਚਨ ਕਹੇ , ਏਥੇ ਹਰ ਸਮੇ ਅਗੰਮੀ ਸ਼ਹੀਦਾਂ ਦਾ ਪਹਿਰਾ ਰਹੂ। ਏਥੋਂ ਕੋਈ ਕੱਖ ਨੀ ਹਲਾ ਸਕਦਾ। ਪ੍ਰਤੱਖ ਹਰਿ .ਗੁਰੂ ਅਰਜਨ ਸਾਹਿਬ ਦੇ ਪਵਿਤਰ ਹੱਥਾਂ ਨਾਲ ਗੱਡੀ ਓ ਬੇਰੀ ਦੀ ਸੋਟੀ ਹਰੀ ਹੋ ਵੱਡੀ ਬੇਰੀ ਬਣਗੀ ਜੋ ਅੱਜ ਵੀ ਮੌਜੂਦ ਹੈ।
ਇਥੇ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਾਤਸ਼ਾਹੀ ਪੰਜਵੀਂ ਬਣਿਆ ਹੋਇਆ ਇਲਾਕੇ ਦੇ ਲੋਕ ਦਸਦੇ ਇਥੇ ਆਮ ਈ ਏਦਾ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆ ਹਨ , ਜਿਨ੍ਹਾਂ ਨੂੰ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ ਜੋ ਸਮਝੋ ਬਾਹਰ ਹੁੰਦੀਆ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥

हे भाई! खोजते खोजते जब मैं गुरु महां पुरख को मिला, तो पूरे गुरु ने (मुझे) यह समझ दी की ( माया के मोह से बचने के लिए) और सारी जुग्तियों में से एक भी जुगत कान नहीं आती। परमात्मा का नाम सिमरन करना ही काम आता है।१। इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के सरन आया, तो मेरे सारे (माया के) जंजाल नास हो गये।रहाउ। हे भाई! देव लोक, मात लोक, पाताल-सारी ही सृष्टि माया (मोह में) फसी हुई है। हे भाई! सदा परमात्मा का नाम जपा करो, यही है जीवन को ( माया के मोह से बचाने वाला, यही है सारी ही कुलों को पार लगाने वाला।२।

ਅੰਗ : 676
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥

ਅਰਥ : ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

Begin typing your search term above and press enter to search. Press ESC to cancel.

Back To Top