ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
12 ਪੋਹ – 27 ਦਸੰਬਰ
ਸੂਬੇ ਦੀ ਕਚਹਿਰੀ – ਦੂਜਾ ਦਿਨ
ਅੱਜ ਦੂਜੇ ਦਿਨ ਸੂਬੇ ਦੀ ਕਚਹਿਰੀ ਵਿੱਚ
ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਤੇ ਨਵਾਬ
ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ
ਜਿਊਂਦਿਆਂ ਨੀਹਾਂ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ।
ਮਾਛੀਵਾੜਾ ਭਾਗ 8
ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ ਸਿੱਖ ਇਤਿਹਾਸ ਵਿਚ ਪੂਜਨੀਕ ਸ਼ਹਿਰ ਹੈ , ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਯਾਦਾਂ ਸੰਭਾਲ ਕੇ ਰੱਖੀਆਂ ਹਨ । ਦੱਖਣ ਵੱਲ ਸਮਰਾਲੇ ਤੇ ਕੁਰਾਲੀ ਦਾ ਮੋਟਰਾਂ ਟਾਂਗਿਆਂ ਦਾ ਅੱਡਾ ਹੈ । ਉਸ ਅੱਡੇ ਤੋਂ ਸ਼ਹਿਰ ਵੱਲ ਜਾਈਏ , ਸ਼ਹਿਰ ਦੇ ਵਿਚੋਂ ਦੀ ਅਗਲੇ ਪਾਸੇ ਪੂਰਬ – ਉੱਤਰ ਦਿਸ਼ਾ ਦੀ ਨੁੱਕਰ ਵਿਚ ਕੋਈ ਸਵਾ ਮੀਲ ਦੂਰ ਅੰਬਾਂ ਦਾ ਬਾਗ ਹੈ ਤੇ ਸੜਕ ਉੱਤੇ ਉੱਚੀਆਂ ਟਾਹਲੀਆਂ । ਉਥੋਂ ਤਕ ਪੱਕੀ ਸੜਕ ਹੈ । ਉਥੇ ਆ ਜਾਂਦਾ ਹੈ ‘ ਗੁਰਦੁਆਰਾ ਚਰਨ ਕੰਵਲ ਸਾਹਿਬ ‘ । ਗੁਰਦੁਆਰਾ ਚਰਨ ਕੰਵਲ ਦੇ ਪੱਛਮ ਵੱਲ ਪੈਲੀ ਦੀ ਵਾਟ ‘ ਤੇ ਇਕ ਖੂਹ ਹੈ । ਉਸ ਖੂਹ ਉੱਤੇ ਟੂਟੀਆਂ ਵੀ ਬਣੀਆਂ ਹਨ । ਹਲਟੀ ਹੈ — ਤੇ ਪਾਣੀ ਦਿੰਦਾ ਹੈ । ਪਾਣੀ ਪੀਣ ਵਾਸਤੇ ਵੀ ਅਤੇ ਖੇਤਾਂ ਨੂੰ ਦੇਣ ਵਾਸਤੇ ਵੀ । ਖੇਤਾਂ ਤੋਂ ਭਾਵ ਬਾਗ ਦੀਆਂ ਪੈਲੀਆਂ ਨੂੰ । ਉਹ ਬਾਗ , ਉਹ ਖੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਾਲਾ ਖੂਹ ਹੈ । ਉਸ ਖੂਹ ਵਿਚੋਂ ਕਦੀ ਚੋਜੀ ਪਿਤਾ ਜੀ ਨੇ ਜਲ ਪੀਤਾ ਸੀ । ਪੋਹ ਦੇ ਦਿਨਾਂ ਵਿਚ । ਖੂਹ ਦਾ ਨਿੱਘਾ ਜਲ । ਜਿਹੜਾ ਜਲ ਉਸ ਵੇਲੇ ਅੰਮ੍ਰਿਤ ਰੂਪ ਬਣਿਆ । ਉਸ ਖੂਹ ਦੇ ਦਰਸ਼ਨ ਕਰਨ ਲਈ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਖੂਹ ਦੀ ਚੁੱਪ ਅਡੋਲ ਅਵਸਥਾ ਤਿੰਨ ਸੌ ਸਾਲ ਦੇ ਲਗਪਗ ਦੀ ਬੀਤੀ ਘਟਨਾ ਇਕ ਸਾਖੀ ਦੇ ਰੂਪ ਸੁਣਾਉਂਦਾ ਹੈ । ਏਥੇ ਸ੍ਰੀ ਕਲਗੀਧਰ ਪਿਤਾ ….. ਦੀਨ ਦੁਨੀਆਂ ਦੇ ਮਾਲਕ , ਝਾੜ ਸਾਹਿਬ ਤੋਂ ਪੈਦਲ ਚੱਲ ਕੇ , ਨੰਗੀਂ ਪੈਰੀਂ , ਰਾਤ ਤਾਰਿਆਂ ਦੀ ਡਲ੍ਹਕ ਤੇ ਹਨੇਰੇ ਵਿਚ , ਠਰੀ ਰੇਤ ਉੱਤੇ ਨੰਗੇ ਪੈਰ ਰੱਖਦੇ ਹੋਏ ਏਥੇ ਪਹੁੰਚੇ ਸਨ । ਉਹ ! ਜਿੰਨੀ ਹਨੇਰੀ ਸੀ , ਉਨੀ ਹੀ ਠਰੀ ਹੋਈ ਸੀ । ਸਾਰੇ ਪਸ਼ੂ , ਪੰਛੀ ਤੇ ਮਨੁੱਖ ਕਿਸੇ ਨਾ ਕਿਸੇ ਘਰ ਵਿਚ ਨਿੱਘੇ ਸੁੱਤੇ ਸਨ । ਪਰ ਪਿਆਰਾ ਮਾਹੀ ਉਸ ਵੇਲੇ ਇਥੇ ਪੁੱਜਾ । ਦਿਨ ਦੇ ਚੜ੍ਹਾਅ ਨਾਲ ਆਇਆ । ਅੱਕਾਂ ਦੀਆਂ ਕਰੂੰਬਲਾਂ ਤੇ ਜੰਗਲ ਦੇ ਫਲ – ਪੱਤੇ ਕੁਝ ਖਾਧੇ ਸਨ । ਉਸ ਬਨਸਪਤੀ ਖ਼ੁਰਾਕ ਨੇ ਪਿਆਸ ਲਾਈ ਸੀ । ਭਾਵੇਂ ਮਾਹੀ ਥੱਕਿਆ ਸੀ , ਉਨੀਂਦਰੇ ਵਿਚ ਸੀ , ਪੈਰਾਂ ਦੀਆਂ ਤਲੀਆਂ ਵਿਚੋਂ ਲਹੂ ਸਿੰਮਦਾ ਸੀ । ਛਾਲੇ ਪਏ ਸਨ ਅਤੇ ਸੋਜ ਨਾਲ ਪੈਰ ਭਾਰੇ ਹੋ ਗਏ ਸਨ । ਫਿਰ ਵੀ ਉਸ ਨੇ ਖੂਹ ਆਪ ਗੇੜਿਆ । ਆਪ ਭਰੀਆਂ ਟਿੰਡਾਂ ਉਪਰ ਲਿਆਂਦੀਆਂ । ਰੇਤਲੀ ਧਰਤੀ ਦੇ ਖੂਹ ਦਾ ਪਾਣੀ ਨਿੱਘਾ ਸੀ । ਭਰੀ ਹੋਈ ਟਿੰਡ ਆਈ । ਉਸ ਨੂੰ ਖੋਲ੍ਹਿਆ ਤੇ ਬੁੱਲ੍ਹਾਂ ਨਾਲ ਲਾ ਕੇ ਪੀ ਗਏ । ਛੇ ਪਹਿਰ ਤੋਂ ਪਾਣੀ ਪੀਣ ਲਈ ਨਹੀਂ ਸੀ ਮਿਲਿਆ । ਰਾਹ ਵਿਚ ਕੋਈ ਖੂਹ ਨਜ਼ਰ ਨਾ ਪਿਆ । ਜੰਗਲ ਤੇ ਬਰੇਤੀ ਧਰਤੀ ‘ ਤੇ ਘੁੰਮਦੇ ਰਹੇ ਸਨ । ਪਾਣੀ ਪੀ ਕੇ ਪੂਰਬ ਵਾਲੇ ਪਾਸੇ ਬਾਗ ਵਿਚ ਜੰਡ ਸੀ । ਉਸ ਜੰਡ ਦੇ ਹੇਠਾਂ ਧਰਤੀ ਉੱਤੇ ਬਾਂਹ ਸਿਰ ਹੇਠਾਂ ਰੱਖ ਕੇ ਲੇਟ ਗਏ । ਉਹਨਾਂ ਨੇ ਧਰਤੀ ਦੇ ਠਰੀ ਤੇ ਅਨਕੱਜੀ ਹੋਣ ਦਾ ਖ਼ਿਆਲ ਨਾ ਕੀਤਾ । ਜਾਮੇ ਨਾਲ ਹੀ ਲੇਟੇ । ਕਿਉਂਕਿ ਥਕੇਵਾਂ ਬੇਅੰਤ ਹੋ ਗਿਆ ਸੀ । ਲੇਟਣ ਸਮੇਂ ਮਾਲਕ ਪਰਮਾਤਮਾ ਦਾ ਖ਼ਿਆਲ ਆਇਆ । ਉਸ ਦੇ ਪਿਆਰ ਵਿਚ ਹੀ ਤਾਂ ਘਰੋਂ ਬੇਘਰ ਹੋਏ ਫਿਰਦੇ ਸਨ । ਉਸ ਵੇਲੇ ਦੁੱਧ ਤੇ ਪਾਣੀ ਦੀ ਪਿਆਰ ਕਹਾਣੀ ਚੇਤੇ ਆਈ ਤੇ ਸੁਤੇ ਸਿਧ ਸੱਚੇ ਪ੍ਰਭੂ ਪਿਆਰ ਵਿਚ ਰੰਗੇ ਗਏ ਅਤੇ ਸ਼ਬਦ ਮੁੱਖੋਂ ਉਚਾਰਿਆ :
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥
ਇਉਂ ਸੋਚਦੇ ਪ੍ਰਭੂ ਅਕਾਲ ਪੁਰਖ ਦਾ ਧਿਆਨ ਧਰ ਕੇ ਲੇਟੇ ਰਹੇ ਤੇ ਨੀਂਦ ਆ ਗਈ। ਅਨੋਖੇ ਮਾਹੀ ਦੀ ਅੱਖ ਲੱਗੀ ਦੇਖ ਦੇ ਪੰਛੀ ਵੀ ਚੁੱਪ ਹੋ ਗਏ । ਹਵਾ ਰੁਕ ਗਈ ਤੇ ਕੁਦਰਤ ਦੀਆਂ ਸ਼ਕਤੀਆਂ ਬਾਜਾਂ ਵਾਲੇ ਸਤਿਗੁਰੂ ਜੀ ਦੀ ਰੱਖਿਆ ਕਰਨ ਲੱਗੀਆਂ । । ਉਸ ਵੇਲੇ ਸ਼ੇਸ਼ਨਾਗ ਆ ਹਾਜ਼ਰ ਹੋਇਆ । ਉਹ ਤਿੰਨ ਚਾਰ ਰੂਪ ਧਾਰਨ ਕਰ ਕੇ ਕੋਈ ਦੋ ਤਿੰਨ ਫ਼ਟ ਦੀ ਵਿੱਥ ਉੱਤੇ ਬੈਠ ਗਿਆ । ਰਾਖੀ ਕਰਨ ਲੱਗਾ । ਦੁਸ਼ਮਨੀ ਦੇ ਭਾਵ ਨਾਲ ਜਦੋਂ ਕੋਈ ਆਵੇਗਾ , ਉਸ ਨੂੰ ਡੰਗ ਮਾਰ ਕੇ ਰੋਕੇਗਾ । । ਸ਼ੇਸ਼ਨਾਗ ਨੇ ਕਦੀ ਸਤਿਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਸੀ , ਜਦੋਂ ਤਲਵੰਡੀ ਦੇ ਬਾਹਰ ਸਾਹਿਬ ਗਊਆਂ ਚਾਰਦੇ ਹੋਏ ਨਿੰਦਰਾ ਦੇ ਵੱਸ ਹੋ ਕੇ ਵਣ ਦੀ ਛਾਂ ਹੇਠਾਂ ਲੇਟੇ ਸਨ । ਛਾਂ ਫਿਰ ਗਈ , ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਰੋਕਣ ਲਈ ‘ ਫਨ ’ ਖਿਲਾਰ ਕੇ ਛਾਂ ਕੀਤੀ , ਇਸ ਵਾਸਤੇ ਕਿ ਸਤਿਗੁਰੂ ਜੀ ਦੀ ਨੀਂਦ ਅਧੂਰੀ ਨਾ ਰਹੇ । ਮੁੜ ਸ਼ੇਸ਼ਨਾਗ ਨੂੰ ਸੇਵਾ ਕਰਨ ਦਾ ਮੌਕਾ ਮਾਛੀਵਾੜੇ ਵਿਚ ਮਿਲਿਆ । ਭਾਗਾਂ ਨਾਲ ਹੀ ਐਸੇ ਸਮੇਂ ਮਿਲਦੇ ਹਨ । ਦਸਮੇਸ਼ ਪਿਤਾ ਜੀ ਜੰਡ ਹੇਠਾਂ ਬਿਰਾਜ ਗਏ ਸਨ । ਆਪਣੀ ਕ੍ਰਿਪਾਨ ਦੀ ਮੁੱਠ ਆਪਣੇ ਹੱਥ ਵਿਚ ਸੀ । ਉਹ ਭਗਉਤੀ ਆਸਰਾ ਸੀ , ਨਿੱਕਾ ਆਸਰਾ ਸੀ ਤੇ ਵੱਡਾ ਆਸਰਾ ਸੀ , ਅਕਾਲ ਪੁਰਖ ਦਾ । ਉਧਰ ਭਾਈ ਜੀਊਣਾ ਵਿਆਕੁਲ ਹੋਇਆ ਜੰਗਲ ਦੀ ਝਾੜੀ ਝਾੜੀ ਦੇਖ ਰਿਹਾ ਸੀ । ‘ ਏਥੇ ਹੀ ਕਿਤੇ , ਏਥੇ ਹੀ ਕਿਤੇ । ਉਸ ਦੇ ਦਿਲ ਦੀ ਆਵਾਜ਼ ਸੀ । ਗੁਰੂ ਮਹਾਰਾਜ ਦੀ ਭਾਲ ਵਿਚ ਉਸ ਨੂੰ ਸੁਧ – ਬੁਧ ਨਹੀਂ ਸੀ ਰਹੀ । ਨਾ ਕੰਡੇ ਵੱਜਣ ਦੀ ਚਿੰਤਾ , ਨਾ ਠੰਡ ਦਾ ਡਰ , ਭੁੱਖ – ਤ੍ਰੇਹ ਭੁੱਲ ਗਈ ਸੀ । ਉਹ ਭਾਲਦਾ ਫਿਰਦਾ ਸੀ , ਦੋ ਤਿੰਨ ਵਾਰ ਮੁਗ਼ਲਾਂ ਨਾਲ ਟਾਕਰਾ ਹੋਇਆ ਪਰ ਗੁਰੂ ਮਹਾਰਾਜ ਆਪ ਹੀ ਆਪਣੇ ਸੇਵਕਾਂ ਨੂੰ ਬਚਾ ਕੇ ਰੱਖਦੇ ਰਹੇ । ਉਹ ‘ ਝਾੜ ਸਾਹਿਬ ’ ਦੇ ਨੇੜੇ ਗਏ । ਅੱਗੇ ਵਧੇ । ਝਾੜੀ ‘ ਤੇ ਕੱਪੜਾ ਪਿਆ ਦੇਖਿਆ , ਚੁੱਕ ਲਿਆ । “ ਇਹੋ ਤਾਂ ਗੁਰੂ ਜੀ ਦਾ ਬਸਤਰ ਹੈ । ” ਇਹ ਆਖ ਕੇ ਸਿਰ ਮੱਥੇ ਨੂੰ ਲਾਇਆ । ਆਵਾਜ਼ ਦਿੱਤੀ । “ ਮਹਾਰਾਜ ! ……..
ਦਰਸ਼ਨ ਦਿਉ ! ਮੈਂ ਆਪ ਦਾ ਸੇਵਕ ਜੀਊਣਾ ਹਾਂ । ” ਭਾਈ ਜੀਊਣੇ ਦਾ ਬੋਲ ਜੰਗਲ ਦੀ ਚੁੱਪ ਨੂੰ ਚੀਰ ਦੇ ਦੂਰ ਤਕ ਚਲਿਆ ਗਿਆ ਹੋਏਗਾ , ਗੂੰਜ ਉਤਪੰਨ ਹੋਈ , ਉਸ ਦੇ ਦੋ ਕੁ ਮਿੰਟ ਪਿੱਛੋਂ ਝਾੜ ਹਿੱਲਣ ਦੀ ਆਵਾਜ਼ ਆਈ । ਭਾਈ ਜੀਊਣੇ ਦੇ ਕੰਨ ਉਧਰ ਹੋਏ , ਅੱਖਾਂ ਉਧਰ ਦੇਖਣ ਲੱਗੀਆਂ । ਉਸ ਦੀਆਂ ਅੱਖਾਂ ਨੇ ਤਾਂ ਕੁਝ ਨਾ ਸੁਣਿਆ ਪਰ ਕੰਨੀਂ ਆਵਾਜ਼ ਪਈ , “ ਸਤਿਨਾਮ ਵਾਹਿਗੁਰੂ ! ’ ਉਹ ਖ਼ੁਸ਼ ਹੋ ਗਿਆ । “ ਮੈਂ ਜੀਊਣਾ ਹਾਂ ! ” ਉਸ ਨੇ ਉੱਚੀ ਆਖਿਆ , “ ਮਹਾਰਾਜ , ਤੁਸਾਂ ਦਾ ਸੇਵਕ ! ਦਰਸ਼ਨ ਦਿਉ । ਵੈਰੀ ਕੋਈ ਨਹੀਂ ਨੇੜੇ ਤੇੜੇ । ” ਇਉਂ ਆਖਦਾ ਹੋਇਆ ਕਾਹਲੀ ਨਾਲ ਜੀਊਣਾ ਉਧਰ ਨੂੰ ਹੋਇਆ , ਜਿਧਰੋਂ ਆਵਾਜ਼ ਆਈ ਸੀ , ਪਰ ਅੱਗੇ ਝਾੜੀਆਂ ਐਨੀਆਂ ਸੰਘਣੀਆਂ ਸਨ , ਉਸ ਨੂੰ ਰਾਹ ਨਾ ਮਿਲਿਆ । ਕੰਡਿਆਂ ਨਾਲ ਸਰੀਰ ਵਿੰਨ੍ਹਿਆਂ ਗਿਆ । ਪਿੱਛੇ ਹਟਣ ਲੱਗਾ ਤਾਂ ਉਪਰਲੀ ਲੋਈ ਅੜ ਕੇ ਪਾਟ ਗਈ । ਉਸ ਨੂੰ ਲੀੜਿਆਂ ਤੇ ਜਾਨ ਦੀ ਪਰਵਾਹ ਨਹੀਂ ਸੀ , ਉਹ ਤਾਂ ਗੁਰ – ਦਰਸ਼ਨਾਂ ਦੀ ਖਿੱਚ ਨਾਲ ਦੀਵਾਨਾ ਹੋਇਆ ਫਿਰਦਾ ਸੀ । ਉਸ ਦੀ ਘਬਰਾਹਟ ਵਧ ਚੁੱਕੀ ਸੀ । ਉਹ ਦਰਸ਼ਨ ਤਾਂਘ ਆਸਰੇ ਹੀ ਤੁਰਿਆ ਫਿਰਦਾ ਜਾਂ ਜੀਉਂਦਾ ਸੀ , ਵੈਸੇ ਠੰਡ ਤੇ ਨੱਠ ਭੱਜ ਨੇ ਉਸ ਦੇ ਸਰੀਰ ਨੂੰ ਨਿਰਬਲ ਕਰ ਦਿੱਤਾ ਸੀ । “ ਮਹਾਰਾਜ ! ” ਉਸ ਨੇ ਆਵਾਜ਼ ਦਿੱਤੀ । ‘ ‘ ਏਥੇ ਰੁਕ ਭਾਈ ਜੀਊਣੇ । ” ਅੱਗੋਂ ਉੱਤਰ ਮਿਲਿਆ । “ ਸਤਿ ਬਚਨ ਮਹਾਰਾਜ ! ’ ’ ਉਸ ਦੇ ਪਿੱਛੋਂ ਝਾੜੀਆਂ ਹਿੱਲੀਆਂ , ਇਕ ਦੀ ਥਾਂ ਦੋ ਪ੍ਰਗਟ ਹੋਏ । ਖੁਸ਼ੀ ਨਾਲ ਜੀਊਣਾ ਬੋਲ ਨਾ ਸਕਿਆ , ਦੋਹਾਂ ਵੱਲ ਦੇਖ ਕੇ ਹੈਰਾਨ ਹੋ ਰਿਹਾ , ਸ਼ਾਇਦ ਇਹ ਸੋਚ ਰਿਹਾ ਸੀ ਕਿ ਕਿਸ ਨੂੰ ‘ ਗੁਰੂ ’ ਮੰਨੇ , ਕਿਸ ਦੇ ਚਰਨ ਫੜੇ ? “ ਅਸੀਂ ਸਿੱਖ ਹਾਂ । ਸਤਿਗੁਰੂ ਜੀ ਦੀ ਭਾਲ ਵਿਚ ਚਮਕੌਰੋਂ ਚੱਲੇ ਸਾਂ । ” ਇਕ ਨੇ ਉੱਤਰ ਦਿੱਤਾ । “ ਤੁਸਾਂ ਵਿਚ ਗੁਰੂ ਜੀ ਨਹੀਂ ਹਨ ? ” ਨਹੀਂ । ” “ ਤਾਂ ਫਿਰ ? ” “ ਪਰ ਤੁਸਾਂ ਕਿਥੇ ਤੱਕ ? ” “ ਬਲੋਲ ਵਿਚ ਪੂਰਨ ਮਸੰਦ ਦੇ ਘਰ ਗਏ ਸੀ …..। ” “ ਫਿਰ ! ’ ’ ਮਾਛੀਵਾੜਾ ਭਾਈ ਜੀਊਣੇ ਨੇ ਸਾਰੀ ਵਾਰਤਾ ਸੁਣਾ ਦਿੱਤੀ । ਅੰਤ ਵਿਚ ਕਿਹਾ , “ ਇਕ ਝਾੜੀ ਉੱਤੇ ਇਹ ਕੱਪੜਾ ਪਿਆ ਮਿਲਿਆ । ” “ ਕਿਹੜਾ ? ” “ ਇਹ । ” “ ਬਲਿਹਾਰੇ ਜਾਈਏ । ਇਹ ਤਾਂ ਮਹਾਰਾਜ ਜੀ ਦੇ ਪਾਸ ਸੀ । ਨਿਸ਼ਾਨੀ ਰੱਖ ਗਏ । “ ਹਾਂ ? ਨਿਸ਼ਾਨੀ ਰੱਖ ਗਏ ? ” “ ਗਏ ਕਿਧਰ ? ” “ ਪੈੜ ਦੇਖੋ …. ਨੰਗੇ ਪੈਰ ! ‘ ‘ ਇਉਂ ਤਿੰਨਾਂ ਨੇ ਆਪਸ ਵਿਚ ਗੱਲ ਕੀਤੀ । ਉਸ ਵੇਲੇ ਸੂਰਜ ਚੜ੍ਹ ਚੁੱਕਾ ਸੀ , ਆਕਾਸ਼ ਨਿਰਮਲ ਨਜ਼ਰ ਆਇਆ । ਲੋਹੜੇ ਦੀ ਸੀਤ ਪਈ । ਕਈਆਂ ਦਿਨਾਂ ਪਿੱਛੋਂ ਸੂਰਜ ਨਿਕਲਿਆ ਸੀ , ਪਹਿਲਾਂ ਮੀਂਹ ਤੇ ਹਨੇਰੀ ਰਹੀ , ਲੋਹੜੇ ਦੀ ਸੀਤ ਪਈ । “ ਏਥੇ ਤਾਂ ਘਾਹ ਤੇ ਰੋੜਾਂ ਦੀ ਧਰਤੀ ਹੈ । ਜੰਗਲ ਤੋਂ ਬਾਹਰ ਭਾਵੇਂ ਕੁਝ ਨਜ਼ਰ ਪਵੇ । ‘ ‘ ਚਲੋ । ” “ ਇਹ ਦੇਖੋ ਟਾਹਣੀਆਂ ਕੱਟੀਆਂ । ਦੇਖੋ ਨਾ ….. ਐਨੂੰ ਗਏ ਜੋ ਟਾਹਣੀਆਂ ਕੱਟ ਕੇ ਤੁਰੇ ਗਏ ਹਨ । ” ਭਾਈ ਜੀਊਣੇ ਨੇ ਆਖਿਆ । ਸੱਜਰੀਆਂ ਕੱਟੀਆਂ ਝਾੜੀਆਂ ਦੀਆਂ ਟਾਹਣੀਆਂ ਸਨ । “ ਏਧਰੇ ਚਲੋ । ਜ਼ਰੂਰ ਮਹਾਰਾਜ ਏਧਰ ਗਏ ਹਨ । ” ‘ ਹਾਂ । ’ ’ “ ਛੇਤੀ ਚੱਲੀਏ ! ” ਇਉਂ ਕਾਹਲੀ ਨਾਲ ਬਚਨ ਕਰਦੇ ਹੋਏ ਅੱਗੇ ਵਧੀ ਗਏ । ਜੰਗਲ ਵਿਚੋਂ ਨਿਕਲੇ ਤਾਂ ਅੱਗੇ ਰੇਤਲੀ ਧਰਤੀ ਉੱਤੇ ਪੈਰ – ਚਿੰਨ੍ਹ ਦੇਖੇ । ਉਹਨਾਂ ਚਿੰਨ੍ਹਾਂ ਦੇ ਪਿੱਛੇ ਖੋਜੀਆਂ ਵਾਂਗ ਚੱਲਦੇ ਗਏ । ਤੁਰੇ ਗਏ ਪੱਛਮ ਦਿਸ਼ਾ ਵੱਲ “ ਮੈਂ ਆਖਦਾ ਹਾਂ , ਮਾਛੀਵਾੜੇ ਵੱਲ ਗਏ ਹੋਣਗੇ । ” ਭਾਈ ਜੀਊਣੇ ਨੇ ਆਖਿਆ । “ ਚਰਨ ਚਿੰਨ੍ਹ ਵੀ ਤਾਂ ਉਧਰ ਨੂੰ ਜਾ ਰਹੇ ਹਨ । ” ਇਕ ਸਿੰਘ ਨੇ ਉੱਤਰ ਦਿੱਤਾ । “ ਗੁਲਾਬਾ ਮਸੰਦ ਹੈ । ਮਾਛੀਵਾੜੇ ਵਿਚ । ਗੁਰਮੁਖ ਤੇ ਸ਼ਰਧਾਲੂ । ਉਹ ਪੂਰਨ ਵਾਂਗ ਅਕ੍ਰਿਤਘਣ ਨਹੀਂ , ਨਾ ਬੇਈਮਾਨ ਹੈ । ” ਭਾਈ ਜੀਊਣਾ ਇਹ ਆਖ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਅੱਗੇ ਚੰਦਰਾ ਮਸੰਦ ਪੂਰਨ ਸੀ , ਜਿਹੜਾ ਮੁਗਲਾਂ ਕੋਲੋਂ ਡਰ ਕੇ ਗੁਰੂ ਮਹਾਰਾਜ ਤੋਂ ਬੇਮੁੱਖ ਹੋਇਆ । “ ਨੱਠੇ ਚੱਲੀਏ । ” ਜੀਊਣੇ ਨੇ ਆਖਿਆ । “ ਚੱਲੋ ! ਜਿੰਨਾ ਛੇਤੀ ਪੰਧ ਹੁੰਦਾ ਹੈ , ਕਰੋ । ” ਉਹ ਵਾਹੋ – ਦਾਹੀ ਚੱਲ ਪਏ । ਉਸ ਵੇਲੇ ਸੂਰਜ ਵਾਹਵਾ ਚੜ੍ਹ ਆਇਆ , ਸੂਰਜ ਦੀਆਂ ਕਿਰਨਾਂ ਨਿੱਘੀਆਂ ਸਨ । ਸਰੀਰ ਗਰਮ ਹੁੰਦੇ ਜਾਂਦੇ ਸੀ । ਕੁਝ ਕਾਹਲੀ ਤੁਰਨ ਨਾਲ ਤੇ ਕੁਝ ਸੂਰਜ ਦੀਆਂ ਕਿਰਨਾਂ ਨਾਲ । ‘ ਰੁਕ ਜਾਓ , ਕੌਣ ਹੋ ? ‘ ‘ ਦੋਂਹ ਬੰਦਿਆਂ ਨੇ ਉਹਨਾਂ ਨੂੰ ਆਵਾਜ਼ ਦਿੱਤੀ । ਉਹਨਾਂ ਦੇ ਜੀਵਨ ਦੇ ਦਿਨ ਪੂਰੇ ਹੋ ਚੁੱਕੇ ਸਨ ਤੇ ਮੌਤ ਦਾ ਬਹਾਨਾ ਸਿੰਘਾਂ ਨੂੰ ਆਵਾਜ਼ ਦੇਣਾ ਸੀ । ਉਹ ਤਿੰਨੇ ਰੁਕ ਗਏ । ਆਵਾਜ਼ ਦੇਣ ਵਾਲੇ ਨੇੜੇ ਆਏ । ਇਕ ਸਿੰਘ ਨੇ ਪੁੱਛਿਆ । “ ਕੀ ਗੱਲ ? ” “ ਤੁਸੀਂ ਕੌਣ ਹੋ ? ” “ ਬੰਦੇ ! ” ਭਾਈ ਜੀਊਣਾ ਅੱਗੇ ਹੋਇਆ । “ ਬੰਦੇ ਜਾਂ ਸਿੱਖ ? ’ ’ “ ਸਿੱਖ ਬੰਦੇ ਨਹੀਂ ਹੁੰਦੇ ? ” “ ਤੁਸੀਂ ਸਰਕਾਰ ਦੇ ਬਾਗ਼ੀ । ਤੁਸਾਂ ਵਿਚ ਗੁਰੂ ! ” ‘ ਗੁਰੂ ’ ਸ਼ਬਦ ਇਕ ਦੇ ਮੂੰਹੋਂ ਨਿਕਲਿਆ ਸੀ ਕਿ ਇਕ ਸਿੰਘ ਨੇ ਕ੍ਰਿਪਾਨ ਨਾਲ ਉਸ ਨੂੰ ਝਟਕਾ ਦਿੱਤਾ । ਦੂਸਰਾ ਤਲਵਾਰ ਖਿੱਚਣ ਲੱਗਾ ਹੀ ਸੀ ਕਿ ਉਸ ਦਾ ਵੀ ਹੱਥ ਵੱਢ ਦਿੱਤਾ । ਉਹ ਵੀ ਨੱਠ ਨਾ ਸਕਿਆ ਤੇ ਅਗਲੀ ਦੁਨੀਆਂ ਚਲਿਆ ਗਿਆ । “ ਚੰਗਾ ਕੀਤਾ , ਝਟਕਾ ਦਿੱਤਾ , ਨਹੀਂ ਤੇ ਇਹਨਾਂ ਚੰਡਾਲਾਂ ਨੇ ਪਿੱਛਾ ਕਰਨਾ ਸੀ । ” ਭਾਈ ਜੀਊਣੇ ਨੇ ਆਖਿਆ । “ ਇਹਨਾਂ ਦੀ ਨੀਤ ਭੈੜੀ ਸੀ । ” “ ਬਿਲਕੁਲ ! ” ਇਹਨਾਂ ਮੁਗ਼ਲਾਂ ਨੂੰ ਜਾ ਕੇ ਦੱਸਣਾ ਸੀ । ” “ ਜੋ ਅੜੇ ਸੋ ਝੜੇ । ਵਾਹੋ ਦਾਹੀ ਨਿਕਲੋ , …. ਕੋਈ ਹੋਰ ਨਾ ਦੇਖ ਲਏ । ਉਹ ਤਿੰਨੇ ਉਥੋਂ ਨੱਠ ਉੱਠੇ , ਸਿੱਧਾ ਮੂੰਹ ਉਹਨਾਂ ਨੇ ਮਾਛੀਵਾੜੇ ਵੱਲ ਕਰ ਲਿਆ ਤੇ ਦੌੜੇ ਹੀ ਚਲੇ ਜਾਣ ਲਗੇ ।
( ਚਲਦਾ )
ਮੈਂ ਸਰਹਿੰਦ ਤੋਂ ਕੰਧ ਬੋਲਦੀ ਆ
ਸਰਦ ਰੁੱਤੇ ਦੇਖਦੀ ਰਹੀ ,
ਬੁਰਜ ਠੰਡੇ ਬੈਠਿਆਂ ਨੂੰ ,
ਦਾਦੀ ਗਲ ਲੱਗ ਸੌਂਦੇ ,
ਛੋਟੇ ਸਾਹਿਬਜ਼ਾਦਿਆਂ ਨੂੰ…
ਜਿੱਥੇ ਛਿਪ ਗਏ ਸੀ ,
ਦੋ ਚੰਦ ਬੋਲਦੀ ਆ ,
ਜਿਸ ਵਿੱਚ ਲਏ ਆਖਰੀ ਸਾਹ ਲਾਲਾਂ ਨੇ ,
ਮੈਂ ਓਹੀ ਕੰਧ ਬੋਲਦੀ ਆ..
सूही महला ४ ॥ हरि हरि नामु भजिओ पुरखोतमु सभि बिनसे दालद दलघा ॥ भउ जनम मरणा मेटिओ गुर सबदी हरि असथिरु सेवि सुखि समघा ॥१॥ मेरे मन भजु राम नाम अति पिरघा ॥ मै मनु तनु अरपि धरिओ गुर आगै सिरु वेचि लीओ मुलि महघा ॥१॥ रहाउ ॥ नरपति राजे रंग रस माणहि बिनु नावै पकड़ि खड़े सभि कलघा ॥ धरम राइ सिरि डंडु लगाना फिरि पछुताने हथ फलघा ॥२॥ हरि राखु राखु जन किरम तुमारे सरणागति पुरख प्रतिपलघा ॥ दरसनु संत देहु सुखु पावै प्रभ लोच पूरि जनु तुमघा ॥३॥ तुम समरथ पुरख वडे प्रभ सुआमी मो कउ कीजै दानु हरि निमघा ॥ जन नानक नामु मिलै सुखु पावै हम नाम विटहु सद घुमघा ॥४॥२॥
हे भाई! जिस मनुख ने परमात्मा का नाम भजा है, हरी उत्तम पुरख को जपा है, उस के सरे दरिद्र, दलों के दल नास हो गये हैं। गुरु के शब्द में जुड़ के उस मनुख ने जनम मरण का डर भी ख़तम कर लिया है। सदा स्थिर रहने वाले परमात्मा की सेवा-भागती कर के वेह आनंद में लीं हो गया है।१। हे मेरे मन! सादे प्रमाता का अति प्यारा नाम सुमिरा कर। हे भाई! मैने अपना मन अपना सरीर भेट कर के गुरु के आगे रख दिया है। में अपना सिर मंहगे भाव बेच दिया है (मेना सिर के बदले कीमती हरी नाम ले लिया है)।१।रहाउ। हे भाई! दुनिया के राजे-महाराजे (माया के) रंग-रस भोगते रहते हैं, उन सबको आत्मिक मौत पकड़ कर आगे लगा लेती है। जब उन्हें किए कर्मों का फल मिलता है, जब उनके सिर पर परमात्मा का डंडा बजता है, तब पछताते हैं।2। हे हरी! हे पालनहार सर्व-व्यापक! हम तेरे (पैदा किए हुए) निमाणे से जीव हैं, हम तेरी शरण आए हैं, तू खुद (अपने) सेवकों की रक्षा कर। हे प्रभू! मैं तेरा दास हूँ, दास की तमन्ना पूरी कर, इस दास को संत जनों की संगति बख्श (ता कि ये दास) आत्मिक आनंद प्राप्त कर सके।3। हे प्रभू! हे सबसे बड़े मालिक! तू सारी ताकतों का मालिक पुरुख है। मुझे एक छिन के वास्ते ही अपने नाम का दान दे। हे दास नानक! (कह–) जिसको प्रभू का नाम प्राप्त होता है, वह आनंद लेता है। मैं सदा हरी-नाम से सदके हूँ।4।2।
ਅੰਗ : 731
ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥ ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥
ਅਰਥ : ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ।੧। ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ। ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ)।੧।ਰਹਾਉ। ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ।੨। ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ। ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ।੩। ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ। ਹੇ ਦਾਸ ਨਾਨਕ! ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ।੪।੨।