ਸੂਹੀ ਮਹਲਾ ੫ ॥ ਬੁਰੇ ਕਾਮ ਕਉ ਊਠਿ ਖਲੋਇਆ ॥ ਨਾਮ ਕੀ ਬੇਲਾ ਪੈ ਪੈ ਸੋਇਆ ॥੧॥ ਅਉਸਰੁ ਅਪਨਾ ਬੂਝੈ ਨ ਇਆਨਾ ॥ ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥ ਸਾਧ ਜਨਾ ਕਾ ਦਰਸੁ ਨ ਡੀਠਾ ॥੨॥ ਕਬਹੂ ਨ ਸਮਝੈ ਅਗਿਆਨੁ ਗਵਾਰਾ ॥ ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥ ਬਿਖੈ ਨਾਦ ਕਰਨ ਸੁਣਿ ਭੀਨਾ ॥ ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥ ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥ ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥ ਕਹੁ ਨਾਨਕ ਪ੍ਰਭ ਬਖਸ ਕਰੀਜੈ ॥ ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

ਅਰਥ: ਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥ ਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ) (ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ, ਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥ ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ, ਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥ ਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ, ਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ ? ॥੧॥ ਰਹਾਉ ॥ ਨਾਨਕ ਜੀ ਆਖਦੇ ਹਨ – ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰੋ। ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ੋ ॥੪॥ ਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ ॥੧॥ ਰਹਾਉ ॥੨॥੮॥

सलोकु मः १ ॥ घर ही मुंधि विदेसि पिरु नित झूरे सम्हाले ॥ मिलदिआ ढिल न होवई जे नीअति रासि करे ॥१॥ मः १ ॥ नानक गाली कूड़ीआ बाझु परीति करेइ ॥ तिचरु जाणै भला करि जिचरु लेवै देइ ॥२॥ पूउड़ी ॥ जिनि उपाए जीअ तिनि हरि राखिआ ॥ अम्रितु सचा नाउ भोजनु चाखिआ ॥ तिपति रहे आघाइ मिटी भभाखिआ ॥ सभ अंदरि इकु वरतै किनै विरलै लाखिआ ॥ जन नानक भए निहालु प्रभ की पाखिआ ॥२०॥

प्रभु-पति तो घर (भाव, हृदय) में ही है, पर, (जीव-स्त्री ) उस को परदेस में ( समझते हुए) सदा दूर से ही याद करती है, अगर नियत साफ़ करे तो ( प्रभु को ) मिलने में देर नहीं लगती ॥੧॥ हे नानक! वह बात-चित सब झूठी है जो (हरी से ) प्यार करने से दूर करती है। जब तक (हरी) देता है और (जीव) लेता है (भाव, जब तक जीव को कुछ मिलता रहता है) तब तक (हरी को जीव) अच्छा समझता हैं॥२॥ जिस हरी ने जीव पैदा किये हैं, उस ने उनकी रक्षा की है। जो जीव उस हरी का आत्मिक जीवन देने वाला सच्चा नाम (रूप) भोजन चखते हैं, और (इस नाम-रूप भोजन से) वह तृप्त हो जाते हैं उनकी और खाने की इच्छा मिट जाती है। सारे जीवों में एक प्रभु आप व्यापक है, परन्तु किसी विरले ने यह जाना है; और है नानक! (वह virla) daas प्रभु का पक्ष कर के खड़ा रहता है॥२०॥

ਅੰਗ : 594
ਸਲੋਕੁ ਮ: ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਮਃ ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ ਪਉੜੀ ॥ ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥

ਅਰਥ : ਪ੍ਰਭੂ-ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, ਪਰ, (ਜੀਵ-ਇਸਤ੍ਰੀ) ਉਸ ਨੂੰ ਪਰਦੇਸ ਵਿਚ (ਸਮਝਦੀ ਹੋਈ) ਸਦਾ ਝੂਰਦੀ ਤੇ ਯਾਦ ਕਰਦੀ ਹੈ, ਜੇ ਨੀਯਤ ਸਾਫ਼ ਕਰੇ ਤਾਂ (ਪ੍ਰਭੂ ਨੂੰ) ਮਿਲਦਿਆਂ ਢਿੱਲ ਨਹੀਂ ਲੱਗਦੀ ॥੧॥ ਹੇ ਨਾਨਕ! ਉਹ ਗਲ-ਬਾਤ ਸਭ ਝੂਠੀ ਹੈ ਜੋ (ਹਰੀ ਨਾਲ) ਪਿਆਰ ਕਰਨ ਤੋਂ ਦੂਰ ਕਰਦੀ ਹੈ। ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ॥੨॥ ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ। ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ, ਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ। ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਰਲੇ ਨੇ ਇਹ ਸਮਝਿਆ ਹੈ; ਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ॥੨੦॥

धनासरी महला १ घरु १ चउपदे ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ जीउ डरतु है आपणा कै सिउ करी पुकार ॥ दूख विसारणु सेविआ सदा सदा दातारु ॥१॥ साहिबु मेरा नीत नवा सदा सदा दातारु ॥१॥ रहाउ ॥ अनदिनु साहिबु सेवीऐ अंति छडाए सोइ ॥ सुणि सुणि मेरी कामणी पारि उतारा होइ ॥२॥ दइआल तेरै नामि तरा ॥ सद कुरबाणै जाउ ॥१॥ रहाउ ॥ सरबं साचा एकु है दूजा नाही कोइ ॥ ता की सेवा सो करे जा कउ नदरि करे ॥३॥ तुधु बाझु पिआरे केव रहा ॥ सा वडिआई देहि जितु नामि तेरे लागि रहां ॥ दूजा नाही कोइ जिसु आगै पिआरे जाइ कहा ॥१॥ रहाउ ॥ सेवी साहिबु आपणा अवरु न जाचंउ कोइ ॥ नानकु ता का दासु है बिंद बिंद चुख चुख होइ ॥४॥ साहिब तेरे नाम विटहु बिंद बिंद चुख चुख होइ ॥१॥ रहाउ ॥४॥१॥

अर्थ: राग धनासरी ,घर १ मे गुरू नानक देव जी की चार-बँदों वाली बाणी। अकाल पुरख एक है, जिस का नाम सच्चा है जो सिृसटी का रचनहार है, जो सब में मौजूद है, डर से रहित है, वैर रहित है, जिस का सरूप काल से परे है, (मतलब जिस का शरीर नाश रहित है), जो जूनों में नही आता, जिस का प्रकाश अपने अाप से हुआ है और जो सतिगुरू की कृपा से मिलता है। (जगत दुखों का समुँद्र है, इन दुखों को देख कर) मेरी जिंद काँप जाती है (परमात्मा के बिना अन्य कोई बचाने वाला नहीं दिखता) जिस के पास जा कर मैं अरजोई-अरदास करूँ। (इस लिए ओर आसरे छोड़ कर) मैं दुखों को नाश करने वाले प्रभू को ही सिमरता हूँ, वह सदा ही मेहर करने वाला है ॥१॥ (फिर वह) मेरा मालिक सदा ही बख्श़श़ें तो करता रहता है (परन्तु वह मेरी रोज की बेनती सुन के बख्श़श़ें करने में कभी परेशान नहीं होता) रोज ऐसे है जैसे पहली बार अपनी मेहर करने लगा है ॥१॥ रहाउ ॥ हे मेरी जिन्दे! हर रोज उस मालिक को याद करना चाहिए (दुखों से) आखिर वही बचाता है। हे मेरी जिन्दे! ध्यान से सुन (उस मालिक का सहारा लेने से ही दुखों से समुँद्र से) पार निकला जा सकता है ॥२॥ हे दयाल प्रभू! (मेहर कर, अपना नाम दे, जो कि) तेरे नाम से मैं (दुखों के इस समुँद्र को) पार कर सकूँ। मैं आपसे सदा सदके जाता हूँ ॥१॥ रहाउ ॥ सदा के लिए रहने वाला परमात्मा ही सब जगह हाज़िर है, उस के बिना ओर कोई नही। जिस जीव पर वह मेहर की निगाह करता है, वह उस का सिमरन करता है ॥३॥ हे प्यारे (प्रभू!) तेरी याद के बिना मे परेशान हो जाता हूँ। मुझे कोई वह बड़ी दात दें, जिस करके मैं तुम्हारे नाम मे जुड़ा रहा। हे प्यारे! तुम्हारे बिना ओर एेसा कोई नही है, जिस पास जा कर मैं यह अरजोई कर सका ॥१॥ रहाउ ॥ (दुखों के इस सागर से तरने के लिए) मैं अपने मालिक प्रभू को ही याद करता हूँ, किसी ओर से मैं यह माँग नही माँगता। नानक जी (अपने) उस (मालिक) का ही सेवक है, उस मालिक से ही खिन खिन सदके जाता है ॥४॥ हे मेरे मालिक! मैं तेरे नाम से खिन खिन कुर्बान जाता हूँ ॥१॥ रहाउ ॥४॥१॥

ਅੰਗ : 660

ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

ਅਰਥ : ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥ ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨ ਚਾਹੀਦਾ ਹੈ (ਦੁੱਖਾਂ ਵਿਚੋਂ) ਅਾਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥ ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ। ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥ ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥ (ਦੁਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ ਜੀ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥ ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥

ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ ਭਾਗੋ ਜੀ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ |
ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ | ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ, ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਉਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਉਸ ਦੀਆਂ ਸਹੇਲੀਆਂ ਉਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ ਸੱਤਾਂ-ਅੱਠਾਂ ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |
ਜਦੋਂ ਬੀਬੀ ਰਤਾ ਵੱਡੀ ਹੋਈ ਤਾਂ ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ | ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੋਬਿੰਦ ਰਾਏ ਦੇ ਕਹਿਣ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ | ਇਹ ਸਭ ਅਕਾਲ ਪੁਰਖ਼ ਦਾ ਹੁਕਮ ਸੀ ਤੇ ਇਹ ਹੁਕਮ ਅਟੱਲ ਸੀ | ਸਤਿਗੁਰਾਂ ਨੇ ਆਪਾ ਵਾਰ ਕੇ ਹੀ ਦੇਸ਼ ਅੰਦਰ ਇਕ ਪਰਿਵਰਤਨ ਲਿਆਉਣਾ ਸੀ ਅਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਜੋ ਅਜੇ ਬਾਲਕ ਹੀ ਸਨ, ਪਰ ਆਪਣੇ ਹਿਰਦੇ ਅੰਦਰ ਇਕ ਜ਼ਬਰਦਸਤ ਜਵਾਲਾਮੁਖੀ ਲੁਕੋਈ ਬੈਠੇ ਸਨ, ਉਸ ਜਵਾਲਾਮੁਖੀ ਨੇ ਥੋੜ੍ਹੇ ਸਮੇਂ ਅੰਦਰ ਹੀ ‘ਖਾਲਸੇ’ ਦਾ ਰੂਪ ਧਾਰ ਕੇ ਦੇਸ਼ ਅੰਦਰ ਇਕ ਪਰਿਵਰਤਨ ਲਿਆ ਦੇਣਾ ਸੀ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ |
ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ |’ ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਮਾਝੇ ਦੇ ਸਿੱਖਾਂ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ |
ਮਾਈ ਭਾਗੋ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ | ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਤਾ ਭਾਗ ਕੌਰ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ |

ਮਾਘੀ ਅਤੇ ਖਿੱਦਰਾਨਾ ਦੀ ਲੜਾਈ (ਮੁਕਤਸਰ; 40 ਮੁਕਤਿਆਂ ਦੀ ਧਰਤੀ):
ਪ੍ਰਨਾਮ ਸ਼ਹੀਦਾਂ ਨੂੰ
ਮੁਕਤਸਰ ਸਾਹਿਬ ਪੂਰਬੀ ਪੰਜਾਬ (ਭਾਰਤ) ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਇੱਕ Municipalਂਮਿਉਸਪਲ ਕੌਂਸਲ ਹੈ। ਇਸਦਾ ਇਤਿਹਾਸਕ / ਪੁਰਾਣਾ ਨਾਮ ਖਿਦਰਾਨਾ ਸੀ। 1705 ਦੀ ਲੜਾਈ ਤੋਂ ਬਾਅਦ ਇਸਦਾ ਨਾਮ ਬਦਲ ਕੇ ਮੁਕਤਸਰ ਕਰ ਦਿੱਤਾ ਗਿਆ।
ਖੋਜਕਰਤਾ
1704 ਵਿਚ ਅਨੰਦਪੁਰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਸਹਿਯੋਗੀ ਫ਼ੌਜਾਂ ਦੁਆਰਾ ਘੇਰਿਆ ਗਿਆ ਸੀ। ਪ੍ਰਬੰਧ ਪੂਰੀ ਤਰ੍ਹਾਂ ਖਤਮ ਹੋ ਗਏ ਸਨ ਅਤੇ ਖਾਲਸੇ ਪੱਤਿਆਂ ਅਤੇ ਰੁੱਖਾਂ ਦੀ ਸੱਕ ਤੇ ਰਹਿੰਦੇ ਸਨ. ਮਾਝੇ ਦੇ ਜੱਟਾਂ ਨੇ ਘਰ ਜਾਣ ਦਾ ਮਨ ਬਣਾ ਲਿਆ। ਗੁਰੂ ਜੀ ਉਨ੍ਹਾਂ ਨੂੰ ਉਦੋਂ ਤਕ ਨਹੀਂ ਜਾਣ ਦਿੰਦੇ ਜਦ ਤਕ ਉਹ ਇਹ ਕਹਿ ਕੇ ਦਾਅਵੇ ‘ਤੇ ਦਸਤਖਤ ਨਹੀਂ ਕਰਦੇ ਕਿ ਉਹ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ ਹਨ. ਸੈਂਕੜੇ ਸਿੱਖ ਵਿਚੋਂ, ਸਿਰਫ ਚਾਲ੍ਹੀਆਂ ਨੇ ਇਸ ਅੰਗੂਠੀ ਦੀ ਛਾਪ ਛਾਪ ‘ਤੇ ਪਾ ਦਿੱਤੀ; ਫਿਰ ਉਨ੍ਹਾਂ ਨੂੰ ਅਨੰਦਪੁਰ ਛੱਡਣ ਦੀ ਆਗਿਆ ਦਿੱਤੀ ਗਈ.
ਮਾਈ ਭਾਗੋ
ਮਾਈ ਭਾਗੋ 1705 ਵਿਚ ਇਹ ਸੁਣ ਕੇ ਦੁਖੀ ਹੋਇਆ ਕਿ ਉਸਦੇ ਪਿੰਡ ਦੇ ਕੁਝ ਸਿੱਖ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਲੜਨ ਲਈ ਅਨੰਦਪੁਰ ਸਾਹਿਬ ਗਏ ਹੋਏ ਸਨ, ਨੂੰ adverseਖੇ ਹਾਲਾਤਾਂ ਵਿਚ ਛੱਡ ਦਿੱਤਾ ਸੀ। ਇਹਨਾਂ 40 ਬੰਦਿਆਂ ਨੂੰ ਲੱਭਣਾ (ਜਿਨ੍ਹਾਂ ਨੂੰ ਹੁਣ “ਛੱਲੀ ਮੁਕਤ” ਕਿਹਾ ਜਾਂਦਾ ਹੈ) ਜਿਸਨੇ ਦਸਵੇਂ ਗੁਰੂ ਨੂੰ ਤਿਆਗ ਦਿੱਤਾ ਸੀ ਅਤੇ ਉਸਨੇ ਉਨ੍ਹਾਂ ਨੂੰ ਗੁਰੂ ਲੱਭਣ ਲਈ ਪ੍ਰੇਰਿਆ। ਉਹ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮੁਆਫੀ ਮੰਗਣ ਲਈ ਰਾਜ਼ੀ ਕਰਨ ਵਿਚ ਕਾਮਯਾਬ ਰਹੀ, ਜਦੋਂ ਕਿ ਇਸ ਤੇ ਹਮਲਾ ਹੋਇਆ ਸੀ; ਅੱਗੋਂ ਉਹ ਉਨ੍ਹਾਂ ਨੂੰ ਗੁਰੂ ਜੀ ਦੇ ਸਿੱਖ ਬਹਾਲ ਕੀਤੇ ਜਾਣ ਦੀ ਆਗਿਆ ਲੈਣ ਲਈ ਲੈ ਗਈ।
ਉਸਨੇ ਗੁਰੂ ਜੀ ਨੂੰ ਲੱਭਣ ਲਈ ਉਹਨਾਂ ਅਤੇ ਕੁਝ ਹੋਰ ਸਿੱਖਾਂ ਨੂੰ ਨਾਲ ਰਵਾਨਾ ਕੀਤਾ, ਜਿਸਦਾ ਅਨੰਦਪੁਰ ਛੱਡਣ ਤੋਂ ਬਾਅਦ ਮੁਗਲ ਫ਼ੌਜਾਂ ਨੇ ਪਿੱਛਾ ਕੀਤਾ ਸੀ। ਉਨ੍ਹਾਂ ਨੇ ਮਾਲਵਾ ਦੇ ਆਸਪਾਸ ਦੇ ਖੇਤਰ ਵਿੱਚ ਉਸ ਨਾਲ ਫੜ ਲਿਆ. ਮੈਟ ਭਾਗੋ ਅਤੇ ਉਹ ਆਦਮੀ ਜਿਨ੍ਹਾਂ ਦੀ ਉਹ ਅਗਵਾਈ ਕਰ ਰਹੇ ਸਨ, ਖਿਦਰਾਨਾ ਦੇ habਾਬ ਦੇ ਕੋਲ ਉਸੇ ਤਰ੍ਹਾਂ ਰੁਕ ਗਏ ਜਿਵੇਂ ਇਕ ਸ਼ਾਹੀ ਫੌਜ ਗੁਰੂ ਤੇ ਹਮਲਾ ਕਰਨ ਵਾਲੀ ਸੀ।
ਸੋ ਇਸ ਤੱਥ ਦੇ ਬਾਵਜੂਦ ਕਿ ਉਨ੍ਹਾਂ ਨੂੰ ਨਿਸ਼ਚਤ ਮੌਤ ਦਾ ਸਾਹਮਣਾ ਕਰਨਾ ਪਿਆ, ਮਾਈ ਭਾਗੋ ਦੇ ਨਾਲ ਚਾਲੀ (ਚਾਲੀ) ਆਦਮੀਆਂ ਨੇ ਮੁਸਲਮਾਨ ਫ਼ੌਜਾਂ (ਲਗਭਗ 10,000 ਸਿਪਾਹੀਆਂ) ਦੀ ਅਗਵਾਈ ਕੀਤੀ ਅਤੇ ਇੰਨਾ ਨੁਕਸਾਨ ਪਹੁੰਚਾਇਆ ਕਿ ਮੁਸਲਮਾਨ ਆਖਰਕਾਰ ਆਪਣਾ ਹਮਲਾ ਛੱਡਣ ਲਈ ਮਜਬੂਰ ਹੋਏ ਅਤੇ ਪਿੱਛੇ ਹਟਣਾ ਜਿਵੇਂ ਹੀ ਹਨੇਰਾ ਨੇ ਉਨ੍ਹਾਂ ਦੇ ਜ਼ਖ਼ਮਾਂ ਨੂੰ ਨੇੜੇ ਦੇ ਜੰਗਲਾਂ ਵਿਚ ਚੱਟਣ ਲਈ ਡਿੱਗਿਆ.
ਮਾਈ ਭਾਗ ਕੌਰ, ਇੱਕ ਮਹਾਨ ਸਿੱਖ womenਰਤ ਸੀ, ਇੱਕ ਕੇਸਕੀ ਉਸਦੇ ਸਿਰ ਤੇ ਬੰਨ੍ਹੀ ਹੋਈ ਸੀ, ਖਾਲਸਾ ਯੂਨੀਫਾਰਮ ਨਾਲ, ਉਸਦੀ ਕਿਰਪਾਨ ਲੜਾਈ ਨਾਲ, ਉਹ ਮੁੱ theਲੀਆਂ womenਰਤਾਂ ਸਨ, ਪੰਜਾਬ ਦੇ ਇਤਿਹਾਸ ਵਿੱਚ, ਲੜਨ ਲਈ ਇੱਕ ਲੜਾਈ ਦੇ ਮੈਦਾਨ ਵਿੱਚ.
ਗੁਰੂ ਜੀ ਨੇ ਲੜਾਈ ਨੂੰ ਨੇੜੇ ਦੀ ਪਹਾੜੀ ਤੋਂ ਦੇਖਿਆ ਸੀ ਅਤੇ ਜਾਨਲੇਵਾ ਸਟੀਕਤਾ ਨਾਲ ਹਮਲੇ ਸਮੇਂ ਮੁਗਲ ਘੁਲਾਟੀਆਂ ਉੱਤੇ ਤੀਰ ਦੀ ਇੱਕ ਭੜਕੀਲੇ ਦੀ ਬਾਰਸ਼ ਕੀਤੀ ਸੀ। ਪਾਰਟੀ ਵਿਚਲੀ ਥੋੜ੍ਹੀ ਜਿਹੀ ਗਤੀਵਿਧੀਆਂ ਨੂੰ ਵੇਖਦਿਆਂ ਜੋ ਉਸਦੀ ਸਹਾਇਤਾ ਲਈ ਆਇਆ ਸੀ, ਉਹ ਲੜਾਈ ਦੇ ਮੈਦਾਨ ਵਿਚ ਚੜ੍ਹ ਗਿਆ.
ਲੜਾਈ ਦੇ ਅਖੀਰ ਵਿਚ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚ ਨਿਕਲੇ ਲੋਕਾਂ ਦੀ ਭਾਲ ਕਰ ਰਹੇ ਸਨ, ਤਾਂ ਮਾਈ ਭਾਗੋ, ਜੋ ਜ਼ਖਮੀ ਪਿਆ ਸੀ, ਨੇ ਉਨ੍ਹਾਂ ਨੂੰ ਸਵਾਗਤ ਕੀਤਾ। ਉਸਨੇ ਉਸਨੂੰ ਦੱਸਿਆ ਕਿ ਕਿਵੇਂ ਚਾਲੀ ਉਜਾੜੂਆਂ ਨੇ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਆਪਣੀ ਜ਼ਿੰਦਗੀ ਬਤੀਤ ਕੀਤੀ।
ਫਟਿਆ ਬੇਦਾਵਾ
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਖਾਂ ਸਮੇਤ ਮ੍ਰਿਤਕ ਦੇਹਾਂ ਨੂੰ ਸਸਕਾਰ ਲਈ ਇਕੱਠੇ ਕਰ ਰਹੇ ਸਨ ਤਾਂ ਉਹਨਾਂ ਨੂੰ ਇੱਕ ਮਹਾਂ ਸਿੰਘ ਨਾਮ ਦਾ ਵਿਅਕਤੀ ਮਿਲਿਆ ਜੋ ਅਜੇ ਵੀ ਜਾਨ ਨਾਲ ਚਿਪਕਿਆ ਹੋਇਆ ਸੀ। ਗੁਰੂ ਜੀ ਨੂੰ ਵੇਖਦਿਆਂ ਹੀ, ਉਸਨੇ ਉੱਠਣ ਦਾ ਯਤਨ ਕੀਤਾ, ਗੁਰੂ ਜੀ ਉਸਨੂੰ ਤੁਰੰਤ ਆਪਣੇ ਗਲੇ ਵਿੱਚ ਲੈ ਗਏ ਅਤੇ ਉਸਦੇ ਨਾਲ ਬੈਠ ਗਏ. ਮਹਾਨ ਸਿੰਘ, ਹੰਝੂ ਅਤੇ ਥੱਕੇ ਹੋਏ, ਨੇ ਮਹਾਨ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਬੇਦਵਾਵਾ ਨੂੰ ਗੁਰੂ ਦੇ ਸਿੱਖ ਹੋਣ ਦੀ ਖ਼ਾਤਰ ਪੱਤਰ ਨੂੰ ਖਤਮ ਕਰਨ। ਮਹਾਂ ਸਿੰਘ ਦੀ ਮੌਤ ਤੋਂ ਪਹਿਲਾਂ ਉਸਦੇ ਮਿਹਰਬਾਨ ਗੁਰੂ ਨੇ ਦਸਤਾਵੇਜ਼ ਲਿਆ ਅਤੇ ਇਸ ਨੂੰ ਪਾੜ ਦਿੱਤਾ। ਆਪਣੇ ਪੈਰੋਕਾਰਾਂ ਪ੍ਰਤੀ ਬੇਅੰਤ ਰਹਿਮਤਾ ਦਰਸਾਉਂਦੇ ਹੋਏ ਉਸਨੇ 40 ਉਜਾੜਿਆਂ ਦਾ ਨਾਮ ਲਿਆ ਜੋ ਸ੍ਰੀ ਆਨੰਦਪੁਰ ਸਾਹਿਬ ਵਾਪਸ ਪਰਤਣ ਅਤੇ ਆਪਣੇ ਪਿਆਰੇ ਗੁਰੂ, ਚਾਲੀ ਮੁਕਤਿਆਂ (40 ਆਜ਼ਾਦ ਹੋਏ) ਲਈ ਲੜਨ ਤੋਂ ਬਾਅਦ, ਆਖਰੀ ਸਾਹਾਂ ਤੱਕ ਲੜ ਚੁੱਕੇ ਸਨ।
ਫਿਰ ਗੁਰੂ ਜੀ Aurangਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਚਲੇ ਗਏ
🌺🌺🌺🌺🌺🌺🌺🌺🌺🌺🙏🏼

ਮੁਕਤਸਰ ਦੀ ਮਹਿਮਾ
ਸ੍ਰੀ ਮੁਕਤਸਰ ਸਾਹਿਬ ਓ ਸਥਾਨ ਆ , ਜਿਸ ਦੀ ਮਹਿਮਾ ਅਕਾਲ ਦੀ ਉਸਤਤਿ ਗਉਣ ਆਲੇ ਕਲਗੀਧਰ ਪਿਤਾ ਮਹਾਰਾਜ ਨੇ ਖੁਦ ਕੀਤੀ ਹੈ , ਜੋ ਸੂਰਜ ਪ੍ਰਕਾਸ਼ ਦਰਜ ਆ।
ਕਵੀ ਜੀ ਲਿਖਦੇ ਜੰਗ ਤੋਂ ਬਾਅਦ ਸਾਰੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕਰਵਾਏ , ਬਾਲਣ ਕੱਠਾ ਕਰਾ ਚਿਖਾ ਚਿਣ ਦਸਮੇਸ਼ ਪਿਤਾ ਨੇ ਆਪ ਹੱਥੀਂ ਸਸਕਾਰ ਕੀਤਾ। ਕਮਾਲ ਦੀ ਗੱਲ ਹੈ ਆਪਣੇ ਜਾਏ ਚਮਕੌਰ ਦੀ ਗੜ੍ਹੀ ਸ਼ਹੀਦ ਹੋਏ ਤਾਂ ਕੋਲੋ ਦੀ ਲੰਘ ਆਏ। ਮੁੰਹ ਤੇ ਕਫਨ ਤੱਕ ਨੀ ਪਾਇਆ। ਪਰ ਜੋ ਕਦੇ ਬੇਮੁਖ ਹੋ ਬੇਦਾਵਾ ਲਿਖ ਕੇ ਦੇ ਗਏ ਸੀ ਤੇ ਟੁੱਟੀ ਗੰਢਾਉਂਣ ਆਏ , ਏਨਾ ਤੇ ਪਤਿਤ ਪਾਵਨ ਗਰੀਬ ਨਿਵਾਜ ਦੀਨ ਦਿਆਲ ਏਨਾ ਮਿਹਰਬਾਨ ਹੋਏ , ਆਪ ਹੱਥੀਂ ਸਸਕਾਰ ਕੀਤਾ। ਅਰਦਾਸ ਕੀਤੀ ਫੇਰ ਦੋ ਕ ਦਿਨਾਂ ਬਾਦ ਅੰਗੀਠਾ ਸੰਭਾਲਣ ਆਏ ਤਾਂ ਸ਼ਹੀਦਾਂ ਪੁੱਤਰਾਂ ਦੀ ਭਸਮ ਵੇਖ ਪਾਤਸ਼ਾਹ ਏਨਾ ਮਿਹਰਾਂ ਦੇ ਘਰ ਆਏ ਬਚਨ ਕੀਤਾ।
ਜਹਿ ਰਿਖਿ ਇਕ ਸਾਧ ਤਪ ਕਰੈ।
ਪੁੰਨ ਸਥਾਨ ਤਾਹਿ ਜਗ ਰਰੈ।
ਇਸ ਥਲ ਸਿਖ ਸਿਦਕ ਬਹੁ ਬਡੇ।
ਲਰਿ ਤੁਰਕਨ ਮਨ ਤਨ ਸਭ ਛਡੇ। (ਸੂਰਜ ਪ੍ਰਕਾਸ਼)
ਜਿੱਥੇ ਕੋਈ ਇਕ ਰਿਸ਼ੀ ਮੁਨੀ ਤੱਪ ਕਰੇ , ਕੋਈ ਸਾਧੂ ਸਾਧਨਾ ਕਰੇ , ਸਰੀਰ ਤਿਆਗੇ , ਦੁਨੀਆਂ ਦੇ ਲੋਕ ਉਸ ਥਾਂ ਦਾ ਜਸ ਕਰਦੇ ਆ। ਪੋਥੀਆਂ ਚ ਮਹਿਮਾਂ ਲਿਖੀ ਮਿਲਦੀ , ਸ਼ਰਧਾ ਆਲੇ ਆ ,ਸਿਰ ਝੁਕਾਉਂਦੇ ਆ। ਇਸ ਖਿਦਰਾਣੇ ਦੀ ਢਾਬ ਤੇ ਇੱਕ ਦੋ ਨਹੀਂ 40 ਸਿੰਘਾਂ ਨੇ ਸ਼ਹਾਦਤ ਪਾਈ ਆ। ਜੁਲਮ ਵਿਰੁਧ ਲੜਦਿਆ ਲਹੂ ਡੋਲਿਆ। ਸਿਰ ਦੇ ਕੇ ਸਿੱਖੀ ਸਿਦਕ ਨਿਭਾਇਆ। ਟੁਟੀ ਗੰਢਾ ਹੁਣ ਵਾਲੀਆਂ ਤੇ ਅਉਣ ਵਾਲੀਆਂ ਨਸਲਾਂ ਤੇ ਭਾਈ ਲੱਧੇ ਵਾਂਗ ਮਹਾਨ ਪਰਉਕਾਰ ਕੀਤਾ। ਤਨ ਮਨ ਧਨ ਸਭ ਕੁਝ ਕੁਰਬਾਨ ਕਰਤਾ ਏ। ਸਥਾਨ ਹਜਾਰਾਂ ਰਿਸ਼ੀ ਮੁਨੀ ਦੇ ਦੀ ਤਪ ਸਾਧਨਾ ਤੋ ਕਿਤੇ ਵੱਡਾ , ਨਾਲ ਹੀ ਢਾਹ ਵੱਲ ਇਸ਼ਾਰਾ ਕਰ ਕਿਆ , ਜੇੜਾ ਐਥੇ ਆ ਇਸ਼ਨਾਨ ਕਰੂ , ਸਿਰ ਝੁਕਾਓ , ਬਾਣੀ ਪੜੂ ਉਹਦੇ ਮਨ ਦੀ ਕਾਮਨਾ ਵੀ ਪੂਰੀ ਹੋਊ , ਮਨ ਤੋ ਪਾਪਾਂ ਦੀ ਮੈਲ ਵੀ ਲੱਥੂ।
ਏ ਸਾਰੇ ਸਿੰਘ ਜੋ ਸ਼ਹੀਦ ਹੋਏ ਸਭ ਨਿਸ਼ਕਪਟ ਹੋ ਸਿੱਖੀ ਸਿਦਕ ਲਈ ਜਾਨ ਵਾਰ ਗਏ , ਏ ਸਭ ਬੰਧਨਾਂ ਤੋ ਮੁਕਤਿ ਹੋਏ , ਏ 40 ਮੁਕਤੇ ਕਹੇ ਜਾਣੇ ਗੇ , ਏਸ ਥਾਂ ਨੂੰ ਅਜ ਤੋ ਬਾਦ ਕੋਈ ਖਿਦਰਾਣੇ ਦੀ ਢਾਬ ਨਾ ਕਹੂ , ਏ ਮੁਕਤਸਰ ਦੇ ਨਾਮ ਨਾਲ ਜਾਣੀ ਜਾਊ, “ਸ੍ਰੀ ਮੁਕਤਸਰ ਸਾਹਿਬ”
ਅਬਿ ਤੇ ਨਾਮ ਮੁਕਤਸਰ ਹੋੋਇ।
ਖਿਦਰਾਨਾ ਇਸ ਕਹੈ ਨ ਕੋਇ।( ਸੂਰਜ ਪ੍ਰਕਾਸ਼)
ਏ ਨਾਮ ਕਰਨ ਗੁਰੂ ਪਿਤਾ ਨੇ ਖੁਦ ਕੀਤਾ ਕਿਆ ਏਥੇ ਸ਼ਹੀਦਾਂ ਦਾ ਯਾਦਗਾਰ ਅਸਥਾਨ ਬਣੂ ਏਥੇ ਟੁਟੇ ਗੰਢੇ ਜਾਣ ਗੇ , ਅਕਾਲ ਪੁਰਖ ਦਾ ਰੂਪ ਦਸਵੇ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੁਦ ਏ ਸਥਾਨ ਨੂੰ ਬੰਦਨਾ ਕੀਤੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਦੁਨੀਆ ਦੀ ਇਕੋ ਇਕ ਕਬਰ ਜਿਸ ਨੂੰ ਹਰ ਰੋਜ ਛਿੱਤਰ ਵੱਜਦੇ ਹਨ , ਇਹ ਕਬਰ ਹੈ ਮੁਗਲ ਫੌਜੀ ਨੂਰਦੀਨ ਦੀ , ਜਿਸ ਨੇ ਮੁਕਤਸਰ ਸਾਹਿਬ ਦੀ ਧਰਤੀ ਤੇ ਗੁਰਦੁਵਾਰਾ ਟਿੱਬੀ ਸਾਹਿਬ ਦੇ ਨੇੜੇ , ਅੰਮ੍ਰਿਤ ਵੇਲੇ ਦਾਤਨ ਕਰਦੇ ਸਮੇਂ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕੀਤਾ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਹੀ ਫੁਰਤੀ ਨਾਲ ਸਰਬਲੋਹ ਦਾ ਬਣਿਆ ਪਾਣੀ ਵਾਲਾ ਗੜਵਾ ਤਲਵਾਰ ਅੱਗੇ ਕਰ ਕੇ ਨੂਰਦੀਨ ਦਾ ਵਾਰ ਰੋਕ ਦਿੱਤਾ । ਤੇ ਉਸੇ ਹੀ ਫੁਰਤੀ ਨਾਲ ਗੁਰੂ ਜੀ ਨੇ ਉਹ ਗੜਵਾ ਨੂਰਦੀਨ ਦੇ ਸਿਰ ਵਿੱਚ ਮਾਰ ਕੇ ਉਸ ਮੁਗ਼ਲ ਫੌਜੀ ਨੂੰ ਮਾਰ ਦਿੱਤਾ । ਬਾਅਦ ਵਿੱਚ ਸਿੰਘਾਂ ਨੇ ਉਸ ਨੂੰ ਉਥੇ ਹੀ ਦਫਨਾ ਕੇ ਉਸ ਦੀ ਕਬਰ ਬਣਾ ਦਿੱਤੀ , ਗੁਰੂ ਗੋਬਿੰਦ ਸਿੰਘ ਜੀ ਨੇ ਨੂਰਦੀਨ ਦੀ ਕਬਰ ਵੱਲ ਵੇਖ ਕੇ ਆਖਿਆ ਇਸ ਨੇ ਧੋਖੇ ਨਾਲ ਗੁਰੂ ਤੇ ਹਮਲਾ ਕੀਤਾ ਹੈ । ਜੋ ਵੀ ਮੇਰਾ ਸਿੱਖ ਏਥੇ ਆਵੇ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਮਾਰ ਕੇ ਜਾਵੇ । ਉਸ ਸਮੇ ਤੋ ਲੈ ਕੇ ਰਹਿੰਦੀ ਦੁਨੀਆਂ ਤੱਕ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਵੱਜਦੇ ਆਏ ਤੇ ਵੱਜਦੇ ਰਹਿਣਗੇ। ਨੂਰਦੀਨ ਦੀ ਇਹ ਵੱਡੀ ਗਲਤੀ ਸੀ ਉਸ ਨੇ ਨਿਹੱਥੇ ਗੁਰੂ ਸਾਹਿਬ ਤੇ ਥੋਖੇ ਨਾਲ ਵਾਰ ਕੀਤਾ ਸੀ । ਪਰ ਜਿਹੜੇ ਅੱਜ ਨੂਰਦੀਨ ਦੀਆਂ ਉਲਾਦਾ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰ ਰਹੇ ਹਨ ਤੇ ਜੋ ਹਮਲੇ ਕਰਵਾਂ ਰਹੇ ਹਨ ਉਹਨਾ ਦਾ ਹਾਲ ਕੀ ਹੋਵੇਗਾ। ਨਾ ਤੇ ਉਹਨਾ ਦਾ ਇਸ ਮਾਤਲੋਕ ਤੇ ਹੀ ਕੋਈ ਵਜੂਦ ਰਹਿ ਜਾਵੇਗਾ ਤੇ ਜਦ ਉਹ ਧਰਮਰਾਜ ਦੇ ਕੋਲ ਪਹੁੰਚਣਗੇ ਉਸ ਸਮੇਂ ਦੀ ਸਜਾਂ ਉਹਨਾਂ ਨੂੰ ਅਲੱਗ ਮਿਲੇਗੀ । ਥੋੜਾ ਸਮਾਂ ਪਹਿਲਾ ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਘਟਨਾਂ ਵੱਲ ਹੀ ਵੇਖਿਆ ਜਾਵੇ ਤਾ ਉਸ ਇਨਸਾਨ ਦਾ ਸਿੰਘਾਂ ਨੇ ਕੀ ਹਾਲ ਕੀਤਾ ਸੀ । ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਵਾਉਦੇ ਜਾ ਕਰਦੇ ਹਨ ਇਕ ਵਾਰ ਨੂਰਦੀਨ ਦੀ ਕਬਰ ਵੇਖ ਆਇਉ । ਜਿਉਦੇ ਜੀਅ ਤੇ ਉਸ ਨੂਰਦੀਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛੇਤੀ ਹੀ ਖਤਮ ਕਰ ਦਿੱਤਾ ਸੀ , ਪਰ ਰਹਿੰਦੀ ਦੁਨੀਆ ਤੱਕ ਉਸ ਨੂੰ ਯਾਦ ਕਰਕੇ ਛਿੱਤਰ ਪੈਦੇਂ ਰਹਿਣਗੇ । ਏਹੋ ਹਾਲ ਹੀ ਬੇਅਦਬੀਆਂ ਕਰਨ ਤੇ ਕਰਵਾਉਣ ਵਾਲਿਆ ਦਾ ਹੋਣਾਂ ਹੈ ਭਾਵੇ ਅੱਜ ਹੋ ਜਾਵੇ ਭਾਵੇ ਕੁਝ ਸਮਾਂ ਰੁਕ ਕੇ ਹੋਵੇ ਹੋਊ ਜਰੂਰ ।
ਜੋਰਾਵਰ ਸਿੰਘ ਤਰਸਿੱਕਾ ।

धनासरी, भगत रवि दास जी की ੴ सतिगुर परसाद हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥

(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास जी कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥

Begin typing your search term above and press enter to search. Press ESC to cancel.

Back To Top